ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ (10 ਨਵੰਬਰ, 2025)

Author: Charu Lata | Updated Fri, 01 Aug 2025 09:25 AM IST

ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ 10 ਨਵੰਬਰ, 2025 ਦੀ ਅੱਧੀ ਰਾਤ ਨੂੰ 12:03 ਵਜੇ ਹੋਵੇਗਾ।


ਵੈਦਿਕ ਜੋਤਿਸ਼ ਵਿੱਚ, ਬੁੱਧ ਨੂੰ ਬੁੱਧੀ, ਬੋਲਬਾਣੀ ਅਤੇ ਤਰਕ ਦਾ ਗ੍ਰਹਿ ਮੰਨਿਆ ਜਾਂਦਾ ਹੈ, ਜੋ ਕਿ ਮਿਥੁਨ ਅਤੇ ਕੰਨਿਆ ਰਾਸ਼ੀ ਦਾ ਸੁਆਮੀ ਹੈ। ਬੁੱਧ ਮੀਨ ਰਾਸ਼ੀ ਵਿੱਚ ਨੀਚ ਦਾ ਹੁੰਦਾ ਹੈ। ਬੁੱਧ ਜੋਤਿਸ਼ ਵਿੱਚ ਇੱਕ ਮਹੱਤਵਪੂਰਣ ਗ੍ਰਹਿ ਹੈ, ਜਿਸ ਨੂੰ "ਗ੍ਰਹਾਂ ਦਾ ਰਾਜਕੁਮਾਰ" ਵੀ ਕਿਹਾ ਜਾਂਦਾ ਹੈ।

ਵੈਦਿਕ ਜੋਤਿਸ਼ ਦੇ ਅਨੁਸਾਰ ਬੁੱਧ

ਜਦੋਂ ਬੁੱਧ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਤਾਂ ਇਸ ਦੀ ਸਥਿਤੀ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ ਕਿਉਂਕਿ ਇਹ ਦੋਵੇਂ ਰਾਸ਼ੀਆਂ ਬੁੱਧ ਦੁਆਰਾ ਸ਼ਾਸਿਤ ਹੁੰਦੀਆਂ ਹਨ। ਦੂਜੇ ਪਾਸੇ, ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਮਿਥੁਨ ਅਤੇ ਕੰਨਿਆ ਰਾਸ਼ੀ ਵਿੱਚ ਮੌਜੂਦ ਹੁੰਦਾ ਹੈ, ਤਾਂ ਅਜਿਹੇ ਲੋਕ ਬਹੁਤ ਬੁੱਧੀਮਾਨ ਹੁੰਦੇ ਹਨ ਅਤੇ ਵਧੀਆ ਲਾਭ ਪ੍ਰਾਪਤ ਕਰਨ ਵਿੱਚ ਸਫਲ ਹੁੰਦੇ ਹਨ। ਨਾਲ਼ ਹੀ, ਉਹ ਪ੍ਰਤੀਯੋਗੀਆਂ ਲਈ ਇੱਕ ਚੰਗੇ ਪ੍ਰਤੀਯੋਗੀ ਵੱਜੋਂ ਉੱਭਰਣਗੇ। ਇਸ ਦੇ ਉਲਟ, ਜਦੋਂ ਬੁੱਧ ਜਲ ਤੱਤ ਦੀ ਰਾਸ਼ੀ ਮੀਨ ਰਾਸ਼ੀ ਵਿੱਚ ਹੁੰਦਾ ਹੈ, ਤਾਂ ਇਹ ਆਪਣੀਆਂ ਸਾਰੀਆਂ ਸ਼ਕਤੀਆਂ ਗੁਆ ਦਿੰਦਾ ਹੈ, ਕਿਉਂਕਿ ਮੀਨ ਰਾਸ਼ੀ ਇਸ ਦੀ ਨੀਚ ਰਾਸ਼ੀ ਹੈ। ਬੁੱਧ ਗ੍ਰਹਿ ਮੀਨ ਰਾਸ਼ੀ ਵਿੱਚ ਹੋਣ ‘ਤੇ ਜਾਤਕ ਨੂੰ ਬੁੱਧੀ ਅਤੇ ਕਾਰੋਬਾਰ ਦੇ ਸੰਬੰਧ ਵਿੱਚ ਨਕਾਰਾਤਮਕ ਪ੍ਰਭਾਵ ਝੱਲਣੇ ਪੈਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਰਿਸ਼ਤੇ ਵਿੱਚ ਸਾਥੀ ਨਾਲ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਓ ਜਾਣੀਏ ਕਿ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਹੋਣ ਦਾ ਸਾਰੀਆਂ 12 ਰਾਸ਼ੀਆਂ 'ਤੇ ਕੀ ਪ੍ਰਭਾਵ ਪਵੇਗਾ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Mercury Retrograde in Scorpio

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : बुध वृश्चिक राशि में वक्री

ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਵੱਕਰੀ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਕੁੰਡਲੀ ਦੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਵੱਕਰੀ ਤੁਹਾਡੇ ਅੱਠਵੇਂ ਘਰ ਵਿੱਚ ਹੋਵੇਗਾ। ਤੁਹਾਡੀ ਮਿਹਨਤ ਵਿੱਚ ਵਾਰ-ਵਾਰ ਰੁਕਾਵਟਾਂ ਆ ਸਕਦੀਆਂ ਹਨ, ਹਾਲਾਂਕਿ ਕਈ ਵਾਰ ਅਚਾਨਕ ਲਾਭ ਵੀ ਪ੍ਰਾਪਤ ਹੋ ਸਕਦੇ ਹਨ। ਕੰਮ ਦਾ ਬੋਝ ਵਧ ਸਕਦਾ ਹੈ ਅਤੇ ਸਮਾਂ-ਸਾਰਣੀ ਥੋੜ੍ਹੀ ਤੰਗ ਹੋਵੇਗੀ। ਕਾਰੋਬਾਰ ਵਿੱਚ ਲਾਭ ਅਤੇ ਨੁਕਸਾਨ ਦੋਵਾਂ ਦੀ ਸੰਭਾਵਨਾ ਹੈ ਅਤੇ ਸਖ਼ਤ ਮੁਕਾਬਲਾ ਵੀ ਹੋ ਸਕਦਾ ਹੈ। ਤੁਹਾਨੂੰ ਯਾਤਰਾ ਨਾਲ ਸਬੰਧਤ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ, ਥੋੜਾ ਜਿਹਾ ਆਲਸ ਵੀ ਤੁਹਾਡੀਆਂ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਰਿਸ਼ਤੇ ਵਿੱਚ ਸ਼ਾਂਤੀ ਕਾਇਮ ਰੱਖਣਾ ਜ਼ਰੂਰੀ ਹੋਵੇਗਾ। ਵਿਸ਼ਵਾਸ ਦੀ ਕਮੀ ਹੋ ਸਕਦੀ ਹੈ, ਇਸ ਲਈ ਸਾਥੀ ਨਾਲ ਸਮਝ ਅਤੇ ਆਪਸੀ ਤਾਲਮੇਲ ਵਧਾਉਣ ਦੀ ਜ਼ਰੂਰਤ ਹੈ। ਅੱਖਾਂ ਵਿੱਚ ਜਲਣ ਜਾਂ ਦੰਦਾਂ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਦਾ ਇਲਾਜ ਕਰਨ ਦੀ ਜ਼ਰੂਰਤ ਹੋਵੇਗੀ।

ਉਪਾਅ: ਤੁਸੀਂ ਹਰ ਰੋਜ਼ 19 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਮੇਖ਼ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬੁੱਧ ਗ੍ਰਹਿ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਇਸ ਅਵਧੀ ਦੇ ਦੌਰਾਨ ਤੁਹਾਨੂੰ ਨਵੇਂ ਦੋਸਤ ਬਣਾਉਣ ਅਤੇ ਨਵੇਂ ਲੋਕਾਂ ਨਾਲ ਜੁੜਨ ਦੇ ਮੌਕੇ ਮਿਲ ਸਕਦੇ ਹਨ। ਪਰ ਇਸ ਦੇ ਨਾਲ ਹੀ, ਦੋਸਤਾਂ ਨਾਲ ਕੁਝ ਦੂਰੀ ਜਾਂ ਝਗੜਾ ਹੋ ਸਕਦਾ ਹੈ, ਤੁਹਾਨੂੰ ਇਸ ਦੇ ਲਈ ਤਿਆਰ ਰਹਿਣਾ ਹੋਵੇਗਾ। ਕੰਮ ਵਿੱਚ ਹੌਲ਼ੀ-ਹੌਲ਼ੀ ਤਰੱਕੀ ਹੋਵੇਗੀ ਅਤੇ ਸਥਿਰਤਾ ਬਣੀ ਰਹੇਗੀ, ਪਰ ਕੋਈ ਵੱਡਾ ਇਨਾਮ ਜਾਂ ਤਰੱਕੀ ਮਿਲਣ ਦੀ ਸੰਭਾਵਨਾ ਥੋੜ੍ਹੀ ਘੱਟ ਹੈ। ਕਾਰੋਬਾਰ ਦੇ ਖੇਤਰ ਵਿੱਚ, ਇਸ ਸਮੇਂ ਲਾਭ ਕਮਾਉਣ ਅਤੇ ਨਵੇਂ ਸੌਦੇ ਕਰਨ ਦਾ ਇੱਕ ਚੰਗਾ ਮੌਕਾ ਮਿਲੇਗਾ, ਜਿਸ ਨਾਲ ਤੁਹਾਡੀ ਕਮਾਈ ਵਧ ਸਕਦੀ ਹੈ। ਯਾਤਰਾ ਤੁਹਾਡੇ ਲਈ ਲਾਭਦਾਇਕ ਹੋਵੇਗੀ ਅਤੇ ਇਸ ਰਾਹੀਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਖੁਸ਼ੀ ਕਾਇਮ ਰੱਖਣ ਲਈ ਕੁਝ ਸਮਝੌਤੇ ਕਰਨੇ ਪੈਣਗੇ, ਤਾਂ ਹੀ ਰਿਸ਼ਤੇ ਵਿੱਚ ਮਿਠਾਸ ਬਣੀ ਰਹੇਗੀ। ਆਪਣੇ ਸਾਥੀ ਦੀ ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੈ, ਖਾਸ ਕਰਕੇ ਜੇਕਰ ਉਹ ਪਿੱਠ ਦਰਦ ਤੋਂ ਪਰੇਸ਼ਾਨ ਹੈ, ਤਾਂ ਤੁਹਾਨੂੰ ਇਲਾਜ 'ਤੇ ਪੈਸਾ ਖਰਚ ਕਰਨਾ ਪੈ ਸਕਦਾ ਹੈ।

ਉਪਾਅ- ਵੀਰਵਾਰ ਨੂੰ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਬ੍ਰਿਸ਼ਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਲਈ, ਬੁੱਧ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿੱਤੀ ਤੌਰ 'ਤੇ, ਤੁਹਾਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਰਜ਼ਾ ਲੈਣ ਦੀ ਲੋੜ ਹੋ ਸਕਦੀ ਹੈ। ਇਸ ਸਮੇਂ ਤੁਹਾਡੇ ਆਪਣੇ ਸੀਨੀਅਰ ਨਾਲ ਬਹਿਸ ਜਾਂ ਮੱਤਭੇਦ ਹੋ ਸਕਦੇ ਹਨ ਅਤੇ ਤੁਹਾਨੂੰ ਲੱਗ ਸਕਦਾ ਹੈ ਕਿ ਤੁਹਾਡੀ ਮਿਹਨਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕਾਰੋਬਾਰ ਵਿੱਚ, ਭਾਵੇਂ ਤੁਸੀਂ ਚੰਗਾ ਕੰਮ ਕਰੋਗੇ, ਪਰ ਡਰ ਹੈ ਕਿ ਤੁਹਾਨੂੰ ਓਨਾ ਲਾਭ ਨਹੀਂ ਮਿਲੇਗਾ, ਜਿੰਨਾ ਤੁਸੀਂ ਚਾਹੁੰਦੇ ਹੋ। ਖਰਚੇ ਵਧ ਸਕਦੇ ਹਨ ਅਤੇ ਤੁਹਾਨੂੰ ਕੁਝ ਜ਼ਰੂਰੀ ਕਾਰਨਾਂ ਕਰਕੇ ਪੈਸੇ ਉਧਾਰ ਲੈਣੇ ਪੈ ਸਕਦੇ ਹਨ। ਜੀਵਨ ਸਾਥੀ ਦੇ ਨਾਲ਼ ਦੂਰੀ ਹੋ ਸਕਦੀ ਹੈ, ਜਿਸ ਕਾਰਨ ਰਿਸ਼ਤੇ ਵਿੱਚ ਤਾਲਮੇਲ ਕਾਇਮ ਰੱਖਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਇਸ ਸਮੇਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ ਅਤੇ ਪਿੱਠ ਦਰਦ ਵਰਗੀਆਂ ਸਮੱਸਿਆਵਾਂ ਵੀ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਉਪਾਅ: ਤੁਸੀਂ ਹਰ ਰੋਜ਼ 11 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।

ਮਿਥੁਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਵਾਲ਼ਿਆਂ ਲਈ, ਬੁੱਧ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਪੰਜਵੇਂ ਘਰ ਵਿੱਚ ਹੋਵੇਗਾ। ਬੱਚਿਆਂ ਦੀ ਤਰੱਕੀ ਬਾਰੇ ਚਿੰਤਾ ਵਧ ਸਕਦੀ ਹੈ ਅਤੇ ਮਨ ਥੋੜ੍ਹਾ ਪਰੇਸ਼ਾਨ ਰਹਿ ਸਕਦਾ ਹੈ। ਨਾਲ ਹੀ, ਇਸ ਦੌਰਾਨ ਤੁਹਾਨੂੰ ਬਿਨਾਂ ਕਿਸੇ ਕਾਰਨ ਯਾਤਰਾ ਕਰਨੀ ਪੈ ਸਕਦੀ ਹੈ। ਕੰਮ ਨੂੰ ਲੈ ਕੇ ਸਹਿਕਰਮੀਆਂ ਨਾਲ਼ ਬਹਿਸ ਜਾਂ ਮੱਤਭੇਦ ਹੋ ਸਕਦੇ ਹਨ, ਜਿਸ ਨਾਲ ਤਣਾਅ ਵਧ ਸਕਦਾ ਹੈ। ਕਾਰੋਬਾਰੀਆਂ ਲਈ ਇਸ ਸਮੇਂ ਮੁਨਾਫ਼ਾ ਥੋੜ੍ਹਾ ਘੱਟ ਹੋਵੇਗਾ, ਖਾਸ ਕਰਕੇ ਸੱਟੇਬਾਜ਼ੀ ਜਾਂ ਜੋਖਮ ਭਰੇ ਕੰਮ ਵਿੱਚ। ਲਾਭ ਪ੍ਰਾਪਤ ਕਰਨ ਲਈ ਤੁਹਾਨੂੰ ਬਿਹਤਰ ਯੋਜਨਾਵਾਂ ਬਣਾ ਕੇ ਅੱਗੇ ਵਧਣਾ ਹੋਵੇਗਾ। ਤੁਸੀਂ ਆਪਣੇ ਜੀਵਨ ਸਾਥੀ ਵਿੱਚ ਦਿਲਚਸਪੀ ਗੁਆ ਸਕਦੇ ਹੋ, ਜਿਸ ਨਾਲ ਰਿਸ਼ਤੇ ਵਿੱਚ ਕੁਝ ਦੂਰੀ ਪੈਦਾ ਹੋ ਸਕਦੀ ਹੈ ਅਤੇ ਸੰਭਾਵਨਾ ਹੈ ਕਿ ਤੁਸੀਂ ਆਪਣੀ ਖੁਸ਼ੀ ਵਿੱਚ ਕਮੀ ਮਹਿਸੂਸ ਕਰੋ। ਬੱਚਿਆਂ ਦੀ ਸਿਹਤ ਬਾਰੇ ਚਿੰਤਾ ਰਹੇਗੀ ਅਤੇ ਉਨ੍ਹਾਂ ਦੀ ਦੇਖਭਾਲ 'ਤੇ ਜ਼ਿਆਦਾ ਖਰਚਾ ਹੋ ਸਕਦਾ ਹੈ, ਜਿਸ ਨਾਲ ਵਿੱਤੀ ਦਬਾਅ ਵਧ ਸਕਦਾ ਹੈ।

ਉਪਾਅ- ਰੋਜ਼ਾਨਾ ਦੁਰਗਾ ਚਾਲੀਸਾ ਦਾ ਜਾਪ ਕਰੋ।

ਕਰਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਇਹ ਸੰਭਾਵਨਾ ਹੈ ਕਿ ਤੁਹਾਨੂੰ ਲੋੜੀਂਦਾ ਆਰਾਮ ਨਾ ਮਿਲੇ ਅਤੇ ਤੁਹਾਡੇ ਦੁਆਰਾ ਕੀਤੇ ਗਏ ਯਤਨਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸ ਦੌਰਾਨ ਤੁਹਾਨੂੰ ਪਰਿਵਾਰ 'ਤੇ ਜ਼ਿਆਦਾ ਖਰਚਾ ਕਰਨਾ ਪੈ ਸਕਦਾ ਹੈ, ਜਿਸ ਨਾਲ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਤੁਹਾਨੂੰ ਉਨ੍ਹਾਂ ਲਈ ਆਪਣੀ ਖੁਸ਼ੀ ਵੀ ਕੁਰਬਾਨ ਕਰਨੀ ਪੈ ਸਕਦੀ ਹੈ। ਤੁਹਾਨੂੰ ਆਪਣੇ ਕਾਰੋਬਾਰੀ ਸਾਥੀ ਨਾਲ ਤਾਲਮੇਲ ਬਣਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਸੰਭਾਵਨਾ ਹੈ ਕਿ ਤੁਹਾਡੇ ਕੋਲ ਆਪਣੇ ਆਰਾਮ ਅਤੇ ਸਹੂਲਤਾਂ ਲਈ ਜ਼ਿਆਦਾ ਪੈਸੇ ਨਾ ਹੋਣ, ਜਦੋਂ ਕਿ ਪਰਿਵਾਰ 'ਤੇ ਖਰਚੇ ਵਧਦੇ ਰਹਿਣਗੇ। ਜੀਵਨ ਸਾਥੀ ਦੇ ਨਾਲ਼ ਛੋਟੀਆਂ-ਮੋਟੀਆਂ ਗੱਲਾਂ 'ਤੇ ਬਹਿਸ ਹੋ ਸਕਦੀ ਹੈ, ਜਿਸ ਨਾਲ ਰਿਸ਼ਤੇ ਦੀ ਮਿਠਾਸ ਥੋੜ੍ਹੀ ਘੱਟ ਹੋ ਸਕਦੀ ਹੈ। ਇਸ ਸਮੇਂ ਮਾਂ ਦੀ ਸਿਹਤ 'ਤੇ ਖਰਚਾ ਹੋ ਸਕਦਾ ਹੈ, ਇਸ ਲਈ ਪਹਿਲਾਂ ਤੋਂ ਯੋਜਨਾ ਬਣਾਉਣਾ ਸਹੀ ਹੋਵੇਗਾ, ਤਾਂ ਜੋ ਸਭ ਕੁਝ ਸਮੇਂ ਸਿਰ ਠੀਕ ਹੋ ਸਕੇ।

ਉਪਾਅ- ਹਰ ਰੋਜ਼ ਵਿਸ਼ਣੂੰ ਆਦਿੱਤਿਆ ਹ੍ਰਿਦਯਮ ਦਾ ਜਾਪ ਕਰੋ।

ਸਿੰਘ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਵਿੱਚ, ਬੁੱਧ ਮਹਾਰਾਜ ਤੁਹਾਡੇ ਲਈ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਤੀਜੇ ਘਰ ਵਿੱਚ ਹੋਵੇਗਾ। ਪਰਿਵਾਰ ਵਿੱਚ ਤਣਾਅ ਹੋ ਸਕਦਾ ਹੈ, ਤੁਹਾਡੇ ਕੰਮ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਤਰੱਕੀ ਵਿੱਚ ਦੇਰੀ ਹੋ ਸਕਦੀ ਹੈ। ਇਸ ਦੌਰਾਨ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣੇ ਕੰਮ ਵਿੱਚ ਤਬਦੀਲੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਡਰ ਹੈ ਕਿ ਇਹ ਬਦਲਾਅ ਤੁਹਾਡੇ ਲਈ ਬਹੁਤ ਫਾਇਦੇਮੰਦ ਸਿੱਧ ਨਾ ਹੋਣ। ਇਸ ਲਈ ਆਪਣੇ ਕੰਮ ਦੀ ਧਿਆਨ ਨਾਲ ਯੋਜਨਾ ਬਣਾਓ। ਕਾਰੋਬਾਰ ਵਿੱਚ ਵਿਕਾਸ ਹੌਲ਼ੀ ਹੋਵੇਗਾ, ਜਿਸ ਕਾਰਨ ਮੁਨਾਫ਼ਾ ਘੱਟ ਹੋਵੇਗਾ। ਇਸ ਲਈ ਸਬਰ ਰੱਖਣਾ ਪਵੇਗਾ। ਯਾਤਰਾ ਦੇ ਦੌਰਾਨ ਜਾਂ ਲਾਪਰਵਾਹੀ ਕਾਰਨ ਪੈਸੇ ਦਾ ਨੁਕਸਾਨ ਹੋ ਸਕਦਾ ਹੈ, ਜਿਸ ਕਾਰਨ ਬੱਚਤ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਜੀਵਨ ਸਾਥੀ ਦੇ ਨਾਲ਼ ਰਿਸ਼ਤੇ ਵਿੱਚ ਮਿਠਾਸ ਥੋੜ੍ਹੀ ਘੱਟ ਹੋ ਸਕਦੀ ਹੈ। ਪਿੱਠ ਦਰਦ ਦੀ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ।

ਉਪਾਅ- ਹਰ ਰੋਜ਼ ਵਿਸ਼ਣੂੰ ਸਾਹਸਤਰਨਾਮ ਦਾ ਜਾਪ ਕਰੋ।

ਕੰਨਿਆ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਲੋਕਾਂ ਲਈ, ਬੁੱਧ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਤੁਹਾਡੇ ਪਰਿਵਾਰਕ ਸਬੰਧਾਂ ਵਿੱਚ ਕੁਝ ਖਟਾਸ ਆ ਸਕਦੀ ਹੈ ਅਤੇ ਤੁਹਾਡੇ ਅਜ਼ੀਜ਼ਾਂ ਨਾਲ ਦੂਰੀ ਦੀ ਸੰਭਾਵਨਾ ਹੈ। ਤੁਹਾਡੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਨਾਲ ਬਹਿਸ ਜਾਂ ਮੱਤਭੇਦ ਹੋ ਸਕਦੇ ਹਨ, ਜੋ ਤੁਹਾਡੇ ਕੰਮ ਵਿੱਚ ਰੁਕਾਵਟ ਪਾ ਸਕਦੇ ਹਨ। ਕਾਰੋਬਾਰ ਦੇ ਖੇਤਰ ਵਿੱਚ ਮੁਕਾਬਲਾ ਜ਼ਿਆਦਾ ਹੋਵੇਗਾ, ਇਸ ਲਈ ਤੁਹਾਨੂੰ ਆਪਣੇ ਕੰਮ ਦੀ ਯੋਜਨਾ ਬਹੁਤ ਸਮਝਦਾਰੀ ਨਾਲ ਬਣਾਉਣੀ ਪਵੇਗੀ ਤਾਂ ਜੋ ਤੁਸੀਂ ਅੱਗੇ ਰਹਿ ਸਕੋ। ਇਸ ਦੌਰਾਨ ਤੁਹਾਡੇ ਖਰਚੇ ਵਧ ਸਕਦੇ ਹਨ ਅਤੇ ਕਮਾਈ ਘੱਟ ਹੋਵੇਗੀ, ਜੋ ਤੁਹਾਡੀ ਵਿੱਤੀ ਸਥਿਤੀ ਨੂੰ ਪ੍ਰਭਾਵਤ ਕਰ ਸਕਦੀ ਹੈ। ਆਪਣੇ ਜੀਵਨ ਸਾਥੀ ਨਾਲ ਗੱਲ ਕਰਦੇ ਸਮੇਂ ਆਪਣੇ ਸ਼ਬਦਾਂ ਦਾ ਖਾਸ ਧਿਆਨ ਰੱਖੋ, ਨਹੀਂ ਤਾਂ ਗਲਤਫਹਿਮੀ ਵਧ ਸਕਦੀ ਹੈ। ਕੰਨਾਂ ਅਤੇ ਅੱਖਾਂ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਆਪਣਾ ਖਾਸ ਧਿਆਨ ਰੱਖੋ।

ਉਪਾਅ- ਹਰ ਰੋਜ਼ ਲਲਿਤਾ ਸਾਹਸਤਰਨਾਮ ਦਾ ਜਾਪ ਕਰੋ।

ਤੁਲਾ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ, ਬੁੱਧ ਅੱਠਵੇਂ ਅਤੇ ਗਿਆਰਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਮਨ ਵਿੱਚ ਨਕਾਰਾਤਮਕ ਸੋਚ ਵਧ ਸਕਦੀ ਹੈ, ਜੋ ਤੁਹਾਡੀ ਤਰੱਕੀ ਅਤੇ ਖੁਸ਼ੀ ਵਿੱਚ ਰੁਕਾਵਟ ਪਾ ਸਕਦੀ ਹੈ। ਕਾਰਜ ਸਥਾਨ ਵਿੱਚ ਤੁਹਾਡਾ ਸਿੱਧਾ ਅਤੇ ਵਿਅੰਗਾਤਮਕ ਰਵੱਈਆ ਤੁਹਾਡੇ ਸੀਨੀਅਰਾਂ ਨੂੰ ਪਸੰਦ ਨਹੀਂ ਆਵੇਗਾ, ਜਿਸ ਕਾਰਨ ਅੱਗੇ ਵਧਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਇਸ ਸਮੇਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਮੁਨਾਫ਼ਾ ਕਮਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਆਮਦਨ ਚੰਗੀ ਰਹੇਗੀ, ਪਰ ਖਰਚੇ ਅਤੇ ਜ਼ਰੂਰਤਾਂ ਜ਼ਿਆਦਾ ਹੋਣ ਕਾਰਨ ਪੈਸੇ ਦੀ ਕਮੀ ਹੋ ਸਕਦੀ ਹੈ। ਪੁਰਾਣੇ ਭੇਦਭਾਵ ਜਾਂ ਸ਼ਿਕਾਇਤਾਂ ਦੇ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਨੂੰ ਕੌੜੇ ਬੋਲ ਬੋਲ ਸਕਦੇ ਹੋ, ਜਿਸ ਨਾਲ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ। ਪਿੱਠ ਅਤੇ ਲੱਤਾਂ ਵਿੱਚ ਜਕੜਨ ਜਾਂ ਦਰਦ ਹੋ ਸਕਦਾ ਹੈ, ਇਸ ਲਈ ਤੁਹਾਨੂੰ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਉਪਾਅ- ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਜਾਪ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਧਨੂੰ ਰਾਸ਼ੀ ਦੇ ਲੋਕਾਂ ਲਈ, ਬੁੱਧ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਵੇਗਾ। ਤੁਹਾਡੇ ਕੰਮ ਵਿੱਚ ਰੁਕਾਵਟ ਆ ਸਕਦੀ ਹੈ ਅਤੇ ਤੁਹਾਡੇ ਦੁਆਰਾ ਕੀਤੇ ਜਾ ਰਹੇ ਯਤਨਾਂ ਵਿੱਚ ਦੇਰੀ ਹੋ ਸਕਦੀ ਹੈ। ਨਾਲ ਹੀ, ਕੁਝ ਨਜ਼ਦੀਕੀ ਦੋਸਤ ਜਾਂ ਸਾਥੀ ਤੁਹਾਡੇ ਤੋਂ ਦੂਰ ਹੋ ਸਕਦੇ ਹਨ ਅਤੇ ਸੰਭਾਵਨਾ ਹੈ ਕਿ ਇਸ ਦੌਰਾਨ ਕਿਸਮਤ ਤੁਹਾਡਾ ਸਾਥ ਨਾ ਦੇਵੇ। ਸੰਭਾਵਨਾ ਹੈ ਕਿ ਤੁਹਾਨੂੰ ਆਪਣੀ ਨੌਕਰੀ ਤੋਂ ਸੰਤੁਸ਼ਟੀ ਨਾ ਮਿਲੇ, ਕਿਉਂਕਿ ਕੰਮ ਦਾ ਦਬਾਅ ਵਧੇਗਾ ਅਤੇ ਤੁਹਾਡੇ ਲਈ ਉਮੀਦ ਅਨੁਸਾਰ ਨਤੀਜੇ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਲਾਭ ਵਿੱਚ ਕਮੀ ਆ ਸਕਦੀ ਹੈ ਅਤੇ ਕਈ ਵਾਰ ਨਾ ਹੀ ਲਾਭ ਅਤੇ ਨਾ ਹੀ ਨੁਕਸਾਨ ਦੀ ਸਥਿਤੀ ਬਣ ਸਕਦੀ ਹੈ। ਆਮਦਨ ਵਿੱਚ ਉਤਾਰ-ਚੜ੍ਹਾਅ ਆਵੇਗਾ, ਜਿਸ ਕਾਰਨ ਚੰਗੀ ਰਕਮ ਬਚਾਉਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ ਨਿੱਜੀ ਜੀਵਨ ਵਿੱਚ, ਖੁਸ਼ੀ ਘੱਟ ਮਹਿਸੂਸ ਹੋਵੇਗੀ, ਕਿਉਂਕਿ ਰਿਸ਼ਤਿਆਂ ਵਿੱਚ ਤਾਲਮੇਲ ਵਿੱਚ ਕਮੀ ਆ ਸਕਦੀ ਹੈ। ਇਸ ਸਮੇਂ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਥਕਾਵਟ ਜਾਂ ਸਰੀਰਕ ਤੌਰ 'ਤੇ ਕਮਜ਼ੋਰ ਮਹਿਸੂਸ ਕਰੋਗੇ।

ਉਪਾਅ: ਤੁਸੀਂ ਹਰ ਰੋਜ਼ 21 ਵਾਰ 'ॐ ਬ੍ਰਹਸਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਧਨੂੰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਮਕਰ ਰਾਸ਼ੀ ਦੇ ਲੋਕਾਂ ਲਈ, ਬੁੱਧ ਛੇਵੇਂ ਅਤੇ ਨੌਵੇਂ ਘਰ ਦੋਵਾਂ ਦਾ ਸੁਆਮੀ ਹੈ। ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਵੱਕਰੀ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਤੁਹਾਡੀ ਕਿਸਮਤ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਡੇ ਦੁਆਰਾ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਦੇਰ ਹੋ ਸਕਦੀ ਹੈ। ਭਾਵੇਂ ਕੁਝ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ, ਪਰ ਮਨ ਵਿੱਚ ਸੰਤੁਸ਼ਟੀ ਘੱਟ ਹੋਵੇਗੀ। ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਕੰਮ ਵਿੱਚ ਉਹ ਸੰਤੁਸ਼ਟੀ ਨਹੀਂ ਮਿਲੇਗੀ, ਜਿਸ ਦੀ ਤੁਸੀਂ ਉਮੀਦ ਕਰ ਰਹੇ ਹੋ ਅਤੇ ਕੰਮ ਦਾ ਦਬਾਅ ਜਾਂ ਤਣਾਅ ਵਧ ਸਕਦਾ ਹੈ। ਕਾਰੋਬਾਰ ਵਿੱਚ ਲਾਭ ਹੋਵੇਗਾ, ਪਰ ਜ਼ਿਆਦਾ ਕਮਾਈ ਕਰਨ ਤੋਂ ਬਾਅਦ ਵੀ ਤੁਹਾਡੇ ਲਈ ਇਸ ਨੂੰ ਸੰਭਾਲਣਾ ਜਾਂ ਬਚਾਉਣਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਵਿੱਤੀ ਜੀਵਨ ਦੇ ਮਾਮਲੇ ਵਿੱਚ, ਆਮਦਨ ਹੋਵੇਗੀ, ਪਰ ਬੱਚਤ ਕਰਨੀ ਥੋੜੀ ਮੁਸ਼ਕਲ ਹੋ ਸਕਦੀ ਹੈ। ਨਿੱਜੀ ਜ਼ਿੰਦਗੀ ਵਿੱਚ, ਆਪਸੀ ਤਾਲਮੇਲ ਦੀ ਕਮੀ ਜਾਂ ਗਲਤਫਹਿਮੀ ਕਾਰਨ ਰਿਸ਼ਤਿਆਂ ਵਿੱਚ ਕੁੜੱਤਣ ਆ ਸਕਦੀ ਹੈ, ਇਸ ਲਈ ਰਿਸ਼ਤੇ ਵਿੱਚ ਕੁਝ ਸਮਝਦਾਰੀ ਦਿਖਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਅੱਖਾਂ ਵਿੱਚ ਜਲਣ ਜਾਂ ਥਕਾਵਟ ਮਹਿਸੂਸ ਹੋ ਸਕਦੀ ਹੈ, ਜਿਸ ਕਾਰਨ ਤੁਹਾਡਾ ਮਨ ਅਤੇ ਸਰੀਰ ਥੋੜ੍ਹਾ ਬੇਚੈਨ ਰਹਿ ਸਕਦਾ ਹੈ।

ਉਪਾਅ: ਤੁਸੀਂ ਹਰ ਰੋਜ਼ 11 ਵਾਰ 'ॐ ਮੰਦਾਯ ਨਮਹ:' ਮੰਤਰ ਦਾ ਜਾਪ ਕਰੋ।

ਮਕਰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਲੋਕਾਂ ਲਈ, ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਯਤਨਾਂ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੇ ਕੰਮ ਵਿੱਚ ਕੁਝ ਉਲਝਣ ਹੋ ਸਕਦੀ ਹੈ ਅਤੇ ਤੁਸੀਂ ਆਤਮਵਿਸ਼ਵਾਸ ਵਿੱਚ ਥੋੜ੍ਹੀ ਜਿਹੀ ਗਿਰਾਵਟ ਵੀ ਮਹਿਸੂਸ ਕਰੋਗੇ। ਹਾਲਾਂਕਿ, ਸਫਲਤਾ ਪ੍ਰਾਪਤ ਕਰਨ ਦੀ ਜ਼ਿੱਦ ਮਨ ਵਿੱਚ ਰਹੇਗੀ। ਨੌਕਰੀ ਵਿੱਚ ਤਬਦੀਲੀ ਦੀ ਸੰਭਾਵਨਾ ਹੈ, ਪਰ ਇਹ ਬਦਲਾਅ ਤੁਹਾਡੇ ਆਤਮਵਿਸ਼ਵਾਸ ਨੂੰ ਥੋੜ੍ਹੇ ਸਮੇਂ ਲਈ ਹਿਲਾ ਸਕਦਾ ਹੈ। ਕਾਰੋਬਾਰੀਆਂ ਨੂੰ ਇਸ ਦੌਰਾਨ ਉਮੀਦ ਅਨੁਸਾਰ ਲਾਭ ਨਹੀਂ ਮਿਲੇਗਾ, ਕਿਉਂਕਿ ਸੰਭਾਵਨਾ ਹੈ ਕਿ ਕਿਸਮਤ ਉਨ੍ਹਾਂ ਦਾ ਸਾਥ ਨਾ ਦੇਵੇ। ਕਮਾਈ ਠੀਕ ਰਹੇਗੀ, ਪਰ ਤੁਹਾਡੀ ਉਮੀਦ ਤੋਂ ਥੋੜ੍ਹੀ ਘੱਟ ਹੋ ਸਕਦੀ ਹੈ। ਆਪਣੇ ਸਾਥੀ ਦੇ ਨਾਲ਼ ਖੁੱਲ੍ਹ ਕੇ ਖੁਸ਼ੀ ਅਤੇ ਪਿਆਰ ਦਾ ਪ੍ਰਗਟਾਵਾ ਕਰਨਾ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ, ਕਿਉਂਕਿ ਇਸ ਸਮੇਂ ਹੰਕਾਰ ਟਕਰਾਅ ਪੈਦਾ ਕਰ ਸਕਦਾ ਹੈ। ਪਿੱਠ ਵਿੱਚ ਤੇਜ਼ ਦਰਦ ਹੋ ਸਕਦਾ ਹੈ, ਜੋ ਕਿ ਤੁਹਾਡੀ ਘੱਟ ਤੰਦਰੁਸਤੀ ਅਤੇ ਆਪਣੀ ਦੇਖਭਾਲ਼ ਦੀ ਘਾਟ ਕਾਰਨ ਹੋਵੇਗਾ। ਧਿਆਨ ਰੱਖਣਾ ਜ਼ਰੂਰੀ ਹੋਵੇਗਾ।

ਉਪਾਅ: ਤੁਸੀਂ ਹਰ ਰੋਜ਼ 11 ਵਾਰ 'ॐ ਸ਼ਿਵ ॐ ਸ਼ਿਵ ॐ' ਮੰਤਰ ਦਾ ਜਾਪ ਕਰੋ।

ਕੁੰਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਮੀਨ ਰਾਸ਼ੀ ਦੇ ਲੋਕਾਂ ਲਈ, ਬੁੱਧ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ ਵੱਕਰੀ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਸੰਭਾਵਨਾ ਹੈ ਕਿ ਕਿਸਮਤ ਤੁਹਾਡਾ ਥੋੜ੍ਹਾ ਜਿਹਾ ਸਾਥ ਨਾ ਦੇਵੇ ਅਤੇ ਇਸ ਨਾਲ਼ ਤੁਹਾਡੇ ਵਿਕਾਸ ਅਤੇ ਤਰੱਕੀ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਕੰਮ ਨੂੰ ਲੈ ਕੇ ਮਨ ਵਿੱਚ ਅਸੰਤੁਸ਼ਟੀ ਹੋ ਸਕਦੀ ਹੈ ਅਤੇ ਸੀਨੀਅਰਾਂ ਨਾਲ ਝਗੜਾ ਹੋਣ ਦੀ ਵੀ ਸੰਭਾਵਨਾ ਹੈ, ਜਿਸ ਨਾਲ ਤਣਾਅ ਵਧ ਸਕਦਾ ਹੈ। ਕਾਰੋਬਾਰੀਆਂ ਨੂੰ ਇਸ ਦੌਰਾਨ ਕਿਸਮਤ ਦਾ ਸਾਥ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਇਸ ਕਾਰਨ ਵਧੇਰੇ ਲਾਭ ਕਮਾਉਣ ਦੇ ਮੌਕੇ ਵੀ ਘੱਟ ਸਕਦੇ ਹਨ। ਆਮਦਨ ਵਧਾਉਣ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਕਿਸਮਤ ਦੇ ਸਾਥ ਦੀ ਘਾਟ ਕਾਰਨ, ਆਰਥਿਕ ਤਰੱਕੀ ਥੋੜ੍ਹੀ ਹੌਲ਼ੀ ਹੋ ਸਕਦੀ ਹੈ। ਜੀਵਨ ਸਾਥੀ ਦੇ ਨਾਲ਼ ਲੋੜੀਂਦੀ ਸੰਤੁਸ਼ਟੀ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਰਿਸ਼ਤੇ ਵਿੱਚ ਭਾਵਨਾਤਮਕ ਦੂਰੀ ਮਹਿਸੂਸ ਹੋ ਸਕਦੀ ਹੈ। ਮੋਢੇ ਅਤੇ ਗਰਦਨ ਵਿੱਚ ਤੇਜ਼ ਦਰਦ ਹੋ ਸਕਦਾ ਹੈ, ਜਿਸ ਦਾ ਤੁਹਾਡੇ ਕੰਮ 'ਤੇ ਵੀ ਅਸਰ ਪੈ ਸਕਦਾ ਹੈ।

ਉਪਾਅ- ਵੀਰਵਾਰ ਨੂੰ ਕਿਸੇ ਗਰੀਬ ਬ੍ਰਾਹਮਣ ਨੂੰ ਭੋਜਨ ਦਾਨ ਕਰੋ।

ਮੀਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਬੁੱਧ ਬ੍ਰਿਸ਼ਚਕ ਰਾਸ਼ੀ ਵਿੱਚ ਵੱਕਰੀ ਕਦੋਂ ਹੋਵੇਗਾ?

ਬ੍ਰਿਸ਼ਚਕ ਰਾਸ਼ੀ ਵਿੱਚ ਬੁੱਧ 10 ਨਵੰਬਰ 2025 ਨੂੰ ਵੱਕਰੀ ਹੋ ਜਾਵੇਗਾ।

2. ਵੈਦਿਕ ਜੋਤਿਸ਼ ਵਿੱਚ ਬੁੱਧ ਕੀ ਦਰਸਾਉਂਦਾ ਹੈ?

ਬੁੱਧ ਬੁੱਧੀ, ਸੰਚਾਰ, ਕਾਰੋਬਾਰੀ ਕੁਸ਼ਲਤਾ, ਤਰਕ ਅਤੇ ਵਿਸ਼ਲੇਸ਼ਣਾਤਮਕ ਕੁਸ਼ਲਤਾ ਦਾ ਪ੍ਰਤੀਕ ਹੈ।

3. ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਕੌਣ ਹੈ?

ਬ੍ਰਿਸ਼ਚਕ ਰਾਸ਼ੀ ਦਾ ਸੁਆਮੀ ਮੰਗਲ ਗ੍ਰਹਿ ਹੈ।

4. ਬੁੱਧ ਕਿਹੜੀਆਂ ਰਾਸ਼ੀਆਂ ‘ਤੇ ਸ਼ਾਸਨ ਕਰਦਾ ਹੈ?

ਮਿਥੁਨ ਅਤੇ ਕੰਨਿਆ

Talk to Astrologer Chat with Astrologer