ਮੇਖ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੇਖ
ਬ੍ਰਿਸ਼ਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਭ
ਮਿਥੁਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਿਥੁਨ
ਕਰਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕਰਕ
ਸਿੰਘ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਸਿੰਘ
ਕੰਨਿਆ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੰਨਿਆ
ਤੁਲਾ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਤੁਲਾ
ਬ੍ਰਿਸ਼ਚਕ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਬ੍ਰਿਸ਼ਚਕ
ਧਨੂੰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਧਨੂੰ
ਮਕਰ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮਕਰ
ਕੁੰਭ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਕੁੰਭ
ਮੀਨ ਅਗਲੇ ਹਫਤੇ ਦਾ ਹਫਤਾਵਰੀ ਰਾਸ਼ੀਫਲ ਮੀਨ

ਅਗਲੇ ਹਫਤੇ ਦਾ ਬ੍ਰਿਸ਼ਭ ਰਾਸ਼ੀਫਲ - Agle Hafte da Vrash Rashiphal - Taurus Next Weekly Horoscope

27 May 2024 - 2 Jun 2024
ਇਸ ਹਫਤੇ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਤੋਂ ਵਧੀਆ ਮਹਿਸੂਸ ਕਰੋਗੇ। ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਆਉਣ ਵਾਲੇ ਮਾਨਸਿਕ ਤਣਾਅ ਨੂੰ ਖੁਦ ‘ਤੇ ਹਾਵੀ ਨਾ ਹੋਣ ਦਿਓ, ਕਿਓਂਕਿ ਮਾਨਸਿਕ ਤਣਾਅ ਕਿਸੇ ਵੀ ਸਰੀਰਕ ਸਮੱਸਿਆ ਨੂੰ ਜਨਮ ਦੇ ਸਕਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਇਕ ਅਨੁਸ਼ਾਸਿਤ ਵਿਅਕਤੀ ਹੋ। ਇਸ ਲਈ ਸਿਹਤ ਦੇ ਮਾਮਲੇ ਵਿੱਚ ਵੀ ਅਨੁਸ਼ਾਸ਼ਨ ਦਾ ਪਾਲਣ ਕਰੋ ਅਤੇ ਸਿਹਤਮੰਦ ਰਹੋ। ਇਸ ਹਫਤੇ ਕਿਸੇ ਵੱਡੇ ਸਮੂਹ ਵਿੱਚ ਆਰਥਿਕ ਤੌਰ ‘ਤੇ ਭਾਗੀਦਾਰੀ ਤੁਹਾਡੇ ਲਈ ਦਿਲਚਸਪ ਸਾਬਿਤ ਹੋਵੇਗੀ। ਹਾਲਾਂਕਿ ਇਸ ਨਾਲ ਤੁਹਾਡੇ ਖਰਚੇ ਕਾਫੀ ਹੱਦ ਤੱਕ ਵਧ ਸਕਦੇ ਹਨ। ਨਤੀਜੇ ਵਜੋਂ, ਤੁਹਾਨੂੰ ਇਸ ਕਾਰਨ ਬਾਅਦ ਵਿੱਚ ਕੁਝ ਪਰੇਸ਼ਾਨੀਆਂ ਨਾਲ ਵੀ ਦੋ-ਚਾਰ ਹੋਣਾ ਪਵੇਗਾ। ਰਿਸ਼ਤੇਦਾਰਾਂ ਦੇ ਨਾਲ ਆਪਣੇ ਸਬੰਧਾਂ ਨੂੰ ਫਿਰ ਤੋਂ ਤਰੋਤਾਜ਼ਾ ਕਰਨ ਵਿੱਚ ਇਸ ਹਫਤੇ ਤੁਹਾਨੂੰ ਵਿਸ਼ੇਸ਼ ਸਫਲਤਾ ਮਿਲੇਗੀ। ਚੰਦਰ ਰਾਸ਼ੀ ਤੋਂ ਸ਼ਨੀ ਦਸਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਇਹ ਸਮਾਂ ਘਰੇਲੂ ਮਾਮਲਿਆਂ ਅਤੇ ਹੋਰ ਕਾਫੀ ਸਮੇਂ ਤੋਂ ਟਾਲ਼ੇ ਜਾ ਰਹੇ ਘਰ ਦੇ ਕੰਮਕਾਰ ਦੇ ਲਈ ਵੀ ਚੰਗਾ ਸਿੱਧ ਹੋਵੇਗਾ। ਇਸ ਹਫਤੇ ਕਾਰੋਬਾਰੀ ਜਾਤਕਾਂ ਨੂੰ ਕਿਸੇ ਵੀ ਵਪਾਰਕ/ਕਾਨੂੰਨੀ ਦਸਤਾਵੇਜ਼ਾਂ ਨੂੰ ਚੰਗੇ ਤਰੀਕੇ ਨਾਲ ਪੜ੍ਹੇ ਅਤੇ ਸਮਝੇ ਬਿਨਾ ਦਸਤਖਤ ਨਹੀਂ ਕਰਨੇ ਚਾਹੀਦੇ। ਨਹੀਂ ਤਾਂ ਉਹ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦੇ ਹਨ। ਇਸ ਲਈ ਅਜਿਹੇ ਦਸਤਾਵੇਜ਼ਾਂ ਪ੍ਰਤੀ ਲਾਪਰਵਾਹੀ ਨਾ ਵਰਤੋ। ਤੁੁਹਾਨੂੰ ਇਸ ਗੱਲ ਨੂੰ ਸਮਝਣਾ ਪਵੇਗਾ ਕਿ ਮਨ ਵਿੱਚ ਪਲ਼ਦੇ ਨਕਾਰਾਤਮਕ ਵਿਚਾਰ ਜ਼ਹਿਰ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੇ ਹਨ। ਅਜਿਹੇ ਵਿੱਚ ਵਿਦਿਆਰਥੀ ਇਸ ਹਫਤੇ ਯੋਗ ਅਤੇ ਮੈਡੀਟੇਸ਼ਨ (ਧਿਆਨ ਲਗਾਉਣਾ) ਦਾ ਸਹਾਰਾ ਲੈ ਕੇ ਆਪਣੇ ਮਨ ਵਿੱਚ ਪੈਦਾ ਹੋ ਰਹੀ ਹਰ ਤਰਾਂ ਦੀ ਨਕਾਰਾਤਮਕਤਾ ਦਾ ਨਾਸ਼ ਕਰ ਸਕਦੇ ਹਨ।

ਉਪਾਅ: ਕੇਤੂ ਨੂੰ ਖੁਸ਼ ਕਰਨ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
Talk to Astrologer Chat with Astrologer