ਬੁੱਧ ਕਰਕ ਰਾਸ਼ੀ ਵਿੱਚ ਅਸਤ (29 ਅਗਸਤ, 2025)

Author: Charu Lata | Updated Thu, 12 Jun 2025 06:30 PM IST

ਬੁੱਧ ਕਰਕ ਰਾਸ਼ੀ ਵਿੱਚ ਅਸਤ 29 ਅਗਸਤ 2025 ਨੂੰ ਹੋਵੇਗਾ। ਬੁੱਧ ਗ੍ਰਹਿ ਸੂਰਜ ਦੇ ਬਹੁਤ ਨੇੜੇ ਹੋਣ ਕਾਰਨ ਅਕਸਰ ਅਸਤ ਹੋ ਜਾਂਦਾ ਹੈ। ਇਸੇ ਕਰਕੇ ਇਸ ਨੂੰ ਅਸਤ ਹੋਣ ਦਾ ਦੋਸ਼ ਨਹੀਂ ਲੱਗਦਾ, ਪਰ ਫਿਰ ਵੀ ਬੁੱਧ ਗ੍ਰਹਿ ਜਿਨ੍ਹਾਂ ਚੀਜ਼ਾਂ ਦਾ ਕਾਰਕ ਹੁੰਦਾ ਹੈ, ਉਨ੍ਹਾਂ ਚੀਜ਼ਾਂ 'ਤੇ ਭਾਵੇਂ ਮਾਮੂਲੀ ਹੀ ਸਹੀ, ਪਰ ਬੁੱਧ ਦੇ ਅਸਤ ਹੋਣ ਦਾ ਪ੍ਰਭਾਵ ਪੈਂਦਾ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਬੁੱਧ ਬੁੱਧੀ ਦੇ ਨਾਲ-ਨਾਲ ਬੋਲਬਾਣੀ ਦਾ ਵੀ ਕਾਰਕ ਗ੍ਰਹਿ ਹੈ। ਅਜਿਹੀ ਸਥਿਤੀ ਵਿੱਚ, ਬੁੱਧ ਲੋਕਾਂ ਨੂੰ ਕੁਸ਼ਲ ਬੁਲਾਰੇ, ਲੇਖਕ, ਅਧਿਆਪਕ, ਅਤੇ ਨਾਲ ਹੀ ਮਿਲਣਸਾਰ ਵੀ ਬਣਾਉਂਦਾ ਹੈ। ਇਸ ਤੋਂ ਇਲਾਵਾ, ਬੁੱਧ ਲੋਕਾਂ ਨੂੰ ਵਪਾਰ ਬਾਰੇ ਗਿਆਨਵਾਨ ਬਣਾਉਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਬੁੱਧ ਨੂੰ ਸੂਰਜ ਦੇ ਸਭ ਤੋਂ ਨੇੜੇ ਦੇ ਗ੍ਰਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।


ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਜਾਣੋ ਕਰਕ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦਾ ਆਪਣੇ ਜੀਵਨ ‘ਤੇ ਪ੍ਰਭਾਵ

ਇਸ ਲਈ ਜਦੋਂ ਵੀ ਸੂਰਜ ਤੋਂ ਅੰਸ਼ਕ ਨੇੜਤਾ ਹੁੰਦੀ ਹੈ, ਤਾਂ ਬੁੱਧ ਅਸਤ ਹੋ ਜਾਂਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਅਸਤ ਹੋਣ ਦਾ ਦੋਸ਼ ਦੂਜੇ ਗ੍ਰਹਾਂ 'ਤੇ ਜ਼ਿਆਦਾ ਲੱਗਦਾ ਹੈ, ਇਸ ਨੂੰ ਬੁੱਧ ਗ੍ਰਹਿ 'ਤੇ ਲਗਭਗ ਨਾ-ਮਾਤਰ ਮੰਨਿਆ ਜਾਂਦਾ ਹੈ, ਪਰ ਫੇਰ ਵੀ ਜਿਨ੍ਹਾਂ ਚੀਜ਼ਾਂ ਦਾ ਬੁੱਧ ਕਾਰਕ ਹੁੰਦਾ ਹੈ, ਇਸ ਦਾ ਉਨ੍ਹਾਂ ਚੀਜ਼ਾਂ 'ਤੇ ਜ਼ਰੂਰ ਪ੍ਰਭਾਵ ਪੈਂਦਾ ਹੈ। ਬੁੱਧ ਗ੍ਰਹਿ 29 ਅਗਸਤ 2025 ਨੂੰ ਕਰਕ ਵਿੱਚ ਰਹਿੰਦੇ ਹੋਏ ਅਸਤ ਹੋ ਰਿਹਾ ਹੈ। ਇਸ ਵਾਰ ਬੁੱਧ ਲੰਬੇ ਸਮੇਂ ਲਈ ਅਸਤ ਰਹਿਣ ਵਾਲ਼ਾ ਹੈ।

ਯਾਨੀ ਕਿ, ਬੁੱਧ ਗ੍ਰਹਿ 2 ਅਕਤੂਬਰ 2025 ਨੂੰ ਉਦੇ ਹੋਵੇਗਾ। ਯਾਨੀ ਕਿ, ਬੁੱਧ ਗ੍ਰਹਿ 29 ਅਗਸਤ 2025 ਨੂੰ ਦੁਪਹਿਰ 15:44 ਵਜੇ ਅਸਤ ਹੋਵੇਗਾ ਅਤੇ 2 ਅਕਤੂਬਰ 2025 ਨੂੰ ਸ਼ਾਮ 5:25 ਵਜੇ ਉਦੇ ਹੋਵੇਗਾ। ਪਰ ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਜਦੋਂ ਬੁੱਧ ਅਸਤ ਹੋਵੇਗਾ ਤਾਂ ਇਹ ਕਰਕੇ ਰਾਸ਼ੀ ਵਿੱਚ ਹੋਵੇਗਾ, ਪਰ ਜਦੋਂ ਇਹ ਉਦੇ ਹੋਵੇਗਾ, ਤਾਂ ਇਹ ਆਪਣੀ ਰਾਸ਼ੀ ਕੰਨਿਆ ਵਿੱਚ ਪਹੁੰਚ ਚੁੱਕਾ ਹੋਵੇਗਾ। ਯਾਨੀ ਕਿ, ਅਸਤ ਰਹਿੰਦੇ ਰਹਿੰਦੇ ਬੁੱਧ ਕਰਕ, ਸਿੰਘ ਅਤੇ ਕੰਨਿਆ ਰਾਸ਼ੀ ਵਿੱਚੋਂ ਨਿੱਕਲ਼ੇਗਾ। ਇਸ ਲਈ ਇਸ ਲੇਖ ਵਿੱਚ ਅਸੀਂ ਬੁੱਧ ਦੀ ਮੌਜੂਦਾ ਰਾਸ਼ੀ ਨਾਲੋਂ ਜ਼ਿਆਦਾ ਸੁਆਮਿੱਤਵ ਦੇ ਆਧਾਰ 'ਤੇ ਭਵਿੱਖਬਾਣੀ ਕਰਾਂਗੇ। ਤਾਂ ਆਓ ਜਾਣੀਏ ਕਿ ਬੁੱਧ ਕਰਕ ਰਾਸ਼ੀ ਵਿੱਚ ਅਸਤ ਹੋਣ ਦਾ ਤੁਹਾਡੀ ਲਗਨ ਜਾਂ ਰਾਸ਼ੀ 'ਤੇ ਕੀ ਪ੍ਰਭਾਵ ਪਵੇਗਾ।

ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ:: Mercury Combust in Cancer

ਇੱਥੇ ਦਿੱਤੀ ਗਈ ਭਵਿੱਖਬਾਣੀ ਤੁਹਾਡੀ ਚੰਦਰ ਰਾਸ਼ੀ ‘ਤੇ ਅਧਾਰਿਤ ਹੈ। ਜੇਕਰ ਤੁਹਾਨੂੰ ਆਪਣੀ ਚੰਦਰ ਰਾਸ਼ੀ ਨਹੀਂ ਪਤਾ ਹੈ, ਤਾਂ ਸਾਡੇ ਚੰਦਰ ਰਾਸ਼ੀ ਕੈਲਕੁਲੇਟਰ ਦੀ ਮੱਦਦ ਨਾਲ਼ ਤੁਸੀਂ ਆਪਣੀ ਚੰਦਰ ਰਾਸ਼ੀ ਮੁਫ਼ਤ ਵਿੱਚ ਜਾਣ ਸਕਦੇ ਹੋ।

ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ : बुध कर्क राशि में अस्त

ਕਰਕ ਰਾਸ਼ੀ ਵਿੱਚ ਬੁੱਧ ਅਸਤ : ਰਾਸ਼ੀ ਅਨੁਸਾਰ ਰਾਸ਼ੀਫਲ ਅਤੇ ਉਪਾਅ

ਮੇਖ਼ ਰਾਸ਼ੀ

ਮੇਖ਼ ਰਾਸ਼ੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ ਅਤੇ ਅਸਤ ਰਹਿੰਦੇ ਹੋਏ ਬੁੱਧ ਤੁਹਾਡੇ ਚੌਥੇ, ਪੰਜਵੇਂ ਅਤੇ ਛੇਵੇਂ ਘਰ ਵਿੱਚ ਗੋਚਰ ਕਰੇਗਾ। ਤੁਸੀਂ ਪ੍ਰਤੀਯੋਗਿਤਾ ਵਾਲ਼ੇ ਮਾਮਲਿਆਂ ਵਿੱਚ ਥੋੜਾ ਜਿਹਾ ਅਸਹਿਜ ਮਹਿਸੂਸ ਕਰ ਸਕਦੇ ਹੋ। ਇਸ ਦੇ ਨਾਲ ਹੀ ਪਹਿਲੇ ਕੁਝ ਦਿਨਾਂ ਵਿੱਚ ਬੁੱਧ ਦਾ ਗੋਚਰ ਅਨੁਕੂਲ ਨਾ ਹੋਣ ਕਾਰਨ ਤੁਸੀਂ ਥੋੜ੍ਹਾ ਤਣਾਅ ਵਿੱਚ ਵੀ ਰਹਿ ਸਕਦੇ ਹੋ। ਵਿਦਿਆਰਥੀਆਂ ਨੂੰ ਆਪਣੇ ਵਿਸ਼ੇ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਕੁਝ ਮੁਸ਼ਕਲ ਆ ਸਕਦੀ ਹੈ।

ਉਪਾਅ: ਗਾਂ ਨੂੰ ਦੇਸੀ ਘਿਓ ਵਾਲ਼ੀ ਰੋਟੀ ਖੁਆਓ।

ਮੇਖ਼ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਬ੍ਰਿਸ਼ਭ ਰਾਸ਼ੀ

ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਤੀਜੇ, ਚੌਥੇ ਅਤੇ ਪੰਜਵੇਂ ਘਰ ਵਿੱਚ ਹੋਵੇਗਾ। ਪੰਜਵੇਂ ਘਰ ਵਿੱਚ ਬੁੱਧ ਦਾ ਗੋਚਰ ਕਮਜ਼ੋਰ ਨਤੀਜੇ ਦੇਣ ਵਾਲ਼ਾ ਕਿਹਾ ਜਾਂਦਾ ਹੈ, ਪਰ ਬੁੱਧ ਆਪਣੀ ਹੀ ਰਾਸ਼ੀ ਵਿੱਚ ਰਹੇਗਾ। ਇਸ ਲਈ ਇਹ ਕੋਈ ਨਕਾਰਾਤਮਕ ਨਤੀਜੇ ਨਹੀਂ ਦੇਵੇਗਾ। ਇਸ ਲਈ, ਗੋਚਰ ਦੇ ਆਧਾਰ 'ਤੇ ਬੁੱਧ ਤੋਂ ਚੰਗੇ ਨਤੀਜੇ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰ ਅਸਤ ਹੋਣ ਕਾਰਨ ਬੁੱਧ ਵਿੱਤੀ ਮਾਮਲਿਆਂ ਵਿੱਚ ਕੁਝ ਕਮਜ਼ੋਰੀ ਪੈਦਾ ਕਰ ਸਕਦਾ ਹੈ।

ਕਈ ਵਾਰ, ਪਰਿਵਾਰਕ ਮਾਮਲਿਆਂ ਵਿੱਚ ਵੀ ਕੁਝ ਮੁਸ਼ਕਲਾਂ ਜਾਂ ਸਮੱਸਿਆਵਾਂ ਵੇਖੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਬੁੱਧ ਦੇ ਅਸਤ ਹੋਣ ਦੇ ਸਮੇਂ ਦੇ ਦੌਰਾਨ ਗੱਲਬਾਤ ਦੇ ਢੰਗ 'ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਬੱਚਿਆਂ ਅਤੇ ਵਿੱਦਿਆ ਨਾਲ ਸਬੰਧਤ ਮਾਮਲਿਆਂ ਨੂੰ ਵੀ ਵਧੇਰੇ ਸਾਵਧਾਨੀ ਨਾਲ ਸੰਭਾਲਣ ਦੀ ਜ਼ਰੂਰਤ ਹੋਵੇਗੀ। ਪ੍ਰੇਮ ਸਬੰਧਾਂ ਨੂੰ ਵੀ ਵਧੇਰੇ ਗੰਭੀਰਤਾ ਨਾਲ ਸੰਭਾਲਣ ਦੀ ਜ਼ਰੂਰਤ ਹੋਵੇਗੀ।

ਉਪਾਅ: ਚਿੜੀਆਂ ਨੂੰ ਦਾਣਾ ਚੁਗਾਓ।

ਬ੍ਰਿਸ਼ਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਲੋਕਾਂ ਦੀ ਕੁੰਡਲੀ ਵਿੱਚ ਬੁੱਧ ਉਨ੍ਹਾਂ ਦੇ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ ਚੌਥੇ ਘਰ ਦਾ ਸੁਆਮੀ ਵੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਦੂਜੇ, ਤੀਜੇ ਅਤੇ ਚੌਥੇ ਘਰ ਵਿੱਚ ਹੋਵੇਗਾ। ਬੁੱਧ ਦੇ ਅਸਤ ਹੋਣ ਦੀ ਅਵਧੀ ਦੇ ਦੌਰਾਨ ਸਿਹਤ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ। ਇਸ ਤੋਂ ਇਲਾਵਾ, ਭੈਣ-ਭਰਾ ਅਤੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾ ਕੇ ਰੱਖਣੇ ਜ਼ਰੂਰੀ ਹਨ।

ਇਸ ਦੇ ਨਾਲ ਹੀ, ਅਸਤ ਰਹਿਣ ਦੇ ਦੂਜੇ ਹਿੱਸੇ ਵਿੱਚ ਘਰੇਲੂ ਮਾਮਲਿਆਂ 'ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੋਵੇਗਾ। ਹਾਲਾਂਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਕਿਸੇ ਵੱਡੀ ਸਮੱਸਿਆ ਦੀ ਸੰਭਾਵਨਾ ਨਹੀਂ ਹੈ, ਪਰ ਜਾਗਰੁਕਤਾ ਦਿਖਾਉਣ ਦੀ ਸਥਿਤੀ ਵਿੱਚ ਨਤੀਜੇ ਹੋਰ ਵੀ ਵਧੀਆ ਹੋ ਸਕਦੇ ਹਨ।

ਉਪਾਅ: ਦਮੇ ਦੇ ਮਰੀਜ਼ਾਂ ਦੀ ਦਵਾਈਆਂ ਖਰੀਦਣ ਵਿੱਚ ਮੱਦਦ ਕਰੋ।

ਮਿਥੁਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕਰਕ ਰਾਸ਼ੀ

ਕਰਕ ਰਾਸ਼ੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਕਰਕ ਰਾਸ਼ੀ ਵਿੱਚ ਬੁੱਧ ਅਸਤ ਤੁਹਾਡੇ ਪਹਿਲੇ, ਦੂਜੇ ਅਤੇ ਤੀਜੇ ਘਰ ਵਿੱਚ ਹੋਵੇਗਾ। ਅਸੀਂ ਆਮ ਤੌਰ 'ਤੇ ਦੂਜੇ ਅਤੇ ਤੀਜੇ ਘਰ ਵਿੱਚ ਬੁੱਧ ਦੇ ਗੋਚਰ ਨੂੰ ਚੰਗੇ ਨਤੀਜੇ ਦੇਣ ਵਾਲ਼ਾ ਕਹਾਂਗੇ, ਪਰ ਅਸਤ ਹੋਣ ਦੇ ਕਾਰਨ ਵਿਦੇਸ਼ਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਥੋੜ੍ਹੀ ਦੇਰੀ ਦੇਖੀ ਜਾ ਸਕਦੀ ਹੈ। ਕਈ ਵਾਰ ਤੁਹਾਡਾ ਵਿਸ਼ਵਾਸ ਵੀ ਹਿੱਲ ਸਕਦਾ ਹੈ, ਪਰ ਇਸ ਦੇ ਬਾਵਜੂਦ, ਤੁਸੀਂ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰ ਸਕੋਗੇ। ਫਿਰ ਵੀ, ਰਾਹੂ, ਕੇਤੂ, ਸ਼ਨੀ, ਮੰਗਲ ਵਰਗੇ ਗ੍ਰਹਾਂ ਦੇ ਪ੍ਰਭਾਵ ਨੂੰ ਦੇਖਦੇ ਹੋਏ ਪਰਿਵਾਰਕ ਸਬੰਧਾਂ ਨੂੰ ਸਾਵਧਾਨੀ ਨਾਲ ਸੰਭਾਲਣਾ ਜ਼ਰੂਰੀ ਹੋਵੇਗਾ।

ਉਪਾਅ: ਨਿਯਮਿਤ ਤੌਰ 'ਤੇ ਗਣੇਸ਼ ਚਾਲੀਸਾ ਦਾ ਪਾਠ ਕਰੋ।

ਕਰਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਸਿੰਘ ਰਾਸ਼ੀ

ਸਿੰਘ ਰਾਸ਼ੀ ਲਈ ਬੁੱਧ ਤੁਹਾਡੀ ਕੁੰਡਲੀ ਵਿੱਚ ਦੂਜੇ ਅਤੇ ਲਾਭ-ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਬਾਰ੍ਹਵੇਂ, ਪਹਿਲੇ ਅਤੇ ਦੂਜੇ ਘਰ ਵਿੱਚ ਹੋਵੇਗਾ। ਲਾਭ-ਘਰ ਦੇ ਸੁਆਮੀ ਦੇ ਅਸਤ ਹੋਣ ਕਾਰਨ ਉਪਲੱਬਧੀਆਂ ਪ੍ਰਾਪਤ ਕਰਨ ਵਿੱਚ ਦੇਰੀ ਹੋ ਸਕਦੀ ਹੈ। ਇਸ ਦੇ ਨਾਲ ਹੀ, ਖਰਚੇ ਤੁਲਨਾਤਮਕ ਤੌਰ 'ਤੇ ਜ਼ਿਆਦਾ ਰਹਿ ਸਕਦੇ ਹਨ। ਕਈ ਵਾਰ ਦੁਚਿੱਤੀ ਦੀ ਸਥਿਤੀ ਦੇਖੀ ਜਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਬਜ਼ੁਰਗਾਂ ਤੋਂ ਸਲਾਹ ਲੈ ਕੇ ਕੰਮ ਕਰਨਾ ਲਾਭਦਾਇਕ ਹੋਵੇਗਾ। ਹਾਲਾਂਕਿ ਵਿੱਤੀ ਅਤੇ ਪਰਿਵਾਰਕ ਮਾਮਲਿਆਂ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ, ਪਰ ਦੂਜੇ ਘਰ ਦੇ ਸੁਆਮੀ ਦੇ ਅਸਤ ਹੋਣ ਅਤੇ ਦੂਜੇ ਘਰ 'ਤੇ ਸ਼ਨੀ ਮੰਗਲ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਨ੍ਹਾਂ ਮਾਮਲਿਆਂ ਵਿੱਚ ਵੀ ਸਾਵਧਾਨੀ ਨਾਲ ਰਹਿਣ ਦੀ ਜ਼ਰੂਰਤ ਹੈ।

ਉਪਾਅ: ਮਾਸ, ਸ਼ਰਾਬ ਅਤੇ ਅੰਡੇ ਆਦਿ ਤੋਂ ਦੂਰ ਰਹੋ।

ਸਿੰਘ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਲਗਨ ਜਾਂ ਰਾਸ਼ੀ ਦਾ ਸੁਆਮੀ ਹੋਣ ਦੇ ਨਾਲ-ਨਾਲ ਦਸਵੇਂ ਘਰ ਦਾ ਵੀ ਸੁਆਮੀ ਹੈ ਅਤੇ ਅਸਤ ਹੋਣ ਦੇ ਸਮੇਂ ਦੇ ਦੌਰਾਨ ਬੁੱਧ ਤੁਹਾਡੇ ਲਾਭ-ਘਰ, ਖਰਚ-ਘਰ ਅਤੇ ਪਹਿਲੇ ਘਰ ਵਿੱਚ ਗੋਚਰ ਕਰੇਗਾ। ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਕਾਰੋਬਾਰ ਵਿੱਚ ਬਿਲਕੁਲ ਵੀ ਜੋਖਮ ਭਰੇ ਫੈਸਲੇ ਨਾ ਲਓ। ਬਜ਼ੁਰਗਾਂ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖੋ। ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ। ਜਿੰਨਾ ਹੋ ਸਕੇ, ਬੇਲੋੜੀਆਂ ਯਾਤਰਾਵਾਂ ਤੋਂ ਬਚਣਾ ਵੀ ਲਾਭਦਾਇਕ ਹੋਵੇਗਾ।

ਉਪਾਅ: ਮੱਥੇ 'ਤੇ ਨਿਯਮਿਤ ਤੌਰ 'ਤੇ ਕੇਸਰ ਦਾ ਟਿੱਕਾ ਲਗਾਓ।

ਕੰਨਿਆ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਤੁਲਾ ਰਾਸ਼ੀ

ਤੁਲਾ ਰਾਸ਼ੀ ਦੀ ਕੁੰਡਲੀ ਵਿੱਚ ਬੁੱਧ ਗ੍ਰਹਿ ਭਾਗ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਅਸਤ ਹੋਣ ਦੇ ਸਮੇਂ ਦੇ ਦੌਰਾਨ ਬੁੱਧ ਕ੍ਰਮਵਾਰ ਦਸਵੇਂ, ਗਿਆਰ੍ਹਵੇਂ ਅਤੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ। ਤੁਹਾਨੂੰ ਵਿਦੇਸ਼ਾਂ ਆਦਿ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਚੰਗਾ ਲਾਭ ਮਿਲ ਸਕਦਾ ਹੈ। ਹਾਲਾਂਕਿ, ਉਮੀਦ ਤੋਂ ਥੋੜ੍ਹਾ ਘੱਟ ਲਾਭ ਵੀ ਦੇਖਣ ਨੂੰ ਮਿਲ ਸਕਦਾ ਹੈ। ਯਾਨੀ ਕਿ ਤੁਹਾਡੀ ਉਮੀਦ ਤੋਂ ਥੋੜ੍ਹਾ ਘੱਟ, ਪਰ ਫਿਰ ਵੀ ਤੁਹਾਨੂੰ ਕਾਫ਼ੀ ਹੱਦ ਤੱਕ ਚੰਗਾ ਲਾਭ ਮਿਲ ਸਕਦਾ ਹੈ। ਦੂਜੇ ਪਾਸੇ, ਅਸਤ ਹੋਣ ਦੀ ਅਵਧੀ ਦੇ ਦੂਜੇ ਹਿੱਸੇ ਵਿੱਚ ਨਤੀਜੇ ਮਿਲੇ-ਜੁਲੇ ਹੋ ਸਕਦੇ ਹਨ। ਇਸ ਅਵਧੀ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਹੋਵੇਗਾ। ਖਾਸ ਕਰਕੇ ਕਾਰੋਬਾਰ ਅਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਨਾਲ ਸਬੰਧਤ ਜੋਖਮ ਬਿਲਕੁਲ ਨਹੀਂ ਲੈਣੇ ਚਾਹੀਦੇ।

ਉਪਾਅ: ਨਿਯਮਿਤ ਤੌਰ 'ਤੇ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ।

ਤੁਲਾ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਬ੍ਰਿਸ਼ਚਕ ਰਾਸ਼ੀ

ਤੁਹਾਡੀ ਕੁੰਡਲੀ ਵਿੱਚ ਬੁੱਧ ਅੱਠਵੇਂ ਅਤੇ ਲਾਭ-ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਭਾਗ-ਘਰ, ਕਰਮ-ਘਰ ਅਤੇ ਲਾਭ-ਘਰ ਵਿੱਚ ਹੋਵੇਗਾ। ਹਾਲਾਂਕਿ, ਲਾਭ-ਘਰ ਦੇ ਸੁਆਮੀ ਦੇ ਅਸਤ ਹੋਣ ਕਾਰਨ ਲਾਭ ਦਾ ਪ੍ਰਤੀਸ਼ਤ ਥੋੜ੍ਹਾ ਕਮਜ਼ੋਰ ਰਹਿ ਸਕਦਾ ਹੈ। ਫਿਰ ਵੀ, ਬੁੱਧ ਤੁਹਾਨੂੰ ਬਹੁਤ ਹੱਦ ਤੱਕ ਲਾਭ ਦਿੰਦਾ ਰਹੇਗਾ। ਤੁਹਾਨੂੰ ਆਮ ਤੌਰ 'ਤੇ ਵਪਾਰਕ ਫੈਸਲਿਆਂ ਵਿੱਚ ਸਫਲਤਾ ਮਿਲੇਗੀ, ਪਰ ਫਿਰ ਵੀ ਉਕਸਾਹਟ ਵਿੱਚ ਫੈਸਲੇ ਲੈਣਾ ਉਚਿਤ ਨਹੀਂ ਹੋਵੇਗਾ।

ਉਪਾਅ: ਨਜ਼ਦੀਕੀ ਮੰਦਰ ਵਿੱਚ ਦੁੱਧ ਅਤੇ ਚੌਲ਼ ਦਾਨ ਕਰੋ।

ਬ੍ਰਿਸ਼ਚਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਬ੍ਰਿਹਤ ਕੁੰਡਲੀ : ਜਾਣੋ ਗ੍ਰਹਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਧਨੂੰ ਰਾਸ਼ੀ

ਬੁੱਧ ਧਨੂੰ ਰਾਸ਼ੀ ਵਿੱਚ ਸੱਤਵੇਂ ਅਤੇ ਦਸਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਅੱਠਵੇਂ ਘਰ, ਭਾਗ-ਘਰ ਅਤੇ ਕਰਮ-ਘਰ ਵਿੱਚ ਹੋਵੇਗਾ। ਯਾਨੀ ਕਿ ਜ਼ਿਆਦਾਤਰ ਸਮਾਂ ਬੁੱਧ ਤੁਹਾਡੇ ਲਈ ਅਨੁਕੂਲ ਨਹੀਂ ਰਹੇਗਾ। ਇਸ ਲਈ, ਕਿਸਮਤ ਦੇ ਭਰੋਸੇ ਬਿਲਕੁਲ ਵੀ ਨਾ ਬੈਠੋ, ਸਗੋਂ ਅਸਤ ਹੋਣ ਦੀ ਮਿਆਦ ਦੇ ਪਹਿਲੇ ਹਿੱਸੇ ਵਿੱਚ ਕਰਮ ਦਾ ਗ੍ਰਾਫ ਹੋਰ ਵਧਾਉਣ ਦੀ ਜ਼ਰੂਰਤ ਹੋਵੇਗੀ। ਸੱਤਵੇਂ ਘਰ ਦੇ ਸੁਆਮੀ ਦੇ ਅਸਤ ਹੋਣ ਕਾਰਨ ਦੰਪਤੀ ਜੀਵਨ ਵਿੱਚ ਸਾਵਧਾਨ ਰਹਿਣਾ ਜ਼ਰੂਰੀ ਹੋਵੇਗਾ। ਕਾਰੋਬਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਲੈਣਾ ਬਿਹਤਰ ਹੋਵੇਗਾ। ਬਜ਼ੁਰਗਾਂ ਦਾ ਸਤਿਕਾਰ ਕਰੋ ਅਤੇ ਸਾਥੀਆਂ ਦੇ ਨਾਲ ਤਾਲਮੇਲ ਬਣਾ ਕੇ ਅੱਗੇ ਵਧੋ। ਜੇਕਰ ਸੰਭਵ ਹੋਵੇ, ਤਾਂ ਘੱਟ ਬੋਲੋ ਪਰ ਜੋ ਵੀ ਕਰੋ, ਸੋਚ-ਸਮਝ ਕੇ ਕਰੋ।

ਉਪਾਅ: ਗਊ ਨੂੰ ਹਰਾ ਘਾਹ ਖਿਲਾਓ।

ਧਨੂੰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਮਕਰ ਰਾਸ਼ੀ

ਬੁੱਧ ਤੁਹਾਡੀ ਕੁੰਡਲੀ ਵਿੱਚ ਛੇਵੇਂ ਅਤੇ ਕਿਸਮਤ ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਸੱਤਵੇਂ, ਅੱਠਵੇਂ ਅਤੇ ਭਾਗ-ਘਰ ਵਿੱਚ ਹੋਵੇਗਾ। ਬੁੱਧ ਭਾਗ-ਘਰ ਵਿੱਚ ਆਪਣੀ ਹੀ ਰਾਸ਼ੀ ਵਿੱਚ ਹੋਣ ਕਰਕੇ ਕੁਝ ਮਾਮਲਿਆਂ ਵਿੱਚ ਤੁਹਾਨੂੰ ਚੰਗੇ ਨਤੀਜੇ ਦੇਵੇਗਾ। ਭਾਗ-ਘਰ ਵਿੱਚ ਬੁੱਧ ਦਾ ਗੋਚਰ ਚੰਗੇ ਨਤੀਜੇ ਦੇਣ ਵਾਲ਼ਾ ਨਹੀਂ ਮੰਨਿਆ ਜਾਂਦਾ, ਪਰ ਆਪਣੀ ਹੀ ਰਾਸ਼ੀ ਵਿੱਚ ਹੋਣ ਕਰਕੇ ਨਤੀਜੇ ਔਸਤ ਪੱਧਰ ਦੇ ਹੋ ਸਕਦੇ ਹਨ, ਪਰ ਛੇਵੇਂ ਸੁਆਮੀ ਦੇ ਅਸਤ ਹੋਣ ਕਾਰਨ, ਤੁਹਾਨੂੰ ਆਪਣੇ ਵਿਰੋਧੀਆਂ ਦੀਆਂ ਗਤੀਵਿਧੀਆਂ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ। ਤੁਹਾਨੂੰ ਆਪਣੇ ਅਧਿਆਪਕਾਂ ਅਤੇ ਸੀਨੀਅਰਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਿਸਮਤ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ। ਅਜਿਹਾ ਕਰਨ ਨਾਲ, ਤੁਸੀਂ ਨਤੀਜਿਆਂ ਨੂੰ ਕਾਇਮ ਰੱਖ ਸਕੋਗੇ ਅਤੇ ਬੁੱਧ ਦੇ ਅਸਤ ਹੋਣ ਦੇ ਦੋਸ਼ ਤੋਂ ਬਚ ਸਕੋਗੇ।

ਉਪਾਅ : ਸ਼ਿਵਲਿੰਗ ਦਾ ਸ਼ਹਿਦ ਨਾਲ ਅਭਿਸ਼ੇਕ ਕਰੋ।

ਮਕਰ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਕੁੰਭ ਰਾਸ਼ੀ

ਕੁੰਭ ਰਾਸ਼ੀ ਦੀ ਕੁੰਡਲੀ ਵਿੱਚ ਬੁੱਧ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ ਅਤੇ ਅਸਤ ਹੋਣ ਦੇ ਸਮੇਂ ਦੇ ਦੌਰਾਨ ਬੁੱਧ ਤੁਹਾਡੇ ਛੇਵੇਂ, ਸੱਤਵੇਂ ਅਤੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ। ਭਾਵੇਂ ਇਹ ਪ੍ਰੇਮ ਸਬੰਧ ਹੋਵੇ ਜਾਂ ਵਿਆਹੁਤਾ ਸਬੰਧ, ਦੋਵਾਂ ਮਾਮਲਿਆਂ ਵਿੱਚ ਸਾਵਧਾਨੀ ਨਾਲ ਰਹਿਣਾ ਜ਼ਰੂਰੀ ਹੋਵੇਗਾ। ਕੋਈ ਵੱਡਾ ਨਿਵੇਸ਼ ਨਾ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ। ਇਸ ਦੇ ਨਾਲ ਹੀ, ਦੂਜੇ ਹਿੱਸੇ ਜਾਂ ਅਸਤ ਹੋਣ ਦੇ ਸਮੇਂ ਦੇ ਆਖਰੀ ਹਿੱਸੇ ਵਿੱਚ ਨਤੀਜੇ ਤੁਲਨਾਤਮਕ ਤੌਰ 'ਤੇ ਬਿਹਤਰ ਹੋ ਸਕਦੇ ਹਨ। ਭਾਵੇਂ ਇਸ ਸਮੇਂ ਦੇ ਦੌਰਾਨ ਉਮੀਦ ਕੀਤੇ ਲਾਭ ਨਹੀਂ ਮਿਲ ਸਕਦੇ, ਪਰ ਆਮ ਤੌਰ 'ਤੇ ਸਖ਼ਤ ਮਿਹਨਤ ਦਾ ਇੱਕ ਵੱਡਾ ਹਿੱਸਾ ਸਾਰਥਕ ਨਤੀਜੇ ਪ੍ਰਾਪਤ ਕਰਨ ਵਿੱਚ ਮੱਦਦਗਾਰ ਹੋਵੇਗਾ।

ਉਪਾਅ: ਵਿੱਤੀ, ਪਰਿਵਾਰਕ ਜਾਂ ਕਿਸੇ ਹੋਰ ਮਾਮਲੇ ਵਿੱਚ ਜੋਖਮ ਲੈਣ ਤੋਂ ਬਚੋ।

ਕੁੰਭ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਮੀਨ ਰਾਸ਼ੀ

ਬੁੱਧ ਤੁਹਾਡੀ ਕੁੰਡਲੀ ਵਿੱਚ ਚੌਥੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ ਅਤੇ ਬੁੱਧ ਕਰਕ ਰਾਸ਼ੀ ਵਿੱਚ ਅਸਤ ਤੁਹਾਡੇ ਪੰਜਵੇਂ, ਛੇਵੇਂ ਅਤੇ ਸੱਤਵੇਂ ਘਰ ਵਿੱਚ ਹੋਵੇਗਾ। ਤੁਸੀਂ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਇਸ ਦੇ ਨਾਲ ਹੀ, ਬੁੱਧ ਦਾ ਗੋਚਰ ਹੋਣ ਦੇ ਸਮੇਂ ਦੇ ਦੂਜੇ ਜਾਂ ਆਖਰੀ ਹਿੱਸੇ ਵਿੱਚ ਤੁਹਾਡੇ ਸੱਤਵੇਂ ਘਰ ਵਿੱਚ ਹੋਵੇਗਾ। ਹਾਲਾਂਕਿ ਸੱਤਵੇਂ ਘਰ ਵਿੱਚ ਬੁੱਧ ਦਾ ਗੋਚਰ ਚੰਗਾ ਨਹੀਂ ਮੰਨਿਆ ਜਾਂਦਾ ਹੈ, ਪਰ ਆਪਣੀ ਰਾਸ਼ੀ ਵਿੱਚ ਹੋਣ ਕਾਰਨ, ਬੁੱਧ ਤੁਹਾਨੂੰ ਔਸਤ ਪੱਧਰ ਦੇ ਨਤੀਜੇ ਦੇ ਸਕਦਾ ਹੈ।

ਫਿਰ ਵੀ, ਸੱਤਵੇਂ ਘਰ 'ਤੇ ਸ਼ਨੀ ਅਤੇ ਮੰਗਲ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਾਵਧਾਨੀ ਨਾਲ ਰਹਿਣਾ ਜ਼ਰੂਰੀ ਹੋਵੇਗਾ। ਚੌਥੇ ਘਰ ਦੇ ਸੁਆਮੀ ਦੇ ਅਸਤ ਹੋਣ ਕਾਰਨ ਘਰ-ਗ੍ਰਹਿਸਥੀ ਨਾਲ ਸਬੰਧਤ ਕੁਝ ਸਮੱਸਿਆਵਾਂ ਨਜ਼ਰ ਆ ਸਕਦੀਆਂ ਹਨ। ਕਈ ਵਾਰ ਕੁਝ ਤਣਾਅ ਵੀ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਕਾਰੋਬਾਰ ਜਾਂ ਨੌਕਰੀ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਹੋਵੇਗਾ। ਯਾਨੀ ਕਿ ਅਸਤ ਹੋਣ ਕਾਰਨ, ਬੁੱਧ ਗ੍ਰਹਿ ਤੁਹਾਨੂੰ ਅਸਤ ਹੋਣ ਦੇ ਪਹਿਲੇ ਹਿੱਸੇ ਵਿੱਚ ਕਾਫ਼ੀ ਹੱਦ ਤੱਕ ਅਨੁਕੂਲ ਨਤੀਜੇ ਦੇ ਸਕਦਾ ਹੈ, ਪਰ ਦੂਜੇ ਜਾਂ ਆਖਰੀ ਹਿੱਸੇ ਵਿੱਚ ਨਤੀਜੇ ਔਸਤ ਨਾਲੋਂ ਥੋੜੇ ਕਮਜ਼ੋਰ ਹੋ ਸਕਦੇ ਹਨ।

ਉਪਾਅ: ਕਿਸੇ ਪਵਿੱਤਰ ਸਥਾਨ ਦੇ ਜਲ ਨਾਲ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕਰੋ।

ਮੀਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਸਾਲ 2025 ਵਿੱਚ ਬੁੱਧ ਕਰਕ ਰਾਸ਼ੀ ਵਿੱਚ ਅਸਤ ਕਦੋਂ ਹੋਵੇਗਾ?

29 ਅਗਸਤ, 2025 ਨੂੰ ਕਰਕ ਰਾਸ਼ੀ ਵਿੱਚ ਬੁੱਧ ਅਸਤ ਹੋਵੇਗਾ।

2. ਬੁੱਧ ਦਾ ਗੋਚਰ ਕਿੰਨੇ ਦਿਨਾਂ ਦਾ ਹੁੰਦਾ ਹੈ?

ਬੁੱਧ ਗ੍ਰਹਿ ਕਰੀਬ 21 ਦਿਨਾਂ ਵਿੱਚ ਰਾਸ਼ੀ ਬਦਲਦਾ ਹੈ।

3. ਕਰਕ ਰਾਸ਼ੀ ਦਾ ਸੁਆਮੀ ਗ੍ਰਹਿ ਕੌਣ ਹੈ?

ਕਰਕ ਰਾਸ਼ੀ ਦਾ ਸੁਆਮੀ ਚੰਦਰਮਾ ਹੈ।

Talk to Astrologer Chat with Astrologer