ਮੇਖ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੇਖ
ਬ੍ਰਿਸ਼ਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਭ
ਮਿਥੁਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਿਥੁਨ
ਕਰਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕਰਕ
ਸਿੰਘ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਸਿੰਘ
ਕੰਨਿਆ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੰਨਿਆ
ਤੁਲਾ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਤੁਲਾ
ਬ੍ਰਿਸ਼ਚਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਚਕ
ਧਨੂੰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਧਨੂੰ
ਮਕਰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਕਰ
ਕੁੰਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੁੰਭ
ਮੀਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੀਨ

ਅਗਲੇ ਹਫਤੇ ਦਾ ਕੰਨਿਆ ਰਾਸ਼ੀਫਲ - Agle Hafte da Kania Rashiphal - Virgo Next Weekly Horoscope

27 May 2024 - 2 Jun 2024
ਚੰਦਰ ਰਾਸ਼ੀ ਤੋਂ ਸ਼ਨੀ ਛੇਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਸ ਹਫਤੇ ਤੁਸੀਂ ਆਪਣੀ ਗੁਆਚੀ ਤਾਕਤ ਅਤੇ ਸਕਾਰਾਤਮਕਤਾ ਨੂੰ ਮੁੜ ਪ੍ਰਾਪਤ ਕਰ ਸਕੋਗੇ। ਇਸ ਲਈ ਤੁਸੀਂ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤੋ ਅਤੇ ਇਸ ਤੋਂ ਚੰਗਾ ਲਾਭ ਕਮਾਓ, ਨਹੀਂ ਤਾਂ ਇਸ ਹਫਤੇ ਵਾਧੂ ਕੰਮ ਦਾ ਬੋਝ ਤੁਹਾਡੇ ਗੁੱਸੇ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਤੁਹਾਨੂੰ ਮਾਨਸਿਕ ਤਣਾਅ ਵੀ ਹੋ ਸਕਦਾ ਹੈ। ਸੰਭਾਵਨਾ ਹੈ ਕਿ ਇਸ ਹਫਤੇੇ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਤੁਹਾਡੇ ਤੋਂ ਵੱਡੀ ਰਕਮ ਉਧਾਰ ਮੰਗ ਸਕਦਾ ਹੈ। ਪ੍ਰੰਤੂ ਸੰਭਾਵਨਾ ਬਣ ਰਹੀ ਹੈ ਕਿ ਚੰਦਰ ਰਾਸ਼ੀ ਤੋਂ ਰਾਹੂ ਸੱਤਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਜੇਕਰ ਤੁਸੀਂ ਇਹ ਪੈਸਾ ਉਨ੍ਹਾਂ ਨੂੰ ਦਿੱਤਾ, ਤਾਂ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਆਰਥਿਕ ਤੰਗੀ ਨਾਲ ਦੋ-ਚਾਰ ਹੋਣਾ ਪਵੇਗਾ। ਇਸ ਲਈ ਇਸ ਹਫਤੇ ਕਿਸੇ ਨੂੰ ਵੀ ਪੈਸਾ ਉਧਾਰ ਦੇਣ ਤੋਂ ਬਚੋ। ਇਸ ਹਫਤੇ ਪਰਿਵਾਰ ਦੇ ਮੈਂਬਰ ਘਰ ਵਿੱਚ ਕੁਝ ਬਦਲਾਅ ਕਰਨ ਦਾ ਫੈਸਲਾ ਲੈ ਸਕਦੇ ਹਨ। ਅਜਿਹੇ ਵਿੱਚ ਘਰ ਵਿੱਚ ਹੋਣ ਵਾਲਾ ਇਹ ਬਦਲਾਅ ਤੁਹਾਨੂੰ ਜ਼ਰੂਰਤ ਤੋਂ ਜ਼ਿਆਦਾ ਭਾਵੁਕ ਬਣਾ ਸਕਦਾ ਹੈ। ਇਸ ਦੌਰਾਨ ਤੁਸੀਂ ਆਪਣੇ ਕਿਸੇ ਖਾਸ ਵਿਅਕਤੀ ਜਾਂ ਕਿਸੇ ਕਰੀਬੀ ਦੋਸਤ ਦੇ ਕੋਲ਼ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰ ਸਕੋਗੇ। ਇਸ ਨਾਲ ਤੁਹਾਨੂੰ ਕਾਫੀ ਹੱਦ ਤੱਕ ਸਕੂਨ ਵੀ ਮਿਲੇਗਾ। ਜੇਕਰ ਤੁੁਸੀ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਇਸ ਹਫਤੇ ਕਾਰਜ-ਸਥਾਨ ‘ਤੇ ਸੋਚ-ਸਮਝ ਕੇ ਚੱਲਣ ਦੀ ਜ਼ਰੂਰਤ ਹੈ। ਨਹੀਂ ਤਾਂ ਤੁਹਾਡੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੇ ਚੱਲਦੇ, ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ। ਇਹ ਹਫਤਾ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਰੂਪ ਤੋਂ ਧਿਆਨ ਦੇਣ ਦੇ ਯੋਗ ਹੋਵੇਗਾ। ਕਿਓਂਕਿ ਇਸ ਦੌਰਾਨ ਉਨ੍ਹਾਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਆ ਰਹੀਆਂ ਹਰ ਪ੍ਰਕਾਰ ਦੀਆਂ ਰੁਕਾਵਟਾਂ ਤੋਂ ਨਿੱਕਲਣ ਵਿੱਚ ਮਦਦ ਮਿਲੇਗੀ, ਜਿਸ ਨਾਲ਼ ਉਨ੍ਹਾਂ ਦੀ ਸੋਚਣ-ਸਮਝਣ ਦੀ ਸ਼ਕਤੀ ਦਾ ਵੀ ਵਿਕਾਸ ਹੋਵੇਗਾ। ਵਿਦਿਆਰਥੀਆਂ ਦੇ ਘਰਵਾਲੇ ਉਨ੍ਹਾਂ ਦੀ ਸਮਝਦਾਰੀ ਤੋਂ ਹੈਰਾਨ ਹੋਣ ਦੇ ਨਾਲ ਹੀ ਉਨ੍ਹਾਂ ‘ਤੇ ਖਾਸ ਖੁਸ਼ ਵੀ ਦਿਖਾਈ ਦੇਣਗੇ।

ਉਪਾਅ: ਹਰ ਰੋਜ਼ ਨਾਰਾਯਣੀਯਮ ਦਾ ਪਾਠ ਕਰੋ।
Talk to Astrologer Chat with Astrologer