ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਨਾਂ ਦੇ ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਤੁਹਾਨੂੰ ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਦੇ ਅਸਤ ਹੋਣ ਨਾਲ ਦੇਸ਼-ਦੁਨੀਆ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ।
ਤੁਹਾਨੂੰ ਦੱਸ ਦੇਈਏ ਕਿ ਕੁਝ ਰਾਸ਼ੀਆਂ ਨੂੰ ਬ੍ਰਹਸਪਤੀ ਦੇ ਅਸਤ ਹੋਣ ਤੋਂ ਬਹੁਤ ਫਾਇਦਾ ਹੋਵੇਗਾ, ਜਦੋਂ ਕਿ ਕੁਝ ਰਾਸ਼ੀਆਂ ਨੂੰ ਇਸ ਅਵਧੀ ਦੇ ਦੌਰਾਨ ਬਹੁਤ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਬ੍ਰਹਸਪਤੀ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਕੁਝ ਵਧੀਆ ਅਤੇ ਆਸਾਨ ਉਪਾਵਾਂ ਬਾਰੇ ਵੀ ਦੱਸਾਂਗੇ ਅਤੇ ਦੇਸ਼-ਦੁਨੀਆ ਅਤੇ ਸ਼ੇਅਰ ਬਜ਼ਾਰ 'ਤੇ ਇਸ ਗੋਚਰ ਦੇ ਪ੍ਰਭਾਵ ਬਾਰੇ ਵੀ ਚਰਚਾ ਕਰਾਂਗੇ।
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ : ਸਮਾਂ ਅਤੇ ਤਿਥੀ
09 ਜੂਨ 2025 ਨੂੰ ਸ਼ਾਮ 04:12 ਵਜੇ ਦੇ ਕਰੀਬ, ਧਨ ਅਤੇ ਗਿਆਨ ਦਾ ਗ੍ਰਹਿ ਬ੍ਰਹਸਪਤੀ ਮਿਥੁਨ ਵਿੱਚ ਅਸਤ ਹੋਵੇਗਾ। ਇਹ 09-10 ਜੁਲਾਈ ਨੂੰ ਦੁਪਹਿਰ 12:18 ਵਜੇ ਦੇ ਕਰੀਬ ਤੱਕ ਅਸਤ ਰਹੇਗਾ।
ਬ੍ਰਹਸਪਤੀ ਗ੍ਰਹਿ : ਖਾਸ ਦ੍ਰਿਸ਼ਟੀ ਅਤੇ ਮਹੱਤਵ
ਹਰ ਗ੍ਰਹਿ ਦੀ ਇੱਕ ਦ੍ਰਿਸ਼ਟੀ ਹੁੰਦੀ ਹੈ, ਯਾਨੀ ਕਿ ਇਹ ਕਿਸੇ ਹੋਰ ਗ੍ਰਹਿ, ਘਰ ਜਾਂ ਰਾਸ਼ੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਮ ਤੌਰ 'ਤੇ, ਹਰ ਗ੍ਰਹਿ ਸਾਹਮਣੇ ਵਾਲ਼ੇ ਸੱਤਵੇਂ ਘਰ ਨੂੰ ਦੇਖਦਾ ਹੈ, ਜਿਵੇਂ ਕਿ ਜੇਕਰ ਕੋਈ ਗ੍ਰਹਿ ਪਹਿਲੇ ਘਰ ਵਿੱਚ ਬੈਠਾ ਹੈ, ਤਾਂ ਇਹ ਆਪਣੀ ਦ੍ਰਿਸ਼ਟੀ ਨਾਲ ਸੱਤਵੇਂ ਘਰ ਨੂੰ ਪ੍ਰਭਾਵਿਤ ਕਰਦਾ ਹੈ। ਪਰ ਬ੍ਰਹਸਪਤੀ ਨੂੰ ਖਾਸ ਮੰਨਿਆ ਗਿਆ ਹੈ, ਕਿਉਂਕਿ ਇਹ ਨਾ ਕੇਵਲ ਸੱਤਵੇਂ ਘਰ ਨੂੰ ਦੇਖ ਸਕਦਾ ਹੈ, ਸਗੋਂ ਪੰਜਵੇਂ ਅਤੇ ਨੌਵੇਂ ਘਰ ਨੂੰ ਵੀ ਦੇਖ ਸਕਦਾ ਹੈ। ਇਹ ਤਿੰਨ ਘਰ, ਪੰਜਵੇਂ, ਸੱਤਵੇਂ ਅਤੇ ਨੌਵੇਂ ਘਰ ਨੂੰ ਜੀਵਨ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਕਹਿੰਦਾ ਹੈ ਕਿ ਜੇਕਰ ਬ੍ਰਹਸਪਤੀ ਕਿਸੇ ਦੀ ਕੁੰਡਲੀ ਵਿੱਚ ਪੰਜਵੇਂ ਘਰ ਵਿੱਚ ਸਥਿਤ ਹੈ, ਤਾਂ ਇਹ ਆਪਣੀ ਦ੍ਰਿਸ਼ਟੀ ਨਾਲ ਪਹਿਲੇ ਘਰ, ਨੌਵੇਂ ਘਰ ਅਤੇ ਗਿਆਰ੍ਹਵੇਂ ਘਰ ਨੂੰ ਦੇਖਦਾ ਹੈ। ਇਸ ਨੂੰ ਤ੍ਰਿਕੋਣ ਦ੍ਰਿਸ਼ਟੀ ਕਿਹਾ ਜਾਂਦਾ ਹੈ, ਜੋ ਜੀਵਨ ਵਿੱਚ ਚੰਗੇ ਨਤੀਜੇ ਦੇਣ ਵਾਲ਼ੀ ਮੰਨੀ ਜਾਂਦੀ ਹੈ। ਅਜਿਹੀ ਸਥਿਤੀ ਕਿਸੇ ਵੀ ਵਿਅਕਤੀ ਲਈ ਬਹੁਤ ਭਾਗਸ਼ਾਲੀ ਹੁੰਦੀ ਹੈ। ਇਸ ਨਾਲ ਨਾ ਕੇਵਲ ਜਾਤਕ ਨੂੰ ਭੌਤਿਕ ਸੁੱਖ-ਸੁਵਿਧਾ ਪ੍ਰਾਪਤ ਹੁੰਦੀ ਹੈ, ਸਗੋਂ ਅਧਿਆਤਮਿਕ ਤਰੱਕੀ ਦੀ ਸੰਭਾਵਨਾ ਵੀ ਬਣਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਬ੍ਰਹਸਪਤੀ ਗ੍ਰਹਿ ਦੀਆਂ ਵਿਸ਼ੇਸ਼ਤਾਵਾਂ
ਬ੍ਰਹਸਪਤੀ ਨੂੰ ਕੁਦਰਤੀ ਕੁੰਡਲੀ ਵਿੱਚ ਨੌਵੇਂ ਘਰ ਅਰਥਾਤ ਭਾਗ-ਘਰ ਦਾ ਸੁਆਮੀ ਮੰਨਿਆ ਜਾਂਦਾ ਹੈ। ਇਸ ਲਈ ਇਹ ਇੱਕ ਵਿਅਕਤੀ ਦੀ ਕਿਸਮਤ ਅਤੇ ਚੰਗੀ ਕਿਸਮਤ ਦਾ ਸੂਚਕ ਹੁੰਦਾ ਹੈ।
9ਵਾਂ ਘਰ ਧਰਮ, ਨਿਯਮ ਅਤੇ ਸੱਚਾਈ ਦਾ ਘਰ ਹੁੰਦਾ ਹੈ। ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਬ੍ਰਹਸਪਤੀ ਵੀ ਇਨ੍ਹਾਂ ਚੀਜ਼ਾਂ ਦੀ ਅਗਵਾਈ ਕਰਦਾ ਹੈ। ਇਹ ਇੱਕ ਵਿਅਕਤੀ ਨੂੰ ਚੰਗਾ, ਨੈਤਿਕ ਅਤੇ ਨਿਆਂ-ਪਸੰਦ ਬਣਾਉਂਦਾ ਹੈ।
ਬ੍ਰਹਸਪਤੀ ਸੋਨਾ, ਦੌਲਤ ਅਤੇ ਵਿੱਤੀ ਮਾਮਲਿਆਂ ਨੂੰ ਵੀ ਦਰਸਾਉਂਦਾ ਹੈ। ਜੇਕਰ ਇਸ ਦੀ ਸਥਿਤੀ ਚੰਗੀ ਹੈ, ਤਾਂ ਇਹ ਵਿਅਕਤੀ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ।
ਬ੍ਰਹਸਪਤੀ ਇੱਕ ਔਰਤ ਦੀ ਕੁੰਡਲੀ ਵਿੱਚ ਪਤੀ ਦਾ ਸੂਚਕ ਵੀ ਹੁੰਦਾ ਹੈ। ਇਸ ਦੀ ਸਥਿਤੀ ਨੂੰ ਦੇਖ ਕੇ ਵਿਆਹੁਤਾ ਜੀਵਨ ਦਾ ਮੁੱਲਾਂਕਣ ਵੀ ਕੀਤਾ ਜਾਂਦਾ ਹੈ।
ਇਹ ਗ੍ਰਹਿ ਸੰਤਾਨ ਨਾਲ ਸਬੰਧਤ ਚੀਜ਼ਾਂ ਨੂੰ ਵੀ ਦਰਸਾਉਂਦਾ ਹੈ। ਜੇਕਰ ਬ੍ਰਹਸਪਤੀ ਕੁੰਡਲੀ ਵਿੱਚ ਸ਼ੁਭ ਹੈ, ਤਾਂ ਸੰਤਾਨ-ਸੁੱਖ ਵਿੱਚ ਵਾਧਾ ਹੁੰਦਾ ਹੈ।
ਜਦੋਂ ਅਸੀਂ ਪ੍ਰਸ਼ਨ-ਕੁੰਡਲੀ ਬਣਾਉਂਦੇ ਹਾਂ, ਤਾਂ ਜੇਕਰ ਉਪਰੋਕਤ ਕਾਰਕ ਸ਼ਾਸਕ ਗ੍ਰਹਾਂ ਵਿੱਚ ਨਜ਼ਰ ਆਓਂਦੇ ਹਨ, ਤਾਂ ਉਹ ਆਸਾਨੀ ਨਾਲ ਸਕਾਰਾਤਮਕ ਜਵਾਬ ਨਿਰਧਾਰਤ ਕਰਨ ਵਿੱਚ ਮੱਦਦ ਕਰਦੇ ਹਨ।
ਸਰੀਰ ਦੇ ਅੰਦਰ ਬ੍ਰਹਸਪਤੀ ਦਾ ਸਬੰਧ ਜਿਗਰ, ਧਮਣੀਆਂ, ਸੁਣਨ-ਸ਼ਕਤੀ, ਪੇਟ ਦੇ ਹੇਠਲੇ ਹਿੱਸੇ, ਕੁੱਲ੍ਹੇ, ਬਲੱਡ ਪ੍ਰੈਸ਼ਰ, ਖੂਨ ਦੇ ਪ੍ਰਵਾਹ ਅਤੇ ਸਰੀਰ ਦੀ ਚਰਬੀ ਨਾਲ ਹੁੰਦਾ ਹੈ।
