ਚੇਤ ਦਾ ਮਹੀਨਾ

Author: Charu Lata | Updated Thu, 04 Apr 2024 02:25 PM IST

ਫੱਗਣ ਮਹੀਨੇ ਤੋਂ ਬਾਅਦ ਚੇਤ ਮਹੀਨਾ ਸ਼ੁਰੂ ਹੁੰਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਫੱਗਣ ਮਹੀਨਾ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਇਸ ਤੋਂ ਬਾਅਦ ਚੇਤ ਦਾ ਮਹੀਨਾ ਆਉਂਦਾ ਹੈ, ਜੋ ਸਾਲ ਦਾ ਪਹਿਲਾ ਮਹੀਨਾ ਹੁੰਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਸ਼ੁਕਲ ਪ੍ਰਤੀਪਦਾ ਤਿਥੀ ਤੋਂ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸੇ ਦੇ ਨਾਲ ਨਵਾਂ ਵਿਕਰਮ ਸੰਵਤ 2081 ਵੀ ਸ਼ੁਰੂ ਹੋ ਜਾਵੇਗਾ। ਚੇਤ ਮਹੀਨੇ ਨੂੰ ਮਧੂਮਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿੰਦੂ ਕੈਲੰਡਰ ਦੇ ਹਰ ਇੱਕ ਮਹੀਨੇ ਦਾ ਨਾਂ ਨਛੱਤਰਾਂ ਦੇ ਨਾਂ ‘ਤੇ ਰੱਖਿਆ ਗਿਆ ਹੈ। ਚਿੱਤਰਾ ਨਛੱਤਰ ਦੀ ਪੂਰਨਮਾਸ਼ੀ ਦੇ ਕਾਰਨ ਇਸ ਮਹੀਨੇ ਨੂੰ ਚੇਤ ਮਹੀਨਾ ਕਿਹਾ ਜਾਂਦਾ ਹੈ। ਚੇਤ ਮਹੀਨੇ ਦੀ ਸ਼ੁਰੂਆਤ ਮਾਰਚ ਅਤੇ ਅਪ੍ਰੈਲ ਮਹੀਨੇ ਤੋਂ ਹੁੰਦੀ ਹੈ। ਸ਼ਾਸਤਰਾਂ ਦੇ ਅਨੁਸਾਰ ਚੇਤ ਮਹੀਨੇ ਵਿੱਚ ਹੀ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਰਚਨਾ ਕਰਨੀ ਸ਼ੁਰੂ ਕੀਤੀ ਸੀ। ਹਿੰਦੂ ਨਵੇਂ ਸਾਲ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਉਗਾੜੀ ਨਾਮ ਯਾਨੀ ਕਿ ਯੁਗ ਦਾ ਆਰੰਭ, ਜੰਮੂ ਕਸ਼ਮੀਰ ਵਿੱਚ ਨਵਰੇਹ, ਪੰਜਾਬ ਵਿੱਚ ਵਿਸਾਖੀ, ਮਹਾਂਰਾਸ਼ਟਰ ਵਿੱਚ ਗੁੜੀ ਪੜਵਾ, ਸਿੰਧ ਵਿੱਚ ਚੇਤੀਚੰਡ, ਕੇਰਲ ਵਿੱਚ ਵਿਸ਼ੂ, ਅਸਾਮ ਵਿੱਚ ਰੋਂਗਲੀ ਬਿਹੂ ਜਿਹੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸਨਾਤਨ ਧਰਮ ਦੇ ਵਿੱਚ ਚੇਤ ਮਹੀਨੇ ਦਾ ਖਾਸ ਮਹੱਤਵ ਹੈ, ਕਿਉਂਕਿ ਇਸ ਮਹੀਨੇ ਚੇਤ ਦੇ ਨਰਾਤੇ, ਰਾਮ ਨੌਮੀ, ਪਾਪ ਮੋਚਣੀ ਇਕਾਦਸ਼ੀ, ਹਨੂੰਮਾਨ ਜਯੰਤੀ ਆਦਿ ਕਈ ਵੱਡੇ-ਵੱਡੇ ਵਰਤ-ਤਿਓਹਾਰ ਆਉਂਦੇ ਹਨ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰਕੇ

ਐਸਟ੍ਰੋਸੇਜ ਦੇ ਇਸ ਬਲਾੱਗ ਵਿੱਚ ਅਸੀਂ ਚੇਤ ਮਹੀਨੇ ਨਾਲ ਜੁੜੀ ਸਾਰੀ ਰੋਚਕ ਜਾਣਕਾਰੀ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ ਜਿਵੇਂ ਕਿ ਇਸ ਮਹੀਨੇ ਦੇ ਦੌਰਾਨ ਕਿਹੜੇ-ਕਿਹੜੇ ਤਿੱਥ-ਤਿਉਹਾਰ ਆਓਣਗੇ, ਇਸ ਮਹੀਨੇ ਵਿੱਚ ਕਿਸ ਤਰ੍ਹਾਂ ਦੇ ਉਪਾਅ ਲਾਭਕਾਰੀ ਹੋਣਗੇ, ਇਸ ਮਹੀਨੇ ਦਾ ਧਾਰਮਿਕ ਮਹੱਤਵ ਕੀ ਹੈ ਅਤੇ ਇਸ ਮਹੀਨੇ ਵਿੱਚ ਜਾਤਕਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ, ਕੀ ਨਹੀਂ ਕਰਨਾ ਚਾਹੀਦਾ ਅਤੇ ਕੀ ਕਰਨਾ ਚਾਹੀਦਾ ਹੈ। ਅਜਿਹੀ ਬਹੁਤ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇੱਥੇ ਪ੍ਰਦਾਨ ਕਰਾਂਗੇ। ਇਸ ਲਈ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ।

ਚੇਤ ਮਹੀਨਾ: ਤਿਥੀ

ਚੇਤ ਮਹੀਨੇ ਦਾ ਆਰੰਭ ਸਾਲ ਇਸ ਸਾਲ 26 ਮਾਰਚ ਮੰਗਲਵਾਰ ਤੋਂ ਹੋਵੇਗਾ ਅਤੇ ਇਹ 23 ਅਪ੍ਰੈਲ ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ। ਚੇਤ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੇ ਮਤਸਯ ਰੂਪ ਦੀ ਪੂਜਾ ਕਰਨੀ ਚਾਹੀਦੀ ਹੈ। ਧਾਰਮਿਕ ਮਾਨਤਾ ਹੈ ਕਿ ਇਸ ਮਹੀਨੇ ਸਭ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਵਿਅਕਤੀ ਨੂੰ ਸੁੱਖ-ਸਮ੍ਰਿੱਧੀ ਪ੍ਰਾਪਤ ਹੁੰਦੀ ਹੈ।

ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ

ਚੇਤ ਮਹੀਨੇ ਦਾ ਮਹੱਤਵ

ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਚੇਤ ਸ਼ੁਕਲ ਪ੍ਰਤੀਪਦਾ ਤੋਂ ਹੀ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ। ਬ੍ਰਹਮਾ ਜੀ ਨੇ ਇਸੇ ਸਮੇਂ ਸ੍ਰਿਸ਼ਟੀ ਦੀ ਰਚਨਾ ਸ਼ੁਰੂ ਕੀਤੀ ਸੀ। ਇਸ ਦੀ ਜਾਣਕਾਰੀ ਤੁਹਾਨੂੰ ਨਾਰਦ ਪੁਰਾਣ ਤੋਂ ਵੀ ਮਿਲ ਸਕਦੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਚੇਤ ਮਹੀਨੇ ਦੇ ਸ਼ੁਕਲ ਪੱਖ ਵਿੱਚ ਪਹਿਲੇ ਸੂਰਜ ਉਦੇ ਕਾਲ ਤੋਂ ਹੀ ਇਸ ਜਗਤ ਦੇ ਨਿਰਮਾਣ ਦੀ ਪ੍ਰਕਿਰਿਆ ਆਰੰਭ ਹੋਈ ਸੀ। ਇਸੇ ਦਿਨ ਭਗਵਾਨ ਵਿਸ਼ਣੂੰ ਨੇ ਦਸਅਵਤਾਰ ਵਿੱਚੋਂ ਪਹਿਲਾ ਮਛਲੀ ਅਵਤਾਰ ਲੈ ਕੇ ਜਲ ਪ੍ਰਲਯ ਵਿੱਚ ਘਿਰੇ ਮਨੂੰ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਸੀ। ਪ੍ਰਲਯ ਕਾਲ ਖਤਮ ਹੁੰਦੇ ਹੋਣ ‘ਤੇ ਮਨੂੰ ਤੋਂ ਹੀ ਨਵੀਂ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ। ਇਹ ਵੀ ਮੰਨਿਆ ਜਾਂਦਾ ਹੈ ਕਿ ਮਾਂ ਦੁਰਗਾ ਨੇ ਪਹਿਲੀ ਵਾਰ ਆਪਣੇ ਨਵ-ਦੁਰਗਾ ਰੂਪ ਦੇ ਦਰਸ਼ਨ ਸਾਰੇ ਸੰਸਾਰ ਨੂੰ ਇਸੇ ਮਹੀਨੇ ਦਿੱਤੇ ਸਨ। ਇਸ ਲਈ ਇਸ ਮਹੀਨੇ ਵਿੱਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਨੂੰ ਚੇਤ ਦੇ ਨਰਾਤੇ ਜਾਂ ਗੁਪਤ ਨਰਾਤੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਿੰਦੂ ਨਵ ਸੰਵਤ ਅਰਥਾਤ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਹੋਣ ਦੇ ਨਾਲ-ਨਾਲ ਪ੍ਰਕਿਰਤੀ ਵਿੱਚ ਵੀ ਪਰਿਵਰਤਨ ਦੇਖਣ ਨੂੰ ਮਿਲਦਾ ਹੈ। ਚੇਤ ਦਾ ਮਹੀਨਾ ਸ਼ੁਰੂ ਹੋਣ ਨਾਲ਼ ਸਰਦੀਆਂ ਪੂਰੀ ਤਰ੍ਹਾਂ ਖਤਮ ਹੋ ਜਾਂਦੀਆਂ ਹਨ ਅਤੇ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ। ਆਲ਼ੇ-ਦੁਆਲ਼ੇ ਖੂਬ ਹਰਿਆਲੀ ਹੋ ਜਾਂਦੀ ਹੈ।

ਹਿੰਦੂ ਧਰਮ ਵਿੱਚ ਚੇਤ ਦੇ ਮਹੀਨੇ ਨੂੰ ਬਹੁਤ ਸ਼ੁਭ ਅਤੇ ਫਲਦਾਇਕ ਮੰਨਿਆ ਗਿਆ ਹੈ। ਆਯੁਰਵੈਦਿਕ ਸਿਧਾਂਤ ਦੇ ਅਨੁਸਾਰ ਵੀ ਇਸ ਨੂੰ ਕਾਫੀ ਮਹੱਤਵਪੂਰਣ ਮੰਨਿਆ ਗਿਆ ਹੈ। ਇਸ ਮਹੀਨੇ ਵਿੱਚ ਪ੍ਰਕਿਰਤੀ ਦੇ ਨਾਲ-ਨਾਲ ਮੌਸਮ ਵਿੱਚ ਵੀ ਕਈ ਪਰਿਵਰਤਨ ਦੇਖਣ ਨੂੰ ਮਿਲਦੇ ਹਨ। ਇਸ ਦਿਨ ਭਗਵਾਨ ਵਿਸ਼ਣੂੰ ਦੇ ਨਾਲ-ਨਾਲ ਮਾਤਾ ਲਕਸ਼ਮੀ ਦੀ ਪੂਜਾ-ਅਰਚਨਾ ਕਰਨ ਨਾਲ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਚੇਤ ਮਹੀਨੇ ਦੀ ਵਿਸ਼ੇਸ਼ਤਾ

