ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ (20 ਦਸੰਬਰ, 2025)

Author: Charu Lata | Updated Tue, 12 Aug 2025 12:53 PM IST

ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ 20 ਦਸੰਬਰ 2025 ਨੂੰ ਸਵੇਰੇ 07:31 ਵਜੇ ਹੋਵੇਗਾ।


ਸ਼ੁੱਕਰ, ਜਿਸ ਨੂੰ ਇੱਕ ਜਨਾਨਾ ਗ੍ਰਹਿ ਵੀ ਮੰਨਿਆ ਜਾਂਦਾ ਹੈ, ਸੁੰਦਰਤਾ, ਪਿਆਰ ਅਤੇ ਵਿਆਹ ਦਾ ਪ੍ਰਤੀਨਿਧੀ ਹੈ। ਅਜਿਹੀ ਸਥਿਤੀ ਵਿੱਚ, ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਉਸ ਸਮੇਂ ਨੂੰ ਦਰਸਾਉਂਦਾ ਹੈ, ਜਦੋਂ ਇਹ ਬ੍ਰਹਸਪਤੀ ਦੀ ਰਾਸ਼ੀ ਧਨੂੰ ਵਿੱਚ ਪ੍ਰਵੇਸ਼ ਕਰੇਗਾ। ਕਿਉਂਕਿ ਸ਼ੁੱਕਰ ਪਿਆਰ ਅਤੇ ਵਿਆਹ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ ਗੋਚਰ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ।

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਧਨੂੰ ਰਾਸ਼ੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਮਰਦਾਨਾ ਰਾਸ਼ੀ ਹੈ ਅਤੇ ਇਸ ਦਾ ਸੁਆਮੀ ਬ੍ਰਹਸਪਤੀ ਹੈ, ਜਦੋਂ ਕਿ ਸ਼ੁੱਕਰ ਇੱਕ ਜਨਾਨਾ ਗ੍ਰਹਿ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਕੋਈ ਜਨਾਨਾ ਗ੍ਰਹਿ ਮਰਦਾਨਾ ਗ੍ਰਹਿ ਦੀ ਰਾਸ਼ੀ ਵਿੱਚ ਆਉਂਦਾ ਹੈ, ਤਾਂ ਵਿਚਾਰਾਂ ਦਾ ਟਕਰਾਅ ਜਾਂ ਤਾਲਮੇਲ ਦੀ ਪ੍ਰੀਖਿਆ ਹੋ ਸਕਦੀ ਹੈ।

ਸ਼ੁੱਕਰ ਗ੍ਰਹਿ ਦਾ ਜੋਤਿਸ਼ ਵਿੱਚ ਮਹੱਤਵ

ਜੇਕਰ ਸ਼ੁੱਕਰ ਨੂੰ ਕੁੰਡਲੀ ਵਿੱਚ ਇੱਕ ਮਜ਼ਬੂਤ ਸਥਿਤੀ ਵਿੱਚ ਰੱਖਿਆ ਜਾਂਦਾ ਹੈ, ਤਾਂ ਇਹ ਵਿਅਕਤੀ ਨੂੰ ਜੀਵਨ ਵਿੱਚ ਪੂਰੀ ਸੰਤੁਸ਼ਟੀ, ਚੰਗੀ ਸਿਹਤ ਅਤੇ ਮਜ਼ਬੂਤ ਮਾਨਸਿਕ ਸਥਿਤੀ ਪ੍ਰਦਾਨ ਕਰਦਾ ਹੈ। ਅਜਿਹੇ ਲੋਕ ਆਪਣੇ ਜੀਵਨ ਨੂੰ ਆਰਾਮਦਾਇਕ ਬਣਾਉਣ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਯੋਗ ਹੁੰਦੇ ਹਨ। ਜਦੋਂ ਸ਼ੁੱਕਰ ਕੁੰਡਲੀ ਵਿੱਚ ਚੰਗੇ ਨਤੀਜੇ ਦੇ ਰਿਹਾ ਹੁੰਦਾ ਹੈ, ਤਾਂ ਅਜਿਹੇ ਲੋਕ ਪੈਸਾ ਕਮਾਉਣ ਵਿੱਚ ਵੀ ਬਹੁਤ ਅੱਗੇ ਹੁੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁੱਖ-ਸਹੂਲਤਾਂ ਵਿੱਚ ਵਾਧਾ ਹੁੰਦਾ ਹੈ। ਉਹ ਭੌਤਿਕ ਤੌਰ 'ਤੇ ਵੀ ਖੁਸ਼ਹਾਲ ਹੁੰਦੇ ਹਨ। ਸ਼ੁੱਕਰ ਦੀ ਵਿਅਕਤੀ ਦੇ ਜੀਵਨ ਵਿੱਚ ਖ਼ਾਸ ਭੂਮਿਕਾ ਹੁੰਦੀ ਹੈ। ਇਹ ਗ੍ਰਹਿ ਜੀਵਨ ਨੂੰ ਸੁੰਦਰ ਅਤੇ ਅਨੰਦਮਈ ਬਣਾਉਂਦਾ ਹੈ। ਪਰ ਜਦੋਂ ਸ਼ੁੱਕਰ ਕੁੰਡਲੀ ਵਿੱਚ ਕਮਜ਼ੋਰ ਸਥਿਤੀ ਵਿੱਚ ਹੁੰਦਾ ਹੈ, ਤਾਂ ਇਹ ਜੀਵਨ ਵਿੱਚ ਖੁਸ਼ੀ ਦੀ ਘਾਟ, ਰਿਸ਼ਤਿਆਂ ਵਿੱਚ ਮਿਠਾਸ ਦੀ ਘਾਟ ਅਤੇ ਭਾਵਨਾਤਮਕ ਦੂਰੀ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਰਿਸ਼ਤਿਆਂ ਵਿੱਚ ਸਦਭਾਵਨਾ ਘਟਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, ਜਦੋਂ ਸ਼ੁੱਕਰ ਦਾ ਗੋਚਰ ਹੁੰਦਾ ਹੈ ਅਤੇ ਇਹ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ, ਖਾਸ ਕਰਕੇ ਜਦੋਂ ਇਹ ਤੁਲਾ ਰਾਸ਼ੀ ਵਿੱਚ ਹੁੰਦਾ ਹੈ, ਜੋ ਕਿ ਇਸ ਦੀ ਆਪਣੀ ਰਾਸ਼ੀ ਹੈ, ਤਾਂ ਜਾਤਕਾਂ ਨੂੰ ਕਿਸਮਤ, ਵਧੇਰੇ ਦੌਲਤ ਅਤੇ ਜੀਵਨ ਸਾਥੀ ਦੇ ਨਾਲ਼ ਚੰਗੇ ਸਬੰਧਾਂ ਦਾ ਸਹਿਯੋਗ ਮਿਲਦਾ ਹੈ। ਇਸ ਸਮੇਂ ਵਿਅਕਤੀ ਪ੍ਰੇਮ, ਸੁੰਦਰਤਾ ਅਤੇ ਭੌਤਿਕ ਸੁੱਖਾਂ ਨਾਲ ਭਰਪੂਰ ਜੀਵਨ ਜੀਉਣ ਦੇ ਯੋਗ ਹੁੰਦਾ ਹੈ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Venus Transit in Sagittarius

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : शुक्र का धनु राशि में गोचर

ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਵਾਲ਼ਿਆਂ ਲਈ, ਸ਼ੁੱਕਰ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਕੰਮ ਨਾਲ ਸਬੰਧਤ ਯਾਤਰਾ ਕਰਨੀ ਪੈ ਸਕਦੀ ਹੈ, ਜੋ ਕਿ ਇੱਕ ਖ਼ਾਸ ਪ੍ਰੋਜੈਕਟ ਅਸਾਈਨਮੈਂਟ ਦੇ ਤਹਿਤ ਹੋਵੇਗੀ। ਕਈ ਵਾਰ ਪੈਸਾ ਆਵੇਗਾ ਅਤੇ ਕਈ ਵਾਰ ਜ਼ਿਆਦਾ ਖਰਚਾ ਹੋਵੇਗਾ। ਬੱਚਤ ਦੀ ਸਥਿਤੀ ਔਸਤ ਹੋਵੇਗੀ। ਇਸ ਦੌਰਾਨ ਤੁਸੀਂ ਆਪਣੇ ਕਾਰੋਬਾਰੀ ਸਾਥੀ ਦਾ ਵਿਸ਼ਵਾਸ ਜਿੱਤਣ ਦੇ ਯੋਗ ਹੋਵੋਗੇ। ਉਨ੍ਹਾਂ ਦਾ ਸਹਿਯੋਗ ਚੰਗੇ ਲਾਭ ਤੱਕ ਪਹੁੰਚਣ ਵਿੱਚ ਮੱਦਦ ਕਰ ਸਕਦਾ ਹੈ। ਤੁਹਾਡਾ ਜੀਵਨ ਸਾਥੀ ਇਸ ਸਮੇਂ ਤੁਹਾਡੇ ਪ੍ਰਤੀ ਇਮਾਨਦਾਰ ਅਤੇ ਸਹਿਯੋਗੀ ਹੋਵੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਹਾਨੂੰ ਚਿੰਤਾ ਅਤੇ ਤਣਾਅ ਹੋ ਸਕਦਾ ਹੈ।

ਉਪਾਅ: ਸ਼ਨੀਵਾਰ ਨੂੰ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।

ਮੇਖ਼ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਸ਼ੁੱਕਰ ਤੁਹਾਡੇ ਪਹਿਲੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਇਸ ਸਮੇਂ ਤੁਹਾਨੂੰ ਆਪਣੇ ਕੰਮ ਨੂੰ ਪੂਰੀ ਇਕਾਗਰਤਾ ਅਤੇ ਸਮਾਂ ਦੇਣਾ ਪਵੇਗਾ। ਖਰਚੇ ਵਧ ਸਕਦੇ ਹਨ ਅਤੇ ਆਮਦਨ ਵਿੱਚ ਉਤਾਰ-ਚੜ੍ਹਾਅ ਆ ਸਕਦਾ ਹੈ, ਇਸ ਲਈ ਹੁਣ ਤੁਹਾਨੂੰ ਆਪਣੇ ਖਰਚਿਆਂ ਦੀ ਯੋਜਨਾ ਬਣਾਉਣੀ ਪਵੇਗੀ। ਇਹ ਸਮਾਂ ਸੱਟੇਬਾਜ਼ੀ, ਵਪਾਰ ਜਾਂ ਜੋਖਮ ਭਰੇ ਕਾਰੋਬਾਰ ਲਈ ਵਧੇਰੇ ਲਾਭਦਾਇਕ ਹੋ ਸਕਦਾ ਹੈ। ਤੁਹਾਡੇ ਜੀਵਨ ਸਾਥੀ ਦੇ ਨਾਲ਼ ਤੁਹਾਡਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਤੁਹਾਡੇ ਦੋਵਾਂ ਵਿਚਕਾਰ ਭਾਵਨਾਤਮਕ ਦੂਰੀ ਜਾਂ ਮੱਤਭੇਦ ਹੋ ਸਕਦੇ ਹਨ, ਤੁਸੀਂ ਇਸ ਸਮੇਂ ਆਪਣੀਆਂ ਲੱਤਾਂ ਵਿੱਚ ਦਰਦ, ਖਿਚਾਅ ਜਾਂ ਥਕਾਵਟ ਮਹਿਸੂਸ ਕਰ ਸਕਦੇ ਹੋ। ਇਹ ਸਭ ਤਣਾਅ ਦੇ ਕਾਰਨ ਹੋ ਸਕਦਾ ਹੈ।

ਉਪਾਅ: ਸ਼ੁੱਕਰਵਾਰ ਨੂੰ ਮਾਤਾ ਲਕਸ਼ਮੀ ਦੇ ਲਈ ਹਵਨ ਕਰਵਾਓ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਇਸ ਸਮੇਂ ਤੁਸੀਂ ਕੰਮ ਨਾਲ ਸਬੰਧਤ ਕਾਰਨਾਂ ਕਰਕੇ ਯਾਤਰਾ ਲਈ ਜਾ ਸਕਦੇ ਹੋ। ਤੁਹਾਨੂੰ ਆਪਣੇ ਕੰਮ ਲਈ ਮਾਨਤਾ ਅਤੇ ਪ੍ਰਸ਼ੰਸਾ ਮਿਲ ਸਕਦੀ ਹੈ। ਆਮਦਨ ਵਧੇਗੀ ਅਤੇ ਇਸ ਦੇ ਨਾਲ ਹੀ ਤੁਸੀਂ ਬੱਚਤ ਕਰਨ ਵਿੱਚ ਵੀ ਸਫਲ ਹੋਵੋਗੇ। ਕਾਰੋਬਾਰੀਆਂ ਨੂੰ ਸਾਥੀਆਂ ਦਾ ਪੂਰਾ ਸਹਿਯੋਗ ਅਤੇ ਵਿਸ਼ਵਾਸ ਮਿਲੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਸਦਭਾਵਨਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਵਿਆਹੁਤਾ ਜੀਵਨ ਵਿੱਚ ਸ਼ਾਂਤੀ ਅਤੇ ਪਿਆਰ ਵਧੇਗਾ। ਤੁਹਾਡੀ ਸਿਹਤ ਚੰਗੀ ਰਹੇਗੀ ਅਤੇ ਤੁਸੀਂ ਊਰਜਾਵਾਨ ਅਤੇ ਤੰਦਰੁਸਤ ਮਹਿਸੂਸ ਕਰੋਗੇ।

ਉਪਾਅ: ਬੁੱਧਵਾਰ ਨੂੰ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।

ਮਿਥੁਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਛੇਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਕੰਮ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੋ ਸਕਦੀ ਹੈ। ਸਖ਼ਤ ਮਿਹਨਤ ਅਤੇ ਧਿਆਨ ਨਾਲ ਤੁਸੀਂ ਨਵੀਆਂ ਉਚਾਈਆਂ 'ਤੇ ਪਹੁੰਚ ਸਕਦੇ ਹੋ। ਆਰਥਿਕ ਜੀਵਨ ਵਿੱਚ ਤੁਹਾਡੇ ਖਰਚੇ ਵਧ ਸਕਦੇ ਹਨ। ਕਾਰੋਬਾਰੀਆਂ ਨੂੰ ਪ੍ਰਤੀਯੋਗੀਆਂ ਵੱਲੋਂ ਵਧੇਰੇ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਲਾਭ ਦੀ ਬਜਾਏ ਨੁਕਸਾਨ ਦੀ ਸਥਿਤੀ ਹੋ ਸਕਦੀ ਹੈ। ਆਪਣੇ ਜੀਵਨ ਸਾਥੀ ਦੇ ਨਾਲ਼ ਧੀਰਜ ਅਤੇ ਸਮਝਦਾਰੀ ਨਾਲ ਪੇਸ਼ ਆਓ। ਵਿਵਾਦਾਂ ਤੋਂ ਬਚੋ ਅਤੇ ਆਪਣੇ-ਆਪ ਨੂੰ ਅਨੁਕੂਲ ਬਣਾਓ। ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ 'ਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਿਸ ਨਾਲ ਚਿੰਤਾ ਹੋ ਸਕਦੀ ਹੈ।

