ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (22-28) ਸਤੰਬਰ, 2024
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (22 ਸਤੰਬਰ -28 ਸਤੰਬਰ, 2024)
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ22 ਸਤੰਬਰ -28 ਸਤੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਤਹਿਤ ਪੈਦਾ ਹੋਣ ਵਾਲੇ ਜਾਤਕਾਂ ਵਿੱਚ ਪ੍ਰਸ਼ਾਸਨਿਕ ਖਮਤਾਵਾਂ ਮੌਜੂਦ ਹੁੰਦੀਆਂ ਹਨ ਅਤੇ ਆਪਣੇ ਇਸ ਗੁਣ ਦੇ ਕਾਰਨ ਉਹ ਸ਼ਿਖਰ 'ਤੇ ਪਹੁੰਚਦੇ ਹਨ। ਇਹ ਲੋਕ ਅਕਸਰ ਕੰਮ ਵਿੱਚ ਡੁੱਬੇ ਰਹਿੰਦੇ ਹਨ ਅਤੇ ਇਸੇ ਵਿੱਚ ਰੁੱਝੇ ਨਜ਼ਰ ਆਉਂਦੇ ਹਨ।
ਪ੍ਰੇਮ ਜੀਵਨ: ਇਸ ਮੂਲਾਂਕ ਵਾਲੇ ਆਪਣੇ ਰਿਸ਼ਤੇ ਵਿੱਚ ਸਾਥੀ ਦੇ ਪ੍ਰਤੀ ਇਮਾਨਦਾਰ ਰਹਿਣਗੇ ਅਤੇ ਇਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਇਸ ਹਫਤੇ ਖੁਸ਼ੀਆਂ ਬਣੀਆਂ ਰਹਿਣਗੀਆਂ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਮੈਨੇਜਮੈਂਟ ਅਤੇ ਸਟੈਟਿਸਟਿਕਸ ਵਰਗੇ ਵਿਸ਼ੇ ਇਸ ਸਮੇਂ ਵਿੱਚ ਤੁਹਾਡੇ ਲਈ ਚੰਗੇ ਸਾਬਤ ਹੋਣਗੇ। ਇਸ ਦੌਰਾਨ, ਤੁਸੀਂ ਇਨ੍ਹਾਂ ਵਿਸ਼ਿਆਂ ਵਿੱਚ ਉੱਤਮਤਾ ਹਾਸਲ ਕਰ ਸਕੋਗੇ। ਨਾਲ਼ ਹੀ, ਇਸ ਮੂਲਾਂਕ ਦੇ ਵਿਦਿਆਰਥੀ ਉਨ੍ਹਾਂ ਵਿਸ਼ਿਆਂ ਬਾਰੇ ਆਤਮਵਿਸ਼ਵਾਸ ਨਾਲ ਭਰੇ ਹੋਏ ਨਜ਼ਰ ਆਓਣਗੇ, ਜਿਨ੍ਹਾਂ ਦੀ ਪੜ੍ਹਾਈ ਉਹ ਕਰ ਰਹੇ ਹਨ ਅਤੇ ਇਸ ਤਰ੍ਹਾਂ ਉਹ ਚੰਗੇ ਅੰਕ ਹਾਸਲ ਕਰ ਸਕਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਮੂਲਾਂਕ 1 ਦੇ ਜਾਤਕ ਇਸ ਹਫਤੇ ਕੰਮਾਂ ਨੂੰ ਬਹੁਤ ਆਸਾਨੀ ਨਾਲ ਕਰਦੇ ਹੋਏ ਨਜ਼ਰ ਆਉਣਗੇ। ਇਸ ਦੌਰਾਨ ਉਹ ਮਹੱਤਵਪੂਰਣ ਕੰਮ ਕਰਨ ਅਤੇ ਅੱਛਾ-ਖਾਸਾ ਲਾਭ ਕਮਾਉਣ ਦੇ ਪ੍ਰਤੀ ਦ੍ਰਿੜ ਨਿਸ਼ਚੇ ਨਾਲ਼ ਭਰੇ ਰਹਿਣਗੇ। ਜੇਕਰ ਤੁਹਾਡਾ ਆਪਣਾ ਵਪਾਰ ਹੈ, ਤਾਂ ਇਸ ਸਮੇਂ ਤੁਹਾਨੂੰ ਲਾਭ ਮਿਲਣ ਦੀ ਸੰਭਾਵਨਾ ਹੈ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਇਹ ਸਮਾਂ ਅਨੁਕੂਲ ਰਹੇਗਾ ਅਤੇ ਇਸੇ ਕਾਰਨ ਤੁਹਾਨੂੰ ਸਿਹਤ ਸਬੰਧੀ ਕੋਈ ਵੀ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਪਰ ਤੁਹਾਨੂੰ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਚਿੰਤਤ ਨਜ਼ਰ ਆ ਸਕਦੇ ਹੋ।
