Personalized
Horoscope
  • Talk To Astrologers

ਮਿਥੁਨ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Gemini Next-Monthly Horoscope in Punjabi

June, 2024

ਜਨਰਲ

ਇਹ ਮਹੀਨਾ ਤੁਹਾਡੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਵਾਲਾ ਹੈ। ਇਸ ਲਈ ਤੁਹਾਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਵਿਸ਼ੇਸ਼ ਰੂਪ ਤੋਂ ਆਪਣੇ ਖਰਚਿਆਂ ਅਤੇ ਆਪਣੀ ਸਿਹਤ ਉੱਤੇ ਧਿਆਨ ਦੇਣ ਦੀ ਜਰੂਰਤ ਪਵੇਗੀ, ਕਿਉਂਕਿ ਇਹਨਾਂ ਦੋਹਾਂ ਮੋਰਚਿਆਂ ਉੱਤੇ ਤੁਹਾਡੀਆਂ ਚੁਣੌਤੀਆਂ ਵਧਣ ਵਾਲੀਆਂ ਹਨ ਅਤੇ ਜੇਕਰ ਤੁਸੀਂ ਇਹਨਾਂ ਵੱਲ ਸ਼ੁਰੂ ਤੋਂ ਧਿਆਨ ਨਹੀਂ ਦਿਓਗੇ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਵਿਦੇਸ਼ ਯਾਤਰਾ ਕਰਨ ਦਾ ਸੁਨਹਿਰਾ ਮੌਕਾ ਇਸ ਮਹੀਨੇ ਤੁਹਾਡੇ ਹੱਥ ਲੱਗਣ ਵਾਲਾ ਹੈ। ਇਸ ਲਈ ਆਪਣੀ ਤਿਆਰੀ ਵਿੱਚ ਕੋਈ ਕਮੀ ਬਾਕੀ ਨਾ ਰੱਖੋ। ਵਿਦਿਆਰਥੀਆਂ ਦੇ ਲਈ ਮਹੀਨਾ ਅਨੁਕੂਲ ਰਹੇਗਾ, ਪਰ ਹੋਰ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਤੋਂ ਬਾਅਦ ਹੀ ਸਫਲਤਾ ਮਿਲੇਗੀ। ਪ੍ਰੇਮ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਬਣੀ ਰਹੇਗੀ। ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਣਾ ਤੁਹਾਡੇ ਲਈ ਚੁਣੌਤੀ ਹੋਵੇਗਾ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਮਹੀਨਾ ਠੀਕ-ਠਾਕ ਰਹੇਗਾ। ਪਰ ਤੁਸੀਂ ਕੁਝ ਸਮੇਂ ਦੇ ਲਈ ਆਪਣੇ ਆਪਣੇ ਜੀਵਨਸਾਥੀ ਤੋਂ ਦੂਰ ਜਾ ਸਕਦੇ ਹੋ ਜਾਂ ਉਸ ਨੂੰ ਕੰਮ ਦੇ ਸਿਲਸਿਲੇ ਵਿੱਚ ਕੁਝ ਸਮੇਂ ਲਈ ਤੁਹਾਡੇ ਤੋਂ ਦੂਰ ਹੋਣਾ ਪੈ ਸਕਦਾ ਹੈ। ਇਸ ਨਾਲ ਤੁਹਾਡੇ ਵਿਚਕਾਰ ਕੁਝ ਦੂਰੀ ਆ ਜਾਵੇਗੀ। ਪਰ ਇਹ ਤੁਹਾਡੇ ਪਿਆਰ ਨੂੰ ਵਧਾਏਗੀ। ਕਰੀਅਰ ਵਿੱਚ ਸਥਿਤੀਆਂ ਉਤਾਰ-ਚੜ੍ਹਾਅ ਨਾਲ ਭਰੀਆਂ ਰਹਿਣਗੀਆਂ। ਤੁਹਾਨੂੰ ਆਪਣੇ ਕੰਮ ਉੱਤੇ ਧਿਆਨ ਦੇਣਾ ਪਵੇਗਾ। ਕੰਮ ਵਿੱਚ ਰੁਝਾਨ ਦੇ ਚਲਦੇ ਤੁਸੀਂ ਪਰਿਵਾਰ ਨੂੰ ਜ਼ਿਆਦਾ ਸਮਾਂ ਨਹੀਂ ਦੇ ਸਕੋਗੇ। ਪਰਿਵਾਰਿਕ ਜੀਵਨ ਵਿੱਚ ਕੁਝ ਉਤਾਰ-ਚੜ੍ਹਾਅ ਬਣੇ ਰਹਿਣਗੇ। ਉਹਨਾਂ ਵੱਲ ਵੀ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਪਵੇਗੀ।

ਕਰੀਅਰ

ਤੁਹਾਨੂੰ ਆਪਣੇ ਕੰਮ ਨੂੰ ਆਸਾਨੀ ਨਾਲ ਕਰਨ ਵਿੱਚ ਮਹਾਰਤ ਹਾਸਿਲ ਹੋਵੇਗੀ। ਪਰ ਜਲਦਬਾਜ਼ੀ ਵਿੱਚ ਆ ਕੇ ਕੋਈ ਮੁਸ਼ਕਿਲ ਕੰਮ ਖਰਾਬ ਹੋ ਸਕਦਾ ਹੈ। ਇਸ ਲਈ ਜਲਦਬਾਜ਼ੀ ਕਰਨ ਤੋਂ ਬਚੋ ਅਤੇ ਆਪਣੇ ਕੰਮ ‘ਤੇ ਫੋਕਸ ਰੱਖੋ। ਇਸ ਤਰਾਂ ਨੌਕਰੀ ਵਿੱਚ ਤੁਹਾਡੀ ਸਥਿਤੀ ਮਜ਼ਬੂਤ ਬਣੇਗੀ। ਕਾਰੋਬਾਰ ਵਿੱਚ ਵਿਸਥਾਰ ਕਰਨ ਤੋਂ ਪਹਿਲਾਂ ਨਵੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਓ। ਵਿਦੇਸ਼ੀ ਸਰੋਤਾਂ ਤੋਂ ਤੁਹਾਡੇ ਵਪਾਰ ਨੂੰ ਵਧੀਆ ਸਫਲਤਾ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਇਸ ਲਈ ਇਸ ਦਿਸ਼ਾ ਵਿੱਚ ਕੋਸ਼ਿਸ਼ ਜ਼ਰੂਰ ਕਰੋ।

ਆਰਥਿਕ ਜੀਵਨ

ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਹੋਵੇਗਾ, ਪਰ ਤੁਹਾਡੇ ਖਰਚੇ ਵੀ ਨਾਲ਼-ਨਾਲ਼ ਵਧਦੇ ਜਾਣਗੇ। ਆਮਦਨ ਭਾਵੇਂ ਕਿੰਨੀ ਵੀ ਜ਼ਿਆਦਾ ਕਿਉਂ ਨਾ ਹੋਵੇ, ਪਰ ਖਰਚਿਆਂ ਦੇ ਵਧਣ ਨਾਲ ਤੁਹਾਡੇ ਉੱਤੇ ਆਰਥਿਕ ਬੋਝ ਪਵੇਗਾ। ਮਹੀਨੇ ਦੇ ਦੂਜੇ ਅੱਧ ਦੇ ਦੌਰਾਨ ਇਹਨਾਂ ਖਰਚਿਆਂ ਵਿੱਚ ਅਚਾਨਕ ਕਮੀ ਆ ਜਾਵੇਗੀ ਅਤੇ ਤੁਸੀਂ ਆਪਣੀ ਆਮਦਨ ਦਾ ਆਨੰਦ ਲੈ ਸਕੋਗੇ। ਸ਼ੇਅਰ ਬਾਜ਼ਾਰ ਤੋਂ ਵੀ ਚੰਗਾ ਲਾਭ ਹੋਣ ਦੀ ਉਮੀਦ ਹੈ।

ਸਿਹਤ

ਤੁਹਾਡੀ ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਆ ਸਕਦੀ ਹੈ ਅਤੇ ਤੁਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ। ਜਿਵੇਂ ਹੀ ਤੁਹਾਨੂੰ ਕੁਝ ਅਸਹਿਜ ਮਹਿਸੂਸ ਹੋਵੇ, ਆਪਣੀ ਡਾਕਟਰੀ ਜਾਂਚ ਕਰਵਾਓ ਅਤੇ ਇਲਾਜ ਕਰਵਾਓ। ਇਸ ਮਹੀਨੇ ਅੱਖਾਂ ਦਾ ਰੋਗ, ਗਲੇ ਵਿੱਚ ਦਰਦ, ਪੇਟ ਵਿੱਚ ਦਰਦ ਆਦਿ ਨਾਲ ਸਬੰਧਿਤ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਜਾਗਰੁਕ ਰਹਿ ਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਸਕਦੇ ਹੋ।

ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ

ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਸਬੰਧਾਂ ਵਿੱਚ ਗਹਿਰਾਈ ਆਵੇਗੀ। ਪਰ ਤੁਹਾਡੇ ਦੋਹਾਂ ਦੇ ਵਿਚਾਰਾਂ ਵਿੱਚ ਕੁਝ ਅੰਤਰ ਹੋਵੇਗਾ। ਇਸ ਕਾਰਣ ਤੁਹਾਡੀ ਸਾਰੀ ਊਰਜਾ ਆਪਣੇ ਰਿਸ਼ਤੇ ਨੂੰ ਬਚਾਉਣ ਵਿੱਚ ਲੱਗ ਜਾਵੇਗੀ। ਸਾਵਧਾਨੀ ਨਾਲ ਚੱਲੋ। ਸ਼ਾਦੀਸ਼ੁਦਾ ਜਾਤਕਾਂ ਦੇ ਰਿਸ਼ਤੇ ਵਿੱਚ ਵੀ ਤਣਾਤਣੀ ਹੋਣ ਦੀ ਸਥਿਤੀ ਬਣ ਸਕਦੀ ਹੈ। ਪਰਿਵਾਰ ਦੇ ਮੈਂਬਰਾਂ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਤੁਹਾਡੇ ਰਿਸ਼ਤੇ ਨੂੰ ਖਰਾਬ ਕਰਨ ਦਾ ਕਾਰਣ ਬਣ ਸਕਦੀ ਹੈ। ਆਪਣੇ ਦੋਹਾਂ ਦੇ ਰਿਸ਼ਤੇ ਵਿਚਕਾਰ ਕਿਸੇ ਤੀਜੇ ਨੂੰ ਨਾ ਆਉਣ ਦਿਓ।

ਪਰਿਵਾਰਿਕ ਜੀਵਨ

ਘਰ ਵਿੱਚ ਅਸ਼ਾਂਤੀ ਦਾ ਮਾਹੌਲ ਹੋ ਸਕਦਾ ਹੈ। ਪਰਿਵਾਰਿਕ ਤਾਲਮੇਲ ਹਿੱਲਿਆ ਹੋਇਆ ਰਹੇਗਾ। ਉਸਨੂੰ ਠੀਕ ਕਰਨ ਲਈ ਸਖ਼ਤ ਮਿਹਨਤ ਅਤੇ ਸਖ਼ਤ ਕੋਸ਼ਿਸ਼ ਦੀ ਜ਼ਰੂਰਤ ਹੋਵੇਗੀ। ਆਪਣੀ ਬਾਣੀ ਨੂੰ ਮਿੱਠਾ ਰੱਖੋ। ਤੁਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਘਰ ਦੇ ਲੜਾਈ-ਝਗੜੇ ਤੇ ਮਾਹੌਲ ਨੂੰ ਠੀਕ ਕਰਨ ਵਿੱਚ ਸਫਲ ਹੋ ਸਕਦੇ ਹੋ।

ਉਪਾਅ

ਤੁਹਾਨੂੰ ਹਰ ਰੋਜ਼ ਸ਼੍ਰੀ ਵਿਸ਼ਨੂੰ ਸਹਸਤਰਨਾਮ ਸਤੋਤਰ ਦਾ ਪਾਠ ਕਰਨਾ ਚਾਹੀਦਾ ਹੈ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

AstroSage TVSubscribe

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com

Reports

Live Astrologers