ਕਰਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Cancer Next-Monthly Horoscope in Punjabi
June, 2024
ਜਨਰਲ
ਇਹ ਮਹੀਨਾ ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਕਈ ਮਾਇਨਿਆਂ ਵਿੱਚ ਬਹੁਤ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਡੀਆਂ ਬਹੁਤ ਪੁਰਾਣੀਆਂ ਇੱਛਾਵਾਂ ਵੀ ਇਸ ਮਹੀਨੇ ਪੂਰੀਆਂ ਹੋ ਸਕਦੀਆਂ ਹਨ। ਇੱਛਾਵਾਂ ਦੀ ਪੂਰਤੀ ਹੋਵੇਗੀ, ਜਿਸ ਨਾਲ ਤੁਹਾਨੂੰ ਬੜੀ ਖੁਸ਼ੀ ਮਿਲੇਗੀ। ਤੁਹਾਡੀਆਂ ਰੁਕੀਆਂ ਹੋਈਆਂ ਯੋਜਨਾਵਾਂ ਵੀ ਪੂਰੀਆਂ ਹੋਣਗੀਆਂ, ਜਿਸ ਨਾਲ ਤੁਹਾਨੂੰ ਧਨ ਲਾਭ ਦੀ ਸੰਭਾਵਨਾ ਬਣੇਗੀ। ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਪ੍ਰਾਪਤੀ ਹੋਵੇਗੀ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲੇਗਾ। ਮਹੀਨੇ ਦੇ ਦੂਜੇ ਅੱਧ ਵਿੱਚ ਖਰਚੇ ਵੀ ਵਧਣਗੇ, ਪਰ ਤੁਸੀਂ ਪਹਿਲੇ ਅੱਧ ਵਿੱਚ ਹੀ ਏਨਾ ਕਮਾ ਲਓਗੇ, ਕਿ ਇਹਨਾਂ ਖਰਚਿਆਂ ਨੂੰ ਆਸਾਨੀ ਨਾਲ ਪਾਰ ਕਰ ਲਓਗੇ। ਇਸ ਦੌਰਾਨ ਤੁਸੀਂ ਕੋਈ ਨਵਾਂ ਵਾਹਨ ਜਾਂ ਨਵੀਂ ਜ਼ਮੀਨ ਜਾਂ ਪਲਾਟ ਖਰੀਦਣ ਵਿੱਚ ਕਾਮਯਾਬ ਹੋ ਸਕਦੇ ਹੋ। ਸਿਹਤ ਨੂੰ ਲੈ ਕੇ ਥੋੜੀ ਜਿਹੀ ਸਾਵਧਾਨੀ ਰੱਖਣ ਨਾਲ ਤੁਸੀਂ ਕਈ ਵੱਡੀਆਂ ਬਿਮਾਰੀਆਂ ਦੀ ਚਪੇਟ ਵਿੱਚ ਆਉਣ ਤੋਂ ਬਚ ਸਕਦੇ ਹੋ। ਕਰੀਅਰ ਦੇ ਲਈ ਵੀ ਇਹ ਮਹੀਨਾ ਅਨੁਕੂਲ ਰਹੇਗਾ। ਵਿਸ਼ੇਸ਼ ਰੂਪ ਤੋਂ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਚੰਗਾ ਲਾਭ ਪ੍ਰਾਪਤ ਹੋਵੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰੇਮ ਸਬੰਧਾਂ ਵਿੱਚ ਗਹਿਰਾਈ ਆਵੇਗੀ। ਸ਼ਾਦੀਸ਼ੁਦਾ ਜਾਤਕਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹੌਲ਼ੀ-ਹੌਲ਼ੀ ਹੀ ਸਹੀ, ਉਨ੍ਹਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਸੰਭਲ ਜਾਵੇਗੀ। ਪਰਿਵਾਰਿਕ ਜੀਵਨ ਦੇ ਲਈ ਸਮਾਂ ਔਸਤ ਰਹਿਣ ਵਾਲਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਰੁਕਾਵਟਾਂ ਦੇ ਬਾਵਜੂਦ ਚੰਗੀ ਤਰੱਕੀ ਕਰਨ ਦਾ ਮੌਕਾ ਮਿਲੇਗਾ। ਮਹੀਨੇ ਦੇ ਦੂਜੇ ਅੱਧ ਵਿੱਚ ਵਿਦੇਸ਼ ਯਾਤਰਾ ਦੀ ਸੰਭਾਵਨਾ ਹੈ। ਇਹ ਮਹੀਨਾ ਯਾਤਰਾਵਾਂ ਨਾਲ ਭਰਿਆ ਰਹਿਣ ਵਾਲਾ ਹੈ।
ਕਰੀਅਰ
ਨੌਕਰੀ ਵਿੱਚ ਤੁਹਾਡੇ ਅਧਿਕਾਰ ਖੇਤਰ ਵਿੱਚ ਵਾਧਾ ਹੋਵੇਗਾ। ਅਹੁਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਆਮਦਨ ਵੀ ਵਧੇਗੀ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਪੂਰਾ ਸਹਿਯੋਗ ਮਿਲੇਗਾ। ਬੱਸ, ਉੱਥੇ ਕਿਸੇ ਵੀ ਵਾਦ-ਵਿਵਾਦ ਤੋਂ ਬਚ ਕੇ ਰਹੋ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਕਾਨੂੰਨ ਦੀ ਨਜ਼ਰ ਵਿੱਚ ਗਲਤ ਹੋਵੇ, ਨਹੀਂ ਤਾਂ ਉਸ ਦਾ ਨੁਕਸਾਨ ਭੁਗਤਣਾ ਪਵੇਗਾ। ਕਾਰੋਬਾਰ ਵਿੱਚ ਹੌਲ਼ੀ-ਹੌਲ਼ੀ ਤਰੱਕੀ ਹੁੰਦੀ ਰਹੇਗੀ।
ਆਰਥਿਕ ਜੀਵਨ
ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਸਰੋਤਾਂ ਤੋਂ ਧਨ ਆਉਣ ਦੀ ਸੰਭਾਵਨਾ ਬਣੇਗੀ। ਕਾਰੋਬਾਰ ਵਿੱਚ ਵੀ ਲਾਭ ਹੋਵੇਗਾ ਅਤੇ ਨੌਕਰੀ ਵਿੱਚ ਵੀ ਅਹੁਦਾ-ਪ੍ਰਾਪਤੀ ਹੋਣ ਨਾਲ ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਸ਼ੇਅਰ ਬਾਜ਼ਾਰ ਵਿੱਚ ਲਗਾਏ ਗਏ ਧਨ ਤੋਂ ਵੀ ਵਧੀਆ ਆਰਥਿਕ ਲਾਭ ਪ੍ਰਾਪਤ ਹੋ ਸਕਦਾ ਹੈ। ਸਰਕਾਰੀ ਖੇਤਰ ਤੋਂ ਵੀ ਲਾਭ ਹੋਣ ਦੀ ਸੰਭਾਵਨਾ ਹੈ। ਤੁਹਾਡੇ ਖਰਚੇ ਵੀ ਜ਼ਬਰਦਸਤ ਹੋਣਗੇ, ਪਰ ਆਮਦਨ ਵਧੀਆ ਹੋਣ ਦੇ ਕਾਰਣ ਤੁਹਾਡੇ ਉੱਤੇ ਜ਼ਿਆਦਾ ਦਬਾਅ ਨਹੀਂ ਹੋਵੇਗਾ। ਫਿਰ ਵੀ ਖਰਚਿਆਂ ਨੂੰ ਕਾਬੂ ਵਿੱਚ ਰੱਖਣਾ ਹੀ ਚੰਗਾ ਹੁੰਦਾ ਹੈ।
ਸਿਹਤ
ਤੁਹਾਡਾ ਮਾਨਸਿਕ ਤਣਾਅ ਵਧ ਸਕਦਾ ਹੈ। ਜੇਕਰ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਤੁਸੀਂ ਕਿਸੇ ਬਿਮਾਰੀ ਦੀ ਚਪੇਟ ਵਿੱਚ ਆ ਸਕਦੇ ਹੋ। ਸਾਵਧਾਨ ਰਹੋ। ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਅਤੇ ਕਸਰਤ ਅਤੇ ਯੋਗ ਕਰਦੇ ਰਹੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਸਿੰਗਲ ਜਾਤਕਾਂ ਦੇ ਜੀਵਨ ਵਿੱਚ ਪਿਆਰ ਦੀ ਦਸਤਕ ਹੋ ਸਕਦੀ ਹੈ। ਜਿਹੜੇ ਜਾਤਕ ਪਹਿਲਾਂ ਹੀ ਪ੍ਰੇਮ ਸਬੰਧਾਂ ਵਿੱਚ ਹਨ, ਉਨ੍ਹਾਂ ਦੇ ਸੰਬੰਧ ਮਜ਼ਬੂਤ ਬਣਨਗੇ ਅਤੇ ਰੋਮਾਂਸ ਦਾ ਤੜਕਾ ਵੀ ਲੱਗਦਾ ਰਹੇਗਾ। ਸ਼ਾਦੀਸ਼ੁਦਾ ਜਾਤਕਾਂ ਨੂੰ ਥੋੜੀ ਸਾਵਧਾਨੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਸਹੁਰੇ ਪੱਖ ਨਾਲ ਤਾਲਮੇਲ ਬਿਠਾਉਣਾ ਪਵੇਗਾ, ਤਾਂ ਕਿ ਕੋਈ ਸਮੱਸਿਆ ਪੈਦਾ ਨਾ ਹੋਵੇ।
ਪਰਿਵਾਰਿਕ ਜੀਵਨ
ਤੁਹਾਨੂੰ ਜੱਦੀ ਜਾਇਦਾਦ ਤੋਂ ਲਾਭ ਮਿਲੇਗਾ। ਜੱਦੀ ਕਾਰੋਬਾਰ ਵਿੱਚ ਵੀ ਚੰਗੀ ਸਫਲਤਾ ਪ੍ਰਾਪਤ ਹੋ ਸਕਦੀ ਹੈ, ਜਿਸ ਨਾਲ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ। ਪਰਿਵਾਰ ਦੇ ਮੈਂਬਰਾਂ ਦਾ ਵੀ ਆਪਸੀ ਤਾਲਮੇਲ ਬਣਿਆ ਰਹੇਗਾ ਅਤੇ ਸਾਰੇ ਇੱਕ-ਦੂਜੇ ਦਾ ਸਹਿਯੋਗ ਕਰਣਗੇ। ਕੋਈ ਫ਼ੰਕਸ਼ਨ ਆਯੋਜਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਘਰ ਵਿੱਚ ਰੌਣਕ ਬਣੀ ਰਹੇਗੀ।
ਉਪਾਅ
ਤੁਹਾਨੂੰ ਹਰ ਰੋਜ਼ ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024