ਮਈ 2024 ਓਵਰਵਿਊ

Author: Charu Lata | Updated Mon, 15 Apr 2024 03:27 PM IST

ਅਪ੍ਰੈਲ ਤੋਂ ਵਿਦਾ ਲੈਣ ਦੇ ਨਾਲ ਹੀ ਅਸੀਂ ਸਾਲ ਦੇ ਪੰਜਵੇਂ ਮਹੀਨੇ ਮਈ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਹਰ ਦਿਨ, ਹਰ ਮਹੀਨੇ ਵਿੱਚ ਕੁਝ ਨਵਾਂਪਣ ਦੇਖਣ ਨੂੰ ਮਿਲਦਾ ਹੈ ਅਤੇ ਇਸੇ ਤਰ੍ਹਾਂ ਆਉਣ ਵਾਲਾ ਹਰ ਮਹੀਨਾ ਆਪਣੇ ਨਾਲ ਕੁਝ ਖਾਸ ਲੈ ਕੇ ਆਉਂਦਾ ਹੈ, ਚਾਹੇ ਫੇਰ ਉਹ ਜਨਵਰੀ ਦਾ ਮਹੀਨਾ ਹੋਵੇ ਜਾਂ ਦਸੰਬਰ ਦਾ। ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਮਕਰ ਸੰਕ੍ਰਾਂਤੀ, ਬਸੰਤ ਪੰਚਮੀ, ਮਹਾਂਸ਼ਿਵਰਾਤ੍ਰੀ, ਹੋਲੀ ਅਤੇ ਚੇਤ ਦੇ ਨਰਾਤੇ ਵਰਗੇ ਵੱਡੇ ਤਿਓਹਾਰ ਮਨਾਏ ਜਾਂਦੇ ਹਨ ਅਤੇ ਇਹ ਸਿਲਸਿਲਾ ਮਈ ਵਿੱਚ ਵੀ ਜਾਰੀ ਰਹੇਗਾ। ਅਜਿਹੇ ਵਿੱਚ ਜੇਕਰ ਤੁਹਾਡੇ ਮਨ ਵਿੱਚ ਇਹ ਜਾਣਨ ਦੀ ਉਤਸੁਕਤਾ ਹੈ ਕਿ ਮਈ ਮਹੀਨਾ ਤੁਹਾਡੀ ਨੌਕਰੀ, ਪ੍ਰੇਮ ਜੀਵਨ, ਪਰਿਵਾਰ, ਪੜ੍ਹਾਈ ਅਤੇ ਕਾਰੋਬਾਰ ਦੇ ਲਈ ਕਿਹੋ-ਜਿਹੇ ਨਤੀਜੇ ਲੈ ਕੇ ਆਵੇਗਾ, ਤਾਂ ਤੁਹਾਡੇ ਮਨ ਵਿੱਚ ਉੱਠ ਰਹੇ ਇਹਨਾਂ ਸਭ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਐਸਟ੍ਰੋਸੇਜ ਦੇਮਈ 2024 ਓਵਰਵਿਊ ਦੇ ਇਸ ਖਾਸ ਆਰਟੀਕਲ ਵਿੱਚ ਮਿਲਣਗੇ।


ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ

ਇਹ ਖਾਸ ਆਰਟੀਕਲ ਨਾ ਸਿਰਫ ਤੁਹਾਡੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦੇ ਜਵਾਬ ਦੇਵੇਗਾ, ਬਲਕਿ ਇਸ ਸਾਲ ਮਈ ਵਿੱਚ ਮਨਾਏ ਜਾਣ ਵਾਲੇ ਵਰਤ-ਤਿਉਹਾਰ, ਗ੍ਰਹਿਣ, ਗੋਚਰ ਸਮੇਤ ਬੈਂਕਾਂ ਦੀਆਂ ਛੁੱਟੀਆਂ ਦੀਆਂ ਤਰੀਕਾਂ ਬਾਰੇ ਵੀ ਦੱਸੇਗਾ। ਇਸ ਤੋਂ ਇਲਾਵਾ ਮਈ ਵਿੱਚ ਜੰਮੇ ਲੋਕਾਂ ਦਾ ਵਿਅਕਤਿੱਤਵ ਕਿਹੋ ਜਿਹਾ ਹੁੰਦਾ ਹੈ, ਇਸ ਨਾਲ ਜੁੜੀਆਂ ਦਿਲਚਸਪ ਗੱਲਾਂ ਵੀ ਤੁਹਾਨੂੰ ਦੱਸੀਆਂ ਜਾਣਗੀਆਂ। ਤਾਂ ਆਓ ਬਿਨਾਂ ਦੇਰ ਕੀਤੇ ਇਸ ਖਾਸ ਲੇਖ ਦੀ ਸ਼ੁਰੂਆਤ ਕਰਦੇ ਹਾਂ।

ਇਸ ਆਰਟੀਕਲ ਨੂੰ ਕਿਹੜੀਆਂ ਗੱਲਾਂ ਖਾਸ ਬਣਾਉਂਦੀਆਂ ਹਨ?

ਤਾਂ ਚੱਲੋ, ਅੱਗੇ ਵਧਦੇ ਹਾਂ ਅਤੇ ਮਈ ਉੱਤੇ ਆਧਾਰਿਤ ਇਸ ਆਰਟੀਕਲ ਉੱਤੇ ਨਜ਼ਰ ਸੁੱਟਦੇ ਹਾਂ।

ਇਸ ਸਾਲ ਦੇ ਮਈ ਦੇ ਮਹੀਨੇ ਦਾ ਜੋਤਿਸ਼ ਤੱਥ ਅਤੇ ਹਿੰਦੂ ਪੰਚਾਂਗ ਦੀ ਗਣਨਾ

ਇਸ ਸਾਲ ਦੇ ਪੰਜਵੇਂ ਮਹੀਨੇ ਮਈ ਦਾ ਆਰੰਭ ਉੱਤਰਾਸ਼ਾੜਾ ਨਛੱਤਰ ਦੇ ਅੰਤਰਗਤ ਕ੍ਰਿਸ਼ਣ ਪੱਖ ਦੀ ਸੱਤਿਓਂ ਤਿਥੀ ਅਰਥਾਤ 01 ਮਈ ਨੂੰ ਹੋਵੇਗਾ ਅਤੇ ਇਹ ਪੂਰਵਾਭੱਦਰਪਦ ਨਛੱਤਰ ਦੇ ਤਹਿਤ ਕ੍ਰਿਸ਼ਣ ਪੱਖ ਦੀ ਨੌਵੀਂ ਤਿਥੀ ਅਰਥਾਤ 31 ਮਈ ਨੂੰ ਖਤਮ ਹੋਵੇਗਾ। ਇਸ ਸਾਲ ਦੇ ਮਈ ਦੇ ਪੰਚਾਂਗ ਨਾਲ ਤੁਹਾਨੂੰ ਰੂਬਰੂ ਕਰਵਾਉਣ ਤੋਂ ਬਾਅਦ ਅਸੀਂ ਤੁਹਾਨੂੰ ਇਸ ਮਹੀਨੇ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਾਂਗੇ। ਪਰ ਇਸ ਤੋਂ ਪਹਿਲਾਂ ਆਓ ਮਈ ਦੇ ਧਾਰਮਿਕ ਮਹੱਤਵ ਦੇ ਬਾਰੇ ਵਿੱਚ ਜਾਣੀਏ।

ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਧਾਰਮਿਕ ਦ੍ਰਿਸ਼ਟੀ ਤੋਂ ਮਈ ਦਾ ਮਹੀਨਾ

ਇੱਕ ਸਾਲ ਵਿੱਚ ਆਉਣ ਵਾਲੇ 12 ਮਹੀਨਿਆਂ ਵਿੱਚੋਂ ਹਰ ਮਹੀਨੇ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇਸੇ ਕ੍ਰਮ ਵਿੱਚ ਮਈ ਦਾ ਮਹੀਨਾ ਧਾਰਮਿਕ ਦ੍ਰਿਸ਼ਟੀ ਤੋਂ ਖਾਸ ਮੰਨਿਆ ਜਾਂਦਾ ਹੈ। ਇੱਕ ਪਾਸੇ ਜਿੱਥੇ ਮਈ ਦਾ ਆਰੰਭ ਵੈਸਾਖ ਮਹੀਨੇ ਦੇ ਅੰਤਰਗਤ ਹੋਵੇਗਾ, ਜਿਸ ਨੂੰ ਬਹੁਤ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ, ਇਸ ਦਾ ਅੰਤ ਜੇਠ ਮਹੀਨੇ ਦੇ ਅੰਤਰਗਤ ਹੋਵੇਗਾ। ਇਹ ਦੋਵੇਂ ਮਹੀਨੇ ਹੀ ਧਾਰਮਿਕ ਰੂਪ ਤੋਂ ਮਹੱਤਵਪੂਰਣ ਹਨ। ਹਿੰਦੂ ਪੰਚਾਂਗ ਦੇ ਅਨੁਸਾਰ ਚੇਤ ਮਹੀਨੇ ਦੀ ਪੂਰਨਮਾਸੀ ਤਿਥੀ ਤੋਂ ਬਾਅਦ ਵੈਸਾਖ ਮਹੀਨੇ ਦਾ ਆਰੰਭ ਹੁੰਦਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਅਪ੍ਰੈਲ ਜਾਂ ਮਈ ਦੇ ਮਹੀਨੇ ਵਿੱਚ ਵੈਸਾਖ ਆਓਂਦਾ ਹੈ। ਹਿੰਦੂ ਨਵੇਂ ਸਾਲ ਦਾ ਇਹ ਦੂਜਾ ਮਹੀਨਾ ਹੁੰਦਾ ਹੈ ਅਤੇਮਈ 2024 ਓਵਰਵਿਊ ਦੇ ਅਨੁਸਾਰਇਸ ਸਾਲ ਵਿੱਚ ਵੈਸਾਖ ਦਾ ਮਹੀਨਾ 24 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ 23 ਮਈ ਨੂੰ ਬੁੱਧ ਪੂਰਣਿਮਾ ਦੇ ਨਾਲ ਖਤਮ ਹੋਵੇਗਾ।

ਵੈਸਾਖ ਮਹੀਨੇ ਨੂੰ ਪਵਿੱਤਰ ਗੰਗਾ ਨਦੀ ਵਿੱਚ ਇਸ਼ਨਾਨ ਅਤੇ ਦਾਨ-ਪੁੰਨ ਵਰਗੇ ਧਾਰਮਿਕ ਕੰਮਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਮਹੀਨੇ ਵਿੱਚ ਕੀਤੇ ਗਏ ਪੁੰਨ ਕਾਰਜ ਨਾਲ ਵਿਅਕਤੀ ਨੂੰ ਕਈ ਗੁਣਾ ਜ਼ਿਆਦਾ ਫਲ ਦੀ ਪ੍ਰਾਪਤੀ ਹੁੰਦੀ ਹੈ। ਧਰਮ ਗ੍ਰੰਥਾਂ ਵਿੱਚ ਵੈਸਾਖ ਮਹੀਨੇ ਨੂੰ ਸਭ ਪਾਪਾਂ ਤੋਂ ਮੁਕਤੀ ਦੇਣ ਵਾਲਾ ਦੱਸਿਆ ਗਿਆ ਹੈ। ਹਾਲਾਂਕਿ ਇਸ ਮਹੀਨੇ ਨੂੰ ਮਾਧਵ ਮਾਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਭਗਵਾਨ ਵਿਸ਼ਣੂੰ ਦੇ ਹੀ ਨਾਵਾਂ ਵਿੱਚੋਂ ਇੱਕ ਹੈ। ਇਸ ਲਈ ਵੈਸਾਖ ਵਿੱਚ ਸ੍ਰੀ ਹਰੀ ਵਿਸ਼ਣੂੰ ਦੀ ਪੂਜਾ ਫਲਦਾਇਕ ਹੁੰਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਤ੍ਰਿਦੇਵ ਦੀ ਅਰਾਧਨਾ ਖਾਸ ਤੌਰ ‘ਤੇ ਸ਼ੁਭ ਹੁੰਦੀ ਹੈ। ਆਮ ਸ਼ਬਦਾਂ ਵਿੱਚ ਕਹੀਏ ਤਾਂ ਵਿਸ਼ਣੂੰ ਜੀ ਦੇ ਨਾਲ ਭਗਵਾਨ ਸ਼ਿਵ ਅਤੇ ਸ੍ਰਿਸ਼ਟੀ ਦੇ ਰਚਣਹਾਰ ਬ੍ਰਹਮਾ ਜੀ ਦੀ ਪੂਜਾ ਕਰਨਾ ਕਲਿਆਣਕਾਰੀ ਹੁੰਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਜਿਹੜਾ ਵਿਅਕਤੀ ਵੈਸਾਖ ਮਹੀਨੇ ਵਿੱਚ ਹਰ ਰੋਜ਼ ਸਵੇਰੇ-ਸਵੇਰੇ ਸੂਰਜ ਦੇਵ ਨੂੰ ਤਾਂਬੇ ਦੀ ਗੜਬੀ ਨਾਲ ਅਰਘ ਦਿੰਦਾ ਹੈ, ਉਸ ਨੂੰ ਸਭ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ।

ਹਿੰਦੂ ਸਾਲ ਦੇ ਦੂਜੇ ਮਹੀਨੇ ਵੈਸਾਖ ਵਿੱਚ ਅਕਸ਼ੇ ਤ੍ਰਿਤੀਆ, ਬਰੂਥਣੀ ਇਕਾਦਸ਼ੀ, ਸੀਤਾ ਨੌਮੀ, ਬ੍ਰਿਸ਼ਭ ਸੰਕ੍ਰਾਂਤੀ ਆਦਿ ਕਈ ਵੱਡੇ ਤਿਉਹਾਰ ਮਨਾਏ ਜਾਂਦੇ ਹਨ। ਗੱਲ ਕਰੀਏ ਵੈਸਾਖ ਮਹੀਨੇ ਬਾਰੇ, ਤਾਂ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਸ਼੍ਰੀ ਹਰੀ ਨੇ ਅਕਸ਼ੇ ਤ੍ਰਿਤੀਆ ਦੇ ਦਿਨ ਨਰ-ਨਾਰਾਇਣ, ਪਰਸ਼ੂਰਾਮ, ਨਰਸਿੰਘ ਅਤੇ ਹਯਗ੍ਰੀਵ ਦੇ ਰੂਪ ਵਿੱਚ ਅਵਤਾਰ ਲਿਆ ਸੀ। ਦੂਜੇ ਪਾਸੇ ਵੈਸਾਖ ਸ਼ੁਕਲ ਪੱਖ ਦੀ ਨੌਵੀਂ ਤਿਥੀ ਨੂੰ ਮਾਤਾ ਸੀਤਾ ਨੇ ਧਰਤੀ ਉੱਤੇ ਜਨਮ ਲਿਆ ਸੀ। ਇਸ ਤੋਂ ਇਲਾਵਾ ਵੈਸਾਖ ਮਹੀਨੇ ਤੋਂ ਹੀ ਤ੍ਰੇਤਾ ਯੁਗ ਦਾ ਆਰੰਭ ਹੋਇਆ ਸੀ ਅਤੇ ਇਸ ਦੌਰਾਨ ਹਿੰਦੂ ਧਰਮ ਦੇ ਅਨੇਕ ਦੇਵੀ-ਦੇਵਤਾਵਾਂ ਦੇ ਮੰਦਰਾਂ ਦੇ ਦੁਆਰ ਖੋਲੇ ਜਾਂਦੇ ਹਨ ਅਤੇ ਕਈ ਮੁੱਖ ਮਹਾਂਉਤਸਵ ਮਨਾਏ ਜਾਂਦੇ ਹਨ।

ਹਿੰਦੂ ਕੈਲੰਡਰ ਵਿੱਚ ਤੀਜਾ ਮਹੀਨਾ ਜੇਠ ਦਾ ਹੁੰਦਾ ਹੈ, ਜੋ ਕਿ ਗ੍ਰੇਗੋਰੀਅਨ ਕੈਲੰਡਰ ਵਿੱਚ ਮਈ ਅਤੇ ਜੂਨ ਵਿੱਚ ਪੈਂਦਾ ਹੈ।ਮਈ 2024 ਓਵਰਵਿਊ ਦੇ ਅਨੁਸਾਰ,ਇਸ ਸਾਲ ਵਿੱਚ ਜੇਠ ਮਹੀਨੇ ਦਾ ਆਰੰਭ 24 ਮਈ ਤੋਂ ਹੋਵੇਗਾ ਅਤੇ ਇਹ ਜੇਠ ਦੀ ਪੂਰਨਮਾਸੀ ਅਰਥਾਤ 22 ਜੂਨ ਨੂੰ ਖਤਮ ਹੋ ਜਾਵੇਗਾ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਹਿੰਦੂ ਧਰਮ ਵਿੱਚ ਮਹੀਨੇ ਦਾ ਨਾਂ ਨਛੱਤਰ ਉੱਤੇ ਅਧਾਰਿਤ ਹੁੰਦਾ ਹੈ ਅਤੇ ਜੇਠ ਦੀ ਪੂਰਨਮਾਸ਼ੀ ਦੇ ਦਿਨ ਚੰਦਰਮਾ ਜੇਠ ਨਛੱਤਰ ਵਿੱਚ ਹੁੰਦਾ ਹੈ, ਇਸ ਲਈ ਇਸ ਮਹੀਨੇ ਨੂੰ ਜੇਠ ਦਾ ਮਹੀਨਾ ਕਿਹਾ ਜਾਂਦਾ ਹੈ।

ਜੇਠ ਵਿੱਚ ਸੂਰਜ ਦੀ ਸਥਿਤੀ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਇਸ ਲਈ ਧਰਤੀ ‘ਤੇ ਭਿਅੰਕਰ ਗਰਮੀ ਪੈਂਦੀ ਹੈ। ਜੇਠ ਵਿੱਚ ਸੂਰਜ ਦੀ ਜਯੇਸ਼ਠਾ ਦੇ ਕਾਰਨ ਹੀ ਇਹ ਮਹੀਨਾ ਜੇਠ ਕਹਿਲਾਉਂਦਾ ਹੈ। ਇਹ ਮਹੀਨਾ ਵਿਅਕਤੀ ਨੂੰ ਪਾਣੀ ਦਾ ਮਹੱਤਵ ਸਮਝਾਉਣ ਦਾ ਕੰਮ ਵੀ ਕਰਦਾ ਹੈ।ਮਈ 2024 ਓਵਰਵਿਊ ਦੇ ਅਨੁਸਾਰਜੇਠ ਨੂੰ ਸੂਰਜ ਦੇਵ ਦੀ ਪੂਜਾ-ਅਰਚਨਾ ਕਰਨ ਅਤੇ ਉਹਨਾਂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਮਹੱਤਵਪੂਰਣ ਮੰਨਿਆ ਗਿਆ ਹੈ। ਇਸ ਮਹੀਨੇ ਵਿੱਚ ਮੰਗਲਵਾਰ ਦੇ ਦਿਨ ਸੰਕਟਮੋਚਨ ਹਨੂੰਮਾਨ ਜੀ ਦੀ ਪੂਜਾ ਕਰਨਾ ਲਾਭਦਾਇਕ ਸਿੱਧ ਹੁੰਦਾ ਹੈ।

ਵੈਸਾਖ ਮਹੀਨੇ ਵਿੱਚ ਕੀ ਕਰੀਏ?

ਦਾਨ: ਜੇਕਰ ਤੁਸੀਂ ਪੂਰਾ ਸਾਲ ਦਾਨ-ਪੁੰਨ ਨਹੀਂ ਕੀਤਾ, ਤਾਂ ਵੈਸਾਖ ਦੇ ਮਹੀਨੇ ਵਿੱਚ ਦਾਨ ਕਰਕੇ ਤੁਸੀਂ ਸਾਲ ਭਰ ਦੇ ਦਾਨ ਦਾ ਫਲ਼ ਪ੍ਰਾਪਤ ਕਰ ਸਕਦੇ ਹੋ।

ਇਸ਼ਨਾਨ: ਵੈਸਾਖ ਮਹੀਨੇ ਵਿੱਚ ਨਦੀ, ਤਲਾਬ ਜਾਂ ਕੁੰਡ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਜ਼ਰੂਰ ਕਰੋ। ਨਾਲ ਹੀ ਸੂਰਜ ਦੇਵਤਾ ਨੂੰ ਅਰਘ ਦੇ ਕੇ ਵਹਿੰਦੇ ਹੋਏ ਪਾਣੀ ਵਿੱਚ ਤਿਲ ਪ੍ਰਵਾਹ ਕਰੋ।

ਸ਼ਰਾਧ: ਇਸ ਮਹੀਨੇ ਦੀ ਮੱਸਿਆ ਅਤੇ ਪੂਰਨਮਾਸੀ ਨੂੰ ਪਿਤਰਾਂ ਦਾ ਤਰਪਣ ਅਤੇ ਪਿੰਡ ਦਾਨ ਕਰਨ ਨਾਲ ਪਿਤਰ ਦੋਸ਼ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਉਹਨਾਂ ਦੇ ਆਸ਼ੀਰਵਾਦ ਦੀ ਪ੍ਰਾਪਤੀ ਹੁੰਦੀ ਹੈ।

ਪੂਜਾ ਅਤੇ ਹਵਨ: ਵੈਸਾਖ ਦੇ ਮਹੀਨੇ ਵਿੱਚ ਕੀਤੀ ਗਈ ਪੂਜਾ ਅਤੇ ਹਵਨ ਫਲਦਾਇਕ ਹੁੰਦੇ ਹਨ ਅਤੇ ਇਸ ਦੌਰਾਨ ਇੱਕ ਹੀ ਸਮੇਂ ਭੋਜਨ ਕਰੋ।

ਵੈਸਾਖ ਮਹੀਨੇ ਵਿੱਚ ਕੀ ਨਾ ਕਰੀਏ?

ਇਸ ਸਾਲ ਵਿੱਚ ਮਈ ਮਹੀਨੇ ਦੇ ਵਰਤ ਅਤੇ ਤਿਓਹਾਰਾਂ ਦੀਆਂ ਤਿਥੀਆਂ

ਹਿੰਦੂ ਧਰਮ ਵਿੱਚ ਮਈ ਦਾ ਧਾਰਮਿਕ ਮਹੱਤਵ ਜਾਣਨ ਤੋਂ ਬਾਅਦ ਹੁਣ ਅਸੀਂ ਇਸ ਮਹੀਨੇ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੀਆਂ ਸਹੀ ਤਿਥੀਆਂ ਦੱਸਣ ਜਾ ਰਹੇ ਹਾਂ, ਤਾਂ ਕਿ ਤੁਸੀਂ ਇਹਨਾਂ ਵਰਤਾਂ ਅਤੇ ਤਿਉਹਾਰਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਸਕੋ। ਚਲੋ ਆਓ ਜਾਣਦੇ ਹਾਂ ਇਸ ਸਾਲ ਮਈ ਵਿੱਚ ਆਉਣ ਵਾਲੇ ਵਰਤਾਂ-ਤਿਉਹਾਰਾਂ ਦੀਆਂ ਤਿਥੀਆਂ ਬਾਰੇ:

ਤਿਥੀ ਤਿਓਹਾਰ
4 ਮਈ 2024, ਸ਼ਨੀਵਾਰ ਬਰੂਥਣੀ ਇਕਾਦਸ਼ੀ
5 ਮਈ 2024,ਐਤਵਾਰ ਪ੍ਰਦੋਸ਼ ਵਰਤ (ਕ੍ਰਿਸ਼ਣ)
6 ਮਈ 2024, ਸੋਮਵਾਰ ਮਾਸਿਕ ਸ਼ਿਵਰਾਤ੍ਰੀ
8 ਮਈ 2024, ਬੁੱਧਵਾਰ ਵੈਸਾਖ ਮੱਸਿਆ
10 ਮਈ 2024, ਸ਼ੁੱਕਰਵਾਰ ਅਕਸ਼ੇ ਤ੍ਰਿਤੀਆ
14 ਮਈ 2024, ਮੰਗਲਵਾਰ ਬ੍ਰਿਸ਼ਭ ਸੰਕ੍ਰਾਂਤੀ
19 ਮਈ 2024, ਐਤਵਾਰ ਮੋਹਣੀ ਇਕਾਦਸ਼ੀ
20 ਮਈ 2024, ਸੋਮਵਾਰ ਪ੍ਰਦੋਸ਼ ਵਰਤ (ਸ਼ੁਕਲ)
23 ਮਈ 2024, ਵੀਰਵਾਰ ਵੈਸਾਖ ਪੂਰਨਮਾਸੀ ਵਰਤ
26 ਮਈ 2024, ਐਤਵਾਰ ਸੰਘੜ ਚੌਥ

ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024

ਹੁਣ ਬਿਨਾਂ ਰੁਕੇ ਅਸੀਂ ਅੱਗੇ ਵਧਦੇ ਹਾਂ ਅਤੇ ਜਾਣਦੇ ਹਾਂ ਇਸ ਸਾਲ ਮਈ ਵਿੱਚ ਆਓਣ ਵਾਲੀਆਂ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਬਾਰੇ:

ਮਈ ਵਿੱਚ ਆਉਣ ਵਾਲ਼ੀਆਂ ਬੈਂਕਾਂ ਦੀਆਂ ਛੁੱਟੀਆਂ

ਦਿਨ ਬੈਂਕਾਂ ਦੀਆਂ ਛੁੱਟੀਆਂ ਪ੍ਰਦੇਸ਼
1 ਮਈ 2024, ਬੁੱਧਵਾਰ ਮਹਾਂਰਾਸ਼ਟਰ ਦਿਵਸ ਮਹਾਂਰਾਸ਼ਟਰ
1 ਮਈ 2024, ਬੁੱਧਵਾਰ ਮਈ ਦਿਵਸ ਅਸਾਮ, ਬਿਹਾਰ, ਗੋਆ, ਕਰਨਾਟਕ, ਕੇਰਲਾ, ਮਣੀਪੁਰ, ਪੁੱਦੁਚੇਰੀ, ਤਮਿਲਨਾਡੂ, ਤ੍ਰਿਪੁਰਾ, ਪੱਛਮੀ ਬੰਗਾਲ।
8 ਮਈ 2024, ਬੁੱਧਵਾਰ ਰਵਿੰਦਰਨਾਥ ਟੈਗੋਰ ਜਯੰਤੀ ਤ੍ਰਿਪੁਰਾ, ਪੱਛਮੀ ਬੰਗਾਲ
10 ਮਈ 2024, ਸ਼ੁੱਕਰਵਾਰ ਬਸਵ ਜਯੰਤੀ ਕਰਨਾਟਕ
10 ਮਈ 2024, ਸ਼ੁੱਕਰਵਾਰ ਮਹਾਂਰਿਸ਼ੀ ਪਰਸ਼ੂਰਾਮ ਜਯੰਤੀ ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ
16 ਮਈ 2024, ਵੀਰਵਾਰ ਰਾਜਯੱਤਵ ਦਿਵਸ ਸਿੱਕਮ
23 ਮਈ 2024, ਵੀਰਵਾਰ ਬੁੱਧ ਜਯੰਤੀ

ਅੰਡੇਮਾਨ ਅਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਝਾਰਖੰਡ, ਜੰਮੂ ਕਸ਼ਮੀਰ, ਮਹਾਂਰਾਸ਼ਟਰ,

ਮੱਧ ਪ੍ਰਦੇਸ਼, ਮਿਜ਼ੋਰਮ, ਉੜੀਸਾ, ਤ੍ਰਿਪੁਰਾ, ਉੱਤਰਾਖੰਡ,

ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ

24 ਮਈ 2024, ਸ਼ੁੱਕਰਵਾਰ ਕਾਜ਼ੀ ਨਜ਼ਰੁਲ ਇਸਲਾਮ ਜਯੰਤੀ ਤ੍ਰਿਪੁਰਾ

ਆਓ ਹੁਣ ਅਸੀਂ ਤੁਹਾਨੂੰ ਇਸ ਸਾਲ ਮਈ ਵਿੱਚ ਮੁੰਡਨ ਮਹੂਰਤ ਦੀਆਂ ਸ਼ੁਭ ਤਿਥੀਆਂ ਬਾਰੇ ਦੱਸਦੇ ਹਾਂ।

ਇਸ ਸਾਲ ਮਈ ਮਹੀਨੇ ਵਿੱਚ ਮੁੰਡਨ ਸੰਸਕਾਰ ਦੇ ਸਭ ਤੋਂ ਸ਼ੁਭ ਮਹੂਰਤ

ਸਨਾਤਨ ਧਰਮ ਵਿੱਚ ਮੁੰਡਨ ਸੰਸਕਾਰ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਇਹ ਹਮੇਸ਼ਾ ਸ਼ੁਭ ਮਹੂਰਤ ਵਿੱਚ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਆਪਣੀ ਸੰਤਾਨ ਦਾ ਮੁੰਡਨ ਸੰਸਕਾਰ ਕਰਵਾਉਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਇਸ ਸਾਲ ਮਈ ਵਿੱਚ ਮੁੰਡਨ ਸੰਸਕਾਰ ਦੀਆਂ ਸ਼ੁਭ ਤਰੀਕਾਂ ਅਤੇ ਮਹੂਰਤ ਬਾਰੇ ਦੱਸ ਰਹੇ ਹਾਂ।

ਦਿਨ ਮਹੂਰਤ ਦਾ ਆਰੰਭ ਮਹੂਰਤ ਖਤਮ
03 ਮਈ 2024 ਸ਼ੁੱਕਰਵਾਰ 05:38:21 24:07:07
10 ਮਈ 2024, ਸ਼ੁੱਕਰਵਾਰ 10:47:34 26:52:24
20 ਮਈ 2024, ਸੋਮਵਾਰ 16:00:52 29:27:26
24 ਮਈ 2024, ਸ਼ੁੱਕਰਵਾਰ , 19:26:57 29:25:45
29 ਮਈ 2024, ਬੁੱਧਵਾਰ , 13:42:06 29:24:07
30 ਮਈ 2024, ਵੀਰਵਾਰ 05:23:52 11:46:17

ਇਸ ਸਾਲ ਦੇ ਮੁੰਡਨ ਸੰਸਕਾਰ ਮਹੂਰਤ ਦੇ ਬਾਰੇ ਵਿੱਚ ਜਾਣਨ ਦੇ ਲਈ ਪੜ੍ਹੋ: ਮੁੰਡਨ ਮਹੂਰਤ 2024

ਇਸ ਸਾਲ ਮਈ ਵਿੱਚ ਕਿਹੜਾ ਸਮਾਂ ਵਾਹਨ ਖਰੀਦਣ ਦੇ ਲਈ ਸ਼ੁਭ ਹੈ

ਜੇਕਰ ਤੁਸੀਂ ਮਈ ਦੇ ਮਹੀਨੇ ਵਿੱਚ ਵਾਹਨ ਖਰੀਦਣ ਦੇ ਬਾਰੇ ਵਿੱਚ ਸੋਚ-ਵਿਚਾਰ ਕਰ ਰਹੇ ਹੋ, ਪਰ ਇਸ ਮਹੀਨੇ ਵਾਹਨ ਖਰੀਦਣ ਦਾ ਸ਼ੁਭ ਮਹੂਰਤ ਹੈ ਜਾਂ ਨਹੀਂ, ਇਸ ਕਾਰਨ ਉਲਝਣ ਵਿੱਚ ਹੋ, ਤਾਂ ਇਹ ਮਈ 2024 ਓਵਰਵਿਊ ਤੁਹਾਨੂੰ ਇਸ ਸਾਲ ਮਈ ਵਿੱਚ ਵਾਹਨ ਖਰੀਦਣ ਦੇ ਲਈ ਸ਼ੁਭ ਮਹੂਰਤ ਬਾਰੇ ਦੱਸੇਗਾ। ਤਾਂ ਆਓ ਚਲੋ ਜਾਣਦੇ ਹਾਂ ਇਸ ਮਹੀਨੇ ਦੇ ਵਾਹਨ ਖਰੀਦਣ ਦੇ ਸ਼ੁਭ ਮਹੂਰਤਾਂ ਬਾਰੇ:

ਦਿਨ ਮਹੂਰਤ ਦਾ ਆਰੰਭ ਮਹੂਰਤ ਖਤਮ ਹੋਣ ਦਾ ਸਮਾਂ
01 ਮਈ 2024, ਬੁੱਧਵਾਰ 05:48:30 29:40:01
03 ਮਈ 2024, ਸ਼ੁੱਕਰਵਾਰ 05:38:21 24:07:07
05 ਮਈ 2024, ਐਤਵਾਰ 19:58:08 29:36:47
06 ਮਈ 2024, ਸੋਮਵਾਰ 05:36:01 14:42:39
10 ਮਈ 2024, ਸ਼ੁੱਕਰਵਾਰ , 05:33:11 26:52:24
12 ਮਈ 2024, ਐਤਵਾਰ 10:27:27 29:31:52
13 ਮਈ 2024, ਸੋਮਵਾਰ 05:31:14 26:52:24
19 ਮਈ 2024, ਐਤਵਾਰ 05:27:55 13:52:20
20 ਮਈ 2024, ਸੋਮਵਾਰ 16:00:52 29:27:26
23 ਮਈ 2024, ਵੀਰਵਾਰ 09:14:49 29:26:08
24 ਮਈ 2024, ਸ਼ੁੱਕਰਵਾਰ 05:25:45 10:10:32
29 ਮਈ 2024, ਬੁੱਧਵਾਰ 05:24:07 13:42:06
30 ਮਈ 2024, ਵੀਰਵਾਰ 11:46:17 29:23:52

ਇਸ ਸਾਲ ਵਿੱਚ ਵਾਹਨ ਖਰੀਦਣ ਦੇ ਮਹੂਰਤ ਦੇ ਬਾਰੇ ਵਿੱਚ ਜਾਣਨ ਲਈ ਪੜ੍ਹੋ: ਵਾਹਨ ਖਰੀਦਣ ਦਾ ਮਹੂਰਤ

ਮਈ ਮਹੀਨੇ ਵਿੱਚ ਜੰਮੇ ਜਾਤਕਾਂ ਦੇ ਵਿਅਕਤਿੱਤਵ ਨੂੰ ਇਹ ਗੱਲਾਂ ਸਭ ਤੋਂ ਖ਼ਾਸ ਬਣਾਉਂਦੀਆਂ ਹਨ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਵਿਅਕਤੀ ਦਾ ਸੁਭਾਅ ਦੂਜੇ ਵਿਅਕਤੀ ਤੋਂ ਵੱਖ ਹੁੰਦਾ ਹੈ ਅਤੇ ਇਹ ਗੱਲ ਉਸ ਨੂੰ ਸਭ ਤੋਂ ਅਲੱਗ ਬਣਾਉਣ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹਰ ਇਨਸਾਨ ਦੇ ਸੁਭਾਅ ਵਿੱਚ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਗੁਣ-ਔਗੁਣ ਪਾਏ ਜਾਂਦੇ ਹਨ ਅਤੇ ਉਹਨਾਂ ਦੇ ਅੰਦਰ ਕੁਝ ਅਜਿਹੇ ਲੱਛਣ ਮੌਜੂਦ ਹੁੰਦੇ ਹਨ, ਜਿਹੜੇ ਉਹਨਾਂ ਨੂੰ ਸਭ ਤੋਂ ਹਟ ਕੇ ਬਣਾਉਂਦੇ ਹਨ।

ਜੋਤਿਸ਼ ਸ਼ਾਸਤਰ ਵਿੱਚ ਸਾਲ ਭਰ ਵਿੱਚ ਆਉਣ ਵਾਲੇ 12 ਮਹੀਨਿਆਂ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਅਜਿਹੇ ਵਿੱਚ ਕਿਸੇ ਵਿਅਕਤੀ ਦਾ ਜਨਮ ਜਿਸ ਵੀ ਮਹੀਨੇ ਦੇ ਤਹਿਤ ਹੁੰਦਾ ਹੈ, ਉਸੇ ਮਹੀਨੇ ਦੇ ਗੁਣਾਂ ਦੇ ਆਧਾਰ ਉੱਤੇ ਉਸ ਵਿਅਕਤੀ ਦਾ ਵਿਵਹਾਰ ਅਤੇ ਸੁਭਾਅ ਨਿਰਭਰ ਕਰਦਾ ਹੈ। ਉਹਨਾਂ ਦੇ ਜਨਮ ਦੇ ਮਹੀਨੇ ਤੋਂ ਹੀ ਵਿਅਕਤੀ ਦੇ ਬਾਰੇ ਵਿੱਚ ਕਾਫੀ ਕੁਝ ਪਤਾ ਲਗਾਇਆ ਜਾ ਸਕਦਾ ਹੈ। ਪਰ ਇਸ ਆਰਟੀਕਲ ਵਿੱਚ ਅਸੀਂ ਮਈ ਵਿੱਚ ਜਨਮ ਲੈਣ ਵਾਲੇ ਲੋਕਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਅਤੇ ਜੇਕਰ ਤੁਹਾਡਾ ਜਨਮ ਦਿਨ ਵੀ ਮਈ ਦੇ ਮਹੀਨੇ ਵਿੱਚ ਆਉਂਦਾ ਹੈ, ਤਾਂ ਤੁਸੀਂ ਇਹ ਜਾਣਨਾ ਚਾਹੋਗੇ ਕਿ ਤੁਹਾਡਾ ਸੁਭਾਅ ਕਿਹੋ ਜਿਹਾ ਹੈ। ਇਹ ਜਾਣਨ ਦੇ ਲਈ ਇਸ ਆਰਟੀਕਲ ਨੂੰ ਅੰਤ ਤੱਕ ਪੜ੍ਹਨਾ ਜਾਰੀ ਰੱਖੋ।

ਮਈ ਦੇ ਮਹੀਨੇ ਵਿੱਚ ਪੈਦਾ ਹੋਣ ਵਾਲੇ ਜਾਤਕ ਆਮ ਤੌਰ ‘ਤੇ ਲੋਕਾਂ ਦੇ ਵਿਚਕਾਰ ਬਹੁਤ ਮਸ਼ਹੂਰ ਹੁੰਦੇ ਹਨ। ਜਿਥੋਂ ਤੱਕ ਇਹਨਾਂ ਦੇ ਵਿਅਕਤਿੱਤਵ ਦਾ ਸਵਾਲ ਹੈ, ਇਹਨਾਂ ਦੀ ਪਰਸਨੈਲਿਟੀ ਬਹੁਤ ਦਿਲ-ਖਿੱਚਵੀਂ ਹੁੰਦੀ ਹੈ ਅਤੇ ਇਸ ਕਾਰਨ ਲੋਕ ਇਹਨਾਂ ਵੱਲ ਜਲਦੀ ਖਿੱਚੇ ਜਾਂਦੇ ਹਨ। ਅਜਿਹੇ ਲੋਕ ਹਮੇਸ਼ਾ ਜੋਸ਼ ਨਾਲ ਭਰੇ ਰਹਿੰਦੇ ਹਨ ਅਤੇ ਬਹੁਤ ਅਭਿਲਾਸ਼ੀ ਹੁੰਦੇ ਹਨ। ਮਈ 2024 ਓਵਰਵਿਊ ਦੇ ਅਨੁਸਾਰ ਜਿਨਾਂ ਲੋਕਾਂ ਦਾ ਜਨਮ ਮਈ ਦੇ ਮਹੀਨੇ ਵਿੱਚ ਹੁੰਦਾ ਹੈ, ਉਹਨਾਂ ਨੂੰ ਸੁਪਨੇ ਦੇਖਣਾ ਪਸੰਦ ਹੁੰਦਾ ਹੈ ਅਤੇ ਇਹਨਾਂ ਨੂੰ ਅਕਸਰ ਸੁਪਨਿਆਂ ਵਿੱਚ ਖੋਇਆ ਹੋਇਆ ਦੇਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਈ ਵਿੱਚ ਜੰਮੇ ਜਾਤਕ ਲੰਬੇ ਸਮੇਂ ਤੱਕ ਕਿਸੇ ਇੱਕ ਹੀ ਕੰਮ ਵਿੱਚ ਲੱਗੇ ਨਹੀਂ ਰਹਿ ਸਕਦੇ, ਕਿਉਂਕਿ ਇਹ ਉਸ ਕੰਮ ਤੋਂ ਜਲਦੀ ਹੀ ਬੋਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹਨਾਂ ਜਾਤਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਜਾਂ ਕਿਸੇ ਦੇ ਵੀ ਦਬਾਅ ਵਿੱਚ ਆ ਕੇ ਕੰਮ ਕਰਨਾ ਪਸੰਦ ਨਹੀਂ ਹੁੰਦਾ। ਇਸ ਲਈ ਇਹ ਇਸ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।

ਜਿਨਾਂ ਜਾਤਕਾਂ ਦਾ ਜਨਮ ਮਈ ਵਿੱਚ ਹੁੰਦਾ ਹੈ, ਉਹਨਾਂ ਦੀ ਕਲਪਨਾ ਸ਼ਕਤੀ ਬਹੁਤ ਸ਼ਾਨਦਾਰ ਹੁੰਦੀ ਹੈ ਅਤੇ ਇਹਨਾਂ ਦੀ ਬੁੱਧੀ ਵੀ ਕਾਫੀ ਤੇਜ਼ ਹੁੰਦੀ ਹੈ। ਇਹ ਆਪਣੀ ਬੁੱਧੀਮਾਨੀ ਦੇ ਦਮ ਉੱਤੇ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਚੁਟਕੀਆਂ ਵਿੱਚ ਲੱਭ ਲੈਂਦੇ ਹਨ। ਗੱਲ ਕਰੀਏ ਮਈ ਵਿੱਚ ਜੰਮੀਆਂ ਮਹਿਲਾਵਾਂ ਬਾਰੇ, ਤਾਂ ਇਹ ਦਿਲ-ਖਿੱਚਵੇਂ ਵਿਅਕਤਿੱਤਵ ਵਾਲੀਆਂ ਹੋਣ ਦੇ ਕਾਰਨ ਦੂਜਿਆਂ ਨੂੰ ਜਲਦੀ ਹੀ ਪ੍ਰਭਾਵਿਤ ਕਰ ਸਕਦੀਆਂ ਹਨ। ਇਹਨਾਂ ਦੇ ਪ੍ਰੇਮ ਜੀਵਨ ਵਿੱਚ ਪ੍ਰੇਮ ਦੇ ਕਾਰਕ ਗ੍ਰਹਿ ਸ਼ੁੱਕਰ ਦਾ ਪ੍ਰਭਾਵ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ, ਜਿਸ ਕਾਰਨ ਇਹ ਜਾਤਕ ਸੁਭਾਅ ਤੋਂ ਬਹੁਤ ਰੋਮਾਂਟਿਕ ਹੁੰਦੇ ਹਨ। ਪਰ ਇਹ ਲੋਕਾਂ ਨਾਲ ਆਸਾਨੀ ਨਾਲ ਘੁਲ-ਮਿਲ ਨਹੀਂ ਸਕਦੇ, ਇਸ ਲਈ ਇਹਨਾਂ ਨੂੰ ਦੂਜਿਆਂ ਦੇ ਨਾਲ ਘੁਲਣ-ਮਿਲਣ ਵਿੱਚ ਥੋੜਾ ਸਮਾਂ ਲੱਗਦਾ ਹੈ।

ਮਈ ਵਿੱਚ ਜੰਮੇ ਮਰਦ ਜਾਤਕਾਂ ਵਿੱਚ ਜ਼ਿਆਦਾਤਰ ਜੋ ਔਗੁਣ ਹੁੰਦਾ ਹੈ, ਉਹ ਇਹ ਹੈ ਕਿ ਇਹਨਾਂ ਨੂੰ ਜਲਦੀ ਗੁੱਸਾ ਆ ਜਾਂਦਾ ਹੈ ਅਤੇ ਇਹ ਸੁਭਾਅ ਤੋਂ ਬਹੁਤ ਜ਼ਿੱਦੀ ਕਿਸਮ ਦੇ ਹੁੰਦੇ ਹਨ। ਆਪਣੇ ਇਸ ਸੁਭਾਅ ਦੇ ਕਾਰਨ ਇਹਨਾਂ ਨੂੰ ਕਈ ਵਾਰ ਸਫਲਤਾ ਦੇ ਰਸਤੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਰੀਅਰ ਦੇ ਲਿਹਾਜ਼ ਤੋਂ ਦੇਖੀਏ ਤਾਂ ਮਈ ਵਿੱਚ ਜੰਮੇ ਜਾਤਕ ਜ਼ਿਆਦਾਤਰ ਕੰਪਿਊਟਰ ਇੰਜੀਨੀਅਰ, ਪੱਤਰਕਾਰ, ਪਾਇਲਟ ਜਾਂ ਫੇਰ ਪ੍ਰਸ਼ਾਸਨਿਕ ਅਧਿਕਾਰੀ ਬਣਨਾ ਪਸੰਦ ਕਰਦੇ ਹਨ। ਮਈ 2024 ਓਵਰਵਿਊ ਕਹਿੰਦਾ ਹੈ ਕਿ ਮਈ ਵਿੱਚ ਪੈਦਾ ਹੋਣ ਵਾਲੀਆਂ ਲੜਕੀਆਂ ਦੀ ਫੈਸ਼ਨ ਸੈਂਸ ਕਾਫੀ ਚੰਗੀ ਹੁੰਦੀ ਹੈ। ਇਸ ਲਈ ਇਹ ਆਪਣੇ ਪੈਸ਼ਨ ਨੂੰ ਹੀ ਕਰੀਅਰ ਦੇ ਰੂਪ ਵਿੱਚ ਚੁਣਦੀਆਂ ਹਨ, ਅਰਥਾਤ ਫੈਸ਼ਨ ਇੰਡਸਟਰੀ ਵਿੱਚ ਆਪਣਾ ਕਰੀਅਰ ਬਣਾਉਂਦੀਆਂ ਹਨ ਅਤੇ ਇਹਨਾਂ ਨੂੰ ਇਸ ਖੇਤਰ ਵਿੱਚ ਨਿਸ਼ਚਿਤ ਰੂਪ ਨਾਲ ਸਫਲਤਾ ਵੀ ਪ੍ਰਾਪਤ ਹੁੰਦੀ ਹੈ। ਇਸ ਮਹੀਨੇ ਵਿੱਚ ਪੈਦਾ ਹੋਣ ਵਾਲੀਆਂ ਔਰਤਾਂ ਦਾ ਨਕਾਰਾਤਮਕ ਪੱਖ ਦੇਖੀਏ ਤਾਂ ਇਹ ਘਮੰਡੀ ਹੁੰਦੀਆਂ ਹਨ, ਜਿਸ ਕਾਰਨ ਇਹ ਛੋਟੀਆਂ-ਛੋਟੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੀਆਂ ਹਨ। ਜੇਕਰ ਇਹ ਇੱਕ ਵਾਰ ਕਿਸੇ ਨਾਲ ਨਰਾਜ਼ ਹੋ ਜਾਣ, ਤਾਂ ਉਸ ਇਨਸਾਨ ਉੱਤੇ ਦੁਬਾਰਾ ਵਿਸ਼ਵਾਸ ਕਰਨਾ ਇਹਨਾਂ ਲਈ ਆਸਾਨ ਨਹੀਂ ਹੁੰਦਾ।

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਭਾਗਸ਼ਾਲੀ ਅੰਕ: 2,3,7,8

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਭਾਗਸ਼ਾਲੀ ਰੰਗ: ਸਫ਼ੇਦ, ਮਰੀਨ ਬਲੂ, ਮਹਿੰਦੀ ਰੰਗ

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਸ਼ੁਭ ਦਿਨ: ਐਤਵਾਰ, ਸੋਮਵਾਰ, ਸ਼ਨੀਵਾਰ

ਮਈ ਵਿੱਚ ਜੰਮੇ ਜਾਤਕਾਂ ਦੇ ਲਈ ਸ਼ੁਭ ਰਤਨ: ਬਲੂ ਟੋਪਾਜ਼ (ਨੀਲਾ ਪੁਖਰਾਜ)

ਮਈ ਵਿੱਚ ਪੈਦਾ ਹੋਣ ਵਾਲੇ ਜਾਤਕਾਂ ਦੇ ਵਿਅਕਤਿੱਤਵ ਦੇ ਬਾਰੇ ਵਿੱਚ ਜਾਣਨ ਤੋਂ ਬਾਅਦ ਹੁਣ ਅੱਗੇ ਵਧਦੇ ਹਾਂ ਅਤੇ ਤੁਹਾਨੂੰ ਮਈ ਵਿੱਚ ਆਉਣ ਵਾਲੇ ਵਰਤਾਂ ਅਤੇ ਤਿਉਹਾਰਾਂ ਦੇ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਾਂ।

ਇਸ ਸਾਲ ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਇਸ ਸਾਲ ਮਈ ਵਿੱਚ ਮਨਾਏ ਜਾਣ ਵਾਲ਼ੇ ਵਰਤਾਂ ਅਤੇ ਤਿਓਹਾਰਾਂ ਦਾ ਧਾਰਮਿਕ ਮਹੱਤਵ

ਬਰੂਥਣੀ ਇਕਾਦਸ਼ੀ ਵਰਤ (04 ਮਈ, ਸ਼ਨੀਵਾਰ ): ਹਿੰਦੂ ਪੰਚਾਂਗ ਦੇ ਅਨੁਸਾਰ ਵੈਸਾਖ ਮਹੀਨੇ ਦੀ ਗਿਆਰਵੀਂ ਤਿਥੀ ਨੂੰ ਬਰੂਥਣੀ ਇਕਾਦਸ਼ੀ ਕਿਹਾ ਜਾਂਦਾ ਹੈ। ਇਹ ਸਾਲ ਭਰ ਵਿੱਚ ਆਉਣ ਵਾਲੀਆਂ 12 ਇਕਾਦਸ਼ੀਆਂ ਵਿੱਚੋਂ ਇੱਕ ਹੈ, ਜੋ ਕਿ ਅਪ੍ਰੈਲ ਜਾਂ ਮਈ ਮਹੀਨੇ ਦੇ ਵਿੱਚ ਆਉਂਦੀ ਹੈ। ਇਸ ਦਿਨ ਬਰੂਥਣੀ ਇਕਾਦਸ਼ੀ ਵਰਤ ਕੀਤਾ ਜਾਂਦਾ ਹੈ ਅਤੇ ਇਹ ਇਕਾਦਸ਼ੀ ਭਗਵਾਨ ਸ੍ਰੀ ਹਰੀ ਵਿਸ਼ਣੂੰ ਨੂੰ ਸਮਰਪਿਤ ਹੁੰਦੀ ਹੈ। ਧਾਰਮਿਕ ਮਾਨਤਾਵਾਂ ਵਿੱਚ ਕਿਹਾ ਗਿਆ ਹੈ ਕਿ ਬਰੂਥਣੀ ਇਕਾਦਸ਼ੀ ਵਰਤ ਨੂੰ ਕਰਨ ਨਾਲ ਭਗਤਾਂ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਮਿਲਦਾ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਸੂਰਜ ਚੜ੍ਹਨ ਦੇ ਨਾਲ ਬਰੂਥਣੀ ਇਕਾਦਸ਼ੀ ਦੇ ਵਰਤ ਦਾ ਆਰੰਭ ਹੁੰਦਾ ਹੈ ਅਤੇ ਸੂਰਜ ਡੁੱਬਣ ਨਾਲ ਹੀ ਇਹ ਪੂਰਾ ਹੋ ਜਾਂਦਾ ਹੈ।

ਪ੍ਰਦੋਸ਼ ਵਰਤ (ਕ੍ਰਿਸ਼ਣ) (05 ਮਈ, ਐਤਵਾਰ ): ਹਰ ਮਹੀਨੇ ਵਿੱਚ ਆਉਣ ਵਾਲਾ ਪ੍ਰਦੋਸ਼ ਵਰਤ ਸ਼ੁਭ ਮੰਨਿਆ ਜਾਂਦਾ ਹੈ। ਇਹ ਵਰਤ ਹਰ ਮਹੀਨੇ ਵਿੱਚ ਦੋਵੇਂ ਪੱਖਾਂ ਦੀ ਤ੍ਰਿਓਦਸ਼ੀ ਤਿਥੀ ਉੱਤੇ ਕੀਤਾ ਜਾਂਦਾ ਹੈ, ਜੋ ਕਿ ਪ੍ਰਦੋਸ਼ ਵਰਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਕਾਰ ਪ੍ਰਦੋਸ਼ ਵਰਤ ਇੱਕ ਮਹੀਨੇ ਵਿੱਚ ਦੋ ਵਾਰ ਆਉਂਦਾ ਹੈ, ਜੋ ਕਿ ਕ੍ਰਿਸ਼ਣ ਪੱਖ ਅਤੇ ਸ਼ੁਕਲ ਪੱਖ ਦੀ ਤ੍ਰਿਓਦਸ਼ੀ ਨੂੰ ਹੁੰਦਾ ਹੈ। ਪ੍ਰਦੋਸ਼ ਵਰਤ ਵਿੱਚ ਮੁੱਖ ਰੂਪ ਤੋਂ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਦੋਸ਼ ਵਰਤ ਨੂੰ ਸ਼ਿਵ ਜੀ ਖੁਸ਼ ਹੋ ਕੇ ਕੈਲਾਸ਼ ਪਰਬਤ ਉੱਤੇ ਨ੍ਰਿਤ ਕਰਦੇ ਹਨ, ਜਿਸ ਨਾਲ ਇਸ ਵਰਤ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ।

ਮਾਸਿਕ ਸ਼ਿਵਰਾਤ੍ਰੀ (06 ਮਈ, ਸੋਮਵਾਰ ): ਹਿੰਦੂ ਧਰਮ ਵਿੱਚ ਮਾਸਿਕ ਸ਼ਿਵਰਾਤ੍ਰੀ ਨੂੰ ਮਹੱਤਵਪੂਰਣ ਮੰਨਿਆ ਗਿਆ ਹੈ, ਜਿਸ ਦਾ ਅਰਥ ਮਾਸਿਕ ਅਰਥਾਤ ਮਹੀਨਾ ਅਤੇ ਸ਼ਿਵਰਾਤ੍ਰੀ ਅਰਥਾਤ ਭਗਵਾਨ ਸ਼ੰਕਰ ਦੀ ਰਾਤ ਹੈ। ਪੰਚਾਂਗ ਦੇ ਅਨੁਸਾਰ ਮਾਸਿਕ ਸ਼ਿਵਰਾਤ੍ਰੀ ਦਾ ਵਰਤ ਹਰ ਮਹੀਨੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਉੱਤੇ ਕਰਨ ਦਾ ਵਿਧਾਨ ਹੈ। ਤੁਸੀਂ ਜਾਣਦੇ ਹੋਵੋਗੇ ਕਿ ਇੱਕ ਸਾਲ ਵਿੱਚ ਕੁੱਲ 12 ਮਹੀਨੇ ਹੁੰਦੇ ਹਨ ਅਤੇ ਇਸ ਤਰ੍ਹਾਂ 12 ਮਾਸਿਕ ਸ਼ਿਵਰਾਤ੍ਰੀਆਂ ਆਉਂਦੀਆਂ ਹਨ। ਹਾਲਾਂਕਿ ਮਾਸਿਕ ਸ਼ਿਵਰਾਤ੍ਰੀ ਸ਼ਿਵ ਜੀ ਨੂੰ ਸਮਰਪਿਤ ਹੁੰਦੀ ਹੈ। ਇਸ ਲਈ ਇਸ ਤਿਥੀ ਨੂੰ ਮਹਾਂਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਦੀ ਪੂਜਾ ਰਾਤ ਨੂੰ ਕਰਨਾ ਬਹੁਤ ਫਲਦਾਇਕ ਹੁੰਦਾ ਹੈ ਅਤੇ ਜੇਕਰ ਮਾਤਾ ਪਾਰਵਤੀ ਦੀ ਪੂਜਾ ਵੀ ਨਾਲ ਕੀਤੀ ਜਾਵੇ, ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ।

ਵੈਸਾਖ ਮੱਸਿਆ (08 ਮਈ, ਬੁੱਧਵਾਰ ): ਵੈਸਾਖ ਦੀ ਮੱਸਿਆ ਹਿੰਦੂ ਸਾਲ ਦੇ ਦੂਜੇ ਮਹੀਨੇ ਵੈਸਾਖ ਵਿੱਚ ਆਉਂਦੀ ਹੈ ਅਤੇ ਇਸ ਮਹੀਨੇ ਦਾ ਧਾਰਮਿਕ ਮਹੱਤਵ ਬਹੁਤ ਜ਼ਿਆਦਾ ਹੈ, ਕਿਉਂਕਿ ਅਜਿਹੀ ਮਾਨਤਾ ਹੈ ਕਿ ਵੈਸਾਖ ਵਿੱਚ ਤ੍ਰੇਤਾ ਯੁਗ ਦੀ ਸ਼ੁਰੂਆਤ ਹੋਈ ਸੀ। ਇਸ ਲਈ ਇਸ ਲਈ ਵੈਸਾਖ ਦੀ ਮੱਸਿਆ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਹ ਮੱਸਿਆ ਦੱਖਣੀ ਭਾਰਤ ਵਿੱਚ ਸ਼ਨੀ ਜਯੰਤੀ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਇਹ ਦਿਨ ਦਾਨ-ਇਸ਼ਨਾਨ ਆਦਿ ਕੰਮਾਂ ਦੇ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਵੈਸਾਖ ਦੀ ਮੱਸਿਆ ਨੂੰ ਪਿਤਰ-ਤਰਪਣ ਵੀ ਕੀਤਾ ਜਾਂਦਾ ਹੈ।

ਅਕਸ਼ੇ ਤ੍ਰਿਤੀਆ (10 ਮਈ, ਸ਼ੁੱਕਰਵਾਰ ) : ਅਕਸ਼ੇ ਤ੍ਰਿਤੀਆਂ ਨੂੰ ਆਖਾ ਤੀਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੋ ਹਰ ਸਾਲ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਆਉਂਦੀ ਹੈ। ਹਾਲਾਂਕਿ ਅਕਸ਼ੇ ਤ੍ਰਿਤੀਆ ਵਿੱਚ ‘ਅਕਸ਼ੇ’ ਦਾ ਅਰਥ ‘ਕਦੇ ਨਾਸ਼ ਨਾ ਹੋਣ ਵਾਲੇ’ ਅਤੇ ਤ੍ਰਿਤੀਆ ਦਾ ਸਬੰਧ ਮਹੀਨੇ ਦੀ ਤ੍ਰਿਤੀਆ ਤਿਥੀ ਨਾਲ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਅਕਸ਼ੇ ਤ੍ਰਿਤੀਆ ਦੇ ਇਸ ਪਵਿੱਤਰ ਤਿਉਹਾਰ ਨੂੰ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਸੋਨਾ ਖਰੀਦਣ ਨਾਲ ਘਰ ਪਰਿਵਾਰ ਵਿੱਚ ਖੁਸ਼ਹਾਲੀ ਆਉਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਧਰਮ ਗ੍ਰੰਥਾਂ ਵਿੱਚ ਦੱਸੀਆਂ ਕਥਾਵਾਂ ਦੇ ਅਨੁਸਾਰ ਪ੍ਰਕਿਰਤੀ ਵਿੱਚ ਸੰਤੁਲਨ ਬਣਾ ਕੇ ਰੱਖਣ ਲਈ ਅਕਸ਼ੇ ਤ੍ਰਿਤੀਆ ਨੂੰ ਭਗਵਾਨ ਵਿਸ਼ਣੂੰ ਨੇ ਧਰਤੀ ਉੱਤੇ ਪਰਸ਼ੂਰਾਮ ਦੇ ਰੂਪ ਵਿੱਚ ਅਵਤਾਰ ਲਿਆ ਸੀ।

ਬ੍ਰਿਸ਼ਭ ਸੰਕ੍ਰਾਂਤੀ (14 ਮਈ, ਮੰਗਲਵਾਰ ): ਸੂਰਜ ਦੇ ਰਾਸ਼ੀ ਪਰਿਵਰਤਨ ਦੀ ਤਿਥੀ ਨੂੰ ਸੰਗਰਾਂਦ/ਸੰਕ੍ਰਾਂਤੀ ਕਿਹਾ ਜਾਂਦਾ ਹੈ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ ਜਦੋਂ ਸੂਰਜ ਦੇਵਤਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਸੰਕ੍ਰਾਂਤੀ ਕਹਿੰਦੇ ਹਨ। ਹੁਣ ਸੂਰਜ ਮੇਖ਼ ਰਾਸ਼ੀ ਨੂੰ ਛੱਡ ਕੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰ ਜਾਵੇਗਾ, ਜਿਸ ਨੂੰ ਬ੍ਰਿਸ਼ਭ ਸੰਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੰਕ੍ਰਾਂਤੀ ਹਿੰਦੂ ਸੌਰ ਕੈਲੰਡਰ ਦੇ ਜੇਠ ਮਹੀਨੇ ਦੇ ਆਰੰਭ ਨੂੰ ਦਰਸਾਉਂਦੀ ਹੈ। ਹਾਲਾਂਕਿ ਇੱਕ ਸਾਲ ਵਿੱਚ ਕੁੱਲ 12 ਸੰਕ੍ਰਾਂਤੀਆਂ ਆਉਂਦੀਆਂ ਹਨ ਅਤੇ ਸਭ ਸੰਕ੍ਰਾਂਤੀ ਤਿਥੀਆਂ ਨੂੰ ਸਭ ਪ੍ਰਕਾਰ ਦੇ ਧਾਰਮਿਕ ਕਾਰਜਾਂ ਦੇ ਲਈ ਸ਼ੁਭ ਮੰਨਿਆ ਜਾਂਦਾ ਹੈ।

ਮੋਹਣੀ ਇਕਾਦਸ਼ੀ (19 ਮਈ, ਐਤਵਾਰ ): ਵੈਸਾਖ ਸ਼ੁਕਲ ਪੱਖ ਦੀ ਇਕਾਦਸ਼ੀ ਨੂੰ ਮੋਹਣੀ ਇਕਾਦਸ਼ੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਜਗਤ ਦੇ ਪਾਲਣਹਾਰ ਸ੍ਰੀ ਹਰੀ ਵਿਸ਼ਣੂੰ ਦੀ ਪੂਜਾ ਮੋਹਣੀ ਸਰੂਪ ਵਿੱਚ ਕੀਤੀ ਜਾਂਦੀ ਹੈ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਸਾਲ ਮੋਹਣੀ ਇਕਾਦਸ਼ੀ ਵਰਤ 19 ਮਈ ਨੂੰ ਰੱਖਿਆ ਜਾਵੇਗਾ ਅਤੇ ਇਹਨਾਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੇ ਲਈ ਮੋਹਣੀ ਇਕਾਦਸ਼ੀ ਸਭ ਤੋਂ ਉੱਤਮ ਹੁੰਦੀ ਹੈ। ਇਸ ਲਈ ਮੋਹਣੀ ਇਕਾਦਸ਼ੀ ਦਾ ਵਰਤ ਭਗਤ ਲੋਕ ਪੂਰੀ ਆਸਥਾ ਨਾਲ ਰੱਖਦੇ ਹਨ। ਮਾਨਤਾ ਦੇ ਅਨੁਸਾਰ, ਮੋਹਣੀ ਇਕਾਦਸ਼ੀ ਦਾ ਵਰਤ ਜਾਤਕਾਂ ਨੂੰ ਹਜ਼ਾਰਾਂ ਸਾਲਾਂ ਦੀ ਕੀਤੀ ਗਈ ਤਪੱਸਿਆ ਦੇ ਬਰਾਬਰ ਪੁੰਨ ਪ੍ਰਦਾਨ ਕਰਦਾ ਹੈ।

ਵੈਸਾਖ ਪੂਰਨਮਾਸੀ ਵਰਤ (23 ਮਈ, ਵੀਰਵਾਰ ): ਸਨਾਤਨ ਧਰਮ ਵਿੱਚ ਵੈਸਾਖ ਮਹੀਨੇ ਵਿੱਚ ਆਉਣ ਵਾਲੀ ਪੂਰਨਮਾਸੀ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਦਾਨ-ਪੁੰਨ ਅਤੇ ਧਾਰਮਿਕ ਕੰਮਾਂ ਨੂੰ ਕਰਨ ਨਾਲ ਉੱਤਮ ਨਤੀਜਿਆਂ ਦੀ ਪ੍ਰਾਪਤੀ ਹੁੰਦੀ ਹੈ। ਵੈਸਾਖ ਪੂਰਨਮਾਸੀ ਨੂੰ ਸੱਤਵਿਨਾਇਕ ਪੂਰਣਿਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਨੂੰ ਬੁੱਧ ਪੂਰਣਿਮਾ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਧਰਮ ਗ੍ਰੰਥਾਂ ਦੇ ਅਨੁਸਾਰ ਭਗਵਾਨ ਵਿਸ਼ਣੂੰ ਦੇ 23ਵੇਂ ਅਵਤਾਰ ਮੰਨੇ ਜਾਣ ਵਾਲੇ ਮਹਾਤਮਾ ਬੁੱਧ ਦਾ ਜਨਮ ਵੈਸਾਖ ਦੀ ਪੂਰਨਮਾਸੀ ਨੂੰ ਹੋਇਆ ਸੀ। ਇਸ ਲਈ ਇਹ ਪੂਰਨਮਾਸੀ ਬੁੱਧ ਧਰਮ ਦੇ ਲਈ ਖਾਸ ਮਹੱਤਵ ਰੱਖਦੀ ਹੈ।

ਸੰਘੜ ਚੌਥ (26 ਮਈ, ਐਤਵਾਰ ): ਸੰਘੜ ਚੌਥ ਦਾ ਅਰਥ ਹੈ, ਸੰਕਟ ਨੂੰ ਹਰ ਲੈਣ ਵਾਲ਼ੀ ਚੌਥ। ਸੰਘੜ ਚੌਥ ਦਾ ਵਰਤ ਸਭ ਤੋਂ ਪਹਿਲਾਂ ਪੂਜੇ ਜਾਣ ਵਾਲੇ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਹੁੰਦਾ ਹੈ। ਇਸ ਲਈ ਇਸ ਦਿਨ ਗਣੇਸ਼ ਜੀ ਦੀ ਪੂਜਾ ਪੂਰੀ ਸ਼ਰਧਾ ਅਤੇ ਆਸਥਾ ਨਾਲ ਕੀਤੀ ਜਾਂਦੀ ਹੈ। ਜਿਹੜੇ ਭਗਤ ਸੰਘੜ ਚੌਥ ਦਾ ਵਰਤ ਪੂਰੇ ਵਿਧੀ-ਵਿਧਾਨ ਨਾਲ ਕਰਦੇ ਹਨ, ਉਹਨਾਂ ਦੇ ਜੀਵਨ ਦੀਆਂ ਸਭ ਸਮੱਸਿਆਵਾਂ ਅਤੇ ਰੁਕਾਵਟਾਂ ਨੂੰ ਭਗਵਾਨ ਗਣੇਸ਼ ਜੀ ਦੂਰ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸੰਘੜ ਚੌਥ ਨੂੰ ਚੰਦਰ ਦੇਵਤਾ ਦੀ ਪੂਜਾ ਅਤੇ ਉਹਨਾਂ ਨੂੰ ਸ਼ਾਮ ਦੇ ਸਮੇਂ ਅਰਘ ਦੇਣ ਨਾਲ ਕੁੰਡਲੀ ਵਿੱਚ ਚੰਦਰਮਾ ਦੀ ਸਥਿਤੀ ਮਜ਼ਬੂਤ ਹੁੰਦੀ ਹੈ।

ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ

ਇਸ ਸਾਲ ਮਈ ਵਿੱਚ ਹੋਣ ਵਾਲ਼ੇ ਗੋਚਰ ਅਤੇ ਗ੍ਰਹਿਣ

ਇਸ ਸਾਲ ਮਈ ਵਿੱਚ ਲੱਗਣ ਵਾਲੇ ਗ੍ਰਹਿਣ ਅਤੇ ਹੋਣ ਵਾਲੇ ਗ੍ਰਹਾਂ ਦੇ ਗੋਚਰਾਂ ਨੂੰ ਦੇਖੀਏ ਤਾਂ ਇਸ ਮਹੀਨੇ ਵਿੱਚ ਪੰਜ ਵੱਡੇ ਗ੍ਰਹਿ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਨਗੇ ਅਤੇ ਇੱਕ ਗ੍ਰਹਿ ਦੀ ਸਥਿਤੀ ਵਿੱਚ ਪਰਿਵਰਤਨ ਆਵੇਗਾ। ਮਈ 2024 ਓਵਰਵਿਊ ਦੇ ਅਨੁਸਾਰ, ਇਸ ਮਹੀਨੇ ਕੋਈ ਗ੍ਰਹਿਣ ਨਹੀਂ ਲੱਗੇਗਾ। ਆਓ ਗੱਲ ਕਰਦੇ ਹਾਂ ਉਹਨਾਂ ਗ੍ਰਹਾਂ ਬਾਰੇ, ਜਿਹੜੇ ਇਸ ਸਾਲ ਮਈ ਵਿੱਚ ਗੋਚਰ ਕਰਨਗੇ।

ਬ੍ਰਹਸਪਤੀ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (01 ਮਈ): ਬ੍ਰਹਸਪਤੀ ਨੂੰ ਦੇਵਤਾਵਾਂ ਦਾ ਗੁਰੂ ਕਿਹਾ ਜਾਂਦਾ ਹੈ ਅਤੇ ਇਹ ਇਕ ਲਾਭਕਾਰੀ ਗ੍ਰਹਿ ਹੈ, ਜੋ ਹੁਣ 01 ਮਈ ਦੀ ਦੁਪਹਿਰ 2:29 ਵਜੇ ਸ਼ੁੱਕਰ ਮਹਾਰਾਜ ਦੀ ਸ਼ਾਸਨ ਵਾਲੀ ਰਾਸ਼ੀ ਬ੍ਰਿਸ਼ਭ ਵਿੱਚ ਗੋਚਰ ਕਰੇਗਾ।

ਬ੍ਰਹਸਪਤੀ ਬ੍ਰਿਸ਼ਭ ਰਾਸ਼ੀ ਵਿੱਚ ਅਸਤ (03 ਮਈ): ਗੁਰੂ ਗ੍ਰਹਿ ਨੂੰ ਵੈਦਿਕ ਜੋਤਿਸ਼ ਵਿੱਚ ਸ਼ੁਭ ਅਤੇ ਮੰਗਲ ਗ੍ਰਹਾਂ ਦਾ ਕਾਰਕ ਗ੍ਰਹਿ ਕਿਹਾ ਗਿਆ ਹੈ ਅਤੇ ਹੁਣ ਇਹ 03 ਮਈ ਦੀ ਰਾਤ 10:08 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਅਸਤ ਹੋ ਜਾਵੇਗਾ।

ਬੁੱਧ ਦਾ ਮੇਖ਼ ਰਾਸ਼ੀ ਵਿੱਚ ਗੋਚਰ (10 ਮਈ): ਬੁੱਧ ਦੇਵ ਜਦੋਂ ਆਪਣਾ ਰਾਸ਼ੀ ਪਰਿਵਰਤਨ ਕਰਦਾ ਹੈ, ਉਸ ਦਾ ਪ੍ਰਭਾਵ ਸਭ ਰਾਸ਼ੀਆਂ ਸਮੇਤ ਦੇਸ਼-ਦੁਨੀਆਂ ਉੱਤੇ ਪੈਂਦਾ ਹੈ, ਜੋ ਹੁਣ 10 ਮਈ ਦੀ ਸ਼ਾਮ 06:39 ਵਜੇ ਮੰਗਲ ਗ੍ਰਹਿ ਦੀ ਰਾਸ਼ੀ ਮੇਖ਼ ਵਿੱਚ ਗੋਚਰ ਕਰਨ ਜਾ ਰਿਹਾ ਹੈ।

ਸੂਰਜ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (14 ਮਈ): ਨਵਗ੍ਰਹਾਂ ਦੇ ਰਾਜਾ ਦੇ ਨਾਮ ਨਾਲ ਪ੍ਰਸਿੱਧ ਸੂਰਜ ਮਹਾਰਾਜ ਨੂੰ ਆਤਮਾ ਅਤੇ ਪਿਤਾ ਦਾ ਕਾਰਕ ਕਿਹਾ ਗਿਆ ਹੈ, ਜੋ 14 ਮਈ ਦੀ ਸ਼ਾਮ 05:41 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੇਗਾ।

ਸ਼ੁੱਕਰ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (19 ਮਈ): ਸ਼ੁੱਕਰ ਗ੍ਰਹਿ ਨੂੰ ਜੋਤਿਸ਼ ਵਿੱਚ ਮਹੱਤਵਪੂਰਣ ਗ੍ਰਹਿ ਮੰਨਿਆ ਜਾਂਦਾ ਹੈ। ਇਹ ਪ੍ਰੇਮ, ਖੁਸ਼ਹਾਲੀ ਅਤੇ ਭੌਤਿਕ ਸੁੱਖਾਂ ਦਾ ਕਾਰਕ ਗ੍ਰਹਿ ਹੈ ਅਤੇ ਮਈ 2024 ਓਵਰਵਿਊ ਦੇ ਅਨੁਸਾਰ ਹੁਣ ਇਹ ਹੋਰ ਗ੍ਰਹਾਂ ਦੀ ਤਰ੍ਹਾਂ ਹੀ 19 ਮਈ ਦੀ ਸਵੇਰ 08:29 ਵਜੇ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ ਕਰੇਗਾ।

ਬੁੱਧ ਦਾ ਬ੍ਰਿਸ਼ਭ ਰਾਸ਼ੀ ਵਿੱਚ ਗੋਚਰ (31 ਮਈ): ਬੁੱਧ ਗ੍ਰਹਿ ਬੋਲ-ਬਾਣੀ, ਸੰਚਾਰ, ਕੁਸ਼ਲਤਾ ਅਤੇ ਤਰਕ ਦਾ ਕਾਰਕ ਗ੍ਰਹਿ ਹੈ, ਜਿਸ ਦੀ ਸਥਿਤੀ ਵਿੱਚ ਪਰਿਵਰਤਨ ਦਾ ਅਸਰ ਦੇਸ਼-ਦੁਨੀਆ ਉੱਤੇ ਪੈਂਦਾ ਹੈ। ਹੁਣ ਇਹ ਸ਼ੁੱਕਰ ਗ੍ਰਹਿ ਦੀ ਰਾਸ਼ੀ ਬ੍ਰਿਸ਼ਭ ਵਿੱਚ 31 ਮਈ ਦੀ ਦੁਪਹਿਰ 12:02 ਵਜੇ ਪ੍ਰਵੇਸ਼ ਕਰਨ ਜਾ ਰਿਹਾ ਹੈ।

ਇਸ ਸਾਲ ਕਿਹੜਾ ਗ੍ਰਹਿਣ ਕਦੋਂ ਲੱਗੇਗਾ, ਜਾਣਨ ਲਈ ਪੜ੍ਹੋ: ਗ੍ਰਹਿਣ 2024

ਰਾਸ਼ੀ ਚੱਕਰ ਦੀਆਂ 12 ਰਾਸ਼ੀਆਂ ਦੇ ਲਈ ਇਸ ਸਾਲ ਮਈ ਦਾ ਰਾਸ਼ੀਫਲ

ਮੇਖ਼ ਰਾਸ਼ੀ

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੀ ਗੜਬੀ ਵਿੱਚ ਹਲਦੀ ਅਤੇ ਚੌਲ਼ ਮਿਲਾ ਕੇ ਜਲ ਚੜ੍ਹਾਓ।

ਬ੍ਰਿਸ਼ਭ ਰਾਸ਼ੀ

ਉਪਾਅ: ਹਰ ਰੋਜ਼ ਛੋਟੀਆਂ ਕੰਨਿਆ ਦੇਵੀਆਂ ਦੇ ਪੈਰ ਛੂਹ ਕੇ ਉਹਨਾਂ ਦਾ ਆਸ਼ੀਰਵਾਦ ਲਓ।

ਮਿਥੁਨ ਰਾਸ਼ੀ

ਉਪਾਅ: ਬੁੱਧਵਾਰ ਦੇ ਦਿਨ ਨਾਗ ਕੇਸਰ ਦਾ ਬੂਟਾ ਪਾਰਕ ਵਿੱਚ ਲਗਾਓ।

ਕਰਕ ਰਾਸ਼ੀ

ਉਪਾਅ: ਸ਼ਨੀਵਾਰ ਨੂੰ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ।

ਸਿੰਘ ਰਾਸ਼ੀ

ਉਪਾਅ: ਐਤਵਾਰ ਦੇ ਦਿਨ ਬਲ਼ਦ ਨੂੰ ਗੁੜ ਖਿਲਾਓ।

ਕੰਨਿਆ ਰਾਸ਼ੀ

ਉਪਾਅ: ਸ਼ੁੱਕਰਵਾਰ ਦੇ ਦਿਨ ਗਊ ਮਾਤਾ ਨੂੰ ਕਣਕ ਦਾ ਸੁੱਕਾ ਆਟਾ ਖਿਲਾਓ।

ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਪ੍ਰੇਮ ਰਾਸ਼ੀਫਲ 2024 ਦੇਵੇਗਾ ਜਵਾਬ

ਤੁਲਾ ਰਾਸ਼ੀ

ਉਪਾਅ: ਵੀਰਵਾਰ ਦੇ ਦਿਨ ਸਫੇਦ ਗਊ ਨੂੰ ਛੋਲਿਆਂ ਦੀ ਦਾਲ਼ ਖਿਲਾਓ।

ਬ੍ਰਿਸ਼ਚਕ ਰਾਸ਼ੀ

ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਗ੍ਰਹਿ ਨਾਲ ਜੁੜੀਆਂ ਵਸਤੂਆਂ ਦਾ ਦਾਨ ਕਰੋ।

ਧਨੂੰ ਰਾਸ਼ੀ

ਉਪਾਅ: ਹਰ ਰੋਜ਼ ਸੂਰਜ ਦੇਵਤਾ ਨੂੰ ਤਾਂਬੇ ਦੀ ਗੜਬੀ ਤੋਂ ਜਲ ਦਿਓ।

ਮਕਰ ਰਾਸ਼ੀ

ਉਪਾਅ: ਹਰ ਰੋਜ਼ ਸ਼੍ਰੀ ਸ਼ਨੀ ਚਾਲੀਸਾ ਦਾ ਪਾਠ ਕਰੋ।

ਕੁੰਭ ਰਾਸ਼ੀ

ਉਪਾਅ: ਮੰਗਲਵਾਰ ਦੇ ਦਿਨ ਬਾਂਦਰਾਂ ਨੂੰ ਗੁੜ ਅਤੇ ਕਾਲ਼ੇ ਤਿਲ ਦੇ ਲੱਡੂ ਖਿਲਾਓ।

ਮੀਨ ਰਾਸ਼ੀ

ਉਪਾਅ: ਹਰ ਰੋਜ਼ ਸ਼੍ਰੀ ਬਜਰੰਗ ਬਾਣ ਦਾ ਪਾਠ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Talk to Astrologer Chat with Astrologer