ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ 14 ਮਾਰਚ 2025 ਨੂੰ ਸ਼ਾਮ 06:32 ਵਜੇ ਹੋਵੇਗਾ। ਵੈਦਿਕ ਜੋਤਿਸ਼ ਵਿੱਚ, ਸੂਰਜ ਨੂੰ ਗ੍ਰਹਿਆਂ ਦੇ ਰਾਜਾ ਦਾ ਖਿਤਾਬ ਦਿੱਤਾ ਗਿਆ ਹੈ। ਸੂਰਜ ਗ੍ਰਹਿ ਸਿਧਾਂਤਾਂ, ਪ੍ਰਸ਼ਾਸਨ ਅਤੇ ਸਵੈ-ਅਨੁਸ਼ਾਸਨ ਦਾ ਪ੍ਰਤੀਕ ਹੈ। ਕੁੰਡਲੀ ਵਿੱਚ ਪੰਜਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੁੰਦਾ ਹੈ ਅਤੇ ਹੁਣ ਉਹ 14 ਮਾਰਚ, 2025 ਨੂੰ ਸ਼ਾਮ 06:32 ਵਜੇ ਰਾਸ਼ੀ ਬਦਲਣ ਜਾ ਰਿਹਾ ਹੈ। ਇਸ ਮਹੀਨੇ ਸੂਰਜ ਸ਼ੁਭ ਅਤੇ ਲਾਭਕਾਰੀ ਗ੍ਰਹਿ ਬ੍ਰਹਸਪਤੀ ਦੀ ਰਾਸ਼ੀ ਵਿੱਚ ਗੋਚਰ ਕਰੇਗਾ।
ਸੂਰਜ ਅਤੇ ਬ੍ਰਹਸਪਤੀ ਦਾ ਇੱਕ ਦੂਜੇ ਨਾਲ ਮਿੱਤਰਤਾ ਦਾ ਰਿਸ਼ਤਾ ਹੈ। ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਜਾਤਕਾਂ ਨੂੰ ਵਧੇਰੇ ਅਧਿਆਤਮਿਕ ਅਤੇ ਗਤੀਸ਼ੀਲ ਬਣਾ ਸਕਦਾ ਹੈ। ਸੂਰਜ ਦੇ ਇਸ ਗੋਚਰ ਨਾਲ, ਕੁਝ ਲੋਕਾਂ ਨੂੰ ਚੰਗੇ ਨਤੀਜੇ ਮਿਲ ਸਕਦੇ ਹਨ, ਜਦੋਂ ਕਿ ਕੁਝ ਲੋਕਾਂ ਨੂੰ ਨਕਾਰਾਤਮਕ ਨਤੀਜੇ ਮਿਲ ਸਕਦੇ ਹਨ। ਇਸ ਗੋਚਰ ਤੋਂ ਬ੍ਰਿਸ਼ਭ, ਮਿਥੁਨ ਅਤੇ ਮਕਰ ਰਾਸ਼ੀ ਦੇ ਲੋਕਾਂ ਨੂੰ ਲਾਭ ਹੋ ਸਕਦਾ ਹੈ। ਜਦੋਂ ਕਿ ਮੇਖ਼, ਬ੍ਰਿਸ਼ਚਕ, ਸਿੰਘ ਅਤੇ ਕੁੰਭ ਰਾਸ਼ੀ ਦੇ ਲੋਕਾਂ ਨੂੰ ਉਲਟ ਨਤੀਜੇ ਮਿਲ ਸਕਦੇ ਹਨ।
ਜੇਕਰ ਸੂਰਜ ਕੁੰਡਲੀ ਵਿੱਚ ਮਜ਼ਬੂਤ ਸਥਿਤੀ ਵਿੱਚ ਹੋਵੇ, ਤਾਂ ਵਿਅਕਤੀ ਆਪਣੇ ਜੀਵਨ ਵਿੱਚ ਸੰਤੁਸ਼ਟੀ ਮਹਿਸੂਸ ਕਰਦਾ ਹੈ, ਉਸ ਦੀ ਸਿਹਤ ਚੰਗੀ ਰਹਿੰਦੀ ਹੈ ਅਤੇ ਉਸ ਦਾ ਮਨ ਮਜ਼ਬੂਤ ਰਹਿੰਦਾ ਹੈ। ਜਿਨ੍ਹਾਂ ਜਾਤਕਾਂ ਦੀ ਕੁੰਡਲੀ ਵਿੱਚ ਸੂਰਜ ਮਜ਼ਬੂਤ ਹੁੰਦਾ ਹੈ, ਉਹ ਪ੍ਰਸ਼ਾਸਨ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ ਅਤੇ ਪ੍ਰਤੀਨਿਧਤਾ ਦੇ ਗੁਣਾਂ ਵਿੱਚ ਮਾਹਰ ਹੁੰਦੇ ਹਨ। ਇਹ ਲੋਕ ਅਧਿਆਤਮਿਕਤਾ ਅਤੇ ਧਿਆਨ ਵਰਗੀਆਂ ਗਤੀਵਿਧੀਆਂ ਵਿੱਚ ਵੀ ਸਫਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ
ਆਓ ਹੁਣ ਵੇਖੀਏ ਕਿਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਸਾਰੀਆਂ 12 ਰਾਸ਼ੀਆਂ ’ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Sun Transit in Pisces
ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: सूर्य का मीन राशि में गोचर
ਮੇਖ਼ ਰਾਸ਼ੀ ਦੇ ਛੇਵੇਂ ਘਰ ਦਾ ਸੁਆਮੀ ਸੂਰਜ ਗ੍ਰਹਿ ਹੈ ਅਤੇ ਹੁਣ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਸ ਦੌਰਾਨ ਤੁਹਾਨੂੰ ਅਣਕਿਆਸੇ ਲਾਭ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਰਜ਼ਾ ਲੈਣਾ ਚਾਹੁੰਦੇ ਹੋ, ਤਾਂ ਇਹ ਇਸ ਦੇ ਲਈ ਇੱਕ ਅਨੁਕੂਲ ਸਮਾਂ ਹੈ।
ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਆਸਾਨੀ ਨਾਲ ਸਫਲਤਾ ਨਹੀਂ ਮਿਲੇਗੀ। ਤੁਹਾਨੂੰ ਆਪਣੇ ਕਾਰਜ ਸਥਾਨ ਵਿੱਚ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਇਸ ਸੰਬੰਧੀ ਸਾਵਧਾਨੀ ਨਾਲ ਅੱਗੇ ਵਧਣ ਦੀ ਲੋੜ ਹੈ। ਵਪਾਰੀਆਂ ਦੇ ਮੁਨਾਫ਼ੇ ਵਿੱਚ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ, ਤੁਸੀਂ ਕੁਝ ਕੀਮਤੀ ਮੌਕੇ ਵੀ ਗੁਆ ਸਕਦੇ ਹੋ। ਇਸ ਕਰਕੇ, ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਤੁਹਾਨੂੰ ਆਪਣੇ ਵਿੱਤੀ ਜੀਵਨ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਤੁਹਾਡੇ ਖਰਚੇ ਵੀ ਵਧਣਗੇ। ਇਸ ਕਾਰਨ, ਕਈ ਵਾਰ ਤੁਹਾਨੂੰ ਅਚਾਨਕ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਮੱਤਭੇਦ ਹੋ ਸਕਦੇ ਹਨ। ਆਪਣੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਅਤੇ ਖੁਸ਼ੀ ਬਣਾ ਕੇ ਰੱਖਣ ਲਈ, ਤੁਹਾਨੂੰ ਆਪਣੇ ਵੱਲੋਂ ਤਾਲਮੇਲ ਬਿਠਾ ਕੇ ਰੱਖਣ ਦੀ ਲੋੜ ਹੈ। ਸਿਹਤ ਦੇ ਮਾਮਲੇ ਵਿੱਚ,ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨਤੁਹਾਡਾ ਭਾਰ ਵਧ ਸਕਦਾ ਹੈ ਅਤੇ ਤੁਹਾਨੂੰ ਇਸ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ, ਤੁਸੀਂ ਫਾਲਤੂ ਵਿੱਚ ਹੀ ਚਿੰਤਾ ਵਿੱਚ ਰਹੋਗੇ।
ਉਪਾਅ: ਮੰਗਲਵਾਰ ਦੇ ਦਿਨ ਰਾਹੂ ਗ੍ਰਹਿ ਦੇ ਲਈ ਹਵਨ ਕਰਵਾਓ।
ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।
ਬ੍ਰਿਸ਼ਭ ਰਾਸ਼ੀ ਦੇ ਚੌਥੇ ਘਰ ਦਾ ਸੁਆਮੀ ਸੂਰਜ ਗ੍ਰਹਿ ਹੈ ਅਤੇ ਹੁਣ ਜਦੋਂ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ, ਤਾਂ ਉਹ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਵੇਗਾ। ਇਸ ਅਵਧੀ ਦੇ ਦੌਰਾਨ, ਤੁਸੀਂ ਆਪਣੀਆਂ ਸੁੱਖ-ਸਹੂਲਤਾਂ ਅਤੇ ਖੁਸ਼ੀ ਵਿੱਚ ਵਾਧਾ ਹੁੰਦਾ ਦੇਖੋਗੇ। ਇਸ ਦੇ ਨਾਲ ਹੀ, ਤੁਸੀਂ ਆਪਣੇ ਪਰਿਵਾਰ ਨਾਲ ਖੁਸ਼ਹਾਲ ਸਮਾਂ ਬਿਤਾਓਗੇ।
ਮੀਨ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ, ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਆਪਣੇ ਉੱਚ ਅਧਿਕਾਰੀਆਂ ਤੋਂ ਮਾਨਤਾ ਮਿਲੇਗੀ। ਇਸ ਨਾਲ਼ ਤੁਹਾਨੂੰ ਕਰੀਅਰ ਵਿੱਚ ਤਰੱਕੀ ਅਤੇ ਖੁਸ਼ਹਾਲੀ ਮਿਲੇਗੀ। ਕਾਰੋਬਾਰ ਦੇ ਖੇਤਰ ਵਿੱਚ, ਤੁਸੀਂ ਨਵੀਆਂ ਰਣਨੀਤੀਆਂ ਅਪਣਾ ਕੇ ਸਫਲਤਾ ਪ੍ਰਾਪਤ ਕਰੋਗੇ। ਇਸ ਨਾਲ, ਤੁਸੀਂ ਉੱਚ ਮੁਨਾਫ਼ਾ ਕਮਾ ਸਕਦੇ ਹੋ। ਆਪਣੇ ਵਿੱਤੀ ਜੀਵਨ ਵਿੱਚ ਧਿਆਨ ਨਾਲ ਯੋਜਨਾਬੰਦੀ ਕਰਨ ਨਾਲ਼ ਤੁਹਾਨੂੰ ਦੌਲਤ ਇਕੱਠੀ ਕਰਨ ਅਤੇ ਜ਼ਿਆਦਾ ਪੈਸੇ ਦੀ ਬੱਚਤ ਕਰਨ ਵਿੱਚ ਮੱਦਦ ਮਿਲੇਗੀ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨਤੁਹਾਡੇ ਜੀਵਨ ਸਾਥੀ ਨੂੰ ਤੁਹਾਡੀਆਂ ਗੱਲਾਂ ਨਾਲ਼ ਬਹੁਤ ਖੁਸ਼ੀ ਮਿਲੇਗੀ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਖੁਸ਼ੀ ਆਵੇਗੀ ਅਤੇ ਤੁਹਾਨੂੰ ਦੋਵਾਂ ਨੂੰ ਇਕੱਠੇ ਖੁਸ਼ਹਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਸਿਹਤ ਦੇ ਮਾਮਲੇ ਵਿੱਚ, ਤੁਸੀਂ ਆਪਣੀ ਸਰੀਰਕ ਤੰਦਰੁਸਤੀ ਤੋਂ ਸੰਤੁਸ਼ਟ ਹੋਵੋਗੇ ਅਤੇ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ।
ਉਪਾਅ: ਤੁਸੀਂ ਮੰਗਲਵਾਰ ਦੇ ਦਿਨ ਕੇਤੂ ਗ੍ਰਹਿ ਦੇ ਲਈ ਹਵਨ ਕਰਵਾਓ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮਿਥੁਨ ਰਾਸ਼ੀ ਦੇ ਤੀਜੇ ਘਰ ਦਾ ਸੁਆਮੀ ਸੂਰਜ ਗ੍ਰਹਿ ਹੈ ਅਤੇ ਮੀਨ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ ਸੂਰਜ ਤੁਹਾਡੇ ਦਸਵੇਂ ਘਰ ਵਿੱਚ ਹੋਵੇਗਾ। ਤੁਹਾਨੂੰ ਆਪਣੇ ਯਤਨਾਂ ਰਾਹੀਂ ਨਿੱਜੀ ਵਿਕਾਸ ਕਰਨ ਦੇ ਮੌਕੇ ਮਿਲਣਗੇ। ਇਸ ਸਮੇਂ ਦੇ ਦੌਰਾਨ ਤੁਸੀਂ ਜ਼ਿਆਦਾ ਯਾਤਰਾ ਕਰੋਗੇ।
ਕਰੀਅਰ ਦੇ ਮਾਮਲੇ ਵਿੱਚ, ਤੁਹਾਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਤੁਸੀਂ ਇਹਨਾਂ ਭੂਮਿਕਾਵਾਂ ਦੇ ਨਾਲ ਆਸਾਨੀ ਨਾਲ ਤਾਲਮੇਲ ਬਿਠਾ ਸਕੋਗੇ। ਇਸ ਨਾਲ ਤੁਹਾਨੂੰ ਭਵਿੱਖ ਵਿੱਚ ਫਾਇਦਾ ਹੋਵੇਗਾ। ਇਸ ਦੇ ਨਾਲ ਹੀ, ਕਾਰੋਬਾਰੀਆਂ ਨੂੰ ਤਰੱਕੀ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ, ਤੁਹਾਨੂੰ ਇਸ ਸਮੇਂ ਅੱਗੇ ਵਧਣ ਦੇ ਨਵੇਂ ਮੌਕੇ ਵੀ ਮਿਲ ਸਕਦੇ ਹਨ। ਵਿੱਤ ਦੀ ਗੱਲ ਕਰੀਏ ਤਾਂ, ਤੁਸੀਂ ਇਸ ਸਮੇਂ ਖੁਸ਼ਹਾਲ ਅਤੇ ਅਮੀਰ ਹੋਵੋਗੇ ਅਤੇ ਆਪਣੀ ਆਮਦਨ ਦਾ ਪ੍ਰਬੰਧਨ ਕਰਨ ਅਤੇ ਇਸ ਨੂੰ ਸੁਰੱਖਿਅਤ ਕਰਨ ਦੇ ਯੋਗ ਹੋਵੋਗੇ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ, ਤੁਸੀਂ ਆਪਣੇ ਸਾਥੀ ਦੇ ਸਾਹਮਣੇ ਇਮਾਨਦਾਰੀ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੇ ਯੋਗ ਹੋਵੋਗੇ। ਇਸ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਹਾਡੇ ਸਾਥੀ ਨੂੰ ਵੀ ਖੁਸ਼ੀ ਮਿਲੇਗੀ। ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ। ਇਹ ਇਸ ਲਈ ਹੋਵੇਗਾ, ਕਿਉਂਕਿ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹਿੰਦੀ ਹੈ।
ਉਪਾਅ: ਤੁਸੀਂ ਵੀਰਵਾਰ ਦੇ ਦਿਨ ਭਗਵਾਨ ਰੁਦ੍ਰ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦੇ ਦੂਜੇ ਘਰ ਦਾ ਸੁਆਮੀ ਸੂਰਜ ਹੈ ਅਤੇ ਹੁਣਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨ, ਉਹ ਤੁਹਾਡੇ ਨੌਵੇਂ ਘਰ ਵਿੱਚ ਹੋਵੇਗਾ। ਇਸ ਦੌਰਾਨ ਤੁਹਾਡੇ ਭਾਗਾਂ ਵਿੱਚ ਵਾਧਾ ਹੋਵੇਗਾ ਅਤੇ ਤੁਹਾਨੂੰ ਅਨੁਕੂਲ ਨਤੀਜੇ ਮਿਲਣਗੇ। ਤੁਹਾਨੂੰ ਆਪਣੇ ਪਿਤਾ ਦਾ ਸਹਿਯੋਗ ਵੀ ਮਿਲੇਗਾ, ਜੋ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗਾ।
ਤੁਹਾਡੇ ਕਾਰਜ ਖੇਤਰ ਵਿੱਚ ਕੁਝ ਬਦਲਾਅ ਹੋ ਸਕਦਾ ਹੈ। ਇਹ ਸੰਭਵ ਹੈ ਕਿ ਤੁਹਾਨੂੰ ਤਰੱਕੀ ਮਿਲ ਸਕਦੀ ਹੈ। ਜਿਹੜੇ ਕਾਰੋਬਾਰੀ ਆਊਟਸੋਰਸਿੰਗ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਭਾਰੀ ਮੁਨਾਫ਼ਾ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਇਸ ਤੋਂ ਹੋਰ ਲਾਭ ਮਿਲਣ ਦੀ ਉਮੀਦ ਹੈ। ਇਹ ਸਮਾਂ ਤੁਹਾਡੇ ਲਈ ਪੈਸੇ ਦੇ ਮਾਮਲੇ ਵਿੱਚ ਲਾਭਦਾਇਕ ਸਿੱਧ ਹੋਵੇਗਾ। ਤੁਸੀਂ ਪੈਸੇ ਦੀ ਬੱਚਤ ਕਰ ਸਕੋਗੇ।
ਨਿੱਜੀ ਜ਼ਿੰਦਗੀ ਵਿੱਚ ਤੁਹਾਡੀਆਂ ਗੱਲਾਂ ਦਾ ਤੁਹਾਡੇ ਜੀਵਨ ਸਾਥੀ 'ਤੇ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਤੁਹਾਡੇ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਹਾਡਾ ਸਾਥੀ ਤੁਹਾਡੇ ਨਾਲ ਵਧੇਰੇ ਸਹਿਜ ਮਹਿਸੂਸ ਕਰੇਗਾ। ਸਿਹਤ ਦੇ ਮਾਮਲੇ ਵਿੱਚ, ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ। ਇਸ ਨਾਲ ਤੁਹਾਡੀ ਸਮੁੱਚੀ ਸਿਹਤ ਵਿੱਚ ਸੁਧਾਰ ਹੋਵੇਗਾ।
ਉਪਾਅ: ਤੁਸੀਂ ਸੋਮਵਾਰ ਦੇ ਦਿਨ ਚੰਦਰਮਾ ਦੇ ਲਈ ਹਵਨ ਕਰਵਾਓ।
ਕਰਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਸਿੰਘ ਰਾਸ਼ੀ ਦੇ ਪਹਿਲੇ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਜਦੋਂ ਸੂਰਜ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਤਾਂ ਉਹ ਤੁਹਾਡੇ ਅੱਠਵੇਂ ਘਰ ਵਿੱਚ ਮੌਜੂਦ ਹੋਵੇਗਾ। ਇਸ ਸਮੇਂ ਦੇ ਦੌਰਾਨ ਤੁਹਾਨੂੰ ਰੁਕਾਵਟਾਂ ਅਤੇ ਅਣਕਿਆਸੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਚਣ ਲਈ, ਤੁਹਾਨੂੰ ਧਿਆਨ ਨਾਲ ਯੋਜਨਾ ਬਣਾਉਣ ਅਤੇ ਰਣਨੀਤਕ ਤੌਰ 'ਤੇ ਕੰਮ ਕਰਨ ਦੀ ਲੋੜ ਹੈ।
ਕਰੀਅਰ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਹਾਡੇ 'ਤੇ ਕੰਮ ਦਾ ਦਬਾਅ ਬਹੁਤ ਵੱਧ ਸਕਦਾ ਹੈ। ਇਹ ਰੁਝੇਵਿਆਂ ਅਤੇ ਵਧੀਆਂ ਹੋਈਆਂ ਜ਼ਿੰਮੇਵਾਰੀਆਂ ਦੇ ਕਾਰਨ ਹੋ ਸਕਦਾ ਹੈ। ਵਪਾਰੀਆਂ ਲਈ ਨਫ਼ੇ ਅਤੇ ਨੁਕਸਾਨ ਦੋਵਾਂ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ, ਤੁਹਾਨੂੰ ਮੁਨਾਫ਼ੇ ਨਾਲੋਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਵਿੱਤ ਦੇ ਮਾਮਲਿਆਂ ਵਿੱਚ, ਤੁਹਾਨੂੰ ਅਚਾਨਕ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਕਾਰਨ, ਤੁਸੀਂ ਨਿਰਾਸ਼ ਮਹਿਸੂਸ ਕਰ ਸਕਦੇ ਹੋ।
ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗਲਤਫਹਿਮੀਆਂ ਅਤੇ ਬਹਿਸ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੇ ਹਨ। ਸਿਹਤ ਦੇ ਮਾਮਲੇ ਵਿੱਚ, ਤੁਹਾਨੂੰਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨਆਪਣੀਆਂ ਲੱਤਾਂ ਅਤੇ ਗੋਡਿਆਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਹੋਰ ਸਾਵਧਾਨ ਰਹਿਣ ਅਤੇ ਆਪਣੀ ਦੇਖਭਾਲ਼ ਕਰਨ ਦੀ ਲੋੜ ਹੈ।
ਉਪਾਅ: ਤੁਸੀਂ ਐਤਵਾਰ ਦੇ ਦਿਨ ਸੂਰਜ ਦੇਵਤਾ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦੇ ਬਾਰ੍ਹਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਉਹ ਤੁਹਾਡੇ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਮੀਨ ਰਾਸ਼ੀ ਵਿੱਚ ਸੂਰਜ ਦਾ ਗੋਚਰ ਤੁਹਾਡੇ ਅਤੇ ਤੁਹਾਡੇ ਦੋਸਤਾਂ ਅਤੇ ਸਹਿਕਰਮੀਆਂ ਦੇ ਵਿਚਕਾਰ ਮੱਤਭੇਦ ਨੂੰ ਦਰਸਾਉਂਦਾ ਹੈ। ਇਸ ਨਾਲ਼ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਸਕਦੀ ਹੈ।
ਕਰੀਅਰ ਦੇ ਖੇਤਰ ਵਿੱਚ, ਤੁਹਾਨੂੰ ਆਪਣੀ ਨੌਕਰੀ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਜਾਂ ਤੁਹਾਡਾ ਤਬਾਦਲਾ ਕਿਸੇ ਅਣਜਾਣ ਜਗ੍ਹਾ 'ਤੇ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਹ ਬਦਲਾਅ ਪਸੰਦ ਨਾ ਆਵੇ। ਕਾਰੋਬਾਰ ਦੀ ਗੱਲ ਕਰੀਏ ਤਾਂ, ਇਸ ਸਮੇਂ ਦੇ ਦੌਰਾਨ ਤੁਸੀਂ ਅਜਿਹੇ ਮੌਕੇ ਗੁਆ ਸਕਦੇ ਹੋ, ਜੋ ਤੁਹਾਨੂੰ ਵਧੇਰੇ ਮੁਨਾਫ਼ਾ ਦੇ ਸਕਦੇ ਹਨ। ਇਸ ਸਥਿਤੀ ਤੋਂ ਬਚਣ ਲਈ, ਤੁਹਾਨੂੰ ਇੱਕ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪੈਸੇ ਦੇ ਮਾਮਲੇ ਵਿੱਚ, ਤੁਹਾਨੂੰ ਲੰਬੀ ਯਾਤਰਾ ਦੇ ਦੌਰਾਨ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਾਂ ਤੁਹਾਨੂੰ ਉਧਾਰ ਦਿੱਤੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।
ਨਿੱਜੀ ਜ਼ਿੰਦਗੀ ਵਿੱਚ, ਅਣਜਾਣੇ ਵਿੱਚ ਹੀ ਤੁਹਾਡੀਆਂ ਗੱਲਾਂ ਨਾਲ਼ ਤੁਹਾਡੇ ਜੀਵਨ ਸਾਥੀ ਨੂੰ ਠੇਸ ਪਹੁੰਚ ਸਕਦੀ ਹੈ। ਇਸ ਕਾਰਨ, ਰਿਸ਼ਤੇ ਵਿੱਚ ਸ਼ਾਂਤੀ ਅਤੇ ਖੁਸ਼ੀ ਬਣਾ ਕੇ ਰੱਖਣਾ ਮੁਸ਼ਕਲ ਹੋ ਸਕਦਾ ਹੈ।ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨਤੁਹਾਨੂੰ ਆਪਣੀ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਸ ਸਮੇਂ ਤੁਹਾਨੂੰ ਤੇਜ਼ ਜ਼ੁਕਾਮ ਹੋਣ ਦਾ ਖ਼ਤਰਾ ਹੈ।
ਉਪਾਅ: ਤੁਸੀਂ ਬੁੱਧਵਾਰ ਦੇ ਦਿਨ ਭਗਵਾਨ ਲਕਸ਼ਮੀ ਨਰਾਇਣ ਦੇ ਲਈ ਹਵਨ ਕਰਵਾਓ।
ਕੰਨਿਆ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਤੁਲਾ ਰਾਸ਼ੀ ਦੇ ਗਿਆਰ੍ਹਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਉਹ ਤੁਹਾਡੇ ਨੌਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਜਦੋਂ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਤੁਹਾਨੂੰ ਆਪਣੇ ਕੰਮ ਵਿੱਚ ਬਹੁਤ ਸਫਲਤਾ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਦੇ ਦੌਰਾਨ, ਦੂਜਿਆਂ ਦੀ ਸੇਵਾ ਕਰਨ ਦੀ ਭਾਵਨਾ ਤੁਹਾਡੇ ਅੰਦਰ ਮਜ਼ਬੂਤ ਹੋਵੇਗੀ।
ਕਰੀਅਰ ਦੀ ਗੱਲ ਕਰੀਏ ਤਾਂ, ਤੁਸੀਂ ਇਸ ਸਮੇਂ ਕੰਮ ਵਿੱਚ ਡੁੱਬੇ ਹੋ ਸਕਦੇ ਹੋ। ਕਾਰਜ ਸਥਾਨ ਵਿੱਚ ਤੁਹਾਡੇ ਸੀਨੀਅਰ ਅਧਿਕਾਰੀਆਂ ਨਾਲ ਚੰਗੇ ਸਬੰਧ ਬਣਨਗੇ, ਜਿਸ ਨਾਲ ਤੁਹਾਨੂੰ ਲਾਭ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਕਾਰੋਬਾਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਸੀਂ ਉੱਚੇ ਟੀਚੇ ਪ੍ਰਾਪਤ ਕਰੋਗੇ, ਜਿਸ ਦੇ ਨਤੀਜੇ ਵਜੋਂ ਤੁਹਾਡੇ ਮੁਨਾਫ਼ੇ ਵਿੱਚ ਵਾਧਾ ਹੋਵੇਗਾ। ਪੈਸੇ ਦੇ ਮਾਮਲੇ ਵਿੱਚ, ਤੁਹਾਡੀ ਆਮਦਨ ਵਿੱਚ ਸਥਿਰਤਾ ਰਹੇਗੀ। ਤੁਹਾਨੂੰ ਆਪਣਾ ਪੈਸਾ ਵਧਾਉਣ ਅਤੇ ਦੌਲਤ ਇਕੱਠੀ ਕਰਨ ਦੇ ਮੌਕੇ ਮਿਲਣਗੇ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ, ਤੁਹਾਡੀਆਂ ਗੱਲਾਂ ਨਾਲ਼ ਤੁਹਾਡੇ ਜੀਵਨ ਸਾਥੀ ਨੂੰ ਸੰਤੁਸ਼ਟੀ ਮਿਲੇਗੀ ਅਤੇ ਤੁਸੀਂ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਵੱਲ ਅੱਗੇ ਵਧੋਗੇ। ਸਿਹਤ ਦੇ ਮਾਮਲੇ ਵਿੱਚ, ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋਗੇ। ਇਸ ਦੇ ਨਾਲ ਹੀ, ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ ਅਤੇ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਮਹਿਸੂਸ ਕਰੋਗੇ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦੇ ਦਸਵੇਂ ਘਰ ਦਾ ਸੁਆਮੀ ਸੂਰਜ ਗ੍ਰਹਿ ਹੈ ਅਤੇ ਹੁਣ ਜਦੋਂ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ, ਤਾਂ ਤੁਹਾਡੇ ਪੰਜਵੇਂ ਘਰ ਵਿੱਚ ਰਹੇਗਾ।ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਦੇ ਦੌਰਾਨ, ਤੁਸੀਂ ਆਪਣੇ ਕੰਮ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਸਕੋਗੇ ਅਤੇ ਸਬੰਧਤ ਖੇਤਰਾਂ ਵਿੱਚ ਆਪਣੇ ਗਿਆਨ ਨੂੰ ਵਧਾਉਣ ਲਈ ਉਤਸੁਕ ਹੋਵੋਗੇ।
ਕਰੀਅਰ ਦੀ ਗੱਲ ਕਰੀਏ ਤਾਂ ਇਸ ਸਮੇਂ ਦੇ ਦੌਰਾਨ ਤੁਹਾਡੀ ਬੁੱਧੀ ਅਤੇ ਕੁਸ਼ਲਤਾ ਵਧੇਗੀ। ਇਸ ਨਾਲ ਤੁਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਰ ਸਕੋਗੇ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਖਾਸ ਕਰਕੇ ਸ਼ੇਅਰ ਬਜ਼ਾਰ ਵਿੱਚ ਟ੍ਰੇਡ ਕਰਦੇ ਹਨ, ਉਨ੍ਹਾਂ ਲਈ ਇਹ ਗੋਚਰ ਉੱਤਮਤਾ ਅਤੇ ਸਫਲਤਾ ਪ੍ਰਾਪਤ ਕਰਨ ਦੇ ਬਹੁਤ ਸਾਰੇ ਮੌਕੇ ਲਿਆ ਸਕਦਾ ਹੈ। ਵਿੱਤ ਦੇ ਮਾਮਲੇ ਵਿੱਚ ਤੁਹਾਡੀ ਸਥਿਤੀ ਅਨੁਕੂਲ ਰਹਿਣ ਵਾਲੀ ਹੈ। ਤੁਹਾਨੂੰ ਲਾਭ ਹੋਣ ਦੇ ਸੰਕੇਤ ਹਨ। ਇਸ ਦੇ ਨਾਲ ਹੀ ਤੁਸੀਂ ਆਪਣੇ ਭਵਿੱਖ ਲਈ ਪੈਸੇ ਦੀ ਬੱਚਤ ਵੀ ਕਰ ਸਕੋਗੇ।
ਆਪਣੀ ਨਿੱਜੀ ਜ਼ਿੰਦਗੀ ਵਿੱਚ, ਤੁਸੀਂ ਆਪਣੇ ਸਾਥੀ ਦੇ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਦੀ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੋਗੇ। ਸਿਹਤ ਦੇ ਪ੍ਰਤੀ ਤੁਹਾਡੇ ਦ੍ਰਿੜ ਇਰਾਦੇ ਦੇ ਕਾਰਨ, ਤੁਹਾਡੀ ਸਮੁੱਚੀ ਸਿਹਤ ਚੰਗੀ ਰਹੇਗੀ। ਤੁਸੀਂ ਇਸ ਸਮੇਂ ਤੰਦਰੁਸਤ ਮਹਿਸੂਸ ਕਰੋਗੇ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।
ਬ੍ਰਿਸ਼ਚਕ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਧਨੂੰ ਰਾਸ਼ੀ ਦੇ ਨੌਵੇਂ ਘਰ ਦਾ ਸੁਆਮੀ ਸੂਰਜ ਦੇਵ ਹੈ ਅਤੇ ਹੁਣ ਜਦੋਂ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ, ਤਾਂ ਉਹ ਤੁਹਾਡੇ ਚੌਥੇ ਘਰ ਵਿੱਚ ਹੋਵੇਗਾ। ਇਸ ਸਮੇਂ ਦੇ ਦੌਰਾਨ, ਤੁਹਾਡੇ ਪਰਿਵਾਰ ਅਤੇ ਸਮਾਜਿਕ ਦਾਇਰੇ ਵਿੱਚ ਖੁਸ਼ੀ ਵਧੇਗੀ। ਤੁਹਾਡੇ ਘਰ ਵਿੱਚ ਕਿਸੇ ਸ਼ੁਭ ਕਾਰਜ ਦਾ ਆਯੋਜਨ ਵੀ ਕੀਤਾ ਜਾ ਸਕਦਾ ਹੈ।
ਤੁਹਾਨੂੰ ਕਰੀਅਰ ਦੇ ਖੇਤਰ ਵਿੱਚ ਹੋਰ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਤੁਹਾਨੂੰ ਆਪਣੀ ਮੌਜੂਦਾ ਨੌਕਰੀ ਵਿੱਚ ਕਿਸਮਤ ਦਾ ਸਾਥ ਮਿਲੇਗਾ। ਜੇਕਰ ਤੁਸੀਂ ਇੱਕ ਕਾਰੋਬਾਰੀ ਹੋ, ਤਾਂ ਤੁਹਾਨੂੰ ਆਊਟਸੋਰਸਿੰਗ ਦੇ ਖੇਤਰ ਵਿੱਚ ਸਫਲਤਾ ਮਿਲ ਸਕਦੀ ਹੈ ਜਾਂ ਤੁਸੀਂ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਵਧੇਰੇ ਸਰਗਰਮ ਹੋ ਸਕਦੇ ਹੋ।ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਵਿੱਚ ਤੁਸੀਂ ਵਿੱਤੀ ਤੌਰ 'ਤੇ ਖੁਸ਼ਹਾਲ ਹੋਵੋਗੇ। ਤੁਸੀਂ ਪੈਸੇ ਦੀ ਬੱਚਤ ਕਰ ਸਕੋਗੇ ਅਤੇ ਇਸ ਨੂੰ ਖਾਸ ਤੌਰ 'ਤੇ ਆਪਣੇ ਜੀਵਨ ਸਾਥੀ 'ਤੇ ਖਰਚ ਕਰ ਸਕਦੇ ਹੋ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਸਮੇਂ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਰਿਸ਼ਤਾ ਮਜ਼ਬੂਤ ਹੋਵੇਗਾ। ਤੁਸੀਂ ਦੋਵੇਂ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ। ਸਿਹਤ ਬਾਰੇ ਗੱਲ ਕਰੀਏ ਤਾਂ ਇਸ ਸਮੇਂ ਤੁਹਾਡੇ ਅੰਦਰ ਸਕਾਰਾਤਮਕ ਊਰਜਾ ਵਧੇਗੀ, ਜਿਸ ਨਾਲ ਤੁਹਾਡੀ ਸਮੁੱਚੀ ਸਿਹਤ ਨੂੰ ਲਾਭ ਹੋਵੇਗਾ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਬ੍ਰਹਸਪਤਾਯ ਨਮਹ:' ਮੰਤਰ ਦਾ ਜਾਪ ਕਰੋ।
ਮਕਰ ਰਾਸ਼ੀ ਦੇ ਅੱਠਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਉਹ ਤੁਹਾਡੇ ਤੀਜੇ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਜਦੋਂ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰਦਾ ਹੈ, ਤਾਂ ਇਹ ਸੰਭਾਵਨਾ ਹੁੰਦੀ ਹੈ ਕਿ ਤੁਹਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ, ਤੁਹਾਡੀ ਤਰੱਕੀ ਦੇ ਰਸਤੇ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸ ਸਮੇਂ ਦੇ ਦੌਰਾਨ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਤੁਹਾਡੇ ਕਰੀਅਰ ਵਿੱਚ ਕੁਝ ਕੀਮਤੀ ਮੌਕੇ ਗੁਆਉਣ ਕਾਰਨ ਤੁਹਾਡੀ ਚਿੰਤਾ ਵਧ ਸਕਦੀ ਹੈ। ਕਾਰੋਬਾਰੀ ਆਪਣੇ ਮੌਜੂਦਾ ਕਾਰੋਬਾਰ ਵਿੱਚ ਤਸੱਲੀਬਖਸ਼ ਮੁਨਾਫ਼ਾ ਨਾ ਮਿਲਣ ਕਾਰਨ ਆਪਣਾ ਖੇਤਰ ਬਦਲਣ ਬਾਰੇ ਸੋਚ ਸਕਦੇ ਹਨ। ਵਿੱਤ ਦੀ ਗੱਲ ਕਰੀਏ ਤਾਂ, ਯਾਤਰਾ ਦੇ ਦੌਰਾਨ ਲਾਪਰਵਾਹੀ ਕਾਰਨ ਤੁਹਾਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਨਿੱਜੀ ਪੱਧਰ 'ਤੇ, ਤੁਸੀਂ ਆਪਣੇ ਸਾਥੀ ਨੂੰ ਜੋਸ਼ ਵਿੱਚ ਆ ਕੇ ਕੁਝ ਕਹਿ ਸਕਦੇ ਹੋ ਅਤੇ ਇਸ ਕਾਰਨ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਗਲਤਫਹਿਮੀ ਪੈਦਾ ਹੋਣ ਦੀ ਸੰਭਾਵਨਾ ਹੈ। ਸਿਹਤ ਦੇ ਲਿਹਾਜ਼ ਨਾਲ ਵੇਖੀਏ ਤਾਂਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੀ ਅਵਧੀ ਵਿੱਚ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਤੁਹਾਨੂੰ ਐਲਰਜੀ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਵਿੱਚ, ਤੁਹਾਨੂੰ ਖਾਸ ਤੌਰ 'ਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।
ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਬਜ਼ੁਰਗਾਂ ਨੂੰ ਅੰਨ ਦਾ ਦਾਨ ਕਰਨਾ ਚਾਹੀਦਾ ਹੈ।
ਕੁੰਭ ਰਾਸ਼ੀ ਦੇ ਸੱਤਵੇਂ ਘਰ ਦਾ ਸੁਆਮੀ ਸੂਰਜ ਦੇਵਤਾ ਹੈ ਅਤੇ ਹੁਣ ਇਸ ਗੋਚਰ ਦੇ ਦੌਰਾਨ ਉਹ ਤੁਹਾਡੇ ਦੂਜੇ ਘਰ ਵਿੱਚ ਹੋਵੇਗਾ। ਮੀਨ ਰਾਸ਼ੀ ਵਿੱਚ ਸੂਰਜ ਦੇ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਦੋਸਤਾਂ ਨਾਲ ਗੱਲ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਪੈਸੇ ਉਧਾਰ ਦੇਣ ਨਾਲ ਵਿੱਤੀ ਨੁਕਸਾਨ ਹੋਣ ਦਾ ਖ਼ਤਰਾ ਹੈ।
ਤੁਸੀਂ ਆਪਣੇ ਸੀਨੀਅਰ ਅਧਿਕਾਰੀਆਂ ਦਾ ਵਿਸ਼ਵਾਸ ਜਿੱਤ ਕੇ ਕੰਮ ਵਾਲੀ ਥਾਂ 'ਤੇ ਆਪਣੀ ਸਾਖ ਵਧਾ ਸਕਦੇ ਹੋ। ਕਾਰੋਬਾਰ ਦੇ ਖੇਤਰ ਵਿੱਚ, ਤੁਸੀਂ ਹੌਲ਼ੀ-ਹੌਲ਼ੀ ਤਰੱਕੀ ਕਰੋਗੇ ਅਤੇ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡਣ ਦੇ ਯੋਗ ਹੋਵੋਗੇ। ਤੁਹਾਡੇ ਆਰਥਿਕ ਜੀਵਨ ਵਿੱਚ, ਇਸ ਅਵਧੀ ਦੇ ਦੌਰਾਨ, ਤੁਹਾਨੂੰ ਵਿਦੇਸ਼ੀ ਸਰੋਤਾਂ ਤੋਂ ਮੁਨਾਫ਼ਾ ਕਮਾਉਣ ਦੇ ਮੌਕੇ ਮਿਲ ਸਕਦੇ ਹਨ।
ਤੁਹਾਡੀ ਨਿੱਜੀ ਜ਼ਿੰਦਗੀ ਵਿੱਚ, ਤੁਹਾਡਾ ਪੂਰਾ ਧਿਆਨ ਆਪਣੇ ਜੀਵਨ ਸਾਥੀ ਦੇ ਨਾਲ ਸੁਹਿਰਦ ਸਬੰਧ ਬਣਾ ਕੇ ਰੱਖਣ ਅਤੇ ਆਪਸੀ ਸਮਝ ਵਧਾਉਣ 'ਤੇ ਹੋਵੇਗਾ।ਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਨਾਲ ਨਾ ਕੇਵਲ ਤੁਹਾਡੀ ਸਿਹਤ ਚੰਗੀ ਰਹੇਗੀ, ਬਲਕਿ ਤੁਸੀਂ ਜ਼ਿਆਦਾ ਬੱਚਤ ਵੀ ਕਰ ਸਕੋਗੇ।
ਉਪਾਅ: ਤੁਸੀਂ ਹਰ ਰੋਜ਼ 44 ਵਾਰ 'ॐ ਸ਼ਨੈਸ਼ਚਰਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦੇ ਛੇਵੇਂ ਘਰ ਦਾ ਸੁਆਮੀ ਸੂਰਜ ਹੈ ਅਤੇ ਹੁਣ ਸੂਰਜ ਦੇ ਮੀਨ ਰਾਸ਼ੀ ਵਿੱਚ ਗੋਚਰ ਦੇ ਦੌਰਾਨ ਉਹ ਤੁਹਾਡੇ ਪਹਿਲੇ ਘਰ ਵਿੱਚ ਹੋਵੇਗਾ। ਇਸ ਦੌਰਾਨ ਤੁਹਾਨੂੰ ਕਰਜ਼ੇ ਅਤੇ ਸਿਹਤ ਸਬੰਧੀ ਸਮੱਸਿਆਵਾਂ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਵਧੀ ਦੇ ਦੌਰਾਨ, ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਤੁਹਾਨੂੰ ਪੈਸਾ ਉਧਾਰ ਲੈਣਾ ਪੈ ਸਕਦਾ ਹੈ।
ਕਰੀਅਰ ਦੇ ਖੇਤਰ ਵਿੱਚ, ਤੁਸੀਂ ਇਸ ਸਮੇਂ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੋਵੋਗੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਵਧੇਰੇ ਪੇਸ਼ੇਵਰ ਢੰਗ ਨਾਲ ਨਿਭਾਓਗੇ। ਅਜਿਹੇ ਸੰਕੇਤ ਹਨ ਕਿ ਵਪਾਰੀ ਔਸਤ ਮੁਨਾਫ਼ਾ ਕਮਾਉਣਗੇ। ਹੋ ਸਕਦਾ ਹੈ ਕਿ ਤੁਹਾਨੂੰ ਕੋਈ ਲਾਭ ਜਾਂ ਹਾਨੀ ਨਾ ਹੋਵੇ। ਤੁਹਾਡੇ ਵਿੱਤੀ ਜੀਵਨ ਵਿੱਚ ਇਸ ਸਮੇਂ ਤੁਹਾਡੀ ਆਮਦਨ ਦੇ ਨਾਲ਼-ਨਾਲ਼ ਤੁਹਾਡੇ ਖਰਚੇ ਵੀ ਵਧਣ ਦੀ ਸੰਭਾਵਨਾ ਹੈ।
ਤੁਹਾਡੇ ਨਿੱਜੀ ਜੀਵਨ ਵਿੱਚ, ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਬਹਿਸ ਅਤੇ ਲੜਾਈਆਂ ਵਧ ਸਕਦੀਆਂ ਹਨ, ਇਸ ਲਈ ਇਸ ਸਮੇਂ ਤੁਹਾਨੂੰ ਆਪਣੇ ਸਾਥੀ ਦੇ ਨਾਲ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਹੈ। ਸਿਹਤ ਦੇ ਪੱਖ ਤੋਂ ਦੇਖੀਏ ਤਾਂਸੂਰਜ ਦਾ ਮੀਨ ਰਾਸ਼ੀ ਵਿਚ ਗੋਚਰ ਹੋਣ ਦੇ ਦੌਰਾਨਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਹੋਣ ਦਾ ਖ਼ਤਰਾ ਹੈ।
ਉਪਾਅ: ਤੁਸੀਂ ਹਰ ਰੋਜ਼ 41 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।
ਮੀਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
1. ਸੂਰਜ ਦਾ ਮੀਨ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
14 ਮਾਰਚ, 2025 ਨੂੰ ਸੂਰਜ ਮੀਨ ਰਾਸ਼ੀ ਵਿੱਚ ਗੋਚਰ ਕਰੇਗਾ।
2. ਵੈਦਿਕ ਜੋਤਿਸ਼ ਵਿੱਚ ਸੂਰਜ ਕਿਸ ਦਾ ਕਾਰਕ ਹੈ?
ਸੂਰਜ ਆਤਮਾ, ਹੰਕਾਰ, ਪ੍ਰਸ਼ਾਸਨ, ਪ੍ਰਤੀਨਿਧਤਾ ਦੀ ਯੋਗਤਾ ਅਤੇ ਪਿਤਾ ਦਾ ਕਾਰਕ ਹੈ।
3. ਮੀਨ ਰਾਸ਼ੀ ਦਾ ਸੁਆਮੀ ਕਿਹੜਾ ਗ੍ਰਹਿ ਹੈ?
ਮੀਨ ਰਾਸ਼ੀ ਦਾ ਸੁਆਮੀ ਬ੍ਰਹਸਪਤੀ ਗ੍ਰਹਿ ਹੈ।