ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ

Author: Charu Lata | Updated Thu, 23 Jan 2025 09:38 AM IST

ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਅਸੀਂ ਤੁਹਾਨੂੰਸ਼ੁੱਕਰ ਦੇ ਮੀਨ ਰਾਸ਼ੀ ਵਿੱਚ ਗੋਚਰ ਕਰਨ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।28 ਜਨਵਰੀ, 2025 ਨੂੰ ਪ੍ਰੇਮ ਦੇ ਦੇਵਤਾ ਸ਼ੁੱਕਰ ਗ੍ਰਹਿ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ।


ਸ਼ੁੱਕਰ ਨੂੰ ਪ੍ਰੇਮ ਦੇ ਗ੍ਰਹਿ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਕਿਸਮਤ ਦੇ ਸੁਆਮੀ ਦੇ ਰੂਪ ਵਿੱਚ ਪ੍ਰਸਿੱਧ ਸ਼ੁੱਕਰ ਨੂੰ ਪ੍ਰੇਮ, ਸੁੰਦਰਤਾ ਅਤੇ ਧਨ ਦੀ ਰੋਮਨ ਦੇਵੀ ਦਾ ਨਾਮ ਦਿੱਤਾ ਗਿਆ ਹੈ। ਵੈਦਿਕ ਜ਼ੋਤਿਸ਼ ਵਿਚ, ਸ਼ੁੱਕਰ ਦਾ ਸਬੰਧ ਹਰ ਕਿਸਮ ਦੀ ਭੌਤਿਕ ਅਤੇ ਸ਼ਾਨਦਾਰ ਚੀਜ਼ਾਂ ਨਾਲ ਹੁੰਦਾ ਹੈ। ਸ਼ੁੱਕਰ ਗ੍ਰਹਿ ਤੁਹਾਡੇ ਹੋਰਾਂ ਨਾਲ ਸੰਪਰਕ ਸਾਧਣ ਦੇ ਵੱਖ-ਵੱਖ ਤਰੀਕਿਆਂ, ਆਪਣੇ ਵਾਤਾਵਰਣ ਦੀ ਪ੍ਰਸ਼ੰਸਾ ਕਰਨ ਅਤੇ ਆਪਣੇ ਨਾਲ ਤਾਲਮੇਲ ਬਣਾਓਣ ਦਾ ਪ੍ਰਤੀਕ ਹੈ। ਇਹ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਤੁਹਾਡੇ ਪ੍ਰੇਮ ਜਾਂ ਦਿਲ ਨੂੰ ਰੌਸ਼ਨ ਕਰਦਾ ਹੈ। ਤੁਹਾਡੀ ਸ਼ੁੱਕਰ ਰਾਸ਼ੀ ’ਤੇ ਨਿਰਭਰ ਕਰਦਾ ਹੈ ਕਿ ਅੰਤਰੰਗਤਾ, ਪਿਆਰ ਅਤੇ ਆਪਣੇਪਣ ਨੂੰ ਲੈ ਕੇ ਤੁਹਾਡੀਆਂ ਇੱਛਾਵਾਂ ਅਤੇ ਟੀਚੇ ਕੀ ਹਨ। ਇਹ ਤੁਹਾਡੇ ਪ੍ਰੇਮ ਦੇ ਸੂਖਮ ਪੱਖਾਂ ਨੂੰ ਜ਼ਾਹਿਰ ਕਰਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਆਪਣੀਆਂ ਭਾਵਨਾਵਾਂ ਕਿਵੇਂ ਪ੍ਰਗਟ ਕਰਦੇ ਹੋ।

ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਸਮਾਂ

28 ਜਨਵਰੀ ਨੂੰ ਸਵੇਰੇ 06:42 ਵਜੇ ਸ਼ੁੱਕਰ ਗ੍ਰਹਿ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਮੀਨ ਸ਼ੁੱਕਰ ਦੀ ਉੱਚ ਰਾਸ਼ੀ ਹੈ ਅਤੇ ਕੁੰਡਲੀ ਵਿੱਚ ਇਸ ਸਥਿਤੀ ਨੂੰ ਸ਼ੁੱਕਰ ਦੇ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।ਚੱਲੋ ਹੁਣ ਅੱਗੇ ਵਧੀਏ ਅਤੇ ਜਾਣੀਏ ਕਿ ਮੀਨ ਰਾਸ਼ੀ ਵਿੱਚ ਸ਼ੁੱਕਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਅਤੇਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦਾ ਦੇਸ਼-ਦੁਨੀਆ ਦੇ ਨਾਲ-ਨਾਲ ਵੱਖ-ਵੱਖ ਰਾਸ਼ੀਆਂ ’ਤੇ ਕੀ ਪ੍ਰਭਾਵ ਪਵੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੀਨ ਰਾਸ਼ੀ ਵਿੱਚ ਸ਼ੁੱਕਰ: ਵਿਸ਼ੇਸ਼ਤਾਵਾਂ

