ਬ੍ਰਿਸ਼ਚਕ ਰਾਸ਼ੀ ਦਾ ਅਗਲੇ ਮਹੀਨੇ ਦਾ ਰਾਸ਼ੀਫਲ - Scorpio Next-Monthly Horoscope in Punjabi
June, 2024
ਜਨਰਲ
ਇਹ ਮਹੀਨਾ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਕੁਝ ਮਾਮਲਿਆਂ ਵਿੱਚ ਬਹੁਤ ਵਧੀਆ ਨਤੀਜੇ ਦੇਵੇਗਾ। ਪਰ ਕੁਝ ਮਾਮਲਿਆਂ ਵਿੱਚ ਸਾਵਧਾਨੀ ਰੱਖਣ ਦੀ ਜ਼ਰੂਰਤ ਪਵੇਗੀ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਬਿਨਾਂ ਕਾਰਣ ਕਿਸੇ ਦੇ ਝਗੜਿਆਂ ਵਿੱਚ ਨਾ ਉਲਝੋ, ਨਹੀਂ ਤਾਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਜਿੱਥੇ ਤੱਕ ਕਾਰੋਬਾਰ ਦੀ ਗੱਲ ਹੈ, ਤੁਹਾਨੂੰ ਇਸ ਮਹੀਨੇ ਚੰਗੀ ਸਫਲਤਾ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਹਾਡੇ ਬਹੁਤ ਸਾਰੇ ਕਾਰੋਬਾਰੀ ਪਾਰਟਨਰ ਹਨ, ਤਾਂ ਉਨ੍ਹਾਂ ਤੋਂ ਥੋੜੇ ਜਿਹੇ ਸਾਵਧਾਨ ਰਹੋ, ਕਿਉਂਕਿ ਉਨ੍ਹਾਂ ਵਿੱਚੋਂ ਕੁਝ ਤੁਹਾਡੇ ਵਿਰੁੱਧ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਮਹੀਨਾ ਉਮੀਦਾਂ ਨਾਲ ਭਰਿਆ ਰਹਿਣ ਵਾਲਾ ਹੈ। ਤੁਹਾਨੂੰ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ। ਤੁਹਾਡੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਪ੍ਰੇਮ ਸਬੰਧਾਂ ਦੇ ਲਈ ਇਹ ਮਹੀਨਾ ਮਾਨਸਿਕ ਤਣਾਅ ਦੇ ਨਾਲ-ਨਾਲ ਕੁਝ ਖੁਸ਼ੀ ਭਰੇ ਪਲ ਵੀ ਪ੍ਰਦਾਨ ਕਰੇਗਾ। ਤੁਸੀਂ ਪਿਆਰ ਵਿੱਚ ਸਭ ਕੁਝ ਕਰਨਾ ਚਾਹੋਗੇ, ਪਰ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਪ੍ਰੇਮੀ ਤੋਂ ਓਨਾ ਨਾ ਮਿਲੇ, ਜਿੰਨੇ ਦੀ ਤੁਸੀਂ ਉਮੀਦ ਕਰ ਰਹੇ ਹੋ। ਸ਼ਾਦੀਸ਼ੁਦਾ ਜੀਵਨ ਬਿਤਾ ਰਹੇ ਜਾਤਕਾਂ ਨੂੰ ਆਪਣੇ ਸ਼ਾਦੀਸ਼ੁਦਾ ਜੀਵਨ ਵਿੱਚ ਧੁੱਪ-ਛਾਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪਾਸੇ ਤਾਂ ਤੁਹਾਡੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਪਿਆਰ ਹੋਵੇਗਾ ਅਤੇ ਦੂਜੇ ਪਾਸੇ ਤਕਰਾਰ ਵੀ ਹੋਵੇਗੀ। ਸਾਵਧਾਨੀ ਵਿੱਚ ਹੀ ਬਚਾਅ ਹੈ। ਇਸ ਲਈ ਵਾਦ-ਵਿਵਾਦ ਤੋਂ ਦੂਰ ਰਹੋ। ਪੰਜਵੇਂ ਘਰ ਦੇ ਸੁਆਮੀ ਦੇਵ ਗੁਰੂ ਬ੍ਰਹਸਪਤੀ ਸੱਤਵੇਂ ਘਰ ਵਿੱਚ ਬਿਰਾਜਮਾਨ ਰਹਿ ਕੇ ਤੁਹਾਡੇ ਪ੍ਰੇਮ-ਵਿਆਹ ਦੇ ਸੰਜੋਗ ਬਣਾ ਸਕਦੇ ਹਨ। ਸਿਹਤ ਨੂੰ ਲੈ ਕੇ ਕੁਝ ਸਾਵਧਾਨੀ ਰੱਖਣੀ ਪਵੇਗੀ। ਭਾਵੇਂ ਮੰਗਲ ਮਹਾਰਾਜ ਛੇਵੇਂ ਘਰ ਵਿੱਚ ਤੁਹਾਡੀ ਰਾਸ਼ੀ ਦੇ ਹੋ ਕੇ ਸਹਿਯੋਗ ਬਣਾ ਕੇ ਰੱਖਣਗੇ ਅਤੇ ਤੁਸੀਂ ਆਪਣੇ ਵਿਰੋਧੀਆਂ ਉੱਤੇ ਭਾਰੀ ਪਾਓਗੇ, ਪਰ ਤੁਹਾਡੀ ਰਾਸ਼ੀ ਦੇ ਸੁਆਮੀ ਹੋਣ ਦੇ ਕਾਰਣ ਅਤੇ ਉਸਦੇ ਛੇਵੇਂ ਘਰ ਵਿੱਚ ਹੋਣ ਦੇ ਕਾਰਣ ਸਿਹਤ ਸਬੰਧੀ ਸਮੱਸਿਆਵਾਂ ਵਧਾ ਵੀ ਸਕਦੇ ਹਨ। ਇਸ ਲਈ ਕੁਝ ਸਾਵਧਾਨੀ ਰੱਖਣੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਮੰਗਲ ਦੇ ਉੱਪਰ ਸ਼ਨੀ ਦੀ ਦ੍ਰਿਸ਼ਟੀ ਵੀ ਹੋਵੇਗੀ। ਇਸ ਲਈ ਵਾਹਨ ਸਾਵਧਾਨੀਪੂਰਵਕ ਚਲਾਓ ਅਤੇ ਕਿਸੇ ਨਾਲ ਲੜਾਈ-ਝਗੜਾ ਨਾ ਕਰੋ। ਵਿਦਿਆਰਥੀਆਂ ਨੂੰ ਛੋਟੀਆਂ-ਮੋਟੀਆਂ ਸਮੱਸਿਆਵਾਂ ਤੋਂ ਬਾਅਦ ਆਪਣੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਸਕਦਾ ਹੈ। ਮੰਗਲ ਮਹਾਰਾਜ ਦੇ ਕਾਰਣ ਤੁਸੀਂ ਕਿਸੇ ਲੰਬੀ ਵਿਦੇਸ਼ ਯਾਤਰਾ ਲਈ ਜਾ ਸਕਦੇ ਹੋ। ਹਾਲਾਂਕਿ ਤੁਹਾਡੇ ਖਰਚੇ ਜ਼ਿਆਦਾ ਹੋਣਗੇ।
ਕਰੀਅਰ
ਤੁਹਾਨੂੰ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਹੈ। ਤੁਹਾਡੇ ਕੰਮ ਦੀ ਪ੍ਰਸ਼ੰਸਾ ਹੋਵੇਗੀ ਸੀਨੀਅਰ ਅਧਿਕਾਰੀਆਂ ਦਾ ਸਹਿਯੋਗ ਵੀ ਤੁਹਾਨੂੰ ਮਿਲੇਗਾ। ਕਾਰੋਬਾਰ ਵਿੱਚ ਪ੍ਰਗਤੀ ਦੀ ਸੰਭਾਵਨਾ ਬਣੇਗੀ। ਨਵੇਂ-ਨਵੇਂ ਆਰਡਰ ਪ੍ਰਾਪਤ ਹੋ ਸਕਦੇ ਹਨ, ਜਿਸ ਨਾਲ ਕਾਰੋਬਾਰ ਦਾ ਵਿਸਥਾਰ ਹੋਵੇਗਾ।
ਆਰਥਿਕ ਜੀਵਨ
ਤੁਹਾਡੀ ਆਮਦਨ ਵਿੱਚ ਵਾਧਾ ਹੋਵੇਗਾ। ਧਨ ਦੀ ਕੋਈ ਕਮੀ ਨਹੀਂ ਹੋਵੇਗੀ। ਖਰਚੇ ਵਧ ਸਕਦੇ ਹਨ, ਪਰ ਇਹਨਾਂ ਨੂੰ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਇਸ ਸਮੇਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਵੇਂ ਨਿਵੇਸ਼ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
ਸਿਹਤ
ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਪਾਚਣ-ਸ਼ਕਤੀ ਦੀ ਕਮੀ, ਰੋਗ-ਪ੍ਰਤੀਰੋਧਕ ਖਮਤਾ ਵਿੱਚ ਕਮੀ ਅਤੇ ਮੌਸਮੀ ਉਤਾਰ-ਚੜ੍ਹਾਅ ਦੇ ਕਾਰਣ ਹੋਣ ਵਾਲੇ ਰੋਗ ਤੁਹਾਨੂੰ ਆਪਣੀ ਚਪੇਟ ਵਿੱਚ ਲੈ ਸਕਦੇ ਹਨ ਅਤੇ ਇਸ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਆਪਣਾ ਖਾਣਪੀਣ ਸਹੀ ਰੱਖੋ ਅਤੇ ਕਸਰਤ ਦਾ ਰੁਟੀਨ ਬਣਾਓ।
ਪ੍ਰੇਮ ਅਤੇ ਸ਼ਾਦੀਸ਼ੁਦਾ ਜੀਵਨ
ਤੁਹਾਡੀ ਆਪਣੇ ਪ੍ਰੇਮੀ ਦੇ ਨਾਲ ਤਕਰਾਰ ਹੋ ਸਕਦੀ ਹੈ। ਪਰ ਤੁਸੀਂ ਫੇਰ ਵੀ ਉਸ ਦੇ ਲਈ ਕੁਝ ਵੀ ਕਰਨ ਲਈ ਤਿਆਰ ਰਹੋਗੇ। ਤੁਹਾਡਾ ਪ੍ਰੇਮ ਜੀਵਨ ਚੰਗਾ ਚੱਲੇਗਾ। ਸ਼ਾਦੀਸ਼ੁਦਾ ਜਾਤਕ ਆਪਣੇ ਦੰਪਤੀ ਜੀਵਨ ਦਾ ਪੂਰਾ ਆਨੰਦ ਲੈਣਗੇ। ਕਦੇ-ਕਦੇ ਤਣਾਅ ਵਧ ਸਕਦਾ ਹੈ। ਪਰ ਆਮ ਤੌਰ ‘ਤੇ ਸਮਾਂ ਅਨੁਕੂਲ ਰਹੇਗਾ।
ਪਰਿਵਾਰਿਕ ਜੀਵਨ
ਤੁਹਾਡਾ ਪਰਿਵਾਰਿਕ ਜੀਵਨ ਇਸ ਮਹੀਨੇ ਤੁਹਾਡੇ ਜੀਵਨ ਸਾਥੀ ਦੇ ਵਿਵਹਾਰ ‘ਤੇ ਨਿਰਭਰ ਕਰੇਗਾ। ਜੇਕਰ ਉਹ ਚੰਗਾ ਵਿਵਹਾਰ ਕਰਦਾ ਹੈ, ਤਾਂ ਪਰਿਵਾਰਿਕ ਜੀਵਨ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਪਰਿਵਾਰ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਕਿਸੇ ਮੈਂਬਰ ਦਾ ਵਿਆਹ ਹੋ ਸਕਦਾ ਹੈ ਜਾਂ ਕਿਸੇ ਦੀ ਸੰਤਾਨ ਦੇ ਜਨਮ ਦੀ ਖੁਸ਼ਖਬਰੀ ਮਿਲ ਸਕਦੀ ਹੈ।
ਉਪਾਅ
ਤੁਹਾਨੂੰ ਮੰਗਲਵਾਰ ਦੇ ਦਿਨ ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਚਾਹੀਦਾ ਹੈ।
Astrological services for accurate answers and better feature
Career Counselling
The CogniAstro Career Counselling Report is the most comprehensive report available on this topic.
Astrological remedies to get rid of your problems
AstroSage on MobileAll Mobile Apps
AstroSage TVSubscribe
- Horoscope 2024
- राशिफल 2024
- Calendar 2024
- Holidays 2024
- Chinese Horoscope 2024
- Shubh Muhurat 2024
- Career Horoscope 2024
- गुरु गोचर 2024
- Career Horoscope 2024
- Good Time To Buy A House In 2024
- Marriage Probabilities 2024
- राशि अनुसार वाहन ख़रीदने के शुभ योग 2024
- राशि अनुसार घर खरीदने के शुभ योग 2024
- वॉलपेपर 2024
- Astrology 2024