ਉਪਾਅ: ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਜਾਤਕ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਨਾਲ ਭਾਵਨਾਤਮਕ ਤੌਰ 'ਤੇ ਬਹਿਸ ਵਿੱਚ ਫਸ ਕੇ ਆਪਣੇ ਲਈ ਸਮੱਸਿਆਵਾਂ ਨੂੰ ਵਧਾਉਣ ਦਾ ਕੰਮ ਕਰਨਗੇ।
ਪ੍ਰੇਮ ਜੀਵਨ: ਮੂਲਾਂਕ 2 ਦੇ ਜਾਤਕਾਂ ਨੂੰ ਇਸ ਹਫਤੇ ਆਪਣੇ ਸਾਥੀ 'ਤੇ ਦਬਾਅ ਪਾਉਣ ਅਤੇ ਉਸ ਨਾਲ ਬਹਿਸ ਕਰਨ ਤੋਂ ਬਚਣਾ ਚਾਹੀਦਾ ਹੈ। ਨਾਲ਼ ਹੀ, ਜੀਵਨ ਸਾਥੀ ਨਾਲ ਗੱਲ ਕਰਦੇ ਸਮੇਂ ਉਹਨਾਂ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਉਹ ਗੁਜ਼ਰ ਰਿਹਾ ਹੈ।
ਪੜ੍ਹਾਈ: ਇਸ ਸਮੇਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਕਾਫੀ ਮਿਹਨਤ ਕਰਨ ਦੀ ਲੋੜ ਹੋਵੇਗੀ, ਕਿਉਂਕਿ ਇਸ ਦੌਰਾਨ ਮਨ ਦਾ ਭਟਕਣਾ ਅਤੇ ਧਿਆਨ ਭੰਗ ਕਰਨ ਵਾਲੀਆਂ ਚੀਜ਼ਾਂ ਤੁਹਾਡਾ ਧਿਆਨ ਟੀਚੇ ਤੋਂ ਹਟਾ ਸਕਦੀਆਂ ਹਨ।
ਪੇਸ਼ੇਵਰ ਜੀਵਨ: ਜਿਨ੍ਹਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਲਈ ਇਹ ਸਮਾਂ ਅਨੁਕੂਲ ਰਹੇਗਾ। ਇਸ ਦੌਰਾਨ ਤੁਹਾਡੇ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਤੁਹਾਡੀਆਂ ਰਣਨੀਤੀਆਂ ਸਕਾਰਾਤਮਕ ਨਤੀਜੇ ਅਤੇ ਲਾਭ ਲਿਆਓਣਗੀਆਂ। ਇਸੇ ਕਾਰਨ, ਤੁਹਾਡੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਇਸ ਮੂਲਾਂਕ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਇਸ ਸਮੇਂ ਕਾਰਜ ਸਥਾਨ 'ਤੇ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ।
ਸਿਹਤ: ਸਿਹਤ ਬਾਰੇ ਗੱਲ ਕਰੀਏ, ਤਾਂ ਇਸ ਹਫਤੇ ਮੂਲਾਂਕ 2 ਵਾਲ਼ਿਆਂ ਨੂੰ ਗਰਮੀ ਦੇ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਜਾਤਕਾਂ ਨੂੰ ਚੰਗੀ ਮਾਤਰਾ ਵਿੱਚ ਪਾਣੀ ਅਤੇ ਹੋਰ ਤਰਲ ਪਦਾਰਥ ਪੀਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਉਪਾਅ: ਸੋਮਵਾਰ ਤੋਂ ਅਗਲੇ 6 ਮਹੀਨੇ ਤੱਕ ਚੰਦਰ ਗ੍ਰਹਿ ਦੀ ਪੂਜਾ ਕਰੋ ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ ਤਿੰਨ ਦੇ ਜਾਤਕ ਜ਼ਿਆਦਾਤਰ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ ਅਤੇ ਇਹ ਸੁਭਾਅ ਤੋਂ ਬਹੁਤ ਧਾਰਮਿਕ ਹੁੰਦੇ ਹਨ। ਇਹਨਾਂ ਨੂੰ ਮੁਸ਼ਕਲ ਨੀਤੀਆਂ ਨੂੰ ਅਪਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਇਹਨਾਂ ਨੂੰ ਆਪਣੇ ਜੀਵਨ ਕਾਲ ਵਿੱਚ ਕਰੀਅਰ ਦੇ ਸਿਲਸਿਲੇ ਵਿੱਚ ਕਾਫੀ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵੱਲ ਵੇਖੀਏ ਤਾਂ ਮੂਲਾਂਕ ਤਿੰਨ ਵਾਲੇ ਜਾਤਕ ਇੱਕ ਨਵੇਂ ਰਿਸ਼ਤੇ ਵਿੱਚ ਪ੍ਰਵੇਸ਼ ਕਰ ਸਕਦੇ ਹਨ ਅਤੇ ਅਜਿਹੇ ਵਿੱਚ ਤੁਹਾਨੂੰ ਭਾਵਨਾਵਾਂ ਵਿੱਚ ਨਾ ਵਹਿ ਕੇ ਸੋਚ-ਸਮਝ ਕੇ ਫੈਸਲਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਪੜ੍ਹਾਈ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਮੂਲਾਂਕ ਦੇ ਵਿਦਿਆਰਥੀਆਂ ਦੇ ਲਈ ਚੰਗਾ ਰਹੇਗਾ, ਖਾਸ ਤੌਰ ‘ਤੇ ਉਹਨਾਂ ਦੇ ਲਈ ਜਿਹੜੇ ਮਾਸਟਰਜ਼ ਜਾਂ ਪੀ ਐਚ ਡੀ ਦੀ ਪੜ੍ਹਾਈ ਕਰਨ ਦਾ ਮਨ ਬਣਾ ਰਹੇ ਹਨ।
ਪੇਸ਼ੇਵਰ ਜੀਵਨ: ਮੂਲਾਂਕ ਤਿੰਨ ਦੇ ਜਾਤਕਾਂ ਨੂੰ ਇਸ ਹਫਤੇ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਮਿਲਣ ਦੀ ਸੰਭਾਵਨਾ ਬਣੇਗੀ ਅਤੇ ਕਾਰਜ ਖੇਤਰ ਵਿੱਚ ਤੁਹਾਡੀਆਂ ਯੋਗਤਾਵਾਂ ਅਤੇ ਕੁਸ਼ਲਤਾਵਾਂ ਵਿੱਚ ਵਾਧਾ ਹੋਵੇਗਾ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਹਾਨੂੰ ਬਿਜ਼ਨਸ ਵਿੱਚ ਮਾਣ-ਸਨਮਾਨ ਅਤੇ ਪ੍ਰਸਿੱਧੀ ਪ੍ਰਾਪਤ ਹੋਵੇਗੀ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਮੂਲਾਂਕ ਤਿੰਨ ਦੇ ਜਾਤਕ ਧਾਰਮਿਕ ਅਤੇ ਸਰੀਰਕ ਗਤੀਵਿਧੀਆਂ ਜਿਵੇਂ ਕਿ ਯੋਗ ਅਤੇ ਧਿਆਨ ਆਦਿ ਕਰਨਗੇ। ਇਹਨਾਂ ਦਾ ਅਭਿਆਸ ਤੁਹਾਡੀ ਸਿਹਤ ਦੇ ਲਈ ਫਾਇਦੇਮੰਦ ਸਾਬਿਤ ਹੋਵੇਗਾ।
ਉਪਾਅ: ਵੀਰਵਾਰ ਤੋਂ ਅਗਲੇ 6 ਮਹੀਨੇ ਤੱਕ ਬ੍ਰਹਸਪਤੀ ਗ੍ਰਹਿ ਦੀ ਪੂਜਾ ਕਰੋ ।
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ ਚਾਰ ਵਾਲਿਆਂ ਦਾ ਸੁਭਾਅ ਬਹੁਤ ਨਰਮ ਹੋਵੇਗਾ ਅਤੇ ਇਹ ਬਹੁਤ ਜਨੂੰਨੀ ਹੋ ਸਕਦੇ ਹਨ। ਨਾਲ ਹੀ ਇਹਨਾਂ ਨੂੰ ਹੱਦ ਤੋਂ ਜ਼ਿਆਦਾ ਪੈਸਾ ਖਰਚ ਕਰਨ ਦੀ ਆਦਤ ਹੋ ਸਕਦੀ ਹੈ।
ਪ੍ਰੇਮ ਜੀਵਨ: ਇਸ ਮੂਲਾਂਕ ਵਾਲਿਆਂ ਦੇ ਪ੍ਰੇਮ ਜੀਵਨ ਦੇ ਲਈ ਇਹ ਹਫਤਾ ਜ਼ਿਆਦਾ ਖਾਸ ਨਾ ਰਹਿਣ ਦੀ ਸੰਭਾਵਨਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਹੋ ਸਕਦਾ ਹੈ ਕਿ ਤੁਸੀਂ ਰਿਸ਼ਤੇ ਵਿੱਚ ਸਾਥੀ ਦੇ ਨਾਲ ਖੁਸ਼ ਅਤੇ ਸੁਰੱਖਿਅਤ ਮਹਿਸੂਸ ਨਾ ਕਰੋ। ਨਾਲ ਹੀ ਤੁਹਾਡੇ ਦੋਵਾਂ ਦੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਹੋ ਸਕਦੀ ਹੈ ਅਤੇ ਅਜਿਹੇ ਵਿੱਚ ਤੁਸੀਂ ਇੱਕ-ਦੂਜੇ ਦੇ ਨਜ਼ਦੀਕ ਨਹੀਂ ਆ ਸਕੋਗੇ।