ਉਪਾਅ: ਸੋਮਵਾਰ ਨੂੰ ਚੰਦਰ ਗ੍ਰਹਿ ਦੇ ਲਈ ਹਵਨ ਕਰਵਾਓ।

ਕਰਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਜ਼ਿੰਦਗੀ ਵਿੱਚ ਖੁਸ਼ੀ ਅਤੇ ਚੰਗੇ ਬਦਲਾਅ ਦੇਖਣ ਨੂੰ ਮਿਲਣਗੇ। ਤੁਸੀਂ ਕੁਝ ਖਾਸ ਅਤੇ ਯਾਦਗਾਰੀ ਸਮਾਂ ਵੀ ਜੀ ਸਕਦੇ ਹੋ। ਤੁਸੀਂ ਖੁਸ਼ੀ ਅਤੇ ਕੰਮ ਵਿੱਚ ਵਿਸ਼ਵਾਸ ਨਾਲ ਅੱਗੇ ਵਧੋਗੇ। ਵਿਦੇਸ਼ ਵਿੱਚ ਜਾਂ ਆਪਣੇ ਹੀ ਸਥਾਨ 'ਤੇ ਨੌਕਰੀ ਦੇ ਮੌਕੇ ਮਿਲਣਗੇ। ਪੈਸਾ ਕਮਾਉਣ ਦੀ ਇੱਛਾ ਅਤੇ ਯੋਗਤਾ ਦੋਵੇਂ ਮਜ਼ਬੂਤ ਰਹਿਣਗੇ। ਆਪਣਾ ਕਾਰੋਬਾਰ ਕਰਨ ਵਾਲ਼ੇ ਜਾਤਕ ਸਫਲ ਕਾਰੋਬਾਰੀ ਵੱਜੋਂ ਉੱਭਰ ਸਕਦੇ ਹਨ ਅਤੇ ਵਧੀਆ ਲਾਭ ਪ੍ਰਾਪਤ ਕਰ ਸਕਦੇ ਹਨ। ਜੀਵਨ ਸਾਥੀ ਨਾਲ਼ ਯਾਤਰਾ ਕਰਨ ਦੀ ਸੰਭਾਵਨਾ ਹੋਵੇਗੀ। ਤੁਹਾਡੇ ਦੋਵਾਂ ਵਿਚਕਾਰ ਮਜ਼ਬੂਤ ਰਿਸ਼ਤਾ ਅਤੇ ਤਾਲਮੇਲ ਰਹੇਗਾ। ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਚੰਗੀ ਰਹੇਗੀ ਅਤੇ ਤੁਸੀਂ ਊਰਜਾਵਾਨ ਮਹਿਸੂਸ ਕਰੋਗੇ।

ਉਪਾਅ: ਐਤਵਾਰ ਨੂੰ ਸੂਰਜ ਗ੍ਰਹਿ ਦੇ ਲਈ ਹਵਨ ਕਰਵਾਓ।

ਸਿੰਘ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਆਪਣੀ ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ਼ ਤੁਹਾਨੂੰ ਆਪਣੇ ਕੰਮ ਵਿੱਚ ਚੰਗੇ ਨਤੀਜੇ ਮਿਲਣਗੇ। ਤੁਹਾਡੀ ਆਮਦਨ ਵਧੇਗੀ ਅਤੇ ਤੁਸੀਂ ਪੈਸਾ ਇਕੱਠਾ ਕਰ ਸਕੋਗੇ। ਤੁਹਾਡਾ ਇਰਾਦਾ ਮਜ਼ਬੂਤ ਹੋਵੇਗਾ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹ ਸਫਲ ਕਾਰੋਬਾਰੀ ਬਣ ਕੇ ਉੱਭਰਣਗੇ ਅਤੇ ਮੁਨਾਫ਼ਾ ਕਮਾਉਣ ਵਿੱਚ ਸਫਲ ਹੋਣਗੇ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਮੁਸਕਰਾਉਂਦੇ ਹੋਏ ਸਮਾਂ ਬਿਤਾਓਗੇ। ਦੋਵਾਂ ਵਿਚਕਾਰ ਸਬੰਧ ਅਤੇ ਤਾਲਮੇਲ ਮਜ਼ਬੂਤ ਹੋਵੇਗਾ। ਤੁਹਾਡੀ ਊਰਜਾ ਅਤੇ ਉਤਸ਼ਾਹ ਕਾਇਮ ਰਹੇਗਾ ਅਤੇ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।

