ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ

Author: Charu Lata | Updated Tue, 04 Feb 2025 10:00 AM IST

ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਅਸੀਂ ਤੁਹਾਨੂੰ ਬੁੱਧ ਦੇ ਕੁੰਭ ਰਾਸ਼ੀ ਵਿੱਚ ਵੱਕਰੀ ਹੋਣ ਨਾਲ਼ ਰਾਸ਼ੀਆਂ ‘ਤੇ ਹੋਣ ਵਾਲ਼ੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਬਾਰੇ ਦੱਸਾਂਗੇ।ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਬੁੱਧ ਦੇ ਗੋਚਰ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।


11 ਫਰਵਰੀ, 2025 ਨੂੰ, ਬੁੱਧ ਗ੍ਰਹਿ ਸ਼ਨੀ ਦੀ ਰਾਸ਼ੀ ਕੁੰਭ ਵਿੱਚ ਪ੍ਰਵੇਸ਼ ਕਰੇਗਾ। ਤਾਂ ਆਓ ਜਾਣੀਏ ਕਿ ਬੁੱਧ ਦੇ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਨਾਲ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਵੇਗਾ ਅਤੇ ਕਿਹੜੀਆਂ ਰਾਸ਼ੀਆਂ ਨੂੰ ਨਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ।

ਗ੍ਰਹਾਂ ਦੇ ਰਾਜਕੁਮਾਰ ਬੁੱਧ ਗ੍ਰਹਿ ਨੂੰ ਦੇਵਤਿਆਂ ਦਾ ਦੂਤ ਕਿਹਾ ਜਾਂਦਾ ਹੈ। ਇਹ ਗ੍ਰਹਿ ਬੁੱਧੀ ਅਤੇ ਤਰਕ ਨਾਲ ਸਬੰਧਤ ਹੈ। ਸਾਡੀ ਬੋਲੀ ਨੂੰ ਵੀ ਬੁੱਧ ਗ੍ਰਹਿ ਦੁਆਰਾ ਹੀ ਕੰਟਰੋਲ ਕੀਤਾ ਜਾਂਦਾ ਹੈ। ਜੇਕਰ ਬੁੱਧ ਗ੍ਰਹਿ ਕੁੰਡਲੀ ਵਿੱਚ ਸ਼ੁਭ ਸਥਾਨ 'ਤੇ ਹੈ, ਤਾਂ ਉਹ ਜਾਤਕ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੁੰਦਾ ਹੈ। ਦੂਜੇ ਪਾਸੇ, ਜੇਕਰ ਬੁੱਧ ਕਮਜ਼ੋਰ ਹੈ ਜਾਂ ਨਕਾਰਾਤਮਕ ਸਥਿਤੀ ਵਿੱਚ ਹੈ, ਤਾਂ ਵਿਅਕਤੀ ਪਰੇਸ਼ਾਨ, ਸੁਸਤ ਜਾਂ ਮੂਰਖ ਹੋ ਸਕਦਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਕੁੰਭ ਰਾਸ਼ੀ ਵਿੱਚ ਬੁੱਧ ਦਾ ਗੋਚਰ: ਸਮਾਂ

ਤਾਂ ਆਓ ਹੁਣ ਜਾਣੀਏ ਕਿ ਫਰਵਰੀ ਦੇ ਮਹੀਨੇ ਵਿੱਚ ਬੁੱਧ ਗ੍ਰਹਿ ਕਿਸ ਸਮੇਂ ਅਤੇ ਕਿਹੜੀ ਤਰੀਕ ਨੂੰ ਗੋਚਰ ਕਰੇਗਾ। ਬੁੱਧੀ ਅਤੇ ਗਿਆਨ ਦਾ ਦੇਵਤਾ ਬੁੱਧ ਗ੍ਰਹਿ 11 ਫਰਵਰੀ, 2025 ਨੂੰ ਦੁਪਹਿਰ 12:41 ਵਜੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਕੁੰਭ ਰਾਸ਼ੀ ਵਿੱਚ ਬੁੱਧ: ਵਿਸ਼ੇਸ਼ਤਾਵਾਂ

ਕੁੰਭ ਰਾਸ਼ੀ ਵਿੱਚ ਬੁੱਧ ਦੀ ਮੌਜੂਦਗੀ ਇੱਕ ਦਿਲਚਸਪ ਅਤੇ ਗਤੀਸ਼ੀਲ ਸਥਿਤੀ ਹੈ। ਇਹ ਕਿਸੇ ਵਿਅਕਤੀ ਦੇ ਬੋਲਣ, ਸੋਚਣ ਅਤੇ ਜਾਣਕਾਰੀ ਨੂੰ ਸਮਝਣ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਦੇ ਅਨੁਸਾਰ,ਕੁੰਭ ਵਾਯੂ ਤੱਤ ਦੀ ਰਾਸ਼ੀ ਹੈ ਅਤੇ ਇਸ ਦਾ ਸੁਆਮੀ ਗ੍ਰਹਿ ਸ਼ਨੀ ਦੇਵ ਹੈ। ਇਸ ਰਾਸ਼ੀ ਦਾ ਸਬੰਧ ਨਵੀਨਤਾ, ਹਕੀਕਤ ਅਤੇ ਨਵੀਂ ਸੋਚ ਨਾਲ ਹੈ। ਜਦੋਂ ਬੁੱਧੀ ਅਤੇ ਸੰਚਾਰ ਦਾ ਦੇਵਤਾ ਬੁੱਧ ਗ੍ਰਹਿ ਕੁੰਭ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਤਾਂ ਵਿਅਕਤੀ ਦੇ ਸੁਭਾਅ ਵਿੱਚ ਹੇਠਾਂ ਲਿਖੀਆਂ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਹਨ:

  1. ਲੀਕ ਤੋਂ ਹੱਟ ਕੇ ਸੋਚਦੇ ਹਨ: ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਕੁੰਭ ਰਾਸ਼ੀ ਵਿੱਚ ਬੁੱਧ ਵਿਰਾਜਮਾਨ ਹੁੰਦਾ ਹੈ, ਉਹ ਬਹੁਤ ਰਚਨਾਤਮਕ ਅਤੇ ਪ੍ਰਗਤੀਸ਼ੀਲ ਹੁੰਦੇ ਹਨ। ਉਹ ਦੂਜਿਆਂ ਤੋਂ ਵੱਖਰੇ ਢੰਗ ਨਾਲ ਸੋਚਦੇ ਹਨ ਅਤੇ ਸਮੱਸਿਆਵਾਂ ਦੇ ਵਿਲੱਖਣ ਹੱਲ ਲੱਭਦੇ ਹਨ। ਉਹ ਰਵਾਇਤੀ ਵਿਚਾਰਾਂ ਨੂੰ ਚੁਣੌਤੀ ਦੇਣ ਤੋਂ ਨਹੀਂ ਡਰਦੇ ਅਤੇ ਪ੍ਰਗਤੀਸ਼ੀਲ ਜਾਂ ਅਸਧਾਰਣ ਵਿਸ਼ਿਆਂ ਵਿੱਚ ਦਿਲਚਸਪੀ ਲੈ ਸਕਦੇ ਹਨ।
  2. ਤੱਥਾਂ ‘ਤੇ ਵਿਚਾਰ ਕਰਦੇ ਹਨ ਇਹ ਲੋਕ ਹਕੀਕਤ ਵਿੱਚ ਰਹਿਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਚਾਰ ਅਕਸਰ ਤਰਕ 'ਤੇ ਅਧਾਰਤ ਹੁੰਦੇ ਹਨ। ਉਹ ਪੂਰੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਵਿਸ਼ਲੇਸ਼ਣਾਤਮਕ ਤਰੀਕੇ ਨਾਲ ਸੋਚਦੇ ਹਨ। ਇਹ ਜਾਤਕ ਬੌਧਿਕ ਤੌਰ 'ਤੇ ਸੁਤੰਤਰ ਹੋਣ ਨੂੰ ਮਹੱਤਵ ਦਿੰਦੇ ਹਨ ਅਤੇ ਭਾਵਨਾਵਾਂ ਜਾਂ ਪਰੰਪਰਾ ਦੀ ਬਜਾਏ ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਫੈਸਲੇ ਲੈਣਾ ਪਸੰਦ ਕਰਦੇ ਹਨ।
  3. ਭਵਿੱਖ ਬਾਰੇ ਸੋਚਦੇ ਹਨ ਜਦੋਂ ਬੁੱਧ ਕੁੰਭ ਰਾਸ਼ੀ ਵਿੱਚ ਹੁੰਦਾ ਹੈ, ਤਾਂ ਜਾਤਕ ਅਕਸਰ ਭਵਿੱਖ ਬਾਰੇ ਸੋਚਦੇ ਹਨ । ਉਹ ਟੈਕਨੋਲੋਜੀ, ਵਿਗਿਆਨ ਅਤੇ ਭਵਿੱਖਵਾਦੀ ਸੰਕਲਪਾਂ ਵਿੱਚ ਦਿਲਚਸਪੀ ਰੱਖਦੇ ਹਨ। ਉਹ ਸੋਚਣ ਦੇ ਨਵੇਂ ਤਰੀਕਿਆਂ ਦੀ ਪੜਚੋਲ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ, ਪੁਲਾੜ ਖੋਜ ਅਤੇ ਸਮਾਜਿਕ ਸੁਧਾਰ।
  4. ਤਰਕ ਵਾਲ਼ੇ ਇਨ੍ਹਾਂ ਜਾਤਕਾਂ ਦੀ ਗੱਲਬਾਤ ਵਿੱਚ ਭਾਵਨਾਵਾਂ ਦੀ ਘਾਟ ਹੁੰਦੀ ਹੈ, ਜਿਸ ਕਾਰਨ ਉਹ ਅਲੱਗ-ਥਲੱਗ ਨਜ਼ਰ ਆ ਸਕਦੇ ਹਨ। ਉਹ ਭਾਵਨਾਵਾਂ ਦੀ ਬਜਾਏ ਤਰਕ ਨੂੰ ਤਰਜੀਹ ਦੇ ਸਕਦੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਮੁਸ਼ਕਲ ਹੋ ਸਕਦਾ ਹੈ। ਉਹ ਬੌਧਿਕ ਚੀਜ਼ਾਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਨ ਅਤੇ ਨਿੱਜੀ ਮੁੱਦਿਆਂ ਦੀ ਬਜਾਏ ਕਾਲਪਨਿਕ ਚੀਜ਼ਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਕੁੰਭ ਰਾਸ਼ੀ ਵਿੱਚ ਬੁੱਧ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਬੁੱਧ, ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਗੋਚਰ ਦੇ ਦੌਰਾਨ, ਤੁਹਾਨੂੰ ਆਪਣੇ ਯਤਨਾਂ ਵਿੱਚ ਆਸਾਨੀ ਨਾਲ ਸਫਲਤਾ ਮਿਲਣ ਦੀ ਸੰਭਾਵਨਾ ਹੈ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰਹੋਣ ਕਰਕੇ, ਤੁਹਾਨੂੰ ਕਿਸੇ ਦੂਰ ਸਥਾਨ ਦੀ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਹ ਤੁਹਾਡੇ ਜੀਵਨ ਵਿੱਚ ਬਦਲਾਅ ਲਿਆ ਸਕਦਾ ਹੈ।

ਨੌਕਰੀ ਦੇ ਮਾਮਲੇ ਵਿੱਚ, ਤੁਹਾਡੀਆਂ ਕੋਸ਼ਿਸ਼ਾਂ ਰੰਗ ਲਿਆਉਣਗੀਆਂ ਅਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਕਾਰੋਬਾਰੀਆਂ ਨੂੰ ਆਪਣੇ ਮੌਜੂਦਾ ਕਾਰੋਬਾਰ ਵਿੱਚ ਦਬਾਅ ਨੂੰ ਸੰਭਾਲਣ ਦੀ ਲੋੜ ਹੋਵੇਗੀ, ਤਾਂ ਜੋ ਉਹ ਆਪਣਾ ਮੁਨਾਫ਼ਾ ਵਧਾ ਸਕਣ। ਖਰਚਿਆਂ ਵਿੱਚ ਵਾਧੇ ਦੇ ਕਾਰਨ, ਇਸ ਸਮੇਂ ਦੇ ਦੌਰਾਨ ਤੁਹਾਡੀ ਵਿੱਤੀ ਸਥਿਤੀ ਵਿਗੜਨ ਦੀ ਸੰਭਾਵਨਾ ਹੈ।

ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮਿਥੁਨ ਰਾਸ਼ੀ

ਬੁੱਧ ਮਿਥੁਨ ਰਾਸ਼ੀ ਦੇ ਨੌਵੇਂ ਘਰ ਵਿੱਚ ਗੋਚਰ ਕਰਨ ਵਾਲਾ ਹੈ ਅਤੇ ਇਹ ਇਸ ਰਾਸ਼ੀ ਦੇ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਇਸ ਗੋਚਰ ਦੇ ਦੌਰਾਨ, ਤੁਹਾਨੂੰ ਆਪਣੇ ਬਜ਼ੁਰਗਾਂ ਤੋਂ ਵਧੇਰੇ ਖੁਸ਼ੀ ਅਤੇ ਸਕਾਰਾਤਮਕ ਸਮਰੱਥਨ ਮਿਲਣ ਦੀ ਸੰਭਾਵਨਾ ਹੈ। ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਲੰਬੀ ਦੂਰੀ ਦੀ ਜਾਂ ਵਿਦੇਸ਼ ਦੀ ਯਾਤਰਾ ਕਰਨੀ ਪੈ ਸਕਦੀ ਹੈ। ਇਹ ਯਾਤਰਾ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗੀ। ਇਸ ਸਮੇਂ, ਕਾਰੋਬਾਰੀਆਂ ਨੂੰ ਆਪਣੀ ਕਿਸਮਤ ਦਾ ਸਾਥ ਮਿਲੇਗਾ, ਜਿਸ ਕਾਰਨ ਉਨ੍ਹਾਂ ਨੂੰ ਹੋਰ ਆਰਡਰ ਮਿਲਣ ਦੀ ਉਮੀਦ ਹੈ। ਕਿਸਮਤ ਦਾ ਸਾਥ ਮਿਲਣ ਦੇ ਕਾਰਨ, ਤੁਹਾਨੂੰ ਵਿੱਤੀ ਖੇਤਰ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ। ਇਸ ਨਾਲ, ਤੁਸੀਂ ਹੋਰ ਪੈਸਾ ਬਚਾ ਸਕੋਗੇ।

ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਸਿੰਘ ਰਾਸ਼ੀ

ਬੁੱਧ ਗ੍ਰਹਿ ਸਿੰਘ ਰਾਸ਼ੀ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੌਰਾਨ ਤੁਸੀਂ ਯਾਦਗਾਰੀ ਯਾਤਰਾਵਾਂ ਲਈ ਜਾਓਗੇ ਅਤੇ ਸੁਹਾਵਣੇ ਅਨੁਭਵ ਪ੍ਰਾਪਤ ਕਰੋਗੇ। ਤੁਹਾਡੀ ਸਖ਼ਤ ਮਿਹਨਤ ਦੇ ਕਾਰਨ ਤੁਹਾਨੂੰ ਆਪਣੇ ਕਰੀਅਰ ਵਿੱਚ ਤਰੱਕੀ ਦੇ ਸਬੰਧ ਵਿੱਚ ਸਕਾਰਾਤਮਕ ਨਤੀਜੇ ਮਿਲਣ ਦੀ ਉਮੀਦ ਹੈ। ਤੁਹਾਡੇ ਕੰਮ ਦੀ ਵੀ ਪ੍ਰਸ਼ੰਸਾ ਕੀਤੀ ਜਾਵੇਗੀ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਸਖ਼ਤ ਮਿਹਨਤ ਦੇ ਕਾਰਨ ਕਾਰੋਬਾਰੀ ਇਸ ਸਮੇਂ ਚੰਗਾ ਪੈਸਾ ਕਮਾ ਸਕਦੇ ਹਨ। ਵਿੱਤੀ ਮੋਰਚੇ 'ਤੇ, ਤੁਸੀਂ ਬਹੁਤ ਸਾਰਾ ਪੈਸਾ ਕਮਾਓਣ ਅਤੇ ਪੈਸਾ ਬਚਾਓਣ ਦੇ ਕਾਰਨ ਖੁਸ਼ ਅਤੇ ਸਕਾਰਾਤਮਕ ਮਹਿਸੂਸ ਕਰੋਗੇ।

ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਤੁਲਾ ਰਾਸ਼ੀ

ਬੁੱਧ ਗ੍ਰਹਿ ਤੁਲਾ ਰਾਸ਼ੀ ਦੇ ਪੰਜਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਸ ਗੋਚਰ ਦੇ ਦੌਰਾਨ, ਇਹ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ। ਇਸ ਸਮੇਂ ਅਧਿਆਤਮਿਕ ਵਿਸ਼ਿਆਂ ਵਿੱਚ ਤੁਹਾਡੀ ਦਿਲਚਸਪੀ ਵਧ ਸਕਦੀ ਹੈ। ਇਸ ਨਾਲ਼ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਮੱਦਦ ਮਿਲੇਗੀ। ਇਸ ਕਾਰਨ ਤੁਹਾਨੂੰ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ।

ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਸਕਾਰਾਤਮਕ ਨਤੀਜੇ ਜਾਂ ਸਫਲਤਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਇੱਛਾ ਸ਼ਕਤੀ ਅਤੇ ਆਤਮ-ਵਿਸ਼ਵਾਸ ਦਾ ਮਜ਼ਬੂਤ ​​ਹੋਣਾ ਬਹੁਤ ਜ਼ਰੂਰੀ ਹੈ। ਵਪਾਰੀ ਟ੍ਰੇਡਿੰਗ ਅਤੇ ਸ਼ੇਅਰ ਬਜ਼ਾਰ ਵਿੱਚ ਸਫਲ ਹੋ ਸਕਦੇ ਹਨ ਅਤੇ ਚੰਗਾ ਪੈਸਾ ਕਮਾ ਸਕਦੇ ਹਨ। ਇਸ ਨਾਲ ਤੁਹਾਡੇ ਕਾਰੋਬਾਰ ਵਿੱਚ ਵੀ ਵਿਸਥਾਰ ਹੋਣ ਦੀ ਉਮੀਦ ਹੈ। ਪੈਸੇ ਦੇ ਮਾਮਲੇ ਵਿੱਚ, ਤੁਸੀਂ ਇਸ ਸਮੇਂ ਬਹੁਤ ਸਾਰਾ ਪੈਸਾ ਕਮਾਓਗੇ ਅਤੇ ਬੱਚਤ ਕਰਨ ਵਿੱਚ ਵੀ ਸਫ਼ਲ ਹੋਵੋਗੇ।

ਤੁਲਾ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕੁੰਭ ਰਾਸ਼ੀ ਵਿੱਚ ਬੁੱਧ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਨੁਕਸਾਨ

ਬ੍ਰਿਸ਼ਭ ਰਾਸ਼ੀ

ਬੁੱਧ ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੌਰਾਨ ਤੁਹਾਨੂੰ ਵਿੱਤੀ ਅਤੇ ਨਿੱਜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਤੁਹਾਨੂੰ ਅਚਾਨਕ ਲਾਭ ਹੋਣ ਦੀ ਵੀ ਉਮੀਦ ਹੈ। ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਆਪਣੇ ਸਹਿਯੋਗੀਆਂ ਅਤੇ ਉੱਚ ਅਧਿਕਾਰੀਆਂ ਨਾਲ ਸਕਾਰਾਤਮਕ ਸਬੰਧ ਬਣਾ ਕੇ ਰੱਖਣ ਵਿੱਚ ਮੁਸ਼ਕਲ ਆ ਸਕਦੀ ਹੈ। ਕਾਰਜ ਖੇਤਰ ਵਿੱਚ ਤੁਹਾਡੀ ਮਿਹਨਤ ਜਾਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।

ਇਹ ਸੰਭਵ ਹੈ ਕਿ ਇਸ ਸਮੇਂ ਕਾਰੋਬਾਰੀਆਂ ਨੂੰ ਉਨ੍ਹਾਂ ਦੀਆਂ ਉਮੀਦਾਂ ਦੇ ਅਨੁਸਾਰ ਆਮਦਨ ਨਾ ਮਿਲੇ। ਵਿੱਤੀ ਯੋਜਨਾਬੰਦੀ ਦੀ ਘਾਟ ਅਤੇ ਬੇਲੋੜੇ ਖਰਚਿਆਂ ਦੇ ਕਾਰਨ ਤੁਹਾਨੂੰ ਪੈਸੇ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਵਾਧੂ ਪੈਸਾ ਕਮਾਉਣ ਦਾ ਮੌਕਾ ਵੀ ਗੁਆ ਸਕਦੇ ਹੋ।

ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਬੁੱਧ ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ ਇਹ ਇਸ ਰਾਸ਼ੀ ਦੇ ਅੱਠਵੇਂ ਘਰ ਵਿੱਚ ਹੋਵੇਗਾ। ਯਾਤਰਾ ਦੇ ਦੌਰਾਨ ਤੁਹਾਨੂੰ ਅਚਾਨਕ ਲਾਭ ਹੋਣ ਦੀ ਸੰਭਾਵਨਾ ਹੈ, ਪਰ ਤੁਸੀਂ ਕੁਝ ਕੀਮਤੀ ਚੀਜ਼ ਗੁਆ ਵੀ ਸਕਦੇ ਹੋ। ਇਸ ਸਮੇਂ ਦੇ ਦੌਰਾਨ ਤੁਹਾਨੂੰ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੇ ਅਨੁਭਵ ਹੋ ਸਕਦੇ ਹਨ। ਕਾਰਜ ਖੇਤਰ ਵਿੱਚ ਕੰਮ ਸਬੰਧੀ ਬਹੁਤ ਸਾਰੀਆਂ ਹਦਾਇਤਾਂ ਮਿਲਣ ਦੇ ਕਾਰਨ ਤੁਸੀਂ ਬਹੁਤ ਤਣਾਅ ਮਹਿਸੂਸ ਕਰ ਸਕਦੇ ਹੋ।

ਕਾਰੋਬਾਰੀ ਆਮਦਨ ਵਧਾਉਣ ਅਤੇ ਨਵੀਆਂ ਰਣਨੀਤੀਆਂ ਅਪਣਾਉਣ ਲਈ ਤੁਹਾਨੂੰ ਆਪਣੀ ਕੰਪਨੀ ਵਿੱਚ ਕੁਝ ਮਹੱਤਵਪੂਰਣ ਸੁਧਾਰ ਕਰਨ ਦੀ ਲੋੜ ਹੈ। ਤੁਹਾਨੂੰ ਪੈਸੇ ਦੇ ਮਾਮਲਿਆਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਜਦੋਂ ਬੁੱਧ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਤਾਂ ਤੁਹਾਨੂੰ ਅਣਕਿਆਸੇ ਤਰੀਕੇ ਨਾਲ਼ ਪੈਸੇ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਕੰਨਿਆ ਰਾਸ਼ੀ

ਬੁੱਧ ਕੰਨਿਆ ਰਾਸ਼ੀ ਦੇ ਪਹਿਲੇ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਦੇ ਦੌਰਾਨ, ਇਹ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਇਸ ਦੌਰਾਨ ਤੁਹਾਨੂੰ ਉਦਾਸੀ ਅਤੇ ਪੈਸੇ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਵੀ ਸੰਭਾਵਨਾ ਹੈ ਕਿ ਤੁਸੀਂ ਕਰਜ਼ੇ ਵਿੱਚ ਦੱਬੇ ਜਾ ਸਕਦੇ ਹੋ। ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਅਤੇ ਸਹਿਯੋਗੀਆਂ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।

ਤੁਹਾਡੇ ਤੋਂ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ। ਕਾਰੋਬਾਰੀਆਂ ਨੂੰ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਇਹ ਕੰਮ ਇਸ ਸਮੇਂ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਤੁਹਾਨੂੰ ਵੱਡੇ ਨੁਕਸਾਨ ਜਾਂ ਪਤਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਪੈਸਾ ਕਮਾਉਣ ਦੇ ਬਾਵਜੂਦ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬੁੱਧ ਗ੍ਰਹਿ ਬ੍ਰਿਸ਼ਚਕ ਰਾਸ਼ੀ ਦੇ ਚੌਥੇ ਘਰ ਵਿੱਚ ਗੋਚਰ ਕਰੇਗਾ ਅਤੇ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਇਸ ਦੌਰਾਨ, ਤੁਹਾਡੇ ਪਰਿਵਾਰ ਵਿੱਚ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਹੈ ਜਾਂ ਤੁਹਾਡਾ ਕਿਸੇ ਅਣਜਾਣ ਜਗ੍ਹਾ 'ਤੇ ਤਬਾਦਲਾ ਵੀ ਕੀਤਾ ਜਾ ਸਕਦਾ ਹੈ। ਇਸ ਕਾਰਨ, ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਤੁਸੀਂ ਆਪਣੇ ਕਰੀਅਰ ਵਿੱਚ ਜ਼ਿਆਦਾ ਕੰਮ ਦੇ ਕਾਰਨ ਤਣਾਅ ਮਹਿਸੂਸ ਕਰ ਸਕਦੇ ਹੋ।

ਇਹ ਸੰਭਵ ਹੈ ਕਿ ਇਸ ਸਮੇਂ ਕਾਰੋਬਾਰੀਆਂ ਦੀ ਆਮਦਨ ਉਨ੍ਹਾਂ ਦੀਆਂ ਉਮੀਦਾਂ ਦੇ ਅਨੁਸਾਰ ਨਾ ਹੋਵੇ। ਵਿੱਤੀ ਪੱਧਰ 'ਤੇ ਯੋਜਨਾਬੰਦੀ ਦੀ ਘਾਟ ਅਤੇ ਬੇਲੋੜੇ ਖਰਚਿਆਂ ਦੇ ਕਾਰਨ, ਤੁਹਾਨੂੰ ਵਿੱਤੀ ਸੰਕਟ ਦਾ ਸਾਹਮਣਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਕੁੰਭ ਰਾਸ਼ੀ ਵਿੱਚ ਬੁੱਧ ਦੇ ਗੋਚਰ ਦੇ ਦੌਰਾਨ, ਤੁਸੀਂ ਵਾਧੂ ਪੈਸਾ ਕਮਾਉਣ ਦਾ ਮੌਕਾ ਵੀ ਗੁਆ ਸਕਦੇ ਹੋ।

ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕੁੰਭ ਰਾਸ਼ੀ ਵਿੱਚ ਬੁੱਧ ਦਾ ਗੋਚਰ ਹੋਣ ‘ਤੇ ਕਰੋ ਇਹ ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਬੁੱਧ ਗ੍ਰਹਿ ਕਿਹੜੀ ਰਾਸ਼ੀ ਵਿੱਚ ਉੱਚ ਦਾ ਹੁੰਦਾ ਹੈ?

ਕੰਨਿਆ ਰਾਸ਼ੀ ਵਿੱਚ ਬੁੱਧ ਉੱਚ ਦਾ ਹੁੰਦਾ ਹੈ।

2. ਕੀ ਕੁੰਭ ਬੁੱਧ ਦੀ ਮਿੱਤਰ ਰਾਸ਼ੀ ਹੈ?

ਹਾਂ, ਬੁੱਧ ਦੀ ਕੁੰਭ ਰਾਸ਼ੀ ਦੇ ਸੁਆਮੀ ਸ਼ਨੀ ਨਾਲ ਮਿੱਤਰਤਾ ਹੈ।

3. ਬੁੱਧ ਗ੍ਰਹਿ ਕਿਹੜੀਆਂ ਦੋ ਰਾਸ਼ੀਆਂ ਦਾ ਸੁਆਮੀ ਹੈ?

ਮਿਥੁਨ ਅਤੇ ਕੰਨਿਆ ਰਾਸ਼ੀ।

Talk to Astrologer Chat with Astrologer