ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ

Author: Charu Lata | Updated Fri, 25 Apr 2025 11:14 AM IST

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਬ੍ਰਿਸ਼ਭ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਤੁਹਾਨੂੰ ਦੱਸ ਦੇਈਏ ਕਿ ਸੂਰਜ ਦੇ ਗੋਚਰ ਤੋਂ ਕੁਝ ਰਾਸ਼ੀਆਂ ਨੂੰ ਬਹੁਤ ਫਾਇਦਾ ਹੋਵੇਗਾ, ਜਦੋਂ ਕਿ ਕੁਝ ਰਾਸ਼ੀਆਂ ਦੇ ਲੋਕਾਂ ਨੂੰ ਇਸ ਦੌਰਾਨ ਬਹੁਤ ਸਾਵਧਾਨੀ ਨਾਲ ਅੱਗੇ ਵਧਣ ਦੀ ਲੋੜ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਇਸ ਲੇਖ ਵਿੱਚ ਅਸੀਂ ਤੁਹਾਨੂੰ ਸੂਰਜ ਗ੍ਰਹਿ ਨੂੰ ਮਜ਼ਬੂਤ ​​ਕਰਨ ਦੇ ਕੁਝ ਵਧੀਆ ਅਤੇ ਆਸਾਨ ਉਪਾਵਾਂ ਬਾਰੇ ਵੀ ਦੱਸਾਂਗੇ।


ਤੁਹਾਨੂੰ ਦੱਸ ਦੇਈਏ ਕਿ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ 14 ਮਈ 2025 ਨੂੰ ਹੋਵੇਗਾ। ਤਾਂ ਆਓ ਅੱਗੇ ਵਧੀਏ ਅਤੇ ਜਾਣੀਏ ਕਿ ਕਿਹੜੀ ਰਾਸ਼ੀ ਦੇ ਜਾਤਕਾਂ ਨੂੰ ਇਸ ਦੌਰਾਨ ਸ਼ੁਭ ਨਤੀਜੇ ਮਿਲਣਗੇ ਅਤੇ ਕਿਸ ਨੂੰ ਅਸ਼ੁਭ ਨਤੀਜੇ ਮਿਲਣਗੇ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਜੋਤਿਸ਼ ਸ਼ਾਸਤਰ, ਖਾਸ ਕਰਕੇ ਪ੍ਰਾਚੀਨ ਅਤੇ ਹੇਲੇਨਿਸਟਿਕ ਜੋਤਿਸ਼ ਵਿੱਚ, ਸਾਰੇ ਦਿਖਣ ਵਾਲ਼ੇ ਆਕਾਸ਼ੀ ਪਿੰਡਾਂ ਨੂੰ "ਗ੍ਰਹਿ" ਮੰਨਿਆ ਜਾਂਦਾ ਸੀ। ਇਸ ਵਿੱਚ ਸੂਰਜ ਅਤੇ ਚੰਦਰਮਾ (ਜਿਨ੍ਹਾਂ ਨੂੰ ਰੌਸ਼ਨੀ ਦੇਣ ਵਾਲ਼ੇ ਵੀ ਕਿਹਾ ਜਾਂਦਾ ਹੈ) ਵੀ ਸ਼ਾਮਲ ਸਨ। ਇਸ ਲਈ ਭਾਵੇਂ ਸੂਰਜ ਵਿਗਿਆਨਕ ਤੌਰ 'ਤੇ ਇੱਕ ਤਾਰਾ ਹੈ, ਪਰ ਜੋਤਿਸ਼ ਵਿੱਚ ਇਸ ਨੂੰ ਗ੍ਰਹਾਂ ਵਾਂਗ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਾ ਪ੍ਰਤੀਕਾਤਮਕ ਅਤੇ ਵਿਆਖਿਆਤਮਕ ਮਹੱਤਵ ਬਹੁਤ ਵੱਡਾ ਹੈ। ਸਿੰਘ ਰਾਸ਼ੀ ਦਾ ਸੁਆਮੀ ਸੂਰਜ ਹੈ। ਇਹ ਬਿਲਕੁਲ ਸਹੀ ਬੈਠਦਾ ਹੈ, ਕਿਉਂਕਿ ਸਿੰਘ ਰਾਸ਼ੀ ਵਾਲ਼ੇ ਆਮ ਤੌਰ 'ਤੇ ਮਾਣ ਭਰੇ, ਆਤਮਵਿਸ਼ਵਾਸੀ ਹੁੰਦੇ ਹਨ ਅਤੇ ਅਸਮਾਨ ਵਿੱਚ ਚਮਕਦੇ ਸੂਰਜ ਵਾਂਗ ਸੁਰਖੀਆਂ ਵਿੱਚ ਰਹਿਣਾ ਪਸੰਦ ਕਰਦੇ ਹਨ। ਪੰਜਵਾਂ ਘਰ ਰਚਨਾਤਮਕਤਾ, ਖੁਸ਼ੀ, ਬੱਚਿਆਂ ਅਤੇ ਸਵੈ-ਪ੍ਰਗਟਾਵੇ ਨਾਲ ਸਬੰਧਤ ਹੁੰਦਾ ਹੈ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਸਮਾਂ ਅਤੇ ਤਿਥੀ

