ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਟੀਜ਼ਰ

Author: Charu Lata | Updated Wed, 02 Apr 2025 09:49 AM IST

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਟੀਜ਼ਰ ਵਿੱਚ ਅਸੀਂ ਤੁਹਾਨੂੰਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਤੁਹਾਡੇ ਲਈ ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਬਾਰੇ ਇਹ ਖ਼ਾਸ ਲੇਖ ਲੈ ਕੇ ਆਇਆ ਹੈ, ਜਿਸ ਦੇ ਤਹਿਤ ਤੁਹਾਨੂੰ ਮਾਰਗੀ ਬੁੱਧ ਬਾਰੇ ਵਿਸਥਾਰ ਸਹਿਤ ਜਾਣਕਾਰੀ ਮਿਲੇਗੀ ਜਿਵੇਂ ਕਿ ਤਰੀਕ, ਸਮਾਂ ਆਦਿ। ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਨੂੰ ਮਹੱਤਵਪੂਰਣ ਮੰਨਿਆ ਜਾਂਦਾ ਹੈ, ਕਿਉਂਕਿ ਇਹ ਗ੍ਰਹਿ ਵਪਾਰ, ਬੁੱਧੀ, ਤਰਕ ਅਤੇ ਸੰਚਾਰ ਦਾ ਪ੍ਰਤੀਕ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਤੁਹਾਨੂੰ ਦੱਸ ਦੇਈਏ ਕਿ ਮੀਨ ਰਾਸ਼ੀ ਵਿੱਚ ਬੁੱਧ ਨੂੰ ਨੀਚ ਦਾ ਮੰਨਿਆ ਜਾਂਦਾ ਹੈ। ਤਾਂ ਕੀ ਇਸ ਦਾ ਹਰ ਚੀਜ਼ ਅਤੇ ਹਰੇਕ ਵਿਅਕਤੀ 'ਤੇ ਨਕਾਰਾਤਮਕ ਪ੍ਰਭਾਵ ਪਵੇਗਾ? ਹੋਰ ਜਾਣੋ।

ਵੈਦਿਕ ਜੋਤਿਸ਼ ਦੇ ਅਨੁਸਾਰ, ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ਅਤੇ ਸੂਰਜ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਵੀ ਹੈ। ਆਮ ਤੌਰ 'ਤੇ ਬੁੱਧ ਗ੍ਰਹਿ ਨੂੰ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਜਾਣ ਲਈ ਲਗਭਗ 23 ਤੋਂ 28 ਦਿਨ ਲੱਗਦੇ ਹਨ। ਸੂਰਜ ਦੇ ਨੇੜੇ ਹੋਣ ਕਾਰਨ, ਬੁੱਧ ਗ੍ਰਹਿ ਬਹੁਤ ਥੋੜ੍ਹੇ ਸਮੇਂ ਵਿੱਚ ਵੱਕਰੀ, ਅਸਤ ਜਾਂ ਮਾਰਗੀ ਹੋ ਜਾਂਦਾ ਹੈ। ਬੁੱਧ ਗ੍ਰਹਿ ਅਕਸਰ ਸੂਰਜ ਤੋਂ ਇੱਕ ਘਰ ਅੱਗੇ, ਪਿੱਛੇ ਜਾਂ ਉਸੇ ਘਰ ਵਿੱਚ ਸਥਿਤ ਹੁੰਦਾ ਹੈ। ਹੁਣ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਸਮਾਂ

ਬੁੱਧ ਨੂੰ ਸਾਰੇ ਗ੍ਰਹਾਂ ਦਾ ਰਾਜਾ ਮੰਨਿਆ ਜਾਂਦਾ ਹੈ ਅਤੇ ਹੁਣ 07 ਅਪ੍ਰੈਲ, 2025 ਨੂੰ ਸ਼ਾਮ 04:04 ਵਜੇ, ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਵੇਗਾ। ਮੀਨ ਰਾਸ਼ੀ ਵਿੱਚ ਬੁੱਧ ਕਦੇ ਵੀ ਸਹਿਜ ਨਹੀਂ ਹੁੰਦਾ ਅਤੇ ਇਸ ਕਾਰਨ ਅਣਕਿਆਸੀਆਂ ਅਤੇ ਅਸਥਿਰ ਘਟਨਾਵਾਂ ਵਾਪਰਨ ਦਾ ਖਤਰਾ ਬਣ ਸਕਦਾ ਹੈ। ਆਓ ਹੁਣ ਅੱਗੇ ਵਧੀਏ ਅਤੇਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਟੀਜ਼ਰ ਵਿੱਚਜਾਣੀਏ ਕਿ ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਨਾਲ ਦੁਨੀਆ ਅਤੇ ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇਗਾ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਵਿਸ਼ੇਸ਼ਤਾਵਾਂ

