ਹੋਲਿਕਾ ਦਹਿਨ ਦਾ ਤਿਓਹਾਰ

Author: Charu Lata | Updated Thu, 14 Mar 2024 10:36 AM IST

ਮਾਘ ਤੋਂ ਬਾਅਦ ਫੱਗਣ ਮਹੀਨਾ ਆਉਂਦਾ ਹੈ। ਫੱਗਣ ਦਾ ਜ਼ਿਕਰ ਹੁੰਦੇ ਹੀ ਲੋਕਾਂ ਨੂੰ ਹੋਲੀ ਦਾ ਇੰਤਜ਼ਾਰ ਹੁੰਦਾ ਹੈ। ਖੁਸ਼ੀਆਂ ਦੇ ਤਿਉਹਾਰ ਵਿੱਚ ਹਰ ਕਿਸੇ ਨੂੰ ਰੰਗਾਂ ਵਿੱਚ ਸਰਾਬੋਰ ਹੋਣ ਦਾ ਮੌਕਾ ਮਿਲਦਾ ਹੈ। ਹੋਲੀ ਦੇ ਤਿਉਹਾਰ ਦੀ ਸ਼ੁਰੂਆਤ ਅਸਲ ਵਿੱਚ ਹੋਲਿਕਾ ਦਹਿਨ ਤੋਂ ਹੁੰਦੀ ਹੈ। ਫੱਗਣ ਮਹੀਨੇ ਦੀ ਪੂਰਣਮਾਸ਼ੀ ਦੀ ਰਾਤ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਅਗਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਹੋਲਿਕਾ ਦਹਿਨ ਦਾ ਤਿਓਹਾਰ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਰੂਪ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵੇਦ-ਪੁਰਾਣਾਂ ਵਿੱਚ ਹੋਲਿਕਾ ਦਹਿਨ ਦੇ ਸੰਦਰਭ ਵਿੱਚ ਨਾਰਾਇਣ ਭਗਤ ਪ੍ਰਹਲਾਦ ਦੀ ਕਥਾ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇਕ ਅੱਤਿਆਚਾਰੀ ਰਾਜੇ ਹਿਰਣੇਕਸ਼ਪ ਨੇ ਆਪਣੇ ਪੁੱਤਰ ਪ੍ਰਹਲਾਦ ਦੀ ਹੱਤਿਆ ਦੇ ਲਈ ਸਾਜਿਸ਼ ਰਚੀ ਸੀ, ਜੋ ਭਗਵਾਨ ਨਾਰਾਇਣ ਦੀ ਕਿਰਪਾ ਨਾਲ ਅਸਫਲ ਹੋ ਗਈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਲਿਕਾ ਦਹਿਨ ਨੂੰ ਛੋਟੀ ਹੋਲੀ ਅਤੇ ਹੋਲਿਕਾ ਦੀਪਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਤਾਂ ਆਓ ਐਸਟ੍ਰੋਸੇਜ ਦੇ ਇਸ ਖਾਸ ਬਲਾੱਗ ਵਿੱਚ ਜਾਣਦੇ ਹਾਂ ਕਿ ਹੋਲਿਕਾ ਦਹਿਨ ਕਿਉਂ ਕੀਤਾ ਜਾਂਦਾ ਹੈ, ਇਸ ਦਾ ਕੀ ਮਹੱਤਵ ਹੁੰਦਾ ਹੈ, ਇਸ ਵਾਰ ਹੋਲਿਕਾ ਦਹਿਨ ਦਾ ਮਹੂਰਤ ਅਤੇ ਸਹੀ ਤਿਥੀ ਕੀ ਹੈ ਅਤੇ ਨਾਲ ਹੀ ਜਾਣਾਂਗੇ ਕਿ ਹੋਲਿਕਾ ਦਹਿਨ ਦੇ ਦਿਨ ਰਾਸ਼ੀ ਅਨੁਸਾਰ ਅਗਨੀ ਨੂੰ ਕਿਹੜੀਆਂ ਚੀਜ਼ਾਂ ਭੇਂਟ ਕਰਨੀਆਂ ਚਾਹੀਦੀਆਂ ਹਨ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਹੋਲਿਕਾ ਦਹਿਨ 2024: ਤਿਥੀ ਅਤੇ ਮਹੂਰਤ

ਹਿੰਦੂ ਪੰਚਾਂਗ ਦੇ ਅਨੁਸਾਰ, ਸਾਲ 2024 ਵਿੱਚ ਹੋਲਿਕਾ ਦਹਿਨ ਦੇ ਲਈ 24 ਮਾਰਚ ਦੀ ਰਾਤ 11:15 ਵਜੇ ਤੋਂ ਦੇਰ ਰਾਤ 12:23 ਵਜੇ ਤੱਕ ਦਾ ਸ਼ੁਭ ਮਹੂਰਤ ਹੈ। ਸ਼ਾਸਤਰਾਂ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਹੀ ਹੋਲਿਕਾ ਦੀ ਪੂਜਾ ਕਰਕੇ ਉਸ ਨੂੰ ਬਾਲ਼ਿਆ ਜਾਂਦਾ ਹੈ। ਹੋਲਿਕਾ ਦਹਿਨ ਦੇ ਦਿਨ ਭੱਦਰਾ ਵੀ ਲੱਗ ਰਹੀ ਹੈ। ਇਹ ਭੱਦਰਾ 24 ਮਾਰਚ ਦੀ ਸ਼ਾਮ 6:49 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 08:09 ਵਜੇ ਖਤਮ ਹੋਵੇਗੀ। ਹੋਲਿਕਾ ਦਹਿਨ ਦੇ ਸਮੇਂ ਭੱਦਰਾ ਦਾ ਸਾਇਆ ਨਹੀਂ ਰਹੇਗਾ। ਅਜਿਹੇ ਵਿੱਚ ਪੂਜਾ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ।

ਹੋਲਿਕਾ ਦਹਿਨ ਮਹੂਰਤ : 24 ਮਾਰਚ ਦੀ ਰਾਤ 11:15 ਵਜੇ ਤੋਂ 12:23 ਵਜੇ ਤੱਕ

ਅਵਧੀ : 1 ਘੰਟਾ 7 ਮਿੰਟ

ਭੱਦਰਾ ਪੂੰਛ : 06:49 ਵਜੇ ਤੋਂ 08:09 ਵਜੇ ਤੱਕ

ਭੱਦਰਾ ਮੁਖ : 08:09 ਵਜੇ ਤੋਂ 10:22 ਵਜੇ ਤੱਕ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਹੋਲਿਕਾ ਦਹਿਨ ਮਨਾਉਣ ਦੇ ਪਿੱਛੇ ਦਾ ਕਾਰਣ

ਹਿੰਦੂ ਧਰਮ ਵਿੱਚ ਹੋਲਿਕਾ ਦਹਿਨ ਦਾ ਤਿਓਹਾਰ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇੱਕ ਪੁਰਾਣਿਕ ਕਥਾ ਦੇ ਅਨੁਸਾਰ, ਇਸ ਦਿਨ ਰਾਖ਼ਸ਼ਸ ਰਾਜਾ ਹਿਰਣੇਕਸ਼ਪ ਦੀ ਭੈਣ ਹੋਲਿਕਾ ਨੇ ਪ੍ਰਹਲਾਦ ਨੂੰ ਅਗਨੀ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਭਗਵਾਨ ਵਿਸ਼ਣੂੰ ਨੇ ਭਗਤ ਪ੍ਰਹਲਾਦ ਦੀ ਰੱਖਿਆ ਕੀਤੀ ਅਤੇ ਉਸੇ ਅਗਨੀ ਵਿੱਚ ਹੋਲਿਕਾ ਨੂੰ ਸਾੜ ਕੇ ਭਸਮ ਕਰ ਦਿੱਤਾ ਸੀ। ਅਜਿਹੇ ਵਿੱਚ ਇਸ ਦਿਨ ਅਗਨੀ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਸ ਅਗਨੀ ਵਿੱਚ ਅਨਾਜ ਅਤੇ ਜੌਂ, ਮਿਠਾਈ ਆਦਿ ਭੇਟ ਕੀਤੀ ਜਾਂਦੀ ਹੈ। ਹੋਲਿਕਾ ਦਹਿਨ ਦੀ ਭਸਮ ਨੂੰ ਬਹੁਤ ਹੀ ਪਵਿੱਤਰ ਅਤੇ ਸ਼ੁੱਧ ਮੰਨਿਆ ਗਿਆ ਹੈ। ਲੋਕ ਹੋਲਿਕਾ ਦਹਿਨ ਤੋਂ ਬਾਅਦ ਇਸ ਦੀ ਭਸਮ ਨੂੰ ਆਪਣੇ ਘਰ ਲਿਆਉਂਦੇ ਹਨ ਅਤੇ ਆਪਣੇ ਮੰਦਰ ਜਾਂ ਕਿਸੇ ਪਵਿੱਤਰ ਸਥਾਨ ਵਿੱਚ ਰੱਖਦੇ ਹਨ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ਵਿੱਚ ਸੁੱਖ-ਸਮ੍ਰਿੱਧੀ ਬਣੀ ਰਹਿੰਦੀ ਹੈ ਅਤੇ ਹਰ ਤਰ੍ਹਾਂ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਫੱਗਣ ਮਹੀਨੇ ਦੀ ਪੂਰਣਮਾਸ਼ੀ ਦੀ ਰਾਤ ਨੂੰ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਹੋਲਿਕਾ ਦਹਿਨ ਤੋਂ ਬਾਅਦ ਅਗਲੇ ਦਿਨ ਲੋਕ ਰੰਗਾਂ ਵਾਲੀ ਹੋਲੀ ਖੇਲਦੇ ਹਨ ਅਤੇ ਇੱਕ-ਦੂਜੇ ਨੂੰ ਰੰਗ ਲਗਾਉਂਦੇ ਹਨ।

ਕਿਵੇਂ ਮਨਾਈ ਜਾਂਦੀ ਹੈ ਹੋਲਿਕਾ

ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਹੋਲਿਕਾ ਦਹਿਨ ਹਰ ਸਾਲ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਣਮਾਸ਼ੀ ਨੂੰ ਪ੍ਰਦੋਸ਼ ਕਾਲ ਵਿੱਚ ਕੀਤਾ ਜਾਂਦਾ ਹੈ। ਹੋਲਿਕਾ ਦਾ ਦਹਿਨ ਕਿਸੇ ਖੁੱਲੇ ਸਥਾਨ ਵਿੱਚ ਕੀਤਾ ਜਾਂਦਾ ਹੈ। ਹੋਲਿਕਾ ਦਹਿਨ ਦਾ ਤਿਓਹਾਰ ਮਨਾਓਣ ਲਈ ਲੱਕੜਾਂ ਇਕੱਠੀਆਂ ਕਰਕੇ ਉਸ ਵਿੱਚ ਹੋਲਿਕਾ ਅਤੇ ਭਗਤ ਪ੍ਰਹਲਾਦ ਨੂੰ ਸ਼ੁੱਧ ਗੋਬਰ ਨਾਲ ਬਣਾ ਕੇ ਸਥਾਪਿਤ ਕੀਤਾ ਜਾਂਦਾ ਹੈ, ਜਿਸ ਨੂੰ ਗੁਲਾਰੀ ਜਾਂ ਬੜਕੁੱਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਹੋਲਿਕਾ ਦੇ ਕੋਲ ਗੋਬਰ ਨਾਲ ਬਣੀ ਢਾਲ ਬਣਾਈ ਜਾਂਦੀ ਹੈ ਅਤੇ ਉਸ ਵਿੱਚ ਚਾਰ ਮਾਲ਼ਾ, ਜੌਂ, ਮੌਲ਼ੀ, ਫੁੱਲ, ਗੁਲਾਲ ਅਤੇ ਗੋਬਰ ਨਾਲ ਬਣੇ ਹੋਏ ਖਿਡੋਣੇ ਬਣਾ ਕੇ ਰੱਖੇ ਜਾਂਦੇ ਹਨ। ਇਸ ਤੋਂ ਬਾਅਦ ਹੋਲਿਕਾ ਦਹਿਨ ਦੇ ਸ਼ੁਭ ਮਹੂਰਤ ਵਿੱਚ ਪੂਜਾ ਕੀਤੀ ਜਾਂਦੀ ਹੈ। ਇਸ ਦੇ ਲਈ ਗੋਬਰ ਨਾਲ ਬਣੀ ਢਾਲ ਉੱਤੇ ਇੱਕ ਮਾਲ਼ਾ ਪਿਤਰਾਂ ਦੇ ਨਾਮ ਦੀ ਚੜ੍ਹਾਉਣੀ ਚਾਹੀਦੀ ਹੈ ਅਤੇ ਦੂਜੀ ਮਾਲ਼ਾ ਹਨੂੰਮਾਨ ਜੀ ਨੂੰ ਚੜ੍ਹਾਉਣੀ ਚਾਹੀਦੀ ਹੈ। ਤੀਜੀ ਸ਼ੀਤਲਾ ਮਾਤਾ ਅਤੇ ਚੌਥੀ ਮਾਲ਼ਾ ਘਰ-ਪਰਿਵਾਰ ਦੇ ਲਈ ਰੱਖੀ ਜਾਂਦੀ ਹੈ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ

ਹੋਲਿਕਾ ਦਹਿਨ ਦਾ ਮਹੱਤਵ

ਸਨਾਤਨ ਧਰਮ ਵਿੱਚ ਹੋਲਿਕਾ ਦਹਿਨ ਦਾ ਖਾਸ ਮਹੱਤਵ ਹੈ। ਅਜਿਹੇ ਵਿੱਚ ਇਸ ਦਿਨ ਲੋਕ ਆਪਣੇ ਘਰ ਅਤੇ ਜੀਵਨ ਵਿੱਚ ਸੁੱਖ-ਸ਼ਾਂਤੀ ਅਤੇ ਸਮ੍ਰਿੱਧੀ ਦੇ ਲਈ ਹੋਲਿਕਾ ਦੀ ਪੂਜਾ ਕਰਦੇ ਹਨ। ਮਾਨਤਾ ਹੈ ਕਿ ਹੋਲਿਕਾ ਦਹਿਨ ਕਰਨ ਨਾਲ ਘਰ ਤੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਆਉਂਦੀ ਹੈ। ਹੋਲਿਕਾ ਦਹਿਨ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਲੋਕ ਲੱਕੜਾਂ, ਗੋਬਰ ਦੀਆਂ ਪਾਥੀਆਂ ਆਦਿ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜਾਂ ਉਸ ਤੋਂ ਬਾਅਦ ਹੋਲਿਕਾ ਦਹਿਨ ਵਾਲੇ ਦਿਨ ਇਸ ਨੂੰ ਬਾਲ਼ ਕੇ ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਹੋਲਿਕਾ ਦਹਿਨ ਦੀਆਂ ਲਪਟਾਂ ਬਹੁਤ ਲਾਭਕਾਰੀ ਹੁੰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਹੋਲਿਕਾ ਦਹਿਨ ਦੀ ਅਗਨੀ ਵਿੱਚ ਸਭ ਸਮੱਸਿਆਵਾਂ ਅਤੇ ਮੁਸ਼ਕਿਲਾਂ ਜਲ਼ ਕੇ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਦੇਵੀ-ਦੇਵਤਾਵਾਂ ਦੀ ਖਾਸ ਕਿਰਪਾ ਬਣੀ ਰਹਿੰਦੀ ਹੈ।

ਹੋਲਿਕਾ ਦਹਿਨ ਦੀ ਪੂਜਾ ਵਿਧੀ ਅਤੇ ਸਮੱਗਰੀ

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਹੋਲਿਕਾ ਦਹਿਨ ਦੇ ਦਿਨ ਕੀਤੀ ਜਾਂਦੀ ਹੈ ਸੰਕਟਮੋਚਨ ਦੀ ਪੂਜਾ

ਹੋਲਿਕਾ ਦਹਿਨ ਦੇ ਦਿਨ ਸ਼ਾਮ ਨੂੰ ਹੋਲਿਕਾ ਦਹਿਨ ਹੁੰਦਾ ਹੈ। ਹੋਲਿਕਾ ਦਹਿਨ ਦਾ ਤਿਓਹਾਰ ਮਨਾਓਣ ਦੇ ਦੌਰਾਨ ਰਾਤ ਨੂੰ ਹਨੂੰਮਾਨ ਜੀ ਦੀ ਪੂਜਾ ਕਰਨ ਦਾ ਵਿਧਾਨ ਹੈ। ਮਾਨਤਾ ਹੈ ਕਿ ਇਸ ਦਿਨ ਜੇਕਰ ਹਨੂੰਮਾਨ ਜੀ ਦੀ ਭਗਤੀ ਅਤੇ ਸ਼ਰਧਾਪੂਰਵਕ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਵੇ ਤਾਂ ਵਿਅਕਤੀ ਨੂੰ ਹਰ ਤਰ੍ਹਾਂ ਦੇ ਦੁੱਖਾਂ ਅਤੇ ਪਾਪਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਨਵੇਂ ਸੰਵਤਸਰ ਦਾ ਰਾਜਾ ਅਤੇ ਮੰਤਰੀ ਦੋਵੇਂ ਹੀ ਮੰਗਲ ਹੈ। ਮੰਗਲ ਦੇ ਕਾਰਕ ਹਨੂੰਮਾਨ ਜੀ ਹਨ। ਅਜਿਹੇ ਵਿੱਚ ਜੇਕਰ ਹੋਲਿਕਾ ਦਹਿਨ ਦੇ ਦਿਨ ਹਨੂੰਮਾਨ ਜੀ ਨਾਲ ਸਬੰਧਤ ਕੁਝ ਉਪਾਅ ਕੀਤੇ ਜਾਣ, ਤਾਂ ਲੋਕਾਂ ਦੇ ਵੱਡੇ ਤੋਂ ਵੱਡੇ ਦੁੱਖ ਦੂਰ ਹੋ ਜਾਂਦੇ ਹਨ। ਹੋਲਿਕਾ ਦਹਿਨ ਦੀ ਰਾਤ ਨੂੰ ਹਨੂੰਮਾਨ ਜੀ ਦੀ ਪੂਜਾ ਅਤੇ ਸੁੰਦਰਕਾਂਡ ਦਾ ਪਾਠ ਕਰਨ ਨਾਲ ਵਿਅਕਤੀ ਨੂੰ ਸਭ ਖੇਤਰਾਂ ਵਿੱਚ ਤਰੱਕੀ ਪ੍ਰਾਪਤ ਹੁੰਦੀ ਹੈ।

ਹਨੂੰਮਾਨ ਜੀ ਦੀ ਪੂਜਾ ਦੀ ਵਿਧੀ

ਕੀ ਸਾਲ 2024 ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਹੋਲਿਕਾ ਦਹਿਨ ਦੇ ਦਿਨ ਕੀ ਕਰੀਏ ਅਤੇ ਕੀ ਨਾ ਕਰੀਏ, ਇੱਥੇ ਜਾਣੋ

ਘਰ-ਪਰਿਵਾਰ ਦੀ ਸੁੱਖ-ਸਮ੍ਰਿੱਧੀ ਦੇ ਲਈ ਹੋਲਿਕਾ ਦਹਿਨ ਦੇ ਦਿਨ ਕੁਝ ਕੰਮ ਗਲਤੀ ਨਾਲ ਵੀ ਨਹੀਂ ਕਰਨੇ ਚਾਹੀਦੇ ਅਤੇ ਕੁਝ ਕੰਮ ਜ਼ਰੂਰ ਕਰਨੇ ਚਾਹੀਦੇ ਹਨ। ਆਓ ਇਹਨਾਂ ਦੇ ਬਾਰੇ ਵਿੱਚ ਜਾਣਦੇ ਹਾਂ:

ਇਹਨਾਂ ਕੰਮਾਂ ਨੂੰ ਕਰਨ ਤੋਂ ਬਚੋ

ਇਹ ਕੰਮ ਜ਼ਰੂਰ ਕਰੋ

ਤੁਹਾਨੂੰ ਆਪਣੇ ਪੂਰੇ ਪਰਿਵਾਰ ਦੇ ਨਾਲ ਮਿਲ ਕੇ ਚੰਦਰ ਦੇਵਤਾ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅਕਾਲ ਮੌਤ ਦਾ ਡਰ ਦੂਰ ਹੁੰਦਾ ਹੈ।

ਇਸ ਤੋਂ ਇਲਾਵਾ ਹੋਲਿਕਾ ਦਹਿਨ ਤੋਂ ਪਹਿਲਾਂ ਹੋਲਿਕਾ ਦੀ 7 ਜਾਂ 11 ਵਾਰ ਪਰਿਕਰਮਾ ਕਰਕੇ ਉਸ ਵਿੱਚ ਮਠਿਆਈ, ਪਾਥੀਆਂ, ਲੌਂਗ-ਲਾਚੀ, ਅਨਾਜ ਆਦਿ ਚੀਜ਼ਾਂ ਭੇਂਟ ਕਰਨੀਆਂ ਚਾਹੀਦੀਆਂ ਹਨ। ਇਸ ਨਾਲ ਪਰਿਵਾਰ ਦੇ ਸੁੱਖ ਵਿੱਚ ਵਾਧਾ ਹੁੰਦਾ ਹੈ।

ਹੋਲਿਕਾ ਦਹਿਨ ਵਿੱਚ ਰਾਸ਼ੀ ਦੇ ਅਨੁਸਾਰ ਭੇਂਟ ਕਰੋ ਆਹੂਤੀ

ਜੋਤਿਸ਼ ਸ਼ਾਸਤਰ ਦੇ ਅਨੁਸਾਰ ਹੋਲਿਕਾ ਦਹਿਨ ਦੀ ਅਗਨੀ ਵਿੱਚ ਹਮੇਸ਼ਾ ਰਾਸ਼ੀ ਦੇ ਅਨੁਸਾਰ ਭੇਂਟ ਦੇਣੀ ਚਾਹੀਦੀ ਹੈ। ਜਿਸ ਨਾਲ ਜੀਵਨ ਵਿੱਚ ਸੁੱਖ-ਸਮ੍ਰਿੱਧੀ ਤੋਂ ਇਲਾਵਾ ਸ਼ਾਂਤੀ ਵੀ ਬਣੀ ਰਹੇ। ਆਓ ਜਾਣਦੇ ਹਾਂ ਕਿ ਹੋਲਿਕਾ ਦਹਿਨ ਦਾ ਤਿਓਹਾਰ ਮਨਾਓਣ ਲਈ ਹੋਲਿਕਾ ਦਹਿਨ ਦੀ ਅਗਨੀ ਵਿੱਚ ਕਿਸ ਰਾਸ਼ੀ ਦੇ ਵਿਅਕਤੀ ਨੂੰ ਕਿਹੜੀਆਂ ਚੀਜ਼ਾਂ ਭੇਂਟ ਕਰਨੀਆਂ ਸ਼ੁਭ ਮੰਨਿਆ ਗਈਆਂ ਹਨ।

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਗੁੜ ਭੇਂਟ ਕਰਨਾ ਚਾਹੀਦਾ ਹੈ। ਇਹ ਤੁਹਾਡੇ ਲਈ ਭਾਗਸ਼ਾਲੀ ਸਾਬਤ ਹੋਵੇਗਾ।

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਪਤਾਸੇ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਕਪੂਰ ਭੇਂਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਸ਼ੁਭ ਫਲ ਦੀ ਪ੍ਰਾਪਤੀ ਹੋਵੇਗੀ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਚੀਨੀ ਭੇਂਟ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੇ ਸਭ ਕੰਮ ਬਣਨਗੇ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਜਾਤਕਾਂ ਲਈ ਹੋਲਿਕਾ ਦਹਿਨ ਵਿੱਚ ਗੁੜ ਦੀ ਭੇਂਟ ਕਰਨਾ ਲਾਭਕਾਰੀ ਹੋਵੇਗਾ। ਅਜਿਹਾ ਕਰਨ ਨਾਲ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਕਪੂਰ ਭੇਂਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਅਕਸ਼ਤ ਭੇਂਟ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਕਾਰੋਬਾਰ ਅਤੇ ਕਾਰਜ ਖੇਤਰ ਦੋਹਾਂ ਵਿੱਚ ਤਰੱਕੀ ਹਾਸਿਲ ਹੋਵੇਗੀ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਸੁੱਕੇ ਨਾਰੀਅਲ ਦੀ ਅਗਨੀ ਵਿੱਚ ਭੇਂਟ ਦੇਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਭਗਵਾਨ ਵਿਸ਼ਣੂੰ ਦੀ ਤੁਹਾਡੇ ਉੱਤੇ ਖਾਸ ਕਿਰਪਾ ਬਣੀ ਰਹੇਗੀ।

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਪੀਲ਼ੀ ਸਰ੍ਹੋਂ ਭੇਂਟ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਸੰਤਾਨ ਨਹੀਂ ਹੈ ਅਤੇ ਤੁਸੀਂ ਸੰਤਾਨ ਪ੍ਰਾਪਤੀ ਦੇ ਲਈ ਇੱਛਾ ਕਰ ਰਹੇ ਹੋ ਤਾਂ ਇਸ ਵਿੱਚ ਸਫਲਤਾ ਮਿਲੇਗੀ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਲੌਂਗ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਬਿਜ਼ਨਸ ਦੇ ਖੇਤਰ ਵਿੱਚ ਲਾਭ ਹੋਵੇਗਾ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲੇਗਾ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਕਾਲ਼ੇ ਤਿਲ ਭੇਂਟ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਗ੍ਰਹਿ ਦੋਸ਼ ਤੋਂ ਮੁਕਤੀ ਮਿਲ ਸਕਦੀ ਹੈ।

ਮੀਨ ਰਾਸ਼ੀ

ਮੀਨ ਰਾਸ਼ੀ ਦੇ ਜਾਤਕਾਂ ਨੂੰ ਹੋਲਿਕਾ ਦਹਿਨ ਵਿੱਚ ਸਰ੍ਹੋਂ ਭੇਂਟ ਕਰਨੀ ਚਾਹੀਦੀ ਹੈ। ਤੁਹਾਡੇ ਘਰ ਵਿੱਚ ਸੁੱਖ-ਸਮ੍ਰਿੱਧੀ ਦਾ ਆਗਮਨ ਹੋਵੇਗਾ ਅਤੇ ਤੁਸੀਂ ਹਰ ਚੁਣੌਤੀ ਨੂੰ ਆਸਾਨੀ ਨਾਲ ਪਾਰ ਕਰ ਸਕੋਗੇ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer