ਹੋਲੀ 2024

Author: Charu Lata | Updated Fri, 08 Mar 2024 04:47 PM IST

ਹੋਲੀ ਸਨਾਤਨ ਧਰਮ ਦਾ ਸੰਸਕ੍ਰਿਤਿਕ, ਧਾਰਮਿਕ ਅਤੇ ਪਾਰੰਪਰਿਕ ਤਿਉਹਾਰ ਹੈ। ਹਿੰਦੂ ਧਰਮ ਵਿੱਚ ਹਰ ਮਹੀਨੇ ਦੀ ਪੂਰਣਮਾਸ਼ੀ ਦਾ ਖਾਸ ਮਹੱਤਵ ਹੁੰਦਾ ਹੈ ਅਤੇ ਇਹ ਕਿਸੇ ਨਾ ਕਿਸੇ ਤਿਉਹਾਰ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਤਿਉਹਾਰ ਦੇ ਇਸੇ ਕ੍ਰਮ ਵਿੱਚ ਹੋਲੀ, ਬਸੰਤ-ਉਤਸਵ ਦੇ ਰੂਪ ਵਿੱਚ ਹਰ ਸਾਲ ਫੱਗਣ ਮਹੀਨੇ ਦੀ ਪੂਰਣਮਾਸ਼ੀ ਦੇ ਦਿਨ ਮਨਾਈ ਜਾਂਦੀ ਹੈ। ਇਹ ਤਿਉਹਾਰ ਸਰਦੀਆਂ ਦੇ ਅੰਤ ਅਤੇ ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ। ਪੂਰੇ ਭਾਰਤ ਵਿੱਚ ਇਸ ਦਾ ਅਲੱਗ ਹੀ ਜਸ਼ਨ ਅਤੇ ਉਤਸਾਹ ਦੇਖਣ ਨੂੰ ਮਿਲਦਾ ਹੈ। ਹੋਲੀ ਭਾਈਚਾਰੇ, ਆਪਸੀ ਪ੍ਰੇਮ ਅਤੇ ਸਦਭਾਵਨਾ ਦਾ ਤਿਉਹਾਰ ਹੈ। ਇਸ ਦਿਨ ਲੋਕ ਇੱਕ-ਦੂਜੇ ਨੂੰ ਰੰਗਾਂ ਵਿੱਚ ਸਰਾਬੋਰ ਕਰਦੇ ਹਨ। ਘਰਾਂ ਵਿੱਚ ਗੁਝੀਆ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਲੋਕ ਇੱਕ-ਦੂਜੇ ਦੇ ਘਰ ਜਾ ਕੇ ਰੰਗ-ਗੁਲਾਲ ਲਗਾਉਂਦੇ ਹਨ ਅਤੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ‘ਹੋਲੀ 2024’ ਦੇ ਅਨੁਸਾਰ, ਇਸ ਸਾਲ ਹੋਲੀ ਉੱਤੇ ਪਹਿਲਾ ਚੰਦਰ ਗ੍ਰਹਿਣ ਲੱਗੇਗਾ। ਇਸ ਲਈ ਇਸ ਤਿਉਹਾਰ ਦੀ ਰੌਣਕ ਉੱਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਤਾਂ ਆਓ ਹੁਣ ਅੱਗੇ ਵਧਦੇ ਹਾਂ ਅਤੇ ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਵਿੱਚ ਜਾਣਕਾਰੀ ਲੈਂਦੇ ਹਾਂ ਕਿ ਸਾਲ 2024 ਵਿੱਚ ਹੋਲੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਇਸ ਦਿਨ ਕੀਤੇ ਜਾਣ ਵਾਲੇ ਉਪਾਵਾਂ ਬਾਰੇ, ਰਾਸ਼ੀਆਂ ਅਨੁਸਾਰ ਇਸਤੇਮਾਲ ਕੀਤੇ ਜਾਣ ਵਾਲ਼ੇ ਰੰਗਾਂ ਬਾਰੇ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਦੇ ਬਾਰੇ ਵਿੱਚ ਚਰਚਾ ਕਰਾਂਗੇ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਹੋਲੀ 2024 ਤਿਥੀ ਅਤੇ ਸ਼ੁਭ ਮਹੂਰਤ

ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਥੀ 25 ਮਾਰਚ 2024, ਸੋਮਵਾਰ ਨੂੰ ਆ ਰਹੀ ਹੈ।

ਫੱਗਣ ਸ਼ੁਕਲ ਪੱਖ ਦੀ ਪੂਰਣਮਾਸ਼ੀ ਤਿਥੀ ਆਰੰਭ: 24 ਮਾਰਚ 2024 ਦੀ ਸਵੇਰ 09:57 ਵਜੇ ਤੋਂ

ਪੂਰਣਮਾਸ਼ੀ ਤਿਥੀ ਖ਼ਤਮ: 25 ਮਾਰਚ 2024 ਦੀ ਦੁਪਹਿਰ 12:32 ਵਜੇ ਤੱਕ

ਅਭਿਜੀਤ ਮਹੂਰਤ: ਦੁਪਹਿਰ 12:02 ਵਜੇ ਤੋਂ 12:51 ਵਜੇ ਤੱਕ

ਹੋਲਿਕਾ ਦਹਿਨ ਮਹੂਰਤ: 24 ਮਾਰਚ 2024 ਦੀ ਰਾਤ 11:15 ਵਜੇ ਤੋਂ 25 ਮਾਰਚ ਅੱਧੀ ਰਾਤ 12:23 ਵਜੇ ਤੱਕ।

ਅਵਧੀ : 1 ਘੰਟਾ 7 ਮਿੰਟ

ਰੰਗ ਵਾਲ਼ੀ ਹੋਲੀ: 25 ਮਾਰਚ 2024, ਸੋਮਵਾਰ

ਚੰਦਰ ਗ੍ਰਹਿਣ ਦਾ ਸਮਾਂ

ਇਸ ਸਾਲ 100 ਸਾਲ ਬਾਅਦ ਹੋਲੀ ਉੱਤੇ ਚੰਦਰ ਗ੍ਰਹਿਣ ਲੱਗ ਰਿਹਾ ਹੈ। ਹੋਲੀ 2024 ਦੇ ਅਨੁਸਾਰ, ਇਸ ਚੰਦਰ ਗ੍ਰਹਿਣ ਦੀ ਸ਼ੁਰੂਆਤ 25 ਮਾਰਚ ਦੀ ਸਵੇਰ 10:23 ਵਜੇ ਹੋਵੇਗੀ ਅਤੇ ਇਹ ਦੁਪਹਿਰ 03:02 ਵਜੇ ਖਤਮ ਹੋਵੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ। ਇਸ ਕਾਰਨ ਇਸ ਦਾ ਸੂਤਕ ਕਾਲ ਵੀ ਨਹੀਂ ਮੰਨਿਆ ਜਾਵੇਗਾ।

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਹੋਲੀ 2024 ਦੇ ਲਈ ਪੂਜਾ ਸਮੱਗਰੀ ਅਤੇ ਪੂਜਾ ਵਿਧੀ

ਇਹਨਾਂ ਦੇਸ਼ਾਂ ਵਿੱਚ ਵੀ ਧੂਮਧਾਮ ਨਾਲ਼ ਮਨਾਈ ਜਾਂਦੀ ਹੈ ਹੋਲੀ

ਅਸੀਂ ਸਭ ਜਾਣਦੇ ਹਾਂ ਕਿ ਹੋਲੀ ਦਾ ਤਿਉਹਾਰ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਤੋਂ ਇਲਾਵਾ ਵੀ ਅਜਿਹੇ ਕਈ ਦੇਸ਼ ਹਨ, ਜਿੱਥੇ ਹੋਲੀ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਰੰਗਾਂ ਦੇ ਤਿਉਹਾਰ ਨੂੰ ਭਾਰਤ ਤੋਂ ਇਲਾਵਾ ਕਿਹੜੇ ਦੇਸ਼ਾਂ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਆਸਟ੍ਰੇਲੀਆ

ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਾਰਤ ਦੀ ਤਰ੍ਹਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਇਹ ਹਰ ਸਾਲ ਨਹੀਂ ਬਲਕਿ ਹਰ ਦੋ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਵਾਟਰਮੈਲਨ ਫੈਸਟੀਵਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਨਾਮ ਤੋਂ ਹੀ ਪ੍ਰਤੀਤ ਹੋ ਰਿਹਾ ਹੈ ਕਿ ਇਥੋਂ ਦੇ ਲੋਕ ਹੋਲੀ ਖੇਲਣ ਦੇ ਲਈ ਰੰਗਾਂ ਦਾ ਨਹੀਂ, ਬਲਕਿ ਤਰਬੂਜ ਦਾ ਇਸਤੇਮਾਲ ਕਰਦੇ ਹਨ ਅਤੇ ਇੱਕ-ਦੂਜੇ ਉੱਤੇ ਤਰਬੂਜ ਸੁੱਟਦੇ ਹਨ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਸਾਊਥ ਅਫ਼ਰੀਕਾ

ਸਾਊਥ ਅਫਰੀਕਾ ਵਿੱਚ ਵੀ ਹੋਲੀ ਦੇ ਤਿਉਹਾਰ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਵੀ ਭਾਰਤ ਦੀ ਤਰ੍ਹਾਂ ਹੋਲਿਕਾ ਦਹਿਨ ਹੁੰਦਾ ਹੈ, ਰੰਗਾਂ ਨਾਲ਼ ਖੇਡਿਆ ਜਾਂਦਾ ਹੈ ਅਤੇ ਹੋਲੀ ਦੇ ਗੀਤ ਗਾਏ ਜਾਂਦੇ ਹਨ। ਅਸਲ ਵਿੱਚ ਅਫਰੀਕਾ ਵਿੱਚ ਰਹਿਣ ਵਾਲੇ ਕਈ ਭਾਰਤੀ ਲੋਕ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ।

ਅਮਰੀਕਾ

ਅਮਰੀਕਾ ਵਿੱਚ ਹੋਲੀ ਨੂੰ ਫੈਸਟੀਵਲ ਆਫ ਕਲਰਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇੱਥੇ ਵੀ ਭਾਰਤ ਦੀ ਤਰ੍ਹਾਂ ਧੂਮਧਾਮ ਨਾਲ ਹੋਲੀ ਖੇਡੀ ਜਾਂਦੀ ਹੈ। ਇਸ ਉਤਸਵ ਦੇ ਦੌਰਾਨ ਲੋਕ ਇੱਕ-ਦੂਜੇ ਉੱਤੇ ਰੰਗ ਸੁੱਟਦੇ ਹਨ ਅਤੇ ਨੱਚਦੇ-ਝੂਮਦੇ ਹਨ।

ਥਾਈਲੈਂਡ

ਥਾਈਲੈਂਡ ਵਿੱਚ ਹੋਲੀ ਦੇ ਤਿਉਹਾਰ ਨੂੰ ਸੋਂਗਕ੍ਰਾਂਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਤਿਉਹਾਰ ਅਪ੍ਰੈਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ-ਦੂਜੇ ਉੱਤੇ ਰੰਗ ਦੇ ਨਾਲ-ਨਾਲ ਠੰਡਾ ਪਾਣੀ ਵੀ ਸੁੱਟਦੇ ਹਨ।

ਨਿਊਜ਼ੀਲੈਂਡ

ਨਿਊਜ਼ੀਲੈਂਡ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਫੈਸਟੀਵਲ ਨੂੰ ਵਨਾਕਾ ਨਾਂ ਨਾਲ ਜਾਣਿਆ ਜਾਂਦਾ ਹੈ। ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਸ ਤਿਉਹਾਰ ਨੂੰ ਮਨਾਏ ਜਾਣ ਦਾ ਰਿਵਾਜ ਹੈ। ਇਸ ਤਿਉਹਾਰ ਨੂੰ ਮਨਾਉਣ ਦੇ ਲਈ ਲੋਕ ਇੱਕ ਪਾਰਕ ਵਿੱਚ ਇਕੱਠੇ ਹੁੰਦੇ ਹਨ ਅਤੇ ਇੱਕ-ਦੂਜੇ ਦੇ ਸਰੀਰ ਉੱਤੇ ਰੰਗ ਲਗਾਉਂਦੇ ਹਨ। ਨਾਲ ਹੀ ਇੱਕ-ਦੂਜੇ ਦੇ ਨਾਲ ਨੱਚਦੇ-ਗਾਉਂਦੇ ਹਨ।

ਜਾਪਾਨ

ਜਾਪਾਨ ਵਿੱਚ ਇਹ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਦਰਅਸਲ ਇਸ ਮਹੀਨੇ ਚੈਰੀ ਦੇ ਦਰਖਤ ਵਿੱਚ ਫੁੱਲ ਆਉਣ ਲੱਗਦੇ ਹਨ ਅਤੇ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਚੈਰੀ ਦੇ ਬਾਗਾਂ ਵਿੱਚ ਬੈਠ ਕੇ ਚੈਰੀ ਖਾਂਦੇ ਹਨ ਅਤੇ ਇੱਕ-ਦੂਜੇ ਨੂੰ ਵਧਾਈ ਦਿੰਦੇ ਹਨ। ਇਸ ਤਿਉਹਾਰ ਨੂੰ ਚੈਰੀ ਬਲੋਸਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਟਲੀ

ਇਟਲੀ ਵਿੱਚ ਵੀ ਭਾਰਤ ਦੀ ਤਰ੍ਹਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਬੱਸ ਫਰਕ ਏਨਾ ਹੁੰਦਾ ਹੈ ਕਿ ਇਥੇ ਲੋਕ ਇੱਕ-ਦੂਜੇ ਨੂੰ ਰੰਗ ਲਗਾਉਣ ਦੀ ਬਜਾਏ ਇੱਕ-ਦੂਜੇ ਉੱਤੇ ਸੰਤਰੇ ਸੁੱਟਦੇ ਹਨ ਅਤੇ ਸੰਤਰੇ ਦਾ ਰਸ ਇੱਕ-ਦੂਜੇ ਉੱਤੇ ਪਾਉਂਦੇ ਹਨ।

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮਾਰੀਸ਼ਸ

ਮਾਰੀਸ਼ਸ ਵਿੱਚ ਬਸੰਤ ਪੰਚਮੀ ਦੇ ਦਿਨ ਤੋਂ ਸ਼ੁਰੂ ਹੋ ਕੇ ਕਰੀਬ 40 ਦਿਨ ਤੱਕ ਹੋਲੀ ਦਾ ਆਯੋਜਨ ਚੱਲਦਾ ਹੈ। ਲੋਕ ਇੱਕ-ਦੂਜੇ ਉੱਤੇ ਰੰਗਾਂ ਦੀ ਬੋਛਾਰ ਕਰਦੇ ਹਨ। ਭਾਰਤ ਦੀ ਤਰ੍ਹਾਂ ਹੀ ਇੱਥੇ ਵੀ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਹੁੰਦਾ ਹੈ।

ਹੋਲੀ ਨਾਲ਼ ਜੁੜੀਆਂ ਪ੍ਰਚੱਲਿਤ ਕਥਾਵਾਂ

ਹੋਲੀ ਨਾਲ਼ ਕਈ ਪ੍ਰਚੱਲਿਤ ਕਥਾਵਾਂ ਜੁੜੀਆਂ ਹੋਈਆਂ ਹਨ, ਜੋ ਇਸ ਤਰ੍ਹਾਂ ਹਨ:

ਭਗਤ ਪ੍ਰਹਲਾਦ ਦੀ ਕਥਾ

ਹੋਲੀ ਮਨਾਉਣ ਦੇ ਪਿੱਛੇ ਕਈ ਕਾਰਣ ਹਨ, ਪਰ ਇਹਨਾਂ ਵਿੱਚੋਂ ਸਭ ਤੋਂ ਵੱਡਾ ਕਾਰਣ ਭਗਤ ਪ੍ਰਹਲਾਦ ਨਾਲ ਜੁੜੀ ਹੋਈ ਕਥਾ ਹੈ। ਪੁਰਾਣਿਕ ਕਥਾ ਦੇ ਅਨੁਸਾਰ ਭਗਤ ਪ੍ਰਹਲਾਦ ਰਾਖਸ਼ਸ ਕੁਲ ਵਿੱਚ ਜੰਮੇ ਸਨ। ਪਰ ਉਹ ਭਗਵਾਨ ਵਿਸ਼ਣੂੰ ਦੇ ਬਹੁਤ ਵੱਡੇ ਭਗਤ ਸਨ ਅਤੇ ਉਨਾਂ ਦੀ ਪੂਜਾ ਵਿੱਚ ਲੀਨ ਰਹਿੰਦੇ ਸਨ। ਉਹਨਾਂ ਦੇ ਪਿਤਾ ਹਿਰਣੇਕਸ਼ਪ ਨੂੰ ਉਹਨਾਂ ਦੀ ਈਸ਼ਵਰ-ਭਗਤੀ ਚੰਗੀ ਨਹੀਂ ਲੱਗਦੀ ਸੀ। ਇਸ ਲਈ ਹਿਰਣੇਕਸ਼ਪ ਨੇ ਪ੍ਰਹਲਾਦ ਨੂੰ ਬਹੁਤ ਤਰ੍ਹਾਂ ਦੇ ਕਸ਼ਟ ਦਿੱਤੇ। ਪ੍ਰਹਲਾਦ ਦੀ ਭੂਆ ਅਰਥਾਤ ਹਿਰਣੇਕਸ਼ਪ ਦੀ ਭੈਣ ਹੋਲਿਕਾ ਨੂੰ ਅਜਿਹੇ ਕੱਪੜੇ ਵਰਦਾਨ ਵਿੱਚ ਮਿਲੇ ਹੋਏ ਸਨ, ਜਿਨਾਂ ਨੂੰ ਪਹਿਨ ਕੇ ਉਹ ਅੱਗ ਵਿੱਚ ਬੈਠੇ, ਤਾਂ ਅੱਗ ਉਸ ਨੂੰ ਨਹੀਂ ਜਲਾ ਸਕਦੀ ਸੀ। ਹੋਲਿਕਾ ਭਗਤ ਪ੍ਰਹਲਾਦ ਨੂੰ ਮਾਰਨ ਦੇ ਲਈ ਉਹ ਕੱਪੜੇ ਪਹਿਨ ਕੇ ਉਸ ਨੂੰ ਗੋਦੀ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ। ਭਗਵਾਨ ਵਿਸ਼ਣੂੰ ਨੇ ਭਗਤ ਪ੍ਰਹਲਾਦ ਦੀ ਆਪਣੇ ਭਗਤ ਹੋਣ ਦੇ ਫਲਸਰੂਪ ਜਾਨ ਬਚਾਈ ਅਤੇ ਉਸ ਅਗਨੀ ਵਿੱਚ ਹੋਲਿਕਾ ਜਲ ਕੇ ਭਸਮ ਹੋ ਗਈ ਅਤੇ ਭਗਤ ਪ੍ਰਹਲਾਦ ਦਾ ਬਾਲ ਵੀ ਬਾਂਕਾ ਨਾ ਹੋਇਆ। ਇਸ ਤੋਂ ਬਾਅਦ ਤੋਂ ਹੁਣ ਤੱਕ ਸ਼ਕਤੀ ਉੱਤੇ ਭਗਤੀ ਦੀ ਜਿੱਤ ਦੀ ਖੁਸ਼ੀ ਵਿੱਚ ਇਹ ਤਿਉਹਾਰ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਰਾਧਾ-ਕ੍ਰਿਸ਼ਨ ਦੀ ਹੋਲੀ

ਹੋਲੀ ਦਾ ਤਿਉਹਾਰ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਦੇ ਅਟੁੱਟ ਪ੍ਰੇਮ ਦਾ ਪ੍ਰਤੀਕ ਹੈ। ਪੁਰਾਣਿਕ ਕਥਾ ਦੇ ਅਨੁਸਾਰ ਪ੍ਰਾਚੀਨ ਸਮੇਂ ਵਿੱਚ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੀ ਬਰਸਾਨਾ ਦੀ ਹੋਲੀ ਦੇ ਨਾਲ ਹੀ ਹੋਲੀ ਦੇ ਉਤਸਵ ਦੀ ਸ਼ੁਰੂਆਤ ਹੋਈ ਸੀ। ਅੱਜ ਵੀ ਬਰਸਾਨਾ ਅਤੇ ਨੰਦਗਾਂਓਂ ਦੀ ਲੱਠਮਾਰ ਹੋਲੀ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਅਤੇ ਧੂਮਧਾਮ ਨਾਲ ਇੱਥੇ ਹੋਲੀ ਖੇਡੀ ਜਾਂਦੀ ਹੈ।

ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਸ਼ਿਵ-ਪਾਰਵਤੀ ਦਾ ਮਿਲਨ

ਸ਼ਿਵ ਪੁਰਾਣ ਦੇ ਅਨੁਸਾਰ ਹਿਮਾਲਿਆ ਦੀ ਪੁੱਤਰੀ ਪਾਰਵਤੀ ਭਗਵਾਨ ਸ਼ਿਵ ਨਾਲ ਵਿਆਹ ਕਰਵਾਉਣ ਲਈ ਕਠੋਰ ਤਪੱਸਿਆ ਕਰ ਰਹੀ ਸੀ ਅਤੇ ਭਗਵਾਨ ਸ਼ਿਵ ਜੀ ਤਪੱਸਿਆ ਵਿੱਚ ਲੀਨ ਸਨ। ਇੰਦਰ ਦੇਵ ਚਾਹੁੰਦੇ ਸਨ ਕਿ ਸ਼ਿਵ ਅਤੇ ਪਾਰਵਤੀ ਦਾ ਵਿਆਹ ਹੋ ਜਾਵੇ, ਕਿਉਂਕਿ ਤਾੜਕਾਸੁਰ ਦੀ ਮੌਤ ਸ਼ਿਵ-ਪਾਰਵਤੀ ਦੇ ਪੁੱਤਰ ਦੁਆਰਾ ਹੋਣੀ ਸੀ ਅਤੇ ਇਸ ਕਾਰਨ ਇੰਦਰ ਦੇਵ ਅਤੇ ਬਾਕੀ ਦੇਵਤਾਵਾਂ ਨੇ ਕਾਮਦੇਵ ਨੂੰ ਭਗਵਾਨ ਸ਼ਿਵ ਦੀ ਤਪੱਸਿਆ ਭੰਗ ਕਰਨ ਲਈ ਭੇਜਿਆ। ਭਗਵਾਨ ਸ਼ਿਵ ਦੀ ਸਮਾਧੀ ਨੂੰ ਭੰਗ ਕਰਨ ਦੇ ਲਈ ਕਾਮਦੇਵ ਨੇ ਸ਼ਿਵ ਜੀ ‘ਤੇ ਆਪਣੇ ਪੁਸ਼ਪ-ਬਾਣ ਦੇ ਨਾਲ ਪ੍ਰਹਾਰ ਕੀਤਾ। ਉਸ ਬਾਣ ਨਾਲ ਭਗਵਾਨ ਸ਼ਿਵ ਦੇ ਮਨ ਵਿੱਚ ਪ੍ਰੇਮ ਅਤੇ ਕਾਮ ਦਾ ਸੰਚਾਰ ਹੋਣਾ ਸ਼ੁਰੂ ਹੋਇਆ, ਜਿਸ ਕਾਰਨ ਉਹਨਾਂ ਦੀ ਸਮਾਧੀ ਭੰਗ ਹੋ ਗਈ। ਇਸ ਦੇ ਚਲਦੇ ਭਗਵਾਨ ਸ਼ਿਵ ਬਹੁਤ ਜ਼ਿਆਦਾ ਕ੍ਰੋਧਿਤ ਹੋ ਗਏ ਅਤੇ ਆਪਣੀ ਤੀਜੀ ਅੱਖ ਖੋਲ ਕੇ ਉਹਨਾਂ ਨੇ ਕਾਮਦੇਵ ਨੂੰ ਭਸਮ ਕਰ ਦਿੱਤਾ। ਸ਼ਿਵ ਜੀ ਦੀ ਤਪੱਸਿਆ ਭੰਗ ਹੋਣ ਤੋਂ ਬਾਅਦ ਸਭ ਦੇਵਤਾਵਾਂ ਨੇ ਮਿਲ ਕੇ ਭਗਵਾਨ ਸ਼ਿਵ ਨੂੰ ਮਾਤਾ ਪਾਰਵਤੀ ਨਾਲ ਵਿਆਹ ਕਰਵਾਓਣ ਲਈ ਤਿਆਰ ਕਰਵਾ ਲਿਆ। ਕਾਮਦੇਵ ਦੀ ਪਤਨੀ ਰਤੀ ਨੂੰ ਆਪਣੇ ਪਤੀ ਦੇ ਪੁਨਰ ਜੀਵਨ ਦਾ ਵਰਦਾਨ ਮਿਲਣ ਅਤੇ ਭਗਵਾਨ ਭੋਲੇ ਵੱਲੋਂ ਮਾਤਾ ਪਾਰਵਤੀ ਨਾਲ ਵਿਆਹ ਦਾ ਪ੍ਰਸਤਾਵ ਸਵੀਕਾਰ ਕਰਨ ਦੀ ਖੁਸ਼ੀ ਵਿੱਚ ਦੇਵਤਾਵਾਂ ਨੇ ਇਸ ਦਿਨ ਨੂੰ ਉਤਸਵ ਦੇ ਰੂਪ ਵਿੱਚ ਮਨਾਇਆ।

ਹੋਲੀ ਦੇ ਦਿਨ ਕਰੋ ਰਾਸ਼ੀ ਦੇ ਅਨੁਸਾਰ ਰੰਗਾਂ ਦੀ ਚੋਣ

ਇਸ ਵਾਰ ਹੋਲੀ ਦੇ ਮੌਕੇ ਉੱਤੇ ਜੇਕਰ ਤੁਸੀਂ ਆਪਣੀ ਰਾਸ਼ੀ ਦੇ ਅਨੁਸਾਰ ਰੰਗਾਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੀ ਕੁੰਡਲੀ ਤੋਂ ਅਸ਼ੁਭ ਗ੍ਰਹਾਂ ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਨਾਲ ਹੀ ਤੁਹਾਡੀ ਕਿਸਮਤ ਵੀ ਪਲਟ ਸਕਦੀ ਹੈ। ਤਾਂ ਆਓ ਜਾਣਦੇ ਹਾਂ ਕਿ ਹੋਲੀ 2024 ਦੇ ਅਨੁਸਾਰ, ਇਸ ਸਾਲ ਕਿਸ ਰਾਸ਼ੀ ਦੇ ਜਾਤਕਾਂ ਨੂੰ ਕਿਹੜੇ ਰੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਚੱਕਰ ਦੀ ਪਹਿਲੀ ਰਾਸ਼ੀ ਹੈ। ਇਸ ਰਾਸ਼ੀ ਦਾ ਸੁਆਮੀ ਮੰਗਲ ਹੈ। ਮੇਖ਼ ਰਾਸ਼ੀ ਦੇ ਜਾਤਕਾਂ ਦਾ ਸ਼ੁਭ ਰੰਗ ਲਾਲ ਹੈ। ਲਾਲ ਰੰਗ ਪ੍ਰੇਮ ਅਤੇ ਊਰਜਾ ਦਾ ਪ੍ਰਤੀਕ ਹੁੰਦਾ ਹੈ। ਇਹ ਰੰਗ ਮੇਖ਼ ਰਾਸ਼ੀ ਦੇ ਲੋਕਾਂ ਦੇ ਲਈ ਸ਼ੁਭ ਸਾਬਤ ਹੋਵੇਗਾ। ਅਜਿਹੇ ਵਿੱਚ ਇਸ ਰੰਗ ਨਾਲ ਹੋਲੀ ਖੇਡਣਾ ਤੁਹਾਡੇ ਲਈ ਚੰਗਾ ਰਹੇਗਾ।

