ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (10 ਮਾਰਚ ਤੋਂ 16 ਮਾਰਚ, 2024)

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 10 ਤੋਂ 16 ਮਾਰਚ 2024: ਮਾਰਚ ਦਾ ਇਹ ਹਫਤਾ ਵੱਖ-ਵੱਖ ਮੂਲਾਂਕ ਦੇ ਜਾਤਕਾਂ ਦੇ ਲਈ ਕਈ ਬਿਹਤਰੀਨ ਮੌਕੇ ਲੈ ਕੇ ਆਵੇਗਾ। ਜੇਕਰ ਤੁਸੀਂ ਆਪਣੇ ਮੂਲਾਂਕ ਦੇ ਆਧਾਰ ‘ਤੇ ਆਪਣੇ ਪ੍ਰੇਮ ਜੀਵਨ, ਕਰੀਅਰ, ਸਿਹਤ ਜਾਂ ਆਰਥਿਕ ਸਥਿਤੀ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਹੋ, ਤਾਂ ਇਸ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਇਸ ਲੇਖ ਵਿੱਚ ਸਾਡੇ ਅਨੁਭਵੀ ਅੰਕ-ਜੋਤਸ਼ੀ ਅਤੇ ਜੋਤਿਸ਼ ਆਚਾਰਿਆ ਹਰਿਹਰਣ ਜੀ ਨੇ ਮੂਲਾਂਕ ਦੇ ਆਧਾਰ ‘ਤੇ ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ 10 ਤੋਂ 16 ਮਾਰਚ ਦੇ ਲਈ ਸਟੀਕ ਭਵਿੱਖਬਾਣੀ ਪ੍ਰਦਾਨ ਕੀਤੀ ਹੈ।

ਮਧੁਰਤਾ ਆਵੇਗੀ। ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਪਰਿਵਾਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ

ਦੁਨੀਆ ਭਰ ਦੇਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਿ ਤੁਹਾਡੀ ਰਾਸ਼ੀ ਲਈ ਆਉਣ ਵਾਲ਼ਾ ਸਾਲ ਕਿਹੋ-ਜਿਹਾ ਰਹੇਗਾ

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (10 ਮਾਰਚ ਤੋਂ 16 ਮਾਰਚ, 2024)

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਆਰਟੀਕਲ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ 10 ਤੋਂ 16 ਮਾਰਚ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਹਫਤੇ ਮੂਲਾਂਕ 1 ਵਾਲੇ ਜਾਤਕ ਸਿਧਾਂਤਾਂ ਉੱਤੇ ਚੱਲਣਗੇ। ਇਸ ਦੇ ਨਾਲ ਹੀ ਇਹ ਘੁਮਾ-ਫਿਰਾ ਕੇ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨਾ ਪਸੰਦ ਕਰਣਗੇ। ਇਹ ਲੋਕ ਆਪਣੇ ਕੰਮਾਂ ਨੂੰ ਤੇਜ਼ੀ ਨਾਲ ਕਰਨਾ ਪਸੰਦ ਕਰਦੇ ਹਨ ਅਤੇ ਅਜਿਹਾ ਇਹਨਾਂ ਦੀ ਜੀਵਨਸ਼ੈਲੀ ਦੇ ਵਿਵਸਥਿਤ ਹੋਣ ਦੇ ਕਾਰਨ ਹੋ ਸਕਦਾ ਹੈ। ਤੁਸੀਂ ਸਫਲਤਾ ਪ੍ਰਾਪਤ ਕਰਨ ਨੂੰ ਲੈ ਕੇ ਜ਼ਿਆਦਾ ਆਸ਼ਾਵਾਦੀ ਰਹੋਗੇ ਅਤੇ ਤੁਹਾਡੇ ਸਾਹਸ ਅਤੇ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ।

ਪ੍ਰੇਮ ਜੀਵਨ:ਗਲਤਫਹਿਮੀਆਂ ਅਤੇ ਪਰਿਵਾਰਕ ਸਮੱਸਿਆਵਾਂ ਦੇ ਕਾਰਨ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਵੱਲੋਂ ਜ਼ਿਆਦਾ ਤਾਲਮੇਲ ਸਥਾਪਿਤ ਕਰਨ ਅਤੇ ਰੋਮਾਂਸ ਵਧਾਉਣ ਦੇ ਲਈ ਨੈਤਿਕਤਾ ਉੱਤੇ ਚੱਲਣ ਦੀ ਜ਼ਰੂਰਤ ਹੈ। ਤੁਹਾਨੂੰ ਆਪਣੇ ਅਤੇ ਆਪਣੇ ਜੀਵਨਸਾਥੀ ਦੇ ਵਿਚਕਾਰ ਸੰਚਾਰ ਦੇ ਮਾਮਲੇ ਵਿੱਚ ਆਈਆਂ ਦੂਰੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਰਿਸ਼ਤਾ ਹੋਰ ਜ਼ਿਆਦਾ ਖਰਾਬ ਹੋ ਸਕਦਾ ਹੈ ਅਤੇ ਤੁਹਾਡੇ ਪਰਿਵਾਰ ਦੀ ਸ਼ਾਂਤੀ ਭੰਗ ਹੋ ਸਕਦੀ ਹੈ।

ਪੜ੍ਹਾਈ: ਇਸ ਹਫਤੇ ਵਿਦਿਆਰਥੀਆਂ ਦਾ ਧਿਆਨ ਭਟਕ ਸਕਦਾ ਹੈ ਅਤੇ ਉਹਨਾਂ ਦਾ ਆਤਮ ਵਿਸ਼ਵਾਸ ਵੀ ਡਾਵਾਂਡੋਲ ਹੋ ਸਕਦਾ ਹੈ। ਇਸ ਕਾਰਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਤਰੱਕੀ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਆਪਣੇ ਲਈ ਇੱਕ ਸ਼ੈਡਿਊਲ ਤਿਆਰ ਕਰੋ। ਇਸ ਨਾਲ ਤੁਹਾਨੂੰ ਆਪਣੀ ਛੁਪੀ ਹੋਈ ਖਮਤਾ ਅਤੇ ਕੁਸ਼ਲਤਾ ਨੂੰ ਵਾਪਸ ਹਾਸਲ ਕਰਨ ਵਿੱਚ ਮਦਦ ਮਿਲੇਗੀ।

