ਤੁਲਾ ਰਾਸ਼ੀਫਲ 2025
ਤੁਲਾ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਤੁਲਾ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਤੁਲਾ ਰਾਸ਼ੀ ਦੇ ਜਾਤਕਾਂ ਲਈ ਤੁਲਾ ਰਾਸ਼ੀਫਲ 2025 ਕੀ ਕਹਿੰਦਾ ਹੈ?
To Read in English Click Here: Libra Horoscope 2025
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦੀ ਸਿਹਤ
ਤੁਲਾ ਰਾਸ਼ੀ ਵਾਲ਼ਿਓ, ਸਿਹਤ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਹਾਲਾਂਕਿ, ਨਤੀਜੇ ਪਿਛਲੇ ਸਾਲ ਨਾਲੋਂ ਬਿਹਤਰ ਰਹਿ ਸਕਦੇ ਹਨ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ, ਬ੍ਰਹਸਪਤੀ ਦਾ ਗੋਚਰ ਅੱਠਵੇਂ ਘਰ ਵਿੱਚ ਰਹੇਗਾ, ਜੋ ਪੇਟ, ਪਿੱਠ ਜਾਂ ਬਾਂਹਾਂ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੇ ਸਕਦਾ ਹੈ। ਇਸੇ ਸਮੇਂ ਵਿੱਚ ਮਾਰਚ ਮਹੀਨੇ ਤੱਕ ਸ਼ਨੀ ਦਾ ਗੋਚਰ ਪੇਟ ਅਤੇ ਮੂੰਹ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੇ ਸਕਦਾ ਹੈ। ਇਸ ਤੋਂ ਬਾਅਦ ਸ਼ਨੀ ਦਾ ਗੋਚਰ ਚੰਗੇ ਨਤੀਜੇ ਦੇਣ ਲੱਗ ਜਾਵੇਗਾ।
हिंदी में पढ़ने के लिए यहां क्लिक करें: तुला राशिफल 2025
ਤੁਲਾ ਰਾਸ਼ੀਫਲ ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਵੀ ਚੰਗੇ ਨਤੀਜੇ ਦੇਵੇਗਾ, ਪਰ ਇਸ ਸਾਰੇ ਸਮੇਂ ਵਿੱਚ, ਮਈ ਮਹੀਨੇ ਤੋਂ ਬਾਅਦ ਰਾਹੂ ਦਾ ਗੋਚਰ ਪੇਟ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੇਣ ਦੀ ਸੰਭਾਵਨਾ ਰੱਖਦਾ ਹੈ। ਇਸ ਦਾ ਅਰਥ ਇਹ ਹੈ ਕਿ ਸਾਲ ਦੇ ਪਹਿਲੇ ਹਿੱਸੇ ਵਿੱਚ ਸਿਹਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਰਹੇਗਾ। ਇਸ ਤੋਂ ਬਾਅਦ, ਨਤੀਜੇ ਹੌਲ਼ੀ-ਹੌਲ਼ੀ ਬਿਹਤਰ ਹੋਣ ਲੱਗ ਜਾਣਗੇ। ਕਦੇ-ਕਦਾਈਂ ਛੋਟੀ-ਮੋਟੀ ਸਮੱਸਿਆ ਹੋ ਸਕਦੀ ਹੈ। ਬਾਕੀ, ਜੇਕਰ ਤੁਸੀਂ ਸਾਵਧਾਨ ਰਹੋਗੇ ਤਾਂ ਆਪਣੀ ਸਿਹਤ ਦਾ ਚੰਗਾ ਆਨੰਦ ਮਾਣ ਸਕੋਗੇ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਸਾਰ ਦੇ ਤੌਰ ‘ਤੇ, ਨਵਾਂ ਸਾਲ ਸਿਹਤ ਨਾਲ ਸਬੰਧਤ ਮਾਮਲਿਆਂ ਵਿੱਚ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦਾ ਦੂਜਾ ਭਾਗ ਸਿਹਤ ਦੇ ਸੰਦਰਭ ਵਿੱਚ ਜ਼ਿਆਦਾ ਚੰਗਾ ਕਿਹਾ ਜਾ ਸਕਦਾ ਹੈ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ
ਤੁਲਾ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਸੰਦਰਭ ਵਿੱਚ ਵੀ ਆਓਣ ਵਾਲ਼ਾ ਸਾਲ ਤੁਹਾਨੂੰ ਮਿਲੇ-ਜੁਲੇ ਨਤੀਜੇ ਦੇਵੇਗਾ। ਹਾਲਾਂਕਿ, ਜਿਹੜੇ ਵਿਦਿਆਰਥੀ ਸਖਤ ਮਿਹਨਤ ਕਰਨ ਵਾਲੇ ਹਨ ਅਤੇ ਜਿਹੜੇ ਰਿਸਰਚ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਜ਼ਿਆਦਾਤਰ ਸਮੇਂ ਦੇ ਦੌਰਾਨ ਅਨੁਕੂਲ ਨਤੀਜੇ ਮਿਲਦੇ ਰਹਿਣਗੇ। ਪਰ ਉਹ ਵਿਦਿਆਰਥੀ, ਜਿਹੜੇ ਪੜ੍ਹਾਈ ਦੇ ਪ੍ਰਤੀ ਜ਼ਿਆਦਾ ਗੰਭੀਰ ਨਹੀਂ ਹਨ, ਉਹਨਾਂ ਨੂੰ ਸਾਲ ਦੇ ਪਹਿਲੇ ਹਿੱਸੇ ਵਿੱਚ ਤੁਲਨਾਤਮਕ ਤੌਰ 'ਤੇ ਕਮਜ਼ੋਰ ਨਤੀਜੇ ਮਿਲ ਸਕਦੇ ਹਨ। ਸਾਲ ਦੇ ਦੂਜੇ ਭਾਗ ਦੇ ਦੌਰਾਨ, ਖਾਸ ਕਰਕੇ ਮਈ ਮਹੀਨੇ ਦੇ ਮੱਧ ਤੋਂ ਬਾਅਦ, ਪੜ੍ਹਾਈ ਦੇ ਪੱਧਰ ਵਿੱਚ ਤੇਜ਼ੀ ਨਾਲ ਸੁਧਾਰ ਆ ਸਕਦਾ ਹੈ। ਉਹ ਵਿਦਿਆਰਥੀ, ਜਿਹੜੇ ਜਨਮ ਸਥਾਨ ਜਾਂ ਆਪਣੇ ਮੌਜੂਦਾ ਨਿਵਾਸ ਤੋਂ ਦੂਰ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਰੱਖਦੇ ਹਨ ਅਤੇ ਇਸ ਦੇ ਲਈ ਕੋਸ਼ਿਸ਼ ਵੀ ਕਰ ਰਹੇ ਹਨ, ਉਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋ ਸਕਦੀਆਂ ਹਨ।
ਤੁਲਾ ਰਾਸ਼ੀਫਲ ਦੇ ਅਨੁਸਾਰ, ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਵੀ ਚੰਗੇ ਨਤੀਜੇ ਮਿਲ ਸਕਦੇ ਹਨ। ਇੱਥੋਂ ਤਕ ਕਿ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵੀ ਵਧੀਆ ਨਤੀਜੇ ਪ੍ਰਾਪਤ ਕਰਨਗੇ। ਧਰਮ ਅਤੇ ਆਧਿਆਤਮ ਨਾਲ ਸਬੰਧਤ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਵੀ ਮਈ ਮਹੀਨੇ ਦੇ ਮੱਧ ਤੋਂ ਬਾਅਦ ਦਾ ਸਮਾਂ ਕਾਫੀ ਚੰਗਾ ਰਹੇਗਾ। ਹਾਲਾਂਕਿ, ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਤੋਂ ਬਾਅਦ ਰਾਹੂ ਦਾ ਪੰਜਵੇਂ ਘਰ ਵਿੱਚ ਹੋਣਾ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਨ ਨੂੰ ਉਤਾਵਲਾ ਜਾਂ ਚਿੰਤਿਤ ਕਰਨ ਦਾ ਕੰਮ ਕਰ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਵਾਰ-ਵਾਰ ਤੁਹਾਡਾ ਧਿਆਨ ਤੁਹਾਡੇ ਵਿਸ਼ੇ ਤੋਂ ਹਟ ਸਕਦਾ ਹੈ, ਜਿਸ ਨੂੰ ਤੁਸੀਂ ਲਗਾਤਾਰ ਕੋਸ਼ਿਸ਼ ਕਰਕੇ ਕਾਇਮ ਰੱਖਣਾ ਹੈ; ਤਾਂ ਹੀ ਤੁਸੀਂ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ
ਤੁਲਾ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਤੁਲਨਾਤਮਕ ਤੌਰ 'ਤੇ ਕਾਫੀ ਚੰਗਾ ਰਹਿ ਸਕਦਾ ਹੈ। ਹਾਲਾਂਕਿ ਸਾਲ ਦੀ ਸ਼ੁਰੂਆਤ ਕੁਝ ਢਿੱਲੀ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਸ਼ੁਰੂਆਤੀ ਮਹੀਨਿਆਂ ਵਿੱਚ ਕੰਮ-ਕਾਜ ਕੁਝ ਢਿੱਲਾ ਚੱਲ ਸਕਦਾ ਹੈ। ਨਵੀਆਂ ਯੋਜਨਾਵਾਂ ਬਣਾਉਣ ਵਿੱਚ ਵੀ ਕੁਝ ਮੁਸ਼ਕਿਲਾਂ ਆ ਸਕਦੀਆਂ ਹਨ। ਜਾਂ ਤਾਂ ਨਵੀਆਂ ਯੋਜਨਾਵਾਂ ਚੰਗੀਆਂ ਨਹੀਂ ਲੱਗਣਗੀਆਂ ਜਾਂ ਫੇਰ ਉਹਨਾਂ ਵਿੱਚ ਕੁਝ ਗਲਤੀਆਂ ਹੋ ਸਕਦੀਆਂ ਹਨ। ਪਰ ਮਾਰਚ ਦੇ ਮਹੀਨੇ ਤੋਂ ਬਾਅਦ, ਸ਼ਨੀ ਗ੍ਰਹਿ ਦੇ ਗੋਚਰ ਦੀ ਅਨੁਕੂਲਤਾ ਤੁਹਾਡੀ ਸੋਚਣ ਅਤੇ ਯੋਜਨਾਵਾਂ ਬਣਾਉਣ ਦੀ ਸਮਰੱਥਾ ਨੂੰ ਬਿਹਤਰ ਕਰੇਗੀ, ਜਿਸ ਦਾ ਸਿੱਧਾ ਅਸਰ ਤੁਹਾਡੇ ਵਪਾਰ 'ਤੇ ਸਕਾਰਾਤਮਕ ਤੌਰ 'ਤੇ ਪਵੇਗਾ।
ਬ੍ਰਹਸਪਤੀ ਦਾ ਗੋਚਰ ਵੀ ਮਈ ਮਹੀਨੇ ਦੇ ਮੱਧ ਤੋਂ ਬਾਅਦ ਅਨੁਕੂਲ ਹੋ ਜਾਵੇਗਾ। ਇਹਨਾਂ ਸਾਰੇ ਕਾਰਨਾਂ ਕਰਕੇ ਤੁਹਾਡਾ ਕਾਰੋਬਾਰ ਚੰਗੀ ਤਰ੍ਹਾਂ ਚੱਲੇਗਾ। ਕਾਰੋਬਾਰੀ ਯਾਤਰਾਵਾਂ ਸਫਲ ਰਹਿਣਗੀਆਂ। ਵੱਡਿਆਂ ਤੋਂ ਵਧੀਆ ਮਾਰਗਦਰਸ਼ਨ ਮਿਲੇਗਾ। ਇਹਨਾਂ ਸਾਰੇ ਕਾਰਨਾਂ ਕਰਕੇ ਤੁਸੀਂ ਆਪਣੇ ਕਾਰੋਬਾਰ ਵਿੱਚ ਚੰਗਾ ਕੰਮ ਕਰ ਸਕੋਗੇ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦੀ ਨੌਕਰੀ
ਤੁਲਾ ਰਾਸ਼ੀ ਵਾਲ਼ਿਓ, ਨੌਕਰੀ ਦੇ ਸੰਦਰਭ ਵਿੱਚ ਵੀ ਆਓਣ ਵਾਲ਼ਾ ਸਾਲ ਤੁਲਨਾਤਮਕ ਤੌਰ 'ਤੇ ਬਿਹਤਰ ਰਹੇਗਾ। ਇਸ ਦਾ ਮਤਲਬ ਇਹ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਇਹ ਸਾਲ ਚੰਗਾ ਰਹੇਗਾ। ਜੇਕਰ ਤੁਸੀਂ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਮਾਰਚ ਤੋਂ ਬਾਅਦ ਬਦਲਨਾ ਜ਼ਿਆਦਾ ਵਧੀਆ ਰਹੇਗਾ। ਹਾਲਾਂਕਿ, ਜੇ ਸੰਭਵ ਹੋਵੇ ਤਾਂ ਮਈ ਮਹੀਨੇ ਦੇ ਮੱਧ ਤੋਂ ਬਾਅਦ ਬਦਲੀ ਜਾਵੇ, ਕਿਉਂਕਿ ਇਸ ਸਮੇਂ ਤੋਂ ਬਾਅਦ ਕੀਤੇ ਗਏ ਬਦਲਾਅ ਹੋਰ ਵੀ ਵਧੀਆ ਨਤੀਜੇ ਦੇ ਸਕਦੇ ਹਨ। ਇਸ ਦਾ ਮਤਲਬ ਹੈ ਕਿ ਸਾਲ ਦੇ ਸ਼ੁਰੂਆਤੀ ਮਹੀਨੇ, ਖ਼ਾਸ ਕਰਕੇ ਮਾਰਚ ਤੱਕ ਦਾ ਸਮਾਂ, ਨੌਕਰੀ ਵਿੱਚ ਕੁਝ ਢਿੱਲਾ ਪੈਣ ਦਾ ਕਾਰਨ ਬਣ ਸਕਦਾ ਹੈ।
ਤੁਹਾਡੇ ਸਹਿਕਰਮੀ ਅਤੇ ਵਿਰੋਧੀ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਪਰ ਮਾਰਚ ਮਹੀਨੇ ਤੋਂ ਬਾਅਦ ਤੁਸੀਂ ਆਪਣੇ ਲਈ ਸਹੀ ਸਥਾਨ ਪ੍ਰਾਪਤ ਕਰ ਲਓਗੇ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਬਦਲਾਅ ਦੇ ਸੰਦਰਭ ਵਿੱਚ ਮਈ ਮਹੀਨੇ ਦੇ ਮੱਧ ਤੋਂ ਬਾਅਦ ਦਾ ਸਮਾਂ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਇਸ ਪ੍ਰਸੰਗ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਨੌਕਰੀ ਦੇ ਸੰਦਰਭ ਵਿੱਚ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਸਾਲ ਦਾ ਸ਼ੁਰੂਆਤੀ ਹਿੱਸਾ ਥੋੜਾ ਕਮਜ਼ੋਰ ਰਹਿ ਸਕਦਾ ਹੈ, ਜਦੋਂ ਕਿ ਦੂਜਾ ਹਿੱਸਾ ਕਾਫੀ ਚੰਗੇ ਨਤੀਜੇ ਦੇ ਸਕਦਾ ਹੈ। ਨੌਕਰੀ ਵਿੱਚ ਬਦਲਾਅ, ਪ੍ਰਮੋਸ਼ਨ ਅਤੇ ਤਰੱਕੀ ਦੇ ਰਸਤੇ ਮਈ ਮਹੀਨੇ ਦੇ ਮੱਧ ਤੋਂ ਬਾਅਦ ਵਧੀਆ ਹੋ ਸਕਣਗੇ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ
ਤੁਲਾ ਰਾਸ਼ੀ ਵਾਲ਼ਿਓ, ਤੁਹਾਡੇ ਲਾਭ ਘਰ ਦੇ ਸੁਆਮੀ ਸੂਰਜ ਗ੍ਰਹਿ ਸਾਲ ਭਰ ਵਿੱਚ ਕੁਝ ਮਹੀਨੇ ਚੰਗੇ, ਕੁਝ ਮਹੀਨੇ ਕਮਜ਼ੋਰ ਅਤੇ ਕੁਝ ਮਹੀਨਿਆਂ ਵਿੱਚ ਮਿਲੇ-ਜੁਲੇ ਨਤੀਜੇ ਦੇਣ ਵਾਲੇ ਦਿਖਾਈ ਦੇ ਰਹੇ ਹਨ। ਇਹੀ ਸਥਿਤੀ ਧਨ ਘਰ ਦੇ ਸੁਆਮੀ ਮੰਗਲ ਦੀ ਵੀ ਰਹਿਣ ਵਾਲੀ ਹੈ। ਇਸ ਲਈ ਇਹਨਾਂ ਦੋਹਾਂ ਗ੍ਰਹਾਂ ਦੇ ਅਨੁਸਾਰ ਆਰਥਿਕ ਮਾਮਲਿਆਂ ਵਿੱਚ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ, ਪਰ ਧਨ ਦੇ ਕਾਰਕ ਬ੍ਰਹਸਪਤੀ ਦਾ ਗੋਚਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਕਾਫੀ ਚੰਗਾ ਹੋਣ ਵਾਲਾ ਹੈ। ਇਸ ਕਰਕੇ ਆਰਥਿਕ ਰੂਪ ਵਿੱਚ ਇਹ ਤੁਹਾਨੂੰ ਕਾਫੀ ਵਧੀਆ ਮਜ਼ਬੂਤੀ ਦੇ ਸਕਦਾ ਹੈ।
ਹਾਲਾਂਕਿ ਮਈ ਮਹੀਨੇ ਦੇ ਮੱਧ ਤੋਂ ਪਹਿਲਾਂ ਵੀ ਬ੍ਰਹਸਪਤੀ ਦਾ ਪ੍ਰਭਾਵ ਧਨ ਘਰ 'ਤੇ ਰਹੇਗਾ। ਇਸ ਕਰਕੇ ਬੱਚਤ ਕੀਤੇ ਹੋਏ ਪੈਸਿਆਂ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਆਵੇਗੀ, ਪਰ ਨਵੀਂ ਕਮਾਈ ਕਰਨ ਵਿੱਚ ਥੋੜੀ ਮੁਸ਼ਕਿਲ ਹੋ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਆਰਥਿਕ ਦ੍ਰਿਸ਼ਟੀਕੋਣ ਤੋਂ ਨਵਾਂ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦਾ ਪਹਿਲਾ ਭਾਗ ਔਸਤ ਨਤੀਜੇ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ, ਜਦ ਕਿ ਸਾਲ ਦਾ ਦੂਜਾ ਭਾਗ ਕਾਫੀ ਚੰਗੇ ਨਤੀਜੇ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ। ਮਾਰਚ ਮਹੀਨੇ ਤੱਕ ਆਪਣੇ ਬਚਾਏ ਹੋਏ ਪੈਸਿਆਂ ਨੂੰ ਸੰਭਾਲ ਕੇ ਰੱਖਣਾ ਪਵੇਗਾ।
ਕਿਸੇ ਗਲਤ ਜਗ੍ਹਾ 'ਤੇ ਨਿਵੇਸ਼ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਪੈਸਿਆਂ ਨੂੰ ਸੁਰੱਖਿਅਤ ਰੱਖ ਸਕੋਗੇ। ਦੂਜੀ ਗੱਲ ਇਹ ਹੈ ਕਿ ਮਾਰਚ ਤੋਂ ਬਾਅਦ ਸ਼ਨੀ ਦੀ ਦ੍ਰਿਸ਼ਟੀ ਦਾ ਪ੍ਰਭਾਵ ਧਨ ਘਰ ਤੋਂ ਖਤਮ ਹੋ ਜਾਵੇਗਾ ਅਤੇ ਤੁਹਾਡੇ ਪੈਸੇ ਕਾਫੀ ਹੱਦ ਤੱਕ ਸੁਰੱਖਿਅਤ ਰਹਿਣਗੇ। ਇਸ ਦਾ ਮਤਲਬ ਹੈ ਕਿ ਫਜ਼ੂਲਖਰਚੀ ਨਹੀਂ ਹੋਵੇਗੀ। ਅਚਾਨਕ ਆਉਣ ਵਾਲੇ ਖਰਚੇ ਨਹੀਂ ਆਉਣਗੇ ਅਤੇ ਸਮਝਦਾਰੀ ਨਾਲ ਤੁਸੀਂ ਆਪਣੇ ਪੈਸਿਆਂ ਨੂੰ ਸੁਤੰਤਰ ਤਰੀਕੇ ਨਾਲ ਪ੍ਰਬੰਧਿਤ ਕਰ ਸਕੋਗੇ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ
ਤੁਲਾ ਰਾਸ਼ੀ ਵਾਲ਼ਿਓ, ਪ੍ਰੇਮ ਜੀਵਨ ਦੇ ਸੰਦਰਭ ਵਿੱਚ ਆਓਣ ਵਾਲ਼ਾ ਸਾਲ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਕੁਝ ਮਾਮਲਿਆਂ ਵਿੱਚ ਨਤੀਜੇ ਥੋੜੇ ਕਮਜ਼ੋਰ ਵੀ ਰਹਿ ਸਕਦੇ ਹਨ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਪੰਜਵੇਂ ਘਰ ਵਿੱਚ ਸ਼ਨੀ ਗ੍ਰਹਿ ਦਾ ਪ੍ਰਭਾਵ ਰਹੇਗਾ। ਹਾਲਾਂਕਿ ਸ਼ਨੀ ਗ੍ਰਹਿ ਆਪਣੀ ਰਾਸ਼ੀ ਵਿੱਚ ਹੈ, ਪਰ ਸ਼ਨੀ ਇੱਕ ਨੀਰਸ ਗ੍ਰਹਿ ਹੈ, ਜੋ ਪੰਜਵੇਂ ਘਰ ਵਿੱਚ ਹੋ ਕੇ ਪ੍ਰੇਮ ਸਬੰਧਾਂ ਵਿੱਚ ਨੀਰਸਤਾ ਦੇ ਅਹਿਸਾਸ ਦੇ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਪ੍ਰੇਮ ਜੀਵਨ ਵਿੱਚ ਕੋਈ ਖਾਸ ਮਜ਼ਾ ਨਹੀਂ ਰਹੇਗਾ। ਇੱਕ-ਦੂਜੇ ਪ੍ਰਤੀ ਖਿੱਚ-ਤਾਣ ਵਾਲੀ ਭਾਵਨਾ ਹੋ ਸਕਦੀ ਹੈ, ਜਿਸ ਦਾ ਮਤਲਬ ਇਹ ਹੈ ਕਿ ਪ੍ਰੇਮ ਦੀ ਥਾਂ ਤੁਸੀਂ ਇੱਕ-ਦੂਜੇ ਵਿੱਚ ਕਮੀਆਂ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ।
ਜੇਕਰ ਸੱਚਮੁੱਚ ਹੀ ਅਜਿਹਾ ਹੋ ਰਿਹਾ ਹੋਵੇ, ਤਾਂ ਇਸ ਤੋਂ ਬਚਣ ਦੀ ਲੋੜ ਹੈ। ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ। ਇਸ ਲਈ ਪੁਰਾਣੀਆਂ ਗਲਤਫਹਿਮੀਆਂ ਅਤੇ ਪਰੇਸ਼ਾਨੀਆਂ ਦੂਰ ਹੋਣਗੀਆਂ, ਪਰ ਮਈ ਮਹੀਨੇ ਤੋਂ ਬਾਅਦ ਰਾਹੂ ਪੰਜਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਨਵੇਂ ਸਿਰੇ ਤੋਂ ਕੁਝ ਗਲਤਫਹਿਮੀਆਂ ਸ਼ੁਰੂ ਹੋ ਸਕਦੀਆਂ ਹਨ। ਇਸ ਸਭ ਦੇ ਨਾਲ਼, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਪ੍ਰਭਾਵ ਪੰਜਵੇਂ ਘਰ 'ਤੇ ਸ਼ੁਰੂ ਹੋ ਜਾਵੇਗਾ, ਜੋ ਗਲਤਫਹਿਮੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇਗਾ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਇਸ ਦਾ ਮਤਲਬ ਇਹ ਹੈ ਕਿ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਮਹੀਨੇ ਤੱਕ ਦਾ ਸਮਾਂ ਕਮਜ਼ੋਰ ਹੈ। ਮਾਰਚ ਤੋਂ ਮਈ ਦੇ ਦੌਰਾਨ ਦਾ ਸਮਾਂ ਅਨੁਕੂਲ ਹੈ। ਮਈ ਤੋਂ ਬਾਅਦ ਦਾ ਸਮਾਂ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ, ਜਿਸ ਦਾ ਮਤਲਬ ਹੈ ਕਿ ਕੁਝ ਪਰੇਸ਼ਾਨੀਆਂ ਆਉਣਗੀਆਂ, ਪਰ ਜਲਦੀ ਹੀ ਠੀਕ ਹੋ ਜਾਣਗੀਆਂ, ਇਸ ਲਈ ਅਸੀਂ ਇਸ ਸਾਲ ਨੂੰ ਪ੍ਰੇਮ ਪ੍ਰਸੰਗ ਦੇ ਮਾਮਲੇ ਵਿੱਚ ਮਿਲਿਆ-ਜੁਲਿਆ ਕਹਿ ਰਹੇ ਹਾਂ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ
ਤੁਲਾ ਰਾਸ਼ੀ ਵਾਲ਼ਿਓ, ਜਿਨ੍ਹਾਂ ਦੀ ਉਮਰ ਵਿਆਹ ਦੀ ਹੋ ਚੁਕੀ ਹੈ ਅਤੇ ਜਿਹੜੇ ਵਿਆਹ ਕਰਵਾਓਣ ਲਈ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਲਈ ਇਸ ਸਾਲ ਦਾ ਜ਼ਿਆਦਾਤਰ ਸਮਾਂ ਅਨੁਕੂਲ ਨਤੀਜੇ ਦੇ ਸਕਦਾ ਹੈ। ਸਾਲ ਦਾ ਪਹਿਲਾ ਹਿੱਸਾ ਬਹੁਤ ਜ਼ਿਆਦਾ ਮੱਦਦਗਾਰ ਨਹੀਂ ਦਿੱਖ ਰਿਹਾ, ਬਲਕਿ ਕੁੜਮਾਈ ਆਦਿ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਹੋ ਸਕਦੀਆਂ ਹਨ, ਜਿਸ ਦਾ ਮਤਲਬ ਹੈ ਕਿ ਵਿਆਹ ਦੇ ਪਹਿਲੇ ਕਦਮ ਹੀ ਮੁਸ਼ਕਲ ਭਰੇ ਹੋ ਸਕਦੇ ਹਨ। ਇਸ ਲਈ ਗੱਲ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਕਮਜ਼ੋਰ ਰਹੇਗੀ। ਦੂਜੇ ਪਾਸੇ, ਸਾਲ ਦੇ ਦੂਜੇ ਭਾਗ ਵਿੱਚ, ਜਦੋਂ ਪੰਜਵੇਂ ਘਰ ਤੋਂ ਸ਼ਨੀ ਦਾ ਪ੍ਰਭਾਵ ਖਤਮ ਹੋ ਜਾਵੇਗਾ ਅਤੇ ਬ੍ਰਹਸਪਤੀ ਦਾ ਗੋਚਰ ਅਨੁਕੂਲ ਹੋ ਜਾਵੇਗਾ, ਤਾਂ ਤੁਹਾਨੂੰ ਕਾਫੀ ਚੰਗੇ ਨਤੀਜੇ ਮਿਲਣ ਲੱਗ ਜਾਣਗੇ।
ਤੁਲਾ ਰਾਸ਼ੀਫਲ ਦੇ ਅਨੁਸਾਰ, ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਪੰਜਵੀਂ ਦ੍ਰਿਸ਼ਟੀ ਨਾਲ ਪਹਿਲੇ ਘਰ ਨੂੰ ਦੇਖੇਗਾ ਅਤੇ ਨੌਵੀਂ ਦ੍ਰਿਸ਼ਟੀ ਨਾਲ ਪੰਜਵੇਂ ਘਰ ਨੂੰ ਵੀ ਦੇਖੇਗਾ, ਜੋ ਕੁੜਮਾਈ ਅਤੇ ਵਿਆਹ ਦੋਹਾਂ ਲਈ ਅਨੁਕੂਲ ਸਥਿਤੀਆਂ ਪੈਦਾ ਕਰੇਗਾ। ਇਸ ਦਾ ਮਤਲਬ ਇਹ ਹੈ ਕਿ ਭਾਵੇਂ ਸਾਲ ਦੀ ਸ਼ੁਰੂਆਤ ਕਮਜ਼ੋਰ ਰਹੇ, ਤਾਂ ਵੀ ਮਈ ਮਹੀਨੇ ਦੇ ਮੱਧ ਤੋਂ ਬਾਅਦ ਕੁੜਮਾਈ, ਵਿਆਹ, ਪ੍ਰੇਮ ਆਦਿ ਲਈ ਅੱਛੀ-ਖਾਸੀ ਅਨੁਕੂਲਤਾ ਦਿੱਖ ਰਹੀ ਹੈ। ਜੇਕਰ ਸ਼ਾਦੀਸ਼ੁਦਾ ਸਬੰਧਾਂ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਮਾਮਲੇ ਵਿੱਚ ਵੀ ਸਾਲ ਦੇ ਸ਼ੁਰੂਆਤੀ ਮਹੀਨੇ, ਖ਼ਾਸ ਕਰਕੇ ਮਾਰਚ ਤੱਕ ਦਾ ਸਮਾਂ ਕਮਜ਼ੋਰ ਰਹਿ ਸਕਦਾ ਹੈ। ਮਾਰਚ ਤੋਂ ਬਾਅਦ ਸਥਿਤੀ ਹੌਲ਼ੀ-ਹੌਲ਼ੀ ਅਨੁਕੂਲ ਹੋਣ ਲੱਗ ਜਾਵੇਗੀ ਅਤੇ ਮਈ ਮਹੀਨੇ ਦੇ ਮੱਧ ਤੋਂ ਬਾਅਦ ਸਥਿਤੀ ਕਾਫੀ ਚੰਗੀ ਵੀ ਹੋ ਸਕਦੀ ਹੈ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ
ਤੁਲਾ ਰਾਸ਼ੀਫਲ ਦੇ ਅਨੁਸਾਰ, ਪਰਿਵਾਰਕ ਮਾਮਲਿਆਂ ਵਿੱਚ ਸਾਲ ਦੇ ਸ਼ੁਰੂਆਤੀ ਮਹੀਨੇ ਠੀਕ ਨਹੀਂ ਹਨ। ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ, ਖ਼ਾਸ ਕਰਕੇ ਮਾਰਚ ਤੱਕ, ਸ਼ਨੀ ਗ੍ਰਹਿ ਦਸਵੀਂ ਦ੍ਰਿਸ਼ਟੀ ਨਾਲ ਤੁਹਾਡੇ ਦੂਜੇ ਘਰ ਨੂੰ ਦੇਖਣਗੇ; ਜੋ ਪਰਿਵਾਰਕ ਵਿਵਾਦ ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ। ਤੁਹਾਡੇ ਗੱਲ ਕਰਨ ਦਾ ਢੰਗ ਵੀ ਥੋੜ੍ਹਾ ਕਮਜ਼ੋਰ ਹੋ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡੀਆਂ ਗੱਲਾਂ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀਆਂ ਨਾ ਲੱਗਣ। ਸਾਹਮਣੇ ਵਾਲ਼ੇ ਤੁਹਾਡੀਆਂ ਗੱਲਾਂ ਦਾ ਕੁਝ ਹੋਰ ਮਤਲਬ ਵੀ ਕੱਢ ਸਕਦੇ ਹਨ। ਇਸ ਲਈ ਇਹ ਵਧੀਆ ਰਹੇਗਾ ਕਿ ਮਾਰਚ ਤੱਕ ਘੱਟ ਗੱਲਾਂ ਕੀਤੀਆਂ ਜਾਣ, ਕੰਮ ਦੀਆਂ ਗੱਲਾਂ ਕੀਤੀਆਂ ਜਾਣ ਅਤੇ ਜੋ ਵੀ ਗੱਲਾਂ ਕੀਤੀਆਂ ਜਾਣ, ਉਹ ਸਤਿਕਾਰ ਨਾਲ ਕੀਤੀਆਂ ਜਾਣ।
ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਦੂਜੇ ਘਰ ਤੋਂ ਖਤਮ ਹੋ ਜਾਵੇਗਾ। ਇਸ ਨਾਲ, ਪਰਿਵਾਰਕ ਮਾਮਲਿਆਂ ਵਿੱਚ ਹੌਲ਼ੀ-ਹੌਲ਼ੀ ਅਨੁਕੂਲਤਾ ਦਾ ਗ੍ਰਾਫ ਵਧਣ ਲੱਗੇਗਾ ਅਤੇ ਹੌਲ਼ੀ-ਹੌਲ਼ੀ ਸਭ ਕੁਝ ਠੀਕ ਹੋ ਜਾਵੇਗਾ। ਜੇਕਰ ਘਰ-ਗ੍ਰਹਿਸਥ ਸਬੰਧੀ ਮਾਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਇਸ ਸਾਲ ਦੇ ਦੌਰਾਨ ਲੰਬੇ ਸਮੇਂ ਤੱਕ ਕੋਈ ਪ੍ਰਤੀਕੂਲਤਾ ਨਹੀਂ ਦਿੱਖ ਰਹੀ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਬ੍ਰਹਸਪਤੀ ਅੱਠਵੇਂ ਘਰ ਵਿੱਚ ਰਹਿਣਗੇ, ਪਰ ਨੌਵੀਂ ਦ੍ਰਿਸ਼ਟੀ ਨਾਲ ਚੌਥੇ ਘਰ ਨੂੰ ਦੇਖਣਗੇ; ਜੋ ਘਰ-ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਕੋਈ ਵੱਡੀ ਪਰੇਸ਼ਾਨੀ ਨਹੀਂ ਆਓਣ ਦੇਣਗੇ। ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੀ ਸਥਿਤੀ ਕਾਫੀ ਚੰਗੀ ਹੋ ਜਾਵੇਗੀ, ਜੋ ਹਰ ਮਾਮਲੇ ਵਿੱਚ ਤੁਹਾਡੇ ਲਈ ਸਹਾਇਕ ਸਾਬਤ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਘਰ-ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਕਿਸੇ ਵੀ ਵੱਡੀ ਪਰੇਸ਼ਾਨੀ ਦੀ ਸੰਭਾਵਨਾ ਨਹੀਂ ਹੈ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ
ਤੁਲਾ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਨਾਲ ਸਬੰਧਤ ਮਾਮਲਿਆਂ ਵਿੱਚ ਇਸ ਸਾਲ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ। ਤੁਸੀਂ ਆਪਣੇ ਕਰਮਾਂ ਅਤੇ ਕੋਸ਼ਿਸ਼ਾਂ ਦੇ ਅਨੁਸਾਰ ਨਤੀਜੇ ਪ੍ਰਾਪਤ ਕਰਦੇ ਰਹੋਗੇ। ਜੇਕਰ ਤੁਸੀਂ ਕੋਈ ਜ਼ਮੀਨ ਜਾਂ ਭੂਖੰਡ ਖਰੀਦਣਾ ਚਾਹੁੰਦੇ ਹੋ, ਤਾਂ ਸਿਰਫ ਦਿਲੋਂ ਕੋਸ਼ਿਸ਼ ਕਰਨ ਦੀ ਅਤੇ ਸਬੰਧਤ ਧਨ ਇਕੱਠਾ ਕਰਨ ਦੀ ਲੋੜ ਹੋਵੇਗੀ ਅਤੇ ਤੁਸੀਂ ਜ਼ਮੀਨ ਅਤੇ ਮਕਾਨ ਨਾਲ ਸਬੰਧਤ ਆਪਣੀ ਇੱਛਾ ਪੂਰੀ ਕਰ ਸਕੋਗੇ।
ਤੁਲਨਾ ਕਰਨ ਤੋਂ ਸਾਲ ਦਾ ਦੂਜਾ ਭਾਗ ਇਸ ਮਾਮਲੇ ਵਿੱਚ ਵਧੀਆ ਕਿਹਾ ਜਾਵੇਗਾ। ਹਾਲਾਂਕਿ ਸਾਲ ਦਾ ਪਹਿਲਾ ਭਾਗ ਵੀ ਚੰਗਾ ਹੈ, ਪਰ ਤੁਲਨਾਤਮਕ ਤੌਰ 'ਤੇ ਦੂਜਾ ਭਾਗ ਹੋਰ ਵੀ ਵਧੀਆ ਰਹਿ ਸਕਦਾ ਹੈ। ਵਾਹਨ ਨਾਲ ਸਬੰਧਤ ਮਾਮਲਿਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਵੀ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਸ਼ੁੱਕਰ ਗ੍ਰਹਿ ਦਾ ਗੋਚਰ ਜ਼ਿਆਦਾਤਰ ਸਮੇਂ ਅਨੁਕੂਲ ਨਤੀਜੇ ਦੇਣ ਵਾਲਾ ਦਿਖਾਈ ਦੇ ਰਿਹਾ ਹੈ। ਬ੍ਰਹਸਪਤੀ ਦਾ ਗੋਚਰ ਵੀ ਚੌਥੇ ਘਰ 'ਤੇ ਅਨੁਕੂਲਤਾ ਪੈਦਾ ਕਰਦਾ ਰਹੇਗਾ। ਇਹਨਾਂ ਸਾਰਿਆਂ ਕਾਰਣਾਂ ਦੇ ਨਾਲ, ਤੁਸੀਂ ਆਪਣੀ ਇੱਛਾ ਦੇ ਅਨੁਸਾਰ ਵਾਹਨ ਸੁੱਖ ਵੀ ਪ੍ਰਾਪਤ ਕਰ ਸਕੋਗੇ।
ਸਾਲ 2025 ਵਿੱਚ ਤੁਲਾ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ
- ਬਚਪਨ ਦੇ ਜ਼ਰੂਰਤਮੰਦ ਸਾਥੀ ਜਾਂ ਸਹਿਪਾਠੀ ਦੀ ਆਪਣੀ ਸਮਰੱਥਾ ਅਨੁਸਾਰ ਮੱਦਦ ਕਰੋ।
- ਮਾਸ, ਸ਼ਰਾਬ ਅਤੇ ਅਸ਼ਲੀਲਤਾ ਆਦਿ ਤੋਂ ਦੂਰ ਰਹੋ।
- ਹਰ ਮਹੀਨੇ ਦੇ ਤੀਜੇ ਵੀਰਵਾਰ ਨੂੰ ਆਪਣੀ ਸਮਰੱਥਾ ਅਨੁਸਾਰ ਮੰਦਰ ਵਿੱਚ ਘੀ ਅਤੇ ਆਲੂ ਦਾਨ ਕਰੋ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. 2025 ਵਿੱਚ ਤੁਲਾ ਰਾਸ਼ੀ ਦੇ ਚੰਗੇ ਦਿਨ ਕਦੋਂ ਆਉਣਗੇ?
ਮਈ 2025 ਤੋਂ ਬ੍ਰਹਸਪਤੀ ਤੁਲਾ ਰਾਸ਼ੀ ਦੇ ਨੌਵੇਂ ਘਰ ਵਿੱਚ ਅਤੇ ਅਕਤੂਬਰ 2025 ਤੋਂ ਦਸੰਬਰ 2025 ਤੱਕ ਬ੍ਰਹਸਪਤੀ ਤੁਲਾ ਰਾਸ਼ੀ ਦੇ ਦਸਵੇਂ ਘਰ ਵਿੱਚ ਗੋਚਰ ਕਰਨਗੇ। ਇਹ ਸਮਾਂ ਤੁਹਾਡੇ ਜੀਵਨ ਲਈ ਭਾਗਸ਼ਾਲੀ ਹੋਵੇਗਾ।
2. ਕੀ ਸਾਲ 2025 ਤੁਲਾ ਰਾਸ਼ੀ ਵਾਲਿਆਂ ਲਈ ਚੰਗਾ ਸਾਲ ਹੈ?
ਤੁਲਾ ਰਾਸ਼ੀਫਲ 2025 ਦੇ ਅਨੁਸਾਰ, ਤੁਲਾ ਰਾਸ਼ੀ ਵਾਲਿਆਂ ਲਈ ਨਵਾਂ ਸਾਲ 2025 ਮਿਲੇ-ਜੁਲੇ ਨਤੀਜੇ ਲਿਆਵੇਗਾ। ਇਸ ਸਾਲ ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਪਵੇਗਾ।
3. ਤੁਲਾ ਰਾਸ਼ੀ ਦੇ ਦੇਵੀ/ਦੇਵਤਾ ਕਿਹੜੇ ਹਨ?
ਤੁਲਾ ਰਾਸ਼ੀ ਦੀ ਦੇਵੀ ਜਗਤ ਦੀ ਮਾਤਾ ਪਾਰਵਤੀ ਹੈ। ਇਸ ਰਾਸ਼ੀ ਲਈ ਸਾਵਨ ਦਾ ਮਹੀਨਾ ਕਰੀਅਰ ਅਤੇ ਕਾਰੋਬਾਰ ਦੇ ਪੱਖ ਤੋਂ ਸ਼ੁਭ ਸਾਬਤ ਹੋਵੇਗਾ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Rashifal 2025
- Horoscope 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025