ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਅਸੀਂ ਤੁਹਾਨੂੰਮੀਨ ਰਾਸ਼ੀ ਵਿੱਚ ਸ਼ਨੀ ਦਾ ਗੋਚਰ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ।ਵੈਦਿਕ ਜੋਤਿਸ਼ ਵਿੱਚ, ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਅਤੇ ਕਰਮਫਲ਼ ਦਾਤਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਨਾਮ ਹੀ ਲੋਕਾਂ ਨੂੰ ਡਰਾਉਣ ਲਈ ਕਾਫ਼ੀ ਹੈ ਅਤੇ ਜਦੋਂ ਵੀ ਉਨ੍ਹਾਂ ਦੀ ਚਾਲ, ਦਸ਼ਾ ਜਾਂ ਸਥਿਤੀ ਵਿੱਚ ਕੋਈ ਤਬਦੀਲੀ ਆਉਂਦੀ ਹੈ, ਤਾਂ ਇਸ ਦਾ ਪ੍ਰਭਾਵ ਨਾ ਕੇਵਲ ਰਾਸ਼ੀਆਂ 'ਤੇ, ਸਗੋਂ ਦੇਸ਼ ਅਤੇ ਦੁਨੀਆ 'ਤੇ ਵੀ ਨਜ਼ਰ ਆਓਂਦਾ ਹੈ। ਇਸੇ ਕ੍ਰਮ ਵਿੱਚ, 29 ਮਾਰਚ 2025 ਦੀ ਰਾਤ 10:07 ਵਜੇ ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਜਾ ਰਿਹਾ ਹੈ। ਐਸਟ੍ਰੋਸੇਜ ਏ ਆਈ ਦਾ ਇਹ ਲੇਖ ਤੁਹਾਨੂੰ ਸ਼ਨੀ ਦੇ ਗੋਚਰ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਦਾਨ ਕਰੇਗਾ। ਨਾਲ ਹੀ, ਅਸੀਂ ਜਾਣਾਂਗੇ ਕਿ ਸ਼ਨੀ ਦੇਵ ਦਾ ਇਹ ਰਾਸ਼ੀ ਪਰਿਵਰਤਨ ਦੁਨੀਆ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਲਿਆਵੇਗਾ, ਕਿਉਂਕਿ ਸੂਰਜ ਗ੍ਰਹਿਣ ਅਤੇ ਸ਼ਨੀ ਦੇ ਗੋਚਰ ਵਰਗੀਆਂ ਵੱਡੀਆਂ ਜੋਤਿਸ਼ ਘਟਨਾਵਾਂ ਇੱਕੋ ਦਿਨ ਹੋਣ ਵਾਲ਼ੀਆਂ ਹਨ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਅੱਗੇ ਵਧੀਏ ਅਤੇ ਇਸ ਲੇਖ਼ ਨੂੰ ਸ਼ੁਰੂ ਕਰੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਜੋਤਿਸ਼ ਵਿੱਚ, ਸ਼ਨੀ ਦੇਵ ਨੂੰ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਕਰਮ ਦੇ ਕਾਰਕ ਗ੍ਰਹਿ ਵੱਜੋਂ ਜਾਣਿਆ ਜਾਂਦਾ ਹੈ। ਇਹ ਅਕਸਰ ਸਖ਼ਤ ਮਿਹਨਤ, ਚੁਣੌਤੀਆਂ ਅਤੇ ਦੀਰਘਕਾਲੀ ਟੀਚਿਆਂ ਨਾਲ ਜੁੜੇ ਹੁੰਦੇ ਹਨ। ਭਾਵੇਂ ਸਾਡੇ ਜੀਵਨ 'ਤੇ ਸ਼ਨੀ ਦਾ ਪ੍ਰਭਾਵ ਸਖ਼ਤ ਲੱਗ ਸਕਦਾ ਹੈ, ਪਰ ਸ਼ਨੀ ਮਹਾਰਾਜ ਦੁਆਰਾ ਦਿੱਤੀ ਗਈ ਸਿੱਖਿਆ ਅਤੇ ਸਬਕ ਵਿਅਕਤੀ ਨੂੰ ਪਰਿਪੱਕ ਬਣਾਉਂਦੇ ਹਨ ਅਤੇ ਨਾਲ ਹੀ, ਇਹ ਤੁਹਾਨੂੰ ਨਿੱਜੀ ਤਰੱਕੀ ਦੇ ਰਾਹ 'ਤੇ ਲੈ ਜਾਂਦੇ ਹਨ। ਸ਼ਨੀ ਗ੍ਰਹਿ ਤੁਹਾਨੂੰ ਸਖ਼ਤ ਲੱਗ ਸਕਦਾ ਹੈ, ਪਰ ਜੇਕਰ ਇਸ ਦੇ ਨਿਯਮਾਂ ਅਤੇ ਸਿਧਾਂਤਾਂ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਇਹ ਵਿਅਕਤੀ ਨੂੰ ਸਥਾਈ, ਲੰਬੇ ਸਮੇਂ ਦੀ ਸਫਲਤਾ ਅਤੇ ਸੰਜਮ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸ਼ਨੀ ਗ੍ਰਹਿ ਅਧਿਕਾਰ, ਜ਼ਿੰਮੇਵਾਰੀ ਅਤੇ ਸਮੱਸਿਆਵਾਂ ਨਾਲ ਲੜਦੇ ਹੋਏ ਦ੍ਰਿੜ ਰਹਿਣ ਦੀ ਯੋਗਤਾ ਨੂੰ ਦਰਸਾਉਂਦਾ ਹੈ।
ਇਹ ਤੁਹਾਨੂੰ ਸੱਚਾਈ ਜਾਂ ਹਕੀਕਤ ਦਾ ਸਾਹਮਣਾ ਕਰਨ ਅਤੇ ਜ਼ਿੰਮੇਵਾਰੀ ਲੈਣ ਜਾਂ ਆਪਣੇ ਕੰਮਾਂ ਲਈ ਜਵਾਬਦੇਹ ਬਣਨ ਲਈ ਕਹਿੰਦਾ ਹੈ। ਸ਼ਨੀ ਦੇਵ ਨੂੰ ਗੁਰੂ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਹ ਕਿਸੇ ਵਿਅਕਤੀ ਦੇ ਜੀਵਨ ਵਿੱਚ ਮੁਸ਼ਕਲ ਹਾਲਾਤ ਲਿਆਉਂਦੇ ਹਨ, ਜੋ ਉਸ ਨੂੰ ਮਹੱਤਵਪੂਰਣ ਸਬਕ ਸਿਖਾਉਂਦੇ ਹਨ। ਇਹ ਦੇਰੀ, ਸਮੱਸਿਆਵਾਂ ਜਾਂ ਪਾਬੰਦੀਆਂ ਨਾਲ ਵੀ ਸਬੰਧਤ ਹਨ ਅਤੇ ਤੁਹਾਨੂੰ ਪਰਿਪੱਕਤਾ ਅਤੇ ਤਰੱਕੀ ਪ੍ਰਦਾਨ ਕਰਦੇ ਹਨ। ਸ਼ਨੀ ਗ੍ਰਹਿ ਸੀਮਾਵਾਂ ਅਤੇ ਨਿਯਮਾਂ ਦੀ ਸਿਰਜਣਾ ਨਾਲ ਵੀ ਜੁੜਿਆ ਹੋਇਆ ਹੈ ਜਿਵੇਂ ਕਿ ਨਿੱਜੀ ਜੀਵਨ ਦੀਆਂ ਸੀਮਾਵਾਂ ਆਦਿ। ਜੇਕਰ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿਮੀਨ ਰਾਸ਼ੀ ਵਿੱਚ ਸ਼ਨੀ ਦਾ ਗੋਚਰ ਤੁਹਾਨੂੰ ਕੀ ਨਤੀਜੇ ਦੇਵੇਗਾ, ਤਾਂ ਆਓ ਇਸ ਬਾਰੇਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚਜਾਣੀਏ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੀਨ ਰਾਸ਼ੀ ਵਿੱਚ ਸ਼ਨੀ ਦੀ ਮੌਜੂਦਗੀ ਇੱਕ ਖ਼ਾਸ ਊਰਜਾ ਦਾ ਸੰਚਾਰ ਕਰਦੀ ਹੈ, ਜੋ ਸ਼ਨੀ ਦੀ ਵਿਹਾਰਕਤਾ ਅਤੇ ਮੀਨ ਰਾਸ਼ੀ ਦੇ ਸੁਪਨੇ ਦੇਖਣ ਵਾਲ਼ੇ ਅਤੇ ਸਹਿਜ ਗੁਣਾਂ ਦਾ ਮਿਸ਼ਰਣ ਹੁੰਦਾ ਹੈ। ਸ਼ਨੀ ਦੇਵ ਦਾ ਇਹ ਗੋਚਰ ਸੁਪਨਿਆਂ ਦੀ ਦੁਨੀਆਂ ਅਤੇ ਹਕੀਕਤ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ, ਕਿਉਂਕਿ ਸ਼ਨੀ ਮਹਾਰਾਜ ਜਾਤਕ ਨੂੰ ਜ਼ਿੰਮੇਵਾਰੀ ਲੈਣ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਰਤਾ ਬਣਾ ਕੇ ਰੱਖਣ ਲਈ ਕਹਿੰਦੇ ਹਨ। ਦੂਜੇ ਪਾਸੇ, ਮੀਨ ਰਾਸ਼ੀ ਦੇ ਜਾਤਕ ਜ਼ਿੰਦਗੀ ਵਿੱਚ ਅੱਗੇ ਵਧਣਾ ਅਤੇ ਮੁਸ਼ਕਲ ਸਥਿਤੀਆਂ ਤੋਂ ਬਚਣਾ ਪਸੰਦ ਕਰਦੇ ਹਨ।
ਮੀਨ ਰਾਸ਼ੀ ਵਿੱਚ ਸ਼ਨੀ ਦੇ ਅਧੀਨ ਜੰਮੇ ਜਾਤਕਾਂ ਨੂੰ ਆਪਣੇ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿੱਕਲਣ ਅਤੇ ਹਕੀਕਤ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਨ੍ਹਾਂ ਜਾਤਕਾਂ ਦਾ ਸੱਚਾਈ ਤੋਂ ਬਚਣ ਜਾਂ ਟਾਲ-ਮਟੋਲ ਕਰਨ ਦਾ ਰਵੱਈਆ ਹੁਣ ਕੰਮ ਨਹੀਂ ਕਰੇਗਾ ਅਤੇ ਤੁਹਾਨੂੰ ਆਪਣੀ ਤਰੱਕੀ ਲਈ ਕੰਮ ਕਰਨਾ ਪਵੇਗਾ, ਖਾਸ ਕਰਕੇ ਜੇਕਰ ਤੁਸੀਂ ਅਧਿਆਤਮਿਕ, ਭਾਵਨਾਤਮਕ ਜਾਂ ਰਚਨਾਤਮਕ ਖੇਤਰ ਨਾਲ਼ ਜੁੜੇ ਹੋਏ ਹੋ।
ਅਧਿਆਤਮਿਕ ਅਨੁਸ਼ਾਸਨ: ਇਹ ਜਾਤਕ ਅਧਿਆਤਮਿਕ ਜਾਂ ਰਚਨਾਤਮਕ ਦ੍ਰਿਸ਼ਟੀਕੋਣ ਦੇ ਲਈ ਧਰਾਤਲ ਦੀ ਭਾਲ਼ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਭਾਵਨਾਤਮਕ ਰੂਪ ਤੋਂ ਮਜ਼ਬੂਤ: ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਤਰਕਪੂਰਣ ਦ੍ਰਿਸ਼ਟੀਕੋਣ ਤੋਂ ਸੰਭਾਲਣਾ ਸਿੱਖਣ ਦੀ ਲੋੜ ਹੈ।
ਡਰ ਅਤੇ ਭਰਮਾਂ ਦਾ ਸਾਹਮਣਾ ਕਰਨਾ: ਸ਼ਨੀ ਦੇਵ ਤੁਹਾਨੂੰ ਸੱਚਾਈ ਜਾਂ ਮੁਸ਼ਕਲ ਸਥਿਤੀਆਂ ਤੋਂ ਬਚਣ ਦੀ ਆਪਣੀ ਆਦਤ ਬਦਲਣ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰਨਗੇ।
ਜ਼ਿੰਮੇਦਾਰੀ ਲੈਣਾ: ਕਿਸੇ ਚੀਜ਼ ਜਾਂ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ, ਤੁਹਾਨੂੰ ਆਪਣੀ ਸਿਰਜਣਾਤਮਕਤਾ ਅਤੇ ਸਹਿਜਤਾ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਪਵੇਗਾ।
ਜਿਹੜੇ ਜਾਤਕਾਂ ਦੀ ਕੁੰਡਲੀ ਵਿੱਚ ਸ਼ਨੀ ਮਹਾਰਾਜ ਮੀਨ ਰਾਸ਼ੀ ਵਿੱਚ ਬਿਰਾਜਮਾਨ ਹਨ, ਉਨ੍ਹਾਂ ਲਈ ਇਹ ਆਪਣੇ-ਆਪ 'ਤੇ ਕੰਮ ਕਰਨ ਦਾ ਸਮਾਂ ਹੋ ਸਕਦਾ ਹੈ ਅਤੇਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ,ਅਜਿਹੀ ਸਥਿਤੀ ਵਿੱਚ, ਤੁਸੀਂ ਦੂਜਿਆਂ ਲਈ ਭਾਵਨਾਤਮਕ ਸੀਮਾਵਾਂ ਨਿਰਧਾਰਤ ਕਰਨ, ਆਪਣੇ ਬਾਰੇ ਨਹੀਂ ਸਗੋਂ ਦੂਜਿਆਂ ਬਾਰੇ ਸੋਚਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਹੋ ਸਕਦੇ ਹੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸਰਕਾਰ ਅਤੇ ਉਨ੍ਹਾਂ ਦੀਆਂ ਨੀਤੀਆਂ
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਅਧਿਆਤਮਿਕ ਅਤੇ ਮਾਨਵੀ ਗਤੀਵਿਧੀਆਂ
ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ
ਕੁਦਰਤੀ ਆਫ਼ਤਾਂ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
29 ਮਾਰਚ, 2025 ਤੋਂ ਬਾਅਦ ਮੀਨ ਰਾਸ਼ੀ ਵਿੱਚ ਸ਼ਨੀ ਦਾ ਗੋਚਰ ਸ਼ੇਅਰ ਬਜ਼ਾਰ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਸ ਸਮੇਂ ਦੌਰਾਨ ਸ਼ੇਅਰ ਬਜ਼ਾਰ ਵਿੱਚ ਪੈਸਾ ਨਿਵੇਸ਼ ਕਰਦੇ ਸਮੇਂ ਬਹੁਤ ਸਾਵਧਾਨ ਰਹਿਣਾ ਪਵੇਗਾ। ਆਓ ਹੁਣ ਅੱਗੇ ਵਧੀਏ ਅਤੇ ਸ਼ੇਅਰ ਬਜ਼ਾਰ ਦੀਆਂ ਭਵਿੱਖਬਾਣੀਆਂ ਰਾਹੀਂ ਜਾਣੀਏ ਕਿ ਸ਼ਨੀ ਦਾ ਇਹ ਗੋਚਰ ਸ਼ੇਅਰ ਬਜ਼ਾਰ ਨੂੰ ਕਿਵੇਂ ਪ੍ਰਭਾਵਤ ਕਰੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਕੀ ਮੀਨ ਰਾਸ਼ੀ ਵਿੱਚ ਸ਼ਨੀ ਦੀ ਸਥਿਤੀ ਨੂੰ ਚੰਗਾ ਕਿਹਾ ਜਾ ਸਕਦਾ ਹੈ?
ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ, ਮੀਨ ਰਾਸ਼ੀ ਵਿੱਚ ਸ਼ਨੀ ਦੀ ਮੌਜੂਦਗੀ ਨੂੰ ਚੰਗਾ ਮੰਨਿਆ ਜਾਂਦਾ ਹੈ।
2. ਸ਼ਨੀ ਦੇਵ ਕਿਸ ਦੀ ਪ੍ਰਤੀਨਿਧਤਾ ਕਰਦਾ ਹੈ?
ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਸ਼ਨੀ ਦੇਵ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਜ਼ਿੰਮੇਵਾਰੀ ਦਾ ਗ੍ਰਹਿ ਹੈ।
3. ਮੀਨ ਰਾਸ਼ੀ ਦਾ ਸੁਆਮੀ ਕੌਣ ਹੈ?
ਰਾਸ਼ੀ ਚੱਕਰ ਦੀ ਬਾਰ੍ਹਵੀਂ ਅਤੇ ਆਖਰੀ ਰਾਸ਼ੀ, ਮੀਨ ਦਾ ਸੁਆਮੀ ਗ੍ਰਹਿ ਬ੍ਰਹਸਪਤੀ ਹੈ।