ਚੇਤ ਮਹੀਨੇ ਦੇ ਆਖਰੀ ਦਿਨ ਅਰਥਾਤ ਚੇਤ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਚਿੱਤਰਾ ਨਛੱਤਰ ਵਿੱਚ ਹੁੰਦਾ ਹੈ। ਇਸੇ ਕਾਰਨ ਇਸ ਮਹੀਨੇ ਦਾ ਨਾਂ ਚੇਤ ਪਿਆ। ਇਸ ਮਹੀਨੇ ਵਿੱਚ ਚੰਦਰ ਗ੍ਰਹਿ ਮੇਖ਼ ਰਾਸ਼ੀ ਅਤੇ ਅਸ਼ਵਨੀ ਨਛੱਤਰ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਮਹੀਨੇ ਨੂੰ ਭਗਤੀ ਅਤੇ ਸੰਜਮ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਮਹੀਨੇ ਕਈ ਵਰਤ ਅਤੇ ਤਿਓਹਾਰ ਆਉਂਦੇ ਹਨ। ਇਸ ਮਹੀਨੇ ਤੋਂ ਹੀ ਬਸੰਤ ਰੁੱਤ ਖਤਮ ਹੁੰਦੀ ਹੈ ਅਤੇ ਗਰਮੀਆਂ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ।

ਚੇਤ ਮਹੀਨੇ ਵਿੱਚ ਆਓਣ ਵਾਲ਼ੇ ਮੁੱਖ ਵਰਤ-ਤਿਓਹਾਰ

ਚੇਤ ਮਹੀਨੇ ਯਾਨੀ ਕਿ 26 ਮਾਰਚ ਤੋਂ 23 ਅਪ੍ਰੈਲ ਦੇ ਦੌਰਾਨ ਸਨਾਤਨ ਧਰਮ ਦੇ ਕਈ ਪ੍ਰਮੁੱਖ ਵਰਤ-ਤਿਉਹਾਰ ਆਉਣ ਵਾਲੇ ਹਨ, ਜੋ ਕਿ ਇਸ ਤਰ੍ਹਾਂ ਹਨ:

ਦਿਨਾਂਕ ਦਿਨ ਵਰਤ/ਤਿਓਹਾਰ
28 ਮਾਰਚ 2024 ਵੀਰਵਾਰ ਸੰਘੜ ਚੌਥ
05 ਅਪ੍ਰੈਲ 2024 ਸ਼ੁੱਕਰਵਾਰ ਪਾਪਮੋਚਣੀ ਇਕਾਦਸ਼ੀ
06 ਅਪ੍ਰੈਲ 2024 ਸ਼ਨੀਵਾਰ ਪ੍ਰਦੋਸ਼ ਵਰਤ (ਕ੍ਰਿਸ਼ਣ)
07 ਅਪ੍ਰੈਲ 2024 ਐਤਵਾਰ ਮਾਸਿਕ ਸ਼ਿਵਰਾਤ੍ਰੀ
08 ਅਪ੍ਰੈਲ 2024 ਸੋਮਵਾਰ ਚੇਤ ਮੱਸਿਆ
09 ਅਪ੍ਰੈਲ 2024 ਮੰਗਲਵਾਰ ਚੇਤ ਦੇ ਨਰਾਤੇ, ਉਗਾੜੀ ਘਟਸਥਾਪਨਾ, ਗੁੜੀ ਪੜਵਾ
10 ਅਪ੍ਰੈਲ 2024 ਬੁੱਧਵਾਰ ਚੇਤੀਚੰਡ
13 ਅਪ੍ਰੈਲ 2024 ਸ਼ਨੀਵਾਰ ਮੇਖ਼ ਸੰਕ੍ਰਾਂਤੀ
17 ਅਪ੍ਰੈਲ 2024 ਬੁੱਧਵਾਰ ਚੇਤ ਨਰਾਤੇ ਪਾਰਣ, ਰਾਮ ਨੌਮੀ
19 ਅਪ੍ਰੈਲ 2024 ਸ਼ੁੱਕਰਵਾਰ ਕਾਮਦਾ ਏਕਾਦਸ਼ੀ
21 ਅਪ੍ਰੈਲ 2024 ਐਤਵਾਰ ਪ੍ਰਦੋਸ਼ ਵਰਤ (ਸ਼ੁਕਲ)
23 ਅਪ੍ਰੈਲ 2024 ਮੰਗਲਵਾਰ ਹਨੂੰਮਾਨ ਜਯੰਤੀ, ਚੇਤ ਪੂਰਨਮਾਸ਼ੀ ਵਰਤ

ਇਸ ਸਾਲ ਵਿੱਚ ਹਿੰਦੂ ਧਰਮ ਦੇ ਸਾਰੇ ਵਰਤਾਂ-ਤਿਓਹਾਰਾਂ ਦੀਆਂ ਸਹੀ ਤਿਥੀਆਂ ਜਾਣਨ ਦੇ ਲਈ ਕਲਿੱਕ ਕਰੋ: ਹਿੰਦੂ ਕੈਲੰਡਰ 2024

