ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ

Author: Charu Lata | Updated Fri, 21 Mar 2025 02:29 PM IST

ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਵਿੱਚ ਅਸੀਂ ਤੁਹਾਨੂੰਸ਼ਨੀ ਦੇਵ ਦੀਸਾੜ੍ਹਸਤੀ ਅਤੇ ਢੱਈਆ ਦੇ ਰਾਸ਼ੀਆਂ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਨੂੰ ਸਮੇਂ-ਸਮੇਂ 'ਤੇ ਜੋਤਿਸ਼ ਦੀ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਉਂਦਾ ਰਿਹਾ ਹੈ। ਅੱਜ ਦੇ ਲੇਖ ਵਿੱਚ, ਅਸੀਂ ਸ਼ਨੀ ਦੇ ਗੋਚਰ ਬਾਰੇ ਵਿਸਥਾਰ ਵਿੱਚ ਚਰਚਾ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਸ਼ਨੀ ਦੇਵ 29 ਮਾਰਚ 2025 ਦੀ ਰਾਤ 10:07 ਵਜੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਹ ਗੋਚਰ ਕੁਝ ਰਾਸ਼ੀਆਂ 'ਤੇਸਾੜ੍ਹਸਤੀ ਅਤੇ ਢੱਈਆ ਦੀ ਸ਼ੁਰੂਆਤ ਅਤੇ ਅੰਤ ਨੂੰ ਦਰਸਾਉਂਦਾ ਹੈ। ਅਸੀਂ ਜਲਦੀ ਹੀ ਤੁਹਾਨੂੰ ਉਨ੍ਹਾਂ ਰਾਸ਼ੀਆਂ ਬਾਰੇ ਦੱਸਾਂਗੇ, ਜੋ ਸ਼ਨੀ ਦੇਵ ਦੀਸਾੜ੍ਹਸਤੀ ਅਤੇ ਢੱਈਆ ਤੋਂ ਪ੍ਰਭਾਵਿਤ ਹੋਣਗੀਆਂ ਅਤੇ ਇਹ ਵੀ ਦੱਸਾਂਗੇ ਕਿ ਕੀ ਤੁਹਾਡੀ ਰਾਸ਼ੀ ਵੀ ਉਨ੍ਹਾਂ ਰਾਸ਼ੀਆਂ ਵਿੱਚ ਸ਼ਾਮਲ ਹੈ ਜਾਂ ਨਹੀਂ। ਪਰ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਨੀ ਦਾ ਗੋਚਰ ਅਤੇ ਸੂਰਜ ਗ੍ਰਹਿਣ ਇੱਕੋ ਦਿਨ ਹੋਣ ਵਾਲਾ ਹੈ, ਜਿਸ ਕਾਰਨ ਇਸ ਦਾ ਪ੍ਰਭਾਵ ਦੁੱਗਣਾ ਹੋ ਸਕਦਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਸ਼ਨੀ ਸਾੜ੍ਹਸਤੀ ਨੂੰ ਜੋਤਿਸ਼ ਸ਼ਾਸਤਰ ਵਿੱਚ ਸਭ ਤੋਂ ਖਤਰਨਾਕ ਸਥਿਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜ਼ਿਆਦਾਤਰ ਜੋਤਸ਼ੀ ਨਿਸ਼ਚਤ ਤੌਰ 'ਤੇ ਜਾਤਕ ਨੂੰ ਉਸ ਦੇ ਜੀਵਨ ਵਿੱਚ ਆਉਣ ਵਾਲੀ ਸਾੜ੍ਹਸਤੀ ਬਾਰੇ ਚੇਤਾਵਨੀ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ੍ਹਸਤੀ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ, ਜੋ ਜੋਤਿਸ਼ ਅਤੇ ਸਾੜ੍ਹਸਤੀ ਬਾਰੇ ਨਹੀਂ ਜਾਣਦੇ ਜਾਂ ਇਸ ਬਾਰੇ ਅਧੂਰੀ ਜਾਣਕਾਰੀ ਰੱਖਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਵਿੱਚੋਂ ਇੱਕ ਹੋ, ਤਾਂ ਐਸਟ੍ਰੋਸੇਜ ਏ ਆਈ ਆਪਣੇ ਪਾਠਕਾਂ ਲਈ ਇਹ ਖਾਸ ਲੇਖ ਲੈ ਕੇ ਆਇਆ ਹੈ ਤਾਂ ਜੋ ਤੁਸੀਂ ਸਾੜ੍ਹਸਤੀ ਅਤੇ ਢੱਈਆ ਬਾਰੇ ਜਾਣ ਅਤੇ ਸਮਝ ਸਕੋ। ਤਾਂ ਆਓ ਅੱਗੇ ਵਧੀਏ ਅਤੇ ਜਾਣੀਏ ਕਿਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਕੀ ਹੈ? ਇਹ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਖਤਮ ਹੋਵੇਗੀ?

ਸ਼ਨੀ ਗੋਚਰ: ਕੀ ਹੁੰਦੀ ਹੈ ਸਾੜ੍ਹਸਤੀ?

ਸਾੜ੍ਹਸਤੀ ਇੱਕ ਅਜਿਹਾ ਸਮਾਂ ਹੁੰਦਾ ਹੈ, ਜੋ ਕੁਝ ਲੋਕਾਂ ਲਈ ਅਣਸੁਖਾਵਾਂ ਅਤੇ ਕੁਝ ਲੋਕਾਂ ਲਈ ਸੁਹਾਵਣਾ ਹੋ ਸਕਦਾ ਹੈ। ਇਸ ਵਿੱਚ ਲੋਕਾਂ ਦੇ ਜੀਵਨ ਨੂੰ ਬਦਲਣ ਦੀ ਅਥਾਹ ਸਮਰੱਥਾ ਹੈ ਅਤੇ ਇਹ ਬ੍ਰਹਿਮੰਡ ਵੱਲੋਂ ਤੁਹਾਨੂੰ "ਨੀਂਦ ਜਾਂ ਸੁਪਨਿਆਂ ਤੋਂ ਜਗਾਓਣ ਵਾਲ਼ੇ ਅਲਾਰਮ" ਵੱਜੋਂ ਕੰਮ ਕਰਦੀ ਹੈ। ਇਹ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਭੌਤਿਕ ਤਬਦੀਲੀਆਂ ਦਾ ਸਮਾਂ ਹੁੰਦਾ ਹੈ, ਜੋ ਦੁਨੀਆ ਦੇ ਪ੍ਰਤੀ ਤੁਹਾਡੇ ਨਜ਼ਰੀਏ ਨੂੰ ਬਣਾ ਜਾਂ ਤੋੜ ਸਕਦਾ ਹੈ। ਹਾਲਾਂਕਿ, ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਪਿਛਲੇ ਕਰਮ ਚੰਗੇ ਜਾਂ ਮਾੜੇ ਕਿਹੋ-ਜਿਹੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ਨੀ ਮਹਾਰਾਜ ਕੇਵਲ ਮਾੜੇ ਨਤੀਜੇ ਨਹੀਂ ਦਿੰਦੇ ਹਨ, ਸਗੋਂ ਉਹ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਵੀ ਮੱਦਦ ਕਰਦੇ ਹਨ ਅਤੇ ਤੁਹਾਨੂੰ ਸਹੀ ਰਸਤੇ ਅਤੇ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ। ਨਾਲ ਹੀ, ਇਹ ਤੁਹਾਨੂੰ ਤੁਹਾਡੇ ਚੰਗੇ ਅਤੇ ਮਾੜੇ ਕਰਮਾਂ ਦਾ ਫਲ਼ ਪ੍ਰਦਾਨ ਕਰਦੇ ਹਨ।

ਇਸ ਦੇ ਉਲਟ, ਕੁਝ ਲੋਕਾਂ ਦੇ ਜੀਵਨ ਵਿੱਚ ਇਹ ਸਮਾਂ ਕੰਮ ਵਿੱਚ ਦੇਰੀ, ਦੁਸ਼ਮਣਾਂ ਦੁਆਰਾ ਪੈਦਾ ਕੀਤੀਆਂ ਸਮੱਸਿਆਵਾਂ, ਨਕਾਰਾਤਮਕ ਸਥਿਤੀਆਂ, ਦੁੱਖ ਅਤੇ ਬਿਮਾਰੀਆਂ ਲਿਆਉਂਦਾ ਹੈ।ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਸਾੜ੍ਹਸਤੀ ਯਾਨੀ ਸਾਢੇ ਸੱਤ ਸਾਲ ਕਿਸੇ ਵਿਅਕਤੀ ਦੇ ਜੀਵਨ ਵਿੱਚ ਬਹੁਤ ਔਖਾ ਸਮਾਂ ਮੰਨਿਆ ਜਾਂਦਾ ਹੈ, ਇਸ ਲਈ ਜ਼ਿਆਦਾਤਰ ਲੋਕ ਇਸ ਤੋਂ ਡਰਦੇ ਹਨ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕਦੋਂ ਸ਼ੁਰੂ ਅਤੇ ਖਤਮ ਹੋਵੇਗੀ ਸ਼ਨੀ ਦੀ ਸਾੜ੍ਹਸਤੀ?

ਸ਼ਨੀ ਦੇਵ ਦੀ ਸਾਢੇ ਸੱਤ ਸਾਲ ਦੀ ਦਸ਼ਾ ਨੂੰ 'ਸਾੜ੍ਹਸਤੀ' ਕਿਹਾ ਜਾਂਦਾ ਹੈ, ਜੋ ਢਾਈ-ਢਾਈ ਸਾਲ ਦੇ ਤਿੰਨ ਪੜਾਵਾਂ ਵਿੱਚ ਆਓਂਦੀ ਹੈ। ਇਸ ਦਾ ਪਹਿਲਾ ਪੜਾਅ ਉਸ ਰਾਸ਼ੀ ਲਈ ਹੁੰਦਾ ਹੈ, ਜੋ ਸ਼ਨੀ ਗੋਚਰ ਦੀ ਵਰਤਮਾਨ ਰਾਸ਼ੀ ਤੋਂ ਅੱਗੇ ਹੁੰਦੀ ਹੈ, ਯਾਨੀ ਕਿ ਜਿਹੜੀ ਰਾਸ਼ੀ ਵਿੱਚ ਸ਼ਨੀ ਦਾ ਗੋਚਰ ਹੋਇਆ ਹੈ, ਉਸ ਤੋਂ ਅਗਲੀ ਰਾਸ਼ੀ ‘ਤੇ ਪਹਿਲਾ ਪੜਾਅ ਸ਼ੁਰੂ ਹੁੰਦਾ ਹੈ। ਦੂਜਾ ਪੜਾਅ ਉਸ ਚੰਦਰ ਰਾਸ਼ੀ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿੱਚ ਸ਼ਨੀ ਗ੍ਰਹਿ ਗੋਚਰ ਕਰ ਰਿਹਾ ਹੁੰਦਾ ਹੈ ਅਤੇ ਉਸੇ ਕ੍ਰਮ ਵਿੱਚ, ਤੀਜਾ ਪੜਾਅ ਉਨ੍ਹਾਂ ਰਾਸ਼ੀਆਂ ‘ਤੇ ਸ਼ੁਰੂ ਹੁੰਦਾ ਹੈ, ਜਿਹੜੀਆਂ ਉਸ ਰਾਸ਼ੀ ਤੋਂ ਪਹਿਲਾਂ ਆਉਂਦੀਆਂ ਹਨ, ਜਿਸ ਤੋਂ ਨਿੱਕਲ਼ ਕੇ ਸ਼ਨੀ ਗ੍ਰਹਿ ਦੂਜੀ ਰਾਸ਼ੀ ਵਿੱਚ ਜਾ ਰਿਹਾ ਹੁੰਦਾ ਹੈ।

ਸਰਲ ਸ਼ਬਦਾਂ ਵਿੱਚ ਕਹੀਏ ਤਾਂ, ਮੰਨ ਲਓ ਕਿ ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਹੋ ਗਿਆ ਹੈ ਅਤੇ ਅਜਿਹੀ ਸਥਿਤੀ ਵਿੱਚ, ਮੇਖ਼ ਰਾਸ਼ੀ ਦੇ ਜਾਤਕਾਂ ‘ਤੇ ਸ਼ਨੀ ਦੀ ਸਾੜ੍ਹਸਤੀ ਦਾ ਪਹਿਲਾ ਪੜਾਅ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ, ਮੀਨ ਰਾਸ਼ੀ ਦੇ ਜਾਤਕਾਂ ‘ਤੇ ਸਾੜ੍ਹਸਤੀ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ ਅਤੇ ਕੁੰਭ ਰਾਸ਼ੀ ਵਾਲ਼ੇ ਲੋਕਾਂ ਲਈ ਤੀਜਾ ਪੜਾਅ ਸ਼ੁਰੂ ਹੋਵੇਗਾ। ਤੀਜੇ ਪੜਾਅ ਦੇ ਅੰਤ ਨਾਲ ਹੀ ਸਾੜ੍ਹਸਤੀ ਖਤਮ ਹੋ ਜਾਂਦੀ ਹੈ, ਉਦਾਹਰਣ ਵੱਜੋਂ ਜਦੋਂ ਸ਼ਨੀ ਮੇਖ਼ ਰਾਸ਼ੀ ਵਿੱਚ ਗੋਚਰ ਕਰੇਗਾ, ਤਾਂ ਕੁੰਭ ਰਾਸ਼ੀ 'ਤੇ ਸਾੜ੍ਹਸਤੀ ਖਤਮ ਹੋ ਜਾਵੇਗੀ।

ਸਾੜ੍ਹਸਤੀ ਦੇ ਪਹਿਲੇ ਪੜਾਅ ਵਿੱਚ, ਵਿਅਕਤੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਅਤੇ ਬਿਮਾਰੀਆਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ, ਸਾੜ੍ਹਸਤੀ ਦਾ ਦੂਜਾ ਪੜਾਅ ਬਹੁਤ ਮੁਸ਼ਕਲ ਮੰਨਿਆ ਜਾਂਦਾ ਹੈ, ਜਿੱਥੇ ਤੁਹਾਨੂੰ ਦੁਬਾਰਾ ਕਈ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਸ਼ਨੀ ਦੇਵ ਇੱਕ ਗੁਰੂ ਦੇ ਰੂਪ ਵਿੱਚ ਤੁਹਾਨੂੰ ਜੀਵਨ ਦੇ ਮਹੱਤਵਪੂਰਣ ਸਬਕ ਸਿਖਾਉਂਦੇ ਹਨ ਅਤੇ ਤੁਹਾਨੂੰ ਪਿਛਲੇ ਕਰਮਾਂ ਤੋਂ ਮੁਕਤੀ ਦਿੰਦੇ ਹਨ। ਇਸੇ ਤਰਤੀਬ ਵਿੱਚ, ਤੀਜਾ ਪੜਾਅ ਕਾਫ਼ੀ ਆਮ ਰਹਿੰਦਾ ਹੈ, ਪਰ ਕੰਮ ਵਿੱਚ ਕੁਝ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ, ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਹਨ।ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਸਾੜ੍ਹਸਤੀ ਜ਼ਿੰਦਗੀ ਦੇ ਉਨ੍ਹਾਂ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿੱਥੇ ਤੁਹਾਨੂੰ ਸਭ ਤੋਂ ਵੱਧ ਸੁਧਾਰ ਦੀ ਲੋੜ ਹੁੰਦੀ ਹੈ।

ਜਿਹੜੇ ਜਾਤਕਾਂ ਦੀ ਕੁੰਡਲੀ ਵਿੱਚ ਸ਼ਨੀ ਦੇਵ ਯੋਗਕਾਰਕ ਗ੍ਰਹਿ (ਅਜਿਹਾ ਗ੍ਰਹਿ ਜੋ ਪ੍ਰਸਿੱਧੀ, ਸਤਿਕਾਰ, ਦੌਲਤ ਅਤੇ ਰਾਜਨੀਤਿਕ ਸਫਲਤਾ ਆਦਿ ਪ੍ਰਦਾਨ ਕਰਦਾ ਹੈ) ਦੇ ਰੂਪ ਵਿੱਚ ਹੁੰਦਾ ਹੈ, ਉਨ੍ਹਾਂ ਨੂੰ ਜੀਵਨ ਵਿੱਚ ਤਰੱਕੀ, ਪ੍ਰਸ਼ੰਸਾ ਅਤੇ ਆਮਦਨ ਵਿੱਚ ਵਾਧਾ ਆਦਿ ਵਰਗੇ ਸ਼ੁਭ ਨਤੀਜੇ ਪ੍ਰਾਪਤ ਹੋਣਗੇ। ਪਰਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਕਹਿੰਦਾ ਹੈ ਕਿਸ਼ਰਤ ਇਹ ਹੈ ਕਿ ਸ਼ਨੀ ਅਸਤ ਨਹੀਂ ਹੋਣਾ ਚਾਹੀਦਾ, ਅਸ਼ੁਭ ਗ੍ਰਹਿਆਂ ਦੇ ਪ੍ਰਭਾਵ ਹੇਠ ਨਹੀਂ ਹੋਣਾ ਚਾਹੀਦਾ, ਵੱਕਰੀ ਨਹੀਂ ਹੋਣਾ ਚਾਹੀਦਾ ਜਾਂ ਅਸ਼ੁੱਭ ਘਰਾਂ ਜਾਂ ਤ੍ਰਿਕ ਘਰਾਂ (ਛੇਵੇਂ, ਅੱਠਵੇਂ ਜਾਂ ਬਾਰ੍ਹਵੇਂ ਘਰ) ਵਿੱਚ ਨਹੀਂ ਹੋਣਾ ਚਾਹੀਦਾ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਸ਼ਨੀ ਗੋਚਰ: ਸਾੜ੍ਹਸਤੀ ਦੇ ਦੌਰਾਨ ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ!

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ਨੀ ਦੇਵ ਤੁਹਾਡੇ ਦਸਵੇਂ ਘਰ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ, ਜੋ ਹੁਣ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, 29 ਮਾਰਚ, 2025 ਨੂੰ ਸ਼ਨੀ ਦਾ ਗੋਚਰ ਤੁਹਾਡੀ ਰਾਸ਼ੀ 'ਤੇ ਸ਼ਨੀ ਦੀ ਸਾੜ੍ਹਸਤੀ ਸ਼ੁਰੂ ਕਰੇਗਾ। ਇਸ ਅਵਧੀ ਦੇ ਦੌਰਾਨ, ਤੁਹਾਨੂੰ ਛਾਤੀ ਦਾ ਇਨਫੈਕਸ਼ਨ, ਫੇਫੜਿਆਂ ਵਿੱਚ ਇਨਫੈਕਸ਼ਨ, ਸਾਹ ਲੈਣ ਵਿੱਚ ਮੁਸ਼ਕਲ ਵਰਗੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੇਵ ਦਾ ਅਸ਼ੁਭ ਪ੍ਰਭਾਵ ਹੈ ਜਾਂ ਇਹ ਅਸ਼ੁਭ ਘਰਾਂ (ਛੇਵੇਂ, ਅੱਠਵੇਂ ਜਾਂ ਬਾਰ੍ਹਵੇਂ ਘਰ) ਵਿੱਚ ਬੈਠੇ ਹਨ, ਤਾਂ ਤੁਹਾਡੇ ਬਹੁਤ ਸਾਰੇ ਪੈਸੇ ਡਾਕਟਰਾਂ ਕੋਲ਼ ਅਤੇ ਦਵਾਈਆਂ ਦੇ ਬਿੱਲਾਂ 'ਤੇ ਖਰਚ ਹੋ ਸਕਦੇ ਹਨ।

ਇਨ੍ਹਾਂ ਜਾਤਕਾਂ ਨੂੰ ਵਿਦੇਸ਼ ਯਾਤਰਾ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਇਹ ਚਿੰਤਾ ਕਰਦੇ ਨਜ਼ਰ ਆ ਸਕਦੇ ਹਨ। ਦਸਵੇਂ ਘਰ ਦੇ ਸੁਆਮੀ ਦੇ ਰੂਪ ਵਿੱਚ ਸ਼ਨੀ ਦੇਵ ਤੁਹਾਡੇ ਬਾਰ੍ਹਵੇਂ ਘਰ ਵਿੱਚ ਜਾ ਰਹੇ ਹਨ। ਆਮ ਤੌਰ 'ਤੇ ਹੁਣ ਇਹ ਆਪਣੇ ਤੋਂ ਤੀਜੇ ਘਰ ਵੱਲ ਜਾ ਰਹੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਡੀ ਨੌਕਰੀ ਵਿੱਚ ਤਬਾਦਲਾ ਹੋ ਸਕਦਾ ਹੈ ਅਤੇ ਇਸ ਕਾਰਨ ਤੁਸੀਂ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ। ਇਸ ਦੌਰਾਨ, ਤੁਸੀਂ ਆਪਣੀ ਨੌਕਰੀ ਗੁਆਉਣ ਜਾਂ ਕਾਰੋਬਾਰ ਵਿੱਚ ਨੁਕਸਾਨ ਬਾਰੇ ਚਿੰਤਾ ਕਰਦੇ ਨਜ਼ਰ ਆ ਸਕਦੇ ਹੋ। ਹਾਲਾਂਕਿ,ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਜੇਕਰ ਤੁਹਾਡੀ ਜਨਮ ਕੁੰਡਲੀ ਵਿੱਚ ਦੂਜੇ ਗ੍ਰਹਾਂ ਦੀ ਸਥਿਤੀ ਅਸ਼ੁਭ ਨਹੀਂ ਹੈ, ਤਾਂ ਤੁਹਾਡੇ ਜੀਵਨ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਤੁਹਾਡੇ 'ਤੇ ਹਾਵੀ ਨਹੀਂ ਹੋ ਸਕਣਗੀਆਂ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਦੇ ਗੋਚਰ ਦੇ ਨਾਲ ਹੀ ਸਾੜ੍ਹਸਤੀ ਦਾ ਆਖਰੀ ਪੜਾਅ ਸ਼ੁਰੂ ਹੋ ਜਾਵੇਗਾ, ਇਸ ਲਈ ਤੁਹਾਡੇ ਬੁਰੇ ਦਿਨ ਛੇਤੀ ਹੀ ਖਤਮ ਹੋਣ ਵਾਲ਼ੇ ਹਨ। ਸ਼ਨੀ ਦਾ ਗੋਚਰ ਤੁਹਾਨੂੰ ਤੁਹਾਡੇ ਧੀਰਜ ਅਤੇ ਲਗਨ ਦਾ ਫਲ ਦੇਣਾ ਸ਼ੁਰੂ ਕਰ ਦੇਵੇਗਾ। ਸ਼ਨੀ ਮਹਾਰਾਜ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਗੇ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦੇ ਨੇੜੇ ਆਓਗੇ। ਇਸ ਅਵਧੀ ਦੇ ਦੌਰਾਨ ਤੁਸੀਂ ਕਾਰੋਬਾਰ ਦੇ ਖੇਤਰ ਵਿੱਚ ਕੁਝ ਚੰਗੇ ਸੌਦੇ ਕਰਦੇ ਹੋਏ ਨਜ਼ਰ ਆਓਗੇ। ਨਾਲ ਹੀ, ਜੇਕਰ ਤੁਸੀਂ ਕਾਰੋਬਾਰ ਨੂੰ ਵਧਾਉਣ ਲਈ ਕੰਮ ਕਰ ਰਹੇ ਹੋ, ਤਾਂ ਤੁਸੀਂ ਇਸ ਨੂੰ ਵਧਾਉਣ ਦੇ ਯੋਗ ਹੋਵੋਗੇ।

ਇਸ ਅਵਧੀ ਵਿੱਚ ਤੁਹਾਡਾ ਕਰੀਅਰ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ ਅਤੇ ਨਾਲ ਹੀ, ਤੁਸੀਂ ਚੰਗਾ ਪੈਸਾ ਕਮਾਉਣ ਵਿੱਚ ਸਫਲ ਹੋਵੋਗੇ। ਇਸ ਸਮੇਂ, ਆਪਣੀ ਜ਼ਿੰਦਗੀ ਵਿੱਚ ਸਕਾਰਾਤਮਕ ਸਥਿਤੀਆਂ ਜਾਂ ਨਤੀਜਿਆਂ ਦਾ ਸਵਾਗਤ ਕਰਨ ਲਈ ਤਿਆਰ ਰਹੋ। ਜੇਕਰ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੇਵ ਦੀ ਸਥਿਤੀ ਕਮਜ਼ੋਰ ਹੈ, ਤਾਂ ਤੁਹਾਨੂੰ ਮਿਲਣ ਵਾਲ਼ੇ ਨਤੀਜੇ ਘੱਟ ਹੋ ਸਕਦੇ ਹਨ।

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ 'ਤੇ ਸ਼ਨੀ ਦੀ ਸਾੜ੍ਹਸਤੀ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ। ਮੀਨ ਰਾਸ਼ੀ ਦੇ ਲੋਕਾਂ ਲਈ, ਸ਼ਨੀ ਮਹਾਰਾਜ ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਜ਼ਿੰਦਗੀ ਦੇ ਸਾਰੇ ਖੇਤਰਾਂ ਜਿਵੇਂ ਕਿ ਕਰੀਅਰ, ਵਿੱਤੀ ਜੀਵਨ ਅਤੇ ਸਬੰਧਾਂ ਵਿੱਚ, ਖਾਸ ਕਰਕੇ ਵੱਡੇ ਭੈਣ-ਭਰਾਵਾਂ ਨਾਲ ਕੁਝ ਤਬਦੀਲੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਨਮ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਦੇ ਆਧਾਰ 'ਤੇ, ਤੁਹਾਨੂੰ ਪਰਿਵਾਰ ਵਿੱਚ ਮੱਤਭੇਦਾਂ ਜਾਂ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਸ਼ਨੀ ਦੀ ਸਾੜ੍ਹਸਤੀ ਦੂਜੇ ਪੜਾਅ ਵਿੱਚ ਆਪਣੇ ਸਿਖਰ 'ਤੇ ਹੁੰਦੀ ਹੈ ਅਤੇ ਜੇਕਰ ਸ਼ਨੀ ਦੇਵ ਕੁੰਡਲੀ ਵਿੱਚ ਬ੍ਰਹਸਪਤੀ ਜਾਂ ਕੇਤੂ ਗ੍ਰਹਿ ਨਾਲ ਸੰਯੋਜਨ ਕਰਦੇ ਹਨ ਜਾਂ ਉਨ੍ਹਾਂ ਦੇ ਨਕਸ਼ੱਤਰ ਵਿੱਚ ਬੈਠੇ ਹੁੰਦੇ ਹਨ, ਤਾਂ ਤੁਹਾਨੂੰ ਜੀਵਨ ਦੇ ਮਹੱਤਵਪੂਰਣ ਸਬਕ ਮਿਲ ਸਕਦੇ ਹਨ ਜਾਂ ਤੁਹਾਨੂੰ ਆਪਣੇ ਕਰਮਾਂ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ, ਜੋ ਤੁਹਾਡੇ ਵਿਅਕਤਿੱਤਵ ਦੇ ਨਾਲ-ਨਾਲ ਜੀਵਨ ਦੇ ਪ੍ਰਤੀ ਤੁਹਾਡੇ ਨਜ਼ਰੀਏ ਨੂੰ ਵੀ ਬਦਲ ਸਕਦੇ ਹਨ।

ਹੁਣ ਅੱਗੇ ਵਧਦੇ ਹਾਂ ਅਤੇ ਸ਼ਨੀ ਦੀ ਢੱਈਆ ਬਾਰੇ ਜਾਣਦੇ ਹਾਂ। ਸ਼ਨੀ ਢੱਈਆ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦਾ ਨਾਮ ਲੋਕਾਂ ਨੂੰ ਡਰਾਉਣ ਲਈ ਕਾਫ਼ੀ ਹੈ। ਆਓ ਹੁਣ ਜਾਣੀਏ ਕਿ ਸ਼ਨੀ ਢੱਈਆ ਕੀ ਹੈ ਅਤੇ ਇਹ ਤੁਹਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? ਨਾਲ ਹੀ, ਸ਼ਨੀ ਦੇ ਗੋਚਰ ਕਾਰਨ ਸ਼ਨੀ ਦੀ ਢੱਈਆ ਕਿਹੜੀ ਰਾਸ਼ੀ 'ਤੇ ਸ਼ੁਰੂ ਜਾਂ ਖਤਮ ਹੋਵੇਗੀ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ: ਕੀ ਹੁੰਦੀ ਹੈ ਸ਼ਨੀ ਦੀ ਢੱਈਆ?

ਵੈਦਿਕ ਜੋਤਿਸ਼ ਦੇ ਅਨੁਸਾਰ, ਸ਼ਨੀ ਦੀ ਢੱਈਆ ਢਾਈ ਸਾਲਾਂ ਦਾ ਉਹ ਸਮਾਂ ਹੁੰਦਾ ਹੈ, ਜਦੋਂ ਸ਼ਨੀ ਦੇਵ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਚੰਦਰ ਰਾਸ਼ੀ ਦੇ ਚੌਥੇ ਘਰ ਅਤੇ ਅੱਠਵੇਂ ਘਰ ਵਿੱਚ ਪ੍ਰਵੇਸ਼ ਕਰਦੇ ਹਨ। ਅਸ਼ੁਭ ਮੰਨੀ ਜਾਣ ਵਾਲੀ ਇਸ ਅਵਧੀ ਦੇ ਦੌਰਾਨ ਵਿਅਕਤੀ ਨੂੰ ਤਣਾਅ, ਸਿਹਤ ਸਬੰਧੀ ਸਮੱਸਿਆਵਾਂ ਅਤੇ ਵਿੱਤੀ ਸੰਕਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਨੀ ਦੇਵ ਨੂੰ ਸਖ਼ਤੀ ਅਤੇ ਅਨੁਸ਼ਾਸਨ ਦਾ ਗ੍ਰਹਿ ਕਿਹਾ ਜਾਂਦਾ ਹੈ, ਜੋ ਤੁਹਾਨੂੰ ਮੁਸ਼ਕਲਾਂ ਅਤੇ ਰੁਕਾਵਟਾਂ ਦੁਆਰਾ ਜੀਵਨ ਦੇ ਮਹੱਤਵਪੂਰਣ ਸਬਕ ਸਿਖਾਉਂਦਾ ਹੈ। ਸ਼ਨੀ ਦੀ ਢੱਈਆ ਦੇ ਦੌਰਾਨ, ਸ਼ਨੀ ਮਹਾਰਾਜ ਤੁਹਾਨੂੰ ਧੀਰਜ ਰੱਖਣ, ਸਖ਼ਤ ਮਿਹਨਤ ਕਰਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਬਕ ਦਿੰਦੇ ਹਨ।

ਸ਼ਨੀ ਦੀ ਢੱਈਆ ਦਾ ਪ੍ਰਭਾਵ

ਤੁਹਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸ਼ਨੀ ਦੀ ਢੱਈਆ ਹਮੇਸ਼ਾ ਨਕਾਰਾਤਮਕ ਨਤੀਜੇ ਨਹੀਂ ਦਿੰਦੀ। ਇਹ ਤੁਹਾਨੂੰ ਤਰੱਕੀ ਦੇ ਮੌਕੇ, ਸਬਰ ਅਤੇ ਅਨੁਸ਼ਾਸਨ ਦੇ ਮਹੱਤਵਪੂਰਣ ਸਬਕ, ਅਤੇ ਭੌਤਿਕਤਾ ਦੇ ਨਾਲ-ਨਾਲ ਅਧਿਆਤਮਿਕ ਪਹਿਲੂਆਂ ਦੀ ਡੂੰਘੀ ਸਮਝ ਪ੍ਰਦਾਨ ਕਰਦੀ ਹੈ। ਇਸ ਅਵਧੀ ਨੂੰ ਲਗਨ, ਸਿੱਖਣ ਅਤੇ ਸਖ਼ਤ ਮਿਹਨਤ ਦੇ ਸਮੇਂ ਵੱਜੋਂ ਦੇਖਿਆ ਜਾਂਦਾ ਹੈ।ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਇਸ ਸਮੇਂ, ਤੁਹਾਨੂੰ ਆਸਾਨੀ ਨਾਲ ਜਾਂ ਬਿਨਾਂ ਮਿਹਨਤ ਦੇ ਚੀਜ਼ਾਂ ਪ੍ਰਾਪਤ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ, ਸਗੋਂ ਸਖ਼ਤ ਮਿਹਨਤ ਅਤੇ ਆਪਣੇ ਯਤਨਾਂ ਦੁਆਰਾ ਚੀਜ਼ਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।