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ: ਇਨ੍ਹਾਂ ਰਾਸ਼ੀਆਂ ‘ਤੇ ਹੋਵੇਗਾ ਸਕਾਰਾਤਮਕ ਪ੍ਰਭਾਵ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਲੋਕਾਂ ਲਈ ਬ੍ਰਹਸਪਤੀ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ ਅਤੇ ਹੁਣ ਇਹ ਤੁਹਾਡੇ ਤੀਜੇ ਘਰ ਵਿੱਚ ਅਸਤ ਹੋਵੇਗਾ। ਬ੍ਰਹਸਪਤੀ ਤੀਜੇ ਘਰ ਤੋਂ ਤੁਹਾਡੇ ਸੱਤਵੇਂ, ਨੌਵੇਂ, ਗਿਆਰ੍ਹਵੇਂ ਘਰ ‘ਤੇ ਦ੍ਰਿਸ਼ਟੀ ਸੁੱਟੇਗਾ। ਤੁਹਾਨੂੰ ਇਸ ਸਮੇਂ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ, ਪਰ ਬਹੁਤੇ ਲਾਭ ਦੀ ਉਮੀਦ ਵੀ ਨਹੀਂ ਹੈ। ਬੇਲੋੜੀਆਂ ਯਾਤਰਾਵਾਂ ਵਿੱਚ ਕਮੀ ਆ ਸਕਦੀ ਹੈ ਅਤੇ ਸਮੇਂ ਦੀ ਬਿਹਤਰ ਵਰਤੋਂ ਕੀਤੀ ਜਾਵੇਗੀ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਕਹਿੰਦਾ ਹੈ ਕਿ ਭੈਣ-ਭਰਾ ਅਤੇ ਗੁਆਂਢੀਆਂ ਨਾਲ ਸਬੰਧ ਸੁਧਾਰਨ ਦੇ ਯਤਨ ਪ੍ਰਭਾਵਸ਼ਾਲੀ ਸਿੱਧ ਹੋਣਗੇ। ਸਰਕਾਰੀ ਕੰਮ ਵਿੱਚ ਵੀ ਕੁਝ ਰਾਹਤ ਜਾਂ ਸਕਾਰਾਤਮਕ ਨਤੀਜੇ ਮਿਲਣਗੇ। ਹਾਲਾਂਕਿ, ਕਈ ਵਾਰ ਤੁਹਾਨੂੰ ਲੱਗ ਸਕਦਾ ਹੈ ਕਿ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਹੈ, ਪਰ ਜੇਕਰ ਤੁਸੀਂ ਲਗਾਤਾਰ ਸਖ਼ਤ ਮਿਹਨਤ ਕਰਦੇ ਹੋ, ਤਾਂ ਹੌਲੀ-ਹੌਲੀ ਨਤੀਜੇ ਤੁਹਾਡੇ ਪੱਖ ਵਿੱਚ ਆਉਣਗੇ।
ਕਰਕ ਰਾਸ਼ੀ
ਬ੍ਰਹਸਪਤੀ ਤੁਹਾਡੇ ਛੇਵੇਂ ਅਤੇ ਧਨ-ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਬਾਰ੍ਹਵੇਂ ਘਰ ਵਿੱਚ ਗੋਚਰ ਕਰੇਗਾ। ਤੁਹਾਡੇ ਖਰਚਿਆਂ ਵਿੱਚ ਜੋ ਵਾਧਾ ਹੋਇਆ ਸੀ, ਹੁਣ ਤੁਹਾਨੂੰ ਇਸ ਵਿੱਚ ਕੁਝ ਰਾਹਤ ਮਿਲ ਸਕਦੀ ਹੈ, ਯਾਨੀ ਕਿ ਖਰਚੇ ਘੱਟ ਹੋਣਗੇ। ਜੇਕਰ ਕੋਈ ਕੰਮ ਲਗਾਤਾਰ ਨੁਕਸਾਨ ਦਾ ਕਾਰਨ ਬਣ ਰਿਹਾ ਸੀ, ਤਾਂ ਹੁਣ ਉਸ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਜੇਕਰ ਸਿਹਤ ਸਬੰਧੀ ਕੋਈ ਸਮੱਸਿਆ ਸੀ, ਤਾਂ ਉਸ ਵਿੱਚ ਵੀ ਸੁਧਾਰ ਸੰਭਵ ਹੈ। ਜੇਕਰ ਤੁਹਾਡੇ 'ਤੇ ਕੋਈ ਝੂਠਾ ਦੋਸ਼ ਲਗਾਇਆ ਗਿਆ ਸੀ, ਤਾਂ ਹੁਣ ਤੁਸੀਂ ਉਸ ਤੋਂ ਵੀ ਬਾਹਰ ਆ ਸਕਦੇ ਹੋ। ਹਾਲਾਂਕਿ, ਕਈ ਵਾਰ ਅਜਿਹਾ ਲੱਗ ਸਕਦਾ ਹੈ ਕਿ ਕਿਸਮਤ ਤੁਹਾਡਾ ਪੂਰਾ ਸਾਥ ਨਹੀਂ ਦੇ ਰਹੀ ਹੈ। ਨਾਲ ਹੀ, ਜੇਕਰ ਤੁਸੀਂ ਕਿਸੇ ਕਰਜ਼ੇ ਜਾਂ ਉਧਾਰ ਲੈਣ ਦੀ ਪ੍ਰਕਿਰਿਆ ਵਿੱਚ ਰੁੱਝੇ ਹੋਏ ਹੋ, ਤਾਂ ਇਸ ਵਿੱਚ ਕੁਝ ਦੇਰੀ ਜਾਂ ਰੁਕਾਵਟ ਆ ਸਕਦੀ ਹੈ। ਪਰ ਹੌਲੀ-ਹੌਲੀ ਸਥਿਤੀ ਵਿੱਚ ਸੁਧਾਰ ਹੋਵੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਇਸ ਸਮੇਂ ਮਿਥੁਨ ਰਾਸ਼ੀ ਵਿੱਚ ਤੁਹਾਡੇ ਅੱਠਵੇਂ ਘਰ ਵਿੱਚ ਗੋਚਰ ਕਰੇਗਾ ਅਤੇ ਇਹ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਜੇਕਰ ਤੁਹਾਡੀ ਸਿਹਤ ਸਬੰਧੀ ਕੋਈ ਸਮੱਸਿਆ ਸੀ, ਤਾਂ ਉਸ ਵਿੱਚ ਸੁਧਾਰ ਦੇਖਿਆ ਜਾ ਸਕਦਾ ਹੈ। ਕੰਮ ਨਾਲ ਸਬੰਧਤ ਰੁਕਾਵਟਾਂ ਵੀ ਘੱਟ ਹੋ ਸਕਦੀਆਂ ਹਨ। ਜੇਕਰ ਤੁਸੀਂ ਕਿਸੇ ਸਰਕਾਰੀ ਪ੍ਰਕਿਰਿਆ ਜਾਂ ਜਟਿਲਤਾ ਨਾਲ ਜੂਝ ਰਹੇ ਸੀ, ਤਾਂ ਹੁਣ ਤੁਹਾਨੂੰ ਉਸ ਵਿੱਚ ਵੀ ਰਾਹਤ ਮਿਲ ਸਕਦੀ ਹੈ। ਫਸੇ ਹੋਏ ਪੈਸੇ ਵਾਪਸ ਮਿਲਣ ਦੀ ਵੀ ਸੰਭਾਵਨਾ ਹੈ। ਜੇਕਰ ਬੱਚਿਆਂ ਨਾਲ ਸਬੰਧਤ ਕੋਈ ਸਮੱਸਿਆ ਸੀ, ਤਾਂ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਸ ਸਮੇਂ ਪੈਸੇ ਦੇ ਪ੍ਰਤੀ ਸਾਵਧਾਨ ਰਹਿਣਾ, ਸਮਝਦਾਰੀ ਨਾਲ ਖਰਚ ਕਰਨਾ ਜਾਂ ਨਿਵੇਸ਼ ਕਰਨਾ ਜ਼ਰੂਰੀ ਹੈ। ਤੁਹਾਨੂੰ ਪਰਿਵਾਰ ਅਤੇ ਰਿਸ਼ਤਿਆਂ ਦੇ ਪ੍ਰਤੀ ਥੋੜ੍ਹਾ ਜਿਹਾ ਸਾਵਧਾਨ ਰਹਿਣਾ ਹੋਵੇਗਾ, ਭਾਵੇਂ ਉਹ ਪ੍ਰੇਮ ਸਬੰਧ ਹੋਵੇ ਜਾਂ ਬੱਚਿਆਂ ਨਾਲ ਸਬੰਧਤ ਜ਼ਿੰਮੇਵਾਰੀਆਂ। ਵਿਦਿਆਰਥੀਆਂ ਨੂੰ ਵੀ ਇਸ ਸਮੇਂ ਸਖ਼ਤ ਮਿਹਨਤ ਕਰਦੇ ਰਹਿਣਾ ਹੋਵੇਗਾ। ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ, ਤਾਂ ਬ੍ਰਹਸਪਤੀ ਦੀ ਇਹ ਸਥਿਤੀ ਤੁਹਾਡੇ ਜੀਵਨ ਵਿੱਚ ਕੁਝ ਸਕਾਰਾਤਮਕ ਬਦਲਾਅ ਲਿਆ ਸਕਦੀ ਹੈ।
ਮਕਰ ਰਾਸ਼ੀ
ਇਸ ਸਮੇਂ ਬ੍ਰਹਸਪਤੀ ਤੁਹਾਡੀ ਕੁੰਡਲੀ ਦੇ ਛੇਵੇਂ ਘਰ ਵਿੱਚ ਅਸਤ ਹੋਵੇਗਾ। ਬ੍ਰਹਸਪਤੀ ਤੀਜੇ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਇਸ ਸਮੇਂ, ਜੇਕਰ ਤੁਹਾਨੂੰ ਸਰਕਾਰੀ ਕੰਮ ਵਿੱਚ ਕੋਈ ਰੁਕਾਵਟ ਆ ਰਹੀ ਸੀ, ਤਾਂ ਇਸ ਨੂੰ ਦੂਰ ਕੀਤਾ ਜਾ ਸਕਦਾ ਹੈ। ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਹੋਣ ਦੀ ਵੀ ਸੰਭਾਵਨਾ ਹੈ। ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਤੁਹਾਨੂੰ ਪੁਰਾਣੀ ਬਿਮਾਰੀ ਜਾਂ ਥਕਾਵਟ ਦੀ ਸਥਿਤੀ ਵਿੱਚ ਰਾਹਤ ਮਿਲੇਗੀ। ਝਗੜਿਆਂ ਜਾਂ ਲੜਾਈਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਬ੍ਰਹਸਪਤੀ ਤੁਹਾਡੇ ਆਤਮਵਿਸ਼ਵਾਸ ਨੂੰ ਥੋੜ੍ਹਾ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖੋ। ਜੇਕਰ ਤੁਸੀਂ ਆਤਮਵਿਸ਼ਵਾਸ ਨਾਲ ਅੱਗੇ ਵਧਦੇ ਹੋ, ਤਾਂ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਵਿੱਚ ਵੀ ਲਾਭ ਮਿਲੇਗਾ। ਕੁੱਲ ਮਿਲਾ ਕੇ, ਇਹ ਗੋਚਰ ਤੁਹਾਨੂੰ ਸਿੱਧੇ ਤੌਰ 'ਤੇ ਨੁਕਸਾਨ ਨਹੀਂ ਪਹੁੰਚਾਏਗਾ, ਸਗੋਂ ਜੇਕਰ ਤੁਸੀਂ ਸਾਵਧਾਨੀ ਨਾਲ ਕੰਮ ਕਰਦੇ ਹੋ, ਤਾਂ ਪੁਰਾਣੇ ਰੁਕੇ ਹੋਏ ਕੰਮ ਵਿੱਚ ਵੀ ਸੁਧਾਰ ਹੋ ਸਕਦਾ ਹੈ ਅਤੇ ਕੁਝ ਸਕਾਰਾਤਮਕ ਨਤੀਜੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ: ਇਨ੍ਹਾਂ ਰਾਸ਼ੀਆਂ ‘ਤੇ ਹੋਵੇਗਾ ਨਕਾਰਾਤਮਕ ਪ੍ਰਭਾਵ
