ਕੁੰਭ ਰਾਸ਼ੀਫਲ 2025
ਕੁੰਭ ਰਾਸ਼ੀਫਲ 2025 ਦੇ ਮਾਧਿਅਮ ਤੋਂ ਅਸੀਂ ਜਾਣਾਂਗੇ ਕਿ ਆਓਣ ਵਾਲ਼ਾ ਸਾਲ ਕੁੰਭ ਰਾਸ਼ੀ ਵਾਲਿਆਂ ਲਈ ਸਿਹਤ, ਵਿੱਦਿਆ, ਕਾਰੋਬਾਰ, ਨੌਕਰੀ, ਆਰਥਿਕ ਪੱਖ, ਪ੍ਰੇਮ, ਵਿਆਹ, ਸ਼ਾਦੀਸ਼ੁਦਾ ਜੀਵਨ, ਘਰ-ਗ੍ਰਹਸਥੀ ਅਤੇ ਜ਼ਮੀਨ-ਮਕਾਨ-ਵਾਹਨ ਆਦਿ ਦੇ ਪੱਖ ਤੋਂ ਕਿਵੇਂ ਰਹੇਗਾ। ਇਸ ਤੋਂ ਇਲਾਵਾ, ਇਸ ਸਾਲ ਦੇ ਗ੍ਰਹਿ ਗੋਚਰ ਦੇ ਆਧਾਰ 'ਤੇ ਅਸੀਂ ਤੁਹਾਨੂੰ ਕੁਝ ਉਪਾਅ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਸੰਭਾਵਿਤ ਪਰੇਸ਼ਾਨੀ ਜਾਂ ਸਮੱਸਿਆ ਦਾ ਹੱਲ ਵੀ ਪ੍ਰਾਪਤ ਕਰ ਸਕੋਗੇ। ਤਾਂ ਆਓ ਚੱਲੋ, ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਕਿ ਕੁੰਭ ਰਾਸ਼ੀ ਦੇ ਜਾਤਕਾਂ ਲਈ ਕੁੰਭ ਰਾਸ਼ੀਫਲ 2025 ਕੀ ਕਹਿੰਦਾ ਹੈ?
To Read in English Click Here: Aquarius Horoscope 2025
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦੀ ਸਿਹਤ
ਕੁੰਭ ਰਾਸ਼ੀ ਵਾਲ਼ਿਓ, ਸਿਹਤ ਦੇ ਪੱਖ ਤੋਂ ਇਹ ਸਾਲ ਮਿਲਿਆ-ਜੁਲਿਆ ਜਾਂ ਕਦੇ-ਕਦੇ ਆਮ ਤੋਂ ਕੁਝ ਹੱਦ ਤੱਕ ਕਮਜ਼ੋਰ ਵੀ ਰਹਿ ਸਕਦਾ ਹੈ। ਤੁਲਨਾ ਕੀਤੀ ਜਾਵੇ ਤਾਂ ਸਾਲ ਦਾ ਦੂਜਾ ਭਾਗ ਤੁਲਨਾਤਮਕ ਤੌਰ 'ਤੇ ਬਿਹਤਰ ਹੋ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਤੁਹਾਡਾ ਲਗਨ ਜਾਂ ਰਾਸ਼ੀ ਸੁਆਮੀ ਸ਼ਨੀ ਆਪਣੀ ਹੀ ਰਾਸ਼ੀ ਵਿੱਚ ਰਹੇਗਾ, ਅਰਥਾਤ ਪਹਿਲੇ ਘਰ ਵਿੱਚ ਹੋਵੇਗਾ। ਹਾਲਾਂਕਿ ਸ਼ਨੀ ਦਾ ਪਹਿਲੇ ਘਰ ਵਿੱਚ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ, ਪਰ ਆਪਣੀ ਰਾਸ਼ੀ ਵਿੱਚ ਹੋਣ ਦੇ ਕਾਰਨ ਇਹ ਕੋਈ ਵੱਡਾ ਨੁਕਸਾਨ ਨਹੀਂ ਦੇਵੇਗਾ। ਅਰਥਾਤ, ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ। ਮਾਰਚ ਤੋਂ ਬਾਅਦ ਤੁਹਾਡਾ ਲਗਨ ਜਾਂ ਰਾਸ਼ੀ ਸੁਆਮੀ ਦੂਜੇ ਘਰ ਵਿੱਚ ਚਲਾ ਜਾਵੇਗਾ। ਇੱਥੇ ਵੀ ਸ਼ਨੀ ਦੇ ਗੋਚਰ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਇਸੇ ਦੌਰਾਨ ਮਈ ਮਹੀਨੇ ਤੋਂ ਬਾਅਦ ਰਾਹੂ ਦਾ ਗੋਚਰ ਪਹਿਲੇ ਘਰ ਵਿੱਚ ਰਹੇਗਾ, ਜੋ ਸਿਹਤ ਲਈ ਚੰਗਾ ਨਹੀਂ ਹੈ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਰਾਹੂ ਤੁਹਾਨੂੰ ਪੇਟ ਜਾਂ ਦਿਮਾਗ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇ ਸਕਦਾ ਹੈ। ਅਰਥਾਤ ਰਾਹੂ ਅਤੇ ਸ਼ਨੀ ਤੁਹਾਡੀ ਸਿਹਤ ਨੂੰ ਵਿਗਾੜਨ ਦੇ ਸੰਕੇਤ ਦੇ ਰਹੇ ਹਨ, ਪਰ ਇਸ ਸਭ ਦੇ ਵਿਚਕਾਰ ਇੱਕ ਚੰਗੀ ਗੱਲ ਇਹ ਰਹੇਗੀ ਕਿ ਮਈ ਦੇ ਮੱਧ ਹਿੱਸੇ ਤੋਂ ਬਾਕੀ ਸਮੇਂ ਤੱਕ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪੰਜਵੇਂ ਘਰ ਵਿੱਚ ਗੋਚਰ ਕਰਨਗੇ। ਬ੍ਰਹਸਪਤੀ ਲਈ ਇਹ ਸਥਿਤੀ ਬਹੁਤ ਵਧੀਆ ਮੰਨੀ ਜਾਂਦੀ ਹੈ। ਪੰਜਵੇਂ ਘਰ ਵਿੱਚ ਗੋਚਰ ਕਰਦੇ ਹੋਏ ਬ੍ਰਹਸਪਤੀ ਤੁਹਾਡੀ ਕਿਸਮਤ, ਲਾਭ ਅਤੇ ਪਹਿਲੇ ਘਰ ਨੂੰ ਵੇਖਣਗੇ, ਜਿਸ ਨਾਲ ਉਹ ਤੁਹਾਡੀ ਸਿਹਤ ਦੀ ਰੱਖਿਆ ਕਰਨਗੇ। ਅਰਥਾਤ, ਇਸ ਸਾਲ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਦਿਮਾਗ, ਮੂੰਹ ਆਦਿ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਅਤੇ ਪੇਟ ਅਤੇ ਬਾਂਹਾਂ ਨਾਲ ਸਬੰਧਤ ਕੁਝ ਪਰੇਸ਼ਾਨੀਆਂ ਦੇਖਣ ਨੂੰ ਮਿਲ ਸਕਦੀਆਂ ਹਨ, ਪਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਇਹ ਪਰੇਸ਼ਾਨੀਆਂ ਬਹੁਤ ਘੱਟ ਹੋਣਗੀਆਂ ਜਾਂ ਖ਼ਤਮ ਹੋ ਜਾਣਗੀਆਂ। ਇਸ ਤਰ੍ਹਾਂ, ਅਸੀਂ ਕਹਿ ਸਕਦੇ ਹਾਂ ਕਿ ਸਾਲ ਦਾ ਦੂਜਾ ਭਾਗ ਸਿਹਤ ਦੇ ਨਜ਼ਰੀਏ ਤੋਂ ਬਿਹਤਰ ਹੈ। ਫੇਰ ਵੀ ਸਾਲ ਭਰ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ।
ਜੇਕਰ ਤੁਹਾਨੂੰ ਕੋਈ ਵੀ ਫੈਸਲਾ ਲੈਣ ਵਿੱਚ ਮੁਸ਼ਕਿਲ ਹੋ ਰਹੀ ਹੈ, ਤਾਂ ਹੁਣੇ ਕਰੋ ਸਾਡੇ ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ !
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦੀ ਪੜ੍ਹਾਈ
ਕੁੰਭ ਰਾਸ਼ੀ ਵਾਲ਼ਿਓ, ਪੜ੍ਹਾਈ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਉੱਚ ਵਿੱਦਿਆ ਦਾ ਕਾਰਕ ਬ੍ਰਹਸਪਤੀ ਚੌਥੇ ਘਰ ਵਿੱਚ ਰਹੇਗਾ ਅਤੇ ਤੁਹਾਡੇ ਦਸਵੇਂ ਅਤੇ ਬਾਰ੍ਹਵੇਂ ਘਰ ਨੂੰ ਦੇਖੇਗਾ। ਇਸ ਸਥਿਤੀ ਵਿੱਚ, ਪੇਸ਼ੇਵਰ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕਾਫੀ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਜਨਮ ਸਥਾਨ ਤੋਂ ਦੂਰ ਜਾਂ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧੀਆ ਨਤੀਜੇ ਮਿਲ ਸਕਦੇ ਹਨ। ਰਿਸਰਚ ਦੇ ਵਿਦਿਆਰਥੀ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਤੋਂ ਬਾਅਦ ਹਰ ਤਰ੍ਹਾਂ ਦੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ। ਭਾਵੇਂ ਉਹ ਪ੍ਰਾਇਮਰੀ ਵਿੱਦਿਆ ਲੈਣ ਵਾਲੇ ਵਿਦਿਆਰਥੀ ਹੋਣ ਜਾਂ ਉੱਚ ਵਿੱਦਿਆ ਲੈਣ ਵਾਲੇ, ਸਾਰਿਆਂ ਨੂੰ ਬਹੁਤ ਵਧੀਆ ਨਤੀਜੇ ਮਿਲਣਗੇ। ਖਾਸ ਤੌਰ 'ਤੇ ਕਲਾ ਅਤੇ ਸਾਹਿਤ ਨਾਲ ਜੁੜੇ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਨਤੀਜੇ ਮਿਲ ਸਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਇਸ ਸਾਲ ਤੁਹਾਡੀ ਸਿਹਤ ਚੰਗੀ ਰਹੀ, ਤਾਂ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਕਾਫੀ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹੋ। ਪਰ ਜੇਕਰ ਸਿਹਤ ਕਦੇ-ਕਦਾਈਂ ਖਰਾਬ ਹੁੰਦੀ ਰਹੀ, ਤਾਂ ਤੁਸੀਂ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹੋ।
हिंदी में पढ़ने के लिए यहां क्लिक करें: कुंभ राशिफल 2025
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਕਾਰੋਬਾਰ
ਕੁੰਭ ਰਾਸ਼ੀ ਵਾਲ਼ਿਓ, ਕਾਰੋਬਾਰ ਦੇ ਪੱਖ ਤੋਂ ਇਹ ਸਾਲ ਆਮ ਤੌਰ 'ਤੇ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਦੇ ਸਕਦਾ ਹੈ। ਮਿਹਨਤੀ ਅਤੇ ਯੋਜਨਾਬੱਧ ਢੰਗ ਨਾਲ ਕੰਮ ਕਰਨ ਵਾਲੇ ਵਿਅਕਤੀ ਕਾਫੀ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹਨ। ਕੁੰਭ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ, ਦਸਵੇਂ ਘਰ 'ਤੇ ਸ਼ਨੀ ਦੀ ਦ੍ਰਿਸ਼ਟੀ ਹੋਣ ਦੇ ਕਾਰਨ ਕਾਰੋਬਾਰ ਕੁਝ ਹੱਦ ਤੱਕ ਹੌਲ਼ੀ ਗਤੀ ਨਾਲ ਚੱਲ ਸਕਦਾ ਹੈ, ਪਰ ਬਾਅਦ ਦੇ ਸਮੇਂ ਵਿੱਚ ਕਾਰੋਬਾਰ ਰਫਤਾਰ ਫੜੇਗਾ। ਭਾਵੇਂ ਲਾਭ ਪ੍ਰਾਪਤ ਕਰਨ ਵਿੱਚ ਕੁਝ ਮੁਸ਼ਕਲਾਂ ਰਹਿਣ, ਪਰ ਕੰਮ-ਧੰਦਾ ਚਲਦਾ ਰਹੇਗਾ। ਦੇਵ ਗੁਰੂ ਬ੍ਰਹਸਪਤੀ ਦੀ ਦ੍ਰਿਸ਼ਟੀ ਮਈ ਮਹੀਨੇ ਦੇ ਮੱਧ ਤੱਕ ਤੁਹਾਡੇ ਦਸਵੇਂ ਘਰ 'ਤੇ ਰਹੇਗੀ, ਜੋ ਤੁਹਾਡੇ ਕਾਰੋਬਾਰ ਨੂੰ ਵਧਾਏਗੀ। ਖਾਸ ਤੌਰ 'ਤੇ ਵਿਦੇਸ਼ ਨਾਲ ਸਬੰਧਤ ਵਪਾਰ ਕਰਨ ਵਾਲੇ ਲੋਕਾਂ ਨੂੰ ਹੋਰ ਵੀ ਵਧੀਆ ਨਤੀਜੇ ਮਿਲ ਸਕਦੇ ਹਨ। ਮਈ ਮਹੀਨੇ ਦੇ ਮੱਧ ਤੋਂ ਬਾਅਦ ਤੁਹਾਡੀਆਂ ਯੋਜਨਾਵਾਂ ਹੋਰ ਵੀ ਸਫਲ ਹੋਣਗੀਆਂ ਅਤੇ ਤੁਹਾਡਾ ਪ੍ਰਦਰਸ਼ਨ ਹੋਰ ਚੰਗਾ ਹੋਵੇਗਾ। ਇਸ ਸਾਲ ਵਿੱਚ ਬੁੱਧ ਦਾ ਗੋਚਰ ਆਮ ਤੌਰ 'ਤੇ ਤੁਹਾਡੇ ਪੱਖ ਵਿੱਚ ਰਹੇਗਾ। ਦਸਵੇਂ ਘਰ ਦੇ ਸੁਆਮੀ ਮੰਗਲ ਦਾ ਗੋਚਰ ਤੁਹਾਡੇ ਲਈ ਔਸਤ ਰਹਿ ਸਕਦਾ ਹੈ। ਇਸ ਤਰ੍ਹਾਂ, ਅਸੀਂ ਦੇਖਦੇ ਹਾਂ ਕਿ ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਤੁਸੀਂ ਇਸ ਸਾਲ ਔਸਤ ਜਾਂ ਔਸਤ ਤੋਂ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹੋ।
ਹੋਰ ਰਾਸ਼ੀਆਂ ਬਾਰੇ ਪੜ੍ਹਨ ਲਈ ਕਲਿੱਕ ਕਰੋ : ਰਾਸ਼ੀਫਲ 2025
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦੀ ਨੌਕਰੀ
ਕੁੰਭ ਰਾਸ਼ੀ ਵਾਲ਼ਿਓ, ਨੌਕਰੀ ਦੇ ਪੱਖ ਤੋਂ ਆਓਣ ਵਾਲ਼ਾ ਸਾਲ ਔਸਤ ਜਾਂ ਔਸਤ ਤੋਂ ਕੁਝ ਹੱਦ ਤੱਕ ਚੰਗਾ ਵੀ ਰਹਿ ਸਕਦਾ ਹੈ। ਇਸ ਸਾਲ ਛੇਵੇਂ ਘਰ 'ਤੇ ਲੰਬੇ ਸਮੇਂ ਤੱਕ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਰਹੇਗਾ, ਇਸ ਲਈ ਨੌਕਰੀ ਜਿਵੇਂ ਚੱਲ ਰਹੀ ਹੈ, ਉਸੇ ਤਰ੍ਹਾਂ ਚੱਲਦੀ ਰਹੇਗੀ ਅਤੇ ਤੁਹਾਨੂੰ ਤੁਹਾਡੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਦੇ ਰਹਿਣਗੇ। ਹਾਲਾਂਕਿ ਦੂਜੇ ਘਰ 'ਤੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਤੱਕ ਰਾਹੂ ਦਾ ਪ੍ਰਭਾਵ ਰਹੇਗਾ ਅਤੇ ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਵੀ ਰਹੇਗਾ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਇਹ ਸਥਿਤੀਆਂ ਦਰਸਾਉਂਦੀਆਂ ਹਨ ਕਿ ਇਸ 'ਚ ਥੋੜ੍ਹਾ ਜਿਹਾ ਸ਼ੱਕ ਜ਼ਰੂਰ ਹੈ ਕਿ ਹਰ ਚੀਜ਼ ਠੀਕ-ਠਾਕ ਚੱਲੇਗੀ, ਪਰ ਫੇਰ ਵੀ ਕੋਈ ਵੱਡੀ ਰੁਕਾਵਟ ਆਓਂਦੀ ਨਹੀਂ ਦਿੱਖ ਰਹੀ। ਇਸ ਸਾਲ ਤੁਹਾਨੂੰ ਆਪਣੀ ਗੱਲਬਾਤ ਦੇ ਢੰਗ ‘ਤੇ ਥੋੜ੍ਹੀ ਹੋਰ ਮਿਹਨਤ ਅਤੇ ਸੁਧਾਰ ਕਰਨ ਦੀ ਲੋੜ ਰਹੇਗੀ, ਜਿਸ ਨਾਲ ਤੁਹਾਡੇ ਸਹਿਕਰਮੀਆਂ ਨਾਲ ਸਬੰਧ ਚੰਗੇ ਰਹਿਣ ਅਤੇ ਨੌਕਰੀ ਕਰਨ ਵਿੱਚ ਤੁਹਾਨੂੰ ਮਜ਼ਾ ਆਵੇ। ਸੀਨੀਅਰਾਂ ਅਤੇ ਬੌਸ ਨਾਲ ਗੱਲ ਕਰਦੇ ਸਮੇਂ ਮੌਕੇ ਨੂੰ ਧਿਆਨ ਵਿੱਚ ਰੱਖ ਕੇ ਸ਼ਬਦਾਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੋਵੇਗੀ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਨੌਕਰੀ ਆਮ ਤੌਰ 'ਤੇ ਚੰਗੀ ਚੱਲਦੀ ਰਹੇਗੀ। ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ, ਤਾਂ ਇਸ ਮਾਮਲੇ ਵਿੱਚ ਵੀ ਨਵਾਂ ਸਾਲ ਆਮ ਤੌਰ 'ਤੇ ਮੱਦਦਗਾਰ ਰਹੇਗਾ। ਹਾਲਾਂਕਿ ਜ਼ਿੰਮੇਵਾਰੀਆਂ ਨਿਭਾਉਣਾ ਚੰਗੀ ਗੱਲ ਹੈ, ਪਰ ਦੂਜਿਆਂ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਆਪਣੀ ਜ਼ਿੰਮੇਵਾਰੀਆਂ ਨਿਭਾਓ, ਪਰ ਆਪਣੀ ਸਿਹਤ ਅਤੇ ਸਰੀਰਕ ਸਮਰੱਥਾ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਆਰਥਿਕ ਜੀਵਨ
ਕੁੰਭ ਰਾਸ਼ੀਫਲ ਦੇ ਅਨੁਸਾਰ, ਆਰਥਿਕ ਮਾਮਲਿਆਂ ਵਿੱਚ ਇਹ ਸਾਲ ਔਸਤ ਨਤੀਜੇ ਦੇ ਸਕਦਾ ਹੈ। ਜੇਕਰ ਅਸੀਂ ਕਮਾਈ ਦੇ ਪੱਖ ਤੋਂ ਗੱਲ ਕਰੀਏ ਤਾਂ ਸਾਲ ਦਾ ਦੂਜਾ ਹਿੱਸਾ ਕਮਾਈ ਦੇ ਪੱਖ ਤੋਂ ਕਾਫੀ ਵਧੀਆ ਨਤੀਜੇ ਦਿੰਦਾ ਹੋਇਆ ਦਿੱਖ ਰਿਹਾ ਹੈ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਤੁਹਾਡੇ ਲਾਭ ਘਰ ਦਾ ਸੁਆਮੀ ਚੌਥੇ ਘਰ ਵਿੱਚ ਰਹੇਗਾ। ਇਸ ਲਈ ਕਮਾਈ ਦੇ ਮਾਮਲੇ ਵਿੱਚ ਤੁਹਾਨੂੰ ਔਸਤ ਨਤੀਜੇ ਮਿਲ ਸਕਦੇ ਹਨ, ਪਰ ਮਈ ਦੇ ਮੱਧ ਤੋਂ ਬਾਅਦ, ਲਾਭ ਘਰ ਦਾ ਸੁਆਮੀ ਪੰਜਵੇਂ ਘਰ ਵਿੱਚ ਜਾ ਕੇ ਲਾਭ ਘਰ ਨੂੰ ਦੇਖੇਗਾ ਅਤੇ ਤੁਹਾਨੂੰ ਵਧੀਆ ਲਾਭ ਦੇਣ ਦੀ ਕੋਸ਼ਿਸ਼ ਕਰੇਗਾ। ਇਸ ਦਾ ਮਤਲਬ ਇਹ ਹੈ ਕਿ ਕਮਾਈ ਦੇ ਪੱਖ ਤੋਂ ਸਾਲ ਦਾ ਪਹਿਲਾ ਹਿੱਸਾ ਔਸਤ ਰਹੇਗਾ, ਜਦੋਂ ਕਿ ਸਾਲ ਦਾ ਦੂਜਾ ਹਿੱਸਾ ਬਹੁਤ ਚੰਗਾ ਹੋ ਸਕਦਾ ਹੈ। ਬੱਚਤ ਦੇ ਪੱਖ ਤੋਂ ਇਹ ਸਾਲ ਕੁਝ ਹੱਦ ਤੱਕ ਕਮਜ਼ੋਰ ਰਹਿ ਸਕਦਾ ਹੈ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਧਨ ਘਰ 'ਤੇ ਰਾਹੂ ਦਾ ਪ੍ਰਭਾਵ ਰਹੇਗਾ। ਮਾਰਚ ਦੇ ਮਹੀਨੇ ਤੋਂ ਬਾਅਦ ਦੇ ਸਮੇਂ ਵਿੱਚ ਧਨ ਘਰ 'ਤੇ ਸ਼ਨੀ ਦਾ ਪ੍ਰਭਾਵ ਰਹੇਗਾ। ਇਹ ਦੋਵੇਂ ਸਥਿਤੀਆਂ ਬੱਚਤ ਦੇ ਮਾਮਲੇ ਵਿੱਚ ਚੰਗੀਆਂ ਨਹੀਂ ਕਹੀਆਂ ਜਾ ਸਕਦੀਆਂ। ਇਸ ਸਥਿਤੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਸ ਸਾਲ ਬੱਚਤ ਕਰਨਾ ਥੋੜ੍ਹਾ ਮੁਸ਼ਕਲ ਰਹੇਗਾ। ਇਸ ਦਾ ਮਤਲਬ ਇਹ ਹੈ ਕਿ ਕਮਾਈ ਦੇ ਪੱਖ ਤੋਂ ਇਹ ਸਾਲ ਆਮ ਤੌਰ 'ਤੇ ਚੰਗਾ ਰਹੇਗਾ, ਪਰ ਬੱਚਤ ਦੇ ਪੱਖ ਤੋਂ ਕੁਝ ਕਮਜ਼ੋਰ ਰਹੇਗਾ। ਇਸ ਲਈ ਆਰਥਿਕ ਮਾਮਲਿਆਂ ਵਿੱਚ ਇਸ ਸਾਲ ਤੁਹਾਨੂੰ ਔਸਤ ਨਤੀਜੇ ਹੀ ਮਿਲਣਗੇ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਪ੍ਰੇਮ ਜੀਵਨ
ਕੁੰਭ ਰਾਸ਼ੀ ਵਾਲ਼ਿਓ, ਪ੍ਰੇਮ ਜੀਵਨ ਦੇ ਮਾਮਲੇ ਵਿੱਚ ਇਹ ਸਾਲ ਤੁਹਾਨੂੰ ਔਸਤ ਜਾਂ ਔਸਤ ਤੋਂ ਚੰਗੇ ਨਤੀਜੇ ਦੇ ਸਕਦਾ ਹੈ। ਕੁਝ ਮਾਮਲਿਆਂ ਵਿੱਚ ਤੁਹਾਨੂੰ ਕਾਫੀ ਵਧੀਆ ਨਤੀਜੇ ਵੀ ਮਿਲ ਸਕਦੇ ਹਨ। ਪੰਜਵੇਂ ਘਰ ਦੇ ਸੁਆਮੀ ਬੁੱਧ ਦਾ ਗੋਚਰ ਸਾਲ ਦੇ ਜ਼ਿਆਦਾਤਰ ਸਮੇਂ ਤੁਹਾਡੇ ਪੱਖ ਵਿੱਚ ਰਹੇਗਾ। ਇਸੇ ਤਰ੍ਹਾਂ, ਪ੍ਰੇਮ ਸਬੰਧਾਂ ਦੇ ਕਾਰਕ ਗ੍ਰਹਿ ਸ਼ੁੱਕਰ ਦਾ ਗੋਚਰ ਵੀ ਸਾਲ ਦੇ ਜ਼ਿਆਦਾਤਰ ਸਮੇਂ ਅਨੁਕੂਲ ਨਤੀਜੇ ਦੇਣ ਦਾ ਇਰਾਦਾ ਰੱਖਦਾ ਹੈ। ਇਸ ਸਾਲ ਕਿਸੇ ਵੀ ਨਕਾਰਾਤਮਕ ਗ੍ਰਹਿ ਦਾ ਪ੍ਰਭਾਵ ਲੰਬੇ ਸਮੇਂ ਤੱਕ ਪੰਜਵੇਂ ਘਰ 'ਤੇ ਸਿੱਧੇ ਤੌਰ 'ਤੇ ਨਹੀਂ ਰਹੇਗਾ। ਕੁਝ ਵਿਦਵਾਨ ਰਾਹੂ ਦੀ ਪੰਜਵੀ ਦ੍ਰਿਸ਼ਟੀ ਨੂੰ ਮੰਨਦੇ ਹਨ, ਇਸ ਦੇ ਅਨੁਸਾਰ, ਮਈ ਤੋਂ ਬਾਅਦ ਸ਼ੱਕ ਦੇ ਕਾਰਨ ਰਿਸ਼ਤੇ ਵਿੱਚ ਥੋੜ੍ਹਾ ਬਹੁਤ ਉਤਾਰ-ਚੜਾਅ ਵੇਖਣ ਨੂੰ ਮਿਲ ਸਕਦਾ ਹੈ, ਪਰ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ, ਕਿਉਂਕਿ ਮਈ ਦੇ ਮੱਧ ਤੋਂ ਬਾਅਦ, ਪੰਜਵੇਂ ਘਰ 'ਤੇ ਬ੍ਰਹਸਪਤੀ ਦਾ ਗੋਚਰ ਹੋਵੇਗਾ, ਜੋ ਪ੍ਰੇਮ ਸਬੰਧਾਂ ਵਿੱਚ ਕਾਫੀ ਅਨੁਕੂਲਤਾ ਦੇ ਸਕਦਾ ਹੈ। ਇਸ ਤਰੀਕੇ ਨਾਲ ਨਵਾਂ ਸਾਲ ਪ੍ਰੇਮ ਸਬੰਧਾਂ ਲਈ ਆਮ ਤੌਰ 'ਤੇ ਅਨੁਕੂਲ ਰਹੇਗਾ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਕਦੇ-ਕਦਾਈਂ ਕੁਝ ਸਮੱਸਿਆਵਾਂ ਆਉਣ ਦੇ ਸੰਕੇਤ ਵੀ ਹਨ, ਇਸ ਲਈ ਅਸੀਂ ਪ੍ਰੇਮ ਸਬੰਧਾਂ ਲਈ ਇਸ ਸਾਲ ਨੂੰ ਔਸਤ ਜਾਂ ਔਸਤ ਤੋਂ ਚੰਗਾ ਕਹਿ ਰਹੇ ਹਾਂ। ਜਿਨ੍ਹਾਂ ਲੋਕਾਂ ਦੀਆਂ ਦਸ਼ਾਵਾਂ ਅਨੁਕੂਲ ਰਹਿਣਗੀਆਂ, ਉਨ੍ਹਾਂ ਨੂੰ ਮਈ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦੀ ਕਿਰਪਾ ਨਾਲ ਕਾਫੀ ਵਧੀਆ ਨਤੀਜੇ ਮਿਲ ਸਕਦੇ ਹਨ, ਪਰ ਆਮ ਤੌਰ 'ਤੇ ਅਸੀਂ ਏਨਾ ਹੀ ਕਹਿਣਾ ਚਾਹਾਂਗੇ ਕਿ ਇਹ ਸਾਲ ਪ੍ਰੇਮ ਸਬੰਧਾਂ ਲਈ ਔਸਤ ਜਾਂ ਔਸਤ ਤੋਂ ਚੰਗਾ ਰਹੇਗਾ।
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਵਿਆਹ ਅਤੇ ਸ਼ਾਦੀਸ਼ੁਦਾ ਜੀਵਨ
ਕੁੰਭ ਰਾਸ਼ੀ ਵਾਲ਼ਿਓ, ਜਿਹੜੇ ਜਾਤਕਾਂ ਦੀ ਉਮਰ ਵਿਆਹ-ਲਾਇਕ ਹੋ ਚੁੱਕੀ ਹੈ ਅਤੇ ਜਿਹੜੇ ਵਿਆਹ ਕਰਵਾਓਣ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਆਮ ਤੌਰ 'ਤੇ ਚੰਗੇ ਨਤੀਜੇ ਦੇ ਸਕਦਾ ਹੈ। ਹਾਲਾਂਕਿ, ਤੁਲਨਾ ਕਰਨ ‘ਤੇ ਸਾਲ ਦਾ ਦੂਜਾ ਹਿੱਸਾ ਵਧੀਆ ਨਤੀਜੇ ਦੇਣ ਦੀ ਸੰਭਾਵਨਾ ਰੱਖਦਾ ਹੈ, ਪਰ ਸਾਲ ਦੇ ਪਹਿਲੇ ਹਿੱਸੇ ਨੂੰ ਵੀ ਪ੍ਰਤੀਕੂਲ ਜਾਂ ਬੁਰਾ ਨਹੀਂ ਕਿਹਾ ਜਾ ਸਕਦਾ। ਕੋਸ਼ਿਸ਼ ਕਰਨ ‘ਤੇ ਕੁੜਮਾਈ ਜਾਂ ਵਿਆਹ ਸਬੰਧੀ ਗੱਲਾਂ ਸਾਲ ਦੇ ਪਹਿਲੇ ਹਿੱਸੇ ਵਿੱਚ ਵੀ ਅੱਗੇ ਵਧ ਸਕਦੀਆਂ ਹਨ, ਪਰ ਮਈ ਮਹੀਨੇ ਦੇ ਮੱਧ ਤੋਂ ਬਾਅਦ ਨਤੀਜੇ ਕਾਫੀ ਸਾਰਥਕ ਅਤੇ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਵਿਆਹ ਸਬੰਧੀ ਮਾਮਲਿਆਂ ਲਈ ਇਹ ਸਾਲ ਚੰਗਾ ਹੈ। ਤੁਲਨਾ ਕਰੀਏ ਤਾਂ ਸਾਲ ਦਾ ਦੂਜਾ ਹਿੱਸਾ ਜ਼ਿਆਦਾ ਚੰਗਾ ਦਿੱਖ ਰਿਹਾ ਹੈ। ਸ਼ਾਦੀਸ਼ੁਦਾ ਜੀਵਨ ਲਈ ਇਸ ਸਾਲ ਨੂੰ ਅਸੀਂ ਥੋੜ੍ਹਾ ਕਮਜ਼ੋਰ ਕਹਿ ਸਕਦੇ ਹਾਂ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਸ਼ਨੀ ਦਾ ਸੱਤਵੇਂ ਘਰ ਵਿੱਚ ਪ੍ਰਭਾਵ ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਅਪ੍ਰੈਲ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਆਮ ਤੌਰ 'ਤੇ ਅਨੁਕੂਲਤਾ ਬਣੀ ਰਹਿਣ ਦੀ ਸੰਭਾਵਨਾ ਹੈ, ਪਰ ਬਾਅਦ ਵਿੱਚ ਸੱਤਵੇਂ ਘਰ 'ਤੇ ਰਾਹੂ-ਕੇਤੂ ਦੇ ਪ੍ਰਭਾਵ ਦੇ ਕਾਰਨ ਕੁਝ ਮੁਸ਼ਕਿਲਾਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਸਥਿਤੀ ਵਿੱਚ ਇੱਕ-ਦੂਜੇ ਦੀ ਸਿਹਤ ਅਤੇ ਭਾਵਨਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਰਹੇਗਾ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਇਹ ਸਾਲ ਵਿਆਹ ਸਬੰਧੀ ਮਾਮਲਿਆਂ ਲਈ ਆਮ ਤੌਰ 'ਤੇ ਚੰਗਾ ਹੈ, ਪਰ ਸ਼ਾਦੀਸ਼ੁਦਾ ਜੀਵਨ ਵਿੱਚ ਅਨੁਕੂਲਤਾ ਬਣਾ ਕੇ ਰੱਖਣ ਦੇ ਲਈ ਤੁਹਾਨੂੰ ਸਾਰਥਕ ਕੋਸ਼ਿਸ਼ਾਂ ਕਰਨ ਦੀ ਲੋੜ ਹੋਵੇਗੀ।
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦਾ ਪਰਿਵਾਰਕ ਅਤੇ ਗ੍ਰਹਿਸਥ ਜੀਵਨ
ਕੁੰਭ ਰਾਸ਼ੀ ਵਾਲ਼ਿਓ, ਪਰਿਵਾਰਕ ਮਾਮਲਿਆਂ ਵਿੱਚ ਇਸ ਸਾਲ ਤੁਹਾਨੂੰ ਬਹੁਤ ਧਿਆਨ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਲਗਭਗ ਮਈ ਮਹੀਨੇ ਤੱਕ ਦੂਜੇ ਘਰ 'ਤੇ ਰਾਹੂ-ਕੇਤੂ ਦੇ ਪ੍ਰਭਾਵ ਦੇ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਤਾਲਮੇਲ ਦੀ ਕਮੀ ਨਜ਼ਰ ਆ ਸਕਦੀ ਹੈ। ਪਰਿਵਾਰ ਦੇ ਮੈਂਬਰ ਇੱਕ-ਦੂਜੇ 'ਤੇ ਸ਼ੱਕ ਕਰ ਸਕਦੇ ਹਨ ਅਤੇ ਇੱਕ-ਦੂਜੇ ਦੇ ਬਾਰੇ ਵਿੱਚ ਬੁਰਾ-ਭਲਾ ਵੀ ਕਹਿ ਸਕਦੇ ਹਨ। ਇਹ ਸਾਰੇ ਕਾਰਨ ਪਰਿਵਾਰਕ ਸਬੰਧਾਂ ਨੂੰ ਕਮਜ਼ੋਰ ਕਰ ਸਕਦੇ ਹਨ। ਹਾਲਾਂਕਿ ਮਈ ਮਹੀਨੇ ਤੋਂ ਬਾਅਦ ਰਾਹੂ-ਕੇਤੂ ਦਾ ਪ੍ਰਭਾਵ ਦੂਜੇ ਘਰ ਤੋਂ ਖਤਮ ਹੋ ਜਾਵੇਗਾ, ਪਰ ਉਦੋਂ ਤੱਕ ਮਾਰਚ ਤੋਂ ਹੀ ਦੂਜੇ ਘਰ 'ਤੇ ਸ਼ਨੀ ਦੇਵ ਦਾ ਗੋਚਰ ਹੋ ਚੁਕਿਆ ਹੋਵੇਗਾ। ਇਸ ਲਈ ਬਾਕੀ ਦੇ ਸਮੇਂ ਵਿੱਚ ਸ਼ਨੀ ਦੇਵ ਵੱਲੋਂ ਕੁਝ ਪਰੇਸ਼ਾਨੀਆਂ ਆ ਸਕਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਇਸ ਸਾਲ ਪਰਿਵਾਰਕ ਸਬੰਧਾਂ ਵਿੱਚ ਧਿਆਨ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਗ੍ਰਹਿਸਥ ਸਬੰਧੀ ਮਾਮਲਿਆਂ ਵਿੱਚ ਇਸ ਸਾਲ ਤੁਹਾਨੂੰ ਮਿਲੇ-ਜੁਲੇ ਜਾਂ ਕਦੇ-ਕਦਾਈਂ ਕੁਝ ਕਮਜ਼ੋਰ ਨਤੀਜੇ ਮਿਲ ਸਕਦੇ ਹਨ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਦਾ ਗੋਚਰ ਚੌਥੇ ਘਰ ਵਿੱਚ ਰਹੇਗਾ। ਚੌਥੇ ਘਰ ਵਿੱਚ ਬ੍ਰਹਸਪਤੀ ਦੇ ਗੋਚਰ ਨੂੰ ਬਹੁਤ ਚੰਗਾ ਨਹੀਂ ਮੰਨਿਆ ਜਾਂਦਾ, ਪਰ ਫੇਰ ਵੀ ਅਸੀਂ ਇਹ ਮੰਨਦੇ ਹਾਂ ਕਿ ਤੁਹਾਡਾ ਗ੍ਰਹਿਸਥ ਜੀਵਨ ਸੰਤੁਲਿਤ ਰਹੇਗਾ। ਪਰ ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦੀ ਤੀਜੀ ਦ੍ਰਿਸ਼ਟੀ ਚੌਥੇ ਘਰ 'ਤੇ ਸ਼ੁਰੂ ਹੋ ਜਾਵੇਗੀ, ਜੋ ਬਾਕੀ ਸਾਲ ਅਤੇ ਉਸ ਤੋਂ ਬਾਅਦ ਵੀ ਬਣੀ ਰਹੇਗੀ। ਮਈ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਵੀ ਚੌਥੇ ਘਰ ਤੋਂ ਆਪਣਾ ਪ੍ਰਭਾਵ ਹਟਾ ਲੈਣਗੇ। ਉਸ ਸਮੇਂ ਵਿੱਚ ਸ਼ਨੀ ਦਾ ਪ੍ਰਭਾਵ ਵਧੇਗਾ। ਇਸ ਲਈ ਉਸ ਅਵਧੀ ਵਿੱਚ ਗ੍ਰਹਿਸਥ ਜੀਵਨ ਨਾਲ ਸਬੰਧਤ ਪਰੇਸ਼ਾਨੀਆਂ ਵਧ ਸਕਦੀਆਂ ਹਨ। ਕਹਿਣ ਦਾ ਮਤਲਬ ਇਹ ਹੈ ਕਿ ਪਰਿਵਾਰਕ ਮਾਮਲਿਆਂ ਲਈ ਸਾਲ ਕਮਜ਼ੋਰ ਹੈ, ਪਰ ਗ੍ਰਹਿਸਥ ਮਾਮਲਿਆਂ ਵਿੱਚ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ। ਫੇਰ ਵੀ ਦੋਹਾਂ ਹੀ ਮਾਮਲਿਆਂ ਵਿੱਚ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ।
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਲਈ ਜ਼ਮੀਨ, ਮਕਾਨ ਅਤੇ ਵਾਹਨ ਸੁੱਖ
ਕੁੰਭ ਰਾਸ਼ੀ ਵਾਲ਼ਿਓ, ਜ਼ਮੀਨ ਅਤੇ ਮਕਾਨ ਸਬੰਧੀ ਮਾਮਲਿਆਂ ਲਈ ਇਹ ਸਾਲ ਬਹੁਤ ਚੰਗਾ ਨਹੀਂ ਹੈ। ਇਸ ਸਥਿਤੀ ਵਿੱਚ ਜ਼ਮੀਨ ਅਤੇ ਮਕਾਨ ਸਬੰਧੀ ਮਾਮਲਿਆਂ ਨੂੰ ਧਿਆਨ ਨਾਲ ਨਿਪਟਾਉਣਾ ਜ਼ਰੂਰੀ ਰਹੇਗਾ। ਜੇਕਰ ਤੁਸੀਂ ਨਵੀਂ ਜ਼ਮੀਨ ਜਾਂ ਪਲਾਟ ਖਰੀਦ ਰਹੇ ਹੋ ਤਾਂ ਉਸ ਜ਼ਮੀਨ ਜਾਂ ਪਲਾਟ ਬਾਰੇ ਠੀਕ ਤਰ੍ਹਾਂ ਜਾਂਚ ਕਰਨਾ ਜ਼ਰੂਰੀ ਹੈ। ਕਿਸੇ ਵੀ ਵਿਵਾਦ ਜਾਂ ਸੰਦੇਹਜਨਕ ਸੌਦਿਆਂ ਨਾਲ ਜੁੜਨਾ ਸਹੀ ਨਹੀਂ ਰਹੇਗਾ। ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਹਾਡੇ ਕੋਲ ਜ਼ਮੀਨ ਹੈ ਅਤੇ ਤੁਸੀਂ ਉਸ 'ਤੇ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਜਲਦਬਾਜ਼ੀ ਕਰਨ ਦੀ ਬਜਾਏ ਪੂਰੀ ਤਰ੍ਹਾਂ ਤਿਆਰੀ ਕਰ ਲਓ; ਫੇਰ ਹੀ ਉਸ ਮਾਮਲੇ ਵਿੱਚ ਅੱਗੇ ਵਧੋ। ਇਸ ਦੇ ਨਾਲ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮੱਧ ਤੱਕ ਇਸ ਮਾਮਲੇ ਵਿੱਚ ਪਹਿਲ ਕਰ ਲੈਣਾ ਵਧੀਆ ਰਹੇਗਾ, ਕਿਉਂਕਿ ਬਾਅਦ ਵਿੱਚ ਕੰਮਾਂ ਵਿੱਚ ਕੁਝ ਦੇਰੀ ਹੋ ਸਕਦੀ ਹੈ ਜਾਂ ਮਾਮਲਾ ਕੁਝ ਸਮੇਂ ਲਈ ਟਲ਼ ਸਕਦਾ ਹੈ। ਜੇਕਰ ਵਾਹਨ ਸਬੰਧੀ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਸ਼ੁੱਕਰ ਦਾ ਗੋਚਰ ਸਾਲ ਦੇ ਜ਼ਿਆਦਾਤਰ ਸਮੇਂ ਤੁਹਾਡੇ ਪੱਖ ਵਿੱਚ ਨਜ਼ਰ ਆ ਰਿਹਾ ਹੈ। ਇਸ ਲਈ ਵਾਹਨ ਦੇ ਲਈ ਆਪਣੀ ਸਮਰੱਥਾ ਦੇ ਅਨੁਸਾਰ ਕੋਸ਼ਿਸ਼ ਕਰਨ ਦੀ ਸਥਿਤੀ ਵਿੱਚ ਤੁਹਾਡੀ ਇੱਛਾ ਪੂਰੀ ਹੋ ਸਕਦੀ ਹੈ, ਪਰ ਬਜਟ ਤੋਂ ਵੱਧ ਖਰਚ ਕਰਕੇ ਵਾਹਨ ਖਰੀਦਣ ਲਈ ਵਰਤਮਾਨ ਸਮਾਂ ਉਚਿਤ ਨਹੀਂ ਰਹੇਗਾ।
ਸਾਲ 2025 ਵਿੱਚ ਕੁੰਭ ਰਾਸ਼ੀ ਵਾਲ਼ਿਆਂ ਦੇ ਲਈ ਉਪਾਅ
- 43 ਦਿਨਾਂ ਤੱਕ ਹਰ ਰੋਜ਼ ਘਰ ਤੋਂ ਹੀ ਨੰਗੇ ਪੈਰ ਮੰਦਰ ਜਾਓ।
- ਗਲ਼ੇ ਵਿੱਚ ਚਾਂਦੀ ਪਹਿਨੋ।
- ਸਰੀਰ 'ਤੇ ਹਮੇਸ਼ਾਂ ਕੋਈ ਨਾ ਕੋਈ ਕੱਪੜਾ ਪਹਿਨ ਕੇ ਰੱਖੋ।
ਰਤਨ, ਯੰਤਰ ਸਮੇਤ ਹਰ ਤਰ੍ਹਾਂ ਦੇ ਜੋਤਿਸ਼ ਉਪਾਵਾਂ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਸਾਲ 2025 ਵਿੱਚ ਕੁੰਭ ਰਾਸ਼ੀ ਦਾ ਚੰਗਾ ਸਮਾਂ ਕਦੋਂ ਆਵੇਗਾ?
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਸਾਲ 2025 ਕਈ ਪੱਖਾਂ ਤੋਂ ਖਾਸ ਰਹਿਣ ਵਾਲਾ ਹੈ। ਇਸ ਸਾਲ ਹੋਣ ਵਾਲਾ ਗੁਰੂ ਦਾ ਗੋਚਰ ਅਤੇ ਸ਼ਨੀ ਦਾ ਗੋਚਰ ਤੁਹਾਨੂੰ ਤੁਹਾਡੇ ਜੀਵਨ ਦੇ ਟੀਚੇ ਦੇ ਹੋਰ ਨਜ਼ਦੀਕ ਲੈ ਜਾਣ ਵਿੱਚ ਮੱਦਦ ਕਰੇਗਾ।
2. ਕੁੰਭ ਰਾਸ਼ੀ ਦੀ ਪਰੇਸ਼ਾਨੀ ਕਦੋਂ ਦੂਰ ਹੋਵੇਗੀ?
ਕੁੰਭ ਰਾਸ਼ੀ ਵਾਲ਼ਿਆਂ ਉੱਤੇ ਸ਼ਨੀ ਦੀ ਸਾੜ੍ਹਸਤੀ 24 ਜਨਵਰੀ 2022 ਨੂੰ ਸ਼ੁਰੂ ਹੋਈ ਸੀ ਅਤੇ ਹੁਣ ਇਹ 03 ਜੂਨ 2027 ਨੂੰ ਖਤਮ ਹੋਵੇਗੀ। ਉਹਨਾਂ ਨੂੰ ਸ਼ਨੀ ਦੀ ਸਾੜ੍ਹਸਤੀ ਤੋਂ ਛੁਟਕਾਰਾ 23 ਫ਼ਰਵਰੀ 2028 ਨੂੰ ਸ਼ਨੀ ਦੇ ਮਾਰਗੀ ਹੋਣ 'ਤੇ ਮਿਲੇਗਾ।
3. ਕੁੰਭ ਰਾਸ਼ੀ ਵਾਲ਼ਿਆਂ ਦੀ ਕਿਸਮਤ ਕਦੋਂ ਚਮਕੇਗੀ?
ਕੁੰਭ ਰਾਸ਼ੀਫਲ 2025 ਦੇ ਅਨੁਸਾਰ, ਮਈ ਮਹੀਨੇ ਵਿੱਚ ਗੁਰੂ ਦੇ ਗੋਚਰ ਤੋਂ ਬਾਅਦ ਕੁੰਭ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਚਮਕਣ ਦੀ ਉੱਚ ਸੰਭਾਵਨਾ ਬਣ ਰਹੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Rashifal 2025
- Horoscope 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025