ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ 11 ਫਰਵਰੀ, 2025 ਨੂੰ ਦੁਪਹਿਰ 12:41 ਵਜੇ ਹੋਣ ਜਾ ਰਿਹਾ ਹੈ।ਕੁੰਭ ਰਾਸ਼ੀ ਦੇ ਸੁਆਮੀ ਗ੍ਰਹਿ ਸ਼ਨੀ ਦੇਵ ਹਨ, ਅਤੇ ਇਸ ਕਾਰਨ ਵਿਦਿਆਰਥੀ ਉੱਚ ਪੱਧਰ ਦੀ ਕੁਸ਼ਲਤਾ ਦੇ ਨਾਲ ਵਿੱਦਿਆ ਦੇ ਖੇਤਰ ਵਿੱਚ ਅੱਗੇ ਵੱਧਣ ਵਿੱਚ ਸਮਰੱਥ ਹੋਣਗੇ। ਇਹ ਜਾਤਕ ਟ੍ਰੇਡ ਅਤੇ ਸ਼ੇਅਰ ਬਜ਼ਾਰ ਵਰਗੇ ਕਾਰਜ ਕਰਨ ਲਈ ਤਿਆਰ ਰਹਿਣਗੇ ਅਤੇ ਇਸ ਵਿੱਚ ਇਹ ਵਧੀਆ ਲਾਭ ਕਮਾ ਸਕਦੇ ਹਨ।
Read Here In English: Mercury Transit In Aquarius
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਇਸ ਤੋਂ ਇਲਾਵਾ, ਜਦੋਂ ਬੁੱਧ ਕੁੰਭ ਰਾਸ਼ੀ ਵਿੱਚ ਗੋਚਰ ਕਰੇਗਾ, ਤਾਂ ਇਹ ਜਾਤਕ ਵਿੱਦਿਆ ਅਤੇ ਵਪਾਰਕ ਕਾਰਜਾਂ ਵਿੱਚ ਆਪਣੀ ਚਤੁਰਾਈ ਦਿਖਾਉਣ ਵਿੱਚ ਸਮਰੱਥ ਹੋਣਗੇ।
ਇਨ੍ਹਾਂ ਜਾਤਕਾਂ ਨੂੰ ਵਪਾਰ ਤੋਂ ਜ਼ਿਆਦਾ ਆਮਦਨ ਹੋਣ ਦੀ ਉਮੀਦ ਰਹੇਗੀ। ਵਪਾਰ ਦੇ ਖੇਤਰ ਵਿੱਚ ਇਹ ਆਪਣੀ ਮਹਾਰਤ ਦਿਖਾਉਣ ਵਿੱਚ ਕਾਮਯਾਬ ਹੋਣਗੇ। ਭਾਵੇਂ ਗੱਲ ਪੜ੍ਹਾਈ ਦੀ ਹੋਵੇ, ਵਪਾਰ ਦੀ ਹੋਵੇ ਜਾਂ ਨੌਕਰੀ ਤੋਂ ਲਾਭ ਕਮਾਉਣ ਦੀ, ਇਹ ਜਾਤਕ ਹੌਲ਼ੀ-ਹੌਲ਼ੀ ਤਰੱਕੀ ਕਰਨਗੇ ਅਤੇ ਲਾਭ ਕਮਾਉਣ ਵਿੱਚ ਸਫਲ ਰਹਿਣਗੇ। ਆਓ ਹੁਣ ਜਾਣੀਏ ਕਿਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦਾ ਸਭ 12 ਰਾਸ਼ੀਆਂ ’ਤੇ ਕੀ ਅਸਰ ਪਵੇਗਾ।
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: बुध का कुंभ राशि में गोचर
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਮੇਖ਼ ਰਾਸ਼ੀ ਵਾਲ਼ਿਆਂ ਦੇ ਲਈ, ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਬੁੱਧ ਹੁਣ ਤੁਹਾਡੀ ਕੁੰਡਲੀ ਦੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ।
ਬੁੱਧ ਦੇ ਗਿਆਰ੍ਹਵੇਂ ਘਰ ਵਿੱਚ ਹੋਣ ਨਾਲ, ਤੁਹਾਨੂੰ ਆਪਣੇ ਯਤਨਾਂ ਵਿੱਚ ਬਹੁਤ ਆਸਾਨੀ ਨਾਲ ਸਫਲਤਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਲੰਬੀਆਂ ਯਾਤਰਾਵਾਂ ’ਤੇ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਤੁਹਾਡੇ ਜੀਵਨ ਵਿੱਚ ਕੁਝ ਬਦਲਾਵ ਆ ਸਕਦੇ ਹਨ।
ਕਰੀਅਰ ਦੇ ਖੇਤਰ ਵਿੱਚ, ਤੁਹਾਡੇ ਯਤਨਾਂ ਦੇ ਕਾਰਨ ਤੁਹਾਨੂੰ ਕਿਸਮਤ ਦਾ ਸਾਥ ਮਿਲ ਸਕਦਾ ਹੈ। ਇਸ ਦੌਰਾਨ, ਵਿਦੇਸ਼ ਯਾਤਰਾ ਦੀ ਵੀ ਸੰਭਾਵਨਾ ਬਣ ਰਹੀ ਹੈ।
ਵਪਾਰਕ ਪੱਧਰ ’ਤੇ, ਵਪਾਰੀਆਂ ਨੂੰ ਲਾਭ ਕਮਾਉਣ ਦੇ ਰਸਤੇ ਵਿੱਚ ਦਬਾਅ ਦਾ ਸਾਹਮਣਾ ਕਰਨਾ ਪਵੇਗਾ।
ਪੈਸੇ ਦੇ ਮਾਮਲੇ ਵਿੱਚ, ਇਸ ਸਮੇਂ ਖਰਚੇ ਵਧਣ ਕਾਰਨ ਤੁਹਾਡੀ ਆਰਥਿਕ ਸਥਿਤੀ ਕੁਝ ਕਮਜ਼ੋਰ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚ, ਤੁਹਾਨੂੰ ਆਪਣੇ ਸਾਥੀ ਦੇ ਨਾਲ ਸੰਚਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਕਾਰਨ ਤੁਹਾਡਾ ਆਪਣੇ ਰਿਸ਼ਤੇ ’ਤੇ ਕੰਟਰੋਲ ਘੱਟ ਹੋ ਸਕਦਾ ਹੈ।
ਸਿਹਤ ਬਾਰੇ ਗੱਲ ਕਰੀਏ ਤਾਂ, ਇਸ ਗੋਚਰ ਦੇ ਦੌਰਾਨ ਤੁਹਾਨੂੰ ਮੋਢੇ ਦੇ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਤਣਾਅ ਹੋਣ ਦੀ ਸੰਭਾਵਨਾ ਹੈ।
ਉਪਾਅ: ਬੁੱਧਵਾਰ ਦੇ ਦਿਨ ਬੁੱਧ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦੇ ਲਈ, ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਬੁੱਧ ਗ੍ਰਹਿ ਹੁਣ ਤੁਹਾਡੀ ਕੁੰਡਲੀ ਦੇ ਦਸਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।
ਬੁੱਧ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਧਨ ਨਾਲ ਜੁੜੀਆਂ ਸਮੱਸਿਆਵਾਂ ਆਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਤੁਹਾਡੇ ਨਿੱਜੀ ਜੀਵਨ ਵਿੱਚ ਵੀ ਕੁਝ ਚੁਣੌਤੀਆਂ ਆ ਸਕਦੀਆਂ ਹਨ। ਦੂਜੇ ਪਾਸੇ, ਤੁਹਾਨੂੰ ਅਚਾਨਕ ਲਾਭ ਦੇ ਮੌਕੇ ਵੀ ਮਿਲ ਸਕਦੇ ਹਨ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੇ ਸਹਿਕਰਮੀ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਬੰਧ ਬਣਾਉਣ ਵਿੱਚ ਦਿੱਕਤ ਆ ਸਕਦੀ ਹੈ। ਸੰਭਾਵਨਾ ਹੈ ਕਿ ਕੰਮ ਕਰਨ ਦੇ ਬਾਵਜੂਦ ਤੁਹਾਡੀ ਮਿਹਨਤ ਨੂੰ ਪਹਿਚਾਣ ਨਾ ਮਿਲੇ।
ਵਪਾਰਕ ਖੇਤਰ ਵਿੱਚ, ਵਪਾਰੀਆਂ ਨੂੰ ਉਹ ਮੁਨਾਫ਼ਾ ਨਹੀਂ ਮਿਲੇਗਾ, ਜਿਸ ਦੀ ਉਹ ਉਮੀਦ ਕਰ ਰਹੇ ਹਨ। ਆਰਥਿਕ ਪੱਧਰ ’ਤੇ, ਯੋਜਨਾ ਦੀ ਘਾਟ ਦੇ ਕਾਰਨ ਅਤੇ ਬੇਕਾਰ ਦੇ ਖਰਚਿਆਂ ਦੇ ਕਾਰਨ ਤੁਹਾਨੂੰ ਧਨ ਦੀ ਹਾਨੀ ਹੋ ਸਕਦੀ ਹੈ। ਇਸ ਗੋਚਰ ਦੇ ਦੌਰਾਨ ਤੁਸੀਂ ਜ਼ਿਆਦਾ ਪੈਸਾ ਕਮਾਉਣ ਵਿੱਚ ਅਸਮਰੱਥ ਹੋ ਸਕਦੇ ਹੋ।
ਨਿੱਜੀ ਜੀਵਨ ਵਿੱਚ, ਇਹ ਸੰਭਵ ਹੈ ਕਿ ਤੁਹਾਡੀਆਂ ਗੱਲਾਂ ਨਾਲ ਤੁਹਾਡੇ ਸਾਥੀ ਨੂੰ ਨਰਾਜ਼ਗੀ ਹੋ ਜਾਵੇ, ਜਿਸ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਘਟ ਸਕਦੀਆਂ ਹਨ।
ਸਿਹਤ ਦੀ ਗੱਲ ਕਰੀਏ ਤਾਂ, ਇਸ ਗੋਚਰ ਦੇ ਦੌਰਾਨ ਤੁਹਾਨੂੰ ਦੰਦਾਂ ਦੇ ਦਰਦ ਅਤੇ ਅੱਖਾਂ ਨਾਲ ਜੁੜੇ ਇਨਫੈਕਸ਼ਨ ਹੋਣ ਦਾ ਖ਼ਤਰਾ ਹੈ। ਇਸ ਲਈ, ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ।
ਉਪਾਅ: ਤੁਸੀਂ ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਦੂਜੇ ਅਤੇ ਚੌਥੇ ਘਰ ਦੇ ਸੁਆਮੀ ਬੁੱਧ ਗ੍ਰਹਿ ਹੁਣ ਤੁਹਾਡੀ ਕੁੰਡਲੀ ਦੇ ਨੌਵੇਂ ਘਰ ਵਿੱਚ ਮੌਜੂਦ ਰਹਿਣਗੇ।
ਬੁੱਧ ਦੇ ਤੁਹਾਡੀ ਰਾਸ਼ੀ ਦੇ ਨੌਵੇਂ ਘਰ ਵਿੱਚ ਹੋਣ ਦੇ ਕਾਰਨ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਵਾਧਾ ਵੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਵੱਡਿਆਂ ਦਾ ਸਹਿਯੋਗ ਮਿਲਣ ਦੀ ਸੰਭਾਵਨਾ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਜਾਂ ਵਿਦੇਸ਼ ਯਾਤਰਾ ਕਰਨੀ ਪਵੇਗੀ। ਇਹ ਯਾਤਰਾਵਾਂ ਤੁਹਾਡੇ ਉਦੇਸ਼ ਪੂਰੇ ਕਰਨ ਵਿੱਚ ਸਹਾਇਕ ਸਿੱਧ ਹੋਣਗੀਆਂ।
ਕਾਰੋਬਾਰ ਵੱਲ ਵੇਖੀਏ ਤਾਂ, ਬੁੱਧ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੀ ਕਿਸਮਤ ਦਾ ਪੂਰਾ ਸਾਥ ਮਿਲੇਗਾ, ਜਿਸ ਕਾਰਨ ਤੁਹਾਨੂੰ ਨਵੇਂ ਵਪਾਰਕ ਆਰਡਰ ਪ੍ਰਾਪਤ ਹੋ ਸਕਦੇ ਹਨ।
ਵਿੱਤੀ ਪੱਧਰ ’ਤੇ, ਕਿਸਮਤ ਦਾ ਸਾਥ ਮਿਲਣ ਦੇ ਕਾਰਨ ਤੁਹਾਨੂੰ ਧਨ-ਲਾਭ ਹੋਣ ਦੇ ਸੰਕੇਤ ਹਨ। ਇਸ ਤਰ੍ਹਾਂ, ਤੁਸੀਂ ਜ਼ਿਆਦਾ ਪੈਸਾ ਇਕੱਠਾ ਕਰਨ ਅਤੇ ਬੱਚਤ ਕਰਨ ਵਿੱਚ ਸਮਰੱਥ ਰਹੋਗੇ।
ਨਿੱਜੀ ਜੀਵਨ ਵੱਲ ਵੇਖੀਏ ਤਾਂ, ਤੁਹਾਡੀਆਂ ਗੱਲਾਂ ਤੁਹਾਡੇ ਜੀਵਨ ਸਾਥੀ ਨੂੰ ਖੁਸ਼ੀ ਦੇਣਗੀਆਂ ਅਤੇ ਇਸ ਦੇ ਨਤੀਜੇ ਵੱਜੋਂ ਤੁਹਾਡਾ ਉਸ ਦੇ ਨਾਲ ਚੰਗਾ ਤਾਲਮੇਲ ਬਣੇਗਾ।
ਸਿਹਤ ਵੱਲ ਵੇਖੀਏ ਤਾਂ,ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਡਾ ਆਤਮਵਿਸ਼ਵਾਸ ਵਧੇਗਾ, ਜਿਸ ਕਾਰਨ ਤੁਹਾਡੀ ਸਿਹਤ ਵੀ ਬਹੁਤ ਚੰਗੀ ਰਹੇਗੀ।
ਉਪਾਅ: ਤੁਸੀਂ ਸ਼ਨੀਵਾਰ ਦੇ ਦਿਨ ਸ਼ਨੀ ਗ੍ਰਹਿ ਦੇ ਲਈ ਹਵਨ ਕਰਵਾਓ।
ਬੁੱਧ ਕਰਕ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਸ ਗੋਚਰ ਦੇ ਦੌਰਾਨ ਉਹ ਤੁਹਾਡੀ ਕੁੰਡਲੀ ਦੇ ਅੱਠਵੇਂ ਘਰ ਵਿੱਚ ਰਹਿਣਗੇ।
ਇਸ ਗੋਚਰ ਦੇ ਦੌਰਾਨ ਤੁਹਾਨੂੰ ਅਣਕਿਆਸੇ ਲਾਭ ਹੋਣ ਦੀ ਉਮੀਦ ਹੈ। ਹਾਲਾਂਕਿ, ਯਾਤਰਾ ਦੇ ਦੌਰਾਨ ਤੁਹਾਡੀ ਕੋਈ ਕੀਮਤੀ ਚੀਜ਼ ਖੋ ਸਕਦੀ ਹੈ। ਇਸ ਸਮੇਂ ਵਿੱਚ ਤੁਹਾਨੂੰ ਨਕਾਰਾਤਮਕ ਅਤੇ ਸਕਾਰਾਤਮਕ ਦੋਵੇਂ ਤਰ੍ਹਾਂ ਦੇ ਤਜਰਬੇ ਹੋਣ ਦੀ ਸੰਭਾਵਨਾ ਹੈ।
ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਦੇ ਬਹੁਤ ਜ਼ਿਆਦਾ ਆਰਡਰ ਮਿਲਣ ਕਰਕੇ ਉਨ੍ਹਾਂ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਬੁੱਧ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਤੁਹਾਨੂੰ ਵਧੇਰੇ ਮੁਨਾਫਾ ਕਮਾਉਣ ਅਤੇ ਨਵੀਆਂ ਵਪਾਰਕ ਰਣਨੀਤੀਆਂ ਉੱਤੇ ਕੰਮ ਕਰਨ ਲਈ ਹੋਰ ਸੰਤੁਲਨ ਬਣਾਉਣ ਦੀ ਲੋੜ ਹੋਵੇਗੀ।
ਬੁੱਧ ਦੇ ਗੋਚਰ ਦੇ ਦੌਰਾਨ ਧਨ ਸਬੰਧੀ ਮਾਮਲਿਆਂ ਵਿੱਚ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਇਸ ਸਮੇਂ ਗਲਤ ਤਰੀਕੇ ਨਾਲ ਤੁਹਾਨੂੰ ਧਨ-ਹਾਨੀ ਹੋ ਸਕਦੀ ਹੈ।
ਨਿੱਜੀ ਜੀਵਨ ਵਿੱਚਤੁਹਾਡੀ ਬੋਲਬਾਣੀ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖਟਾਸ ਆਉਣ ਦੇ ਸੰਕੇਤ ਹਨ। ਇਸ ਨਾਲ ਤੁਹਾਡਾ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ।
ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਪਿੱਠ ਦਰਦ ਅਤੇ ਪੱਟਾਂ ਅਤੇ ਪੈਰਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਤੁਹਾਨੂੰ ਤਣਾਅ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਤੁਸੀਂ ਵੀਰਵਾਰ ਦੇ ਦਿਨ ਭਗਵਾਨ ਰੁਦਰ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਬੁੱਧ ਹੁਣ ਤੁਹਾਡੀ ਕੁੰਡਲੀ ਦੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਚੰਗੇ ਸਮੇਂ ਦਾ ਅਤੇ ਯਾਤਰਾਵਾਂ ਦਾ ਆਨੰਦ ਲਓਗੇ।
ਕਰੀਅਰ ਦੇ ਮਾਮਲੇ ਵਿੱਚ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਜੋ ਯਤਨ ਕਰ ਰਹੇ ਹੋ, ਉਨ੍ਹਾਂ ਦੇ ਲਈ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਸਕਦੀ ਹੈ।
ਸਿੰਘ ਰਾਸ਼ੀ ਦੇ ਜਾਤਕਾਂ ਦੇ ਵਪਾਰਕ ਮਾਮਲਿਆਂ ਦੀ ਗੱਲ ਕਰੀਏ, ਤਾਂ ਇਸ ਸਮੇਂ ਤੁਸੀਂ ਆਪਣੀਆਂ ਕੋਸ਼ਿਸ਼ਾਂ ਦੇ ਕਾਰਨ ਵਧੀਆ ਮੁਨਾਫ਼ਾ ਕਮਾਉਣ ਵਿੱਚ ਸਫਲ ਹੋਵੋਗੇ।
ਬੁੱਧ ਦੇ ਕੁੰਭ ਰਾਸ਼ੀ ਵਿੱਚ ਗੋਚਰ ਦੀ ਸਮਾਂ-ਅਵਧੀ ਵਿੱਚ ਵਿੱਤੀ ਪੱਧਰ ’ਤੇ ਤੁਸੀਂ ਵਧੇਰੇ ਧਨ ਕਮਾਓਗੇ ਅਤੇ ਪੈਸੇ ਦੀ ਬੱਚਤ ਕਰਨ ਵਿੱਚ ਵੀ ਕਾਮਯਾਬ ਹੋਵੋਗੇ।
ਇਸ ਸਮੇਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਸਬੰਧ ਚੰਗੇ ਰਹਿਣਗੇ ਅਤੇ ਤੁਸੀਂ ਉਨ੍ਹਾਂ ਨਾਲ ਵਧੀਆ ਤਾਲਮੇਲ ਬਣਾ ਕੇ ਰੱਖਣ ਵਿੱਚ ਕਾਮਯਾਬ ਰਹੋਗੇ। ਇਸ ਨਾਲ ਤੁਹਾਡਾ ਰਿਸ਼ਤਾ ਹੋਰ ਮਜ਼ਬੂਤ ਬਣੇਗਾ।
ਇਸ ਦੌਰਾਨ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਮਹਿਸੂਸ ਕਰੋਗੇ ਅਤੇ ਇਸ ਦਾ ਸਕਾਰਾਤਮਕ ਅਸਰ ਤੁਹਾਡੀ ਸਿਹਤ ’ਤੇ ਵੀ ਵੇਖਣ ਨੂੰ ਮਿਲੇਗਾ।
ਉਪਾਅ:ਤੁਸੀਂ ਸੋਮਵਾਰ ਦੇ ਦਿਨ ਚੰਦਰਮਾ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦੇ ਪਹਿਲੇ ਅਤੇ ਦਸਵੇਂ ਘਰ ਦੇ ਸੁਆਮੀ ਬੁੱਧ ਇਸ ਗੋਚਰ ਦੇ ਦੌਰਾਨ ਤੁਹਾਡੀ ਕੁੰਡਲੀ ਦੇ ਛੇਵੇਂ ਘਰ ਵਿੱਚ ਹੋਣਗੇ।
ਬੁੱਧ ਦੀ ਇਸ ਸਥਿਤੀ ਦੇ ਕਾਰਨ ਤੁਹਾਨੂੰ ਦੁੱਖ ਅਤੇ ਪੈਸੇ ਨਾਲ ਸਬੰਧਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਕਰਜ਼ੇ ਵਿੱਚ ਫਸਣ ਦੀ ਸੰਭਾਵਨਾ ਵੀ ਹੈ।
ਬੁੱਧ ਦੇ ਕੁੰਭ ਰਾਸ਼ੀ ਵਿੱਚ ਗੋਚਰ ਕਰਨ ਨਾਲ਼ ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਚੰਗੇ ਸਬੰਧ ਜਾਂ ਤਾਲਮੇਲ ਬਣਾ ਕੇ ਰੱਖਣ ਵਿੱਚ ਮੁਸ਼ਕਲ ਹੋ ਸਕਦੀ ਹੈ। ਤੁਹਾਡੇ ਤੋਂ ਆਪਣੇ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ।
ਵਪਾਰ ਦੇ ਮਾਮਲੇ ਵਿੱਚ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਤੁਹਾਨੂੰ ਆਪਣੀ ਕਿਸਮਤ ਦਾ ਸਾਥ ਨਹੀਂ ਮਿਲ ਸਕਦਾ। ਮੁਨਾਫ਼ਾ ਕਮਾਉਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ ਅਤੇ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿੱਤੀ ਪੱਖ ਤੋਂ ਦੇਖੀਏ ਤਾਂ, ਬੁੱਧ ਦੇ ਗੋਚਰ ਦੇ ਦੌਰਾਨ ਤੁਹਾਨੂੰ ਧਨ-ਲਾਭ ਹੋਣ ਦੇ ਯੋਗ ਬਣ ਰਹੇ ਹਨ, ਪਰ ਇਹ ਸੰਭਾਵਨਾ ਵੀ ਹੈ ਕਿ ਇਹ ਪੈਸਾ ਤੁਹਾਡੇ ਕੋਲ ਟਿਕ ਨਹੀਂ ਸਕੇਗਾ।
ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਅਤੇ ਤਾਲਮੇਲ ਵਿੱਚ ਕਮੀ ਆ ਸਕਦੀ ਹੈ। ਇਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਮਨਮੁਟਾਅ ਹੋਣ ਦੀ ਸੰਭਾਵਨਾ ਹੈ।
ਸਿਹਤ ਦੇ ਮਾਮਲੇ ਵਿੱਚ,ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣਦੇ ਦੌਰਾਨ ਮੌਸਮ ਬਦਲਣ ਕਰਕੇ ਤੁਹਾਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਮੰਗਲਵਾਰ ਦੇ ਦਿਨ ਦੁਰਗਾ ਮਾਤਾ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਨੌਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਬੁੱਧ, ਹੁਣ ਇਸ ਗੋਚਰ ਦੇ ਦੌਰਾਨ ਤੁਹਾਡੀ ਕੁੰਡਲੀ ਦੇ ਪੰਜਵੇਂ ਘਰ ਵਿੱਚ ਹੋਣਗੇ।
ਬੁੱਧ ਦੇ ਤੁਲਾ ਰਾਸ਼ੀ ਦੇ ਪੰਜਵੇਂ ਘਰ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਦਿਲਚਸਪੀ ਅਧਿਆਤਮਿਕ ਕਾਰਜਾਂ ਵਿੱਚ ਵਧ ਸਕਦੀ ਹੈ। ਇਸ ਨਾਲ ਤੁਹਾਨੂੰ ਸਫਲਤਾ ਹਾਸਲ ਕਰਨ ਵਿੱਚ ਮੱਦਦ ਮਿਲੇਗੀ। ਤੁਹਾਨੂੰ ਕਿਸੇ ਅਧਿਆਤਮਿਕ ਯਾਤਰਾ ’ਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ।
ਕਰੀਅਰ ਦੇ ਮਾਮਲੇ ਵਿੱਚ, ਤੁਸੀਂ ਮਨੋਬਲ ਅਤੇ ਆਤਮਵਿਸ਼ਵਾਸ ਨਾਲ ਅੱਗੇ ਵਧੋਗੇ ਅਤੇ ਕਾਰਜ ਖੇਤਰ ਵਿੱਚ ਤੁਹਾਨੂੰ ਅਨੁਕੂਲ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਵਪਾਰ ਦੇ ਪੱਖ ਤੋਂ, ਤੁਸੀਂ ਟ੍ਰੇਡ ਅਤੇ ਸ਼ੇਅਰ ਬਜ਼ਾਰ ਦੇ ਵਪਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋਗੇ। ਇਸ ਨਾਲ ਤੁਹਾਨੂੰ ਵੱਡਾ ਮੁਨਾਫਾ ਹੋਵੇਗਾ ਅਤੇ ਤੁਸੀਂ ਵਿਕਾਸ ਦੀ ਰਾਹ ’ਤੇ ਤੇਜ਼ੀ ਨਾਲ ਅੱਗੇ ਵਧੋਗੇ।
ਧਨ ਦੇ ਮਾਮਲੇ ਵਿੱਚ, ਇਸ ਸਮੇਂ ਤੁਸੀਂ ਬਹੁਤ ਪੈਸਾ ਕਮਾਓਗੇ ਅਤੇ ਪੈਸੇ ਦੀ ਬੱਚਤ ਕਰਨ ਵਿੱਚ ਵੀ ਕਾਮਯਾਬ ਹੋਵੋਗੇ।
ਨਿੱਜੀ ਜੀਵਨ ਵੱਲ ਵੇਖੀਏ ਤਾਂ ਤੁਹਾਡੀਆਂ ਮਿੱਠੀਆਂ ਗੱਲਾਂ ਤੁਹਾਡੇ ਜੀਵਨ ਸਾਥੀ ਨੂੰ ਖੁਸ਼ ਕਰ ਸਕਦੀਆਂ ਹਨ ਅਤੇ ਤੁਸੀਂ ਵੀ ਖੁਸ਼ ਰਹੋਗੇ। ਇਸ ਤਰ੍ਹਾਂ ਤੁਹਾਡੇ ਦੋਵਾਂ ਵਿਚਕਾਰ ਚੰਗੇ ਰਿਸ਼ਤੇ ਸਥਾਪਤ ਹੋਣਗੇ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਹਿੰਮਤ ਅਤੇ ਸਾਹਸ ਦੀ ਭਾਵਨਾ ਨਾਲ ਭਰਪੂਰ ਰਹੋਗੇ, ਜਿਸ ਕਾਰਨ ਤੁਹਾਡੀ ਸਿਹਤ ਵਧੀਆ ਰਹੇਗੀ। ਇਹ ਤੁਹਾਨੂੰ ਹੋਰ ਵੀ ਜ਼ਿਆਦਾ ਸਾਹਸੀ ਅਤੇ ਆਤਮਵਿਸ਼ਵਾਸੀ ਬਣਾਵੇਗੀ।
ਉਪਾਅ:ਤੁਸੀਂ ਮੰਗਲਵਾਰ ਦੇ ਦਿਨ ਭਗਵਾਨ ਗਣੇਸ਼ ਜੀ ਦੇ ਲਈ ਹਵਨ ਕਰਵਾਓ।
ਬੁੱਧ ਤੁਹਾਡੇ ਅੱਠਵੇਂ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਸ ਗੋਚਰ ਦੇ ਦੌਰਾਨ ਉਹ ਤੁਹਾਡੀ ਕੁੰਡਲੀ ਦੇ ਚੌਥੇ ਘਰ ਵਿੱਚ ਹੋਣਗੇ।
ਇਸ ਸਮੇਂ ਤੁਹਾਨੂੰ ਆਪਣੇ ਪਰਿਵਾਰ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਕਿਸੇ ਅਜਿਹੀ ਅਣਜਾਣ ਜਗ੍ਹਾ ’ਤੇ ਜਾਣਾ ਪੈ ਸਕਦਾ ਹੈ, ਜੋ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਕਾਰਜ ਖੇਤਰ ਵਿੱਚ ਜ਼ਿਆਦਾ ਰੁਝੇਵੇਂ ਹੋਣ ਦੇ ਕਾਰਨ, ਤੁਸੀਂ ਕੰਮ ਦਾ ਕਾਫੀ ਜ਼ਿਆਦਾ ਦਬਾਅ ਮਹਿਸੂਸ ਕਰ ਸਕਦੇ ਹੋ।
ਵਪਾਰ ਦੇ ਪੱਖ ਤੋਂ ਦੇਖੀਏ ਤਾਂ, ਇਸ ਗੋਚਰ ਦੇ ਦੌਰਾਨ ਵਪਾਰੀ ਉਹ ਲਾਭ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹਨ, ਜਿਸ ਦੀ ਉਹ ਆਸ ਕਰ ਰਹੇ ਸਨ।
ਆਰਥਿਕ ਜੀਵਨ ਵਿੱਚ ਵੇਖੀਏ ਤਾਂ ਯੋਜਨਾਬੰਦੀ ਦੀ ਘਾਟ ਅਤੇ ਫ਼ਜ਼ੂਲ ਖਰਚੇ ਤੁਹਾਡੇ ਲਈ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦੇ ਹਨ।ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਵਧੇਰੇ ਪੈਸਾ ਕਮਾਉਣ ਵਿੱਚ ਅਸਮਰੱਥ ਰਹਿ ਸਕਦੇ ਹੋ।
ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਡੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਾ ਹੋ ਸਕੇ। ਤੁਹਾਨੂੰ ਆਪਣੇ ਸਾਥੀ ਦੇ ਪ੍ਰਤੀ ਵਧੇਰੇ ਸਹਿਯੋਗ ਦਿਖਾਉਣ ਦੀ ਲੋੜ ਹੈ।
ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਮਾਤਾ ਦੇ ਪੱਟਾਂ ਅਤੇ ਪੈਰਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਤੁਹਾਨੂੰ ਉਨ੍ਹਾਂ ਦੀ ਸਿਹਤ ’ਤੇ ਵਧੇਰੇ ਪੈਸਾ ਖਰਚ ਕਰਨਾ ਪੈ ਸਕਦਾ ਹੈ।
ਉਪਾਅ: ਮੰਗਲਵਾਰ ਦੇ ਦਿਨ ਮੰਗਲ ਗ੍ਰਹਿ ਦੇ ਲਈ ਹਵਨ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਬੁੱਧ ਧਨੂੰ ਰਾਸ਼ੀ ਦੇ ਸੱਤਵੇਂ ਅਤੇ ਦਸਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਹੇ ਹਨ।
ਇਸ ਸਮੇਂ ਤੁਹਾਨੂੰ ਆਪਣੇ ਦੋਸਤਾਂ ਅਤੇ ਸਾਥੀਆਂ ਦੇ ਨਾਲ ਜ਼ਿਆਦਾ ਯਾਤਰਾਵਾਂ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਹਾਡੇ ਦੋਸਤ ਤੁਹਾਨੂੰ ਸਹਿਯੋਗ ਪ੍ਰਦਾਨ ਕਰਨਗੇ, ਜੋ ਤੁਹਾਡੇ ਲਈ ਮੱਦਦਗਾਰ ਸਿੱਧ ਹੋਵੇਗਾ।
ਕਾਰਜ ਖੇਤਰ ਵਿੱਚ, ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੀ ਨੌਕਰੀ ਵਿੱਚ ਕੋਈ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਇਹ ਤਬਦੀਲੀ ਤੁਹਾਨੂੰ ਖੁਸ਼ੀ ਅਤੇ ਸੰਤੁਸ਼ਟੀ ਦੇਵੇਗੀ।
ਵਪਾਰ ਦੇ ਮਾਮਲੇ ਵਿੱਚ, ਇਸ ਗੋਚਰ ਦੇ ਦੌਰਾਨ ਵਪਾਰੀਆਂ ਨੂੰ ਆਪਣੇ ਖੇਤਰ ਵਿੱਚ ਕਈ ਅਸਫਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਨੂੰ ਆਪਣੀਆਂ ਵਪਾਰਕ ਡੀਲਾਂ ਤੋਂ ਚੰਗਾ ਲਾਭ ਨਹੀਂ ਮਿਲੇਗਾ।
ਵਿੱਤੀ ਜੀਵਨ ਵਿੱਚ ਤੁਸੀਂ ਖੂਬ ਪੈਸਾ ਕਮਾਓਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਚਾਉਣ ਵਿੱਚ ਸਫਲ ਹੋਵੋਗੇ।
ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁਸ਼ ਰਹੋਗੇ ਅਤੇ ਆਪਣੇ ਸਾਥੀ ਨਾਲ ਚੰਗੇ ਵਿਚਾਰ ਸਾਂਝੇ ਕਰੋਗੇ।
ਤੁਹਾਡੇ ਅੰਦਰ ਮੌਜੂਦ ਅਸੀਮ ਤਾਕਤ ਦੇ ਕਾਰਨ, ਤੁਸੀਂ ਇਸ ਸਮੇਂ ਚੰਗੀ ਸਿਹਤ ਦਾ ਆਨੰਦ ਲੈ ਸਕਦੇ ਹੋ।
ਉਪਾਅ: ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।
ਮਕਰ ਰਾਸ਼ੀ ਦੇ ਛੇਵੇਂ ਅਤੇ ਨੌਵੇਂ ਘਰ ਦੇ ਸੁਆਮੀ ਬੁੱਧ ਹੁਣ ਇਸ ਗੋਚਰ ਦੇ ਦੌਰਾਨ ਤੁਹਾਡੇ ਦੂਜੇ ਘਰ ਵਿੱਚ ਬਿਰਾਜਮਾਨ ਰਹਿਣਗੇ।
ਹੋ ਸਕਦਾ ਹੈ ਕਿ ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਆਪਣੀ ਕਿਸਮਤ ਦਾ ਸਹਾਰਾ ਨਾ ਮਿਲੇ। ਇਸ ਕਾਰਨ ਤੁਹਾਨੂੰ ਇਸ ਸਮਾਂ-ਅਵਧੀ ਦੇ ਦੌਰਾਨ ਕੁਝ ਸੰਘਰਸ਼ ਕਰਨਾ ਪੈ ਸਕਦਾ ਹੈ। ਤੁਹਾਡੀ ਆਪਣੇ ਪਿਤਾ ਨਾਲ ਬਹਿਸ ਹੋਣ ਦੀ ਸੰਭਾਵਨਾ ਹੈ।
ਕਾਰਜ ਖੇਤਰ ਵਿੱਚ, ਬੁੱਧ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਜ਼ਿਆਦਾ ਮੁਨਾਫਾ ਕਮਾਉਣ ਦੇ ਮਾਮਲੇ ਵਿੱਚ ਉਤਾਰ-ਚੜ੍ਹਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਸੀਨੀਅਰ ਅਧਿਕਾਰੀ ਤੁਹਾਡੇ ਨਾਲ ਨਾਖੁਸ਼ ਰਹਿ ਸਕਦੇ ਹਨ।
ਵਪਾਰ ਦੇ ਖੇਤਰ ਵਿੱਚ, ਤੁਹਾਨੂੰ ਕੇਵਲ ਔਸਤ ਮੁਨਾਫਾ ਹੋਣ ਦੇ ਸੰਕੇਤ ਹਨ। ਇਸ ਕਾਰਨ ਤੁਹਾਨੂੰ ਵੱਡੇ ਲਾਭ ਦੀ ਪ੍ਰਾਪਤੀ ਨਹੀਂ ਹੋ ਸਕੇਗੀ।
ਵਿੱਤੀ ਜੀਵਨ ਵਿੱਚ, ਤੁਸੀਂ ਕਾਫੀ ਪੈਸਾ ਕਮਾਓਗੇ, ਪਰ ਨਾਲ ਹੀ ਧਨ-ਹਾਨੀ ਦੀ ਸੰਭਾਵਨਾ ਵੀ ਬਣ ਰਹੀ ਹੈ। ਇਸ ਕਾਰਨ ਤੁਸੀਂ ਜ਼ਿਆਦਾ ਬੱਚਤ ਕਰਨ ਵਿੱਚ ਅਸਮਰੱਥ ਰਹਿ ਸਕਦੇ ਹੋ।
ਨਿੱਜੀ ਜੀਵਨ ਵਿੱਚ ਤੁਹਾਡੀਆਂ ਗੱਲਾਂ ਤੁਹਾਡੇ ਜੀਵਨ ਸਾਥੀ ਨੂੰ ਪਸੰਦ ਨਾ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਤੁਸੀਂ ਦੁਖੀ ਅਤੇ ਉਦਾਸ ਮਹਿਸੂਸ ਕਰ ਸਕਦੇ ਹੋ।
ਸਿਹਤ ਦੇ ਮਾਮਲੇ ਵਿੱਚ,ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨ ਤੁਹਾਨੂੰ ਦੰਦਾਂ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਹੈ। ਇਹ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਕਮੀ ਦੇ ਕਾਰਨ ਹੋ ਸਕਦਾ ਹੈ।
ਉਪਾਅ: ਸ਼ਨੀਵਾਰ ਦੇ ਦਿਨ ਰਾਹੂ ਦੇ ਲਈ ਹਵਨ ਕਰਵਾਓ।
ਬੁੱਧ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਇਸ ਗੋਚਰ ਦੇ ਦੌਰਾਨ ਉਹ ਤੁਹਾਡੇ ਪਹਿਲੇ ਘਰ ਵਿੱਚ ਮੌਜੂਦ ਰਹਿਣਗੇ।
ਇਸ ਸਮੇਂ ਤੁਹਾਡੀ ਸੱਟੇਬਾਜ਼ੀ ਵਿੱਚ ਦਿਲਚਸਪੀ ਵਧ ਸਕਦੀ ਹੈ, ਅਤੇ ਤੁਹਾਨੂੰ ਜੱਦੀ ਜਾਇਦਾਦ ਤੋਂ ਲਾਭ ਹੋਣ ਦੀ ਸੰਭਾਵਨਾ ਹੈ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਇਸ ਗੋਚਰ ਦੇ ਦੌਰਾਨ ਜ਼ਿਆਦਾ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ। ਪਰ, ਇਨ੍ਹਾਂ ਯਾਤਰਾਵਾਂ ਨਾਲ ਤੁਹਾਡੇ ਉਦੇਸ਼ ਪੂਰੇ ਹੋਣ ਦੀ ਸੰਭਾਵਨਾ ਘੱਟ ਹੈ।
ਵਪਾਰ ਦੇ ਮਾਮਲੇ ਵਿੱਚ, ਤੁਸੀਂ ਸੱਟੇਬਾਜ਼ੀ ਦੇ ਕੰਮ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ। ਸਧਾਰਣ ਬਿਜ਼ਨਸ ਦੇ ਮੁਕਾਬਲੇ ਤੁਹਾਨੂੰ ਇਸ ਵਿੱਚ ਵਧੀਆ ਮੁਨਾਫਾ ਹੋ ਸਕਦਾ ਹੈ।
ਯੋਜਨਾ ਦੀ ਘਾਟ ਅਤੇ ਪੈਸੇ ਸਬੰਧੀ ਸੋਚ-ਵਿਚਾਰ ਕੇ ਨਾ ਚੱਲਣ ਦੇ ਕਾਰਨ ਤੁਹਾਨੂੰ ਧਨ-ਹਾਨੀ ਹੋ ਸਕਦੀ ਹੈ। ਪੈਸੇ ਦੇ ਮਾਮਲੇ ਵਿੱਚ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਸੀਂ ਆਪਣੀਆਂ ਗੱਲਾਂ ਨਾਲ਼ ਆਪਣੇ ਜੀਵਨ ਸਾਥੀ ਨੂੰ ਖੁਸ਼ ਕਰਨ ਵਿੱਚ ਅਸਮਰੱਥ ਰਹਿ ਸਕਦੇ ਹੋ। ਇਸ ਕਾਰਨ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਦੇ ਸੰਕੇਤ ਹਨ।
ਸਿਹਤ ਦੇ ਮਾਮਲੇ ਵਿੱਚ,ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਨੂੰ ਆਪਣੀ ਸੰਤਾਨ ਦੀ ਸਿਹਤ ਨੂੰ ਲੈ ਕੇ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਇਸ ਕਾਰਨ ਤੁਸੀਂ ਤਣਾਅ ਮਹਿਸੂਸ ਕਰ ਸਕਦੇ ਹੋ।
ਉਪਾਅ: ਤੁਸੀਂ ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਦੇ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਬੁੱਧ ਗ੍ਰਹਿ ਹਨ, ਅਤੇ ਕੁੰਭ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਬੁੱਧ ਇਸ ਰਾਸ਼ੀ ਦੇ ਬਾਰ੍ਹਵੇਂ ਘਰ ਵਿੱਚ ਮੌਜੂਦ ਰਹਿਣਗੇ।
ਇਸ ਸਮੇਂ ਤੁਹਾਡੀਆਂ ਸੁੱਖ-ਸੁਵਿਧਾਵਾਂ ਵਿੱਚ ਕਮੀ ਆ ਸਕਦੀ ਹੈ। ਤੁਹਾਡੇ ਅਤੇ ਤੁਹਾਡੇ ਦੋਸਤਾਂ ਦੇ ਵਿਚਕਾਰ ਤਕਰਾਰ ਹੋਣ ਦੇ ਸੰਕੇਤ ਹਨ।
ਕਰੀਅਰ ਦੇ ਖੇਤਰ ਵਿੱਚ ਤੁਹਾਨੂੰ ਆਪਣੇ ਸਹਿਕਰਮੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਪਾਰ ਦੇ ਮਾਮਲੇ ਵਿੱਚ, ਤੁਹਾਨੂੰ ਨਵੇਂ ਬਿਜ਼ਨਸ ਆਰਡਰਾਂ ਹੱਥੋਂ ਜਾਣ ਦਾ ਖਤਰਾ ਹੈ। ਇਹ ਆਰਡਰ ਤੁਹਾਨੂੰ ਇਸ ਸਮੇਂ ਜ਼ਿਆਦਾ ਮੁਨਾਫ਼ਾ ਦਿਲਵਾ ਸਕਦੇ ਸਨ। ਇਸ ਕਾਰਨ ਤੁਸੀਂ ਵਪਾਰ ਦੇ ਖੇਤਰ ਵਿੱਚ ਚੰਗੇ ਮੌਕੇ ਗੁਆ ਸਕਦੇ ਹੋ।
ਵਿੱਤੀ ਮਾਮਲਿਆਂ ਵਿੱਚ, ਤੁਸੀਂ ਦੂਜਿਆਂ ਨੂੰ ਪੈਸਾ ਉਧਾਰ ਦੇ ਸਕਦੇ ਹੋ, ਪਰ ਇਸ ਪੈਸੇ ਦੇ ਵਾਪਸ ਆਉਣ ਦੀ ਸੰਭਾਵਨਾ ਘੱਟ ਹੈ। ਇਹ ਤੁਹਾਡੇ ਲਈ ਤਣਾਅ ਅਤੇ ਨਿਰਾਸ਼ਾ ਦਾ ਕਾਰਨ ਬਣ ਸਕਦਾ ਹੈ।
ਨਿੱਜੀ ਜੀਵਨ ਵਿੱਚ ਤੁਹਾਡੀਆਂ ਗੱਲਾਂ ਤੁਹਾਡੇ ਜੀਵਨ ਸਾਥੀ ਨੂੰ ਪਸੰਦ ਨਹੀਂ ਆਉਣਗੀਆਂ। ਇਸ ਨਾਲ ਉਸ ਦੇ ਮਨ ਵਿੱਚ ਤੁਹਾਡੇ ਪ੍ਰਤੀ ਚੰਗੀਆਂ ਭਾਵਨਾਵਾਂ ਦੀ ਕਮੀ ਹੋ ਸਕਦੀ ਹੈ।
ਸਿਹਤ ਦੇ ਮਾਮਲੇ ਵਿੱਚ,ਬੁੱਧ ਦਾ ਕੁੰਭ ਰਾਸ਼ੀ ਵਿੱਚ ਗੋਚਰ ਹੋਣ ਦੇ ਦੌਰਾਨਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ‘ਤੇ ਜ਼ਿਆਦਾ ਪੈਸਾ ਖਰਚਣਾ ਪੈ ਸਕਦਾ ਹੈ। ਇਹ ਸਥਿਤੀ ਤੁਹਾਨੂੰ ਤਣਾਅ ਅਤੇ ਨਿਰਾਸ਼ਾ ਮਹਿਸੂਸ ਕਰਵਾ ਸਕਦੀ ਹੈ।
ਉਪਾਅ: ਤੁਸੀਂ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੇ ਲਈ ਹਵਨ ਕਰਵਾਓ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਕਿਹੜੇ ਗ੍ਰਹਿ ਦਾ ਗੋਚਰ ਸਭ ਤੋਂ ਮਹੱਤਵਪੂਰਣ ਹੁੰਦਾ ਹੈ?
ਬ੍ਰਹਸਪਤੀ ਅਤੇ ਸ਼ਨੀ ਦੇ ਗੋਚਰ ਨੂੰ ਜੋਤਿਸ਼ ਵਿੱਚ ਮਹੱਤਵਪੂਰਣ ਮੰਨਿਆ ਜਾਂਦਾ ਹੈ।
2. ਸਾਲ 2025 ਵਿੱਚ ਬੁੱਧ ਕੁੰਭ ਰਾਸ਼ੀ ਵਿੱਚ ਕਦੋਂ ਗੋਚਰ ਕਰਨਗੇ?
11 ਫਰਵਰੀ, 2025 ਨੂੰ ਬੁੱਧ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ।
3. ਕਿਹੜਾ ਗ੍ਰਹਿ ਹਰ ਢਾਈ ਸਾਲ ਵਿੱਚ ਗੋਚਰ ਕਰਦਾ ਹੈ?
ਸ਼ਨੀ ਗ੍ਰਹਿ ਹਰ ਢਾਈ ਸਾਲ ਵਿੱਚ ਰਾਸ਼ੀ ਪਰਿਵਰਤਨ ਕਰਦਾ ਹੈ।