ਮਕਰ ਰਾਸ਼ੀਫਲ 2025
ਮਕਰ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਮਕਰ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਿਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਮਕਰ ਰਾਸ਼ੀ ਦੇ ਜਾਤਕਾਂ ਲਈ ਮਕਰ ਰਾਸ਼ੀਫਲ 2025 ਕੀ ਕਹਿੰਦਾ ਹੈ?
To Read in English Click Here: Capricorn Horoscope 2025
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦੀ ਸਿਹਤ
ਮਕਰ ਰਾਸ਼ੀਫਲ ਦੇ ਅਨੁਸਾਰ, ਸਿਹਤ ਦੇ ਦ੍ਰਿਸ਼ਟੀਕੋਣ ਤੋਂ ਆਓਣ ਵਾਲ਼ਾ ਸਾਲ ਤੁਹਾਨੂੰ ਤੁਲਨਾਤਮਕ ਤੌਰ 'ਤੇ ਕਾਫੀ ਚੰਗੇ ਨਤੀਜੇ ਦੇਣਾ ਚਾਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਿਹਤ ਨੂੰ ਲੈ ਕੇ ਹਰ ਚੀਜ਼ ਬਿਲਕੁਲ ਠੀਕ ਰਹੇਗੀ, ਪਰ ਪਿਛਲੇ ਸਾਲ ਜਾਂ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਇਹ ਸਾਲ ਕਾਫੀ ਚੰਗਾ ਰਹੇਗਾ। ਖਾਸ ਤੌਰ ‘ਤੇ ਮਾਰਚ ਤੋਂ ਬਾਅਦ ਜਦੋਂ ਸ਼ਨੀ ਗ੍ਰਹਿ ਦਾ ਪ੍ਰਭਾਵ ਤੁਹਾਡੇ ਦੂਜੇ ਘਰ ਤੋਂ ਦੂਰ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਡਾ ਪਹਿਲਾ ਘਰ ਹੋਰ ਵੀ ਮਜ਼ਬੂਤ ਹੋ ਕੇ ਅਨੁਕੂਲ ਸਥਿਤੀ ਵਿੱਚ ਰਹੇਗਾ। ਇਹੀ ਕਾਰਨ ਹੈ ਕਿ ਤੁਹਾਡੀ ਸਿਹਤ ਬਿਹਤਰ ਹੋਵੇਗੀ। ਹਾਲਾਂਕਿ ਇਸ ਸਾਲ ਵੀ ਖਾਣ-ਪੀਣ 'ਤੇ ਕਾਬੂ ਬਣਾ ਕੇ ਰੱਖਣਾ ਪਵੇਗਾ, ਕਿਉਂਕਿ ਮਈ ਤੋਂ ਬਾਅਦ ਤੁਹਾਡੇ ਦੂਜੇ ਘਰ 'ਤੇ ਰਾਹੂ ਦਾ ਪ੍ਰਭਾਵ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਤੁਹਾਡੇ ਖਾਣ-ਪੀਣ ਦੀਆਂ ਆਦਤਾਂ ਖਰਾਬ ਹੋ ਸਕਦੀਆਂ ਹਨ। ਬ੍ਰਹਸਪਤੀ ਦਾ ਗੋਚਰ ਮਈ ਦੇ ਮੱਧ ਭਾਗ ਤੱਕ ਸਿਹਤ ਲਈ ਕਾਫੀ ਚੰਗੇ ਨਤੀਜੇ ਦੇਣਾ ਚਾਹੁੰਦਾ ਹੈ। ਮਕਰ ਰਾਸ਼ੀਫਲ 2025 ਦੇ ਅਨੁਸਾਰ, ਮਈ ਤੋਂ ਬਾਅਦ ਦੇ ਨਤੀਜੇ ਤੁਲਨਾਤਮਕ ਤੌਰ 'ਤੇ ਕੁਝ ਕਮਜ਼ੋਰ ਰਹਿ ਸਕਦੇ ਹਨ। ਇਸ ਤਰ੍ਹਾਂ, ਇਸ ਸਾਲ ਸਿਹਤ ਆਮ ਤੌਰ 'ਤੇ ਚੰਗੀ ਰਹੇਗੀ, ਪਰ ਕਦੇ-ਕਦਾਈਂ ਛੋਟੀਆਂ-ਮੋਟੀਆਂ ਸਮੱਸਿਆਵਾਂ ਆ ਸਕਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਉਚਿਤ ਖਾਣ-ਪੀਣ ਅਤੇ ਸਹੀ ਜੀਵਨਸ਼ੈਲੀ ਰਾਹੀਂ ਸੰਭਾਲ ਸਕਦੇ ਹੋ। ਫੇਰ ਵੀ ਮੂੰਹ, ਪੇਟ, ਗੁਪਤਾਂਗ ਅਤੇ ਛਾਤੀ ਨਾਲ ਸਬੰਧਤ ਕੋਈ ਪੁਰਾਣੀ ਸਮੱਸਿਆ ਹੈ, ਤਾਂ ਤੁਹਾਨੂੰ ਇਸ ਸਾਲ ਵੀ ਸਾਵਧਾਨ ਰਹਿਣਾ ਪਵੇਗਾ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ
ਮਕਰ ਰਾਸ਼ੀ ਵਾਲਿਆਂ ਲਈ ਪੜ੍ਹਾਈ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਆਮ ਤੌਰ 'ਤੇ ਚੰਗੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਭਾਗ ਤੱਕ, ਉੱਚ ਵਿੱਦਿਆ ਦਾ ਕਾਰਕ ਬ੍ਰਹਸਪਤੀ ਪੰਜਵੇਂ ਘਰ ਵਿੱਚ ਰਹਿੰਦੇ ਹੋਏ ਕਿਸਮਤ ਅਤੇ ਪਹਿਲੇ ਘਰ ਨੂੰ ਵੇਖੇਗਾ। ਇਸ ਦਾ ਅਰਥ ਇਹ ਹੈ ਕਿ ਇਹ ਸਿਰਫ ਉੱਚ ਵਿੱਦਿਆ ਵਿੱਚ ਹੀ ਨਹੀਂ, ਸਗੋਂ ਪ੍ਰਾਈਮਰੀ ਵਿੱਦਿਆ ਵਿੱਚ ਵੀ ਸਹਾਇਕ ਸਿੱਧ ਹੋਵੇਗਾ ਅਤੇ ਉਹ ਵਿਦਿਆਰਥੀ ਜਿਹੜੇ ਧਾਰਮਿਕ ਵਿੱਦਿਆ, ਜਿਵੇਂ ਕਿ ਵੇਦ ਅਤੇ ਸ਼ਾਸਤਰ ਸਿੱਖਣ ਵਾਲੇ ਹਨ, ਉਨ੍ਹਾਂ ਲਈ ਵੀ ਇਹ ਗੋਚਰ ਬਹੁਤ ਚੰਗੇ ਨਤੀਜੇ ਦੇਵੇਗਾ। ਤੁਸੀਂ ਆਪਣੀ ਮਿਹਨਤ ਦੇ ਅਨੁਸਾਰ ਚੰਗੇ ਫਲ਼ ਪ੍ਰਾਪਤ ਕਰੋਗੇ। ਮਕਰ ਰਾਸ਼ੀਫਲ 2025 ਦੇ ਅਨੁਸਾਰ, ਤੁਹਾਡੀ ਬੁੱਧੀ ਅਤੇ ਸੂਝ-ਬੂਝ ਪੂਰੀ ਤਰ੍ਹਾਂ ਜਾਗਰੁਕ ਰਹੇਗੀ। ਇਸ ਦੇ ਨਤੀਜੇ ਵਜੋਂ, ਤੁਸੀਂ ਆਪਣੇ ਵਿਸ਼ੇ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕੋਗੇ। ਘਰ ਤੋਂ ਦੂਰ ਰਹਿ ਕੇ ਪੜ੍ਹਨ ਵਾਲੇ ਵਿਦਿਆਰਥੀ ਵੀ ਵਧੀਆ ਪ੍ਰਦਰਸ਼ਨ ਕਰ ਸਕਣਗੇ। ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਛੇਵੇਂ ਘਰ ਵਿੱਚ ਹੋਵੇਗਾ। ਛੇਵੇਂ ਘਰ ਵਿੱਚ ਬ੍ਰਹਸਪਤੀ ਦੇ ਗੋਚਰ ਨੂੰ ਆਮ ਤੌਰ 'ਤੇ ਚੰਗੇ ਨਤੀਜੇ ਦੇਣ ਵਾਲਾ ਨਹੀਂ ਮੰਨਿਆ ਜਾਂਦਾ। ਇਸ ਦੇ ਬਾਵਜੂਦ ਵੀ ਪ੍ਰਤੀਯੋਗਿਤਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ। ਵਿਦੇਸ਼ ਜਾਂ ਘਰ ਤੋਂ ਦੂਰ ਰਹਿ ਕੇ ਪੜ੍ਹਨ ਵਾਲੇ ਵਿਦਿਆਰਥੀ ਵੀ ਵਧੀਆ ਪੜ੍ਹਾਈ ਕਰ ਸਕਣਗੇ।
हिंदी में पढ़ने के लिए यहां क्लिक करें: मकर राशिफल 2025
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ
ਮਕਰ ਰਾਸ਼ੀ ਵਾਲਿਆਂ ਲਈ, ਕਾਰੋਬਾਰ ਦੇ ਪੱਖ ਤੋਂ ਇਸ ਸਾਲ ਤੁਸੀਂ ਤੁਲਨਾਤਮਕ ਰੂਪ ਤੋਂ ਬਿਹਤਰ ਪਰ ਮਿਲੇ-ਜੁਲੇ ਨਤੀਜੇ ਪ੍ਰਾਪਤ ਕਰ ਸਕਦੇ ਹੋ। ਇਸ ਦਾ ਮਤਲਬ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਤੁਸੀਂ ਬਿਹਤਰ ਨਤੀਜੇ ਪ੍ਰਾਪਤ ਕਰੋਗੇ, ਪਰ ਕੁਝ ਛੋਟੀਆਂ-ਮੋਟੀਆਂ ਰੁਕਾਵਟਾਂ ਵੀ ਵੇਖਣ ਨੂੰ ਮਿਲ ਸਕਦੀਆਂ ਹਨ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਤੱਕ, ਸ਼ਨੀ ਗ੍ਰਹਿ ਦਾ ਗੋਚਰ ਤੁਹਾਡੇ ਪੱਖ ਵਿੱਚ ਨਾ ਹੋਣ ਕਾਰਨ ਤੁਸੀਂ ਆਪਣੇ ਕਾਰੋਬਾਰ ਵਿੱਚ ਪੂਰਾ ਯਤਨ ਕਰਨ ਵਿੱਚ ਅਸਫਲ ਹੋ ਸਕਦੇ ਹੋ। ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਨਤੀਜੇ ਵੀ ਥੋੜੇ ਕਮਜ਼ੋਰ ਹੋ ਸਕਦੇ ਹਨ। ਪਰ ਮਾਰਚ ਤੋਂ ਬਾਅਦ ਸ਼ਨੀ ਗ੍ਰਹਿ ਦੀ ਅਨੁਕੂਲਤਾ ਤੁਹਾਡੇ ਆਤਮਵਿਸ਼ਵਾਸ ਨੂੰ ਵਧਾਏਗੀ ਅਤੇ ਤੁਸੀਂ ਤੁਲਨਾਤਮਕ ਤੌਰ 'ਤੇ ਹੋਰ ਵੱਧ ਦੌੜ-ਭੱਜ ਕਰ ਸਕੋਗੇ। ਇਸ ਦਾ ਸਿੱਧਾ ਅਸਰ ਕਾਰੋਬਾਰ 'ਤੇ ਪਵੇਗਾ, ਜੋ ਕਿ ਸਕਾਰਾਤਮਕ ਹੋਵੇਗਾ।
ਮਕਰ ਰਾਸ਼ੀਫਲ ਦੇ ਅਨੁਸਾਰ, ਬ੍ਰਹਸਪਤੀ ਦਾ ਗੋਚਰ ਸਾਲ ਦੇ ਪਹਿਲੇ ਹਿੱਸੇ ਵਿੱਚ ਖੁੱਲ ਕੇ ਕਾਰੋਬਾਰ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ। ਮਾਰਚ ਤੋਂ ਬਾਅਦ, ਭਾਵੇਂ ਤੁਹਾਨੂੰ ਹੋਰ ਮਿਹਨਤ ਕਰਨੀ ਪਵੇਗੀ, ਪਰ ਪੰਜਵੀਂ ਦ੍ਰਿਸ਼ਟੀ ਤੋਂ ਦਸਵੇਂ ਘਰ 'ਤੇ ਬ੍ਰਹਸਪਤੀ ਦਾ ਪ੍ਰਭਾਵ ਹੋਣ ਦੇ ਕਾਰਨ ਤੁਹਾਨੂੰ ਚੰਗੇ ਨਤੀਜੇ ਮਿਲ ਸਕਣਗੇ। ਬੁੱਧ ਦਾ ਗੋਚਰ ਵੀ ਆਮ ਤੌਰ 'ਤੇ ਅਨੁਕੂਲ ਨਤੀਜੇ ਦੇਵੇਗਾ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਵਪਾਰ ਵਿੱਚ ਤੁਹਾਡਾ ਪ੍ਰਦਰਸ਼ਨ ਚੰਗਾ ਰਹੇਗਾ। ਹੋ ਸਕਦਾ ਹੈ ਕਿ ਸਾਲ ਦੇ ਦੂਜੇ ਭਾਗ ਵਿੱਚ ਤੁਹਾਨੂੰ ਹੋਰ ਮਿਹਨਤ ਕਰਨੀ ਪਵੇ, ਪਰ ਮਾਰਚ ਤੋਂ ਬਾਅਦ ਦੇ ਸਮੇਂ ਵਿੱਚ ਤੁਸੀਂ ਆਪਣੇ ਕਾਰੋਬਾਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੋਗੇ।
ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦੀ ਨੌਕਰੀ
ਮਕਰ ਰਾਸ਼ੀ ਵਾਲ਼ਿਓ, ਨੌਕਰੀ ਸਬੰਧੀ ਮਾਮਲਿਆਂ ਵਿੱਚ ਵੀ ਇਸ ਸਾਲ ਤੁਸੀਂ ਤੁਲਨਾਤਮਕ ਤੌਰ 'ਤੇ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ। ਖ਼ਾਸ ਕਰਕੇ ਮਾਰਚ ਤੋਂ ਬਾਅਦ, ਨੌਕਰੀ ਸਬੰਧੀ ਮਾਮਲਿਆਂ ਵਿੱਚ ਜ਼ਿਆਦਾ ਚੰਗੇ ਨਤੀਜੇ ਮਿਲਣਗੇ। ਮਾਰਚ ਤੋਂ ਬਾਅਦ ਕੀਤਾ ਗਿਆ ਬਦਲਾਅ ਵਧੀਆ ਨਤੀਜੇ ਦੇ ਸਕੇਗਾ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ, ਤਾਂ ਮਾਰਚ ਤੋਂ ਬਾਅਦ ਦਾ ਸਮਾਂ ਇਸ ਲਈ ਵਧੀਆ ਰਹੇਗਾ। ਬ੍ਰਹਸਪਤੀ ਦਾ ਗੋਚਰ ਮਈ ਦੇ ਮੱਧ ਤੱਕ ਪੰਜਵੇਂ ਘਰ ਵਿੱਚ ਰਹੇਗਾ, ਜੋ ਤੁਹਾਡੇ ਸਹਿਕਰਮੀਆਂ ਨਾਲ ਚੰਗੇ ਸੰਬੰਧ ਬਣਵਾਏਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਤੁਹਾਨੂੰ ਦਫ਼ਤਰ ਵਿੱਚ ਕੰਮ ਕਰਨ ਵਿੱਚ ਖੁਸ਼ੀ ਮਿਲੇਗੀ। ਇਸ ਦਾ ਪ੍ਰਭਾਵ ਤੁਹਾਡੀ ਨੌਕਰੀ 'ਤੇ ਪਵੇਗਾ, ਜਿਸ ਨਾਲ ਤੁਹਾਡਾ ਪ੍ਰਦਰਸ਼ਨ ਚੰਗਾ ਹੋਵੇਗਾ ਅਤੇ ਤੁਸੀਂ ਆਪਣੀ ਨੌਕਰੀ ਦਾ ਆਨੰਦ ਲੈ ਸਕੋਗੇ।