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ, ਬ੍ਰਹਸਪਤੀ ਤੁਹਾਡੇ ਅੱਠਵੇਂ ਅਤੇ ਲਾਭ-ਘਰ ਦਾ ਸੁਆਮੀ ਹੈ ਅਤੇ ਇਹ ਤੁਹਾਡੇ ਦੂਜੇ ਘਰ ਵਿੱਚ ਅਸਤ ਹੋਵੇਗਾ। ਇਸ ਸਮੇਂ ਦੌਰਾਨ, ਤੁਹਾਡੀ ਆਮਦਨ ਦੇ ਸਰੋਤ ਥੋੜੇ ਕਮਜ਼ੋਰ ਹੋ ਸਕਦੇ ਹਨ। ਯਾਨੀ ਕਿ ਕਮਾਈ ਵਿੱਚ ਕੋਈ ਵੱਡੀ ਗਿਰਾਵਟ ਨਹੀਂ ਆਵੇਗੀ, ਪਰ ਆਮਦਨ ਵਿੱਚ ਸਥਿਰਤਾ ਥੋੜ੍ਹੀ ਹਿੱਲ ਸਕਦੀ ਹੈ। ਤੁਹਾਨੂੰ ਪਰਿਵਾਰਕ ਮਾਮਲਿਆਂ ਵਿੱਚ ਜ਼ਿਆਦਾ ਸਹਿਯੋਗ ਨਹੀਂ ਮਿਲੇਗਾ ਅਤੇ ਕੁਝ ਪੁਰਾਣੀਆਂ ਪਰਿਵਾਰਕ ਸਮੱਸਿਆਵਾਂ ਦੁਬਾਰਾ ਉੱਠ ਸਕਦੀਆਂ ਹਨ। ਤੁਹਾਨੂੰ ਹੁਣ ਵਿੱਤੀ ਮਾਮਲਿਆਂ ਵਿੱਚ ਵਧੇਰੇ ਸਾਵਧਾਨ ਰਹਿਣਾ ਪਵੇਗਾ, ਖਾਸ ਕਰਕੇ ਨਿਵੇਸ਼ਾਂ ਦੇ ਸਬੰਧ ਵਿੱਚ। ਇਸ ਸਮੇਂ ਕੋਈ ਵੱਡਾ ਨੁਕਸਾਨ ਨਹੀਂ ਦਿੱਖ ਰਿਹਾ, ਪਰ ਬ੍ਰਹਸਪਤੀ ਦੀ ਸਕਾਰਾਤਮਕ ਊਰਜਾ ਥੋੜ੍ਹੀ ਕਮਜ਼ੋਰ ਹੋ ਸਕਦੀ ਹੈ, ਜਿਸ ਨਾਲ ਉਤਸ਼ਾਹ ਜਾਂ ਕੰਮ ਵਿੱਚ ਸਫਲਤਾ ਦੀ ਤੀਬਰਤਾ ਘੱਟ ਸਕਦੀ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਮਿਥੁਨ ਰਾਸ਼ੀ
ਬ੍ਰਹਸਪਤੀ ਤੁਹਾਡੇ ਸੱਤਵੇਂ ਅਤੇ ਕਰਮ-ਘਰ ਦਾ ਸੁਆਮੀ ਹੈ। ਬ੍ਰਹਸਪਤੀ ਤੁਹਾਡੇ ਪਹਿਲੇ ਘਰ ਵਿੱਚ ਅਸਤ ਹੋਵੇਗਾ। ਇਸ ਸਮੇਂ ਰੋਜ਼ਾਨਾ ਦੇ ਕੰਮ ਵਿੱਚ ਥੋੜ੍ਹੀ ਜਿਹੀ ਮੰਦੀ ਆ ਸਕਦੀ ਹੈ। ਜੇਕਰ ਵਿਆਹ ਜਾਂ ਰਿਸ਼ਤਿਆਂ ਦੀ ਗੱਲ ਹੋ ਰਹੀ ਸੀ, ਤਾਂ ਇਸ ਵਿੱਚ ਥੋੜ੍ਹੀ ਦੇਰੀ ਹੋ ਸਕਦੀ ਹੈ। ਵਿਆਹੁਤਾ ਜੀਵਨ ਵਿੱਚ ਪਹਿਲਾਂ ਵਰਗੀ ਊਰਜਾ ਜਾਂ ਉਤਸ਼ਾਹ ਦੀ ਘਾਟ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਵੱਡਾ ਸੰਕਟ ਆਵੇਗਾ, ਪਰ ਚੀਜ਼ਾਂ ਪਹਿਲਾਂ ਵਾਂਗ ਸੁਚਾਰੂ ਨਹੀਂ ਹੋਣਗੀਆਂ। ਕੰਮ ਦੇ ਮਾਮਲੇ ਵਿੱਚ ਵੀ ਤਰੱਕੀ ਦੀ ਗਤੀ ਮੰਦੀ ਹੋ ਸਕਦੀ ਹੈ, ਖਾਸ ਕਰਕੇ ਇਸ ਲਈ ਕਿਉਂਕਿ ਸ਼ਨੀ ਵੀ ਇਸ ਸਮੇਂ ਕਰਮ-ਘਰ ਵਿੱਚ ਗੋਚਰ ਕਰੇਗਾ, ਜੋ ਪਹਿਲਾਂ ਹੀ ਕੰਮ ਨੂੰ ਹੌਲ਼ਾ ਕਰ ਦਿੰਦਾ ਹੈ। ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਕਰਮ-ਘਰ ਦੇ ਸੁਆਮੀ ਬ੍ਰਹਸਪਤੀ ਦਾ ਅਸਤ ਹੋਣਾ ਇਸ ਮੰਦੀ ਨੂੰ ਹੋਰ ਵਧਾ ਸਕਦਾ ਹੈ।
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ: ਉਪਾਅ
ਆਪਣੇ ਬਜ਼ੁਰਗਾਂ, ਗੁਰੂਆਂ ਅਤੇ ਸਲਾਹਕਾਰਾਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਦੀ ਸੇਵਾ ਕਰੋ।
‘ऊं ਨਮੋ ਭਗਵਤੇ ਵਾਸੂ ਦੇਵਾਯ’ ਮੰਤਰ ਦਾ ਜਾਪ ਕਰੋ।
ਵੀਰਵਾਰ ਨੂੰ ਵਰਤ ਰੱਖੋ ਅਤੇ ਗਊਆਂ ਨੂੰ ਛੋਲਿਆਂ ਦੀ ਦਾਲ਼ ਅਤੇ ਗੁੜ ਖੁਆਓ।
ਪਸ਼ੂਆਂ ਦੇ ਆਸ਼ਰਮ ਵਿੱਚ ਜਾਓ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਲੋੜਵੰਦ ਗਊਆਂ ਦੀ ਸੇਵਾ ਕਰੋ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਕਹਿੰਦਾ ਹੈ ਕਿ ਹਰ ਵੀਰਵਾਰ ਨੂੰ ਮੱਛੀਆਂ ਨੂੰ ਦਾਣਾ ਖੁਆਓ।
ਕੰਮ 'ਤੇ ਜਾਣ ਤੋਂ ਪਹਿਲਾਂ ਹਰ ਰੋਜ਼ ਕੇਸਰ ਦਾ ਟਿੱਕਾ ਲਗਾਓ।
ਹਰ ਵੀਰਵਾਰ ਨੂੰ ਵਿਸ਼ਣੂੰ ਜੀ ਦੇ ਮੰਦਰ ਜਾਓ।
ਭਗਵਾਨ ਵਿਸ਼ਣੂੰ ਜੀ ਨੂੰ ਖੁਸ਼ ਕਰਨ ਅਤੇ ਆਪਣੀ ਜਨਮ ਕੁੰਡਲੀ ਵਿੱਚ ਬ੍ਰਹਸਪਤੀ ਨੂੰ ਮਜ਼ਬੂਤ ਕਰਨ ਲਈ ਹਰ ਰੋਜ਼ ਗਰੀਬ ਬੱਚਿਆਂ ਅਤੇ ਬਜ਼ੁਰਗਾਂ ਨੂੰ ਪੀਲ਼ੇ ਰੰਗ ਦੀਆਂ ਮਠਿਆਈਆਂ ਦਾਨ ਕਰੋ।
ਭਗਵਾਨ ਵਿਸ਼ਣੂੰ ਲਈ ਹਵਨ ਕਰਨ ਤੋਂ ਬਾਅਦ, ਮੰਦਰ ਦੇ ਪੁਜਾਰੀ ਨੂੰ ਕੇਲੇ ਦਾਨ ਕਰੋ ਅਤੇ ਉਨ੍ਹਾਂ ਨੂੰ ਪੀਲ਼ੇ ਕੱਪੜੇ ਭੇਂਟ ਕਰੋ।
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ: ਵਿਸ਼ਵਵਿਆਪੀ ਪ੍ਰਭਾਵ
ਬੈਂਕਿੰਗ ਖੇਤਰ, ਵਿੱਤ ਅਤੇ ਅਰਥ ਵਿਵਸਥਾ
ਸੁਤੰਤਰ ਭਾਰਤ ਦੀ ਕੁੰਡਲੀ ਦੇ ਅਨੁਸਾਰ, ਬ੍ਰਹਸਪਤੀ ਦੂਜੇ ਘਰ ਵਿੱਚ ਮਿਥੁਨ ਰਾਸ਼ੀ ਵਿੱਚ ਅਸਤ ਹੋਵੇਗਾ ਅਤੇ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਬ੍ਰਹਸਪਤੀ ਭਾਰਤ ਦੀ ਕੁੰਡਲੀ ਵਿੱਚ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਦੂਜੇ ਘਰ ਵਿੱਚ ਇਸ ਦਾ ਅਸਤ ਹੋਣਾ ਦੇਸ਼ ਦੀ ਆਮਦਨ, ਵਿੱਤੀ ਸਥਿਰਤਾ ਅਤੇ ਨਿਵੇਸ਼ ਪ੍ਰਣਾਲੀ ਵਿੱਚ ਕੁਝ ਅਸਥਿਰਤਾ ਲਿਆ ਸਕਦਾ ਹੈ, ਕਿਉਂਕਿ ਇਸ ਦੀ ਦ੍ਰਿਸ਼ਟੀ ਛੇਵੇਂ ਘਰ, ਅੱਠਵੇਂ ਘਰ ਅਤੇ ਦਸਵੇਂ ਘਰ ‘ਤੇ ਪੈਂਦੀ ਹੈ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਭਾਰਤੀ ਬੈਂਕਿੰਗ ਖੇਤਰ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਇਸ ਵਿੱਚ ਉਤਾਰ-ਚੜ੍ਹਾਅ ਦੇਖੇ ਜਾ ਸਕਦੇ ਹਨ। ਇਸ ਅਵਧੀ ਦੇ ਦੌਰਾਨ, ਅਰਥਵਿਵਸਥਾ ਦਾ ਬੋਝ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਜੁਲਾਈ ਦੇ ਆਸ-ਪਾਸ ਬ੍ਰਹਸਪਤੀ ਦੇ ਅਸਤ ਹੋਣ ਤੋਂ ਬਾਅਦ ਇਹ ਆਪਣੀ ਸਥਿਤੀ 'ਤੇ ਦੁਬਾਰਾ ਕਾਬੂ ਪਾ ਲਵੇਗਾ।
ਖਾਸ ਕਰਕੇ ਨਵੇਂ ਸਟਾਰਟਅੱਪ ਜੋ ਹੁਣੇ-ਹੁਣੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਹਨ, ਨੂੰ ਫੰਡਿੰਗ ਦੀ ਘਾਟ ਜਾਂ ਨਕਦੀ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ, ਇਹ ਪ੍ਰਭਾਵ ਅਸਥਾਈ ਹੋਵੇਗਾ। ਜਿਵੇਂ ਹੀ ਬ੍ਰਹਸਪਤੀ ਜੁਲਾਈ ਦੇ ਆਸ-ਪਾਸ ਦੁਬਾਰਾ ਉਦੇ ਹੋਵੇਗਾ, ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਉਦੋਂ ਤੱਕ, ਆਰਥਿਕ ਖੇਤਰ ਅਤੇ ਸਟਾਰਟਅੱਪ ਨਾਲ ਜੁੜੇ ਲੋਕਾਂ ਨੂੰ ਸਾਵਧਾਨੀ ਨਾਲ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ, ਖਰਚਿਆਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਕੁਝ ਸਮੇਂ ਲਈ ਵੱਡੇ ਫੈਸਲਿਆਂ ਨੂੰ ਟਾਲ਼ ਦੇਣਾ ਚਾਹੀਦਾ ਹੈ।
ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ
ਕੁਦਰਤੀ ਆਫ਼ਤਾਵਾਂ ਅਤੇ ਮੌਸਮ ਦੀ ਸਥਿਤੀ
ਇਸ ਸਮੇਂ ਦੁਨੀਆ ਵਿੱਚ ਕੁਝ ਕੁਦਰਤੀ ਆਫ਼ਤਾਂ ਅਤੇ ਮੌਸਮ ਵਿੱਚ ਅਚਾਨਕ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਕਿਤੇ ਭਾਰੀ ਬਾਰਿਸ਼ ਹੋ ਸਕਦੀ ਹੈ, ਕਿਤੇ ਸੋਕੇ ਵਰਗੀ ਸਥਿਤੀ ਹੋ ਸਕਦੀ ਹੈ। ਇਹ ਅਨਿਸ਼ਚਿਤਤਾ ਖਾਸ ਕਰਕੇ ਉੱਤਰ-ਪੂਰਬੀ ਭਾਰਤ ਅਤੇ ਉੱਤਰ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਵਧੇਰੇ ਮਹਿਸੂਸ ਕੀਤੀ ਜਾਵੇਗੀ।
ਬ੍ਰਹਸਪਤੀ ਦੇ ਅਸਤ ਹੋਣ ਕਾਰਨ ਖੇਤੀਬਾੜੀ ਅਤੇ ਭੋਜਨ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ। ਕਿਸਾਨਾਂ ਨੂੰ ਫਸਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ, ਕੁਝ ਹਿੱਸਿਆਂ ਵਿੱਚ ਭੂਚਾਲ਼, ਸੁਨਾਮੀ ਜਾਂ ਹੋਰ ਕੁਦਰਤੀ ਆਫ਼ਤਾਂ ਆਓਣ ਦੀ ਸੰਭਾਵਨਾ ਹੈ, ਜਿਸ ਦਾ ਮਨੁੱਖਾਂ ਅਤੇ ਜਾਨਵਰਾਂ ਦੇ ਜੀਵਨ ‘ਤੇ ਅਸਰ ਹੋ ਸਕਦਾ ਹੈ।
ਇਸ ਦੇ ਨਾਲ ਹੀ, ਭੋਜਨ ਸੰਕਟ ਭਾਵ ਖੁਰਾਕੀ ਵਸਤੂਆਂ ਦੀ ਘਾਟ ਵੀ ਖਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ, ਜੋ ਉੱਥੇ ਰਹਿਣ ਵਾਲ਼ੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਤ ਕਰ ਸਕਦੀ ਹੈ।
ਮਿਥੁਨ ਰਾਸ਼ੀ ਵਿੱਚ ਬ੍ਰਹਸਪਤੀ ਅਸਤ: ਸ਼ੇਅਰ ਬਜ਼ਾਰ ਦੀ ਰਿਪੋਰਟ
