Kania Haftavari Rashifal - ਹਫਤਾਵਰੀ ਕੰਨਿਆ ਰਾਸ਼ੀਫਲ - ਕੰਨਿਆ ਹਫਤਾਵਰੀ ਰਾਸ਼ੀਫਲ

13 May 2024 - 19 May 2024

ਇਸ ਹਫਤੇ ਤੁਹਾਨੂੰ ਅਜਿਹੀ ਹਰ ਗਤੀਵਿਧੀ ਵਿੱਚ ਭਾਗ ਲੈਣਾ ਚਾਹੀਦਾ ਹੈ, ਜਿਸ ਨਾਲ ਤੁਹਾਨੂੰ ਸਕੂਨ ਮਿਲੇ। ਨਾਲ ਹੀ ਅਜਿਹੇ ਕੰਮਾਂ ਤੋਂ ਦੂਰ ਰਹੋ, ਜਿਨਾਂ ਕਾਰਣ ਤੁਹਾਡੀ ਈਮੇਜ ਦੇ ਨਾਲ-ਨਾਲ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਲਈ ਵਧੀਆ ਰਹੇਗਾ ਕਿ ਆਪਣੇ ਮਨ ਵਿੱਚ ਨਕਾਰਾਤਮਕ ਵਿਚਾਰਾਂ ਨੂੰ ਨਾ ਆਓਣ ਦਿਓ ਅਤੇ ਖਾਲੀ ਸਮੇਂ ਵਿੱਚ ਏਧਰ-ਓਧਰ ਦੀਆਂ ਗੱਲਾਂ ਕਰਨ ਦੀ ਬਜਾਏ ਸਲਾਦ ਖਾਂਦੇ ਹੋਏ ਕਿਤਾਬ ਪੜ੍ਹੋ। ਤੁਹਾਡੀਆਂ ਇੱਛਾਵਾਂ ਇਸ ਹਫਤੇ ਪ੍ਰਾਰਥਨਾ ਦੇ ਜਰੀਏ ਪੂਰੀਆਂ ਹੋਣਗੀਆਂ ਅਤੇ ਕਿਸਮਤ ਤੁਹਾਡੇ ਵੱਲ ਹੋਵੇਗੀ, ਕਿਓਂਕਿ ਇਸ ਦੌਰਾਨ ਕਿਸਮਤ ਤੁਹਾਡਾ ਸਾਥ ਦੇਵੇਗੀ, ਇਸ ਲਈ ਤੁਹਾਡੀ ਪਿਛਲੇ ਦਿਨਾਂ ਵਿੱਚ ਕੀਤੀ ਗਈ ਮਿਹਨਤ ਵੀ ਰੰਗ ਲਿਆਵੇਗੀ ਅਤੇ ਤੁਸੀਂ ਆਪਣੇ ਹਰ ਉਧਾਰ ਨੂੰ ਚੁਕਾਉਣ ਵਿੱਚ ਵੀ ਸਫ਼ਲ ਰਹੋਗੇ। ਇਸ ਹਫਤੇ ਚੰਦਰ ਰਾਸ਼ੀ ਤੋਂ ਰਾਹੂ ਸੱਤਵੇਂ ਘਰ ਵਿੱਚ ਬੈਠੇ ਹੋਣ ਦੇ ਕਾਰਨ ਘਰ ਦੇ ਕਿਸੇ ਵੀ ਮੈਂਬਰ ਜਾਂ ਕਿਸੇ ਦੋਸਤ ਦੇ ਅੱਗੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਤੋਂ ਬਚੋ, ਨਹੀਂ ਤਾਂ ਉਹ ਵਿਅਕਤੀ ਤੁਹਾਡੇ ਵਿਸ਼ਵਾਸ਼ ਦਾ ਗਲਤ ਫਾਇਦਾ ਉਠਾਉਂਦੇ ਹੋਏ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਇਸ ਲਈ ਆਪਣੀਆਂ ਭਾਵਨਾਵਾਂ ਨੂੰ ਆਪਣੇ ਤੱਕ ਸੀਮਤ ਰੱਖੋ, ਕਿਓਂਕਿ ਇਹ ਤੁਹਾਡੇ ਲਈ ਵਧੀਆ ਹੋਵੇਗਾ। ਇਸ ਹਫਤੇ ਕਾਰੋਬਾਰੀਆਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਉਨ੍ਹਾਂ ਦੇ ਮਨ ਵਿੱਚ ਇਹ ਭਾਵ ਪੈਦਾ ਹੋ ਸਕਦਾ ਹੈ ਕਿ ਨੌਕਰੀ ਕਰਨਾ ਵਪਾਰ ਕਰਨ ਨਾਲ਼ੋਂ ਜ਼ਿਆਦਾ ਵਧੀਆ ਵਿਕਲਪ ਸੀ। ਇਸ ਸਮੇਂ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਿਹਨਤ ‘ਤੇ ਹੋਰ ਧਿਆਨ ਦੇਣ ਦੀ ਲੋੜ ਹੈ, ਜਿਹੜੇ ਜੀਵਨ ਵਿੱਚ ਆਪਣੇ ਟੀਚਿਆਂ ਨੂੰ ਲੈ ਕੇ ਪੂਰੀ ਤਰਾਂ ਪੱਕੇ ਹਨ। ਇਸ ਦੌਰਾਨ ਤੁਹਾਨੂੰ ਸਭ ਤੋਂ ਜ਼ਿਆਦਾ ਸੰਘਰਸ਼ ਆਪਣੇ-ਆਪ ਨੂੰ ਆਪਣੀ ਈਗੋ ਤੋਂ ਬਚਾਉਣ ਲਈ ਕਰਨਾ ਪਵੇਗਾ। ਇਸ ਤੋਂ ਇਲਾਵਾ ਤੁਸੀਂ ਆਪਣੀ ਜਮਾਤ ਵਿੱਚ ਪੜ੍ਹਾਈ-ਲਿਖਾਈ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਅਭਿਭਾਵਕਾਂ ਅਤੇ ਅਧਿਆਪਕਾਂ ਤੋਂ ਪ੍ਰਸ਼ੰਸਾ ਪ੍ਰਾਪਤ ਕਰ ਸਕੋਗੇ।

ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਬੁੱਧਾਯ ਨਮਹ:' ਮੰਤਰ ਦਾ ਜਾਪ ਕਰੋ।
Talk to Astrologer Chat with Astrologer