ਹੋਲੀ ਦਾ ਤਿਓਹਾਰ

Author: Charu Lata | Updated Fri, 15 Mar 2024 03:20 PM IST

ਭਾਰਤ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ, ਪਰ ਇਹਨਾਂ ਵਿੱਚੋਂ ਹੋਲੀ ਦੇ ਤਿਉਹਾਰ ਦਾ ਖਾਸ ਮਹੱਤਵ ਹੈ। ਹੋਲੀ ਦੇ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ। ਇਹ ਤਿਉਹਾਰ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਇਸ ਦਿਨ ਸਭ ਲੋਕ ਆਪਣੇ ਪੁਰਾਣੇ ਗਿਲੇ-ਸ਼ਿਕਵੇ ਭੁੱਲ ਕੇ ਇੱਕ-ਦੂਜੇ ਨਾਲ਼ ਗਲ਼ੇ ਮਿਲਦੇ ਹਨ ਅਤੇ ਅਬੀਰ-ਗੁਲਾਲ ਲਗਾਉਂਦੇ ਹਨ। ਬੱਚੇ ਅਤੇ ਜਵਾਨ ਲੋਕ ਰੰਗਾਂ ਨਾਲ ਖੇਡਦੇ ਹਨ। ਹੋਲੀ ਰੰਗਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਇਹ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਇਹ ਤਿਉਹਾਰ ਹਿੰਦੂ ਧਰਮ ਵਿੱਚ ਮਨਾਇਆ ਜਾਣ ਵਾਲਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਇਸ ਤੋਂ ਇਲਾਵਾ ਹੋਲੀ ਨੂੰ ਵੱਖ-ਵੱਖ ਸਥਾਨਾਂ ਉੱਤੇ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਨੂੰਹੋਲੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਫੱਗਣ ਮਹੀਨੇ ਦੀ ਸ਼ੁਰੂਆਤ ਠੰਡ ਦੀ ਵਿਦਾਈ ਦਾ ਸੰਦੇਸ਼ ਲੈ ਕੇ ਆਉਂਦੀ ਹੈ ਅਤੇ ਮੌਸਮ ਬਹੁਤ ਖੁਸ਼ਗਵਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਿਉਹਾਰ ਉੱਤੇ ਫਾਗ ਗਾਉਣ ਦੀ ਵੀ ਪਰੰਪਰਾ ਰਹੀ ਹੈ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਖਾਸ ਗੱਲ ਇਹ ਹੈ ਕਿ ਇਸ ਸਾਲ ਹੋਲੀ ਉੱਤੇ ਸਾਲ 2024 ਦਾ ਪਹਿਲਾ ਚੰਦਰ ਗ੍ਰਹਿਣ ਵੀ ਲੱਗੇਗਾ ਅਤੇ ਅਜਿਹਾ 100 ਸਾਲ ਬਾਅਦ ਹੋਣ ਜਾ ਰਿਹਾ ਹੈ। ਇਹ ਚੰਦਰ ਗ੍ਰਹਿਣ ਕੰਨਿਆ ਰਾਸ਼ੀ ਵਿੱਚ ਲੱਗੇਗਾ। ਤਾਂ ਆਓ ਹੁਣ ਅੱਗੇ ਵਧਦੇ ਹਾਂ ਅਤੇ ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਵਿੱਚ ਜਾਣਦੇ ਹਾਂ ਕਿ ਸਾਲ 2024 ਵਿੱਚ ਹੋਲੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇਗਾ ਅਤੇ ਇਸ ਦਿਨ ਕਿਹੜਾ ਸ਼ੁਭ ਯੋਗ ਬਣ ਰਿਹਾ ਹੈ। ਇਸ ਤੋਂ ਇਲਾਵਾ ਇਸ ਦਿਨ ਕੀਤੇ ਜਾਣ ਵਾਲੇ ਉਪਾਅ ਅਤੇ ਕਈ ਮਹੱਤਵਪੂਰਣ ਜਾਣਕਾਰੀਆਂ ਦੇ ਬਾਰੇ ਵਿੱਚ ਵੀ ਚਰਚਾ ਕਰਾਂਗੇ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਹੋਲੀ 2024 ਤਿਥੀ ਅਤੇ ਸ਼ੁਭ ਮਹੂਰਤ

ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਨੂੰਹੋਲੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਥੀ 25 ਮਾਰਚ 2024, ਸੋਮਵਾਰ ਨੂੰ ਆ ਰਹੀ ਹੈ।

ਫੱਗਣ ਸ਼ੁਕਲ ਪੱਖ ਦੀ ਪੂਰਣਮਾਸ਼ੀ ਤਿਥੀ ਆਰੰਭ: 24 ਮਾਰਚ 2024 ਦੀ ਸਵੇਰ 09:57 ਵਜੇ ਤੋਂ

ਪੂਰਣਮਾਸ਼ੀ ਤਿਥੀ ਖ਼ਤਮ: 25 ਮਾਰਚ 2024 ਦੀ ਦੁਪਹਿਰ 12:32 ਵਜੇ ਤੱਕ

ਅਭਿਜੀਤ ਮਹੂਰਤ: ਦੁਪਹਿਰ 12:02 ਵਜੇ ਤੋਂ 12:51 ਵਜੇ ਤੱਕ

ਹੋਲਿਕਾ ਦਹਿਨ ਮਹੂਰਤ: 24 ਮਾਰਚ 2024 ਦੀ ਰਾਤ 11:15 ਵਜੇ ਤੋਂ 25 ਮਾਰਚ ਅੱਧੀ ਰਾਤ 12:23 ਵਜੇ ਤੱਕ।

ਅਵਧੀ : 1 ਘੰਟਾ 7 ਮਿੰਟ

ਰੰਗ ਵਾਲ਼ੀ ਹੋਲੀ: 25 ਮਾਰਚ 2024, ਸੋਮਵਾਰ

ਹੋਲੀ ‘ਤੇ ਚੰਦਰ ਗ੍ਰਹਿਣ

ਦੱਸ ਦੇਈਏ ਕਿ ਇਸ ਸਾਲ 100 ਸਾਲ ਬਾਅਦ ਹੋਲੀ ਉੱਤੇ ਚੰਦਰ ਗ੍ਰਹਿਣ ਲੱਗ ਰਿਹਾ ਹੈ। ਇਸ ਚੰਦਰ ਗ੍ਰਹਿਣ ਦੀ ਸ਼ੁਰੂਆਤ 25 ਮਾਰਚ ਦੀ ਸਵੇਰ 10:23 ਵਜੇ ਹੋਵੇਗੀ ਅਤੇ ਇਹ ਦੁਪਹਿਰ 03:02 ਵਜੇ ਖਤਮ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ। ਇਸ ਕਾਰਨ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਚੰਦਰ ਗ੍ਰਹਿਣ ਦਾ ਹੋਲੀ ‘ਤੇ ਪ੍ਰਭਾਵ

ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਇਸ ਸਾਲ ਪੂਰਣਮਾਸ਼ੀ ਤਿਥੀ 24 ਮਾਰਚ ਨੂੰ ਸਵੇਰੇ 09:57 ਵਜੇ ਸ਼ੁਰੂ ਹੋਵੇਗੀ ਅਤੇ 25 ਮਾਰਚ ਦੀ ਦੁਪਹਿਰ 12:32 ਵਜੇ ਤੱਕ ਰਹੇਗੀ। ਅਜਿਹੇ ਵਿੱਚ ਜੇਕਰ ਚੰਦਰ ਗ੍ਰਹਿਣ ਪੈ ਜਾਏ, ਤਾਂ ਇਸ ਦੇ ਸੂਤਕ ਕਾਲ ਦੇ ਕਾਰਨ ਪੂਜਾ-ਪਾਠ ਦੇ ਪ੍ਰੋਗਰਾਮਾਂ ਉੱਤੇ ਅਸਰ ਪੈਂਦਾ ਹੈ ਅਤੇ ਗ੍ਰਹਿਣ ਦੇ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕੀਤੇ ਜਾਂਦੇ। ਹਾਲਾਂਕਿ ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ। ਇਸ ਕਾਰਨ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ ਅਤੇ ਇਸ ਦਾ ਅਸਰ ਵੀ ਹੋਲੀ ਦੇ ਤਿਉਹਾਰ ਉੱਤੇ ਨਹੀਂ ਪਵੇਗਾ। ਪਰ ਕਈ ਰਾਸ਼ੀਆਂ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਹੋਲੀ 2024: ਪੁਰਾਣਿਕ ਮਹੱਤਵ

ਜਿਸ ਤਰ੍ਹਾਂ ਹੋਲੀ ਦੇ ਤਿਉਹਾਰ ਨੂੰ ਬਸੰਤ ਰੁੱਤ ਦਾ ਸੰਦੇਸ਼ ਵਾਹਕ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਇਸ ਤਿਉਹਾਰ ਨੂੰ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਰੂਪ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।ਹੋਲੀ ਦਾ ਤਿਓਹਾਰ ਪ੍ਰਾਚੀਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ। ਇਸ ਦਾ ਜ਼ਿਕਰ ਪੁਰਾਣ, ਦਸਕੁਮਾਰਚਰਿਤ, ਸੰਸਕ੍ਰਿਤ ਨਾਟਕ ਰਤਨਾਵਲੀ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਵਿੱਚ ਦੇਖਣ ਨੂੰ ਮਿਲਦਾ ਹੈ। ਸਨਾਤਨ ਧਰਮ ਵਿੱਚ ਹੋਲੀ ਇੱਕ ਸੰਸਕ੍ਰਿਤਿਕ, ਧਾਰਮਿਕ ਅਤੇ ਪਾਰੰਪਰਿਕ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਹੋਲੀ ਦੇ ਤਿਉਹਾਰ ਨੂੰ ਨਵੇਂ ਸੰਵਤ ਦੀ ਸ਼ੁਰੂਆਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਦੇ ਨਾਲ ਹਿੰਦੂ ਧਰਮ ਦੀਆਂ ਕਈ ਮਾਨਤਾਵਾਂ ਜੁੜੀਆਂ ਹੋਈਆਂ ਹਨ। ਕੁਝ ਲੋਕਾਂ ਦੀ ਧਾਰਨਾ ਹੈ ਕਿ ਇਸੇ ਦਿਨ ਧਰਤੀ ਉੱਤੇ ਪਹਿਲੇ ਇਨਸਾਨ ਦਾ ਜਨਮ ਹੋਇਆ ਸੀ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਇਸ ਦਿਨ ਕਾਮਦੇਵ ਦਾ ਪੁਨਰ ਜਨਮ ਹੋਇਆ ਸੀ, ਜਦ ਕਿ ਕੁਝ ਲੋਕਾਂ ਦੀ ਮਾਨਤਾ ਹੈ ਕਿ ਭਗਵਾਨ ਵਿਸ਼ਣੂੰ ਨੇ ਨਰਸਿੰਘ ਦਾ ਰੂਪ ਧਾਰਣ ਕਰ ਕੇ ਇਸੇ ਦਿਨ ਹਿਰਣੇਕਸ਼ਪ ਦਾ ਖਾਤਮਾ ਕੀਤਾ ਸੀ।

ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਹੋਲੀ ਦਾ ਤਿਉਹਾਰ ਸਭ ਤੋਂ ਜ਼ਿਆਦਾ ਪਿਆਰਾ ਸੀ। ਇਹੀ ਕਾਰਨ ਹੈ ਕਿ ਬ੍ਰਿਜ ਵਿੱਚ ਹੋਲੀ ਨੂੰ ਮਹਾਂਉਤਸਵ ਦੇ ਰੂਪ ਵਿੱਚ 40 ਦਿਨਾਂ ਤੱਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੁਆਰਾ ਸ਼ੁਰੂ ਕੀਤੀ ਗਈ ਇਹ ਪਰੰਪਰਾ ਅੱਜ ਵੀ ਮਥੁਰਾ ਵਿੱਚ ਦੇਖਣ ਨੂੰ ਮਿਲਦੀ ਹੈ। ਹੋਲੀ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਹੋਲੀ ਤੋਂ ਇੱਕ ਦਿਨ ਪਹਿਲਾਂ ਲੋਕ ਹੋਲਿਕਾ-ਪੂਜਨ ਵੀ ਕਰਦੇ ਹਨ, ਕਿਉਂਕਿ ਹਿੰਦੂ ਪੁਰਾਣਿਕ ਕਥਾਵਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਹੋਲਿਕਾ-ਪੂਜਨ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਅਤੇ ਧਨ ਦਾ ਆਗਮਨ ਹੁੰਦਾ ਹੈ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਕਿਓਂ ਮਨਾਈ ਜਾਂਦੀ ਹੈ ਹੋਲੀ

ਹੋਲੀ ਮਨਾਉਣ ਦੇ ਪਿੱਛੇ ਕਈ ਕਾਰਣ ਹਨ, ਪਰ ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਣ ਭਗਤ ਪ੍ਰਹਲਾਦ ਨਾਲ ਜੁੜੀ ਹੋਈ ਕਥਾ ਹੈ। ਪੁਰਾਣਿਕ ਕਥਾ ਦੇ ਅਨੁਸਾਰ ਭਗਤ ਪ੍ਰਹਲਾਦ ਰਾਖਸ਼ਸ ਕੁਲ ਵਿੱਚ ਜੰਮੇ ਸਨ। ਪਰ ਉਹ ਭਗਵਾਨ ਵਿਸ਼ਣੂੰ ਦੇ ਬਹੁਤ ਵੱਡੇ ਭਗਤ ਸਨ ਅਤੇ ਉਨਾਂ ਦੀ ਪੂਜਾ ਵਿੱਚ ਲੀਨ ਰਹਿੰਦੇ ਸਨ। ਉਹਨਾਂ ਦੇ ਪਿਤਾ ਹਿਰਣੇਕਸ਼ਪ ਨੂੰ ਉਹਨਾਂ ਦੀ ਈਸ਼ਵਰ-ਭਗਤੀ ਚੰਗੀ ਨਹੀਂ ਲੱਗਦੀ ਸੀ। ਇਸ ਲਈ ਹਿਰਣੇਕਸ਼ਪ ਨੇ ਪ੍ਰਹਲਾਦ ਨੂੰ ਬਹੁਤ ਤਰ੍ਹਾਂ ਦੇ ਕਸ਼ਟ ਦਿੱਤੇ। ਪ੍ਰਹਲਾਦ ਦੀ ਭੂਆ ਅਰਥਾਤ ਹਿਰਣੇਕਸ਼ਪ ਦੀ ਭੈਣ ਹੋਲਿਕਾ ਨੂੰ ਅਜਿਹੇ ਕੱਪੜੇ ਵਰਦਾਨ ਵਿੱਚ ਮਿਲੇ ਹੋਏ ਸਨ, ਜਿਨਾਂ ਨੂੰ ਪਹਿਨ ਕੇ ਉਹ ਅੱਗ ਵਿੱਚ ਬੈਠੇ, ਤਾਂ ਅੱਗ ਉਸ ਨੂੰ ਨਹੀਂ ਜਲਾ ਸਕਦੀ ਸੀ। ਹੋਲਿਕਾ ਭਗਤ ਪ੍ਰਹਲਾਦ ਨੂੰ ਮਾਰਨ ਦੇ ਲਈ ਉਹ ਕੱਪੜੇ ਪਹਿਨ ਕੇ ਉਸ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਭਗਵਾਨ ਵਿਸ਼ਣੂੰ ਨੇ ਭਗਤ ਪ੍ਰਹਲਾਦ ਦੀ ਆਪਣੇ ਭਗਤ ਹੋਣ ਦੇ ਫਲਸਰੂਪ ਜਾਨ ਬਚਾਈ ਅਤੇ ਉਸ ਅਗਨੀ ਵਿੱਚ ਹੋਲਿਕਾ ਜਲ ਕੇ ਭਸਮ ਹੋ ਗਈ ਅਤੇ ਭਗਤ ਪ੍ਰਹਲਾਦ ਦਾ ਬਾਲ ਵੀ ਬਾਂਕਾ ਨਾ ਹੋਇਆ। ਇਸ ਤੋਂ ਬਾਅਦ ਤੋਂ ਹੁਣ ਤੱਕ ਸ਼ਕਤੀ ਉੱਤੇ ਭਗਤੀ ਦੀ ਜਿੱਤ ਦੀ ਖੁਸ਼ੀ ਵਿੱਚਹੋਲੀ ਦਾ ਤਿਓਹਾਰ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਹੋਲੀ ‘ਤੇ ਇਸ ਵਿਧੀ ਨਾਲ਼ ਕਰੋ ਪੂਜਾ

ਹੋਲਿਕਾ-ਦਹਿਨ ਤੋਂ ਬਾਅਦ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਰੰਗ ਲਗਾਉਂਦੇ ਹਨ। ਹੋਲੀ ਖੇਲਣ ਤੋਂ ਪਹਿਲਾਂ ਲੋਕ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ। ਹੋਲੀ ਦੇ ਦਿਨ ਭਗਵਾਨ ਵਿਸ਼ਣੂੰ ਦੀ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਗਿਆ ਹੈ। ਇਸੇ ਲਈ ਸਵੇਰੇ ਉੱਠ ਕੇ ਇਸ਼ਨਾਨ ਆਦਿ ਤੋਂ ਵਿਹਲੇ ਹੋ ਕੇ ਆਪਣੇ ਦੇਵਤਾ ਅਤੇ ਭਗਵਾਨ ਵਿਸ਼ਣੂੰ ਦੀ ਪੂਜਾ ਕਰੋ। ਉਹਨਾਂ ਨੂੰ ਅਬੀਰ-ਗੁਲਾਲ ਚੜ੍ਹਾਓ। ਇਸ ਤੋਂ ਬਾਅਦ ਕੇਲੇ ਅਤੇ ਹੋਰ ਫਲ ਆਦਿ ਚੜ੍ਹਾਓ। ਇਸ ਤੋਂ ਬਾਅਦ ਆਰਤੀ ਕਰੋ ਅਤੇ ਸਭ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੂੰ ਰੰਗ ਲਗਾਓ। ਇਸ ਤਰ੍ਹਾਂ ਪੂਜਾ ਪੂਰੀ ਕਰੋ ਅਤੇ ਫੇਰ ਸਾਰਿਆਂ ਨਾਲ ਹੋਲੀ ਖੇਲੋ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਹੋਲੀ ‘ਤੇ ਕਰੋ ਰਾਸ਼ੀ ਅਨੁਸਾਰ ਜੋਤਿਸ਼ ਉਪਾਅ

ਇਸ ਸਾਲ ਹੋਲੀ ਉੱਤੇ ਚੰਦਰ ਗ੍ਰਹਿਣ ਲੱਗ ਰਿਹਾ ਹੈ। ਅਜਿਹੇ ਵਿੱਚ ਰਾਸ਼ੀ ਅਨੁਸਾਰ ਕੁਝ ਅਸਾਨ ਉਪਾਅ ਕਰਨ ਨਾਲ ਜਾਤਕਾਂ ਨੂੰ ਹਰ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਇਹਨਾਂ ਉਪਾਵਾਂ ਬਾਰੇ ਜਾਣਦੇ ਹਾਂ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੀ ਰਾਤ ਸਰ੍ਹੋਂ ਦੇ ਤੇਲ ਦਾ ਚਾਰ-ਮੁਖੀ ਦੀਵਾ ਘਰ ਦੇ ਮੁੱਖ ਦਰਵਾਜੇ ਉੱਤੇ ਜਗਾਓਣਾ ਚਾਹੀਦਾ ਹੈ ਅਤੇ ਉਸ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਭਗਵਾਨ ਤੋਂ ਸੁੱਖ-ਸਮ੍ਰਿੱਧੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਹਰ ਸਮੱਸਿਆ ਦਾ ਨਿਵਾਰਣ ਹੋ ਸਕਦਾ ਹੈ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਹੋਲੀ ਦੇ ਦਿਨ 21 ਗੋਮਤੀ ਚੱਕਰ ਲੈ ਕੇ ਹੋਲਿਕਾ ਦਹਿਨ ਦੀ ਰਾਤ ਨੂੰ ਸ਼ਿਵਲਿੰਗ ਉੱਤੇ ਚੜ੍ਹਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂਹੋਲੀ ਦਾ ਤਿਓਹਾਰ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਹੋਣ ਦੀ ਸੰਭਾਵਨਾ ਵਧਾਓੰਦਾ ਹੈ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਵਾਲਿਆਂ ਨੂੰ ਹੋਲੀ ਉੱਤੇ ਕਿਸੇ ਗਰੀਬ ਅਤੇ ਜ਼ਰੂਰਤਮੰਦ ਨੂੰ ਭੋਜਨ ਜ਼ਰੂਰ ਖਿਲਾਓਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ।

ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਨੂੰ ਇੱਕ ਨਾਰੀਅਲ ਦਾ ਗੁੱਟ ਲੈ ਕੇ ਉਸ ਵਿੱਚ ਅਲਸੀ ਦਾ ਤੇਲ ਭਰ ਦੇਣਾ ਚਾਹੀਦਾ ਹੈ। ਉਸ ਵਿੱਚ ਥੋੜਾ ਜਿਹਾ ਗੁੜ ਪਾਓ ਅਤੇ ਇਸ ਗੁੱਟ ਨੂੰ ਬਲ਼ਦੀ ਹੋਈ ਹੋਲਿਕਾ ਵਿੱਚ ਪਾ ਦਿਓ।

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਨੂੰ ਘਰ ਵਿੱਚ ਖੁਸ਼ਹਾਲੀ ਦੇ ਲਈ ਹੋਲੀ ਵਾਲੇ ਦਿਨ ਘਰ ਦੇ ਮੁੱਖ ਦਰਵਾਜੇ ‘ਤੇ ਗੁਲਾਲ ਛਿੜਕਣਾ ਚਾਹੀਦਾ ਹੈ ਅਤੇ ਉੱਥੇ ਦੋ-ਮੁਖੀ ਦੀਵਾ ਜਗਾਉਣਾ ਚਾਹੀਦਾ ਹੈ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੇ ਦਿਨ ਪੂਜਾ ਤੋਂ ਬਾਅਦ ਆਪਣੇ ਜੀਵਨਸਾਥੀ ਨੂੰ ਲਾਲ ਗੁਲਾਲ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਦੋਵਾਂ ਵਿਚਕਾਰ ਮਧੁਰ ਸਬੰਧ ਸਥਾਪਿਤ ਹੋਣਗੇ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਵਾਲੇ ਦਿਨ ਕਿਸੇ ਇੱਕ ਸ਼ਿਵਲਿੰਗ ਵਿੱਚ 21 ਗੋਮਤੀ ਚੱਕਰ ਅਰਪਿਤ ਕਰਨੇ ਚਾਹੀਦੇ ਹਨ ਅਤੇ ਦੂਜੇ ਦਿਨ ਉਹਨਾਂ ਨੂੰ ਇੱਕ ਲਾਲ ਕੱਪੜੇ ਵਿੱਚ ਬੰਨ ਕੇ ਆਪਣੇ ਘਰ ਦੀ ਤਿਜੋਰੀ ਜਾਂ ਫੇਰ ਆਪਣੇ ਆਫਿਸ ਦੀ ਵਰਕ-ਡੈਸਕ ਦੇ ਅੰਦਰ ਰੱਖ ਲੈਣਾ ਚਾਹੀਦਾ ਹੈ। ਇਸ ਨਾਲ ਕਾਰੋਬਾਰ ਅਤੇ ਕਾਰਜ ਖੇਤਰ ਵਿੱਚ ਤਰੱਕੀ ਹੁੰਦੀ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਖੇਰ ਦੀ ਲੱਕੜ ਦੇ ਨਾਲ ਕੁਝ ਮਾਤਰਾ ਵਿੱਚ ਗੁੜ ਲੈ ਕੇ ਬਲ਼ਦੀ ਹੋਈ ਅੱਗ ਵਿੱਚ ਸੁੱਟਣਾ ਚਾਹੀਦਾ ਹੈ ਅਤੇ ਇਸ ਦੌਰਾਨ ‘ऊँ ਹੰ ਪਵਨਨੰਦਨਾਯ ਸਵਾਹਾ’ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।

ਧਨੂੰ ਰਾਸ਼ੀ

ਧਨੂੰ ਰਾਸ਼ੀ ਵਾਲਿਆਂ ਨੂੰ ਹੋਲੀ ਦੀ ਰਾਤ 12 ਵਜੇ ਤੋਂ ਪਹਿਲਾਂ ਇੱਕ ਨਿੰਬੂ ਲੈ ਕੇ ਚੌਰਾਹੇ ਉੱਤੇ ਜਾ ਕੇ ਉਸ ਦੇ ਚਾਰ ਟੁਕੜੇ ਕਰਕੇ ਚਾਰ ਦਿਸ਼ਾਵਾਂ ਵਿੱਚ ਸੁੱਟ ਦੇਣੇ ਚਾਹੀਦੇ ਹਨ। ਫੇਰ ਵਾਪਸ ਘਰ ਆ ਜਾਓ। ਧਿਆਨ ਰਹੇ ਕਿ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਨਾ ਦੇਖੋ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲੋਕ ਹੋਲਿਕਾ ਦਹਿਨ ਵਿੱਚ ਸ਼ਮੀ ਦੇ ਲੱਕੜ ਦੇ ਨਾਲ ਕਾਲ਼ੇ ਤਿਲ ਅਰਪਿਤ ਕਰਨ ਅਤੇ ਇਸ ਦੌਰਾਨ 'ऊँ ਸ਼ੰ ਸ਼ਨੈਸ਼ਚਰਾਯ ਨਮਹ:' ਮੰਤਰ ਦਾ ਜਾਪ ਕਰਨ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਨੂੰਹੋਲੀ ਦਾ ਤਿਓਹਾਰ ਮਨਾਓਣ ਲਈਇੱਕ ਸੁੱਕਾ ਜਟਾਂ ਵਾਲਾ ਨਾਰੀਅਲ, ਕਾਲ਼ੇ ਤਿਲ ਅਤੇ ਪੀਲ਼ੀ ਸਰ੍ਹੋਂ ਇਕੱਠੇ ਲੈ ਕੇ ਉਹਨਾਂ ਨੂੰ ਸੱਤ ਵਾਰ ਆਪਣੇ ਸਿਰ ਦੇ ਉੱਪਰੋਂ ਵਾਰ ਕੇ ਬਲ਼ਦੀ ਹੋਈ ਹੋਲਿਕਾ ਵਿੱਚ ਸੁੱਟ ਦੇਣਾ ਚਾਹੀਦਾ ਹੈ। ਇਸ ਨਾਲ ਅਣਜਾਣੇ ਡਰ ਖਤਮ ਹੋ ਜਾਂਦੇ ਹਨ।

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਦੇ ਦਿਨ ਕਿਸੇ ਸ਼ਿਵ ਮੰਦਿਰ ਜਾ ਕੇ ਆਪਣੇ ਨਾਲ ਇੱਕ ਸਾਬਤ ਪਾਨ, ਇਕ ਸਾਬਤ ਸੁਪਾਰੀ ਅਤੇ ਹਲਦੀ ਦੀ ਗੱਠ ਸ਼ਿਵਲਿੰਗ ਉੱਤੇ ਅਰਪਿਤ ਕਰਨੀ ਚਾਹੀਦੀ ਹੈ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer