Do you want to get married?

FREE Matrimony site by No. 1 astrology portal AstroSage.com

2012 Punjabi Rashiphal - 2012 Punjabi Horoscope - 2012 Punjabi Astrology


Select Your Zodiac Sign:
ਮੇਖ ਬਿਰਖ ਮਿਥੁਨ ਕਰਕ
ਸਿੰਘ ਕੰਨਿਆ ਤੁਲਾ ਬ੍ਰਿਸ਼ਚਕ
ਧਨੁ ਮਕਰ ਕੁੰਭ ਮੀਨ

ਮੇਖ ਮੇਖ (ਚੁ, ਚੇ, ਚੋ, ਲਾ, ਲੀ, ਲੂ, ਲੇ ਲੋ, ਅ)

ਜਨਵਰੀ- ਨਵੇਂ ਸਾਲ ਵਿੱਚ ਕੋਈ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ। ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ, ਇਸ ਲਈ ਖਾਣ ਪੀਣ ਤੇ ਕੰਟਰੋਲ ਰੱਖਣਾ। ਯਾਦ ਰੱਖਣਾ ਦੋਸਤਾਂ ਬਿਨ੍ਹਾਂ ਸਫਲਤਾ ਮਿਲਣੀ ਸੌਖੀ ਨਹੀਂ ਹੈ, ਇਸ ਲਈ ਉਨ੍ਹਾਂ ਨਾਲ ਚੰਗੇ ਸੰਬੰਧ ਰੱਖਣਾ। ਪ੍ਰਭੂ ਭਗਤੀ ਵਿੱਚ ਮਨ ਲਾਓ। ਇਸ ਨਾਲ ਤੁਹਾਡਾ ਮਨ ਵੀ ਸ਼ਾਂਤ ਰਹੇਗਾ ਅਤੇ ਆਉਣ ਵਾਲੇ ਕਸ਼ਟ ਵੀ ਕੱਟੇ ਜਾਣਗੇ।

ਫਰਵਰੀ- ਇਸ ਮਹੀਨੇ ਸੰਭਲ ਕੇ ਰਹਿਣ ਦੀ ਲੋੜ ਹੈ। ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੀਵਨ ਸਾਥੀ ਨਾਲ ਵੀ ਕਹੀ -ਸੁਣੀ ਹੋ ਸਕਦੀ ਹੈ। ਆਰਥਿਕ ਪੱਖੋਂ ਵੀ ਇਹ ਮਹੀਨਾ ਤੁਹਾਡੇ ਲਈ ਲਾਭਕਾਰੀ ਨਹੀਂ ਹੈ, ਖ਼ਾਸ ਕਰਕੇ ਅਖ਼ੀਰ ਵਿੱਚ। ਕਿਸੇ ਪਰਮਾਤਮਾ ਦੇ ਪਿਆਰੇ ਦੇ ਮਿਲਣ ਨਾਲ ਜੀਵਨ ਨੂੰ ਨਵੀ ਦਿਸ਼ਾ ਮਿਲੇਗੀ। ਮਿੱਤਰਾਂ ਅਤੇ ਭਰਾਵਾਂ ਦਾ ਪੂਰਾ ਸਹਿਯੋਗ ਮਿਲੇਗਾ।

ਮਾਰਚ- ਤੁਹਾਡਾ ਨਵਾਂ ਮਕਾਨ ਬਣ ਸਕਦਾ ਹੈ। ਕਾਰੋਬਾਰ ਦੇ ਹਾਲਾਤ ਸਾਧਾਰਣ ਰਹਿਣ ਵਾਲੇ ਹਨ। ਰਾਜਨੀਤੀ ਦੇ ਖੇਤਰ ਵਿੱਚ ਤੁਹਾਡਾ ਰੁਤਬਾ ਵਧੇਗਾ। ਤੁਹਾਡੇ ਵਿਰੋਧੀ ਚਾਰੋ ਖਾਨੇ ਚਿੱਤ ਹੋਣਗੇ। ਬੇਕਾਰ ਵਿੱਚ ਕਾਨੂੰਨੀ ਮਾਮਲਿਆਂ ਵਿੱਚ ਨਾ ਫਸਣਾ। ਕੁੱਝ ਵਿਸ਼ੇਸ਼ ਵਪਾਰੀ ਵਰਗ ਨੂੰ ਲਾਭ ਹੋਵੇਗਾ।

ਅਪ੍ਰੈਲ- ਤੁਹਾਡੀ ਕਿਸਮਤ ਦਾ ਸਿਤਾਰਾ ਬੁਲੰਦੀ ਤੇ ਹੈ। ਨਵਾਂ ਵਾਹਨ ਖਰੀਦ ਸਕਦੇ ਹੋ। ਇਹ ਮਹੀਨਾ ਪ੍ਰੇਮ ਪਿਆਰ ਦੇ ਪੱਖੋਂ ਵੀ ਚੰਗਾ ਹੈ। ਕਿਸੇ ਪੁਰਾਣੇ ਦੋਸਤ ਨਾਲ ਅਚਾਨਕ ਮੁਲਾਕਾਤ ਵੀ ਹੋ ਸਕਦੀ ਹੈ ਅਤੇ ਇਸ ਮੁਲਾਕਾਤ ਦਾ ਫਾਇਦਾ ਵੀ ਹੋਵੇਗਾ। ਪੁਰਾਣੀ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਕਿਸੇ ਨੂੰ ਪੈਸੇ ਉਧਾਰ ਦੇਣ ਤੋਂ ਬਚੋ, ਨਹੀਂ ਤਾਂ ਵਾਪਸ ਲੈਣ ਲਈ ਬੜੀ ਮਿਹਨਤ ਕਰਨੀ ਪਵੇਗੀ।

ਮਈ- ਇਸ ਮਹੀਨੇ ਵੀ ਹਾਲਾਤ ਚੰਗੇ ਨਹੀਂ ਹਨ। ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਕੰਮ ਕਰਨਾ। ਪਰਿਵਾਰਕ ਕਸ਼ਟ ਪ੍ਰੇਸ਼ਾਨ ਕਰ ਸਕਦਾ ਹੈ। ਖ਼ਾਸ ਕਰਕੇ ਇਸਤਰੀਆਂ ਨੂੰ। ਆਪਣੇ ਆਪਣੇ ਧਰਮ ਸਥਾਨ ਤੇ ਜਾ ਕੇ ਅਰਦਾਸ ਕਰਨਾ। ਮਹੀਨੇ ਦੇ ਅੰਤ ਤੱਕ ਹਾਲਾਤ ਸੁਧਰਣੇ ਸ਼ੁਰੂ ਹੋ ਜਾਣਗੇ।

ਜੂਨ- ਤੁਹਾਡਾ ਬੁਰਾ ਸਮਾਂ ਲੰਘ ਗਿਆ ਹੈ। ਪੁਰਾਣੇ ਕੰਮਾਂ ਤੋਂ ਫਾਇਦਾ ਮਿਲਣਾ ਸ਼ੁਰੂ ਹੋਵੇਗਾ। ਤੁਸੀ ਨਵਾਂ ਕੰਮ ਵੀ ਸ਼ੁਰੂ ਕਰ ਸਕਦੇ ਹੋ। ਮਿੱਤਰਾਂ ਦਾ ਸਹਿਯੋਗ ਮਿਲੇਗਾ। ਪਰ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨਾ, ਨਹੀਂ ਤੇ ਪਛਤਾਉਣਾ ਪੈ ਸਕਦਾ ਹੈ। ਹਾਂ, ਪਰਿਵਾਰ ਵੱਲੋਂ ਛੋਟੀਆਂ ਮੋਟੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਆਰਥਿਕ ਪੱਖ ਮਜਬੂਤ ਹੋਵੇਗਾ।

ਜੁਲਾਈ- ਪਾਰਟੀ ਦੇਣ ਲਈ ਤਿਆਰ ਹੋ ਜਾਓ। ਕਈ ਮਹੀਨਿਆਂ ਤੋਂ ਰੁੱਕਿਆ ਕੰਮ ਬਣੇਗਾ। ਨੌਕਰੀ ਵਿੱਚ ਤਰੱਕੀ ਦਾ ਯੋਗ ਹੈ। ਸਹੁਰਿਆਂ ਵੱਲੋਂ ਚੰਗਾ ਵਿਵਹਾਰ ਹੋਵੇਗਾ। ਵਪਾਰੀ ਵਰਗ ਨੂੰ ਖ਼ਾਸ ਲਾਭ ਹੋਵੇਗਾ। ਦੁਨੀਆਂ ਵਿੱਚ ਤੁਹਾਡੀ ਵਾਹ-ਵਾਹ ਹੋਵੇਗੀ। ਮਾਨ-ਸਨਮਾਨ ਵਧੇਗਾ। ਗ੍ਰਹਿਸਥ ਜੀਵਨ ਵੀ ਠੀਕ ਚਲੇਗਾ। ਵਿਦਿਅਰਥੀਆਂ ਦੇ ਨਤੀਜੇ ਉਮੀਦ ਦੇ ਅਨੁਸਾਰ ਹੋਣਗੇ।

ਅਗਸਤ- ਘਰ ਨਵੇਂ ਮਹਿਮਾਨ ਦੇ ਆਉਣ ਦੀ ਤਿਆਰੀ ਜੋਰ-ਸ਼ੋਰ ਨਾਲ ਚੱਲ ਰਹੀ ਹੈ। ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਾ ਕਰਨਾ। ਕੋਈ ਪੁਰਾਣੀ ਸਮੱਸਿਆ ਨਵੇਂ ਰੰਗ ਢੰਗ ਵਿੱਚ ਸਾਹਮਣੇ ਆ ਸਕਦੀ ਹੈ। ਮਿੱਤਰਾਂ ਨਾਲ ਮਿਲ ਕੇ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ।

ਸਿਤੰਬਰ- ਯਾਦ ਰੱਖੋ, ਸਾਡੀ ਬੋਲੀ ਮਿੱਤਰ ਵੀ ਬਣਾਉਂਦੀ ਹੈ ਅਤੇ ਦੁਸ਼ਮਨ ਵੀ। ਇਸ ਲਈ ਆਪਣੀ ਬੋਲੀ ਦਾ ਖ਼ਾਸ ਧਿਆਨ ਰੱਖਣਾ। ਇਸਤਰੀਆਂ ਲਈ ਇਹ ਮਹੀਨਾ ਬੜਾ ਸ਼ੁੱਭ ਹੈ। ਦੁਸ਼ਮਨਾਂ ਦੀਆਂ ਚਾਲਾਂ ਤੋ ਸਾਵਧਾਨ ਰਹਿਣਾ। ਸਖ਼ਤ ਮਿਹਨਤ ਕਰਨੀ ਪਵੇਗੀ। ਸਿਹਤ ਦੀ ਸੰਭਾਲ ਕਰਨ। ਵਿਦਿਆਰਥੀਆਂ ਦੇ ਨਤੀਜੇ ਵੀ ਵਧੀਆ ਰਹਿਣਗੇ।

ਅਕਤੂਬਰ- ਇਹ ਮਹੀਨਾ ਕੁੱਝ ਖੱਟਾ ਅਤੇ ਕੁੱਝ ਮਿੱਠਾ ਹੈ। ਮਹੀਨੇ ਦੀ ਸ਼ੁਰੂਆਤ ਤਾਂ ਠੀਕ ਰਹੇਗੀ, ਪਰ ਅਖ਼ੀਰ ਵਿੱਚ ਕੁੱਝ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਲੰਬੀ ਯਾਤਰਾ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ, ਪਰ ਇਸ ਤੇ ਬਹੁਤ ਖਰਚਾ ਹੋਵੇਗਾ। ਦੁਸ਼ਮਨ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਪਰ ਉਹ ਕਾਮਯਾਬ ਨਹੀਂ ਹੋ ਸਕਣਗੇ।

ਨਵੰਬਰ- ਨਾ ਨਫਾ ਨਾ ਨੁਕਸਾਨ। ਇਹ ਮਹੀਨਾ ਕੁੱਝ ਅਜਿਹਾ ਹੀ ਰਹਿਣ ਵਾਲਾ ਹੈ। ਭੌਤਿਕ ਸਾਧਨਾਂ ਤੇ ਖਰਚਾ ਹੋਵੇਗਾ। ਘੁੰਮਣ ਫਿਰਨ ਅਤੇ ਮਨ ਪਰਚਾਵੇ ਤੇ ਵੱਧ ਖਰਚਾ ਹੋਵੇਗਾ। ਦੁਸ਼ਮਣ ਦੇ ਨੁਕਸਾਨ ਤੋਂ ਸਾਵਧਾਨ ਰਹਿਣਾ।

ਦਿਸੰਬਰ- ਅਚਾਨਕ ਧਨ ਪ੍ਰਾਪਤੀ ਦਾ ਯੋਗ ਹੈ। ਜੇਕਰ ਤੁਹਾਡੇ ਸਿਰ ਤੇ ਕੋਈ ਉਧਾਰ ਸੀ ਤਾਂ ਇਹ ਇਸ ਮਹੀਨੇ ਉਤਰ ਜਾਵੇਗਾ। ਹੁਣ ਤੱਕ ਜੋ ਕੰਮ ਕੇਵਲ ਤੁਹਾਡੇ ਮਨ ਵਿੱਚ ਸੀ, ਹੁਣ ਸਮਾਂ ਹੈ ਉਸ ਨੂੰ ਹਕੀਕਤ ਵਿੱਚ ਬਦਲਣ ਦਾ। ਇਹ ਕਾਮਯਾਬੀ ਦੀ ਇੱਕ ਲੰਬੀ ਛਲਾਂਗ ਸਾਬਿਤ ਹੋਵੇਗੀ।

ਬਿਰਖ ਬਿਰਖ(ਈ, ਏ, ਓ, ਵਾ, ਵੀ, ਵੂ, ਵੇ, ਵੋ)

ਜਨਵਰੀ- ਇਸ ਮਹੀਨੇ ਕੁੱਝ ਖਾਸ ਹੋਣ ਵਾਲਾ ਹੈ। ਰਾਜਨੀਤੀ ਵਿੱਚ ਦਿੱਲਚਸਪੀ ਤੁਹਾਨੂੰ ਉ_ਚਾ ਮੁਕਾਮ ਦਵਾ ਸਕਦੀ ਹੈ। ਮੁਕਾਬਲਿਆਂ ਵਿੱਚ ਸਫਲਤਾ ਮਿਲੇਗੀ। ਸਾਹਿੱਤ ਸੰਗੀਤ ਵਿੱਚ ਦਿੱਲਚਸਪੀ ਤੁਹਾਨੂੰ ਫਾਇਦਾ ਕਰਾ ਸਕਦੀ ਹੈ। ਸਿਹਤ ਦਾ ਧਿਆਨ ਰਖੋ। ਮਹੀਨੇ ਦੇ ਸ਼ੁਰੂ ਵਿੱਚ ਖਰਚੇ ਜਿਆਦਾ ਹੋਣਗੇ, ਜਿਸ ਕਰਕੇ ਬਚਤ ਵਿੱਚ ਮੁਸ਼ਕਲ ਪੇਸ਼ ਆਏਗੀ। ਚਾਂਦੀ ਦੀ ਗੜਵੀ ਵਿੱਚ ਵੱਗਦੀ ਹੋਈ ਨਦੀ ਦਾ ਪਾਣੀ ਰੱਖਣ ਨਾਲ ਲਾਭ ਹੋਵੇਗਾ।

ਫਰਵਰੀ- ਇਹ ਮਹੀਨਾ ਗੋਚਰ ਗ੍ਰਹਾਂ ਦੇ ਮੁਤਾਬਕ ਦਰਮਿਆਨੇ ਦਰਜੇ ਦਾ ਫਲ ਦੇਣ ਵਾਲਾ ਜਾਪ ਰਿਹਾ ਹੈ। ਲਲਿਤ ਕਲਾਵਾਂ ਵਿੱਚ ਰੁਚੀ ਵੱਧੇਗੀ। ਮਹਿਮਾਨ ਦੇ ਆਉਣ ਨਾਲ ਖ਼ੁਸ਼ੀ ਹੋਏਗੀ। ਸੋਚਿਆ ਕੰਮ ਮੁਸ਼ਕਲਾਂ ਨਾਲ ਬਣੇਗਾ। ਅਧਿਕਾਰੀਆਂ ਨਾਲ ਗੂੜਤਾ ਦਾ ਤਿਆਗ ਕਰਨਾ। ਰੋਜਗਾਰ ਦੇ ਖੇਤਰ ਵਿੱਚ ਲੱਗੇ ਲੋਕਾਂ ਲਈ ਸਹਿਕਰਮੀਆਂ ਨਾਲ ਤਾਲਮੇਲ ਬਣਾਉਣਾ ਲਾਜਮੀ ਹੈ।

ਮਾਰਚ- ਪਰਿਵਾਰ ਦੇ ਜੀਆਂ ਕਰਕੇ ਖੁਸ਼ੀ ਆਏਗੀ। ਧਨ ਦੀ ਫਿਜੂਲ ਖਰਚੀ ਤੋਂ ਬਚੋ। ਬਾਹਰ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ। ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਲੱਗੇਗਾ। ਪ੍ਰੇਮ ਸੰਬੰਧ ਗੂੜੇ ਹੋਣਗੇ। ਵਪਾਰ ਵਿੱਚ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ।

ਅਪ੍ਰੈਲ- ਜੀ, ਤਿਆਰ ਹੋ ਜਾਓ, ਕਿਸਮਤ ਤੁਹਾਡਾ ਬੂਹਾ ਖੜਕਾਉਣ ਹੀ ਵਾਲੀ ਹੈ। ਨੌਕਰੀ ਵਿੱਚ ਤਰੱਕੀ ਅਤੇ ਵਪਾਰ ਵਿੱਚ ਵਾਧੇ ਦੇ ਯੋਗ ਹਨ। ਘੁੰਮਨ ਫਿਰਨ ਦੇ ਅਵਸਰ ਆ ਸਕਦੇ ਹਨ ਜੋ ਕਿ ਥਕਾਨ ਵਾਲੇ ਹੋਣਗੇ। ਚੰਗੀ ਖਬਰ ਨਾਲ ਮਨ ਪ੍ਰਸੰਨ ਰਹੇਗਾ। ਵਿਦਿਆਰਥੀਆਂ ਨੂੰ ਮਨ ਲਾਕੇ ਮਿਹਨਤ ਕਰਨ ਦੀ ਲੋੜ ਹੈ।

ਮਈ- ਇਹ ਮਹੀਨਾ ਮੌਟੇ ਤੌਰ ਤੇ ਠੀਕ ਠਾਕ ਰਹਿਣ ਵਾਲਾ ਹੈ। ਵਪਾਰ ਵਿੱਚ ਨਵੇਂ ਵਿਚਾਰਾਂ ਨਾਲ ਫਾਇਦਾ ਹੋਵੇਗਾ। ਭਾਵੁਕ ਹੋਣਾ ਚੰਗਾ ਹੈ, ਪਰ ਜਿਆਦਾ ਭਾਵੁਕਤਾ ਤੋਂ ਬਚਣਾ। ਸੁੱਖ ਅਤੇ ਧਨ ਲਾਭ ਦੇ ਸੰਕੇਤ ਹਨ। ਜੋੜਾਂ ਵਿੱਚ ਦਰਦ ਜਾਂ ਆੱਪਰੇਸ਼ਨ ਵੀ ਹੋ ਸਕਦਾ ਹੈ। ਨੌਕਰੀ ਜਾਂ ਵਪਾਰ ਪਰਿਵਰਤਨ ਦੇ ਕਾਰਣ ਘਰੋਂ ਦੂਰ ਰਹਿਣਾ ਪੈ ਸਕਦਾ ਹੈ।

ਜੂਨ- ਸਮੇਂ ਦੀ ਮੰਗ ਹੈ ਕਿ ਤੁਸੀ ਸਾਵਧਾਨ ਹੋ ਜਾਓ। ਗੱਡੀ ਚਲਾਉਣ ਤੋਂ ਪਹਿਲਾਂ ਪ੍ਰਭੂ ਦਾ ਧਿਆਨ ਕਰਨਾ। ਵਾਹਨ ਸਾਵਧਾਨੀ ਨਾਲ ਚਲਾਣਾ। ਆਪਣੇ ਖਾਣ ਪੀਣ ਦਾ ਧਿਆਨ ਰੱਖਣਾ। ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ।

ਜੁਲਾਈ- ਮਨ ਭਾਉਂਦੇ ਲਾਭ ਨਾਲ ਖੁਸ਼ੀ ਹੋਵੇਗੀ। ਮੁਕਾਬਲਿਆਂ ਦੇ ਨਤੀਜੇ ਤੁਹਾਨੂੰ ਖੁਸ਼ ਕਰ ਦੇਣਗੇ। ਇਸਤਰੀਆਂ ਆਪਣੀ ਸਿਹਤ ਦਾ ਧਿਆਨ ਰੱਖਣ। ਵਜਨ ਵੱਧ ਸਕਦਾ ਹੈ। ਨੌਕਰੀ ਵਿੱਚ ਤੁਹਾਡੀ ਤਰੱਕੀ ਸੰਭਵ ਹੈ। ਤਬੀਅਤ ਕੁੱਝ ਨਰਮ ਰਹਿ ਸਕਦੀ ਹੈ। ਵਿਦਿਆਰਥੀ ਵਰਗ ਲਈ ਚੰਗੀ ਖਬਰ ਹੈ।

ਅਗਸਤ- ਤੁਹਾਡੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਰੰਗ ਆਉਣ ਵਾਲੇ ਹਨ। ਭੈਣ ਭਰਾ ਦਾ ਸਹਿਯੋਗ ਜੀਵਨ ਵਿੱਚ ਖੁਸ਼ੀਆਂ ਲੈਕੇ ਆਏਗਾ। ਵਪਾਰ ਵਿੱਚ ਕਾਮਯਾਬੀ ਅਤੇ ਤਰੱਕੀ ਮਿਲੇਗੀ। ਰੁੱਕੇ ਹੋਏ ਕੰਮ ਪੂਰੇ ਹੋਣਗੇ। ਨੌਕਰੀ ਪੇਸ਼ਾ ਲੋਕਾਂ ਲਈ ਸਫਲਤਾ ਦੇ ਰਾਹ ਖੁੱਲ੍ਹਣਗੇ।

ਸਿਤੰਬਰ- ਮੌਸਮ ਦੀ ਮਾਰ ਤੁਹਾਡੀ ਸਿਹਤ ਵਿਗਾੜ ਸਕਦੀ ਹੈ। ਦੂਰ ਦੇ ਰਿਸ਼ਤੇਦਾਰ ਤੁਹਾਡੇ ਘਰ ਆ ਸਕਦੇ ਹਨ। ਥੋੜੀ ਜਿਹੀ ਲਾਪਰਵਾਹੀ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਲਾਟਰੀ ਤੋਂ ਫਾਇਦਾ ਹੋ ਸਕਦਾ ਹੈ।

ਅਕਤੂਬਰ- ਸਾਵਧਾਨ ਰਹਿਣਾ, ਕੋਈ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਿੱਕੀ ਜਿਹੀ ਗਲਤੀ ਤੁਹਾਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਕਿਸੇ ਸ਼ੁੱਭ ਕਾਰਜ ਦਾ ਯੋਗ ਬਣ ਰਿਹਾ ਹੈ। ਸਕਾਰਾਤਮਕ ਮਹੌਲ ਬਣਿਆ ਰਹੇਗਾ। ਕੜੀ ਮਿਹਨਤ ਕਰਨੀ ਪੈ ਸਕਦੀ ਹੈ। ਹਾਂ, ਨਤੀਜੇ ਬਹੁਤ ਚੰਗੇ ਆਉਣਗੇ।

ਨਵੰਬਰ- ਕੁੱਲ ਮਿਲਾਕੇ ਗ੍ਰਹਿ ਤੁਹਾਡੇ ਨਾਲ ਹਨ। ਕੰਮ ਕਾਜੀ ਜੀਵਨ ਵਿੱਚ ਉਤਾਰ ਚੜਾਅ ਵੇਖਣ ਨੂੰ ਮਿਲਣਗੇ। ਕਿਸੇ ਕੰਮ ਨੂੰ ਜਲਦਬਾਜੀ ਵਿੱਚ ਕਰਨ ਤੋਂ ਬਚੋ। ਆਪਣੀ ਵਾਣੀ ਤੇ ਕੰਟਰੋਲ ਰੱਖਣਾ। ਬੇਕਾਰ ਬਹਿਸ ਤੋਂ ਬਚਣਾ। ਸਿਹਤ ਠੀਕ ਰਹੇਗੀ। ਖਰਚਿਆਂ ਤੇ ਕੰਟਰੋਲ ਕਰਨ ਦੀ ਲੋੜ ਹੈ।

ਦਿਸੰਬਰ- ਇਸ ਮਹੀਨੇ ਤਰੱਕੀ ਹੋਣ ਦਾ ਯੋਗ ਹੈ। ਆਰਥਿਕ ਪੱਖ ਮਜਬੂਤ ਰਹੇਗਾ। ਨਵੀਂ ਖਰੀਦਾਰੀ ਲਈ ਸਮਾਂ ਚੰਗਾ ਹੈ। ਨਵੇਂ ਲਾਭਦਾਇਕ ਸੰਬੰਧ ਬਣਨਗੇ। ਧਾਰਮਿਕ ਕੰਮਾਂ ਵਿੱਚ ਦਿੱਲਚਸਪੀ ਵਧੇਗੀ। ਵਿਔਤਾ ਜੀਵਨ ਕੁੱਝ ਖੱਟਾ ਅਤੇ ਕੁੱਝ ਮਿੱਠਾ ਰਹੇਗਾ। ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ।

ਮਿਥੁਨ ਮਿਥੁਨ (ਕਾ, ਕੀ, ਕੁ, ਘ, ੜ, ਛ, ਕੇ, ਕੋ, ਹਾ)

ਜਨਵਰੀ- ਥੋੜ੍ਹਾ ਔਖਾ ਸਮਾਂ ਹੈ। ਤੁਸੀ ਆਪਣੇ ਕੰਮਾਂ ਵਿੱਚ ਦਿਲਚਸਪੀ ਮਹਿਸੂਸ ਕਰੋਗੇ। ਮਿਹਨਤ ਕਰਨ ਦੇ ਬਾਵਜੂਦ ਫਲ ਨਾ ਮਿਲਣ ਤੇ ਤੁਹਾਡੇ ਮਨ ਵਿੱਚ ਨਿਰਾਸ਼ਾ ਘਰ ਕਰ ਸਕਦੀ ਹੈ। ਬਹੁਤ ਵਿਸ਼ਵਾਸ ਦੇ ਬਦਲੇ ਤੁਹਾਨੂੰ ਧੋਖਾ ਮਿਲ ਸਕਦਾ ਹੈ।

ਫਰਵਰੀ- ਕਿਸੀ ਹੋਰ ਦੀ ਪਰੇਸ਼ਾਨੀ ਵਿੱਚ ਬੇਕਾਰ ਫਸਣ ਦੀ ਲੋੜ ਨਹੀਂ ਹੈ। ਕਾਰੋਬਾਰ ਵਿੱਚ ਧਨ ਦਾ ਨਿਵੇਸ਼ ਲਾਭਕਾਰੀ ਹੋਵੇਗਾ। ਪਰਿਵਾਰਕ ਜੀਵਨ ਵਿੱਚ ਸੁਖਦ ਮਾਹੌਲ ਰਹੇਗਾ। ਜਦੋਂ ਆਪਣਾ ਦਿਮਾਗ ਸਾਥ ਨਾ ਦੇਵੇ ਤਾਂ ਕਿਸੇ ਵਿਸ਼ਵਾਸ ਪਾਤਰ ਅਤੇ ਸਮਝਦਾਰ ਵਿਅਕਤੀ ਤੋਂ ਸਲਾਹ ਲੈਣਾ ਠੀਕ ਰਹੇਗਾ।

ਮਾਰਚ- ਚੰਗਾ ਸਮਾਂ ਆਉਣ ਵਾਲਾ ਹੈ। ਕੋਈ ਸ਼ੁਭ ਸੰਦੇਸ਼ ਜੀਵਨ ਵਿੱਚ ਖੁਸ਼ੀਆਂ ਦੀ ਝੜੀ ਲਾ ਦੇਵੇਗਾ। ਇਸ ਚੰਗੇ ਸਮੇਂ ਦਾ ਪੂਰਾ ਫਾਇਦਾ ਚੁੱਕਣਾ। ਕਮਾਈ ਦੇ ਨਵੇਂ ਸਾਧਨ ਮਿਲਣਗੇ। ਪਰਿਵਾਰ ਵਿੱਚ ਸ਼ੁੱਖ ਸ਼ਾਂਤੀ ਰਹੇਗੀ। ਚਿੱਤ ਪ੍ਰਸੰਨ ਰਹੇਗਾ। ਵਪਾਰੀਆਂ ਲਈ ਨਵੇਂ ਮੌਕੇ ਹੱਥ ਲੱਗਣਗੇ।

ਅਪ੍ਰੈਲ- ਜੀਵਨ ਵਿੱਚ ਵਿੱਚ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਾਪਰਨਗੀਆਂ। ਅਜਿਹੇ ਸਮੇਂ ਵਿੱਚ ਦੋਸਤ ਬਹੁਤ ਕੰਮ ਆਉਣਗੇ। ਵਿਦਿਆਰਥੀ ਵਰਗ ਨੂੰ ਆਪਣੀ ਪੜ੍ਹਾਈ ਲਈ ਕਾਫੀ ਮਿਹਨਤ ਕਰਨ ਦੀ ਲੋੜ ਹੈ। ਕਾਨੂੰਨੀ ਪਚੜੇ ਪਰੇਸ਼ਾਨ ਕਰ ਸਕਦੇ ਹਨ। ਪ੍ਰੋਪਰਟੀ ਵਿੱਚ ਨਿਵੇਸ਼ ਤੋਂ ਬਚਣਾ।

ਮਈ- ਜੇਕਰ ਤੁਸੀ ਮਿਹਨਤ ਕਰੋ ਤਾਂ ਤਰੱਕੀ ਦੀ ਨਵੀਂ ਰਾਹ ਖੁੱਲ੍ਹ ਸਕਦੀ ਹੈ। ਮੌਸਮੀ ਬਦਲਾਵ ਸਿਹਤ ਤੇ ਮਾੜਾ ਅਸਰ ਪਾ ਸਕਦੇ ਹਨ। ਮਾਤਾ ਪਿਤਾ ਨਾਲ ਅਣਬਣ ਹੋਣ ਦੀ ਸੰਭਾਵਨਾ ਹੈ। ਕਿਤੇ ਘੁੰਮਣ ਜਾਣ ਤੋਂ ਪਹਿਲਾਂ ਘਰ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨੇ ਜਰੂਰੀ ਹਨ। ਮਨ ਪਰਚਾਵਿਆਂ ਤੇ ਵਾਧੂ ਖਰਚਾ ਕਰਨ ਕਾਰਨ ਮਹੀਨੇ ਦੇ ਅਖੀਰ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੂਨ- ਤੁਹਾਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਬਹੁਤ ਮੌਕਾ ਮਿਲੇਗਾ। ਕਿਤੇ ਬਾਹਰ ਘੁੰਮਣ ਵੀ ਜਾ ਸਕਦੇ ਹੋ। ਦੁਸ਼ਮਨ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿੱਚ ਹੈ, ਸਾਵਧਾਨ ਰਹੋ। ਪਰਿਵਾਰ ਵਿੱਚ ਨਵੀਂ ਖੁਸ਼ੀ ਆਵੇਗੀ। ਕੁੱਲ ਮਿਲਾ ਕੇ ਇਹ ਮਹੀਨਾ ਚੰਗਾ ਫਲ ਦੇਣ ਵਾਲਾ ਹੈ।

ਜੁਲਾਈ- ਜਿਸ ਪਲ ਦਾ ਤੁਸੀ ਕਾਫੀ ਚਿਰ ਤੋਂ ਇੰਤਜਾਰ ਕਰ ਰਹੇ ਸੀ, ਬਸ ਉਹ ਪਲ ਤੁਹਾਡੇ ਬੂਹੇ ਤੇ ਦਸਤਕ ਦੇਣ ਹੀ ਵਾਲਾ ਹੈ। ਪੁਰਾਣੇ ਮੁਕੱਦਮੇ ਤੋਂ ਛੁਟਕਾਰਾ ਮਿਲੇਗਾ। ਸਮੇਂ ਦਾ ਸਹੀ ਇਸਤੇਮਾਲ ਕਰਨਾ। ਮਨ ਮੰਗੀ ਮੁਰਾਦ ਪੂਰੀ ਹੋਵੇਗੀ। ਸਵੈ ਅਧਿਐਨ ਵਿੱਚ ਦਿਲਚਸਪੀ ਵਧੇਗੀ। ਵਪਾਰ ਚਲੇਗਾ।

ਅਗਸਤ- ਜੀਵਨ ਵਿੱਚ ਕੁੱਝ ਨਵਾਂ ਹੋਵੇਗਾ। ਸਮਾਜਿਕ ਪੱਧਰ ਤੇ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ। ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ। ਸੰਤਾਨ ਦਾ ਰਵੱਈਆਂ ਸਹਿਯੋਗ ਪੂਰਨ ਰਹੇਗਾ। ਵਪਾਰ ਵਿੱਚ ਸਫਲਤਾ ਮਿਲੇਗੀ।

ਸਿਤੰਬਰ- ਇਹ ਸਮਾਂ ਸਿਰਫ ਯੋਜਨਾਵਾਂ ਬਣਾਉਣ ਦਾ ਹੀ ਨਹੀਂ ਹੈ, ਸਗੋਂ ਉਨਹਾਂ ਨੂੰ ਅਮਲੀ ਜਾਮਾ ਪਵਾਉਣ ਦਾ ਵੀ ਹੈ। ਅਚਾਨਕ ਕਿਸੇ ਲੰਮੀ ਯਾਤਰਾ ਤੇ ਜਾਣਾ ਪੈ ਸਕਦਾ ਹੈ। ਜੀਵਨ ਵਿੱਚ ਨਵੀਂ ਖੁਸ਼ੀ ਆਉਣ ਵਾਲੀ ਹੈ। ਖੁਲ੍ਹੀਆਂ ਬਾਹਵਾਂ ਨਾਲ ਉਸ ਦਾ ਸੁਆਗਤ ਕਰੋ। ਇਕਾਗਰ ਚਿੱਤ ਹੋ ਕੇ ਕੰਮ ਕਰੋ, ਸਫਲਤਾ ਜਰੂਰ ਮਿਲੇਗੀ।

ਅਕਤੂਬਰ- ਬਸ ਹੁਣ ਕੁੱਝ ਨਵਾਂ ਹੋਣ ਹੀ ਵਾਲਾ ਹੈ। ਕਮਾਈ ਦੇ ਨਵੇਂ ਸਾਧਨ ਖੁੱਲਣਗੇ। ਪ੍ਰੋਪਰਟੀ ਵਿੱਚ ਨਿਵੇਸ਼ ਤੁਹਾਡੇ ਲਈ ਫਾਇਦੇਮੰਦ ਹੈ। ਤੁਹਾਡੀ ਸੰਤਾਨ ਤੁਹਾਡਾ ਥੋੜ੍ਹਾ ਸਮਾਂ ਚਾਹੁੰਦੀ ਹੈ, ਥੋੜ੍ਹਾ ਉਨ੍ਹਾਂ ਦਾ ਵੀ ਧਿਆਨ ਰੱਖੋ।

ਨਵੰਬਰ- ਇਸ ਮਹੀਨੇ ਸਭ ਕੁੱਝ ਦਰਮਿਆਨੇ ਦਰਜੇ ਦਾ ਰਹੇਗਾ। ਆਰਥਿਕ ਪੱਧਰ ਤੇ ਮਹੌਲ ਅਨਕੂਲ ਨਹੀ ਹੈ। ਤੁਸੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਸਕਦੇ ਹੋ। ਪਰਿਵਾਰ ਤੋਂ ਕੋਈ ਬੁਰੀ ਖਬਰ ਵੀ ਮਿਲ ਸਕਦੀ ਹੈ।

ਦਿਸੰਬਰ- ਪ੍ਰੇਮ ਲਈ ਇਹ ਸਮਾਂ ਚੰਗਾ ਹੈ। ਮਹੀਨੇ ਦੇ ਅਖੀਰ ਵਿੱਚ ਚੰਗਾ ਸਮਾਚਾਰ ਮਿਲ ਸਕਦਾ ਹੈ। ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋ ਸਕਦੀ ਹੈ। ਖਾਲ੍ਹੀ ਨਾ ਬੈਠੋ। ਵਿਦੇਸ਼ ਵੀ ਜਾ ਸਕਦੇ ਹੋ।

ਕਰਕ ਕਰਕ (ਹੀ, ਹੂ, ਹੇ, ਹੋ, ਡਾ, ਡੀ, ਡੂ, ਡੇ, ਡੋ)

ਜਨਵਰੀ- ਰੁਕੇ ਹੋਏ ਕੰਮ ਪੂਰੇ ਹੋਣਗੇ। ਹਮ ਉਮਰ ਲੋਕਾਂ ਨਾਲ ਪ੍ਰੇਮ ਭਾਵ ਵਧੇਗਾ। ਨੌਕਰੀ ਦੇ ਨਵੇਂ ਯੋਗ ਬਣ ਰਹੇ ਹਨ। ਆਫ਼ਿਸ ਵਿੱਚ ਕੋਈ ਤੁਹਾਡੇ ਖਿਲਾਫ ਸਾਜਿਸ਼ ਕਰ ਰਿਹਾ ਹੈ। ਸਾਵਧਾਨ ਰਹਿਣਾ। ਦੋਸਤੀ ਪਿਆਰ ਵਿੱਚ ਬਦਲਦ ਦੇ ਪ੍ਰਬਲ ਸੰਕੇਤ ਹਨ। ਵਿਸ਼ਵਾਸ ਰੱਖੋ, ਸਭ ਠੀਕ ਹੋਵੇਗਾ।

ਫਰਵਰੀ- ਮਹੀਨੇ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਰਹਿਣ ਵਾਲੀ ਹੈ। ਤਬੀਅਤ ਵਿੱਚ ਸੁਧਾਰ ਹੋਵੇਗਾ। ਬਚਤਾਂ ਵਿੱਚ ਵਾਧਾ ਹੋਵੇਗਾ। ਪ੍ਰੇਮੀਆਂ ਲਈ ਇਹ ਸਮਾਂ ਬਹੁਤ ਚੰਗਾ ਹੈ।

ਮਾਰਚ- ਕੁੱਝ ਸਮਾਂ ਸੇਵਾ ਵਿੱਚ ਲਾਓ, ਲਾਭ ਹੋਵੇਗਾ। ਛੋਟੀਆਂ ਮੋਟੀਆਂ ਬਿਮਾਰੀਆਂ ਨੂੰ ਛੱਡਕੇ ਆਮ ਤੌਰ ਤੇ ਸਿਹਤ ਠੀਕ ਰਹੇਗੀ। ਆਰਥਿਕ ਪੱਖ ਵੀ ਸਾਧਾਰਣ ਰਹੇਗਾ। ਪਿਆਰ ਦੇ ਮਸਲੇ ਵਿੱਚ ਵਾਦ-ਵਿਵਾਦ ਤੋਂ ਬਚੋ।

ਅਪ੍ਰੈਲ- ਤੁਹਾਡੇ ਤਾਨਾਸ਼ਾਹੀ ਰਵੱਈਏ ਕਰਕੇ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁੱਝ ਨਵਾਂ ਸ਼ੁਰੂ ਕਰਨ ਤੋਂ ਬਚੋ। ਉੱਚ ਅਧਿਕਾਰੀ ਤੁਹਾਡੇ ਨਾਲ ਨਾਰਾਜ ਹੋ ਸਕਦੇ ਹਨ। ਪੂੰਜੀ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਜਾਣਕਾਰ ਵਿਅਕਤੀ ਨਾਲ ਸਲਾਹ ਜਰੂਰ ਕਰ ਲੈਣਾ।

ਮਈ- ਮਹਿਮਾਨਾ ਦਾ ਸੁਆਗਤ ਕਰਨ ਲਈ ਤਿਆਰ ਹੋ ਜਾਓ। ਵਿਦਿਆਰਥੀ ਵਰਗ ਨੂੰ ਕਾਮਯਾਬੀ ਮਿਲੇਗੀ। ਸੰਪੰਤੀ ਵਿੱਚ ਨਿਵੇਸ਼ ਕਰਨਾ। ਬਾੱਸ ਨਾਲ ਬਹਿਸ ਤੋਂ ਬਚਣਾ। ਨਿਵੇਸ਼ ਲਈ ਨਵੀਂ ਯੋਜਨਾ ਬਣਾਓ।

ਜੂਨ- ਮਨ ਭਾਉਂਦੇ ਨਤੀਜੇ ਮਿਲਣ ਕਾਰਨ ਮਨ ਪ੍ਰਸੰਨ ਰਹੇਗਾ। ਆਮਦਨ ਵਧਣ ਕਾਰਨ ਆਰਥਿਕ ਪੱਖ ਮਜਬੂਤ ਹੋਵੇਗਾ। ਹਾਂ, ਸਿਹਤ ਦੇ ਮਾਮਲੇ ਵਿੱਚ ਸਾਵਧਾਨੀ ਦੀ ਲੋੜ ਹੈ। ਮਿਤੱਰਾਂ ਦਾ ਰਵੱਈਆਂ ਸਹਿਯੋਗ ਪੂਰਨ ਹੋਵੇਗਾ। ਪਤਨੀ ਦੀ ਸਿਹਤ ਚਿੰਤਾ ਦਾ ਕਾਰਣ ਹੋ ਸਕਦੀ ਹੈ। ਲੰਬੀਆਂ ਯਾਤਰਾਂਵਾਂ ਥਕਾਉਣ ਵਾਲੀਆਂ ਰਹਿਣਗੀਆਂ। ਜਿਆਦਾ ਹਵਾਈ ਕਿਲ੍ਹੇ ਬਣਾਉਣੇ ਠੀਕ ਨਹੀਂ ਹਨ।

ਜੁਲਾਈ- ਸਭ ਕੁੱਝ ਸਾਧਾਰਣ ਰਹੇਗਾ। ਬੇਕਾਰ ਇਧਰ ਓਧਰ ਭਟਕਣ ਤੋਂ ਬਚੋ। ਪੜ੍ਹਾਈ ਵਿੱਚ ਧਿਆਨ ਦਿਓ। ਕਈ ਉਤਾਰ ਚੜਾਵਾਂ ਦੇ ਬਾਵਜੂਦ ਮਹੀਨੇ ਦਾ ਅਖੀਰ ਠੀਕ ਹੋਵੇਗਾ। ਰੁਕੇ ਹੋਏ ਕੰਮ ਪੂਰੇ ਹੋਣ ਦਾ ਸਮਾਂ ਨੇੜੇ ਹੀ ਹੈ।

ਅਗਸਤ- ਪੁਰਾਣੇ ਦੋਸਤਾਂ ਨਾਲ ਮੁਲਾਕਾਤ ਜੀਵਨ ਵਿੱਚ ਨਵੇਂ ਰੰਗ ਲਿਆਏਗੀ। ਬਾਹਰ ਦਾ ਖਾਣ ਤੋਂ ਬਚਣਾ, ਨਹੀਂ ਤਾਂ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਪੂਰਾ ਪਰਿਵਾਰ ਇੱਕ ਮਜਬੂਤ ਦੀਵਾਰ ਵਾਂਗ ਤੁਹਾਡੇ ਨਾਲ ਖੜ੍ਹਾ ਰਹੇਗਾ। ਵਿਦਿਆਥੀਆਂ ਲਈ ਸਮਾਂ ਚੰਗਾ ਹੈ।

ਸਿਤੰਬਰ- ਪਰਿਵਾਰ ਨੂੰ ਨਰਾਜ ਨਾ ਕਰਨਾ ਨਹੀਂ ਤਾਂ ਕੋਈ ਕੰਮ ਵਿਗੜ ਸਕਦਾ ਹੈ। ਕਿਸੇ ਲੋੜਵੰਦ ਦੀ ਮਦਦ ਕਰਕੇ ਤੁਹਾਨੂੰ ਖੁਸ਼ੀ ਮਿਲੇਗੀ। ਜੇਕਰ ਕਿਸੇ ਪ੍ਰਤੀਯੋਗਤਾ ਦੀ ਤਿਆਰੀ ਕਰ ਰਹੇ ਹੋ ਤਾਂ ਸਫਲਤਾ ਮਿਲੇਗੀ। ਸਿਹਤ ਦਾ ਧਿਆਨ ਰੱਖੋ। ਜੋੜਾਂ ਵਿੱਚ ਦਰਦ ਹੋ ਸਕਦਾ ਹੈ। ਵਪਾਰਕ ਮੁਨਾਫੇ ਵਿੱਚ ਵੀ ਕਮੀ ਆਵੇਗੀ।

ਅਕਤੂਬਰ- ਤੁਸੀ ਚਿੰਤਾ ਵਿੱਚ ਰਹੋਗੇ। ਤੁਹਾਡੇ ਦੁਸ਼ਮਨ ਤੁਹਾਡੇ ਤੇ ਹਾਵੀ ਹੋ ਸਕਦੇ ਹਨ। ਭੌਤਿਕ ਸਾਧਨਾਂ ਤੇ ਫਜੂਲ ਖਰਚ ਹੋਣ ਦੀ ਵੀ ਉਮੀਦ ਹੈ। ਯਾਦ ਰੱਖਣਾ ਕਿ ਗੁੱਸਾ ਸਭ ਤੋਂ ਪਹਿਲਾਂ ਤੁਹਾਨੂੰ ਨੁਕਸਾਨ ਪਹੁੰਚਾਵੇਗਾ, ਇਸ ਲਈ ਗੁੱਸੇ ਤੇ ਕਾਬੂ ਰੱਖਣਾ ਜਰੂਰੀ ਹੈ। ਵਿਆਹੁਤਾ ਜੀਵਨ ਵਿੱਚ ਸ਼ੱਕ, ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਚੰਗਾ ਇਹ ਰਹੇਗਾ ਕਿ ਤੁਸੀ ਆਪਣੇ ਸਾਥੀ ਨਾਲ ਗੱਲ ਕਰਕੇ, ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।

ਨਵੰਬਰ- ਮਹੀਨੇ ਦੀ ਸ਼ੁਰੂਆਤ ਵਿੱਚ ਕੋਈ ਕਸ਼ਟ ਰਹੇਗਾ, ਪਰ 15 ਤਰੀਕ ਤੋ ਬਾਦ ਆਰਥਿਕ ਪੱਖ ਵਿੱਚ ਸੁਧਾਰ ਆਵੇਗਾ। ਪਰ ਸਰੀਰਿਕ ਤੌਰ ਤੇ ਪੇਟ ਅਤੇ ਗੋਡਿਆਂ ਵਿੱਚ ਤਕਲੀਫ ਹੋ ਸਕਦੀ ਹੈ। ਆਪਣਿਆਂ ਦਾ ਸਹਿਯੋਗ ਤੁਹਾਨੂੰ ਜੀਵਨ ਵਿੱਚ ਅੱਗੇ ਵੱਧਣ ਦੀ ਪ੍ਰੇਰਣਾ ਦੇਵੇਗਾ। ਸੰਤਾਨ ਸੁੱਖ ਪ੍ਰਾਪਤ ਹੋਣ ਦਾ ਯੋਗ ਹੈ। ਕਿਸੇ ਪੁਰਾਣੇ ਮਿੱਤਰ ਤੋਂ ਤੁਹਾਨੂੰ ਕਾਫੀ ਮਦਦ ਮਿਲਣ ਦੀ ਉਮੀਦ ਹੈ । ਦੁਸ਼ਮਨ ਸ਼ਾਂਤ ਰਹਿਣਗੇ।

ਦਿਸੰਬਰ- ਸੰਪੰਤੀ ਅਤੇ ਵਾਹਨ ਦੀ ਖਰੀਦ ਬਹੁਤ ਫਾਇਦੇਮੰਦ ਰਹੇਗੀ। ਅਧੂਰੇ ਅਤੇ ਰੁੱਕੇ ਹੋਏ ਕੰਮਾਂ ਨੂੰ ਗਤੀ ਮਿਲੇਗੀ। ਸਿਹਤ ਪ੍ਰਤੀ ਲਾਪਰਵਾਹੀ ਤੁਹਾਡੇ ਤੇ ਭਾਰੀ ਪੈ ਸਕਦੀ ਹੈ। ਧਰਮ ਦੇ ਪ੍ਰਤੀ ਰੁਝਾਨ ਵੱਧੇਗਾ। ਮਿੱਤਰਾਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ।

ਸਿੰਘ ਸਿੰਘ (ਮਾ, ਮੀ, ਮੂ, ਮੋ, ਟਾ, ਟੀ, ਟੂ, ਟੇ )

ਜਨਵਰੀ- ਮਹੀਨੇ ਦੀ ਸ਼ੁਰੂਆਤ ਵਿੱਚ ਨਵਾਂ ਕੰਮ ਸ਼ੁਰੂ ਕਰਨ ਤੋਂ ਬਚੋ। ਵਪਾਰੀ ਵਰਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਲੰਬੀ ਯਾਤਰਾ ਤੁਹਾਡੇ ਲਈ ਖਾਸ ਲਾਭਕਾਰੀ ਸਾਬਿਤ ਨਹੀ ਹੋਵੇਗੀ। ਸਿਹਤ ਵੀ ਠੀਕ ਨਹੀ ਰਹੇਗੀ। ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਸਹਿਕਾਮਿਆਂ ਦੀ ਸਾਜਿਸ਼ ਦਾ ਸ਼ਿਕਾਰ ਬਣਨਾ ਪੈ ਸਕਦਾ ਹੈ।

ਫਰਵਰੀ- ਮਹੀਨੇ ਦੀ ਸ਼ੁਰੂਆਤ ਸਾਧਾਰਣ ਰਹੇਗੀ। ਆਰਥਿਕ ਪੱਖ ਨੂੰ ਨਜਰ ਅੰਦਾਜ ਨਾ ਕਰਨਾ। ਜਮੀਨ ਆਦਿ ਵਿੱਚ ਨਿਵੇਸ਼ ਤੋਂ ਬਚੋ। ਪਤਨੀ ਦੀ ਸਿਹਤ, ਚਿੰਤਾ ਦਾ ਵਿਸ਼ਾ ਹੋ ਸਕਦੀ ਹੈ। ਕੰਮ ਵਿੱਚ ਦਿਲਚਸਪੀ ਨਹੀ ਹੋਵੇਗੀ। ਬੇਕਾਰ ਦੀਆਂ ਗੱਲਾਂ ਮਾਨਸਿਕ ਤਨਾਅ ਦੇ ਸਕਦੀਆਂ ਹਨ। ਕਾਰੋਬਾਰ ਦੇ ਹਾਲਾਤ ਠੀਕ ਠਾਕ ਰਹਿਣਗੇ। ਨੌਕਰੀ ਪੇਸ਼ਾ ਲੋਕਾਂ ਦਾ ਆਪਣੇ ਉੱਚ ਅਹੁਦੇਕਾਰਾਂ ਨਾਲ ਵਿਵਾਦ ਹੋ ਸਕਦਾ ਹੈ।

ਮਾਰਚ- ਮਿਹਨਤ ਰੰਗ ਲਿਆਵੇਗੀ, ਪਰ ਬਹੁਤ ਜਿਆਦਾ ਉਮੀਦਾਂ ਨਾ ਲਾਓ। ਯੋਜਨਾ ਬਣਾ ਕੇ ਅੱਗੇ ਵਧਣਾ। ਸਿਹਤ ਠੀਕ ਠਾਕ ਰਹੇਗੀ। ਗੱਡੀ ਚਲਾਉਣ ਵੇਲੇ ਖਾਸ ਸਾਵਧਾਨੀ ਵਵਤਣਾ। ਯਾਦ ਰੱਖੋ ਪਿਆਰ ਦੇਣ ਦਾ ਨਾਂ ਹੈ, ਇਸ ਲਈ ਪ੍ਰੇਮ ਸੰਬੰਧਾਂ ਵਿੱਚ ਦੇਣਾ ਸਿੱਖੋ।

ਅਪ੍ਰੈਲ- ਪ੍ਰਭੂ ਕ੍ਰਿਪਾ ਨਾਲ ਕੋਈ ਪੁਰਾਣਾ ਦੋਸਤ ਜਾਂ ਰਿਸ਼ਤੇਦਾਰ ਮਿਲੇਗਾ। ਮੌਸਮੀ ਬਿਮਾਰੀਆਂ ਤੋਂ ਬਚੋ। ਡਾਕਟਰ ਕੋਲ ਤੁਹਾਡਾ ਜਾਣਾ ਠੀਕ ਰਹੇਗਾ। ਜੀਵਨ ਸਾਥੀ ਦਾ ਵਰਤਾਅ ਸਹਿਯੋਗ ਵਾਲਾ ਰਹੇਗਾ। ਮੁਕਾਬਲਿਆਂ ਤੋਂ ਘਬਰਾਓ ਨਾ, ਬਲਕਿ ਉਨ੍ਹਾਂ ਦਾ ਆਨੰਦ ਮਾਣੋ। ਫਿਰ ਵੇਖੋ ਕੰਮ ਵਿੱਚ ਕਿੰਨ੍ਹਾ ਮਜਾ ਆਉਂਦਾ ਹੈ। ਧਾਰਮਿਕ ਕੰਮਾਂ ਵਿੱਚ ਤੁਹਾਡਾ ਰੁਝਾਨ ਵਧੇਗਾ।

ਮਈ- ਸਾਧਾਰਣ ਮਹੀਨਾ ਹੈ। ਕੰਮ ਵਿੱਚ ਮਨ ਨਹੀਂ ਲੱਗੇਗਾ। ਸਰੀਰ ਵਿੱਚ ਦਰਦ ਹੁੰਦਾ ਰਹੇਗਾ। ਮੁਕਦਮੇ ਆਦਿ ਦੇ ਨਤੀਜੇ ਉਮੀਦ ਦੇ ਵਿਪਰੀਤ ਆ ਸਕਦੇ ਹਨ। ਕਿਤੋਂ ਕੋਈ ਸ਼ੁੱਭ ਸਮਾਚਾਰ ਆ ਸਕਦਾ ਹੈ। ਕੰਮ ਦੇ ਪ੍ਰਤੀ ਸਕਾਰਾਤਮਿਕ ਦ੍ਰਿਸ਼ਟੀਕੌਣ ਅਪਨਾਓ। ਮਾਨਸਿਕ ਤੌਰ ਤੇ ਸ਼ਾਂਤ ਰਹਿਣਾ।

ਜੂਨ- ਕਿਸੇ ਵੀ ਕਾਗਜ ਤੇ ਦਸਤਖ਼ਤ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣਾ ਜਰੂਰੀ ਹੈ। ਤੁਹਾਡੇ ਵਿਵਹਾਰ ਨਾਲ ਆਸ ਪਾਸ ਦੇ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਆਪਣੀ ਭਾਸ਼ਾ ਤੇ ਕਾਬੂ ਰੱਖੋ। ਇਸ ਮਹੀਨੇ ਡਾਕਟਰ ਕੋਲ ਜਾਣਾ ਵੀ ਜਾਣਾ ਪੈ ਸਕਦਾ ਹੈ।

ਜੁਲਾਈ- ਸਮਾਜ ਵਿੱਚ ਤੁਹਾਡਾ ਪ੍ਰਤਾਪ ਵਧੇਗਾ। ਕੈਰੀਅਰ ਵਿੱਚ ਵੀ ਤਰੱਕੀ ਹੋਵੇਗੀ। ਕਿਸਮਤ ਸਾਥ ਦੇਵੇਗੀ। ਹਾਲਾਂਕਿ ਆਰਥਿਕ ਪੱਖੋਂ, ਉਤਾਰ ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਘਰੇਲੂ ਅਤੇ ਪਰਿਵਾਰਕ ਮੋਰਚੇ ਤੇ ਵੀ ਦਿੱਕਤਾਂ ਨਾਲ ਦੋ ਚਾਰ ਹੋਣਾ ਪੈ ਸਕਦਾ ਹੈ। ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਵੀ ਵਿਵਾਦ ਤੋਂ ਬਚਣਾ।

ਅਗਸਤ- ਤੁਹਾਡੀ ਸਿਰਜਲਸ਼ੀਲਤਾ ਦੀ ਤਾਰੀਫ ਹੋਵੇਗੀ। ਭੌਤਿਕ ਸਾਧਨਾਂ ਤੇ ਖਰਚਾ ਹੋਵੇਗਾ। ਮਿੱਤਰਾਂ ਦੇ ਸਹਿਯੋਗ ਨਾਲ ਤੁਹਾਡੇ ਜੀਵਨ ਦੀ ਗੱਡੀ ਰਫਤਾਰ ਫੜ੍ਹੇਗੀ। ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆ ਨੂੰ ਵੀ ਲਾਭ ਹੋਵੇਗਾ। ਨੌਕਰੀ ਵਿੱਚ ਅੱਗੇ ਵਧਣ ਦੀ ਉਮੀਦ ਹੈ। ਸਿਹਤ ਦੇ ਪ੍ਰਤੀ ਜਾਗਰੁਕ ਰਹਿਣਾ।

ਸਿਤੰਬਰ- ਦੁਸ਼ਮਨਾਂ ਦੀ ਨਜਰ ਤੁਹਾਡੀ ਕਾਮਯਾਬੀ ਤੇ ਹੈ ਅਤੇ ਤੁਹਾਡਾ ਗੁੱਸਾ ਉਨਾਂ ਦੇ ਮਕਸਦ ਨੂੰ ਆਸਾਨ ਬਣਾ ਸਕਦਾ ਹੈ। ਭੇਦ ਦੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਕਰਨ ਤੋਂ ਗੁਰੇਜ ਕਰੋ। ਸੰਤਾਨ ਦੀ ਚਿੰਤਾ ਸਤਾਵੇਗੀ। ਪਰਿਵਾਰਕ ਜੀਵਨ ਵਿੱਚ ਉਥਲ-ਪੁਥਲ ਮਚ ਸਕਦੀ ਹੈ। ਸੁਚੇਤ ਰਹਿਣਾ।

ਅਕਤੂਬਰ- ਇਸ ਮਹੀਨੇ ਤੁਹਾਡੇ ਲਈ ਸਭ ਕੁੱਝ ਠੀਕ-ਠਾਕ ਜਿਹਾ ਰਹੇਗਾ। ਨਵੇਂ ਲੋਕਾਂ ਨਾਲ ਮੁਲਾਕਾਤ ਹੋਵੇਗੀ ਜੋ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗੀ। ਨੌਕਰੀ ਲਈ ਕਿਸੇ ਨਵੇਂ ਸ਼ਹਿਰ ਜਾ ਸਕਦੇ ਹੋ। ਰੁੱਕਿਆ ਹੋਇਆ ਧਨ ਮਿਲੇਗਾ। ਜੀਵਨ ਸਾਥੀ ਦਾ ਮਜਬੂਤ ਸਹਾਰਾ ਤੁਹਾਡੇ ਨਾਲ ਹੈ।

ਨਵੰਬਰ- ਮਾਨਸਿਕ ਸ਼ਾਂਤੀ ਮਿਲੇਗੀ। ਤਨਾਅ ਘੱਟ ਹੋਵੇਗਾ। ਮਨ ਸ਼ਾਂਤ ਰਹੇਗਾ। ਸੰਤਾਨ ਵੱਲੋਂ ਕੋਈ ਖੁਸ਼ੀਆਂ ਭਰਿਆ ਸਮਾਚਾਰ ਮਿਲ ਸਕਦਾ ਹੈ। ਕਿਸੇ ਲੋੜਵੰਦ ਦੀ ਮਦਦ ਕਰਕੇ ਤੁਹਾਨੂੰ ਖੁਸ਼ੀ ਹਾਸਲ ਹੋਵੇਗੀ। ਪਰਿਵਾਰ ਵਿੱਚ ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ। ਤੁਹਾਡੀ ਗੱਲ ਵੱਲ ਧਿਆਨ ਦਿੱਤਾ ਜਾਵੇਗਾ।

ਦਿਸੰਬਰ- ਇਹ ਸਮਾਂ ਜੀਵਨ ਵਿੱਚ ਨਵੇਂ ਰੰਗ ਸ਼ਾਮਲ ਕਰਨ ਦਾ ਹੈ। ਪੁਰਾਣੀਆਂ ਗੱਲਾਂ ਭੁੱਲ ਕੇ ਅੱਗੇ ਵਧੋ। ਮੌਸਮ ਦਾ ਆਨੰਦ ਮਾਣੋ। ਸਿੱਖਿਅਕ ਕਾਰਜਾਂ ਤੇ ਖਰਚ ਹੋਣਗੇ। ਜੀਵਨ ਸਾਥੀ ਦਾ ਵਰਤਾਅ ਸਹਿਯੋਗਪੂਰਨ ਰਹੇਗਾ।

ਕੰਨਿਆ ਕੰਨਿਆ (ਟੋ, ਪਾ, ਪੀ, ਪੂ, ਸ਼, ਣ, ਠ, ਪੇ, ਪੋ)

ਜਨਵਰੀ- ਜੀਵਨ ਵਿੱਚ ਕਾਫੀ ਉਥਲ-ਪੁਥਲ ਰਹਿਣ ਵਾਲੀ ਹੈ। ਕਿਸਮਤ ਦੀ ਗੱਡੀ ਰੁੱਕ ਰੁੱਕ ਕੇ ਅੱਗੇ ਵੱਧੇਗੀ। ਕਿਤੇ ਕੁੱਝ ਅੜਿਆ ਹੋਇਆ ਹੈ, ਜੋ ਤੁਹਾਨੂੰ ਅੱਗੇ ਵਧਾਉਣ ਵਾਲਾ ਹੈ। ਯਾਰ ਦੋਸਤ ਮਦਦ ਲਈ ਹਮੇਸ਼ਾ ਮੌਜੂਦ ਰਹਿਣਗੇ। ਜੀਵਨ ਸਾਥੀ ਦਾ ਅੜੀਅਲ ਸੁਭਾਅ ਜਰੂਰ ਮਾਨਸਿਕ ਤਨਾਅ ਦਾ ਕਾਰਣ ਬਣੇਗਾ। ਨੌਕਰੀ ਪੇਸ਼ਾ ਲੋਕਾਂ ਦੀ ਆਪਣੇ ਬਾੱਸ ਨਾਲ ਅਣਬਨ ਹੋ ਸਕਦੀ ਹੈ। ਸਿਹਤ ਵੀ ਸਾਥ ਨਹੀਂ ਦੇਵੇਗੀ। ਕੁੱਲ ਮਿਲਾ ਕੇ ਇਹ ਮਹੀਨਾ ਤੁਹਾਡੇ ਲਈ ਸ਼ੁੱਭ ਫਲ ਦੇਣ ਵਾਲਾ ਨਹੀਂ ਰਹੇਗਾ।

ਫਰਵਰੀ- ਮਹੀਨੇ ਦੀ ਸ਼ੁਰੂਆਤ ਚੰਗੀ ਨਹੀਂ ਰਹੇਗੀ। ਸੰਤਾਨ ਪੱਖੋਂ ਵੀ ਪਰੇਸ਼ਾਨੀ ਹੋ ਸਕਦੀ ਹੈ। ਆਰਥਿਕ ਪੱਖ ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਂ, ਮਹੀਨੇ ਦੇ ਅਖੀਰ ਵਿੱਚ ਹਲਾਤਾਂ ਵਿੱਚ ਸੁਧਾਰ ਹੋਵੇਗਾ। ਦੂਰੋਂ ਆਏ ਕਿਸੇ ਸ਼ੁੱਭ ਸਮਾਚਾਰ ਨਾਲ ਜੀਵਨ ਵਿੱਚ ਉਤਸ਼ਾਹ ਆਵੇਗਾ। ਵਿਦਿਆਰਥੀਆਂ ਦਾ ਮਨ ਪੜ੍ਹਾਈ ਵਿੱਚ ਲੱਗੇਗਾ।

ਮਾਰਚ- ਕਿਸਮਤ ਦਾ ਸਿਤਾਰਾ ਬਦਲ ਰਿਹਾ ਹੈ, ਪਰ ਮਜਬੂਤ ਇੱਛਾ ਸ਼ਕਤੀ ਦੇ ਬਿਨਾਂ ਕਾਮਯਾਬੀ ਪਾਉਣਾ ਮੁਸ਼ਕਲ ਹੈ। ਤੁਹਾਡੀ ਮਿਹਨਤ ਦੀ ਤਾਰੀਫ ਤਾਂ ਹੋਵੇਗੀ ਹੀ, ਪਰ ਨਾਲ ਹੀ ਦੁਸ਼ਮਨ ਤੁਹਾਡੇ ਹੋਰ ਖਿਲਾਫ ਹੋ ਜਾਣਗੇ। ਸਮੇਂ ਦੇ ਸਦ ਉਪਯੋਗ ਨਾਲ ਤੁਸੀ ਕਈ ਰੁੱਕੇ ਹੋਏ ਕੰਮ ਵੀ ਕਰ ਸਕਦੇ ਹੋ, ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ।

ਅਪ੍ਰੈਲ- ਵਿਦੇਸ਼ ਯਾਤਰਾ ਦਾ ਯੋਗ ਹੈ। ਆਮਦਨ ਦੇ ਨਵੇਂ ਰਾਹ ਖੁੱਲ੍ਹਣਗੇ। ਤੁਹਾਡਾ ਸ਼ਾਂਤ ਮਨ ਤੁਹਾਨੂੰ ਕਈ ਪਰੇਸ਼ਾਨੀਆਂ ਤੋਂ ਬਚਾਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸੰਤਾਨ ਵੱਲੋਂ ਕੋਈ ਸ਼ੁੱਭ ਸਮਾਚਾਰ ਵੀ ਮਿਲ ਸਕਦਾ ਹੈ। ਵਿਦਿਆਰਥੀਆਂ ਲਈ ਬਹੁਤ ਵਧੀਆ ਸਮਾਂ ਹੈ।

ਮਈ- ਪ੍ਰੋਪਰਟੀ ਵਿੱਚ ਨਿਵੇਸ਼ ਲਈ ਇਹ ਠੀਕ ਸਮਾਂ ਹੈ। ਕਾਮਯਾਬੀ ਦਾ ਨਵਾਂ ਰਾਹ ਖੁੱਲ ਰਿਹਾ ਹੈ। ਨਵੇਂ ਬਣੇ ਸੰਬੰਧਾਂ ਤੋ ਲਾਭ ਹੋਵੇਗਾ। ਆਫਿਸ ਵਿੱਚ ਸਹਿ-ਕਰਮੀ ਵੀ ਸਹਿਯੋਗ ਦੇਣਗੇ। ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਜੀਵਨ ਸਾਥੀ ਨਾਲ ਕੁੱਝ ਨਿਜੀ ਪਲ ਬਤੀਤ ਕਰੋਗੇ।

ਜੂਨ- ਧਾਰਮਿਕ ਕੰਮਾਂ ਵੱਲ ਰੁਝਾਨ ਵੱਧੇਗਾ। ਕੋਈ ਤੀਰਥ ਯਾਤਰਾ ਵੀ ਹੋ ਸਕਦੀ ਹੈ। ਨਵਾਂ ਸੌਦਾ ਕਰਨ ਲੱਗਿਆਂ, ਕਾਗਜਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਨਵੀਆਂ ਜਿੰਮੇਵਾਰੀਆਂ ਤੁਹਾਡੇ ਤੇ ਮਾਨਸਿਕ ਦਬਾਅ ਪਾ ਸਕਦੀਆਂ ਹਨ। ਮਹੀਨੇ ਦੇ ਅਖੀਰ ਵਿੱਚ ਘਰ ਕੁੱਝ ਮਹਿਮਾਨ ਵੀ ਆ ਸਕਦੇ ਹਨ।

ਜੁਲਾਈ- ਵਿਦਿਆਥੀਆਂ ਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਲੋਹੇ ਦੇ ਵਪਾਰੀਆਂ ਨੂੰ ਚੰਗਾ ਲਾਭ ਹੋਵੇਗਾ। ਨੌਕਰੀ ਪੇਸ਼ਾ ਲੋਕਾਂ ਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ, ਪਰ ਦਿਨੋ ਦਿਨ ਵਧਦੀ ਮਹਿੰਗਾਈ ਕਰਕੇ ਸਭ ਬਰਾਬਰ ਹੋ ਜਾਵੇਗਾ। ਸੰਤਾਨ ਨਾਲ ਕੁੱਝ ਨਿਜੀ ਪਲ ਬਤੀਤ ਕਰਨ ਦਾ ਵੀ ਮੌਕਾ ਮਿਲੇਗਾ। ਭਰਾ ਜਾਂ ਭੈਣ ਵੱਲੋਂ ਕੋਈ ਸ਼ੁੱਭ ਸਮਾਚਾਰ ਤੁਹਾਨੂੰ ਉਡੀਕ ਰਿਹਾ ਹੈ।

ਅਗਸਤ- ਰੁੱਕਿਆ ਹੋਇਆ ਧਨ ਵਾਪਸ ਆਵੇਗਾ। ਕਾਨੂੰਨੀ ਮਾਮਲਿਆਂ ਦਾ ਨਿਪਟਾਰਾ ਹੋਵੇਗਾ। ਖੁਸ਼ੀਆ ਵਿੱਚ ਵਾਧਾ ਹੋਵੇਗਾ। ਹਾਲਾਂਕਿ ਸੰਤਾਨ ਪੱਖੋਂ ਕੁੱਝ ਮੁਸ਼ਕਿਲਾਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਜੀਵਨ ਸਾਥੀ ਦੀ ਸਿਹਤ ਵੀ ਚਿੰਤਾ ਦਾ ਕਾਰਣ ਰਹੇਗੀ।

ਸਿਤੰਬਰ- ਰਾਜਨੀਤਕ ਸੰਬੰਧਾਂ ਨਾਲ ਲਾਭ ਹੋਵੇਗਾ। ਵਪਾਰ ਵਿੱਚ ਨਵੀਆਂ ਯੋਜਨਾਵਾਂ ਤੁਹਾਨੂੰ ਫਾਇਦਾ ਦੇਣਗੀਆਂ। ਦੁਸ਼ਮਨ ਤੁਹਾਨੂੰ ਪਰੇਸ਼ਾਨ ਕਰਨ ਦੀ ਤਾਕ ਵਿੱਚ ਹੈ, ਸਾਵਧਾਨ ਰਵੋ। ਮਾਤਾ ਪਿਤਾ ਤੋਂ ਸਹਿਯੋਗ ਪ੍ਰਾਪਤ ਹੋਵੇਗਾ। ਸੰਤਾਨ ਦੀ ਸਿਹਤ ਚਿੰਤਾ ਦਾ ਕਾਰਣ ਬਣ ਸਕਦੀ ਹੈ। ਵਿਦਿਅਰਥੀਆਂ ਦਾ ਮਨ ਪੜ੍ਹਾਈ ਵਿੱਚ ਨਹੀਂ ਲਗੇਗਾ।

ਅਕਤੂਬਰ- ਤੁਹਾਡੇ ਜੀਵਨ ਵਿੱਚ ਕੁੱਝ ਨਵਾਂ ਹੋਣ ਵਾਲਾ ਹੈ। ਤੁਹਾਡੇ ਰਾਹ ਵਿੱਚ ਕੁੱਝ ਵਿਘਨ ਆਉਂਣਗੇ, ਪਰ ਤੁਸੀ ਉਨ੍ਹਾਂ ਨੂੰ ਪਾਰ ਕਰ ਲਵੋਗੇ। ਪਰਿਵਾਰ ਦਾ ਮਹੌਲ ਠੀਕ ਠਾਕ ਰਹੇਗਾ। ਯਾਤਰਾ ਦਾ ਲਾਭ ਹੋਵੇਗਾ।

ਨਵੰਬਰ- ਕੋਈ ਕਰੀਬੀ ਤੁਹਾਡੇ ਨਾਲ ਵਿਸ਼ਵਾਸ ਘਾਤ ਕਰ ਸਕਦਾ ਹੈ। ਨੌਕਰੀ ਵਿੱਚ ਤਬਾਦਲੇ ਦੇ ਯੋਗ ਹਨ। ਵਿਆਹੁਤਾ ਜੀਵਨ ਵਿੱਚ ਕੁੜੱਤਣ ਆ ਸਕਦੀ ਹੈ। ਜੀਵਨ ਸਾਥੀ ਦੇ ਪ੍ਰਤੀ ਉਦਾਰ ਰਵੱਈਆ ਅਪਣਾਉਣ ਦੀ ਲੋੜ ਹੈ। ਤੁਹਾਡਾ ਗੁੱਸਾ ਬਣਿਆ ਕੰਮ ਵਿਗਾੜ ਦਿੰਦਾ ਹੈ। ਸ਼ਰਾਬ ਆਦਿ ਤੋਂ ਦੂਰ ਰਹਿਣਾ ਤੁਹਾਡੇ ਲਈ ਠੀਕ ਹੈ।

ਦਿਸੰਬਰ- ਦੰਪਤੀ ਜੀਵਨ ਤੁਹਾਡੇ ਤੋਂ ਸਹਿਯੋਗ ਅਤੇ ਸਮੇਂ ਦੀ ਮੰਗ ਕਰ ਰਿਹਾ ਹੈ। ਮਿੱਤਰ ਨਾਲ ਕਾਰੋਬਾਰ ਸ਼ੁਰੂ ਕਰਨ ਤੇ ਭਵਿੱਖ ਵਿੱਚ ਲਾਭ ਹੋਵੇਗਾ। ਸਮੇਂ ਦੀ ਕੀਮਤ ਨੂੰ ਪਛਾਣੋ ਅਤੇ ਕਦੱਰ ਕਰੋ। ਤੁਹਾਨੂੰ ਥੋੜ੍ਹਾ ਵਿਵਹਾਰਕ ਹੋਣ ਦੀ ਲੋੜ ਹੈ, ਜਿਆਦਾ ਭਾਵੁਕਤਾ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪਿਤਾ ਜੀ ਦੀ ਸਿਹਤ ਤੁਹਾਡੀ ਪ੍ਰੇਸ਼ਾਨੀ ਦਾ ਕਾਰਣ ਬਣ ਸਕਦੀ ਹੈ।

ਤੁਲਾ ਤੁਲਾ (ਰਾ, ਰੇ, ਰੀ, ਰੂ, ਰੋ, ਤਾ, ਤੀ ,ਤੂ ,ਤੇ )

ਜਨਵਰੀ- ਜੀਵਨ ਵਿੱਚ ਅੱਗੇ ਵੱਧਣ ਲਈ ਤੁਹਾਨੂੰ ਸਹਿਯੋਗ ਦੀ ਲੋੜ ਹੈ। ਉਚੇ ਅਹੁਦੇਕਾਰਾਂ ਨਾਲ ਤੁਹਾਡੇ ਨਿਜੀ ਸੰਬੰਧਾਂ ਨਾਲ ਫਾਇਦਾ ਹੋਵੇਗਾ। ਕਾਰੋਬਾਰ ਲਈ ਨਵੇਂ ਦਰਵਾਜੇ ਖੁੱਲਣਗੇ ਪਰ ਤੁਹਾਨੂੰ ਇਸ ਲਈ ਸੁਚੇਤ ਰਹਿਣ ਦੀ ਲੋੜ ਹੈ। ਗੱਡੀ ਚਲਾਉਣ ਵੇਲੇ ਸਾਵਧਾਨੀ ਵਰਤੋਂ।

ਫਰਵਰੀ- ਨਵਾਂ ਘਰ ਖਰੀਦ ਸਕਦੇ ਹੋ। ਮਾਨਸਿਕ ਚਿੰਤਾ ਖਤਮ ਹੋਵੇਗੀ। ਆਰਥਿਕ ਰੂਪ ਵਿੱਚ ਲਾਭ ਹੋਵੇਗਾ। ਦੁਸ਼ਮਨਾਂ ਨੂੰ ਨਜਰ ਅੰਦਾਜ ਨਾ ਕਰੋ। ਮਾਤਾ ਦੇ ਪੱਖੋਂ ਕੋਈ ਬੁਰੀ ਖਬਰ ਮਿਲ ਸਕਦੀ ਹੈ। ਕਾਰੋਬਾਰ ਪੱਖੋਂ ਇਹ ਚੰਗਾ ਸਮਾਂ ਹੈ। ਨਵੇਂ ਸੌਦੇ ਫਾਇਦੇਮੰਦ ਹੋਣਗੇ। ਟ੍ਰਾਂਸਪੋਰਟ ਦੇ ਧੰਦੇ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਖਾਸ ਤੌਰ ਤੇ ਚੰਗਾ ਹੈ। ਤੁਹਾਡੇ ਕੋਲ ਧਨ ਤੇ ਆਵੇਗਾ ਪਰ ਰੁਕੇਗਾ ਨਹੀਂ। ਕਿਸੇ ਵੀ ਪ੍ਰਕਾਰ ਦੇ ਵਿਵਾਦ ਤੋਂ ਦੂਰ ਰਹੋ।

ਅਪ੍ਰੈਲ- ਕੁੱਝ ਲੋਕ ਤੁਹਾਡਾ ਇਮੇਜ ਖਰਾਬ ਕਰ ਸਕਦੇ ਹਨ। ਗੁਆਂਢੀ ਤੁਹਾਨੂੰ ਸਹਿਯੋਗ ਦੇਣਗੇ। ਧਨ ਦੇ ਸਾਧਾਰਣ ਯੋਗ ਹਨ। ਧਾਰਮਿਕ ਕੰਮਾਂ ਵਿੱਚ ਸਮਾਂ ਲਾਉਣ ਨਾਲ ਲਾਭ ਹੋਵੇਗਾ। ਕੁਆਰਿਆਂ ਦੇ ਜੀਵਨ ਵਿੱਚ ਪਿਆਰ ਦੀ ਬਹਾਰ ਆ ਸਕਦੀ ਹੈ। ਦਾਨ ਦੇਣ ਦਾ ਲਾਭ ਹੋਵੇਗਾ।

ਮਈ- ਮਿਲ ਜਾਂ ਫੈਕਟਰੀ ਮਾਲਕਾਂ ਨੂੰ ਹੜਤਾਲ ਜਾਂ ਕਿਸੇ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੌਕਰੀ ਪੇਸ਼ਾ ਲੋਕਾਂ ਲਈ ਹਾਲਾਂ ਕਿ ਮਹੀਨਾ ਸਾਧਾਰਣ ਹੀ ਹੈ ਪਰ ਆਮਦਨ ਅਤੇ ਖਰਚਿਆਂ ਵਿੱਚ ਤਾਲਮੇਲ ਬਿਠਾਉਣਾ ਥੋੜ੍ਹਾ ਔਖਾ ਹੋ ਸਕਦਾ ਹੈ। ਜੀਵਨ ਵਿੱਚ ਕੁੱਝ ਨਵਾਂ ਕਰਨ ਦੀ ਪ੍ਰੇਰਣਾ ਮਿਲੇਗੀ।

ਜੂਨ- ਕਿਸੇ ਕੰਮ ਵਿੱਚ ਸੋਚ ਵਿਚਾਰ ਕੇ ਹੀ ਹੱਥ ਪਾਉਣਾ। ਨਵਾਂ ਕੰਮ ਕਰਨ ਤੋਂ ਪਹਿਲਾਂ ਉਸ ਦੀ ਹਰ ਪੱਖੋਂ ਜਾਂਚ ਜਰੂਰੀ ਹੈ। ਮੁਕਦਮੇ ਬਾਜੀ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਕਿਸੇ ਨੂੰ ਉਧਾਰ ਦੇਣ ਤੋਂ ਬਚੋਂ ਕਿਉਂਕਿ ਪੈਸਾ ਡੁੱਬ ਵੀ ਸਕਦਾ ਹੈ।

ਜੁਲਾਈ- ਇਹ ਮੌਸਮ ਤੁਹਾਡੀ ਸਿਹਤ ਲਈ ਚੰਗਾ ਨਹੀ ਹੈ। ਪੇਂਟ ਸੰਬੰਧੀ ਰੋਗਾਂ ਤੋਂ ਬਚਾਅ ਲਈ ਬਾਹਰ ਦੇ ਖਾਣੇ ਤੋਂ ਪ੍ਰਹੇਜ ਜਰੂਰੀ ਹੈ। ਗੁਆਂਢੀਆਂ ਨਾਲ ਲੜਾਈ ਹੋਣ ਦੇ ਆਸਾਰ ਵੀ ਨਜਰ ਆ ਰਹੇ ਹਨ। ਕੋਈ ਤੁਹਾਡੇ ਤੇ ਨਜਰ ਰੱਖ ਰਿਹਾ ਹੈ, ਇਸ ਲਈ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੋ। ਮਿਹਨਤ ਦਾ ਫਲ ਤੁਹਾਨੂੰ ਜਰੂਰ ਮਿਲੇਗਾ।

ਅਗਸਤ- ਯਾਦ ਰੱਖੋ, ਗੁੱਸਾ ਤੁਹਾਡੇ ਲਈ ਨੁਕਸਾਨ ਦਾਇਕ ਹੈ। ਆਪਣੀ ਬੋਲੀ ਤੇ ਕੰਟਰੋਲ ਰੱਖਣ ਦੀ ਲੋੜ ਹੈ। ਤੁਹਾਡੀ ਕਿਸੇ ਗੱਲ ਤੋਂ ਤੁਹਾਡਾ ਜੀਵਨ ਸਾਥੀ ਨਾਰਾਜ ਹੋ ਸਕਦਾ ਹੈ। ਕਿਸੇ ਦੁਰਘਟਨਾ ਦੀ ਸੰਭਾਵਨਾ ਬਣ ਰਹੀ ਹੈ, ਇਸ ਲਈ ਜਿਆਦਾ ਸਾਵਧਾਨ ਰਹਿਣ ਦੀ ਲੋੜ ਹੈ।

ਸਿਤੰਬਰ- ਕਿਸੇ ਪਰਿਵਾਰਕ ਸਮਾਰੋਹ ਵਿੱਚ ਜਾਣਾ ਪੈ ਸਕਦਾ ਹੈ। ਕਿਸੇ ਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ, ਉਸ ਨੂੰ ਨਿਰਾਸ਼ ਨਾ ਕਰਨਾ। ਸੰਤਾਨ ਦਾ ਵਿਵਹਾਰ ਤੁਹਾਨੂੰ ਖੁਸ਼ ਕਰੇਗਾ। ਜੀਵਨ ਵਿੱਚ ਉਤਸਾਹ ਅਤੇ ਉਮੰਗ ਬਣੀ ਰਹੇਗੀ। 20 ਤਰੀਕ ਤੋਂ ਬਾਅਦ ਕੁੱਝ ਆਰਥਿਕ ਪਰੇਸ਼ਾਨਿਆਂ ਹੋ ਸਕਦੀਆਂ ਹਨ। ਦੁਸ਼ਮਨ ਵੀ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਨਗੇ।

ਅਕਤੂਬਰ- ਪੁਰਾਣੇ ਰੁਕੇ ਹੋਏ ਕੰਮ ਅੱਗੇ ਵੱਧਣਗੇ। ਕਿਸੇ ਨਾਲ ਝੂੱਠਾ ਕਰਾਰ ਨਾ ਕਰੋ। ਤੁਹਾਨੂੰ ਤੁਹਾਡੀ ਇੱਛਾ ਮੁਤਾਬਕ ਫਲ ਮਿਲੇਗਾ। ਚੰਗੀ ਵਰਖਾ ਹੋਣ ਕਾਰਨ ਕਿਸਾਨਾਂ ਨੂੰ ਵੀ ਲਾਭ ਹੋਵੇਗਾ। ਵਿਰੋਧੀ ਸ਼ਾਂਤ ਰਹਿਣਗੇ। ਜੀਵਨ ਸਾਥੀ ਪ੍ਰਸੰਨ ਅਤੇ ਸੰਤਾਨ ਸੰਤੁਸ਼ਟ ਰਹੇਗੀ। ਕੁੱਲ ਮਿਲਾਕੇ ਇਹ ਮਹੀਨਾ ਤੁਹਾਡੇ ਲਈ ਚੰਗਾ ਰਹੇਗਾ।

ਨਵੰਬਰ- ਵਪਾਰੀ ਵਰਗ ਲਈ ਇਹ ਮਹੀਨਾ ਬਹੁਤ ਹੀ ਲਾਭਕਾਰੀ ਵਾਲਾ ਰਹੇਗਾ। ਖੁਸ਼ ਕਿਸਮਤੀ ਤੁਹਾਡੇ ਨਾਲ ਹੈ। ਪਰ ਨਾਲ ਹੀ ਤੁਹਾਡੀ ਲਾਪਰਵਾਹੀ ਤੁਹਾਨੂੰ ਭਾਰੀ ਨੁਕਸਾਨ ਪਹੁੰਚਾ ਸਕਦੀ ਹੈ। ਨਿਜੀ ਸੰਬੰਧਾਂ ਦੀ ਮਦਦ ਨਾਲ ਆਮਦਨ ਦੇ ਨਵੇਂ ਰਾਹ ਖੁੱਲਣਗੇ। ਔਰਤਾਂ ਅਤੇ ਬਜੁਰਗਾਂ ਨੂੰ ਜੋੜਾਂ ਦੇ ਦਰਦ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ।

ਦਿਸੰਬਰ- ਸੰਘਰਸ਼ ਨਾਲ ਹੀ ਕਾਮਯਾਬੀ ਮਿਲੇਗੀ। ਇਕਦਮ ਹੀ ਕਿਸੇ ਨਤੀਜੇ ਤੇ ਨਾ ਪੁੱਜੋ। ਤੁਹਾਡੀ ਇਸ ਜਲਦਬਾਜੀ ਦਾ ਲਾਹਾ ਵਿਰੋਧੀ ਲੈ ਸਕਦੇ ਹਨ। ਸ਼ਾਂਤ ਰਹਿ ਕੇ ਚੰਗੇ ਕੰਮ ਕਰਦੇ ਰਹੋ। ਮਾਸਾਹਾਰੀ ਭੋਜਨ ਅਤੇ ਸ਼ਰਾਬ ਆਦਿ ਤੋਂ ਪਰਹੇਜ ਰੱਖਣ ਦੀ ਲੋੜ ਹੈ। ਮਹੀਨੇ ਦੇ ਅਖੀਰ ਵਿੱਚ ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ। ਸਾਲ ਦਾ ਅੰਤ ਪੌਜੀਟੀਵਿਟੀ ਦੇ ਨਾਲ ਹੋਵੇਗਾ।

ਬ੍ਰਿਸ਼ਚਕ ਬ੍ਰਿਸ਼ਚਕ ( ਨਾ, ਨੀ, ਨੂ, ਨੇ, ਨੋ, ਯਾ, ਯੀ, ਯੂ)

ਜਨਵਰੀ- ਨਵੇਂ ਸਾਲ ਦੀ ਸ਼ੁਰੂਆਤ ਬੇਹਦ ਸ਼ਾਨਦਾਰ ਤਰੀਕੇ ਨਾਲ ਹੋਣ ਵਾਲੀ ਹੈ। ਮਹੀਨੇ ਦੇ ਬਾਅਦ ਦੇ 15 ਦਿਨ ਬੇਹਦ ਸੁੱਖ ਵਾਲੇ ਹੋਣਗੇ। ਆਪਣੇ ਦਿਲ ਦੀ ਆਵਾਜ ਸੁਣੋ ਅਤੇ ਜੀ ਜਾਨ ਲਾ ਕੇ ਕੰਮ ਕਰੋ, ਕਾਮਯਾਬੀ ਜਰੂਰ ਮਿਲੇਗੀ। ਜੀਵਨ ਸਾਥੀ ਦਾ ਵਿਵਹਾਰ ਤੁਹਾਨੂੰ ਨਵੇਂ ਕੰਮ ਲਈ ਪ੍ਰੇਰਿਤ ਕਰੇਗਾ। ਕਿਸੇ ਮੰਦਰ ਵਿੱਚ ਦਾਨ ਕਰਨ ਨਾਲ ਲਾਭ ਹੋਵੇਗਾ।

ਫਰਵਰੀ- ਦਿਲ ਵਿੱਚ ਪ੍ਰੇਮ ਉਤਸਾਹ ਵਧੇਗਾ। ਕਿਸੇ ਵਾਦ ਵਿਵਾਦ ਵਿੱਚ ਪੈਣ ਕਰਕੇ ਬਣੇ ਕੰਮ ਵੀ ਵਿਗੜ ਸਕਦੇ ਹਨ। ਕਿਸੇ ਦਾ ਦਿਲ ਨਾ ਦੁਖਾਉਣਾ। ਨਵੇਂ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਉਸਦੇ ਸਾਰੇ ਪੱਖਾਂ ਤੇ ਵਿਚਾਰ ਕਰ ਲੈਣਾ। ਘਰ ਵਿੱਚ ਮਹਿਮਾਨ ਦੇ ਆਉਣ ਦੇ ਸੰਕੇਤ ਹਨ। ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਜੀਵਨ ਵਿੱਚ ਸੁੱਖ ਸ਼ਾਂਤੀ ਰਹੇਗੀ।

ਮਾਰਚ- ਤੁਹਾਡੇ ਕੰਮ ਦੀ ਤਾਰੀਫ ਤਾਂ ਕੀਤੀ ਜਾਵੇਗੀ ਪਰ ਇਸ ਲਈ ਤੁਹਾਨੂੰ ਧੀਰਜ ਰੱਖਣਾ ਪਵੇਗਾ। ਸਿਹਤ ਸਾਧਾਰਣ ਰਹੇਗੀ। ਬਾੱਸ ਨਾਲ ਸੰਬੰਧਾਂ ਵਿੱਚ ਸੁਧਾਰ ਹੋਵੇਗਾ। ਵਿਰੋਧੀ ਸ਼ਾਂਤ ਰਹਿਣਗੇ। ਸੰਤਾਨ ਵੱਲੋਂ ਸੁਖ ਦਾ ਸਮਾਚਾਰ ਮਿਲੇਗਾ। ਵਿਦਿਆਰਥੀਆਂ ਲਈ ਇਹ ਸਮਾਂ ਠੀਕ ਹੈ।

ਅਪ੍ਰੈਲ- ਕਾਮਯਾਬੀ ਨੂੰ ਬਣਾਏ ਰੱਖਣ ਲਈ ਆਲਸ ਨੂੰ ਤਿਆਗਣਾ ਬਹੁਤ ਜਰੂਰੀ ਹੈ। ਦੰਪਤੀ ਜੀਵਨ ਵਿੱਚ ਨੀਰਸਤਾ ਆ ਰਹੀ ਹੈ। ਜੀਵਨ ਸਾਥੀ ਦੀਆਂ ਸ਼ਿਕਾਇਤਾਂ ਤੋਂ ਮੁੰਹ ਨਾ ਫੇਰੋ। ਦੁਸ਼ਮਨ ਤੁਹਾਡੇ ਲਾਪਰਵਾਹੀ ਵਾਲੇ ਰਵੱਈਏ ਦਾ ਫਾਇਦਾ ਚੁੱਕ ਸਕਦਾ ਹੈ। ਆਰਥਿਕ ਹਾਲਾਤ ਵੀ ਸਾਧਾਰਣ ਹੀ ਰਹਿਣਗੇ।

ਮਈ- ਜੀਵਨ ਵਿੱਚ ਸੰਘਰਸ਼ ਦਾ ਸਮਾਂ ਸ਼ੁਰੂ ਹੋ ਰਿਹਾ ਹੈ। ਤੁਹਾਡਾ ਆਤਮ ਵਿਸ਼ਵਾਸ ਹੀ ਤੁਹਾਨੂੰ ਇਸ ਮੁਸ਼ਕਿਲ ਸਮੇਂ ਚੋਂ ਕੱਢੇਗਾ। ਪ੍ਰੋਪਰਟੀ ਵਿੱਚ ਨਿਵੇਸ਼ ਕਰਨ ਲਈ ਸਮਾਂ ਅਨੁਕੂਲ ਨਹੀਂ ਹੈ। ਸਿਹਤ ਦਾ ਧਿਆਨ ਰੱਖਣਾ। ਬਾਹਰ ਖਾਣ ਤੋਂ ਪ੍ਰਹੇਜ ਕਰਨਾ। ਜੀਵਨ ਸਾਥੀ ਅਤੇ ਸੰਤਾਨ ਦਾ ਰਵੱਈਆ ਵੀ ਪਰੇਸ਼ਾਨ ਕਰ ਸਕਦਾ ਹੈ।

ਜੂਨ- ਸਾਰਿਆਂ ਕੋਸ਼ਿਸ਼ਾਂ ਦੇ ਬਾਵਜੂਦ ਕੰਮ ਬਣਦੇ ਹੋਏ ਨਹੀਂ ਦਿਸਣਗੇ। ਮਿਹਨਤ ਦੇ ਮੁਤਾਬਕ ਫਲ ਨਹੀਂ ਮਿਲੇਗਾ। ਜੀਵਨ ਸਾਥੀ ਨਾਲ ਤੁਹਾਡਾ ਵਿਵਹਾਰ ਠੀਕ ਨਹੀਂ ਰਹੇਗਾ। ਮਾਤਾ ਪਿਤਾ ਦੀ ਖੁਸ਼ੀ ਦਾ ਪੂਰਾ ਧਿਆਨ ਰੱਖਣਾ। ਸੰਤਾਨ ਵੱਲੋਂ ਵੀ ਚੰਗੀ ਖਬਰ ਨਹੀਂ ਮਿਲੇਗੀ। ਦੁਸ਼ਮਨ ਹਾਵੀ ਰਹਿਣਗੇ।

ਜੁਲਾਈ- ਮਨ ਬੇਚੈਨ ਰਹੇਗਾ। ਵਿਦਿਆਰਥੀਆਂ ਲਈ ਵੀ ਚੰਗਾ ਸਮਾਂ ਨਹੀਂ ਹੈ। ਮਨ ਮੁਤਾਬਕ ਰਿਸ਼ਤੇ ਨਾ ਮਿਲਣ ਕਰਕੇ ਨਿਰਾਸ਼ਾ ਰਹੇਗੀ। ਪਿਤਾ ਅਤੇ ਭਰਾ ਨਾਲ ਵਿਵਾਦ ਹੋ ਸਕਦਾ ਹੈ। ਵਾਹਨ ਚਲਾਉਣ ਵੇਲੇ ਸਾਵਧਾਨੀ ਵਰਤੋ। ਸ਼ਰਾਬ ਦਾ ਸੇਵਨ ਸੰਭਾਲ ਕੇ ਕਰੋਜੇ ਹੋ ਸਕੇ ਤੇ ਨਾ ਕਰੋ।

ਅਗਸਤ- ਸਮਾਂ ਬਦਲ ਰਿਹਾ ਹੈ। 15 ਤਰੀਕ ਦੇ ਬਾਅਦ ਹਾਲਾਤ ਬੇਹਤਰ ਹੋ ਜਾਣਗੇ। ਸਿਹਤ ਵੀ ਵਧੀਆ ਰਹੇਗੀ। ਬਾੱਸ ਤੁਹਾਡੇ ਕੰਮ ਤੋਂ ਖੁਸ਼ ਰਹੇਗਾ। ਸਹਿਯੋਗੀਆਂ ਦਾ ਵੀ ਸਾਥ ਮਿਲੇਗਾ। ਕਲਾ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਚੰਗਾ ਸਮਾਂ ਹੈ। ਸਿਹਤ ਚੰਗੀ ਰਹੇਗੀ। ਨਵਾਂ ਘਰ ਜਾਂ ਗੱਡੀ ਖਰੀਦ ਸਕਦੇ ਹੋ। ਟੈਕਸ ਆਦਿ ਦੇ ਕਾਨੂੰਨੀ ਮਾਮਲਿਆਂ ਤੋਂ ਛੁਟਕਾਰਾ ਮਿਲੇਗਾ। ਆੜਤੀਆਂ ਲਈ ਸਮਾਂ ਚੰਗਾ ਹੈ।

ਸਿਤੰਬਰ- ਇਹ ਮਹੀਨਾ ਲਾਭ ਦੇਣ ਵਾਲਾ ਹੈ। ਨਵੀਆਂ ਯੋਜਨਾਵਾਂ ਬਣਨਗੀਆਂ। ਦੋਸਤ ਹਰ ਮੁਸ਼ਕਲ ਵਿੱਚ ਸਾਥ ਦੇਣਗੇ। ਸਹੁਰਿਆਂ ਵੱਲੋਂ ਸਹਿਯੋਗ ਮਿਲੇਗਾ। ਆਰਥਿਕ ਪੱਖੋਂ ਹਾਲਾਤ ਬਹੁਤ ਬੇਹਤਰ ਹੋਣਗੇ। ਕੰਪਊਟਰ ਦੇ ਧੰਦੇ ਨਾਲ ਜੁੜੇ ਲੋਕਾਂ ਦਾ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ। ਦੁਸ਼ਮਨਾਂ ਦੀਆਂ ਸਾਰਿਆਂ ਚਾਲਾਂ ਨਾ-ਕਾਮਯਾਬ ਹੋਣਗੀਆਂ।

ਅਕਤੂਬਰ- ਸਾਧਾਰਣ ਮਹੀਨਾ ਹੈ। ਸਿਹਤ ਠੀਕ ਠਾਕ ਰਹੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਤੁਹਾਡੀ ਗੱਲ ਦਾ ਮਾਣ ਰੱਖਿਆ ਜਾਵੇਗਾ। ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ। ਸਿਹਤ ਨੂੰ ਦਰੁਸਤ ਰੱਖਣ ਲਈ ਸਵੇਰ ਦੀ ਸੈਰ ਕੀਤੀ ਜਾਵੇ।

ਨਵੰਬਰ- ਰੁਕੇ ਹੋਏ ਕੰਮ ਬਣਨਗੇ। ਪਿਛਲੇ ਕਾਫੀ ਸਮੇਂ ਤੋ ਤੁਸੀ ਜੋ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਸੀ, ਉਹ ਸਿਰੇ ਚੜ੍ਹੇਗਾ। ਕੋਈ ਤੁਹਾਡੇ ਤੇ ਝੂਠੀ ਤੋਹਮਤ ਲਾਉਣ ਦੀ ਫਿਰਾਕ ਵਿੱਚ ਹੈ। ਸਾਵਧਾਨ ਰਹੋ। ਅਧਿਕਾਰੀਆਂ ਨਾਲ ਸੰਬੰਧ ਚੰਗੇ ਹੋਣਗੇ ਜੋ ਲੰਬੇ ਸਮੇ ਲਈ ਲਾਭ ਦੇਣਗੇ।

ਦਿਸੰਬਰ- ਕੰਮ ਪੂਰੇ ਹੋ ਜਾਣਗੇ। ਯੋਜਨਾਵਾਂ ਪੂਰੀਆਂ ਹੋ ਜਾਣਗੀਆਂ। 15 ਤਰੀਕ ਤੋਂ ਬਾਅਦ ਕੋਈ ਨਵਾਂ ਕੰਮ ਸ਼ੁਰੂ ਕਰੋ।

ਧਨੁ ਧਨੁ (ਯੇ, ਯੋ, ਭਾ, ਭੀ, ਭੂ, ਧਾ ਫਾ, ਢਾ, ਭੇ )

ਜਨਵਰੀ- ਨਵੇਂ ਸਾਲ ਦਾ ਪਹਿਲਾ ਮਹੀਨਾ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ। ਉਸ ਨੂੰ ਚਾਅ ਨਾਲ ਜੀ ਆਇਆਂ ਨੂੰ ਆਖੋ । ਨੌਕਰੀ ਪੇਸ਼ਾ ਲੋਕਾਂ ਨੂੰ ਚੰਗੀ ਖਬਰ ਮਿਲੇਗੀ। ਵਪਾਰੀ ਵਰਗ ਨੂੰ ਲਾਭ ਹੋਵੇਗਾ। ਜੀਵਨ ਵਿੱਚ ਨਵਾਂ ਉਤਸਾਹ ਭਰੇਗਾ। ਦੁਸ਼ਮਨਾਂ ਤੇ ਜਿੱਤ ਪ੍ਰਾਪਤ ਹੋਵੇਗੀ। ਜੀਵਨ ਸਾਥੀ ਤੁਹਾਡੇ ਲਈ ਢਾਲ ਬਣੇਗਾ। ਆਪਣੇ ਚੰਚਲ ਮਨ ਤੇ ਕਾਬੂ ਰੱਖਣ ਦੀ ਲੋੜ ਹੈ, ਨਹੀਂ ਤਾਂ ਕੁੱਝ ਦਿੱਕਤਾਂ ਹੋ ਸਕਦੀਆਂ ਹਨ।

ਫਰਵਰੀ- ਕੰਮ ਵਿੱਚ ਮਨ ਨਹੀਂ ਲਗੇਗਾ। ਮਨ ਅਸ਼ਾਂਤ ਰਹੇਗਾ। ਮਾਨਸਿਕ ਉਥਲ ਪੁਥਲ ਦਾ ਮਹੀਨਾ ਹੈ। ਵਿਦਿਆਰਥੀਆਂ ਨੂੰ ਕਾਫੀ ਮਿਹਨਤ ਕਰਨ ਦੀ ਲੋੜ ਹੈ। ਮਾਤਾ ਪਿਤਾ ਨਾਲ ਵਿਵਾਦ ਹੋ ਸਕਦਾ ਹੈ। ਤੁਹਾਡੇ ਵਿਰੋਧੀ ਉੱਚ ਅਧਿਕਾਰੀਆਂ ਨੂੰ ਤੁਹਾਡੇ ਖਿਲਾਫ ਭੜਕਾ ਸਕਦੇ ਹਨ। ਆਫਿਸ ਪਾਲੀਟਿਸ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ। ਜੀਵਨ ਸਾਥੀ ਦੀ ਸਿਹਤ ਵੀ ਚਿੰਤਾ ਦਾ ਕਾਰਣ ਬਣ ਸਕਦੀ ਹੈ।

ਮਾਰਚ- ਮਹੀਨੇ ਦਾ ਸ਼ੁਰੂਆਤੀ ਹਿੱਸਾ ਕੁੱਝ ਨਿਰਾਸ਼ ਕਰਨ ਵਾਲਾ ਹੈ। ਬਣਦੇ ਕੰਮ ਵਿਗੜਨਗੇ। ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਸਫਲਤਾ ਹੱਥ ਨਹੀਂ ਆਵੇਗੀ। ਮੁਕੱਦਮੇਬਾਜੀ ਵਿੱਚ ਫਸ ਸਕਦੇ ਹੋ। ਇਸ ਲਈ ਆਪਣੇ ਗੁੱਸੇ ਤੇ ਕਾਬੂ ਰੱਖਣਾ ਜਰੂਰੀ ਹੈ। ਕਿਸੀ ਵਿਵਾਦ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ। 15 ਤਰੀਕ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਹੋਵੇਗਾ। ਆਮਦਨ ਦੇ ਨਵੇਂ ਸਰੋਤ ਖੁੱਲ੍ਹਣਗੇ।

ਅਪ੍ਰੈਲ- ਵਿਦਿਆਰਥੀਆਂ ਲਈ ਚੰਗਾ ਸਮਾਂ ਹੈ। ਮਨ ਚਾਹੇ ਨਤੀਜੇ ਮਿਲਣਗੇ। ਵਿਰੋਧੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਤੁਹਾਡਾ ਕੁੱਝ ਨਹੀਂ ਵਿਗਾੜ ਸਕਣਗੇ। ਨੌਕਰੀ ਵਿੱਚ ਵੀ ਹਾਲਾਤ ਸਾਧਾਰਣ ਹੀ ਰਹਿਣਗੇ। ਤੁਹਾਨੂੰ ਆਪਣੀ ਕਾਬਲੀਅਤ ਵਿਖਾਉਣ ਦਾ ਪੂਰਾ ਮੌਕਾ ਮਿਲੇਗਾ, ਬਸ਼ਰਤੇ ਤੁਸੀ ਉਸ ਲਈ ਤਿਆਰ ਹੋਵੋ। ਮਦਦ ਲਈ ਮਿੱਤਰ ਅੱਗੇ ਆਉਣਗੇ।

ਮਈ- ਸਾਧਾਰਣ ਮਹੀਨਾ ਹੈ। ਸਭ ਕੁੱਝ ਠੀਕ ਰਹੇਗਾ। ਜੀਵਨ ਸਾਥੀ ਦੇ ਨਾਲ ਕਿਤੇ ਬਾਹਰ ਘੁੰਮਣ ਜਾ ਸਕਦੇ ਹੋ। ਆਰਥਿਕ ਪੱਖ ਸਾਧਾਰਣ ਰਹੇਗਾ। ਸੰਤਾਨ ਪੱਖ ਤੋਂ ਕੁੱਝ ਚਿੰਤਾ ਹੋ ਸਕਦੀ ਹੈ। ਫਿਜੂਲ ਦੇ ਵਿਵਾਦਾਂ ਤੋਂ ਦੂਰ ਰਹੋ।

ਜੂਨ- ਤੁਹਾਡੇ ਲਈ ਕੁੱਝ ਸਿਰਜਨਾਤਮਿਕ ਕੰਮ ਕਰਨ ਦਾ ਵੇਲਾ ਹੈ। ਕਲਾ ਅਤੇ ਸਾਹਿਤ ਨਾਲ ਜੁੜੇ ਲੋਕਾਂ ਲਈ ਸ਼ਾਨਦਾਰ ਸਮਾਂ ਹੈ। ਸਿਹਤ ਚੰਗੀ ਰਹੇਗੀ। ਜੀਵਨ ਸਾਥੀ ਅਤੇ ਮਿੱਤਰਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਪਰਿਵਾਰ ਵਿੱਚ ਸੁਖ ਸ਼ਾਂਤੀ ਰਹੇਗੀ।

ਜੁਲਾਈ- ਆਰਥਿਕ ਪੱਖ ਮਜਬੂਤ ਹੋਵੇਗਾ। ਨਿਵੇਸ਼ ਲਈ ਬਹੁਤ ਵੱਧੀਆ ਸਮਾਂ ਹੈ। ਵਪਾਰੀ ਵਰਗ ਲਈ ਸਮਾਂ ਠੀਕ ਹੈ। ਵਿਦਿਆਰਥੀਆਂ ਲਈ ਚੰਗਾ ਸਮਾਂ ਹੈ। ਰੁੱਕਿਆ ਧਨ ਮਿਲੇਗਾ।

ਅਗਸਤ- ਆਲਸ ਦਰਿਦਰਤਾ ਦਾ ਦੂਜਾ ਨਾਂ ਹੈ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਤੁਹਾਡਾ ਗੈਰ ਜਿੰਮੇਵਾਰਾਨਾ ਰਵੱਈਆ ਕਾਮਯਾਬੀ ਨੂੰ ਢੱਕ ਸਕਦਾ ਹੈ। ਤੁਹਾਡੇ ਇਸ ਵਿਵਹਾਰ ਤੋਂ ਅਧਿਕਾਰੀ ਵੀ ਨਾਰਾਜ ਹੋਣਗੇ। ਵਾਹਨ ਚਲਾਉਣ ਵੇਲੇ ਸਾਵਧਾਨੀ ਵਰਤਣੀ ਜਰੂਰੀ ਹੈ। ਕਿਸੇ ਬਜੁਰਗ ਦਾ ਅਪਮਾਨ ਨਾ ਕਰੋ।

ਸਿਤੰਬਰ- ਤੁਸੀ ਆਪਣੀ ਸੰਤਾਨ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਇਸ ਮਹੀਨੇ ਉਸ ਪਰੇਸ਼ਾਨੀ ਦਾ ਅੰਤ ਹੋ ਜਾਵੇਗਾ। ਭਵਿੱਖ ਵਿੱਚ ਸ਼ੁੱਭ ਕਾਰਜ ਹੋਣ ਦਾ ਯੋਗ ਹੈ। ਕਾਨੂੰਨੀ ਅੜਚਣਾਂ ਦੂਰ ਹੋਣਗੀਆਂ। ਰਾਜਨੀਤਿਕ ਸੰਬੰਧਾਂ ਦਾ ਲਾਭ ਮਿਲੇਗਾ। ਜੀਵਨ ਸਾਥੀ ਦਾ ਪੂਰਾ ਸਹਿਯੋਗ ਤੁਹਾਡੇ ਨਾਲ ਹੋਵੇਗਾ।

ਅਕਤੂਬਰ- ਸਭ ਕੁੱਝ ਠੀਕ ਚਲ ਰਿਹਾ ਹੈ। ਛੋਟੀ ਮੋਟੀ ਪਰੇਸ਼ਾਨੀ ਨੂੰ ਛੱਡ ਕੇ ਇਹ ਮਹੀਨਾ ਤੁਹਾਡੇ ਲਈ ਚੰਗਾ ਹੈ। ਤੁਹਾਡੀ ਮਿਹਨਤ ਅਤੇ ਲਗਨ ਦਾ ਫਲ ਤੁਹਾਨੂੰ ਜਰੂਰ ਮਿਲੇਗਾ। ਨਵਾਂ ਘਰ ਜਾਂ ਵਾਹਨ ਖਰੀਦ ਸਕਦੇ ਹੋ।

ਨਵੰਬਰ- ਦੁਸ਼ਮਨ ਤੁਹਾਨੂੰ ਸੱਟ ਮਾਰਨ ਦੀ ਤਾਕ ਵਿੱਚ ਹੈ, ਸਾਵਧਾਨ ਰਹੋ। ਆਪਣੇ ਪੁਰਾਣੇ ਅਨੁਭਵਾਂ ਤੋਂ ਸਿੱਖਿਆ ਲੈ ਕੇ ਜੀਵਨ ਵਿੱਚ ਅੱਗੇ ਵੱਧੋ। ਤੁਹਾਡਾ ਵਿਸ਼ਵਾਸ ਹੀ ਕਾਮਯਾਬੀ ਦੀ ਪਹਿਲੀ ਪੌੜੀ ਹੈ। ਘਰ ਵਿੱਚ ਸ਼ੁੱਭ ਕਾਰਜ ਹੋ ਸਕਦਾ ਹੈ। ਮਾਤਾ ਪਿਤਾ ਅਤੇ ਬਜੁਰਗਾਂ ਦੀਆਂ ਅਸੀਸਾਂ ਲੈ ਕੇ ਹੀ ਨਵਾਂ ਕੰਮ ਸ਼ੁਰੂ ਕਰੋ।

ਦਿਸੰਬਰ- ਕਾਮਯਾਬੀ ਤੁਹਾਡਾ ਇੰਤਜਾਰ ਕਰ ਰਹੀ ਹੈ, ਬਸ ਲੋੜ ਹੈ ਸਹੀ ਮੌਕੇ ਨੂੰ ਪਛਾਣਨ ਦੀ। ਮੁਕੱਦਮੇਬਾਜੀ ਤੋਂ ਰਾਹਤ ਮਿਲੇਗੀ। ਪ੍ਰੇਮ ਪ੍ਰਸੰਗਾਂ ਵਿੱਚ ਗੂੜਤਾ ਆਵੇਗੀ। ਕੀਤੇ ਹੋਏ ਵਾਅਦੇ ਨੂੰ ਜਰੂਰ ਪੂਰਾ ਕਰਨਾ।

ਮਕਰ ਮਕਰ (ਭੋ, ਜਾ, ਜੀ, ਖੀ, ਖੂ, ਗੋ, ਗਾ, ਗੀ)

ਜਨਵਰੀ- ਸਾਲ ਦੀ ਸ਼ਰੂਆਤ ਚੰਗੀ ਰਹਿਣ ਵਾਲੀ ਹੈ। ਪੁਰਾਣੇ ਕਰਜੇ ਤੋਂ ਮੁਕਤੀ ਮਿਲੇਗੀ। ਹਾਂ, ਪੁਰਾਣੇ ਮੁਕੱਦਮੇ ਪਰੇਸ਼ਾਨੀ ਕਰ ਸਕਦੇ ਹਨ। ਮਨ ਚੰਚਲ ਹੋ ਰਿਹਾ ਹੈ, ਉਸ ਤੇ ਕਾਬੂ ਪਾਓ। ਔਲਾਦ ਵਲੋਂ ਚੰਗੀ ਖਬਰ ਮਿਲੇਗੀ। ਸਹੁਰਿਆਂ ਦੇ ਵਲੋਂ ਵੀ ਕੋਈ ਚੰਗੀ ਖਬਰ ਦੀ ਆਸ ਹੈ। ਨੌਕਰੀ ਬਦਲਣ ਦੇ ਵੀ ਯੋਗ ਹਨ।

ਫਰਵਰੀ- ਸਰੀਰਕ ਕਸ਼ਟ ਹੋ ਸਕਦਾ ਹੈ। ਇਸਤਰੀਆਂ ਅਤੇ ਬਜੁਰਗਾਂ ਨੂੰ ਆਪਣੀ ਸਿਹਤ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਜੀਵਨ ਸਾਥੀ ਪੂਰਾ ਸਾਥ ਦੇਵੇਗਾ। ਮਹੀਨੇ ਦੇ ਅੰਤ ਵਿੱਚ ਹਾਲਾਤ ਠੀਕ ਹੋ ਜਾਣਗੇ। ਵਪਾਰੀ ਵਰਗ ਨੂੰ ਫਾਇਦਾ ਹੋਣ ਦੀ ਉਮੀਦ ਹੈ।

ਮਾਰਚ- ਇਹ ਤੁਹਾਡੇ ਲਈ ਸਾਧਾਰਣ ਮਹੀਨਾ ਹੈ। ਮਹਾਂ ਪੁਰਖਾਂ ਦੀ ਸੰਗਤ ਦਾ ਲਾਭ ਮਿਲੇਗਾ। ਰੁੱਕਿਆ ਹੋਇਆ ਧਨ ਮਿਲ ਸਕਦਾ ਹੈ। ਵਿਦਿਆਰਥੀ ਵਰਗ ਨੂੰ ਫਾਇਦਾ ਹੋਵੇਗਾ। ਦੁਸ਼ਮਨ ਤੁਹਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਵਿੱਚ ਹੈ। ਸਾਵਧਾਨ ਰਹੋ। ਬੇਕਾਰ ਦੀਆਂ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰੋ।

ਅਪ੍ਰੈਲ- ਸਮਾਂ ਅਨੁਕੂਲ ਨਹੀਂ ਹੈ। ਬਣਦੇ ਹੋਏ ਕੰਮ ਵੀ ਵਿਗੜ ਸਕਦੇ ਹਨ। ਤੁਹਾਨੂੰ ਲੱਗੇਗਾ ਜਿਵੇਂ ਸਭ ਤੁਹਾਡੇ ਖਿਲਾਫ ਹੋ ਗਏ ਹਨ। ਦੋਸਤਾਂ ਦਾ ਰਵੱਈਆ ਵੀ ਪ੍ਰੇਸ਼ਾਨ ਕਰ ਸਕਦਾ ਹੈ। ਇੱਛਿਤ ਫਲ ਨਾ ਮਿਲਣ ਕਾਰਣ ਵਿਦਿਆਰਥੀ ਵਰਗ ਵੀ ਨਿਰਾਸ਼ ਰਹੇਗਾ।

ਮਈ- ਮਹੀਨੇ ਦੀ ਸ਼ੁਰੂਆਤ ਚੰਗੀ ਨਹੀਂ ਰਹੇਗੀ। ਤਨਾਅ ਵਿੱਚ ਵਾਧਾ ਹੋਵੇਗਾ। ਸਹਿ ਕਰਮੀਆਂ ਨਾਲ ਮਤਭੇਦ ਹੋ ਸਕਦਾ ਹੈ। ਹਾਲਾਂਕਿ ਮਹੀਨੇ ਦਾ ਦੂਜਾ ਹਿੱਸਾ ਲਾਭ ਦੇਣ ਵਾਲਾ ਹੈ। ਭੌਤਿਕ ਸੁਖ ਦੀਆਂ ਵਸਤਾਂ ਖਰੀਦਣ ਨਾਲ ਐਸ਼ੋ ਆਰਾਮ ਵਿੱਚ ਵਾਧਾ ਹੋਵੇਗਾ। ਵਿਰੋਧੀ ਚਾਹ ਕੇ ਵੀ ਤੁਹਾਡਾ ਕੁੱਝ ਨਹੀਂ ਵਿਗਾੜ ਸਕਣਗੇ।

ਜੂਨ- ਧਨ ਲਾਭ ਦਾ ਯੋਗ ਹੈ। ਸਹੁਰਿਆਂ ਵਲੋਂ ਸਹਿਯੋਗ ਮਿਲੇਗਾ। ਮਿੱਤਰਾਂ ਨਾਲ ਸ਼ਹਿਰ ਤੋਂ ਬਾਹਰ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ। ਮਿਹਨਤ ਦਾ ਜਿਹੜਾ ਦਰਖਤ ਤੁਸੀ ਚਿਰਾਂ ਪਹਿਲਾਂ ਬੀਜਿਆ ਸੀ, ਹੁਣ ਉਸ ਦਾ ਫਲ ਖਾਣ ਦਾ ਵੇਲਾ ਆ ਗਿਆ ਹੈ। ਪਰ ਜਲਦਬਾਜੀ ਨਾ ਕਰਨਾ ਪਛਤਾਉਣਾ ਵੀ ਪੈ ਸਕਦਾ ਹੈ।

ਜੁਲਾਈ- ਇਸ ਮਹੀਨੇ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਅਸਹਿਯੋਗ ਦੇ ਕਾਰਨ ਕਈ ਚੁਨੌਤੀਆਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ। ਪਰ ਤੁਸੀ ਧੀਰਜ ਰੱਖੋ, ਆਪਣੇ ਹੌਸਲੇ ਨੂੰ ਬਰਕਰਾਰ ਰੱਖੋ ਅਤੇ ਗੁੱਸੇ ਤੇ ਕਾਬੂ ਰੱਖੋ। ਮੁਸ਼ਕਲ ਹਾਲਾਤ ਬਿਨਾਂ ਨੁਕਸਾਨ ਦਿੱਤੇ ਲੰਘ ਜਾਣਗੇ।

ਅਗਸਤ- ਜੀਵਨ ਦਾ ਇਹ ਵਕਤ ਕੁੱਝ ਸਿੱਖਣ ਦਾ ਹੈ। ਮੁਸ਼ਕਲ ਸਮਾਂ ਹੈ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿੰਨਾ ਸਾਥ ਦਿੰਦਾ ਹੈ। ਤਨਾਅ ਤਾਂ ਰਹੇਗਾ, ਪਰ ਪ੍ਰਭੂ ਭਗਤੀ ਨਾਲ ਸੰਤੋਸ਼ ਮਿਲੇਗਾ। ਮਹੀਨੇ ਦੇ ਆਖਰੀ ਹਿੱਸੇ ਵਿੱਚ ਕੁੱਝ ਸੁਧਾਰ ਦੇ ਸੰਕੇਤ ਮਿਲਣਗੇ। ਧੀਰਜ ਬਣਾਈ ਰੱਖਣਾ।

ਸਿਤੰਬਰ- ਸਮਾਂ ਜਰੂਰ ਬਦਲਣ ਲੱਗਾ ਹੈ ਪਰ ਯਾਦ ਰੱਖੋ ਤਰੱਕੀ ਦਾ ਫਲ ਮਿਹਨਤ ਦੇ ਪਾਣੀ ਨਾਲ ਹੀ ਆਉਂਦਾ ਹੈ। ਦੋਸਤ ਧੁੱਪ ਵਿੱਚ ਛਾਂ ਦੀ ਤਰ੍ਹਾਂ ਕੰਮ ਆਉਣਗੇ। ਨਵਾਂ ਵਾਹਨ ਜੀਵਨ ਦੀ ਖੁਸ਼ੀਆਂ ਨੂੰ ਚਾਰ ਚੰਨ ਲਾ ਦੇਵੇਗਾ।

ਅਕਤੂਬਰ- ਇਹ ਤੁਹਾਡੇ ਲਈ ਬੇਹਦ ਸੁਨਹਿਰੀ ਮਹੀਨਾ ਹੈ। ਤੁਸੀ ਜੀਵਨ ਵਿੱਚ ਕੁੱਝ ਨਵਾਂ ਕਰੋਗੇ। ਤੁਹਾਡੀ ਸਿਰਜਨਸ਼ੀਲਤਾ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੇ ਕੰਮ ਨੂੰ ਸਲਾਹਿਆ ਜਾਵੇਗਾ। ਦੂਰ ਰਹਿਣ ਵਾਲੇ ਰਿਸ਼ਤੇਦਾਰਾ ਵਲੋਂ ਸ਼ੁੱਭ ਸੰਦੇਸ਼ ਆਵੇਗਾ। ਵਿਰੋਧੀ ਤੁਹਾਡੇ ਤੇ ਹਾਵੀ ਹੋਣ ਦੀ ਅਸਫਲ ਕੋਸ਼ਿਸ਼ ਕਰਨਗੇ।

ਨਵੰਬਰ- ਜੇਕਰ ਤੁਸੀ ਆਪਣੇ ਗੁੱਸੇ ਤੇ ਕਾਬੂ ਰੱਖੋਗੇ ਤਾਂ ਸਭ ਕੁੱਝ ਤੁਹਾਡੇ ਕੰਟਰੋਲ ਵਿੱਚ ਰਹੇਗਾ। ਦੁਸ਼ਮਨ ਤੁਹਾਡੇ ਗੁੱਸੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਆਪਣਾ ਟੀਚਾ ਉਲੀਕ ਕੇ ਮਿਹਨਤ ਨਾਲ ਜੁਟ ਜਾਓ, ਸਫਲਤਾ ਜਰੂਰ ਮਿਲੇਗੀ।

ਦਿਸੰਬਰ- ਇਸ ਮਹੀਨੇ ਦਾ ਗ੍ਰਹਿ ਤੁਹਾਡੇ ਨਾਲ ਹੈ। ਸਾਰੇ ਵਿਗੜੇ ਹੋਏ ਕੰਮ ਬਣਨਗੇ। ਪਰ ਪਰਿਵਾਰ ਵਿੱਚ ਕੋਈ ਵਿਆਹ ਸ਼ਾਦੀ ਹੋ ਸਕਦੀ ਹੈ। ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖੋ। ਦਾਖਲਾ ਪਰੀਖਿਆ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ।

ਕੁੰਭ ਕੁੰਭ (ਗੁ, ਗੇ, ਗੋ, ਸਾ, ਸਿ, ਸੁ, ਸੇ, ਸੋ, ਦ)

ਜਨਵਰੀ- ਸਾਲ ਦੀ ਸ਼ੁਰੂਆਤ ਥੋੜੀ ਨਿਰਾਸ਼ਾਜਨਕ ਰਹਿਣ ਵਾਲੀ ਹੈ। ਦੁਸ਼ਮਨ ਤੁਹਾਡੇ ਖਿਲਾਫ ਛੜਯੰਤਰ ਘੜ ਰਹੇ ਹਨ। ਸਾਵਧਾਨੀ ਦੀ ਲੋੜ ਹੈ। ਬਾੱਸ ਨਾਲ ਮਤਭੇਦ ਹੋ ਸਕਦਾ ਹੈ। ਸੰਤਾਨ ਵਲੋਂ ਵੀ ਕਸ਼ਟ ਮਿਲਣ ਦਾ ਯੋਗ ਹੈ। ਮਾਤਾ ਪਿਤਾ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਰਹੇਗੀ।

ਫਰਵਰੀ- ਆਮਦਨ ਵਿੱਚ ਉਤਾਰ ਚੜ੍ਹਾਅ ਰਹੇਗਾ। ਕਿਸੇ ਦਾ ਅੜੀਅਲ ਰਵੱਈਆ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਆਪਣਾ ਕੀਮਤੀ ਸਮਾਨ ਸਾਂਭ ਕੇ ਰੱਖੋ। ਉਨ੍ਹਾਂ ਦੇ ਖਾਣ ਜਾਂ ਚੋਰੀ ਦੇ ਸੰਕੇਤ ਮਿਲਦੇ ਹਨ। ਕਿਸਮਤ ਤੁਹਾਡੇ ਨਾਲ ਨਹੀਂ ਹੈ, ਇਸ ਲਈ ਤੁਹਾਨੂੰ ਕੜੀ ਮਿਹਨਤ ਕਰਨ ਦੀ ਲੋੜ ਹੈ।

ਮਾਰਚ- 15 ਤਰੀਕ ਤੋਂ ਪਹਿਲਾਂ ਕੋਈ ਨਵਾਂ ਕੰਮ ਸ਼ੁਰੂ ਨਾ ਕਰਨਾ। ਮਹੀਨੇ ਦਾ ਦੂਜਾ ਹਿੱਸਾ ਤੁਹਾਡੇ ਹਾਲਾਤ ਬਦਲਣ ਵਾਲਾ ਹੈ। ਕਿਤੋਂ ਦੂਰ ਤੋਂ ਕੋਈ ਸ਼ੁਭ ਸੰਦੇਸ਼ ਮਿਲ ਸਕਦਾ ਹੈ। ਰੁੱਕਿਆ ਹੋਇਆ ਧਨ ਪ੍ਰਾਪਤ ਹੋਵੇਗਾ। ਕੋਈ ਕਾਨੂੰਨੀ ਪੇਚ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ। ਨੈਗੇਟਿਵਿਟੀ ਤੋਂ ਦੂਰ ਰਹੋ। ਵਿਦਿਆਥੀਆਂ ਨੂੰ ਪਰੀਖਿਆ ਵਿੱਚ ਸਫਲਤਾ ਮਿਲੇਗੀ।

ਅਪ੍ਰੈਲ- ਤੁਹਾਡਾ ਕੋਈ ਆਪਣਾ ਤੁਹਾਨੂੰ ਧੋਖਾ ਦੇਣ ਦਾ ਵਿਚਾਰ ਬਣਾ ਰਿਹਾ ਹੈ। ਇਸ ਮਹੀਨੇ ਆਮਦਨ ਦੇ ਨਵੇਂ ਰਾਹ ਖੁੱਲ੍ਹਣਗੇ। ਨੌਕਰੀ ਵਿੱਚ ਤਰੱਕੀ ਹੋਵੇਗੀ। ਹਾਲਾਂਕਿ ਕੁੱਝ ਲੋਕਾਂ ਦੇ ਮਨ ਮੁਤਾਬਕ ਨਹੀਂ ਹੋਵੇਗੀ। ਜੀਵਨ ਸਾਥੀ ਇੱਕ ਮਜਬੂਤ ਸਹਾਰੇ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਰਹੇਗਾ।

ਮਈ- ਸਮਾਂ ਤੁਹਾਡੇ ਵੱਲ ਹੈ ਇਸ ਦਾ ਫਾਇਦਾ ਚੁੱਕੋ। ਕਾਮਯਾਬੀ ਲਈ ਨਵੀ ਸੋਚ ਦੀ ਲੋੜ ਹੈ। ਸੰਤਾਨ ਵੱਲੋਂ ਕਸ਼ਟ ਹੋ ਸਕਦਾ ਹੈ। ਜੀਵਨ ਸਾਥੀ ਨਾਲ ਵਿਵਾਦ ਪਰੇਸ਼ਾਨ ਕਰ ਸਕਦੇ ਹਨ। ਅਧਿਕਾਰੀਆਂ ਨਾਲ ਸੰਬੰਧਾਂ ਦਾ ਫਾਇਦਾ ਹੋਵੇਗਾ। ਨੌਕਰੀ ਪੇਸ਼ਾ ਲੋਕਾਂ ਲਈ ਸਮਾਂ ਠੀਕ ਹੈ। ਸਿਹਤ ਵੱਲ ਧਿਆਨ ਦਿਓ।

ਜੂਨ- ਇਸ ਮਹੀਨੇ ਬਣਦੇ ਕੰਮ ਵਿਗੜਨਗੇ। ਸਹਿਤ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਸਮਾਂ ਚੰਗਾ ਹੈ। ਤੁਹਾਨੂੰ ਮਿਹਨਤ ਦਾ ਫਲ ਮਿਲੇਗਾ। ਨਵੀਂ ਨੌਕਰੀ ਦੇ ਮੌਕੇ ਮਿਲਣਗੇ। ਸਿੱਖਿਆ ਲਈ ਵਿਦੇਸ਼ ਜਾਣ ਦਾ ਯੋਗ ਬਣ ਰਿਹਾ ਹੈ।

ਜੁਲਾਈ- ਸਾਧਾਰਣ ਮਹੀਨਾ ਹੈ। ਕਿਸੇ ਕਾਗਜ ਤੇ ਦਸਤਖਤ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਪੜਤਾਲ ਕਰ ਲੈਣਾ। ਆਲਸ ਤੋਂ ਦੂਰ ਰਹੋ। ਮਾਤਾ ਪਿਤਾ ਤੋਂ ਅਸੀਸ ਲਵੋ। ਮਿੱਤਰਾਂ ਦੇ ਸਹਿਯੋਗ ਨਾਲ ਕਈ ਕੰਮ ਬਣਨਗੇ।

ਅਗਸਤ- ਨਾ ਉਧਾਰ ਦਵੋ ਤੇ ਨਾ ਹੀ ਲਵੋ। ਤੁਸੀ ਮਾਨਸਿਕ ਤੌਰ ਤੇ ਬੜੇ ਮਜਬੂਤ ਮਹਿਸੂਸ ਕਰੋਗੇ। ਧਨ ਆਉਣ ਦੇ ਨਵੇਂ ਰਾਹ ਖੁੱਲਣਗੇ। ਸਿਹਤ ਦੀ ਬੇਹਤਰੀ ਲਈ ਬਾਹਰ ਦਾ ਨਾ ਖਾਓ। ਸੂਰਜ ਦੀ ਅਰਾਧਨਾ ਨਾਲ ਲਾਭ ਹੋਵੇਗਾ।

ਸਿਤੰਬਰ- ਇਹ ਮਹੀਨਾ ਤੁਹਾਡੇ ਆਉਣ ਵਾਲੇ ਜੀਵਨ ਦੀ ਦਿਸ਼ਾ ਨਿਰਧਾਰਤ ਕਰੇਗਾ। ਸੋਚ ਸਮਝ ਕੇ ਹੀ ਫੈਸਲਾ ਲੈਣਾ ਠੀਕ ਰਹੇਗਾ। ਨਵਾਂ ਵਪਾਰ ਸ਼ੁਰੂ ਕਰਨ ਵਿੱਚ ਮਿੱਤਰਾਂ ਦਾ ਸਹਿਯੋਗ ਫਾਇਦੇਮੰਦ ਰਹੇਗਾ। ਇਸਤਰੀਆਂ ਲਈ ਬਹੁਤ ਚੰਗਾ ਸਮਾਂ ਹੈ। ਸੰਤਾਨ ਸੁੱਖ ਪ੍ਰਾਪਤੀ ਦਾ ਯੋਗ ਹੈ।

ਅਕਤੂਬਰ- ਭੌਤਿਕ ਸੁੱਖਾਂ ਵਿੱਚ ਵਾਧਾ ਹੋਵੇਗਾ। ਆਮਦਨ ਦੇ ਨਵੇਂ ਰਾਹ ਖੁੱਲ੍ਹਣਗੇ। ਨੌਕਰੀ ਜਾਂ ਵਪਾਰ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾਣ ਦਾ ਯੋਗ ਬਣ ਸਕਦਾ ਹੈ। ਪੁਰਾਣੀ ਪਰੇਸ਼ਾਨੀ ਅਲਵਿਦਾ ਕਹੇਗੀ। ਨਵੇਂ ਸੰਬੰਧਾਂ ਨਾਲ ਫਾਇਦਾ ਹੋਵੇਗਾ।

ਨਵੰਬਰ- ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ। ਤੇਜ ਗੱਡੀ ਚਲਾਉਣਾ ਕੋਈ ਬਹਾਦੁਰੀ ਨਹੀਂ ਹੈ। ਇਸ ਗੱਲ ਦਾ ਧਿਆਨ ਰੱਖਣਾ। ਨਿਵੇਸ਼ ਲਈ ਸਮਾਂ ਚੰਗਾ ਹੈ। ਸੋਨੇ ਦੀ ਖਰੀਦ ਭਵਿੱਖ ਵਿੱਚ ਨਫਾ ਦੇਵੇਗੀ। ਆਪਣੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪੁਆਉਣ ਦਾ ਇਹ ਉੱਤਮ ਸਮਾਂ ਹੈ।

ਦਿਸੰਬਰ- ਛੋਟੀ ਮੋਟੀ ਸਮੱਸਿਆ ਦੀ ਗੱਲ ਨਾ ਕਰੀਏ ਤਾਂ ਇਹ ਸਮਾਂ ਤੁਹਾਡੇ ਨਾਲ ਹੈ। ਸਮਾਜ ਵਿੱਚ ਤੁਹਾਡਾ ਰੁੱਤਬਾ ਵਧੇਗਾ। 15 ਤਰੀਕ ਤੋਂ ਬਾਅਦ ਪਰਿਵਾਰ ਨਾਲ ਵਿਵਾਦ ਹੋ ਸਕਦਾ ਹੈ। ਦੂਜੇ ਪੱਖ ਦੀ ਚੰਗੀ ਤਰਾਂ ਸੁਣ ਕੇ ਹੀ ਕੋਈ ਫੈਸਲਾ ਲੈਣਾ।

ਮੀਨ ਮੀਨ (ਦੀ, ਦੂ, ਥ, ਝ, ਦੇ, ਦੌ ਚ, ਚੀ )

ਜਨਵਰੀ- ਸਾਲ ਦੀ ਸ਼ੁਰੂਆਤ ਵਿੱਚ ਕੁੱਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਵੇਸ਼ ਵਿੱਚ ਉਮੀਦ ਅਨੁਸਾਰ ਧਨ ਨਾ ਆਉਣ ਨਾਲ ਮਾਨਸਿਕ ਪ੍ਰੇਸ਼ਾਨੀ ਵੱਧ ਸਕਦੀ ਹੈ। ਜੀਵਨ ਸਾਥੀ ਤੁਹਾਡੇ ਨਾਲ ਬੁਰੀ ਤਰ੍ਹਾਂ ਪੇਸ਼ ਆਵੇਗਾ। ਤੁਹਾਡਾ ਗੁੱਸਾ ਮਾਮਲੇ ਨੂੰ ਹੋਰ ਵਿਗਾੜ ਸਕਦਾ ਹੈ। ਬਾਹਰ ਖਾਣਾ ਖਾਣ ਤੋਂ ਪ੍ਰਹੇਜ ਕਰੋ।

ਫਰਵਰੀ- ਪ੍ਰੇਮ ਆਦਿ ਵਿੱਚ ਗੱਲ ਵਿਆਹ ਤੱਕ ਪੁੱਜਣ ਦੇ ਸੰਕੇਤ ਹਨ। ਮਾਤਾ ਪਿਤਾ ਦੀ ਗੱਲ ਵੱਲ ਪੂਰਾ ਧਿਆਨ ਦਿਓ, ਨਹੀਂ ਤਾਂ ਉਹ ਨਰਾਜ ਹੋ ਸਕਦੇ ਹਨ। ਪਰ ਆਰਾਮ ਨਾਲ ਸਮਝਾਉਣ ਤੇ ਉਨ੍ਹਾਂ ਦੀ ਨਾਰਾਜਗੀ ਦੂਰ ਹੋ ਜਾਵੇਗੀ। ਸਿਹਤ ਬਹੁਤ ਵਧੀਆ ਰਹੇਗੀ। ਨਵਾਂ ਕੰਮ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣਾ। ਹਵਾ ਵਿੱਚ ਪ੍ਰੇਮ ਹੀ ਪ੍ਰੇਮ ਹੈ। ਇਸ ਦਾ ਫਾਇਦਾ ਲੈਣਾ।

ਮਾਰਚ- ਬਾੱਸ ਨਾਲ ਕਿਸੇ ਗੱਲ ਤੇ ਮਨ ਮੁਟਾਅ ਹੋ ਸਕਦਾ ਹੈ। ਤੁਹਾੜਾ ਅੜੀਅਲ ਸੁਭਾਅ ਗੱਲ ਵਿਗਾੜ ਸਕਦਾ ਹੈ। ਨੌਕਰੀ ਵਿੱਚ ਪਰੇਸ਼ਾਨੀ ਰਹੇਗੀ। ਆਰਥਿਕ ਤੌਰ ਤੇ ਪਰੇਸ਼ਾਨੀ ਰਹੇਗੀ। ਜੀਵਨ ਸਾਥੀ ਦਾ ਰਵੱਈਆ ਤੁਹਾਨੂੰ ਪਰੇਸ਼ਾਨੀ ਵਿੱਚ ਪਾ ਸਕਦਾ ਹੈ।

ਅਪ੍ਰੈਲ- ਇਹ ਮਹੀਨਾ ਤੁਹਾਡੇ ਲਈ ਰਲਿਆ ਮਿਲਿਆ ਰਹੇਗਾ। ਗੁੱਸੇ ਵਿੱਚ ਤੁਸੀ ਆਪਣਾ ਨੁਕਸਾਨ ਕਰ ਸਕਦੇ ਹੋ। ਵਿਰੋਧੀ ਤੁਹਾਡੇ ਗੁੱਸੇ ਦੀ ਵਰਤੋਂ ਤੁਹਾਡੇ ਹੀ ਖਿਲਾਫ ਕਰ ਸਕਦੇ ਹਨ। ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਲਈ ਜਲਦਬਾਜੀ ਨੁਕਸਾਨਦਾਇਕ ਹੋ ਸਕਦੀ ਹੈ।

ਮਈ- ਕਰਿਅਰ ਦੇ ਲਿਹਾਜ ਨਾਲ ਇਹ ਬੇਹਤਰੀਨ ਸਮਾਂ ਸਾਬਿਤ ਹੋ ਸਕਦਾ ਹੈ। ਤੁਸੀ ਉਚਾਈ ਤੱਕ ਜਾਓਗੇ। ਨਵੀਆਂ ਜਿੰਮੇਵਾਰੀਆ ਮਿਲ ਸਕਦੀਆ ਹਨ। ਤਰੱਕੀ ਦੀ ਵੀ ਸੰਭਾਵਨਾ ਹੈ। ਆਮਦਨ ਦੇ ਸਾਧਨ ਵਧਣਗੇ। ਧਨ ਦੀ ਪ੍ਰਾਪਤੀ ਦਾ ਯੋਗ ਹੈ। ਸਮਾਜਿਕ ਕਾਰਜਾਂ ਵਿੱਚ ਤੁਸੀ ਅਗਾਂਹ ਵੱਧ ਕੇ ਕੰਮ ਕਰੋਗੇ।

ਜੂਨ- ਧਨ ਨੂੰ ਸੰਭਾਲ ਕੇ ਖਰਚ ਕਰਨਾ। ਤੁਹਾਡੀ ਲਾਪਰਵਾਹੀ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ। ਕਿਤੇ ਬਾਹਰ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ। ਇਹ ਬ੍ਰੇਕ ਤੁਹਾਡੇ ਲਈ ਜਰੂਰੀ ਵੀ ਹੈ, ਕਿਉਂਕਿ ਇਸ ਨਾਲ ਤੁਹਾਡਾ ਮੰਨ ਤਰੋਤਾਜਾ ਹੋ ਕੇ ਭਵਿੱਖ ਲਈ ਤਿਆਰ ਹੋ ਸਕੇਗਾ।

ਜੁਲਾਈ- ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਨੂੰ ਨਜਰ ਅੰਦਾਜ ਕਰੋਗੇ ਤਾਂ, ਤੁਹਾਡੇ ਕੰਮ ਤੇ ਅਸਰ ਪਵੇਗਾ। ਕਿਸਮਤ ਤੁਹਾਡੇ ਨਾਲ ਹੈ। ਤੁਹਾਡੇ ਰੁੱਕ ਹੋਏ ਕੰਮ ਬਣ ਜਾਣਗੇ। ਪਰਿਵਾਰ ਵਲੋਂ ਕੋਈ ਸ਼ੁੱਭ ਸਮਾਚਾਰ ਮਿਲੇਗਾ। ਸਿਰਜਣਸ਼ੀਲ ਅਤੇ ਧਾਰਮਿਕ ਕੰਮਾਂ ਵਿੱਚ ਤੁਹਾਡੀ ਦਿਲਚਸਪੀ ਵਧੇਗੀ। ਨਿਵੇਸ਼ ਲਈ ਸਮਾਂ ਚੰਗਾ ਹੈ।

ਅਗਸਤ- ਕਾਰਜ ਪ੍ਰਗਤੀ ਤੇ ਰਹਿਣਗੇ। ਮਹੀਨੇ ਦੇ ਦੂਜੇ ਹਿੱਸੇ ਵਿੱਚ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀਵਨ ਸਾਥੀ ਨਾਲ ਕੁੱਝ ਤਨਾਅ ਹੋ ਸਕਦਾ ਹੈ। ਪਰ, ਤੁਸੀ ਆਪਣੇ ਸਹਿਜ ਸੁਭਾਅ ਰਾਹੀਂ ਗੱਲਬਾਤ ਰਾਹੀਂ ਸਭ ਠੀਕ ਕਰ ਲਵੋਗੇ। ਸੰਤਾਨ ਪੱਖ ਤੋਂ ਕੁੱਝ ਮੁਸ਼ਕਲਾਂ ਹੋ ਸਕਦੀਆਂ ਹਨ।

ਸਿਤੰਬਰ- ਤੁਹਾਡੇ ਰਹਿਣ ਸਹਿਣ ਦੇ ਢੰਗ ਵਿੱਚ ਬਦਲਾਅ ਸਾਫ ਨਜਰ ਆ ਰਿਹਾ ਹੈ। ਤੁਹਾਡੇ ਅੰਦਰ ਇਹ ਪੋਜੀਟਿਵ ਬਦਲਾਅ ਸਭ ਨੂੰ ਹੈਰਾਨ ਕਰ ਦੇਵੇਗ। ਕੰਮ ਕਾਜ ਵਾਲੀ ਥਾਂ ਤੇ ਤੁਹਾਨੂੰ ਕੋਈ ਨਵੀਂ ਜਿੰਮੇਵਾਰੀ ਮਿਲ ਸਕਦੀ ਹੈ, ਜਿਸ ਨਾਲ ਕੋਈ ਸੜ ਜਾਵੇਗਾ ਅਤੇ ਇਸ ਦੌਰਾਨ ਤੁਹਾਡਾ ਉਸ ਨਾਲ ਝਗੜਾ ਵੀ ਹੋ ਸਕਦਾ ਹੈ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ।

ਅਕਤੂਬਰ- ਦੁਸ਼ਮਨ ਤੁਹਾਡਾ ਕੰਮ ਵਿਗਾੜਨ ਦੀ ਕੋਸ਼ਿਸ਼ ਕਰਨਗੇ। ਵਪਾਰੀਆਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦੇ ਬਾਵਜੂਦ ਵੀ ਉੱਚ ਅਧਿਆਰੀਆਂ ਅਤੇ ਪਰਿਵਾਰ ਦੇ ਮੈਂਬਰਾਂ ਦਾ ਪੂਰਾ ਸਹਿਯੋਗ ਮਿਲੇਗਾ। ਅਚਾਨਕ ਕੁੱਝ ਖਰਚੇ ਵੱਧ ਸਕਦੇ ਹਨ।

ਨਵੰਬਰ- ਤੁਹਾਡੇ ਜੀਵਨ ਵਿੱਚ ਅਚਾਨਕ ਪਰਿਵਰਤਨ ਆਉਣਗੇ। ਮਹੀਨੇ ਦੇ ਮੱਧ ਤੋਂ ਬਾਅਦ ਤੁਹਾਡੀ ਕਿਸਮਤ ਪੂਰੀ ਤਰ੍ਹਾਂ ਤੁਹਾਡਾ ਸਾਥ ਦੇਵੇਗੀ। ਕਿਸਮਤ ਤੁਹਾਡਾ ਦਰਵਾਜਾ ਜਰੂਰ ਖੜਕਾਏਗੀ, ਜਿਸ ਦਾ ਫਾਇਦਾ ਚੁੱਕਣਾ ਤੁਹਾਡੇ ਤੇ ਨਿਰਭਰ ਕਰਦਾ ਹੈ।

ਦਿਸੰਬਰ- ਆਮਦਨ ਦੇ ਸਾਧਨ ਵਧਣਗੇ। ਪ੍ਰਤੀਯੋਗਿਤਾ ਪਰਿੱਖਿਆ ਵਿੱਚ ਸਫਲਤਾ ਮਿਲੇਗੀ। ਤੁਸੀ ਕੋਈ ਉੱਚੀ ਛਾਲ ਵੀ ਮਾਰ ਸਕਦੇ ਹੋ, ਬਸ਼ਰਤੇ ਤੁਸੀ ਇਸ ਲਈ ਮਿਹਨਤ ਲਈ ਤਿਆਰ ਹੋਵੋ। ਸਕਾਰਾਤਮਿਕ ਊਰਜਾ ਦਾ ਪ੍ਰਵਾਹ ਨਿਰੰਤਰ ਬਣਿਆ ਰਹੇਗਾ। ਮਿੱਤਰਾਂ ਦਾ ਸਹਿਯੋਗ ਮਿਲਦਾ ਰਹੇਗਾ।