ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ

Author: Charu Lata | Updated Wed, 05 Mar 2025 12:59 PM IST

ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਵਿੱਚ ਅਸੀਂ ਤੁਹਾਨੂੰਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਤੁਹਾਡੇ ਲਈ ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਬਾਰੇ ਇਹ ਖ਼ਾਸ ਲੇਖ ਲੈ ਕੇ ਆਇਆ ਹੈ, ਜਿਸ ਦੇ ਤਹਿਤ ਤੁਹਾਨੂੰ ਵੱਕਰੀ ਬੁੱਧ ਬਾਰੇ ਵਿਸਥਾਰ ਸਹਿਤ ਜਾਣਕਾਰੀ ਮਿਲੇਗੀ ਜਿਵੇਂ ਕਿ ਤਰੀਕ, ਸਮਾਂ ਆਦਿ। ਅਸੀਂ ਸਾਰੇ ਜਾਣਦੇ ਹਾਂ ਕਿ ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਇਹ ਗ੍ਰਹਿ ਵਪਾਰ, ਬੁੱਧੀ, ਤਰਕ ਅਤੇ ਸੰਚਾਰ ਦਾ ਪ੍ਰਤੀਕ ਹੈ। ਬੁੱਧ 15 ਮਾਰਚ, 2025 ਨੂੰ ਸਵੇਰੇ 11:54 ਵਜੇ ਮੀਨ ਰਾਸ਼ੀ ਵਿੱਚ ਵੱਕਰੀ ਹੋ ਜਾਵੇਗਾ। ਨਾਲ ਹੀ, ਇਸ ਦਾ ਪ੍ਰਭਾਵ ਸ਼ੇਅਰ ਬਜ਼ਾਰ 'ਤੇ ਵੀ ਦੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਜੋਤਿਸ਼ ਵਿੱਚ ਵੱਕਰੀ ਬੁੱਧ ਦਾ ਮਹੱਤਵ

ਜੋਤਿਸ਼ ਵਿੱਚ, ਬੁੱਧ ਦੇ ਵੱਕਰੀ ਹੋਣ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ ਅਤੇ ਅਕਸਰ ਇਸ ਨੂੰ ਸੰਚਾਰ ਹੁਨਰ ਦੀ ਘਾਟ, ਤਕਨੀਕੀ ਗਲਤੀਆਂ, ਯਾਤਰਾ ਵਿੱਚ ਰੁਕਾਵਟਾਂ ਅਤੇ ਗਲਤਫਹਿਮੀਆਂ ਵਰਗੀਆਂ ਸਮੱਸਿਆਵਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅਜਿਹੇ ਵਿੱਚ, ਬੁੱਧ ਗ੍ਰਹਿ ਦੀ ਵੱਕਰੀ ਗਤੀ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ ਅਤੇ ਇਸ ਨੂੰ ਅਸ਼ੁਭ ਵੀ ਕਹਿਣਾ ਗਲਤ ਨਹੀਂ ਹੋਵੇਗਾ। ਪਰ ਜੇਕਰ ਅਸੀਂ ਸਕਾਰਾਤਮਕ ਪੱਖ ਦੀ ਗੱਲ ਕਰੀਏ, ਤਾਂ ਬੁੱਧ ਦੇ ਵੱਕਰੀ ਹੋਣ ਦੀ ਅਵਧੀ ਨਿੱਜੀ ਤਰੱਕੀ ਲਈ ਫਲ਼ਦਾਇਕ ਸਿੱਧ ਹੁੰਦੀ ਹੈ। ਇਸ ਸਮੇਂ, ਲੰਬੇ ਸਮੇਂ ਤੋਂ ਲਟਕ ਰਹੇ ਪ੍ਰੋਜੈਕਟ ਪੂਰੇ ਕੀਤੇ ਜਾ ਸਕਦੇ ਹਨ ਅਤੇ ਲਟਕੇ ਹੋਏ ਮਾਮਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਬੁੱਧ ਗ੍ਰਹਿ ਦੇ ਵੱਕਰੀ ਹੋਣ ਦੇ ਸਮੇਂ ਦੇ ਦੌਰਾਨ ਆਪਣੇ ਪੁਰਾਣੇ ਵਿਚਾਰਾਂ ਜਾਂ ਆਪਣੇ ਪੁਰਾਣੇ ਰਿਸ਼ਤਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਦੇਖੇ ਜਾਂਦੇ ਹਨ।

ਮੀਨ ਰਾਸ਼ੀ ਵਿੱਚ ਬੁੱਧ ਦਾ ਵੱਕਰੀ ਹੋਣਾ ਲੋਕਾਂ ਦੇ ਜੀਵਨ ਵਿੱਚ ਸਮੱਸਿਆਵਾਂ ਅਤੇ ਆਪਣੇ-ਆਪ ਨੂੰ ਜਾਣਨ ਅਤੇ ਸਮਝਣ ਦੇ ਮੌਕੇ ਲਿਆ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧ ਗ੍ਰਹਿ ਸਮੇਂ-ਸਮੇਂ 'ਤੇ ਵੱਕਰੀ ਰਹਿੰਦਾ ਹੈ ਅਤੇ ਮੀਨ ਰਾਸ਼ੀ ਵਿੱਚ ਇਸ ਦੀ ਮੌਜੂਦਗੀ ਸਹਿਜਤਾ ਅਤੇ ਭਾਵਨਾਤਮਕਤਾ ਨੂੰ ਵਧਾਉਂਦੀ ਹੈ। ਨਾਲ ਹੀ, ਇਹ ਤੁਹਾਨੂੰ ਉਲਝਾਉਣ ਦਾ ਕੰਮ ਕਰਦਾ ਹੈ। ਆਮ ਤੌਰ 'ਤੇ, ਇਸ ਸਮੇਂ ਦੇ ਦੌਰਾਨ, ਲੋਕਾਂ ਨੂੰ ਗੱਲਬਾਤ ਕਰਦੇ ਸਮੇਂ ਆਪਣੇ ਸ਼ਬਦਾਂ ਦੀ ਚੋਣ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਧੀਰਜ ਰੱਖਣਾ ਚਾਹੀਦਾ ਹੈ। ਤੁਹਾਨੂੰ ਭਾਵਨਾਤਮਕ ਅਤੇ ਅਧਿਆਤਮਿਕ ਤੌਰ 'ਤੇ ਸੋਚ-ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੀਨ ਰਾਸ਼ੀ ਇੱਕ ਬਹੁਤ ਹੀ ਭਾਵੁਕ ਰਾਸ਼ੀ ਹੈ ਅਤੇ ਇਸ ਤਰ੍ਹਾਂ, ਤੁਸੀਂ ਆਪਣੇ-ਆਪ ਨੂੰ ਪੁਰਾਣੀਆਂ ਯਾਦਾਂ, ਜ਼ਖ਼ਮਾਂ, ਪੁਰਾਣੇ ਸਬੰਧਾਂ ਜਾਂ ਸਥਿਤੀਆਂ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਯਾਦ ਕਰਦੇ ਹੋਏ ਦੇਖੇ ਜਾ ਸਕਦੇ ਹੋ। ਇਹ ਸਮਾਂ ਅਣਸੁਲਝੀਆਂ ਭਾਵਨਾਵਾਂ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਹੁੰਦਾ ਹੈ। ਜੇਕਰ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਨਾਲ਼ ਤੁਹਾਨੂੰ ਕੀ ਨਤੀਜੇ ਮਿਲਣਗੇ, ਤਾਂ ਆਓ ਇਸ ਬਾਰੇਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਵਿੱਚਜਾਣੀਏ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੀਨ ਰਾਸ਼ੀ ਵਿੱਚ ਬੁੱਧ ਵੱਕਰੀ: ਦੁਨੀਆ ‘ਤੇ ਪ੍ਰਭਾਵ

ਜੋਤਿਸ਼ ਵਿੱਚ, ਬੁੱਧ ਗ੍ਰਹਿ ਨੂੰ ਬੁੱਧੀ ਅਤੇ ਤਰਕ ਦਾ ਕਾਰਕ ਮੰਨਿਆ ਜਾਂਦਾ ਹੈ। ਨੌ ਗ੍ਰਹਾਂ ਵਿੱਚੋਂ, ਬ੍ਰਹਸਪਤੀ ਮਹਾਰਾਜ ਮੰਤਰੀ ਦਾ ਅਹੁਦਾ ਸੰਭਾਲਦੇ ਹਨ ਅਤੇ ਬੁੱਧ ਗ੍ਰਹਿ ਬ੍ਰਹਸਪਤੀ ਦੀ ਮੀਨ ਰਾਸ਼ੀ ਵਿੱਚ ਵੱਕਰੀ ਹੋਣ ਵਾਲਾ ਹੈ। ਅਜਿਹੇ ਵਿੱਚ, ਵੱਕਰੀ ਬੁੱਧ ਦੇਸ਼ ਅਤੇ ਵਿਦੇਸ਼ਾਂ 'ਤੇ ਬਹੁਤ ਪ੍ਰਭਾਵ ਪਾਵੇਗਾ, ਪਰ ਕੀ ਇਹ ਪ੍ਰਭਾਵ ਅਨੁਕੂਲ ਹੋਵੇਗਾ? ਆਓ ਜਾਣੀਏ।

ਸਰਕਾਰ ਅਤੇ ਰਾਜਨੀਤੀ

ਗੂੜ੍ਹ ਵਿਗਿਆਨ

ਰਚਨਾਮਕ ਕਾਰਜ ਅਤੇ ਵਪਾਰ

ਮੀਨ ਰਾਸ਼ੀ ਵਿੱਚ ਬੁੱਧ ਵੱਕਰੀ: ਸ਼ੇਅਰ ਬਜ਼ਾਰ ਦੀ ਭਵਿੱਖਬਾਣੀ

ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦਾ ਪ੍ਰਭਾਵ 15 ਮਾਰਚ, 2025 ਤੋਂ ਬਾਅਦ ਸ਼ੇਅਰ ਬਜ਼ਾਰ 'ਤੇ ਨਕਾਰਾਤਮਕ ਤੌਰ 'ਤੇ ਦੇਖਿਆ ਜਾ ਸਕਦਾ ਹੈ। ਅਜਿਹੇ ਵਿੱਚ, ਤੁਹਾਨੂੰ ਸ਼ੇਅਰ ਬਜ਼ਾਰ ਵਿੱਚ ਭਵਿੱਖਬਾਣੀਆਂ ਕਰਦੇ ਸਮੇਂ ਬਹੁਤ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣੀਏ ਕਿ ਬੁੱਧ ਦੀ ਵੱਕਰੀ ਸਥਿਤੀ ਸ਼ੇਅਰ ਬਜ਼ਾਰ ਨੂੰ ਕਿਵੇਂ ਪ੍ਰਭਾਵਿਤ ਕਰੇਗੀ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੀਨ ਰਾਸ਼ੀ ਵਿੱਚ ਬੁੱਧ ਵੱਕਰੀ: ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਬਹੁਤ ਸਾਵਧਾਨ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਮਹਾਰਾਜ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਆਪਣੇ ਕਰੀਅਰ ਵਿੱਚ, ਤੁਹਾਨੂੰ ਆਪਣੀ ਨੌਕਰੀ ਨਾਲ ਸਬੰਧਤ ਅਣਕਿਆਸੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ, ਜੋ ਤਣਾਅ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਨਾਲ ਹੀ, ਇਸ ਰਾਸ਼ੀ ਦੇ ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਆਪਣੇ ਕੰਮ ਵਿੱਚ ਯੋਜਨਾਬੰਦੀ ਦੀ ਘਾਟ ਮਹਿਸੂਸ ਹੋ ਸਕਦੀ ਹੈ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ, ਤੁਹਾਨੂੰ ਇੱਕ ਯੋਜਨਾ ਬਣਾ ਕੇ ਚੱਲਣਾ ਪਵੇਗਾ। ਇਸ ਤੋਂ ਇਲਾਵਾ, ਇਸ ਸਮੇਂ ਦੇ ਦੌਰਾਨ ਤੁਹਾਨੂੰ ਕਿਸੇ ਨੂੰ ਵੀ ਪੈਸੇ ਉਧਾਰ ਦੇਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਦੇ ਅਨੁਸਾਰ, ਜਿਹੜੇ ਲੋਕ ਆਪਣੀ ਨੌਕਰੀ ਵਿੱਚ ਆਮਦਨ ਵਿੱਚ ਵਾਧੇ ਦੀ ਉਮੀਦ ਕਰ ਰਹੇ ਹਨ, ਉਨ੍ਹਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਮਹਾਰਾਜ ਤੁਹਾਡੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਨੌਵੇਂ ਘਰ ਵਿੱਚ ਵੱਕਰੀ ਹੋ ਜਾਵੇਗਾ। ਨਤੀਜੇ ਵੱਜੋਂ, ਬੁੱਧ ਦੀ ਵੱਕਰੀ ਗਤੀ ਦੇ ਦੌਰਾਨ ਤੁਹਾਡੀ ਸਾਖ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ, ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਸਮੇਂ ਦੇ ਦੌਰਾਨ ਕਿਸਮਤ ਤੁਹਾਡਾ ਸਾਥ ਨਹੀਂ ਦੇਵੇਗੀ। ਕਰੀਅਰ ਦੇ ਖੇਤਰ ਵਿੱਚ, ਤੁਸੀਂ ਬਿਹਤਰ ਮੌਕਿਆਂ ਦੀ ਭਾਲ਼ ਵਿੱਚ ਆਪਣੀ ਨੌਕਰੀ ਬਦਲਣ ਬਾਰੇ ਸੋਚ ਸਕਦੇ ਹੋ, ਕਿਉਂਕਿ ਤੁਸੀਂ ਆਪਣੀ ਮੌਜੂਦਾ ਨੌਕਰੀ ਤੋਂ ਅਸੰਤੁਸ਼ਟ ਹੋ ਸਕਦੇ ਹੋ। ਜਿਹੜੇ ਲੋਕ ਕਾਰੋਬਾਰ ਵਿੱਚ ਹਨ, ਉਨ੍ਹਾਂ ਨੂੰ ਵਿੱਤੀ ਲੈਣ-ਦੇਣ ਵਿੱਚ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਅਜਿਹੀ ਸਥਿਤੀ ਵਿੱਚ, ਤੁਹਾਡੀ ਆਮਦਨ ਘੱਟ ਸਕਦੀ ਹੈ। ਇਸ ਤੋਂ ਇਲਾਵਾ, ਬੁੱਧ ਦੀ ਵੱਕਰੀ ਗਤੀ ਤੁਹਾਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ, ਇਸ ਲਈ ਸਾਵਧਾਨ ਰਹੋ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਲੋਕਾਂ ਦੀ ਕੁੰਡਲੀ ਵਿੱਚ, ਬੁੱਧ ਗ੍ਰਹਿ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਵੱਕਰੀ ਹੋਣ ਵਾਲਾ ਹੈ। ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਆਪਣੇ ਦੋਸਤਾਂ ਅਤੇ ਅਜ਼ੀਜ਼ਾਂ ਨਾਲ ਸਬੰਧਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ, ਤੁਹਾਨੂੰ ਆਪਣੇ ਕਾਰਜਾਂ ਵਿੱਚ ਸਾਵਧਾਨ ਰਹਿਣਾ ਪਵੇਗਾ। ਕਰੀਅਰ ਬਾਰੇ ਗੱਲ ਕਰੀਏ ਤਾਂ, ਤੁਹਾਡੇ ਉੱਚ ਅਧਿਕਾਰੀਆਂ, ਸਹਿਕਰਮੀਆਂ ਅਤੇ ਤੁਹਾਡੇ ਵਿਚਕਾਰ ਕਿਸੇ ਚੀਜ਼ ਬਾਰੇ ਮੱਤਭੇਦ ਪੈਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਨੌਕਰੀ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਅਸੰਤੁਸ਼ਟ ਨਜ਼ਰ ਆ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਸਮੇਂ ਦੇ ਦੌਰਾਨ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਵਡੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਕਹਿੰਦਾ ਹੈ ਕਿਤੁਹਾਨੂੰ ਆਪਣੇ ਵਿੱਤੀ ਜੀਵਨ ਵਿੱਚ ਕੁਝ ਬੇਲੋੜੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ, ਤੁਹਾਨੂੰ ਉਨ੍ਹਾਂ ਨੂੰ ਸੰਭਾਲਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਛੇਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਨਤੀਜੇ ਵੱਜੋਂ, ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ, ਜਿਸ ਦਾ ਅਸਰ ਤੁਹਾਡੇ ਕੰਮ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ‘ਤੇ ਪੈ ਸਕਦਾ ਹੈ। ਜੇਕਰ ਤੁਸੀਂ ਆਪਣੀ ਨੌਕਰੀ ਤੋਂ ਅਸੰਤੁਸ਼ਟ ਹੋ, ਤਾਂ ਤੁਸੀਂ ਆਪਣੀ ਨੌਕਰੀ ਬਦਲਣ ਬਾਰੇ ਵਿਚਾਰ ਕਰ ਸਕਦੇ ਹੋ। ਇਸ ਤੋਂ ਇਲਾਵਾ, ਇਨ੍ਹਾਂ ਜਾਤਕਾਂ ‘ਤੇ ਕੰਮ ਦਾ ਬੋਝ ਵਧ ਸਕਦਾ ਹੈ।

ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਰੋਧੀਆਂ ਵੱਲੋਂ ਭਾਰੀ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤੁਸੀਂ ਕਾਰੋਬਾਰੀ ਭਾਈਵਾਲਾਂ ਨਾਲ ਜ਼ਿਆਦਾ ਸਮਾਂ ਬਿਤਾ ਨਹੀਂ ਸਕੋਗੇ। ਦੂਜੇ ਪਾਸੇ, ਇਨ੍ਹਾਂ ਲੋਕਾਂ ਨੂੰ ਇੱਕ ਤੋਂ ਬਾਅਦ ਇੱਕ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਨ੍ਹਾਂ ਨੂੰ ਸੰਭਾਲਣਾ ਇਨ੍ਹਾਂ ਨੂੰ ਮੁਸ਼ਕਲ ਲੱਗ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਪਹਿਲਾਂ ਤੋਂ ਚੰਗੀ ਯੋਜਨਾ ਬਣਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲ਼ੇ ਲੋਕਾਂ ਲਈ, ਬੁੱਧ ਮਹਾਰਾਜ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਨਤੀਜੇ ਵੱਜੋਂ, ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਜੀਵਨ ਦੇ ਵੱਡੇ ਫੈਸਲੇ ਲੈਂਦੇ ਸਮੇਂ ਤੁਹਾਨੂੰ ਧੀਰਜ ਰੱਖਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਇਲਾਵਾ, ਤੁਸੀਂ ਇਸ ਸਮੇਂ ਦੇ ਦੌਰਾਨ ਆਪਣੀ ਨੌਕਰੀ ਤੋਂ ਨਾਖੁਸ਼ ਹੋ ਸਕਦੇ ਹੋ। ਕਾਰਜ ਸਥਾਨ ਵਿੱਚ ਤੁਹਾਡੇ ਕੰਮ ਦਾ ਬੋਝ ਥੋੜ੍ਹਾ ਵੱਧ ਸਕਦਾ ਹੈ, ਜਿਸ ਕਾਰਨ ਤੁਹਾਨੂੰ ਆਪਣੇ ਕੰਮ ਨੂੰ ਜ਼ਿਆਦਾ ਸਮਾਂ ਦੇਣਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਤਣਾਅ ਵਿੱਚ ਨਜ਼ਰ ਆ ਸਕਦੇ ਹੋ ਅਤੇ ਤੁਹਾਨੂੰ ਆਪਣਾ ਕੰਮ ਸਮੇਂ ਸਿਰ ਪੂਰਾ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਕਾਰੋਬਾਰ ਕਰਨ ਵਾਲ਼ਿਆਂ ਨੂੰ ਆਪਣੇ ਕਾਰੋਬਾਰ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ, ਕਿਉਂਕਿ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜੇਕਰ ਅਸੀਂ ਤੁਹਾਡੇ ਵਿੱਤੀ ਜੀਵਨ 'ਤੇ ਨਜ਼ਰ ਮਾਰੀਏ, ਤਾਂ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਵਿੱਤੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ, ਤੁਸੀਂ ਵੱਡੇ ਫੈਸਲੇ ਲੈਣ ਵਿੱਚ ਅਸਫਲ ਹੋ ਸਕਦੇ ਹੋ।

ਮੀਨ ਰਾਸ਼ੀ ਵਿੱਚ ਬੁੱਧ ਵੱਕਰੀ: ਇਨ੍ਹਾਂ ਰਾਸ਼ੀਆਂ ਦੇ ਲਈ ਰਹੇਗਾ ਬਹੁਤ ਸ਼ੁਭ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਮਹਾਰਾਜ ਤੁਹਾਡੇ ਛੇਵੇਂ ਘਰ ਅਤੇ ਨੌਵੇਂ ਘਰ ਦਾ ਸੁਆਮੀ ਹੈ। ਇਸ ਸਮੇਂ, ਇਹ ਤੁਹਾਡੇ ਤੀਜੇ ਘਰ ਵਿੱਚ ਵੱਕਰੀ ਹੋਣ ਵਾਲਾ ਹੈ। ਇਸ ਸਮੇਂ ਦੇ ਦੌਰਾਨ ਤੁਹਾਨੂੰ ਕਾਰਜਾਂ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਤਰੱਕੀ ਦੇਖਣ ਨੂੰ ਮਿਲੇਗੀ। ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ, ਤੁਹਾਨੂੰ ਹਰ ਕਦਮ 'ਤੇ ਆਪਣੇ ਭੈਣ-ਭਰਾਵਾਂ ਦਾ ਸਹਿਯੋਗ ਮਿਲੇਗਾ। ਤੁਸੀਂ ਕਰੀਅਰ ਦੇ ਖੇਤਰ ਵਿੱਚ ਤਰੱਕੀ ਦੇ ਰਾਹ 'ਤੇ ਅੱਗੇ ਵਧੋਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਵਿਦੇਸ਼ਾਂ ਤੋਂ ਨੌਕਰੀ ਦੇ ਮੌਕੇ ਮਿਲ ਸਕਦੇ ਹਨ। ਜਿਹੜੇ ਲੋਕ ਆਪਣਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਬੁੱਧ ਦੀ ਵੱਕਰੀ ਗਤੀ ਤਰੱਕੀ ਦੇ ਰਾਹ 'ਤੇ ਲੈ ਕੇ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਲਾਭ ਦੇ ਬਹੁਤ ਸਾਰੇ ਵਧੀਆ ਮੌਕੇ ਮਿਲ ਸਕਦੇ ਹਨ।ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਕਹਿੰਦਾ ਹੈ ਕਿਤੁਹਾਡੇ ਵਿੱਤੀ ਜੀਵਨ ਵਿੱਚ ਕੀਤੇ ਗਏ ਯਤਨ ਸਫਲ ਹੋਣਗੇ ਅਤੇ ਤੁਹਾਨੂੰ ਚੰਗਾ ਲਾਭ ਮਿਲੇਗਾ। ਇਸ ਸਥਿਤੀ ਵਿੱਚ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੀਨ ਰਾਸ਼ੀ ਵਿੱਚ ਬੁੱਧ ਦੇ ਵੱਕਰੀ ਹੋਣ ਦੇ ਦੌਰਾਨ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਬੁੱਧ ਗ੍ਰਹਿ ਕਿਹੜੇ ਰਿਸ਼ਤੇ ਨੂੰ ਦਰਸਾਉਂਦਾ ਹੈ?

ਜੋਤਿਸ਼ ਵਿੱਚ ਬੁੱਧ ਮਹਾਰਾਜ ਭੈਣ ਨਾਲ ਰਿਸ਼ਤੇ ਨੂੰ ਦਰਸਾਉਂਦਾ ਹੈ।

2. ਕੁੰਡਲੀ ਦੇ ਕਿਹੜੇ ਘਰ ਵਿੱਚ ਬੁੱਧ ਗ੍ਰਹਿ ਨੂੰ ਦਿਗਬਲ ਮਿਲਦਾ ਹੈ?

ਬੁੱਧ ਗ੍ਰਹਿ ਨੂੰ ਕੁੰਡਲੀ ਦੇ ਲਗਨ ਘਰ ਵਿੱਚ ਦਿਸ਼ਾਵਾਂ ਦੀ ਤਾਕਤ ਯਾਨੀ ਕਿ ਦਿਗਬਲ ਪ੍ਰਾਪਤ ਹੁੰਦਾ ਹੈ।

3. ਇੱਕ ਸਾਲ ਵਿੱਚ ਬੁੱਧ ਗ੍ਰਹਿ ਕਿੰਨੀ ਵਾਰ ਵੱਕਰੀ ਹੁੰਦਾ ਹੈ?

ਬੁੱਧ ਦੇ ਵੱਕਰੀ ਹੋਣ ਦੀ ਸੰਖਿਆ ਹਰ ਸਾਲ ਵੱਖ-ਵੱਖ ਹੋ ਸਕਦੀ ਹੈ। ਹਾਲਾਂਕਿ, ਬੁੱਧ ਗ੍ਰਹਿ ਇੱਕ ਸਾਲ ਵਿੱਚ 4 ਜਾਂ 5 ਵਾਰ ਵੱਕਰੀ ਹੁੰਦਾ ਹੈ।

Talk to Astrologer Chat with Astrologer