ਜਾਣੋ ਪੁਨਰਵਾਸੁ ਨਕਸ਼ਤਰ ਅਤੇ ਉਸ ਦੀ ਵਿਸ਼ੇਸ਼ਤਾ - Punarvasu Nakshatra

ਵੈਦਿਕ ਜੋਤਿਸ਼ ਦੇ ਅਨੁਸਾਰ ਪੁਨਰਵਾਸੁ ਨਕਸ਼ਤਰ ਦਾ ਸੁਆਮੀ ਗੁਰੂ ਗ੍ਰਹਿ ਹੈ। ਇਹ ਤਰਕਸ਼ ਦੀ ਤਰਾਂ ਦਿਖਾਈ ਦਿੰਦਾ ਹੈ। ਇਸ ਨਕਸ਼ਤਰ ਦੇ ਅਦਿਤੀ ਅਤੇ ਲਿੰਗ ਪੁਰਸ਼ ਹੈ। ਜੇਕਰ ਤੁਸੀ ਪੁਨਰਵਾਸੁ ਨਕਸ਼ਤਰ (Punarvasu Nakshatra) ਨਾਲ ਸੰਬੰਧ ਰੱਖਦੇ ਹੋ, ਤਾਂ ਉਸ ਨਾਲ ਜੁੜੀ ਅਨੇਕ ਜਾਣਕਾਰੀਆਂ ਜਿਵੇਂ ਵਿਅਕਤਿਤਵ, ਸਿੱਖਿਆ, ਆਮਦਨ ਅਤੇ ਪਰਿਵਾਰਿਕ ਜੀਵਨ ਆਦਿ ਇੱਥੇ ਪ੍ਰਾਪਤ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਪਣਾ ਨਕਸ਼ਤਰ ਗਿਆਤ ਨਹੀਂ ਹੈ, ਤਾਂ ਕਿਰਪਾ ਕਰਕੇ ਇੱਥੇ ਜਾਉ - अपना नक्षत्र जानें

Click here to read in English

ਪੁਨਰਵਾਸੁ ਨਕਸ਼ਤਰ ਦੇ ਵਸਨੀਕ ਦਾ ਵਿਅਕਤਿਤਵ

ਤੁਸੀ ਸਦਾਚਾਰੀ, ਸਹਿਣਸ਼ੀਲ ਅਤੇ ਸੰਤੋਸ਼ੀ ਸੁਭਾਅ ਦੇ ਹੋ। “ਸਾਦਾ ਜੀਵਨ, ਉੱਚ ਵਿਚਾਰ” ਵਾਲੀ ਕਹਾਵਤ ਤੇ ਹੂਬਹੁ ਲਾਗੂ ਹੁੰਦੀ ਹੈ। ਇਸ਼ਵਰ ਤੇ ਤੁਹਾਡੀ ਅਥਾਹ ਆਸਥਾ ਹੈ ਅਤੇ ਤੁਸੀ ਪਰੰਪਰਾਪਿਆਰੇ ਹੋ। ਪੁਰਾਤਨ ਵਿਚਾਰਧਾਰਾ ਤੇ ਮਾਨਤਾਵਾਂ ਵਿੱਚ ਤੁਹਾਡਾ ਦ੍ਰਿੜ ਵਿਸ਼ਵਾਸ਼ ਹੈ। ਧੰਨ ਸੁਰੱਖਿਅਤ ਕਰਨਾ ਤੁਹਾਡੀ ਆਦਤ ਨਹੀਂ ਹੈ ਪਰੰਤੂ ਜੀਵਨ ਵਿੱਚ ਮਾਨ ਸਮਾਨ ਤੁਹਾਨੂੰ ਜਰੂਰ ਮਿਲੇਗਾ। ਤੁਹਾਡੀ ਮਾਸੂਮੀਅਤ ਅਤੇ ਸਾਫਗੋਈ ਤੁਹਾਨੂੰ ਲੋਕਪ੍ਰਿਯ ਬਣਾਉਂਦੀ ਹੈ। ਲੋੜਵੰਦਾ ਦੀ ਸਹਾਇਤਾ ਦੇ ਲਈ ਤੁਸੀ ਹਮੇਸ਼ਾ ਖੜੇ ਰਹੋਂਗੇ। ਅਵੈਧ ਜਾਂ ਅਨੈਤਿਕ ਕੰਮਾਂ ਦਾ ਤੁਸੀ ਜਮਕੇ ਵਿਰੋਧ ਕਰਦੇ ਹੋ। ਮਾੜੇ ਵਿਚਾਰ ਅਤੇ ਮਾੜੇ ਲੋਕਾਂ ਦੀ ਸੰਗਤ ਤੋਂ ਤਾਂ ਤੁਸੀ ਕਾਫੀ ਦੂਰ ਰਹਿੰਦੇ ਹੋ, ਕਿਉਂ ਕਿ ਅਜਿਹੇ ਲੋਕਾ ਨਾਲ ਮਿੱਤਰਾ ਤੁਹਾਡੇ ਅਧਿਆਤਮਕ ਵਿਕਾਸ ਵਿੱਚ ਮਸ਼ਕਿਲ ਪਾਉਂਦੀ ਹੈ। ਤੁਹਾਡਾ ਮਨ ਅਤੇ ਦਿਮਾਗ ਹਮੇਸ਼ਾ ਸੰਤੁਲਿਤ ਰਹਿੰਦਾ ਹੈ। ਦੂਜਿਆਂ ਨੂੰ ਸੁੱਖ ਦੇਣ ਦੀ ਪ੍ਰਵਿਰਤੀ ਤੇ ਕਿਸੇ ਦੀ ਮਦਦ ਕਰਨਾ ਜਾਂ ਸਹਿਯੋਗ ਦੇਣਾ ਤੁਹਾਡਾ ਵਿਸ਼ੇਸ਼ ਗੁਣ ਹੈ। ਸੋਮਯ ਸੁਭਾਅ, ਦਿਆਲੂ ਅਤੇ ਪਰੋਕਾਰੀ ਪ੍ਰਵਿਰਤੀ ਤਾਂ ਤੁਹਾਡੇ ਗੁਣਾ ਵਿੱਚ ਚਾਰ ਚੰਨ ਲਗਾ ਦੇਂਦੀ ਹੈ। ਤੁਸੀ ਸ਼ਾਂਤ, ਧੀਰ ਗੰਭੀਰ, ਆਸਥਾਵਾਨ, ਸੱਚਾ ਤੇ ਨਿਆਧੀਸ਼, ਅਤੇ ਅਨੁਸ਼ਾਸ਼ਨਪਿਆਰੇ ਜੀਵਨ ਜਾਣ ਵਾਲੇ ਹੋ ਅਤੇ ਤੁਹਡੇ ਵਿਵਹਾਰ ਕੁਸ਼ਲਤਾ ਅਤੇ ਅਟੁੱਟ ਮੈੱਤਰੀ ਤਾਂ ਲੋਕਪ੍ਰਿਯ ਹੈ। ਵਿਅਰਥ ਦੇ ਜੋਖਿਮ ਉਠਾਉਣ ਤੋਂ ਤੁਸੀ ਹਮੇਸ਼ਾ ਬੱਚਦੇ ਹੋ ਅਤੇ ਜੇਕਰ ਕੋਈ ਮੁਸੀਬਤ ਜਾਂ ਸਮੱਸਿਆ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਬ੍ਰਹਮ ਕਿਰਪਾ ਤੋਂ ਜਲਦੀ ਦੂਰ ਹੋ ਜਾਂਦੀ ਹੈ। ਆਪਣੇ ਪਰਿਵਾਰ ਤੋਂ ਤੁਸੀ ਬਹੁਤ ਪਿਆਰ ਕਰਦੇ ਹੋ ਅਤੇ ਤੁਹਾਡੇ ਅਤੇ ਸਮਾਜ ਕਲਿਆਣ ਹੇਤੁ ਵੱਡੀ ਯਾਤਰਾਵਾਂ ਕਰਨ ਤੋਂ ਵੀ ਨਹੀਂ ਝਿਜਕਦੇ ਹਨ। ਜਿਸ ਤਰਾਂ ਇਕ ਕੁਸ਼ਲ ਤੀਰਅੰਦਾਜ਼ੀ ਆਪਣੇ ਲਕਸ਼ ਨੂੰ ਭੇਦਣੇ ਵਿੱਚ ਸਫਲ ਹੁੰਦਾ ਹੈ ਉਸੇ ਤਰਾਂ ਤੁਸੀ ਵੀ ਆਪਣੀ ਇਕਾਗਰਤਾ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਲਕਸ਼ ਨੂੰ ਪਾ ਲੈਂਦੇ ਹੋ। ਤੁਸੀ ਬਹੁਮੁਖੀ ਪ੍ਰਤੀਭਾ ਦੇ ਧਨੀ ਹੋ ਅਤੇ ਹਰ ਕੰਮ ਨੂੰ ਬੜੇ ਸਲੀਕੇ ਨਾਲ ਪੂਰਾ ਕਰਦੇ ਹੋ ਇਸ ਲਈ ਕਿਸੇ ਵੀ ਖੇਤਰ ਵਿੱਚ ਸਫਲ ਹੋ ਸਕਦੇ ਹੋ। ਅਧਿਆਪਨ ਦਾ ਖੇਤਰ ਹੋ ਜਾਂ ਅਦਾਕਾਰੀ ਦਾ, ਲੇਖਨ ਦਾ ਹੋ ਜਾਂ ਚਿਕਿਤਸਾ ਦਾ ਤੁਸੀ ਹਰ ਥਾਂ ਸਫਲ ਹੋਵੋਂਗੇ। ਮਾਤਾ -ਪਿਤਾ, ਗੁਰੂਜਨ ਦਾ ਤੁਸੀ ਬਹੁਤ ਆਦਰ ਕਰਦੇ ਹਨ। ਤੁਸੀ ਸ਼ਾਂਤੀਪ੍ਰਿਯ ਅਤੇ ਤਾਰਕਿਕ ਪ੍ਰਵਿਰਤੀ ਦੇ ਹੋਣਗੇ ਅਤੇ ਸਭ ਦਾ ਸਮਾਨ ਕਰਨ ਵਾਲੇ ਅਤੇ ਨਿਸ਼ਕਪਟ ਸੁਭਾਅ ਦੇ ਹੋਣਗੇ। ਤੁਹਾਡੇ ਬੱਚੇ ਵੀ ਚੰਗਾ ਵਿਵਹਾਰ ਕਰਨ ਵਾਲੇ ਹੋਣਗੇ।

ਸਿੱਖਿਆ ਅਤੇ ਆਮਦਨ

ਤੁਸੀ ਅਧਿਆਪਕ, ਲੇਖਕ, ਅਭਿਨੇਤਾ, ਚਿਕਿਤਸਾ ਆਦਿ ਦੇ ਰੂਪ ਵਿੱਚ ਨਾਮ ਅਤੇ ਮਾਨ ਪ੍ਰਾਪਤ ਕਰ ਸਕਦੇ ਹੋ। ਜੋਤਿਸ਼ ਸਾਹਿਤ ਦੇ ਰਚਿਤਾ, ਯੋਗ ਅਧਿਆਪਕ, ਯਾਤਰਾ ਤੇ ਪਾਰਯਟਨ ਵਿਭਾਗ, ਹੋਟਲ ਰੇਸਤਰਾ ਨਾਲ ਸੰਬੰਧਿਤ ਕਾਰਜ, ਮਨੋਵਿਗਿਆਨਕ, ਧਰਮ ਗੁਰੂ, ਪੰਡਿਤ, ਪਰੋਹਿਤ, ਵਿਦੇਸ਼ ਵਪਾਰ, ਪ੍ਰਾਚੀਨ ਤੇ ਦੁਰਲਭ ਵਸਤੂਆਂ ਦੇ ਵਿਕਰੇਤਾ, ਪਸ਼ੂਪਾਲਣ, ਰੇਡੀਉ, ਟੇਲੀਵਿਜ਼ਨ ਤੇ ਦੂਰਸੰਚਾਰ ਨਾਲ ਜੁੜੇ ਕੰਮ, ਡਾਕ ਤੇ ਕੁਰੀਅਰ, ਸਮਾਜਸੇਵੀ ਆਦਿ ਕੰਮ ਕਰਕੇ ਤੁਸੀ ਸਫਲ ਜੀਵਨ ਜੀ ਸਕਦੇ ਹੋ।

ਪਰਿਵਾਰਿਕ ਜੀਵਨ

ਤੁਸੀ ਮਾਤਾ ਪਿਤਾ ਦੇ ਬਹੁਤ ਆਗਿਆਕਾਰੀ ਹੋਣਗੇ ਅਤੇ ਗੁਰੂਆਂ ਅਤੇ ਅਧਿਆਪਕਾਂ ਦਾ ਵੀ ਸੁੱਖ ਸਮਾਨ ਕਰੋਂਗੇ। ਤੁਹਾਡੇ ਵਿਆਹਕ ਜੀਵਨ ਵਿੱਚ ਕੁਝ ਸਮੱਸਿਆ ਰਹਿ ਸਕਦੀ ਹੈ। ਜੇਕਰ ਤੁਸੀ ਜੀਵਨਸਾਥੀ ਨਾਲ ਤਾਲਮੇਲ ਬਣਾ ਕੇ ਚਲੋ ਤਾਂ ਉੱਤਮ ਹੋਵੇਗਾ। ਜੀਵਨਸਾਥੀ ਨੂੰ ਮਾਨਸਿਕ ਤੇ ਸਿਹਤ ਸਮੱਸਿਆਵਾਂ ਪਰੇਸ਼ਾਨ ਕਰ ਸਕਦੀ ਹੈ। ਪਰੰਤੂ ਉਨਾਂ ਵਿੱਚ ਚੰਗੇ ਗੁਣ ਵੀ ਕੁੱਟ ਕੁੱਟ ਕੇ ਭਰਿਆ ਹੈ ਅਤੇ ਉਨਾਂ ਦਾ ਸਵਰੂਪ ਮਨੋਹਾਰੀ ਹੈ। ਉਹ ਬੜੇ ਬੁੱਢਆਂ ਦਾ ਵੀ ਸਮਾਨ ਕਰਨ ਵਾਲੇ ਹੋਣਗੇ। ਬੱਚਿਆਂ ਅਤੇ ਪਰਿਵਾਰ ਦੀ ਦੇਖਭਾਲ ਕਰਨ ਵਿੱਚ ਉਹ ਨਿਪੁੰਨ ਹੋਣਗੇ।

Talk to Astrologer Chat with Astrologer