ਸ਼ਨੀ ਦੀ ਢੱਈਆ ਨੂੰ ਇੱਕ ਅਜਿਹੇ ਸਮੇਂ ਵੱਜੋਂ ਵੀ ਜਾਣਿਆ ਜਾਂਦਾ ਹੈ, ਜਦੋਂ ਤੁਹਾਨੂੰ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਚੰਗੇ ਅਤੇ ਮਾੜੇ ਨਤੀਜਿਆਂ ਜਾਂ ਪਿਛਲੇ ਜਨਮ ਦੇ ਮਾੜੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ। ਸ਼ਨੀ ਦੀ ਢੱਈਆ ਕਿਸੇ ਵਿਅਕਤੀ ਦੇ ਜੀਵਨ ਵਿੱਚ ਹੇਠਾਂ ਦਿੱਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਕਾਰਨ ਵਿਅਕਤੀ ਨੂੰ ਜੀਵਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਢਾਈ ਸਾਲ ਦਾ ਸਮਾਂ ਹੁੰਦਾ ਹੈ, ਪਰ ਸਾੜ੍ਹਸਤੀ ਦੀ ਤੁਲਨਾ ਵਿੱਚ ਛੋਟੀ ਹੁੰਦੀ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸ਼ਨੀ ਗੋਚਰ ਕਾਰਨ ਇਨ੍ਹਾਂ ਰਾਸ਼ੀਆਂ ‘ਤੇ ਸ਼ੁਰੂ ਹੋਵੇਗਾ ਢੱਈਆ ਦਾ ਪ੍ਰਭਾਵ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਦੀ ਕੁੰਡਲੀ ਵਿੱਚ, ਮੀਨ ਰਾਸ਼ੀ ਅੱਠਵੇਂ ਘਰ ਦੇ ਤਹਿਤ ਆਉਂਦੀ ਹੈ। ਅਜਿਹੀ ਸਥਿਤੀ ਵਿੱਚ, ਮੀਨ ਰਾਸ਼ੀ ਵਿੱਚ ਸ਼ਨੀ ਦਾ ਗੋਚਰ ਤੁਹਾਡੀ ਰਾਸ਼ੀ 'ਤੇ ਢਾਈ ਸਾਲ ਯਾਨੀ ਕਿ ਢੱਈਆ ਦੀ ਮਿਆਦ ਸ਼ੁਰੂ ਕਰੇਗਾ।ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ,ਤੁਹਾਡੇ ਲਈ, ਸ਼ਨੀ ਮਹਾਰਾਜ ਛੇਵੇਂ ਘਰ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਗੋਚਰ ਕਰ ਕੇ ਅੱਠਵੇਂ ਘਰ ਵਿੱਚ ਜਾ ਰਿਹਾ ਹੈ। ਇਸ ਅਵਧੀ ਦੇ ਦੌਰਾਨ, ਤੁਹਾਨੂੰ ਜ਼ਿੰਦਗੀ ਵਿੱਚ ਸਮੱਸਿਆਵਾਂ, ਅਦਾਲਤੀ ਕੇਸ, ਕੰਮ ਵਿੱਚ ਦੇਰੀ ਜਾਂ ਕਾਰੋਬਾਰ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਢੱਈਆ ਦੇ ਇਹ ਢਾਈ ਸਾਲ ਤੁਹਾਡੇ ਵਿਆਹੁਤਾ ਜੀਵਨ ਵਿੱਚ ਮੁਸ਼ਕਲ ਸਮਾਂ ਲਿਆ ਸਕਦੇ ਹਨ ਅਤੇ ਅਜਿਹੀ ਸਥਿਤੀ ਵਿੱਚ, ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਬਹਿਸ ਜਾਂ ਮੱਤਭੇਦ ਹੋ ਸਕਦੇ ਹਨ, ਜਿਸ ਕਾਰਨ ਪਰਿਵਾਰ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਇਸ ਸਮੇਂ ਦੇ ਦੌਰਾਨ, ਤੁਹਾਨੂੰ ਆਪਣੇ ਵਿੱਤੀ ਜੀਵਨ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਡੇ ਵਿਰੁੱਧ ਚੱਲ ਰਹੇ ਕਿਸੇ ਵੀ ਮਾਮਲੇ ਦਾ ਫੈਸਲਾ ਆਉਣ ਵਿੱਚ ਦੇਰੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਢੱਈਆ ਦੇ ਦੌਰਾਨ ਇਹ ਸੰਭਾਵਨਾ ਹੈ ਕਿ ਤੁਹਾਨੂੰ ਫੈਸਲਾ ਨਾ ਮਿਲੇ। ਹਾਲਾਂਕਿ, ਤੁਹਾਨੂੰ ਮਿਲਣ ਵਾਲ਼ੇ ਨਤੀਜੇ ਤੁਹਾਡੀ ਕੁੰਡਲੀ ਵਿੱਚ ਸ਼ਨੀ ਦੇਵ ਦੀ ਸਥਿਤੀ ਅਤੇ ਸੰਯੋਜਨ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੇ ਹਨ।

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਸ਼ਨੀ ਮਹਾਰਾਜ ਦਾ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਣ ਵਾਲਾ ਹੈ। ਨਤੀਜੇ ਵੱਜੋਂ, ਤੁਹਾਡੀ ਮਾਂ ਦੀ ਸਿਹਤ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ, ਇਸ ਲਈ ਤੁਹਾਨੂੰ ਉਸ ਦੀ ਦੇਖਭਾਲ਼ ਕਰਨ ਦੀ ਜ਼ਰੂਰਤ ਹੋਵੇਗੀ। ਤੁਹਾਡੀ ਰਾਸ਼ੀ ਲਈ, ਸ਼ਨੀ ਦੇਵ ਦੂਜੇ ਅਤੇ ਤੀਜੇ ਘਰ ਦੇ ਸੁਆਮੀ ਹਨ ਅਤੇ ਇਸ ਤਰ੍ਹਾਂ, ਸ਼ਨੀ ਦੀ ਇਹ ਢੱਈਆ ਕੁਝ ਸਮੱਸਿਆਵਾਂ ਤੋਂ ਬਾਅਦ ਤੁਹਾਡੀ ਨੌਕਰੀ ਜਾਂ ਤਬਾਦਲੇ ਵਿੱਚ ਤਬਦੀਲੀ ਲਿਆ ਸਕਦੀ ਹੈ। ਇਸ ਕਾਰਨ ਤੁਸੀਂ ਤਣਾਅ ਵਿੱਚ ਨਜ਼ਰ ਆ ਸਕਦੇ ਹੋ।ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ, ਜੇਕਰ ਤੁਸੀਂ ਤਰੱਕੀ ਦੀ ਉਮੀਦ ਕਰ ਰਹੇ ਹੋ, ਤਾਂ ਸੰਭਾਵਨਾ ਹੈ ਕਿ ਤੁਹਾਨੂੰ ਇਹ ਨਾ ਮਿਲੇ। ਪਰ, ਆਮਦਨ ਵਿੱਚ ਵਾਧਾ ਤੁਹਾਨੂੰ ਸੰਤੁਸ਼ਟੀ ਦੇ ਸਕਦਾ ਹੈ।

ਦੂਜੇ ਪਾਸੇ, ਇਹ ਇੱਕ ਅਜਿਹਾ ਸਮਾਂ ਹੈ, ਜਦੋਂ ਤੁਸੀਂ ਆਪਣੇ ਬੌਸ ਜਾਂ ਉੱਚ ਅਧਿਕਾਰੀਆਂ ਨਾਲ ਬਹਿਸ ਵਿੱਚ ਫਸ ਸਕਦੇ ਹੋ, ਕਿਉਂਕਿ ਸ਼ਨੀ ਦੀ ਦ੍ਰਿਸ਼ਟੀ ਤੁਹਾਡੇ ਦਸਵੇਂ ਘਰ 'ਤੇ ਪੈ ਰਹੀ ਹੋਵੇਗੀ। ਅਜਿਹੇ ਵਿੱਚ, ਅਜਿਹੀਆਂ ਸਥਿਤੀਆਂ ਤੁਹਾਡੀਆਂ ਮੁਸ਼ਕਲਾਂ ਨੂੰ ਵਧਾ ਸਕਦੀਆਂ ਹਨ, ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ ਅਤੇ ਆਪਣੇ ਕੰਮ ਦੇ ਨਾਲ-ਨਾਲ ਜੀਵਨ ਦੇ ਮਹੱਤਵਪੂਰਣ ਖੇਤਰਾਂ 'ਤੇ ਧਿਆਨ ਕੇਂਦਰਿਤ ਕਰੋ। ਇਸ ਤੋਂ ਇਲਾਵਾ, ਇਸ ਸਮੇਂ ਕਿਸੇ ਨਾਲ ਵੀ ਬੇਲੋੜੀ ਬਹਿਸ ਕਰਨ ਤੋਂ ਬਚੋ। ਹਾਲਾਂਕਿ, ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਸਖ਼ਤ ਮਿਹਨਤ ਕਰਦੇ ਰਹੋਗੇ, ਤਾਂ ਤੁਹਾਨੂੰ ਅੰਤ ਵਿੱਚ ਸਫਲਤਾ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਹੋਣਗੇ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਸ਼ਨੀ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸ਼ਨੀ ਦੀ ਸਾੜ੍ਹਸਤੀ ਕਿੰਨੀ ਦੇਰ ਰਹਿੰਦੀ ਹੈ?

ਸ਼ਨੀ ਦੀ ਸਾੜ੍ਹਸਤੀ ਅਤੇ ਢੱਈਆ ਲੇਖ ਦੇ ਅਨੁਸਾਰ, ਸ਼ਨੀ ਦੀ ਸਾੜ੍ਹਸਤੀ ਤਿੰਨ ਪੜਾਵਾਂ ਵਿੱਚ ਆਉਂਦੀ ਹੈ, ਜੋ ਸਾਢੇ ਸੱਤ ਸਾਲ ਤੱਕ ਚਲਦੀ ਹੈ।

2. ਸ਼ਨੀ ਦੀ ਸਾੜ੍ਹਸਤੀ ਲਈ ਕਿਹੜਾ ਗ੍ਰਹਿ ਜ਼ਿੰਮੇਵਾਰ ਹੁੰਦਾ ਹੈ?

ਕਰਮਾਂ ਦਾ ਗ੍ਰਹਿ ਸ਼ਨੀ ਦੇਵ ਸਾੜ੍ਹਸਤੀ ਲਈ ਜ਼ਿੰਮੇਵਾਰ ਹੁੰਦਾ ਹੈ।

3. ਢੱਈਆ ਕਿੰਨੇ ਸਾਲ ਦੀ ਹੁੰਦੀ ਹੈ?

ਸ਼ਨੀ ਦੀ ਢੱਈਆ ਢਾਈ ਸਾਲ ਤੱਕ ਰਹਿੰਦੀ ਹੈ।

Talk to Astrologer Chat with Astrologer