ਮੀਨ ਰਾਸ਼ੀ ਵਿੱਚ ਸ਼ੁੱਕਰ ਦੀ ਮੌਜੂਦਗੀ ਨੂੰ ਬਹੁਤ ਰੋਮਾਂਟਿਕ ਅਤੇ ਕਰੁਣਾ ਭਰਿਆ ਮੰਨਿਆ ਜਾਂਦਾ ਹੈ। ਸ਼ੁੱਕਰ ਪ੍ਰੇਮ, ਸੁੰਦਰਤਾ ਅਤੇ ਸਬੰਧਾਂ ਦਾ ਕਾਰਕ ਹੈ ਅਤੇ ਮੀਨ ਰਾਸ਼ੀ ਵਿੱਚ ਹੋਣ ’ਤੇ ਇਹ ਆਪਣੀ ਊਰਜਾ ਨੂੰ ਬਹੁਤ ਹੀ ਸੁੰਦਰ ਅਤੇ ਆਦਰਸ਼ਵਾਦੀ ਢੰਗ ਨਾਲ ਜ਼ਾਹਿਰ ਕਰਦਾ ਹੈ। ਮੀਨ ਰਾਸ਼ੀ ਦੇ ਸੁਆਮੀ ਬ੍ਰਹਸਪਤੀ ਹਨ ਅਤੇ ਇਸ ਗ੍ਰਹਿ ਦਾ ਸਬੰਧ ਦਿਆਲਤਾ, ਸਹਿਜ ਗਿਆਨ ਅਤੇ ਅਧਿਆਤਮ ਨਾਲ ਹੈ। ਮੀਨ ਰਾਸ਼ੀ ਵਿੱਚ ਸ਼ੁੱਕਰ ਦੀ ਮੌਜੂਦਗੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਗਈਆਂ ਹਨ:

ਆਦਰਸ਼ਵਾਦੀ ਅਤੇ ਭਾਵੁਕ

ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਮੌਜੂਦ ਹੋਣ ’ਤੇ ਵਿਅਕਤੀ ਪਿਆਰ ਨੂੰ ਲੈ ਕੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਰੱਖਦਾ ਹੈ। ਉਹ ਭਾਵਨਾਤਮਕ ਪੱਧਰ ’ਤੇ ਡੂੰਘੇ ਤੌਰ ’ਤੇ ਜੁੜਨਾ ਪਸੰਦ ਕਰਦਾ ਹੈ ਅਤੇ ਪਰੀਆਂ ਦੀਆਂ ਪ੍ਰੇਮ ਕਹਾਣੀਆਂ ਵਾਲ਼ੇ ਪਿਆਰ ਦੇ ਸੁਪਨੇ ਦੇਖ ਸਕਦਾ ਹੈ। ਇਸ ਕਾਰਨ, ਉਹ ਰਿਸ਼ਤਿਆਂ ਵਿੱਚ ਬਹੁਤ ਹੀ ਰੋਮਾਂਟਿਕ ਅਤੇ ਭਾਵੁਕ ਹੋ ਸਕਦਾ ਹੈ।