ਚੇਤ ਮਹੀਨੇ ਵਿੱਚ ਜੰਮੇ ਜਾਤਕਾਂ ਦੇ ਗੁਣ

ਚੇਤ ਦੇ ਮਹੀਨੇ ਵਿੱਚ ਕਈ ਲੋਕਾਂ ਦੇ ਜਨਮ ਦਿਨ ਆਉਂਦੇ ਹਨ। ਅਸੀਂ ਤੁਹਾਨੂੰ ਦੱਸਾਂਗੇ ਕਿ ਚੇਤ ਮਹੀਨੇ ਵਿੱਚ ਜੰਮੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਕੀ ਖੂਬੀਆਂ ਹੁੰਦੀਆਂ ਹਨ। ਜੋਤਿਸ਼ ਸ਼ਾਸਤਰ ਵਿੱਚ ਕੁਝ ਖਾਸ ਤਰੀਕਾਂ ਅਤੇ ਮਹੀਨਿਆਂ ਵਿੱਚ ਜੰਮੇ ਲੋਕਾਂ ਦੀਆਂ ਅਲੱਗ-ਅਲੱਗ ਖੂਬੀਆਂ ਅਤੇ ਵਿਸ਼ੇਸ਼ਤਾਵਾਂ ਵੀ ਦੱਸੀਆਂ ਗਈਆਂ ਹਨ। ਵਿਅਕਤੀ ਜਿਸ ਮਹੀਨੇ ਜਨਮ ਲੈਂਦਾ ਹੈ, ਉਸ ਦੇ ਆਧਾਰ ਉੱਤੇ ਉਸ ਦੇ ਸੁਭਾਅ ਦੇ ਬਾਰੇ ਵੀ ਦੱਸਿਆ ਜਾ ਸਕਦਾ ਹੈ। ਜੋਤਿਸ਼ ਸ਼ਾਸਤਰ ਦੀ ਗੱਲ ਮੰਨੀਏ ਤਾਂ ਸਾਡੇ ਜਨਮ ਦਾ ਮਹੀਨਾ ਸਾਡੇ ਜੀਵਨ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ ਰੂਪ ਤੋਂ ਪ੍ਰਭਾਵ ਪਾਉਂਦਾ ਹੈ। ਚੇਤ ਮਹੀਨੇ ਵਿੱਚ ਜਿਨਾਂ ਲੋਕਾਂ ਦਾ ਜਨਮ ਹੁੰਦਾ ਹੈ, ਉਹਨਾਂ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਖੂਬੀਆਂ ਅਤੇ ਕਮੀਆਂ ਦੇਖੀਆਂ ਜਾਂਦੀਆਂ ਹਨ। ਤਾਂ ਆਓ ਇਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ।

ਚੇਤ ਮਹੀਨੇ ਵਿੱਚ ਜੰਮੇ ਲੋਕ ਬੜੇ ਹੀ ਜਨੂੰਨੀ ਹੁੰਦੇ ਹਨ। ਇਸ ਮਹੀਨੇ ਵਿੱਚ ਜੰਮੇ ਲੋਕ ਸਪੋਰਟਸ, ਮੀਡੀਆ ਐਡਵਰਟਾਈਜ਼ਿੰਗ ਅਤੇ ਰਾਜਨੀਤੀ ਆਦਿ ਖੇਤਰਾਂ ਵਿੱਚ ਜ਼ਿਆਦਾ ਦਿਲਚਸਪੀ ਲੈਂਦੇ ਹਨ। ਇਹ ਲੋਕ ਕਾਫੀ ਬਹਾਦਰ ਅਤੇ ਧੀਰਜ ਵਾਲੇ ਹੁੰਦੇ ਹਨ। ਇਹਨਾਂ ਦੇ ਅੰਦਰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੁੰਦਾ। ਇਹ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤਾਂ ਵਿੱਚ ਵੀ ਡੱਟ ਕੇ ਖੜੇ ਹੁੰਦੇ ਹਨ ਅਤੇ ਹਰ ਸਥਿਤੀ ਦਾ ਖੁੱਲ ਕੇ ਸਾਹਮਣਾ ਕਰਦੇ ਹਨ। ਇਹਨਾਂ ਨੂੰ ਉਹ ਕੰਮ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ, ਜੋ ਹਰ ਕਿਸੇ ਦੇ ਵੱਸ ਦਾ ਨਹੀਂ ਹੁੰਦਾ। ਇਹ ਆਪਣੇ ਦੋਸਤਾਂ ਅਤੇ ਆਪਣੇ ਪਿਆਰਿਆਂ ਦੇ ਬਹੁਤ ਖਾਸ ਹੁੰਦੇ ਹਨ। ਇਹ ਜਿੱਥੇ ਵੀ ਜਾਂਦੇ ਹਨ, ਉੱਥੇ ਖਿੱਚ ਦਾ ਕੇਂਦਰ ਬਣਦੇ ਹਨ। ਇਹ ਰੋਮਾਂਟਿਕ ਹੁੰਦੇ ਹਨ ਅਤੇ ਇਹਨਾਂ ਨੂੰ ਆਪਣੇ ਸਾਥੀ ਨੂੰ ਰਿਝਾਓਣਾ ਚੰਗੀ ਤਰ੍ਹਾਂ ਆਉਂਦਾ ਹੈ। ਇਹਨਾਂ ਦਾ ਸੁਭਾਅ ਦਿਆਲੂ ਹੁੰਦਾ ਹੈ ਅਤੇ ਹਰ ਕਿਸੇ ਉੱਤੇ ਦਇਆ ਕਰਦੇ ਹਨ।

ਜੋਤਿਸ਼ ਸ਼ਾਸਤਰ ਦੇ ਅਨੁਸਾਰ ਜਿਨਾਂ ਲੋਕਾਂ ਦਾ ਜਨਮ ਚੇਤ ਮਹੀਨੇ ਵਿੱਚ ਹੁੰਦਾ ਹੈ, ਉਹ ਕਲਾ ਦੇ ਪ੍ਰੇਮੀ ਹੁੰਦੇ ਹਨ। ਇਹਨਾਂ ਨੂੰ ਘਰ ਸਜਾਉਣ ਦਾ ਵੀ ਸ਼ੌਕ ਹੁੰਦਾ ਹੈ ਅਤੇ ਆਪ ਵੀ ਸਜ-ਸੰਵਰ ਕੇ ਰਹਿੰਦੇ ਹਨ। ਇਹਨਾਂ ਜਾਤਕਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਬਾਰੇ ਜਾਣਨ ਦੀ ਕਾਫੀ ਇੱਛਾ ਹੁੰਦੀ ਹੈ। ਇਹਨਾਂ ਦਾ ਸੁਭਾਅ ਜਿਗਿਆਸੂ ਹੁੰਦਾ ਹੈ। ਇਹ ਕਾਫੀ ਇਮੋਸ਼ਨਲ ਵੀ ਹੁੰਦੇ ਹਨ ਅਤੇ ਨਾ ਕੇਵਲ ਆਪਣੀ ਬਲਕਿ ਆਪਣੇ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਦੀ ਵੀ ਚੰਗੀ ਤਰ੍ਹਾਂ ਕਦਰ ਕਰਦੇ ਹਨ।

ਇਸ ਤੋਂ ਇਲਾਵਾ ਜਿਹੜੇ ਲੋਕ ਇਹਨਾਂ ਨਾਲ ਧੋਖਾ ਕਰਦੇ ਹਨ, ਉਹ ਇਹਨਾਂ ਦੀਆਂ ਨਜ਼ਰਾਂ ਵਿੱਚ ਡਿੱਗ ਜਾਂਦੇ ਹਨ ਅਤੇ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਆਪਣੀ ਜਗ੍ਹਾ ਨਹੀਂ ਬਣਾ ਸਕਦੇ। ਇਹਨਾਂ ਦਾ ਨਕਾਰਾਤਮਕ ਪੱਖ ਦੇਖੀਏ ਤਾਂ ਜਿਨਾਂ ਲੋਕਾਂ ਦਾ ਜਨਮ ਚੇਤ ਮਹੀਨੇ ਵਿੱਚ ਹੋਇਆ ਹੈ, ਉਹਨਾਂ ਨੂੰ ਦੂਜਿਆਂ ਦੇ ਜੀਵਨ ਵਿੱਚ ਦਖਲਅੰਦਾਜ਼ੀ ਕਰਨ ਦੀ ਬੁਰੀ ਆਦਤ ਹੁੰਦੀ ਹੈ। ਇਸ ਕਾਰਨ ਕਦੇ-ਕਦੇ ਇਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਾਹਮਣੇ ਵਾਲੇ ਨਾਲ ਇਹਨਾਂ ਦੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਹਨ। ਇਹ ਲੋਕ ਬੜਬੋਲੇ ਵੀ ਹੁੰਦੇ ਹਨ ਅਤੇ ਬੋਲਣ ਤੋਂ ਪਹਿਲਾਂ ਬਿਲਕੁਲ ਨਹੀਂ ਸੋਚਦੇ।

ਸਾਥੀ ਦੇ ਲਈ ਇਹਨਾਂ ਦੇ ਦਿਲ ਵਿੱਚ ਬੇਸ਼ੁਮਾਰ ਪਿਆਰ ਹੁੰਦਾ ਹੈ। ਇਹ ਆਪਣੇ ਪਾਰਟਨਰ ਨੂੰ ਕਦੇ ਵੀ ਧੋਖਾ ਨਹੀਂ ਦਿੰਦੇ। ਨਾਲ ਹੀ ਅਜਿਹੇ ਲੋਕ ਮੁਸ਼ਕਿਲ ਹਾਲਾਤਾਂ ਵਿੱਚ ਵੀ ਸਾਥੀ ਦਾ ਸਾਥ ਨਹੀਂ ਛੱਡਦੇ। ਇਹਨਾਂ ਦੀ ਇੱਕ ਹੋਰ ਖਾਸ ਗੱਲ ਇਹ ਹੁੰਦੀ ਹੈ ਕਿ ਇਹਨਾਂ ਦੀ ਇੰਟੀਊਸ਼ਨ ਪਾਵਰ ਬਹੁਤ ਸ਼ਾਨਦਾਰ ਹੁੰਦੀ ਹੈ। ਇਸ ਕਾਰਨ ਇਹ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਜਾਂ ਆਉਣ ਵਾਲੀਆਂ ਚੁਣੌਤੀਆਂ ਨੂੰ ਪਹਿਲਾਂ ਹੀ ਸੁੰਘ ਲੈਂਦੇ ਹਨ ਅਤੇ ਉਸ ਦੇ ਅਨੁਸਾਰ ਆਪਣੇ ਫੈਸਲੇ ਲੈਂਦੇ ਹਨ। ਇਹਨਾਂ ਦਾ ਇਹ ਗੁਣ ਇਹਨਾਂ ਨੂੰ ਕਰੀਅਰ ਵਿੱਚ ਖੂਬ ਤਰੱਕੀ ਦਿਲਵਾਓਂਦਾ ਹੈ।

ਚੇਤ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੇ ਮਤਸਯ ਅਵਤਾਰ ਦੀ ਪੂਜਾ ਦਾ ਮਹੱਤਵ

ਚੇਤ ਦੇ ਮਹੀਨੇ ਵਿੱਚ ਹੀ ਮਤਸਯ ਜਯੰਤੀ ਮਨਾਈ ਜਾਂਦੀ ਹੈ। ਮਤਸਯ ਅਵਤਾਰ ਭਗਵਾਨ ਵਿਸ਼ਣੂੰ ਦੇ ਦਸ ਅਵਤਾਰਾਂ ਵਿੱਚੋਂ ਪਹਿਲਾਂ ਅਵਤਾਰ ਹੈ। ਇਸ ਰੂਪ ਵਿੱਚ ਪ੍ਰਗਟ ਹੋ ਕੇ ਸ੍ਰੀ ਹਰੀ ਨੇ ਸ੍ਰਿਸ਼ਟੀ ਨੂੰ ਪ੍ਰਲਯ ਤੋਂ ਬਚਾਇਆ ਅਤੇ ਇਸ ਅਵਤਾਰ ਵਿੱਚ ਭਗਵਾਨ ਨੇ ਵੇਦਾਂ ਦੀ ਵੀ ਰੱਖਿਆ ਕੀਤੀ ਸੀ। ਮਾਨਤਾ ਹੈ ਕਿ ਚੇਤ ਦਾ ਮਹੀਨਾ ਬਹੁਤ ਪਵਿੱਤਰ ਹੁੰਦਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ, ਪੂਜਾ ਅਤੇ ਵਰਤ ਨਾਲ ਤਨ ਅਤੇ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਕਸ਼ਟਾਂ ਦਾ ਨਿਵਾਰਣ ਹੋ ਜਾਂਦਾ ਹੈ। ਨਾਲ ਹੀ ਮਤਸਯ ਪੁਰਾਣ ਨੂੰ ਸੁਣਨਾ ਅਤੇ ਪੜ੍ਹਨਾ ਚਾਹੀਦਾ ਹੈ। ਇਸ ਅਵਧੀ ਦੇ ਦੌਰਾਨ ਭਗਵਾਨ ਵਿਸ਼ਣੂੰ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਦਾਨ-ਪੁੰਨ ਕਰਨਾ ਚਾਹੀਦਾ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਚੇਤ ਮਹੀਨੇ ਵਿੱਚ ਭੁੱਲ ਕੇ ਵੀ ਇਹ ਕੰਮ ਨਾ ਕਰੋ

ਹਿੰਦੂ ਕੈਲੰਡਰ ਦੇ ਅਨੁਸਾਰ ਸਭ ਮਹੀਨਿਆਂ ਦਾ ਵੱਖ-ਵੱਖ ਮਹੱਤਵ ਹੈ। ਅਜਿਹੇ ਹੀ ਮਹੀਨਿਆਂ ਵਿੱਚੋਂ ਇੱਕ ਮਹੀਨਾ ਚੇਤ ਦਾ ਹੈ। ਇਸ ਪੂਰੇ ਮਹੀਨੇ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ, ਕਿਉਂਕਿ ਇਹ ਮਹੀਨਾ ਮਾਂ ਦੁਰਗਾ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਮਹੀਨੇ ਚੇਤ ਦੇ ਨਰਾਤੇ ਵੀ ਆਉਂਦੇ ਹਨ। ਇਸ ਪੂਰੇ ਮਹੀਨੇ ਵਿੱਚ ਕੁਝ ਕੰਮਾਂ ਨੂੰ ਕਰਨ ਦੀ ਮਨਾਹੀ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਇਹਨਾਂ ਨੂੰ ਕਰਨ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਚੇਤ ਦੇ ਮਹੀਨੇ ਵਿੱਚ ਕਿਹੜੇ ਕੰਮ ਕਰਨ ਤੋਂ ਬਚਣਾ ਚਾਹੀਦਾ ਹੈ।

ਤਾਮਸਿਕ ਭੋਜਨ ਤੋਂ ਦੂਰ ਰਹੋ

ਚੇਤ ਦੇ ਪੂਰੇ ਮਹੀਨੇ ਵਿੱਚ ਤਾਮਸਿਕ ਅਤੇ ਮਾਸਾਹਾਰੀ ਭੋਜਨ ਭੁੱਲ ਕੇ ਵੀ ਨਾ ਖਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਪੂਰੇ ਮਹੀਨੇ ਵਿੱਚ ਮਾਸ ਦਾ ਸੇਵਨ ਕਰਨ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਅਜਿਹਾ ਕਰਨ ਨਾਲ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗੁੜ ਖਾਣ ਤੋਂ ਬਚੋ

ਚੇਤ ਮਹੀਨੇ ਵਿੱਚ ਕਈ ਵਰਤ ਅਤੇ ਤਿਉਹਾਰ ਆਉਂਦੇ ਹਨ ਅਤੇ ਇਹਨਾਂ ਤਿਉਹਾਰਾਂ ਵਿੱਚ ਸਭ ਤੋਂ ਪ੍ਰਮੁੱਖ ਤਿਉਹਾਰ ਨਰਾਤਿਆਂ ਦਾ ਹੈ। ਇਸ ਵਰਤ ਦੇ ਦੌਰਾਨ ਅਤੇ ਪੂਰੇ ਚੇਤ ਦੇ ਮਹੀਨੇ ਵਿੱਚ ਤੁਹਾਨੂੰ ਗੁੜ ਖਾਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਗੁੜ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਗਰਮੀ ਵਧਣ ਦੇ ਕਾਰਨ ਇਸ ਨੂੰ ਖਾਣਾ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ।

ਪਿਆਜ ਅਤੇ ਲਸਣ ਖਾਣ ਤੋਂ ਬਚੋ

ਚੇਤ ਦੇ ਪੂਰੇ ਮਹੀਨੇ ਵਿੱਚ ਪਿਆਜ ਅਤੇ ਲਸਣ ਖਾਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਚੇਤ ਦਾ ਮਹੀਨਾ ਮਾਂ ਦੁਰਗਾ ਨੂੰ ਸਮਰਪਿਤ ਹੁੰਦਾ ਹੈ ਅਤੇ ਇਸ ਮਹੀਨੇ ਵਿੱਚ ਕਿਸੇ ਵੀ ਪ੍ਰਕਾਰ ਦੇ ਤਾਮਸਿਕ ਭੋਜਨ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ, ਖਾਸ ਤੌਰ ‘ਤੇ ਪਿਆਜ ਅਤੇ ਲਸਣ ਦਾ।

ਨਸ਼ੇ ਤੋਂ ਦੂਰ ਰਹੋ

ਚੇਤ ਦੇ ਮਹੀਨੇ ਨੂੰ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਸ ਲਈ ਇਸ ਮਹੀਨੇ ਵਿੱਚ ਗਲਤੀ ਨਾਲ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਨਸ਼ਾ ਆਦਿ ਪਦਾਰਥਾਂ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਚਮੜੇ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ

ਚੇਤ ਦੇ ਮਹੀਨੇ ਚਮੜੇ ਨਾਲ ਬਣੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ, ਕਿਉਂਕਿ ਚਮੜਾ ਜਾਨਵਰਾਂ ਦੀ ਖੱਲ ਤੋਂ ਬਣਦਾ ਹੈ। ਇਸ ਲਈ ਚੇਤ ਮਹੀਨੇ ਵਿੱਚ ਚਮੜੇ ਦੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਭਗਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਾਲ਼ ਅਤੇ ਨਹੁੰ ਨਾ ਕੱਟੋ

ਚੇਤ ਦੇ ਮਹੀਨੇ ਯਾਨੀ ਕਿ 26 ਮਾਰਚ ਤੋਂ 23 ਅਪ੍ਰੈਲ ਤੱਕ ਭੁੱਲ ਕੇ ਵੀ ਵਾਲ਼ ਨਹੀਂ ਕਟਵਾਓਣੇ ਚਾਹੀਦੇ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਲ਼ ਕਟਵਾਉਣ ਨਾਲ ਵਿਅਕਤੀ ਦੀ ਮੱਤ ਮਾਰੀ ਜਾਂਦੀ ਹੈ ਅਤੇ ਘਰ ਦੀ ਆਰਥਿਕ ਸਥਿਤੀ ਵਿਗੜ ਸਕਦੀ ਹੈ। ਇਸ ਤੋਂ ਇਲਾਵਾ ਨਹੁੰ ਵੀ ਨਹੀਂ ਕੱਟਣੇ ਚਾਹੀਦੇ। ਨਾ ਹੀ ਆਦਮੀਆਂ ਨੂੰ ਸ਼ੇਵ ਕਰਵਾਓਣੀ ਚਾਹੀਦੀ ਹੈ।

ਲੜਾਈ-ਝਗੜੇ ਤੋਂ ਦੂਰ ਰਹੋ

ਜੋਤਿਸ਼ ਦੇ ਅਨੁਸਾਰ, ਚੇਤ ਦੇ ਮਹੀਨੇ ਵਿੱਚ ਕਿਸੇ ਨੂੰ ਵੀ ਲੜਾਈ-ਝਗੜੇ ਵਿੱਚ ਨਹੀਂ ਪੈਣਾ ਚਾਹੀਦਾ, ਖਾਸ ਤੌਰ ‘ਤੇ ਔਰਤਾਂ ਨੂੰ। ਨਾ ਹੀ ਗੁੱਸੇ ਅਤੇ ਘਮੰਡ ਦੀ ਭਾਵਨਾ ਆਪਣੇ ਅੰਦਰ ਲਿਆਓਣੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਵਿੱਚ ਕਲੇਸ਼ ਕਰਨ ਤੋਂ ਵੀ ਬਚਣਾ ਚਾਹੀਦਾ ਹੈ, ਨਹੀਂ ਤਾਂ ਮਾਤਾ ਲਕਸ਼ਮੀ ਨਾਰਾਜ਼ ਹੋ ਸਕਦੀ ਹੈ।

ਚੇਤ ਮਹੀਨੇ ਵਿੱਚ ਇਹ ਕੰਮ ਜ਼ਰੂਰ ਕਰੋ

ਚੇਤ ਮਹੀਨੇ ਵਿੱਚ ਇਹ ਆਸਾਨ ਉਪਾਅ ਕਰੋ

ਇਸ ਸਾਲ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ ਤੋਂ ਜਾਣੋ ਜਵਾਬ

ਇਸ ਸਾਲ ਚੇਤ ਮਹੀਨੇ ਵਿੱਚ ਰਾਸ਼ੀ ਅਨੁਸਾਰ ਇਹ ਚੀਜ਼ਾਂ ਦਾਨ ਕਰੋ:

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਵਿੱਚ ਗੁੜ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਾਤਕਾਂ ਨੂੰ ਮਾਤਾ ਲਕਸ਼ਮੀ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਚੇਤ ਦਾ ਮਹੀਨਾ ਘਰ ਵਿੱਚ ਆਰਥਿਕ ਖੁਸ਼ਹਾਲੀ ਲਿਆਓਣ ਵਿੱਚ ਮੱਦਦਗਾਰ ਹੁੰਦਾ ਹੈ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਵਿੱਚ ਸਫੇਦ ਮਿਸ਼ਰੀ ਦਾ ਦਾਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਲਈ ਸ਼ੁਭ ਸਾਬਿਤ ਹੋਵੇਗਾ। ਅਜਿਹਾ ਕਰਨ ਨਾਲ ਤੁਹਾਡੇ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇਗੀ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਵਿੱਚ ਹਰੀ ਮੂੰਗੀ ਦੀ ਦਾਲ ਦਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਇਸ ਰਾਸ਼ੀ ਦੇ ਜਾਤਕਾਂ ਦੇ ਸ਼ਾਦੀਸ਼ੁਦਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਵਿੱਚ ਚੌਲ਼ਾਂ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਚੌਲ਼ ਦਾਨ ਕਰਨ ਨਾਲ ਕਰਕ ਰਾਸ਼ੀ ਦੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋਵੇਗੀ।

ਸਿੰਘ ਰਾਸ਼ੀ

ਇਸ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਵਿੱਚ ਕਣਕ ਦਾ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸਮਾਜ ਵਿੱਚ ਮਾਣ-ਸਨਮਾਨ ਦੀ ਪ੍ਰਾਪਤੀ ਹੁੰਦੀ ਹੈ।

ਕੰਨਿਆ ਰਾਸ਼ੀ

ਇਸ ਰਾਸ਼ੀ ਦੇ ਜਾਤਕਾਂ ਨੂੰ ਚੇਤ ਦੀ ਪੂਰਨਮਾਸ਼ੀ ਦੇ ਦਿਨ ਜਾਨਵਰਾਂ ਅਤੇ ਪਸ਼ੂ-ਪੰਛੀਆਂ ਨੂੰ ਹਰਾ ਚਾਰਾ ਅਤੇ ਦਾਣਾ ਖਿਲਾਓਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜੀਵਨ ਵਿੱਚ ਆ ਰਹੀਆਂ ਸਭ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਦੇ ਦੌਰਾਨ ਕੰਨਿਆ ਦੇਵੀਆਂ ਨੂੰ ਖੀਰ ਖਿਲਾਓਣੀ ਚਾਹੀਦੀ ਹੈ ਅਤੇ ਪੈਸੇ ਦੇ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਭਗਤਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ।

ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਹੋਵੇਗੀ ਪ੍ਰੇਮ ਦੀ ਦਸਤਕ? ਪ੍ਰੇਮ ਰਾਸ਼ੀਫਲ ਦੇਵੇਗਾ ਜਵਾਬ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਚੇਤ ਮਹੀਨੇ ਦੇ ਦੌਰਾਨ ਗੁੜ ਅਤੇ ਛੋਲੇ ਦਾਨ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਚੇਤ ਦਾ ਮਹੀਨਾ ਤੁਹਾਨੂੰ ਆਪਣੇ ਦੁਸ਼ਮਣਾਂ ਅਤੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦਾ ਹੈ।

ਧਨੂੰ ਰਾਸ਼ੀ

ਜੀਵਨ ਵਿੱਚ ਖੁਸ਼ਹਾਲੀ ਅਤੇ ਸਮ੍ਰਿੱਧੀ ਪ੍ਰਾਪਤ ਕਰਨ ਲਈ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਚੇਤ ਦੀ ਪੂਰਨਮਾਸ਼ੀ ਦੇ ਦਿਨ ਮੰਦਿਰ ਵਿੱਚ ਕਾਲ਼ੇ ਛੋਲੇ ਦਾਨ ਕਰਨੇ ਚਾਹੀਦੇ ਹਨ ਜਾਂ ਬ੍ਰਾਹਮਣਾਂ ਨੂੰ ਕਾਲ਼ੇ ਛੋਲੇ ਅਤੇ ਹਲਵੇ ਦਾ ਭੋਜਨ ਖਿਲਾਓਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਆਰਥਿਕ ਸਥਿਰਤਾ ਪ੍ਰਾਪਤ ਹੋਵੇਗੀ।

ਮਕਰ ਰਾਸ਼ੀ

ਜੇਕਰ ਤੁਹਾਨੂੰ ਆਪਣੀ ਨੌਕਰੀ ਵਿੱਚ ਜਾਂ ਕਾਰਜ ਖੇਤਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਚੇਤ ਮਹੀਨੇ ਦੇ ਦੌਰਾਨ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਕੱਪੜੇ ਦਾਨ ਕਰੋ। ਅਜਿਹਾ ਕਰਨ ਨਾਲ ਕਾਰਜ ਖੇਤਰ ਵਿੱਚ ਤਰੱਕੀ ਮਿਲੇਗੀ।

ਕੁੰਭ ਰਾਸ਼ੀ

ਚੇਤ ਮਹੀਨੇ ਵਿੱਚ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਮਾਂਹ ਦੀ ਦਾਲ਼ ਦਾਨ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਬਿਜ਼ਨਸ ਵਿੱਚ ਆ ਰਹੀਆਂ ਸਭ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਨੂੰ ਚੇਤ ਦੀ ਪੂਰਨਮਾਸ਼ੀ ਦੇ ਦਿਨ ਹਲਦੀ ਅਤੇ ਬੇਸਣ ਦੀ ਮਠਿਆਈ ਦਾਨ ਕਰਨੀ ਚਾਹੀਦੀ ਹੈ। ਇਸ ਦਾਨ ਨਾਲ ਤੁਹਾਨੂੰ ਕਈ ਸਰੋਤਾਂ ਤੋਂ ਧਨ ਦੀ ਪ੍ਰਾਪਤੀ ਹੋ ਸਕਦੀ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer