ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (12-18 ਮਈ, 2024)

Author: Charu Lata | Updated Fri, 08 Mar 2024 05:27 PM IST

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 12-18 ਮਈ 2024: ਮਾਰਚ ਦਾ ਇਹ ਹਫਤਾ ਵੱਖ-ਵੱਖ ਮੂਲਾਂਕ ਦੇ ਜਾਤਕਾਂ ਦੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆਵੇਗਾ। ਜੇਕਰ ਤੁਸੀਂ ਆਪਣੇ ਮੂਲਾਂਕ ਦੇ ਆਧਾਰ ‘ਤੇ ਆਪਣੇ ਪ੍ਰੇਮ ਜੀਵਨ, ਕਰੀਅਰ, ਸਿਹਤ ਜਾਂ ਆਰਥਿਕ ਸਥਿਤੀ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਤਾਂ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਇਸ ਲੇਖ ਵਿੱਚ ਸਾਡੇ ਅਨੁਭਵੀ ਅੰਕ-ਜੋਤਸ਼ੀ ਅਤੇ ਜੋਤਿਸ਼ ਆਚਾਰਿਆ ਹਰਿਹਰਣ ਜੀ ਨੇ ਮੂਲਾਂਕ ਦੇ ਆਧਾਰ ‘ਤੇ ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 12-18 ਮਈ ਦੇ ਲਈ ਸਟੀਕ ਭਵਿੱਖਬਾਣੀ ਪ੍ਰਦਾਨ ਕੀਤੀ ਹੈ।


ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਤੁਹਾਡੀ ਰਾਸ਼ੀ ਲਈ ਆਉਣ ਵਾਲ਼ਾ ਸਾਲ ਕਿਹੋ-ਜਿਹਾ ਰਹੇਗਾ

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (12-18 ਮਈ, 2024)

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਆਰਟੀਕਲ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ 12-18 ਮਈ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਦੇ ਜਾਤਕਾਂ ਨੂੰ ਆਪਣੇ ਕਰੀਅਰਵਿੱਚ ਨਵੇਂ ਅਸਾਈਨਮੈਂਟ ਅਤੇ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੀ ਫੈਸਲੇ ਲੈਣ ਦੀ ਖਮਤਾ ਚੰਗੀ ਰਹੇਗੀ ਅਤੇ ਇਸ ਦੀ ਮਦਦ ਨਾਲ ਤੁਸੀਂ ਬੜੀ ਆਸਾਨੀ ਨਾਲ ਆਪਣੇ ਟੀਚਿਆਂ ਨੂੰ ਪੂਰਾ ਕਰ ਸਕੋਗੇ। ਇਸ ਹਫਤੇ ਤੁਹਾਡੇ ਅੰਦਰ ਪ੍ਰਸ਼ਾਸਨਿਕ ਕੁਸ਼ਲਤਾ ਵਿਕਸਿਤ ਹੋਵੇਗੀ, ਜਿਸ ਨਾਲ ਤੁਸੀਂ ਆਪਣੇ ਕਾਰਜ ਬਹੁਤ ਆਸਾਨੀ ਨਾਲ ਪੂਰਾ ਕਰ ਸਕੋਗੇ। ਇਸ ਹਫਤੇ ਤੁਹਾਡਾ ਕੋਈ ਵਿਸ਼ੇਸ਼ ਗੁਣ ਲੋਕਾਂ ਦੇ ਸਾਹਮਣੇ ਆ ਸਕਦਾ ਹੈ। ਤੁਸੀਂ ਸਿਧਾਂਤਾਂ ਉੱਤੇ ਚੱਲਣਾ ਪਸੰਦ ਕਰਦੇ ਹੋ ਅਤੇ ਆਪਣੇ ਇਹਨਾਂ ਸਿਧਾਂਤਾਂ ਨੂੰ ਵਿਵਸਥਿਤ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੋ। ਆਮ ਤੌਰ ‘ਤੇ ਇਸ ਮੂਲਾਂਕ ਵਾਲੇ ਜਾਤਕ ਸਫਲਤਾ ਦੇ ਲਈ ਆਪਣੀ ਕਿਸਮਤ ਉੱਤੇ ਭਰੋਸਾ ਕਰਦੇ ਹਨ। ਇਸ ਹਫਤੇ ਤੁਹਾਨੂੰ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਲਾਭਕਾਰੀ ਸਿੱਧ ਹੋਣਗੀਆਂ।

ਪ੍ਰੇਮ ਜੀਵਨ: ਇਸ ਹਫਤੇ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਕੁਝ ਚੰਗਾ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਤੁਸੀਂ ਇਸ ਸਮੇਂ ਦਾ ਆਨੰਦ ਲਓਗੇ ਅਤੇ ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਤਾਲਮੇਲ ਵਧੇਗਾ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਤੁਸੀਂ ਦੋਵੇਂ ਕਿਤੇ ਬਾਹਰ ਘੁੰਮਣ ਵੀ ਜਾ ਸਕਦੇ ਹੋ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਤੁਸੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੋਗੇ। ਤੁਸੀਂ ਆਪਣੇ ਲਈ ਉੱਚ ਮਾਣਕ ਸਥਾਪਿਤ ਕਰੋਗੇ ਅਤੇ ਉਹਨਾਂ ਨੂੰ ਹਾਸਿਲ ਕਰ ਸਕੋਗੇ। ਤੁਸੀਂ ਮੈਨੇਜਮੈਂਟ, ਬਿਜ਼ਨਸ, ਸਟੈਟਿਸਟਿਕਸ ਵਰਗੇ ਵਿਸ਼ਿਆਂ ਵਿੱਚ ਚੰਗਾ ਪ੍ਰਦਰਸ਼ਨ ਕਰੋਗੇ। ਇਸ ਸਮੇਂ ਤੁਹਾਡੇ ਅੰਦਰ ਕੋਈ ਖਾਸ ਕੁਸ਼ਲਤਾ ਵਿਕਸਿਤ ਹੋਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਮੈਡੀਕਲ ਦੀ ਪੜ੍ਹਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਹਫਤਾ ਤੁਹਾਡੇ ਲਈ ਉੱਤਮ ਸਾਬਿਤ ਹੋਵੇਗਾ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਡੇ ਕਾਰਜ ਖੇਤਰ ਵਿੱਚ ਸਥਿਤੀ ਅਨੁਕੂਲ ਰਹਿਣ ਵਾਲੀ ਹੈ। ਕਾਰੋਬਾਰੀਆਂ ਨੂੰ ਚੰਗਾ ਮੁਨਾਫਾ ਹੋਣ ਦੀ ਉਮੀਦ ਹੈ ਅਤੇ ਤੁਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਕੇ ਅੱਗੇ ਨਿੱਕਲ ਜਾਓਗੇ। ਕੋਈ ਨਵੀਂ ਬਿਜ਼ਨਸ ਡੀਲ ਜਾਂ ਪਾਰਟਨਰਸ਼ਿਪ ਤੁਹਾਡੇ ਲਈ ਲਾਭ ਦੇ ਨਵੇਂ ਦਰਵਾਜ਼ੇ ਖੋਲ ਸਕਦੀ ਹੈ। ਤੁਸੀਂ ਆਪਣੇ ਕਾਰੋਬਾਰ ਦੇ ਲਈ ਨਵੀਆਂ ਰਣਨੀਤੀਆਂ ਵਿਕਸਿਤ ਕਰੋਗੇ। ਇਸ ਨਾਲ ਤੁਹਾਡੇ ਕਾਰੋਬਾਰ ਦੀ ਗੁਣਵੱਤਾ ਵਧੇਗੀ। ਨੌਕਰੀਪੇਸ਼ਾ ਜਾਤਕਾਂ ਦੇ ਲਈ ਅਹੁਦੇ ਵਿੱਚ ਤਰੱਕੀ ਦੀ ਸੰਭਾਵਨਾ ਬਣ ਰਹੀ ਹੈ। ਜੇਕਰ ਤੁਸੀਂ ਇਨਸੈਂਟਿਵ ਮਿਲਣ ਦਾ ਇੰਤਜ਼ਾਰ ਕਰ ਰਹੇ ਸੀ, ਤਾਂ ਇਹ ਇਸ ਹਫਤੇ ਤੁਹਾਨੂੰ ਮਿਲ ਸਕਦਾ ਹੈ।

ਸਿਹਤ: ਇਸ ਹਫਤੇ ਤੁਸੀਂ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਤੁਹਾਡੇ ਅੰਦਰ ਜੋਸ਼ ਅਤੇ ਉਤਸ਼ਾਹ ਹੋਵੇਗਾ, ਜਿਸ ਨਾਲ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਮਿਲੇਗੀ। ਸਿਹਤਮੰਦ ਰਹਿਣ ਦੇ ਲਈ ਤੁਸੀਂ ਯੋਗ ਅਤੇ ਹੋਰ ਕਿਰਿਆਵਾਂ ਦੀ ਮਦਦ ਵੀ ਲੈ ਸਕਦੇ ਹੋ। ਆਪਣੇ ਦ੍ਰਿੜ ਸੰਕਲਪ ਦੇ ਕਾਰਨ ਤੁਸੀਂ ਇਸ ਸਮੇਂ ਉੱਤਮ ਸਿਹਤ ਦਾ ਆਨੰਦ ਲੈ ਸਕੋਗੇ।

ਉਪਾਅ: ਹਰ ਰੋਜ਼ 108 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 2 ਵਾਲੇ ਜਾਤਕ ਆਪਣੀ ਵਿਸ਼ੇਸ਼ ਕੁਸ਼ਲਤਾ ਦਾ ਪ੍ਰਦਰਸ਼ਨ ਕਰ ਸਕਦੇ ਹਨ, ਜਿਸ ਨਾਲ ਇਹਨਾਂ ਦੀ ਖਮਤਾ ਵਿੱਚ ਵਾਧਾ ਹੋਵੇਗਾ। ਮਹੱਤਵਪੂਰਣ ਫੈਸਲੇ ਲੈਣ ਦੇ ਮਾਮਲੇ ਵਿੱਚ ਇਹ ਜਾਤਕ ਖੁੱਲੇ ਵਿਚਾਰਾਂ ਵਾਲੇ ਹੋਣਗੇ। ਇਹ ਆਪਣੀ ਅਧਿਆਤਮਕ ਪ੍ਰਵਿਰਤੀ ਦੀ ਸਹਾਇਤਾ ਨਾਲ ਸਫਲਤਾ ਪ੍ਰਾਪਤ ਕਰਣਗੇ। ਇਸ ਹਫਤੇ ਇਹਨਾਂ ਜਾਤਕਾਂ ਦੀ ਮਾਨਸਿਕ ਸਥਿਤੀ ਸਕਾਰਾਤਮਕ ਰਹੇਗੀ। ਇਸ ਨਾਲ ਇਹਨਾਂ ਦਾ ਦਿਮਾਗ ਸ਼ਾਂਤ ਰਹੇਗਾ ਅਤੇ ਇਹ ਆਪਣੇ ਜੀਵਨ ਦੇ ਮਹੱਤਵਪੂਰਣ ਫੈਸਲੇ ਸੋਚ-ਸਮਝ ਕੇ ਕਰ ਸਕਣਗੇ। ਪ੍ਰਾਰਥਨਾ ਅਤੇ ਮੈਡੀਟੇਸ਼ਨ ਆਦਿ ਨਾਲ ਇਹਨਾਂ ਦੇ ਮਨ ਦੀਆਂ ਉਲਝਣਾਂ ਦੂਰ ਹੋ ਸਕਦੀਆਂ ਹਨ।

ਪ੍ਰੇਮ ਜੀਵਨ: ਇਸ ਸਮੇਂ ਤੁਹਾਡਾ ਮਨ ਪਿਆਰ ਨਾਲ ਭਰਿਆ ਰਹੇਗਾ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਦਾ ਰਿਸ਼ਤਾ ਮਧੁਰ ਰਹੇਗਾ ਅਤੇ ਚੰਗਾ ਤਾਲਮੇਲ ਵੀ ਬਣਿਆ ਰਹੇਗਾ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਬਾਹਰ ਘੁੰਮਣ ਵੀ ਜਾ ਸਕਦੇ ਹੋ।

ਪੜ੍ਹਾਈ: ਇਸ ਹਫਤੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਲਈ ਉੱਚ ਮਾਣਕ ਸਥਾਪਿਤ ਕਰੋਗੇ। ਲੋਜਿਸਟਿਕਸ, ਬਿਜ਼ਨਸ, ਸਟੈਟਿਸਟਿਕਸ ਅਤੇ ਇਕਨੋਮਿਕਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਪ੍ਰਤਿਯੋਗਿਤਾ ਪ੍ਰੀਖਿਆ ਵਿੱਚ ਭਾਗ ਲੈਣਾ ਵੀ ਤੁਹਾਨੂੰ ਆਸਾਨ ਲੱਗੇਗਾ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਸਮੇਂ ਨੌਕਰੀ ਦੇ ਬਹੁਤ ਚੰਗੇ ਮੌਕੇ ਪ੍ਰਾਪਤ ਹੋਣ ਦੇ ਸੰਕੇਤ ਹਨ ਅਤੇ ਇਹਨਾਂ ਮੌਕਿਆਂ ਨੂੰ ਪ੍ਰਾਪਤ ਕਰਕੇ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ। ਤੁਸੀਂ ਕੰਮ ਦੇ ਪ੍ਰਤੀ ਪ੍ਰਤਿਬੱਧ ਹੋਣ ਦੇ ਕਾਰਨ ਆਪਣੇ ਕਾਰਜ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕੋਗੇ ਅਤੇ ਆਪਣੀ ਤੁਹਾਡੇ ਕੰਮ ਨੂੰ ਪਹਿਚਾਣ ਮਿਲੇਗੀ। ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲਣ ਦੀ ਵੀ ਸੰਭਾਵਨਾ ਹੈ। ਕਾਰੋਬਾਰੀ ਜਾਤਕਾਂ ਨੂੰ ਮੁਨਾਫਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਤੁਹਾਡੇ ਨਵੇਂ ਕਾਰੋਬਾਰੀ ਸੰਪਰਕ ਵੀ ਬਣ ਸਕਦੇ ਹਨ। ਇਸ ਹਫਤੇ ਤੁਹਾਨੂੰ ਬਿਜ਼ਨਸ ਦੇ ਸਿਲਸਿਲੇ ਵਿੱਚ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹਨਾਂ ਯਾਤਰਾਵਾਂ ਨਾਲ ਤੁਹਾਨੂੰ ਲਾਭ ਹੋਣ ਦੇ ਸੰਕੇਤ ਹਨ।

ਸਿਹਤ: ਇਸ ਸਮੇਂ ਤੁਸੀਂ ਉਤਸ਼ਾਹ ਨਾਲ ਭਰਪੂਰ ਮਹਿਸੂਸ ਕਰੋਗੇ ਅਤੇ ਤੁਹਾਡੀ ਸਿਹਤ ਵੀ ਉੱਤਮ ਰਹੇਗੀ। ਤੁਸੀਂ ਜੋਸ਼ ਨਾਲ ਭਰੇ ਹੋਵੋਗੇ ਅਤੇ ਪ੍ਰੇਰਿਤ ਅਤੇ ਸਥਿਰ ਮਹਿਸੂਸ ਕਰੋਗੇ।

ਉਪਾਅ: ਚੰਦਰ ਦੇਵ ਨੂੰ ਖੁਸ਼ ਕਰਨ ਦੇ ਲਈ ਸੋਮਵਾਰ ਨੂੰ ਹਵਨ ਕਰਵਾਓ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 3 ਵਾਲੇ ਜਾਤਕਾਂ ਵਿੱਚ ਮਹੱਤਵਪੂਰਣ ਫੈਸਲੇ ਲੈਣ ਦੇ ਲਈ ਸਾਹਸ ਵਧੇਗਾ। ਆਪਣੇ ਹਿੱਤਾਂ ਨੂੰ ਉਤਸਾਹਿਤ ਕਰਨ ਦੇ ਲਈ ਇਹ ਅਨੁਕੂਲ ਸਮਾਂ ਹੈ। ਤੁਹਾਨੂੰ ਇਸ ਹਫਤੇ ਅਧਿਆਤਮ ਨਾਲ ਜੁੜੇ ਕਾਰਜਾਂ ਦੇ ਲਈ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਇਹ ਯਾਤਰਾਵਾਂ ਤੁਹਾਡੇ ਲਈ ਲਾਭਦਾਇਕ ਸਿੱਧ ਹੋਣਗੀਆਂ। ਇਸ ਸਮੇਂ ਨਿਵੇਸ਼ ਕਰਨ ਨਾਲ ਤੁਹਾਨੂੰ ਚੰਗਾ ਰਿਟਰਨ ਮਿਲਣ ਦੀ ਸੰਭਾਵਨਾ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਪਾਰਟਨਰ ਦੇ ਨਾਲ ਰੋਮਾਂਟਿਕ ਮੂਡ ਵਿੱਚ ਰਹੋਗੇ। ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਹਾਡੇ ਘਰ ਕਿਸੇ ਸ਼ੁਭ ਪ੍ਰੋਗਰਾਮ ਦੇ ਮੌਕੇ ‘ਤੇ ਮਹਿਮਾਨ ਵੀ ਆ ਸਕਦੇ ਹਨ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਪਿਆਰ ਬਰਕਰਾਰ ਰਹਿਣ ਦੇ ਕਾਰਨ ਤੁਸੀਂ ਸੰਤੁਸ਼ਟ ਮਹਿਸੂਸ ਕਰੋਗੇ।

ਪੜ੍ਹਾਈ: ਇਸ ਸਮੇਂ ਤੁਹਾਨੂੰ ਪੜ੍ਹਾਈ ਦੇ ਖੇਤਰ ਵਿੱਚ ਚੰਗੇ ਨਤੀਜੇ ਮਿਲਣ ਦੇ ਸੰਕੇਤ ਹਨ। ਮੈਨੇਜਮੈਂਟ, ਬਿਜ਼ਨਸ, ਸਟੈਟਿਸਟਿਕਸ ਜਿਹੇ ਵਿਸ਼ੇ ਤੁਹਾਡੇ ਲਈ ਚੰਗੇ ਸਾਬਿਤ ਹੋਣਗੇ। ਤੁਹਾਨੂੰ ਕਿਸੇ ਵਰਕਸ਼ਾਪ ਉੱਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਇਸ ਹਫਤੇ ਪੜ੍ਹਾਈ ਦੇ ਮਾਮਲੇ ਵਿੱਚ ਆਪਣੀ ਯੋਗਤਾ ਸਾਬਿਤ ਕਰਨ ਦੇ ਲਈ ਤੁਸੀਂ ਕਿਸੇ ਹੋਰ ਚੀਜ਼ ਤੋਂ ਜ਼ਿਆਦਾ ਆਪਣੀਆਂ ਕੋਸ਼ਿਸ਼ਾਂ ਉੱਤੇ ਭਰੋਸਾ ਕਰੋਗੇ।

ਪੇਸ਼ੇਵਰ ਜੀਵਨ: ਤੁਸੀਂ ਆਪਣੇ ਕੰਮ ਵਿੱਚ ਜੋ ਮਿਹਨਤ ਕੀਤੀ ਹੋਈ ਹੈ, ਹੁਣ ਤੁਹਾਨੂੰ ਉਸ ਦਾ ਫਲ ਪ੍ਰਾਪਤ ਹੋਣ ਦਾ ਸਮਾਂ ਆ ਗਿਆ ਹੈ। ਨੌਕਰੀਪੇਸ਼ਾ ਜਾਤਕਾਂ ਨੂੰ ਨਵੇਂ ਪ੍ਰਾਜੈਕਟ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੁਹਾਡੇ ਕੰਮ ਨੂੰ ਵੀ ਪਹਿਚਾਣ ਮਿਲੇਗੀ। ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਵੀ ਪ੍ਰਾਪਤ ਹੋ ਸਕਦੇ ਹਨ। ਤੁਹਾਨੂੰ ਵਿਦੇਸ਼ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਕੋਈ ਵਧੀਆ ਡੀਲ ਮਿਲ ਸਕਦੀ ਹੈ, ਜਿਸ ਨਾਲ ਉਹਨਾਂ ਨੂੰ ਖੂਬ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ।

ਸਿਹਤ: ਇਸ ਹਫਤੇ ਤੁਹਾਡੇ ਸਾਹਸ ਵਿੱਚ ਵਾਧੇ ਅਤੇ ਸਕਾਰਾਤਮਕ ਸੋਚ ਦਾ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਤੁਹਾਡੀ ਇਮਿਊਨਿਟੀ ਬਹੁਤ ਚੰਗੀ ਰਹੇਗੀ ਅਤੇ ਇਸ ਕਾਰਨ ਤੁਹਾਡੀ ਸਿਹਤ ਵੀ ਬਹੁਤ ਵਧੀਆ ਰਹੇਗੀ।

ਉਪਾਅ: ਹਰ ਰੋਜ਼ 21 ਵਾਰ ‘ॐ ਗੁਰੂਵੇ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਮੂਲਾਂਕ 4 ਵਾਲੇ ਜਾਤਕ ਇਸ ਹਫਤੇ ਆਪਣੀ ਖਾਸੀਅਤ ਅਤੇ ਵਿਸ਼ੇਸ਼ ਗੁਣਾਂ ਨੂੰ ਦਿਖਾਉਣ ਦੇ ਕਾਬਿਲ ਹੋਣਗੇ। ਇਸ ਨਾਲ ਉਹਨਾਂ ਦੇ ਉੱਚ ਲਾਭ ਪ੍ਰਾਪਤ ਕਰਨ ਦੇ ਉਦੇਸ਼ ਦੀ ਪੂਰਤੀ ਹੋਵੇਗੀ। ਐਕਸਟਰਾ ਕਰੀਕੁਲਰ ਐਕਟਿਵਿਟੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਲਈ ਇਹ ਸਮਾਂ ਅਨੁਕੂਲ ਹੈ। ਆਮ ਤੌਰ ‘ਤੇ ਇਸ ਮੂਲਾਂਕ ਵਾਲੇ ਜਾਤਕ ਬਹੁਤ ਜਨੂੰਨੀ ਹੁੰਦੇ ਹਨ ਅਤੇ ਇਹ ਆਪਣਾ ਜਨੂੰਨ ਦਿਖਾਉਣ ਦੇ ਲਈ ਕਾਹਲ਼ੇ ਰਹਿੰਦੇ ਹਨ। ਇਹਨਾਂ ਨੂੰ ਯਾਤਰਾ ਕਰਨਾ ਪਸੰਦ ਹੁੰਦਾ ਹੈ ਅਤੇ ਇਹ ਹਮੇਸ਼ਾ ਲੰਬੀ ਦੂਰੀ ਦੀਆਂ ਯਾਤਰਾਵਾਂ ਲਈ ਜਾਂਦੇ ਰਹਿੰਦੇ ਹਨ।

ਪ੍ਰੇਮ ਜੀਵਨ: ਤੁਹਾਡੀ ਪ੍ਰੇਮ ਅਤੇ ਰੋਮਾਂਸ ਵਿੱਚ ਖਿੱਚ ਵਧੇਗੀ। ਇਸ ਕਾਰਨ ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਦੋਵੇਂ ਇੱਕ-ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੋਗੇ। ਤੁਸੀਂ ਆਪਣੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣ ਲਈ ਜੋ ਵਿਵਹਾਰ ਅਪਣਾਇਆ ਹੈ, ਉਸ ਨਾਲ ਤੁਹਾਡੇ ਜੀਵਨਸਾਥੀ ਨੂੰ ਖੁਸ਼ੀ ਹੋਵੇਗੀ। ਤੁਹਾਡਾ ਸੈਂਸ ਆਫ ਹਿਊਮਰ ਚੰਗਾ ਰਹੇਗਾ ਅਤੇ ਇਸ ਸੁਭਾਅ ਨਾਲ ਤੁਸੀਂ ਆਪਣੇ ਜੀਵਨਸਾਥੀ ਦਾ ਦਿਲ ਜਿੱਤ ਸਕੋਗੇ।

ਪੜ੍ਹਾਈ: ਤੁਸੀਂ ਗ੍ਰਾਫਿਕ ਡਿਜ਼ਾਇਨਿੰਗ ਅਤੇ ਵੈਬ ਡਿਵੈਲਪਮੈਂਟ ਵਰਗੇ ਪੇਸ਼ੇਵਰ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰ ਸਕਦੇ ਹੋ। ਤੁਹਾਡੇ ਅੰਦਰ ਕੋਈ ਖਾਸ ਕੁਸ਼ਲਤਾ ਵਿਕਸਿਤ ਹੋ ਸਕਦੀ ਹੈ। ਤੁਹਾਨੂੰ ਇਸ ਹਫਤੇ ਪੜ੍ਹਾਈ ਵਿੱਚ ਵਜ਼ੀਫਾ ਮਿਲਣ ਦੀ ਵੀ ਸੰਭਾਵਨਾ ਹੈ।

ਪੇਸ਼ੇਵਰ ਜੀਵਨ: ਤੁਹਾਨੂੰ ਆਪਣੇ ਕੰਮ ਦੇ ਸਿਲਸਿਲੇ ਵਿੱਚ ਇੰਸੈਂਟਿਵ ਦੇ ਰੂਪ ਵਿੱਚ ਬਹੁਤ ਚੰਗੇ ਮੌਕੇ ਮਿਲ ਸਕਦੇ ਹਨ। ਕਾਰੋਬਾਰੀ ਜਾਤਕ ਇਸ ਸਮੇਂ ਨਵਾਂ ਕੰਮ ਸ਼ੁਰੂ ਕਰ ਸਕਦੇ ਹਨ। ਤੁਹਾਨੂੰ ਕੋਈ ਖਾਸ ਪ੍ਰਾਜੈਕਟ ਵੀ ਮਿਲ ਸਕਦਾ ਹੈ, ਜਿਸ ਨਾਲ ਤੁਹਾਡੀ ਤਰੱਕੀ ਹੋ ਸਕਦੀ ਹੈ।

ਸਿਹਤ: ਊਰਜਾ ਵਧਣ ਦੇ ਕਾਰਨ ਤੁਸੀਂ ਇਸ ਸਮੇਂ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰੋਗੇ। ਐਲਰਜੀ ਦੇ ਕਾਰਨ ਤੁਹਾਨੂੰ ਚਮੜੀ ਸਬੰਧੀ ਕੁਝ ਸਮੱਸਿਆ ਹੋ ਸਕਦੀ ਹੈ, ਪਰ ਇਸ ਨਾਲ ਤੁਹਾਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ। ਤੁਹਾਨੂੰ ਤਲ਼ੀਆਂ-ਭੁੰਨੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 22 ਵਾਰ ‘ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਸਮੇਂ ਤੁਸੀਂ ਆਪਣੀ ਤਰੱਕੀ ਦੇ ਲਈ ਕੰਮ ਕਰੋਗੇ। ਤੁਹਾਡੀ ਸੰਗੀਤ ਅਤੇ ਘੁੰਮਣ-ਫਿਰਨ ਵਿੱਚ ਦਿਲਚਸਪੀ ਵੱਧ ਸਕਦੀ ਹੈ। ਇਸ ਤੋਂ ਇਲਾਵਾ ਤੁਹਾਡੀ ਖੇਡਾਂ ਵਿੱਚ ਵੀ ਦਿਲਚਸਪੀ ਵਧਣ ਦੇ ਸੰਕੇਤ ਹਨ ਅਤੇ ਤੁਸੀਂ ਖੇਡਾਂ ਨਾਲ ਜੁੜੀ ਕਿਸੇ ਐਕਟੀਵਿਟੀ ਵਿੱਚ ਹਿੱਸਾ ਲੈ ਸਕਦੇ ਹੋ। ਸ਼ੇਅਰ ਮਾਰਕੀਟ ਅਤੇ ਟ੍ਰੇਡਿੰਗ ਵਰਗੇ ਵਿਸ਼ੇਸ਼ ਖੇਤਰ ਵਿੱਚ ਮਹਾਰਤ ਪ੍ਰਾਪਤ ਕਰਨ ਅਤੇ ਵਿਕਾਸ ਕਰਨ ਨਾਲ ਤੁਹਾਨੂੰ ਸ਼ਾਨਦਾਰ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਹਰ ਕੰਮ ਵਿੱਚ ਤਰਕ ਲੱਭਣ ਦੀ ਕੋਸ਼ਿਸ਼ ਕਰੋਗੇ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਡੇ ਦੋਹਾਂ ਦੇ ਵਿਚਕਾਰ ਆਪਸੀ ਖਿੱਚ ਵਧੇਗੀ ਅਤੇ ਚੰਗਾ ਤਾਲਮੇਲ ਬਣੇਗਾ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਤੁਸੀਂ ਇਸ ਹਫਤੇ ਸ਼ਾਨਦਾਰ ਪ੍ਰਦਰਸ਼ਨ ਕਰੋਗੇ। ਤੁਸੀਂ ਚੰਗੇ ਅੰਕ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਫਾਈਨੈਂਸ, ਅਕਾਊਂਟਿੰਗ ਜਾਂ ਮੈਨੇਜਮੈਂਟ ਵਰਗੇ ਵਿਸ਼ੇ ਦੀ ਪੜ੍ਹਾਈ ਕਰ ਰਹੇ ਹੋ, ਤਾਂ ਇਹਨਾਂ ਵਿੱਚ ਤੁਹਾਨੂੰ ਬਿਹਤਰ ਨਤੀਜੇ ਮਿਲ ਸਕਦੇ ਹਨ।

ਪੇਸ਼ੇਵਰ ਜੀਵਨ: ਇਸ ਹਫਤੇ ਤੁਹਾਨੂੰ ਆਪਣੀ ਨੌਕਰੀ ਵਿੱਚ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਕਾਰਜ ਖੇਤਰ ਵਿੱਚ ਤੁਹਾਡੀ ਸਖਤ ਮਿਹਨਤ ਨੂੰ ਹੁਣ ਪਹਿਚਾਣ ਮਿਲ ਸਕਦੀ ਹੈ। ਕਾਰੋਬਾਰੀਆਂ ਦੇ ਲਈ ਵੀ ਉੱਚ ਮੁਨਾਫੇ ਦੀ ਸੰਭਾਵਨਾ ਬਣ ਰਹੀ ਹੈ। ਤੁਹਾਡੇ ਵੱਲੋਂ ਕੋਈ ਨਵਾਂ ਬਿਜ਼ਨਸ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸਿਹਤ: ਤੁਹਾਨੂੰ ਚਮੜੀ ਸਬੰਧੀ ਕਿਸੇ ਸਮੱਸਿਆ ਦੇ ਕਾਰਨ ਅਸਹਿਜ ਮਹਿਸੂਸ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਨਸਾਂ ਨਾਲ ਸਬੰਧਤ ਸਮੱਸਿਆ ਹੋਣ ਦੀ ਵੀ ਸੰਭਾਵਨਾ ਹੈ, ਜਿਸ ਕਾਰਨ ਤੁਹਾਡੀ ਫਿਟਨੈਸ ਥੋੜੀ ਜਿਹੀ ਖਰਾਬ ਹੋ ਸਕਦੀ ਹੈ। ਇਸ ਹਫਤੇ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋਣ ਦਾ ਵੀ ਖਤਰਾ ਹੈ। ਇਸ ਲਈ ਤੁਹਾਨੂੰ ਆਪਣੇ ਖਾਣ-ਪੀਣ ਉੱਤੇ ਕੰਟਰੋਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 41 ਵਾਰ 'ॐ ਨਾਰਾਇਣ ਨਮਹ:’ ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਦੇ ਜਾਤਕਾਂ ਨੂੰ ਯਾਤਰਾ ਦੇ ਸਬੰਧ ਵਿੱਚ ਚੰਗੇ ਨਤੀਜੇ ਮਿਲਣ ਦੇ ਆਸਾਰ ਹਨ। ਇਸ ਦੇ ਨਾਲ਼ ਹੀ ਤੁਹਾਨੂੰ ਖੂਬ ਪੈਸਾ ਕਮਾਉਣ ਦਾ ਮੌਕਾ ਵੀ ਮਿਲ ਸਕੇਗਾ। ਤੁਹਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਤੁਸੀਂ ਬੱਚਤ ਵੀ ਕਰ ਸਕੋਗੇ। ਇਸ ਹਫਤੇ ਤੁਹਾਡੇ ਅੰਦਰ ਕੋਈ ਅਜਿਹੀ ਵਿਸ਼ੇਸ਼ ਕੁਸ਼ਲਤਾ ਵਿਕਸਿਤ ਹੋ ਸਕਦੀ ਹੈ, ਜਿਸ ਨਾਲ ਤੁਹਾਡੀ ਅਹਿਮੀਅਤ ਵੱਧ ਜਾਵੇਗੀ। ਜੇਕਰ ਤੁਸੀਂ ਸੰਗੀਤ ਸਿੱਖਣ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਇਸ ਨੂੰ ਸ਼ੁਰੂ ਕਰਨ ਦੇ ਲਈ ਇਹ ਸਮਾਂ ਅਨੁਕੂਲ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਕਾਫੀ ਸੰਤੁਸ਼ਟ ਮਹਿਸੂਸ ਕਰੋਗੇ। ਇੱਕ-ਦੂਜੇ ਨੂੰ ਜਾਣਨ ਅਤੇ ਸਮਝਣ ਦੇ ਲਈ ਇਹ ਸਮਾਂ ਬਿਲਕੁਲ ਅਨੁਕੂਲ ਹੈ। ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਕਿਤੇ ਬਾਹਰ ਘੁੰਮਣ ਵੀ ਜਾ ਸਕਦੇ ਹੋ। ਤੁਹਾਡੇ ਦੋਵਾਂ ਵਿੱਚ ਖੂਬ ਪਿਆਰ ਵਧੇਗਾ।

ਪੜ੍ਹਾਈ: ਤੁਸੀਂ ਪੜ੍ਹਾਈ ਦੇ ਕੁਝ ਖੇਤਰਾਂ ਜਿਵੇਂ ਕਿ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸਾਫਟਵੇਅਰ ਅਤੇ ਅਕਾਊਂਟਿੰਗ ਵਿੱਚ ਮਹਾਰਤ ਹਾਸਲ ਕਰੋਗੇ। ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਲਈ ਖਾਸ ਜਗ੍ਹਾ ਬਣਾਉਣ ਅਤੇ ਸਾਥੀ ਵਿਦਿਆਰਥੀਆਂ ਨੂੰ ਸਖਤ ਟੱਕਰ ਦੇਣ ਦੇ ਕਾਬਲ ਹੋਵੋਗੇ। ਇਸ ਹਫਤੇ ਤੁਹਾਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੇ ਮੌਕੇ ਮਿਲ ਸਕਦੇ ਹਨ।

ਪੇਸ਼ੇਵਰ ਜੀਵਨ: ਇਸ ਹਫਤੇ ਤੁਸੀਂ ਕੰਮ ਵਿੱਚ ਕਾਫੀ ਰੁੱਝੇ ਰਹੋਗੇ। ਇਸ ਨਾਲ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਕਾਰੋਬਾਰੀ ਜਾਤਕਾਂ ਦੇ ਲਈ ਆਪਣੇ ਬਿਜ਼ਨਸ ਨੂੰ ਵਧਾਉਣ ਲਈ ਇਹ ਉੱਤਮ ਸਮਾਂ ਹੈ। ਤੁਹਾਨੂੰ ਪਾਰਟਨਰਸ਼ਿਪ ਵਿੱਚ ਨਵਾਂ ਬਿਜ਼ਨਸ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਤਰ੍ਹਾਂ ਤੁਹਾਨੂੰ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਲੰਬੀ ਦੂਰੀ ਦੀ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ।

ਸਿਹਤ: ਇਸ ਸਮੇਂ ਤੁਹਾਡੀ ਸਿਹਤ ਉੱਤਮ ਰਹੇਗੀ ਅਤੇ ਤੁਸੀਂ ਫਿੱਟ ਮਹਿਸੂਸ ਕਰੋਗੇ। ਤੁਹਾਨੂੰ ਇਸ ਸਮੇਂ ਸਿਹਤ ਸਬੰਧੀ ਕੋਈ ਮਾਮੂਲੀ ਸਮੱਸਿਆ ਵੀ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਹਰ ਰੋਜ਼ 15 ਵਾਰ 'ॐ ਹੀਂ ਸ਼ਰੀਂ ਲਕਸ਼ਮੀ ਭਯੋ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਮੂਲਾਂਕ 7 ਵਾਲੇ ਜਾਤਕ ਇਸ ਹਫਤੇ ਆਪਣੇ-ਆਪ ਨੂੰ ਆਪਣੀ ਤਰੱਕੀ ਅਤੇ ਭਵਿੱਖ ਨੂੰ ਲੈ ਕੇ ਸਵਾਲ ਕਰ ਸਕਦੇ ਹਨ। ਤੁਹਾਨੂੰ ਕੋਈ ਛੋਟਾ ਕੰਮ ਕਰਨ ਜਾਂ ਕਦਮ ਚੁੱਕਣ ਤੋਂ ਪਹਿਲਾਂ ਵੀ ਸੋਚਣ, ਯੋਜਨਾ ਬਣਾਉਣ ਤੇ ਫਿਰ ਉਸ ਉੱਤੇ ਚੱਲਣ ਦੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਤੁਹਾਡੀ ਦਿਲਚਸਪੀ ਅਧਿਆਤਮਕ ਕਾਰਜਾਂ ਵਿੱਚ ਵੱਧ ਸਕਦੀ ਹੈ ਅਤੇ ਇਸ ਦੀ ਮਦਦ ਨਾਲ ਤੁਸੀਂ ਆਪਣੀ ਖਾਸੀਅਤ ਜਾਂ ਵਿਸ਼ਿਸ਼ਟਤਾ ਨੂੰ ਪ੍ਰਦਰਸ਼ਿਤ ਕਰਨ ਦੇ ਕਾਬਲ ਹੋਵੋਗੇ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਪਰਿਵਾਰ ਵਿੱਚ ਚੱਲ ਰਹੀਆਂ ਕੁਝ ਸਮੱਸਿਆਵਾਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਦੰਪਤੀ ਜੀਵਨ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ। ਜੇਕਰ ਤੁਸੀਂ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਚਿੰਤਾ ਕਰਨ ਦੀ ਬਜਾਏ ਆਪਣੇ ਪਾਰਟਨਰ ਦੇ ਨਾਲ ਤਾਲਮੇਲ ਵਧਾਉਣ ਦੀ ਕੋਸ਼ਿਸ਼ ਕਰੋ।

ਪੜ੍ਹਾਈ: ਗੂੜ੍ਹ ਵਿਗਿਆਨ ਅਤੇ ਜੋਤਿਸ਼ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਲਈ ਇਹ ਸਮਾਂ ਅਨੁਕੂਲ ਨਹੀਂ ਹੈ। ਇਸ ਸਮੇਂ ਵਿਦਿਆਰਥੀਆਂ ਦੀ ਯਾਦ ਰੱਖਣ ਦੀ ਖਮਤਾ ਔਸਤ ਰਹੇਗੀ। ਇਸ ਲਈ ਚੰਗੇ ਅੰਕ ਵੀ ਨਹੀਂ ਆ ਸਕਣਗੇ। ਜਿਹੜੇ ਵਿਦਿਆਰਥੀ ਪ੍ਰੋਫੈਸ਼ਨਲ ਸਟਡੀ ਕਰ ਰਹੇ ਹਨ, ਉਹਨਾਂ ਨੂੰ ਇਕਾਗਰਤਾ ਨਾਲ ਪੜ੍ਹਾਈ ਕਰਨ ਵਿੱਚ ਦਿੱਕਤ ਆ ਸਕਦੀ ਹੈ। ਇਸ ਕਾਰਨ ਤੁਸੀਂ ਬਿਹਤਰ ਪਰਫਾਰਮੈਂਸ ਕਰਨ ਅਤੇ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ।

ਪੇਸ਼ੇਵਰ ਜੀਵਨ: ਕਾਰਜ ਖੇਤਰ ਵਿੱਚ ਕੁਝ ਸ਼ਾਨਦਾਰ ਹਾਸਲ ਕਰਨ ਦੇ ਮਾਮਲੇ ਵਿੱਚ ਇਹ ਹਫਤਾ ਤੁਹਾਡੇ ਲਈ ਅਨੁਕੂਲ ਸਾਬਤ ਹੋਵੇਗਾ। ਤੁਸੀਂ ਕੋਈ ਨਵੀਂ ਕੁਸ਼ਲਤਾ ਸਿੱਖ ਸਕਦੇ ਹੋ। ਕਾਰੋਬਾਰੀਆਂ ਦੇ ਲਈ ਧਨ-ਹਾਨੀ ਦੇ ਸੰਕੇਤ ਹਨ। ਇਸ ਲਈ ਇਹਨਾਂ ਨੂੰ ਯੋਜਨਾ ਬਣਾ ਕੇ ਚੱਲਣ ਅਤੇ ਆਪਣੇ ਬਿਜ਼ਨਸ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ: ਇਸ ਹਫਤੇ ਤੁਹਾਨੂੰ ਐਲਰਜੀ ਦੇ ਕਾਰਨ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਸਿਹਤਮੰਦ ਰਹਿਣ ਦੇ ਲਈ ਤੁਸੀਂ ਸਮੇਂ ਸਿਰ ਭੋਜਨ ਖਾਓ। ਇਸ ਸਮੇਂ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।

ਉਪਾਅ: ਹਰ ਰੋਜ਼ 43 ਵਾਰ 'ॐ ਗਣੇਸ਼ਾਯ ਨਮਹ:’ ਮੰਤਰ ਦਾ ਜਾਪ ਕਰੋ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 8 ਵਾਲੇ ਜਾਤਕ ਆਪਣਾ ਧੀਰਜ ਖੋ ਸਕਦੇ ਹਨ ਅਤੇ ਪਿੱਛੇ ਰਹਿ ਸਕਦੇ ਹਨ। ਯਾਤਰਾ ਕਰਦੇ ਸਮੇਂ ਤੁਹਾਡੀ ਕੋਈ ਕੀਮਤੀ ਅਤੇ ਮਹਿੰਗੀ ਵਸਤੂ ਖੋ ਸਕਦੀ ਹੈ ਅਤੇ ਇਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਦੇ ਲਈ ਤੁਹਾਨੂੰ ਸਾਵਧਾਨ ਰਹਿਣ ਅਤੇ ਵਿਵਸਥਿਤ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੈ।

ਪ੍ਰੇਮ ਜੀਵਨ: ਆਪਣੇ ਜੀਵਨਸਾਥੀ ਜਾਂ ਪ੍ਰੇਮੀ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵਿੱਚ ਤੁਹਾਡੇ ਦੋਸਤ ਤੁਹਾਡੇ ਲਈ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਹਨ। ਇਸ ਕਾਰਨ ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ ਅਤੇ ਤੁਹਾਨੂੰ ਉਸ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵਿੱਚ ਥੋੜੀ ਦਿੱਕਤ ਆ ਸਕਦੀ ਹੈ। ਰੁਕਾਵਟਾਂ ਨੂੰ ਪਾਰ ਕਰਨ ਤੋਂ ਬਾਅਦ ਹੀ ਤੁਹਾਨੂੰ ਕੋਈ ਖੁਸ਼ੀ ਮਿਲੇਗੀ ਅਤੇ ਇਸ ਸਮੇਂ ਤੁਹਾਡੇ ਲਈ ਇਹ ਸਭ ਆਸਾਨ ਨਹੀਂ ਹੋਵੇਗਾ।

ਪੜ੍ਹਾਈ: ਕੋਸ਼ਿਸ਼ ਕਰਨ ਦੇ ਬਾਵਜੂਦ ਵਿਦਿਆਰਥੀ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹਨ। ਆਪਣੀ ਗੱਡੀ ਵਾਪਸ ਪਟੜੀ ਉੱਤੇ ਲਿਆਉਣ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ। ਧੀਰਜ ਰੱਖੋ ਅਤੇ ਪੜ੍ਹਾਈ ਦੇ ਮਾਮਲੇ ਵਿੱਚ ਦ੍ਰਿੜ ਨਿਸ਼ਚਾ ਰੱਖੋ। ਇਸ ਨਾਲ ਤੁਹਾਨੂੰ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪੇਸ਼ੇਵਰ ਜੀਵਨ: ਹੋ ਸਕਦਾ ਹੈ ਕਿ ਨੌਕਰੀਪੇਸ਼ਾ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਆਪਣੀਆਂ ਕੋਸ਼ਿਸ਼ਾਂ ਦੇ ਲਈ ਪ੍ਰਸ਼ੰਸਾ ਨਾ ਮਿਲ ਸਕੇ। ਤੁਹਾਡੇ ਸਾਹਮਣੇ ਅਜਿਹੀ ਸਥਿਤੀ ਵੀ ਆ ਸਕਦੀ ਹੈ, ਜਿਸ ਵਿੱਚ ਤੁਹਾਡੇ ਸਹਿਕਰਮੀ ਤੁਹਾਡੇ ਤੋਂ ਅੱਗੇ ਨਿਕਲ ਜਾਣਗੇ ਅਤੇ ਉਹਨਾਂ ਨੂੰ ਨਵਾਂ ਅਹੁਦਾ ਅਤੇ ਨਵੀਆਂ ਜ਼ਿੰਮੇਦਾਰੀਆਂ ਮਿਲ ਜਾਣਗੀਆਂ। ਇਸ ਹਫਤੇ ਆਪਣੇ ਕੰਮ ਨੂੰ ਪੂਰਾ ਕਰਨ ਵਿੱਚ ਤੁਹਾਨੂੰ ਰੁਕਾਵਟਾਂ ਅਤੇ ਦੇਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਾਰੋਬਾਰੀਆਂ ਦੇ ਲਈ ਧਨ-ਹਾਨੀ ਦੀ ਸਥਿਤੀ ਬਣੀ ਹੋਈ ਹੈ। ਉਹਨਾਂ ਨੂੰ ਇਸ ਸਮੇਂ ਮੁਨਾਫਾ ਹੋਣ ਦੀ ਉਮੀਦ ਬਹੁਤ ਘੱਟ ਹੈ।

ਸਿਹਤ: ਜ਼ਿਆਦਾ ਤਣਾਅ ਦੇ ਕਾਰਨ ਤੁਹਾਨੂੰ ਲੱਤਾਂ ਅਤੇ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਸੰਤੁਲਿਤ ਭੋਜਨ ਖਾਣ ਅਤੇ ਗਲਤ ਸਮੇਂ ਉੱਤੇ ਭੋਜਨ ਖਾਣ ਦੇ ਕਾਰਨ ਅਜਿਹਾ ਹੋ ਸਕਦਾ ਹੈ। ਪਾਚਣ ਸਬੰਧੀ ਸਮੱਸਿਆਵਾਂ ਹੋਣ ਦੀ ਵੀ ਸੰਭਾਵਨਾ ਹੈ। ਸਿਹਤਮੰਦ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਦੇ ਲਈ ਤੁਹਾਨੂੰ ਸਮੇਂ ਸਿਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਤੁਸੀਂ ਹਰ ਰੋਜ਼ 44 ਵਾਰ 'ॐ ਸ਼ਨੈਸ਼ਚਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਇਸ ਸਮੇਂ ਤੁਸੀਂ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਸਥਿਤੀ ਵਿੱਚ ਹੋਵੋਗੇ। ਇਸ ਹਫਤੇ ਤੁਸੀਂ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਸਕਦੇ ਹੋ। ਸ਼ਿਖਰ ਉੱਤੇ ਪਹੁੰਚਣ ਦੇ ਲਈ ਤੁਹਾਨੂੰ ਯੋਜਨਾ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਇਸ ਹਫਤੇ ਤੁਸੀਂ ਸਕਾਰਾਤਮਕ ਊਰਜਾ ਨਾਲ ਭਰੇ ਹੋਵੋਗੇ ਅਤੇ ਇਸ ਕਾਰਨ ਤੁਹਾਡੀ ਸੋਚ ਵੀ ਸਕਾਰਾਤਮਕ ਰਹੇਗੀ। ਤੁਹਾਡੇ ਅੰਦਰ ਸਾਹਸ ਅਤੇ ਦ੍ਰਿੜ ਸੰਕਲਪ ਦੇਖਣ ਨੂੰ ਮਿਲੇਗਾ, ਜਿਸ ਦੇ ਫਲਸਰੂਪ ਤੁਸੀਂ ਲਾਭਕਾਰੀ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਪ੍ਰੇਮ ਜੀਵਨ: ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਇਸ ਸਮੇਂ ਸਿਧਾਂਤਕ ਰਵੱਈਆ ਅਪਣਾਓਗੇ। ਤੁਹਾਡੇ ਦੋਵਾਂ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਚੰਗਾ ਬਣਿਆ ਰਹੇਗਾ। ਤੁਸੀਂ ਦੋਵੇਂ ਦੂਜਿਆਂ ਦੇ ਲਈ ਪਿਆਰ ਦੀ ਮਿਸਾਲ ਬਣ ਸਕਦੇ ਹੋ। ਤੁਹਾਨੂੰ ਦੋਵਾਂ ਨੂੰ ਇਕੱਠੇ ਬਾਹਰ ਘੁੰਮਣ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ।

ਪੜ੍ਹਾਈ: ਇਸ ਹਫਤੇ ਮੈਨੇਜਮੈਂਟ, ਇਲੈਕਟ੍ਰੀਕਲ ਇੰਜੀਨੀਅਰਿੰਗ ਆਦਿ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਬਿਹਤਰ ਪਰਫਾਰਮੈਂਸ ਕਰਨਗੇ। ਤੁਸੀਂ ਜੋ ਵੀ ਪੜ੍ਹੋਗੇ, ਉਹ ਬਹੁਤ ਜਲਦੀ ਸਿੱਖ ਲਓਗੇ ਅਤੇ ਪ੍ਰੀਖਿਆ ਵਿੱਚ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ। ਤੁਸੀਂ ਇਸ ਹਫਤੇ ਆਪਣੀ ਦਿਲਚਸਪੀ ਦੇ ਅਨੁਸਾਰ ਕੋਈ ਪ੍ਰੋਫੈਸ਼ਨਲ ਕੋਰਸ ਵੀ ਚੁਣ ਸਕਦੇ ਹੋ।

ਪੇਸ਼ੇਵਰ ਜੀਵਨ: ਤੁਸੀਂ ਆਪਣੇ ਕਾਰਜ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ ਅਤੇ ਤੁਹਾਡੇ ਕੰਮ ਨੂੰ ਪਹਿਚਾਣ ਵੀ ਮਿਲੇਗੀ। ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਕੰਮ ਦੀ ਤਾਰੀਫ ਕਰਨਗੇ ਅਤੇ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਕਾਰੋਬਾਰੀ ਜਾਤਕਾਂ ਲਈ ਵੀ ਉੱਚ ਮੁਨਾਫੇ ਦੀ ਸੰਭਾਵਨਾ ਬਣ ਰਹੀ ਹੈ।

ਸਿਹਤ: ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ। ਤੁਹਾਡੇ ਅੰਦਰ ਜੋਸ਼ ਅਤੇ ਉਤਸਾਹ ਵਧਣ ਦੇ ਕਾਰਨ ਤੁਹਾਡੀ ਸਿਹਤ ਚੰਗੀ ਹੋਵੇਗੀ। ਤੁਹਾਨੂੰ ਸਿਹਤ ਸਬੰਧੀ ਕੋਈ ਵੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ, ਜਿਸ ਕਾਰਨ ਤੁਹਾਨੂੰ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾ ਕੇ ਰੱਖਣ ਦੇ ਲਈ ਉਤਸਾਹ ਮਿਲੇਗਾ।

ਉਪਾਅ: ਹਰ ਰੋਜ਼ 27 ਵਾਰ 'ॐ ਮੰਗਲਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer