ਸੂਰਜ ਗ੍ਰਹਿਣ 2024
ਐਸਟ੍ਰੋਸੇਜ ਦੇ ਇਸ ਬਲਾੱਗ ਵਿੱਚ ਤੁਹਾਨੂੰ ਇਸ ਸਾਲ 8 ਅਪ੍ਰੈਲ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੇ ਦੁਨੀਆਂ ਉੱਤੇ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਹੋਵੇਗੀ। ਜੋਤਿਸ਼ ਵਿੱਚ ਸੂਰਜ ਗ੍ਰਹਿਣ ਦਾ ਕਾਫੀ ਮਹੱਤਵ ਦੱਸਿਆ ਗਿਆ ਹੈ। ਇਸ ਬਲਾੱਗ ਸੂਰਜ ਗ੍ਰਹਿਣ 2024 ਵਿੱਚ ਅਸੀਂ ਗੱਲ ਕਰਾਂਗੇ ਇਸ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੇ ਬਾਰੇ ਵਿੱਚ, ਇਸ ਦੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਅਤੇ ਨਾਲ ਹੀ ਇਸ ਸੂਰਜ ਗ੍ਰਹਿਣ ਦਾ ਦੁਨੀਆਂ ਉੱਤੇ ਕੀ ਕੁਝ ਅਸਰ ਦੇਖਣ ਨੂੰ ਮਿਲੇਗਾ, ਇਸ ਬਾਰੇ ਵਿੱਚ ਵੀ ਚਰਚਾ ਕੀਤੀ ਜਾਵੇਗੀ। ਇਸ ਖਾਸ ਬਲਾੱਗ ਦੇ ਮਾਧਿਅਮ ਤੋਂ ਅਸੀਂ ਤੁਹਾਨੂੰ ਇਸ ਮਹੱਤਵਪੂਰਣ ਜੋਤਿਸ਼ ਘਟਨਾ ਦੀ ਜਾਣਕਾਰੀ ਪ੍ਰਦਾਨ ਕਰਾਂਗੇ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਵੀ ਮਹੱਤਵਪੂਰਣ ਜੋਤਿਸ਼ ਘਟਨਾ ਦੀ ਜਾਣਕਾਰੀ ਸਮੇਂ ਤੋਂ ਪਹਿਲਾਂ ਹੀ ਆਪਣੇ ਰੀਡਰਸ ਨੂੰ ਦੇਈਏ, ਤਾਂ ਕਿ ਉਹ ਆਪਣੇ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿੱਚ ਪਹਿਲਾਂ ਹੀ ਜਾਣੂ ਹੋ ਜਾਣ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਹਿੰਦੂ ਪੰਚਾਂਗ ਦੇ ਅਨੁਸਾਰ ਇਹ ਗ੍ਰਹਿਣ ਭਾਰਤੀ ਉਪਮਹਾਂਦੀਪ ਵਿੱਚ ਨਜ਼ਰ ਨਹੀਂ ਆਵੇਗਾ। ਇਸ ਦਾ ਅਰਥ ਹੈ ਕਿ ਪ੍ਰਿਥਵੀ ਦੀ ਛਾਇਆ ਚੰਦਰਮਾ ਦੀ ਸਤਹਿ ਨੂੰ ਇੱਕ ਨਿਸ਼ਚਿਤ ਸੀਮਾ ਤੱਕ ਹੀ ਛੁਪਾਵੇਗੀ। ਦੱਸ ਦੇਈਏ ਕਿ ਜਦੋਂ ਸੂਰਜ, ਪ੍ਰਿਥਵੀ ਅਤੇ ਚੰਦਰਮਾ ਇੱਕੋ ਸੇਧ ਵਿੱਚ ਆ ਜਾਂਦੇ ਹਨ, ਅਰਥਾਤ ਚੰਦਰਮਾ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ, ਤਾਂ ਅਜਿਹੀ ਸਥਿਤੀ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਜਦੋਂ ਚੰਦਰਮਾ ਆਉਂਦਾ ਹੈ ਤਾਂ ਪ੍ਰਿਥਵੀ ਉੱਤੇ ਉਸ ਦੀ ਛਾਇਆ ਪੈਂਦੀ ਹੈ। ਇਸ ਦੌਰਾਨ ਉਹ ਸੂਰਜ ਦੇ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਰੂਪ ਨਾਲ ਢੱਕ ਲੈਂਦਾ ਹੈ। ਵੈਦਿਕ ਜੋਤਿਸ਼ ਦੇ ਅੰਤਰਗਤ ਸੂਰਜ ਨੂੰ ਆਤਮਾ ਦਾ ਕਾਰਕ ਮੰਨਿਆ ਗਿਆ ਹੈ। ਇਸ ਲਈ ਜਦੋਂ ਕਦੇ ਵੀ ਸੂਰਜ ਗ੍ਰਹਿਣ ਦੀ ਘਟਨਾ ਹੁੰਦੀ ਹੈ ਤਾਂ ਪ੍ਰਿਥਵੀ ਉੱਤੇ ਰਹਿਣ ਵਾਲੇ ਸਭ ਜੀਵਾਂ ਉੱਤੇ ਇਸ ਦਾ ਕੁਝ ਨਾ ਕੁਝ ਪ੍ਰਭਾਵ ਜ਼ਰੂਰ ਪੈਂਦਾ ਹੈ।
ਆਓ ਇਸ ਬਲਾੱਗ ਦੇ ਮਾਧਿਅਮ ਤੋਂ ਇਸ ਸਾਲ ਵਿੱਚ ਲੱਗਣ ਵਾਲੇ ਪਹਿਲੇ ਸੂਰਜ ਗ੍ਰਹਿਣ ਅਤੇ ਉਸ ਨਾਲ ਸਬੰਧਤ ਤਰੀਕ ਅਤੇ ਸਮੇਂ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਕਰਦੇ ਹਾਂ। ਤੁਸੀਂ ਇਸ ਬਲਾੱਗ ‘ਸੂਰਜ ਗ੍ਰਹਿਣ 2024’ ਵਿੱਚ, ਸੂਰਜ ਗ੍ਰਹਿਣ ਕਿੱਥੇ-ਕਿੱਥੇ ਦਿਖੇਗਾ, ਇਹ ਪੂਰਣ ਸੂਰਜ ਗ੍ਰਹਿਣ ਹੋਵੇਗਾ ਜਾਂ ਅੰਸ਼ਕ ਸੂਰਜ ਗ੍ਰਹਿਣ ਹੋਵੇਗਾ, ਸੂਰਜ ਗ੍ਰਹਿਣ ਦਾ ਸੂਤਕ ਕਾਲ ਕਦੋਂ ਲੱਗੇਗਾ ਅਤੇ ਸੂਰਜ ਗ੍ਰਹਿਣ ਦਾ ਧਾਰਮਿਕ ਅਤੇ ਅਧਿਆਤਮਕ ਮਹੱਤਵ ਕੀ ਹੋਵੇਗਾ, ਆਦਿ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ। ਨਾਲ ਹੀ ਜੋਤਿਸ਼ ਦ੍ਰਿਸ਼ਟੀਕੋਣ ਤੋਂ ਵੀ ਤੁਹਾਨੂੰ ਇਹ ਜਾਣਨ ਨੂੰ ਮਿਲੇਗਾ ਕਿ ਸੂਰਜ ਗ੍ਰਹਿਣ ਦਾ ਕੀ ਪ੍ਰਭਾਵ ਹੋ ਸਕਦਾ ਹੈ। ਇਸ ਸਾਰੀ ਜਾਣਕਾਰੀ ਦੇ ਲਈ ਬਲਾੱਗ ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਇਹ ਵੀ ਪੜ੍ਹੋ: ਇਸ ਸਾਲ ਦਾ ਰਾਸ਼ੀਫਲ
ਸੂਰਜ ਗ੍ਰਹਿਣ: ਖਗੋਲੀ ਅਤੇ ਜੋਤਿਸ਼ ਮਹੱਤਵ
ਸਰਲ ਸ਼ਬਦਾਂ ਵਿੱਚ ਕਹੀਏ ਤਾਂ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ, ਜਦੋਂ ਚੰਦਰਮਾ, ਪ੍ਰਿਥਵੀ ਦੀ ਪਰਿਕਰਮਾ ਕਰਦੇ ਸਮੇਂ ਸੂਰਜ ਅਤੇ ਪ੍ਰਿਥਵੀ ਦੇ ਵਿਚਕਾਰ ਆ ਜਾਂਦਾ ਹੈ। ਜਿਸ ਨਾਲ ਸੂਰਜ ਢਕਿਆ ਜਾਂਦਾ ਹੈ ਅਤੇ ਸੂਰਜ ਦੀ ਰੋਸ਼ਨੀ ਸਾਡੇ ਤੱਕ ਅਤੇ ਪ੍ਰਿਥਵੀ ਤੱਕ ਨਹੀਂ ਪਹੁੰਚ ਸਕਦੀ। ਸੂਰਜ ਦਾ ਕਿੰਨਾ ਭਾਗ ਚੰਦਰਮਾ ਨਾਲ ਢਕਿਆ ਹੋਇਆ ਹੈ, ਇਸ ਦੇ ਆਧਾਰ ‘ਤੇ ਗ੍ਰਹਿਣ ਕਈ ਤਰ੍ਹਾਂ ਦੇ ਹੁੰਦੇ ਹਨ।
ਜੋਤਿਸ਼ ਦ੍ਰਿਸ਼ਟੀ ਤੋਂ, ਜਦੋਂ ਸੂਰਜ ਅਤੇ ਰਾਹੂ ਕਿਸੇ ਰਾਸ਼ੀ ਵਿੱਚ ਇਕੱਠੇ ਆਉਂਦੇ ਹਨ ਤਾਂ ਗ੍ਰਹਿਣ ਦਾ ਯੋਗ ਬਣਦਾ ਹੈ। ਜੋਤਿਸ਼ ਸ਼ਾਸਤਰ ਵਿੱਚ ਇਸ ਯੋਗ ਨੂੰ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਇਸ ਵਾਰ ਸੂਰਜ ਗ੍ਰਹਿਣ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਮੀਨ ਰਾਸ਼ੀ ਅਤੇ ਰੇਵਤੀ ਨਛੱਤਰ ਵਿੱਚ ਲੱਗੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
2024 ਵਿੱਚ ਸੂਰਜ ਗ੍ਰਹਿਣ: ਦ੍ਰਿਸ਼ਮਾਨ ਅਤੇ ਸਮਾਂ
ਸਮੇਂ ਬਾਰੇ ਗੱਲ ਕਰੀਏ ਤਾਂ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਦੀ ਰਾਤ 9:12 ਵਜੇ ਤੋਂ 9 ਅਪ੍ਰੈਲ ਦੀ ਅੱਧੀ ਰਾਤ 02:22 ਵਜੇ ਤੱਕ ਲੱਗੇਗਾ। ਇਹ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੈ ਅਤੇ ਹਿੰਦੂ ਪੰਚਾਂਗ ਦੇ ਅਨੁਸਾਰ ਇਹ ਚੇਤ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਲੱਗੇਗਾ। ਇਹ ਸੂਰਜ ਗ੍ਰਹਿਣ ਭਾਰਤ ਵਿੱਚ ਨਹੀਂ ਦਿਖੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
| ਤਿਥੀ | ਦਿਨਾਂਕ ਅਤੇ ਦਿਨ |
ਸੂਰਜ ਗ੍ਰਹਿਣ ਦਾ ਆਰੰਭ (ਭਾਰਤੀ ਸਮੇਂ ਦੇ ਅਨੁਸਾਰ) |
ਸੂਰਜ ਗ੍ਰਹਿਣ ਖਤਮ | ਕਿੱਥੇ-ਕਿੱਥੇ ਦਿਖੇਗਾ? |
| ਚੇਤ ਮਹੀਨਾ ਕ੍ਰਿਸ਼ਣ ਪੱਖ | ਸੋਮਵਾਰ, 08 ਅਪ੍ਰੈਲ 2024 | ਰਾਤ 09:12 ਵਜੇ ਤੋਂ | ਅੱਧੀ ਰਾਤ 02:22 ਵਜੇ ਤੱਕ |
ਪੱਛਮੀ ਯੂਰਪ, ਪੈਸੀਫਿਕ, ਐਟਲਾਂਟਿਕ, ਆਰਕਟਿਕ, ਮੈਕਸੀਕੋ, ਉੱਤਰੀ ਅਮਰੀਕਾ (ਅਲਾਸਕਾ ਨੂੰ ਛੱਡ ਕੇ), ਕਨੈਡਾ, ਮੱਧ ਅਮਰੀਕਾ, ਦੱਖਣੀ ਅਮਰੀਕਾ ਦੇ ਉੱਤਰੀ ਭਾਗਾਂ ਵਿੱਚ, ਇੰਗਲੈਂਡ ਦੇ ਉੱਤਰ-ਪੱਛਮੀ ਖੇਤਰ ਵਿੱਚ, ਆਇਰਲੈਂਡ (ਭਾਰਤ ਵਿੱਚ ਨਹੀਂ ਦਿਖੇਗਾ) |
ਨੋਟ: ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉੱਪਰ ਦਿੱਤਾ ਗਿਆ ਸਮਾਂ ਭਾਰਤੀ ਸਮੇਂ ਦੇ ਅਨੁਸਾਰ ਦਿੱਤਾ ਗਿਆ ਹੈ। ਇਹ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਹੋਵੇਗਾ, ਜੋ ਕਿ ਖਗ੍ਰਾਸ ਯਾਨੀ ਕਿ ਪੂਰਣ ਸੂਰਜ ਗ੍ਰਹਿਣ ਹੋਵੇਗਾ, ਪਰ ਭਾਰਤ ਵਿੱਚ ਨਾ ਦਿਖਣ ਦੇ ਕਾਰਨ ਇਸ ਦਾ ਭਾਰਤ ਉੱਤੇ ਕੋਈ ਵੀ ਧਾਰਮਿਕ ਪ੍ਰਭਾਵ ਨਹੀਂ ਹੋਵੇਗਾ ਅਤੇ ਨਾ ਹੀ ਇਸ ਦਾ ਸੂਤਕ ਕਾਲ ਪ੍ਰਭਾਵੀ ਮੰਨਿਆ ਜਾਵੇਗਾ। ਅਜਿਹੇ ਵਿੱਚ ਸੂਤਕ ਕਾਲ ਜਾਂ ਗ੍ਰਹਿਣ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਨਿਯਮਾਂ ਦਾ ਪਾਲਣ ਕਰਨਾ ਤੁਹਾਡੇ ਲਈ ਜ਼ਰੂਰੀ ਨਹੀਂ ਹੋਵੇਗਾ। ਇਸ ਤਰ੍ਹਾਂ ਸਭ ਲੋਕ ਆਪਣੀਆਂ ਸਾਰੀਆਂ ਗਤੀਵਿਧੀਆਂ ਸੁਚਾਰੂ ਰੂਪ ਨਾਲ ਜਾਰੀ ਰੱਖ ਸਕਦੇ ਹਨ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ: ਵਿਸ਼ਵਵਿਆਪੀ ਪ੍ਰਭਾਵ
ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਅਤੇ ਰਾਹੂ ਦੋਵੇਂ ਰੇਵਤੀ ਨਛੱਤਰ ਵਿੱਚ ਹੋਣਗੇ। ਇਸ ਲਈ ਰੇਵਤੀ ਨਛੱਤਰ ਦੁਆਰਾ ਸ਼ਾਸਿਤ ਜਾਤਕਾਂ ਉੱਤੇ ਇਸ ਦਾ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਉਨਾਂ ਨੂੰ ਇਸ ਦੌਰਾਨ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਆਓ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਸੂਰਜ ਗ੍ਰਹਿਣ 2024 ਦਾ ਦੇਸ਼-ਦੁਨੀਆ ਉੱਤੇ ਕੀ ਪ੍ਰਭਾਵ ਦੇਖਣ ਨੂੰ ਮਿਲੇਗਾ।
- ਸੂਰਜ ਅੱਖਾਂ ਦਾ ਕਾਰਕ ਹੈ ਅਤੇ ਅਜਿਹੇ ਵਿੱਚ ਖਾਸ ਤੌਰ ‘ਤੇ ਮੀਨ ਰਾਸ਼ੀ ਦੇ ਜਾਤਕਾਂ ਨੂੰ ਗ੍ਰਹਿਣ ਦੇ ਸਮੇਂ ਅੱਖਾਂ ਨਾਲ ਸਬੰਧਤ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ, ਕਿਉਂਕਿ ਰੇਵਤੀ ਨਛੱਤਰ ਮੀਨ ਰਾਸ਼ੀ ਵਿੱਚ ਪੈਂਦਾ ਹੈ।
- ਰੇਵਤੀ ਨਛੱਤਰ ਉੱਤੇ ਬੁੱਧ ਦਾ ਸ਼ਾਸਨ ਹੈ। ਇਸ ਲਈ ਚਮੜੀ ਦੀ ਐਲਰਜੀ ਜਾਂ ਚਮੜੀ ਨਾਲ ਸਬੰਧਤ ਹੋਰ ਸਮੱਸਿਆਵਾਂ ਜਾਂ ਮਾਸਪੇਸ਼ੀਆਂ ਨਾਲ ਸਬੰਧਤ ਸਮੱਸਿਆਵਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਹੋਰ ਜ਼ਿਆਦਾ ਪਰੇਸ਼ਾਨੀ ਹੋ ਸਕਦੀ ਹੈ।
- ਭਾਰਤ ਦੇ ਕਈ ਪ੍ਰਦੇਸ਼ ਅਤੇ ਦੁਨੀਆਂ ਦੇ ਕੁਝ ਹਿੱਸੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਪਾਣੀ ਤੋਂ ਹੋਣ ਵਾਲੇ ਇਨਫੈਕਸ਼ਨ ਨਾਲ ਪ੍ਰਭਾਵਿਤ ਨਜ਼ਰ ਆ ਸਕਦੇ ਹਨ, ਕਿਉਂਕਿ ਮੀਨ ਇੱਕ ਜਲ ਤੱਤ ਦੀ ਰਾਸ਼ੀ ਹੈ।
- 8 ਅਪ੍ਰੈਲ ਨੂੰ ਹੋਣ ਵਾਲੇ ਗੋਚਰ ਉੱਤੇ ਨਜ਼ਰ ਸੁੱਟੀਏ ਤਾਂ ਚੰਦਰਮਾ, ਸੂਰਜ ਅਤੇ ਰਾਹੂ ਤਿੰਨੇ ਮੀਨ ਰਾਸ਼ੀ ਵਿੱਚ ਸੰਯੋਜਨ ਕਰਨਗੇ। ਅਜਿਹੇ ਵਿੱਚ ਸੂਰਜ ਗ੍ਰਹਿਣ 2024 ਦੇ ਸਮੇਂ ਕੁਝ ਲੋਕ ਤਣਾਅ ਅਤੇ ਚਿੰਤਾ ਦੀ ਸ਼ਿਕਾਇਤ ਨਾਲ ਘਿਰੇ ਨਜ਼ਰ ਆ ਸਕਦੇ ਹਨ।
- ਜੇਕਰ ਇਸ ਦੌਰਾਨ ਪ੍ਰਮੁੱਖ ਨੇਤਾ ਅਤੇ ਵੱਡੇ ਬਿਜ਼ਨਸਮੈਨ ਕਿਸੇ ਵੀ ਤਰ੍ਹਾਂ ਦੇ ਵੱਡੇ ਫੈਸਲੇ ਲੈਂਦੇ ਹਨ, ਤਾਂ ਇਹ ਫੈਸਲੇ ਉਹਨਾਂ ਦੇ ਲਈ ਅਨੁਕੂਲ ਸਾਬਿਤ ਨਾ ਹੋਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਕਿ ਇਹਨਾਂ ਦੁਆਰਾ ਲਏ ਗਏ ਫੈਸਲੇ ਦੇਸ਼ ਅਤੇ ਦੁਨੀਆਂ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਾਉਣ।
- ਸਾਡੇ ਦੇਸ਼ ਦੀ ਸਰਕਾਰ ਅਤੇ ਦੁਨੀਆਂ ਭਰ ਦੀਆਂ ਪ੍ਰਮੁੱਖ ਸਰਕਾਰਾਂ ਨੂੰ ਆਪਣੇ ਨੇਤਾਵਾਂ ਦੀ ਕੁੰਡਲੀ ਦੇ ਆਧਾਰ ਉੱਤੇ ਛੋਟੀਆਂ ਜਾਂ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸੂਰਜ ਨੂੰ ਸਰਕਾਰ ਦਾ ਕਾਰਕ ਮੰਨਿਆ ਗਿਆ ਹੈ।
- ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਮੀਨ ਰਾਸ਼ੀ ਵਿੱਚ ਰੇਵਤੀ ਨਛੱਤਰ ਵਿੱਚ ਹੋਵੇਗਾ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਰੇਵਤੀ ਨਛੱਤਰ ਦਾ ਸੁਆਮੀ ਬੁੱਧ ਗ੍ਰਹਿ ਹੈ ਅਤੇ ਮੀਨ ਰਾਸ਼ੀ ਦਾ ਸੁਆਮੀ ਬ੍ਰਹਸਪਤੀ ਹੈ। ਇਸ ਲਈ ਦੇਸ਼ ਅਤੇ ਦੁਨੀਆਂ ਭਰ ਵਿੱਚ ਕੁਝ ਪ੍ਰਾਕਿਰਤਿਕ ਆਫ਼ਤਾਂ ਹੋ ਸਕਦੀਆਂ ਹਨ।
- ਬ੍ਰਹਸਪਤੀ ਦੀ ਰਾਸ਼ੀ ਵਿੱਚ ਸੂਰਜ ਅਤੇ ਚੰਦਰਮਾ ਦੀ ਮੌਜੂਦਗੀ ਕੁਝ ਦੇਸ਼ਾਂ ਵਿੱਚ ਯੁੱਧ ਦੀਆਂ ਗਤੀਵਿਧੀਆਂ ਉੱਤੇ ਵਿਰਾਮ ਲਗਾ ਸਕਦੀ ਹੈ ਅਤੇ ਰਾਹਤ ਪਹੁੰਚਾ ਸਕਦੀ ਹੈ।
- ਗ੍ਰਹਿਣ ਦੇ ਫਲਸਰੂਪ ਦੇਸ਼ ਅਤੇ ਦੁਨੀਆਂ ਦੇ ਉੱਤਰੀ ਭਾਗ ਵਿੱਚ ਕਠੋਰ ਸਰਦੀ ਦਾ ਅਨੁਭਵ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਮੌਸਮ ਵਿੱਚ ਕੁਝ ਪਰਿਵਰਤਨ ਦੇਖਣ ਨੂੰ ਮਿਲ ਸਕਦਾ ਹੈ।
- ਇਸ ਸੂਰਜ ਗ੍ਰਹਿਣ ਦਾ ਅਸਰ ਜ਼ਰੂਰੀ ਵਸਤੂਆਂ ਜਿਵੇਂ ਕਿਰਿਆਨੇ ਅਤੇ ਹੋਰ ਘਰੇਲੂ ਸਮਾਨ ਦੀਆਂ ਕੀਮਤਾਂ ਉੱਤੇ ਪੈ ਸਕਦਾ ਹੈ। ਮਹਿੰਗੀ ਵਸਤੂਆਂ ਜਿਵੇਂ ਸੋਨੇ ਦੇ ਗਹਿਣੇ ਅਤੇ ਧਾਤੂ ਨਾਲ ਬਣੀਆਂ ਹੋਰ ਸਭ ਵਸਤੂਆਂ, ਜਿਵੇਂ ਪਿੱਤਲ ਆਦਿ ਜਿਨਾਂ ਦੀ ਕੀਮਤ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਵਿੱਚ ਹੋਰ ਤੇਜ਼ੀ ਆ ਸਕਦੀ ਹੈ।
ਇਸ ਸਾਲ ਵਿੱਚ ਲੱਗਣ ਵਾਲ਼ੇ ਗ੍ਰਹਿਣ ਦੀ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਪੜ੍ਹੋ: ਇਸ ਸਾਲ ਵਿੱਚ ਗ੍ਰਹਿਣ
ਸੂਰਜ ਗ੍ਰਹਿਣ: ਜਾਣੋ ਸ਼ੇਅਰ ਮਾਰਕਿਟ ਦਾ ਹਾਲ
- ਚਾਹ ਅਤੇ ਕੌਫੀ ਉਦਯੋਗ, ਸੀਮਿੰਟ ਹਾਊਸਿੰਗ, ਭਾਰੀ ਇੰਜੀਨੀਅਰਿੰਗ, ਖਾਦਾਂ ਆਦਿ ਵਿੱਚ ਮੰਦੀ ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਸੂਰਜ ਗ੍ਰਹਿਣ 2024 ਦੇ ਪ੍ਰਭਾਵ ਵੱਜੋਂ ਫਾਰਮਾ ਸੈਕਟਰ, ਪਬਲਿਕ ਸੈਕਟਰ, ਬੈਂਕ ਖੇਤਰ, ਬਨਸਪਤੀ ਤੇਲ ਉਦਯੋਗ, ਡੇਅਰੀ ਉਤਪਾਦ, ਸ਼ਿਪਿੰਗ ਕਾਰਪੋਰੇਸ਼ਨ, ਰਿਲਾਇੰਸ, ਪੈਟਰੋਲਿਅਮ ਇੰਡਸਟਰੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
- ਲੋਹਾ ਇੰਡਸਟਰੀ, ਸਟੀਲ ਇੰਡਸਟਰੀ, ਇੰਜੀਨੀਅਰਿੰਗ, ਸੀਮਿੰਟ ਹਾਊਸਿੰਗ, ਚਾਹ ਅਤੇ ਕੌਫੀ ਇੰਡਸਟਰੀ ਸਮੇਤ ਹੋਰ ਉਦਯੋਗ ਤੇਜ਼ੀ ਨਾਲ ਅੱਗੇ ਵਧਣਗੇ।
- ਸੋਨੇ ਦੀਆਂ ਕੀਮਤਾਂ ਵਿੱਚ ਸਥਿਰਤਾ ਆ ਸਕਦੀ ਹੈ। ਭਾਰੀ ਧਾਤੂ ਅਤੇ ਖਣਿਜਾਂ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਹਨ।
- ਪਿੱਤਲ ਅਤੇ ਤਾਂਬੇ ਵਰਗੀਆਂ ਧਾਤੂਆਂ ਦੀਆਂ ਕੀਮਤਾਂ ਵਿੱਚ ਵੀ ਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ।
- ਹਰੀ ਊਰਜਾ ਉਦਯੋਗਾਂ ਵਿੱਚ ਚੰਗਾ ਦੌਰ ਦੇਖਣ ਨੂੰ ਮਿਲ ਸਕਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






