ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ

Author: Charu Lata | Updated Thu, 09 Jan 2025 04:01 PM IST

ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਟੀਜ਼ਰ ਵਿੱਚ ਅਸੀਂ ਤੁਹਾਨੂੰ ਮੰਗਲ ਦੇ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਨਾਲ਼ ਰਾਸ਼ੀਆਂ ‘ਤੇ ਹੋਣ ਵਾਲ਼ੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਮੰਗਲ ਦੇ ਵੱਕਰੀ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।ਮੰਗਲ ਦਾ ਅਰਥ ਹੈ ‘ਸ਼ੁਭ,’ ਅਤੇ ਇਸ ਗ੍ਰਹਿ ਨੂੰ ਪ੍ਰਿਥਵੀ ਦੇ ਪੁੱਤਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਜੋਤਿਸ਼ ਸ਼ਾਸਤਰ ਵਿੱਚ, ਮੰਗਲ ਨੂੰ ਊਰਜਾ, ਕੰਮ, ਉਤਸ਼ਾਹ ਅਤੇ ਕਰਮ ਸ਼ਕਤੀ ਦਾ ਕਾਰਕ ਮੰਨਿਆ ਜਾਂਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਇਸ ਨੂੰ ‘ਯੋਧਾ ਗ੍ਰਹਿ’ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਅਸੀਂ ਆਪਣੇ-ਆਪ ਨੂੰ ਕਿਵੇਂ ਪੇਸ਼ ਕਰਦੇ ਹਾਂ, ਕਿਵੇਂ ਪਹਿਲ ਕਰਦੇ ਹਾਂ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਿਵੇਂ ਯਤਨ ਕਰਦੇ ਹਾਂ, ਇਹ ਸਭ ਕੁਝ ਮੰਗਲ ਗ੍ਰਹਿ ’ਤੇ ਨਿਰਭਰ ਕਰਦਾ ਹੈ। ਮੰਗਲ ਗ੍ਰਹਿ ਦਾ ਸਬੰਧ ਦ੍ਰਿੜ਼ਤਾ, ਮਾਨਸਿਕ ਮਜ਼ਬੂਤੀ, ਸਾਹਸ ਅਤੇ ਦ੍ਰਿੜ਼ ਸੰਕਲਪ ਨਾਲ ਹੈ।

ਇਹ ਗ੍ਰਹਿ ਕਾਮੁਕਤਾ, ਮੁਕਾਬਲੇ ਅਤੇ ਸੰਘਰਸ਼ ਨੂੰ ਵੀ ਕੰਟਰੋਲ ਕਰਦਾ ਹੈ। ਅਸੀਂ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕਿਵੇਂ ਕੰਮ ਕਰਦੇ ਹਾਂ ਅਤੇ ਚੁਣੌਤੀਆਂ ਦਾ ਕਿਵੇਂ ਸਾਹਮਣਾ ਕਰਦੇ ਹਾਂ, ਇਸ ਵਿੱਚ ਮੰਗਲ ਗ੍ਰਹਿ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ, ਇਹ ਗ੍ਰਹਿ ਸਾਡੀ ਭਾਵਨਾਤਮਕ ਅਤੇ ਸਰੀਰਿਕ ਊਰਜਾ ਦੇ ਪੱਧਰ, ਸਾਹਸ ਅਤੇ ਮੱਤਭੇਦਾਂ ਅਤੇ ਮੁਕਾਬਲੇ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਨੂੰ ਨਿਰਧਾਰਿਤ ਕਰਦਾ ਹੈ।

ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ : ਸਮਾਂ

ਮੰਗਲ ਲਗਭਗ 40 ਤੋਂ 45 ਦਿਨਾਂ ਵਿੱਚ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ। ਕੁਝ ਮਾਮਲਿਆਂ ਵਿੱਚ, ਮੰਗਲ ਪੰਜ ਮਹੀਨਿਆਂ ਤੱਕ ਇੱਕੋ ਰਾਸ਼ੀ ਵਿੱਚ ਹੀ ਰਹਿ ਸਕਦਾ ਹੈ। ਇਸ ਵਾਰ ਮੰਗਲ 21 ਜਨਵਰੀ, 2025 ਨੂੰ ਸਵੇਰੇ 08:04 ਵਜੇ ਬੁੱਧ ਦੀ ਰਾਸ਼ੀ ਮਿਥੁਨ ਵਿੱਚ ਵੱਕਰੀ ਹੋਣ ਜਾ ਰਿਹਾ ਹੈ। ਇਸ ਲੇਖ਼ 'ਚ ਅੱਗੇ ਦੱਸਿਆ ਗਿਆ ਹੈ ਕਿ ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦਾ ਵੱਖ-ਵੱਖ ਰਾਸ਼ੀਆਂ ’ਤੇ ਕੀ ਪ੍ਰਭਾਵ ਪਵੇਗਾ।

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਮੇਖ਼ ਰਾਸ਼ੀ

ਮੰਗਲ ਮੇਖ਼ ਰਾਸ਼ੀ ਦੇ ਪਹਿਲੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਤੁਹਾਡੇ ਤੀਜੇ ਘਰ ਵਿੱਚ ਹੋਣਗੇ। ਇਸ ਦੌਰਾਨ ਤੁਹਾਨੂੰ ਅਣਕਿਆਸੇ ਰੂਪ ਤੋਂ ਆਰਥਿਕ ਲਾਭ ਹੋਣ ਦੀ ਉਮੀਦ ਹੈ, ਪਰ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਤੁਸੀਂ ਆਪਣੇ ਯਤਨਾਂ ਦੀ ਬਦੌਲਤ ਕਰੀਅਰ ਦੇ ਖੇਤਰ ਵਿੱਚ ਤਰੱਕੀ ਅਤੇ ਸੁਧਾਰ ਕਰ ਸਕਦੇ ਹੋ। ਮੰਗਲ ਦੇ ਮਿਥੁਨ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਵਪਾਰ ਵਿੱਚ ਤੁਹਾਡੀ ਆਪਣੇ ਸਹਿਕਰਮੀਆਂ ਦੇ ਨਾਲ ਅਸਹਿਮਤੀ ਹੋ ਸਕਦੀ ਹੈ, ਜਿਸ ਕਾਰਨ ਤੁਹਾਡੀ ਆਮਦਨ ਵਿੱਚ ਕਮੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਤੁਹਾਨੂੰ ਲੋਨ ਲੈਣ ਬਾਰੇ ਸੋਚਣਾ ਪਵੇਗਾ, ਜਿਸ ਨਾਲ ਤੁਹਾਡੇ ਲਈ ਤਣਾਅ ਵਾਲੀ ਸਥਿਤੀ ਬਣ ਸਕਦੀ ਹੈ।

ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਸਿੰਘ ਰਾਸ਼ੀ

ਮੰਗਲ ਸਿੰਘ ਰਾਸ਼ੀ ਦੇ ਚੌਥੇ ਅਤੇ ਨੌਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਵਾਲ਼ੇ ਹਨ। ਇਸ ਦੌਰਾਨ ਤੁਹਾਡੀਆਂ ਸੁੱਖ-ਸਹੂਲਤਾਂ ਵਿੱਚ ਵਾਧਾ ਹੋਵੇਗਾ, ਆਰਥਿਕ ਲਾਭ ਮਿਲੇਗਾ ਅਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਤੁਸੀਂ ਆਪਣੇ ਕੰਮ ਨਾਲ ਸੰਤੁਸ਼ਟ ਰਹੋਗੇ। ਇਸ ਕਾਰਨ ਤੁਹਾਡੀ ਪ੍ਰਮੋਸ਼ਨ ਹੋ ਸਕਦੀ ਹੈ। ਵਪਾਰੀਆਂ ਨੂੰ ਮੁਨਾਫੇ ਵਾਲ਼ੇ ਸੌਦੇ ਅਤੇ ਨਵੇਂ ਪ੍ਰੋਜੈਕਟ ਮਿਲਣ ਦੀ ਉਮੀਦ ਹੈ। ਵਪਾਰੀਆਂ ਲਈ ਇਹ ਸਮਾਂ ਵੱਡੀ ਕਾਮਯਾਬੀ ਲਿਆ ਸਕਦਾ ਹੈ। ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਨੂੰ ਪੈਸੇ ਬਚਾਉਣ ਦੇ ਜ਼ਿਆਦਾ ਮੌਕੇ ਮਿਲਣਗੇ, ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸਬੰਧ ਮਧੁਰ ਰਹਿਣਗੇ, ਅਤੇ ਤੁਸੀਂ ਦੋਵੇਂ ਇੱਕ-ਦੂਜੇ ਨਾਲ ਖੁਸ਼ ਰਹੋਗੇ।

ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮੀਨ ਰਾਸ਼ੀ

ਮੰਗਲ ਮੀਨ ਰਾਸ਼ੀ ਦੇ ਤੀਜੇ ਅਤੇ ਦਸਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਪੰਜਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ। ਤੁਹਾਨੂੰ ਆਪਣੀ ਕਿਸਮਤ ਦਾ ਸਾਥ ਮਿਲੇਗਾ, ਪਰਿਵਾਰ ਵਿੱਚ ਕੋਈ ਸਕਾਰਾਤਮਕ ਘਟਨਾ ਹੋ ਸਕਦੀ ਹੈ ਅਤੇ ਤੁਹਾਡਾ ਧਿਆਨ ਅਧਿਆਤਮ ਵੱਲ ਵੱਧ ਸਕਦਾ ਹੈ।

ਕਰੀਅਰ ਦੇ ਖੇਤਰ ਵਿੱਚ ਤੁਸੀਂ ਕਾਫ਼ੀ ਸੰਤੁਸ਼ਟ ਮਹਿਸੂਸ ਕਰੋਗੇ। ਤੁਹਾਨੂੰ ਪ੍ਰਮੋਸ਼ਨ ਮਿਲਣ ਦੀ ਸੰਭਾਵਨਾ ਹੈ ਅਤੇ ਤੁਹਾਨੂੰ ਆਪਣੇ ਯਤਨਾਂ ਦੇ ਚੰਗੇ ਨਤੀਜੇ ਮਿਲਣਗੇ। ਵਪਾਰੀਆਂ ਨੂੰ ਵੱਡੇ ਲਾਭ ਹੋਣ ਦੀ ਉਮੀਦ ਹੈ ਅਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਤਾਲਮੇਲ ਕਾਫੀ ਚੰਗਾ ਬਣਿਆ ਰਹੇਗਾ। ਵਪਾਰੀਆਂ ਦੇ ਲਈ ਸਫਲਤਾ ਦੀ ਸੰਭਾਵਨਾ ਬਣ ਰਹੀ ਹੈ। ਤੁਹਾਨੂੰ ਜੱਦੀ ਜਾਇਦਾਦ ਤੋਂ ਲਾਭ ਹੋਵੇਗਾ ਅਤੇ ਵਪਾਰਕ ਕਾਰਜਾਂ ਵਿੱਚ ਸਫਲਤਾ ਮਿਲੇਗੀ। ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਡੂੰਘਾ ਪਿਆਰ ਰਹੇਗਾ ਅਤੇ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਆਪਸੀ ਤਾਲਮੇਲ ਵੀ ਚੰਗਾ ਰਹੇਗਾ।

ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕੰਨਿਆ ਰਾਸ਼ੀ

ਮੰਗਲ ਗ੍ਰਹਿ ਕੰਨਿਆ ਰਾਸ਼ੀ ਦੇ ਤੀਜੇ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਦਸਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ। ਤੁਹਾਨੂੰ ਆਪਣੇ ਪੇਸ਼ੇਵਰ ਅਤੇ ਆਰਥਿਕ ਜੀਵਨ ਵਿੱਚ ਲਾਭ ਹੋਣ ਦੇ ਸੰਕੇਤ ਹਨ ਅਤੇ ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ।

ਤੁਸੀਂ ਆਪਣੀ ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰੋਗੇ ਅਤੇ ਆਪਣੇ ਕੰਮ ਦਾ ਆਨੰਦ ਮਾਣੋਗੇ। ਵਪਾਰੀਆਂ ਲਈ ਇਹ ਸਮਾਂ ਪੈਸਾ ਕਮਾਉਣ ਦੇ ਵੱਡੇ ਮੌਕੇ ਲਿਆ ਸਕਦਾ ਹੈ। ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਅਤੇ ਤੁਹਾਨੂੰ ਬੱਚਤ ਕਰਨ ਦੇ ਜ਼ਿਆਦਾ ਮੌਕੇ ਮਿਲਣਗੇ। ਤੁਸੀਂ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਸੰਤੁਸ਼ਟ ਮਹਿਸੂਸ ਕਰੋਗੇ ਅਤੇ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਤੁਹਾਡੀ ਸਿਹਤ ਵੀ ਚੰਗੀ ਰਹੇਗੀ ਅਤੇ ਤੁਹਾਡੀ ਊਰਜਾ ਵਿਚ ਵਾਧਾ ਹੋਵੇਗਾ, ਜਿਸ ਨਾਲ ਤੁਸੀਂ ਖੁਸ਼ ਮਹਿਸੂਸ ਕਰੋਗੇ।

ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮਿਥੁਨ ਰਾਸ਼ੀ ਵਿੱਚ ਮੰਗਲ ਵੱਕਰੀ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਨੁਕਸਾਨ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਸੱਤਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਮੰਗਲ ਹੁਣ ਵੱਕਰੀ ਹੋ ਕੇ ਤੁਹਾਡੇ ਦੂਜੇ ਘਰ ਵਿੱਚ ਰਹਿਣਗੇ। ਇਸ ਦੌਰਾਨ ਤੁਹਾਨੂੰ ਆਪਣੀ ਸਿਹਤ ਅਤੇ ਬੱਚਿਆਂ ਦੇ ਵਿਕਾਸ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ। ਇਹ ਲੋਕ ਲਿਖਣ, ਬੋਲਣ, ਜਾਂ ਸਰੀਰਕ ਕੰਮ ਕਰਨ ਦਾ ਅਨੰਦ ਲੈਂਦੇ ਹਨ ਜੋ ਦਿਮਾਗ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਇੱਕ ਖੇਡ ਜਿਸ ਲਈ ਰਣਨੀਤੀ ਜਾਂ ਤਾਲਮੇਲ ਦੀ ਲੋੜ ਹੁੰਦੀ ਹੈ।

ਤੁਹਾਡੇ ਪੇਸ਼ੇ ਵਿੱਚ ਤੁਹਾਡੀ ਯੋਗਤਾ ਦਾ ਪੂਰੀ ਤਰ੍ਹਾਂ ਉਪਯੋਗ ਨਹੀਂ ਹੋਵੇਗਾ, ਜਿਸ ਕਾਰਨ ਤੁਸੀਂ ਨਰਾਜ਼ ਅਤੇ ਤਣਾਅ ਵਿੱਚ ਰਹਿ ਸਕਦੇ ਹੋ। ਵਪਾਰ ਵਿੱਚ ਲਾਪਰਵਾਹੀ ਦੇ ਕਾਰਨ ਆਮਦਨ ਵਿੱਚ ਕਮੀ ਆਓਣ ਦੇ ਸੰਕੇਤ ਹਨ, ਇਸ ਨਾਲ਼ ਵਪਾਰ ਚਲਾਉਣ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਕਿਸਮਤ ਦਾ ਸਾਥ ਨਾ ਮਿਲਣ ਕਰਕੇ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ ਅਤੇ ਅੱਗੇ ਚੱਲ ਕੇ ਪੈਸਿਆਂ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਨਾਲ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗੱਲਬਾਤ ਵਿੱਚ ਕਮੀ ਆ ਸਕਦੀ ਹੈ, ਜਿਸ ਨਾਲ ਤੁਹਾਡੇ ਸਬੰਧਾਂ ਵਿੱਚ ਖਿਚਾਅ ਪੈਦਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਬੇਚੈਨ ਰਹਿ ਸਕਦੇ ਹੋ।

ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮਿਥੁਨ ਰਾਸ਼ੀ

ਮੰਗਲ ਤੁਹਾਡੇ ਛੇਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਵੱਕਰੀ ਹੋਣ ਦੇ ਦੌਰਾਨ ਤੁਹਾਡੇ ਪਹਿਲੇ ਘਰ ਵਿੱਚ ਰਹਿਣਗੇ। ਇਸ ਦੌਰਾਨ ਤੁਹਾਡੇ ਪਰਿਵਾਰ ਵਿੱਚ ਸਮੱਸਿਆਵਾਂ ਪੈਦਾ ਹੋਣ ਦੇ ਸੰਕੇਤ ਹਨ। ਇਸ ਦੇ ਨਾਲ ਹੀ, ਤੁਹਾਡਾ ਅਜਿਹੀ ਜਗ੍ਹਾ ’ਤੇ ਤਬਾਦਲਾ ਹੋ ਸਕਦਾ ਹੈ, ਜਿੱਥੇ ਤੁਸੀਂ ਜਾਣਾ ਨਹੀਂ ਚਾਹੁੰਦੇ।

ਤੁਹਾਨੂੰ ਆਪਣੇ ਕਰੀਅਰ ਵਿੱਚ ਕੰਮ ਦੇ ਸਿਲਸਿਲੇ ਵਿੱਚ ਤਬਾਦਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਾਰਨ ਤੁਸੀਂ ਅਸੰਤੁਸ਼ਟ ਰਹੋਗੇ। ਵਪਾਰੀਆਂ ਨੂੰ ਆਪਣੇ ਬਿਜ਼ਨਸ ਪਾਰਟਨਰ ਦੇ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਦੀ ਕਮਾਈ ਵੀ ਘੱਟ ਹੋ ਸਕਦੀ ਹੈ। ਵਿੱਤੀ ਪੱਧਰ ’ਤੇ ਤੁਹਾਨੂੰ ਆਪਣੀ ਲਾਪਰਵਾਹੀ ਅਤੇ ਯੋਜਨਾ ਬਣਾ ਕੇ ਨਾ ਚੱਲਣ ਦੇ ਕਾਰਨ ਵੱਡੇ ਖਰਚਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਤੁਹਾਡੇ ਲਈ ਆਮਦਨ ਵਧਾਉਣ ਦੇ ਵੱਡੇ ਮੌਕੇ ਹੱਥੋਂ ਨਿੱਕਲ ਸਕਦੇ ਹਨ। ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਨਰਾਜ਼ ਰਹਿ ਸਕਦੇ ਹੋ, ਅਤੇ ਇਹ ਨਰਾਜ਼ਗੀ ਤੁਹਾਡੀ ਚਿੰਤਾ ਵਧਾ ਸਕਦੀ ਹੈ।

ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਕਰਕ ਰਾਸ਼ੀ

ਮੰਗਲ ਕਰਕ ਰਾਸ਼ੀ ਦੇ ਪੰਜਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਬਾਰ੍ਹਵੇਂ ਘਰ ਵਿੱਚ ਵੱਕਰੀ ਹੋਣ ਜਾ ਰਹੇ ਹਨ। ਇਸ ਸਮੇਂ ਤੁਸੀਂ ਬੇਚੈਨ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਤਣਾਅ ਹੋਣ ਦੇ ਸੰਕੇਤ ਹਨ। ਤੁਹਾਡੇ ਦੋਵਾਂ ਦੇ ਵਿਚਕਾਰ ਗੱਲਬਾਤ ਵੀ ਘਟ ਸਕਦੀ ਹੈ।

ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਕੰਮ ਦੇ ਕਾਰਨ ਬਹੁਤ ਜ਼ਿਆਦਾ ਤਣਾਅ ਹੋ ਸਕਦਾ ਹੈ ਅਤੇ ਤੁਹਾਡੇ ਵਿੱਚੋਂ ਕੁਝ ਜਾਤਕਾਂ ਨੂੰ ਪ੍ਰਤੀਕੂਲ ਸਥਾਨ ’ਤੇ ਜਾਣਾ ਪੈ ਸਕਦਾ ਹੈ। ਜੇਕਰ ਕਾਰਪੋਰੇਟ ਪੱਧਰ ‘ਤੇ ਤੁਸੀਂ ਆਪਣੇ ਵਿਚਾਰਾਂ ’ਤੇ ਕੰਮ ਕਰਨ ਵਿੱਚ ਦੇਰੀ ਕਰਦੇ ਹੋ, ਤਾਂ ਇਸ ਨਾਲ਼ ਤੁਹਾਡੀਆਂ ਚਿੰਤਾਵਾਂ ਵਧ ਸਕਦੀਆਂ ਹਨ। ਮੰਗਲ ਦੇ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਨਾਲ, ਤੁਹਾਡੀ ਆਰਥਿਕ ਸਥਿਤੀ ਵਿੱਚ ਬਦਲਾਅ ਅਤੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ। ਇਸ ਕਾਰਨ ਤੁਸੀਂ ਬਹੁਤ ਜ਼ਿਆਦਾ ਚਿੰਤਾ ਵਿੱਚ ਰਹੋਗੇ। ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗਲਤਫਹਿਮੀਆਂ ਹੋ ਸਕਦੀਆਂ ਹਨ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।

ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮਕਰ ਰਾਸ਼ੀ

ਮੰਗਲ ਮਕਰ ਰਾਸ਼ੀ ਦੇ ਚੌਥੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਹਾਡੇ ਛੇਵੇਂ ਘਰ ਵਿੱਚ ਰਹਿਣਗੇ। ਇਸ ਕਾਰਨ ਤੁਹਾਨੂੰ ਆਪਣੇ ਕਾਰਜ ਖੇਤਰ, ਨਿੱਜੀ ਜੀਵਨ ਅਤੇ ਆਰਥਿਕ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁਹਾਨੂੰ ਕੰਮ ਦੇ ਕਾਰਨ ਵਧੇਰੇ ਤਣਾਅ ਹੋ ਸਕਦਾ ਹੈ। ਨੌਕਰੀ ਵਿੱਚ ਤੁਹਾਡੇ ਯਤਨਾਂ ਦੀ ਕਦਰ ਘੱਟ ਹੋ ਸਕਦੀ ਹੈ। ਵਪਾਰੀਆਂ ਨੂੰ ਆਪਣੀ ਕਿਸਮਤ ਦਾ ਸਾਥ ਨਹੀਂ ਮਿਲੇਗਾ ਅਤੇ ਉਨ੍ਹਾਂ ਨੂੰ ਸਿਰਫ਼ ਔਸਤ ਲਾਭ ਨਾਲ ਸੰਤੁਸ਼ਟ ਹੋਣਾ ਪਵੇਗਾ। ਤੁਹਾਡੇ ਆਪਣੇ ਸਾਥੀ ਦੇ ਨਾਲ਼ ਵੀ ਮੱਤਭੇਦ ਹੋ ਸਕਦੇ ਹਨ। ਮੰਗ ਵਧਣ ਨਾਲ ਖਰਚੇ ਵਧ ਸਕਦੇ ਹਨ, ਜਿਸ ਕਾਰਨ ਤੁਹਾਡੇ ’ਤੇ ਆਰਥਿਕ ਬੋਝ ਵਧ ਸਕਦਾ ਹੈ। ਮੰਗਲ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਘੱਟ ਸਮਾਂ ਬਿਤਾਓਗੇ ਅਤੇ ਤੁਹਾਡੇ ਦੋਹਾਂ ਵਿਚਕਾਰ ਆਪਸੀ ਸਮਝ ਵਿੱਚ ਕਮੀ ਆ ਸਕਦੀ ਹੈ।

ਮਕਰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੰਗਲ ਦੇ ਮਿਥੁਨ ਰਾਸ਼ੀ ਵਿੱਚ ਵੱਕਰੀ ਹੋਣ ‘ਤੇ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੰਗਲ ਗ੍ਰਹਿ ਕਿਹੜੀ ਰਾਸ਼ੀ ਵਿੱਚ ਸਹਿਜ ਹੁੰਦੇ ਹਨ?

ਮੰਗਲ ਆਪਣੀ ਹੀ ਰਾਸ਼ੀ ਮੇਖ਼ ਜਾਂ ਬ੍ਰਿਸ਼ਚਕ ਤੋਂ ਇਲਾਵਾ, ਆਪਣੀ ਉੱਚ ਰਾਸ਼ੀ ਮਕਰ ਵਿੱਚ ਸਹਿਜ ਹੁੰਦੇ ਹਨ।

2. ਕੀ ਮੰਗਲ ਮਿਥੁਨ ਰਾਸ਼ੀ ਵਿੱਚ ਸਹਿਜ ਹੁੰਦੇ ਹਨ?

ਨਹੀਂ, ਮਿਥੁਨ ਮੰਗਲ ਦੀ ਦੁਸ਼ਮਣ ਰਾਸ਼ੀ ਹੈ।

3. ਕੀ ਮੰਗਲ ਅਤੇ ਬੁੱਧ ਇੱਕ-ਦੂਜੇ ਦੇ ਦੁਸ਼ਮਣ ਹਨ?

ਬੁੱਧ ਮੰਗਲ ਦੇ ਪ੍ਰਤੀ ਉਦਾਸੀਨ ਹੈ, ਪਰ ਮੰਗਲ ਬੁੱਧ ਨੂੰ ਆਪਣਾ ਦੁਸ਼ਮਣ ਮੰਨਦਾ ਹੈ।

Talk to Astrologer Chat with Astrologer