ਬ੍ਰਿਸ਼ਭ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਸ਼ੁੱਕਰ ਹੈ। ਇਸ ਲਈ ਇਸ ਰਾਸ਼ੀ ਦੇ ਲਈ ਸ਼ੁਭ ਰੰਗ ਸਫੇਦ ਹੋਵੇਗਾ। ਇਸ ਤੋਂ ਇਲਾਵਾ ਹਲਕਾ ਨੀਲਾ ਰੰਗ ਵੀ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ। ਸਫੇਦ ਰੰਗ ਇਸ ਰਾਸ਼ੀ ਦੇ ਲੋਕਾਂ ਨੂੰ ਸੁੱਖ ਅਤੇ ਸ਼ਾਂਤੀ ਪ੍ਰਦਾਨ ਕਰੇਗਾ।

ਮਿਥੁਨ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਬੁੱਧ ਹੈ। ਇਸ ਲਈ ਇਸ ਰਾਸ਼ੀ ਦੇ ਲੋਕਾਂ ਦੇ ਲਈ ਹਰਾ ਰੰਗ ਬਹੁਤ ਭਾਗਸ਼ਾਲੀ ਹੋਵੇਗਾ। ਇਹ ਰੰਗ ਤੁਹਾਡੇ ਉੱਤੇ ਸਕਾਰਾਤਮਕ ਪ੍ਰਭਾਵ ਪਾਵੇਗਾ। ਮਿਥੁਨ ਰਾਸ਼ੀ ਵਾਲਿਆਂ ਦੇ ਲਈ ਇਹ ਰੰਗ ਸ਼ੁਭ ਫਲਦਾਇਕ ਹੈ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਕਰਕ ਰਾਸ਼ੀ

ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੈ। ਚੰਦਰਮਾ ਮਨ ਅਤੇ ਮਨ ਦੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇਸ ਲਈ ਇਸ ਰਾਸ਼ੀ ਦਾ ਸ਼ੁਭ ਰੰਗ ਸਫੇਦ ਹੈ। ਹੋਲੀ ਦੇ ਮੌਕੇ ਉੱਤੇ ਇਸ ਰੰਗ ਨਾਲ ਹੋਲੀ ਖੇਡਣਾ ਤੁਹਾਡੇ ਲਈ ਬਹੁਤ ਲਾਭਦਾਇਕ ਰਹੇਗਾ।

ਸਿੰਘ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਸੂਰਜ ਹੈ। ਇਹ ਗ੍ਰਹਿ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁਭ ਰੰਗ ਗੂੜ੍ਹਾ ਲਾਲ, ਸੰਤਰੀ ਪੀਲ਼ਾ ਅਤੇ ਸੁਨਹਿਰਾ ਹੈ। ਅਜਿਹੇ ਵਿੱਚ ਹੋਲੀ ਦੇ ਦਿਨ ਤੁਸੀਂ ਇਹਨਾਂ ਰੰਗਾਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਮਾਨਸਿਕ ਸੁੱਖ ਪ੍ਰਾਪਤ ਹੋਵੇਗਾ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦਾ ਸ਼ੁਭ ਰੰਗ ਗੂੜ੍ਹਾ ਹਰਾ ਹੈ। ਹਰਾ ਰੰਗ ਸੁੱਖ ਅਤੇ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਨੀਲਾ ਰੰਗ ਵੀ ਇਹਨਾਂ ਜਾਤਕਾਂ ਦੇ ਲਈ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਹਰੇ ਅਤੇ ਨੀਲੇ ਦੋਵਾਂ ਰੰਗਾਂ ਨਾਲ ਹੋਲੀ ਖੇਲ ਸਕਦੇ ਹੋ।

ਤੁਲਾ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਸ਼ੁੱਕਰ ਹੈ। ਇਸ ਲਈ ਇਸ ਰਾਸ਼ੀ ਦੇ ਜਾਤਕਾਂ ਦੇ ਲਈ ਸ਼ੁਭ ਰੰਗ ਸਫੇਦ ਅਤੇ ਹਲਕਾ ਪੀਲ਼ਾ ਹੁੰਦਾ ਹੈ। ਅਜਿਹੇ ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪੀਲ਼ੇ ਰੰਗ ਨਾਲ ਹੋਲੀ ਖੇਡਣੀ ਚਾਹੀਦੀ ਹੈ।

ਬ੍ਰਿਸ਼ਚਕ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਮੰਗਲ ਹੈ। ਇਸ ਲਈ ਇਸ ਰਾਸ਼ੀ ਦੇ ਲੋਕਾਂ ਦੇ ਲਈ ਲਾਲ ਅਤੇ ਮੈਰੂਨ ਰੰਗ ਬਹੁਤ ਸ਼ੁਭ ਮੰਨਿਆ ਗਿਆ ਹੈ। ਬ੍ਰਿਸ਼ਚਕ ਰਾਸ਼ੀ ਦੇ ਲਈ ਇਸ ਸ਼ੁਭ ਰੰਗ ਦਾ ਪ੍ਰਯੋਗ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਰੰਗ ਦੇ ਪ੍ਰਯੋਗ ਨਾਲ ਹਰ ਮੁਸ਼ਕਿਲ ਹਾਲਾਤ ਤੋਂ ਬਾਹਰ ਨਿੱਕਲਣ ਵਿੱਚ ਮਦਦ ਮਿਲਦੀ ਹੈ।

ਧਨੂੰ ਰਾਸ਼ੀ

ਧਨੂੰ ਰਾਸ਼ੀ ਦਾ ਸੁਆਮੀ ਬ੍ਰਹਸਪਤੀ ਹੈ। ਬ੍ਰਹਸਪਤੀ ਦਾ ਸ਼ੁਭ ਰੰਗ ਪੀਲ਼ਾ ਹੁੰਦਾ ਹੈ। ਹੋਲੀ 2024 ਦੇ ਅਨੁਸਾਰ, ਜੇਕਰ ਸੰਭਵ ਹੋਵੇ ਤਾਂ ਇਸ ਰਾਸ਼ੀ ਦੇ ਜਾਤਕਾਂ ਨੂੰ ਹੋਲੀ ਖੇਲਦੇ ਸਮੇਂ ਪੀਲ਼ੇ ਰੰਗ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਨਾਲ ਧਨੂੰ ਰਾਸ਼ੀ ਦੇ ਜਾਤਕਾਂ ਨੂੰ ਲਾਭ ਹੋਵੇਗਾ ਅਤੇ ਉਨਾਂ ਦੇ ਮਨ ਵਿੱਚ ਸੁੱਖ-ਸ਼ਾਂਤੀ ਦਾ ਅਹਿਸਾਸ ਆਵੇਗਾ।

ਮਕਰ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਸ਼ਨੀ ਹੈ। ਸ਼ਨੀ ਦੇ ਸੁਆਮੀ ਹੋਣ ਦੇ ਕਾਰਨ ਇਸ ਰਾਸ਼ੀ ਦਾ ਸ਼ੁਭ ਰੰਗ ਕਾਲ਼ਾ ਜਾਂ ਗੂੜ੍ਹਾ ਨੀਲਾ ਹੁੰਦਾ ਹੈ। ਮੈਰੂਨ ਰੰਗ ਵੀ ਮਕਰ ਰਾਸ਼ੀ ਦੇ ਲੋਕਾਂ ਦੇ ਲਈ ਉੱਤਮ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਇਸ ਦੇ ਇਸਤੇਮਾਲ ਨਾਲ ਤੁਸੀਂ ਹਰ ਨਕਾਰਾਤਮਕ ਊਰਜਾ ਤੋਂ ਦੂਰ ਰਹਿ ਸਕਦੇ ਹੋ।

ਕੁੰਭ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਸ਼ਨੀ ਹੈ। ਇਸ ਲਈ ਇਸ ਰਾਸ਼ੀ ਦਾ ਸ਼ੁਭ ਰੰਗ ਵੀ ਕਾਲ਼ਾ ਜਾਂ ਗੂੜ੍ਹਾ ਨੀਲਾ ਹੀ ਮੰਨਿਆ ਜਾਂਦਾ ਹੈ। ਇਹਨਾਂ ਰੰਗਾਂ ਦਾ ਪ੍ਰਯੋਗ ਕਰਨਾ ਕੁੰਭ ਰਾਸ਼ੀ ਦੇ ਲੋਕਾਂ ਦੇ ਲਈ ਲਾਭਦਾਇਕ ਹੋਵੇਗਾ।

ਮੀਨ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਬ੍ਰਹਸਪਤੀ ਹੈ। ਬ੍ਰਹਸਪਤੀ ਦਾ ਸ਼ੁਭ ਰੰਗ ਪੀਲ਼ਾ ਹੁੰਦਾ ਹੈ। ਇਸ ਲਈ ਮੀਨ ਰਾਸ਼ੀ ਦੇ ਲੋਕਾਂ ਦੇ ਲਈ ਪੀਲ਼ਾ ਰੰਗ ਬਹੁਰ ਲਾਭਕਾਰੀ ਹੁੰਦਾ ਹੈ। ਇਹ ਰੰਗ ਤੁਹਾਡੇ ਜੀਵਨ ਵਿੱਚ ਸ਼ੁਭਤਾ ਲੈ ਕੇ ਆਵੇਗਾ ਅਤੇ ਤੁਹਾਨੂੰ ਹਰ ਪ੍ਰਕਾਰ ਦੀ ਸਮੱਸਿਆ ਤੋਂ ਦੂਰ ਰੱਖੇਗਾ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer