ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਮੇਖ਼ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ ਹੋਣ ਨਾਲ ਦੇਸ਼-ਦੁਨੀਆ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ।
ਰਾਤ ਦੇ ਅਸਮਾਨ ਵਿੱਚ ਚੰਦਰਮਾ ਤੋਂ ਬਾਅਦ ਸ਼ੁੱਕਰ ਗ੍ਰਹਿ ਸਭ ਤੋਂ ਚਮਕਦਾਰ ਗ੍ਰਹਿ ਹੈ ਅਤੇ ਸੂਰਜ ਦੇ ਸਭ ਤੋਂ ਨੇੜੇ ਦਾ ਦੂਜਾ ਗ੍ਰਹਿ ਵੀ ਹੈ। ਸ਼ੁੱਕਰ ਗ੍ਰਹਿ ਸੂਰਜ ਚੜ੍ਹਨ ਤੋਂ ਠੀਕ ਪਹਿਲਾਂ ਜਾਂ ਸੂਰਜ ਚੜ੍ਹਨ ਤੋਂ ਠੀਕ ਬਾਅਦ ਸਭ ਤੋਂ ਵੱਧ ਚਮਕਦਾ ਹੈ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਵੈਦਿਕ ਜੋਤਿਸ਼ ਦੇ ਅਨੁਸਾਰ, ਸ਼ੁੱਕਰ ਗ੍ਰਹਿ ਪ੍ਰੇਮ, ਸੁੰਦਰਤਾ, ਸੰਤੁਸ਼ਟੀ ਅਤੇ ਖੁਸ਼ਹਾਲੀ ਦਾ ਕਾਰਕ ਹੈ। ਕੁੰਡਲੀ ਵਿੱਚ ਹਰ ਗ੍ਰਹਿ 12 ਰਾਸ਼ੀਆਂ ਅਤੇ 12 ਘਰਾਂ ਨਾਲ ਜੁੜਿਆ ਹੋਇਆ ਹੈ। ਜੋਤਸ਼ੀਆਂ ਨੇ ਵਿਅਕਤੀ ਦੇ ਲਿੰਗ ਦੇ ਆਧਾਰ 'ਤੇ ਕੁੰਡਲੀ ਵਿੱਚ ਸ਼ੁੱਕਰ ਦੇ ਸਥਾਨ ਅਤੇ ਸਥਿਤੀ ਦੀ ਵਿਆਖਿਆ ਵੱਖ-ਵੱਖ ਤਰੀਕਿਆਂ ਨਾਲ ਕੀਤੀ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਆਦਮੀ ਅਤੇ ਔਰਤ ਦੀ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਦੀ ਵੱਖੋ-ਵੱਖਰੀ ਵਿਸ਼ੇਸ਼ਤਾ ਜਾਂ ਭੂਮਿਕਾ ਹੋ ਸਕਦੀ ਹੈ।
ਸ਼ੁੱਕਰ ਇਸਤਰੀ ਤੱਤ ਵਾਲ਼ਾ ਗ੍ਰਹਿ ਹੈ, ਜੋ ਸੁੰਦਰਤਾ ਅਤੇ ਵਿਲਾਸਤਾ ਨੂੰ ਦਰਸਾਉਂਦਾ ਹੈ। ਹੁਣ ਇਹ ਗ੍ਰਹਿ 31 ਮਈ, 2025 ਨੂੰ ਸਵੇਰੇ 11:17 ਵਜੇ ਮੰਗਲ ਦੀ ਰਾਸ਼ੀ ਮੇਖ਼ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਆਓ ਜਾਣੀਏ ਕਿ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਇਸ ਦੇ ਵੱਖ-ਵੱਖ ਰਾਸ਼ੀਆਂ, ਵਿਸ਼ਵਵਿਆਪੀ ਘਟਨਾਵਾਂ ਅਤੇ ਸ਼ੇਅਰ ਬਜ਼ਾਰ 'ਤੇ ਕੀ ਚੰਗੇ ਅਤੇ ਮਾੜੇ ਪ੍ਰਭਾਵ ਪੈਣਗੇ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੀ ਮੌਜੂਦਗੀ ਵਿਅਕਤੀ ਨੂੰ ਸੁੰਦਰਤਾ, ਜਨੂੰਨ, ਪਿਆਰ, ਦੌਲਤ, ਬਦਨਾਮੀ ਅਤੇ ਸੁੱਖ-ਸਹੂਲਤਾਂ ਪ੍ਰਦਾਨ ਕਰਦੀ ਹੈ। ਤੁਹਾਡੇ ਪਤਲੇ ਅਤੇ ਗੋਰੇ ਹੋਣ ਦੇ ਨਾਲ-ਨਾਲ, ਸੁੰਦਰ ਅੱਖਾਂ ਅਤੇ ਵੱਡੇ ਬੁੱਲ੍ਹਾਂ ਦੇ ਕਾਰਨ ਦੂਜੇ ਲਿੰਗ ਦੇ ਲੋਕ ਅਕਸਰ ਤੁਹਾਡੇ ਵੱਲ ਖਿੱਚੇ ਜਾਂਦੇ ਹਨ। ਇਸ ਨਾਲ ਤੁਹਾਨੂੰ ਜ਼ਿੰਦਗੀ ਦਾ ਆਨੰਦ ਲੈਣ ਲਈ ਪ੍ਰੇਰਣਾ ਅਤੇ ਉਤਸ਼ਾਹ ਮਿਲਦਾ ਹੈ। ਇਹ ਤੁਹਾਨੂੰ ਰਚਨਾਤਮਕ ਸੋਚਣ, ਕਲਪਨਾਸ਼ੀਲ ਬਣਨ ਅਤੇ ਕੁਝ ਵੱਖਰਾ ਸੋਚਣ ਵਿੱਚ ਵੀ ਮੱਦਦ ਕਰਦਾ ਹੈ। ਇਹ ਲੋਕਾਂ ਦਾ ਸਾਰਾ ਧਿਆਨ ਤੁਹਾਡੇ ਵੱਲ ਖਿੱਚਦਾ ਹੈ ਅਤੇ ਤੁਹਾਨੂੰ ਗਲੈਮਰਸ ਬਣਾਉਂਦਾ ਹੈ। ਤੁਸੀਂ ਕਿਸੇ ਵੀ ਸਥਿਤੀ ਵਿੱਚ ਕੋਈ ਵੀ ਭੂਮਿਕਾ ਨਿਭਾ ਸਕਦੇ ਹੋ। ਤੁਸੀਂ ਕਲਾ ਅਤੇ ਸੰਗੀਤ ਨਾਲ ਘਿਰੇ ਰਹਿੰਦੇ ਹੋ ਅਤੇ ਕਲਾਤਮਕ ਪ੍ਰਤਿਭਾ ਤੁਹਾਡੇ ਅੰਦਰ ਜਨਮ ਤੋਂ ਹੀ ਮੌਜੂਦ ਹੁੰਦੀ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਹੋਣ ਕਰਕੇ, ਤੁਹਾਨੂੰ ਲਾਟਰੀ ਆਦਿ ਵਰਗੀਆਂ ਸੱਟੇਬਾਜ਼ੀਆਂ ਤੋਂ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਤੁਸੀਂ ਜੋਸ਼, ਉਤਸ਼ਾਹ ਅਤੇ ਖਿੱਚ ਨਾਲ ਭਰਪੂਰ ਰਹਿੰਦੇ ਹੋ।
ਸ਼ੁੱਕਰ ਕਰੀਅਰ ਅਤੇ ਪ੍ਰਤਿਸ਼ਠਾ ਦਾ ਗ੍ਰਹਿ ਹੈ ਅਤੇ ਇਹ ਸਮਾਜ ਵਿੱਚ ਤੁਹਾਡੀ ਸ਼ਕਤੀ, ਪਛਾਣ ਅਤੇ ਪ੍ਰਸਿੱਧੀ ਦਾ ਵੀ ਪ੍ਰਤੀਕ ਹੈ। ਸ਼ੁੱਕਰ ਮੇਖ਼ ਰਾਸ਼ੀ ਵਿੱਚ ਹੋਣ ਕਰਕੇ, ਤੁਸੀਂ ਇੱਕ ਸਮਾਜਿਕ ਕਾਰਕੁੰਨ ਅਤੇ ਸਮਾਜ ਸੇਵਕ ਦੇ ਰੂਪ ਵਿੱਚ ਆਪਣੇ ਵਿਚਾਰਾਂ ਦਾ ਉਪਯੋਗ ਕਰ ਸਕਦੇ ਹੋ ਅਤੇ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਦੇ ਹੋ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਸ਼ੁੱਕਰ ਪ੍ਰੇਮ ਅਤੇ ਦਇਆ ਦਾ ਗ੍ਰਹਿ ਹੈ, ਇਸ ਲਈ ਤੁਸੀਂ ਆਪਣੀ ਸ਼ਕਤੀ ਅਤੇ ਪ੍ਰਭਾਵ ਦੀ ਵਰਤੋਂ ਦੂਜਿਆਂ ਦੀ ਮੱਦਦ ਕਰਨ ਅਤੇ ਸਹੀ ਕੰਮ ਕਰਨ ਲਈ ਪ੍ਰੇਰਿਤ ਹੁੰਦੇ ਹੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਪੰਜਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਸ਼ੁੱਕਰ ਹੁਣ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਤੁਹਾਡੇ ਬੱਚੇ ਇਸ ਸਮੇਂ ਖੁਸ਼ ਹੋਣਗੇ ਅਤੇ ਤੁਸੀਂ ਵੀ ਉਨ੍ਹਾਂ ਦਾ ਹੌਸਲਾ ਦੇਖ ਕੇ ਖੁਸ਼ ਹੋ ਸਕਦੇ ਹੋ। ਤੁਸੀਂ ਆਪਣੇ ਮੁਨਾਫ਼ੇ ਨੂੰ ਵਧਾਉਣ ਦੇ ਯੋਗ ਹੋਵੋਗੇ। ਤੁਹਾਨੂੰ ਆਪਣੇ ਕਰੀਅਰ ਵਿੱਚ ਨਵਾਂ ਕੰਮ ਮਿਲ ਸਕਦਾ ਹੈ।
ਇਸ ਤੋਂ ਇਲਾਵਾ, ਤੁਹਾਨੂੰ ਆਨਸਾਈਟ ਮੌਕੇ ਮਿਲਣ ਦੀ ਸੰਭਾਵਨਾ ਵੀ ਹੈ। ਇਸ ਸਮੇਂ, ਤੁਸੀਂ ਆਮ ਕਾਰੋਬਾਰ ਦੀ ਬਜਾਏ ਸੱਟੇਬਾਜ਼ੀ ਦੇ ਕਾਰੋਬਾਰ ਤੋਂ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਸਫਲ ਹੋਵੋਗੇ। ਵਿੱਤ ਦੀ ਗੱਲ ਕਰੀਏ ਤਾਂ ਤੁਹਾਡੀ ਆਮਦਨ ਵਧੇਗੀ ਅਤੇ ਇਸ ਦੇ ਨਾਲ ਹੀ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ। ਜਦੋਂ ਸ਼ੁੱਕਰ ਮੇਖ਼ ਰਾਸ਼ੀ ਵਿੱਚ ਹੋਵੇਗਾ ਤਾਂ ਤੁਸੀਂ ਧਨ ਇਕੱਠਾ ਕਰਨ ਦੇ ਯੋਗ ਹੋਵੋਗੇ।
ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰਕ ਰਾਸ਼ੀ
ਸ਼ੁੱਕਰ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਤੁਹਾਡੇ ਚੌਥੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਤੁਸੀਂ ਰੀਅਲ ਅਸਟੇਟ ਵਿੱਚ ਨਿਵੇਸ਼ ਕਰ ਸਕਦੇ ਹੋ, ਆਪਣੀਆਂ ਸਹੂਲਤਾਂ ਵਿੱਚ ਸੁਧਾਰ ਕਰ ਸਕਦੇ ਹੋ ਅਤੇ ਆਪਣੀ ਆਮਦਨ ਅਤੇ ਖਰਚੇ ਨੂੰ ਸੰਤੁਲਿਤ ਕਰਨ ਦੇ ਯੋਗ ਹੋ ਸਕਦੇ ਹੋ। ਕਰੀਅਰ ਦੀ ਗੱਲ ਕਰੀਏ ਤਾਂ, ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ, ਤੁਸੀਂ ਕੰਮ ਵਿੱਚ ਦਬਾਅ ਮਹਿਸੂਸ ਕਰ ਸਕਦੇ ਹੋ ਜਾਂ ਤੁਹਾਨੂੰ ਆਪਣੀ ਨੌਕਰੀ ਬਦਲਣੀ ਪੈ ਸਕਦੀ ਹੈ। ਕਾਰਜ ਸਥਾਨ ਵਿੱਚ ਤੁਹਾਡੇ 'ਤੇ ਕੰਮ ਦਾ ਦਬਾਅ ਵਧ ਸਕਦਾ ਹੈ, ਜਿਸ ਕਾਰਨ ਤੁਸੀਂ ਹੋਰ ਤਣਾਅ ਵਿੱਚ ਆ ਸਕਦੇ ਹੋ।
ਕਾਰੋਬਾਰ ਦੀ ਗੱਲ ਕਰੀਏ ਤਾਂ, ਤੁਸੀਂ ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਆਪਣਾ ਮੁਨਾਫ਼ਾ ਵਧਾਉਣ ਵਿੱਚ ਅਸਮਰੱਥ ਹੋ ਸਕਦੇ ਹੋ। ਭਾਵੇਂ ਤੁਸੀਂ ਕਿਸੇ ਤਰ੍ਹਾਂ ਮੁਨਾਫ਼ਾ ਕਮਾਉਂਦੇ ਵੀ ਹੋ, ਤਾਂ ਤੁਹਾਨੂੰ ਉਸ ਨੂੰ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ, ਪਰ ਤੁਸੀਂ ਵਾਧੂ ਖਰਚਿਆਂ ਤੋਂ ਬਚ ਨਹੀਂ ਸਕੋਗੇ ਅਤੇ ਇਹ ਤੁਹਾਡੇ ਲਈ ਚਿੰਤਾ ਦਾ ਕਾਰਨ ਬਣ ਸਕਦਾ ਹੈ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ
ਸਿੰਘ ਰਾਸ਼ੀ
ਸਿੰਘ ਰਾਸ਼ੀ ਲਈ, ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਉਨ੍ਹਾਂ ਦੇ ਨੌਵੇਂ ਘਰ ਵਿੱਚ ਹੋਣ ਵਾਲ਼ਾ ਹੈ। ਸ਼ੁੱਕਰ ਤੁਹਾਡੇ ਤੀਜੇ ਅਤੇ ਦਸਵੇਂ ਘਰ ਦਾ ਸੁਆਮੀ ਹੈ। ਇਸ ਸਮੇਂ ਤੁਹਾਡੇ ਅੰਦਰ ਜ਼ਿਆਦਾ ਕਦਰਾਂ-ਕੀਮਤਾਂ ਅਤੇ ਨੈਤਿਕ ਗੁਣ ਹੋ ਸਕਦੇ ਹਨ। ਤੁਹਾਨੂੰ ਤੀਰਥ ਯਾਤਰਾਵਾਂ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਸੀਂ ਕਿਸੇ ਹੋਰ ਥਾਂ 'ਤੇ ਵੀ ਜਾ ਸਕਦੇ ਹੋ। ਕਰੀਅਰ ਦੀ ਗੱਲ ਕਰੀਏ ਤਾਂ, ਤੁਸੀਂ ਤਰੱਕੀ ਕਰੋਗੇ ਅਤੇ ਤੁਹਾਨੂੰ ਆਪਣੇ ਕੰਮ ਤੋਂ ਬਹੁਤ ਲਾਭ ਮਿਲਣ ਦੀ ਉਮੀਦ ਹੈ। ਤੁਹਾਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ।
ਵਿੱਤ ਦੀ ਗੱਲ ਕਰੀਏ ਤਾਂ, ਜਦੋਂ ਸ਼ੁੱਕਰ ਮੇਖ਼ ਰਾਸ਼ੀ ਵਿੱਚ ਹੁੰਦਾ ਹੈ ਤਾਂ ਤੁਸੀਂ ਵਧੇਰੇ ਪੈਸਾ ਕਮਾ ਸਕਦੇ ਹੋ। ਇਸ ਦੇ ਨਾਲ, ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ। ਕਾਰੋਬਾਰ ਦੇ ਮਾਮਲੇ ਵਿੱਚ, ਤੁਹਾਨੂੰ ਨਵੇਂ ਆਰਡਰ ਮਿਲ ਸਕਦੇ ਹਨ ਜੋ ਤੁਹਾਨੂੰ ਬਹੁਤ ਸਾਰਾ ਪੈਸਾ ਕਮਾਉਣ ਦਾ ਮੌਕਾ ਦੇਣਗੇ। ਨਿੱਜੀ ਪੱਧਰ 'ਤੇ, ਤੁਸੀਂ ਬਹੁਤ ਖੁਸ਼ ਹੋਵੋਗੇ ਅਤੇ ਆਪਣੇ ਸਾਥੀ ਨਾਲ ਇੱਕ ਸਕਾਰਾਤਮਕ ਰਿਸ਼ਤਾ ਬਣਾ ਕੇ ਰੱਖੋਗੇ।
ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਭ ਰਾਸ਼ੀ
ਸ਼ੁੱਕਰ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਵਾਲ਼ਾ ਹੈ ਅਤੇ ਇਹ ਤੁਹਾਡੇ ਨੌਵੇਂ ਅਤੇ ਚੌਥੇ ਘਰ ਦਾ ਸੁਆਮੀ ਹੈ। ਤੁਹਾਡੇ ਲਈ ਤਬਾਦਲੇ ਦੀਆਂ ਸੰਭਾਵਨਾਵਾਂ ਹਨ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਇਸ ਸਮੇਂ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਮਿਲ ਸਕਦਾ ਹੈ।
ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਕਰੀਅਰ ਵਿੱਚ ਤਰੱਕੀ ਦੇ ਵਧੀਆ ਮੌਕੇ ਮਿਲਣ ਦੀ ਸੰਭਾਵਨਾ ਹੈ। ਤੁਸੀਂ ਅੱਗੇ ਹੋਣ ਵਾਲ਼ੇ ਲਾਭਾਂ ਤੋਂ ਪ੍ਰੇਰਿਤ ਮਹਿਸੂਸ ਕਰੋਗੇ। ਕਾਰੋਬਾਰ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਸੀਂ ਆਪਣੀ ਉਮੀਦ ਤੋਂ ਵੱਧ ਪੈਸਾ ਕਮਾ ਸਕਦੇ ਹੋ ਅਤੇ ਤੁਹਾਨੂੰ ਨਵਾਂ ਕੰਮ ਸ਼ੁਰੂ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ।
ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਮੇਖ਼ ਰਾਸ਼ੀ
ਸ਼ੁੱਕਰ ਮੇਖ਼ ਰਾਸ਼ੀ ਦੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਰਾਸ਼ੀ ਦੇ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਸ਼ੁੱਕਰ ਹੈ। ਇਸ ਅਵਧੀ ਦੇ ਦੌਰਾਨ ਤੁਹਾਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਵੇਂ ਤੁਸੀਂ ਪੈਸਾ ਕਮਾਓ, ਪਰ ਇਸ ਨੂੰ ਬਚਾਉਣਾ ਮੁਸ਼ਕਲ ਹੋਵੇਗਾ। ਤੁਹਾਡੇ ਰਿਸ਼ਤਿਆਂ ਵਿੱਚ ਵੀ ਸਮੱਸਿਆਵਾਂ ਆਉਣ ਦੀ ਸੰਭਾਵਨਾ ਹੈ। ਕਰੀਅਰ ਦੀ ਗੱਲ ਕਰੀਏ ਤਾਂ, ਤੁਹਾਡੇ ਸਾਥੀਆਂ ਅਤੇ ਉੱਚ ਅਧਿਕਾਰੀਆਂ ਨਾਲ ਤੁਹਾਡੇ ਸਬੰਧਾਂ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ, ਤੁਸੀਂ ਆਪਣੀ ਨੌਕਰੀ ਵਿੱਚ ਦਬਾਅ ਮਹਿਸੂਸ ਕਰ ਸਕਦੇ ਹੋ।
ਕਾਰੋਬਾਰ ਦੀ ਗੱਲ ਕਰੀਏ ਤਾਂ ਤੁਹਾਡੇ ਰਸਤੇ ਵਿੱਚ ਕੁਝ ਰੁਕਾਵਟਾਂ ਆਉਣ ਦੇ ਸੰਕੇਤ ਹਨ। ਇਸ ਕਾਰਨ, ਤੁਸੀਂ ਲੋੜੀਂਦਾ ਮੁਨਾਫ਼ਾ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹੋ। ਪੈਸੇ ਦੇ ਮਾਮਲੇ ਵਿੱਚ, ਤੁਹਾਨੂੰ ਮੁਨਾਫ਼ੇ ਨਾਲੋਂ ਖਰਚਾ ਜ਼ਿਆਦਾ ਦੇਖਣ ਨੂੰ ਮਿਲੇਗਾ। ਤੁਹਾਡੀ ਖੁਸ਼ਹਾਲੀ ਵਿੱਚ ਕਮੀ ਆ ਸਕਦੀ ਹੈ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਦੂਜੇ ਅਤੇ ਨੌਵੇਂ ਘਰ ਦਾ ਸੁਆਮੀ ਸ਼ੁੱਕਰ ਹੈ, ਜੋ ਹੁਣ ਇਸ ਰਾਸ਼ੀ ਦੇ ਅੱਠਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਗੋਚਰ ਦੇ ਦੌਰਾਨ, ਤੁਸੀਂ ਆਪਣੇ ਡਰਾਂ ਕਾਰਨ ਅਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਤੁਹਾਡੀ ਖੁਸ਼ੀ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਕਰੀਅਰ ਦੇ ਮਾਮਲੇ ਵਿੱਚ ਕੁਝ ਦਿਲਚਸਪ ਪ੍ਰਾਪਤ ਕਰਨ ਦੀ ਬਜਾਏ, ਤੁਸੀਂ ਨਿਰਾਸ਼ ਹੋ ਸਕਦੇ ਹੋ। ਇਸ ਕਰਕੇ ਤੁਸੀਂ ਉਦਾਸ ਮਹਿਸੂਸ ਕਰ ਸਕਦੇ ਹੋ।
ਕੰਪਨੀ ਵਿੱਚ ਪ੍ਰਬੰਧਨ ਦੀ ਘਾਟ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਤੁਸੀਂ ਆਪਣੇ ਕਾਰੋਬਾਰ ਨੂੰ ਸੰਗਠਿਤ ਰੱਖਣ ਵਿੱਚ ਅਸਮਰੱਥ ਹੋ ਸਕਦੇ ਹੋ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ, ਤੁਸੀਂ ਆਪਣੇ ਸਾਥੀ ਤੋਂ ਹੰਕਾਰ ਨਾਲ ਸਬੰਧਤ ਸਮੱਸਿਆਵਾਂ ਦੇ ਕਾਰਨ ਨਾਖੁਸ਼ ਨਜ਼ਰ ਆਓਗੇ। ਇਸ ਕਾਰਨ, ਤੁਹਾਡੇ ਲਈ ਆਪਣੇ ਜੀਵਨ ਸਾਥੀ ਨਾਲ ਸਕਾਰਾਤਮਕ ਰਿਸ਼ਤਾ ਬਣਾ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ।
ਸਰਕਾਰ ਅਤੇ ਸ਼ੁੱਕਰ ਨਾਲ ਸਬੰਧਤ ਖੇਤਰ
ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਪ੍ਰਸ਼ਾਸਨ ਦੀ ਇਮਾਨਦਾਰੀ, ਜਵਾਬਦੇਹੀ ਅਤੇ ਸੇਵਾ ਵਿੱਚ ਅਚਾਨਕ ਵਾਧਾ ਹੋਵੇਗਾ।
ਇਸ ਗੋਚਰ ਦੇ ਦੌਰਾਨ ਕੱਪੜਾ ਉਦਯੋਗ, ਵਿੱਦਿਆ ਖੇਤਰ, ਥੀਏਟਰ ਕਲਾ, ਆਯਾਤ-ਨਿਰਯਾਤ ਕਾਰੋਬਾਰ, ਲੱਕੜ ਦੇ ਦਸਤਕਾਰੀ ਅਤੇ ਹੈਂਡਲੂਮ ਵਰਗੇ ਖੇਤਰ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
ਦੇਸ਼ ਵਿੱਚ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਸਮਾਜਿਕ-ਆਰਥਿਕ ਵਿਕਾਸ ਦੇ ਲਈ, ਸਰਕਾਰ ਨਵੀਆਂ ਯੋਜਨਾਵਾਂ ਲੈ ਕੇ ਆ ਸਕਦੀ ਹੈ ਜਾਂ ਮੌਜੂਦਾ ਨੀਤੀਆਂ ਵਿੱਚ ਕੁਝ ਠੋਸ ਬਦਲਾਅ ਕਰ ਸਕਦੀ ਹੈ।
ਇਸ ਗੋਚਰ ਦਾ ਪ੍ਰਭਾਵ ਸਰਕਾਰ 'ਤੇ ਵੀ ਦੇਖਿਆ ਜਾ ਸਕਦਾ ਹੈ, ਜਿਸ ਕਾਰਨ ਦੇਸ਼ ਦੇ ਘੱਟ ਆਮਦਨ ਵਰਗ ਵਾਲ਼ੇ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਸਮੇਂ ਲਘੂ ਉਦਯੋਗ ਵੀ ਰਫ਼ਤਾਰ ਫੜ ਸਕਦੇ ਹਨ।
ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਧਾਰਮਿਕ ਵਸਤੂਆਂ ਦੀ ਵਧਦੀ ਮੰਗ ਦੇ ਕਾਰਨ, ਭਾਰਤ ਤੋਂ ਇਨ੍ਹਾਂ ਵਸਤੂਆਂ ਦਾ ਨਿਰਯਾਤ ਦੁਨੀਆ ਭਰ ਵਿੱਚ ਵਧ ਸਕਦਾ ਹੈ।
ਮੀਡੀਆ, ਅਧਿਆਤਮ, ਆਵਾਜਾਈ ਆਦਿ
ਵਿਸ਼ਵ ਪੱਧਰ 'ਤੇ ਅਧਿਆਤਮਿਕ ਗਤੀਵਿਧੀਆਂ ਅਤੇ ਧਾਰਮਿਕ ਰਸਮਾਂ ਵਿੱਚ ਵਾਧਾ ਹੋਵੇਗਾ।
ਮੇਖ਼ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦੇ ਦੌਰਾਨ ਜਿਨ੍ਹਾਂ ਖੇਤਰਾਂ ਵਿੱਚ ਬੋਲਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਕਾਂਊਸਲਿੰਗ, ਲੇਖਣ, ਸੰਪਾਦਨ, ਪੱਤਰਕਾਰੀ ਆਦਿ ਵਿੱਚ ਵਾਧਾ ਹੋਵੇਗਾ ਅਤੇ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੂੰ ਲਾਭ ਹੋਵੇਗਾ।
ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ ਰੇਲਵੇ, ਸ਼ਿਪਿੰਗ, ਆਵਾਜਾਈ ਅਤੇ ਯਾਤਰਾ ਕੰਪਨੀਆਂ ਨੂੰ ਮੁਨਾਫ਼ਾ ਹੋਣ ਦੀ ਉਮੀਦ ਹੈ।
ਇਸ ਗੋਚਰ ਦੇ ਦੌਰਾਨ, ਕਿਸੇ ਨਾ ਕਿਸੇ ਤਰੀਕੇ ਨਾਲ ਪੂਰੀ ਦੁਨੀਆ ਵਿੱਚ ਸ਼ਾਂਤੀ ਰਹੇਗੀ।
ਦੁਨੀਆ ਭਰ ਦੇ ਵੱਖ-ਵੱਖ ਦੇਸ਼ ਕਲਾ, ਸੰਗੀਤ, ਨਾਚ ਆਦਿ 'ਤੇ ਕੇਂਦ੍ਰਿਤ ਵੱਡੇ ਸਮਾਗਮਾਂ ਜਾਂ ਤਿਓਹਾਰਾਂ ਰਾਹੀਂ ਇੱਕ-ਦੂਜੇ ਨਾਲ ਜੁੜਨਗੇ ਅਤੇ ਗੱਲਬਾਤ ਕਰਨਗੇ।
ਸ਼ੁੱਕਰ 31 ਮਈ, 2025 ਨੂੰ ਮੇਖ਼ ਰਾਸ਼ੀ ਵਿੱਚ ਗੋਚਰ ਕਰਨ ਜਾ ਰਿਹਾ ਹੈ। ਸ਼ੁੱਕਰ ਦਾ ਸ਼ੇਅਰ ਬਜ਼ਾਰ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ, ਇਸ ਲਈ ਇਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ੁੱਕਰ ਦੇ ਮੇਖ਼ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਸ਼ੇਅਰ ਬਜ਼ਾਰ ਭਵਿੱਖਬਾਣੀ 2025 ਦੇ ਅਨੁਸਾਰ, ਸ਼ੇਅਰ ਬਜ਼ਾਰ ਵਿੱਚ ਕਿਹੜੇ ਬਦਲਾਅ ਦੇਖਣ ਨੂੰ ਮਿਲਣਗੇ।
ਸ਼ੁੱਕਰ ਦਾ ਇਹ ਗੋਚਰ ਕੱਪੜਾ ਉਦਯੋਗ ਅਤੇ ਸਬੰਧਤ ਕਾਰੋਬਾਰਾਂ ਲਈ ਲਾਭਦਾਇਕ ਸਿੱਧ ਹੋਵੇਗਾ।
ਇਸ ਸਮੇਂ, ਫੈਸ਼ਨ ਉਪਕਰਣਾਂ, ਕੱਪੜੇ ਅਤੇ ਇਤਰ ਉਦਯੋਗ ਵਿੱਚ ਤੇਜ਼ੀ ਆਵੇਗੀ।
ਸ਼ੁੱਕਰ ਦਾ ਮੇਖ਼ ਰਾਸ਼ੀ ਵਿੱਚ ਗੋਚਰ ਟੀਜ਼ਰ ਕਹਿੰਦਾ ਹੈ ਕਿ ਪ੍ਰਕਾਸ਼ਨ, ਦੂਰਸੰਚਾਰ ਅਤੇ ਪ੍ਰਸਾਰਣ ਉਦਯੋਗਾਂ ਦੇ ਵੱਡੇ ਬ੍ਰਾਂਡਾਂ ਅਤੇ ਸਲਾਹਕਾਰ, ਲੇਖਣ, ਮੀਡੀਆ ਇਸ਼ਤਿਹਾਰਬਾਜ਼ੀ ਜਾਂ ਜਨ ਸੰਪਰਕ ਸੇਵਾਵਾਂ ਪ੍ਰਦਾਨ ਕਰਨ ਵਾਲ਼ੇ ਕਾਰੋਬਾਰਾਂ ਨੂੰ ਅਨੁਕੂਲ ਨਤੀਜੇ ਮਿਲਣ ਦੀ ਉਮੀਦ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਕਿਹੜੇ ਗ੍ਰਹਿ ਦੀ ਸ਼ੁੱਕਰ ਗ੍ਰਹਿ ਨਾਲ ਮਿੱਤਰਤਾ ਹੈ, ਪਰ ਉਹ ਸੁਭਾਅ ਵਿੱਚ ਇਸ ਦੇ ਬਿਲਕੁਲ ਉਲਟ ਹੈ?
ਸ਼ਨੀ ਗ੍ਰਹਿ।
2. ਕੀ ਸ਼ੁੱਕਰ ਅਤੇ ਰਾਹੂ ਦੇ ਵਿਚਕਾਰ ਦੋਸਤੀ ਹੈ?
ਹਾਂ, ਸ਼ੁੱਕਰ ਅਤੇ ਰਾਹੂ ਦੋਵੇਂ ਦੋਸਤ ਹਨ।
3. ਸ਼ੁੱਕਰ ਗ੍ਰਹਿ ਕਿਹੜੀ ਰਾਸ਼ੀ ਵਿੱਚ ਨੀਚ ਦਾ ਹੁੰਦਾ ਹੈ?
ਕੰਨਿਆ ਰਾਸ਼ੀ।