ਬੁੱਧ ਮੀਨ ਰਾਸ਼ੀ ਵਿੱਚ ਮਾਰਗੀ (7 ਅਪ੍ਰੈਲ, 2025)

Author: Charu Lata | Updated Thu, 27 Mar 2025 09:20 AM IST

ਬੁੱਧ ਮੀਨ ਰਾਸ਼ੀ ਵਿੱਚ ਮਾਰਗੀ 7 ਅਪ੍ਰੈਲ, 2025 ਨੂੰ ਸ਼ਾਮ 04:04 ਵਜੇ ਹੋਵੇਗਾ।ਬੁੱਧ ਗ੍ਰਹਿ ਬੁੱਧੀ, ਬੋਲ-ਬਾਣੀ, ਵਿੱਦਿਆ, ਤਰਕ ਅਤੇ ਬਹਿਸ ਦਾ ਕਾਰਕ ਗ੍ਰਹਿ ਹੈ, ਇਨ੍ਹਾਂ ਦਾ ਸੂਚਨਾ, ਪ੍ਰਸਾਰਣ, ਦੂਰਸੰਚਾਰ, ਸੰਚਾਰ, ਵਪਾਰ ਆਦਿ ਉੱਤੇ ਵੀ ਦਬਦਬਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧ 27 ਫਰਵਰੀ 2025 ਨੂੰ ਮੀਨ ਰਾਸ਼ੀ, ਭਾਵ ਆਪਣੀ ਨੀਚ ਰਾਸ਼ੀ ਵਿੱਚ ਪ੍ਰਵੇਸ਼ ਕਰ ਗਿਆ ਸੀ ਅਤੇ 7 ਮਈ 2025 ਤੱਕ ਮੀਨ ਰਾਸ਼ੀ ਵਿੱਚ ਹੀ ਰਹੇਗਾ। ਪਰ, ਮੀਨ ਰਾਸ਼ੀ ਵਿੱਚ ਰਹਿੰਦੇ ਹੋਏ ਬੁੱਧ ਮਹਾਰਾਜ ਆਪਣੀ ਸਥਿਤੀ ਬਦਲਦੇ ਰਹਿਣਗੇ ਜਿਵੇਂ ਕਿ 27 ਫਰਵਰੀ ਤੋਂ 15 ਮਾਰਚ ਤੱਕ, ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਸਥਿਤੀ ਵਿੱਚ ਸੀ, ਜਦੋਂ ਕਿ 15 ਮਾਰਚ ਤੋਂ 7 ਅਪ੍ਰੈਲ ਤੱਕ, ਬੁੱਧ ਵੱਕਰੀ ਸਥਿਤੀ ਵਿੱਚ ਰਹੇਗਾ। ਬੁੱਧ ਗ੍ਰਹਿ ਲਗਭਗ 24 ਦਿਨਾਂ ਤੱਕ ਮੀਨ ਰਾਸ਼ੀ ਵਿੱਚ ਵੱਕਰੀ ਸਥਿਤੀ ਵਿੱਚ ਰਿਹਾ ਹੈ।


ਇਹ ਵੀ ਪੜ੍ਹੋ: ਰਾਸ਼ੀਫਲ 2025

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਬੁੱਧ ਦੇ ਮਾਰਗੀ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਇਸ ਤਰ੍ਹਾਂ, ਲਗਭਗ 24 ਦਿਨਾਂ ਤੱਕ ਮੀਨ ਰਾਸ਼ੀ ਵਿੱਚ ਵੱਕਰੀ ਰਹਿਣ ਤੋਂ ਬਾਅਦ, ਬੁੱਧ ਹੁਣ ਆਪਣੀ ਨੀਚ ਰਾਸ਼ੀ ਵਿੱਚ ਮਾਰਗੀ ਹੋ ਜਾਵੇਗਾ। ਆਓ ਜਾਣੀਏ ਕਿਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋ ਕੇ ਸਾਰੀਆਂ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਦੇਵੇਗਾ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Direct in Pisces

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਮੀਨ ਰਾਸ਼ੀ ਵਿੱਚ ਬੁੱਧ ਮਾਰਗੀ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਨੀਚ ਰਾਸ਼ੀ ਵਿੱਚ ਰਹਿੰਦੇ ਹੋਏ ਮਾਰਗੀ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਬੁੱਧ ਗ੍ਰਹਿ ਦੀ ਨੀਚਤਾ ਦਾ ਪ੍ਰਭਾਵ ਵਧੇਗਾ ਅਤੇ ਨਤੀਜੇ ਵੱਜੋਂ, ਤੁਹਾਡੇ ਆਤਮਵਿਸ਼ਵਾਸ ਵਿੱਚ ਕੁਝ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦੇ ਹਨ। ਭਰਾਵਾਂ ਨਾਲ ਸਬੰਧ ਵੀ ਥੋੜੇ ਕਮਜ਼ੋਰ ਰਹਿ ਸਕਦੇ ਹਨ। ਬੇਲੋੜੇ ਖਰਚਿਆਂ ਨੂੰ ਰੋਕਣਾ ਅਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੋਵੇਗਾ।

ਉਪਾਅ: ਮੱਥੇ 'ਤੇ ਨਿਯਮਿਤ ਤੌਰ 'ਤੇ ਕੇਸਰ ਦਾ ਟਿੱਕਾ ਲਗਾਉਣਾ ਸ਼ੁਭ ਰਹੇਗਾ।

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: बुद्ध मीन राशि में मार्गी

ਮੇਖ਼ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਲਾਭ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਜੇਕਰ ਤੁਸੀਂਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ ਕੁਝ ਸਾਵਧਾਨੀਆਂ ਵਰਤਦੇ ਹੋ, ਤਾਂ ਤੁਸੀਂ ਵਿੱਤੀ ਮਾਮਲਿਆਂ ਵਿੱਚ ਕਾਫ਼ੀ ਵਧੀਆ ਪ੍ਰਦਰਸ਼ਨ ਕਰ ਸਕੋਗੇ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਅਜ਼ੀਜ਼ਾਂ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਤੁਹਾਡੀ ਆਮਦਨ ਵਧ ਸਕਦੀ ਹੈ ਅਤੇ ਤੁਸੀਂ ਕਾਰੋਬਾਰ ਵਿੱਚ ਮੁਨਾਫ਼ਾ ਕਮਾ ਸਕਦੇ ਹੋ।

ਉਪਾਅ: ਗਊ ਨੂੰ ਹਰੀ ਪਾਲਕ ਖੁਆਉਣਾ ਸ਼ੁਭ ਰਹੇਗਾ।

ਬ੍ਰਿਸ਼ਭ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਚੌਥੇ ਘਰ ਦਾ ਵੀ ਸੁਆਮੀ ਹੈ, ਜੋ ਹੁਣ ਤੁਹਾਡੇ ਕਰਮ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਤੁਸੀਂ ਘਰੇਲੂ ਮਾਮਲਿਆਂ ਵਿੱਚ ਸਮਝਦਾਰੀ ਨਾਲ ਕੰਮ ਕਰਕੇ ਆਪਣੇ ਘਰੇਲੂ ਜੀਵਨ ਦਾ ਆਨੰਦ ਮਾਣ ਸਕੋਗੇ। ਧਿਆਨ ਨਾਲ ਗੱਡੀ ਚਲਾ ਕੇ ਤੁਸੀਂ ਯਾਦਗਾਰੀ ਯਾਤਰਾਵਾਂ 'ਤੇ ਵੀ ਜਾ ਸਕੋਗੇ। ਨਾਲ ਹੀ, ਸਮਝਦਾਰੀ ਨਾਲ ਫੈਸਲੇ ਲੈ ਕੇ, ਤੁਸੀਂ ਕਾਰੋਬਾਰ ਵਿੱਚ ਚੰਗਾ ਮੁਨਾਫ਼ਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਕੁੱਲ ਮਿਲਾ ਕੇ, ਜੇਕਰ ਤੁਸੀਂ ਸਾਵਧਾਨੀ ਵਰਤਦੇ ਹੋ, ਤਾਂਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣਾ ਤੁਹਾਡੇ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ।

ਉਪਾਅ: ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰੋ।

ਮਿਥੁਨ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਕਿਸਮਤ ਦੇ ਘਰ ਵਿੱਚ ਆਪਣੀ ਸਭ ਤੋਂ ਨੀਚ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਭੈਣ-ਭਰਾਵਾਂ ਅਤੇ ਦੋਸਤਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਪਵੇਗੀ। ਮੋਬਾਈਲ 'ਤੇ ਗੱਲਬਾਤ ਕਰਦੇ ਸਮੇਂ, ਗਾਲੀ-ਗਲੋਚ ਵਾਲੀ ਭਾਸ਼ਾ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਕੁਝ ਅਜਿਹਾ ਕਹੋ, ਜੋ ਬਾਅਦ ਵਿੱਚ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਸਕੇ। ਜਿੰਨਾ ਹੋ ਸਕੇ ਯਾਤਰਾ ਕਰਨ ਤੋਂ ਬਚੋ ਅਤੇ ਆਪਣੇ-ਆਪ ਨੂੰ ਧਾਰਮਿਕ ਰੱਖਣ ਦੀ ਕੋਸ਼ਿਸ਼ ਕਰੋ।

ਉਪਾਅ: ਮਿੱਟੀ ਦੇ ਭਾਂਡੇ ਵਿੱਚ ਮਸ਼ਰੂਮ ਭਰ ਕੇ ਕਿਸੇ ਧਾਰਮਿਕ ਸਥਾਨ ‘ਤੇ ਦਾਨ ਕਰਨਾ ਸ਼ੁਭ ਰਹੇਗਾ।

ਕਰਕ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਸਿੰਘ ਰਾਸ਼ੀ ਵਾਲ਼ਿਆਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਲਾਭ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਤੁਹਾਨੂੰ ਸਮਾਜਿਕ ਮਾਮਲਿਆਂ ਵਿੱਚ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ, ਤਾਂ ਹੀ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਇਸ ਤੋਂ ਇਲਾਵਾ, ਸਖ਼ਤ ਮਿਹਨਤ ਨਾਲ ਚੰਗਾ ਮੁਨਾਫ਼ਾ ਵੀ ਮਿਲ ਸਕਦਾ ਹੈ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ, ਤੁਸੀਂ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਸਮਝਦਾਰੀ ਦਿਖਾ ਕੇ ਸਮੱਸਿਆਵਾਂ 'ਤੇ ਕਾਬੂ ਪਾਉਣ ਦੇ ਯੋਗ ਹੋਵੋਗੇ।

ਉਪਾਅ: ਖੁਸਰਿਆਂ ਨੂੰ ਹਰੇ ਕੱਪੜੇ ਅਤੇ ਹਰੀਆਂ ਚੂੜ੍ਹੀਆਂ ਦਿਓ।

ਸਿੰਘ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ, ਤੁਹਾਡੇ ਦਸਵੇਂ ਘਰ ਦਾ ਵੀ ਸੁਆਮੀ ਹੈ, ਜੋ ਕਿ ਕਰੀਅਰ ਨੂੰ ਦਰਸਾਉਂਦਾ ਹੈ। ਹੁਣ ਬੁੱਧ ਗ੍ਰਹਿ ਤੁਹਾਡੇ ਸੱਤਵੇਂ ਘਰ ਵਿੱਚ ਆਪਣੀ ਨੀਚ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਬੁੱਧ ਗ੍ਰਹਿ ਤੁਹਾਡੇ ਕੰਮ ਅਤੇ ਕਾਰੋਬਾਰ ਵਿੱਚ ਕੁਝ ਰੁਕਾਵਟਾਂ ਪੈਦਾ ਕਰ ਸਕਦਾ ਹੈ। ਤੁਹਾਨੂੰ ਆਪਣੇ ਵਿਆਹੁਤਾ ਜੀਵਨ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੁੱਧ ਦੀ ਇਹ ਸਥਿਤੀ ਕੁਝ ਸਰੀਰਕ ਦਰਦ ਦਾ ਕਾਰਨ ਵੀ ਬਣ ਸਕਦੀ ਹੈ। ਜੇਕਰ ਤੁਸੀਂ ਪ੍ਰਸ਼ਾਸਨ ਨਾਲ ਜੁੜੇ ਵਿਅਕਤੀ ਹੋ ਜਾਂ ਪ੍ਰਸ਼ਾਸਨ ਨਾਲ ਸਬੰਧਤ ਕੋਈ ਕੰਮ ਹੈ ਤਾਂ ਤੁਹਾਨੂੰ ਹੁਣ ਇਸ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲੈਣ ਦੀ ਲੋੜ ਹੋਵੇਗੀ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨ, ਕਿਸੇ ਵੀ ਸਰਕਾਰੀ ਕਰਮਚਾਰੀ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਵਿੱਚ ਨਾ ਪਓ ਅਤੇ ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲਓ।

ਉਪਾਅ: ਨਿਯਮਿਤ ਤੌਰ 'ਤੇ ਗਣੇਸ਼ ਚਾਲੀਸਾ ਦਾ ਪਾਠ ਕਰੋ।

ਕੰਨਿਆ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਕਿਸਮਤ ਦੇ ਘਰ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਹੁਣ ਬੁੱਧ ਗ੍ਰਹਿ ਤੁਹਾਡੇ ਛੇਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਮੀਨ ਰਾਸ਼ੀ ਵਿੱਚ ਬੁੱਧ ਦਾ ਮਾਰਗੀ ਹੋਣਾ ਤੁਹਾਡੇ ਲਈ ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਮੱਦਦਗਾਰ ਹੋਵੇਗਾ। ਜੇਕਰ ਤੁਸੀਂ ਨਿਮਰਤਾ ਨਾਲ ਬੇਨਤੀ ਕਰੋਗੇ ਤਾਂ ਤੁਹਾਨੂੰ ਆਪਣੇ ਸੀਨੀਅਰਾਂ ਤੋਂ ਸਹਿਯੋਗ ਮਿਲ ਸਕਦਾ ਹੈ। ਆਪਣੇ ਪਿਤਾ ਅਤੇ ਪਿਤਾ ਵਰਗੇ ਲੋਕਾਂ ਦੀ ਮੱਦਦ ਨਾਲ, ਤੁਸੀਂ ਬਿਹਤਰ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਬੁੱਧ ਦੀ ਮਾਰਗੀ ਚਾਲ ਤੁਹਾਨੂੰ ਵਿੱਤੀ ਮਾਮਲਿਆਂ ਦੇ ਨਾਲ-ਨਾਲ ਪ੍ਰਤੀਯੋਗਿਤਾ ਵਰਗੇ ਮਾਮਲਿਆਂ ਵਿੱਚ ਵੀ ਅੱਗੇ ਲੈ ਜਾ ਸਕਦੀ ਹੈ।

ਉਪਾਅ: ਕੰਨਿਆ ਦੇਵੀਆਂ ਦੀ ਪੂਜਾ ਕਰਨਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਸ਼ੁਭ ਰਹੇਗਾ।

ਤੁਲਾ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਵਾਲ਼ੇ ਲੋਕਾਂ ਦੇ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਅੱਠਵੇਂ ਅਤੇ ਲਾਭ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪੰਜਵੇਂ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਤੁਹਾਨੂੰ ਆਪਣੀ ਆਮਦਨ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਵਪਾਰ ਜਾਂ ਕਾਰੋਬਾਰ ਨਾਲ ਜੁੜੇ ਵਿਅਕਤੀ ਹੋ, ਤਾਂ ਕਿਸੇ ਵੀ ਕਰਜ਼ੇ ਦੇ ਲੈਣ-ਦੇਣ ਤੋਂ ਬਚਣਾ ਜ਼ਰੂਰੀ ਹੋਵੇਗਾ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੇ ਦੌਰਾਨਬੱਚਿਆਂ ਅਤੇ ਵਿੱਦਿਆ ਨਾਲ ਸਬੰਧਤ ਮਾਮਲਿਆਂ ਵਿੱਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਪ੍ਰੇਮ ਸਬੰਧਾਂ ਵਿੱਚ ਕੁਝ ਮੁਸ਼ਕਲਾਂ ਜਾਂ ਸਮੱਸਿਆਵਾਂ ਵੇਖੀਆਂ ਜਾ ਸਕਦੀਆਂ ਹਨ। ਇਹ ਸਮਾਂ ਵਿੱਤੀ ਮਾਮਲਿਆਂ ਲਈ ਵੀ ਚੰਗਾ ਨਹੀਂ ਮੰਨਿਆ ਜਾਵੇਗਾ।

ਉਪਾਅ: ਗਊ ਨੂੰ ਹਰਾ ਚਾਰਾ ਖਿਲਾਓਣਾ ਸ਼ੁਭ ਰਹੇਗਾ।

ਬ੍ਰਿਸ਼ਚਕ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਚੌਥੇ ਘਰ ਵਿੱਚ ਰਹਿੰਦੇ ਹੋਏ ਮਾਰਗੀ ਹੋਣ ਜਾ ਰਿਹਾ ਹੈ। ਤੁਹਾਨੂੰ ਕਾਰਜ ਸਥਾਨ ਵਿੱਚ ਕੁਝ ਮੁਸ਼ਕਲਾਂ ਤੋਂ ਬਾਅਦ ਚੰਗੀ ਸਫਲਤਾ ਮਿਲ ਸਕਦੀ ਹੈ। ਵਿਆਹੇ ਲੋਕਾਂ ਨੂੰ ਆਪਣੇ ਵਿਆਹੁਤਾ ਜੀਵਨ ਦਾ ਧਿਆਨ ਰੱਖਣਾ ਪਵੇਗਾ। ਇਹ ਗੱਲ ਰੋਜ਼ਾਨਾ ਦੇ ਰੁਜ਼ਗਾਰ ਵਿੱਚ ਵੀ ਲਾਗੂ ਹੋਵੇਗੀ ਕਿ ਜੇਕਰ ਬੁੱਧ ਦੀ ਮੀਨ ਰਾਸ਼ੀ ਵਿੱਚ ਮਾਰਗੀ ਗਤੀ ਦੇ ਦੌਰਾਨ ਸਾਵਧਾਨੀ ਨਾਲ ਕੰਮ ਕੀਤਾ ਜਾਵੇ ਤਾਂ ਚੰਗੇ ਨਤੀਜੇ ਪ੍ਰਾਪਤ ਹੋਣਗੇ।

ਉਪਾਅ: ਪੰਛੀਆਂ ਨੂੰ ਦਾਣਾ ਖੁਆਉਣਾ ਸ਼ੁਭ ਰਹੇਗਾ।

ਧਨੂੰ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਜਾਤਕਾਂ ਦੇ ਲਈ, ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਕਿਸਮਤ ਦੇ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਤੀਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਅਦਾਲਤੀ ਮਾਮਲਿਆਂ ਜਾਂ ਕਰਜ਼ਿਆਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ। ਪਿਤਾ ਨਾਲ ਸਬੰਧਤ ਮਾਮਲਿਆਂ ਨੂੰ ਵੀ ਵਧੇਰੇ ਗੰਭੀਰਤਾ ਨਾਲ ਨਜਿੱਠਣਾ ਪਵੇਗਾ। ਕਿਸੇ ਨਾਲ ਗੱਲ ਕਰਦੇ ਸਮੇਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਾ ਕਰੋ ਅਤੇ ਨਾਲ ਹੀ ਕੁਝ ਵੀ ਅਜਿਹਾ ਨਾ ਕਹੋ, ਜੋ ਭਵਿੱਖ ਵਿੱਚ ਤੁਹਾਨੂੰ ਨੁਕਸਾਨ ਪਹੁੰਚਾ ਸਕੇ। ਆਪਣੇ ਭਰਾਵਾਂ ਨਾਲ ਕੋਈ ਝਗੜਾ ਨਹੀਂ ਹੋਣਾ ਚਾਹੀਦਾ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਦੇ ਦੌਰਾਨਵਿੱਤੀ ਮਾਮਲਿਆਂ ਵਿੱਚ ਵੀ ਸਾਵਧਾਨ ਰਹਿਣਾ ਚਾਹੀਦਾ ਹੈ।

ਉਪਾਅ: ਦਮੇ ਦੇ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ।

ਮਕਰ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਦੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਹੁਣ ਇਹ ਤੁਹਾਡੇ ਦੂਜੇ ਘਰ ਵਿੱਚ ਮਾਰਗੀ ਹੋਣ ਜਾ ਰਿਹਾ ਹੈ। ਤੁਹਾਨੂੰ ਆਪਣੀ ਗੱਲਬਾਤ ਦਾ ਤਰੀਕਾ ਬਹੁਤ ਸ਼ੁੱਧ ਅਤੇ ਸੱਭਿਅਕ ਰੱਖਣਾ ਹੋਵੇਗਾ। ਕਠੋਰ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਚੋ, ਖਾਸ ਕਰਕੇ ਦੋਸਤਾਂ ਅਤੇ ਅਜ਼ੀਜ਼ਾਂ ਨਾਲ ਗੱਲ ਕਰਦੇ ਸਮੇਂ ਪੂਰਾ ਧਿਆਨ ਰੱਖੋ। ਇਸ ਤੋਂ ਇਲਾਵਾ, ਪਰਿਵਾਰ ਦੇ ਮੈਂਬਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਵਿੱਤੀ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਲੈਣਾ ਚਾਹੀਦਾ। ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰਨਗੇ। ਤੁਹਾਨੂੰ ਆਪਣਾ ਮਨਪਸੰਦ ਭੋਜਨ ਖਾਣ ਦੇ ਮੌਕੇ ਮਿਲਦੇ ਰਹਿਣਗੇ।

ਉਪਾਅ: ਮਾਸ, ਸ਼ਰਾਬ ਆਦਿ ਤਿਆਗ ਕੇ ਸ਼ੁੱਧ ਅਤੇ ਸਾਤਵਿਕ ਬਣੇ ਰਹੋ।

ਕੁੰਭ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਲੋਕਾਂ ਲਈ, ਬੁੱਧ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ, ਜੋ ਹੁਣ ਤੁਹਾਡੇ ਪਹਿਲੇ ਘਰ ਵਿੱਚ ਆਪਣੀ ਨੀਚ ਰਾਸ਼ੀ ਵਿੱਚ ਮਾਰਗੀ ਹੋਣ ਜਾ ਰਿਹਾ ਹੈ।ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਣ ਦੀ ਅਵਧੀ ਦੇ ਦੌਰਾਨਤੁਹਾਨੂੰ ਘਰੇਲੂ ਜੀਵਨ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ। ਜ਼ਮੀਨ, ਇਮਾਰਤ ਅਤੇ ਵਾਹਨ ਨਾਲ ਸਬੰਧਤ ਮਾਮਲਿਆਂ ਵਿੱਚ ਤੁਲਨਾਤਮਕ ਤੌਰ 'ਤੇ ਵਧੇਰੇ ਸਾਵਧਾਨ ਰਹੋ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਵਿਆਹੁਤਾ ਜੀਵਨ ਵਿੱਚ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਾਰੋਬਾਰੀ ਜਾਤਕਾਂ ਨੂੰ ਇਸ ਸਮੇਂ ਸਾਵਧਾਨ ਰਹਿਣ ਦੀ ਲੋੜ ਹੋਵੇਗੀ, ਕਿਉਂਕਿ ਇੱਕ ਛੋਟੀ ਜਿਹੀ ਗਲਤੀ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਤੋਂ ਇਲਾਵਾ, ਤੁਹਾਨੂੰ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਖਾਸ ਕਰਕੇ ਤੁਹਾਨੂੰ ਕਿਸੇ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਰਿਸ਼ਤੇਦਾਰਾਂ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣੇ ਚਾਹੀਦੇ ਹਨ।

ਉਪਾਅ: ਨਿਯਮਿਤ ਤੌਰ ‘ਤੇ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ।

ਮੀਨ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. 2025 ਵਿੱਚ ਬੁੱਧ ਮੀਨ ਰਾਸ਼ੀ ਵਿੱਚ ਮਾਰਗੀ ਹੋਵੇਗਾ?

ਬੁੱਧ ਦੇਵ 07 ਅਪ੍ਰੈਲ 2025 ਨੂੰ ਆਪਣੀ ਵੱਕਰੀ ਸਥਿਤੀ ਤੋਂ ਬਾਹਰ ਆਵੇਗਾ ਅਤੇ ਆਪਣੀ ਨੀਚ ਰਾਸ਼ੀ ਮੀਨ ਵਿੱਚ ਮਾਰਗੀ ਹੋ ਜਾਵੇਗਾ।

2. ਬੁੱਧ ਕੌਣ ਹੈ?

ਜੋਤਿਸ਼ ਵਿੱਚ, ਬੁੱਧ ਗ੍ਰਹਿ ਨੂੰ ਰਾਜਕੁਮਾਰ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਨੂੰ ਬੋਲ-ਬਾਣੀ, ਬੁੱਧੀ ਅਤੇ ਕਾਰੋਬਾਰ ਦਾ ਕਾਰਕ ਕਿਹਾ ਜਾਂਦਾ ਹੈ।

3. ਮੀਨ ਰਾਸ਼ੀ ਦਾ ਸੁਆਮੀ ਕੌਣ ਹੈ?

ਰਾਸ਼ੀ ਚੱਕਰ ਦੀ ਆਖਰੀ ਰਾਸ਼ੀ ਮੀਨ ਦਾ ਸੁਆਮੀ ਗ੍ਰਹਿ ਬ੍ਰਹਸਪਤੀ ਹੈ।

Talk to Astrologer Chat with Astrologer