ਮੇਖ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Aries Next-Monthly Horoscope in Punjabi
June, 2024
ਜਨਰਲ
ਇਹ ਮਹੀਨਾ ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹਿਣ ਦੀ ਸੰਭਾਵਨਾ ਹੈ। ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਮਹੱਤਵਪੂਰਣ ਫੈਸਲੇ ਲੈਣੇ ਪੈ ਸਕਦੇ ਹਨ, ਜਿਨਾਂ ਦੇ ਲਈ ਤੁਹਾਨੂੰ ਪਹਿਲਾਂ ਤੋਂ ਹੀ ਤਿਆਰ ਰਹਿਣਾ ਪਵੇਗਾ, ਕਿਉਂਕਿ ਇਹ ਫੈਸਲੇ ਆਸਾਨ ਨਹੀਂ ਹੋਣਗੇ। ਤੁਹਾਡੀ ਵਿਦੇਸ਼ ਯਾਤਰਾ ਦੀ ਮਜ਼ਬੂਤ ਸੰਭਾਵਨਾ ਬਣ ਸਕਦੀ ਹੈ। ਇਸ ਲਈ ਜੇਕਰ ਵਿਦੇਸ਼ ਜਾਣ ਦੀ ਦਿਸ਼ਾ ਵਿੱਚ ਕੋਸ਼ਿਸ਼ ਨਹੀਂ ਕਰ ਰਹੇ ਹੋ, ਪਰ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹੋ, ਤਾਂ ਤੁਰੰਤ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿਓ, ਕਿਉਂਕਿ ਜਲਦੀ ਹੀ ਤੁਸੀਂ ਵਿਦੇਸ਼ ਜਾ ਸਕਦੇ ਹੋ। ਇਸ ਮਹੀਨੇ ਤੁਹਾਡੇ ਖਰਚੇ ਬਹੁਤ ਜ਼ਿਆਦਾ ਵਧਣ ਵਾਲੇ ਹਨ ਅਤੇ ਯਾਦ ਰੱਖੋ ਕਿ ਉਹਨਾਂ ਵਿੱਚੋਂ ਜ਼ਿਆਦਾਤਰ ਖਰਚੇ ਬੇਕਾਰ ਦੇ ਕੰਮਾਂ ਉੱਤੇ ਹੋਣਗੇ। ਇਸ ਲਈ ਤੁਹਾਨੂੰ ਸਾਵਧਾਨੀ ਰੱਖਣੀ ਪਵੇਗੀ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਸ ਮਹੀਨੇ ਤੁਸੀਂ ਧਨ ਇਕੱਠਾ ਕਰ ਸਕੋਗੇ, ਅਰਥਾਤ ਖਰਚਿਆਂ ਦੇ ਨਾਲ-ਨਾਲ ਤੁਸੀਂ ਕੁਝ ਪੈਸਾ ਬੱਚਤ ਯੋਜਨਾਵਾਂ ਵਿੱਚ ਵੀ ਲਗਾ ਸਕਦੇ ਹੋ ਜਾਂ ਬੈਂਕ ਵਿੱਚ ਜਮਾ ਕਰ ਸਕਦੇ ਹੋ, ਜਿਸ ਨਾਲ ਤੁਹਾਡਾ ਬੈਂਕ-ਬੈਲੇਂਸ ਵਧ ਸਕਦਾ ਹੈ। ਪਰਿਵਾਰ ਦੇ ਮਾਮਲਿਆਂ ਵਿੱਚ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਹੋਵੇਗੀ। ਕਿਸੇ ਖਾਸ ਮਹੱਤਵਪੂਰਣ ਮੁੱਦੇ ਉੱਤੇ ਕੋਈ ਵੱਡਾ ਫੈਸਲਾ ਲੈਣ ਦਾ ਸਮਾਂ ਹੋਵੇਗਾ। ਘਰ ਪਰਿਵਾਰ ਵਿੱਚ ਕੋਈ ਅਜਿਹਾ ਕਾਰਜ ਹੋ ਸਕਦਾ ਹੈ ਜਿਸ ਵਿੱਚ ਸਭ ਮੈਂਬਰ ਸ਼ਾਮਿਲ ਹੋਣਗੇ ਅਤੇ ਘਰ ਵਿੱਚ ਤਿਉਹਾਰ ਵਰਗਾ ਮਾਹੌਲ ਰਹੇਗਾ। ਤੁਹਾਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣਾ ਪਵੇਗਾ, ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕੇ ਤਾਂ ਤੁਹਾਨੂੰ ਰਿਸ਼ਤਿਆਂ ਵੱਲੋਂ ਪਰੇਸ਼ਾਨੀ ਆ ਸਕਦੀ ਹੈ। ਸ਼ਾਦੀਸ਼ੁਦਾ ਜੀਵਨ ਵਿੱਚ ਕੁਝ ਤਣਾਅ ਵਧ ਸਕਦਾ ਹੈ ਅਤੇ ਇਸ ਦਾ ਕਾਰਣ ਤੁਹਾਡਾ ਗੁੱਸਾ ਹੋਵੇਗਾ। ਇਸ ਲਈ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ। ਪ੍ਰੇਮ ਸਬੰਧਾਂ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ ਅਤੇ ਆਪਣੇ ਪ੍ਰੇਮੀ ਨਾਲ ਨਿਕਟਤਾ ਵਧਣ ‘ਤੇ ਤੁਸੀਂ ਖੁਸ਼ ਰਹੋਗੇ। ਕਾਰਜ-ਖੇਤਰ ਵਿੱਚ ਤੁਹਾਨੂੰ ਤੁਹਾਡੀ ਮਿਹਨਤ ਦਾ ਚੰਗਾ ਨਤੀਜਾ ਮਿਲੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਵੀ ਚੰਗੇ ਲਾਭ ਅਤੇ ਕਾਰੋਬਾਰ ਵਿੱਚ ਵਾਧੇ ਦੀ ਉਮੀਦ ਕਰਨੀ ਚਾਹੀਦੀ ਹੈ। ਸਿਹਤ ਵੱਲ ਧਿਆਨ ਦੇਣਾ ਜ਼ਰੂਰੀ ਹੋਵੇਗਾ। ਵਿਦਿਆਰਥੀ ਜਾਤਕਾਂ ਨੂੰ ਮਿਹਨਤ ਕਰਨੀ ਪਵੇਗੀ।
ਕਰੀਅਰ
ਤੁਸੀਂ ਆਪਣੀ ਨੌਕਰੀ ਵਿੱਚ ਖੂਬ ਮਿਹਨਤ ਕਰੋਗੇ। ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਅਹੁਦੇ ਵਿੱਚ ਤਰੱਕੀ ਵੀ ਮਿਲ ਸਕਦੀ ਹੈ। ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਕੇ ਤੁਸੀਂ ਆਪਣੇ ਕਾਰਜ-ਖੇਤਰ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਉਣ ਵਿੱਚ ਕਾਮਯਾਬ ਹੋਵੋਗੇ। ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਤੁਹਾਡੇ ਕਾਰੋਬਾਰੀ ਪਾਰਟਨਰ ਦੇ ਨਾਲ ਤੁਹਾਡੇ ਸਬੰਧ ਬਹੁਤ ਚੰਗੇ ਹੋ ਜਾਣਗੇ। ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲਓ। ਇਹ ਨੁਕਸਾਨਦਾਇਕ ਹੋ ਸਕਦਾ ਹੈ।
ਆਰਥਿਕ ਜੀਵਨ
ਇਸ ਮਹੀਨੇ ਤੁਹਾਡੇ ਖਰਚੇ ਬਹੁਤ ਜ਼ਿਆਦਾ ਵਧ ਜਾਣਗੇ। ਇਹ ਤੁਹਾਡੇ ਕਾਬੂ ਤੋਂ ਬਾਹਰ ਹੋਣਗੇ। ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਆਪਣਾ ਪੈਸਾ ਕਿਸੇ ਚੰਗੀ ਬੱਚਤ ਯੋਜਨਾ ਵਿੱਚ ਲਗਾਓ। ਤੁਹਾਡਾ ਬੈਂਕ ਬੈਲੈਂਸ ਵਧੇਗਾ। ਕਾਰੋਬਾਰ ਕਰਨ ਵਾਲੇ ਜਾਤਕਾਂ ਨੂੰ ਧਨ ਲਾਭ ਦੀ ਸੰਭਾਵਨਾ ਬਣੇਗੀ। ਆਪਣੇ ਪੈਸੇ ਦਾ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਨਾਲ ਵੀ ਚੰਗਾ ਧਨ ਲਾਭ ਹੋ ਸਕਦਾ ਹੈ।
ਸਿਹਤ
ਇਸ ਮਹੀਨੇ ਤੁਸੀਂ ਸਰੀਰਕ ਕਸਰਤ ਅਤੇ ਯੋਗ ਉੱਤੇ ਧਿਆਨ ਦੇ ਸਕਦੇ ਹੋ। ਆਪਣੇ-ਆਪ ਨੂੰ ਤੰਦਰੁਸਤ ਰੱਖਣ ਨਾਲ ਤੁਹਾਨੂੰ ਖੁਸ਼ੀ ਮਿਲੇਗੀ। ਸਵੇਰੇ ਦੀ ਸੈਰ ਜ਼ਰੂਰ ਕਰੋ। ਅੱਖਾਂ ਵਿੱਚ ਦਰਦ, ਜਲਣ, ਅੱਡੀਆਂ ਜਾਂ ਪੈਰਾਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਹਨਾਂ ਤੋਂ ਬਚਣ ਲਈ ਆਪ ਹੀ ਕੋਸ਼ਿਸ਼ ਕਰੋ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਨਜ਼ਦੀਕੀ ਵਧੇਗੀ। ਤੁਸੀਂ ਦੋਵੇਂ ਇੱਕ-ਦੂਜੇ ਦਾ ਸਾਥ ਦਿਓਗੇ। ਤੁਹਾਡਾ ਪ੍ਰੇਮ ਵਿਆਹ ਵੀ ਹੋ ਸਕਦਾ ਹੈ। ਸ਼ਾਦੀਸ਼ੁਦਾ ਜਾਤਕਾਂ ਦੇ ਲਈ ਇਹ ਮਹੀਨਾ ਅਨੁਕੂਲ ਰਹੇਗਾ। ਜੀਵਨਸਾਥੀ ਦੀ ਪਰਿਵਾਰਿਕ ਗਤੀਵਿਧੀਆਂ ਵਿੱਚ ਮਹੱਤਵਪੂਰਣ ਭੂਮਿਕਾ ਹੋਵੇਗੀ। ਆਪਣੇ ਗੁੱਸੇ ਉੱਤੇ ਕਾਬੂ ਰੱਖੋ, ਨਹੀਂ ਤਾਂ ਤੁਹਾਡਾ ਰਿਸ਼ਤਾ ਖਰਾਬ ਵੀ ਹੋ ਸਕਦਾ ਹੈ। ਸ਼ਾਂਤੀਪੂਰਵਕ ਆਪਣੇ ਦੰਪਤੀ ਜੀਵਨ ਦਾ ਆਨੰਦ ਲਓ।
ਪਰਿਵਾਰਿਕ ਜੀਵਨ
ਪਰਿਵਾਰ ਦੇ ਮੈਂਬਰਾਂ ਵਿਚਕਾਰ ਆਪਸ ਵਿੱਚ ਕਿਸੇ ਮਹੱਤਵਪੂਰਣ ਮੁੱਦੇ ਉੱਤੇ ਡੂੰਘਾ ਵਿਚਾਰ-ਵਟਾਂਦਰਾ ਹੋਵੇਗਾ। ਕੁਝ ਮੁਸ਼ਕਿਲ ਫੈਸਲੇ ਵੀ ਲੈਣੇ ਪੈ ਸਕਦੇ ਹਨ। ਵਿਵਾਦਾਂ ਵਿੱਚ ਫਸੀ ਹੋਈ ਕਿਸੇ ਜ਼ਮੀਨ ਜਾਂ ਧਨ ਦਾ ਮੁੱਦਾ ਵੀ ਉੱਠ ਸਕਦਾ ਹੈ, ਜਿਸ ਨੂੰ ਆਪਸੀ ਮੇਲ-ਮੁਲਾਕਾਤ ਅਤੇ ਤਾਲਮੇਲ ਨਾਲ਼ ਦੂਰ ਕਰਨ ਵਿੱਚ ਸਫਲਤਾ ਮਿਲੇਗੀ। ਕਿਸੇ ਪੁਰਾਣੀ ਪ੍ਰਾਪਰਟੀ ਨੂੰ ਵੇਚਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਚੰਗੀ ਰਕਮ ਪ੍ਰਾਪਤ ਹੋ ਸਕਦੀ ਹੈ। ਕਿਸੇ ਸਮਾਰੋਹ ਦੇ ਆਯੋਜਨ ਨਾਲ਼ ਘਰ ਦਾ ਮਾਹੌਲ ਚੰਗਾ ਬਣੇਗਾ। ਸਾਰੇ ਇੱਕ-ਦੂਜੇ ਦਾ ਸਹਿਯੋਗ ਕਰਣਗੇ।
ਉਪਾਅ
ਤੁਹਾਨੂੰ ਹਰ ਰੋਜ਼ ਸੂਰਯਾਸ਼ਟਕ ਦਾ ਪਾਠ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024