ਪੜ੍ਹਾਈ: ਪੜ੍ਹਾਈ ਦੇ ਲਿਹਾਜ਼ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਇਸ ਅਵਧੀ ਦੇ ਦੌਰਾਨ ਤੁਸੀਂ ਜੋ ਵੀ ਪੜ੍ਹੋਗੇ, ਉਸ ਨੂੰ ਯਾਦ ਨਹੀਂ ਰੱਖ ਸਕੋਗੇ। ਇਸ ਲਈ ਇਸ ਦੌਰਾਨ ਤੁਸੀਂ ਪੜ੍ਹਾਈ ਨਾਲ ਜੁੜੇ ਮਹੱਤਵਪੂਰਣ ਫੈਸਲੇ ਲੈਣ ਤੋਂ ਬਚੋ।
ਪੇਸ਼ੇਵਰ ਜੀਵਨ: ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹਨਾਂ ਲਈ ਇਹ ਹਫਤਾ ਮਨਚਾਹੀ ਸਫਲਤਾ ਦੇਣ ਵਿੱਚ ਪਿੱਛੇ ਰਹਿ ਸਕਦਾ ਹੈ ਅਤੇ ਨਾਲ ਹੀ ਨੌਕਰੀ ਵਿੱਚ ਤੁਹਾਡੇ ਉੱਤੇ ਦਬਾਅ ਵੀ ਵੱਧ ਸਕਦਾ ਹੈ। ਜੇਕਰ ਤੁਹਾਡਾ ਸਬੰਧ ਕਾਰੋਬਾਰ ਨਾਲ ਹੈ ਤਾਂ ਤੁਹਾਡੇ ਸਾਹਮਣੇ ‘ਨਾ ਹੀ ਲਾਭ ਅਤੇ ਨਾ ਹੀ ਹਾਨੀ’ ਵਾਲੀ ਸਥਿਤੀ ਆ ਸਕਦੀ ਹੈ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਤੁਹਾਨੂੰ ਚਮੜੀ ਉੱਤੇ ਧੱਫੜ ਹੋਣ ਦੇ ਕਾਰਨ ਖੁਜਲੀ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਲਈ ਤੁਹਾਨੂੰ ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਉਪਾਅ: ਹਰ ਰੋਜ਼ 22 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ ਪੰਜ ਦੇ ਜਾਤਕ ਬਹੁਤ ਬੁੱਧੀਮਾਨ ਅਤੇ ਤੇਜ਼ ਹੁੰਦੇ ਹਨ ਅਤੇ ਇਹਨਾਂ ਲੋਕਾਂ ਵਿੱਚ ਕੁਸ਼ਲਤਾਵਾਂ ਕੁੱਟ-ਕੁੱਟ ਕੇ ਭਰੀਆਂ ਹੁੰਦੀਆਂ ਹਨ। ਨਾਲ ਹੀ, ਇਹ ਆਪਣੀਆਂ ਖਮਤਾਵਾਂ, ਯੋਗਤਾਵਾਂ ਅਤੇ ਕੁਸ਼ਲਤਾਵਾਂ ਦਾ ਵਿਸਥਾਰ ਕਰਨ ਦੇ ਵੀ ਕਾਬਲ ਹੁੰਦੇ ਹਨ।
ਪ੍ਰੇਮ ਜੀਵਨ: ਮੂਲਾਂਕ ਪੰਜ ਵਾਲੇ ਰਿਸ਼ਤੇ ਵਿੱਚ ਬਹੁਤ ਸੋਚ-ਸਮਝ ਕੇ ਕਦਮ ਚੁੱਕਣਗੇ, ਜੋ ਕਿ ਜ਼ਿਆਦਾਤਰ ਸਹੀ ਸਾਬਿਤ ਹੋਣਗੇ। ਇਸ ਅਵਧੀ ਵਿੱਚ ਤੁਸੀਂ ਸਾਥੀ ਦੇ ਨਾਲ ਬਿਹਤਰ ਤਾਲਮੇਲ ਬਣਾ ਕੇ ਰੱਖ ਸਕੋਗੇ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਪੜ੍ਹਾਈ ਵਿੱਚ ਸ਼ਾਨਦਾਰ ਰਹੇਗਾ, ਖਾਸ ਤੌਰ ‘ਤੇ ਅਕਾਊਂਟਿੰਗ, ਕੌਸਟਿੰਗ, ਲੋਜਿਸਟਿਕਸ ਆਦਿ ਵਿਸ਼ਿਆਂ ਵਿੱਚ। ਇਸ ਦੌਰਾਨ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਚੰਗੀਆਂ ਕਦਰਾਂ-ਕੀਮਤਾਂ ਵੀ ਸਥਾਪਿਤ ਕਰ ਸਕੋਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਤੁਹਾਡਾ ਪ੍ਰਦਰਸ਼ਨ ਕੰਮ ਵਿੱਚ ਚੰਗਾ ਰਹੇਗਾ ਅਤੇ ਇਸ ਦੇ ਨਤੀਜੇ ਵੱਜੋਂ ਕਾਰਜ ਖੇਤਰ ਵਿੱਚ ਤੁਸੀਂ ਆਪਣੇ ਅਹੁਦੇ ਅਤੇ ਮਾਣ-ਸਨਮਾਨ ਨੂੰ ਵਧਾਉਣ ਵਿੱਚ ਸਫਲ ਹੋ ਸਕੋਗੇ। ਜਿਹੜੇ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹ ਇਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਲਾਭ ਕਮਾਉਣ ਦੇ ਲਈ ਆਪਣੀ ਬੁੱਧੀ ਦਾ ਇਸਤੇਮਾਲ ਕਰਨਗੇ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ। ਅਜਿਹੇ ਵਿੱਚ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ।
ਉਪਾਅ: ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ ਛੇ ਦੇ ਜਾਤਕ ਬਹੁਤ ਰਚਨਾਤਮਕ ਹੁੰਦੇ ਹਨ ਅਤੇ ਹਮੇਸ਼ਾ ਆਪਣੇ ਜੀਵਨ ਵਿੱਚ ਕੁਝ ਨਵਾਂ ਅਤੇ ਹਟ ਕੇ ਕਰਨਾ ਚਾਹੁੰਦੇ ਹਨ। ਨਾਲ ਹੀ ਇਹਨਾਂ ਨੂੰ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ।
ਪ੍ਰੇਮ ਜੀਵਨ: ਇਸ ਹਫਤੇ ਸਾਥੀ ਦੇ ਨਾਲ ਤੁਹਾਡੇ ਸਬੰਧ ਮਧੁਰ ਬਣੇ ਰਹਿਣਗੇ ਅਤੇ ਤੁਸੀਂ ਇਸ ਨੂੰ ਬਿਹਤਰ ਬਣਾ ਕੇ ਰੱਖਣ ਵਿੱਚ ਸਫਲ ਹੋਵੋਗੇ। ਹਾਲਾਂਕਿ ਤੁਸੀਂ ਸਾਥੀ ਦੇ ਸਾਹਮਣੇ ਆਪਣੇ ਕੁਝ ਖਾਸ ਗੁਣ ਉਜਾਗਰ ਕਰ ਸਕਦੇ ਹੋ, ਜਿਸ ਨਾਲ ਤੁਹਾਡਾ ਦੋਵਾਂ ਦਾ ਰਿਸ਼ਤਾ ਮਜ਼ਬੂਤ ਬਣੇਗਾ।
ਪੜ੍ਹਾਈ: ਪੜ੍ਹਾਈ ਦੇ ਸਬੰਧ ਵਿੱਚ ਜਿਹੜੇ ਵਿਦਿਆਰਥੀ ਵਿਜ਼ੂਅਲ ਕਮਿਊਨੀਕੇਸ਼ਨ, ਸਾਫਟਵੇਅਰ ਟੈਸਟਿੰਗ ਆਦਿ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹ ਇਹਨਾਂ ਵਿੱਚ ਮਹਾਰਤ ਹਾਸਲ ਕਰ ਸਕਣਗੇ। ਇਸ ਦੌਰਾਨ ਤੁਸੀਂ ਜੋ ਵੀ ਕੰਮ ਕਰੋਗੇ, ਉਸ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ ਇਸ ਹਫਤੇ ਮੂਲਾਂਕ ਛੇ ਦੇ ਨੌਕਰੀਪੇਸ਼ਾ ਜਾਤਕ ਕਾਰਜ ਖੇਤਰ ਵਿੱਚ ਆਪਣੀ ਚਮਕ ਬਿਖੇਰਣਗੇ। ਤੁਸੀਂ ਆਪਣੇ ਬਿਹਤਰੀਨ ਕੰਮ ਦੇ ਬਲ ਉੱਤੇ ਮਾਣ-ਸਨਮਾਨ ਪ੍ਰਾਪਤ ਕਰੋਗੇ ਅਤੇ ਆਪਣੇ ਜੀਵਨ ਵਿੱਚ ਉੱਚ ਕਦਰਾਂ-ਕੀਮਤਾਂ ਸਥਾਪਿਤ ਕਰ ਸਕੋਗੇ। ਇਸ ਮੂਲਾਂਕ ਦੇ ਜਿਹੜੇ ਜਾਤਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹ ਬਿਜ਼ਨਸ ਵਿੱਚ ਆਪਣੀ ਥਾਂ ਬਣਾਉਣ ਦੇ ਨਾਲ-ਨਾਲ ਗੁਣਵੱਤਾ ਵੱਲ ਵੀ ਧਿਆਨ ਦੇਣਗੇ।
ਸਿਹਤ: ਸਿਹਤ ਦੇ ਲਿਹਾਜ਼ ਨਾਲ, ਇਸ ਹਫਤੇ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ ਅਤੇ ਤੁਸੀਂ ਫਿੱਟ ਰਹੋਗੇ।
ਉਪਾਅ: ਹਰ ਰੋਜ਼ 33 ਵਾਰ 'ॐ ਭਾਰਗਵਾਯ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ ਸੱਤ ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਦਾ ਝੁਕਾਅ ਗੂੜ ਵਿਗਿਆਨ ਵਿੱਚ ਹੁੰਦਾ ਹੈ ਅਤੇ ਉਹ ਇਸ ਖੇਤਰ ਵਿੱਚ ਮਹਾਰਤ ਹਾਸਲ ਕਰਦੇ ਹਨ। ਇਸ ਤੋਂ ਇਲਾਵਾ ਇਹ ਲੋਕ ਸਰਬ-ਗੁਣ ਸੰਪੰਨ ਹੁੰਦੇ ਹਨ ਅਤੇ ਸਮਾਂ ਆਉਣ ‘ਤੇ ਆਪਣੇ ਗੁਣਾਂ ਦਾ ਉਪਯੋਗ ਵੀ ਕਰਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ, ਮੂਲਾਂਕ ਸੱਤ ਵਾਲਿਆਂ ਦਾ ਆਪਣੇ ਰਿਸ਼ਤੇ ਤੋਂ ਮੋਹ ਭੰਗ ਹੋ ਸਕਦਾ ਹੈ ਅਤੇ ਅਜਿਹੇ ਵਿੱਚ, ਤੁਸੀਂ ਆਪਣੇ ਸਾਥੀ ਤੋਂ ਦੂਰੀ ਬਣਾ ਕੇ ਰੱਖ ਸਕਦੇ ਹੋ। ਸੰਭਾਵਨਾ ਹੈ ਕਿ ਇਸ ਦੌਰਾਨ ਤੁਹਾਡੇ ਘਰ-ਪਰਿਵਾਰ ਵਿੱਚ ਕੁਝ ਵੱਡੀਆਂ ਸਮੱਸਿਆਵਾਂ ਚੱਲ ਰਹੀਆਂ ਹੋਣ, ਜਿਨਾਂ ਦਾ ਅਸਰ ਤੁਹਾਡੇ ਰਿਸ਼ਤੇ ਉੱਤੇ ਪੈ ਸਕਦਾ ਹੈ।
ਪੜ੍ਹਾਈ: ਇਸ ਹਫਤੇ ਮੂਲਾਂਕ ਸੱਤ ਦੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ, ਜਿਸ ਕਾਰਨ ਉਤਸ਼ਾਹ ਵਿੱਚ ਕਮੀ ਹੋ ਸਕਦੀ ਹੈ। ਅਜਿਹੇ ਵਿੱਚ ਇਹ ਪੜ੍ਹਾਈ ਦੇ ਖੇਤਰ ਵਿੱਚ ਤੁਹਾਡੇ ਲਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਪੇਸ਼ੇਵਰ ਜੀਵਨ: ਮੂਲਾਂਕ ਸੱਤ ਦੇ ਜਾਤਕਾਂ ਦੀ ਦਿਲਚਸਪੀ ਕਾਰਜ ਖੇਤਰ ਵਿੱਚ ਕੰਮ ਨੂੰ ਚੰਗੇ ਅਤੇ ਸਹੀ ਤਰੀਕੇ ਨਾਲ ਕਰਨ ਵਿੱਚ ਘੱਟ ਹੋ ਸਕਦੀ ਹੈ। ਇਸ ਪ੍ਰਕਾਰ ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਇਸ ਅਵਧੀ ਵਿੱਚ ਲਾਭ ਕਮਾਉਣਾ ਤੁਹਾਡੇ ਲਈ ਆਸਾਨ ਨਹੀਂ ਹੋਵੇਗਾ। ਇਸ ਦੇ ਲਈ ਤੁਹਾਨੂੰ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਨੂੰ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਬੇਚੈਨੀ ਅਤੇ ਪਾਚਣ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਅਜਿਹੇ ਵਿੱਚ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
ਉਪਾਅ: ਕੇਤੂ ਗ੍ਰਹਿ ਨੂੰ ਖੁਸ਼ ਕਰਨ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ ਅੱਠ ਵਾਲਿਆਂ ਦਾ ਸੁਭਾਅ ਕੰਮ ਦੇ ਪ੍ਰਤੀ ਬਹੁਤ ਇਮਾਨਦਾਰ ਹੁੰਦਾ ਹੈ ਅਤੇ ਇਹਨਾਂ ਦਾ ਸਾਰਾ ਧਿਆਨ ਆਪਣੇ ਕੰਮ ਉੱਤੇ ਕੇਂਦਰਿਤ ਹੁੰਦਾ ਹੈ। ਅਜਿਹੇ ਵਿੱਚ ਇਹਨਾਂ ਕੋਲ ਜੀਵਨ ਦੇ ਦੂਜੇ ਪੱਖਾਂ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੁੰਦਾ। ਇਸ ਤੋਂ ਇਲਾਵਾ ਇਹਨਾਂ ਜਾਤਕਾਂ ਨੂੰ ਕਾਫੀ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਹਨ।
ਪ੍ਰੇਮ ਜੀਵਨ: ਸੰਭਾਵਨਾ ਹੈ ਕਿ ਇਸ ਮੂਲਾਂਕ ਦੇ ਜਾਤਕ ਰਿਸ਼ਤੇ ਵਿੱਚ ਸਾਥੀ ਦੇ ਨਾਲ ਖੁਸ਼ ਨਜ਼ਰ ਨਹੀਂ ਆਉਣਗੇ, ਜਿਸ ਦਾ ਕਾਰਨ ਆਪਸੀ ਸਮਝ ਦੀ ਕਮੀ ਹੋ ਸਕਦੀ ਹੈ। ਅਜਿਹੇ ਵਿੱਚ ਜੀਵਨ ਸਾਥੀ ਦੇ ਨਾਲ ਤੁਹਾਡਾ ਵਿਵਹਾਰ ਸਿੱਧਾ ਅਤੇ ਸਪਸ਼ਟ ਹੋ ਸਕਦਾ ਹੈ।
ਪੜ੍ਹਾਈ: ਮੂਲਾਂਕ ਅੱਠ ਦੇ ਵਿਦਿਆਰਥੀਆਂ ਨੂੰ ਇਸ ਹਫਤੇ ਪੜ੍ਹਾਈ ਵੱਲ ਬਹੁਤ ਧਿਆਨ ਦੇਣਾ ਪਵੇਗਾ, ਖਾਸ ਤੌਰ ‘ਤੇ ਉਹਨਾਂ ਨੂੰ ਜਿਹੜੇ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ ਆਦਿ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ।
ਪੇਸ਼ੇਵਰ ਜੀਵਨ: ਇਹਨਾਂ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਸਖਤ ਮਿਹਨਤ ਤੋਂ ਬਾਅਦ ਵੀ ਪ੍ਰਸ਼ੰਸਾ ਅਤੇ ਮਾਣ-ਸਨਮਾਨ ਨਾ ਮਿਲਣ ਦੀ ਸੰਭਾਵਨਾ ਹੈ। ਜਿਹੜੇ ਜਾਤਕ ਕਾਰੋਬਾਰ ਕਰਦੇ ਹਨ, ਉਹਨਾਂ ਨੂੰ ਵਿਰੋਧੀਆਂ ਵੱਲੋਂ ਸਖਤ ਟੱਕਰ ਮਿਲ ਸਕਦੀ ਹੈ।
ਸਿਹਤ: ਮੂਲਾਂਕ ਅੱਠ ਦੇ ਜਾਤਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਇਸ ਹਫਤੇ ਕਮਜ਼ੋਰ ਰਹਿ ਸਕਦੀ ਹੈ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਜਿਸ ਦਾ ਤੁਹਾਨੂੰ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ: ਸ਼ਨੀ ਗ੍ਰਹਿ ਦੇ ਲਈ ਸ਼ਨੀਵਾਰ ਦੇ ਦਿਨ ਹਵਨ ਕਰਵਾਓ।
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੁਲਾਕ 9 ਦੇ ਜਾਤਕ ਬਹੁਤ ਹੀ ਸਪਸ਼ਟ ਵਿਚਾਰਾਂ ਵਾਲੇ ਹੁੰਦੇ ਹਨ ਅਤੇ ਇਹ ਆਪਣੇ ਜੀਵਨ ਵਿੱਚ ਸਿਧਾਂਤਾਂ ਉੱਤੇ ਚੱਲਣਾ ਪਸੰਦ ਕਰਦੇ ਹਨ। ਇਹਨਾਂ ਲੋਕਾਂ ਦੇ ਜੀਵਨ ਵਿੱਚ ਪ੍ਰੇਮ ਦੀ ਕਮੀ ਹੁੰਦੀ ਹੈ ਅਤੇ ਅਜਿਹੇ ਵਿੱਚ ਇਹ ਇਸ ਹਫਤੇ ਇੱਕ ਨਵੇਂ ਰਿਸ਼ਤੇ ਵਿੱਚ ਆਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਪ੍ਰੇਮ ਜੀਵਨ: ਇਸ ਹਫਤੇ ਮੂਲਾਂਕ 9 ਵਾਲਿਆਂ ਦਾ ਸੈਂਸ ਆਫ ਹਿਊਮਰ ਬੜਾ ਚੰਗਾ ਰਹੇਗਾ ਅਤੇ ਨਾਲ ਹੀ ਤੁਸੀਂ ਆਪਣੇ ਸਾਥੀ ਦੀ ਦੇਖਭਾਲ ਕਰਦੇ ਨਜ਼ਰ ਆਓਗੇ। ਅਜਿਹੇ ਵਿੱਚ ਤੁਹਾਡਾ ਰਿਸ਼ਤਾ ਸਾਥੀ ਦੇ ਨਾਲ ਮਜ਼ਬੂਤ ਹੋਵੇਗਾ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਸ ਮੂਲਾਂਕ ਦੇ ਵਿਦਿਆਰਥੀ ਪੜ੍ਹਾਈ ਵਿੱਚ ਕਾਫੀ ਤੇਜ਼ ਹੋਣਗੇ ਅਤੇ ਇਸ ਦੇ ਨਤੀਜੇ ਵਜੋਂ ਪੇਸ਼ੇਵਰ ਰੂਪ ਨਾਲ ਪੜ੍ਹਾਈ ਕਰਦੇ ਹੋਏ ਨਜ਼ਰ ਆਉਣਗੇ। ਪੜ੍ਹਾਈ ਦੇ ਖੇਤਰ ਵਿੱਚ ਚੰਗੀ ਪਕੜ ਹੋਣ ਦੇ ਕਾਰਨ ਇਹ ਚੰਗੇ ਅੰਕ ਹਾਸਲ ਕਰ ਸਕਣਗੇ।
ਪੇਸ਼ੇਵਰ ਜੀਵਨ: ਤੁਸੀਂ ਇਸ ਹਫਤੇ ਕਾਰਜ ਖੇਤਰ ਵਿੱਚ ਚੰਗੀ ਤਰੱਕੀ ਹਾਸਲ ਕਰਨ ਦੇ ਨਾਲ-ਨਾਲ ਬਿਹਤਰੀਨ ਨਤੀਜੇ ਵੀ ਪ੍ਰਾਪਤ ਕਰ ਸਕੋਗੇ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਦੇ ਲਈ ਨਵੇਂ ਵਪਾਰ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਹੋਵੇਗੀ, ਜਿਸ ਤੋਂ ਉਹਨਾਂ ਨੂੰ ਕਾਫੀ ਲਾਭ ਮਿਲ ਸਕਦਾ ਹੈ।
ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਹਨਾਂ ਜਾਤਕਾਂ ਦੀ ਸਿਹਤ ਇਸ ਹਫਤੇ ਉੱਤਮ ਰਹੇਗੀ, ਜੋ ਕਿ ਇਹਨਾਂ ਦੀ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦਾ ਨਤੀਜਾ ਹੋਵੇਗੀ। ਅਜਿਹੇ ਵਿੱਚ ਇਹ ਊਰਜਾਵਾਨ ਮਹਿਸੂਸ ਕਰਨਗੇ।
ਉਪਾਅ: ਮੰਗਲ ਗ੍ਰਹਿ ਦੇ ਲਈ ਮੰਗਲਵਾਰ ਦੇ ਦਿਨ ਹਵਨ ਕਰਵਾਓ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਅੰਕ ਜੋਤਿਸ਼ ਵਿੱਚ ਕਿਸ ਗ੍ਰਹਿ ਦਾ ਕਿਹੜਾ ਅੰਕ ਹੁੰਦਾ ਹੈ?
ਅੰਕ ਸ਼ਾਸਤਰ ਵਿੱਚ ਅੰਕ 1 ਦਾ ਸੁਆਮੀ ਸੂਰਜ, ਅੰਕ 2 ਦਾ ਸੁਆਮੀ ਚੰਦਰ, ਅੰਕ 3 ਦਾ ਸੁਆਮੀ ਬ੍ਰਹਸਪਤੀ, ਅੰਕ 4 ਦਾ ਸੁਆਮੀ ਰਾਹੂ, ਅੰਕ 5 ਦਾ ਸੁਆਮੀ ਬੁੱਧ, ਅੰਕ 6 ਦਾ ਸੁਆਮੀ ਸ਼ੁੱਕਰ, ਅੰਕ 7 ਦਾ ਸੁਆਮੀ ਕੇਤੂ, ਅੰਕ 8 ਦਾ ਸੁਆਮੀ ਸ਼ਨੀ ਅਤੇ ਅੰਕ 9 ਦਾ ਸੁਆਮੀ ਮੰਗਲ ਹੈ।
2. ਮੂਲਾਂਕ ਕੀ ਹੈ?
ਅੰਕ ਜੋਤਿਸ਼ ਵਿੱਚ ਮੂਲਾਂਕ ਕਿਸੇ ਵਿਅਕਤੀ ਦੀ ਜਨਮ ਤਿਥੀ ਨੂੰ ਜੋੜ ਕੇ ਪ੍ਰਾਪਤ ਹੋਣ ਵਾਲਾ ਅੰਕ ਹੁੰਦਾ ਹੈ।
3. ਕਿਹੜਾ ਅੰਕ ਭਾਗਸ਼ਾਲੀ ਹੁੰਦਾ ਹੈ?
ਅੰਕ ਜੋਤਿਸ਼ ਵਿੱਚ ਅੰਕ 7 ਨੂੰ ਸ਼ੁਭ ਅਤੇ ਭਾਗਸ਼ਾਲੀ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






