ਮਕਰ ਸੰਕ੍ਰਾਂਤੀ 2025 ਦਾ ਤਿਓਹਾਰ ਹਿੰਦੂ ਧਰਮ ਦੇ ਪ੍ਰਮੁੱਖ ਤਿਓਹਾਰਾਂ ਵਿੱਚੋਂ ਇੱਕ ਹੈ ਅਤੇ ਇਹ ਤਿਓਹਾਰ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਆਮ ਤੌਰ 'ਤੇ ਲੋਹੜੀ ਤੋਂ ਅਗਲੇ ਦਿਨ ਮਕਰ ਸੰਕ੍ਰਾਂਤੀ ਆਉਂਦੀ ਹੈ ਅਤੇ ਇਸ ਦੇ ਨਾਲ ਹੀ ਨਵੇਂ ਸਾਲ ਵਿੱਚ ਤਿਓਹਾਰ ਸ਼ੁਰੂ ਹੋ ਜਾਂਦੇ ਹਨ। ਮਕਰ ਸੰਕ੍ਰਾਂਤੀ ਨੂੰ ਧਾਰਮਿਕ ਅਤੇ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ ਖ਼ਾਸ ਮੰਨਿਆ ਜਾਂਦਾ ਹੈ, ਜੋ ਸਰਦੀਆਂ ਦੇ ਅੰਤ ਅਤੇ ਗਰਮੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਹ ਤਿਓਹਾਰ ਦੇਸ਼ ਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਨਾਲ ਹੀ, ਇਸ ਦਿਨ ਗੰਗਾ ਵਿੱਚ ਇਸ਼ਨਾਨ ਕਰਨ ਅਤੇ ਦਾਨ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ। ਹਾਲਾਂਕਿ, ਹਰ ਸਾਲ ਮਕਰ ਸੰਕ੍ਰਾਂਤੀ ਦੀ ਤਰੀਕ ਨੂੰ ਲੈ ਕੇ ਥੋੜੀ-ਬਹੁਤ ਉਲਝਣ ਵੇਖੀ ਜਾਂਦੀ ਹੈ। ਐਸਟ੍ਰੋਸੇਜ ਏ ਆਈ ਦੇ ਇਸ ਲੇਖ਼ ਵਿੱਚ ਤੁਹਾਨੂੰ ਮਕਰ ਸੰਕ੍ਰਾਂਤੀ ਨਾਲ ਜੁੜੀ ਸਾਰੀ ਜਾਣਕਾਰੀ ਮਿਲੇਗੀ ਅਤੇ ਇਸ ਦਿਨ ਕੀਤੇ ਜਾਣ ਵਾਲ਼ੇ ਰਾਸ਼ੀ ਅਨੁਸਾਰ ਦਾਨ ਬਾਰੇ ਵੀ ਦੱਸਿਆ ਜਾਵੇਗਾ। ਤਾਂ ਆਓ ਇਸ ਲੇਖ਼ ਨੂੰ ਸ਼ੁਰੂ ਕਰੀਏ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਮਕਰ ਸੰਕ੍ਰਾਂਤੀ ਦਾ ਤਿਓਹਾਰ ਲੋਹੜੀ ਦੇ ਦੂਜੇ ਦਿਨ, ਦੇਸ਼ ਭਰ ਵਿੱਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਨਾਲ ਹੀ, ਇਸ ਤਿਓਹਾਰ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਪੋਂਗਲ, ਉੱਤਰਾਇਣ, ਟਿਹਰੀ, ਖਿਚੜੀ ਆਦਿ। ਮਕਰ ਸੰਕ੍ਰਾਂਤੀ ਦੇ ਨਾਲ, ਕੁਦਰਤ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ। ਹਰ ਸਾਲ ਭਗਵਾਨ ਸੂਰਜ ਆਪਣੇ ਪੁੱਤਰ ਸ਼ਨੀ ਦੇਵ ਦੀ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹਨ, ਇਸ ਲਈ ਇਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। ਹਾਲਾਂਕਿ, ਹਰ ਸਾਲ ਕੁੱਲ 12 ਸੰਕ੍ਰਾਂਤੀ ਤਿਥੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਮਕਰ ਸੰਕ੍ਰਾਂਤੀ ਨੂੰ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਆਓ ਬਿਨਾਂ ਕਿਸੇ ਦੇਰੀ ਦੇ ਅੱਗੇ ਵਧੀਏ ਅਤੇ ਪਹਿਲਾਂ ਮਕਰ ਸੰਕ੍ਰਾਂਤੀ 2025 ਦੀ ਤਰੀਕ ਅਤੇ ਸਮਾਂ ਜਾਣੀਏ।
ਪੰਚਾਂਗ ਦੇ ਅਨੁਸਾਰ, ਪੋਹ ਮਹੀਨੇ ਦੇ ਸ਼ੁਕਲ ਪੱਖ ਦੀ ਦ੍ਵਾਦਸ਼ੀ ਤਿਥੀ ਨੂੰ ਮਕਰ ਸੰਕ੍ਰਾਂਤੀ ਦੇ ਤਿਓਹਾਰ ਵੱਜੋਂ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਦੇ ਅਨੁਸਾਰ, ਇਹ ਤਿਓਹਾਰ ਜਨਵਰੀ ਮਹੀਨੇ ਵਿੱਚ ਆਉਂਦਾ ਹੈ। ਹਿੰਦੂ ਧਰਮ ਦੇ ਹੋਰ ਤਿਓਹਾਰਾਂ ਵਾਂਗ, ਇਹ ਚੰਦਰਮਾ ਦੀ ਸਥਿਤੀ ਦੇ ਆਧਾਰ 'ਤੇ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਜ ਮਹਾਰਾਜ 14 ਜਨਵਰੀ 2025 ਨੂੰ ਸਵੇਰੇ 08:41 ਵਜੇ ਮਕਰ ਰਾਸ਼ੀ ਵਿੱਚ ਗੋਚਰ ਕਰਨਗੇ। ਇਸ ਦੇ ਨਾਲ ਹੀ ਖਰਮਾਸ ਖਤਮ ਹੋ ਜਾਵੇਗਾ ਅਤੇ ਸ਼ੁਭ ਕਾਰਜ ਮੁੜ ਸ਼ੁਰੂ ਹੋ ਜਾਣਗੇ।
ਸਾਲ 2025 ਵਿੱਚ ਮਕਰ ਸੰਕ੍ਰਾਂਤੀ ਦੀ ਤਰੀਕ: 14 ਜਨਵਰੀ, 2025, ਮੰਗਲਵਾਰ
ਮਕਰ ਸੰਕ੍ਰਾਂਤੀ ਪੁੰਨ ਕਾਲ ਮਹੂਰਤ : ਸਵੇਰੇ 08:40 ਵਜੇ ਤੋਂ ਦੁਪਹਿਰ 12:30 ਵਜੇ ਤੱਕ
ਅਵਧੀ: 3 ਘੰਟੇ 49 ਮਿੰਟ
ਮਹਾਂਪੁੰਨ ਕਾਲ ਮਹੂਰਤ: ਸਵੇਰੇ 08:40 ਵਜੇ ਤੋਂ 09:04 ਵਜੇ ਤੱਕ
ਅਵਧੀ: 0 ਘੰਟੇ 24 ਮਿੰਟ
ਸੰਕ੍ਰਾਂਤੀ ਪਲ: ਸਵੇਰੇ 08:40 ਵਜੇ
ਮਕਰ ਸੰਕ੍ਰਾਂਤੀ ਨੂੰ ਗੰਗਾ ਇਸ਼ਨਾਨ ਦਾ ਮਹੂਰਤ: ਸਵੇਰੇ 09:03 ਵਜੇ ਤੋਂ ਸਵੇਰੇ 10:48 ਵਜੇ ਤੱਕ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਕਰ ਸੰਕ੍ਰਾਂਤੀ ਨੂੰ ਸਨਾਤਨ ਧਰਮ ਦਾ ਪ੍ਰਮੁੱਖ ਤਿਓਹਾਰ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਦਾਨ ਕਰਨਾ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨਾ ਸ਼ੁਭ ਹੁੰਦਾ ਹੈ। ਇਸ ਤਿਓਹਾਰ ਨਾਲ ਜੁੜੀ ਇੱਕ ਮਿਥਿਹਾਸਕ ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਵਾਲ਼ੇ ਦਿਨ ਸੂਰਜ ਦੇਵਤਾ ਆਪਣੇ ਰੱਥ ਤੋਂ ਖਰ ਅਰਥਾਤ ਗਧੇ ਨੂੰ ਬਾਹਰ ਕੱਢਦੇ ਹਨ ਅਤੇ ਦੁਬਾਰਾ ਆਪਣੇ ਸੱਤ ਘੋੜਿਆਂ ਦੇ ਰੱਥ 'ਤੇ ਸਵਾਰ ਹੋ ਕੇ ਚਾਰੇ ਦਿਸ਼ਾਵਾਂ ਦੀ ਯਾਤਰਾ ਕਰਦੇ ਹਨ। ਇਸ ਦੌਰਾਨ ਸੂਰਜ ਦੇ ਪ੍ਰਭਾਵ ਅਤੇ ਚਮਕ ਵਿੱਚ ਵਾਧਾ ਹੁੰਦਾ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਕਿਹਾ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ 'ਤੇ ਸਾਰੇ ਦੇਵਤੇ ਧਰਤੀ 'ਤੇ ਆਉਂਦੇ ਹਨ ਅਤੇ ਆਤਮਾਵਾਂ ਨੂੰ ਮੁਕਤੀ ਮਿਲਦੀ ਹੈ। ਇਸ ਦਿਨ ਸੂਰਜ ਦੇਵਤਾ ਦੀ ਪੂਜਾ ਕਰਨ ਨਾਲ ਮਨੁੱਖ ਨੂੰ ਸੂਰਜ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਨਾਲ ਹੀ, ਮਕਰ ਸੰਕ੍ਰਾਂਤੀ 2025 ਦੇ ਅਨੁਸਾਰ, ਮਕਰ ਸੰਕ੍ਰਾਂਤੀ ਨੂੰ ਮਾਂਹ ਦੀ ਦਾਲ਼ ਦੀ ਖਿਚੜੀ ਦਾਨ ਕਰਨ ਦੇ ਨਾਲ-ਨਾਲ ਖਾਣ ਨਾਲ ਵੀ ਵਿਅਕਤੀ ਨੂੰ ਭਗਵਾਨ ਸੂਰਜ ਅਤੇ ਸ਼ਨੀ ਦੇਵ ਦੀ ਕਿਰਪਾ ਮਿਲਦੀ ਹੈ। ਅਜਿਹਾ ਕਰਨ ਨਾਲ ਸ਼ਨੀ ਦੋਸ਼ ਦਾ ਨਿਵਾਰਣ ਹੋ ਜਾਂਦਾ ਹੈ ਅਤੇ ਖਿਚੜੀ ਦਾ ਭੋਗ ਲਗਾਉਣਾ ਵੀ ਸ਼ੁਭ ਹੁੰਦਾ ਹੈ।
ਜੋਤਿਸ਼ ਵਿੱਚ, ਸੂਰਜ ਦੇਵਤਾ ਨੂੰ ਗ੍ਰਹਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਉਸ ਨੂੰ ਸਾਰੇ ਗ੍ਰਹਾਂ ਦਾ ਸ਼ਾਸਕ ਮੰਨਿਆ ਜਾਂਦਾ ਹੈ। ਸਾਲ ਵਿੱਚ ਇੱਕ ਵਾਰ, ਮਕਰ ਸੰਕ੍ਰਾਂਤੀ ਦੇ ਦਿਨ, ਸੂਰਜ ਮਹਾਰਾਜ ਆਪਣੇ ਪੁੱਤਰ ਸ਼ਨੀ ਦੇ ਘਰ ਉਸ ਨੂੰ ਮਿਲਣ ਲਈ ਆਉਂਦੇ ਹਨ। ਸਧਾਰਣ ਸ਼ਬਦਾਂ ਵਿੱਚ ਕਹੀਏ ਤਾਂ, ਸੂਰਜ ਮਕਰ ਰਾਸ਼ੀ ਵਿੱਚ ਗੋਚਰ ਕਰਦਾ ਹੈ ਅਤੇ ਮਕਰ ਰਾਸ਼ੀ ਦਾ ਸੁਆਮੀ ਸ਼ਨੀ ਦੇਵ ਹੈ। ਅਜਿਹੇ 'ਚ ਮਕਰ ਰਾਸ਼ੀ 'ਚ ਸੂਰਜ ਦੇ ਪ੍ਰਭਾਵ ਨਾਲ ਹਰ ਤਰ੍ਹਾਂ ਦੀ ਨਕਾਰਾਤਮਕਤਾ ਖਤਮ ਹੋ ਜਾਂਦੀ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਜਿਵੇਂ ਹੀ ਸੂਰਜ ਧਨੂੰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਖਰਮਾਸ ਲੱਗ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਮਹੀਨੇ ਲਈ ਸ਼ੁਭ ਕਾਰਜਾਂ ਦੀ ਮਨਾਹੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਮਕਰ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਨਾਲ ਖਰਮਾਸ ਖਤਮ ਹੋ ਜਾਵੇਗਾ। ਇੱਕ ਵਾਰ ਫਿਰ ਤੋਂ ਸ਼ੁਭ ਅਤੇ ਮੰਗਲ ਕਾਰਜ ਜਿਵੇਂ ਵਿਆਹ, ਕੁੜਮਾਈ, ਗ੍ਰਹਿ-ਪ੍ਰਵੇਸ਼ ਅਤੇ ਮੁੰਡਨ ਆਦਿ ਕੀਤੇ ਜਾ ਸਕਣਗੇ।
ਮਕਰ ਸੰਕ੍ਰਾਂਤੀ ਦੇ ਦਿਨ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ, ਜੋ ਜਨਵਰੀ ਵਿੱਚ ਆਉਂਦੀ ਹੈ। ਆਓ ਜਾਣੀਏ ਕਿ ਇਹ ਤਿਓਹਾਰ ਕਿਹੜੇ ਹਨ ਅਤੇ ਕਿਵੇਂ ਮਨਾਏ ਜਾਂਦੇ ਹਨ।
ਉੱਤਰਾਇਣ
ਗੁਜਰਾਤ ਵਿੱਚ ਮਕਰ ਸੰਕ੍ਰਾਂਤੀ ਦੇ ਤਿਓਹਾਰ ਨੂੰ ਉਤਰਾਇਣ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਓਹਾਰ ਗੁਜਰਾਤ ਦੇ ਲੋਕਾਂ ਦੇ ਲਈ ਬੇਹੱਦ ਖ਼ਾਸ ਹੁੰਦਾ ਹੈ। ਇਸ ਦਿਨ ਪਤੰਗ ਉਡਾਉਣ ਦੀ ਪਰੰਪਰਾ ਹੈ। ਇਸ ਲਈ ਇਸ ਨੂੰ ਪਤੰਗ ਮਹਾਉਤਸਵ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਤਿਓਹਾਰ ਦੇ ਮੌਕੇ ਉੱਤੇ ਗੁਜਰਾਤ ਆਪਣੇ ਕਾਈਟ ਫੈਸਟੀਵਲ ਦੇ ਲਈ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈ। ਕਈ ਲੋਕ ਇਸ ਖ਼ਾਸ ਦਿਨ ‘ਤੇ ਵਰਤ ਵੀ ਰੱਖਦੇ ਹਨ ਅਤੇ ਤਿਲ ਦੇ ਲੱਡੂ, ਮੂੰਗਫਲੀ ਦੀ ਚਿੱਕੀ ਬਣਾ ਕੇ ਰਿਸ਼ਤੇਦਾਰਾਂ ਵਿੱਚ ਵੰਡਦੇ ਹਨ।
ਪੋਂਗਲ
ਇਹ ਦੱਖਣ ਭਾਰਤ ਦੇ ਲੋਕਾਂ ਦਾ ਮੁੱਖ ਤਿਓਹਾਰ ਹੈ। ਇਹ ਮੁੱਖ ਰੂਪ ਤੋਂ ਕੇਰਲਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਰਾਜਾਂ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੋਂਗਲ ਦਾ ਤਿਓਹਾਰ ਵੀ ਖ਼ਾਸ ਤੌਰ ‘ਤੇ ਕਿਸਾਨਾਂ ਦਾ ਹੀ ਤਿਓਹਾਰ ਹੁੰਦਾ ਹੈ। ਇਸ ਦਿਨ ਸੂਰਜ ਦੇਵਤਾ ਅਤੇ ਇੰਦਰ ਦੇਵਤਾ ਦੀ ਪੂਜਾ ਕਰਨ ਦਾ ਰਿਵਾਜ ਹੈ।
ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ
ਲੋਹੜੀ: ਲੋਹੜੀ ਦਾ ਤਿਓਹਾਰ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਸਭ ਤੋਂ ਮਹੱਤਵਪੂਰਣ ਤਿਓਹਾਰ ਹੈ ਅਤੇ ਇਹ ਪੰਜਾਬੀਆਂ ਅਤੇ ਸਿੱਖ ਧਰਮ ਦੇ ਲੋਕਾਂ ਨਾਲ ਸਬੰਧਤ ਹੈ। ਹਾਲਾਂਕਿ ਬਦਲਦੇ ਸਮੇਂ ਦੇ ਨਾਲ ਇਸ ਦੀ ਰੌਣਕ ਦੇਸ਼ ਭਰ 'ਚ ਦੇਖੀ ਜਾ ਸਕਦੀ ਹੈ। ਮਕਰ ਸੰਕ੍ਰਾਂਤੀ 2025 ਦੇ ਅਨੁਸਾਰ, ਇਸ ਦਿਨ ਫਸਲਾਂ ਦੀ ਕਟਾਈ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਅੱਗ ਬਾਲ਼ੀ ਜਾਂਦੀ ਹੈ ਅਤੇ ਅੱਗ ਦੇ ਆਲ਼ੇ-ਦੁਆਲ਼ੇ ਬੈਠ ਕੇ ਲੋਕ ਗੀਤ ਗਾਏ ਜਾਂਦੇ ਹਨ।
ਮਾਘ ਜਾਂ ਬੀਹੂ: ਅਸਾਮ ਵਿੱਚ ਮਾਘ ਦੇ ਮਹੀਨੇ ਵਿੱਚ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਹਰ ਸਾਲ ਮਾਘ ਬੀਹੂ ਮਨਾਇਆ ਜਾਂਦਾ ਹੈ। ਇਸ ਦੌਰਾਨ, ਅਸਾਮ ਵਿੱਚ ਤਿਲ, ਚੌਲ਼, ਨਾਰੀਅਲ ਅਤੇ ਗੰਨੇ ਦੀ ਚੰਗੀ ਫ਼ਸਲ ਹੁੰਦੀ ਹੈ, ਇਸ ਲਈ ਇਸ ਮੌਕੇ 'ਤੇ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਤਿਆਰ ਕੀਤੇ ਜਾਂਦੇ ਹਨ। ਭੋਗਲੀ ਬੀਹੂ ਦੇ ਦਿਨ ਟੇਕਲੀ ਨਾਂ ਦੀ ਖੇਡ ਖੇਡਣ ਦੀ ਵੀ ਪਰੰਪਰਾ ਹੈ।
ਘੁਘੁਤੀ: ਉੱਤਰਾਖੰਡ ਵਿੱਚ, ਮਕਰ ਸੰਕ੍ਰਾਂਤੀ ਦੇ ਦਿਨ ਘੁਘੁਤੀ ਦਾ ਤਿਓਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਪਰਵਾਸੀ ਪੰਛੀਆਂ ਦਾ ਸੁਆਗਤ ਕਰਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਲੋਕ ਆਟੇ ਅਤੇ ਗੁੜ ਦੀਆਂ ਮਠਿਆਈਆਂ ਬਣਾ ਕੇ ਕਾਂਵਾਂ ਨੂੰ ਖੁਆਉਂਦੇ ਹਨ।
ਆਓ ਹੁਣ ਤੁਹਾਨੂੰ ਮਕਰ ਸੰਕ੍ਰਾਂਤੀ ਨੂੰ ਕੀਤੇ ਜਾਣ ਵਾਲ਼ੇ ਉਪਾਵਾਂ ਬਾਰੇ ਦੱਸਦੇ ਹਾਂ
ਮੇਖ਼ ਰਾਸ਼ੀ: ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਗੁੜ ਅਤੇ ਮੂੰਗਫਲੀ ਦਾ ਦਾਨ ਕਰਨਾ ਚਾਹੀਦਾ ਹੈ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਸ਼ਭ ਰਾਸ਼ੀ: ਬ੍ਰਿਸ਼ਭ ਰਾਸ਼ੀ ਵਾਲ਼ੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਚਿੱਟੇ ਤਿਲ ਦੇ ਲੱਡੂ ਦਾ ਦਾਨ ਕਰਨਾ ਚਾਹੀਦਾ ਹੈ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮਿਥੁਨ ਰਾਸ਼ੀ: ਮਿਥੁਨ ਰਾਸ਼ੀ ਵਾਲ਼ੇ ਜਾਤਕਾਂ ਲਈ ਇਸ ਦਿਨ ਹਰੀਆਂ ਸਬਜ਼ੀਆਂ ਦਾ ਦਾਨ ਕਰਨਾ ਸ਼ੁਭ ਰਹੇਗਾ।
ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰਕ ਰਾਸ਼ੀ: ਕਰਕ ਰਾਸ਼ੀ ਵਾਲ਼ੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਚੌਲ਼ ਅਤੇ ਮਾਂਹ ਦੀ ਦਾਲ਼ ਦਾ ਦਾਨ ਕਰਨਾ ਚਾਹੀਦਾ ਹੈ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਿੰਘ ਰਾਸ਼ੀ: ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਗੁੜ, ਸ਼ਹਿਦ ਅਤੇ ਮੂੰਗਫਲੀ ਦਾ ਦਾਨ ਕਰਨਾ ਚਾਹੀਦਾ ਹੈ।
ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੰਨਿਆ ਰਾਸ਼ੀ: ਮਕਰ ਸੰਕ੍ਰਾਂਤੀ ਦੇ ਦਿਨ ਮੌਸਮੀ ਫਲ਼ ਅਤੇ ਸਬਜ਼ੀਆਂ ਗਰੀਬਾਂ ਅਤੇ ਲੋੜਵੰਦਾਂ ਨੂੰ ਦਾਨ ਕਰੋ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਨ੍ਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਤੁਲਾ ਰਾਸ਼ੀ: ਤੁਲਾ ਦੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਦਹੀਂ, ਦੁੱਧ, ਚਿੱਟੇ ਤਿਲ ਅਤੇ ਚੂੜੀਆਂ ਦਾ ਦਾਨ ਕਰਨਾ ਬਿਹਤਰ ਰਹੇਗਾ।
ਤੁਲਾ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਸ਼ਚਕ ਰਾਸ਼ੀ: ਇਨ੍ਹਾਂ ਜਾਤਕਾਂ ਨੂੰ ਇਸ ਮੌਕੇ 'ਤੇ ਗੱਚਕ, ਸ਼ਹਿਦ ਅਤੇ ਗੁੜ ਦਾ ਦਾਨ ਕਰਨਾ ਚਾਹੀਦਾ ਹੈ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਧਨੂੰ ਰਾਸ਼ੀ: ਧਨੂੰ ਰਾਸ਼ੀ ਵਾਲ਼ੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਕੇਲਾ, ਹਲਦੀ ਅਤੇ ਧਨ ਦਾ ਦਾਨ ਕਰਨਾ ਚਾਹੀਦਾ ਹੈ।
ਧਨੂੰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮਕਰ ਰਾਸ਼ੀ: ਇਨ੍ਹਾਂ ਜਾਤਕਾਂ ਲਈ ਮਕਰ ਸੰਕ੍ਰਾਂਤੀ ਦੇ ਦਿਨ ਚੌਲ਼ ਅਤੇ ਮਾਂਹ ਦੀ ਦਾਲ਼ ਦਾ ਦਾਨ ਕਰਨਾ ਬਿਹਤਰ ਰਹੇਗਾ।
ਮਕਰ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਭ ਰਾਸ਼ੀ: ਕੁੰਭ ਰਾਸ਼ੀ ਦੇ ਜਾਤਕਾਂ ਨੂੰ ਇਸ ਮੌਕੇ 'ਤੇ ਤਿਲ, ਕਾਲ਼ਾ ਕੰਬਲ ਅਤੇ ਗੁੜ ਦਾ ਦਾਨ ਕਰਨਾ ਚਾਹੀਦਾ ਹੈ।
ਕੁੰਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮੀਨ ਰਾਸ਼ੀ: ਮਕਰ ਸੰਕ੍ਰਾਂਤੀ 2025 ਦੇ ਅਨੁਸਾਰ, ਮੀਨ ਰਾਸ਼ੀ ਦੇ ਜਾਤਕਾਂ ਨੂੰ ਮਕਰ ਸੰਕ੍ਰਾਂਤੀ ਦੇ ਦਿਨ ਗਰੀਬਾਂ ਅਤੇ ਲੋੜਵੰਦਾਂ ਨੂੰ ਕੱਪੜੇ ਅਤੇ ਪੈਸੇ ਦਾਨ ਕਰਨੇ ਚਾਹੀਦੇ ਹਨ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
1. ਸਾਲ 2025 ਵਿੱਚ ਲੋਹੜੀ ਕਦੋਂ ਹੈ?
ਸਾਲ 2025 ਵਿੱਚ ਲੋਹੜੀ ਦਾ ਤਿਓਹਾਰ 13 ਜਨਵਰੀ 2025 ਨੂੰ ਮਨਾਇਆ ਜਾਵੇਗਾ।
2. ਸੂਰਜ ਦਾ ਮਕਰ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸੂਰਜ ਦੇਵਤਾ 14 ਜਨਵਰੀ 2025 ਨੂੰ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ।
3. ਖਰਮਾਸ ਕਦੋਂ ਖਤਮ ਹੋਵੇਗਾ?
ਸਾਲ 2025 ਵਿੱਚ ਸੂਰਜ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ ਹੋਣ ਦੇ ਨਾਲ ਹੀ ਖਰਮਾਸ ਖਤਮ ਹੋ ਜਾਵੇਗਾ ਯਾਨੀ ਕਿ 14 ਜਨਵਰੀ 2025 ਤੋਂ ਸ਼ੁਭ ਕੰਮ ਕੀਤੇ ਜਾ ਸਕਦੇ ਹਨ।