ਪੇਸ਼ੇਵਰ ਜੀਵਨ: ਇਸ ਹਫਤੇ ਮੂਲਾਂਕ 1 ਵਾਲੇ ਜਾਤਕਾਂ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਇਸ ਤੋਂ ਬਚਣ ਲਈ ਤੁਹਾਨੂੰ ਅਜਿਹੀ ਨੌਕਰੀ ਲੱਭਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜੋ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰ ਸਕੇ। ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਯਾਤਰਾ ਉੱਤੇ ਜਾਣਾ ਪੈ ਸਕਦਾ ਹੈ ਅਤੇ ਇਹਨਾਂ ਯਾਤਰਾਵਾਂ ਨਾਲ ਤੁਹਾਨੂੰ ਸੁੱਖ ਦੇ ਨਾਲ-ਨਾਲ ਸੰਤੁਸ਼ਟੀ ਵੀ ਪ੍ਰਾਪਤ ਹੋਵੇਗੀ। ਕਾਰੋਬਾਰੀਆਂ ਨੂੰ ਇਸ ਸਮੇਂ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਸਿਹਤ: ਸਿਹਤ ਦੇ ਖੇਤਰ ਵਿੱਚ ਤੁਹਾਨੂੰ ਇਸ ਹਫਤੇ ਪਿੱਠ ਵਿੱਚ ਦਰਦ ਅਤੇ ਜਕੜਨ ਮਹਿਸੂਸ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਸਿਹਤ ਵਿੱਚ ਸੁਧਾਰ ਲਿਆਉਣ ਲਈ ਤੁਹਾਨੂੰ ਉਚਿਤ ਇਲਾਜ ਅਤੇ ਦਵਾਈਆਂ ਦੀ ਜ਼ਰੂਰਤ ਪੈ ਸਕਦੀ ਹੈ।

ਉਪਾਅ:ਹਰ ਰੋਜ਼ 108 ਵਾਰ ‘ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਸਭ 12 ਰਾਸ਼ੀਆਂ ਦਾ ਸਭ ਤੋਂ ਵਿਸਤ੍ਰਿਤ 2024 ਫਲਾਦੇਸ਼: ਰਾਸ਼ੀਫਲ 2024

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, ਜਾਂ 20 ਜਾਂ 29 ਤਰੀਕ ਨੂੰ ਹੋਇਆ ਹੈ)

ਮੂਲਾਂਕ 2 ਵਾਲੇ ਜਾਤਕ ਇਸ ਸਮੇਂ ਲੰਬੀ ਦੂਰੀ ਦੀਆਂ ਯਾਤਰਾਵਾਂ ਵਿੱਚ ਰੁੱਝੇ ਰਹਿ ਸਕਦੇ ਹਨ। ਇਹਨਾਂ ਨੂੰ ਨਿਵੇਸ਼ ਕਰਨ ਦਾ ਬਹੁਤ ਸ਼ੌਕ ਹੁੰਦਾ ਹੈ ਅਤੇ ਇਹ ਆਪਣੇ ਜ਼ਿਆਦਾਤਰ ਪੈਸੇ ਦਾ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਤਾਂ ਕਿ ਇਹਨਾਂ ਨੂੰ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਮੁਨਾਫਾ ਹੋ ਸਕੇ। ਦੂਜੇ ਪਾਸੇ ਇਹ ਜਾਤਕ ਆਪਣੇ ਜੀਵਨ ਵਿੱਚ ਤੁਰੰਤ ਅਤੇ ਜਲਦਬਾਜ਼ੀ ਵਿੱਚ ਕੋਈ ਫੈਸਲੇ ਨਹੀਂ ਲੈ ਸਕਦੇ ਅਤੇ ਇਸ ਕਾਰਨ ਇਹਨਾਂ ਨੂੰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਵਪਾਰ ਦੇ ਸਿਲਸਿਲੇ ਵਿੱਚ ਸਮੁੰਦਰ ਮਾਰਗ ਤੋਂ ਯਾਤਰਾ ਕਰਨ ਵਿੱਚ ਜ਼ਿਆਦਾ ਰੁੱਝੇ ਰਹਿਣ ਵਾਲੇ ਹਨ।

ਪ੍ਰੇਮ ਜੀਵਨ: ਇਸ ਹਫਤੇ ਜੀਵਨਸਾਥੀ ਦੇ ਨਾਲ ਤੁਹਾਡੇ ਰਿਸ਼ਤੇ ਵਿੱਚ ਖਟਾਸ ਆਉਣ ਦੇ ਸੰਕੇਤ ਹਨ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਨ ਅਣਬਣ ਹੋ ਸਕਦੀ ਹੈ, ਜਿਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਦੂਰੀਆਂ ਆਉਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਆਪਣੇ ਦੰਪਤੀ ਜੀਵਨ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖਣਾ ਚਾਹੁੰਦੇ ਹੋ, ਤਾਂ ਆਪਣੇ ਦਿਮਾਗ ਵਿੱਚ ਚੱਲ ਰਹੀਆਂ ਉਲਝਣਾਂ ਅਤੇ ਪਰੇਸ਼ਾਨੀਆਂ ਨੂੰ ਖਤਮ ਕਰ ਦਿਓ। ਆਪਣੇ ਮਨ ਵਿੱਚ ਆਪਣੇ ਜੀਵਨਸਾਥੀ ਦੇ ਲਈ ਪਿਆਰ ਬਣਾ ਕੇ ਰੱਖੋ।

ਪੜ੍ਹਾਈ: ਇਸ ਹਫਤੇ ਵਿਦਿਆਰਥੀਆਂ ਦੀ ਧਿਆਨ ਲਗਾਉਣ ਦੀ ਖਮਤਾ ਕਮਜ਼ੋਰ ਹੋ ਸਕਦੀ ਹੈ। ਇਸ ਕਾਰਨ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਜੋ ਪੜ੍ਹਾਈ ਕੀਤੀ ਹੈ, ਉਸ ਨੂੰ ਯਾਦ ਰੱਖ ਸਕਣਾ ਵੀ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਤੁਹਾਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਕਾਨੂੰਨ, ਕੈਮਿਸਟਰੀ ਜਾਂ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਹੋਰ ਜ਼ਿਆਦਾ ਇਕਾਗਰਤਾ ਦੀ ਜ਼ਰੂਰਤ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਹਫਤਾ ਜ਼ਿਆਦਾ ਫਾਇਦੇਮੰਦ ਨਹੀਂ ਹੋਵੇਗਾ। ਕਾਰਜ ਖੇਤਰ ਵਿੱਚ ਤੁਹਾਡੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀਆਂ ਦੇ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ। ਇਸ ਦੇ ਨਾਲ ਹੀ ਇਸ ਹਫਤੇ ਤੁਹਾਡੇ ਉੱਤੇ ਕੰਮ ਦਾ ਬੋਝ ਵੀ ਜ਼ਿਆਦਾ ਵੱਧ ਜਾਵੇਗਾ ਅਤੇ ਤੁਸੀਂ ਆਪਣੇ ਕੰਮ ਨੂੰ ਸਮੇਂ ਸਿਰ ਪੂਰਾ ਨਹੀਂ ਕਰ ਸਕੋਗੇ। ਤੁਸੀਂ ਆਪਣੇ ਕਾਰਜ ਖੇਤਰ ਵਿੱਚ ਜੋ ਸਖਤ ਮਿਹਨਤ ਕੀਤੀ ਹੈ, ਉਸ ਨੂੰ ਲੋਕ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਇਹ ਗੱਲ ਤੁਹਾਡੇ ਮਨ ਨੂੰ ਪਰੇਸ਼ਾਨ ਕਰ ਸਕਦੀ ਹੈ। ਕਾਰੋਬਾਰੀ ਜਾਤਕਾਂ ਦੇ ਲਈ ਨੁਕਸਾਨ ਦੀ ਸਥਿਤੀ ਬਣੀ ਹੋਈ ਹੈ। ਇਸ ਲਈ ਤੁਹਾਨੂੰ ਇਸ ਸਮੇਂ ਸਾਵਧਾਨ ਹੋ ਕੇ ਚੱਲਣ ਦੀ ਜ਼ਰੂਰਤ ਹੈ।

ਸਿਹਤ: ਇਸ ਹਫਤੇ ਤੁਹਾਡੀ ਊਰਜਾ ਅਤੇ ਉਤਸ਼ਾਹ ਵਿੱਚ ਕਮੀ ਆ ਸਕਦੀ ਹੈ। ਇਸ ਦਾ ਨਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ ਅਤੇ ਤੁਹਾਡੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ ਐਲਰਜੀ ਦੇ ਕਾਰਨ ਤੇਜ਼ ਜ਼ੁਕਾਮ ਅਤੇ ਸਿਰ ਦਰਦ ਵੀ ਹੋ ਸਕਦਾ ਹੈ। ਇਸ ਸਮੇਂ ਦੇ ਦੌਰਾਨ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰੋ।

ਉਪਾਅ:ਹਰ ਰੋਜ਼ 108 ਵਾਰ ‘ॐ ਸੋਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ?ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਅਧਿਆਤਮਿਕ ਹੁੰਦੇ ਹਨ ਅਤੇ ਇਸ ਹਫਤੇ ਇਹਨਾਂ ਨੂੰ ਧਾਰਮਿਕ ਯਾਤਰਾਵਾਂ ਉੱਤੇ ਜਾਣ ਦਾ ਮੌਕਾ ਮਿਲ ਸਕਦਾ ਹੈ। ਇਹ ਜਾਤਕ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ ਅਤੇ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਦੇ ਹਨ। ਇਹਨਾਂ ਦੀ ਆਦਤ ਇਹਨਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਂਦੀ ਹੈ ਅਤੇ ਸ਼ਿਖਰ ਤੱਕ ਪਹੁੰਚਣ ਵਿੱਚ ਇਹਨਾਂ ਦਾ ਮਾਰਗਦਰਸ਼ਨ ਕਰਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਰਿਸ਼ਤੇ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ। ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਖੁਸ਼ਹਾਲ ਰਿਸ਼ਤੇ ਦਾ ਬਿਹਤਰੀਨ ਉਦਾਹਰਣ ਪੇਸ਼ ਕਰੋਗੇ। ਇਸ ਹਫਤੇ ਤੁਹਾਨੂੰ ਧਾਰਮਿਕ ਕਾਰਜਾਂ ਲਈ ਯਾਤਰਾ ਕਰਨੀ ਪੈ ਸਕਦੀ ਹੈ ਅਤੇ ਇਹ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ ਅਤੇ ਇਸ ਦੇ ਕਾਰਨ ਤੁਹਾਡੀ ਜੀਵਨਸ਼ੈਲੀ ਵਿੱਚ ਪਰਿਵਰਤਨ ਹੋਣ ਦੀ ਸੰਭਾਵਨਾ ਹੈ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਬਿਹਤਰ ਰਹੇਗਾ।

ਪੜ੍ਹਾਈ:ਇਸ ਹਫਤੇ ਤੁਸੀਂ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕੋਗੇ। ਫਾਈਨੈਂਸ਼ੀਅਲ ਅਕਾਊਂਟਿੰਗ ਅਤੇ ਬਿਜ਼ਨਸ ਮੈਨੇਜਮੈਂਟ ਆਦਿ ਕੋਰਸ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਣਗੇ ਅਤੇ ਇਹਨਾਂ ਵਿਸ਼ਿਆਂ ਵਿੱਚ ਤੁਸੀਂ ਉੱਚ ਅੰਕ ਪ੍ਰਾਪਤ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਇਸ ਹਫਤੇ ਤੁਸੀਂ ਜਿਹੜੇ ਨੌਕਰੀ ਕਰ ਰਹੇ ਹੋ, ਉਸ ਵਿੱਚ ਮਹਾਰਤ ਹਾਸਿਲ ਕਰੋਗੇ। ਨੌਕਰੀਪੇਸ਼ਾ ਜਾਤਕਾਂ ਨੂੰ ਤਰੱਕੀ ਦੇ ਨਾਲ-ਨਾਲ ਇਨਸੈਂਟਿਵ ਵੀ ਮਿਲ ਸਕਦਾ ਹੈ। ਕਾਰੋਬਾਰੀ ਜਾਤਕਾਂ ਨੂੰ ਇਸ ਹਫਤੇ ਉਮੀਦ ਤੋਂ ਜ਼ਿਆਦਾ ਬਿਜ਼ਨਸ ਡੀਲ ਮਿਲਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਵਿਰੋਧੀਆਂ ਨੂੰ ਸਖਤ ਟੱਕਰ ਦੇ ਸਕੋਗੇ।

ਸਿਹਤ: ਇਸ ਹਫਤੇ ਤੁਹਾਡੀ ਊਰਜਾ ਵਿੱਚ ਵਾਧਾ ਹੋਵੇਗਾ। ਤੁਸੀਂ ਜ਼ਿਆਦਾ ਸਕਾਰਾਤਮਕ ਮਹਿਸੂਸ ਕਰੋਗੇ ਅਤੇ ਇਸ ਦੇ ਕਾਰਨ ਤੁਹਾਡਾ ਜੋਸ਼ ਅਤੇ ਉਤਸਾਹ ਵੱਧ ਜਾਵੇਗਾ ਅਤੇ ਤੁਹਾਡੀ ਸਿਹਤ ਵੀ ਵਧੀਆ ਰਹੇਗੀ।

ਉਪਾਅ:ਵੀਰਵਾਰ ਨੂੰ ਬ੍ਰਹਸਪਤੀ ਦੇਵ ਨੂੰ ਖੁਸ਼ ਕਰਨ ਲਈ ਹਵਨ ਕਰਵਾਓ।

ਬ੍ਰਿਹਤ ਕੁੰਡਲੀਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਕੁਝ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਜਨੂੰਨ ਰੱਖਦੇ ਹਨ। ਇਹ ਲੋਕ ਬਹੁਤ ਰਚਨਾਤਮਕ ਹੁੰਦੇ ਹਨ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਇਹ ਆਪਣੇ ਕਾਮਨ ਸੈਂਸ ਦਾ ਉਪਯੋਗ ਕਰਦੇ ਹਨ। ਇਹ ਲੋਕ ਹਮੇਸ਼ਾ ਵੱਡਾ ਸੋਚਦੇ ਹਨ ਅਤੇ ਕਦੇ-ਕਦੇ ਇਹ ਜੋਸ਼ ਵਿੱਚ ਆ ਕੇ ਫੈਸਲੇ ਲੈਂਦੇ ਹਨ, ਜੋ ਇਹਨਾਂ ਦੇ ਹੀ ਵਿਰੁੱਧ ਜਾ ਸਕਦੇ ਹਨ।

ਪ੍ਰੇਮ ਜੀਵਨ: ਇਹ ਹਫਤਾ ਮੂਲਾਂਕ 4 ਵਾਲੇ ਜਾਤਕਾਂ ਦੇ ਪ੍ਰੇਮ ਜੀਵਨ ਦੇ ਲਈ ਜ਼ਿਆਦਾ ਸੁਖਦਾਇਕ ਨਹੀਂ ਰਹੇਗਾ। ਤੁਹਾਡਾ ਅਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਤਾਲਮੇਲ ਬਣਾ ਕੇ ਚੱਲਣ ਦੀ ਜ਼ਰੂਰਤ ਹੈ, ਤਾਂ ਕਿ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਬਣੀਆਂ ਰਹਿਣ। ਜੇਕਰ ਤੁਸੀਂ ਉਸ ਦੇ ਨਾਲ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਮੇਂ ਇਸ ਯੋਜਨਾ ਨੂੰ ਟਾਲ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੜ੍ਹਾਈ: ਵਿਦਿਆਰਥੀਆਂ ਦੇ ਲਈ ਇਹ ਹਫਤਾ ਜ਼ਿਆਦਾ ਸ਼ੁਭ ਨਹੀਂ ਰਹੇਗਾ ਅਤੇ ਉਹਨਾਂ ਨੂੰ ਪੜ੍ਹਾਈ ਵਿੱਚ ਜ਼ਿਆਦਾ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਵਿਜ਼ੂਅਲ ਕਮਿਊਨੀਕੇਸ਼ਨ ਜਾਂ ਵੈਬ ਡਿਜ਼ਾਇਨਿੰਗ ਵਰਗਾ ਕੋਈ ਕੋਰਸ ਕਰ ਰਹੇ ਹੋ, ਤਾਂ ਤੁਹਾਨੂੰ ਇਹਨਾਂ ਵਿਸ਼ਿਆਂ ਵਿੱਚ ਹੋਰ ਜ਼ਿਆਦਾ ਕੋਸ਼ਿਸ਼ ਕਰਨ ਦੀ ਅਤੇ ਇਕਾਗਰਤਾ ਦੀ ਜ਼ਰੂਰਤ ਹੈ। ਇਸ ਸਮੇਂ ਕਿਸੇ ਨਵੇਂ ਵਿਸ਼ੇ ਦੀ ਪੜ੍ਹਾਈ ਕਰਨਾ ਜਾਂ ਕੋਈ ਮਹੱਤਵਪੂਰਣ ਫੈਸਲਾ ਲੈਣਾ ਤੁਹਾਡੇ ਲਈ ਫਲਦਾਇਕ ਸਾਬਤ ਨਹੀਂ ਹੋਵੇਗਾ।

ਪੇਸ਼ੇਵਰ ਜੀਵਨ: ਤੁਹਾਡੇ ਉੱਤੇ ਇਸ ਹਫਤੇ ਕੰਮ ਦਾ ਬੋਝ ਵੱਧ ਸਕਦਾ ਹੈ ਅਤੇ ਇਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਤੁਹਾਡੇ ਕਾਰਜ ਖੇਤਰ ਵਿੱਚ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਨੂੰ ਲੋਕ ਨਜ਼ਰਅੰਦਾਜ਼ ਕਰ ਸਕਦੇ ਹਨ। ਤੁਹਾਨੂੰ ਯੋਜਨਾਬੱਧ ਤਰੀਕੇ ਨਾਲ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਰੋਬਾਰੀਆਂ ਨੂੰ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਹਫਤੇ ਹਾਨੀ ਵੀ ਝੱਲਣੀ ਪੈ ਸਕਦੀ ਹੈ।

ਸਿਹਤ: ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਸਮੇਂ ਸਿਰ ਭੋਜਨ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਇਸ ਕਾਰਨ ਤੁਹਾਡੇ ਅੰਦਰ ਊਰਜਾ ਦੀ ਕਮੀ ਹੋਣ ਦੇ ਵੀ ਸੰਕੇਤ ਹਨ। ਇਸ ਸਮੇਂ ਤੁਸੀਂ ਮਸਾਲੇਦਾਰ ਚੀਜ਼ਾਂ ਖਾਣ ਤੋਂ ਬਚੋ।

ਉਪਾਅ:ਹਰ ਰੋਜ਼ 22 ਵਾਰ ‘ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਮੂਲਾਂਕ 5 ਵਾਲੇ ਜਾਤਕ ਮਜ਼ਾਕੀਆ ਅਤੇ ਮਨਮੌਜੀ ਸੁਭਾਅ ਦੇ ਹੁੰਦੇ ਹਨ ਅਤੇ ਇਹਨਾਂ ਦੀ ਵਪਾਰ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਇਸ ਸਮੇਂ ਇਹ ਆਪਣੇ ਵਿਵਹਾਰ ਨੂੰ ਲੈ ਕੇ ਕਾਫੀ ਸਾਵਧਾਨ ਰਹਿਣਗੇ। ਇਹ ਤਾਰਕਿਕ ਹੁੰਦੇ ਹਨ ਅਤੇ ਇਹਨਾਂ ਦੇ ਕੰਮਾਂ ਵਿੱਚ ਵੀ ਇਹਨਾਂ ਦੀ ਤਰਕਸ਼ੀਲਤਾ ਝਲਕਦੀ ਹੈ। ਇਹਨਾਂ ਨੂੰ ਯਾਤਰਾ ਕਰਨਾ ਅਤੇ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਇਹ ਯਾਤਰਾ ਕਰਨ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਨ।

ਪ੍ਰੇਮ ਜੀਵਨ: ਇਸ ਸਮੇਂ ਤੁਹਾਨੂੰ ਆਪਣੇ ਜੀਵਨਸਾਥੀ ਦੇ ਨਾਲ ਆਪਸੀ ਤਾਲਮੇਲ ਬਣਾ ਕੇ ਚੱਲਣ ਦੀ ਜ਼ਰੂਰਤ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣੇ ਰਿਸ਼ਤੇ ਵਿੱਚ ਆਈ ਦੂਰੀ ਨੂੰ ਘੱਟ ਕਰ ਸਕਦੇ ਹੋ। ਆਪਸੀ ਸਮਝ ਦੀ ਕਮੀ ਦੇ ਕਾਰਨ ਤੁਹਾਨੂੰ ਅਤੇ ਤੁਹਾਡੇ ਜੀਵਨਸਾਥੀ ਨੂੰ ਇੱਕ-ਦੂਜੇ ਨਾਲ ਤਾਲਮੇਲ ਬਣਾਉਣ ਵਿੱਚ ਦਿੱਕਤ ਆ ਸਕਦੀ ਹੈ। ਇਸ ਨਾਲ ਰਿਸ਼ਤਿਆਂ ਵਿੱਚ ਖਟਾਸ ਆਉਣ ਦੀ ਵੀ ਸੰਭਾਵਨਾ ਹੈ।

ਪੜ੍ਹਾਈ: ਇਸ ਹਫਤੇ ਵਿਦਿਆਰਥੀ ਪੜ੍ਹਾਈ ਵਿੱਚ ਆਪਣੀ ਸ਼ਾਨਦਾਰ ਕੁਸ਼ਲਤਾ ਦਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਹੋ ਸਕਦੇ ਹਨ। ਤੁਹਾਡੀ ਯਾਦ ਰੱਖਣ ਦੀ ਖਮਤਾ ਕਮਜ਼ੋਰ ਹੋ ਸਕਦੀ ਹੈ ਅਤੇ ਤੁਹਾਨੂੰ ਪੜ੍ਹਾਈ ਵਿੱਚ ਇਕਾਗਰਤਾ ਰੱਖਣ ਵਿੱਚ ਵੀ ਦਿੱਕਤ ਆ ਸਕਦੀ ਹੈ। ਉੱਚ ਪ੍ਰੋਫੈਸ਼ਨਲ ਕੋਰਸ ਕਰਨ ਦੇ ਲਈ ਇਹ ਸਮਾਂ ਉਚਿਤ ਨਹੀਂ ਹੈ।

ਪੇਸ਼ੇਵਰ ਜੀਵਨ: ਕੰਮ ਦੇ ਮਾਮਲੇ ਵਿੱਚ ਤੁਸੀਂ ਆਪਣੀ ਖਮਤਾ ਅਤੇ ਯੋਗਤਾ ਨੂੰ ਦਿਖਾਉਣ ਵਿੱਚ ਅਸਮਰੱਥ ਹੋ ਸਕਦੇ ਹੋ। ਕੰਮ ਦਾ ਦਬਾਅ ਵਧਣ ਦੇ ਕਾਰਨ ਕਾਰਜ ਖੇਤਰ ਵਿੱਚ ਤੁਹਾਡਾ ਪ੍ਰਦਰਸ਼ਨ ਖਰਾਬ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਾਰੋਬਾਰੀਆਂ ਨੂੰ ਇਸ ਸਮੇਂ ਆਪਣੇ ਵਿਰੋਧੀਆਂ ਵੱਲੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਕਾਰਨ ਉਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਸਿਹਤ:ਇਸ ਹਫਤੇ ਤੁਹਾਡੀ ਇਮਿਊਨਿਟੀ ਕਮਜ਼ੋਰ ਰਹੇਗੀ ਅਤੇ ਇਸ ਦਾ ਨਕਾਰਾਤਮਕ ਅਸਰ ਤੁਹਾਡੀ ਸਿਹਤ ਉੱਤੇ ਵੀ ਦੇਖਣ ਨੂੰ ਮਿਲੇਗਾ। ਇਮਿਊਨਿਟੀ ਕਮਜ਼ੋਰ ਹੋਣ ਦੇ ਕਾਰਨ ਤੁਹਾਨੂੰ ਚਮੜੀ ਸਬੰਧੀ ਸਮੱਸਿਆਵਾਂ ਅਤੇ ਐਲਰਜੀ ਹੋਣ ਦੀ ਵੀ ਸੰਭਾਵਨਾ ਹੈ।

ਉਪਾਅ:ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ ਨਮਹ: ਮੰਤਰ ਦਾ ਜਾਪ ਕਰੋ।

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਮੂਲਾਂਕ 6 ਵਾਲ਼ੇ ਜਾਤਕ ਬਹੁਤ ਮਜ਼ਬੂਤ ਹੁੰਦੇ ਹਨ ਅਤੇ ਇਹਨਾਂ ਦੀ ਰਚਨਾਤਮਕ ਚੀਜ਼ਾਂ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ। ਇਹ ਬਹੁਤ ਪਿਆਰੇ ਅਤੇ ਦ੍ਰਿੜ ਨਿਸ਼ਚੇ ਵਾਲੇ ਹੁੰਦੇ ਹਨ। ਇਹ ਮਨੋਰੰਜਕ ਸੁਭਾਅ ਦੇ ਹੁੰਦੇ ਹਨ ਅਤੇ ਇਹਨਾਂ ਨੂੰ ਲੰਬੀ ਦੂਰੀ ਦੀ ਯਾਤਰਾ ਕਰਨਾ ਚੰਗਾ ਲੱਗਦਾ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਵੀ ਦਿਲਚਸਪੀ ਹੁੰਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਜੀਵਨਸਾਥੀ ਦੇ ਨਾਲ ਰਿਸ਼ਤੇ ਵਿੱਚ ਪਹਿਲਾਂ ਤੋਂ ਜ਼ਿਆਦਾ ਸੰਤੁਸ਼ਟ ਮਹਿਸੂਸ ਕਰੋਗੇ। ਤੁਹਾਡੇ ਰਿਸ਼ਤੇ ਵਿੱਚ ਖਿੱਚ ਵਧੇਗੀ ਅਤੇ ਤੁਸੀਂ ਦੋਵੇਂ ਇੱਕ-ਦੂਜੇ ਦੀਆਂ ਜ਼ਰੂਰਤਾਂ ਨੂੰ ਸਮਝ ਸਕੋਗੇ। ਤੁਸੀਂ ਦੋਵੇਂ ਕਿਤੇ ਘੁੰਮਣ ਵੀ ਜਾ ਸਕਦੇ ਹੋ।

ਪੜ੍ਹਾਈ: ਤੁਸੀਂ ਕਮਿਊਨੀਕੇਸ਼ਨ ਇੰਜੀਨੀਅਰਿੰਗ, ਸਾਫਟਵੇਅਰ ਅਤੇ ਅਕਾਊਂਟਿੰਗ ਵਰਗੇ ਕੁਝ ਵਿਸ਼ਿਆਂ ਵਿੱਚ ਮਹਾਰਤ ਹਾਸਿਲ ਕਰ ਸਕਦੇ ਹੋ। ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੀ ਇੱਕ ਅਲੱਗ ਥਾਂ ਬਣਾਓਗੇ ਅਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਸਖਤ ਮੁਕਾਬਲਾ ਦੇ ਸਕਦੇ ਹੋ। ਇਸ ਸਮੇਂ ਤੁਹਾਡੀ ਇਕਾਗਰਤਾ ਵੀ ਵਧੇਗੀ ਅਤੇ ਤੁਹਾਨੂੰ ਆਪਣੀ ਕੁਸ਼ਲਤਾ ਦਾ ਵਿਕਾਸ ਕਰਨ ਵਿੱਚ ਵੀ ਮਦਦ ਮਿਲੇਗੀ

ਪੇਸ਼ੇਵਰ ਜੀਵਨ: ਇਸ ਸਮੇਂ ਕਾਰਜ ਖੇਤਰ ਵਿੱਚ ਤੁਸੀਂ ਬਹੁਤ ਜ਼ਿਆਦਾ ਵਿਅਸਤ ਰਹੋਗੇ ਅਤੇ ਇਸ ਦੇ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤੁਹਾਨੂੰ ਆਪਣੀ ਦਿਲਚਸਪੀ ਦੇ ਹਿਸਾਬ ਨਾਲ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ। ਕਾਰੋਬਾਰੀ ਜਾਤਕਾਂ ਦੇ ਲਈ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਇਹ ਸਮਾਂ ਉਚਿਤ ਹੋਵੇਗਾ। ਤੁਸੀਂ ਨਵੀਂ ਸਾਂਝੇਦਾਰੀ ਵਿੱਚ ਵੀ ਵਪਾਰ ਸ਼ੁਰੂ ਕਰ ਸਕਦੇ ਹੋ ਅਤੇ ਇਸ ਹਫਤੇ ਤੁਹਾਨੂੰ ਕੰਮ ਦੇ ਸਿਲਸਿਲੇ ਵਿੱਚ ਲੰਬੀ ਦੂਰੀ ਦੀ ਯਾਤਰਾ ਲਈ ਵੀ ਜਾਣਾ ਪੈ ਸਕਦਾ ਹੈ।

ਸਿਹਤ: ਇਸ ਹਫਤੇ ਤੁਹਾਡੀ ਸਿਹਤ ਸ਼ਾਨਦਾਰ ਰਹੇਗੀ। ਇਸ ਸਮੇਂ ਤੁਹਾਨੂੰ ਸਿਹਤ ਸਬੰਧੀ ਕੋਈ ਮਾਮੂਲੀ ਸਮੱਸਿਆ ਤੱਕ ਪਰੇਸ਼ਾਨ ਨਹੀਂ ਕਰੇਗੀ। ਤੁਹਾਡੇ ਹਸਮੁਖ ਸੁਭਾਅ ਦੇ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ।

ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕਸ਼ਨੀ ਰਿਪੋਰਟ

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਬਹੁਤ ਧਾਰਮਿਕ ਪ੍ਰਵਿਰਤੀ ਦੇ ਹੁੰਦੇ ਹਨ ਅਤੇ ਅਧਿਆਤਮਕ ਕਾਰਜਾਂ ਜਿਵੇਂ ਕਿ ਪ੍ਰਾਰਥਨਾ ਕਰਨ ਅਤੇ ਈਸ਼ਵਰ ਦੇ ਪ੍ਰਤੀ ਸਮਰਪਿਤ ਰਹਿਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਹਨਾਂ ਦੀ ਅਧਿਆਤਮਕ ਕਿਤਾਬਾਂ ਪੜ੍ਨਨ ਅਤੇ ਪਵਿੱਤਰ ਚੀਜ਼ਾਂ ਆਦਿ ਦੇ ਬਾਰੇ ਵਿੱਚ ਗੱਲ ਕਰਨ ਵਿੱਚ ਦਿਲਚਸਪੀ ਪੈਦਾ ਹੋ ਸਕਦੀ ਹੈ। ਗੂੜ੍ਹ ਵਿਗਿਆਨ ਵਿੱਚ ਵੀ ਇਹਨਾਂ ਦੀ ਦਿਲਚਸਪੀ ਵਿਕਸਿਤ ਹੋ ਸਕਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਮੂਲਾਂਕ 7 ਦੇ ਜਾਤਕਾਂ ਨੂੰ ਆਪਣੇ ਦੰਪਤੀ ਜੀਵਨ ਵਿੱਚ ਖਟਾਸ ਦਾ ਅਨੁਭਵ ਹੋ ਸਕਦਾ ਹੈ। ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਤੁਹਾਡੇ ਦੰਪਤੀ ਜੀਵਨ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ। ਪ੍ਰਾਪਰਟੀ ਖਰੀਦਣ ਨੂੰ ਲੈ ਕੇ ਤੁਹਾਡਾ ਆਪਣੇ ਰਿਸ਼ਤੇਦਾਰਾਂ ਨਾਲ ਮਤਭੇਦ ਹੋਣ ਦੀ ਸੰਭਾਵਨਾ ਹੈ। ਚਿੰਤਾ ਕਰਨ ਦੀ ਬਜਾਏ ਪਰਿਵਾਰਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਰਿਸ਼ਤੇ ਵਿੱਚ ਆਪਸੀ ਸਮਝ ਅਤੇ ਪਿਆਰ ਬਣਿਆ ਰਹੇਗਾ।

ਪੜ੍ਹਾਈ: ਪੜ੍ਹਾਈ ਦੇ ਮਾਮਲੇ ਵਿੱਚ ਇਸ ਹਫਤੇ ਵਿਦਿਆਰਥੀਆਂ ਦੀ ਯਾਦ ਰੱਖਣ ਦੀ ਖਮਤਾ ਔਸਤ ਰਹਿ ਸਕਦੀ ਹੈ। ਤੁਸੀਂ ਉੱਚ-ਅੰਕ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹੋ। ਜੇਕਰ ਤੁਸੀਂ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਯੋਗ ਅਭਿਆਸ ਕਰਨਾ ਫਾਇਦੇਮੰਦ ਰਹੇਗਾ। ਯਾਦਾਸ਼ਤ ਕਮਜ਼ੋਰ ਹੋਣ ਕਾਰਨ ਤੁਹਾਡੀ ਇਕਾਗਰਤਾ ਵਿੱਚ ਵੀ ਕਮੀ ਆ ਸਕਦੀ ਹੈ।

ਪੇਸ਼ੇਵਰ ਜੀਵਨ: ਮੂਲਾਂਕ 7 ਵਾਲ਼ੇ ਜਾਤਕਾਂ ਨੂੰ ਇਸ ਹਫਤੇ ਆਪਣੇ ਕਾਰਜ ਖੇਤਰ ਵਿੱਚ ਔਸਤ ਨਤੀਜੇ ਮਿਲਣ ਦੀ ਸੰਭਾਵਨਾ ਹੈ। ਇਸ ਸਮੇਂ ਤੁਹਾਡੇ ਅੰਦਰ ਕੋਈ ਨਵੀਂ ਕੁਸ਼ਲਤਾ ਵਿਕਸਿਤ ਹੋ ਸਕਦੀ ਹੈ ਅਤੇ ਤੁਹਾਨੂੰ ਆਪਣੇ ਕੰਮ ਦੇ ਲਈ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਵੀ ਮਿਲੇਗੀ। ਕਾਰੋਬਾਰੀਆਂ ਦੇ ਲਈ ਹਾਨੀ ਦੀ ਸੰਭਾਵਨਾ ਬਣ ਰਹੀ ਹੈ। ਤੁਹਾਨੂੰ ਆਪਣੇ ਬਿਜ਼ਨਸ ਉੱਤੇ ਨਜ਼ਰ ਰੱਖਣ ਅਤੇ ਪੂਰਵਾਨੁਮਾਨ ਲਗਾ ਕੇ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਸਮੇਂ ਕਿਸੇ ਨਵੇਂ ਪਾਰਟਨਰ ਦੇ ਨਾਲ ਬਿਜ਼ਨਸ ਦੀ ਸ਼ੁਰੂਆਤ ਨਾ ਕਰੋ। ਇਹ ਸਮਾਂ ਨਵੀਂ ਬਿਜ਼ਨਸ ਡੀਲ ਕਰਨ ਦੇ ਲਈ ਸਹੀ ਨਹੀਂ ਹੈ।

ਸਿਹਤ: ਇਸ ਹਫਤੇ ਮੂਲਾਂਕ 7 ਵਾਲ਼ੇ ਜਾਤਕਾਂ ਨੂੰ ਐਲਰਜੀ ਦੇ ਕਾਰਨ ਚਮੜੀ ਵਿੱਚ ਜਲਣ ਅਤੇ ਪਾਚਣ ਸਬੰਧੀ ਪਰੇਸ਼ਾਨੀਆਂ ਹੋਣ ਦੇ ਸੰਕੇਤ ਹਨ। ਤੁਸੀਂ ਸਿਹਤਮੰਦ ਰਹਿਣ ਲਈ ਸਮੇਂ ਸਿਰ ਭੋਜਨ ਕਰੋ। ਇਸ ਤੋਂ ਇਲਾਵਾ ਤਲੀਆਂ-ਭੁੰਨੀਆਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ, ਨਹੀਂ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ।

ਉਪਾਅ: ਹਰ ਰੋਜ਼ 41 ਵਾਰ 'ॐ ਗੰ ਗਣਪਤਯੇ ਨਮਹ:' ਦਾ ਜਾਪ ਕਰੋ।

ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ?ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਮੂਲਾਂਕ 8 ਵਾਲੇ ਲੋਕਾਂ ਦਾ ਨਜ਼ਰੀਆ ਜਾਂ ਦ੍ਰਿਸ਼ਟੀਕੋਣ ਥੋੜਾ ਜਿਹਾ ਸੁਸਤੀ ਭਰਿਆ ਹੋ ਸਕਦਾ ਹੈ। ਇਹ ਬਹੁਤ ਮਿਹਨਤੀ ਹੁੰਦੇ ਹਨ ਅਤੇ ਕੰਮ ਵਿੱਚ ਬਹੁਤ ਕੋਸ਼ਿਸ਼ਾਂ ਕਰਦੇ ਹਨ। ਆਮ ਤੌਰ ‘ਤੇ ਇਹਨਾਂ ਜਾਤਕਾਂ ਨੂੰ ਆਪਣੇ ਕਰੀਅਰ ਵਿੱਚ ਉਤਾਰ-ਚੜ੍ਹਾਅ ਦੇਖਣੇ ਪੈਂਦੇ ਹਨ ਅਤੇ ਇਸ ਕਾਰਨ ਇਹ ਕਦੇ-ਕਦੇ ਦੁਖੀ ਵੀ ਹੋ ਜਾਂਦੇ ਹਨ। ਇਹਨਾਂ ਨੂੰ ਆਪਣੇ ਨਿੱਜੀ ਜੀਵਨ ਦੇ ਲਈ ਘੱਟ ਹੀ ਸਮਾਂ ਮਿਲਦਾ ਹੈ, ਕਿਉਂਕਿ ਇਹਨਾਂ ਦਾ ਜ਼ਿਆਦਾਤਰ ਸਮਾਂ ਆਪਣੇ ਕੰਮ ਜਾਂ ਆਪਣੀ ਨੌਕਰੀ ਵਿੱਚ ਹੀ ਬੀਤਦਾ ਹੈ।

ਪ੍ਰੇਮ ਜੀਵਨ:ਪਰਿਵਾਰ ਵਿੱਚ ਪ੍ਰਾਪਰਟੀ ਨੂੰ ਲੈ ਕੇ ਚੱਲ ਰਹੀਆਂ ਸਮੱਸਿਆਵਾਂ ਦੇ ਕਾਰਨ ਤੁਸੀਂ ਥੋੜੇ ਜਿਹੇ ਪਰੇਸ਼ਾਨ ਹੋ ਸਕਦੇ ਹੋ। ਤੁਹਾਡੇ ਦੋਸਤ ਤੁਹਾਡੇ ਜੀਵਨਸਾਥੀ ਜਾਂ ਪ੍ਰੇਮੀ ਦੇ ਨਾਲ ਮਧੁਰ ਰਿਸ਼ਤਾ ਬਣਾ ਕੇ ਰੱਖਣ ਵਿੱਚ ਰੁਕਾਵਟਾਂ ਪੈਦਾ ਕਰ ਸਕਦੇ ਹਨ। ਇਸ ਕਾਰਨ ਤੁਹਾਡੇ ਉੱਤੇ ਤੁਹਾਡੇ ਜੀਵਨਸਾਥੀ ਦਾ ਰਿਸ਼ਤਾ ਕਮਜ਼ੋਰ ਹੋਣ ਦੀ ਸੰਭਾਵਨਾ ਹੈ।

ਪੜ੍ਹਾਈ: ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਵਿਦਿਆਰਥੀਆਂ ਦੇ ਲਈ ਇਹ ਹਫਤਾ ਜ਼ਿਆਦਾ ਚੰਗਾ ਨਹੀਂ ਰਹੇਗਾ। ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਵਿਦਿਆਰਥੀਆਂ ਨੂੰ ਇਸ ਸਮੇਂ ਧੀਰਜ ਰੱਖਣ ਅਤੇ ਪੜ੍ਹਾਈ ਦੇ ਮਾਮਲੇ ਵਿੱਚ ਹੋਰ ਜ਼ਿਆਦਾ ਦ੍ਰਿੜ ਨਿਸ਼ਚੇ ਵਾਲਾ ਬਣਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਮਕੈਨੀਕਲ ਇੰਜੀਨੀਅਰਿੰਗ ਜਾਂ ਆਟੋਮੋਬਾਈਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹੋ, ਤਾਂ ਤੁਹਾਨੂੰ ਹੋਰ ਜ਼ਿਆਦਾ ਇਕਾਗਰਤਾ ਨਾਲ ਪੜ੍ਹਾਈ ਕਰਨ ਦੀ ਜ਼ਰੂਰਤ ਹੈ।

ਪੇਸ਼ੇਵਰ ਜੀਵਨ: ਤੁਸੀਂ ਆਪਣੇ ਕਾਰਜ ਖੇਤਰ ਵਿੱਚ ਜੋ ਮਿਹਨਤ ਕੀਤੀ ਹੈ, ਉਸ ਨੂੰ ਲੋਕ ਨਜ਼ਰਅੰਦਾਜ਼ ਕਰ ਸਕਦੇ ਹਨ। ਤੁਹਾਡੇ ਸਹਿਕਰਮੀ ਤੁਹਾਡੇ ਤੋਂ ਅੱਗੇ ਨਿਕਲ ਸਕਦੇ ਹਨ। ਆਪਣੇ ਆਪ ਨੂੰ ਖਾਸ ਸਾਬਿਤ ਕਰਨ ਲਈ ਤੁਹਾਨੂੰ ਕੁਝ ਅਜਿਹੀ ਕੁਸ਼ਲਤਾ ਪ੍ਰਾਪਤ ਕਰਨੀ ਪਵੇਗੀ, ਜੋ ਤੁਹਾਨੂੰ ਦੂਜਿਆਂ ਤੋਂ ਵੱਖ ਦਿਖਾ ਸਕੇ। ਕਾਰੋਬਾਰੀ ਜਾਤਕਾਂ ਦੇ ਲਈ ਆਪਣੇ ਵਪਾਰਕ ਖੇਤਰ ਵਿੱਚ ਉੱਚ ਪਦ ਅਤੇ ਮਾਣਕਾਂ ਉੱਤੇ ਟਿਕੇ ਰਹਿਣਾ ਥੋੜਾ ਮੁਸ਼ਕਿਲ ਹੋ ਸਕਦਾ ਹੈ। ਤੁਹਾਨੂੰ ਆਪਣੇ ਵਿਰੋਧੀਆਂ ਵੱਲੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਤੁਹਾਨੂੰ ਇਸ ਹਫਤੇ ਜ਼ਿਆਦਾ ਤਣਾਅ ਦੇ ਕਾਰਨ ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਸਿਹਤ ਵਿੱਚ ਸੁਧਾਰ ਕਰਨ ਦੇ ਲਈ ਤੁਹਾਨੂੰ ਧਿਆਨ ਅਤੇ ਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ: ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਮੂਲਾਂਕ 9 ਵਾਲੇ ਜਾਤਕ ਦ੍ਰਿੜ ਨਿਸ਼ਚੇ ਵਾਲੇ ਅਤੇ ਸਿਧਾਂਤਾਂ ਉੱਤੇ ਚੱਲਣ ਵਾਲੇ ਹੁੰਦੇ ਹਨ। ਇਹਨਾਂ ਨੂੰ ਘੁਮਾ-ਫਿਰਾ ਕੇ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨਾ ਪਸੰਦ ਹੁੰਦਾ ਹੈ। ਇਹਨਾਂ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਦਿਲਚਸਪੀ ਹੋ ਸਕਦੀ ਹੈ। ਦੂਜਿਆਂ ਦੇ ਨਾਲ ਚੰਗਾ ਵਿਵਹਾਰ ਕਰਨ ਅਤੇ ਚੰਗੇ ਸਬੰਧ ਬਣਾ ਕੇ ਰੱਖਣ ਕਾਰਨ ਇਹ ਉੱਚ ਸਫਲਤਾ ਪ੍ਰਾਪਤ ਕਰਣਗੇ। ਇਹ ਜਾਤਕ ਆਪਣੇ ਰਿਸ਼ਤਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਸਬੰਧ ਵਿੱਚ ਮਧੁਰਤਾ ਆਵੇਗੀ। ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਪਰਿਵਾਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਪਰ ਤੁਸੀਂ ਇਹਨਾਂ ਪਰੇਸ਼ਾਨੀਆਂ ਨੂੰ ਸੁਲਝਾਉਣ ਦੇ ਯੋਗ ਰਹੋਗੇ। ਤੁਹਾਡੇ ਅਤੇ ਤੁਹਾਡੇ ਜੀਵਨਸਾਥੀ ਦੇ ਵਿਚਕਾਰ ਚੰਗਾ ਤਾਲਮੇਲ ਬਣਿਆ ਰਹੇਗਾ।

ਪੜ੍ਹਾਈ: ਵਿਦਿਆਰਥੀਆਂ ਦੇ ਲਈ ਇਹ ਹਫਤਾ ਬਹੁਤ ਸ਼ਾਨਦਾਰ ਰਹੇਗਾ। ਤੁਸੀਂ ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨਿਕਲ ਇੰਜੀਨੀਅਰਿੰਗ ਆਦਿ ਜਿਹੇ ਪੇਸ਼ੇਵਰ ਵਿਸ਼ਿਆਂ ਦੀ ਪੜ੍ਹਾਈ ਕਰ ਸਕਦੇ ਹੋ। ਇਸ ਸਮੇਂ ਵਿਦਿਆਰਥੀ ਆਪਣੀ ਇੱਕ ਖਾਸ ਜਗ੍ਹਾ ਬਣਾਉਣ ਅਤੇ ਉੱਚ-ਅੰਕ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ।

ਪੇਸ਼ੇਵਰ ਜੀਵਨ: ਇਸ ਸਮੇਂ ਨੌਕਰੀਪੇਸ਼ਾ ਜਾਤਕ ਆਪਣੇ ਕੰਮ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ। ਇਸ ਹਫਤੇ ਤੁਸੀਂ ਮੀਟਿੰਗ ਵਿੱਚ ਜ਼ਿਆਦਾ ਵਿਅਸਤ ਰਹੋਗੇ ਅਤੇ ਸੰਭਾਵਨਾ ਹੈ ਕਿ ਇਸ ਮੀਟਿੰਗ ਵਿੱਚ ਤੁਸੀਂ ਆਪਣੀ ਯੋਗਤਾ ਅਤੇ ਪ੍ਰਤਿਭਾ ਦੀ ਮਦਦ ਨਾਲ ਉੱਤਮਤਾ ਪ੍ਰਾਪਤ ਕਰੋ। ਕਾਰੋਬਾਰੀ ਜਾਤਕ ਉੱਚ ਮੁਨਾਫਾ ਕਮਾਉਣ ਅਤੇ ਉਸ ਨੂੰ ਬਰਕਰਾਰ ਰੱਖਣ ਵਿੱਚ ਸਫਲ ਰਹਿਣਗੇ।

ਸਿਹਤ: ਇਸ ਹਫਤੇ ਤੁਹਾਡੀ ਸਿਹਤ ਨੂੰ ਲੈ ਕੇ ਤੁਸੀਂ ਸਾਵਧਾਨ ਰਹੋਗੇ। ਤੁਹਾਡੀ ਇਮਿਊਨਿਟੀ ਬਹੁਤ ਵਧੀਆ ਹੋਵੇਗੀ। ਇਸ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹੇਗੀ। ਸਿਰ ਦਰਦ ਜਾਂ ਜੁਕਾਮ ਆਦਿ ਹੋ ਸਕਦਾ ਹੈ, ਪਰ ਕੋਈ ਵੱਡੀ ਸਮੱਸਿਆ ਹੋਣ ਦੀ ਸੰਭਾਵਨਾ ਨਹੀਂ ਹੈ।

ਉਪਾਅ: ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer