ਜੂਨ 2025 ਓਵਰਵਿਊ

Author: Charu Lata | Updated Fri, 16 May 2025 05:04 PM IST

ਜੂਨ 2025 ਓਵਰਵਿਊ ਦਾ ਇਹ ਲੇਖ ਐਸਟ੍ਰੋਸੇਜ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਗ੍ਰੇਗੋਰੀਅਨ ਕੈਲੰਡਰ ਦੇ ਅਨੁਸਾਰ, ਜੂਨ ਸਾਲ ਦਾ ਛੇਵਾਂ ਮਹੀਨਾ ਹੈ, ਜੋ ਊਰਜਾ, ਤਬਦੀਲੀ ਅਤੇ ਵਿਕਾਸ ਦਾ ਪ੍ਰਤੀਕ ਹੈ। ਇਸ ਮਹੀਨੇ ਸੂਰਜ ਮਿਥੁਨ ਰਾਸ਼ੀ ਵਿੱਚ ਗੋਚਰ ਕਰਦਾ ਹੈ, ਜਿਸ ਨਾਲ ਮਾਨਸਿਕ ਗਤੀਵਿਧੀ, ਨਵੇਂ ਵਿਚਾਰਾਂ ਦਾ ਪ੍ਰਵਾਹ ਅਤੇ ਸੰਚਾਰ ਵਧਦਾ ਹੈ। ਜੋਤਿਸ਼ ਦੀ ਦ੍ਰਿਸ਼ਟੀ ਤੋਂ ਜੂਨ ਦਾ ਮਹੀਨਾ ਚਰਚਾ, ਆਤਮ-ਨਿਰੀਖਣ ਅਤੇ ਭਾਵਨਾਤਮਕ ਸਮਝ ਲਈ ਮਹੱਤਵਪੂਰਣ ਹੁੰਦਾ ਹੈ।


ਜੂਨ 2025 ਵਿੱਚ ਕੁੱਲ 30 ਦਿਨ ਹੁੰਦੇ ਹਨ ਅਤੇ ਇਹ ਉੱਤਰੀ ਅਰਧ-ਗੋਲ਼ੇ ਵਿੱਚ ਗਰਮੀਆਂ ਦਾ ਪਹਿਲਾ ਮਹੀਨਾ ਹੁੰਦਾ ਹੈ। ਜੂਨ ਮਹੀਨੇ ਦਾ ਨਾਮ ਲਾਤੀਨੀ ਸ਼ਬਦ 'ਜੂਨੋ' ਤੋਂ ਲਿਆ ਗਿਆ ਹੈ, ਜੋ ਰੋਮਨ ਮਿਥਿਹਾਸ ਵਿੱਚ ਵਿਆਹ, ਬੱਚੇ ਦੇ ਜਨਮ ਅਤੇ ਪਰਿਵਾਰਕ ਜੀਵਨ ਦੀ ਦੇਵੀ ਹੈ।

ਜੂਨ 2025 ਓਵਰਵਿਊ ਲੇਖ ਵਿੱਚ ਅਸੀਂ ਤੁਹਾਨੂੰ ਜੂਨ ਵਿੱਚ ਆਉਣ ਵਾਲ਼ੇ ਮਹੱਤਵਪੂਰਣ ਵਰਤਾਂ-ਤਿਓਹਾਰਾਂ ਦੀਆਂ ਤਿਥੀਆਂ ਆਦਿ ਬਾਰੇ ਜਾਣੂ ਕਰਵਾਵਾਂਗੇ। ਇਸ ਤੋਂ ਇਲਾਵਾ, ਅਸੀਂ ਇਸ ਮਹੀਨੇ ਆਓਣ ਵਾਲ਼ੀਆਂ ਬੈਂਕ ਦੀਆਂ ਛੁੱਟੀਆਂ ਅਤੇ ਮਹੂਰਤਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ।

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ

ਜੂਨ ਵਿੱਚ ਜੰਮੇ ਲੋਕਾਂ ਵਿੱਚ ਹੁੰਦੇ ਹਨ ਇਹ ਗੁਣ

1. ਇਹ ਲੋਕ ਜ਼ਿੱਦੀ ਹੁੰਦੇ ਹਨ। ਇਹ ਆਪਣੀਆਂ ਸ਼ਰਤਾਂ 'ਤੇ ਜੀਣਾ ਪਸੰਦ ਕਰਦੇ ਹਨ। ਇਹ ਦੂਜਿਆਂ ਨੂੰ ਆਸਾਨੀ ਨਾਲ ਆਪਣੇ ਵੱਲ ਖਿੱਚ ਸਕਦੇ ਹਨ।

2. ਇਹ ਲੋਕ ਸੁਭਾਅ ਤੋਂ ਬਹੁਤ ਦਿਆਲੂ ਅਤੇ ਮੱਦਦਗਾਰ ਹੁੰਦੇ ਹਨ।

3. ਇਨ੍ਹਾਂ ਲੋਕਾਂ ਦਾ ਸੁਭਾਅ ਜਿਗਿਆਸੂ ਹੁੰਦਾ ਹੈ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਹਰ ਸਮੇਂ ਕੋਈ ਨਾ ਕੋਈ ਵਿਚਾਰ ਘੁੰਮਦਾ ਰਹਿੰਦਾ ਹੈ।

4. ਇਹ ਜਾਤਕ ਬਹੁਤ ਰੋਮਾਂਟਿਕ ਸੁਭਾਅ ਦੇ ਹੁੰਦੇ ਹਨ।

5. ਜੂਨ 2025 ਓਵਰਵਿਊ ਦੇ ਅਨੁਸਾਰ, ਇਨ੍ਹਾਂ ਨੂੰ ਆਪਣੀ ਆਜ਼ਾਦੀ ਪਿਆਰੀ ਹੁੰਦੀ ਹੈ ਅਤੇ ਯਾਤਰਾ, ਤਬਦੀਲੀ ਅਤੇ ਖੋਜ ਇਨ੍ਹਾਂ ਦੀ ਖੁਸ਼ੀ ਲਈ ਮਹੱਤਵਪੂਰਣ ਹੁੰਦੀ ਹੈ।

ਭਾਗਸ਼ਾਲੀ ਅੰਕ: 3 ਅਤੇ 6

ਭਾਗਸ਼ਾਲੀ ਰੰਗ: ਪੀਲ਼ਾ, ਫਿੱਕਾ ਹਰਾ, ਅਸਮਾਨੀ ਨੀਲਾ, ਕ੍ਰੀਮ ਅਤੇ ਸਿਲਵਰ।

ਭਾਗਸ਼ਾਲੀ ਰਤਨ: ਮੋਤੀ ਅਤੇ ਮੂਨਸਟੋਨ।

ਭਾਗਸ਼ਾਲੀ ਫੁੱਲ: ਗੁਲਾਬ, ਲੈਵੰਡਰ ਅਤੇ ਲਿਲੀ।

ਸ਼ੁਭ ਦਿਨ: ਬੁੱਧਵਾਰ, ਸ਼ੁੱਕਰਵਾਰ ਅਤੇ ਸੋਮਵਾਰ।

ਸੁਆਮੀ ਗ੍ਰਹਿ: ਬੁੱਧ ਅਤੇ ਚੰਦਰਮਾ।

ਜੂਨ 2025 ਦਾ ਜੋਤਿਸ਼ ਤੱਥ ਅਤੇ ਹਿੰਦੂ ਪੰਚਾਂਗ ਦੀ ਗਣਨਾ

ਜੂਨ 2025 ਦੀ ਸ਼ੁਰੂਆਤ ਅਸ਼ਲੇਸ਼ਾ ਨਕਸ਼ੱਤਰ ਦੇ ਤਹਿਤ ਸ਼ੁਕਲ ਪੱਖ ਦੀ ਛਠੀ ਤਿਥੀ ਨੂੰ ਹੋਵੇਗੀ ਅਤੇ ਇਹ ਪੂਰਵ ਫੱਗਣੀ ਨਕਸ਼ੱਤਰ ਵਿੱਚ ਸ਼ੁਕਲ ਪੱਖ ਦੀ ਛਠੀ ਤਿਥੀ ਨੂੰ ਖਤਮ ਹੋਵੇਗਾ।

ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ

ਜੂਨ 2025 ਦੇ ਹਿੰਦੂ ਵਰਤ ਅਤੇ ਤਿਓਹਾਰ

ਤਿਥੀ

ਦਿਨ

ਵਰਤ ਅਤੇ ਤਿਓਹਾਰ

06 ਜੂਨ 2025

ਸ਼ੁੱਕਰਵਾਰ

ਨਿਰਜਲਾ ਇਕਾਦਸ਼ੀ

08 ਜੂਨ 2025

ਐਤਵਾਰ

ਪ੍ਰਦੋਸ਼ ਵਰਤ (ਸ਼ੁਕਲ)

11 ਜੂਨ 2025

ਬੁੱਧਵਾਰ

ਜੇਠ ਪੂਰਣਿਮਾ ਵਰਤ

14 ਜੂਨ 2025

ਸ਼ਨੀਵਾਰ

ਸੰਘੜ ਚੌਥ

15 ਜੂਨ 2025

ਐਤਵਾਰ

ਮਿਥੁਨ ਸੰਕ੍ਰਾਂਤੀ

21 ਜੂਨ 2025

ਸ਼ਨੀਵਾਰ

ਯੋਗਿਨੀ ਇਕਾਦਸ਼ੀ

23 ਜੂਨ 2025

ਸੋਮਵਾਰ

ਮਾਸਿਕ ਸ਼ਿਵਰਾਤ੍ਰੀ

23 ਜੂਨ 2025

ਸੋਮਵਾਰ

ਪ੍ਰਦੋਸ਼ ਵਰਤ (ਕ੍ਰਿਸ਼ਣ)

25 ਜੂਨ 2025

ਬੁੱਧਵਾਰ

ਹਾੜ੍ਹ ਦੀ ਮੱਸਿਆ

27 ਜੂਨ 2025

ਸ਼ੁੱਕਰਵਾਰ

ਜਗਨਨਾਥ ਰੱਥ ਯਾਤਰਾ

ਜੂਨ 2025 ਵਿੱਚ ਆਓਣ ਵਾਲ਼ੇ ਵਰਤ ਅਤੇ ਤਿਓਹਾਰ

ਆਓ ਹੁਣ ਅਸੀਂ ਜੂਨ 2025 ਓਵਰਵਿਊ ਦੇ ਅਨੁਸਾਰ ਇਸ ਮਹੀਨੇ ਵਿੱਚ ਮਨਾਏ ਜਾਣ ਵਾਲ਼ੇ ਤਿਓਹਾਰਾਂ ਦੇ ਮਹੱਤਵ ਬਾਰੇ ਜਾਣੀਏ:

ਨਿਰਜਲਾ ਇਕਾਦਸ਼ੀ: ਇਸ ਦਿਨ ਭਗਵਾਨ ਵਿਸ਼ਣੂੰ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਨਿਰਜਲਾ ਇਕਾਦਸ਼ੀ ਵਾਲ਼ੇ ਦਿਨ ਬਿਨਾਂ ਪਾਣੀ ਦੇ ਵਰਤ ਰੱਖਣ ਦਾ ਨਿਯਮ ਹੈ। ਇਸ ਨੂੰ ਸਾਰੀਆਂ ਇਕਾਦਸ਼ੀਆਂ ਵਿੱਚੋਂ ਸਭ ਤੋਂ ਔਖਾ ਪਰ ਪੁੰਨ ਵਾਲ਼ਾ ਵਰਤ ਮੰਨਿਆ ਜਾਂਦਾ ਹੈ।

ਜੇਠ ਪੂਰਣਿਮਾ ਵਰਤ: ਇਸ ਦਿਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨਾ, ਦਾਨ ਦੇਣਾ ਅਤੇ ਵਰਤ ਰੱਖਣਾ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ, ਸੱਤਿਆਨਰਾਇਣ ਦੀ ਕਥਾ ਅਤੇ ਪੂਜਾ ਵੀ ਕੀਤੀ ਜਾਂਦੀ ਹੈ।

ਸੰਘੜ ਚੌਥ: ਇਸ ਦਿਨ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਮ ਨੂੰ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਹੀ ਵਰਤ ਖੋਲਿਆ ਜਾਂਦਾ ਹੈ।

ਹਾੜ੍ਹ ਦੀ ਮੱਸਿਆ: ਪਿਤਰਾਂ ਨੂੰ ਤਰਪਣ ਕਰਨ ਲਈ ਇਹ ਦਿਨ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦਿਨ ਸ਼ਰਾਧ, ਦਾਨ ਅਤੇ ਪਵਿੱਤਰ ਨਦੀ ਵਿੱਚ ਇਸ਼ਨਾਨ ਦਾ ਖਾਸ ਮਹੱਤਵ ਹੁੰਦਾ ਹੈ।

ਜਗਨਨਾਥ ਯਾਤਰਾ: ਉੜੀਸਾ ਦੇ ਪੁਰੀ ਸ਼ਹਿਰ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਆਯੋਜਿਤ ਕੀਤੀ ਜਾਂਦੀ ਹੈ। ਜੂਨ 2025 ਓਵਰਵਿਊ ਦੇ ਅਨੁਸਾਰ, ਇਸ ਦੌਰਾਨ ਭਗਵਾਨ ਜਗਨਨਾਥ, ਬਲਭੱਦਰ ਅਤੇ ਸੁਭਦਰਾ ਆਪਣੇ ਰੱਥ 'ਤੇ ਬੈਠ ਕੇ ਪੂਰੇ ਸ਼ਹਿਰ ਦਾ ਦੌਰਾ ਕਰਦੇ ਹਨ।

ਜੂਨ 2025 ਵਿੱਚ ਬੈਂਕ ਦੀਆਂ ਛੁੱਟੀਆਂ

ਤਿਥੀ

ਦਿਨ

ਛੁੱਟੀ

ਪ੍ਰਦੇਸ਼

07 ਜੂਨ

ਸ਼ਨੀਵਾਰ

ਈਦ-ਉਲ-ਅਧਾ (ਬਕਰੀਦ)

ਪੂਰੇ ਦੇਸ਼ ਵਿੱਚ (ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਸਿੱਕਮ ਤੋਂ ਇਲਾਵਾ)

08 ਜੂਨ

ਐਤਵਾਰ

ਈਦ-ਉਲ-ਅਧਾ (ਬਕਰੀਦ)

ਜੰਮੂ-ਕਸ਼ਮੀਰ

11 ਜੂਨ

ਬੁੱਧਵਾਰ

ਸੰਤ ਕਬੀਰ ਜਯੰਤੀ

ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ

12 ਜੂਨ

ਵੀਰਵਾਰ

ਗੁਰੂ ਹਰਗੋਬਿੰਦ ਜਯੰਤੀ

ਜੰਮੂ-ਕਸ਼ਮੀਰ

14 ਜੂਨ

ਸ਼ਨੀਵਾਰ

ਪਾਹਿਲੀ ਰਾਜਾ

ਉੜੀਸਾ

15 ਜੂਨ

ਐਤਵਾਰ

ਰਾਜਾ ਸੰਕ੍ਰਾਂਤੀ

ਉੜੀਸਾ

15 ਜੂਨ

ਐਤਵਾਰ

ਵਾਈ ਐਮ ਏ ਦਿਵਸ

ਮਿਜ਼ੋਰਮ

27 ਜੂਨ

ਸ਼ੁੱਕਰਵਾਰ

ਰੱਥ ਯਾਤਰਾ

ਉੜੀਸਾ

30 ਜੂਨ

ਸੋਮਵਾਰ

ਰੇਮਨਾ ਨੀ

ਮਿਜ਼ੋਰਮ

ਜੂਨ 2025 ਵਿਆਹ ਦੇ ਮਹੂਰਤ

ਦਿਨਾਂਕ ਅਤੇ ਦਿਨ

ਨਕਸ਼ੱਤਰ

ਤਿਥੀ

ਮਹੂਰਤ ਦਾ ਸਮਾਂ

02 ਜੂਨ 2025, ਸੋਮਵਾਰ

ਮਾਘ

ਸੱਤਿਓਂ

ਸਵੇਰੇ 08:20 ਵਜੇ ਤੋਂ ਰਾਤ 08:34 ਵਜੇ ਤੱਕ

03 ਜੂਨ 2025, ਮੰਗਲਵਾਰ

ਉੱਤਰ ਫੱਗਣੀ

ਨੌਮੀ

ਰਾਤ 12:58 ਵਜੇ ਤੋਂ ਸਵੇਰੇ 05:44 ਵਜੇ ਤੱਕ

04 ਜੂਨ 2025 (ਬੁੱਧਵਾਰ)

ਉੱਤਰ ਫੱਗਣੀ ਅਤੇ ਹਸਤ

ਨੌਮੀ, ਦਸ਼ਮੀ

ਸਵੇਰੇ 05:44 ਵਜੇ ਤੋਂ ਸਵੇਰੇ 05:44 ਵਜੇ ਤੱਕ

05 ਜੂਨ 2025, ਵੀਰਵਾਰ

ਹਸਤ

ਦਸ਼ਮੀ

ਸਵੇਰੇ 05:18 ਵਜੇ ਤੋਂ ਸਵੇਰੇ 09:14 ਵਜੇ ਤੱਕ

07 ਜੂਨ 2025, ਸ਼ਨੀਵਾਰ

ਸਵਾਤੀ

ਦੁਆਦਸ਼ੀ

ਸਵੇਰੇ 09:40 ਵਜੇ ਤੋਂ ਸਵੇਰੇ 11:18 ਵਜੇ ਤੱਕ

08 ਜੂਨ 2025, ਐਤਵਾਰ

ਵਿਸ਼ਾਖਾ, ਸਵਾਤੀ

ਤੇਰਸ

ਦੁਪਹਿਰ 12:18 ਵਜੇ ਤੋਂ ਦੁਪਹਿਰ 12:42 ਵਜੇ ਤੱਕ

ਜੂਨ 2025 ਮੁੰਡਨ ਦੇ ਮਹੂਰਤ

ਦਿਨ

ਸਮਾਂ

5 ਜੂਨ 2025

08:51-15:45

6 ਜੂਨ 2025

08:47-15:41

8 ਜੂਨ 2025

10:59-13:17

15 ਜੂਨ 2025

17:25-19:44

16 ਜੂਨ 2025

08:08-17:21

20 ਜੂਨ 2025

05:55-10:12

12:29-19:24

21 ਜੂਨ 2025

10:08-12:26

14:42-18:25

26 ਜੂਨ 2025

14:22-16:42

27 ਜੂਨ 2025

07:24-09:45

12:02-18:56

ਜੂਨ ਵਿੱਚ ਆਓਣ ਵਾਲ਼ੇ ਗ੍ਰਹਿਣ ਅਤੇ ਗੋਚਰ

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਗੋਚਰ: 06 ਜੂਨ ਨੂੰ ਸਵੇਰੇ 09:15 ਵਜੇ

ਮੰਗਲ ਦਾ ਸਿੰਘ ਰਾਸ਼ੀ ਵਿੱਚ ਗੋਚਰ: 07 ਜੂਨ ਨੂੰ ਰਾਤ 01:33 ਵਜੇ

ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ: 09 ਜੂਨ ਨੂੰ ਸ਼ਾਮ 04:12 ਵਜੇ

ਬੁੱਧ ਦਾ ਮਿਥੁਨ ਰਾਸ਼ੀ ਵਿੱਚ ਉਦੇ: 11 ਜੂਨ ਨੂੰ ਸਵੇਰੇ 11:57 ਵਜੇ।

ਸੂਰਜ ਦਾ ਮਿਥੁਨ ਰਾਸ਼ੀ ਵਿੱਚ ਗੋਚਰ: 15 ਜੂਨ ਨੂੰ 06:25 ਵਜੇ।

ਬੁੱਧ ਦਾ ਕਰਕ ਰਾਸ਼ੀ ਵਿੱਚ ਗੋਚਰ: 22 ਜੂਨ ਨੂੰ ਰਾਤ 09:17 ਵਜੇ।

ਸ਼ੁੱਕਰ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ: ਦੁਪਹਿਰ 01:56 ਵਜੇ।

ਨਵੇਂ ਸਾਲ ਵਿੱਚ ਕਰੀਅਰ ਦੀ ਕੋਈ ਵੀ ਰੁਕਾਵਟ ਕਾਗਨੀਐਸਟ੍ਰੋ ਰਿਪੋਰਟ ਨਾਲ਼ ਦੂਰ ਕਰੋ

ਸਭ 12 ਰਾਸ਼ੀਆਂ ਦੇ ਲਈ ਜੂਨ 2025 ਦਾ ਰਾਸ਼ੀਫਲ

ਮੇਖ਼ ਰਾਸ਼ੀ

ਇਸ ਰਾਸ਼ੀ ਦਾ ਸੁਆਮੀ ਮੰਗਲ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੀ ਨੀਚ ਰਾਸ਼ੀ ਕਰਕ ਵਿੱਚ ਚੌਥੇ ਘਰ ਵਿੱਚ ਰਹੇਗਾ, ਜਿਸ ਕਾਰਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਕਾਰਜ ਖੇਤਰ ਵਿੱਚ ਚੰਗੀ ਸਫਲਤਾ ਅਤੇ ਵਿੱਤੀ ਲਾਭ ਦੀ ਸੰਭਾਵਨਾ ਹੈ। ਜੂਨ 2025 ਓਵਰਵਿਊ ਦੇ ਅਨੁਸਾਰ, ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਵਾਰ-ਵਾਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਆਪਣੀ ਮਾਂ ਨਾਲ ਲੜਾਈ ਹੋ ਸਕਦੀ ਹੈ। ਤੁਹਾਡੇ ਭੈਣ-ਭਰਾਵਾਂ ਨਾਲ ਤੁਹਾਡੇ ਰਿਸ਼ਤੇ ਸੁਧਰ ਜਾਣਗੇ। ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ। ਆਮਦਨ ਵਿੱਚ ਲਗਾਤਾਰ ਵਾਧਾ ਹੋਵੇਗਾ। ਕਾਰੋਬਾਰ ਤੋਂ ਵੀ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਛਾਤੀ ਵਿੱਚ ਜਕੜਨ ਜਾਂ ਜਲਣ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।

ਉਪਾਅ : ਵੀਰਵਾਰ ਨੂੰ ਕੇਲੇ ਦੇ ਰੁੱਖ ਨੂੰ ਪਾਣੀ ਦਿਓ।

ਮੇਖ਼ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਇਸ ਅਵਧੀ ਦੇ ਦੌਰਾਨ ਤੁਹਾਨੂੰ ਲੰਬੀ ਯਾਤਰਾ ਲਈ ਜਾਣ ਜਾਂ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਤੁਸੀਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਓਗੇ ਅਤੇ ਇਸ ਕਾਰਨ ਤੁਹਾਨੂੰ ਆਪਣੇ ਕਾਰਜ ਸਥਾਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਦਿਆਰਥੀ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਗੇ। ਤੁਹਾਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਖੁਸ਼ੀ ਅਤੇ ਸ਼ਾਂਤੀ ਮਿਲੇਗੀ। ਪਰਿਵਾਰਕ ਆਮਦਨ ਵੀ ਵਧੇਗੀ। ਪਤੀ-ਪਤਨੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ​​ਹੋਵੇਗਾ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਅੱਗੇ ਜਾ ਕੇ ਆਪਣੇ ਖਰਚਿਆਂ 'ਤੇ ਨਿਰੰਤਰ ਨਿਯੰਤਰਣ ਰੱਖੋ। ਇਨ੍ਹਾਂ ਜਾਤਕਾਂ ਨੂੰ ਛਾਤੀ ਵਿੱਚ ਜਲਣ, ਜਕੜਨ ਜਾਂ ਬਲੱਡ ਪ੍ਰੈਸ਼ਰ ਨਾਲ ਸਬੰਧਤ ਕਿਸੇ ਕਿਸਮ ਦੀ ਸਮੱਸਿਆ ਹੋਣ ਦੀ ਸੰਭਾਵਨਾ ਹੈ।

ਉਪਾਅ : ਸ਼ਨੀਵਾਰ ਨੂੰ ਗਰੀਬਾਂ ਨੂੰ ਭੋਜਨ ਖੁਆਓ।

ਬ੍ਰਿਸ਼ਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮਿਥੁਨ ਰਾਸ਼ੀ

ਇਸ ਸਮੇਂ, ਨੌਕਰੀਪੇਸ਼ਾ ਅਤੇ ਕਾਰੋਬਾਰੀ ਦੋਵਾਂ ਨੂੰ ਸਫਲਤਾ ਮਿਲੇਗੀ। ਇਸ ਮਹੀਨੇ ਤੁਹਾਡਾ ਸਾਰਾ ਧਿਆਨ ਤੁਹਾਡੇ ਕੰਮ 'ਤੇ ਰਹੇਗਾ। ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣ ਦੀ ਉਮੀਦ ਕੀਤੀ ਜਾਂਦੀ ਹੈ। ਜੂਨ 2025 ਓਵਰਵਿਊ ਦੇ ਅਨੁਸਾਰ, ਤੁਹਾਨੂੰ ਆਪਣੇ ਭੈਣਾਂ-ਭਰਾਵਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਮਹੀਨਾ ਪ੍ਰੇਮ ਸਬੰਧਾਂ ਲਈ ਬਹੁਤ ਵਧੀਆ ਰਹਿਣ ਵਾਲ਼ਾ ਹੈ। ਤੁਸੀਂ ਦੋਵੇਂ ਇੱਕ-ਦੂਜੇ ਨਾਲ ਹੋਰ ਸਮਾਂ ਬਿਤਾਉਣ ਨੂੰ ਤਰਜੀਹ ਦਿਓਗੇ। ਇਸ ਮਹੀਨੇ ਤੁਹਾਡੇ ਖਰਚੇ ਵਧਣਗੇ। ਤੁਹਾਨੂੰ ਵਿੱਤੀ ਲਾਭ ਮਿਲੇਗਾ ਤਾਂ ਫੇਰ ਤੁਹਾਡੇ ਖਰਚੇ ਵੀ ਘੱਟ ਹੋ ਜਾਣਗੇ। ਇਸ ਮਹੀਨੇ ਤੁਹਾਨੂੰ ਅੱਖਾਂ, ਬਲੱਡ ਪ੍ਰੈਸ਼ਰ ਆਦਿ ਨਾਲ ਸਬੰਧਤ ਪਰੇਸ਼ਾਨੀ ਹੋ ਸਕਦੀ ਹੈ।

ਉਪਾਅ : ਬੁੱਧਵਾਰ ਦੇ ਦਿਨ ਕਿੰਨਰਾਂ ਦਾ ਅਸ਼ੀਰਵਾਦ ਲਓ।

ਮਿਥੁਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਮਹੀਨੇ ਦੀ ਸ਼ੁਰੂਆਤ ਵਿੱਚ, ਮੰਗਲ ਦਾ ਕਰਕ ਰਾਸ਼ੀ ਵਿੱਚ ਹੋਣਾ ਤੁਹਾਡੇ ਗੁੱਸੇ ਨੂੰ ਵਧਾ ਸਕਦਾ ਹੈ। ਤੁਹਾਨੂੰ ਆਪਣੀ ਬੋਲ-ਬਾਣੀ 'ਤੇ ਕਾਬੂ ਰੱਖਣਾ ਚਾਹੀਦਾ ਹੈ। ਤੁਹਾਡੀ ਆਮਦਨ ਵਿੱਚ ਵਾਧਾ ਹੋਣ ਦੇ ਸੰਕੇਤ ਹਨ। ਤੁਸੀਂ ਕਾਰੋਬਾਰ ਨਾਲ ਸਬੰਧਤ ਯਾਤਰਾਵਾਂ ਕਰ ਸਕਦੇ ਹੋ। ਸਿਹਤ ਸਬੰਧੀ ਪਰੇਸ਼ਾਨੀਆਂ ਦੇ ਕਾਰਨ ਤੁਹਾਡੀ ਪੜ੍ਹਾਈ ਵਿੱਚ ਰੁਕਾਵਟ ਆ ਸਕਦੀ ਹੈ। 07 ਜੂਨ ਤੋਂ ਬਾਅਦ ਪਰਿਵਾਰ ਵਿੱਚ ਝਗੜੇ ਹੋ ਸਕਦੇ ਹਨ। ਤੁਹਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਤੋਂ ਪੂਰਾ ਸਹਿਯੋਗ ਮਿਲੇਗਾ। ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਨੂੰ ਬਿਹਤਰ ਢੰਗ ਨਾਲ ਸਮਝ ਸਕੋਗੇ। ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਨਾਲ ਚੰਗਾ ਰਿਟਰਨ ਮਿਲ ਸਕਦਾ ਹੈ। ਤੁਹਾਨੂੰ ਤਰਲ ਅਤੇ ਪੌਸ਼ਟਿਕ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਦੇ ਦੌਰਾਨ ਵਾਹਨ ਸਾਵਧਾਨੀ ਨਾਲ ਚਲਾਓ।

ਉਪਾਅ : ਵੀਰਵਾਰ ਨੂੰ ਭੂਰੀ ਗਾਂ ਨੂੰ ਕੁਝ ਖੁਆਓ।

ਕਰਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਸਿੰਘ ਰਾਸ਼ੀ

ਜੂਨ ਦੇ ਮਹੀਨੇ ਵਿੱਚ ਤੁਹਾਡੇ ਵਿਅਕਤਿੱਤਵ ਵਿੱਚ ਸੁਧਾਰ ਹੋ ਸਕਦਾ ਹੈ। ਤੁਹਾਨੂੰ ਆਪਣੇ ਕਾਰਜ ਸਥਾਨ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ। ਤੁਸੀਂ ਆਪਣੀ ਆਮਦਨ ਵਿੱਚ ਵਾਧਾ ਦੇਖੋਗੇ। ਵਪਾਰੀਆਂ ਨੂੰ ਇਸ ਮਹੀਨੇ ਸ਼ਾਰਟਕੱਟ ਲੈਣ ਤੋਂ ਬਚਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਜੂਨ 2025 ਓਵਰਵਿਊ ਦੇ ਅਨੁਸਾਰ, ਤੁਹਾਨੂੰ ਇਸ ਸਮੇਂ ਪਰਿਵਾਰਕ ਮਾਮਲਿਆਂ ਵਿੱਚ ਸਮਝਦਾਰੀ ਨਾਲ ਬੋਲਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮਹੀਨੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ​​ਅਤੇ ਡੂੰਘਾ ਹੋ ਜਾਵੇਗਾ। ਹਾਲਾਂਕਿ ਪਤੀ-ਪਤਨੀ ਦੇ ਵਿਚਕਾਰ ਤਣਾਅ ਜਾਂ ਲੜਾਈ ਹੋ ਸਕਦੀ ਹੈ। ਤੁਹਾਨੂੰ ਅਚਾਨਕ ਖਰਚਿਆਂ ਕਾਰਨ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਹੀਨੇ ਤੁਹਾਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਲੋੜ ਹੋਵੇਗੀ।

ਉਪਾਅ : ਤੁਸੀਂ ਹਰ ਐਤਵਾਰ ਨੂੰ ਸ਼੍ਰੀ ਅਦਿੱਤਿਆ ਹਿਰਦੇ ਸਤੋਤਰ ਦਾ ਪਾਠ ਕਰੋ।

ਸਿੰਘ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਨੌਕਰੀਪੇਸ਼ਾ ਜਾਤਕਾਂ ਦੀ ਸਥਿਤੀ ਚੰਗੀ ਰਹਿਣ ਵਾਲ਼ੀ ਹੈ। ਤੁਹਾਨੂੰ ਆਪਣੇ ਗਿਆਨ ਅਤੇ ਬੁੱਧੀ ਦੀ ਸਹੀ ਵਰਤੋਂ ਕਰਨ ਦਾ ਮੌਕਾ ਮਿਲੇਗਾ। ਇਸ ਮਹੀਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੇਂ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਪੂਰਾ ਸਹਿਯੋਗ ਮਿਲੇਗਾ। ਤੁਹਾਡੇ ਰਿਸ਼ਤੇ ਵਿੱਚ ਤਾਜ਼ਗੀ ਆਵੇਗੀ ਅਤੇ ਤੁਸੀਂ ਇੱਕ-ਦੂਜੇ ਨੂੰ ਕਾਫ਼ੀ ਸਮਾਂ ਦਿਓਗੇ। 22 ਜੂਨ ਤੋਂ ਤੁਹਾਨੂੰ ਆਪਣੀ ਸਿਹਤ 'ਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ। ਤੁਹਾਡੀ ਆਮਦਨ ਵਿੱਚ ਵੀ ਲਗਾਤਾਰ ਉਤਾਰ-ਚੜ੍ਹਾਅ ਆਉਂਦੇ ਰਹਿਣਗੇ। ਤੁਹਾਨੂੰ ਜ਼ਖਮੀ ਹੋਣ, ਇਨਫੈਕਸ਼ਨ ਹੋਣ, ਅੱਖਾਂ ਦੀਆਂ ਸਮੱਸਿਆਵਾਂ ਹੋਣ, ਜਾਂ ਬੁਖਾਰ, ਸਿਰ ਦਰਦ, ਜਾਂ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਦਾ ਡਰ ਹੈ।

ਉਪਾਅ: ਗਲ਼ੀ ਦੇ ਕੁੱਤਿਆਂ ਨੂੰ ਭੋਜਨ ਖੁਆਓ।

ਕੰਨਿਆ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਤੁਲਾ ਰਾਸ਼ੀ

ਨੌਕਰੀਪੇਸ਼ਾ ਜਾਤਕਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਾਰਜ ਸਥਾਨ ਵਿੱਚ ਤੁਹਾਡੀ ਕਿਸੇ ਨਾਲ ਲੜਾਈ ਜਾਂ ਬਹਿਸ ਹੋ ਸਕਦੀ ਹੈ। ਵਿਦਿਆਰਥੀਆਂ ਨੂੰ ਇਸ ਸਮੇਂ ਇਕਾਗਰਤਾ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੂਨ 2025 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਤੁਹਾਡੀ ਬੋਲੀ ਵਿੱਚ ਕੁੜੱਤਣ ਹੋ ਸਕਦੀ ਹੈ, ਜਿਸ ਦਾ ਤੁਹਾਡੇ ਰਿਸ਼ਤਿਆਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਮਹੀਨੇ ਤੁਸੀਂ ਆਪਣੇ ਪ੍ਰੇਮੀ ਅੱਗੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਵਿੱਚ ਝਿਜਕ ਮਹਿਸੂਸ ਕਰ ਸਕਦੇ ਹੋ। ਤੁਸੀਂ ਸਹੀ ਫੈਸਲੇ ਲੈ ਕੇ ਆਪਣੀ ਵਿੱਤੀ ਸਥਿਤੀ ਨੂੰ ਮਜ਼ਬੂਤ ​​ਕਰਨ ਵਿੱਚ ਮੱਦਦ ਕਰ ਸਕਦੇ ਹੋ। ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਦੇ ਪ੍ਰਤੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ।

ਉਪਾਅ : ਬੁੱਧਵਾਰ के ਦਿਨ ਕਿੰਨਰਾਂ ਨੂੰ ਕੁਝ ਤੋਹਫ਼ੇ ਦੇ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਓ।

ਤੁਲਾ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਇਸ ਮਹੀਨੇ ਤੁਹਾਨੂੰ ਆਪਣੇ ਕਰੀਅਰ ਦੇ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਵਿਦਿਆਰਥੀਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਅਤੇ ਪਰਿਵਾਰਕ ਤਣਾਅ ਦੇ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਵਿੱਚ ਪਿਆਰ ਅਤੇ ਸਨੇਹ ਦੀ ਘਾਟ ਹੋਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਪ੍ਰੇਮ ਸਬੰਧਾਂ ਵਿੱਚ ਹਨ, ਉਨ੍ਹਾਂ ਨੂੰ ਵਾਰ-ਵਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕੁਝ ਜੱਦੀ ਜਾਇਦਾਦ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਬਲੱਡ ਪ੍ਰੈਸ਼ਰ, ਦਾਣੇ, ਖੂਨ ਦੀ ਅਸ਼ੁੱਧੀ ਅਤੇ ਮਾਨਸਿਕ ਤਣਾਅ ਤੋਂ ਪਰੇਸ਼ਾਨੀ ਹੋਣ ਦਾ ਖ਼ਤਰਾ ਹੈ।

ਉਪਾਅ: ਸ਼ਨੀਵਾਰ ਨੂੰ ਕਾਲ਼ੇ ਮਾਂਹ ਦੀ ਦਾਲ਼ ਸ਼ਨੀ ਦੇਵ ਦੇ ਮੰਦਰ ਵਿੱਚ ਦਾਨ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਧਨੂੰ ਰਾਸ਼ੀ

ਤੁਹਾਡੇ ਲਈ ਲੰਬੀ ਯਾਤਰਾ ਅਤੇ ਧਾਰਮਿਕ ਯਾਤਰਾ ਦੀ ਸੰਭਾਵਨਾ ਹੈ। ਕਾਰਜ ਸਥਾਨ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਵੀ ਵਧ ਸਕਦਾ ਹੈ। ਤੁਹਾਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਇਸ ਮਹੀਨੇ ਵਿਦਿਆਰਥੀਆਂ ਦੀ ਇਕਾਗਰਤਾ ਵਾਰ-ਵਾਰ ਭੰਗ ਹੋ ਸਕਦੀ ਹੈ। ਜੂਨ 2025 ਓਵਰਵਿਊ ਦੇ ਅਨੁਸਾਰ, ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਤਾਲਮੇਲ ਵਿੱਚ ਕਮੀ ਆ ਸਕਦੀ ਹੈ। ਦੰਪਤੀ ਸਬੰਧਾਂ ਵਿੱਚ ਤਣਾਅ ਅਤੇ ਟਕਰਾਅ ਵਧ ਸਕਦਾ ਹੈ। ਤੁਹਾਨੂੰ ਜੱਦੀ ਜਾਇਦਾਦ ਤੋਂ ਦੌਲਤ ਅਤੇ ਖੁਸ਼ੀ ਮਿਲ ਸਕਦੀ ਹੈ। ਵਾਹਨ ਦੁਰਘਟਨਾ ਹੋਣ ਦੀ ਸੰਭਾਵਨਾ ਹੈ, ਇਸ ਲਈ ਸਾਵਧਾਨ ਰਹੋ।

ਉਪਾਅ : ਵੀਰਵਾਰ ਨੂੰ ਕੇਲਾ ਅਤੇ ਪਿੱਪਲ ਦਾ ਰੁੱਖ ਲਗਾਓ।

ਧਨੂੰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਤੁਹਾਨੂੰ ਇਸ ਮਹੀਨੇ ਆਲਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਰੋਬਾਰੀ ਅਤੇ ਵਿਆਹੁਤਾ ਸਬੰਧਾਂ ਵਿੱਚ ਤਣਾਅ ਪੈਦਾ ਹੋਣ ਦੀ ਸੰਭਾਵਨਾ ਹੈ। ਤੁਹਾਡੇ ਵਿਵਹਾਰ ਵਿੱਚ ਵੀ ਗੁੱਸਾ ਵਧ ਸਕਦਾ ਹੈ। ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ। ਪਰਿਵਾਰ ਵਿੱਚ ਕਿਸੇ ਸ਼ੁਭ ਕਾਰਜ ਦਾ ਆਯੋਜਨ ਕੀਤਾ ਜਾ ਸਕਦਾ ਹੈ। ਤੁਹਾਡੇ ਖਰਚੇ ਵਧਣਗੇ, ਇਸ ਲਈ ਤੁਹਾਨੂੰ ਆਪਣੀ ਵਿੱਤੀ ਸਥਿਤੀ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਮਹੀਨੇ ਦੇ ਦੌਰਾਨ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ।

ਉਪਾਅ : ਸ਼ੁੱਕਰਵਾਰ ਨੂੰ ਕੰਨਿਆ ਦੇਵੀਆਂ ਨੂੰ ਚਿੱਟੇ ਰੰਗ ਦੀਆਂ ਵਸਤਾਂ ਭੇਂਟ ਕਰੋ ਅਤੇ ਅਸ਼ੀਰਵਾਦ ਲਓ।

ਮਕਰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਤੁਹਾਨੂੰ ਅਨੁਭਵੀ ਲੋਕਾਂ ਦਾ ਸਹਿਯੋਗ ਮਿਲੇਗਾ। ਤੁਸੀਂ ਆਪਣੀ ਬੁੱਧੀ ਅਤੇ ਸਮਝਦਾਰੀ ਦੇ ਬਲਬੂਤੇ ਆਪਣੇ ਕਾਰਜ ਸਥਾਨ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋਵੋਗੇ। ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਵਧੇਰੇ ਅਨੁਕੂਲ ਨਤੀਜੇ ਮਿਲਣਗੇ। ਜੂਨ 2025 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਤੁਹਾਡੇ ਘਰ ਕੋਈ ਚੰਗੀ ਖ਼ਬਰ ਆ ਸਕਦੀ ਹੈ। ਦੰਪਤੀ ਜਾਤਕਾਂ ਲਈ ਇਹ ਮਹੀਨਾ ਉਤਾਰ-ਚੜ੍ਹਾਅ ਨਾਲ ਭਰਿਆ ਰਹਿਣ ਵਾਲ਼ਾ ਹੈ। ਇਸ ਸਮੇਂ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ​​ਰਹੇਗੀ। ਇਸ ਮਹੀਨੇ ਤੁਹਾਨੂੰ ਖੂਨ ਦੀ ਅਸ਼ੁੱਧੀਆਂ, ਖੂਨ ਦੀ ਲਾਗ, ਸੱਟਾਂ, ਜ਼ਖ਼ਮ ਜਾਂ ਫੋੜੇ-ਫੁੰਸੀਆਂ ਹੋਣ ਦਾ ਖ਼ਤਰਾ ਹੈ।

ਉਪਾਅ : ਬੁੱਧਵਾਰ ਨੂੰ ਸ਼ਾਮ ਦੇ ਸਮੇਂ ਕਾਲ਼ੇ ਤਿਲ ਦਾਨ ਕਰੋ।

ਕੁੰਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਇਸ ਮਹੀਨੇ ਤੁਹਾਨੂੰ ਆਪਣੇ ਖਰਚਿਆਂ ਦੇ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੋਵੇਗੀ। ਤੁਸੀਂ ਆਪਣੀ ਮਿਹਨਤ ਅਤੇ ਬੁੱਧੀ ਨਾਲ ਆਪਣੇ ਕਾਰਜ ਸਥਾਨ ਵਿੱਚ ਨਾਮ ਕਮਾਓਗੇ। ਵਿਦਿਆਰਥੀ ਜਾਤਕ ਥੋੜ੍ਹਾ ਜਿਹਾ ਚਿੜਚਿੜਾ ਮਹਿਸੂਸ ਕਰ ਸਕਦੇ ਹਨ, ਜਿਸ ਕਾਰਨ ਉਨ੍ਹਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗੇਗਾ। ਜੂਨ 2025 ਓਵਰਵਿਊ ਦੇ ਅਨੁਸਾਰ, ਪਰਿਵਾਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਕੀਤਾ ਜਾਵੇਗਾ। ਇਹ ਮਹੀਨਾ ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ ਮੁਸ਼ਕਲ ਚੁਣੌਤੀਆਂ ਨਾਲ ਭਰਿਆ ਹੋਣ ਵਾਲ਼ਾ ਹੈ। ਲੜਾਈ-ਝਗੜੇ ਦੀਆਂ ਸਥਿਤੀਆਂ ਵਾਰ-ਵਾਰ ਪੈਦਾ ਹੋ ਸਕਦੀਆਂ ਹਨ। ਤੁਹਾਡੀ ਵਿੱਤੀ ਸਥਿਤੀ ਅਨੁਕੂਲ ਰਹੇਗੀ। ਤੁਹਾਨੂੰ ਪੇਟ ਅਤੇ ਵੱਡੀ ਆਂਦਰ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।

ਉਪਾਅ : ਮੱਛੀਆਂ ਨੂੰ ਦਾਣਾ ਪਾਓ।

ਮੀਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਜੂਨ ਵਿੱਚ ਬੁੱਧ ਗ੍ਰਹਿ ਕਿਹੜੀ ਰਾਸ਼ੀ ਵਿੱਚ ਉਦੇ ਹੋਵੇਗਾ?

11 ਜੂਨ ਨੂੰ ਸਵੇਰੇ 11:57 ਵਜੇ ਬੁੱਧ ਮਿਥੁਨ ਰਾਸ਼ੀ ਵਿੱਚ ਉਦੇ ਹੋਵੇਗਾ।

2. ਜੂਨ ਵਿੱਚ ਜਗਨਨਾਥ ਯਾਤਰਾ ਕਦੋਂ ਹੋਵੇਗੀ?

27 ਜੂਨ 2025 ਨੂੰ।

3. ਜੂਨ ਵਿੱਚ ਪੈਦਾ ਹੋਣ ਵਾਲ਼ੇ ਜਾਤਕਾਂ ਦਾ ਸ਼ੁਭ ਅੰਕ ਕੀ ਹੈ?

3 ਅਤੇ 6 ।

Talk to Astrologer Chat with Astrologer