ਕੰਨਿਆ ਰਾਸ਼ੀ ਮਾਸਿਕ ਰਾਸ਼ੀਫਲ - Virgo Monthly Horoscope in Punjabi
May, 2024
ਜਨਰਲ
ਕੰਨਿਆ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਔਸਤ ਰੂਪ ਤੋਂ ਫਲਦਾਇਕ ਰਹਿਣ ਦੀ ਸੰਭਾਵਨਾ ਦਿਖ ਰਹੀ ਹੈ। ਤੁਹਾਨੂੰ ਇਸ ਮਹੀਨੇ ਆਪਣੀ ਸਿਹਤ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਪਵੇਗੀ, ਕਿਉਂਕਿ ਗ੍ਰਹਿਆਂ ਦਾ ਸੰਯੋਜਨ ਸਿਹਤ ਸਬੰਧੀ ਸਮੱਸਿਆਵਾਂ ਦਿਖਾ ਰਿਹਾ ਹੈ। ਪ੍ਰੇਮ ਜੀਵਨ ਦੇ ਸੰਦਰਭ ਵਿੱਚ ਅਨੁਕੂਲ ਨਤੀਜਿਆਂ ਦੀ ਪ੍ਰਾਪਤੀ ਹੋਣ ਦੀ ਸੰਭਾਵਨਾ ਬਣੇਗੀ, ਜਦੋਂ ਕਿ ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਅਤੇ ਟਕਰਾਵ ਦੀਆਂ ਸਥਿਤੀਆਂ ਬਣੀਆਂ ਰਹਿਣਗੀਆਂ। ਤੁਹਾਨੂੰ ਬਹੁਤ ਧੀਰਜ ਨਾਲ ਕੰਮ ਲੈਣਾ ਪਵੇਗਾ, ਨਹੀਂ ਤਾਂ ਤੁਹਾਡਾ ਰਿਸ਼ਤਾ ਬਿੱਖਰ ਸਕਦਾ ਹੈ। ਇਸ ਤੋਂ ਇਲਾਵਾ ਜੀਵਨਸਾਥੀ ਦੀ ਸਿਹਤ ਦੀ ਦੇਖਭਾਲ ਕਰਨੀ ਪਵੇਗੀ, ਕਿਉਂਕਿ ਉਸ ਦੇ ਬਿਮਾਰ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਆਰਥਿਕ ਚੁਣੌਤੀਆਂ ਬਣੀਆਂ ਰਹਿਣਗੀਆਂ, ਪਰ ਤੁਹਾਨੂੰ ਆਪਣੇ ਖਰਚਿਆਂ ਉੱਤੇ ਕੰਟਰੋਲ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਪਵੇਗੀ, ਤਾਂ ਹੀ ਜਾ ਕੇ ਤੁਸੀਂ ਚੰਗੇ ਨਤੀਜੇ ਹਾਸਿਲ ਕਰ ਸਕੋਗੇ। ਕਰੀਅਰ ਵਿੱਚ ਕਾਫੀ ਹੱਦ ਤੱਕ ਅਨੁਕੂਲ ਸਥਿਤੀਆਂ ਰਹਿਣਗੀਆਂ। ਨੌਕਰੀ ਕਰਨ ਵਾਲੇ ਜਾਤਕਾਂ ਨੂੰ ਸਖਤ ਮਿਹਨਤ ਕਰਨੀ ਪਵੇਗੀ, ਜਦੋਂ ਕਿ ਬਿਜਲੀ ਦਾ ਕਾਰੋਬਾਰ ਕਰ ਰਹੇ ਜਾਤਕਾਂ ਨੂੰ ਆਪਣੇ ਕਾਰੋਬਾਰੀ ਪਾਰਟਨਰ ਦੇ ਨਾਲ ਉਚਿਤ ਵਿਵਹਾਰ ਕਰਨਾ ਪਵੇਗਾ, ਤਾਂ ਹੀ ਤੁਸੀਂ ਦੋਵੇਂ ਮਿਲ ਕੇ ਆਪਣੇ ਕਾਰੋਬਾਰ ਨੂੰ ਤਰੱਕੀ ਦੇ ਸਕੋਗੇ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਕਾਗਰਤਾ ਦਾ ਫਲ ਮਿਲੇਗਾ। ਤੁਹਾਡੀ ਵਿਦੇਸ਼ ਜਾਣ ਦੀ ਸੰਭਾਵਨਾ ਵੀ ਬਣ ਸਕਦੀ ਹੈ।
ਕਰੀਅਰ
ਕਰੀਅਰ ਦੇ ਪੱਖ ਤੋਂ ਇਹ ਮਹੀਨਾ ਠੀਕ-ਠਾਕ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਨੌਕਰੀ ਵਿੱਚ ਸਖਤ ਮਿਹਨਤ ਕਰਨੀ ਪਵੇਗੀ ਅਤੇ ਥੋੜਾ ਚਲਾਕੀ ਨਾਲ ਵੀ ਕੰਮ ਲੈਣਾ ਪਵੇਗਾ। ਤੁਹਾਡਾ ਕਿਸੇ ਚੰਗੀ ਥਾਂ ‘ਤੇ ਤਬਾਦਲਾ ਹੋ ਸਕਦਾ ਹੈ। ਕਾਰੋਬਾਰ ਕਰ ਰਹੇ ਜਾਤਕਾਂ ਨੂੰ ਸਾਵਧਾਨੀ ਨਾਲ ਕੰਮ ਲੈਣਾ ਪਵੇਗਾ। ਕਾਰੋਬਾਰ ਵਿੱਚ ਉੱਥਲ-ਪੁੱਥਲ ਹੋ ਸਕਦੀ ਹੈ। ਤੁਹਾਡੇ ਆਪਣੇ ਕਾਰੋਬਾਰੀ ਪਾਰਟਨਰ ਦੇ ਨਾਲ ਸੰਬੰਧ ਵਿਗੜ ਸਕਦੇ ਹਨ। ਉਸ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖੋ। ਇਹ ਤੁਹਾਡੇ ਕਾਰੋਬਾਰ ਲਈ ਹਿਤਕਾਰੀ ਹੋਵੇਗਾ।
ਆਰਥਿਕ ਜੀਵਨ
ਆਰਥਿਕ ਚੁਣੌਤੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਤੁਹਾਡੇ ਖਰਚੇ ਬੇਤਹਾਸ਼ਾ ਰੂਪ ਨਾਲ ਵਧਣਗੇ, ਜਿਨਾਂ ਉੱਤੇ ਕੰਟਰੋਲ ਰੱਖਣਾ ਤੁਹਾਡੇ ਵੱਸ ਦੇ ਬਾਹਰ ਹੋਵੇਗਾ। ਫਿਰ ਵੀ ਕੋਸ਼ਿਸ਼ ਕਰਦੇ ਰਹੋ। ਇੱਕ ਵਾਰ ਖਰਚੇ ਕੰਟਰੋਲ ਵਿੱਚ ਆ ਗਏ ਤਾਂ ਤੁਹਾਡੀ ਆਰਥਿਕ ਸਥਿਤੀ ਠੀਕ ਹੋ ਜਾਵੇਗੀ।
ਸਿਹਤ
ਤੁਹਾਡੀ ਸਿਹਤ ਵਿੱਚ ਗਿਰਾਵਟ ਸਾਫ ਨਜ਼ਰ ਆ ਰਹੀ ਹੈ। ਸਵੇਰ ਦੀ ਸੈਰ ਕਰਨੀ ਸ਼ੁਰੂ ਕਰੋ। ਚਮੜੀ ਸਬੰਧਿਤ ਸਮੱਸਿਆਵਾਂ ਅਤੇ ਖੂਨ ਨਾਲ ਸਬੰਧਿਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਜੇਕਰ ਤੁਸੀਂ ਆਲਸੀ ਬਣੇ ਰਹੋਗੇ ਤਾਂ ਇਹ ਸਮੱਸਿਆਵਾਂ ਵਧਦੀਆਂ ਜਾਣਗੀਆਂ। ਇਸ ਲਈ ਆਲਸ ਛੱਡੋ ਤਾਂ ਕਿ ਤੁਸੀਂ ਸਿਹਤਮੰਦ ਬਣ ਸਕੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਸੀਂ ਅਤੇ ਤੁਹਾਡਾ ਪ੍ਰੇਮੀ ਇੱਕ-ਦੂਜੇ ਉੱਤੇ ਨਿਰਭਰ ਹੋਵੋਗੇ ਅਤੇ ਤੁਹਾਡਾ ਇੱਕ-ਦੂਜੇ ਉੱਤੇ ਵਿਸ਼ਵਾਸ ਵੀ ਦਿਨ ਪ੍ਰਤੀਦਿਨ ਵਧਦਾ ਜਾਵੇਗਾ। ਤੁਸੀਂ ਦੋਵੇਂ ਬਹੁਤ ਨਜ਼ਦੀਕ ਆ ਜਾਓਗੇ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਮਹੀਨਾ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਦੋਹਾਂ ਦੇ ਆਪਸੀ ਈਗੋ ਦਾ ਟਕਰਾਅ ਅਤੇ ਜ਼ੁਬਾਨੀ ਜੰਗ ਵਿੱਚ ਕੋਈ ਕਮੀ ਨਹੀਂ ਹੋਵੇਗੀ। ਇਸ ਨਾਲ ਤੁਹਾਡੇ ਦੋਹਾਂ ਵਿਚਕਾਰ ਤਣਾਅ ਵਧ ਸਕਦਾ ਹੈ ਅਤੇ ਦੰਪਤੀ ਜੀਵਨ ਵਿੱਚ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਧੀਰਜ ਰੱਖੋ, ਸ਼ਾਂਤੀ ਨਾਲ ਗੱਲ ਨੂੰ ਸੰਭਾਲੋ ਤਾਂ ਹੀ ਤੁਹਾਡਾ ਰਿਸ਼ਤਾ ਠੀਕ-ਠਾਕ ਚੱਲੇਗਾ।
ਪਰਿਵਾਰਿਕ ਜੀਵਨ
ਤੁਹਾਨੂੰ ਆਪਣੇ ਵਿਵਹਾਰ ਉੱਤੇ ਕਾਬੂ ਰੱਖਣਾ ਪਵੇਗਾ। ਤੁਹਾਡੀ ਗੁੱਸੇ ਦੀ ਆਦਤ ਕਾਰਣ ਪਰਿਵਾਰ ਦੇ ਮੈਂਬਰਾਂ ਦਾ ਤੁਹਾਡੇ ਨਾਲ ਤਾਲਮੇਲ ਖਰਾਬ ਹੋ ਸਕਦਾ ਹੈ। ਤੁਹਾਡਾ ਸਾਰਿਆਂ ਦਾ ਕਿਸੇ ਤੀਰਥ ਯਾਤਰਾ ਲਈ ਜਾਣ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ। ਇਸ ਨਾਲ ਘਰ ਵਿੱਚ ਸੁੱਖ ਅਤੇ ਸ਼ਾਂਤੀ ਦਾ ਮਾਹੌਲ ਬਣੇਗਾ। ਆਪਣੇ ਭੈਣਾਂ ਭਰਾਵਾਂ ਨੂੰ ਸਹਿਯੋਗ ਦਿਓ।
ਉਪਾਅ
ਤੁਹਾਨੂੰ ਹਰ ਰੋਜ਼ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024