ਦਿਆਲੂ ਅਤੇ ਹਮਦਰਦੀ ਭਰਿਆ

ਸ਼ੁੱਕਰ ਦੇ ਮੀਨ ਰਾਸ਼ੀ ਵਿੱਚ ਹੋਣ ’ਤੇ ਵਿਅਕਤੀ ਬਹੁਤ ਹੀ ਹਮਦਰਦੀ ਭਰਿਆ ਹੋਣ ਦੇ ਨਾਲ-ਨਾਲ ਦੂਜਿਆਂ ਦੀਆਂ ਭਾਵਨਾਵਾਂ ਨੂੰ ਗਹਿਰਾਈ ਨਾਲ ਸਮਝਣ ਅਤੇ ਅਪਨਾਓਣ ਦੀ ਕਾਬਲੀਅਤ ਰੱਖਦਾ ਹੈ। ਉਹ ਆਪਣੇ ਸਾਥੀ ਦਾ ਖਾਸ ਧਿਆਨ ਰੱਖਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਤਮਕ ਜ਼ਰੂਰਤਾਂ ਦੇ ਪ੍ਰਤੀ ਜਾਗਰੁਕ ਰਹਿੰਦਾ ਹੈ। ਕਈ ਵਾਰ, ਉਹ ਆਪਣੇ ਪਿਆਰੇ ਲਈ ਬਲੀਦਾਨ ਦੇਣ ਤੋਂ ਵੀ ਨਹੀਂ ਕਤਰਾਉਂਦਾ।

ਰਚਨਾਤਮਕ ਅਤੇ ਕਲਾਤਮਕ

ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਹੋਣ ਨਾਲ ਵਿਅਕਤੀ ਦੇ ਅੰਦਰ ਪ੍ਰਕਿਰਤਿਕ ਰੂਪ ਨਾਲ਼ ਕਲਾਤਮਕ ਗੁਣ ਮੌਜੂਦ ਹੁੰਦੇ ਹਨ। ਉਹ ਕਲਾ, ਸੰਗੀਤ, ਨ੍ਰਿਤ ਜਾਂ ਕਵਿਤਾ ਵਰਗੇ ਰਚਨਾਤਮਕ ਖੇਤਰਾਂ ਵੱਲ ਖਿੱਚਿਆ ਜਾਂਦਾ ਹੈ। ਇਨ੍ਹਾਂ ਦੀ ਭਾਵਨਾਵਾਂ ਨੂੰ ਸਮਝਣ ਦੀ ਯੋਗਤਾ ਇਨ੍ਹਾਂ ਦੀ ਰਚਨਾਤਮਕਤਾ ਅਤੇ ਅਤੇ ਕਾਬਲੀਅਤ ਨੂੰ ਹੋਰ ਉੱਚੇ ਪੱਧਰ ’ਤੇ ਲੈ ਜਾਂਦੀ ਹੈ।

ਰੋਮਾਂਟਿਕ ਹੁੰਦੇ ਹਨ

ਸ਼ੁੱਕਰ ਦੇ ਇਸ ਰਾਸ਼ੀ ਵਿੱਚ ਹੋਣ ਨਾਲ਼ ਵਿਅਕਤੀ ਦੀ ਆਪਣੇ ਸਾਥੀ ਜਾਂ ਸਬੰਧਾਂ ਨੂੰ ਆਦਰਸ਼ ਬਣਾਉਣ ਦੀ ਪ੍ਰਵਿਰਤੀ ਹੋ ਸਕਦੀ ਹੈ। ਕਈ ਵਾਰ, ਉਹ ਆਪਣੇ ਸੁਪਨਿਆਂ ਦਾ ਰਿਸ਼ਤਾ ਪ੍ਰਾਪਤ ਕਰਨ ਲਈ ਆਪਣੇ ਸਾਥੀ ਦੀਆਂ ਕਮੀਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਦੋਂ ਅਸਲੀਅਤ ਉਨ੍ਹਾਂ ਦੇ ਪਿਆਰ ਦੇ ਆਦਰਸ਼ ਨਾਲ ਮੇਲ ਨਹੀਂ ਖਾਂਦੀ ਤਾਂ ਉਹ ਨਿਰਾਸ਼ਾ ਦਾ ਅਨੁਭਵ ਕਰ ਸਕਦੇ ਹਨ। ਜਦੋਂ ਰਿਸ਼ਤਿਆਂ ਵਿੱਚ ਸਮੱਸਿਆਵਾਂ ਆਉਂਦੀਆਂ ਹਨ, ਤਾਂ ਸਥਿਤੀ ਦਾ ਸਾਹਮਣਾ ਕਰਨ ਦੀ ਬਜਾਏ, ਉਹ ਉਸ ਤੋਂ ਭੱਜਣਾ ਸ਼ੁਰੂ ਕਰ ਦਿੰਦੇ ਹਨ।

ਸੰਵੇਦਨਸ਼ੀਲ ਅਤੇ ਅਸੁਰੱਖਿਅਤ

ਇਹ ਜਾਤਕ ਦੂਜਿਆਂ ਦੀਆਂ ਭਾਵਨਾਵਾਂ ਦੇ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਸਕਦੇ ਹਨ। ਇਸ ਕਰਕੇ ਉਹ ਆਪਣੇ ਰਿਸ਼ਤਿਆਂ ਵਿੱਚ ਅਕਸਰ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਦੂਜਿਆਂ ਦੇ ਵਿਵਹਾਰ ਤੋਂ ਆਸਾਨੀ ਨਾਲ ਦੁਖੀ ਹੋ ਜਾਂਦੇ ਹਨ। ਇਨ੍ਹਾਂ ਨੂੰ ਅਕਸਰ ਪਿਆਰ ਦੇ ਮਾਮਲੇ ਵਿੱਚ ਅਣਕਹੀ ਇੱਛਾ ਹੁੰਦੀ ਹੈ, ਪਰ ਉਹ ਕਈ ਵਾਰ ਆਪਣੀਆਂ ਜ਼ਰੂਰਤਾਂ ਨੂੰ ਪ੍ਰਗਟ ਕਰਨ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ।

ਪ੍ਰੇਮ ਵਿੱਚ ਅਧਿਆਤਮਿਕ ਅਤੇ ਗੈਰ-ਰੂੜ੍ਹੀਵਾਦੀ

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਇੱਕ ਅਧਿਆਤਮਿਕ ਪਹਿਲੂ ਵੀ ਹੈ। ਇਹ ਜਾਤਕ ਉਸ ਪਿਆਰ ਵੱਲ ਆਕਰਸ਼ਿਤ ਹੋ ਸਕਦੇ ਹਨ, ਜੋ ਭੌਤਿਕ ਦੁਨੀਆਂ ਤੋਂ ਪਰੇ ਹੁੰਦਾ ਹੈ। ਇਹ ਅਜਿਹੇ ਗੈਰ-ਰੂੜ੍ਹੀਵਾਦੀ ਰਿਸ਼ਤਿਆਂ ਜਾਂ ਸਾਥੀ ਵੱਲ ਆਕਰਸ਼ਿਤ ਹੋ ਸਕਦੇ ਹਨ, ਜਿਨ੍ਹਾਂ ਦੇ ਰਿਸ਼ਤਿਆਂ ਅਤੇ ਅਪਣੱਤ ਬਾਰੇ ਇਨ੍ਹਾਂ ਜਿਹੇ ਹੀ ਆਦਰਸ਼ ਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਜੀਵਨ ਸਾਥੀ ਦੀ ਭਾਲ਼ ਵੀ ਕਰ ਰਹੇ ਹੋ ਸਕਦੇ ਹਨ, ਜਿਸ ਨਾਲ ਇਨ੍ਹਾਂ ਦੀ ਕਿਸਮਤ ਜੁੜੀ ਹੋਵੇ ਜਾਂ ਇਨ੍ਹਾਂ ਦੇ ਕਰਮ ਜੁੜੇ ਹੋਣ।

ਪ੍ਰੇਮ ਵਿੱਚ ਤਿਆਗ ਕਰਨਾ

ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਮੌਜੂਦ ਹੋਣ ’ਤੇ ਵਿਅਕਤੀ ਦੂਜਿਆਂ ਦੀਆਂ ਜ਼ਰੂਰਤਾਂ ਨੂੰ ਆਪਣੇ ਤੋਂ ਪਹਿਲਾਂ ਰੱਖਦਾ ਹੈ। ਉਹ ਆਪਣੇ ਪਿਆਰੇ ਦੇ ਲਈ ਬਹੁਤ ਕੁਝ ਛੱਡਣ ਲਈ ਤਿਆਰ ਰਹਿੰਦਾ ਹੈ। ਹਾਲਾਂਕਿ ਇਹ ਗੁਣ ਚੰਗਾ ਹੋ ਸਕਦਾ ਹੈ, ਪਰ ਜੇ ਇਸ ਵਿੱਚ ਸੀਮਾ ਨਾ ਰੱਖੀ ਜਾਵੇ, ਤਾਂ ਇਹ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ

ਮੇਖ਼ ਰਾਸ਼ੀ

ਸ਼ੁੱਕਰ ਮੇਖ਼ ਰਾਸ਼ੀ ਦੇ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ, ਜਿਸ ਦਾ ਮਤਲਬ ਹੈ ਕਿ ਤੁਸੀਂ ਐਸ਼ੋ-ਆਰਾਮ ਦੀਆਂ ਚੀਜ਼ਾਂ 'ਤੇ ਪੈਸਾ ਖਰਚ ਕਰੋਗੇ। ਨਿੱਜੀ ਖੇਤਰ ਵਿੱਚ ਨੌਕਰੀ ਕਰਨ ਵਾਲ਼ਿਆਂ ਦੀਆਂ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ ਜਾਂ ਉਨ੍ਹਾਂ ਨੂੰ ਤਰੱਕੀ ਮਿਲ ਸਕਦੀ ਹੈ। ਇਸ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਕਾਰੋਬਾਰੀਆਂ ਲਈ ਵਿੱਤੀ ਲਾਭ ਦੇ ਸੰਕੇਤ ਹਨ ਅਤੇਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕਦੇ ਹੋ। ਇਨ੍ਹਾਂ ਦੇ ਲਈ ਆਪਣੇ ਕਾਰਜ ਖੇਤਰ ਜਾਂ ਪੇਸ਼ੇ ਵਿੱਚ ਤਰੱਕੀ ਕਰਨ ਲਈ ਬਹੁਤ ਵਧੀਆ ਸਮਾਂ ਹੈ। ਉਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰੋਜੈਕਟ ਵੀ ਪ੍ਰਾਪਤ ਹੋ ਸਕਦੇ ਹਨ।

ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ, ਸ਼ੁੱਕਰ ਉਨ੍ਹਾਂ ਦੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਮਾਲਕ ਹੈ ਅਤੇ ਹੁਣ ਇਸ ਗੋਚਰ ਦੇ ਦੌਰਾਨ, ਸ਼ੁੱਕਰ ਉਨ੍ਹਾਂ ਦੇ ਕਰੀਅਰ ਦੇ ਘਰ ਅਰਥਾਤ ਦਸਵੇਂ ਘਰ ਵਿੱਚ ਗੋਚਰ ਕਰੇਗਾ। ਮਿਥੁਨ ਰਾਸ਼ੀ ਦੇ ਜਾਤਕਾਂ ਦੇ ਕਰੀਅਰ ਲਈ ਇਹ ਬਹੁਤ ਵਧੀਆ ਸਮਾਂ ਹੈ। ਤੁਸੀਂ ਕਾਰਜ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰੋਗੇ ਅਤੇ ਜੇਕਰ ਤੁਸੀਂ ਮੈਨੇਜਰ ਦੇ ਅਹੁਦੇ 'ਤੇ ਹੋ, ਤਾਂ ਅਧਿਕਾਰੀ ਤੁਹਾਡੀਆਂ ਸਿਫ਼ਾਰਸ਼ਾਂ ਅਤੇ ਆਲੋਚਨਾ ਵੱਲ ਧਿਆਨ ਦੇਣਗੇ। ਤੁਹਾਨੂੰ ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਰਚਨਾਤਮਕ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਜਾਤਕਾਂ ਜਿਵੇਂ ਕਿ ਕਲਾਕਾਰਾਂ ਅਤੇ ਡਿਜ਼ਾਈਨਰਾਂ ਨੂੰ ਵਧੇਰੇ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ। ਇਹ ਸਮਾਂ ਉਨ੍ਹਾਂ ਲਈ ਬਹੁਤ ਵਧੀਆ ਰਹਿਣ ਵਾਲਾ ਹੈ।

ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਕਰਕ ਰਾਸ਼ੀ

ਸ਼ੁੱਕਰ ਕਰਕ ਰਾਸ਼ੀ ਦੇ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਸ ਗੋਚਰ ਦੇ ਦੌਰਾਨ, ਇਹ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਇਸ ਸਮੇਂ ਦੇ ਦੌਰਾਨ, ਕਰਕ ਰਾਸ਼ੀ ਦੇ ਤਹਿਤ ਜੰਮੇ ਜਾਤਕ ਰਾਹਤ ਦਾ ਸਾਹ ਲੈਣਗੇ, ਕਿਉਂਕਿ ਸ਼ੁੱਕਰ ਨੌਕਰੀਪੇਸ਼ਾ ਜਾਤਕਾਂ ਨੂੰ ਵਿੱਤੀ ਲਾਭ ਅਤੇ ਤਰੱਕੀਆਂ ਦਾ ਤੋਹਫ਼ਾ ਦੇ ਰਿਹਾ ਹੈ। ਤੁਹਾਡੀ ਮਿਹਨਤ ਦੇ ਬਦਲੇ ਤੁਹਾਡੀ ਆਮਦਨ ਵੀ ਵਧ ਸਕਦੀ ਹੈ। ਜਿਨ੍ਹਾਂ ਲੋਕਾਂ ਦਾ ਕਾਰੋਬਾਰ ਮੁਨਾਫ਼ੇ ਵਿੱਚ ਚੱਲ ਰਿਹਾ ਹੈ, ਉਹ ਵੀ ਇਸ ਸਮੇਂ ਦਾ ਆਨੰਦ ਮਾਣਨਗੇ। ਤੁਹਾਡੇ ਕਰੀਅਰ ਨਾਲ ਸਬੰਧਤ ਅਨੁਭਵ ਤੁਹਾਡੇ ਲਈ ਮੱਦਦਗਾਰ ਸਿੱਧ ਹੋਣਗੇ।

ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਸ਼ੁੱਕਰ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਤੁਸੀਂ ਆਪਣੇ ਜੀਵਨ ਸਾਥੀ ਦੇ ਸਹਿਯੋਗ ਨਾਲ ਕਾਰੋਬਾਰ ਵਿੱਚ ਬਹੁਤ ਪੈਸਾ ਕਮਾਓਗੇ। ਤੁਹਾਨੂੰ ਕਾਰਪੋਰੇਟ ਨਿਵੇਸ਼ਾਂ ਤੋਂ ਲਾਭ ਹੋਣ ਦੀ ਉਮੀਦ ਹੈ। ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ, ਨਿੱਜੀ ਖੇਤਰ ਵਿੱਚ ਕੰਮ ਕਰਨ ਵਾਲ਼ੇ ਜਾਤਕਾਂ ਨੂੰ ਆਪਣੇ ਪੇਸ਼ੇਵਰ ਨੈਟਵਰਕ ਦੀ ਮੱਦਦ ਨਾਲ ਚੰਗੀ ਨੌਕਰੀ ਮਿਲ ਸਕਦੀ ਹੈ ਜਾਂ ਇਸ ਸਮੇਂ ਦੇ ਦੌਰਾਨ ਤੁਹਾਡਾ ਬੌਸ ਤੁਹਾਡੇ ਪੱਖ ਵਿੱਚ ਹੋ ਸਕਦਾ ਹੈ। ਤੁਹਾਡੇ ਕੰਮ ਨੂੰ ਕਾਰਜ ਸਥਾਨ 'ਤੇ ਮਾਨਤਾ ਮਿਲੇਗੀ ਅਤੇ ਤੁਹਾਨੂੰ ਪ੍ਰਸਿੱਧੀ ਮਿਲੇਗੀ।

ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਸ਼ੁੱਕਰ ਗ੍ਰਹਿ ਬ੍ਰਿਸ਼ਚਕ ਰਾਸ਼ੀ ਦੇ ਸੱਤਵੇਂ ਅਤੇ ਬਾਰ੍ਹਵੇਂ ਘਰ ਦਾ ਮਾਲਕ ਹੈ ਅਤੇ ਹੁਣ ਇਹ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰੇਗਾ। ਇਸ ਸਮੇਂ ਦੇ ਦੌਰਾਨ ਤੁਹਾਨੂੰ ਨਵੇਂ ਵਪਾਰਕ ਸੌਦੇ ਮਿਲ ਸਕਦੇ ਹਨ। ਇਹ ਕਾਰੋਬਾਰੀਆਂ ਲਈ ਚੰਗਾ ਸਮਾਂ ਹੈ। ਰਚਨਾਤਮਕ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਵਿੱਚ ਕੰਮ ਦੇ ਪ੍ਰਤੀ ਇੱਕ ਨਵਾਂ ਉਤਸ਼ਾਹ ਹੋਵੇਗਾ ਅਤੇ ਉਹ ਪੇਸ਼ੇਵਰ ਤੌਰ 'ਤੇ ਉੱਤਮ ਹੋਣਗੇ।ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਪ੍ਰਾਈਵੇਟ ਨੌਕਰੀਆਂ ਕਰਨ ਵਾਲ਼ੇ ਲੋਕ ਨਵਾਂ ਹੁਨਰ ਸਿੱਖ ਕੇ ਜਾਂ ਆਪਣੇ ਮੌਜੂਦਾ ਹੁਨਰਾਂ ਨੂੰ ਸੁਧਾਰ ਕੇ ਆਪਣੀ ਪ੍ਰੋਫਾਈਲ ਨੂੰ ਬਿਹਤਰ ਬਣਾ ਸਕਦੇ ਹਨ।

ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਦੂਜੇ ਘਰ ਵਿੱਚ ਸ਼ੁੱਕਰ ਦੇ ਗੋਚਰ ਦੇ ਕਾਰਨ, ਤੁਸੀਂ ਧਨ ਇਕੱਠਾ ਕਰ ਸਕੋਗੇ ਅਤੇ ਵਿੱਤੀ ਸੁਰੱਖਿਆ ਪ੍ਰਾਪਤ ਕਰ ਸਕੋਗੇ। ਜਦੋਂ ਤੁਹਾਡੇ ਚੌਥੇ ਅਤੇ ਨੌਵੇਂ ਘਰ ਦਾ ਮਾਲਕ ਸ਼ੁੱਕਰ ਤੁਹਾਡੇ ਦੂਜੇ ਘਰ ਵਿੱਚ ਗੋਚਰ ਕਰੇਗਾ, ਤਾਂ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ​​ਹੋਵੇਗੀ। ਇਹ ਆਟੋਮੋਟਿਵ, ਰੀਅਲ ਅਸਟੇਟ ਜਾਂ ਪਰਿਵਾਰਕ ਕਾਰੋਬਾਰ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਦੇ ਲਈ ਇੱਕ ਅਨੁਕੂਲ ਸਮਾਂ ਹੈ।

ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਨੁਕਸਾਨ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਤੀਜੇ ਅਤੇ ਦਸਵੇਂ ਘਰ ਦਾ ਮਾਲਕ ਸ਼ੁੱਕਰ, ਹੁਣ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ।ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ, ਤੁਹਾਨੂੰ ਵਿੱਤੀ ਪੱਧਰ 'ਤੇ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਖਰਚੇ ਵਧਣਗੇ ਅਤੇ ਤੁਹਾਡੇ ਲਈ ਪੈਸੇ ਬਚਾਉਣੇ ਮੁਸ਼ਕਲ ਹੋ ਜਾਣਗੇ। ਵਪਾਰੀਆਂ ਨੂੰ ਪੈਸਾ ਕਮਾਉਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਗੋਚਰ ਦੇ ਦੌਰਾਨ ਤੁਹਾਨੂੰ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ।

ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਉਪਾਅ

ਜੇਕਰ ਤੁਸੀਂ ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਨੂੰ ਆਪਣੇ ਲਈ ਹੋਰ ਸ਼ੁਭ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਐਸਟ੍ਰੋਸੇਜ ਏ ਆਈ ਦੁਆਰਾ ਸੁਝਾਏ ਗਏ ਜੋਤਿਸ਼ ਉਪਾਵਾਂ ਦੀ ਪਾਲਣਾ ਕਰ ਸਕਦੇ ਹੋ:

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਦੇਸ਼-ਦੁਨੀਆ ‘ਤੇ ਅਸਰ

ਸਰਕਾਰੀ ਅਤੇ ਸ਼ੁੱਕਰ ਨਾਲ਼ ਸਬੰਧਤ ਖੇਤਰ

ਮੀਡੀਆ, ਅਧਿਆਤਮ, ਪਰਿਵਹਿਨ ਆਦਿ

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਸ਼ੇਅਰ ਬਜ਼ਾਰ ‘ਤੇ ਅਸਰ

ਸ਼ੁੱਕਰ ਗ੍ਰਹਿ 28 ਜਨਵਰੀ ਨੂੰ ਸਵੇਰੇ 6:42 ਵਜੇ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਸ਼ੇਅਰ ਬਜ਼ਾਰ ਦੀ ਗੱਲ ਕਰੀਏ ਤਾਂ ਸ਼ੁੱਕਰ ਭੌਤਿਕ ਸੁੱਖ ਦਾ ਕਾਰਕ ਹੈ ਅਤੇ ਇਹ ਸ਼ੇਅਰ ਬਜ਼ਾਰ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਅੱਗੇ ਜਾਣੋ ਕਿ ਮੀਨ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਸ਼ੇਅਰ ਬਜ਼ਾਰ 'ਤੇ ਕੀ ਪ੍ਰਭਾਵ ਪਵੇਗਾ।

