ਮਾਰਚ 2025 ਓਵਰਵਿਊ ਦਾ ਇਹ ਲੇਖ ਐਸਟ੍ਰੋਸੇਜ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਮਾਰਚ ਅੰਗਰੇਜ਼ੀ ਕੈਲੰਡਰ ਦਾ ਤੀਜਾ ਮਹੀਨਾ ਹੈ। ਮਾਰਚ ਦਾ ਮਹੀਨਾ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਣ ਹੈ। ਇਸ ਮਹੀਨੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਹੋਲੀ ਦਾ ਤਿਉਹਾਰ ਆਉਂਦਾ ਹੈ। ਇੰਨਾ ਹੀ ਨਹੀਂ, ਕਈ ਵਾਰ ਮਹਾਂਸ਼ਿਵਰਾਤ੍ਰੀ ਦਾ ਪਵਿੱਤਰ ਤਿਉਹਾਰ ਵੀ ਮਾਰਚ ਵਿੱਚ ਆਉਂਦਾ ਹੈ।
ਜੋਤਿਸ਼ ਦ੍ਰਿਸ਼ਟੀਕੋਣ ਤੋਂ, ਮਾਰਚ ਦਾ ਮਹੀਨਾ ਤਬਦੀਲੀ ਅਤੇ ਊਰਜਾ ਨੂੰ ਦਰਸਾਉਂਦਾ ਹੈ। ਮਾਰਚ ਦੇ ਮਹੀਨੇ ਵਿੱਚ, ਫੱਗਣ ਮਹੀਨਾ ਖਤਮ ਹੋ ਜਾਵੇਗਾ ਅਤੇ ਚੇਤ ਮਹੀਨਾ ਸ਼ੁਰੂ ਹੋਵੇਗਾ। ਹਿੰਦੂ ਨਵਾਂ ਸਾਲ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤੋਂ ਸ਼ੁਰੂ ਹੁੰਦਾ ਹੈ।
ਜਦੋਂ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ, ਤਾਂ ਹਰ ਕਿਸੇ ਦੇ ਮਨ ਵਿੱਚ ਇਹ ਪ੍ਰਸ਼ਨ ਉੱਠਦਾ ਹੈ ਕਿ ਇਹ ਮਹੀਨਾ ਉਨ੍ਹਾਂ ਲਈ ਕਿਹੋ-ਜਿਹਾ ਰਹੇਗਾ ਜਾਂ ਇਹ ਉਨ੍ਹਾਂ ਲਈ ਕੀ ਖਾਸ ਲੈ ਕੇ ਆਇਆ ਹੈ। ਕੀ ਇਸ ਮਹੀਨੇ ਤੁਹਾਨੂੰ ਕਰੀਅਰ ਵਿੱਚ ਤਰੱਕੀ ਮਿਲੇਗੀ? ਕਾਰੋਬਾਰ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ? ਕੀ ਪਰਿਵਾਰਕ ਜੀਵਨ ਵਿੱਚ ਮਿਠਾਸ ਆਵੇਗੀ ਜਾਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ? ਅਜਿਹੇ ਕਈ ਸਵਾਲ ਸਾਡੇ ਮਨ ਵਿੱਚ ਘੁੰਮਦੇ ਰਹਿੰਦੇ ਹਨ। ਹੁਣ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਐਸਟ੍ਰੋਸੇਜ ਏ ਆਈ ਦੇਮਾਰਚ 2025 ਓਵਰਵਿਊ ਦੇ ਇਸ ਖ਼ਾਸ ਲੇਖ ਵਿੱਚ ਮਿਲਣਗੇ।
ਇਸ ਦੇ ਨਾਲ ਹੀ, ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਮਾਰਚ 2025 ਵਿੱਚ ਆਉਣ ਵਾਲ਼ੇ ਮਹੱਤਵਪੂਰਣ ਵਰਤ, ਤਿਉਹਾਰ, ਤਰੀਕਾਂ ਆਦਿ ਬਾਰੇ ਵੀ ਜਾਣੂ ਕਰਵਾਵਾਂਗੇ। ਇਸ ਤੋਂ ਇਲਾਵਾ, ਅਸੀਂ ਇਸ ਮਹੀਨੇ ਹੋਣ ਵਾਲ਼ੇ ਗ੍ਰਹਿਣ ਅਤੇ ਗੋਚਰ ਦੇ ਨਾਲ-ਨਾਲ ਬੈਂਕ ਦੀਆਂ ਛੁੱਟੀਆਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕਰਾਂਗੇ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਮਾਰਚ ਸ਼ਤਭਿਸ਼ਾ ਨਕਸ਼ੱਤਰ ਦੇ ਅਧੀਨ ਸ਼ੁਕਲ ਪੱਖ ਦੀ ਦੂਜ ਤੋਂ ਸ਼ੁਰੂ ਹੋਵੇਗਾ ਅਤੇ ਮਾਰਚ ਦਾ ਮਹੀਨਾ ਭਰਣੀ ਨਕਸ਼ੱਤਰ ਵਿੱਚ ਸ਼ੁਕਲ ਪੱਖ ਦੀ ਤੀਜ ਤਿਥੀ ਨੂੰ ਖਤਮ ਹੋਵੇਗਾ।
ਫ੍ਰੀ ਆਨਲਾਈਨ ਜਨਮ ਕੁੰਡਲੀ ਸਾਫਟਵੇਅਰ ਤੋਂ ਜਾਣੋ ਆਪਣੀ ਕੁੰਡਲੀ ਦਾ ਪੂਰਾ ਲੇਖਾ-ਜੋਖਾ
| ਤਰੀਕ | ਦਿਨ | ਤਿਓਹਾਰ ਅਤੇ ਵਰਤ |
| 13 ਮਾਰਚ 2025 | ਵੀਰਵਾਰ | ਹੋਲਿਕਾ ਦਹਿਨ |
| 14 ਮਾਰਚ 2025 | ਸ਼ੁੱਕਰਵਾਰ | ਹੋਲੀ |
| 30 ਮਾਰਚ 2025 | ਐਤਵਾਰ | ਚੇਤ ਦੇ ਨਰਾਤੇ, ਉਗਾੜੀ, ਗੁੜੀ ਪੜਵਾ |
| 31 ਮਾਰਚ 2025 | ਸੋਮਵਾਰ | ਚੇਟੀ ਚੰਡ |
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
| ਤਰੀਕ | ਛੁੱਟੀ | ਪ੍ਰਦੇਸ਼ |
| 5 ਮਾਰਚ 2025, ਬੁੱਧਵਾਰ | ਪੰਚਾਇਤੀ ਰਾਜ ਦਿਵਸ | ਉੜੀਸਾ |
| 14 ਮਾਰਚ 2025, ਸ਼ੁੱਕਰਵਾਰ | ਹੋਲੀ | ਰਾਸ਼ਟਰੀ ਛੁੱਟੀ(ਕਰਨਾਟਕ, ਕੇਰਲਾ, ਲਕਸ਼ਦੀਪ, ਮਣੀਪੁਰ, ਪੁੱਦੁਚੇਰੀ, ਤਮਿਲਨਾਡੂ, ਤੇਲੰਗਾਨਾਅਤੇ ਪੱਛਮੀ ਬੰਗਾਲਆਦਿ ਪ੍ਰਾਂਤਾਂ ਨੂੰ ਛੱਡ ਕੇ) |
| 14 ਮਾਰਚ 2025, ਸ਼ੁੱਕਰਵਾਰ | ਯਾਓਸਾਂਗ | ਮਣੀਪੁਰ |
| 14 ਮਾਰਚ 2025, ਸ਼ੁੱਕਰਵਾਰ | ਡੋਲਯਾਤਰਾ | ਪੱਛਮੀ ਬੰਗਾਲ |
| 15 ਮਾਰਚ 2025, ਸ਼ਨੀਵਾਰ | ਯਾਓਸਾਂਗ ਦਿਨ 2 | ਮਣੀਪੁਰ |
| 22 ਮਾਰਚ 2025, ਸ਼ਨੀਵਾਰ | ਬਿਹਾਰ ਦਿਵਸ | ਬਿਹਾਰ |
| 23 ਮਾਰਚ 2025, ਐਤਵਾਰ | ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ | ਹਰਿਆਣਾ |
| 28 ਮਾਰਚ 2025, ਸ਼ੁੱਕਰਵਾਰ | ਸ਼ਬ-ਏ-ਕਦਰ | ਜੰਮੂ ਅਤੇ ਕਸ਼ਮੀਰ |
| 28 ਮਾਰਚ 2025, ਸ਼ੁੱਕਰਵਾਰ | ਜਮਾਤ-ਉਲ-ਵਿਦਾ | ਜੰਮੂ-ਕਸ਼ਮੀਰ |
| 30 ਮਾਰਚ 2025, ਐਤਵਾਰ | ਉਗਾੜੀ | ਆਂਧਰਾ ਪ੍ਰਦੇਸ਼, ਦਮਨ ਅਤੇ ਦਿਊ,ਦਾਦਰਾ ਅਤੇ ਨਗਰ ਹਵੇਲੀ, ਗੋਆ, ਗੁਜਰਾਤ,ਜੰਮੂ-ਕਸ਼ਮੀਰ, ਕਰਨਾਟਕ, ਰਾਜਸਥਾਨਅਤੇ ਤੇਲੰਗਾਨਾ |
| 30 ਮਾਰਚ 2025, ਐਤਵਾਰ | ਤੇਲਗੂ ਨਵਾਂ ਸਾਲ | ਤਮਿਲਨਾਡੂ |
| 30 ਮਾਰਚ 2025, ਐਤਵਾਰ | ਗੁੜੀ ਪੜਵਾ | ਮਹਾਂਰਾਸ਼ਟਰ |
| 31 ਮਾਰਚ 2025, ਸੋਮਵਾਰ या 01 ਅਪ੍ਰੈਲ, 2025 (ਚੰਦਰਮਾ ਦੇ ਆਧਾਰ ‘ਤੇ) | ਈਦ-ਉਲ-ਫਿਤਰ | ਰਾਸ਼ਟਰੀ ਛੁੱਟੀ |
| ਤਰੀਕ | ਛੁੱਟੀ | ਪ੍ਰਦੇਸ਼ |
| 05 ਮਾਰਚ | ਪੰਚਾਇਤੀ ਰਾਜ ਦਿਵਸ | ਉੜੀਸਾ |
|
07 ਮਾਰਚ |
ਚਾਪਚਰ ਕੁੱਟ | ਮਿਜ਼ੋਰਮ |
| 14 ਮਾਰਚ | ਹੋਲੀ | ਰਾਸ਼ਟਰੀ ਛੁੱਟੀ (ਕਰਨਾਟਕ, ਕੇਰਲਾ, ਮਣੀਪੁਰ, ਲਕਸ਼ਦੀਪ, ਪੁੱਦੁਚੇਰੀ, ਤਮਿਲਨਾਡੂ, ਪੱਛਮੀ ਬੰਗਾਲ ਆਦਿ ਪ੍ਰਾਂਤਾਂ ਨੂੰ ਛੱਡ ਕੇ) |
| 14 ਮਾਰਚ | ਯਾਓਸਾਂਗ | ਮਣੀਪੁਰ |
| 14 ਮਾਰਚ | ਡੋਲਯਾਤਰਾ | ਪੱਛਮੀ ਬੰਗਾਲ |
| 15 ਮਾਰਚ | ਯਾਓਸਾਂਗ ਦਾ ਦੂਜਾ ਦਿਨ | ਮਣੀਪੁਰ |
| 22 ਮਾਰਚ | ਬਿਹਾਰ ਦਿਵਸ | ਬਿਹਾਰ |
| 23 ਮਾਰਚ | ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ | ਹਰਿਆਣਾ, ਪੰਜਾਬ |
| 28 ਮਾਰਚ | ਸ਼ਬ-ਏ-ਕਦਰ | ਜੰਮੂ-ਕਸ਼ਮੀਰ |
| 28 ਮਾਰਚ | ਜਮਾਤ-ਉਲ-ਵਿਦਾ | ਜੰਮੂ-ਕਸ਼ਮੀਰ |
| 30 ਮਾਰਚ | ਉਗਾੜੀ | ਆਂਧਰਾ ਪ੍ਰਦੇਸ਼, ਦਮਨ ਅਤੇ ਦਿਊ,ਦਾਦਰਾ ਅਤੇ ਨਗਰ ਹਵੇਲੀ, ਗੋਆ, ਗੁਜਰਾਤ,ਜੰਮੂ-ਕਸ਼ਮੀਰ, ਕਰਨਾਟਕ, ਰਾਜਸਥਾਨਅਤੇ ਤੇਲੰਗਾਨਾ |
| 30 ਮਾਰਚ | ਤਮਿਲ ਨਵਾਂ ਸਾਲ | ਤਮਿਲਨਾਡੂ |
| 30 ਮਾਰਚ | ਗੁੜੀ ਪੜਵਾ | ਮਹਾਂਰਾਸ਼ਟਰ, ਮੱਧ ਪ੍ਰਦੇਸ਼ |
| 31 ਮਾਰਚ | ਈਦ-ਉਲ-ਫਿਤਰ | ਰਾਸ਼ਟਰੀ ਛੁੱਟੀ |
| ਤਰੀਕ ਅਤੇ ਦਿਨ | ਤਿਥੀ | ਮਹੂਰਤ ਦਾ ਸਮਾਂ |
|
01 ਮਾਰਚ 2025, ਸ਼ਨੀਵਾਰ |
ਦੂਜ, ਤੀਜ | ਸਵੇਰੇ 11:22 ਵਜੇ ਤੋਂ ਅਗਲੀ ਸਵੇਰ 07:51 ਵਜੇ ਤੱਕ |
| 02 ਮਾਰਚ 2025, ਐਤਵਾਰ | ਤੀਜ, ਚੌਥ | ਸਵੇਰੇ 06:51 ਵਜੇ ਤੋਂ ਰਾਤ 01:13 ਵਜੇ ਤੱਕ |
| 05 ਮਾਰਚ 2025, ਬੁੱਧਵਾਰ | ਸੱਤਿਓਂ | ਰਾਤ 01:08 ਵਜੇ ਤੋਂ ਸਵੇਰੇ 06:47 ਵਜੇ ਤੱਕ |
|
06 ਮਾਰਚ 2025, ਵੀਰਵਾਰ |
ਸੱਤਿਓਂ | ਸਵੇਰੇ 06:47 ਵਜੇ ਤੋਂ ਸਵੇਰੇ 10:50 ਵਜੇ ਤੱਕ |
|
06 ਮਾਰਚ 2025, ਵੀਰਵਾਰ |
ਅਸ਼ਟਮੀ | ਰਾਤ 10:00 ਤੋਂ ਸਵੇਰੇ 06:46 ਵਜੇ ਤੱਕ |
| 7 ਮਾਰਚ 2025, ਸ਼ੁੱਕਰਵਾਰ | ਅਸ਼ਟਮੀ, ਨੌਮੀ | ਸਵੇਰੇ 06:46 ਵਜੇ ਤੋਂ ਰਾਤ 11:31 ਵਜੇ ਤੱਕ |
| 12 ਮਾਰਚ 2025, ਬੁੱਧਵਾਰ | ਚੌਦਸ |
ਸਵੇਰੇ 08:42 ਵਜੇ ਤੋਂ ਅਗਲੀ ਸਵੇਰ 04:05 ਵਜੇ ਤੱਕ |
ਨਵੇਂ ਸਾਲ ਵਿੱਚ ਕਰੀਅਰ ਦੀ ਕੋਈ ਵੀ ਰੁਕਾਵਟ ਕਾਗਨੀਐਸਟ੍ਰੋ ਰਿਪੋਰਟ ਨਾਲ਼ ਦੂਰ ਕਰੋ
ਸਾਲ 2025 ਦਾ ਪਹਿਲਾ ਸੂਰਜ ਗ੍ਰਹਿਣ 29 ਮਾਰਚ ਨੂੰ ਲੱਗ ਰਿਹਾ ਹੈ। ਸਾਲ 2025 ਦਾ ਪਹਿਲਾ ਚੰਦਰ ਗ੍ਰਹਿਣ ਸ਼ੁੱਕਰਵਾਰ, 14 ਮਾਰਚ, 2025 ਨੂੰ ਲੱਗੇਗਾ। ਇਸ ਤਰ੍ਹਾਂ, ਮਾਰਚ ਦੇ ਮਹੀਨੇ ਵਿੱਚ ਦੋ ਗ੍ਰਹਿਣ ਲੱਗਣਗੇ।
ਮਾਰਚ ਵਿੱਚ ਗ੍ਰਹਾਂ ਦੇ ਗੋਚਰ ਦੀ ਗੱਲ ਕਰੀਏ ਤਾਂਮਾਰਚ 2025 ਓਵਰਵਿਊ ਦੇ ਅਨੁਸਾਰ,ਇਸ ਮਹੀਨੇ 02 ਮਾਰਚ ਨੂੰ ਸ਼ੁੱਕਰ ਮੀਨ ਰਾਸ਼ੀ ਵਿੱਚ ਵੱਕਰੀ ਹੋ ਰਿਹਾ ਹੈ ਅਤੇ 14 ਮਾਰਚ ਨੂੰ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ। 15 ਮਾਰਚ ਨੂੰ ਬੁੱਧ ਮੀਨ ਰਾਸ਼ੀ ਵਿੱਚ ਵੱਕਰੀ ਹੋਵੇਗਾ, 17 ਮਾਰਚ ਨੂੰ ਬੁੱਧ ਮੀਨ ਰਾਸ਼ੀ ਵਿੱਚ ਹੀ ਅਸਤ ਹੋ ਜਾਵੇਗਾ ਅਤੇ 18 ਮਾਰਚ ਨੂੰ ਸ਼ੁੱਕਰ ਮੀਨ ਰਾਸ਼ੀ ਵਿੱਚ ਅਸਤ ਹੋ ਜਾਵੇਗਾ ਅਤੇ 28 ਮਾਰਚ ਨੂੰ ਸ਼ੁੱਕਰ ਮੀਨ ਰਾਸ਼ੀ ਵਿੱਚ ਹੀ ਉਦੇ ਹੋਵੇਗਾ। ਇਸ ਤੋਂ ਬਾਅਦ, 29 ਮਾਰਚ ਨੂੰ, ਸ਼ਨੀ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ ਅਤੇ 31 ਮਾਰਚ ਨੂੰ, ਬੁੱਧ ਮੀਨ ਰਾਸ਼ੀ ਵਿੱਚ ਉਦੇ ਹੋਵੇਗਾ ਅਤੇ 31 ਮਾਰਚ ਨੂੰ, ਸ਼ਨੀ ਵੀ ਮੀਨ ਰਾਸ਼ੀ ਵਿੱਚ ਉਦੇ ਹੋਵੇਗਾ।
ਮਾਰਚ ਮਾਸਿਕ ਰਾਸ਼ੀਫਲ 2025 ਦੇ ਅਨੁਸਾਰ, ਇਹ ਮਹੀਨਾ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਚੰਗੇ ਨਤੀਜੇ ਦੇ ਸਕਦਾ ਹੈ। ਤੁਹਾਡੇ ਆਤਮਵਿਸ਼ਵਾਸ ਵਿੱਚ ਵਾਧਾ ਹੋਵੇਗਾ ਅਤੇ ਇਸ ਦੀ ਮੱਦਦ ਨਾਲ ਤੁਸੀਂ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰੋਗੇ। ਸ਼ਨੀ ਦੇਵ ਵੀ ਤੁਹਾਨੂੰ ਅਨੁਕੂਲ ਨਤੀਜੇ ਦੇਣ ਵਾਲ਼ੇ ਹਨ।
ਕਰੀਅਰ: ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਤਰੱਕੀ ਮਿਲੇਗੀ, ਪਰ ਕਦੇ-ਕਦਾਈਂ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਮਹੀਨੇ ਵਪਾਰੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਸਮੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣ ਤੋਂ ਬਚਣਾ ਹੋਵੇਗਾ।
ਵਿੱਦਿਆ: ਮੇਖ਼ ਰਾਸ਼ੀ ਦੇ ਵਿਦਿਆਰਥੀਆਂ ਨੂੰ ਇਸ ਮਹੀਨੇ ਮਿਲੇ-ਜੁਲੇ ਨਤੀਜੇ ਮਿਲਣ ਦੀ ਉਮੀਦ ਹੈ।ਮਾਰਚ 2025 ਓਵਰਵਿਊ ਕਹਿੰਦਾ ਹੈ ਕਿਇਸ ਸਮੇਂ ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਅਜਿਹੇ ਸੰਕੇਤ ਹਨ ਕਿ ਮੀਡੀਆ ਦਾ ਅਧਿਐਨ ਕਰਨ ਵਾਲ਼ੇ ਜਾਤਕਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਰਿਵਾਰਕ ਜੀਵਨ: ਇਸ ਮਹੀਨੇ ਤੁਹਾਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਅਨੁਕੂਲ ਨਤੀਜੇ ਮਿਲ ਸਕਦੇ ਹਨ। ਪਰਿਵਾਰ ਦੇ ਮੈਂਬਰਾਂ ਵਿੱਚ ਭਾਵਨਾਤਮਕ ਲਗਾਵ ਵਧੇਗਾ। ਤੁਹਾਡੇ ਘਰ ਵਿੱਚ ਕੋਈ ਸ਼ੁਭ ਕਾਰਜ ਵੀ ਆਯੋਜਿਤ ਕੀਤਾ ਜਾ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਸ਼ਨੀ ਦੇ ਪ੍ਰਭਾਵ ਦੇ ਕਾਰਨ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਪ੍ਰੇਮ ਸਬੰਧਾਂ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਇੱਕ ਦੂਜੇ ਦੇ ਆਤਮ-ਸਨਮਾਣ ਨੂੰ ਠੇਸ ਪਹੁੰਚਾਉਣ ਤੋਂ ਬਚੋ।
ਆਰਥਿਕ ਜੀਵਨ: ਇਸ ਮਹੀਨੇ ਤੁਹਾਨੂੰ ਆਪਣੀ ਮਿਹਨਤ ਦੇ ਕਾਰਨ ਚੰਗੇ ਨਤੀਜੇ ਮਿਲ ਸਕਦੇ ਹਨ। ਖਰਚੇ ਤਾਂ ਹੋਣਗੇ, ਪਰ ਇਸ ਦੇ ਨਾਲ ਹੀ ਤੁਸੀਂ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਸਿਹਤ: ਇਸ ਸਮੇਂ ਤੁਹਾਡੀ ਸਿਹਤ ਚੰਗੀ ਰਹੇਗੀ। ਜੇਕਰ ਤੁਸੀਂ ਇਸ ਮਹੀਨੇ ਆਪਣੀ ਸਿਹਤ ਦੇ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਦੇ, ਤਾਂ ਤੁਸੀਂ ਸ਼ਾਨਦਾਰ ਸਿਹਤ ਦਾ ਆਨੰਦ ਮਾਣ ਸਕੋਗੇ।
ਉਪਾਅ: ਹਰ ਰੋਜ਼ ਆਪਣੇ ਮੱਥੇ ‘ਤੇ ਕੇਸਰ ਦਾ ਟਿੱਕਾ ਲਗਾਓ ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਨਵੇਂ ਸਾਲ ਵਿੱਚ ਕਰੀਅਰ ਦੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਦੀ ਮੱਦਦ ਨਾਲ਼ ਦੂਰ ਕਰੋ
ਇਹ ਮਹੀਨਾ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਕਾਫ਼ੀ ਅਨੁਕੂਲ ਰਹਿਣ ਵਾਲਾ ਹੈ। ਹਾਲਾਂਕਿ, ਛੋਟੀਆਂ-ਮੋਟੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਕਰੀਅਰ: ਤੁਹਾਨੂੰ ਕਾਰਜ ਸਥਾਨ ਵਿੱਚ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲਣਗੇ। ਵਪਾਰੀਆਂ ਨੂੰ ਇਸ ਸਮੇਂ ਥੋੜ੍ਹਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਫੈਸਲੇ ਗਲਤ ਸਿੱਧ ਹੋ ਸਕਦੇ ਹਨ।
ਵਿੱਦਿਆ: ਵਿਦਿਆਰਥੀਆਂ ਨੂੰ ਇਸ ਮਹੀਨੇ ਵਧੇਰੇ ਮਿਹਨਤ ਕਰਨ ਦੀ ਲੋੜ ਪੈ ਸਕਦੀ ਹੈ। ਤੁਸੀਂ ਜੋ ਕੁਝ ਪੜ੍ਹਿਆ ਹੈ ਉਹ ਭੁੱਲ ਸਕਦੇ ਹੋ। ਹਾਲਾਂਕਿ, ਮਿਹਨਤੀ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ।
ਪਰਿਵਾਰਕ ਜੀਵਨ: ਤੁਹਾਨੂੰ ਆਪਣੇ ਪਰਿਵਾਰਕ ਮਾਮਲਿਆਂ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਦੂਜਿਆਂ ਨਾਲ ਸੱਭਿਅਕ ਅਤੇ ਨਰਮ ਢੰਗ ਨਾਲ ਗੱਲ ਕਰੋ।ਮਾਰਚ 2025 ਓਵਰਵਿਊ ਦੇ ਅਨੁਸਾਰ,ਤੁਹਾਡਾ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਹੋ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਵਿਵਾਦ ਜਾਂ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ। ਤੁਹਾਡੇ ਬੋਲਣ ਦੇ ਢੰਗ ਕਾਰਨ ਤੁਹਾਡੇ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।
ਆਰਥਿਕ ਜੀਵਨ: ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਲਾਭ ਮਿਲਦਾ ਰਹੇਗਾ। ਅਜਿਹੇ ਸੰਕੇਤ ਹਨ ਕਿ ਤੁਹਾਡੀ ਆਮਦਨ ਇੱਕ ਤੋਂ ਵੱਧ ਸਰੋਤਾਂ ਤੋਂ ਹੋਵੇਗੀ।
ਸਿਹਤ: ਮਾਰਚ ਵਿੱਚ ਤੁਹਾਨੂੰ ਛੋਟੀਆਂ-ਮੋਟੀਆਂ ਸਿਹਤ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਤੁਸੀਂ ਸਹੀ ਖੁਰਾਕ ਦੀ ਮੱਦਦ ਨਾਲ ਇਨ੍ਹਾਂ ਤੋਂ ਛੁਟਕਾਰਾ ਪਾ ਸਕੋਗੇ।
ਉਪਾਅ: ਹਰ ਵੀਰਵਾਰ ਨੂੰ ਮੰਦਰ ਵਿੱਚ ਦੁੱਧ ਅਤੇ ਚੀਨੀ ਦਾਨ ਕਰੋ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਲੋਕਾਂ ਨੂੰ ਇਸ ਮਹੀਨੇ ਮਿਲੇ-ਜੁਲੇ ਨਤੀਜੇ ਮਿਲਣ ਦੀ ਉਮੀਦ ਹੈ। ਤੁਹਾਨੂੰ ਆਪਣੇ ਕੰਮ ਨਾਲ ਸਬੰਧਤ ਮਾਮਲਿਆਂ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ। ਹਾਲਾਂਕਿ, ਇਸ ਸਮੇਂ ਸਿਹਤ ਸਬੰਧੀ ਕੁਝ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ।
ਕਰੀਅਰ: ਜਿਹੜੇ ਲੋਕ ਵਿਦੇਸ਼ ਨਾਲ ਸਬੰਧਤ ਮਾਮਲਿਆਂ, ਵਿੱਤ, ਬੈਂਕਿੰਗ ਜਾਂ ਭਾਸ਼ਣ ਨਾਲ ਸਬੰਧਤ ਮਾਮਲਿਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ। ਕਾਰੋਬਾਰੀ ਇਸ ਮਹੀਨੇ ਵਧੀਆ ਪ੍ਰਦਰਸ਼ਨ ਕਰ ਸਕਣਗੇ।
ਵਿੱਦਿਆ: ਵਿਦਿਆਰਥੀਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਪ੍ਰਾਇਮਰੀ ਵਿੱਦਿਆ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀ ਪੜ੍ਹਾਈ ਕਰਨ ਦੀ ਬਜਾਏ ਖੇਡਾਂ ਖੇਡਣ ਜਾਂ ਕਹਾਣੀਆਂ ਪੜ੍ਹਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹੋ ਸਕਦੇ ਹਨ।
ਪਰਿਵਾਰਕ ਜੀਵਨ: ਪਰਿਵਾਰ ਦੇ ਮੈਂਬਰ ਇੱਕ-ਦੂਜੇ ਦਾ ਸਹਿਯੋਗ ਕਰਦੇ ਦਿਖਣਗੇ।ਮਾਰਚ 2025 ਓਵਰਵਿਊ ਕਹਿੰਦਾ ਹੈ ਕਿਤੁਹਾਡੇ ਘਰ ਵਿੱਚ ਕੋਈ ਮੰਗਲ ਕਾਰਜ ਹੋ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਜੇਕਰ ਤੁਹਾਡਾ ਪ੍ਰੇਮੀ ਦਫ਼ਤਰ ਵਿੱਚ ਹੈ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਕਾਰਨ ਉਸ ਦੇ ਦਫ਼ਤਰ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਪਵੇ। ਇਸ ਮਹੀਨੇ ਵਿਆਹੁਤਾ ਜੀਵਨ ਪਿਛਲੇ ਮਹੀਨੇ ਦੇ ਮੁਕਾਬਲੇ ਬਿਹਤਰ ਹੋ ਸਕਦਾ ਹੈ।
ਆਰਥਿਕ ਜੀਵਨ: ਤੁਹਾਡੇ ਲਈ ਚੰਗੀ ਕਮਾਈ ਅਤੇ ਔਸਤ ਬੱਚਤ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਮਾਰਚ ਵਿੱਚ ਤੁਹਾਨੂੰ ਵਿੱਤੀ ਮਾਮਲਿਆਂ ਵਿੱਚ ਔਸਤ ਤੋਂ ਬਿਹਤਰ ਨਤੀਜੇ ਮਿਲ ਸਕਦੇ ਹਨ।
ਸਿਹਤ: ਇਸ ਮਹੀਨੇ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਵਿੱਚ ਹੋ ਰਿਹਾ ਬਦਲਾਅ ਤੁਹਾਡੀ ਸਿਹਤ 'ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ। ਜੇਕਰ ਤੁਸੀਂ ਸਹੀ ਖੁਰਾਕ ਅਤੇ ਜੀਵਨ ਸ਼ੈਲੀ ਅਪਣਾਉਂਦੇ ਹੋ, ਤਾਂ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚੇ ਰਹੋਗੇ।
ਉਪਾਅ: ਹਰ ਰੋਜ਼ ਹਨੂੰਮਾਨ ਚਾਲੀਸਾ ਦਾ ਪਾਠ ਕਰੋ।
ਇਸ ਮਹੀਨੇ, ਕਰਕ ਰਾਸ਼ੀ ਦੇ ਜਾਤਕਾਂ ਨੂੰ ਵਧੇਰੇ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਮਹੀਨੇ ਤੁਹਾਨੂੰ ਮਿਲੇ-ਜੁਲੇ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਕਰੀਅਰ: ਇਸ ਮਹੀਨੇ ਤੁਹਾਨੂੰ ਕਾਰਜ ਖੇਤਰ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਬਹੁਤ ਭੱਜ-ਦੌੜ ਵੀ ਹੋਣ ਵਾਲੀ ਹੈ। ਤੁਹਾਨੂੰ ਸਹੀ ਦਿਸ਼ਾ ਵਿੱਚ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।
ਵਿੱਦਿਆ: ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਮਹੀਨੇ ਪ੍ਰਾਇਮਰੀ ਵਿੱਦਿਆ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਪ੍ਰਤੀ ਥੋੜ੍ਹੇ ਲਾਪਰਵਾਹ ਹੋ ਸਕਦੇ ਹਨ।
ਪਰਿਵਾਰਕ ਜੀਵਨ: ਤੁਹਾਡੇ ਪਰਿਵਾਰ ਵਿੱਚ ਮਾਹੌਲ ਥੋੜ੍ਹਾ ਖਰਾਬ ਰਹਿ ਸਕਦਾ ਹੈ। ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਤੋਂ ਅਸੰਤੁਸ਼ਟ ਹੋ ਸਕਦੇ ਹਨ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਮਾਰਚ 2025 ਓਵਰਵਿਊ ਦੇ ਅਨੁਸਾਰ,ਇਸ ਦੌਰਾਨ ਤੁਸੀਂ ਅਤੇ ਤੁਹਾਡਾ ਸਾਥੀ ਇੱਕ-ਦੂਜੇ ਲਈ ਸਮਾਂ ਕੱਢਣ ਵਿੱਚ ਅਸਮਰੱਥ ਹੋ ਸਕਦੇ ਹੋ। ਜ਼ਰੂਰੀ ਕੰਮਾਂ ਜਾਂ ਭੱਜਦੌੜ ਦੇ ਕਾਰਨ ਮਿਲਣ ਦੇ ਮੌਕੇ ਘੱਟ ਹੋਣਗੇ।
ਆਰਥਿਕ ਜੀਵਨ: ਤੁਸੀਂ ਪਹਿਲਾਂ ਕੁਝ ਕੰਮ ਕੀਤਾ ਸੀ ਅਤੇ ਤੁਹਾਨੂੰ ਉਦੋਂ ਨਤੀਜੇ ਨਹੀਂ ਮਿਲੇ, ਤੁਹਾਨੂੰ ਇਸ ਮਹੀਨੇ ਉਹ ਨਤੀਜੇ ਮਿਲ ਸਕਦੇ ਹਨ। ਨਿਵੇਸ਼ ਤੋਂ ਲਾਭ ਦੀ ਉਮੀਦ ਹੈ।
ਸਿਹਤ: ਮੌਸਮ ਵਿੱਚ ਬਦਲਾਅ ਦੇ ਕਾਰਨ ਤੁਹਾਡੀ ਸਿਹਤ ਵਿਗੜ ਸਕਦੀ ਹੈ। ਬਹੁਤ ਜ਼ਿਆਦਾ ਠੰਡੀਆਂ ਜਾਂ ਗਰਮ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ।
ਉਪਾਅ: ਹਰ ਰੋਜ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਇਹ ਮਹੀਨਾ ਤੁਹਾਡੇ ਲਈ ਕੁਝ ਸੰਘਰਸ਼ਾਂ ਨਾਲ ਭਰਿਆ ਹੋ ਸਕਦਾ ਹੈ। ਇਹ ਮਹੀਨਾ ਮਿਲੇ-ਜੁਲੇ ਨਤੀਜੇ ਦੇ ਸਕਦਾ ਹੈ, ਪਰ ਇਸ ਦੇ ਬਾਵਜੂਦ, ਕੁਝ ਮੁਸ਼ਕਲਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ।
ਕਰੀਅਰ: ਇਸ ਮਹੀਨੇ ਤੁਹਾਨੂੰ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨੀ ਪੈ ਸਕਦੀ ਹੈ। ਵਪਾਰੀਆਂ ਨੂੰ ਕੋਈ ਵੀ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ।
ਵਿੱਦਿਆ: ਮਿਹਨਤੀ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣਗੇ। ਇਹ ਕਲਾ ਅਤੇ ਸਾਹਿਤ ਨਾਲ ਸਬੰਧਤ ਵਿਸ਼ਿਆਂ ਦੀ ਪੜ੍ਹਾਈ ਕਰਨ ਵਾਲ਼ੇ ਵਿਦਿਆਰਥੀਆਂ ਲਈ ਵੀ ਇੱਕ ਅਨੁਕੂਲ ਸਮਾਂ ਹੈ।
ਪਰਿਵਾਰਕ ਜੀਵਨ: ਪਰਿਵਾਰ ਦੇ ਮੈਂਬਰਾਂ ਵਿਚਕਾਰ ਲੜਾਈ-ਝਗੜਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਦਭਾਵਨਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਰੁਝੇਵਿਆਂ ਕਾਰਨ, ਤੁਹਾਨੂੰ ਆਪਣੇ ਸਾਥੀ ਨੂੰ ਮਿਲਣ ਦੇ ਮੌਕੇ ਘੱਟ ਮਿਲਣਗੇ। ਇਸ ਕਰਕੇ ਤੁਹਾਡਾ ਸਾਥੀ ਤੁਹਾਡੇ ਨਾਲ ਗੁੱਸੇ ਹੋ ਸਕਦਾ ਹੈ।
ਆਰਥਿਕ ਜੀਵਨ: ਮਾਰਚ 2025 ਓਵਰਵਿਊ ਕਹਿੰਦਾ ਹੈ ਕਿ ਤੁਹਾਡੀਆਮਦਨ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਵਪਾਰੀਆਂ ਦਾ ਪੈਸਾ ਕਿਤੇ ਫਸ ਸਕਦਾ ਹੈ। ਜਿਹੜੇ ਲੋਕ ਨੌਕਰੀ ਕਰਦੇ ਹਨ ਅਤੇ ਛੋਟੀਆਂ ਸੰਸਥਾਵਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਤਨਖਾਹ ਮਿਲਣ ਵਿੱਚ ਕੁਝ ਦੇਰੀ ਹੋ ਸਕਦੀ ਹੈ।
ਸਿਹਤ: ਤੁਹਾਡੀ ਸਿਹਤ ਵਿੱਚ ਕੁਝ ਉਤਾਰ-ਚੜ੍ਹਾਅ ਆ ਸਕਦੇ ਹਨ। ਇਸ ਤੋਂ ਇਲਾਵਾ, ਤੁਹਾਨੂੰ ਸਿਰ ਦਰਦ, ਬੁਖਾਰ ਵਰਗੀਆਂ ਪਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
ਉਪਾਅ:ਇਸ ਮਹੀਨੇ ਲੂਣ ਘੱਟ ਖਾਓ ਅਤੇ ਐਤਵਾਰ ਵਾਲ਼ੇ ਦਿਨ ਬਿਲਕੁਲ ਵੀ ਲੂਣ ਨਾ ਖਾਓ।
ਇਸ ਮਹੀਨੇ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਮਿਲੇ-ਜੁਲੇ ਜਾਂ ਔਸਤ ਨਤੀਜੇ ਮਿਲ ਸਕਦੇ ਹਨ। ਮਹੀਨੇ ਦਾ ਪਹਿਲਾ ਹਿੱਸਾ ਤੁਲਨਾਤਮਕ ਤੌਰ 'ਤੇ ਬਿਹਤਰ ਹੋ ਸਕਦਾ ਹੈ।
ਕਰੀਅਰ :ਇਸ ਸਮੇਂ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਜੋਖਮ ਲੈਣ ਤੋਂ ਬਚਣਾ ਚਾਹੀਦਾ ਹੈ। ਵਪਾਰੀਆਂ ਨੂੰ ਇਸ ਮਹੀਨੇ ਕੁਝ ਲਾਭ ਹੋਵੇਗਾ, ਪਰ ਉਨ੍ਹਾਂ ਨੂੰ ਕੋਈ ਵੱਡਾ ਜੋਖਮ ਨਹੀਂ ਲੈਣਾ ਚਾਹੀਦਾ। ਚੀਜ਼ਾਂ ਨੂੰ ਉਸੇ ਤਰ੍ਹਾਂ ਹੀ ਚੱਲਣ ਦਿਓ, ਜਿਵੇਂ ਉਹ ਹਨ।
ਵਿੱਦਿਆ: ਮਾਪਿਆਂ ਨੂੰ ਵਿਦਿਆਰਥੀਆਂ ਦੀ ਮੱਦਦ ਕਰਨੀ ਚਾਹੀਦੀ ਹੈ। ਜੇਕਰ ਬੱਚੇ ਨੂੰ ਕੁਝ ਯਾਦ ਰੱਖਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਤੁਸੀਂ ਇਸ ਵਿੱਚ ਉਸ ਦੀ ਮੱਦਦ ਕਰ ਸਕਦੇ ਹੋ।
ਪਰਿਵਾਰਕ ਜੀਵਨ: ਕਈ ਵਾਰ, ਪਰਿਵਾਰ ਦੇ ਕਿਸੇ ਮੈਂਬਰ ਦੇ ਗਲਤ ਬੋਲਣ ਜਾਂ ਆਪਸੀ ਗਲਤਫਹਿਮੀ ਦੇ ਕਾਰਨ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਮਾਰਚ 2025 ਓਵਰਵਿਊ ਦੇ ਅਨੁਸਾਰ,ਜੇਕਰ ਤੁਸੀਂ ਆਪਣੇ ਪ੍ਰੇਮ ਸਬੰਧਾਂ ਨੂੰ ਵਿਆਹ ਦੇ ਬੰਧਨ ਵਿੱਚ ਬਦਲਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇਸ ਮਹੀਨੇ ਸਫਲਤਾ ਮਿਲ ਸਕਦੀ ਹੈ। ਵਿਆਹੁਤਾ ਜੀਵਨ ਵਿੱਚ ਵੀ ਸੁੱਖ ਬਣਿਆ ਰਹੇਗਾ।
ਆਰਥਿਕ ਜੀਵਨ: ਇਸ ਮਹੀਨੇ ਤੁਹਾਡੇ ਲਈ ਵਿੱਤੀ ਲਾਭ ਦੀ ਸੰਭਾਵਨਾ ਹੈ। ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਨਤੀਜੇ ਮਿਲ ਸਕਦੇ ਹਨ।
ਸਿਹਤ: ਇਹ ਮਹੀਨਾ ਸਿਹਤ ਲਈ ਬਹੁਤਾ ਚੰਗਾ ਨਹੀਂ ਰਹਿਣ ਵਾਲਾ। ਸਿਰ ਦਰਦ, ਬੁਖਾਰ ਜਾਂ ਸਾਹ ਲੈਣ ਆਦਿ ਨਾਲ ਸਬੰਧਤ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ।
ਉਪਾਅ:ਕਾਲ਼ੇ ਰੰਗ ਦੀ ਗਊ ਨੂੰ ਕਣਕ ਦੀ ਰੋਟੀ ਖਿਲਾਓ ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਇਸ ਮਹੀਨੇ, ਤੁਲਾ ਰਾਸ਼ੀ ਦੇ ਲੋਕਾਂ ਨੂੰ ਔਸਤ ਨਤੀਜੇ ਮਿਲਣ ਦੀ ਉਮੀਦ ਹੈ। ਇਸ ਮਹੀਨੇ ਜ਼ਿਆਦਾਤਰ ਗ੍ਰਹਿ ਜਾਂ ਤਾਂ ਕਮਜ਼ੋਰ ਹਨ ਜਾਂ ਔਸਤ ਨਤੀਜੇ ਦੇ ਰਹੇ ਹਨ।
ਕਰੀਅਰ: ਵਪਾਰੀਆਂ ਨੂੰ ਇਸ ਮਹੀਨੇ ਸਾਵਧਾਨੀ ਨਾਲ ਕੰਮ ਕਰਨਾ ਪਵੇਗਾ। ਇਸ ਸਮੇਂ ਕੋਈ ਨਿਵੇਸ਼ ਨਾ ਕਰੋ ਤਾਂ ਬਿਹਤਰ ਹੋਵੇਗਾ। ਕਿਸੇ ਨੂੰ ਪੈਸੇ ਉਧਾਰ ਨਾ ਦਿਓ। ਨੌਕਰੀਪੇਸ਼ਾ ਜਾਤਕਾਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ।
ਵਿੱਦਿਆ: ਇਸ ਮਹੀਨੇ ਕੇਵਲ ਓਹੀ ਵਿਦਿਆਰਥੀ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ, ਜਿਹੜੇ ਸਖ਼ਤ ਮਿਹਨਤ ਕਰਦੇ ਹਨ। ਜੇਕਰ ਇਸ ਅਵਧੀ ਦੇ ਦੌਰਾਨ ਤੁਹਾਡੀ ਕੋਈ ਪ੍ਰੀਖਿਆ ਹੈ, ਤਾਂ ਇਸ ਵਿੱਚ ਕੋਈ ਸ਼ਾਰਟਕੱਟ ਜਾਂ ਕੋਈ ਖਾਸ ਫਾਰਮੂਲਾ ਕੰਮ ਨਹੀਂ ਕਰੇਗਾ।
ਪਰਿਵਾਰਕ ਜੀਵਨ: ਮਾਰਚ 2025 ਓਵਰਵਿਊ ਕਹਿੰਦਾ ਹੈ ਕਿਤੁਹਾਡੇ ਪਰਿਵਾਰ ਵਿੱਚ ਕੋਈ ਸ਼ੁਭ ਕਾਰਜ ਹੋ ਸਕਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਧਾਰਮਿਕ ਯਾਤਰਾ 'ਤੇ ਜਾ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਸੀਂ ਆਪਣੇ ਪ੍ਰੇਮ ਸਬੰਧ ਵਿੱਚ ਕੁਝ ਮੰਦੀ ਦੇਖ ਸਕਦੇ ਹੋ। ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਹੋਣ ਦੀ ਸੰਭਾਵਨਾ ਵੀ ਹੈ।
ਆਰਥਿਕ ਜੀਵਨ: ਵਿੱਤੀ ਪੱਧਰ 'ਤੇ ਤੁਹਾਨੂੰ ਕੋਈ ਵੱਡੀ ਸਫਲਤਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਤੁਹਾਨੂੰ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਡੀ ਆਮਦਨ ਵਿੱਚ ਵਾਧੇ ਦੀ ਸੰਭਾਵਨਾ ਹੈ।
ਸਿਹਤ: ਤੁਹਾਨੂੰ ਇਸ ਮਹੀਨੇ ਦੇ ਦੌਰਾਨ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਤੁਹਾਨੂੰ ਬੁਖਾਰ ਜਾਂ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਉਪਾਅ:ਹਰ ਰੋਜ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ ।
ਇਸ ਮਹੀਨੇ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਮਾਰਚ ਦਾ ਮਹੀਨਾ ਤੁਹਾਨੂੰ ਮਿਲੇ-ਜੁਲੇ ਤੋਂ ਬਿਹਤਰ ਨਤੀਜੇ ਦੇ ਸਕਦਾ ਹੈ।
ਕਰੀਅਰ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਮਹੀਨੇ ਦੇ ਦੌਰਾਨ ਚੌਕਸੀ ਨਾਲ ਕੰਮ ਕਰਨ ਦੀ ਲੋੜ ਹੈ। ਵਪਾਰੀਆਂ ਨੂੰ ਇਸ ਸਮੇਂ ਕੋਈ ਵੱਡਾ ਨਿਵੇਸ਼ ਨਹੀਂ ਕਰਨਾ ਚਾਹੀਦਾ। ਨੌਕਰੀਪੇਸ਼ਾ ਜਾਤਕਾਂ ਨੂੰ ਵੀ ਇਸ ਮਹੀਨੇ ਮੁਕਾਬਲਤਨ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ।
ਵਿੱਦਿਆ: ਜਿਹੜੇ ਵਿਦਿਆਰਥੀ ਥੋੜ੍ਹੀ ਜ਼ਿਆਦਾ ਮਿਹਨਤ ਕਰਦੇ ਹਨ, ਉਹ ਇਸ ਮਹੀਨੇ ਚੰਗੇ ਨਤੀਜੇ ਪ੍ਰਾਪਤ ਕਰ ਸਕਣਗੇ। ਵਿਦਿਆਰਥੀਆਂ ਨੂੰ ਤਾਂ ਹੀ ਫਾਇਦਾ ਹੋਵੇਗਾ, ਜੇਕਰ ਉਹ ਰੋਜ਼ਾਨਾ ਪੜ੍ਹਾਈ ਕਰਨਗੇ। ਤੁਹਾਨੂੰ ਇੱਕ ਦਿਨ ਵਿੱਚ ਹੀ ਸਾਰਾ ਕੁਝ ਪੜ੍ਹ ਕੇ ਪ੍ਰੀਖਿਆ ਪਾਸ ਕਰਨ ਦਾ ਸੁਪਨਾ ਨਹੀਂ ਦੇਖਣਾ ਚਾਹੀਦਾ।
ਪਰਿਵਾਰਕ ਜੀਵਨ: ਜੇਕਰ ਤੁਹਾਡਾ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਕੋਈ ਮੱਤਭੇਦ ਹੋਇਆ ਹੈ, ਤਾਂ ਇਹ ਮਹੀਨਾ ਇਸ ਨੂੰ ਹੱਲ ਕਰਨ ਲਈ ਬਹੁਤ ਅਨੁਕੂਲ ਰਹਿਣ ਵਾਲਾ ਹੈ। ਇਸ ਮਹੀਨੇ ਤੁਹਾਡੇ ਭੈਣਾਂ-ਭਰਾਵਾਂ ਨਾਲ ਸਬੰਧ ਚੰਗੇ ਰਹਿਣਗੇ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਸੀਂ ਆਪਣੇ ਸਾਥੀ ਲਈ ਸਮਾਂ ਕੱਢਣ ਦੀ ਕੋਸ਼ਿਸ਼ ਕਰੋਗੇ। ਹਾਲਾਂਕਿ, ਕਈ ਵਾਰ ਕਿਸੇ ਚੀਜ਼ ਬਾਰੇ ਕੁਝ ਸ਼ੱਕ ਜਾਂ ਗਲਤਫਹਿਮੀ ਹੋ ਸਕਦੀ ਹੈ।
ਆਰਥਿਕ ਜੀਵਨ: ਤੁਸੀਂ ਜਿੰਨੀ ਮਿਹਨਤ ਕਰੋਗੇ, ਤੁਹਾਨੂੰ ਓਨੇ ਹੀ ਲਾਭ ਮਿਲਣਗੇ। ਤੁਸੀਂ ਪੈਸੇ ਦੀ ਬੱਚਤ ਕਰ ਸਕੋਗੇ।
ਸਿਹਤ: ਤੁਹਾਨੂੰ ਗੁਦਾ ਨਾਲ ਸਬੰਧਤ ਕਿਸੇ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਤੁਹਾਨੂੰ ਸੱਟ ਲੱਗ ਸਕਦੀ ਹੈ। ਤੁਹਾਨੂੰ ਬਹੁਤ ਜ਼ਿਆਦਾ ਤਲੇ ਹੋਏ ਭੋਜਨ, ਮਿਰਚ-ਮਸਾਲੇ ਆਦਿ ਖਾਣ ਤੋਂ ਬਚਣਾ ਚਾਹੀਦਾ ਹੈ।
ਉਪਾਅ:ਜੇਕਰ ਸੰਭਵ ਹੋਵੇ, ਤਾਂ ਗਊ ਨੂੰ ਹਰ ਰੋਜ਼ ਨਹੀਂ ਤਾਂ ਘੱਟੋ ਘੱਟਬੁੱਧਵਾਰ ਨੂੰ ਹਰਾ ਚਾਰਾ ਖੁਆਓ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਚੰਦਰਮਾ ਤੁਹਾਡੇ ਅੱਠਵੇਂ ਘਰ ਦਾ ਸੁਆਮੀ ਹੈ, ਇਸ ਲਈ ਤੁਹਾਨੂੰ ਬ੍ਰਹਸਪਤੀ ਤੋਂ ਬਹੁਤ ਜ਼ਿਆਦਾ ਅਨੁਕੂਲਤਾ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ, ਸ਼ਨੀ ਤੁਹਾਡੇ ਪੱਖ ਵਿੱਚ ਨਤੀਜੇ ਦੇਣਾ ਚਾਹੇਗਾ। ਇਹ ਮਹੀਨਾ ਕੁਝ ਮਾਮਲਿਆਂ ਵਿੱਚ ਚੰਗੇ ਨਤੀਜੇ ਦੇ ਸਕਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਕਮਜ਼ੋਰ ਨਤੀਜੇ ਦੇਵੇਗਾ।
ਕਰੀਅਰ: ਤੁਸੀਂ ਕੁਝ ਮੁਸ਼ਕਲਾਂ ਤੋਂ ਬਾਅਦ ਸਫਲਤਾ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੰਮ ਦੇ ਸਬੰਧ ਵਿੱਚ ਕਿਸੇ ਵੀ ਮਾਮਲੇ ਵਿੱਚ ਲਾਪਰਵਾਹੀ ਨਾ ਵਰਤੋ। ਇਹ ਮਹੀਨਾ ਕਾਰੋਬਾਰੀਆਂ ਲਈ ਔਸਤ ਰਹਿਣ ਵਾਲਾ ਹੈ।
ਵਿੱਦਿਆ: ਸਖ਼ਤ ਮਿਹਨਤ ਕਰਨ ਵਾਲ਼ੇ ਵਿਦਿਆਰਥੀ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ। ਪ੍ਰਾਇਮਰੀ ਵਿੱਦਿਆ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਮੁਕਾਬਲਤਨ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਰਿਵਾਰਕ ਜੀਵਨ: ਜੇਕਰ ਪਰਿਵਾਰ ਦੇ ਮੈਂਬਰ ਕੋਸ਼ਿਸ਼ ਕਰਣਗੇ, ਤਾਂ ਉਨ੍ਹਾਂ ਦੇ ਰਿਸ਼ਤੇ ਸੁਹਿਰਦ ਰਹਿ ਸਕਦੇ ਹਨ।ਮਾਰਚ 2025 ਓਵਰਵਿਊ ਕਹਿੰਦਾ ਹੈ ਕਿਘਰੇਲੂ ਮਾਮਲਿਆਂ ਵਿੱਚ ਨਤੀਜੇ ਮਿਲੇ-ਜੁਲੇ ਹੋ ਸਕਦੇ ਹਨ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਮੁੱਦਾ ਬਣਨ ਦੇਣਾ ਬੰਦ ਕਰਨ ਦੀ ਲੋੜ ਹੈ।
ਆਰਥਿਕ ਜੀਵਨ: ਇਸ ਸਮੇਂ ਤੁਸੀਂ ਜੋ ਵੀ ਕੰਮ ਕਰੋਗੇ, ਤੁਹਾਨੂੰ ਉਹੀ ਨਤੀਜੇ ਮਿਲਣਗੇ। ਨੌਕਰੀਪੇਸ਼ਾ ਜਾਤਕਾਂ ਨੂੰ ਆਮਦਨ ਵਿੱਚ ਵਾਧਾ ਮਿਲ ਸਕਦਾ ਹੈ।
ਸਿਹਤ: ਇਸ ਮਹੀਨੇ ਸਿਹਤ ਬਾਰੇ ਜਾਗਰੁਕ ਹੋਣ ਦੀ ਲੋੜ ਹੈ। ਤੁਹਾਨੂੰ ਸੱਟ ਲੱਗਣ ਦਾ ਖ਼ਤਰਾ ਹੈ। ਤੁਹਾਨੂੰ ਯੋਗਾ ਅਤੇ ਕਸਰਤ ਕਰਨੀ ਚਾਹੀਦੀ ਹੈ।
ਉਪਾਅ:ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਅਤੇ ਭੁੱਖਿਆਂ ਨੂੰ ਭੋਜਨ ਖੁਆਓ।
ਇਸ ਮਹੀਨੇ ਬੁੱਧ ਦਾ ਗੋਚਰ ਥੋੜ੍ਹਾ ਕਮਜ਼ੋਰ ਜਾਪਦਾ ਹੈ। ਪੰਜਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਅਨੁਕੂਲ ਨਤੀਜੇ ਦੇਵੇਗਾ। ਇਸ ਮਹੀਨੇ ਬ੍ਰਹਸਪਤੀ ਨਕਸ਼ੱਤਰ ਵਿੱਚ ਹੋਣ ਕਾਰਨ, ਤੁਹਾਨੂੰ ਕੁਝ ਮਾਮਲਿਆਂ ਵਿੱਚ ਅਨੁਕੂਲ ਨਤੀਜੇ ਮਿਲ ਸਕਦੇ ਹਨ।
ਕਰੀਅਰ: ਤੁਸੀਂ ਆਪਣੇ ਕਾਰਜ ਸਥਾਨ ਵਿੱਚ ਵਧੀਆ ਪ੍ਰਦਰਸ਼ਨ ਕਰੋਗੇ। ਤੁਹਾਨੂੰ ਆਪਣੇ ਕੰਮ ਵਿੱਚ ਚੰਗੀ ਸਫਲਤਾ ਮਿਲੇਗੀ। ਕਾਰੋਬਾਰੀਆਂ ਨੂੰ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿੱਦਿਆ: ਇਸ ਮਹੀਨੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਮਿਲਣ ਦੀ ਉਮੀਦ ਹੈ। ਜਿਹੜੇ ਜਾਤਕ ਕਿਸੇ ਵੀ ਪ੍ਰਤੀਯੋਗਿਤਾ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਦਾ ਪ੍ਰਦਰਸ਼ਨ ਇਸ ਮਹੀਨੇ ਬਹੁਤ ਵਧੀਆ ਹੋ ਸਕਦਾ ਹੈ।
ਪਰਿਵਾਰਕ ਜੀਵਨ: ਤੁਹਾਡੇ ਘਰ ਵਿੱਚ ਕੋਈ ਸ਼ੁਭ ਕਾਰਜ ਆਯੋਜਿਤ ਹੋ ਸਕਦਾ ਹੈ। ਜੇਕਰ ਪਰਿਵਾਰ ਦੇ ਮੈਂਬਰਾਂ ਵਿਚਕਾਰ ਕੁਝ ਝਗੜਾ ਹੋਇਆ ਹੈ, ਤਾਂ ਇਸ ਮਹੀਨੇ ਇਸ ਨੂੰ ਸੁਲਝਾਉਣ ਦਾ ਮੌਕਾ ਮਿਲ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੇ ਪ੍ਰੇਮੀ ਜਾਂ ਸਾਥੀ ਨਾਲ ਯਾਤਰਾ 'ਤੇ ਜਾਣ ਦਾ ਮੌਕਾ ਮਿਲ ਸਕਦਾ ਹੈ। ਪ੍ਰੇਮ ਸਬੰਧ ਅਤੇ ਦੰਪਤੀ ਸਬੰਧਾਂ ਵਿੱਚ ਤੁਹਾਨੂੰ ਅਨੁਕੂਲ ਨਤੀਜੇ ਮਿਲਣਗੇ।
ਆਰਥਿਕ ਜੀਵਨ: ਇਸ ਮਹੀਨੇ ਤੁਸੀਂ ਜ਼ਿਆਦਾ ਪੈਸੇ ਬਚਾ ਸਕੋਗੇ। ਚੰਗੀ ਆਮਦਨ ਦੇ ਕਾਰਨ, ਤੁਸੀਂ ਪੈਸੇ ਦੀ ਬੱਚਤ ਕਰ ਸਕੋਗੇ।
ਸਿਹਤ: ਮੰਗਲ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਕੇ ਅਤੇ ਬਿਹਤਰ ਬਣਾ ਕੇ ਤੁਹਾਡੀ ਸਿਹਤ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰੇਗਾ। ਤੁਹਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ।
ਉਪਾਅ: ਨਿਯਮਿਤ ਰੂਪ ਨਾਲ਼ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ ।
ਇਸ ਮਹੀਨੇ ਬ੍ਰਹਸਪਤੀ ਅਤੇ ਸ਼ਨੀ ਦੋਵਾਂ ਦੀ ਸਥਿਤੀ ਤੁਹਾਡੇ ਲਈ ਚੰਗੀ ਨਹੀਂ ਹੈ। ਇਸ ਦੇ ਨਾਲ ਹੀ, ਸੂਰਜ ਅਨੁਕੂਲ ਨਤੀਜੇ ਦੇਣ ਵਿੱਚ ਅਸਮਰੱਥ ਹੋ ਸਕਦਾ ਹੈ। ਰਾਹੂ ਅਤੇ ਕੇਤੂ ਦੋਵਾਂ ਤੋਂ ਅਨੁਕੂਲਤਾ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਕਰੀਅਰ: ਜੇਕਰ ਕਾਰੋਬਾਰੀ ਸਬਰ ਬਣਾ ਕੇ ਰੱਖਦੇ ਹਨ, ਤਾਂ ਉਨ੍ਹਾਂ ਲਈ ਸਫਲਤਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ, ਉਤੇਜਨਾ ਜਾਂ ਗੁੱਸੇ ਵਿੱਚ ਲਏ ਗਏ ਫੈਸਲੇ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਮੇਂ ਕੋਈ ਨਵਾਂ ਫੈਸਲਾ ਨਾ ਲਓ।
ਵਿੱਦਿਆ: ਇਹ ਸਮਾਂ ਕਲਾ ਅਤੇ ਸਾਹਿਤ ਦੇ ਵਿਦਿਆਰਥੀਆਂ ਲਈ ਅਨੁਕੂਲ ਸਿੱਧ ਹੋਵੇਗਾ। ਜਿਹੜੇ ਵਿਦਿਆਰਥੀ ਲਗਾਤਾਰ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਦੇਰ-ਸਵੇਰ ਚੰਗੇ ਨਤੀਜੇ ਮਿਲਣਗੇ।
ਪਰਿਵਾਰਕ ਜੀਵਨ: ਇਸ ਮਹੀਨੇ ਪਰਿਵਾਰਕ ਮਾਹੌਲ ਥੋੜ੍ਹਾ ਵਿਗੜ ਸਕਦਾ ਹੈ। ਪਰਿਵਾਰਕ ਮੈਂਬਰਾਂ ਦੇ ਵਿਚਕਾਰ ਵਿਵਾਦ ਹੋ ਸਕਦਾ ਹੈ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਹਾਡੇ ਪ੍ਰੇਮੀ ਨਾਲ ਕਿਸੇ ਮੁੱਦੇ 'ਤੇ ਬਹਿਸ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਗੱਲ ਕਰਦੇ ਸਮੇਂ ਅਪਮਾਨਜਣਕ ਸ਼ਬਦਾਂ ਦੀ ਵਰਤੋਂ ਨਾ ਕਰੋ।
ਆਰਥਿਕ ਜੀਵਨ: ਸਖ਼ਤ ਮਿਹਨਤ ਨਾਲ ਤੁਸੀਂ ਆਮਦਨ ਵਿੱਚ ਸੰਤੋਸ਼ਜਣਕ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ।
ਸਿਹਤ: ਸਿਹਤ ਵਿੱਚ ਕੁਝ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ।ਮਾਰਚ 2025 ਓਵਰਵਿਊ ਦੇ ਅਨੁਸਾਰ,ਸਿਰ ਦਰਦ, ਅੱਖਾਂ ਵਿੱਚ ਜਲਣ ਜਾਂ ਕਈ ਵਾਰ ਬੁਖਾਰ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
ਉਪਾਅ:ਨਿਯਮਿਤ ਤੌਰ 'ਤੇ ਗਣੇਸ਼ ਚਾਲੀਸਾ ਦਾ ਪਾਠ ਕਰੋ।
ਇਸ ਮਹੀਨੇ, ਸ਼ੁੱਕਰ ਗ੍ਰਹਿ ਮੀਨ ਰਾਸ਼ੀ ਦੇ ਜਾਤਕਾਂ ਨੂੰ ਅਨੁਕੂਲ ਨਤੀਜੇ ਦੇਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ, ਸ਼ਨੀ ਗ੍ਰਹਿ ਤੋਂ ਬਹੁਤ ਜ਼ਿਆਦਾ ਅਨੁਕੂਲਤਾ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਸ ਮਹੀਨੇ ਜ਼ਿਆਦਾਤਰ ਗ੍ਰਹਿ ਕਮਜ਼ੋਰ ਸਥਿਤੀ ਵਿੱਚ ਹਨ।
ਕਰੀਅਰ: ਤੁਹਾਨੂੰ ਕਾਰਜ ਖੇਤਰ ਵਿੱਚ ਜ਼ਿਆਦਾ ਭੱਜ-ਦੌੜ ਕਰਨੀ ਪੈ ਸਕਦੀ ਹੈ। ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਵਿੱਦਿਆ: ਇਸ ਮਹੀਨੇ ਵਿਦਿਆਰਥੀਆਂ ਦੀ ਸਿੱਖਣ ਜਾਂ ਯਾਦ ਰੱਖਣ ਦੀ ਸਮਰੱਥਾ ਵਿੱਚ ਥੋੜੀ ਜਿਹੀ ਰੁਕਾਵਟ ਆ ਸਕਦੀ ਹੈ। ਚੰਗੇ ਅੰਕ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹਨ।
ਪਰਿਵਾਰਕ ਜੀਵਨ: ਪਰਿਵਾਰ ਦੇ ਮੈਂਬਰਾਂ ਵਿੱਚ ਸਦਭਾਵਨਾ ਦੀ ਘਾਟ ਹੋ ਸਕਦੀ ਹੈ। ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣ ਸਕਦੀਆਂ ਹਨ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ: ਤੁਸੀਂ ਆਪਣੇ ਪ੍ਰੇਮੀ ਨੂੰ ਮਿਲ ਸਕੋਗੇ ਅਤੇ ਆਰਾਮ ਨਾਲ ਗੱਲ ਕਰ ਸਕੋਗੇ। ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਦੇ ਸੰਕੇਤ ਹਨ।
ਆਰਥਿਕ ਜੀਵਨ: ਆਮਦਨ ਦੇ ਸਰੋਤ ਕਮਜ਼ੋਰ ਹੋ ਸਕਦੇ ਹਨ। ਹਾਲਾਂਕਿ, ਤੁਹਾਨੂੰ ਆਪਣੀ ਮਿਹਨਤ ਦੇ ਨਤੀਜੇ ਮਿਲਦੇ ਰਹਿਣਗੇ।
ਸਿਹਤ: ਸਿਹਤ ਵਿੱਚ ਛੋਟੀਆਂ-ਮੋਟੀਆਂ ਸਮੱਸਿਆਵਾਂ ਦਿੱਖ ਸਕਦੀਆਂ ਹਨ, ਪਰ ਵੱਡੀਆਂ ਸਮੱਸਿਆਵਾਂ ਪੈਦਾ ਨਹੀਂ ਹੋਣਗੀਆਂ। ਵਾਹਨ ਚਲਾਉਂਦੇ ਸਮੇਂ ਸੱਟ ਲੱਗਣ ਦਾ ਡਰ ਹੈ।
ਉਪਾਅ:ਬਰਗਦ ਦੀਆਂ ਜੜ੍ਹਾਂ ਵਿੱਚ ਮਿੱਠਾ ਦੁੱਧ ਚੜ੍ਹਾਓ ਅਤੇ ਉੱਥੋਂ ਗਿੱਲੀ ਮਿੱਟੀ ਆਪਣੀ ਧੁੰਨੀ 'ਤੇ ਲਗਾਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਮਾਰਚ ਵਿੱਚ ਹੋਲੀ ਦਾ ਤਿਉਹਾਰ ਕਦੋਂ ਹੁੰਦਾ ਹੈ?
ਹੋਲੀ 14 ਮਾਰਚ, 2025 ਨੂੰ ਮਨਾਈ ਜਾਵੇਗੀ।
2. ਮਾਰਚ 2025 ਵਿੱਚ ਕਦੋਂ ਹੈ?
ਗੁੜੀ ਪੜਵਾ 30 ਮਾਰਚ 2025, ਐਤਵਾਰ ਨੂੰ ਮਨਾਇਆ ਜਾਵੇਗਾ।
3. ਕੀ ਮਾਰਚ 2025 ਵਿੱਚ ਵਿਆਹ ਲਈ ਕੋਈ ਸ਼ੁਭ ਮਹੂਰਤ ਹਨ?
ਹਾਂ, ਮਾਰਚ ਵਿੱਚ ਵਿਆਹ ਲਈ ਸ਼ੁਭ ਮਹੂਰਤ ਹਨ।