ਕੇਂਦਰਾਧਿਪਤੀ ਦੋਸ਼ 6 ਜੂਨ 2025

Author: Charu Lata | Updated Tue, 03 Jun 2025 10:20 AM IST

ਕੇਂਦਰਾਧਿਪਤੀ ਦੋਸ਼ 6 ਜੂਨ 2025 ਲੇਖ਼ ਵਿੱਚ ਕੇਂਦਰਾਧਿਪਤੀ ਦੋਸ਼ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰੋ। ਐਸਟ੍ਰੋਸੇਜ ਏ ਆਈ ਹਮੇਸ਼ਾ ਜੋਤਿਸ਼ ਦੀ ਦੁਨੀਆ ਵਿੱਚ ਵਾਪਰ ਰਹੀਆਂ ਛੋਟੀਆਂ ਤੋਂ ਛੋਟੀਆਂ ਘਟਨਾਵਾਂ ਬਾਰੇ ਆਪਣੇ ਪਾਠਕਾਂ ਨੂੰ ਜਾਣਕਾਰੀ ਦਿੰਦਾ ਰਿਹਾ ਹੈ, ਤਾਂ ਜੋ ਤੁਹਾਨੂੰ ਜੋਤਿਸ਼ ਵਿੱਚ ਵਾਪਰਣ ਵਾਲ਼ੀ ਹਰ ਘਟਨਾ ਦੇ ਬਾਰੇ ਜਾਣਕਾਰੀ ਮਿਲ ਸਕੇ। ਬੁੱਧ ਅਤੇ ਬ੍ਰਹਸਪਤੀ ਗ੍ਰਹਿ 06 ਜੂਨ 2025 ਨੂੰ ਮਿਥੁਨ ਰਾਸ਼ੀ ਵਿੱਚ ਸੰਯੋਜਨ ਕਰਨਗੇ। ਅਜਿਹੇ ਵਿੱਚ, ਇਨ੍ਹਾਂ ਦੋਵਾਂ ਗ੍ਰਹਾਂ ਦੇ ਸੰਯੋਜਨ ਤੋਂ ਕੇਂਦਰਾਧਿਪਤੀ ਦੋਸ਼ ਦਾ ਨਿਰਮਾਣ ਹੋਵੇਗਾ। ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਜੇਕਰ ਬੁੱਧ ਬੁੱਧੀ ਦਾ ਕਾਰਕ ਹੈ ਅਤੇ ਬ੍ਰਹਸਪਤੀ ਨੂੰ ਗਿਆਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਤਾਂ ਇਨ੍ਹਾਂ ਦੋਵਾਂ ਦੇ ਸੰਯੋਜਨ ਨਾਲ ਦੋਸ਼ ਦਾ ਨਿਰਮਾਣ ਕਿਵੇਂ ਹੋ ਸਕਦਾ ਹੈ? ਤੁਹਾਨੂੰ ਇਸ ਲੇਖ ਰਾਹੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਆਓ ਹੁਣ ਅੱਗੇ ਵਧੀਏ ਅਤੇ ਇਸ ਦੋਸ਼ ਬਾਰੇ ਸਭ ਕੁਝ ਜਾਣੀਏ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਵੈਦਿਕ ਜੋਤਿਸ਼ ਵਿੱਚ ਬਣਨ ਵਾਲ਼ੇ ਯੋਗ ਨੂੰ ਕੇਂਦਰਾਧਿਪਤੀ ਦੋਸ਼ ਕਿਹਾ ਜਾਂਦਾ ਹੈ, ਜੋ ਕੁੰਡਲੀ ਵਿੱਚ ਉਦੋਂ ਬਣਦਾ ਹੈ, ਜਦੋਂ ਦੋ ਬਹੁਤ ਹੀ ਸ਼ੁਭ ਮੰਨੇ ਜਾਣ ਵਾਲ਼ੇ ਗ੍ਰਹਿ ਬੁੱਧ ਅਤੇ ਬ੍ਰਹਸਪਤੀ ਕੇਂਦਰ ਘਰ ਵਿੱਚ ਸਥਿਤ ਹੁੰਦੇ ਹਨ, ਖਾਸ ਕਰਕੇ ਜਦੋਂ ਇਹ ਦੋਵੇਂ ਗ੍ਰਹਿ ਇੱਕ-ਦੂਜੇ ਦੇ ਲਗਨ ਵਿੱਚ ਬੈਠੇ ਹੁੰਦੇ ਹਨ, ਤਾਂ ਇਸ ਦੋਸ਼ ਦਾ ਨਿਰਮਾਣ ਹੁੰਦਾ ਹੈ। ਸਰਲ ਸ਼ਬਦਾਂ ਵਿੱਚ, ਇਹ ਲਗਨ ਘਰ ਤੋਂ ਪਹਿਲੇ, ਚੌਥੇ , ਸੱਤਵੇਂ ਜਾਂ ਦਸਵੇਂ ਘਰ ਵਿੱਚ ਮੌਜੂਦ ਹੁੰਦੇ ਹਨ। ਹੁਣ ਇਹ ਤੁਹਾਡੇ ਕੇਂਦਰ ਘਰ ਨੂੰ ਵੀ ਕੰਟਰੋਲ ਕਰ ਰਹੇ ਹਨ, ਇਸ ਲਈ ਇਨ੍ਹਾਂ ਗ੍ਰਹਾਂ ਦੀ ਪ੍ਰਕਿਰਤੀ ਵਿੱਚ ਕੁਝ ਬਦਲਾਅ ਦੇਖੇ ਜਾ ਸਕਦੇ ਹਨ। ਕੇਂਦਰਾਧਿਪਤੀ ਦੋਸ਼ ਕੁੰਡਲੀ ਵਿੱਚ ਮੌਜੂਦ ਹੋਣ ‘ਤੇ ਤੁਹਾਨੂੰ ਪ੍ਰਭਾਵਿਤ ਘਰ ਦੇ ਕਾਰਨ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੋਸ਼ ਦੇ ਪ੍ਰਭਾਵ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਇਹ ਦੋਵੇਂ ਗ੍ਰਹਿ ਕੁੰਡਲੀ ਵਿੱਚ ਕਿਹੜੇ ਗ੍ਰਹਾਂ ਨਾਲ ਮੌਜੂਦ ਹਨ ਅਤੇ ਉਹ ਕਿੱਥੇ ਸਥਿਤ ਹਨ।

ਜੋਤਿਸ਼ ਵਿੱਚ ਬੁੱਧ ਅਤੇ ਬ੍ਰਹਸਪਤੀ ਦੇ ਸੰਯੋਜਨ ਦਾ ਸਕਾਰਾਤਮਕ ਪ੍ਰਭਾਵ

ਜੋਤਿਸ਼ ਵਿੱਚ, ਬੁੱਧ ਗ੍ਰਹਿ ਨੂੰ ਬੋਲ-ਬਾਣੀ ਅਤੇ ਸੰਚਾਰ ਹੁਨਰ ਨਾਲ ਸਬੰਧਤ ਮੰਨਿਆ ਜਾਂਦਾ ਹੈ। ਨਾਲ ਹੀ, ਇਨ੍ਹਾਂ ਨੂੰ ਬੁੱਧੀ ਦੇ ਗ੍ਰਹਿ ਵੀ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਬੁੱਧ ਮਹਾਰਾਜ ਤੁਹਾਡੇ ਦਿਮਾਗ ਨੂੰ ਦਰਸਾਉਂਦਾ ਹੈ ਅਤੇ ਚੰਦਰਮਾ ਤੁਹਾਡੇ ਮਨ ਦਾ ਕਾਰਕ ਗ੍ਰਹਿ ਹੈ। ਕੇਂਦਰਾਧਿਪਤੀ ਦੋਸ਼ 6 ਜੂਨ 2025 ਲੇਖ ਦੇ ਅਨੁਸਾਰ, ਕੁੰਡਲੀ ਵਿੱਚ ਇਨ੍ਹਾਂ ਦੋਵਾਂ ਗ੍ਰਹਾਂ ਦੀ ਸਥਿਤੀ ਤੁਹਾਨੂੰ ਤਰਕਪੂਰਨ ਤੌਰ 'ਤੇ ਸੋਚਣ ਅਤੇ ਸਮਝਣ ਦੀ ਸਮਰੱਥਾ ਦਿੰਦੀ ਹੈ। ਇਹ ਵਿਅਕਤੀ ਦੀ ਹਾਸੇ-ਮਜ਼ਾਕ ਦੀ ਭਾਵਨਾ ਨੂੰ ਵੀ ਦਰਸਾਉਂਦੀ ਹੈ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਦੂਜੇ ਪਾਸੇ, ਜੋਤਿਸ਼ ਵਿੱਚ, ਜੁਪੀਟਰ ਨੂੰ ਗਿਆਨ ਦਾ ਗ੍ਰਹਿ ਮੰਨਿਆ ਜਾਂਦਾ ਹੈ, ਜੋ ਤੁਹਾਡੇ ਜੀਵਨ ਵਿੱਚ ਸਫਲਤਾ, ਖੁਸ਼ੀ ਅਤੇ ਖੁਸ਼ਹਾਲੀ ਲਿਆਉਂਦਾ ਹੈ। ਤੁਹਾਡੀ ਕੁੰਡਲੀ ਵਿੱਚ ਇਸ ਗ੍ਰਹਿ ਦੀ ਮਜ਼ਬੂਤ ​​ਸਥਿਤੀ ਤੁਹਾਨੂੰ ਜੀਵਨ ਵਿੱਚ ਤਰੱਕੀ ਅਤੇ ਪ੍ਰਸਿੱਧੀ ਦੇਣ ਦਾ ਕੰਮ ਕਰਦੀ ਹੈ। ਗੁਰੂ ਗ੍ਰਹਿ ਜਾਂ ਬ੍ਰਹਸਪਤੀ ਦੇਵ ਤੁਹਾਨੂੰ ਜੀਵਨ ਵਿੱਚ ਸਫਲਤਾ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਦੇ ਹਨ ਤਾਂ ਜੋ ਤੁਸੀਂ ਆਪਣੇ ਸੁਪਨਿਆਂ ਅਤੇ ਇੱਛਾਵਾਂ ਨੂੰ ਪੂਰਾ ਕਰ ਸਕੋ। ਇਹ ਤੁਹਾਡੇ ਸਬੰਧਾਂ ਅਤੇ ਵਿੱਤੀ ਸਥਿਤੀ ਨੂੰ ਮਜ਼ਬੂਤ ​​ਬਣਾਉਂਦਾ ਹੈ। ਜਦੋਂ ਇਹ ਦੋ ਮਹੱਤਵਪੂਰਣ ਗ੍ਰਹਿ ਬੁੱਧ ਅਤੇ ਬ੍ਰਹਸਪਤੀ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਇਕੱਠੇ ਹੁੰਦੇ ਹਨ, ਤਾਂ ਉਨ੍ਹਾਂ ਵਿੱਚ ਵਿਅਕਤੀ ਦੇ ਜੀਵਨ ਨੂੰ ਹਮੇਸ਼ਾ ਲਈ ਬਦਲਣ ਦੀ ਸਮਰੱਥਾ ਹੁੰਦੀ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ, ਕੁੰਡਲੀ ਵਿੱਚ ਬੁੱਧ ਅਤੇ ਬ੍ਰਹਸਪਤੀ ਦਾ ਸੰਯੋਜਨ ਦਰਸਾਉਂਦਾ ਹੈ ਕਿ ਜਾਤਕ ਬਹੁਤ ਬੁੱਧੀਮਾਨ ਹੁੰਦਾ ਹੈ ਅਤੇ ਉਨ੍ਹਾਂ ਦੇ ਸੰਚਾਰ ਹੁਨਰ ਕਾਫ਼ੀ ਪ੍ਰਭਾਵਸ਼ਾਲੀ ਹੁੰਦੇ ਹਨ। ਇਹ ਜਾਤਕ ਜ਼ਿਆਦਾਤਰ ਅਜਿਹੇ ਖੇਤਰਾਂ ਨਾਲ ਜੁੜੇ ਹੋ ਸਕਦੇ ਹਨ, ਜਿਨ੍ਹਾਂ ਵਿੱਚ ਵਿਵਾਦਾਂ ਨੂੰ ਸੁਲਝਾਓਣ ਅਤੇ ਦੂਜਿਆਂ ਦੀ ਮੱਦਦ ਕਰਨ ਲਈ ਸਲਾਹ ਦੇਣ ਵਰਗੇ ਕੰਮ ਸ਼ਾਮਲ ਹੁੰਦੇ ਹਨ।

ਆਓ ਹੁਣ ਬੁੱਧ-ਬ੍ਰਹਸਪਤੀ ਦੇ ਸੰਯੋਜਨ ਦੇ ਫਾਇਦਿਆਂ 'ਤੇ ਨਜ਼ਰ ਮਾਰੀਏ

ਅਜਿਹੇ ਜਾਤਕਾਂ ਨੂੰ ਕੰਮ ਦੇ ਸਬੰਧ ਵਿੱਚ ਵਿਦੇਸ਼ਾਂ ਵਿੱਚ ਵੱਖ-ਵੱਖ ਥਾਵਾਂ 'ਤੇ ਯਾਤਰਾ ਕਰਨੀ ਪੈਂਦੀ ਹੈ। ਨਾਲ ਹੀ, ਇਨ੍ਹਾਂ ਲੋਕਾਂ ਨੂੰ ਤਰੱਕੀ ਕਰਨ ਅਤੇ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ।

ਜਾਤਕਾਂ ਦੇ ਸੰਚਾਰ ਹੁਨਰ ਯਾਨੀ ਕਿ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਅਧਿਆਪਕ ਜਾਂ ਪ੍ਰੋਫੈਸਰ ਵੱਜੋਂ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਨਾਲ ਹੀ, ਜੇਕਰ ਉਨ੍ਹਾਂ ਨੂੰ ਕੁੰਡਲੀ ਵਿੱਚ ਦੂਜੇ ਗ੍ਰਹਾਂ ਦਾ ਸਹਿਯੋਗ ਮਿਲਦਾ ਹੈ, ਤਾਂ ਇਹ ਲੋਕ ਪ੍ਰੇਰਕ ਬੁਲਾਰੇ ਵੀ ਬਣ ਸਕਦੇ ਹਨ।

ਕੇਂਦਰਾਧਿਪਤੀ ਦੋਸ਼ 6 ਜੂਨ 2025 ਲੇਖ ਕਹਿੰਦਾ ਹੈ ਕਿ ਇਹ ਲੋਕ ਬਹੁਤ ਰਚਨਾਤਮਕ ਹੁੰਦੇ ਹਨ, ਇਸ ਲਈ ਉਹ ਆਪਣੀ ਹਰ ਸਮੱਸਿਆ ਦਾ ਹੱਲ ਲੱਭ ਲੈਂਦੇ ਹਨ। ਬ੍ਰਹਸਪਤੀ-ਬੁੱਧ ਦੇ ਸੰਯੋਜਨ ਵਾਲ਼ੇ ਜਾਤਕ ਜ਼ਿੰਦਗੀ ਦੀਆਂ ਮੁਸ਼ਕਲ ਸਥਿਤੀਆਂ ਵਿੱਚ ਵੀ ਹਾਸੇ ਅਤੇ ਮੌਜ-ਮਸਤੀ ਭਰਿਆ ਸਮਾਂ ਲੱਭਣ ਵਿੱਚ ਮਾਹਰ ਹੁੰਦੇ ਹਨ।

ਅਜਿਹੇ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਹਨ, ਇਸ ਲਈ ਤੁਸੀਂ ਅਕਸਰ ਦੇਖੋਗੇ ਕਿ ਉਨ੍ਹਾਂ ਨੂੰ ਸਤਿਕਾਰ ਅਤੇ ਸਨਮਾਣ ਮਿਲਦਾ ਹੈ। ਨਾਲ ਹੀ, ਉਹ ਜ਼ਿੰਦਗੀ ਵਿੱਚ ਉੱਚਾ ਸਥਾਨ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਕੇਂਦਰਾਧਿਪਤੀ ਦੋਸ਼ ਅਤੇ ਬੁੱਧ-ਬ੍ਰਹਸਪਤੀ ਨਾਲ਼ ਜੁੜੀ ਕਥਾ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧ ਅਤੇ ਬ੍ਰਹਸਪਤੀ ਦੋਵੇਂ ਹੀ ਲਾਭਕਾਰੀ ਗ੍ਰਹਿ ਮੰਨੇ ਜਾਂਦੇ ਹਨ। ਪਰ ਜਦੋਂ ਇਹ ਕੇਂਦਰ ਘਰ ਨੂੰ ਨਿਯੰਤਰਿਤ ਕਰਦੇ ਹਨ, ਤਾਂ ਉਹ ਆਪਣੀਆਂ ਕੁਝ ਸ਼ਕਤੀਆਂ ਗੁਆ ਦਿੰਦੇ ਹਨ, ਜਿਸ ਕਾਰਨ ਉਹ ਸ਼ੁਭ ਨਤੀਜੇ ਨਹੀਂ ਦੇ ਸਕਦੇ। ਹਾਲਾਂਕਿ, ਇਹ ਦੋਵੇਂ ਗ੍ਰਹਿ ਅਜੇ ਵੀ ਸ਼ੁਭ ਮੰਨੇ ਜਾਂਦੇ ਹਨ, ਪਰ ਉਨ੍ਹਾਂ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤ੍ਰਿਕੋਣ ਘਰ (ਪਹਿਲੇ, ਪੰਜਵੇਂ ਜਾਂ ਨੌਵੇਂ) ਘਰ ਵਿੱਚ ਇਨ੍ਹਾਂ ਦੋਵਾਂ ਸ਼ੁਭ ਗ੍ਰਹਾਂ ਦੀ ਮੌਜੂਦਗੀ ਕੇਂਦਰਾਧਿਪਤੀ ਦੋਸ਼ ਦਾ ਕਾਰਨ ਨਹੀਂ ਬਣਦੀ, ਕਿਉਂਕਿ ਇਸ ਸਥਿਤੀ ਵਿੱਚ ਰਾਜਯੋਗ ਬਣ ਰਿਹਾ ਹੁੰਦਾ ਹੈ। ਆਓ ਹੁਣ ਤੁਹਾਨੂੰ ਬੁੱਧ ਅਤੇ ਬ੍ਰਹਸਪਤੀ ਨਾਲ ਸਬੰਧਤ ਮਿਥਿਹਾਸਕ ਕਹਾਣੀ ਤੋਂ ਜਾਣੂ ਕਰਵਾਉਂਦੇ ਹਾਂ।

ਹਿੰਦੂ ਧਰਮ ਗ੍ਰੰਥਾਂ ਵਿੱਚ ਵਰਣਿਤ ਬੁੱਧ ਗ੍ਰਹਿ ਨਾਲ ਸਬੰਧਤ ਕਹਾਣੀ ਦੇ ਅਨੁਸਾਰ, ਬੁੱਧ ਗ੍ਰਹਿ ਦਾ ਜਨਮ ਬ੍ਰਹਸਪਤੀ ਦੀ ਪਤਨੀ ਤਾਰਾ ਅਤੇ ਚੰਦਰ ਦੇਵ ਦੇ ਵਿਚਕਾਰ ਪ੍ਰੇਮ ਸਬੰਧ ਦੇ ਨਤੀਜੇ ਵੱਜੋਂ ਹੋਇਆ ਸੀ। ਬੁੱਧ ਦੇਵ ਦੀ ਬੁੱਧੀ ਤੋਂ ਪ੍ਰਭਾਵਿਤ ਹੋ ਕੇ ਬ੍ਰਹਸਪਤੀ ਨੇ ਗੁੱਸੇ ਹੋਣ ਦੇ ਬਾਵਜੂਦ ਵੀ ਬੁੱਧ ਨੂੰ ਆਪਣੇ ਪੁੱਤਰ ਵੱਜੋਂ ਸਵੀਕਾਰ ਕਰ ਲਿਆ।

ਕੇਂਦਰਾਧਿਪਤੀ ਦੋਸ਼ 6 ਜੂਨ 2025 ਕਹਿੰਦਾ ਹੈ ਕਿ ਇਹ ਕਹਾਣੀ ਬੁੱਧ ਦੀ ਬੁੱਧੀਮਾਨੀ ਅਤੇ ਬ੍ਰਹਸਪਤੀ ਦੇ ਗਿਆਨ ਨੂੰ ਦਰਸਾਉਂਦੀ ਹੈ। ਨਤੀਜੇ ਵੱਜੋਂ, ਇਹ ਦੋਵੇਂ ਗ੍ਰਹਿ ਇੱਕ-ਦੂਜੇ ਦੇ ਲਗਨ ਵਿੱਚ ਕੇਂਦਰ ਘਰ ਦੇ ਸੁਆਮੀ ਹਨ, ਜਿਸ ਨਾਲ ਕੇਂਦਰਾਧਿਪਤੀ ਦੋਸ਼ ਦਾ ਨਿਰਮਾਣ ਹੁੰਦਾ ਹੈ। ਸਰਲ ਸ਼ਬਦਾਂ ਵਿੱਚ, ਬੁੱਧ ਦੇ ਲਗਨ (ਮਿਥੁਨ ਅਤੇ ਕੰਨਿਆ) ਵਿੱਚ ਗੁਰੂ ਦੇਵ ਦੋ ਕੇਂਦਰ ਘਰਾਂ ਦੇ ਸੁਆਮੀ ਹਨ। ਇਸੇ ਤਰ੍ਹਾਂ, ਬ੍ਰਹਸਪਤੀ ਦੇ ਲਗਨ (ਧਨੂੰ ਅਤੇ ਮੀਨ) ਵਿੱਚ ਬੁੱਧ ਦੋ ਕੇਂਦਰ ਘਰਾਂ ਦਾ ਸੁਆਮੀ ਹੈ। ਕੁਝ ਲੋਕ ਮੰਨਦੇ ਹਨ ਕਿ ਬੁੱਧ ਅਤੇ ਬ੍ਰਹਸਪਤੀ ਗ੍ਰਹਿ ਇੱਕ-ਦੂਜੇ ਦੇ ਦੁਸ਼ਮਣ ਹਨ, ਜਦੋਂ ਕਿ ਕੁਝ ਮੰਨਦੇ ਹਨ ਕਿ ਇਨ੍ਹਾਂ ਦੋਵਾਂ ਗ੍ਰਹਾਂ ਵਿਚਕਾਰ ਇੱਕ ਨਿਰਪੱਖ ਸਬੰਧ ਹੈ। ਹਾਲਾਂਕਿ, ਜਦੋਂ ਵੀ ਇਹ ਦੋਵੇਂ ਗ੍ਰਹਿ ਕੁੰਡਲੀ ਵਿੱਚ ਇਕੱਠੇ ਹੁੰਦੇ ਹਨ, ਤਾਂ ਜਾਤਕਾਂ ਦੀ ਬੁੱਧੀ ਅਤੇ ਅੰਤਰ-ਗਿਆਨ ਦੀ ਯੋਗਤਾ ਵਧਦੀ ਹੈ। ਕੁੰਡਲੀ ਵਿੱਚ ਬੁੱਧ-ਬ੍ਰਹਸਪਤੀ ਦੇ ਸੰਯੋਜਨ ਦੀ ਸਥਿਤੀ ਦੇ ਅਨੁਸਾਰ, ਅਜਿਹੇ ਜਾਤਕ ਵਿਚਾਰਾਂ ਵਿੱਚ ਸਪਸ਼ਟ ਹੁੰਦੇ ਹਨ ਅਤੇ ਸਾਹਿਤ ਅਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਿੱਚ ਦਿਲਚਸਪੀ ਰੱਖਦੇ ਹਨ।

ਆਓ ਹੁਣ ਮਸ਼ਹੂਰ ਸ਼ਖਸੀਅਤਾਂ ਦੀ ਕੁੰਡਲੀ ਰਾਹੀਂ ਕੇਂਦਰਾਧਿਪਤੀ ਦੋਸ਼ ਬਾਰੇ ਸਮਝੀਏ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਬਿਪਾਸ਼ਾ ਬਾਸੂ ਦੀ ਕੁੰਡਲੀ ਵਿੱਚ ਕੇਂਦਰਾਧਿਪਤੀ ਦੋਸ਼ ਦਾ ਪ੍ਰਭਾਵ

ਇੱਥੇ ਅਸੀਂ ਤੁਹਾਨੂੰ ਬਿਪਾਸ਼ਾ ਬਾਸੂ ਦੀ ਕੁੰਡਲੀ ਰਾਹੀਂ ਕੇਂਦਰਾਧਿਪਤੀ ਦੋਸ਼ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ।

ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਬਿਪਾਸ਼ਾ ਬਾਸੂ ਦੀ ਕੁੰਡਲੀ ਮੀਨ ਲਗਨ ਦੀ ਹੈ, ਜਿਸ ਦਾ ਸੁਆਮੀ ਬ੍ਰਹਸਪਤੀ ਗ੍ਰਹਿ ਹੈ। ਉਸ ਦੀ ਕੁੰਡਲੀ ਵਿੱਚ ਸੱਤਵੇਂ ਘਰ ਦੇ ਸੁਆਮੀ ਵੱਜੋਂ ਬੁੱਧ ਕੇਂਦਰ ਘਰ ਵਿੱਚ ਸਥਿਤ ਹੈ। ਅਜਿਹੀ ਸਥਿਤੀ ਵਿੱਚ, ਬਿਪਾਸ਼ਾ ਬਾਸੂ ਦੇ ਦਸਵੇਂ ਘਰ ਵਿੱਚ ਕੇਂਦਰਾਧਿਪਤੀ ਦੋਸ਼ ਬਣ ਰਿਹਾ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਹ ਇੱਕ ਦਹਾਕੇ ਤੱਕ ਜੌਨ ਅਬ੍ਰਾਹਮ ਨਾਲ ਰਿਸ਼ਤੇ ਵਿੱਚ ਸੀ ਅਤੇ ਉਨ੍ਹਾਂ ਦਾ ਰਿਸ਼ਤਾ ਉਦੋਂ ਟੁੱਟ ਗਿਆ ਸੀ, ਜਦੋਂ ਸਾਰਿਆਂ ਨੇ ਸੋਚਿਆ ਕਿ ਉਹ ਜੌਨ ਨਾਲ ਵਿਆਹ ਕਰੇਗੀ। ਕੁਝ ਸਮੇਂ ਬਾਅਦ, ਉਸ ਨੇ ਅਦਾਕਾਰ ਕਰਣ ਸਿੰਘ ਗਰੋਵਰ ਨਾਲ ਵਿਆਹ ਕੀਤਾ, ਜੋ ਕਿ ਆਪਣੇ ਕਰੀਅਰ ਵਿੱਚ ਬਿਪਾਸ਼ਾ ਬਾਸੂ ਜਿੰਨਾ ਸਫਲ ਨਹੀਂ ਰਿਹਾ ਸੀ। ਤੁਹਾਨੂੰ ਦੱਸ ਦੇਈਏ ਕਿ ਕਰਣ ਸਿੰਘ ਗਰੋਵਰ ਦਾ ਬਿਪਾਸ਼ਾ ਬਾਸੂ ਨਾਲ ਤੀਜਾ ਵਿਆਹ ਸੀ।

ਕੇਂਦਰਾਧਿਪਤੀ ਦੋਸ਼ 6 ਜੂਨ 2025 ਲੇਖ ਤੁਹਾਨੂੰ ਦੱਸਦਾ ਹੈ ਕਿ ਬੁੱਧ ਕਰੀਅਰ ਅਤੇ ਪੇਸ਼ੇਵਰ ਜੀਵਨ ਦੇ ਦਸਵੇਂ ਘਰ ਵਿੱਚ ਕੇਂਦਰਾਧਿਪਤੀ ਦੋਸ਼ ਨੂੰ ਜਨਮ ਦੇ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਵਿਆਹ ਤੋਂ ਬਾਅਦ ਉਸ ਦਾ ਕਰੀਅਰ ਬਹੁਤ ਸਫਲ ਨਹੀਂ ਰਿਹਾ। ਇੱਕ ਅਦਾਕਾਰਾ ਦੇ ਤੌਰ 'ਤੇ, ਬਿਪਾਸ਼ਾ ਨੇ ਇੱਕ ਸਾਲ ਵਿੱਚ ਕਈ ਹਿੱਟ ਫਿਲਮਾਂ ਦੇਣ ਤੋਂ ਲੈ ਕੇ ਇੱਕ ਵੀ ਫਿਲਮ ਹੱਥ ਵਿੱਚ ਨਾ ਹੋਣ ਤੱਕ ਦਾ ਸਫ਼ਰ ਤੈਅ ਕੀਤਾ ਹੈ। ਬਿਪਾਸ਼ਾ ਬਾਸੂ ਦੀ ਕੁੰਡਲੀ ਵਿੱਚ ਬੁੱਧ ਮਹਾਰਾਜ ਦੋ ਪਾਪੀ ਗ੍ਰਹਿ ਸੂਰਜ ਅਤੇ ਮੰਗਲ ਦੇ ਵਿਚਕਾਰ ਫਸਿਆ ਹੋਇਆ ਹੈ। ਹਾਲਾਂਕਿ, ਦਸਵੇਂ ਘਰ ਦਾ ਸੁਆਮੀ ਬ੍ਰਹਸਪਤੀ ਪੰਜਵੇਂ ਘਰ ਵਿੱਚ ਉੱਚ-ਸਥਿਤੀ ਵਿੱਚ ਹੈ, ਜੋ ਕਿ ਪਿਛਲੇ ਪੁੰਨਾਂ ਦਾ ਘਰ ਹੈ। ਦੂਜੇ ਪਾਸੇ, ਗਿਆਰ੍ਹਵੇਂ ਘਰ ਦਾ ਸੁਆਮੀ ਸ਼ਨੀ ਦੇਵ ਪ੍ਰਤੀਯੋਗਿਤਾ ਦੇ ਘਰ (ਛੇਵੇਂ ਘਰ) ਵਿੱਚ ਰਾਹੂ ਨਾਲ ਸੰਯੋਜਨ ਕਰ ਰਿਹਾ ਹੈ। ਛੇਵੇਂ ਘਰ ਵਿੱਚ ਪਾਪੀ ਗ੍ਰਹਾਂ ਦਾ ਜੋੜ ਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਗ੍ਰਹਾਂ ਦੇ ਸੰਯੋਜਨ ਦੀ ਮੱਦਦ ਨਾਲ, ਬਿਪਾਸ਼ਾ ਜੀਵਨ ਵਿੱਚ ਪ੍ਰਸਿੱਧੀ ਦਾ ਆਨੰਦ ਮਾਣਨ ਵਿੱਚ ਸਫਲ ਰਹੀ ਹੈ, ਪਰ ਬੁੱਧ ਦੁਆਰਾ ਕੇਂਦਰਾਧਿਪਤੀ ਦੋਸ਼ ਬਣਾਉਣ ਕਾਰਨ ਉਸ ਦਾ ਕਰੀਅਰ ਅਤੇ ਨਿੱਜੀ ਜੀਵਨ ਦੋਵੇਂ ਪ੍ਰਭਾਵਿਤ ਹੋਏ ਹਨ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਕੇਂਦਰਾਧਿਪਤੀ ਦੋਸ਼ 2025: ਇਨ੍ਹਾਂ ਰਾਸ਼ੀਆਂ ਨੂੰ ਕਰੇਗਾ ਨਕਾਰਾਤਮਕ ਰੂਪ ਨਾਲ਼ ਪ੍ਰਭਾਵਿਤ

ਧਨੂੰ ਰਾਸ਼ੀ

ਧਨੂੰ ਰਾਸ਼ੀ ਵਾਲ਼ਿਆਂ ਲਈ, ਬ੍ਰਹਸਪਤੀ ਤੁਹਾਡੇ ਲਗਨ ਅਤੇ ਚੌਥੇ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰੇਗਾ। ਮਾਨਤਾਵਾਂ ਦੇ ਅਨੁਸਾਰ, ਸੱਤਵੇਂ ਘਰ ਵਿੱਚ ਗੁਰੂ ਦੇਵ ਦੀ ਮੌਜੂਦਗੀ ਆਮ ਤੌਰ 'ਤੇ ਇੱਕ ਸੁਖੀ ਅਤੇ ਖੁਸ਼ਹਾਲ ਵਿਆਹ ਨੂੰ ਦਰਸਾਉਂਦੀ ਹੈ। ਪਰ ਜੇਕਰ ਬ੍ਰਹਸਪਤੀ ਕੇਂਦਰਾਧਿਪਤੀ ਦੋਸ਼ ਬਣਾ ਰਿਹਾ ਹੈ, ਤਾਂ ਇਹ ਅਜਿਹੇ ਪ੍ਰਭਾਵ ਨਹੀਂ ਦਿੰਦਾ। ਕੁੰਡਲੀ ਵਿੱਚ ਗੁਰੂ ਦੇਵ ਦਾ ਸਥਾਨ ਕਾਰੋਬਾਰ ਜਾਂ ਹੋਰ ਪਹਿਲੂਆਂ ਵਿੱਚ ਅਸਥਿਰ ਅਤੇ ਸਮੱਸਿਆ ਵਾਲ਼ੀ ਸਾਂਝੇਦਾਰੀ ਨੂੰ ਦਰਸਾਉਂਦਾ ਹੈ। ਹਾਲਾਂਕਿ, ਕੁੰਡਲੀ ਵਿੱਚ ਗ੍ਰਹਾਂ ਦੀ ਸਥਿਤੀ ਜਾਂ ਹੋਰ ਪਹਿਲੂਆਂ ਨੂੰ ਵੇਖਣਾ ਵੀ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਇਹ ਕੰਮ ਵਿੱਚ ਪ੍ਰਾਪਤ ਨਤੀਜਿਆਂ ਨੂੰ ਪ੍ਰਭਾਵਤ ਕਰ ਸਕਦਾ ਹੈ।

ਕੇਂਦਰਾਧਿਪਤੀ ਦੋਸ਼ 6 ਜੂਨ 2025 ਲੇਖ ਕਹਿੰਦਾ ਹੈ ਕਿ ਭਾਵ-ਭਾਵਮ ਨਿਯਮ ਦੇ ਅਨੁਸਾਰ, ਸੱਤਵੇਂ ਘਰ ਨੂੰ ਕਰਮ ਘਰ ਵੀ ਕਿਹਾ ਜਾਂਦਾ ਹੈ, ਜੋ ਭੌਤਿਕ ਇੱਛਾਵਾਂ ਦਾ ਪ੍ਰਤੀਕ ਹੈ। ਇਸ ਤਰ੍ਹਾਂ, ਜਦੋਂ ਕਿਸੇ ਸਾਧੂ ਨੂੰ ਪਿਆਰ, ਵਿਆਹ ਅਤੇ ਸਾਂਝੇਦਾਰੀ ਦੇ ਘਰ ਵਿੱਚ ਅਤੇ ਬੁੱਧ ਦੀ ਰਾਸ਼ੀ ਵਿੱਚ ਸਥਾਨ ਦਿੱਤਾ ਜਾਂਦਾ ਹੈ, ਤਾਂ ਇਹ ਨਿੱਜੀ ਜੀਵਨ ਦੇ ਨਾਲ-ਨਾਲ ਵਪਾਰਕ ਸਾਂਝੇਦਾਰੀ ਨੂੰ ਵੀ ਵਿਗਾੜ ਸਕਦਾ ਹੈ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਦੇ ਲਈ, ਬ੍ਰਹਸਪਤੀ ਤੁਹਾਡੇ ਦਸਵੇਂ ਘਰ ਵਿੱਚ ਕੇਂਦ੍ਰਿਪਤੀ ਦੋਸ਼ ਦਾ ਨਿਰਮਾਣ ਕਰ ਰਿਹਾ ਹੈ। ਇਸ ਸਥਿਤੀ ਨੂੰ ਬਹੁਤ ਸ਼ੁਭ ਨਹੀਂ ਕਿਹਾ ਜਾ ਸਕਦਾ। ਮੀਨ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਦੋਵਾਂ ਕੇਂਦਰ ਘਰਾਂ (ਪਹਿਲੇ ਅਤੇ ਚੌਥੇ) ਦਾ ਸੁਆਮੀ ਹੈ, ਜੋ ਹੁਣ ਮਿਥੁਨ ਰਾਸ਼ੀ ਵਿੱਚ ਦਸਵੇਂ ਘਰ ਵਿੱਚ ਮੌਜੂਦ ਹੋਵੇਗਾ। ਅਜਿਹੀ ਸਥਿਤੀ ਵਿੱਚ, ਇਸ ਗ੍ਰਹਿ ਦੇ ਸ਼ੁਭ ਪ੍ਰਭਾਵ ਘੱਟ ਸਕਦੇ ਹਨ ਅਤੇ ਸਕਾਰਾਤਮਕ ਨਤੀਜੇ ਘੱਟ ਹੋ ਸਕਦੇ ਹਨ। ਹਾਲਾਂਕਿ, ਇਹ ਜਾਤਕ ਸਿਧਾਂਤਾਂ ਦੀ ਪਾਲਣਾ ਕਰਨਾ ਪਸੰਦ ਕਰਦੇ ਹਨ, ਗਿਆਨ ਅਤੇ ਵਿੱਦਿਆ ਪ੍ਰਾਪਤ ਕਰਨ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਬੁੱਧੀ ਦੁਆਰਾ ਸਫਲਤਾ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਲਈ ਇਹ ਤੁਹਾਨੂੰ ਪੜ੍ਹਾਈ ਜਾਂ ਸ਼ੋਧ ਦੇ ਖੇਤਰ ਵਿੱਚ ਸਫਲਤਾ ਵੱਲ ਲੈ ਕੇ ਜਾ ਸਕਦਾ ਹੈ। ਪਰ, ਇਹ ਉਪਲੱਬਧੀਆਂ ਤੁਹਾਡੇ ਕੋਲ ਹੌਲ਼ੀ ਰਫ਼ਤਾਰ ਨਾਲ ਆ ਸਕਦੀਆਂ ਹਨ ਅਤੇ ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਇਹਨਾਂ ਲੋਕਾਂ ਨੂੰ ਕਿਸੇ ਅਜਿਹੇ ਪ੍ਰੋਫਾਈਲ ਲਈ ਕੰਮ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ, ਜਿਸ ਲਈ ਉਹ ਜ਼ਿਆਦਾ ਯੋਗਤਾ ਪ੍ਰਾਪਤ ਹੋ ਸਕਦੇ ਹਨ। ਇਹ ਸੰਭਵ ਹੈ ਕਿ ਤੁਸੀਂ ਆਪਣੇ ਕਰੀਅਰ ਵਿੱਚ ਓਨੇ ਮਸ਼ਹੂਰ ਨਾ ਹੋਵੋ, ਜਿੰਨਾ ਤੁਸੀਂ ਸੋਚਦੇ ਹੋ। ਜੇਕਰ ਕੁੰਡਲੀ ਦੇ ਦਸਵੇਂ ਘਰ ਵਿੱਚ ਗੁਰੂ ਮਹਾਰਾਜ ਦੀ ਸਥਿਤੀ ਮਜ਼ਬੂਤ ​​ਹੈ, ਤਾਂ ਕੰਪਨੀ ਅਤੇ ਤੁਹਾਡੇ ਆਲ਼ੇ-ਦੁਆਲ਼ੇ ਦੇ ਲੋਕ ਤੁਹਾਡੀ ਮਹੱਤਤਾ ਨੂੰ ਸਮਝਦੇ ਹਨ, ਪਰ ਹੁਣੇ ਕਿਸੇ ਨਤੀਜੇ ਦੀ ਉਮੀਦ ਨਾ ਕਰੋ। ਹਾਲਾਂਕਿ, ਤੁਸੀਂ ਇੱਕ ਇਮਾਨਦਾਰ ਵਿਅਕਤੀ ਹੋਵੋਗੇ, ਜਿਸ ਨੂੰ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਦੇਖਿਆ ਜਾ ਸਕਦਾ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕੇਂਦਰਾਧਿਪਤੀ ਦੋਸ਼ ਤੋਂ ਰਾਹਤ ਲਈ ਕਰੋ ਇਹ ਉਪਾਅ

ਬ੍ਰਹਸਪਤੀ ਗ੍ਰਹਿ ਦੇ ਬੀਜ ਮੰਤਰ "ॐ ਗ੍ਰਾੰ ਗਰਿੰ ਗਰੌਂ ਸ: ਗੁਰੂਵੇ ਨਮਹ" ਦਾ ਰੋਜ਼ਾਨਾ 108 ਵਾਰ ਜਾਪ ਕਰੋ।

ਵਿਸ਼ੇਸ਼ ਗ੍ਰਹਿ ਨਾਲ ਜੁੜੇ ਦੇਵੀ-ਦੇਵਤਿਆਂ ਨੂੰ ਫੁੱਲ, ਮਠਿਆਈਆਂ ਜਾਂ ਖ਼ਾਸ ਚੀਜ਼ਾਂ ਚੜ੍ਹਾਓ। ਇਹ ਉਪਾਅ ਕਰਨਾ ਤੁਹਾਡੇ ਲਈ ਫਲ਼ਦਾਇਕ ਸਿੱਧ ਹੋਵੇਗਾ।

ਕੇਂਦਰਾਧਿਪਤੀ ਦੋਸ਼ 6 ਜੂਨ 2025 ਦੇ ਅਨੁਸਾਰ, ਗਰੀਬਾਂ ਨੂੰ ਮਠਿਆਈਆਂ ਅਤੇ ਪੀਲ਼ੇ ਕੱਪੜੇ ਦਾਨ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਕਿਹੜੇ ਦੋ ਗ੍ਰਹਾਂ ਦੇ ਸੰਯੋਜਨ ਨਾਲ ਕੇਂਦਰਾਧਿਪਤੀ ਯੋਗ ਦਾ ਨਿਰਮਾਣ ਹੁੰਦਾ ਹੈ?

ਕੇਂਦਰਾਧਿਪਤੀ ਯੋਗ ਬ੍ਰਹਸਪਤੀ ਅਤੇ ਬੁੱਧ ਦੇ ਸੰਯੋਜਨ ਨਾਲ਼ ਬਣਦਾ ਹੈ।

2. ਬ੍ਰਹਸਪਤੀ ਇਸ ਸਮੇਂ ਕਿਹੜੀ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ?

ਬ੍ਰਹਸਪਤੀ ਇਸ ਸਮੇਂ ਮਿਥੁਨ ਰਾਸ਼ੀ ਵਿੱਚ ਮੌਜੂਦ ਹੈ।।

3. ਮਿਥੁਨ ਰਾਸ਼ੀ ਦਾ ਸੁਆਮੀ ਕੌਣ ਹੈ?

ਰਾਸ਼ੀ ਚੱਕਰ ਵਿੱਚ, ਬੁੱਧ ਨੂੰ ਮਿਥੁਨ ਰਾਸ਼ੀ ਦਾ ਸੁਆਮੀ ਮੰਨਿਆ ਜਾਂਦਾ ਹੈ।।

Talk to Astrologer Chat with Astrologer