ਮੀਨ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਿਲੀਜ਼ ਹੋਣ ਵਾਲ਼ੀਆਂ ਫ਼ਿਲਮਾਂ

ਫਿਲਮ ਦਾ ਨਾਂ ਨਾਇਕ-ਨਾਇਕਾ ਰਿਲੀਜ਼ ਹੋਣ ਦੀ ਤਰੀਕ
ਵੀਰੇ ਦੀ ਵੈਡਿੰਗ 2 ਕਰੀਨਾ ਕਪੂਰ ਖਾਨ 08-02- 2025
ਸਨਕੀ ਅਹਾਨ ਸ਼ੇੱਟੀ, ਪੂਜਾ ਹੇਗੜੇ 14-2-2025
ਛਾਵਾ ਵਿੱਕੀ ਕੌਸ਼ਲ, ਰਸ਼ਮਿਕਾ ਮੰਦਾਨਾ 14-2-2025

ਸ਼ੁੱਕਰ ਦਾ ਮੀਨ ਰਾਸ਼ੀ ਵਿੱਚ ਗੋਚਰ ਹੋਣ ਦਾ ਫਿਲਮ ਕਾਰੋਬਾਰ 'ਤੇ ਸਿੱਧਾ ਪ੍ਰਭਾਵ ਪਵੇਗਾ। ਸ਼ੁੱਕਰ ਮੁੱਖ ਗ੍ਰਹਿ ਹੈ, ਜੋ ਮਨੋਰੰਜਨ ਅਤੇ ਫਿਲਮ ਉਦਯੋਗ 'ਤੇ ਰਾਜ ਕਰਦਾ ਹੈ। ਸ਼ੁੱਕਰ ਦੇ ਇਸ ਗੋਚਰ ਦਾ ਵੀਰੇ ਦੀ ਵੈਡਿੰਗ 2 ਅਤੇ ਛਾਵਾ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਪਰ ਇਹ ਗੋਚਰ ਸਨਕੀ ਦੇ ਲਈ ਬਹੁਤਾ ਅਨੁਕੂਲ ਸਿੱਧ ਨਹੀਂ ਹੋਵੇਗਾ। ਖੈਰ, ਅਸੀਂ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਫਿਲਮਾਂ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰਨਗੀਆਂ ਅਤੇ ਅਸੀਂ ਸਾਰੇ ਸਿਤਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸ਼ੁੱਕਰ ਨੂੰ ਕਿਹੜੀਆਂ ਰਾਸ਼ੀਆਂ 'ਤੇ ਸੁਆਮਿੱਤਵ ਪ੍ਰਾਪਤ ਹੈ?

ਤੁਲਾ ਅਤੇ ਬ੍ਰਿਸ਼ਭ ਰਾਸ਼ੀ ‘ਤੇ ਸ਼ੁੱਕਰ ਦਾ ਸ਼ਾਸਨ ਹੈ।

2. ਸ਼ੁੱਕਰ ਗ੍ਰਹਿ ਦੀ ਮੂਲ ਤ੍ਰਿਕੋਣ ਰਾਸ਼ੀ ਕਿਹੜੀ ਹੈ?

ਤੁਲਾ ਰਾਸ਼ੀ ਸ਼ੁੱਕਰ ਗ੍ਰਹਿ ਦੀ ਮੂਲ ਤ੍ਰਿਕੋਣ ਰਾਸ਼ੀ ਹੈ।

3. ਕੀ ਬ੍ਰਹਸਪਤੀ ਅਤੇ ਸ਼ੁੱਕਰ ਦੇ ਵਿਚਕਾਰ ਮਿੱਤਰਤਾ ਹੈ?

ਨਹੀਂ, ਇਹ ਦੋਵੇਂ ਇੱਕ-ਦੂਜੇ ਦੇ ਪ੍ਰਤੀ ਉਦਾਸੀਨ ਰਹਿੰਦੇ ਹਨ।

Talk to Astrologer Chat with Astrologer