ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ (21 ਅਗਸਤ, 2025)

Author: Charu Lata | Updated Wed, 04 Jun 2025 10:44 AM IST

ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ 21 ਅਗਸਤ, 2025 ਨੂੰ 01:08 ਵਜੇ ਹੋਵੇਗਾ। ਭੌਤਿਕ ਸੁੱਖ-ਸਹੂਲਤਾਂ ਦਾ ਕਾਰਕ ਗ੍ਰਹਿ ਸ਼ੁੱਕਰ, 21 ਅਗਸਤ 2025 ਨੂੰ 01:08 ਵਜੇ ਬੁੱਧ ਦੀ ਪਹਿਲੀ ਰਾਸ਼ੀ ਯਾਨੀ ਕਿ ਮਿਥੁਨ ਰਾਸ਼ੀ ਨੂੰ ਛੱਡ ਕੇ ਚੰਦਰਮਾ ਦੀ ਰਾਸ਼ੀ ਯਾਨੀ ਕਿ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸ਼ੁੱਕਰ 15 ਸਤੰਬਰ 2025 ਨੂੰ ਪ੍ਰਵੇਸ਼ ਦੇ ਸਮੇਂ ਤੱਕ ਇੱਥੇ ਰਹੇਗਾ, ਯਾਨੀ ਕਿ 14 ਸਤੰਬਰ 2025 ਨੂੰ ਸ਼ੁੱਕਰ ਪੂਰੇ ਦਿਨ ਲਈ ਕਰਕ ਰਾਸ਼ੀ ਦਾ ਆਨੰਦ ਮਾਣੇਗਾ, ਪਰ ਰਾਤ ਨੂੰ 12:06 ਵਜੇ ਇਹ ਕਰਕ ਰਾਸ਼ੀ ਤੋਂ ਸਿੰਘ ਰਾਸ਼ੀ ਵਿੱਚ ਚਲਾ ਜਾਵੇਗਾ। ਅੰਗਰੇਜ਼ੀ ਤਰੀਕ ਦੇ ਅਨੁਸਾਰ, ਇਹ 15 ਸਤੰਬਰ 2025 ਦੀ ਸ਼ੁਰੂਆਤ ਹੋਵੇਗੀ। ਇਸ ਦਾ ਮਤਲਬ ਹੈ ਕਿ ਸ਼ੁੱਕਰ 21 ਅਗਸਤ 2025 ਤੋਂ 15 ਸਤੰਬਰ 2025 ਤੱਕ ਚੰਦਰਮਾ ਦੀ ਰਾਸ਼ੀ ਵਿੱਚ ਰਹੇਗਾ। ਕਲਾ ਅਤੇ ਸਾਹਿਤ ਦਾ ਕਾਰਕ ਗ੍ਰਹਿ ਸ਼ੁੱਕਰ ਦਾ ਰਚਨਾਤਮਕ ਗ੍ਰਹਿ ਚੰਦਰਮਾ ਦੀ ਰਾਸ਼ੀ ਵਿੱਚ ਪ੍ਰਵੇਸ਼ ਕਲਾ ਅਤੇ ਸਾਹਿਤ ਦੇ ਦ੍ਰਿਸ਼ਟੀਕੋਣ ਤੋਂ ਚੰਗਾ ਹੋ ਸਕਦਾ ਹੈ। ਇਹ ਸੰਭਵ ਹੈ ਕਿ ਔਰਤਾਂ ਨਾਲ ਸਬੰਧਤ ਕੁਝ ਮਾਮਲਿਆਂ ਵਿੱਚ ਸਕਾਰਾਤਮਕ ਖ਼ਬਰਾਂ ਸੁਣਨ ਨੂੰ ਮਿਲਣ, ਪਰ ਸ਼ੁੱਕਰ ਅਤੇ ਚੰਦਰਮਾ ਦੇ ਸਬੰਧ ਨੂੰ ਬਹੁਤ ਵਧੀਆ ਨਹੀਂ ਮੰਨਿਆ ਜਾਂਦਾ। ਇਸ ਕਾਰਨ ਸ਼ੁੱਕਰ ਕਈ ਮਾਮਲਿਆਂ ਵਿੱਚ ਨਕਾਰਾਤਮਕ ਨਤੀਜੇ ਵੀ ਦੇ ਸਕਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਰਕ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਫਿਰ ਵੀ, ਅਸੀਂ ਇਸ ਨੂੰ ਮਿਲੇ-ਜੁਲੇ ਨਤੀਜੇ ਦੇਣ ਵਾਲ਼ੀ ਸਥਿਤੀ ਕਹਿ ਸਕਦੇ ਹਾਂ। ਜਿਵੇਂ ਕਿ ਜੋਤਿਸ਼ ਪ੍ਰੇਮੀ ਜਾਣਦੇ ਹਨ ਕਿ ਸ਼ੁੱਕਰ ਨੂੰ ਭੌਤਿਕ ਸੁੱਖਾਂ ਦੇ ਨਾਲ-ਨਾਲ ਸੁੰਦਰਤਾ, ਰੋਮਾਂਸ, ਕਲਾ, ਵਿਲਾਸਤਾ ਅਤੇ ਵਿਆਹ ਆਦਿ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਇਸਤਰੀ ਗ੍ਰਹਿ, ਇਸਤਰੀ ਰਾਸ਼ੀ ਵਿੱਚ ਜਾਂਦਾ ਹੈ, ਤਾਂ ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਸਮਾਂ ਕਲਾ, ਸਾਹਿਤ, ਫਿਲਮ ਅਤੇ ਮਨੋਰੰਜਨ ਜਗਤ ਲਈ ਚੰਗਾ ਹੈ। ਹਾਲਾਂਕਿ, ਇਹ ਇੱਕ ਮਸ਼ਹੂਰ ਅਦਾਕਾਰਾ ਦੀ ਸਿਹਤ ਲਈ ਥੋੜ੍ਹੀ ਮਾੜੀ ਸਥਿਤੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜਿਸ ਅਦਾਕਾਰਾ ਦੀ ਸਿਹਤ ਪਹਿਲਾਂ ਹੀ ਖਰਾਬ ਹੈ, ਉਸ ਨੂੰ ਇਸ ਸਮੇਂ ਦੇ ਦੌਰਾਨ ਸਾਵਧਾਨੀ ਨਾਲ ਰਹਿਣ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਵਾਹਨ ਆਦਿ ਨੂੰ ਧਿਆਨ ਨਾਲ ਚਲਾਉਣਾ ਸਮਝਦਾਰੀ ਹੋਵੇਗੀ।

ਹਾਲਾਂਕਿ, ਆਮ ਲੋਕਾਂ ਲਈ ਅਸੀਂ ਇਸ ਨੂੰ ਮਿਲੇ-ਜੁਲੇ ਨਤੀਜੇ ਦੇਣ ਵਾਲ਼ੀ ਸਥਿਤੀ ਕਹਿ ਸਕਦੇ ਹਾਂ। ਆਓ ਜਾਣਦੇ ਹਾਂ ਕਿ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਕੀ ਨਤੀਜੇ ਮਿਲਣਗੇ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Venus Transit In Cancer

ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਰਕ ਰਾਸ਼ੀ ਵਿੱਚ ਸ਼ੁੱਕਰ ਦੇ ਗੋਚਰ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : शुक्र का कर्क राशि में गोचर

ਕਰਕ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ: ਰਾਸ਼ੀ ਅਨੁਸਾਰ ਪ੍ਰਭਾਵ ਅਤੇ ਉਪਾਅ

ਮੇਖ਼ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਤੁਹਾਡੇ ਚੌਥੇ ਘਰ ਵਿੱਚ ਹੋਣ ਜਾ ਰਿਹਾ ਹੈ। ਇਹ ਵਿੱਤੀ ਲਾਭ ਪ੍ਰਾਪਤ ਕਰਨ ਵਿੱਚ ਵੀ ਮੱਦਦਗਾਰ ਹੋਵੇਗਾ। ਜ਼ਮੀਨ ਅਤੇ ਜਾਇਦਾਦ ਦੀ ਖੁਸ਼ੀ ਵੀ ਹੋਵੇਗੀ। ਇਹ ਗੋਚਰ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਵਾਉਣ ਵਿੱਚ ਵੀ ਮੱਦਦਗਾਰ ਹੋਵੇਗਾ। ਲੋਕਾਂ ਨਾਲ ਤੁਹਾਡਾ ਸੰਪਰਕ ਮਜ਼ਬੂਤ ​​ਹੋਵੇਗਾ। ਇਸ ਸਭ ਦੇ ਬਾਵਜੂਦ, ਕਰਕ ਰਾਸ਼ੀ ਨਾਲ ਬਿਹਤਰ ਤਾਲਮੇਲ ਦੀ ਘਾਟ ਕਾਰਨ ਕਈ ਵਾਰ ਛੋਟੇ-ਮੋਟੇ ਤਣਾਅ ਦੇਖੇ ਜਾ ਸਕਦੇ ਹਨ।

ਉਪਾਅ: ਵਗਦੇ ਪਾਣੀ ਵਿੱਚ ਚੌਲ਼ ਪ੍ਰਵਾਹ ਕਰੋ।

ਮੇਖ਼ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੁਹਾਡੀ ਲਗਨ ਰਾਸ਼ੀ ਜਾਂ ਰਾਸ਼ੀ ਸੁਆਮੀ ਹੈ ਅਤੇ ਨਾਲ ਹੀ ਤੁਹਾਡੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਗੋਚਰ ਦੇ ਕਾਰਨ, ਸ਼ੁੱਕਰ ਤੁਹਾਡੇ ਤੀਜੇ ਘਰ ਵਿੱਚ ਜਾਣ ਵਾਲ਼ਾ ਹੈ। ਸ਼ੁੱਕਰ ਦਾ ਗੋਚਰ ਤੀਜੇ ਘਰ ਵਿੱਚ ਦੋਸਤਾਂ ਨਾਲ ਮੇਲ-ਮਿਲਾਪ ਵਿੱਚ ਮੱਦਦ ਕਰੇਗਾ। ਤੁਹਾਨੂੰ ਦੋਸਤਾਂ ਰਾਹੀਂ ਵੀ ਲਾਭ ਮਿਲ ਸਕਦਾ ਹੈ। ਆਮ ਤੌਰ 'ਤੇ, ਤੁਹਾਡਾ ਆਤਮਵਿਸ਼ਵਾਸ ਚੰਗਾ ਹੋਵੇਗਾ, ਪਰ ਚੰਦਰਮਾ ਦੀ ਰਾਸ਼ੀ ਵਿੱਚ ਹੋਣ ਕਾਰਨ ਕਈ ਵਾਰ ਤੁਹਾਡਾ ਆਤਮਵਿਸ਼ਵਾਸ ਡਗਮਗਾ ਸਕਦਾ ਹੈ। ਪਰ ਤੁਹਾਨੂੰ ਕਿਤੇ ਤੋਂ ਕੋਈ ਚੰਗੀ ਖ਼ਬਰ ਵੀ ਸੁਣਨ ਨੂੰ ਮਿਲੇਗੀ। ਕਿਸਮਤ ਤੁਹਾਡਾ ਬਿਹਤਰ ਢੰਗ ਨਾਲ ਸਾਥ ਦੇਵੇਗੀ। ਤੁਹਾਨੂੰ ਆਪਣੇ ਭਰਾਵਾਂ ਅਤੇ ਭੈਣਾਂ ਰਾਹੀਂ ਚੰਗਾ ਸਹਿਯੋਗ ਅਤੇ ਚੰਗੀ ਖੁਸ਼ੀ ਮਿਲ ਸਕਦੀ ਹੈ। ਜੇਕਰ ਕੋਈ ਸਰਕਾਰੀ ਕੰਮ ਹੈ, ਤਾਂ ਤੁਸੀਂ ਉਸ ਕੰਮ ਵਿੱਚ ਵੀ ਚੰਗੀ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਉਪਾਅ: ਔਰਤਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ।

ਬ੍ਰਿਸ਼ਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਦੇ ਨਾਲ-ਨਾਲ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਇਸ ਗੋਚਰ ਵਿੱਚ, ਸ਼ੁੱਕਰ ਤੁਹਾਡੇ ਦੂਜੇ ਘਰ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਨਵੇਂ ਕੱਪੜੇ ਅਤੇ ਗਹਿਣੇ ਖਰੀਦਣ ਵਿੱਚ ਮੱਦਦਗਾਰ ਹੋ ਸਕਦਾ ਹੈ। ਸੰਗੀਤ ਵਿੱਚ ਤੁਹਾਡੀ ਦਿਲਚਸਪੀ ਵਧ ਸਕਦੀ ਹੈ। ਜਿਹੜੇ ਲੋਕਾਂ ਦਾ ਪਿਛੋਕੜ ਸੰਗੀਤ ਜਾਂ ਕਲਾ ਅਤੇ ਸਾਹਿਤ ਵਿੱਚ ਹੈ, ਇਹ ਗੋਚਰ ਉਨ੍ਹਾਂ ਲਈ ਬਹੁਤ ਵਧੀਆ ਨਤੀਜੇ ਦੇ ਸਕਦਾ ਹੈ। ਪਰਿਵਾਰ ਵਿੱਚ ਕੋਈ ਸ਼ੁਭ ਘਟਨਾ ਵਾਪਰ ਸਕਦੀ ਹੈ ਜਾਂ ਤੁਹਾਨੂੰ ਪਰਿਵਾਰ ਨਾਲ ਮਨੋਰੰਜਨ ਕਰਨ ਦਾ ਮੌਕਾ ਮਿਲ ਸਕਦਾ ਹੈ। ਇਹ ਗੋਚਰ ਤੁਹਾਡੇ ਲਈ ਵਿੱਤੀ ਲਾਭ ਪ੍ਰਾਪਤ ਕਰਨ ਵਿੱਚ ਵੀ ਮੱਦਦਗਾਰ ਹੋ ਸਕਦਾ ਹੈ। ਸਰਕਾਰੀ ਪ੍ਰਸ਼ਾਸਨ ਨਾਲ ਸਬੰਧਤ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਮਿਲਣ ਕਾਰਨ ਤੁਹਾਡਾ ਮਨ ਖੁਸ਼ ਰਹੇਗਾ।

ਉਪਾਅ: ਮਾਂ ਦੁਰਗਾ ਦੇ ਮੰਦਰ ਵਿੱਚ ਦੇਸੀ ਗਾਂ ਦਾ ਘਿਓ ਦਾਨ ਕਰੋ।

ਮਿਥੁਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਰਕ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਚੌਥੇ ਘਰ ਦੇ ਨਾਲ-ਨਾਲ ਲਾਭ-ਘਰ ਦਾ ਵੀ ਸੁਆਮੀ ਹੈ ਅਤੇ ਇਸ ਸਮੇਂ ਸ਼ੁੱਕਰ ਤੁਹਾਡੇ ਪਹਿਲੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਗੋਚਰ ਕਾਰਨ ਤੁਹਾਨੂੰ ਖਾਸ ਕਰਕੇ ਵਿੱਤੀ ਮਾਮਲਿਆਂ ਵਿੱਚ ਚੰਗਾ ਸਹਿਯੋਗ ਮਿਲ ਸਕਦਾ ਹੈ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਤੁਸੀਂ ਪੜ੍ਹਾਈ ਦੇ ਮਾਮਲੇ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ। ਖਾਸ ਕਰਕੇ ਕਲਾ ਅਤੇ ਸਾਹਿਤ ਨਾਲ ਜੁੜੇ ਵਿਦਿਆਰਥੀ ਬਹੁਤ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਇਹ ਗੋਚਰ ਪ੍ਰੇਮ ਸਬੰਧਾਂ ਦੇ ਪੱਖ ਤੋਂ ਵੀ ਚੰਗਾ ਮੰਨਿਆ ਜਾਵੇਗਾ। ਇਹ ਗੋਚਰ ਵਿਆਹ ਆਦਿ ਨਾਲ ਸਬੰਧਤ ਮਾਮਲਿਆਂ ਨੂੰ ਅੱਗੇ ਵਧਾਉਣ ਵਿੱਚ ਵੀ ਤੁਹਾਡਾ ਸਹਿਯੋਗ ਕਰ ਸਕਦਾ ਹੈ। ਇਸ ਗੋਚਰ ਨੂੰ ਮੌਜ-ਮਸਤੀ ਅਤੇ ਮਨੋਰੰਜਨ ਦੇ ਪੱਖ ਤੋਂ ਵੀ ਚੰਗਾ ਕਿਹਾ ਜਾਵੇਗਾ। ਕਾਰੋਬਾਰ ਵਿੱਚ ਵੀ ਸਕਾਰਾਤਮਕ ਨਤੀਜੇ ਦੇਖੇ ਜਾ ਸਕਦੇ ਹਨ।

ਉਪਾਅ: ਕਾਲੀ ਗਾਂ ਦੀ ਸੇਵਾ ਕਰੋ।

ਕਰਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੀਜੇ ਘਰ ਦੇ ਨਾਲ-ਨਾਲ ਦਸਵੇਂ ਘਰ ਦਾ ਵੀ ਸੁਆਮੀ ਹੈ ਅਤੇ ਗੋਚਰ ਕਾਰਨ, ਸ਼ੁੱਕਰ ਤੁਹਾਡੇ ਬਾਰ੍ਹਵੇਂ ਘਰ ਵਿੱਚ ਪਹੁੰਚ ਰਿਹਾ ਹੈ। ਜੇਕਰ ਤੁਹਾਡਾ ਕੰਮ ਵਿਦੇਸ਼ਾਂ ਨਾਲ ਸਬੰਧਤ ਹੈ ਜਾਂ ਤੁਸੀਂ ਆਪਣੀ ਜਨਮ ਭੂਮੀ ਤੋਂ ਦੂਰ ਨੌਕਰੀ ਜਾਂ ਕਾਰੋਬਾਰ ਕਰ ਰਹੇ ਹੋ, ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਚੰਗੇ ਲਾਭ ਮਿਲ ਸਕਦੇ ਹਨ। ਤੁਹਾਨੂੰ ਵਿੱਤੀ ਲਾਭ ਵੀ ਮਿਲ ਸਕਦੇ ਹਨ।

ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਸੁੱਖ-ਸਹੂਲਤਾਂ ਲਈ ਸਮੱਗਰੀ ਇਕੱਠੀ ਕਰਨ ਵਿੱਚ ਵੀ ਮੱਦਦਗਾਰ ਹੋਵੇਗਾ। ਵਿਦੇਸ਼ ਯਾਤਰਾ ਕਰਨ ਦੀ ਕੋਸ਼ਿਸ਼ ਕਰਨ ਵਾਲ਼ੇ ਲੋਕਾਂ ਦੇ ਯਤਨ ਸਫਲ ਹੋਣਗੇ। ਤੁਹਾਨੂੰ ਮਨੋਰੰਜਨ ਦੇ ਚੰਗੇ ਮੌਕੇ ਵੀ ਮਿਲ ਸਕਦੇ ਹਨ। ਤੁਹਾਨੂੰ ਦੂਰ-ਦੁਰਾਡੇ ਤੋਂ ਕੋਈ ਚੰਗੀ ਖ਼ਬਰ ਵੀ ਮਿਲ ਸਕਦੀ ਹੈ। ਹਾਲਾਂਕਿ, ਭਰਾਵਾਂ-ਭੈਣਾਂ ਨਾਲ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਵਿਹਾਰਕ ਯਤਨ ਕਰਨ ਦੀ ਲੋੜ ਹੋਵੇਗੀ, ਪਰ ਆਮ ਤੌਰ 'ਤੇ, ਇਸ ਮਾਮਲੇ ਵਿੱਚ ਵੀ ਕੋਈ ਵੱਡੀ ਸਮੱਸਿਆ ਨਹੀਂ ਹੈ।

ਉਪਾਅ: ਕਿਸੇ ਸੁਹਾਗਣ ਔਰਤ ਨੂੰ ਸਤਿਕਾਰ ਨਾਲ ਸੁਹਾਗ-ਪੁੜੀ ਦਿਓ ਅਤੇ ਉਸ ਦਾ ਅਸ਼ੀਰਵਾਦ ਲਓ।

ਸਿੰਘ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੰਨਿਆ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਦੂਜੇ ਘਰ ਦਾ ਸੁਆਮੀ ਹੋਣ ਦੇ ਨਾਲ-ਨਾਲ ਕਿਸਮਤ ਘਰ ਦਾ ਸੁਆਮੀ ਵੀ ਹੈ ਅਤੇ ਗੋਚਰ ਕਰਦੇ ਸਮੇਂ ਸ਼ੁੱਕਰ ਤੁਹਾਡੇ ਲਾਭ-ਘਰ ਵਿੱਚ ਪਹੁੰਚ ਗਿਆ ਹੈ। ਤੁਹਾਨੂੰ ਸਾਰੇ ਲਾਭ ਹਰ ਮਾਮਲੇ ਦੇ ਨਾਲ-ਨਾਲ ਵਿੱਤੀ ਮਾਮਲਿਆਂ ਵਿੱਚ ਵੀ ਨਜ਼ਰ ਆਓਣਗੇ। ਤੁਸੀਂ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਚੰਗਾ ਕਰਦੇ ਹੋਏ ਦਿਖੋਗੇ। ਇਹ ਗੋਚਰ ਧਨ ਅਤੇ ਖੁਸ਼ਹਾਲੀ ਵਧਾਉਣ ਵਿੱਚ ਤੁਹਾਡਾ ਸਹਿਯੋਗੀ ਹੋਵੇਗਾ। ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ। ਤੁਹਾਨੂੰ ਦੋਸਤਾਂ ਤੋਂ ਵੀ ਚੰਗਾ ਸਹਿਯੋਗ ਮਿਲੇਗਾ।

ਉਪਾਅ: ਸ਼ਨੀਵਾਰ ਨੂੰ ਸਰ੍ਹੋਂ ਜਾਂ ਤਿਲ ਦਾ ਤੇਲ ਦਾਨ ਕਰੋ।

ਕੰਨਿਆ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਹਾਡੀ ਕੁੰਡਲੀ ਵਿੱਚ ਸ਼ੁੱਕਰ ਤੁਹਾਡੀ ਲਗਨ ਰਾਸ਼ੀ ਦਾ ਸੁਆਮੀ ਹੈ ਅਤੇ ਨਾਲ ਹੀ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਇਸ ਸਮੇਂ, ਗੋਚਰ ਕਰਦੇ ਸਮੇਂ, ਸ਼ੁੱਕਰ ਤੁਹਾਡੇ ਕਰਮ-ਘਰ ਵਿੱਚ ਚਲਾ ਗਿਆ ਹੈ। ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ, ਪਰ ਤੁਹਾਨੂੰ ਕੰਮ ਵਿੱਚ ਰੁਕਾਵਟਾਂ ਵੀ ਨਜ਼ਰ ਆ ਸਕਦੀਆਂ ਹਨ। ਕਿਸੇ ਹੋਰ ਕਾਰਨ ਕਰਕੇ ਕੁਝ ਚਿੰਤਾਵਾਂ ਵੀ ਹੋ ਸਕਦੀਆਂ ਹਨ। ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਕੋਈ ਵਿਵਾਦ ਨਾ ਕਰਨਾ ਬਿਹਤਰ ਹੋਵੇਗਾ। ਖਾਸ ਕਰਕੇ ਕਿਸੇ ਔਰਤ ਨਾਲ ਵਿਵਾਦ ਕਰਨਾ ਉਚਿਤ ਨਹੀਂ ਹੋਵੇਗਾ। ਤੁਸੀਂ ਭਾਵੇਂ ਨੌਕਰੀ ਕਰ ਰਹੇ ਹੋ ਜਾਂ ਕਾਰੋਬਾਰ; ਉਸ ਸਥਿਤੀ ਵਿੱਚ, ਕਿਸੇ ਨੂੰ ਰੁਕਾਵਟਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਸਮੇਂ ਦੇ ਦੌਰਾਨ ਕੰਮ ਵਿੱਚ ਕੁਝ ਰੁਕਾਵਟਾਂ ਨਜ਼ਰ ਆ ਸਕਦੀਆਂ ਹਨ, ਪਰ ਨਿਰੰਤਰ ਕੋਸ਼ਿਸ਼ਾਂ ਨਾਲ ਕੰਮ ਵਿੱਚ ਸਫਲਤਾ ਮਿਲੇਗੀ।

ਉਪਾਅ: ਮਾਸ, ਸ਼ਰਾਬ ਅਤੇ ਅੰਡੇ ਵਰਗੀਆਂ ਚੀਜ਼ਾਂ ਤੋਂ ਦੂਰ ਰਹੋ ਅਤੇ ਆਪਣੇ-ਆਪ ਨੂੰ ਸ਼ੁੱਧ ਅਤੇ ਸਾਤਵਿਕ ਰੱਖੋ।

ਤੁਲਾ ਰਾਸ਼ੀ ਦਾ ਹਫਤਾਵਰੀ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਸੱਤਵੇਂ ਘਰ ਦੇ ਨਾਲ-ਨਾਲ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਗੋਚਰ ਵਿੱਚ ਸ਼ੁੱਕਰ ਤੁਹਾਡੇ ਭਾਗ-ਘਰ ਵਿੱਚ ਪਹੁੰਚ ਗਿਆ ਹੈ। ਸੱਤਵੇਂ ਘਰ ਦੇ ਸੁਆਮੀ ਦਾ ਭਾਗ-ਘਰ ਵਿੱਚ ਜਾਣਾ ਕੰਮ ਅਤੇ ਕਾਰੋਬਾਰ ਨੂੰ ਵਧਾਉਣ ਦਾ ਕੰਮ ਕਰ ਸਕਦਾ ਹੈ। ਖਾਸ ਕਰਕੇ ਜੇਕਰ ਤੁਸੀਂ ਕਾਰੋਬਾਰ ਨਾਲ ਜੁੜੇ ਵਿਅਕਤੀ ਹੋ, ਤਾਂ ਤੁਹਾਨੂੰ ਇਸ ਗੋਚਰ ਦੇ ਕਾਰਨ ਚੰਗੇ ਨਤੀਜੇ ਮਿਲ ਸਕਦੇ ਹਨ। ਸਰਕਾਰੀ ਵਿਭਾਗ ਨਾਲ ਜੁੜੇ ਲੋਕ ਤੁਹਾਨੂੰ ਚੰਗਾ ਸਹਿਯੋਗ ਦੇ ਸਕਦੇ ਹਨ। ਜੇਕਰ ਤੁਸੀਂ ਯਾਤਰਾ 'ਤੇ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਸਥਿਤੀ ਵਿੱਚ ਵੀ ਚੰਗੀ ਸਫਲਤਾ ਮਿਲ ਸਕਦੀ ਹੈ। ਖਾਸ ਕਰਕੇ, ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ ਯਾਤਰਾ 'ਤੇ ਜਾਣ ਦਾ ਮੌਕਾ ਮਿਲ ਸਕਦਾ ਹੈ। ਪਰਿਵਾਰ ਜਾਂ ਰਿਸ਼ਤੇਦਾਰਾਂ ਵਿੱਚ ਕੋਈ ਸ਼ੁਭ ਕੰਮ ਹੋ ਸਕਦਾ ਹੈ। ਕਿਉਂਕਿ ਬਾਰ੍ਹਵੇਂ ਘਰ ਦਾ ਸੁਆਮੀ ਭਾਗ-ਘਰ ਵਿੱਚ ਆਇਆ ਹੈ, ਅਜਿਹੀ ਸਥਿਤੀ ਵਿੱਚ, ਤੁਸੀਂ ਵਿਦੇਸ਼ਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਉਪਾਅ: ਨਿੰਬ ਦੇ ਰੁੱਖ ਦੀਆਂ ਜੜ੍ਹਾਂ ਵਿੱਚ ਚਾਂਦੀ ਦੇ ਘੜੇ ਨਾਲ਼ ਪਾਣੀ ਦਿਓ।

ਬ੍ਰਿਸ਼ਚਕ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਛੇਵੇਂ ਘਰ ਦਾ ਸੁਆਮੀ ਹੈ ਅਤੇ ਨਾਲ ਹੀ ਲਾਭ-ਘਰ ਦਾ ਵੀ ਸੁਆਮੀ ਹੈ ਅਤੇ ਕਰਕ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਅੱਠਵੇਂ ਘਰ ਵਿੱਚ ਪਹੁੰਚ ਗਿਆ ਹੈ। ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਸਮੱਸਿਆਵਾਂ ਦੂਰ ਵੀ ਹੋਣਗੀਆਂ ਜਾਂ ਘੱਟ ਹੋਣਗੀਆਂ। ਵਿੱਤੀ ਲਾਭ ਪ੍ਰਾਪਤ ਕਰਨ ਦੇ ਨਾਲ, ਸ਼ੁੱਕਰ ਦਾ ਇਹ ਗੋਚਰ ਖੁਸ਼ੀ ਵਧਾਉਣ ਦਾ ਵੀ ਕੰਮ ਕਰਦਾ ਹੈ। ਛੇਵੇਂ ਘਰ ਦਾ ਸੁਆਮੀ ਅੱਠਵੇਂ ਘਰ ਵਿੱਚ ਗਿਆ ਹੈ, ਅਜਿਹੀ ਸਥਿਤੀ ਵਿੱਚ, ਕਰਜ਼ਾ ਆਦਿ ਪ੍ਰਾਪਤ ਕਰਨ ਦਾ ਰਸਤਾ ਵੀ ਆਸਾਨ ਹੋ ਜਾਵੇਗਾ। ਯਾਨੀ ਕਿ ਜੇਕਰ ਤੁਸੀਂ ਕਿਤੇ ਤੋਂ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਨ੍ਹਾਂ ਮਾਮਲਿਆਂ ਵਿੱਚ ਵੀ ਤੁਹਾਨੂੰ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ।

ਉਪਾਅ: ਮਾਂ ਦੁਰਗਾ ਦੇ ਮੰਦਰ ਵਿੱਚ ਨਿਯਮਿਤ ਤੌਰ 'ਤੇ ਜਾਓ ਅਤੇ ਉਨ੍ਹਾਂ ਨੂੰ ਮੱਥਾ ਟੇਕੋ।

ਧਨੂੰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮਕਰ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਪੰਜਵੇਂ ਘਰ ਦੇ ਨਾਲ-ਨਾਲ ਦਸਵੇਂ ਘਰ ਦਾ ਸੁਆਮੀ ਹੈ ਅਤੇ ਕਰਕ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਸੱਤਵੇਂ ਘਰ ਵਿੱਚ ਜਾ ਰਿਹਾ ਹੈ। ਸੱਤਵੇਂ ਘਰ ਵਿੱਚ ਸ਼ੁੱਕਰ ਦਾ ਗੋਚਰ ਪ੍ਰਜਣਨ ਅੰਗਾਂ ਨਾਲ ਸਬੰਧਤ ਸਮੱਸਿਆਵਾਂ ਦਿੰਦਾ ਹੈ। ਇਹ ਯਾਤਰਾਵਾਂ ਵਿੱਚ ਪਰੇਸ਼ਾਨੀ ਦਿੰਦਾ ਹੈ। ਇਸ ਲਈ, ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਕੁਝ ਸਮੱਸਿਆਵਾਂ ਵੇਖੀਆਂ ਜਾ ਸਕਦੀਆਂ ਹਨ। ਔਰਤਾਂ ਨਾਲ ਵਿਵਾਦ ਵੀ ਹੋ ਸਕਦੇ ਹਨ। ਰੋਜ਼ੀ-ਰੋਟੀ ਵਿੱਚ ਵੀ ਕੁਝ ਉਤਾਰ-ਚੜ੍ਹਾਅ ਆ ਸਕਦੇ ਹਨ। ਜਿਨ੍ਹਾਂ ਲੋਕਾਂ ਦਾ ਕਾਰੋਬਾਰ ਜਾਂ ਕੰਮ ਕਲਾ ਅਤੇ ਸਾਹਿਤ, ਮਨੋਰੰਜਨ ਜਗਤ ਨਾਲ ਸਬੰਧਤ ਹੈ, ਉਹ ਵੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ।

ਉਪਾਅ: ਲਾਲ ਗਊ ਦੀ ਸੇਵਾ ਕਰਨ ਨਾਲ ਜੀਵਨ ਵਿੱਚ ਸ਼ੁਭਤਾ ਆਵੇਗੀ।

ਮਕਰ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਕੁੰਭ ਰਾਸ਼ੀ

ਤੁਹਾਡੀ ਕੁੰਡਲੀ ਵਿੱਚ ਚੌਥੇ ਘਰ ਦਾ ਸੁਆਮੀ ਹੋਣ ਦੇ ਨਾਲ ਹੀ ਸ਼ੁੱਕਰ ਭਾਗ-ਘਰ ਦਾ ਸੁਆਮੀ ਵੀ ਹੈ ਅਤੇ ਕਰਕ ਵਿੱਚ ਸ਼ੁੱਕਰ ਦਾ ਗੋਚਰ ਤੁਹਾਡੇ ਛੇਵੇਂ ਘਰ ਤੱਕ ਪਹੁੰਚ ਰਿਹਾ ਹੈ। ਅਸੀਂ ਤੁਹਾਨੂੰ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ ਸਾਵਧਾਨੀ ਨਾਲ ਰਹਿਣ ਦੀ ਸਲਾਹ ਦੇਣਾ ਚਾਹੁੰਦੇ ਹਾਂ। ਖਾਸ ਕਰਕੇ, ਇਸ ਗੋਚਰ ਦੇ ਦੌਰਾਨ ਵਿਰੋਧੀਆਂ ਦੇ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੋਵੇਗਾ। ਜੇਕਰ ਤੁਹਾਡਾ ਕਿਸੇ ਨਾਲ ਝਗੜਾ ਜਾਂ ਦੁਸ਼ਮਣੀ ਹੈ, ਤਾਂ ਉਨ੍ਹਾਂ ਦੀ ਹਰ ਹਰਕਤ 'ਤੇ ਨਜ਼ਰ ਰੱਖਣਾ ਜ਼ਰੂਰੀ ਹੋਵੇਗਾ। ਇਸ ਸਮੇਂ ਦੇ ਦੌਰਾਨ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੋਵੇਗਾ। ਵਾਹਨ ਆਦਿ ਨੂੰ ਧਿਆਨ ਨਾਲ ਚਲਾਓ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਆਪਸ ਵਿੱਚ ਝਗੜਾ ਨਾ ਕਰੋ। ਇਸ ਸਮੇਂ ਕਿਸੇ ਵੀ ਔਰਤ ਨਾਲ ਬਹਿਸ ਕਰਨਾ ਉਚਿਤ ਨਹੀਂ ਹੋਵੇਗਾ। ਇਸ ਗੋਚਰ ਦੇ ਦੌਰਾਨ ਹਰ ਮਾਮਲੇ ਵਿੱਚ ਕਿਸਮਤਵਾਦੀ ਹੋਣ ਦੀ ਬਜਾਏ, ਕਰਮ ਦਾ ਗ੍ਰਾਫ ਵਧਾਉਣਾ ਲਾਭਦਾਇਕ ਹੋਵੇਗਾ।

ਉਪਾਅ: ਕੰਨਿਆ ਦੇਵੀਆਂ ਦੀ ਪੂਜਾ ਕਰਨਾ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਣਾ ਸ਼ੁਭ ਹੋਵੇਗਾ।

ਕੁੰਭ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਮੀਨ ਰਾਸ਼ੀ

ਸ਼ੁੱਕਰ ਤੁਹਾਡੀ ਕੁੰਡਲੀ ਵਿੱਚ ਤੀਜੇ ਘਰ ਦੇ ਨਾਲ-ਨਾਲ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਗੋਚਰ ਹੁੰਦੇ ਹੋਏ, ਸ਼ੁੱਕਰ ਤੁਹਾਡੇ ਪੰਜਵੇਂ ਘਰ ਵਿੱਚ ਚਲਾ ਗਿਆ ਹੈ। ਪੰਜਵੇਂ ਘਰ ਵਿੱਚ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਬਹੁਤ ਵਧੀਆ ਨਤੀਜੇ ਦੇਣ ਵਾਲ਼ਾ ਹੋ ਸਕਦਾ ਹੈ। ਖਾਸ ਕਰਕੇ ਕਲਾ ਅਤੇ ਸਾਹਿਤ ਨਾਲ ਜੁੜੇ ਲੋਕ ਇਸ ਗੋਚਰ ਸਮੇਂ ਦੇ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਦਾ ਰਚਨਾਤਮਕਤਾ ਦਾ ਗ੍ਰਾਫ ਉੱਚਾ ਰਹਿ ਸਕਦਾ ਹੈ। ਮਨੋਰੰਜਨ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗੀ ਅਨੁਕੂਲਤਾ ਦੇਖੀ ਜਾ ਸਕਦੀ ਹੈ। ਵਿਦਿਆਰਥੀਆਂ ਨੂੰ ਆਪਣੇ ਮਨ ਨੂੰ ਕਾਬੂ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਆਪਣੇ ਵਿਸ਼ੇ 'ਤੇ ਵੀ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੋਵੇਗੀ। ਅਜਿਹੇ ਯਤਨ ਕਰਨ ਨਾਲ ਤੁਸੀਂ ਬਹੁਤ ਵਧੀਆ ਨਤੀਜੇ ਪ੍ਰਾਪਤ ਕਰ ਸਕੋਗੇ। ਇਹ ਗੋਚਰ ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ ਵੀ ਬਹੁਤ ਵਧੀਆ ਨਤੀਜੇ ਦੇਣ ਵਾਲ਼ਾ ਮੰਨਿਆ ਜਾਂਦਾ ਹੈ। ਕਿਸਮਤ ਦੇ ਬਿਹਤਰ ਸਹਿਯੋਗ ਨਾਲ ਕਿਸਮਤ ਦੇ ਨਾਲ-ਨਾਲ ਸਖ਼ਤ ਮਿਹਨਤ ਨਾਲ ਕੁਝ ਪ੍ਰਾਪਤੀਆਂ ਸੰਭਵ ਹੋਣਗੀਆਂ।

ਉਪਾਅ: ਆਪਣੀ ਮਾਂ ਅਤੇ ਮਾਵਾਂ ਵਰਗੀਆਂ ਔਰਤਾਂ ਦੀ ਸੇਵਾ ਕਰੋ ਅਤੇ ਉਨ੍ਹਾਂ ਦਾ ਅਸ਼ੀਰਵਾਦ ਲਓ।

ਮੀਨ ਰਾਸ਼ੀ ਦਾ ਹਫ਼ਤਾਵਰੀ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਸ਼ੁੱਕਰ ਦਾ ਕਰਕ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?

ਕਰਕ ਰਾਸ਼ੀ ਵਿੱਚ ਸ਼ੁੱਕਰ ਦਾ ਗੋਚਰ 21 ਅਗਸਤ 2025 ਨੂੰ ਹੋਵੇਗਾ।

2. ਸ਼ੁੱਕਰ ਦਾ ਗੋਚਰ ਕਿੰਨੇ ਦਿਨ ਦਾ ਹੁੰਦਾ ਹੈ?

ਸ਼ੁੱਕਰ ਗ੍ਰਹਿ ਲੱਗਭੱਗ 23 ਦਿਨਾਂ ਤੱਕ ਕਿਸੇ ਰਾਸ਼ੀ ਵਿੱਚ ਰਹਿੰਦਾ ਹੈ ਅਤੇ ਫਿਰ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।

3. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?

ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੈ।

Talk to Astrologer Chat with Astrologer