ਕੰਨਿਆ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Virgo Next-Monthly Horoscope in Punjabi
June, 2024
ਜਨਰਲ
ਕੰਨਿਆ ਰਾਸ਼ੀ ਵਿੱਚ ਜੰਮੇ ਜਾਤਕਾਂ ਦੇ ਲਈ ਇਹ ਮਹੀਨਾ ਵੈਸੇ ਤਾਂ ਅਨੁਕੂਲ ਰਹਿਣ ਦੀ ਹੀ ਸੰਭਾਵਨਾ ਹੈ। ਪਰ ਮਹੀਨੇ ਦੇ ਮੱਧ ਵਿੱਚ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਤੁਹਾਡਾ ਕੋਈ ਆਪਰੇਸ਼ਨ ਹੋ ਸਕਦਾ ਹੈ ਜਾਂ ਤੁਹਾਨੂੰ ਕਿਸੇ ਪ੍ਰਕਾਰ ਦੀ ਦੁਰਘਟਨਾ ਜਾਂ ਚੋਟ ਲੱਗਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ। ਬਿਨਾਂ ਕਾਰਣ ਦੀ ਯਾਤਰਾ ਤੋਂ ਬਚੋ। ਇਸ ਨਾਲ ਬੇਕਾਰ ਦਾ ਖਰਚਾ ਵੀ ਹੋਵੇਗਾ ਅਤੇ ਤੁਹਾਨੂੰ ਪਰੇਸ਼ਾਨੀ ਵੀ ਹੋਵੇਗੀ। ਸਹੁਰੇ ਪੱਖ ਨਾਲ ਕਹਾਸੁਣੀ ਹੋ ਸਕਦੀ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਤਣਾਅ ਵਧ ਸਕਦਾ ਹੈ ਅਤੇ ਜੀਵਨਸਾਥੀ ਨਾਲ ਗਲਤਫਹਿਮੀਆਂ ਵਧਣ ਦੀ ਸੰਭਾਵਨਾ ਰਹੇਗੀ। ਉਸ ਨਾਲ ਕਿਸੇ ਵੀ ਤਰ੍ਹਾਂ ਦਾ ਝਗੜਾ ਕਰਨ ਤੋਂ ਬਚੋ। ਵਿਰੋਧੀਆਂ ਉੱਤੇ ਤੁਸੀਂ ਭਾਰੀ ਪਾਓਗੇ ਅਤੇ ਜੇਕਰ ਕੋਈ ਮਾਮਲਾ ਕੋਰਟ ਵਿੱਚ ਲਟਕਿਆ ਹੋਇਆ ਹੈ ਤਾਂ ਉਸ ਦਾ ਫੈਸਲਾ ਤੁਹਾਡੇ ਪੱਖ ਵਿੱਚ ਆ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ। ਆਪਣੇ ਰਿਸ਼ਤੇ ਨੂੰ ਲੈ ਕੇ ਤੁਸੀਂ ਬਹੁਤ ਜਿਆਦਾ ਸਜਗ ਰਹੋਗੇ ਅਤੇ ਆਪਣੀ ਪ੍ਰੇਮੀ ਦੇ ਲਈ ਬਹੁਤ ਕੁਝ ਕਰੋਗੇ। ਕਰੀਅਰ ਵਿੱਚ ਕੁਝ ਨਵੇਂ ਮੌਕੇ ਸਾਹਮਣੇ ਆ ਸਕਦੇ ਹਨ। ਨੌਕਰੀ ਬਦਲਣ ਦਾ ਮੌਕਾ ਵੀ ਪ੍ਰਾਪਤ ਹੋ ਸਕਦਾ ਹੈ। ਆਰਥਿਕ ਮਾਮਲੇ ਠੀਕ-ਠਾਕ ਰਹਿਣਗੇ। ਕਾਰੋਬਾਰ ਕਰ ਰਹੇ ਜਾਤਕਾਂ ਨੂੰ ਲੰਬੀ ਯਾਤਰਾ ਤੋਂ ਕਾਰੋਬਾਰ ਵਿੱਚ ਲਾਭ ਹੋਵੇਗਾ। ਬੇਕਾਰ ਦੀ ਯਾਤਰਾ ਕਰਨ ਤੋਂ ਬਚੋ, ਕਿਉਂਕਿ ਇਸ ਨਾਲ ਸਰੀਰਿਕ ਥਕਾਨ ਵੀ ਹੋਵੇਗੀ ਅਤੇ ਪੈਸੇ ਦੀ ਬਰਬਾਦੀ ਵੀ ਹੋਵੇਗੀ। ਆਪਣੇ ਉੱਪਰ ਭਰੋਸਾ ਰੱਖੋ ਅਤੇ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਬ੍ਰਹਸਪਤੀ ਮਹਾਰਾਜ ਆਪਣੀ ਅਸਤ ਸਥਿਤੀ ਤੋਂ 3 ਜੂਨ ਨੂੰ ਉਦੇ ਸਥਿਤੀ ਵਿੱਚ ਆ ਜਾਣਗੇ। ਫੇਰ ਤੁਹਾਨੂੰ ਕਾਰੋਬਾਰ ਵਿੱਚ ਵਿਸ਼ੇਸ਼ ਲਾਭ ਮਿਲੇਗਾ। ਇਹ ਮਹੀਨਾ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਸੱਚ ਕਰ ਸਕਦਾ ਹੈ ਅਤੇ ਤੁਹਾਨੂੰ ਵਿਦੇਸ਼ ਜਾਣ ਵਿੱਚ ਕਾਮਯਾਬੀ ਮਿਲ ਸਕਦੀ ਹੈ। ਆਪਣੇ ਵੱਲੋਂ ਪੂਰੀ ਤਿਆਰੀ ਰੱਖੋ। ਜੇਕਰ ਤੁਸੀਂ ਪਹਿਲਾਂ ਤੋਂ ਹੀ ਵੀਜ਼ਾ ਦੇ ਲਈ ਆਵੇਦਨ ਦਿੱਤਾ ਹੋਇਆ ਹੈ ਅਤੇ ਵਿਦੇਸ਼ ਜਾਣ ਦੀ ਤਿਆਰੀ ਕੀਤੀ ਹੋਈ ਹੈ ਤਾਂ ਇਸ ਦੌਰਾਨ ਤੁਹਾਨੂੰ ਵੀਜ਼ਾ ਪ੍ਰਾਪਤ ਹੋ ਸਕਦਾ ਹੈ ਅਤੇ ਤੁਹਾਡੇ ਚਿਹਰੇ ਉੱਤੇ ਖੁਸ਼ੀ ਰਹੇਗੀ। ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਖੂਬਸੂਰਤ ਸਥਾਨਾਂ ‘ਤੇ ਘੁੰਮਣ ਦਾ ਮੌਕਾ ਮਿਲੇਗਾ।
ਕਰੀਅਰ
ਤੁਹਾਨੂੰ ਆਪਣੇ ਕੰਮ ਵੱਲ ਬਿਹਤਰ ਤਰੀਕੇ ਨਾਲ ਧਿਆਨ ਦੇਣਾ ਪਵੇਗਾ। ਤੁਹਾਡਾ ਤਬਾਦਲਾ ਹੋ ਸਕਦਾ ਹੈ। ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਰਹੇਗੀ। ਕਾਰੋਬਾਰੀ ਜਾਤਕਾਂ ਦੀ ਬੁੱਧੀ ਬਹੁਤ ਤੇਜ਼ ਚੱਲੇਗੀ। ਤੁਸੀਂ ਅਜਿਹੇ ਫੈਸਲੇ ਲੈ ਸਕਦੇ ਹੋ, ਜੋ ਲੋਕਾਂ ਦੀ ਸਮਝ ਵਿੱਚ ਆਸਾਨੀ ਨਾਲ ਨਹੀਂ ਆਉਣਗੇ, ਪਰ ਤੁਹਾਡੇ ਪੱਖ ਵਿੱਚ ਹੋਣਗੇ। ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਵੇਗੀ।
ਆਰਥਿਕ ਜੀਵਨ
ਇਸ ਮਹੀਨੇ ਤੁਹਾਡੇ ਖਰਚਿਆਂ ਵਿੱਚ ਵਾਧਾ ਹੋਵੇਗਾ। ਤੁਸੀਂ ਕਿਸੇ ਵਿਸ਼ੇਸ਼ ਕੰਮ ਦੇ ਲਈ ਬੈਂਕ ਤੋਂ ਲੋਨ ਵੀ ਲੈ ਸਕਦੇ ਹੋ ਜਾਂ ਕਿਸੇ ਤੋਂ ਉਧਾਰ ਵੀ ਲੈ ਸਕਦੇ ਹੋ। ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿੰਨਾ ਕਰਜ਼ਾ ਲੈਣਾ ਤੁਹਾਡੇ ਲਈ ਸਹੀ ਰਹੇਗਾ। ਬਾਅਦ ਦੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਇਹ ਜ਼ਰੂਰੀ ਹੈ।
ਸਿਹਤ
ਜੇਕਰ ਤੁਸੀਂ ਆਪਣੀ ਸਿਹਤ ਦੇ ਪ੍ਰਤੀ ਲਾਪਰਵਾਹੀ ਵਰਤੋਗੇ ਤਾਂ ਤੁਹਾਨੂੰ ਲੰਬੀ ਚੱਲਣ ਵਾਲੀ ਕੋਈ ਬਿਮਾਰੀ ਲੱਗ ਸਕਦੀ ਹੈ ਅਤੇ ਜੇਕਰ ਤੁਸੀਂ ਆਪਣੇ ਵੱਲੋਂ ਸਾਵਧਾਨੀ ਰੱਖਦੇ ਹੋ ਤਾਂ ਤੁਹਾਨੂੰ ਅਜਿਹੀ ਕਿਸੇ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਤੁਹਾਡਾ ਕੋਈ ਆਪਰੇਸ਼ਨ ਵੀ ਹੋ ਸਕਦਾ ਹੈ। ਬਾਕੀ ਛੋਟੀਆਂ-ਮੋਟੀਆਂ ਸਮੱਸਿਆ ਜਿਵੇਂ ਅੱਖਾਂ ਵਿੱਚ ਦਰਦ, ਪੇਟ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਰੀਰਕ ਚੋਟ ਆਦਿ ਲੱਗਣ ਦੀ ਸੰਭਾਵਨਾ ਬਣ ਸਕਦੀ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਸੀਂ ਅਤੇ ਤੁਹਾਡਾ ਪ੍ਰੇਮੀ ਇੱਕ-ਦੂਜੇ ਦੇ ਸੁੱਖ-ਦੁੱਖ ਦੇ ਸਾਥੀ ਬਣਨਾ ਚਾਹੋਗੇ। ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਾ ਸਕਦੇ ਹੋ। ਸ਼ਾਦੀਸ਼ੁਦਾ ਜਾਤਕਾਂ ਦੇ ਦੰਪਤੀ ਜੀਵਨ ਵਿੱਚ ਕੁਝ ਸਮੱਸਿਆ ਹੋ ਸਕਦੀ ਹੈ। ਤੁਹਾਡੇ ਜੀਵਨਸਾਥੀ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸਦੇ ਵਿਵਹਾਰ ਵਿੱਚ ਵੀ ਬਦਲਾਵ ਆ ਸਕਦਾ ਹੈ, ਜਿਸ ਦਾ ਸਿੱਧਾ-ਸਿੱਧਾ ਅਸਰ ਤੁਹਾਡੇ ਦੰਪਤੀ ਜੀਵਨ ਉੱਤੇ ਪਵੇਗਾ। ਤੁਹਾਡੇ ਦੋਹਾਂ ਵਿਚਕਾਰ ਗਲਤਫਹਿਮੀਆਂ ਵਧ ਸਕਦੀਆਂ ਹਨ।
ਪਰਿਵਾਰਿਕ ਜੀਵਨ
ਤੁਸੀਂ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਜਾਂ ਕਿਸੇ ਖੂਬਸੂਰਤ ਜਗ੍ਹਾ ‘ਤੇ ਘੁੰਮਣ ਵੀ ਜਾ ਸਕਦੇ ਹੋ। ਪਰਿਵਾਰ ਦੇ ਨਾਲ ਸਮਾਂ ਬਿਤਾਉਣ ਨਾਲ ਤੁਹਾਨੂੰ ਸਾਰਿਆਂ ਨੂੰ ਖੁਸ਼ੀ ਹੋਵੇਗੀ ਅਤੇ ਪਰਿਵਾਰ ਦਾ ਮਾਹੌਲ ਵੀ ਚੰਗਾ ਰਹੇਗਾ। ਪਰਿਵਾਰ ਦੀ ਆਮਦਨ ਵਧੇਗੀ। ਪਿਤਾ ਜੀ ਦੀ ਸਿਹਤ ਖਰਾਬ ਹੋ ਸਕਦੀ ਹੈ।
ਉਪਾਅ
ਤੁਹਾਨੂੰ ਸ਼ਨੀਵਾਰ ਦੇ ਦਿਨ ਕੀੜੀਆਂ ਨੂੰ ਆਟਾ ਪਾਉਣਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024