ਮੇਖ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੇਖ
ਬ੍ਰਿਸ਼ਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਭ
ਮਿਥੁਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਿਥੁਨ
ਕਰਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕਰਕ
ਸਿੰਘ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਸਿੰਘ
ਕੰਨਿਆ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੰਨਿਆ
ਤੁਲਾ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਤੁਲਾ
ਬ੍ਰਿਸ਼ਚਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਚਕ
ਧਨੂੰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਧਨੂੰ
ਮਕਰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਕਰ
ਕੁੰਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੁੰਭ
ਮੀਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੀਨ

ਅਗਲੇ ਹਫਤੇ ਦਾ ਧਨੂੰ ਰਾਸ਼ੀਫਲ - Agle Hafte da Dhanu Rashiphal - Sagittarius Next Weekly Horoscope

27 May 2024 - 2 Jun 2024
ਚੰਦਰ ਰਾਸ਼ੀ ਤੋਂ ਸ਼ਨੀ ਤੀਜੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡਾ ਭਵਿੱਖਫਲ ਸੰਕੇਤ ਦਿੰਦਾ ਹੈ ਕਿ ਤੁਹਾਡੇ ਦੁਆਰਾ ਜ਼ਿਆਦਾ ਤਲੇ-ਭੁੰਨੇ ਭੋਜਨ ਤੋਂ ਪਰੇਹਜ਼ ਕਰਨ ਦਾ ਅਤੇ ਤੁਹਾਡੀ ਵਧੀਆ ਰੁਟੀਨ ਦਾ ਅਸਰ ਇਸ ਹਫਤੇ ਤੁਹਾਡੀ ਸਿਹਤ ‘ਤੇ ਸਕਾਰਾਤਮਕ ਰੂਪ ਨਾਲ਼ ਦੇਖਣ ਨੂੰ ਮਿਲੇਗਾ ਅਤੇ ਇਸ ਨਾਲ ਤੁਹਾਡਾ ਮੋਟਾਪਾ ਵੀ ਘੱਟ ਹੋ ਜਾਵੇਗਾ। ਜਿਨਾਂ ਕਾਰੋਬਾਰੀ ਜਾਤਕਾਂ ਨੇ ਮੁਨਾਫਾ ਕਮਾਉਣ ਦੇ ਲਈ ਅਤੀਤ ਵਿੱਚ ਕੋਈ ਡੀਲ ਕੀਤੀ ਸੀ, ਉਨ੍ਹਾਂ ਨੂੂੰ ਇਸ ਹਫਤੇ ਕੋਈ ਵੱਡਾ ਸ਼ੁਭ ਸੰਕੇਤ ਮਿਲ ਸਕਦਾ ਹੈ। ਕਿਓਂਕਿ ਸੰਭਵ ਹੈ ਕਿ ਉਨ੍ਹਾਂ ਦੀ ਇਹ ਡੀਲ ਸਫਲ ਰਹੇ, ਜਿਸ ਨਾਲ ਉਨ੍ਹਾਂ ਕੋਲ ਜਲਦੀ ਹੀ ਪੈਸਾ ਆਉਣ ਦੇ ਕਈ ਯੋਗ ਬਣ ਜਾਣ। ਇਸ ਹਫਤੇ ਤੁਸੀਂ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਯਾਤਰਾ ‘ਤੇ ਜਾਣ ਦੀ ਯੋਜਨਾ ਬਣਾ ਸਕਦੇ ਹੋ। ਇਸ ਦੌਰਾਨ ਤੁਹਾਨੂੰ ਸ਼ਾਂਤੀ ਦੇ ਨਾਲ-ਨਾਲ ਮੈਂਬਰਾਂ ਦੇ ਵਿੱਚ ਭਾਈਚਾਰਾ ਵਧਾਉਣ ਵਿੱਚ ਵੀ ਮਦਦ ਮਿਲੇਗੀ। ਨਾਲ ਹੀ ਤੁਹਾਡੇ ਮਾਤਾ-ਪਿਤਾ ਤੁਹਾਡੇ ਸੁਭਾਅ ਤੋਂ ਖੁਸ਼ ਹੋਣਗੇ। ਚੰਦਰ ਰਾਸ਼ੀ ਤੋਂ ਰਾਹੂ ਦਸਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਕਾਰਜ-ਖੇਤਰ ਨਾਲ ਜੁੜੀ ਯਾਤਰਾ ਦੇ ਲਿਹਾਜ਼ ਨਾਲ ਵੀ ਇਹ ਹਫਤਾ ਤੁਹਾਡੇ ਲਈ ਸ਼ੁਭ ਨਤੀਜੇ ਲੈ ਕੇ ਆਉਣ ਵਾਲਾ ਸਾਬਿਤ ਹੋਵੇਗਾ । ਇਨਾਂ ਯਾਤਰਾਵਾਂ ਨਾਲ ਤੁਹਾਨੂੰ ਤਰੱਕੀ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ ਉਹ ਜਾਤਕ, ਜਿਹੜੇ ਆਯਾਤ-ਨਿਰਯਾਤ ਦੇ ਖੇਤਰ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਲਈ ਅਜਿਹੀ ਕਿਸੇ ਯਾਤਰਾ ਤੋਂ ਧਨ ਪ੍ਰਾਪਤੀ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸ ਸਮੇਂ ਤੁਹਾਨੂੰ ਪੜ੍ਹਾਈ ਵਿੱਚ ਧਿਆਨ ਲਗਾਉਣ ਵਿੱਚ ਕੁਝ ਮੁਸ਼ਕਿਲ ਆ ਸਕਦੀ ਹੈ। ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਇਕਾਗਰਤਾ ਨੂੰ ਵਧਾਉਣ ਲਈ ਧਿਆਨ (ਮੈਡੀਟੇਸ਼ਨ) ਅਤੇ ਯੋਗ ਦਾ ਸਹਾਰਾ ਲਉ ਅਤੇ ਜੇਕਰ ਸਥਿਤੀਆਂ ਤੁਹਾਡੀ ਇੱਛਾ ਤੋਂ ਉਲਟ ਦਿਸ਼ਾ ਵਿੱਚ ਜਾਣ, ਤਾਂ ਵੀ ਜਿੰਨਾ ਸੰਭਵ ਹੋਵੇ, ਆਪਣੇ ਮਨ ਨੂੰ ਸ਼ਾਂਤ ਰੱਖੋ। ਕਿਓਂਕਿ ਸ਼ਾਂਤ ਦਿਮਾਗ ਦੇ ਨਾਲ ਹੀ ਤੁਸੀਂ ਸਮੱਸਿਆ ਦਾ ਹੱਲ ਲੱਭ ਸਕਦੇ ਹੋ।

ਉਪਾਅ: ਮੰਗਲਵਾਰ ਦੇ ਦਿਨ ਬਜ਼ੁਰਗਾਂ ਨੂੰ ਅੰਨ ਦਾਨ ਕਰੋ।
Talk to Astrologer Chat with Astrologer