ਧਨੂੰ ਰਾਸ਼ੀ ਮਾਸਿਕ ਰਾਸ਼ੀਫਲ - Sagittarius Monthly Horoscope in Punjabi
May, 2024
ਜਨਰਲ
ਇਹ ਮਹੀਨਾ ਤੁਹਾਡੀ ਰਾਸ਼ੀ ਦੇ ਜਾਤਕਾਂ ਦੇ ਲਈ ਕਾਫੀ ਹੱਦ ਤੱਕ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਸ਼ਨੀ ਦੇਵ ਅਤੇ ਗੁਰੂ ਬ੍ਰਹਸਪਤੀ ਛੇਵੇਂ ਘਰ ਵਿੱਚ ਰਹਿਣਗੇ, ਜਿਸ ਨਾਲ ਸਿਹਤ ਵਿੱਚ ਉਤਾਰ-ਚੜ੍ਹਾਅ ਬਣੇ ਰਹਿ ਸਕਦੇ ਹਨ ਅਤੇ ਆਰਥਿਕ ਮਾਮਲਿਆਂ ਵਿੱਚ ਕੁਝ ਖਰਚੇ ਹੋਣ ਦੀ ਸੰਭਾਵਨਾ ਹੈ। ਪਰ ਤੁਹਾਡਾ ਵਿਅਕਤਿੱਤਵ ਧਾਰਮਿਕ ਰਹੇਗਾ। ਚੰਗੇ ਕੰਮਾਂ ਵਿੱਚ ਵੀ ਹੱਥ ਅਜ਼ਮਾ ਸਕੋਗੇ। ਇਸ ਨਾਲ ਸਮਾਜ ਵਿੱਚ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਪਰਿਵਾਰਿਕ ਜੀਵਨ ਵਿੱਚ ਅਸ਼ਾਂਤੀ ਦਾ ਮਾਹੌਲ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਤੁਹਾਡਾ ਸਾਹਸ ਵਧਿਆ ਰਹੇਗਾ, ਜਿਸ ਨਾਲ ਤੁਸੀਂ ਹਰ ਕੰਮ ਨੂੰ ਮਿਹਨਤ ਨਾਲ ਕਰਨਾ ਪਸੰਦ ਕਰੋਗੇ। ਪ੍ਰੇਮੀ ਜਾਤਕਾਂ ਦੇ ਜੀਵਨ ਵਿੱਚ ਰੂਮਾਨੀਅਤ ਵਧੇਗੀ, ਪਰ ਈਗੋ ਦਾ ਟਕਰਾਅ ਹੋਣਾ ਵੀ ਸੰਭਵ ਹੋ ਸਕਦਾ ਹੈ। ਸ਼ਾਦੀਸ਼ੁਦਾ ਜੀਵਨ ਬਤੀਤ ਕਰ ਰਹੇ ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਪਰਿਵਾਰ ਦੀ ਦਖਲਅੰਦਾਜ਼ੀ ਤੁਹਾਡੇ ਰਿਸ਼ਤੇ ਨੂੰ ਕੁਝ ਸਮੇਂ ਦੇ ਲਈ ਪਰੇਸ਼ਾਨੀ ਵਿੱਚ ਪਾ ਸਕਦੀ ਹੈ। ਭੈਣ-ਭਰਾ ਸਹਿਯੋਗ ਕਰਣਗੇ। ਨੌਕਰੀਪੇਸ਼ਾ ਜਾਤਕਾਂ ਨੂੰ ਸਾਵਧਾਨੀ ਰੱਖਣੀ ਪਵੇਗੀ। ਤੁਹਾਨੂੰ ਕਾਰਜ-ਖੇਤਰ ਵਿੱਚ ਪਰੇਸ਼ਾਨੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦੋਂ ਕਿ ਕਾਰੋਬਾਰ ਕਰ ਰਹੇ ਜਾਤਕਾਂ ਨੂੰ ਚੁਣੌਤੀਆਂ ਦੇ ਬਾਵਜੂਦ ਅੱਗੇ ਵਧਣ ਦਾ ਮੌਕਾ ਮਿਲੇਗਾ ਅਤੇ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਵਿਦੇਸ਼ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਇੱਛਾ-ਅਨੁਸਾਰ ਨਤੀਜਿਆਂ ਦੀ ਪ੍ਰਾਪਤੀ ਹੋਣ ਨਾਲ ਮਨ ਖੁਸ਼ ਰਹੇਗਾ।
ਕਰੀਅਰ
ਤੁਹਾਨੂੰ ਕਾਰਜ-ਖੇਤਰ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਨਾਲ ਕਹਾਸੁਣੀ ਹੋ ਸਕਦੀ ਹੈ। ਕੰਮ ਵਿੱਚ ਗਲਤੀਆਂ ਹੋਣ ਦੀ ਸੰਭਾਵਨਾ ਵੀ ਵਧ ਸਕਦੀ ਹੈ। ਲੜਾਈ-ਝਗੜਿਆਂ ਤੋਂ ਬਚ ਕੇ ਰਹੋ। ਇਹ ਗੱਲ ਚੰਗੀ ਹੈ ਕਿ ਤੁਹਾਨੂੰ ਆਪਣੇ ਕਾਰਜ-ਖੇਤਰ ਵਿੱਚ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਕਾਰੋਬਾਰ ਵਿੱਚ ਤਰੱਕੀ ਹੋਵੇਗੀ। ਪਰ ਪਰਿਵਾਰ ਦੇ ਮੈਂਬਰਾਂ ਦੀ ਦਖਲਅੰਦਾਜ਼ੀ ਤੁਹਾਡੇ ਕਾਰੋਬਾਰ ਵਿੱਚ ਵਧ ਸਕਦੀ ਹੈ, ਜਿਸ ਕਾਰਨ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਰਥਿਕ ਜੀਵਨ
ਇਸ ਮਹੀਨੇ ਤੁਹਾਨੂੰ ਆਰਥਿਕ ਲਾਭ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਦੀ ਸੰਭਾਵਨਾ ਹੋਵੇਗੀ। ਪਰ ਕਿਸੇ ਵੀ ਤਰਾਂ ਦੀ ਪ੍ਰਾਪਰਟੀ ਦੀ ਖਰੀਦ-ਵੇਚ ਤੋਂ ਬਚਣਾ ਹੀ ਬਿਹਤਰ ਹੋਵੇਗਾ, ਕਿਓਂਕਿ ਇਸ ਪ੍ਰਾਪਰਟੀ ਦੇ ਵਿਵਾਦਿਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਤਰਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਸਾਵਧਾਨੀ ਨਾਲ ਕਰੋ।
ਸਿਹਤ
ਇਸ ਮਹੀਨੇ ਤੁਹਾਡੀ ਸਿਹਤ ਕਮਜ਼ੋਰ ਰਹਿ ਸਕਦੀ ਹੈ। ਛਾਤੀ ਵਿੱਚ ਜਲਨ, ਜਕੜਨ ਜਾਂ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਵੈਸੇ ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵਧੇਗੀ। ਪਰ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇੱਕ ਚੰਗੀ ਰੁਟੀਨ ਅਪਣਾਓ, ਜਿਸ ਵਿੱਚ ਸਵੇਰ ਦੀ ਸੈਰ ਅਤੇ ਥੋੜੀ ਬਹੁਤ ਕਸਰਤ ਅਤੇ ਯੋਗ ਸ਼ਾਮਿਲ ਹੋਵੇ। ਆਪਣੇ ਖਾਣ-ਪੀਣ ਵੱਲ ਵੀ ਧਿਆਨ ਦਿਓ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਮਹੀਨੇ ਦੀ ਸ਼ੁਰੂਆਤ ਬਹੁਤ ਵਧੀਆ ਰਹੇਗੀ। ਪਰ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਈਗੋ ਦਾ ਟਕਰਾਅ ਹੋ ਸਕਦਾ ਹੈ। ਇਸ ਤੋਂ ਬਚਣ ਦੀ ਕੋਸ਼ਿਸ਼ ਕਰੋਗੇ ਤਾਂ ਸਮਾਂ ਅਨੁਕੂਲ ਰਹੇਗਾ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਵੈਸੇ ਤਾਂ ਸਮਾਂ ਚੰਗਾ ਰਹੇਗਾ, ਪਰ ਪਰਿਵਾਰ ਦੇ ਮੈਂਬਰਾਂ ਦੀ ਦਖਲਅੰਦਾਜ਼ੀ ਦੇ ਕਾਰਣ ਤੁਹਾਡੇ ਰਿਸ਼ਤੇ ਵਿੱਚ ਸਮੱਸਿਆ ਆ ਸਕਦੀ ਹੈ। ਸਮਝਦਾਰੀ ਨਾਲ ਕੰਮ ਲਓ ਅਤੇ ਸ਼ਾਂਤੀ ਨਾਲ ਬੈਠ ਕੇ ਗੱਲ ਕਰੋ। ਇਸ ਤਰਾਂ ਸਭ ਕੁਝ ਅਨੁਕੂਲ ਰਹੇਗਾ।
ਪਰਿਵਾਰਿਕ ਜੀਵਨ
ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਦਿਖੇਗੀ। ਪਰਿਵਾਰ ਵਿੱਚ ਅਸ਼ਾਂਤੀ ਵਧ ਸਕਦੀ ਹੈ। ਤੁਹਾਡੀ ਮਾਤਾ ਜੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਡੇ ਕਾਰੋਬਾਰ ਵਿੱਚ ਪਰਿਵਾਰ ਦੇ ਮੈਂਬਰਾਂ ਦੀ ਫਾਲਤੂ ਦੀ ਦਖਲਅੰਦਾਜ਼ੀ ਤੁਹਾਡੇ ਲਈ ਪਰੇਸ਼ਾਨੀਆਂ ਖੜੀਆਂ ਕਰ ਸਕਦੀ ਹੈ। ਇਸ ਲਈ ਸਾਵਧਾਨੀ ਰੱਖੋ।
ਉਪਾਅ
ਤੁਹਾਨੂੰ ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੇ ਬਰਤਨ ਨਾਲ਼ ਅਰਘ ਦੇਣਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024