ਮਕਰ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ ਤੁਹਾਨੂੰ ਤੁਲਨਾਤਮਕ ਤੌਰ 'ਤੇ ਹੋਰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਹਾਲਾਂਕਿ ਇਸ ਸਮੇਂ ਵੀ ਨੌਕਰੀ ਵਿੱਚ ਆਮ ਤੌਰ 'ਤੇ ਅਨੁਕੂਲਤਾ ਬਣੀ ਰਹੇਗੀ। ਕੋਈ ਵੱਡੀ ਪਰੇਸ਼ਾਨੀ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਕੁਝ ਲੋਕ ਤੁਹਾਡੇ ਵਿਰੋਧੀ ਦੇ ਤੌਰ 'ਤੇ ਵੀ ਵਰਤਾਅ ਕਰ ਸਕਦੇ ਹਨ। ਦੂਜੇ ਘਰ 'ਤੇ ਰਾਹੂ ਦਾ ਪ੍ਰਭਾਵ ਵੀ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ, ਜਿਸ ਦਾ ਤੁਹਾਡੀ ਨੌਕਰੀ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਲਈ, ਮਈ ਤੋਂ ਬਾਅਦ ਲੋਕਾਂ ਨਾਲ ਸਬੰਧਾਂ ਨੂੰ ਸੁਧਾਰਨ ਲਈ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ, ਤਾਂ ਹੀ ਚੰਗੇ ਨਤੀਜੇ ਮਿਲ ਸਕਣਗੇ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ
ਮਕਰ ਰਾਸ਼ੀਫਲ ਦੇ ਅਨੁਸਾਰ, ਆਰਥਿਕ ਮਾਮਲਿਆਂ ਵਿੱਚ ਇਹ ਸਾਲ ਤੁਹਾਨੂੰ ਔਸਤ ਜਾਂ ਔਸਤ ਤੋਂ ਕੁਝ ਚੰਗੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਮਈ ਦੇ ਮੱਧ ਤੱਕ ਧਨ ਦਾ ਕਾਰਕ ਬ੍ਰਹਸਪਤੀ ਲਾਭ ਘਰ ਨੂੰ ਵੇਖੇਗਾ। ਇਸ ਦਾ ਨਤੀਜਾ ਇਹ ਹੋਵੇਗਾ ਕਿ ਇਹ ਤੁਹਾਨੂੰ ਵਧੀਆ ਲਾਭ ਦਿਲਵਾਉਣ ਵਿੱਚ ਮੱਦਦਗਾਰ ਸਾਬਤ ਹੋਵੇਗਾ। ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਛੇਵੇਂ ਘਰ ਵਿੱਚ ਚਲੇ ਜਾਣਗੇ। ਹਾਲਾਂਕਿ ਬ੍ਰਹਸਪਤੀ ਦੀ ਇਹ ਸਥਿਤੀ ਕਮਜ਼ੋਰ ਮੰਨੀ ਜਾਂਦੀ ਹੈ, ਪਰ ਇਸ ਦੀ ਨਵੀਂ ਦ੍ਰਿਸ਼ਟੀ ਧਨ ਘਰ 'ਤੇ ਪਵੇਗੀ, ਜਿਸ ਨਾਲ ਬ੍ਰਹਸਪਤੀ ਬਚਾਏ ਗਏ ਧਨ ਦੀ ਰੱਖਿਆ ਕਰਨ ਵਿੱਚ ਮੱਦਦਗਾਰ ਬਣੇਗਾ। ਇਸ ਨਾਲ ਤੁਸੀਂ ਉਸ ਸਮੇਂ ਦੀ ਕਮਾਈ ਦੇ ਅਨੁਸਾਰ ਚੰਗੀ ਬੱਚਤ ਕਰ ਸਕੋਗੇ, ਪਰ ਕਮਾਈ ਵਧਾਉਣ ਵਿੱਚ ਬ੍ਰਹਸਪਤੀ ਜ਼ਿਆਦਾ ਮੱਦਦਗਾਰ ਨਹੀਂ ਰਹੇਗਾ। ਮਕਰ ਰਾਸ਼ੀਫਲ 2025 ਦੇ ਅਨੁਸਾਰ, ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਧਨ ਦੇ ਮਾਮਲੇ ਵਿੱਚ ਬ੍ਰਹਸਪਤੀ ਦੀ ਸਥਿਤੀ ਆਮ ਤੌਰ 'ਤੇ ਅਨੁਕੂਲ ਰਹੇਗੀ, ਪਰ ਸਾਲ ਦੀ ਸ਼ੁਰੂਆਤ ਤੋਂ ਮਾਰਚ ਤੱਕ ਸ਼ਨੀ ਦੀ ਸਥਿਤੀ ਅਤੇ ਬਾਅਦ ਵਿੱਚ ਰਾਹੂ ਦੀ ਸਥਿਤੀ ਧਨ ਘਰ 'ਤੇ ਅਨੁਕੂਲ ਨਹੀਂ ਹੋਵੇਗੀ। ਇਸ ਲਈ, ਧਨ ਬਚਾਉਣ ਲਈ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖਦੇ ਹੋਏ, ਬ੍ਰਹਸਪਤੀ ਧਨ ਦੇ ਮਾਮਲਿਆਂ ਵਿੱਚ ਸਕਾਰਾਤਮਕ ਨਤੀਜੇ ਦੇਵੇਗਾ, ਜਦ ਕਿ ਸ਼ਨੀ ਅਤੇ ਰਾਹੂ ਕੁਝ ਕਮਜ਼ੋਰ ਨਤੀਜੇ ਦੇ ਸਕਦੇ ਹਨ। ਇਸ ਹਾਲਤ ਵਿੱਚ ਬ੍ਰਹਸਪਤੀ ਦਾ ਪ੍ਰਭਾਵ ਜ਼ਿਆਦਾ ਮਜ਼ਬੂਤ ਰਹੇਗਾ, ਅਤੇ ਕੁਝ ਸਾਵਧਾਨੀਆਂ ਰੱਖਣ ਤੋਂ ਬਾਅਦ ਤੁਸੀਂ ਆਰਥਿਕ ਮਾਮਲੇ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੋਗੇ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ
ਮਕਰ ਰਾਸ਼ੀ ਵਾਲ਼ਿਓ, ਪ੍ਰੇਮ ਸਬੰਧੀ ਮਾਮਲਿਆਂ ਵਿੱਚ ਸਾਲ ਦਾ ਪਹਿਲਾ ਭਾਗ ਕਾਫੀ ਚੰਗਾ ਪ੍ਰਤੀਤ ਹੋ ਰਿਹਾ ਹੈ। ਖਾਸ ਕਰਕੇ ਜਨਵਰੀ ਤੋਂ ਮਾਰਚ ਤੱਕ ਦਾ ਸਮਾਂ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਮਈ ਮਹੀਨੇ ਤੱਕ, ਸੁਭਾਗ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਪੰਜਵੇਂ ਘਰ ਵਿੱਚ ਰਹੇਗਾ, ਜੋ ਪ੍ਰੇਮ ਸਬੰਧਾਂ ਵਿੱਚ ਅਨੁਕੂਲਤਾ ਬਣਾ ਕੇ ਰੱਖਣ ਦਾ ਯਤਨ ਕਰੇਗਾ। ਹਾਲਾਂਕਿ ਮਾਰਚ ਤੋਂ ਬਾਅਦ, ਸ਼ਨੀ ਦਾ ਪ੍ਰਭਾਵ ਵੀ ਪੰਜਵੇਂ ਘਰ 'ਤੇ ਸ਼ੁਰੂ ਹੋ ਜਾਵੇਗਾ, ਜਿਸ ਨਾਲ ਕੁਝ ਛੋਟੀਆਂ-ਮੋਟੀਆਂ ਗੜਬੜਾਂ ਸ਼ੁਰੂ ਹੋ ਸਕਦੀਆਂ ਹਨ। ਜੇਕਰ ਤੁਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ, ਤਾਂ ਰੋਕ ਸਕਦੇ ਹੋ, ਪਰ ਮਕਰ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਛੇਵੇਂ ਘਰ ਵਿੱਚ ਹੋਵੇਗਾ ਅਤੇ ਪੰਜਵੇਂ ਘਰ 'ਤੇ ਸ਼ਨੀ ਦੀ ਦ੍ਰਿਸ਼ਟੀ ਬਣੀ ਰਹੇਗੀ, ਜਿਸ ਨਾਲ ਦੋਹਾਂ ਦੇ ਮਨ ਵਿੱਚ ਬੇਰੁਖੀ ਦੀ ਭਾਵਨਾ ਪੈਦਾ ਹੋ ਸਕਦੀ ਹੈ। ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਿੱਦ ਕਰਨ ਲੱਗ ਸਕਦੇ ਹੋ, ਜਿਸ ਨਾਲ ਤੁਹਾਡੇ ਪ੍ਰੇਮ ਜੀਵਨ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਸਥਿਤੀ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਸੁਭਾਅ ਤੋਂ ਬਚਣ ਦੀ ਲੋੜ ਪਵੇਗੀ। ਜੇਕਰ ਤੁਸੀਂ ਇੱਕ-ਦੂਜੇ ਲਈ ਚੰਗੀ ਭਾਵਨਾ ਰੱਖੋਗੇ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਨਹੀਂ ਬਣਾਓਗੇ, ਤਾਂ ਪੰਜਵੇਂ ਘਰ ਦੇ ਸੁਆਮੀ ਸ਼ੁੱਕਰ ਦਾ ਗੋਚਰ ਸਾਲ ਦੇ ਜ਼ਿਆਦਾਤਰ ਸਮੇਂ ਵਿੱਚ ਅਨੁਕੂਲ ਨਤੀਜੇ ਦੇਵੇਗਾ। ਇਸ ਸਥਿਤੀ ਵਿੱਚ, ਕਰਮ ਅਤੇ ਕਿਸਮਤ ਦੇ ਸੰਗਮ ਨਾਲ ਤੁਸੀਂ ਆਪਣੀ ਪ੍ਰੇਮ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹੋ।
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ
ਮਕਰ ਰਾਸ਼ੀ ਵਾਲ਼ਿਓ, ਜਿਹੜੇ ਜਾਤਕਾਂ ਦੀ ਉਮਰ ਵਿਆਹ ਲਾਇਕ ਹੋ ਚੁੱਕੀ ਹੈ ਅਤੇ ਜਿਹੜੇ ਜਾਤਕ ਵਿਆਹ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਾਲ ਦੇ ਪਹਿਲੇ ਭਾਗ ਵਿੱਚ ਆਪਣੀ ਕੋਸ਼ਿਸ਼ ਤੇਜ਼ੀ ਨਾਲ ਜਾਰੀ ਰੱਖਣ ਅਤੇ ਵਿਆਹ ਸਬੰਧੀ ਮਾਮਲਿਆਂ ਨੂੰ ਨਿਪਟਾ ਲੈਣ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਮਈ ਦੇ ਮੱਧ ਤੱਕ, ਸੁਭਾਗ ਦੇ ਕਾਰਕ ਬ੍ਰਹਸਪਤੀ ਪੰਜਵੇਂ ਘਰ ਵਿੱਚ ਹੋਣਗੇ, ਜੋ ਵਿਆਹ ਕਰਵਾਉਣ ਵਿੱਚ ਕਾਫੀ ਸਹਾਇਕ ਸਾਬਤ ਹੋ ਸਕਦੇ ਹਨ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਵਿਆਹ ਦੀਆਂ ਦਸ਼ਾਵਾਂ ਚੱਲ ਰਹੀਆਂ ਹਨ, ਉਹਨਾਂ ਦੇ ਵਿਆਹ ਦੇ ਮਜ਼ਬੂਤ ਯੋਗ ਸਾਲ ਦੇ ਪਹਿਲੇ ਭਾਗ ਵਿੱਚ ਬਣ ਰਹੇ ਹਨ। ਸਾਲ ਦਾ ਦੂਜਾ ਭਾਗ, ਖਾਸ ਕਰਕੇ ਮਈ ਦੇ ਮੱਧ ਤੋਂ ਬਾਅਦ ਦਾ ਸਮਾਂ, ਤੁਲਨਾਤਮਕ ਤੌਰ 'ਤੇ ਕਮਜ਼ੋਰ ਰਹਿ ਸਕਦਾ ਹੈ। ਸ਼ਾਦੀਸ਼ੁਦਾ ਜੀਵਨ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿੱਚ ਸ਼ਨੀ ਦਾ ਗੋਚਰ ਅਨੁਕੂਲ ਨਤੀਜੇ ਦੇਣ ਦੀ ਕੋਸ਼ਿਸ਼ ਕਰੇਗਾ, ਜਦ ਕਿ ਬ੍ਰਹਸਪਤੀ ਦਾ ਗੋਚਰ ਸਾਲ ਦੇ ਪਹਿਲੇ ਹਿੱਸੇ ਵਿੱਚ ਸ਼ਾਦੀਸ਼ੁਦਾ ਜੀਵਨ ਵਿੱਚ ਅਨੁਕੂਲ ਨਤੀਜੇ ਦੇਵੇਗਾ। ਪਰ ਬਾਅਦ ਵਿੱਚ ਬ੍ਰਹਸਪਤੀ ਸਿੱਧੇ ਤੌਰ 'ਤੇ ਕੋਈ ਮੱਦਦ ਨਹੀਂ ਕਰ ਸਕੇਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਸ਼ਾਦੀਸ਼ੁਦਾ ਜੀਵਨ ਬਿਹਤਰ ਰਹੇਗਾ, ਪਰ ਇਸ ਮਾਮਲੇ ਵਿੱਚ ਸੁਚੇਤ ਰਹਿਣ ਦੀ ਲੋੜ ਵੀ ਹੋਵੇਗੀ। ਉਲਝਣਾਂ ਤੋਂ ਬਚਣ ਲਈ ਵਿਹਾਰਕ ਕੋਸ਼ਿਸ਼ਾਂ ਵੀ ਜ਼ਰੂਰੀ ਹੋਣਗੀਆਂ। ਇਸ ਤਰ੍ਹਾਂ ਕਰਨ 'ਤੇ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਦਾ ਵਧੀਆ ਆਨੰਦ ਲੈ ਸਕੋਗੇ।
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ
ਮਕਰ ਰਾਸ਼ੀ ਵਾਲ਼ਿਓ, ਆਓਣ ਵਾਲ਼ੇ ਸਾਲ ਵਿੱਚ ਤੁਸੀਂ ਪਰਿਵਾਰਕ ਮਾਮਲਿਆਂ ਵਿੱਚ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ। ਹਾਲਾਂਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਗੋਚਰ ਦੂਜੇ ਘਰ ਵਿੱਚ ਰਹੇਗਾ, ਪਰ ਬਾਅਦ ਵਿੱਚ ਸ਼ਨੀ ਤੁਹਾਨੂੰ ਕਾਫੀ ਰਾਹਤ ਦੇਣਗੇ, ਕਿਉਂਕਿ ਦੂਜੇ ਘਰ ਦੇ ਸੁਆਮੀ ਸ਼ਨੀ ਸਾਲ ਦੇ ਬਾਕੀ ਹਿੱਸੇ ਵਿੱਚ ਤੁਹਾਡੇ ਲਈ ਅਨੁਕੂਲ ਰਹਿਣਗੇ। ਇਸ ਲਈ ਪਰਿਵਾਰਕ ਮਾਮਲਿਆਂ ਵਿੱਚ ਅਨੁਕੂਲਤਾ ਵਧੇਗੀ। ਹਾਲਾਂਕਿ ਮਈ ਤੋਂ ਬਾਅਦ ਰਾਹੂ ਦਾ ਗੋਚਰ ਦੂਜੇ ਘਰ ਵਿੱਚ ਹੋਣ ਕਾਰਨ ਕੁਝ ਗਲਤਫਹਿਮੀਆਂ ਵੀ ਵੇਖਣ ਨੂੰ ਮਿਲ ਸਕਦੀਆਂ ਹਨ। ਆਪਸੀ ਸਮਝ ਘੱਟ ਹੋਣ ਦੇ ਕਾਰਨ ਕੁਝ ਮਨਮੁਟਾਅ ਹੋ ਸਕਦੇ ਹਨ, ਪਰ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਇਸ ਦੇ ਨਾਲ-ਨਾਲ ਪੁਰਾਣੀਆਂ ਅਤੇ ਜਟਿਲ ਸਮੱਸਿਆਵਾਂ ਹੌਲ਼ੀ-ਹੌਲ਼ੀ ਕਰਕੇ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਿੱਥੋਂ ਤੱਕ ਗ੍ਰਹਸਥੀ ਸਬੰਧੀ ਮਾਮਲਿਆਂ ਦੀ ਗੱਲ ਹੈ, ਇਸ ਸਾਲ ਵਿੱਚ ਤੁਹਾਨੂੰ ਤੁਲਨਾਤਮਕ ਤੌਰ 'ਤੇ ਰਾਹਤ ਮਹਿਸੂਸ ਹੋਵੇਗੀ। ਮਕਰ ਰਾਸ਼ੀਫਲ 2025 ਦੇ ਅਨੁਸਾਰ, ਮਾਰਚ ਤੋਂ ਬਾਅਦ ਸ਼ਨੀ ਦੀ ਤੀਜੀ ਦ੍ਰਿਸ਼ਟੀ ਤੁਹਾਡੇ ਚੌਥੇ ਘਰ ਤੋਂ ਹਟ ਜਾਵੇਗੀ, ਜੋ ਕਿ ਗ੍ਰਹਸਥੀ ਸਬੰਧੀ ਮਾਮਲਿਆਂ ਵਿੱਚ ਅਨੁਕੂਲਤਾ ਲਿਆਵੇਗੀ। ਇਸ ਦਾ ਮਤਲਬ ਹੈ ਕਿ ਘਰ-ਗ੍ਰਹਸਥੀ ਨਾਲ ਸਬੰਧਤ ਸਮੱਸਿਆਵਾਂ, ਜੋ ਪਿਛਲੇ ਦਿਨਾਂ ਤੋਂ ਤੁਸੀਂ ਸਹਿ ਰਹੇ ਸੀ, ਉਹ ਹੌਲ਼ੀ-ਹੌਲ਼ੀ ਦੂਰ ਹੋਣਗੀਆਂ ਅਤੇ ਤੁਸੀਂ ਇਸ ਸਾਲ ਆਪਣੇ ਗ੍ਰਹਿਸਥ ਜੀਵਨ ਦਾ ਬਿਹਤਰ ਆਨੰਦ ਲੈ ਸਕੋਗੇ।
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ
ਮਕਰ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਇਸ ਸਾਲ ਤੁਸੀਂ ਬਿਹਤਰ ਨਤੀਜੇ ਪ੍ਰਾਪਤ ਕਰ ਸਕੋਗੇ। ਮਾਰਚ ਤੋਂ ਬਾਅਦ ਸ਼ਨੀ ਦੇ ਗੋਚਰ ਦੀ ਅਨੁਕੂਲਤਾ ਜ਼ਮੀਨ ਅਤੇ ਮਕਾਨ ਨਾਲ ਸਬੰਧਤ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗੀ। ਉਹ ਜ਼ਮੀਨੀ ਸੌਦੇ, ਜਿਨ੍ਹਾਂ ਕਾਰਨ ਤੁਸੀਂ ਪਿਛਲੇ ਸਾਲ ਜਾਂ ਪਿਛਲੇ ਕੁਝ ਸਾਲਾਂ ਤੋਂ ਪਰੇਸ਼ਾਨ ਸੀ, ਉਹ ਸਮੱਸਿਆਵਾਂ ਹੁਣ ਦੂਰ ਹੋਣਗੀਆਂ ਅਤੇ ਤੁਸੀਂ ਉਹ ਸੌਦੇ ਸਿਰੇ ਚੜ੍ਹਾ ਸਕੋਗੇ। ਮਕਰ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਕਿਸੇ ਕਾਰਨ ਕਰਕੇ ਤੁਸੀਂ ਆਪਣੇ ਪਲਾਟ 'ਤੇ ਮਕਾਨ ਨਹੀਂ ਬਣਾ ਸਕੇ, ਤਾਂ ਇਸ ਸਾਲ ਮਾਰਚ ਤੋਂ ਬਾਅਦ ਕੋਸ਼ਿਸ਼ ਕਰਕੇ ਵੇਖੋ; ਸੰਭਾਵਨਾ ਹੈ ਕਿ ਤੁਹਾਡੀ ਕੋਸ਼ਿਸ਼ ਕਾਮਯਾਬ ਰਹੇਗੀ। ਜੇਕਰ ਵਾਹਨ ਨਾਲ ਸਬੰਧਤ ਮਾਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਇਸ ਸਾਲ ਵੀ ਤੁਹਾਨੂੰ ਵਧੀਆ ਨਤੀਜੇ ਮਿਲਦੇ ਹੋਏ ਨਜ਼ਰ ਆਉਂਦੇ ਹਨ। ਮਾਰਚ ਤੋਂ ਬਾਅਦ, ਤੁਹਾਡੇ ਚੌਥੇ ਘਰ ਤੋਂ ਸ਼ਨੀ ਦਾ ਪ੍ਰਭਾਵ ਖਤਮ ਹੋ ਜਾਵੇਗਾ, ਜਿਸ ਨਾਲ ਵਾਹਨ ਦੀ ਖਰੀਦ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਇਸ ਦਾ ਅਰਥ ਹੈ ਕਿ ਤੁਸੀਂ ਵਾਹਨ ਦੀ ਖਰੀਦਾਰੀ ਲਈ ਕੋਸ਼ਿਸ਼ ਕਰ ਸਕੋਗੇ ਅਤੇ ਆਪਣਾ ਮਨਪਸੰਦ ਵਾਹਨ ਖਰੀਦ ਵੀ ਸਕੋਗੇ।
ਸਾਲ 2025 ਵਿੱਚ ਮਕਰ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ
- ਹਰ ਤੀਜੇ ਮਹੀਨੇ ਮੰਦਰ ਦੇ ਬਜ਼ੁਰਗ ਪੁਜਾਰੀ ਨੂੰ ਪੀਲ਼ੇ ਕੱਪੜੇ ਦਾਨ ਕਰਨਾ ਸ਼ੁਭ ਰਹੇਗਾ।
- ਚਾਂਦੀ ਦਾ ਇੱਕ ਠੋਸ ਟੁਕੜਾ ਹਮੇਸ਼ਾ ਆਪਣੀ ਜੇਬ ਵਿੱਚ ਰੱਖੋ।
- ਹਰ ਰੋਜ਼ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਓ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਸਾਲ 2025 ਵਿੱਚ ਮਕਰ ਰਾਸ਼ੀ ਦਾ ਚੰਗਾ ਸਮਾਂ ਕਦੋਂ ਆਵੇਗਾ?
ਸਾਲ ਦੇ ਪਹਿਲੇ ਭਾਗ ਦੇ ਮੁਕਾਬਲੇ ਸਾਲ ਦਾ ਦੂਜਾ ਭਾਗ ਮਕਰ ਰਾਸ਼ੀ ਦੇ ਜਾਤਕਾਂ ਲਈ ਜ਼ਿਆਦਾ ਅਨੁਕੂਲ ਹੋ ਸਕਦਾ ਹੈ।
2. ਕੀ ਸਾਲ 2025 ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਬੁਰਾ ਹੈ?
ਨਹੀਂ, 2025 ਵਿੱਚ ਮਕਰ ਰਾਸ਼ੀ ਦੇ ਜਾਤਕਾਂ ਨੂੰ ਸਧਾਰਣ ਅਤੇ ਕਈ ਮੋਰਚਿਆਂ 'ਤੇ ਸਧਾਰਣ ਤੋਂ ਬਿਹਤਰ ਨਤੀਜੇ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ।
3. ਮਕਰ ਰਾਸ਼ੀ ਦੀਆਂ ਪਰੇਸ਼ਾਨੀਆਂ ਕਦੋਂ ਦੂਰ ਹੋਣਗੀਆਂ?
ਮਕਰ ਰਾਸ਼ੀਫਲ 2025 ਦੇ ਅਨੁਸਾਰ, ਮਕਰ ਰਾਸ਼ੀ ਦੇ ਜਾਤਕਾਂ ਨੂੰ 29 ਮਾਰਚ 2025 ਨੂੰ ਸ਼ਨੀ ਦੀ ਸਾੜ੍ਹਸਤੀ ਤੋਂ ਮੁਕਤੀ ਮਿਲੇਗੀ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Rashifal 2025
- Horoscope 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025