ਸ਼ੇਅਰ ਬਜ਼ਾਰ ਦੀ ਗੱਲ ਕਰੀਏ ਤਾਂ ਬ੍ਰਹਸਪਤੀ ਇੱਕ ਮਹੱਤਵਪੂਰਣ ਗ੍ਰਹਿ ਹੈ, ਕਿਉਂਕਿ ਇਹ ਦੌਲਤ ਦਾ ਕਾਰਕ ਹੈ। 09 ਜੂਨ 2025 ਨੂੰ ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਹੋਵੇਗਾ, ਅਜਿਹੀ ਸਥਿਤੀ ਵਿੱਚ, ਸ਼ੇਅਰ ਬਜ਼ਾਰ 'ਤੇ ਵੱਡਾ ਪ੍ਰਭਾਵ ਦੇਖਿਆ ਜਾਵੇਗਾ। ਹਾਲਾਂਕਿ, ਇਸ ਵਾਰ ਸ਼ੇਅਰ ਬਜ਼ਾਰ 'ਤੇ ਇਸ ਦਾ ਪ੍ਰਭਾਵ ਇੰਨਾ ਨਕਾਰਾਤਮਕ ਨਹੀਂ ਹੋਵੇਗਾ ਅਤੇ ਇਸ ਦਾ ਕਾਰਨ ਬੁੱਧ ਅਤੇ ਸ਼ੁੱਕਰ ਦੀ ਮਜ਼ਬੂਤ ਸਥਿਤੀ ਹੈ।
ਸ਼ੇਅਰ ਬਜ਼ਾਰ ਦੀ ਭਵਿੱਖਬਾਣੀ ਦੇ ਅਨੁਸਾਰ, ਜੂਨ ਦੇ ਸ਼ੁਰੂ ਵਿੱਚ ਸ਼ੁੱਕਰ ਅਤੇ ਬੁੱਧ ਦਾ ਸ਼ੇਅਰ ਬਜ਼ਾਰ 'ਤੇ ਤੇਜ਼ੀ ਨਾਲ ਪ੍ਰਭਾਵ ਪਵੇਗਾ। ਰਿਲਾਇੰਸ, ਮਾਰੂਤੀ, ਜੀਓ, ਸਿਪਲਾ, ਬਜਾਜ ਫਾਈਨੈਂਸ, ਜੁਬੀਲੈਂਟ ਫੂਡਵਰਕਸ, ਟਾਟਾ ਮੋਟਰਜ਼, ਕੈਡਬਰੀ, ਟ੍ਰਾਈਡੈਂਟ, ਟਾਈਟਨ, ਹੀਰੋ ਮੋਟੋਕਾਰਪ, ਆਈ ਟੀ ਸੀ, ਵਿਪਰੋ, ਓਰੀਐਂਟ, ਓਮੈਕਸ, ਹੈਵੇਲਜ਼, ਜਿਲੇਟ ਅਤੇ ਆਰਕੇਡ ਫਾਰਮਾ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੇਗੀ।
ਤੀਜੇ ਹਫ਼ਤੇ, ਸੰਕ੍ਰਾਂਤੀ ਦੇ ਪ੍ਰਭਾਵ ਨਾਲ ਬਜ਼ਾਰ ਵਿੱਚ ਥੋੜ੍ਹਾ ਉਤਾਰ-ਚੜ੍ਹਾਅ ਆਵੇਗਾ। ਪਹਿਲਾਂ ਥੋੜ੍ਹੀ ਗਿਰਾਵਟ ਆ ਸਕਦੀ ਹੈ ਪਰ ਉਸ ਤੋਂ ਬਾਅਦ ਫਿਰ ਸੁਧਾਰ ਹੋਵੇਗਾ।
ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ ਅਸਤ ਟੀਜ਼ਰ ਕਹਿੰਦਾ ਹੈ ਕਿ ਜੇਕਰ ਤੁਸੀਂ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਭ ਤੋਂ ਅਨੁਕੂਲ ਸਮਾਂ ਹੈ। ਇਹ ਅਡਾਨੀ, ਟਾਟਾ, ਵਿਪਰੋ, ਮਾਰੂਤੀ, ਕੋਲਗੇਟ, ਐਚ ਡੀ ਐਫ ਸੀ, ਇਮਾਮੀ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਰਤਨਾਕਰ ਬੈਂਕ, ਯੈੱਸ ਬੈਂਕ ਅਤੇ ਬੈਂਕ ਆਫ਼ ਬੜੌਦਾ ਵਿੱਚ ਨਿਵੇਸ਼ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਸ਼ੁੱਕਰ ਦੇ ਪ੍ਰਭਾਵ ਕਾਰਨ, ਮਹੀਨੇ ਦੇ ਅੰਤ ਵਿੱਚ ਬਜ਼ਾਰ ਵਿੱਚ ਸਕਾਰਾਤਮਕ ਉਛਾਲ਼ ਦੇਖਣ ਨੂੰ ਮਿਲੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਬ੍ਰਹਸਪਤੀ ਇਸ ਸਮੇਂ ਕਿਹੜੀ ਰਾਸ਼ੀ ਵਿੱਚ ਹੈ?
ਮਿਥੁਨ ਰਾਸ਼ੀ।
2. ਬੁੱਧ ਕਿਹੜੀ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ?
ਮਿਥੁਨ ਰਾਸ਼ੀ।
3. ਸ਼ੁੱਕਰ ਇਸ ਸਮੇਂ ਕਿਹੜੀ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ?
ਮੀਨ ਰਾਸ਼ੀ ਅਤੇ ਇਹ ਇਸ ਦੀ ਉੱਚ-ਰਾਸ਼ੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






