ਬ੍ਰਿਸ਼ਭ ਰਾਸ਼ੀ ਮਾਸਿਕ ਰਾਸ਼ੀਫਲ - Taurus Monthly Horoscope in Punjabi
May, 2024
ਜਨਰਲ
ਇਹ ਮਹੀਨਾ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਮਿਲੇ-ਜੁਲੇ ਨਤੀਜੇ ਦੇਣ ਵਾਲਾ ਮਹੀਨਾ ਸਾਬਿਤ ਹੋ ਸਕਦਾ ਹੈ। ਕਾਰਜ-ਖੇਤਰ ਵਿੱਚ ਚੁਣੌਤੀਆਂ ਦੇ ਬਾਵਜੂਦ ਤੁਸੀਂ ਚੰਗਾ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੋਗੇ। ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਰਹੇਗੀ। ਤੁਸੀਂ ਮਿਹਨਤ ਦੇ ਨਾਲ ਆਪਣਾ ਨਾਮ ਬਣਾਉਣ ਵਿੱਚ ਕਾਮਯਾਬ ਰਹੋਗੇ। ਕਾਰੋਬਾਰ ਕਰਨ ਵਾਲੇ ਜਾਤਕਾਂ ਦੀ ਇੱਛਾ ਹੋਰ ਮਜ਼ਬੂਤ ਹੋਵੇਗੀ ਅਤੇ ਤੁਸੀਂ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਸਕੋਗੇ। ਕਾਰੋਬਾਰ ਵਿੱਚ ਚੰਗੀ ਸਫਲਤਾ ਦੀਆਂ ਸੰਭਾਵਨਾਵਾਂ ਬਣਨਗੀਆਂ। ਖਰਚਿਆਂ ਵਿੱਚ ਮਹੀਨਿਆਂ ਦੀ ਸ਼ੁਰੂਆਤ ਤੋਂ ਹੀ ਤੇਜ਼ੀ ਬਣੀ ਰਹੇਗੀ। ਪਰ ਆਮਦਨ ਵੀ ਚੰਗੀ ਹੋਵੇਗੀ। ਫਿਰ ਵੀ ਤੁਹਾਨੂੰ ਆਪਣੇ ਖਰਚਿਆਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ। ਸਿਹਤ ਨੂੰ ਲੈ ਕੇ ਉਤਾਰ-ਚੜ੍ਹਾਅ ਦੀਆਂ ਸਥਿਤੀਆਂ ਬਣ ਸਕਦੀਆਂ ਹਨ। ਸਰਕਾਰੀ ਕੰਮ ਜਾਂ ਫਿਰ ਕਿਸੇ ਹੋਰ ਕੰਮ ਦੇ ਕਾਰਣ ਤੁਹਾਡੇ ਵਿਦੇਸ਼ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪਵੇਗਾ। ਪ੍ਰੇਮ ਸਬੰਧਾਂ ਵਿੱਚ ਪ੍ਰੇਮ ਅਤੇ ਤਕਰਾਰ ਦੋਵੇਂ ਚੱਲਣਗੀਆਂ, ਜਦੋਂ ਕਿ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਸਥਿਤੀ ਧੁੱਪ-ਛਾਂ ਦੀ ਤਰ੍ਹਾਂ ਚੱਲਣ ਦੀ ਸੰਭਾਵਨਾ ਹੈ।
ਕਰੀਅਰ
ਕਰੀਅਰ ਦੇ ਪੱਖ ਤੋਂ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਸੀਂ ਆਪਣੀ ਨੌਕਰੀ ਵਿੱਚ ਖੂਬ ਮਿਹਨਤ ਕਰੋਗੇ ਅਤੇ ਹਰ ਸਥਿਤੀ ਦਾ ਡੱਟ ਕੇ ਸਾਹਮਣਾ ਕਰੋਗੇ। ਇਸ ਦੇ ਤੁਹਾਨੂੰ ਚੰਗੇ ਨਤੀਜੇ ਵੀ ਮਿਲਣਗੇ। ਆਮਦਨ ਵਿੱਚ ਵਾਧਾ ਵੀ ਹੋ ਸਕਦਾ ਹੈ। ਇਹ ਮਹੀਨਾ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇਗਾ। ਕਾਰੋਬਾਰੀ ਜਾਤਕਾਂ ਲਈ ਵੀ ਮਹੀਨੇ ਦੀ ਸ਼ੁਰੂਆਤ ਅਨੁਕੂਲ ਰਹੇਗੀ। ਝਗੜਾਲੂ ਲੋਕਾਂ ਤੋਂ ਦੂਰ ਰਹੋ ਅਤੇ ਆਪਣੇ ਕੰਮ ‘ਤੇ ਧਿਆਨ ਦਿਓ। ਨਵੇਂ ਲੋਕਾਂ ਨੂੰ ਨਿਯੁਕਤ ਕਰਦੇ ਸਮੇਂ ਸਾਵਧਾਨ ਰਹੋ।
ਆਰਥਿਕ ਜੀਵਨ
ਇਸ ਮਹੀਨੇ ਤੁਹਾਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਖਰਚੇ ਵਧਦੇ ਜਾਣਗੇ। ਇਸ ਨਾਲ ਤੁਹਾਡੇ ਉੱਤੇ ਆਰਥਿਕ ਦਬਾਅ ਪਵੇਗਾ। ਪਰ ਤੁਹਾਡੀ ਆਮਦਨ ਵੀ ਚੰਗੀ ਰਹੇਗੀ ਅਤੇ ਤੁਸੀਂ ਦਿਲ ਖੋਲ ਕੇ ਖਰਚਾ ਕਰ ਸਕੋਗੇ। ਮਹੀਨੇ ਦੇ ਦੂਜੇ ਅੱਧ ਵਿੱਚ ਖਰਚਿਆਂ ਵਿੱਚ ਕਮੀ ਆਉਣੀ ਸ਼ੁਰੂ ਹੋਵੇਗੀ ਅਤੇ ਇਸ ਨਾਲ ਤੁਹਾਡੀ ਆਰਥਿਕ ਹਾਲਤ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਜੇਕਰ ਤੁਸੀਂ ਕੋਈ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਮਹੀਨੇ ਦਾ ਦੂਜਾ ਭਾਗ ਇਸ ਦੇ ਲਈ ਅਨੁਕੂਲ ਰਹੇਗਾ।
ਸਿਹਤ
ਇਹ ਮਹੀਨਾ ਸਿਹਤ ਦੇ ਪੱਖ ਤੋਂ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਜਿਨਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸਾਵਧਾਨੀ ਰੱਖਣੀ ਪਵੇਗੀ, ਨਹੀਂ ਤਾਂ ਇਹ ਸਮੱਸਿਆ ਵਧ ਸਕਦੀ ਹੈ। ਆਪਣੇ ਖਾਣਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰੋ। ਮਹੀਨੇ ਦੇ ਦੂਜੇ ਅੱਧ ਦੀਆਂ ਸਥਿਤੀਆਂ ਅਨੁਕੂਲ ਰਹਿਣਗੀਆਂ। ਆਪਣਾ ਨਵਾਂ ਰੂਟੀਨ ਬਣਾਓ, ਜਿਸ ਨਾਲ ਤੁਸੀਂ ਸਿਹਤਮੰਦ ਰਹਿ ਸਕੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਜੇਕਰ ਤੁਹਾਡੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਪਿਆਰ ਵਿੱਚ ਨੋਕ-ਝੋਂਕ ਖੂਬ ਹੋਵੇਗੀ। ਜ਼ੁਬਾਨੀ ਜੰਗ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਇੱਕ-ਦੂਜੇ ਨਾਲ ਦਿਲ ਦੀ ਗੱਲ ਕਰੋ ਤਾਂ ਤੁਹਾਡਾ ਰਿਸ਼ਤਾ ਬਚ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਮਹੀਨੇ ਦੀ ਸ਼ੁਰੂਆਤ ਅਨੁਕੂਲ ਰਹੇਗੀ। ਜੀਵਨਸਾਥੀ ਦੇ ਮਾਧਿਅਮ ਤੋਂ ਤੁਹਾਨੂੰ ਧਨ-ਪ੍ਰਾਪਤੀ ਵੀ ਹੋ ਸਕਦੀ ਹੈ। ਤੁਹਾਡੇ ਦੋਵਾਂ ਵਿਚਕਾਰ ਚੰਗਾ ਤਾਲਮੇਲ ਹੋਵੇਗਾ ਅਤੇ ਤੁਸੀਂ ਦੰਪਤੀ ਜੀਵਨ ਦਾ ਆਨੰਦ ਮਾਣੋਗੇ।
ਪਰਿਵਾਰਿਕ ਜੀਵਨ
ਇਹ ਮਹੀਨਾ ਪਰਿਵਾਰਿਕ ਤੌਰ ‘ਤੇ ਔਸਤ ਰਹਿਣ ਦੀ ਸੰਭਾਵਨਾ ਹੈ। ਤੁਸੀਂ ਕਿਸੇ ਕੰਮ ਦੇ ਸਿਲਸਿਲੇ ਵਿੱਚ ਵਿਦੇਸ਼ ਜਾ ਸਕਦੇ ਹੋ ਜਾਂ ਸ਼ਹਿਰ ਤੋਂ ਬਾਹਰ ਜਾ ਸਕਦੇ ਹੋ। ਇਸ ਕਾਰਣ ਪਰਿਵਾਰ ਵਾਲਿਆਂ ਨੂੰ ਥੋੜਾ ਘੱਟ ਸਮਾਂ ਦੇ ਸਕੋਗੇ। ਤੁਸੀਂ ਸਮਾਜਿਕ ਰੂਪ ਤੋਂ ਜ਼ਿਆਦਾ ਰੁੱਝੇ ਰਹੋਗੇ। ਆਪਣੇ ਪਿਤਾ ਜੀ ਨਾਲ ਗੱਲਬਾਤ ਕਰਦੇ ਸਮੇਂ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਦੋਹਾਂ ਵਿਚਕਾਰ ਮਤਭੇਦ ਉੱਭਰ ਸਕਦੇ ਹਨ। ਜ਼ੁਬਾਨੀ ਜੰਗ ਪਰਿਵਾਰਿਕ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ। ਇਸ ਲਈ ਸਾਵਧਾਨੀ ਰੱਖੋ।
ਉਪਾਅ
ਸ਼ੁੱਕਰਵਾਰ ਦੇ ਦਿਨ ਚੌਲ਼ਾਂ ਦੀ ਖੀਰ ਬਣਾ ਕੇ ਦੁਰਗਾ ਮਾਤਾ ਨੂੰ ਭੋਗ ਲਗਾਓ ਅਤੇ ਫੇਰ ਪ੍ਰਸ਼ਾਦ ਦੇ ਰੂਪ ਵਿੱਚ ਆਪ ਵੀ ਖਾਓ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024