ਉਪਾਅ: ਬੁੱਧਵਾਰ ਨੂੰ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।

ਕੰਨਿਆ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਵਾਲ਼ਿਆਂ ਲਈ, ਸ਼ੁੱਕਰ ਪਹਿਲੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਤੁਹਾਨੂੰ ਇਸ ਸਮੇਂ ਅਚਾਨਕ ਯਾਤਰਾ ਕਰਨੀ ਪੈ ਸਕਦੀ ਹੈ। ਤੁਹਾਨੂੰ ਵਿਦੇਸ਼ ਯਾਤਰਾ 'ਤੇ ਜਾਣ ਦਾ ਮੌਕਾ ਮਿਲੇਗਾ, ਜੋ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ ਹੋਵੇਗੀ। ਤੁਹਾਡੀ ਬੱਚਤ ਵਧੇਗੀ ਅਤੇ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ। ਤੁਸੀਂ ਇੱਕ ਸਫਲ ਉੱਦਮੀ ਵੱਜੋਂ ਉੱਭਰ ਸਕਦੇ ਹੋ ਅਤੇ ਤੁਹਾਡਾ ਕਾਰੋਬਾਰ ਅੱਗੇ ਵਧ ਸਕਦਾ ਹੈ। ਤੁਸੀਂ ਆਪਣੇ ਜੀਵਨ ਸਾਥੀ ਨੂੰ ਆਪਣੇ ਮਿੱਠੇ ਬੋਲਾਂ ਨਾਲ ਖੁਸ਼ ਕਰ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਦੋਵਾਂ ਵਿਚਕਾਰ ਆਪਸੀ ਸਮਝ ਅਤੇ ਰਿਸ਼ਤੇ ਦੀ ਮਜ਼ਬੂਤੀ ਵਧੇਗੀ। ਤੁਸੀਂ ਊਰਜਾ ਦੇ ਉੱਚ ਪੱਧਰ ਨੂੰ ਸਥਿਰਤਾ ਨਾਲ ਕਾਇਮ ਰੱਖਣ ਲਈ ਚੰਗੀ ਸਥਿਤੀ ਵਿੱਚ ਰਹਿ ਸਕਦੇ ਹੋ ਅਤੇ ਇਸ ਲਈ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ।

ਉਪਾਅ: ਸ਼ੁੱਕਰਵਾਰ ਨੂੰ ਸ਼ੁੱਕਰ ਗ੍ਰਹਿ ਦੇ ਲਈ ਹਵਨ ਕਰਵਾਓ।

ਤੁਲਾ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਸ਼ੁੱਕਰ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਤੁਸੀਂ ਕਿੰਨੀ ਵੀ ਮਿਹਨਤ ਕਰੋ, ਇਸ ਗੋਚਰ ਦੇ ਦੌਰਾਨ ਤੁਹਾਨੂੰ ਉਮੀਦ ਅਨੁਸਾਰ ਨਤੀਜੇ ਨਹੀਂ ਮਿਲ ਸਕਦੇ। ਤੁਹਾਡੀ ਜ਼ਿਆਦਾ ਪੈਸਾ ਕਮਾਉਣ ਦੀ ਸਮਰੱਥਾ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਤੁਹਾਨੂੰ ਕੁਝ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਤੁਹਾਨੂੰ ਇਸ ਦੌਰਾਨ ਆਪਣੇ ਕਾਰੋਬਾਰ ਵਿੱਚ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ਼ ਮੇਲ-ਜੋਲ ਰੱਖਣ ਲਈ ਹੋਰ ਤਾਲਮੇਲ ਬਿਠਾਉਣਾ ਪੈ ਸਕਦਾ ਹੈ। ਤੁਹਾਡੀਆਂ ਅੱਖਾਂ ਵਿੱਚ ਜਲਣ ਜਾਂ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ।

ਉਪਾਅ: ਸ਼ੁੱਕਰਵਾਰ ਨੂੰ ਸ਼ੁੱਕਰ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਛੇਵੇਂ ਅਤੇ ਗਿਆਰਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਤੁਸੀਂ ਇਸ ਸਮੇਂ ਕੁਝ ਮਾਨਸਿਕ ਤਣਾਅ ਮਹਿਸੂਸ ਕਰ ਸਕਦੇ ਹੋ ਅਤੇ ਕੁਝ ਕਾਨੂੰਨੀ ਸਮੱਸਿਆਵਾਂ ਵੀ ਆ ਸਕਦੀਆਂ ਹਨ, ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੇ ਕਰੀਅਰ ਵਿੱਚ ਬਿਹਤਰ ਸੰਭਾਵਨਾਵਾਂ ਦੀ ਭਾਲ਼ ਵਿੱਚ ਨੌਕਰੀ ਬਦਲ ਸਕਦੇ ਹੋ। ਤੁਹਾਨੂੰ ਪੈਸਾ ਵੀ ਮਿਲੇਗਾ, ਪਰ ਨਾਲ਼ ਹੀ ਖਰਚੇ ਵੀ ਜ਼ਿਆਦਾ ਹੋਣਗੇ। ਤੁਹਾਨੂੰ ਲਾਭ ਅਤੇ ਨੁਕਸਾਨ ਦੋਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਕਾਰੋਬਾਰ ਵਿੱਚ ਸਫਲਤਾ ਪ੍ਰਾਪਤ ਕਰਨਾ ਆਸਾਨ ਨਹੀਂ ਹੋਵੇਗਾ। ਨਿੱਜੀ ਜ਼ਿੰਦਗੀ ਵਿੱਚ, ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸਹੀ ਸੰਚਾਰ ਦੀ ਘਾਟ ਹੋ ਸਕਦੀ ਹੈ, ਜਿਸ ਕਾਰਨ ਆਪਸੀ ਸਮਝ ਦੀ ਘਾਟ ਕਾਰਨ ਰਿਸ਼ਤੇ ਵਿੱਚ ਤਣਾਅ ਪੈਦਾ ਹੋ ਸਕਦਾ ਹੈ। ਤੁਹਾਨੂੰ ਚਮੜੀ ਦੀ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਚਮੜੀ ਦੇ ਰੋਗਾਂ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ।

ਉਪਾਅ: ਮੰਗਲਵਾਰ ਨੂੰ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।

ਧਨੂੰ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਪੰਜਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਇਸ ਸਮੇਂ ਤੁਸੀਂ ਕਾਰਜ ਸਥਾਨ ਵਿੱਚ ਭਾਰੀ ਦਬਾਅ ਮਹਿਸੂਸ ਕਰ ਸਕਦੇ ਹੋ। ਤੁਹਾਡੇ ਨੌਕਰੀ ਬਦਲਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਖਰਚੇ ਤੇਜ਼ੀ ਨਾਲ ਵਧ ਸਕਦੇ ਹਨ, ਜੋ ਤੁਹਾਡੀ ਵਿੱਤੀ ਸਥਿਤੀ 'ਤੇ ਦਬਾਅ ਪਾ ਸਕਦੇ ਹਨ। ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰੀ ਭਾਈਵਾਲ਼ਾਂ ਤੋਂ ਉਮੀਦ ਅਨੁਸਾਰ ਸਹਿਯੋਗ ਨਹੀਂ ਮਿਲੇਗਾ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ਼ ਆਪਣੇ ਵਿਵਹਾਰ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਗੱਲਬਾਤ ਘੱਟ ਹੋ ਸਕਦੀ ਹੈ ਅਤੇ ਟਕਰਾਅ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ। ਤੁਹਾਨੂੰ ਲੱਤਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਇਹ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ।

ਉਪਾਅ: ਮੰਗਲਵਾਰ ਨੂੰ ਮੰਗਲ ਗ੍ਰਹਿ ਦੇ ਲਈ ਹਵਨ ਕਰਵਾਓ।

ਮਕਰ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲੋਕਾਂ ਲਈ ਸ਼ੁੱਕਰ ਚੌਥੇ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਧਨੂੰ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੀ ਮਿਹਨਤ ਕਾਰਨ ਚੰਗਾ ਨਾਮ ਅਤੇ ਪਛਾਣ ਮਿਲੇਗੀ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਤੋਂ ਖੁਸ਼ ਹੋਣਗੇ ਅਤੇ ਤੁਹਾਡੇ ਦੁਆਰਾ ਕੀਤੇ ਗਏ ਯਤਨਾਂ ਲਈ ਤੁਹਾਡੀ ਕਦਰ ਕਰਨਗੇ। ਤੁਸੀਂ ਇਸ ਦੌਰਾਨ ਪੈਸਾ ਕਮਾਓਗੇ ਅਤੇ ਇਹ ਤੁਹਾਡੇ ਨਿਰੰਤਰ ਯਤਨਾਂ ਦਾ ਨਤੀਜਾ ਹੋਵੇਗਾ। ਤੁਸੀਂ ਇਸ ਦੌਰਾਨ ਉੱਚ-ਪੱਧਰ ਦਾ ਲਾਭ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਇਹ ਤੁਹਾਡੇ ਦੁਆਰਾ ਅਪਣਾਈਆਂ ਗਈਆਂ ਵਪਾਰਕ ਰਣਨੀਤੀਆਂ ਕਾਰਨ ਸੰਭਵ ਹੋਵੇਗਾ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਬਣਾ ਸਕਦੇ ਹੋ ਅਤੇ ਇਸ ਸਮੇਂ ਦੇ ਦੌਰਾਨ ਆਪਸੀ ਸਬੰਧਾਂ ਵਿੱਚ ਮਿਠਾਸ ਆਵੇਗੀ। ਇਸ ਅਵਧੀ ਦੇ ਦੌਰਾਨ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਤੁਸੀਂ ਤੰਦਰੁਸਤ ਮਹਿਸੂਸ ਕਰੋਗੇ।

ਉਪਾਅ: ਸ਼ਨੀਵਾਰ ਨੂੰ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।

ਕੁੰਭ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਲੋਕਾਂ ਲਈ, ਸ਼ੁੱਕਰ ਤੀਜੇ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਅਚਾਨਕ ਲਾਭ ਮਿਲਣਗੇ ਅਤੇ ਚੰਗੀ ਤਰੱਕੀ ਹੋਵੇਗੀ। ਇਸ ਸਮੇਂ ਤੁਹਾਨੂੰ ਆਪਣੇ ਕੰਮ ਨਾਲ ਸਬੰਧਤ ਲੰਬੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਤੁਸੀਂ ਪੈਸਾ ਕਮਾ ਸਕੋਗੇ ਅਤੇ ਨਾਲ਼ ਹੀ ਤੁਸੀਂ ਬਹੁਤ ਕੁਸ਼ਲਤਾ ਨਾਲ ਪੈਸੇ ਦੀ ਬੱਚਤ ਵੀ ਕਰ ਸਕੋਗੇ। ਕਾਰੋਬਾਰ ਦੇ ਖੇਤਰ ਵਿੱਚ, ਤੁਸੀਂ ਇਸ ਦੌਰਾਨ ਚੰਗਾ ਮੁਨਾਫ਼ਾ ਕਮਾਓਗੇ। ਇਸ ਅਵਧੀ ਦੇ ਦੌਰਾਨ ਤੁਹਾਡੀ ਕਮਾਈ ਕਰਨ ਦੀ ਸਮਰੱਥਾ ਉੱਚੀ ਰਹੇਗੀ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ਼ ਆਪਣੇ ਸੁਨਹਿਰੀ ਪਲਾਂ ਨੂੰ ਸੰਭਾਲ਼ ਸਕਦੇ ਹੋ ਅਤੇ ਆਪਸੀ ਸਬੰਧਾਂ ਵਿੱਚ ਮਿਠਾਸ ਅਤੇ ਨੇੜਤਾ ਦਾ ਅਨੁਭਵ ਕਰ ਸਕਦੇ ਹੋ। ਤੁਸੀਂ ਇਸ ਸਮੇਂ ਚੰਗੀ ਸਿਹਤ ਦਾ ਆਨੰਦ ਮਾਣੋਗੇ ਅਤੇ ਇਸ ਦਾ ਕਾਰਨ ਤੁਹਾਡੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਹੋਵੇਗੀ।

ਉਪਾਅ: ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਮੀਨ ਰਾਸ਼ੀ ਦਾ ਅਗਲੇ ਹਫ਼ਤੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸ਼ੁੱਕਰ ਦਾ ਧਨੂੰ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?

20 ਦਸੰਬਰ 2025 ਨੂੰ।

2. ਜੋਤਿਸ਼ ਅਤੇ ਜੀਵਨ ਵਿੱਚ ਸ਼ੁੱਕਰ ਦਾ ਕੀ ਮਹੱਤਵ ਹੈ?

ਸ਼ੁੱਕਰ ਪ੍ਰੇਮ, ਸੁੰਦਰਤਾ, ਰਿਸ਼ਤਿਆਂ ਅਤੇ ਭੌਤਿਕ ਸੁੱਖ-ਸੁਵਿਧਾਵਾਂ ਦਾ ਪ੍ਰਤੀਕ ਹੈ।

3. ਕਿਹੜੀਆਂ ਰਾਸ਼ੀਆਂ ਨੂੰ ਰਿਸ਼ਤਿਆਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?

ਸਿੰਘ ਅਤੇ ਧਨੂੰ ਰਾਸ਼ੀ ਵਾਲ਼ਿਆਂ ਨੂੰ ਹੰਕਾਰ ਨਾਲ਼ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Talk to Astrologer Chat with Astrologer