ਸੂਰਜ 14 ਮਈ, 2025 ਦੀ ਰਾਤ ਨੂੰ 11:51 ਵਜੇ ਸ਼ੁੱਕਰ ਦੀ ਰਾਸ਼ੀ ਬ੍ਰਿਸ਼ਭ ਵਿੱਚ ਗੋਚਰ ਕਰੇਗਾ। ਜੋਤਿਸ਼ ਵਿੱਚ, ਸੂਰਜ ਅਤੇ ਸ਼ੁੱਕਰ ਨੂੰ ਦੁਸ਼ਮਣ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਸੂਰਜ ਬ੍ਰਿਸ਼ਭ ਰਾਸ਼ੀ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਮਰੱਥ ਹੁੰਦਾ ਹੈ। ਹਾਲਾਂਕਿ, ਕੁਝ ਰਾਸ਼ੀਆਂ ਲਈ ਇਹ ਸਕਾਰਾਤਮਕ ਨਤੀਜੇ ਵੀ ਦੇਵੇਗਾ। ਤਾਂ ਆਓ ਹੁਣ ਅੱਗੇ ਵਧੀਏ ਅਤੇ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਜਾਣੀਏ ਕਿ ਸੂਰਜ ਦੇ ਇਸ ਗੋਚਰ ਤੋਂ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਅਤੇ ਕਿਹੜੀਆਂ ਰਾਸ਼ੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੋਵੇਗੀ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਰਹਿਣਾ ਪਵੇਗਾ ਸਾਵਧਾਨ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਲਈ, ਸੂਰਜ ਉਨ੍ਹਾਂ ਦੇ ਤੀਜੇ ਘਰ ਦਾ ਸੁਆਮੀ ਹੈ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਤੁਹਾਡੇ ਬਾਰ੍ਹਵੇਂ ਘਰ ਯਾਨੀ ਕਿ ਖਰਚੇ, ਨੁਕਸਾਨ ਅਤੇ ਵਿਦੇਸ਼ਾਂ ਦੇ ਘਰ ਵਿੱਚ ਗੋਚਰ ਕਰੇਗਾ। ਇਸ ਦੌਰਾਨ ਤੁਹਾਨੂੰ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਤੁਹਾਨੂੰ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਵਿੱਚ ਪੂਰੀ ਕੋਸ਼ਿਸ਼ ਕਰਨ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਭੈਣਾਂ-ਭਰਾਵਾਂ, ਖਾਸ ਕਰਕੇ ਵੱਡੇ ਭੈਣ-ਭਰਾਵਾਂ ਨਾਲ ਆਪਣੇ ਰਿਸ਼ਤੇ ਵਿੱਚ ਕੁਝ ਗਲਤਫਹਿਮੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ, ਤੁਸੀਂ ਨਵੀਆਂ ਥਾਵਾਂ 'ਤੇ ਜਾਣਾ ਪਸੰਦ ਕਰ ਸਕਦੇ ਹੋ। ਤੁਹਾਨੂੰ ਨਵੇਂ ਦੋਸਤ ਬਣਾਉਂਦੇ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਤੁਹਾਨੂੰ ਵਿੱਤੀ ਨੁਕਸਾਨ ਪਹੁੰਚਾ ਸਕਦੇ ਹਨ। ਸਿਹਤ ਦੇ ਨਜ਼ਰੀਏ ਤੋਂ, ਤੁਹਾਨੂੰ ਆਪਣੀਆਂ ਅੱਖਾਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਹਾਡੀਆਂ ਅੱਖਾਂ ਵਿੱਚ ਕਿਸੇ ਕਿਸਮ ਦੀ ਲਾਗ ਜਾਂ ਐਲਰਜੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਤੁਹਾਨੂੰ ਕੰਮ ਦੇ ਸਬੰਧ ਵਿੱਚ ਕੁਝ ਯਾਤਰਾਵਾਂ ਦੀ ਯੋਜਨਾ ਬਣਾਉਣੀ ਪੈ ਸਕਦੀ ਹੈ, ਪਰ ਸੰਭਾਵਨਾ ਹੈ ਕਿ ਤੁਹਾਨੂੰ ਉਨ੍ਹਾਂ ਯਾਤਰਾਵਾਂ ਤੋਂ ਸਕਾਰਾਤਮਕ ਨਤੀਜੇ ਨਹੀਂ ਮਿਲਣਗੇ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ, ਸੂਰਜ ਉਨ੍ਹਾਂ ਦੇ ਦਸਵੇਂ ਘਰ ਦਾ ਸੁਆਮੀ ਹੈ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਬ੍ਰਿਸ਼ਚਕ ਰਾਸ਼ੀ ਦੇ ਸੱਤਵੇਂ ਘਰ ਭਾਵ ਸੰਗਠਨ, ਭਾਈਵਾਲ਼ੀ ਅਤੇ ਵਿਆਹ ਦੇ ਘਰ ਵਿੱਚ ਗੋਚਰ ਕਰੇਗਾ। ਤੁਹਾਨੂੰ ਆਪਣੇ ਨਿੱਜੀ ਜਾਂ ਪੇਸ਼ੇਵਰ ਜੀਵਨ ਵਿੱਚ ਕੋਈ ਜ਼ਿੰਮੇਵਾਰੀ ਵਾਲਾ ਕੰਮ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਤੁਹਾਡੇ ਜੀਵਨ ਸਾਥੀ ਲਈ ਤੁਹਾਡੇ ਗੁੱਸੇ ਭਰੇ ਰਵੱਈਏ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਸਕਦਾ ਹੈ। ਤੁਹਾਡਾ ਜੀਵਨ ਸਾਥੀ ਤੁਹਾਡੇ ਤੋਂ ਦੂਰੀ ਬਣਾਉਣ ਲਈ ਕੁਝ ਯਾਤਰਾਵਾਂ ਦੀ ਯੋਜਨਾ ਬਣਾ ਸਕਦਾ ਹੈ ਜਾਂ ਕਿਸੇ ਵੀ ਗੱਲਬਾਤ ਵਿੱਚ ਹਿੱਸਾ ਨਹੀਂ ਲਵੇਗਾ। ਹਾਲਾਂਕਿ, ਜਿਹੜੇ ਲੋਕ ਇਕੱਲੇ ਜੀ ਰਹੇ ਹਨ ਅਤੇ ਰਿਸ਼ਤੇ ਵਿੱਚ ਪੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦੌਰਾਨ ਕੁਝ ਚੰਗੇ ਅਤੇ ਖੁਸ਼ਹਾਲ ਪਰਿਵਾਰਾਂ ਤੋਂ ਪ੍ਰਸਤਾਵ ਮਿਲ ਸਕਦੇ ਹਨ। ਸਿਹਤ ਦੇ ਪੱਖ ਤੋਂ, ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਸੀਂ ਘਬਰਾਹਟ, ਲੂ ਅਤੇ ਕੋਲੈਸਟ੍ਰੋਲ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਸਕਦੇ ਹੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਇਨ੍ਹਾਂ ਰਾਸ਼ੀਆਂ ‘ਤੇ ਹੋਵੇਗੀ ਸੂਰਜ ਦੀ ਕਿਰਪਾ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਲੋਕਾਂ ਲਈ, ਸੂਰਜ ਪੰਜਵੇਂ ਘਰ ਦਾ ਸੁਆਮੀ ਹੈ ਭਾਵ ਮਨੋਰੰਜਨ, ਬੱਚਿਆਂ, ਵਿੱਦਿਆ, ਪੇਸ਼ੇਵਰ ਪਾਠਕ੍ਰਮ ਅਤੇ ਪਿਛਲੇ ਕਰਮਾਂ ਦਾ ਘਰ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਮੇਖ਼ ਰਾਸ਼ੀ ਦੇ ਦੂਜੇ ਘਰ ਯਾਨੀ ਕਿ ਬੋਲ-ਬਾਣੀ, ਜਾਇਦਾਦ ਅਤੇ ਪਰਿਵਾਰ ਦੇ ਘਰ ਵਿੱਚੋਂ ਗੋਚਰ ਕਰੇਗਾ। ਸੂਰਜ ਦਾ ਇਹ ਗੋਚਰ ਤੁਹਾਡੀ ਗੱਲਬਾਤ ਵਿੱਚ ਕੁਝ ਪਰਿਵਰਤਨ ਲਿਆਵੇਗਾ। ਤੁਸੀਂ ਆਪਣੀ ਗੱਲਬਾਤ ਵਿੱਚ ਸਪੱਸ਼ਟ ਅਤੇ ਤਿੱਖੇ ਹੋ ਸਕਦੇ ਹੋ। ਇਸ ਦੌਰਾਨ ਤੁਹਾਡਾ ਪਰਿਵਾਰਕ ਜੀਵਨ ਵੀ ਪ੍ਰਭਾਵਿਤ ਮਹਿਸੂਸ ਕਰ ਸਕਦਾ ਹੈ; ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਮਾਪਿਆਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਦੌਰਾਨ, ਤੁਹਾਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਸਹਿਯੋਗ ਦੀ ਕਮੀ ਵੀ ਮਹਿਸੂਸ ਹੋ ਸਕਦੀ ਹੈ। ਆਰਥਿਕ ਦ੍ਰਿਸ਼ਟੀਕੋਣ ਤੋਂ, ਇੱਕ ਤੋਂ ਵੱਧ ਸਰੋਤਾਂ ਤੋਂ ਕਮਾਈ ਦੇ ਮੌਕੇ ਹਨ। ਇਸ ਦੌਰਾਨ, ਤੁਸੀਂ ਆਪਣੇ ਸ਼ੌਕ ਅਤੇ ਦਿਲਚਸਪੀ ਨੂੰ ਆਪਣੇ ਪੇਸ਼ੇ ਵਿੱਚ ਬਦਲ ਸਕਦੇ ਹੋ ਅਤੇ ਇਸ ਰਾਹੀਂ ਚੰਗੇ ਪੈਸੇ ਕਮਾਉਣ ਵਿੱਚ ਵੀ ਸਫਲ ਹੋ ਸਕਦੇ ਹੋ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ, ਸੂਰਜ ਤੁਹਾਡੇ ਚੌਥੇ ਘਰ ਯਾਨੀ ਕਿ ਸੁੱਖ, ਜ਼ਮੀਨ, ਜਾਇਦਾਦ ਅਤੇ ਵਾਹਨ ਦਾ ਸੁਆਮੀ ਹੈ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਬ੍ਰਿਸ਼ਭ ਰਾਸ਼ੀ ਦੇ ਪਹਿਲੇ ਘਰ ਭਾਵ ਸਰੀਰ, ਮਨ ਅਤੇ ਸ਼ਖਸੀਅਤ ਦੇ ਘਰ ਵਿੱਚ ਗੋਚਰ ਕਰੇਗਾ।

ਇਸ ਦੌਰਾਨ, ਤੁਹਾਡਾ ਆਪਣੇ ਪਰਿਵਾਰਕ ਮੈਂਬਰਾਂ ਵੱਲ ਵਧੇਰੇ ਝੁਕਾਅ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਉਨ੍ਹਾਂ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਤੁਹਾਡਾ ਦ੍ਰਿੜ ਅਤੇ ਸਖ਼ਤ ਰਵੱਈਆ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਕੁਝ ਮੱਤਭੇਦ ਪੈਦਾ ਕਰ ਸਕਦਾ ਹੈ। ਉਹਨਾਂ ਨੂੰ ਤੁਹਾਡੇ ਇਸ ਤਰ੍ਹਾਂ ਦੇ ਸੁਭਾਅ ਨਾਲ ਸਿੱਝਣ ਵਿੱਚ ਕੁਝ ਮੁਸ਼ਕਲ ਆ ਸਕਦੀ ਹੈ ਅਤੇ ਉਹ ਤੁਹਾਡੇ ਤੋਂ ਦੂਰੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਨ। ਤੁਹਾਨੂੰ ਸਿਹਤ ਦੇ ਪੱਖ ਤੋਂ ਆਪਣਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਸਮੇਂ ਦੇ ਦੌਰਾਨ ਤੁਹਾਨੂੰ ਸਿਰ ਦਰਦ, ਮਾਈਗ੍ਰੇਨ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਲੋਕਾਂ ਲਈ, ਸੂਰਜ ਉਨ੍ਹਾਂ ਦੇ ਦੂਜੇ ਘਰ ਦਾ ਸੁਆਮੀ ਹੈ, ਯਾਨੀ ਕਿ ਧਨ, ਪ੍ਰਗਟਾਵੇ ਅਤੇ ਪਰਿਵਾਰ ਦੇ ਘਰ ਦਾ ਸੁਆਮੀ ਹੈ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਕਰਕ ਰਾਸ਼ੀ ਦੇ ਗਿਆਰ੍ਹਵੇਂ ਘਰ ਭਾਵ ਆਮਦਨ, ਲਾਭ, ਦੋਸਤਾਂ ਅਤੇ ਵਿਸਥਾਰ ਦੇ ਘਰ ਵਿੱਚ ਗੋਚਰ ਕਰੇਗਾ। ਵੈਦਿਕ ਜੋਤਿਸ਼ ਦੇ ਅਨੁਸਾਰ, ਧਨ ਦੇ ਦੋ ਘਰਾਂ ਦਾ ਸੰਯੋਜਨ ਜਾਤਕ ਦੇ ਲਈ ਚੰਗਾ ਯੋਗ ਬਣਾਉਂਦਾ ਹੈ ਅਤੇ ਉਸ ਦੇ ਜੀਵਨ ਵਿੱਚ ਵਿੱਤੀ ਖੁਸ਼ਹਾਲੀ ਲਿਆਉਂਦਾ ਹੈ। ਇਸ ਦੌਰਾਨ ਤੁਸੀਂ ਵਧੇਰੇ ਸਮਾਜਿਕ ਹੋ ਸਕਦੇ ਹੋ ਅਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਇੱਕ ਜਗ੍ਹਾ ਇਕੱਠੇ ਹੋਣ ਦੀ ਯੋਜਨਾ ਬਣਾ ਸਕਦੇ ਹੋ।

ਇਸ ਤੋਂ ਇਲਾਵਾ, ਇਸ ਦੌਰਾਨ ਤੁਸੀਂ ਕੁਝ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਵੀ ਆ ਸਕਦੇ ਹੋ ਅਤੇ ਉਨ੍ਹਾਂ ਨੂੰ ਰਾਤ ਦੇ ਖਾਣੇ ਜਾਂ ਆਮ ਮੁਲਾਕਾਤ ਲਈ ਸੱਦਾ ਦੇ ਸਕਦੇ ਹੋ। ਸ਼ਾਦੀਸ਼ੁਦਾ ਜਾਤਕ ਆਪਣੇ ਜੀਵਨ ਸਾਥੀ ਦੇ ਨਾਲ ਚੰਗਾ ਸਮਾਂ ਬਤੀਤ ਕਰਨਗੇ। ਤੁਹਾਡੇ ਵਿੱਚੋਂ ਕੁਝ ਆਪਣੇ ਵਿਆਹੁਤਾ ਰਿਸ਼ਤੇ ਤੋਂ ਬਾਹਰ ਇੱਕ ਚੰਗੇ ਦੋਸਤ ਦੀ ਭਾਲ਼ ਕਰ ਸਕਦੇ ਹਨ। ਵਿੱਤੀ ਤੌਰ 'ਤੇ, ਇਹ ਸਮਾਂ ਕਰਕ ਰਾਸ਼ੀ ਦੇ ਲੋਕਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਲੋਕਾਂ ਲਈ, ਸੂਰਜ ਉਨ੍ਹਾਂ ਦੇ ਬਾਰ੍ਹਵੇਂ ਘਰ ਭਾਵ ਖਰਚ, ਮੁਕਤੀ ਅਤੇ ਵਿਦੇਸ਼ ਯਾਤਰਾ ਦਾ ਸੁਆਮੀ ਹੈ। ਇਸ ਗੋਚਰ ਕਾਲ ਦੇ ਦੌਰਾਨ, ਸੂਰਜ ਕੰਨਿਆ ਰਾਸ਼ੀ ਦੇ ਨੌਵੇਂ ਘਰ ਭਾਵ ਧਰਮ ਅਤੇ ਕਿਸਮਤ ਦੇ ਘਰ ਵਿੱਚ ਗੋਚਰ ਕਰੇਗਾ। ਇਸ ਸਮੇਂ ਦੇ ਦੌਰਾਨ ਤੁਹਾਡਾ ਝੁਕਾਅ ਅਧਿਆਤਮਿਕਤਾ ਵੱਲ ਹੋਣ ਦੀ ਸੰਭਾਵਨਾ ਹੈ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਤੁਸੀਂ ਆਪਣੇ ਧਰਮ ਬਾਰੇ ਹੋਰ ਗਿਆਨ ਪ੍ਰਾਪਤ ਕਰਨ ਅਤੇ ਧਰਮ ਗ੍ਰੰਥਾਂ ਨੂੰ ਸਮਝਣ ਲਈ ਕੁਝ ਧਾਰਮਿਕ ਸਥਾਨਾਂ ਦਾ ਦੌਰਾ ਵੀ ਕਰ ਸਕਦੇ ਹੋ। ਤੁਸੀਂ ਆਪਣੇ ਪੁਰਖਿਆਂ ਦੇ ਸਨਮਾਣ ਲਈ ਕੁਝ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ, ਜਿਵੇਂ ਕਿ ਇਸ ਦੌਰਾਨ, ਤੁਸੀਂ ਉਨ੍ਹਾਂ ਲਈ ਕੁਝ ਯੱਗ ਕਰਵਾ ਸਕਦੇ ਹੋ ਜਾਂ ਤੁਸੀਂ ਕੋਈ ਵੱਡਾ ਦਾਨ-ਪੁੰਨ ਕਰ ਸਕਦੇ ਹੋ। ਤੁਹਾਡੇ ਪਿਤਾ ਜੀ ਨਾਲ ਤੁਹਾਡੇ ਰਿਸ਼ਤੇ ਬਹੁਤ ਚੰਗੇ ਨਹੀਂ ਹੋ ਸਕਦੇ, ਪਰ ਇੱਕ-ਦੂਜੇ ਲਈ ਸਤਿਕਾਰ ਦੀ ਕੋਈ ਕਮੀ ਨਹੀਂ ਹੋਵੇਗੀ। ਪੇਸ਼ੇਵਰ ਪੱਖ ਤੋਂ, ਕੰਮ ਦਾ ਮਾਹੌਲ ਤੁਹਾਡੇ ਲਈ ਸੰਤੁਸ਼ਟੀਜਣਕ ਹੋ ਸਕਦਾ ਹੈ। ਹਾਲਾਂਕਿ, ਤੁਸੀਂ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕੋਗੇ। ਇਹ ਸਮਾਂ ਉਨ੍ਹਾਂ ਲੋਕਾਂ ਲਈ ਅਨੁਕੂਲ ਹੈ, ਜੋ ਵਿਦੇਸ਼ੀ ਗਾਹਕਾਂ ਨਾਲ ਵਪਾਰ ਕਰਦੇ ਹਨ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਉਪਾਅ

ਹਿਰਦੇ ਆਦਿੱਤਿਆ ਸਤੋਤਰ ਦਾ ਜਾਪ ਕਰੋ।

ਗਰੀਬਾਂ ਨੂੰ ਲਾਲ ਰੰਗ ਦੇ ਕੱਪੜੇ ਦਾਨ ਕਰੋ।

ਐਤਵਾਰ ਨੂੰ ਮੰਦਰਾਂ ਵਿੱਚ ਅਨਾਰ ਦਾਨ ਕਰੋ।

ਤਾਂਬੇ ਦੇ ਭਾਂਡੇ ਵਿੱਚ ਇੱਕ ਚੁਟਕੀ ਸਿੰਦੂਰ ਪਾਓ ਅਤੇ ਸੂਰਜ ਨੂੰ ਜਲ ਦਿਓ।

ਸੂਰਜ ਯੰਤਰ ਦੀ ਪੂਜਾ ਕਰੋ।

ਰੋਜ਼ਾਨਾ ਵਿਸ਼ਣੂੰ ਸਹਸਤਰਨਾਮ ਦਾ ਪਾਠ ਕਰੋ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਵਿਸ਼ਵਵਿਆਪੀ ਪ੍ਰਭਾਵ

ਸਰਕਾਰ ਅਤੇ ਭਾਰਤ ਦਾ ਪ੍ਰਸ਼ਾਸਨ

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਇਹ ਸੰਭਾਵਨਾ ਹੈ ਕਿ ਸਰਕਾਰ ਇਸ ਅਵਧੀ ਦੇ ਦੌਰਾਨ ਬਹੁਤ ਵਧੀਆ ਢੰਗ ਨਾਲ ਕੰਮ ਨਹੀਂ ਕਰ ਸਕੇਗੀ। ਸੂਰਜ ਦੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰਦੇ ਹੀ ਸੰਭਵ ਹੈ ਕਿ ਸਰਕਾਰ ਨੂੰ ਆਪਣੀ ਵਧੇਰੇ ਹਮਲਾਵਰ ਨੀਤੀ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ੁੱਕਰ ਅਤੇ ਸੂਰਜ ਦੁਸ਼ਮਣ ਹਨ ਅਤੇ ਇਸ ਲਈ ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ।

ਭਾਰਤ ਦੀ ਕੁੰਡਲੀ ਬ੍ਰਿਸ਼ਭ ਲਗਨ ਦੀ ਹੈ ਅਤੇ ਪਹਿਲੇ ਘਰ ਵਿੱਚ ਸੂਰਜ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਸਰਕਾਰ ਕਈ ਵਾਰ ਗੁੱਸੇ ਅਤੇ ਹਮਲਾਵਰਤਾ ਕਾਰਨ ਸਹੀ ਫੈਸਲੇ ਲੈਣ ਵਿੱਚ ਅਸਫਲ ਹੋ ਸਕਦੀ ਹੈ। ਇਹ ਸਥਿਤੀ ਹੰਕਾਰ ਜਾਂ ਜਲਦਬਾਜ਼ੀ ਵਾਲ਼ੇ ਫੈਸਲਿਆਂ ਵੱਲ ਇਸ਼ਾਰਾ ਕਰ ਸਕਦੀ ਹੈ।

ਅਜਿਹਾ ਲਗਦਾ ਹੈ ਕਿ ਭਾਰਤ ਅਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੁਨੀਆ ਵਿੱਚ ਆਪਣੀ ਜਗ੍ਹਾ ਬਾਰੇ ਅਨਿਸ਼ਚਿਤ ਹਨ। ਦੁਨੀਆ ਭਰ ਵਿੱਚ, ਕਈ ਥਾਵਾਂ 'ਤੇ ਰਾਜਨੀਤਿਕ ਉੱਥਲ-ਪੁੱਥਲ ਦੇਖੀ ਜਾ ਸਕਦੀ ਹੈ।

ਇਹ ਡਰ ਹੈ ਕਿ ਸ਼ਾਇਦ ਇਸ ਸਮੇਂ ਵੱਡੇ ਦੇਸ਼ਾਂ ਦੀਆਂ ਸਰਕਾਰਾਂ ਆਪਣੀਆਂ ਅੰਦਰੂਨੀ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰਨ ਦੇ ਯੋਗ ਨਾ ਹੋਣ।

ਇਹ ਉੱਚ-ਅਹੁਦਿਆਂ 'ਤੇ ਬੈਠੇ ਲੋਕਾਂ ਜਾਂ ਸਰਕਾਰ ਦੇ ਅੰਦਰ ਕੰਮ ਕਰਨ ਵਾਲ਼ੇ ਲੋਕਾਂ ਲਈ ਆਪਣੇ ਕੰਮ ਸਹੀ ਢੰਗ ਨਾਲ ਕਰਨਾ ਮੁਸ਼ਕਲ ਬਣਾ ਸਕਦਾ ਹੈ।

ਇਲਾਜ, ਖੇਤੀਬਾੜੀ ਅਤੇ ਵਿਵਿਧਤਾ

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਇਹ ਗੋਚਰ ਅਧਿਆਪਕਾਂ, ਸ਼ੋਧਕਰਤਾਵਾਂ, ਅਧਿਆਤਮਿਕ ਆਗੂਆਂ, ਸਲਾਹਕਾਰਾਂ, ਜਨ ਸੰਪਰਕ ਪੇਸ਼ੇਵਰਾਂ, ਲੇਖਕਾਂ, ਮੂਰਤੀਕਾਰਾਂ ਅਤੇ ਕਲਾਕਾਰਾਂ ਲਈ ਅਨੁਕੂਲ ਜਾਪਦਾ ਹੈ।

ਬਿਹਤਰ ਫ਼ਸਲ ਅਤੇ ਵੱਧ ਪੈਦਾਵਾਰ ਖੇਤੀਬਾੜੀ ਉਦਯੋਗ ਵਿੱਚ ਵਿਕਾਸ ਨੂੰ ਵਧਾਏਗੀ। ਇਸ ਗੋਚਰ ਤੋਂ ਕਿਸਾਨਾਂ ਨੂੰ ਜ਼ਰੂਰ ਲਾਭ ਹੋਵੇਗਾ।

ਦਵਾਈਆਂ ਦੇ ਉਦਯੋਗ ਦਾ ਵਿਸਥਾਰ ਹੋਵੇਗਾ ਅਤੇ ਮੁਨਾਫ਼ਾ ਹੋਵੇਗਾ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਸ਼ੇਅਰ ਬਜ਼ਾਰ ਦੀ ਰਿਪੋਰਟ

ਸਮਿੰਟ, ਬਿਜਲੀ, ਫਾਰਮਾਸਿਊਟੀਕਲ, ਜਨਤਕ ਖੇਤਰ ਅਤੇ ਰਸਾਇਣਕ ਉਦਯੋਗ ਸਾਰੇ ਵਧੀਆ ਪ੍ਰਦਰਸ਼ਨ ਕਰਨਗੇ।

ਕਿਉਂਕਿ ਸੂਰਜ ਅਤੇ ਸ਼ੁੱਕਰ ਦੋਵੇਂ ਅੱਖਾਂ ਦੇ ਕਾਰਕ ਹਨ, ਇਸ ਲਈ ਓਪਟਿਕਲ ਖੇਤਰ ਬਿਨਾਂ ਸ਼ੱਕ ਲਾਭ ਪ੍ਰਾਪਤ ਕਰੇਗਾ।

ਇਲੈਕਟ੍ਰੀਕਲ, ਬਿਜਲੀ, ਚਾਹ ਅਤੇ ਕੌਫੀ, ਸਮਿੰਟ, ਹੀਰਾ, ਰਸਾਇਣ ਅਤੇ ਭਾਰੀ ਇੰਜੀਨੀਅਰਿੰਗ ਉਦਯੋਗ ਸਾਰੇ ਵਧੀਆ ਪ੍ਰਦਰਸ਼ਨ ਕਰਨਗੇ।

ਇਸ ਦੌਰਾਨ, ਵਿੱਦਿਅਕ ਸੰਸਥਾਵਾਂ ਅਤੇ ਐਡ-ਟੈੱਕ ਕੰਪਨੀਆਂ ਵਧੀਆ ਪ੍ਰਦਰਸ਼ਨ ਕਰਨਗੀਆਂ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਸੋਨੇ ਦੀ ਕੀਮਤ ਵਿੱਚ ਥੋੜ੍ਹੀ ਜਿਹੀ ਗਿਰਾਵਟ ਆ ਸਕਦੀ ਹੈ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਫਿਲਮ ਉਦਯੋਗ ‘ਤੇ ਪ੍ਰਭਾਵ

ਤਾਰਿਆਂ ਅਤੇ ਗ੍ਰਹਾਂ ਦੇ ਗੋਚਰ ਨੂੰ ਦੇਖਦੇ ਹੋਏ, ਇੱਕ ਫਿਲਮ ਜੋ ਹਫ਼ਤੇ ਦੇ ਦੌਰਾਨ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ, ਉਹ ਹੈ ਭੁੱਲ ਚੁੱਕ ਮਾਫ਼ ਅਤੇ ਬਾਕੀ ਦੋ ਫਿਲਮਾਂ ਬਾਕਸ ਆਫਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਹੋ ਸਕਦੀਆਂ ਹਨ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਬ੍ਰਿਸ਼ਭ ਰਾਸ਼ੀ ਵਿੱਚ ਸੂਰਜ ਕਿਹੋ-ਜਿਹਾ ਪ੍ਰਦਰਸ਼ਨ ਕਰਦਾ ਹੈ?

ਬ੍ਰਿਸ਼ਭ ਰਾਸ਼ੀ ਵਿੱਚ ਸੂਰਜ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ।

2. ਕਿਹੜੀ ਰਾਸ਼ੀ ਵਿੱਚ ਸੂਰਜ ਉੱਚ ਦਾ ਹੁੰਦਾ ਹੈ?

ਮੇਖ਼ ਰਾਸ਼ੀ

3. ਸੂਰਜ ਕਿਹੜੀ ਰਾਸ਼ੀ ਦਾ ਸੁਆਮੀ ਹੈ?

ਸਿੰਘ ਰਾਸ਼ੀ

Talk to Astrologer Chat with Astrologer