ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ 09 ਜੁਲਾਈ 2025 ਦੀ ਰਾਤ 10:50 ਵਜੇ ਹੋਣ ਜਾ ਰਿਹਾ ਹੈ।ਗਿਆਨ ਅਤੇ ਦੌਲਤ ਦਾ ਗ੍ਰਹਿ ਬ੍ਰਹਸਪਤੀ 09 ਜੂਨ, 2025 ਨੂੰ ਮਿਥੁਨ ਰਾਸ਼ੀ ਵਿੱਚ ਅਸਤ ਹੋ ਗਿਆ ਸੀ ਅਤੇ ਹੁਣ 09 ਜੁਲਾਈ ਨੂੰ ਉਦੇ ਹੋਵੇਗਾ। ਬ੍ਰਹਸਪਤੀ ਦੀ ਗਤੀ ਵਿੱਚ ਬਦਲਾਅ ਦਾ ਪ੍ਰਭਾਵ ਮਨੁੱਖੀ ਜੀਵਨ ਦੇ ਨਾਲ-ਨਾਲ ਦੁਨੀਆ ‘ਤੇ ਵੀ ਹੋਵੇਗਾ। ਐਸਟ੍ਰੋਸੇਜ ਏ ਆਈ ਦਾ ਇਹ ਲੇਖ ਤੁਹਾਨੂੰ ਇਸ ਗੋਚਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰੇਗਾ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦੇ ਉਦੇ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਜੋਤਸ਼ੀ ਬ੍ਰਹਸਪਤੀ ਦੇ ਉਦੇ ਜਾਂ ਅਸਤ ਹੋਣ ਵੱਲ ਖ਼ਾਸ ਧਿਆਨ ਦਿੰਦੇ ਹਨ, ਕਿਉਂਕਿ ਬ੍ਰਹਸਪਤੀ ਨੂੰ ਮਹੱਤਵਪੂਰਣ ਗ੍ਰਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬ੍ਰਹਸਪਤੀ ਦਾ ਗੋਚਰ ਸਾਲ ਵਿੱਚ ਲਗਭਗ ਇੱਕ ਵਾਰ ਹੀ ਹੁੰਦਾ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਬ੍ਰਹਿਸਪਤੀ ਸਾਲ ਵਿੱਚ ਸਿਰਫ ਇੱਕ ਵਾਰ ਹੀ ਅਸਤ ਹੁੰਦਾ ਹੈ, ਕਿਉਂਕਿ ਜਿਸ ਰਾਸ਼ੀ ਵਿੱਚ ਬ੍ਰਹਸਪਤੀ ਗੋਚਰ ਕਰਦਾ ਹੈ, ਸੂਰਜ ਉਸ ਰਾਸ਼ੀ ਵਿੱਚ ਇੱਕ ਵਾਰ ਹੀ ਜਾਂਦਾ ਹੈ। ਅਜਿਹੇ ਵਿੱਚ, ਬ੍ਰਹਸਪਤੀ ਆਮ ਤੌਰ 'ਤੇ ਸਿਰਫ਼ ਇੱਕ ਵਾਰ ਹੀ ਅਸਤ ਹੁੰਦਾ ਹੈ। ਇਹ ਕੁਦਰਤੀ ਹੈ ਕਿ ਜਦੋਂ ਇਹ ਇੱਕ ਵਾਰ ਅਸਤ ਹੋਵੇਗਾ, ਤਾਂ ਉਦੇ ਵੀ ਇੱਕ ਵਾਰ ਹੀ ਹੋਵੇਗਾ; ਇਸ ਲਈ ਬ੍ਰਹਸਪਤੀ ਦੇ ਉਦੇ ਹੋਣ ਦਾ ਸਾਰੀਆਂ ਰਾਸ਼ੀਆਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਬ੍ਰਹਸਪਤੀ ਨੂੰ ਔਲਾਦ, ਵਿੱਦਿਆ, ਧਰਮ-ਕਰਮ, ਦੌਲਤ ਅਤੇ ਵਿਆਹ ਆਦਿ ਦਾ ਕਾਰਕ ਮੰਨਿਆ ਜਾਂਦਾ ਹੈ। ਨਾਲ ਹੀ, ਬ੍ਰਹਸਪਤੀ ਨੂੰ ਭਾਗ-ਘਰ ਦਾ ਇੱਕ ਸਥਿਰ ਕਾਰਕ ਮੰਨਿਆ ਜਾਂਦਾ ਹੈ, ਇਸ ਲਈ ਬ੍ਰਹਸਪਤੀ ਦਾ ਉਦੇ ਹੋਣਾ ਬਹੁਤ ਸਾਰੇ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ। ਪਰ, ਜਿਨ੍ਹਾਂ ਲੋਕਾਂ ਲਈ ਬ੍ਰਹਸਪਤੀ ਨਕਾਰਾਤਮਕ ਰਿਹਾ ਹੈ, ਉਨ੍ਹਾਂ ‘ਤੇ ਬ੍ਰਹਸਪਤੀ ਦੇ ਉਦੇ ਹੋਣ ਦੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ। ਆਓ ਜਾਣੀਏ ਕਿ ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਨਾਲ਼ ਸਭ 12 ਰਾਸ਼ੀਆਂ ਅਤੇ ਭਾਰਤ ‘ਤੇ ਕੀ ਪ੍ਰਭਾਵ ਪਵੇਗਾ।
ਸੁਤੰਤਰ ਭਾਰਤ ਦੀ ਕੁੰਡਲੀ ਵਿੱਚ, ਬ੍ਰਹਸਪਤੀ ਅੱਠਵੇਂ ਘਰ ਦੇ ਨਾਲ-ਨਾਲ ਲਾਭ-ਘਰ ਦਾ ਵੀ ਸੁਆਮੀ ਹੈ। ਇਹ ਭਾਰਤ ਦੇ ਦੂਜੇ ਘਰ ਵਿੱਚ ਗੋਚਰ ਕਰਦੇ ਹੋਏ ਅਸਤ ਹੋਇਆ ਸੀ, ਅਤੇ ਹੁਣ ਉਦੇ ਹੋਵੇਗਾ। ਇਸ ਦਾ ਭਾਰਤ ਦੀ ਆਰਥਿਕਤਾ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਭਾਵੇਂ ਇਹ ਮਾਮੂਲੀ ਹੀ ਕਿਉਂ ਨਾ ਹੋਵੇ। ਦੇਸ਼ ਦੇ ਅੰਦਰ ਚੱਲ ਰਹੇ ਅੰਦਰੂਨੀ ਕਲ਼ੇਸ਼ ਵਿੱਚ ਵੀ ਕਮੀ ਆ ਸਕਦੀ ਹੈ। ਟ੍ਰੈਫਿਕ ਹਾਦਸਿਆਂ, ਕੁਦਰਤੀ ਆਫ਼ਤਾਂ, ਬੈਂਕਿੰਗ ਖੇਤਰ ਆਦਿ ਖੇਤਰਾਂ ਵਿੱਚ ਵੀ ਨਕਾਰਾਤਮਕਤਾ ਘੱਟ ਹੋ ਸਕਦੀ ਹੈ। ਇਸ ਤਰ੍ਹਾਂ, ਬ੍ਰਹਸਪਤੀ ਦਾ ਉਦੇ ਹੋਣਾ ਦੇਸ਼ ਲਈ ਸਕਾਰਾਤਮਕ ਕਿਹਾ ਜਾਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Jupiter Rise In Gemini
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : बृहस्पति का मिथुन राशि में उदय
ਮੇਖ਼ ਰਾਸ਼ੀ ਲਈ, ਬ੍ਰਹਸਪਤੀ ਤੁਹਾਡੀ ਕੁੰਡਲੀ ਵਿੱਚ ਭਾਗ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਤੁਹਾਡੇ ਤੀਜੇ ਘਰ ਵਿੱਚ ਉਦੇ ਹੋਵੇਗਾ। ਹਾਲਾਂਕਿ, ਕਿਸਮਤ ਦੇ ਬਿਹਤਰ ਸਹਿਯੋਗ ਅਤੇ ਤੁਹਾਡੇ ਆਤਮਵਿਸ਼ਵਾਸ ਦੇ ਕਾਰਨ, ਤੁਸੀਂ ਕੁਝ ਸਕਾਰਾਤਮਕ ਨਤੀਜੇ ਪ੍ਰਾਪਤ ਕਰ ਸਕਦੇ ਹੋ। ਯਾਤਰਾਵਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਬੇਕਾਰ ਸਿੱਧ ਹੋ ਸਕਦੀਆਂ ਹਨ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਚੰਗੇ ਨਤੀਜੇ ਦੇਖੇ ਜਾ ਸਕਦੇ ਹਨ। ਹੁਣ ਗੁਆਂਢੀਆਂ ਅਤੇ ਭਰਾਵਾਂ ਨਾਲ ਸਬੰਧ ਬਣਾ ਕੇ ਰੱਖਣ ਦੀ ਜ਼ਰੂਰਤ ਹੋ ਸਕਦੀ ਹੈ।
ਉਪਾਅ: ਦੇਵੀ ਦੁਰਗਾ ਦੀ ਪੂਜਾ ਕਰਨਾ ਸ਼ੁਭ ਰਹੇਗਾ।
ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਤੁਹਾਡੀ ਕੁੰਡਲੀ ਵਿੱਚ ਅੱਠਵੇਂ ਅਤੇ ਲਾਭ-ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਉਦੇ ਹੋਵੇਗਾ। ਜੇਕਰ ਪਿਛਲੇ ਕੁਝ ਦਿਨਾਂ ਤੋਂ ਤੁਹਾਡੀ ਆਮਦਨ ਵਿੱਚ ਕੋਈ ਰੁਕਾਵਟ ਆ ਰਹੀ ਸੀ, ਤਾਂ ਉਸ ਰੁਕਾਵਟ ਨੂੰ ਹੁਣ ਦੂਰ ਕੀਤਾ ਜਾ ਸਕਦਾ ਹੈ। ਤੁਹਾਡੀ ਆਮਦਨ ਦਾ ਗ੍ਰਾਫ਼ ਵਧ ਸਕਦਾ ਹੈ। ਪਰਿਵਾਰਕ ਮਾਮਲਿਆਂ ਵਿੱਚ ਚੱਲ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਸਕਦਾ ਹੈ। ਤੁਹਾਡਾ ਗੱਲ ਕਰਨ ਦਾ ਤਰੀਕਾ ਪ੍ਰਭਾਵਸ਼ਾਲੀ ਬਣ ਸਕਦਾ ਹੈ। ਵਿੱਤੀ ਮਾਮਲਿਆਂ ਵਿੱਚ ਵੀ ਤੁਲਨਾਤਮਕ ਸੁਧਾਰ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ, ਤੁਹਾਡਾ ਬੱਚਤ ਗ੍ਰਾਫ ਵਧ ਸਕਦਾ ਹੈ। ਨਿਵੇਸ਼ ਨੂੰ ਲੈ ਕੇ ਤੁਹਾਡੇ ਮਨ ਵਿੱਚ ਜੋ ਡਰ ਸੀ, ਉਹ ਹੁਣ ਦੂਰ ਹੋ ਸਕਦਾ ਹੈ।
ਉਪਾਅ: ਆਪਣੀ ਸਮਰੱਥਾ ਅਨੁਸਾਰ ਲੋੜਵੰਦ ਬਜ਼ੁਰਗਾਂ ਨੂੰ ਕੱਪੜੇ ਦਾਨ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ, ਤੁਹਾਡੀ ਕੁੰਡਲੀ ਦੇ ਸੱਤਵੇਂ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ ਕਰਮ-ਸਥਾਨ ਦਾ ਵੀ ਸੁਆਮੀ ਹੈ, ਜੋ ਤੁਹਾਡੇ ਪਹਿਲੇ ਘਰ ਵਿੱਚ ਉਦੇ ਹੋਵੇਗਾ। ਸੱਤਵੇਂ ਘਰ ਅਤੇ ਕਰਮ-ਘਰ ਦੇ ਸੁਆਮੀ ਬ੍ਰਹਸਪਤੀ ਦੇ ਉਦੇ ਹੋਣ ਨਾਲ, ਰੋਜ਼ਾਨਾ ਦੇ ਕੰਮ ਵਿੱਚ ਸੁਸਤੀ ਖਤਮ ਹੋ ਸਕਦੀ ਹੈ। ਸਰਲ ਸ਼ਬਦਾਂ ਵਿੱਚ, ਰੋਜ਼ੀ-ਰੋਟੀ ਅਤੇ ਰੁਜ਼ਗਾਰ ਨਾਲ ਸਬੰਧਤ ਚੱਲ ਰਹੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਵਿਆਹ ਸਬੰਧੀ ਚੱਲ ਰਹੀਆਂ ਗੱਲਾਂ ਹੁਣ ਤੇਜ਼ ਹੋ ਸਕਦੀਆਂ ਹਨ। ਜੇਕਰ ਤੁਹਾਡੇ ਵਿਆਹੁਤਾ ਜੀਵਨ ਵਿੱਚ ਪਹਿਲਾਂ ਕੋਈ ਸਮੱਸਿਆ ਚੱਲ ਰਹੀ ਸੀ, ਤਾਂ ਹੁਣ ਇਹ ਦੂਰ ਹੋ ਸਕਦੀ ਹੈ। ਕੰਮ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਅਨੁਕੂਲਤਾ ਵਧ ਸਕਦੀ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਨਿੱਜੀ ਅਤੇ ਪੇਸ਼ੇਵਰ ਜੀਵਨ ਦੋਵਾਂ ਵਿੱਚ ਸਕਾਰਾਤਮਕ ਨਤੀਜੇ ਦੇਖੇ ਜਾ ਸਕਦੇ ਹਨ।
ਉਪਾਅ: ਗਊ ਨੂੰ ਦੇਸੀ ਘਿਓ ਵਾਲ਼ੀ ਰੋਟੀ ਖੁਆਓ।
ਕਰਕ ਰਾਸ਼ੀ ਵਾਲ਼ਿਆਂ ਲਈ, ਬ੍ਰਹਸਪਤੀ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਭਾਗ-ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਉਦੇ ਹੋਵੇਗਾ। ਇਸ ਦੌਰਾਨ ਵਿਰੋਧੀ ਵੀ ਵਧੇਰੇ ਸਰਗਰਮ ਹੋ ਸਕਦੇ ਹਨ। ਪਰ ਸਕਾਰਾਤਮਕ ਪੱਖ ਇਹ ਹੋਵੇਗਾ ਕਿ ਕਿਸਮਤ ਤੁਲਨਾਤਮਕ ਤੌਰ 'ਤੇ ਤੁਹਾਡਾ ਸਾਥ ਦੇਵੇਗੀ। ਜੇਕਰ ਤੁਸੀਂ ਕਰਜ਼ੇ ਲਈ ਕੋਸ਼ਿਸ਼ ਕਰ ਰਹੇ ਸੀ, ਤਾਂ ਉਹ ਪ੍ਰਕਿਰਿਆ ਅੱਗੇ ਵਧ ਸਕਦੀ ਹੈ। ਇਸ ਪ੍ਰਕਿਰਿਆ ਵਿੱਚ ਇੱਕ ਤੇਜ਼ੀ ਦੇਖੀ ਜਾ ਸਕਦੀ ਹੈ। ਬ੍ਰਹਸਪਤੀ ਦਾ ਉਦੇ ਹੋਣਾ ਕੁਝ ਮਾਮਲਿਆਂ ਵਿੱਚ ਤੁਹਾਡੇ ਲਈ ਅਨੁਕੂਲ ਕਿਹਾ ਜਾਵੇਗਾ ਅਤੇ ਕੁਝ ਮਾਮਲਿਆਂ ਵਿੱਚ ਕਮਜ਼ੋਰ ਨਤੀਜੇ ਦੇਵੇਗਾ।
ਉਪਾਅ: ਸਾਧੂ-ਸੰਤਾਂ ਅਤੇ ਗੁਰੂਜਨਾਂ ਦੀ ਸੇਵਾ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਵਾਲ਼ਿਆਂ ਲਈ, ਬ੍ਰਹਸਪਤੀ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਲਾਭ-ਘਰ ਵਿੱਚ ਉਦੇ ਹੋਵੇਗਾ। ਵਿਦਿਆਰਥੀ ਹੁਣ ਆਪਣੀ ਪੜ੍ਹਾਈ ਵਿੱਚ ਤੁਲਨਾਤਮਕ ਤੌਰ 'ਤੇ ਵਧੇਰੇ ਦਿਲਚਸਪੀ ਲੈ ਸਕਦੇ ਹਨ। ਇਸ ਦੇ ਨਾਲ ਹੀ, ਪ੍ਰੇਮ ਸਬੰਧੀ ਮਾਮਲਿਆਂ ਵਿੱਚ ਵੀ ਚੰਗੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਜੇਕਰ ਤੁਹਾਡੇ ਵਿਚਕਾਰ ਕਿਸੇ ਕਾਰਨ ਕਰਕੇ ਕੋਈ ਮੱਤਭੇਦ ਸੀ, ਤਾਂ ਇਸ ਨੂੰ ਹੁਣ ਹੱਲ ਕੀਤਾ ਜਾ ਸਕਦਾ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਦੋਸਤੀ ਦੇ ਨਜ਼ਰੀਏ ਤੋਂ ਵੀ ਤੁਹਾਡੇ ਲਈ ਲਾਭਦਾਇਕ ਹੋਵੇਗਾ। ਤੁਹਾਨੂੰ ਅਣਕਿਆਸੇ ਲਾਭ ਵੀ ਮਿਲ ਸਕਦੇ ਹਨ। ਜੇਕਰ ਤੁਹਾਡੇ ਸਹੁਰਿਆਂ ਨਾਲ ਤੁਹਾਡਾ ਰਿਸ਼ਤਾ ਕਮਜ਼ੋਰ ਸੀ, ਤਾਂ ਤੁਹਾਨੂੰ ਉਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਮੌਕੇ ਮਿਲ ਸਕਦੇ ਹਨ। ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਉਦੇ ਹੋਣਾ ਨਾ ਕੇਵਲ ਵਿੱਤੀ ਦ੍ਰਿਸ਼ਟੀਕੋਣ ਤੋਂ, ਸਗੋਂ ਨਿੱਜੀ ਸਬੰਧਾਂ ਵਿੱਚ ਵੀ ਅਨੁਕੂਲ ਨਤੀਜੇ ਪ੍ਰਦਾਨ ਕਰੇਗਾ।
ਉਪਾਅ: ਪਿੱਪਲ਼ ਦੇ ਰੁੱਖ ਨੂੰ ਪਾਣੀ ਦਿਓ।
ਕੰਨਿਆ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਕਰਮ-ਸਥਾਨ ਵਿੱਚ ਉਦੇ ਹੋਵੇਗਾ। ਦਸਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਮਾਣ ਹਾਨੀ ਦਾ ਕਾਰਨ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਹੁਣ ਆਪਣੇ ਸਨਮਾਣ ਦੇ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ। ਦਸਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਵੀ ਕਾਰੋਬਾਰ ਵਿੱਚ ਕੁਝ ਰੁਕਾਵਟਾਂ ਦਾ ਕਾਰਨ ਬਣਦਾ ਹੈ। ਅਜਿਹੀ ਸਥਿਤੀ ਵਿੱਚ, ਹੁਣ ਤੁਹਾਨੂੰ ਮੁਕਾਬਲਤਨ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੋਵੇਗੀ। ਪਰ ਕੁਝ ਮਾਮਲਿਆਂ ਵਿੱਚ, ਸਕਾਰਾਤਮਕ ਨਤੀਜੇ ਵੀ ਦੇਖੇ ਜਾ ਸਕਦੇ ਹਨ, ਜਿਵੇਂ ਕਿ ਘਰੇਲੂ ਮਾਮਲਿਆਂ ਵਿੱਚ ਸੁਧਾਰ ਹੋ ਸਕਦਾ ਹੈ। ਦੰਪਤੀ ਜੀਵਨ ਵਿੱਚ ਵੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਭਾਵੇਂ ਕੰਮ ਵਿੱਚ ਰੁਕਾਵਟਾਂ ਆਉਣ, ਪਰ ਸਪਤਮੇਸ਼ ਦੇ ਉਦੇ ਹੋਣ ਨਾਲ ਕੰਮ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਹੋ ਜਾਵੇਗਾ ਅਤੇ ਇਸ ਤੋਂ ਲਾਭ ਵੀ ਪ੍ਰਾਪਤ ਹੋਵੇਗਾ।
ਉਪਾਅ: ਵੀਰਵਾਰ ਨੂੰ ਮੰਦਰ ਵਿੱਚ ਬਦਾਮ ਚੜ੍ਹਾਓ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਹੁਣ ਬ੍ਰਹਸਪਤੀ ਤੁਹਾਡੇ ਭਾਗ-ਘਰ ਵਿੱਚ ਉਦੇ ਹੋਵੇਗਾ। ਜੇਕਰ ਤੁਸੀਂ ਕਿਸੇ ਧਾਰਮਿਕ ਸਥਾਨ 'ਤੇ ਜਾਣ ਦੀ ਯੋਜਨਾ ਬਣਾ ਰਹੇ ਸੀ, ਤਾਂ ਹੁਣ ਉੱਥੇ ਜਾਣ ਦੀ ਯੋਜਨਾ ਤੇਜ਼ੀ ਨਾਲ ਅੱਗੇ ਵਧ ਸਕਦੀ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਦੀ ਅਵਧੀ ਦੇ ਦੌਰਾਨ ਤੁਸੀਂ ਲਗਭਗ ਸਾਰੇ ਮਾਮਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਓਗੇ। ਤੁਸੀਂ ਮੁਕਾਬਲੇ ਵਾਲ਼ੇ ਕੰਮਾਂ ਵਿੱਚ ਵੀ ਅੱਗੇ ਰਹਿ ਸਕਦੇ ਹੋ। ਭਾਵੇਂ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਵਧ ਜਾਵੇ, ਤੁਸੀਂ ਉਨ੍ਹਾਂ ਸਾਰਿਆਂ ‘ਤੇ ਭਾਰੀ ਹੁੰਦੇ ਨਜ਼ਰ ਆਓਗੇ। ਤੁਹਾਡਾ ਆਤਮਵਿਸ਼ਵਾਸ ਸੁੱਧਰੇਗਾ। ਗੁਆਂਢੀਆਂ ਨਾਲ ਤੁਹਾਡੇ ਸਬੰਧ ਸੁੱਧਰਣਗੇ। ਤੁਹਾਨੂੰ ਆਪਣੇ ਪਿਤਾ ਅਤੇ ਪਿਤਾ ਸਮਾਨ ਵਿਅਕਤੀਆਂ ਤੋਂ ਬਿਹਤਰ ਸਹਿਯੋਗ ਮਿਲੇਗਾ। ਤੁਸੀਂ ਇਨ੍ਹਾਂ ਸਾਰੇ ਕਾਰਨਾਂ ਤੋਂ ਲਾਭ ਪ੍ਰਾਪਤ ਕਰ ਸਕੋਗੇ।
ਉਪਾਅ: ਨਿਯਮਿਤ ਤੌਰ 'ਤੇ ਮੰਦਰ ਜਾਣਾ ਸ਼ੁਭ ਰਹੇਗਾ।
ਬ੍ਰਿਸ਼ਚਕ ਰਾਸ਼ੀ ਵਾਲ਼ਿਆਂ ਲਈ, ਬ੍ਰਹਸਪਤੀ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਉਦੇ ਹੋਵੇਗਾ। ਸ਼ਾਸਨ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਕੰਮ ਵਿੱਚ ਰੁਕਾਵਟਾਂ ਕੁਝ ਕੰਮਾਂ ਨੂੰ ਲੰਬੇ ਸਮੇਂ ਲਈ ਰੋਕ ਸਕਦੀਆਂ ਹਨ। ਗੋਚਰ ਵਿਗਿਆਨ ਕਹਿੰਦਾ ਹੈ ਕਿ ਅੱਠਵੇਂ ਘਰ ਵਿੱਚ ਬ੍ਰਹਸਪਤੀ ਔਲਾਦ ਨਾਲ ਸਬੰਧਤ ਮਾਮਲਿਆਂ ਵਿੱਚ ਸਮੱਸਿਆਵਾਂ ਪੈਦਾ ਕਰਦਾ ਹੈ, ਪਰ ਇਹ ਤੁਹਾਡੇ ਮਾਮਲੇ ਵਿੱਚ ਨਹੀਂ ਹੋ ਸਕਦਾ, ਸਗੋਂ ਬੱਚਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਮੱਸਿਆਵਾਂ ਦੂਰ ਜਾਂ ਘੱਟ ਹੋ ਸਕਦੀਆਂ ਹਨ। ਵਿਦਿਆਰਥੀਆਂ ਨੂੰ ਵੀ ਹੁਣ ਹੋਰ ਮਿਹਨਤ ਕਰਨ ਦੀ ਲੋੜ ਹੋਵੇਗੀ। ਹਾਲਾਂਕਿ, ਤੁਹਾਡੀ ਮਿਹਨਤ ਦੇ ਨਤੀਜੇ ਜ਼ਰੂਰ ਮਿਲਣਗੇ। ਇਸੇ ਤਰ੍ਹਾਂ, ਵਿੱਤੀ ਮਾਮਲਿਆਂ ਵਿੱਚ ਵੀ, ਤੁਹਾਨੂੰ ਕੁਝ ਚੰਗੇ ਅਤੇ ਕੁਝ ਕਮਜ਼ੋਰ ਨਤੀਜੇ ਮਿਲ ਸਕਦੇ ਹਨ।
ਉਪਾਅ: ਮੰਦਰ ਵਿੱਚ ਘਿਓ ਅਤੇ ਆਲੂ ਦਾਨ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ, ਤੁਹਾਡੀ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਲਗਨ ਅਤੇ ਚੌਥੇ ਘਰ ਦਾ ਵੀ ਸੁਆਮੀ ਹੈ, ਜੋ ਹੁਣ ਸੱਤਵੇਂ ਘਰ ਵਿੱਚ ਉਦੇ ਹੋਵੇਗਾ। ਤੁਹਾਡੀ ਲਗਨ ਜਾਂ ਰਾਸ਼ੀ ਦੇ ਸੁਆਮੀ ਦੇ ਉਦੇ ਹੋਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣ ਦੇ ਦੌਰਾਨ ਤੁਹਾਡੀਆਂ ਘਰੇਲੂ ਸਮੱਸਿਆਵਾਂ ਹੱਲ ਹੋਣਗੀਆਂ। ਜੇਕਰ ਮਾਂ ਬਾਰੇ ਕੋਈ ਚਿੰਤਾ ਜਾਂ ਸਮੱਸਿਆ ਸੀ, ਤਾਂ ਉਹ ਵੀ ਹੁਣ ਦੂਰ ਹੋ ਜਾਣੀ ਚਾਹੀਦੀ ਹੈ। ਜਾਇਦਾਦ ਨਾਲ ਸਬੰਧਤ ਮਾਮਲਿਆਂ ਅਤੇ ਦੰਪਤੀ ਜੀਵਨ ਵਿੱਚ ਵੀ ਚੰਗੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਜੇਕਰ ਉਮਰ ਵਿਆਹ ਯੋਗ ਹੈ, ਤਾਂ ਵਿਆਹ ਦੀਆਂ ਗੱਲਾਂ ਅੱਗੇ ਵਧ ਸਕਦੀਆਂ ਹਨ। ਕਿਸੇ ਵੀ ਧਾਰਮਿਕ ਸਥਾਨ ਦੀ ਯਾਤਰਾ ਦੀ ਯੋਜਨਾ ਬਣਾਈ ਜਾ ਸਕਦੀ ਹੈ।
ਉਪਾਅ: ਭਗਵਾਨ ਭੋਲ਼ੇਨਾਥ ਦੀ ਪੂਜਾ ਕਰੋ।
ਮਕਰ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਗ੍ਰਹਿ ਤੁਹਾਡੇ ਤੀਜੇ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਵੇਲੇ, ਇਹ ਛੇਵੇਂ ਘਰ ਵਿੱਚ ਉਦੇ ਹੋਵੇਗਾ। ਸਰਕਾਰੀ ਕੰਮ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਬੱਚਿਆਂ ਨਾਲ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ। ਜੇਕਰ ਬੱਚਾ ਵੱਡਾ ਹੋ ਗਿਆ ਹੈ, ਤਾਂ ਕਿਸੇ ਮਾਮਲੇ ਨੂੰ ਲੈ ਕੇ ਅਸਹਿਮਤੀ ਜਾਂ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ। ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਵੀ ਜਾਗਰੁਕ ਰਹਿਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਤੀਜੇ ਘਰ ਦੇ ਸੁਆਮੀ ਦਾ ਉਦੇ ਤੁਹਾਡੇ ਆਤਮਵਿਸ਼ਵਾਸ ਨੂੰ ਮਜ਼ਬੂਤ ਕਰੇਗਾ। ਨਾਲ ਹੀ, ਯਾਤਰਾਵਾਂ ਵੀ ਸੁਖਦ ਹੋ ਸਕਦੀਆਂ ਹਨ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਸਾਵਧਾਨੀ ਵਰਤਣੀ ਪਵੇਗੀ।
ਉਪਾਅ: ਮੰਦਰ ਦੇ ਬਜ਼ੁਰਗ ਪੁਜਾਰੀ ਨੂੰ ਕੱਪੜੇ ਦਾਨ ਕਰੋ।
ਕੁੰਭ ਰਾਸ਼ੀ ਦੇ ਲੋਕਾਂ ਲਈ ਬ੍ਰਹਸਪਤੀ ਮਹਾਰਾਜ ਤੁਹਾਡੇ ਦੂਜੇ ਅਤੇ ਲਾਭ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਉਦੇ ਹੋਵੇਗਾ। ਇਹ ਵਿੱਦਿਆ ਲਈ ਵੀ ਅਨੁਕੂਲ ਹੋਵੇਗਾ। ਭਾਵੇਂ ਤੁਸੀਂ ਵਿਦਿਆਰਥੀ ਹੋ ਜਾਂ ਅਧਿਆਪਕ, ਗੁਰੂ ਦਾ ਉਦੇ ਹੋਣਾ ਦੋਵਾਂ ਨੂੰ ਚੰਗੇ ਨਤੀਜੇ ਦੇ ਸਕਦਾ ਹੈ। ਬ੍ਰਹਸਪਤੀ ਦਾ ਉਦੇ ਮੁਨਾਫ਼ਾ ਵਧਾਉਣ ਵਿੱਚ ਮੱਦਦ ਕਰ ਸਕਦਾ ਹੈ। ਆਰਥਿਕ ਅਤੇ ਪਰਿਵਾਰਕ ਮਾਮਲਿਆਂ ਵਿੱਚ ਚੰਗੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਉਧਾਰ ਦਿੱਤਾ ਪੈਸਾ ਵਾਪਸ ਮਿਲ ਸਕਦਾ ਹੈ। ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਆਮ ਤੌਰ 'ਤੇ ਤੁਹਾਡੇ ਲਈ ਸਕਾਰਾਤਮਕ ਮੰਨਿਆ ਜਾਵੇਗਾ।
ਉਪਾਅ: ਸਾਧੂ-ਸੰਤਾਂ ਦੀ ਸੇਵਾ ਕਰੋ।
ਮੀਨ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਨਾ ਕੇਵਲ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੈ, ਸਗੋਂ ਕਾਰਜ-ਸਥਾਨ ਦਾ ਵੀ ਸੁਆਮੀ ਹੈ। ਤੁਹਾਡੇ ਲਗਨ ਜਾਂ ਰਾਸ਼ੀ ਦੇ ਸੁਆਮੀ ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਹੋਣਾ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰੇਗਾ। ਦਸਵੇਂ ਘਰ ਦੇ ਸੁਆਮੀ ਦਾ ਉਦੇ ਮਾਣ-ਸਨਮਾਣ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਮੰਨਿਆ ਜਾਵੇਗਾ। ਕਾਰਜ-ਸਥਾਨ ਵਿੱਚ ਵੀ ਤਰੱਕੀ ਹੋਵੇਗੀ, ਕਿਉਂਕਿ ਤੁਸੀਂ ਹੁਣ ਤੁਲਨਾਤਮਕ ਤੌਰ 'ਤੇ ਵਧੇਰੇ ਗੰਭੀਰਤਾ ਨਾਲ ਕੰਮ ਕਰੋਗੇ। ਪਰ, ਕੰਮ ਜਾਂ ਕਿਸੇ ਹੋਰ ਮਾਮਲੇ ਨੂੰ ਲੈ ਕੇ ਤੁਹਾਨੂੰ ਚਿੰਤਾ ਹੋ ਸਕਦੀ ਹੈ। ਇਸ ਸਮੇਂ ਵਿਰੋਧੀ ਜਾਂ ਪ੍ਰਤੀਯੋਗੀ ਸਰਗਰਮ ਹੋ ਸਕਦੇ ਹਨ। ਜਾਇਦਾਦ ਨਾਲ ਸਬੰਧਤ ਸਮੱਸਿਆਵਾਂ ਸਮੇਂ-ਸਮੇਂ 'ਤੇ ਪੈਦਾ ਹੋ ਸਕਦੀਆਂ ਹਨ। ਮਾਂ ਬਾਰੇ ਵੀ ਕੁਝ ਚਿੰਤਾਵਾਂ ਹੋ ਸਕਦੀਆਂ ਹਨ ਅਤੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਮਨ ਤਣਾਅ ਵਿੱਚ ਰਹਿ ਸਕਦਾ ਹੈ। ਅਜਿਹੇ ਲੋਕ, ਜਿਨ੍ਹਾਂ ਦੀਆਂ ਨੌਕਰੀਆਂ ਵਿੱਚ ਵਾਰ-ਵਾਰ ਤਬਾਦਲੇ ਹੁੰਦੇ ਰਹਿੰਦੇ ਹਨ, ਉਨ੍ਹਾਂ ਦਾ ਤਬਾਦਲਾ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਵੀ ਹੋ ਸਕਦਾ ਹੈ।
ਉਪਾਅ: ਬਜ਼ੁਰਗਾਂ ਦੀ ਸੇਵਾ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸਾਲ 2025 ਵਿੱਚ ਬ੍ਰਹਸਪਤੀ ਦਾ ਮਿਥੁਨ ਰਾਸ਼ੀ ਵਿੱਚ ਉਦੇ ਕਦੋਂ ਹੋਵੇਗਾ?
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦਾ ਉਦੇ 09 ਜੁਲਾਈ, 2025 ਨੂੰ ਹੋਵੇਗਾ।
2. ਬ੍ਰਹਸਪਤੀ ਗ੍ਰਹਿ ਦੀ ਰਾਸ਼ੀ ਕਿਹੜੀ ਹੈ?
ਬ੍ਰਹਸਪਤੀ ਗ੍ਰਹਿ ਧਨੂੰ ਅਤੇ ਮੀਨ ਰਾਸ਼ੀ ਦਾ ਸੁਆਮੀ ਹੈ।
3. ਮਿਥੁਨ ਰਾਸ਼ੀ ਦਾ ਸੁਆਮੀ ਕੌਣ ਹੈ?
ਮਿਥੁਨ ਰਾਸ਼ੀ ਦਾ ਸੁਆਮੀ ਬੁੱਧ ਗ੍ਰਹਿ ਹੈ।