ਮੀਨ ਰਾਸ਼ੀ ਵਿੱਚ ਬੁੱਧ ਦਾ ਹੋਣਾ ਬੁੱਧੀ ਅਤੇ ਸਹਿਜਤਾ ਦਾ ਸੁਮੇਲ ਹੁੰਦਾ ਹੈ। ਇਹ ਤਰਕ ਨੂੰ ਰਹੱਸ ਨਾਲ ਜੋੜਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਬੁੱਧ ਮੀਨ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਉਹ ਸੁਪਨਿਆਂ ਦੀ ਦੁਨੀਆ ਵਿੱਚ ਗੁਆਚੇ ਰਹਿੰਦੇ ਹਨ, ਉਨ੍ਹਾਂ ਦਾ ਸੋਚਣ ਅਤੇ ਗੱਲ ਕਰਨ ਦਾ ਤਰੀਕਾ ਕਲਪਨਾਸ਼ੀਲ ਹੁੰਦਾ ਹੈ। ਉਹ ਲੋਕਾਂ ਅਤੇ ਸਥਿਤੀਆਂ ਨੂੰ ਡੂੰਘਾਈ ਅਤੇ ਸਹਿਜਤਾ ਨਾਲ ਸਮਝਦੇ ਹਨ। ਉਹ ਰਚਨਾਤਮਕ ਹੋ ਸਕਦਾ ਹਨ ਅਤੇ ਲਿਖਣ, ਸੰਗੀਤ ਅਤੇ ਦ੍ਰਿਸ਼ ਕਲਾ ਵਿੱਚ ਉੱਤਮ ਹੋ ਸਕਦੇ ਹਨ। ਇਹ ਲੋਕ ਦੂਜਿਆਂ ਤੋਂ ਵੱਖਰੇ ਢੰਗ ਨਾਲ ਸੋਚਦੇ ਹਨ ਅਤੇ ਕਲਪਨਾਤਮਕ ਵਿਚਾਰਾਂ ਨੂੰ ਸਾਕਾਰ ਕਰ ਸਕਦੇ ਹਨ। ਇਨ੍ਹਾਂ ਲੋਕਾਂ ਦਾ ਜੀਵਨ ਪ੍ਰਤੀ ਆਸ਼ਾਵਾਦੀ ਨਜ਼ਰੀਆ ਹੁੰਦਾ ਹੈ ਅਤੇ ਉਹ ਖਾਸ ਤੌਰ 'ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨਾ ਚਾਹੁੰਦੇ ਹਨ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਦੇਸ਼-ਦੁਨੀਆ ‘ਤੇ ਪ੍ਰਭਾਵ

ਕਾਰੋਬਾਰ ਅਤੇ ਰਾਜਨੀਤੀ

ਮਾਰਕੀਟਿੰਗ, ਮੀਡੀਆ, ਪੱਤਰਕਾਰਤਾ ਅਤੇ ਅਧਿਆਤਮ

ਰਚਨਾਤਮਕ ਲੇਖਣ ਅਤੇ ਹੋਰ ਰਚਨਾਤਮਕ ਖੇਤਰ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਸ਼ੇਅਰ ਬਜ਼ਾਰ ‘ਤੇ ਅਸਰ

07 ਅਪ੍ਰੈਲ, 2025 ਨੂੰ, ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ। ਮੀਨ ਰਾਸ਼ੀ ਜਲ ਤੱਤ ਦੀ ਰਾਸ਼ੀ ਹੈ ਅਤੇ ਇਸ ਦਾ ਸੁਆਮੀ ਬ੍ਰਹਸਪਤੀ ਹੈ। ਬੁੱਧ ਗ੍ਰਹਿ ਸ਼ੇਅਰ ਬਜ਼ਾਰ ਨੂੰ ਪ੍ਰਭਾਵਿਤ ਕਰਨ ਵਾਲ਼ੇ ਮੁੱਖ ਗ੍ਰਹਾਂ ਵਿੱਚੋਂ ਇੱਕ ਹੈ। ਤਾਂ ਆਓ ਹੁਣ ਜਾਣਦੇ ਹਾਂ ਕਿ ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਦਾ ਸ਼ੇਅਰ ਬਜ਼ਾਰ 'ਤੇ ਕੀ ਪ੍ਰਭਾਵ ਪਵੇਗਾ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਇਨ੍ਹਾਂ ਰਾਸ਼ੀਆਂ ‘ਤੇ ਪਵੇਗਾ ਨਕਾਰਾਤਮਕ ਪ੍ਰਭਾਵ

ਬ੍ਰਿਸ਼ਭ ਰਾਸ਼ੀ

ਤੁਹਾਨੂੰ ਵਿੱਤੀ ਫੈਸਲੇ ਸਮਝਦਾਰੀ ਨਾਲ ਲੈਣੇ ਚਾਹੀਦੇ ਹਨ ਅਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਜੋਖਮ ਲੈਣੇ ਚਾਹੀਦੇ ਹਨ। ਤੁਸੀਂ ਜਲਦਬਾਜ਼ੀ ਵਿੱਚ ਕੋਈ ਫੈਸਲਾ ਲੈ ਸਕਦੇ ਹੋ। ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਦੇ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਜਾਂ ਤੁਹਾਡੇ ਸਮਾਜਿਕ ਦਾਇਰੇ ਵਿੱਚ ਕਿਸੇ ਵਿਅਕਤੀ ਤੋਂ ਗਲਤ ਸਲਾਹ ਮਿਲ ਸਕਦੀ ਹੈ। ਇਸ ਲਈ, ਤੁਹਾਨੂੰ ਅਚਾਨਕ ਫੈਸਲੇ ਲੈਂਦੇ ਸਮੇਂ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ, ਖਾਸ ਕਰਕੇ ਉਹ ਜੋ ਤੁਹਾਡੀ ਵਿੱਤੀ ਸਥਿਤੀ, ਵੱਕਾਰ, ਇਮਾਨਦਾਰੀ ਜਾਂ ਪਰਿਵਾਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸਬੰਧਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਤੁਹਾਨੂੰ ਇਸ ਸਮੇਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਤੁਸੀਂ ਅਣਜਾਣੇ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਮਜ਼ਾਕ ਉਡਾਉਂਦੇ ਹੋਏ ਨਜ਼ਰ ਆ ਸਕਦੇ ਹੋ।

ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰਕ ਰਾਸ਼ੀ

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਟੀਜ਼ਰ ਦੇ ਅਨੁਸਾਰ,ਤੁਹਾਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਭੈਣ-ਭਰਾਵਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ 'ਤੇ ਧਿਆਨ ਦੇਣਾ ਚਾਹੀਦਾ ਹੈ। ਤੁਹਾਨੂੰ ਫ਼ੋਨ 'ਤੇ ਗੱਲ ਕਰਦੇ ਸਮੇਂ ਆਪਣੇ ਸ਼ਬਦਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਲਾਪਰਵਾਹੀ ਵਾਲ਼ੇ ਸ਼ਬਦ ਗਲਤਫਹਿਮੀ ਦਾ ਕਾਰਨ ਬਣ ਸਕਦੇ ਹਨ। ਇਸ ਸਮੇਂ, ਕਰਕ ਰਾਸ਼ੀ ਦੇ ਲੋਕਾਂ ਲਈ ਅਧਿਆਤਮਿਕਤਾ ਨਾਲ ਜੁੜੇ ਰਹਿਣਾ ਫਲਦਾਇਕ ਰਹੇਗਾ।

ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਬੁੱਧ ਗ੍ਰਹਿ ਹੈ, ਜਿਸ ਦਾ ਤੁਹਾਡੇ ਕੰਮ, ਪੇਸ਼ੇ ਅਤੇ ਵਿਆਹ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਬੁੱਧ ਗ੍ਰਹਿ ਨੀਚ ਸਥਿਤੀ ਵਿੱਚ ਹੈ ਅਤੇ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰ ਰਿਹਾ ਹੈ। ਭਾਵੇਂ ਬੁੱਧ ਗ੍ਰਹਿ ਚੌਥੇ ਘਰ ਵਿੱਚ ਹੋਣ 'ਤੇ ਸ਼ੁਭ ਨਤੀਜੇ ਦਿੰਦਾ ਹੈ, ਪਰ ਹੁਣ ਕਮਜ਼ੋਰ ਸਥਿਤੀ ਵਿੱਚ ਹੋਣ ਅਤੇ ਰਾਹੂ ਅਤੇ ਸ਼ਨੀ ਵਰਗੇ ਅਸ਼ੁੱਭ ਗ੍ਰਹਾਂ ਨਾਲ ਸੰਯੋਜਨ ਹੋਣ ਕਾਰਨ, ਇਹ ਪੂਰੀ ਤਰ੍ਹਾਂ ਸਕਾਰਾਤਮਕ ਨਤੀਜੇ ਨਹੀਂ ਦੇ ਸਕੇਗਾ। ਫਿਰ ਵੀ ਬੁੱਧ ਤੁਹਾਨੂੰ ਚੰਗੇ ਨਤੀਜੇ ਦੇਣ ਦੀ ਕੋਸ਼ਿਸ਼ ਕਰੇਗਾ। ਤੁਹਾਨੂੰ ਆਪਣੇ ਕਰੀਅਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਥੋੜ੍ਹੀ ਜਿਹੀ ਮਿਹਨਤ ਨਾਲ ਤੁਸੀਂ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ।

ਧਨੂੰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮਕਰ ਰਾਸ਼ੀ

ਬੁੱਧ, ਮਕਰ ਰਾਸ਼ੀ ਦੇ ਛੇਵੇਂ ਅਤੇ ਨੌਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਬੁੱਧ ਗ੍ਰਹਿ ਤੀਜੇ ਘਰ ਵਿੱਚ ਕਮਜ਼ੋਰ ਹੁੰਦਾ ਹੈ ਅਤੇ ਇਸ ਸਥਿਤੀ ਨੂੰ ਆਮ ਤੌਰ 'ਤੇ ਅਨੁਕੂਲ ਨਹੀਂ ਮੰਨਿਆ ਜਾਂਦਾ। ਬੁੱਧ ਦੇ ਕਮਜ਼ੋਰ ਸਥਿਤੀ ਵਿੱਚ ਹੋਣ ਕਾਰਨ, ਇਸ ਦੀ ਨਕਾਰਾਤਮਕਤਾ ਥੋੜ੍ਹੀ ਵੱਧ ਸਕਦੀ ਹੈ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਟੀਜ਼ਰ ਕਹਿੰਦਾ ਹੈ ਕਿਇਸ ਸਮੇਂ, ਤੁਹਾਨੂੰ ਕਾਨੂੰਨੀ ਮਾਮਲਿਆਂ, ਅਦਾਲਤ ਜਾਂ ਕਰਜ਼ੇ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਤੁਹਾਨੂੰ ਆਪਣੇ ਪਿਤਾ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ‘ਤੇ ਤੁਹਾਨੂੰ ਧਾਰਮਿਕ ਜਾਂ ਅਧਿਆਤਮਿਕ ਗਤੀਵਿਧੀਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਭੌਤਿਕ ਚੀਜ਼ਾਂ ਬਾਰੇ ਚਿੰਤਾ ਕਰਨ ਤੋਂ ਬਚਣਾ ਚਾਹੀਦਾ ਹੈ।

ਮਕਰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮੀਨ ਰਾਸ਼ੀ

ਇਸ ਸਮੇਂ, ਤੁਹਾਨੂੰ ਘਰੇਲੂ ਅਤੇ ਪਰਿਵਾਰਕ ਮੁੱਦਿਆਂ ਦੇ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜ਼ਮੀਨ, ਜਾਇਦਾਦ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਜਦੋਂ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੁੰਦਾ ਹੈ, ਤਾਂ ਕਾਰੋਬਾਰੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ, ਕਿਉਂਕਿ ਉਨ੍ਹਾਂ ਦੀ ਛੋਟੀ ਜਿਹੀ ਗਲਤੀ ਵੀ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਇਲਾਵਾ, ਖਾਸ ਕਰਕੇ ਦੂਜਿਆਂ ਦੀ ਆਲੋਚਨਾ ਕਰਦੇ ਸਮੇਂ ਸਖ਼ਤ ਸ਼ਬਦਾਂ ਦੀ ਵਰਤੋਂ ਨਾ ਕਰੋ। ਪੈਸੇ ਨਾਲ ਸਬੰਧਤ ਮਾਮਲਿਆਂ ਵੱਲ ਧਿਆਨ ਦਿਓ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ਼ ਚੰਗੇ ਸਬੰਧ ਬਣਾ ਕੇ ਰੱਖੋ।

ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਉਪਾਅ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੀਨ ਰਾਸ਼ੀ ਵਿੱਚ ਕਿੰਨੇ ਡਿਗਰੀ ‘ਤੇ ਬੁੱਧ ਨੀਚ ਦਾ ਹੋ ਜਾਂਦਾ ਹੈ?

15 ਡਿਗਰੀ ‘ਤੇ।

2. ਬ੍ਰਹਸਪਤੀ ਅਤੇ ਬੁੱਧ ਦੇ ਵਿਚਕਾਰ ਕੀ ਸਬੰਧ ਹੈ?

ਇਹ ਦੋਵੇਂ ਗ੍ਰਹਿ ਇੱਕ-ਦੂਜੇ ਦੇ ਪ੍ਰਤੀ ਉਦਾਸੀਨ ਰਹਿੰਦੇ ਹਨ।

3. ਮੀਨ ਰਾਸ਼ੀ ਤੋਂ ਇਲਾਵਾ, ਬ੍ਰਹਸਪਤੀ ਹੋਰ ਕਿਹੜੀ ਰਾਸ਼ੀ ਦਾ ਸੁਆਮੀ ਹੈ?

ਧਨੂੰ ਰਾਸ਼ੀ।

Talk to Astrologer Chat with Astrologer