ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਟੀਜ਼ਰ ਵਿੱਚ ਅਸੀਂ ਤੁਹਾਨੂੰਬੁੱਧ ਦੇ ਮਕਰ ਰਾਸ਼ੀ ਵਿੱਚ ਗੋਚਰ ਕਰਨ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਐਸਟ੍ਰੋਸੇਜ ਏ ਆਈ ਦੀ ਹਮੇਸ਼ਾ ਤੋਂ ਇਹੀ ਤਰਜੀਹ ਰਹੀ ਹੈ ਕਿ ਅਸੀਂ ਆਪਣੇ ਪਾਠਕਾਂ ਨੂੰ ਕਿਸੇ ਵੀ ਮਹੱਤਵਪੂਰਣ ਜੋਤਿਸ਼ ਸਬੰਧੀ ਘਟਨਾ ਦੀ ਨਵੀਨਤਮ ਅਪਡੇਟ ਸਮੇਂ ਤੋਂ ਪਹਿਲਾਂ ਪ੍ਰਦਾਨ ਕਰ ਸਕੀਏ ਅਤੇ ਇਸੇ ਸੰਦਰਭ ਵਿੱਚ, ਅਸੀਂ ਤੁਹਾਡੇ ਲਈ ਮਕਰ ਰਾਸ਼ੀ ਵਿੱਚ ਬੁੱਧ ਦਾ ਗੋਚਰ ਹੋਣ ਨਾਲ਼ ਸਬੰਧਤ ਇਹ ਖ਼ਾਸ ਲੇਖ਼ ਲੈ ਕੇ ਆਏ ਹਾਂ।24 ਜਨਵਰੀ, 2025 ਨੂੰ ਬੁੱਧ ਗ੍ਰਹਿ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ।
ਬੁੱਧ ਗ੍ਰਹਿ ਫੈਸਲਾ ਲੈਣ ਦੀ ਯੋਗਤਾ, ਧਾਰਣਾ ਅਤੇ ਵਿਚਾਰਾਂ ਨੂੰ ਦਰਸਾਉਂਦਾ ਹੈ। ਬੁੱਧ ਗ੍ਰਹਿ ਵਿਅਕਤੀ ਦੀ ਸਮਝੌਤਾ ਕਰਨ, ਸਹਿਯੋਗ ਦੇਣ, ਵਿਚਾਰ ਕਰਨ, ਸਮਝਣ ਅਤੇ ਜਾਣਕਾਰੀ ਨੂੰ ਅਪਣਾਉਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਤੁਸੀਂ ਕਿਸੇ ਚੀਜ਼ ਨੂੰ ਕਿੰਨੀ ਤੇਜ਼ੀ ਨਾਲ ਅਪਣਾਉਂਦੇ ਹੋ ਅਤੇ ਉਸ ਵਿੱਚ ਤਬਦੀਲੀ ਕਰ ਸਕਦੇ ਹੋ, ਆਪਣੇ ਵਿਚਾਰਾਂ ਨੂੰ ਕਿੰਨੀ ਸਪੱਸ਼ਟਤਾ ਨਾਲ ਪ੍ਰਗਟ ਕਰ ਸਕਦੇ ਹੋ ਅਤੇ ਆਪਣੇ ਸ਼ਬਦਾਂ ਦੀ ਚੋਣ ਕਿੰਨੀ ਸਾਵਧਾਨੀ ਨਾਲ ਕਰਦੇ ਹੋ, ਇਸ ਸਭ ਕੁਝ ‘ਤੇ ਬੁੱਧ ਗ੍ਰਹਿ ਦਾ ਕੰਟਰੋਲ ਹੁੰਦਾ ਹੈ।
ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੋਵੇ, ਤਾਂ ਉਹ ਵਿਅਕਤੀ ਦੂਜਿਆਂ ਨੂੰ ਪ੍ਰੇਰਿਤ ਕਰਨ ਵਾਲਾ ਅਤੇ ਸ਼ਾਨਦਾਰ ਸੰਚਾਰਕ ਹੁੰਦਾ ਹੈ। ਇਹ ਗ੍ਰਹਿ ਵਿਅਕਤੀ ਨੂੰ ਤਰਕ ਦਾ ਇਸਤੇਮਾਲ ਕਰਨ ਅਤੇ ਆਪਣੇ ਸ਼ਬਦਾਂ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਯੋਗਤਾ ਦਿੰਦਾ ਹੈ। ਇਸ ਦੇ ਨਾਲ ਹੀ, ਬੁੱਧ ਗ੍ਰਹਿ ਵਿਅਕਤੀ ਨੂੰ ਬੁੱਧੀਮਾਨ ਅਤੇ ਤਰਕਸ਼ੀਲ ਬਣਾਉਂਦਾ ਹੈ।
ਬੁੱਧ ਗ੍ਰਹਿ ਦੇ ਪ੍ਰਭਾਵ ਕਾਰਨ ਵਿਅਕਤੀ ਬੇਚੈਨ ਰਹਿ ਸਕਦਾ ਹੈ ਅਤੇ ਨਿਰੰਤਰ ਕੁਝ ਕਰਦਾ ਜਾਂ ਸੋਚਦਾ ਰਹਿੰਦਾ ਹੈ। ਇਨ੍ਹਾਂ ਨੂੰ ਜੀਵਨ ਪ੍ਰਕਾਸ਼ ਦੀ ਗਤੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ। ਆਵਾਜਾਈ, ਤੁਰੰਤ ਯਾਤਰਾ ਦੇ ਫੈਸਲੇ ਲੈਣ, ਪੜੋਸੀਆਂ ਨਾਲ ਗੱਲਬਾਤ ਕਰਨ ਅਤੇ ਦੋਸਤਾਂ ਨਾਲ ਮਿਲਣ-ਜੁਲਣ ਵਰਗੀਆਂ ਗਤੀਵਿਧੀਆਂ ਬੁੱਧ ਗ੍ਰਹਿ ਦੇ ਅਧੀਨ ਹੁੰਦੀਆਂ ਹਨ। ਬੁੱਧ ਗ੍ਰਹਿ ਸਾਨੂੰ ਆਪਣੇ-ਆਪ ਨੂੰ ਜਾਣਨ, ਆਪਣੇ ਹੁਨਰਾਂ ਦੀ ਪਹਿਚਾਣ ਕਰਨ ਅਤੇ ਬ੍ਰਹਿਮੰਡ ਬਾਰੇ ਹੋਰ ਜਾਣਨ ਦੀ ਪ੍ਰੇਰਣਾ ਦਿੰਦਾ ਹੈ। ਆਓ ਚੱਲੋ, ਹੁਣਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਬਾਰੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਬੁੱਧ ਸ਼ਨੀ ਦੀ ਰਾਸ਼ੀ ਮਕਰ ਵਿੱਚ ਗੋਚਰ ਕਰਨ ਜਾ ਰਹੇ ਹਨ। ਬੁੱਧ ਅਤੇ ਸ਼ਨੀ ਦੇ ਵਿਚਕਾਰ ਮਿੱਤਰਤਾ ਦਾ ਸਬੰਧ ਹੈ। 24 ਜਨਵਰੀ, 2025 ਨੂੰ ਸ਼ਾਮ 05:26 ਵਜੇ ਬੁੱਧ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਚੱਲੋ ਹੁਣ ਅੱਗੇ ਵਧੀਏ ਅਤੇ ਜਾਣੀਏ ਕਿ ਮਕਰ ਰਾਸ਼ੀ ਵਿੱਚ ਬੁੱਧ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹਨ ਅਤੇ ਇਸ ਗੋਚਰ ਦਾ ਦੇਸ਼-ਦੁਨੀਆ ਦੇ ਨਾਲ-ਨਾਲ ਵੱਖ-ਵੱਖ ਰਾਸ਼ੀਆਂ ’ਤੇ ਕੀ ਪ੍ਰਭਾਵ ਪਵੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਕਰ ਰਾਸ਼ੀ ਵਿੱਚ ਬੁੱਧ ਦੇ ਹੋਣ ਨਾਲ ਵਿਅਕਤੀ ਬੋਲਣ, ਸੋਚਣ ਅਤੇ ਫ਼ੈਸਲੇ ਲੈਣ ਦੇ ਮਾਮਲੇ ਵਿੱਚ ਵਿਹਾਰਕ, ਅਨੁਸ਼ਾਸਿਤ ਅਤੇ ਸੰਗਠਿਤ ਦ੍ਰਿਸ਼ਟੀਕੋਣ ਰੱਖਦਾ ਹੈ। ਜਦੋਂ ਬੁੱਧ, ਜੋ ਕਿ ਬੁੱਧੀ, ਤਰਕ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਕਾਰਕ ਹੈ, ਮਕਰ ਰਾਸ਼ੀ ਵਿੱਚ ਹੋਵੇ, ਤਾਂ ਇਹ ਮਕਰ ਰਾਸ਼ੀ ਦੇ ਜ਼ਮੀਨ ਨਾਲ ਜੁੜੇ ਰਹਿਣ, ਦੁਨਿਆਵੀ ਅਤੇ ਵਿਵਸਥਿਤ ਗੁਣਾਂ ਨੂੰ ਅਪਣਾ ਲੈਂਦਾ ਹੈ। ਅੱਗੇ ਜਾਣੋ ਕਿ ਮਕਰ ਰਾਸ਼ੀ ਵਿੱਚ ਬੁੱਧ ਹੋਣ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਬੁੱਧ ਦੇਵ ਹਨ, ਅਤੇ ਹੁਣ ਬੁੱਧ ਤੁਹਾਡੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕਰੀਅਰ ਵਿੱਚ ਮਹੱਤਵਪੂਰਣ ਲਾਭ ਮਿਲਣ ਦੀ ਸੰਭਾਵਨਾ ਹੈ। ਤੁਸੀਂ ਸੰਤੁਸ਼ਟ ਅਤੇ ਖੁਸ਼ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਵਿਦੇਸ਼ ਤੋਂ ਨਵਾਂ ਕੰਮ ਪ੍ਰਾਪਤ ਹੋਣ ਦੇ ਸੰਕੇਤ ਹਨ, ਅਤੇ ਇਹ ਮੌਕੇ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦੇ ਹਨ। ਸੰਭਵ ਹੈ ਕਿ ਤੁਹਾਨੂੰ ਆਪਣੇ ਕੰਮ ਲਈ ਕਦਰ ਅਤੇ ਮਾਣ ਮਿਲੇ।
ਹਾਲਾਂਕਿ, ਤੁਸੀਂ ਪੂਰੀ ਤਰ੍ਹਾਂ ਸੰਤੁਸ਼ਟ ਮਹਿਸੂਸ ਨਹੀਂ ਕਰ ਸਕੋਗੇ। ਤੁਹਾਡੀ ਨੌਕਰੀ ਵਿੱਚ ਤਬਦੀਲੀ ਦੇ ਸੰਕੇਤ ਹਨ। ਇਸ ਗੋਚਰ ਦੇ ਦੌਰਾਨ ਤੁਹਾਨੂੰ ਕਰੀਅਰ ਦੇ ਸਿਲਸਿਲੇ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ। ਆਪਣੇ ਕਾਰਜ ਖੇਤਰ ਵਿੱਚ ਤੁਸੀਂ ਆਪਣੀ ਪ੍ਰਤਿਭਾ ਅਤੇ ਬੁੱਧੀ ਦਾ ਪ੍ਰਦਰਸ਼ਨ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਨਵਾਂ ਵਪਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਆਪਣੇ ਬਿਜ਼ਨਸ ਪਾਰਟਨਰ ਦੀ ਮੱਦਦ ਨਾਲ ਵਧੀਆ ਆਮਦਨੀ ਕਰ ਸਕਦੇ ਹੋ। ਤੁਸੀਂ ਆਪਣੇ ਵਿਰੋਧੀਆਂ ਨੂੰ ਮਜ਼ਬੂਤੀ ਨਾਲ ਟੱਕਰ ਦੇਣ ਵਿੱਚ ਸਮਰੱਥ ਹੋਵੋਗੇ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਸ਼ਭ ਰਾਸ਼ੀ
ਬੁੱਧ ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਹਨ ਅਤੇ ਇਸ ਗੋਚਰ ਦੇ ਦੌਰਾਨ ਉਹ ਤੁਹਾਡੇ ਦਸਵੇਂ ਘਰ ਵਿੱਚ ਰਹਿਣਗੇ। ਇਸ ਗੋਚਰ ਦੇ ਦੌਰਾਨ ਤੁਹਾਨੂੰ ਵਿਕਾਸ ਅਤੇ ਪ੍ਰਾਪਤੀਆਂ ਲਈ ਜ਼ਿਆਦਾ ਮੌਕੇ ਮਿਲਣਗੇ। ਇਸ ਸਮੇਂ ਤੁਸੀਂ ਆਪਣੇ ਵਿੱਤੀ ਮੌਕਿਆਂ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦਾ ਵਿਸਥਾਰ ਕਰਨ ਲਈ ਉਤਸਾਹਿਤ ਰਹੋਗੇ। ਤੁਸੀਂ ਆਪਣੀ ਆਰਥਿਕ ਸਥਿਤੀ ’ਤੇ ਜ਼ਿਆਦਾ ਧਿਆਨ ਦਿਓਗੇ।
ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ, ਜੋ ਤੁਹਾਡੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲ਼ੇ ਹੋਣਗੇ। ਜਦੋਂ ਤੁਹਾਡੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਜਾਵੇਗੀ, ਤਾਂ ਤੁਸੀਂ ਪ੍ਰਮੋਸ਼ਨ ਜਾਂ ਹੋਰ ਕਿਸੇ ਲਾਭ ਦੀ ਉਮੀਦ ਕਰ ਸਕਦੇ ਹੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੰਨਿਆ ਰਾਸ਼ੀ
ਬੁੱਧ ਕੰਨਿਆ ਰਾਸ਼ੀ ਦੇ ਲਗਨ ਅਤੇ ਦਸਵੇਂ ਘਰ ਦੇ ਸੁਆਮੀ ਹਨ, ਅਤੇ ਹੁਣ ਉਹ ਤੁਹਾਡੇ ਚੌਥੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੌਰਾਨ ਤੁਹਾਨੂੰ ਨਵੇਂ ਮੌਕੇ ਮਿਲ ਸਕਦੇ ਹਨ, ਜੋ ਤੁਹਾਨੂੰ ਖੁਸ਼ਹਾਲ ਬਣਾਉਣ ਵਿੱਚ ਸਹਾਇਕ ਸਿੱਧ ਹੋਣਗੇ। ਇਸ ਗੋਚਰ ਦੇ ਦੌਰਾਨ ਤੁਸੀਂ ਆਪਣੇ ਕੰਮ ਵਿੱਚ ਵਧੇਰੇ ਯੋਗਦਾਨ ਦੇਣ ਅਤੇ ਤੇਜ਼ੀ ਨਾਲ ਕੰਮ ਕਰਨ ’ਤੇ ਧਿਆਨ ਦਿਓਗੇ।
ਕਰੀਅਰ ਦੇ ਮਾਮਲੇ ਵਿੱਚ, ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਦਿਲਚਸਪੀ ਬਣਾਉਣ ਦੇ ਯੋਗ ਹੋਵੋਗੇ। ਤੁਹਾਨੂੰ ਲੰਬੀਆਂ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ ਅਤੇ ਤੁਹਾਨੂੰ ਆਪਣੇ ਕਰੀਅਰ ਵਿੱਚ ਨਵੇਂ ਮੌਕੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੀ ਨੌਕਰੀ ਨੂੰ ਇਸ ਤਰੀਕੇ ਨਾਲ ਸੰਭਾਲ ਸਕਦੇ ਹੋ ਕਿ ਤੁਸੀਂ ਆਪਣੀ ਟੀਮ ਦੇ ਲੀਡਰ ਵੱਜੋਂ ਉੱਭਰ ਕੇ ਸਾਹਮਣੇ ਆ ਸਕੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਤੁਲਾ ਰਾਸ਼ੀ
ਤੁਲਾ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਬੁੱਧ ਹਨ ਅਤੇ ਹੁਣ ਉਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਇਸ ਦੌਰਾਨ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਹੋਵੇਗਾ ਅਤੇ ਤੁਹਾਨੂੰ ਆਪਣੇ ਪਿਆਰਿਆਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਤੁਸੀਂ ਪ੍ਰਾਪਰਟੀ ’ਤੇ ਪੈਸਾ ਖਰਚ ਸਕਦੇ ਹੋ ਅਤੇ ਇੱਥੇ ਤੁਹਾਨੂੰ ਕੁਝ ਚੰਗੀਆਂ ਘਟਨਾਵਾਂ ਦਾ ਅਨੁਭਵ ਹੋ ਸਕਦਾ ਹੈ। ਤੁਹਾਨੂੰ ਲੰਬੀ ਯਾਤਰਾ ਦੇ ਦੌਰਾਨ ਅਜਿਹੇ ਮੌਕੇ ਮਿਲ ਸਕਦੇ ਹਨ, ਜਿਹੜੇ ਤੁਹਾਨੂੰ ਵਿੱਤੀ ਲਾਭ ਪ੍ਰਦਾਨ ਕਰ ਸਕਣ।
ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਹ ਮੌਕੇ ਤੁਹਾਡੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮੱਦਦਗਾਰ ਸਿੱਧ ਹੋ ਸਕਦੇ ਹਨ। ਕਰੀਅਰ ਦੇ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੋਣ ਕਰਕੇ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਅਤੇ ਤੁਸੀਂ ਖੁਸ਼ੀ ਮਹਿਸੂਸ ਕਰੋਗੇ। ਜੇਕਰ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਅਨੁਕੂਲ ਹੈ। ਤੁਸੀਂ ਇਸ ਦੌਰਾਨ ਕਾਫੀ ਪੈਸਾ ਕਮਾ ਸਕਦੇ ਹੋ।
ਤੁਲਾ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਬੁੱਧ ਹਨ ਅਤੇ ਹੁਣ ਇਸ ਗੋਚਰ ਦੇ ਦੌਰਾਨ ਉਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਰਹਿੰਦੇ ਹੋਏ ਧਨ ਯੋਗ ਦਾ ਨਿਰਮਾਣ ਕਰ ਰਹੇ ਹਨ।ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ਤੋਂ ਤੁਹਾਨੂੰ ਚੰਗਾ ਲਾਭ ਪ੍ਰਾਪਤ ਹੋਣ ਦੀ ਉਮੀਦ ਹੈ। ਇਸ ਗੋਚਰ ਦੇ ਦੌਰਾਨ ਕੁੰਭ ਰਾਸ਼ੀ ਦੇ ਜਾਤਕਾਂ ਨੂੰ ਜੱਦੀ ਜਾਇਦਾਦ ਅਤੇ ਸ਼ੇਅਰ ਬਜ਼ਾਰ ਤੋਂ ਅਚਾਨਕ ਲਾਭ ਹੋ ਸਕਦਾ ਹੈ। ਬੁੱਧ ਦੇ ਗਿਆਰ੍ਹਵੇਂ ਘਰ ਵਿੱਚ ਹੋਣ ਦੇ ਕਾਰਨ, ਤੁਹਾਨੂੰ ਸਮਾਜ ਵਿੱਚ ਆਪਣੇ ਸਕਾਰਾਤਮਕ ਸਬੰਧਾਂ ਦੇ ਨਾਲ ਲਾਭ ਮਿਲਣ ਦੇ ਸੰਕੇਤ ਹਨ। ਇਸ ਸਮੇਂ ਦੇ ਦੌਰਾਨ ਤੁਸੀਂ ਹਰ ਖੇਤਰ ਵਿੱਚ ਵਿਕਾਸ ਕਰੋਗੇ।
ਇਹ ਜਾਤਕ ਆਪਣੇ ਨਵੇਂ ਵਿਚਾਰਾਂ ਅਤੇ ਤੇਜ਼ ਸੋਚਣ ਦੀ ਯੋਗਤਾ ਦੇ ਕਾਰਨ ਆਪਣੇ ਪੇਸ਼ੇਵਰ ਜੀਵਨ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਹੈਰਾਨ ਕਰ ਦੇਣਗੇ। ਕਿਉਂਕਿ ਇਸ ਸਮੇਂ ਕੁੰਭ ਰਾਸ਼ੀ ਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ, ਇਸ ਲਈ ਉਨ੍ਹਾਂ ਨੂੰ ਆਪਣੀ ਕੰਪਨੀ ਵਿੱਚ ਪ੍ਰਮੋਸ਼ਨ ਅਤੇ ਉੱਚਾ ਅਹੁਦਾ ਪ੍ਰਾਪਤ ਹੋ ਸਕਦਾ ਹੈ।
ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਕਰਕ ਰਾਸ਼ੀ
ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਬੁੱਧ ਹੁਣ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ। ਹਾਲਾਂਕਿ ਬੁੱਧ ਅਨੂਕੂਲ ਰਾਸ਼ੀ ਵਿੱਚ ਹੋਣ ਦੇ ਬਾਵਜੂਦ ਇਹ ਗੋਚਰ ਕਰਕ ਰਾਸ਼ੀ ਦੇ ਜਾਤਕਾਂ ਲਈ ਵਧੀਆ ਸਿੱਧ ਨਹੀਂ ਹੋਵੇਗਾ। ਬੁੱਧ ਦੇ ਪ੍ਰਭਾਵ ਕਾਰਨ ਵਪਾਰ ਦੇ ਖੇਤਰ ਵਿੱਚ ਸਹਿਯੋਗੀਆਂ ਅਤੇ ਪੇਸ਼ੇਵਰ ਖੇਤਰ ਵਿੱਚ ਤੁਹਾਡੇ ਹੋਰ ਸਬੰਧਾਂ ਵਿੱਚ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਡੇ ਪੈਸੇ ਜਾਂ ਹੋਰ ਕੀਮਤੀ ਸਾਮਾਨ ਖੋ ਸਕਦਾ ਹੈ। ਤੁਹਾਨੂੰ ਇਸ ਸਮੇਂ ਵਪਾਰ ਜਾਂ ਕੰਮ ਨਾਲ ਸਬੰਧਤ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਯਾਤਰਾ ਨੂੰ ਬਾਅਦ ਲਈ ਟਾਲ਼ ਦਿਓ। ਭਾਵੇਂ ਤੁਸੀਂ ਆਪਣੀ ਨੌਕਰੀ ਵਿੱਚ ਕਈ ਗੁਣਾ ਜ਼ਿਆਦਾ ਮਿਹਨਤ ਕਰੋ, ਪਰ ਚੀਜ਼ਾਂ ਤੁਹਾਡੀਆਂ ਉਮੀਦ ਦੇ ਅਨੁਸਾਰ ਨਹੀਂ ਹੋਣਗੀਆਂ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਦਸਵੇਂ ਅਤੇ ਸੱਤਵੇਂ ਘਰ ਦੇ ਸੁਆਮੀ ਬੁੱਧ ਹੁਣ ਮਕਰ ਰਾਸ਼ੀ ਵਿੱਚ ਗੋਚਰ ਕਰਨ ਦੇ ਦੌਰਾਨ ਤੁਹਾਡੇ ਦੂਜੇ ਘਰ ਵਿੱਚ ਬਿਰਾਜਮਾਨ ਰਹਿਣਗੇ। ਇਸ ਦੌਰਾਨ ਤੁਹਾਡੀ ਆਮਦਨ ਔਸਤ ਰਹੇਗੀ ਅਤੇ ਪਰਿਵਾਰਕ ਸੁੱਖ ਵਿੱਚ ਵੀ ਕਮੀ ਆ ਸਕਦੀ ਹੈ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਹੈ।
ਵਪਾਰ ਦੇ ਖੇਤਰ ਵਿੱਚ ਆਉਣ ਵਾਲ਼ੀਆਂ ਸਮੱਸਿਆਵਾਂ ਦੇ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਤੁਹਾਡੇ ਲਈ ਆਪਣੇ ਸਾਥੀ ਦੇ ਨਾਲ ਰਹਿਣਾ ਮੁਸ਼ਕਲ ਹੋ ਸਕਦਾ ਹੈ। ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਅੱਗੇ ਵਧਣ ਦੇ ਆਪਣੇ ਯਤਨਾਂ ਵਿੱਚ ਚੁਣੌਤੀਆਂ ਅਤੇ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਵਿਕਾਸ ਵਿੱਚ ਦੇਰ ਹੋ ਸਕਦੀ ਹੈ, ਅਤੇ ਇਨ੍ਹਾਂ ਗੱਲਾਂ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ।
ਧਨੂੰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ੋਧ ਅਤੇ ਵਿਕਾਸ
ਇਲਾਜ
ਬਿਜ਼ਨਸ ਅਤੇ ਕਾਊਂਸਲਿੰਗ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
24 ਜਨਵਰੀ, 2025 ਨੂੰ ਬੁੱਧ ਗ੍ਰਹਿ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਅਤੇ ਇਸ ਦਾ ਅਸਰ ਸ਼ੇਅਰ ਬਜ਼ਾਰ ’ਤੇ ਵੀ ਨਜ਼ਰ ਆਵੇਗਾ। ਅੱਗੇ ਐਸਟ੍ਰੋਸੇਜ ਏ ਆਈ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਬੁੱਧ ਦਾ ਮਕਰ ਰਾਸ਼ੀ ਵਿੱਚ ਗੋਚਰ ਹੋਣ ’ਤੇ ਸ਼ੇਅਰ ਬਜ਼ਾਰ ਵਿੱਚ ਕੀ ਤਬਦੀਲੀਆਂ ਜਾਂ ਉਤਾਰ-ਚੜ੍ਹਾਅ ਆਉਣਗੇ।
| ਟੂਰਨਾਮੈਂਟ | ਖੇਡ | ਤਰੀਕ |
|---|---|---|
| WTA ਫਾਈਨਲ | ਟੈਨਿਸ | 03 ਨਵੰਬਰ 2025 |
| ਲਾਸ ਵੇਗਾਸ ਗ੍ਰੈਂਡ ਪ੍ਰਿਕਸ | ਟੈਨਿਸ | 21 ਤੋਂ 23 ਨਵੰਬਰ, 2025 |
ਕਿਉਂਕਿ ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹਨ, ਇਸ ਲਈ ਜਦੋਂ ਬੁੱਧ ਗ੍ਰਹਿ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਸ਼ਨੀ ਦੇਵ ਬੁੱਧ ਨੂੰ ਤਕਨੀਕੀ ਗਿਆਨ ਅਤੇ ਸੂਖਮਤਾ ਪ੍ਰਦਾਨ ਕਰਦੇ ਹਨ। ਇਸ ਕਾਰਨ, ਇਹ ਗੋਚਰ ਉਪਰੋਕਤ ਦੱਸੇ ਗਏ ਖੇਡ ਟੂਰਨਾਮੈਂਟਾਂ ਅਤੇ ਹੋਰ ਖੇਡ ਟੂਰਨਾਮੈਂਟਾਂ ਦੇ ਲਈ ਲਾਭਦਾਇਕ ਸਿੱਧ ਹੋਵੇਗਾ। ਇਸ ਗੋਚਰ ਦੇ ਨਾਲ ਖਿਡਾਰੀਆਂ ਅਤੇ ਖੇਡ ਉਦਯੋਗ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਏ ਆਈ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਕੀ ਮਕਰ ਰਾਸ਼ੀ ਵਿੱਚ ਬੁੱਧ ਗ੍ਰਹਿ ਸਹਿਜ ਹੁੰਦਾ ਹੈ?
ਹਾਂ, ਬੁੱਧ ਦੇ ਲਈ ਮਕਰ ਮਿੱਤਰ ਰਾਸ਼ੀ ਹੈ।
2. ਕੁੰਭ ਰਾਸ਼ੀ ਦੇ ਸੁਆਮੀ ਗ੍ਰਹਿ ਕੌਣ ਹਨ?
ਇਸ ਰਾਸ਼ੀ ’ਤੇ ਸ਼ਨੀ ਦੇਵ ਦਾ ਸੁਆਮਿੱਤਵ ਹੈ।
3. ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਕਿਹੜਾ ਰਤਨ ਪਹਿਨਣਾ ਚਾਹੀਦਾ ਹੈ?
ਤੁਸੀਂ ਨੀਲਮ ਰਤਨ ਪਹਿਨ ਸਕਦੇ ਹੋ।