ਬੁੱਧ ਧਨੂੰ ਰਾਸ਼ੀ ਵਿੱਚ ਅਸਤ
ਬੁੱਧ ਧਨੂੰ ਰਾਸ਼ੀ ਵਿੱਚ ਅਸਤ ਟੀਜ਼ਰ ਵਿੱਚ ਅਸੀਂ ਤੁਹਾਨੂੰz ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ ਦੇਸ਼-ਦੁਨੀਆਂ ਅਤੇ ਸ਼ੇਅਰ ਬਜ਼ਾਰ ਆਦਿ ’ਤੇ ਪੈਣ ਵਾਲ਼ੇ ਅਸਰ ਬਾਰੇ ਦੱਸਾਂਗੇ। ਵੈਦਿਕ ਜੋਤਿਸ਼ ਵਿੱਚ ਬੁੱਧ ਗ੍ਰਹਿ ਬੁੱਧੀ, ਤਰਕ ਸ਼ਕਤੀ, ਸਮਝਣ ਦੀ ਯੋਗਤਾ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸਮਰੱਥਾ ਅਤੇ ਸੰਚਾਰ ਕੁਸ਼ਲਤਾ ਦਾ ਪ੍ਰਤੀਕ ਹੈ। ਬੁੱਧ ਨੂੰ ਇੱਕ ਉਦਾਸੀਨ ਜਾਂ ਸਥਿਰ ਗ੍ਰਹਿ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਬੁੱਧ ਬੁੱਧੀ, ਬੋਲ-ਬਾਣੀ, ਵਪਾਰ ਅਤੇ ਯਾਤਰਾ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਗ੍ਰਹਿ ਨੂੰ ਨੌ ਗ੍ਰਹਾਂ ਵਿੱਚ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ ਹੈ ਅਤੇ ਇਸ ਨੂੰ ਕਿਸ਼ੋਰ ਮੰਨਿਆ ਜਾਂਦਾ ਹੈ। ਇਸ ਕਾਰਨ, ਉਹ ਲੋਕ ਜਿਨ੍ਹਾਂ ’ਤੇ ਬੁੱਧ ਦਾ ਪ੍ਰਭਾਵ ਹੁੰਦਾ ਹੈ, ਅਕਸਰ ਆਪਣੀ ਉਮਰ ਨਾਲ਼ੋਂ ਜ਼ਿਆਦਾ ਜਵਾਨ ਲੱਗਦੇ ਹਨ।
ਜੋਤਸ਼ੀਆਂ ਦੇ ਮੁਤਾਬਕ, ਬੁੱਧ ਹਮੇਸ਼ਾ ਸੂਰਜ ਦੇ ਸਮਾਨ ਘਰ ਵਿੱਚ ਜਾਂ ਡਿਗਰੀ ਵਿੱਚ ਇਸ ਦੇ ਨੇੜੇ ਰਹਿੰਦਾ ਹੈ। ਚੰਦਰ ਰਾਸ਼ੀ ਦੇ ਆਧਾਰ ’ਤੇ ਇਸ ਲੇਖ਼ ਵਿੱਚ ਦੱਸਿਆ ਗਿਆ ਹੈ ਕਿ 18 ਜਨਵਰੀ 2025 ਨੂੰ ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ ਲੋਕਾਂ ਦੇ ਵਪਾਰ, ਕਰੀਅਰ, ਪੜ੍ਹਾਈ, ਪ੍ਰੇਮ ਜੀਵਨ ਅਤੇ ਪਰਿਵਾਰਕ ਜੀਵਨ ਆਦਿ ’ਤੇ ਕੀ ਪ੍ਰਭਾਵ ਪੈਣਗੇ। ਇਸ ਦੇ ਨਾਲ ਹੀ, ਬੁੱਧ ਦੇ ਸਕਾਰਾਤਮਕ ਪ੍ਰਭਾਵ ਨੂੰ ਵਧਾਉਣ ਵਾਲ਼ੇ ਜੋਤਿਸ਼ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
ਬੁੱਧ ਦੇ ਧਨੂੰ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਕੁੱਲ ਸੱਤ ਰਾਸ਼ੀਆਂ ਦੇ ਜਾਤਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅੱਗੇ ਇਨ੍ਹਾਂ ਰਾਸ਼ੀਆਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਹੈ, ਪਰ ਇਸ ਤੋਂ ਪਹਿਲਾਂ ਇਹ ਜਾਣ ਲਓ ਕਿ ਬੁੱਧ 18 ਜਨਵਰੀ ਨੂੰ ਕਿਹੜੇ ਸਮੇਂ ’ਤੇ ਧਨੂੰ ਰਾਸ਼ੀ ਵਿੱਚ ਅਸਤ ਹੋ ਰਿਹਾ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਸਮਾਂ
ਬੁੱਧ ਬਹੁਤ ਥੋੜੇ ਸਮੇਂ ਲਈ ਕਿਸੇ ਇੱਕ ਰਾਸ਼ੀ ਵਿੱਚ ਗੋਚਰ ਕਰਦਾ ਹੈ ਅਤੇ ਲਗਭਗ 23 ਦਿਨਾਂ ਦੇ ਅੰਦਰ ਹੀ ਰਾਸ਼ੀ ਪਰਿਵਰਤਨ ਕਰ ਲੈਂਦਾ ਹੈ। ਹੁਣ 18 ਜਨਵਰੀ, 2025 ਨੂੰ ਸਵੇਰੇ 06:54 ਵਜੇ ਬੁੱਧ ਧਨੂੰ ਰਾਸ਼ੀ ਵਿੱਚ ਅਸਤ ਜਾ ਰਿਹਾ ਹੈ। ਤਾਂ ਆਓ ਹੁਣ ਜਾਣਦੇ ਹਾਂ ਕਿ ਧਨੂੰ ਰਾਸ਼ੀ 'ਚ ਬੁੱਧ ਦੇ ਅਸਤ ਹੋਣ ਦਾ ਰਾਸ਼ੀਆਂ ਅਤੇ ਦੇਸ਼ ਅਤੇ ਦੁਨੀਆ 'ਤੇ ਕੀ ਪ੍ਰਭਾਵ ਪਵੇਗਾ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਵਿਸ਼ੇਸ਼ਤਾਵਾਂ
ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਬੁੱਧ ਸੂਰਜ ਦੇ ਬਹੁਤ ਨਜ਼ਦੀਕ, ਯਾਨੀ ਕਿ 8 ਤੋਂ 10 ਡਿਗਰੀ ਦੇ ਅੰਦਰ ਹੈ। ਸੂਰਜ ਗ੍ਰਹਿ ਦਾ ਬੁੱਧ ’ਤੇ ਸ਼ਕਤੀਸ਼ਾਲੀ ਪ੍ਰਭਾਵ ਪੈਣ ਦੇ ਕਾਰਨ, ਬੁੱਧ ਦੀ ਊਰਜਾ ਕਮਜ਼ੋਰ ਜਾਂ ਮੰਦ ਹੋ ਜਾਂਦੀ ਹੈ। ਜੋਤਿਸ਼ ਵਿੱਚ ਗ੍ਰਹਿ ਦੀ ਅਸਤ ਸਥਿਤੀ ਉਹ ਪ੍ਰਕਿਰਿਆ ਹੈ, ਜਦੋਂ ਕੋਈ ਗ੍ਰਹਿ ਆਪਣੀਆਂ ਸਾਰੀਆਂ ਸ਼ਕਤੀਆਂ ਗੁਆ ਬੈਠਦਾ ਹੈ। ਇਸ ਨਾਲ ਗ੍ਰਹਿ ਕਮਜ਼ੋਰ ਅਤੇ ਸ਼ਕਤੀਹੀਣ ਹੋ ਜਾਂਦਾ ਹੈ।
ਧਨੂੰ ਰਾਸ਼ੀ ਵਿਸਥਾਰ ਅਤੇ ਸਾਹਸੀ ਊਰਜਾ ਦਾ ਪ੍ਰਤੀਕ ਹੈ, ਜਦੋਂ ਕਿ ਬੁੱਧ ਗ੍ਰਹਿ ਸੰਚਾਰ ਕੁਸ਼ਲਤਾ ਅਤੇ ਬੌਧਿਕ ਯੋਗਤਾ ਦਾ ਕਾਰਕ ਹੈ। ਜਦੋਂ ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੁੰਦਾ ਹੈ, ਤਾਂ ਇਹ ਗੁਣ ਇਕੱਠੇ ਹੁੰਦੇ ਹਨ। ਪਰ ਜਦੋਂ ਸੂਰਜ ਦਾ ਪ੍ਰਭਾਵ ਬੁੱਧ ’ਤੇ ਹਾਵੀ ਹੋ ਜਾਂਦਾ ਹੈ, ਤਾਂ ਕਈ ਵਾਰ ਇਹ ਗੁਣ ਆਪਸ ਵਿੱਚ ਟਕਰਾ ਜਾਂਦੇ ਹਨ ਜਾਂ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋ ਸਕਦਾ ਹੈ। ਅਜਿਹੇ ਵਿੱਚ, ਵਿਅਕਤੀ ਵਿੱਚ ਉੱਚ-ਵਿਚਾਰ ਅਤੇ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ, ਪਰ ਉਸ ਨੂੰ ਸਪਸ਼ਟਤਾ, ਧਿਆਨ ਅਤੇ ਆਪਣੇ-ਆਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕਰਨ ਵਿੱਚ ਦਿੱਕਤ ਆ ਸਕਦੀ ਹੈ। ਇਹ ਚੁਣੌਤੀਆਂ ਧੀਰਜ ਵਿਕਸਿਤ ਕਰਕੇ ਅਤੇ ਆਪਣੀ ਸੰਚਾਰ ਕੁਸ਼ਲਤਾ ਵਿੱਚ ਸੁਧਾਰ ਲਿਆ ਕੇ ਪਾਰ ਕੀਤੀਆਂ ਜਾ ਸਕਦੀਆਂ ਹਨ।
ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੀਆਂ ਨਿਮਨਲਿਖਿਤ ਵਿਸ਼ੇਸ਼ਤਾਵਾਂ ਹਨ:
ਬੌਧਿਕ ਪੱਧਰ ‘ਤੇ ਸੰਘਰਸ਼ ਅਤੇ ਸਪਸ਼ਟਤਾ
- ਬੁੱਧ ਗ੍ਰਹਿ ਬੁੱਧੀ, ਸੰਚਾਰ ਅਤੇ ਸਿੱਖਣ ਦਾ ਕਾਰਕ ਹੈ, ਜਦੋਂ ਕਿ ਧਨੂੰ ਰਾਸ਼ੀ ਦਾ ਸਬੰਧ ਉੱਚ ਗਿਆਨ, ਦਰਸ਼ਨ ਸ਼ਾਸਤਰ ਅਤੇ ਵਿਆਪਕ ਸੋਚ ਨਾਲ ਹੈ। ਹਾਲਾਂਕਿ, ਜਦੋਂ ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੁੰਦਾ ਹੈ, ਤਾਂ ਦਾਰਸ਼ਨਿਕ ਜਾਂ ਗੁੰਝਲਦਾਰ ਵਿਚਾਰਾਂ ਨੂੰ ਸਮਝਣ ਜਾਂ ਸਪਸ਼ਟ ਰੂਪ ਵਿੱਚ ਪ੍ਰਗਟ ਕਰਨ ਦੀ ਸਮਰੱਥਾ ਵਿੱਚ ਕਮੀ ਹੋ ਸਕਦੀ ਹੈ। ਵਿਅਕਤੀ ਨੂੰ ਆਪਣੇ ਚੰਗੇ ਵਿਚਾਰਾਂ ਨੂੰ ਸਪਸ਼ਟ ਰੂਪ ਵਿੱਚ ਪ੍ਰਗਟ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।
- ਜ਼ਿਆਦਾ ਸੋਚਣਾ ਜਾਂ ਸਰਲ ਬਣਾ ਦੇਣਾ: ਇਸ ਸਥਿਤੀ ਵਿੱਚ ਵਿਅਕਤੀ ਵਿੱਚ ਵਿਚਾਰਾਂ ਨੂੰ ਜ਼ਿਆਦਾ ਗੁੰਝਲਦਾਰ ਬਣਾਉਣ ਜਾਂ ਮਹੱਤਵਪੂਰਣ ਮਾਮਲਿਆਂ ਨੂੰ ਬਹੁਤ ਜ਼ਿਆਦਾ ਸਰਲ ਬਣਾਉਣ ਦੀ ਪ੍ਰਵਿਰਤੀ ਹੋ ਸਕਦੀ ਹੈ, ਜਿਸ ਨਾਲ ਛੋਟੇ ਵੇਰਵਿਆਂ ਦੇ ਛੁਟਣ ਦਾ ਡਰ ਹੋ ਸਕਦਾ ਹੈ।
ਜੋਸ਼ ਵਿੱਚ ਆ ਕੇ ਗੱਲ ਕਰਨਾ
- ਧਨੂੰ ਅਗਨੀ ਤੱਤ ਦੀ ਰਾਸ਼ੀ ਹੈ ਅਤੇ ਇਸ ਨੂੰ ਸਿੱਧੀ ਗੱਲ ਕਰਨ ਅਤੇ ਜੋਸ਼ੀਲੇ ਸੁਭਾਅ ਲਈ ਜਾਣਿਆ ਜਾਂਦਾ ਹੈ। ਜਦੋਂ ਬੁੱਧ ਇਸ ਰਾਸ਼ੀ ਵਿੱਚ ਅਸਤ ਹੁੰਦਾ ਹੈ, ਤਾਂ ਵਿਅਕਤੀ ਬੇਬਾਕ ਅਤੇ ਸਹਿਜ ਢੰਗ ਨਾਲ ਗੱਲ ਕਰ ਸਕਦਾ ਹੈ ਜਾਂ ਕਈ ਵਾਰ ਲਾਪਰਵਾਹ ਢੰਗ ਨਾਲ ਵੀ ਗੱਲ ਕਰ ਸਕਦਾ ਹੈ। ਬੁੱਧ ਧਨੂੰ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਉਹ ਨਤੀਜਿਆਂ ਦੀ ਚਿੰਤਾ ਕੀਤੇ ਬਿਨਾਂ ਗੱਲ ਕਰ ਸਕਦਾ ਹੈ, ਜਿਸ ਕਾਰਨ ਕਈ ਵਾਰ ਗਲਤਫਹਿਮੀਆਂ ਜਾਂ ਮੱਤਭੇਦ ਹੋਣ ਦਾ ਡਰ ਰਹਿੰਦਾ ਹੈ।
- ਆਸ਼ਾਵਾਦੀ ਪਰ ਅਸਥਿਰ: ਇਨ੍ਹਾਂ ਦੀਆਂ ਗੱਲਾਂ ਆਸ਼ਾਵਾਦੀ ਅਤੇ ਉਤਸ਼ਾਹ ਭਰੀਆਂ ਹੋ ਸਕਦੀਆਂ ਹਨ, ਪਰ ਕਈ ਵਾਰ ਇਨ੍ਹਾਂ ਦੇ ਵਿਚਾਰਾਂ ਵਿੱਚ ਅਨੁਰੂਪਤਾ ਦੀ ਕਮੀ ਨਜ਼ਰ ਆਉਂਦੀ ਹੈ।
ਧਿਆਨ ਲਗਾਓਣ ਵਿੱਚ ਦਿੱਕਤ
- ਧਨੂੰ ਰਾਸ਼ੀ ਦੇ ਜਾਤਕਾਂ ਦੀ ਰੋਮਾਂਚ ਅਤੇ ਖੋਜ ਕਰਨ ਦੀ ਇੱਛਾ ਦੇ ਕਾਰਨ ਆਮ ਤੌਰ ‘ਤੇ ਉਹਨਾਂ ਦਾ ਸੁਭਾਅ ਅਸੰਗਠਿਤ ਅਤੇ ਵਿਚਲਿਤ ਹੁੰਦਾ ਹੈ। ਬੁੱਧ ਦੇ ਅਸਤ ਹੋਣ ‘ਤੇ ਇਸ ਊਰਜਾ ਦੇ ਕਾਰਨ ਕਿਸੇ ਵੀ ਕੰਮ 'ਤੇ ਧਿਆਨ ਕੇਂਦਰਿਤ ਕਰਨ 'ਚ ਦਿੱਕਤਾਂ ਆ ਸਕਦੀਆਂ ਹਨ।
- ਸਿੱਖਣ ਲਈ ਬੇਸਬਰੀ: ਉਹਨਾਂ ਵਿੱਚ ਕਿਸੇ ਕੰਮ ਨੂੰ ਪੂਰਾ ਕੀਤੇ ਬਿਨਾਂ ਜਾਂ ਉਸ ਵਿੱਚ ਮਹਾਰਤ ਹਾਸਲ ਕੀਤੇ ਬਿਨਾਂ ਕਿਸੇ ਹੋਰ ਵਿਚਾਰ ਜਾਂ ਵਿਸ਼ੇ ਵੱਲ ਜਾਣ ਦੀ ਪ੍ਰਵਿਰਤੀ ਹੋ ਸਕਦੀ ਹੈ।
ਅਧਿਕਾਰ ਜਾਂ ਰਵਾਇਤੀ ਗਿਆਨ ਨੂੰ ਲੈ ਕੇ ਸੰਘਰਸ਼
- ਧਨੂੰ ਰਾਸ਼ੀ ਆਤਮਨਿਰਭਰਤਾ ਅਤੇ ਪਾਬੰਦੀਆਂ ਤੋਂ ਮੁਕਤੀ ਦੀ ਇੱਛਾ ਦਾ ਪ੍ਰਤੀਕ ਹੈ। ਇਸ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਨਾਲ਼ ਵਿਅਕਤੀ ਨੂੰ ਸੰਚਾਰ ਦੇ ਪਰੰਪਰਾਗਤ ਰੂਪਾਂ ਜਾਂ ਗਿਆਨ ਦੇ ਸਥਾਪਿਤ ਨਿਯਮਾਂ ਦਾ ਆਦਰ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ। ਇਹ ਪਰੰਪਰਾਗਤ ਗਿਆਨ ਨੂੰ ਬਿਨਾ ਪੂਰੀ ਤਰ੍ਹਾਂ ਸਮਝੇ ਇਸ ’ਤੇ ਸਵਾਲ ਉਠਾ ਸਕਦੇ ਹਨ, ਜਾਂ ਇਸ ਨੂੰ ਅਸਵੀਕਾਰ ਕਰ ਸਕਦੇ ਹਨ।
- ਸੰਰਚਿਤ ਵਿੱਦਿਆ ਨਾਲ ਸਬੰਧਤ ਚੁਣੌਤੀਆਂ: ਇਸ ਸਥਿਤੀ ਵਿੱਚ ਜਾਤਕ ਨੂੰ ਰਸਮੀ ਪੜ੍ਹਾਈ ਜਾਂ ਸੰਰਚਿਤ ਮਾਹੌਲ ਸੀਮਿਤ ਕਰਨ ਵਾਲਾ ਲੱਗ ਸਕਦਾ ਹੈ ਅਤੇ ਉਹਨਾਂ ਨੂੰ ਰਵਾਇਤੀ ਪੜ੍ਹਾਈ ਦੇ ਮਾਹੌਲ ਵਿੱਚ ਸੰਘਰਸ਼ ਕਰਨਾ ਪੈ ਸਕਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਦੁਨੀਆ ‘ਤੇ ਪ੍ਰਭਾਵ
ਸਰਕਾਰੀ ਅਤੇ ਅੰਤਰਰਾਸ਼ਟਰੀ ਸਬੰਧ
- ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਔਸਤ ਮੁਨਾਫੇ ਦੀਆਂ ਸੰਭਾਵਨਾਵਾਂ ਦਿੱਖ ਰਹੀਆਂ ਹਨ।
- ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ਼ ਭਾਰਤ ਸਮੇਤ ਦੁਨੀਆ ਦੀਆਂ ਅਨੇਕਾਂ ਮਹਾਂਸ਼ਕਤੀਆਂ ਨੂੰ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
- ਗੁਆਂਢੀ ਮੁਲਕਾਂ ਨਾਲ ਸਬੰਧ ਅਤੇ ਗੱਲਬਾਤ ਵਿੱਚ ਕਮੀ ਹੋ ਸਕਦੀ ਹੈ ਅਤੇ ਇਸ ਕਾਰਨ ਕਈ ਮੌਕੇ ਖੁੰਝ ਸਕਦੇ ਹਨ।
- ਵਿਸ਼ਵ ਪੱਧਰ 'ਤੇ, ਬੁੱਧ ਦੇ ਅਸਤ ਹੋਣ ਦਾ ਕਨੇਡਾ ਅਤੇ ਯੂ ਕੇ ਵਰਗੇ ਦੇਸ਼ਾਂ ਦੇ ਕਾਰੋਬਾਰ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
- ਇਸ ਅਵਧੀ ਦੇ ਦੌਰਾਨ ਵੱਡੇ ਦੇਸ਼ਾਂ ਵਿਚਕਾਰ ਕੋਈ ਵੀ ਫੈਸਲਾ ਲੈਣਾ ਪ੍ਰਤੀਕੂਲ ਸਿੱਧ ਹੋ ਸਕਦਾ ਹੈ ਅਤੇ ਇਸ ਦੇ ਨਤੀਜੇ ਵੱਜੋਂ ਵੱਡੇ ਦੇਸ਼ਾਂ ਦੇ ਆਪਸੀ ਸਬੰਧ ਵਿਗੜ ਸਕਦੇ ਹਨ ਜਾਂ ਟੁੱਟ ਸਕਦੇ ਹਨ।
ਵਪਾਰ, ਸੂਚਨਾ ਤਕਨੀਕ ਅਤੇ ਮੀਡੀਆ
- ਸਾਫਟਵੇਅਰ, ਦੂਰਸੰਚਾਰ ਅਤੇ ਨੈਟਵਰਕਿੰਗ ਵਰਗੇ ਖੇਤਰਾਂ 'ਚ ਮੰਦੀ ਆ ਸਕਦੀ ਹੈ ਅਤੇ ਇਸ ਕਾਰਨ ਇਨ੍ਹਾਂ ਸੈਕਟਰਾਂ 'ਚ ਦਿੱਕਤਾਂ ਅਤੇ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ।
- ਬੁੱਧ ਦੇ ਅਸਤ ਹੋਣ ਨਾਲ਼ ਨੈਟਵਰਕਿੰਗ, ਪਰਿਵਹਨ ਅਤੇ ਸਾਫਟਵੇਅਰ ਖੇਤਰਾਂ 'ਚ ਦਿੱਕਤਾਂ ਆਉਣ ਦੀ ਸੰਭਾਵਨਾ ਹੈ।
- ਇਸ ਸਮੇਂ ਕਾਰੋਬਾਰ ਵਿੱਚ ਮੰਦੀ ਜਾਂ ਘਾਟੇ ਦੇ ਸੰਕੇਤ ਹਨ।
ਗੂੜ੍ਹ ਵਿਗਿਆਨ ਅਤੇ ਅਧਿਆਤਮ
- ਇਸ ਸਮੇਂ ਦੌਰਾਨ, ਗੂੜ੍ਹ ਵਿਗਿਆਨ ਆਦਿ ਖੇਤਰ ਖੂਬ ਵਧਣ-ਫੁੱਲਣਗੇ।
- ਕਿਓਂਕਿ ਬੁੱਧ ਬ੍ਰਹਸਪਤੀ ਦੀ ਰਾਸ਼ੀ ਧਨੂੰ ਵਿੱਚ ਅਸਤ ਹੋਣ ਜਾ ਰਿਹਾ ਹੈ, ਇਸ ਕਾਰਨ ਜੋਤਸ਼ੀਆਂ, ਅਕਾਸ਼ਿਕ ਰੀਡਰਾਂ, ਟੈਰੋ ਰੀਡਰਾਂ ਆਦਿ ਨੂੰ ਇਸ ਸਮੇਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਸ਼ੇਅਰ ਬਜ਼ਾਰ ‘ਤੇ ਅਸਰ
- ਸ਼ੇਅਰ ਬਜ਼ਾਰ ਦੀਆਂ ਰਿਪੋਰਟਾਂ ਦੇ ਮੁਤਾਬਕ ਮੀਡੀਆ ਅਤੇ ਪ੍ਰਸਾਰਣ, ਦੂਰਸੰਚਾਰ ਅਤੇ ਹਸਪਤਾਲ ਪ੍ਰਬੰਧਨ ਦੇ ਖੇਤਰ ਵਧੀਆ ਪ੍ਰਦਰਸ਼ਨ ਕਰਨਗੇ।
- ਬੁੱਧ ਧਨੂੰ ਰਾਸ਼ੀ ਵਿੱਚ ਅਸਤ ਹੋਣ ਨਾਲ ਟਰਾਂਸਪੋਰਟ ਕਾਰਪੋਰੇਸ਼ਨ ਦੇ ਉਦਯੋਗਾਂ ਦੇ ਕਾਰੋਬਾਰ ਵਿੱਚ ਗਿਰਾਵਟ ਆ ਸਕਦੀ ਹੈ।
- ਇਸ ਸਮੇਂ ਅਦਾਰੇ, ਆਯਾਤ ਅਤੇ ਨਿਰਯਾਤ ਵਰਗੇ ਸਾਰੇ ਖੇਤਰ ਖੁਸ਼ਹਾਲ ਹੋਣਗੇ।
- ਫਾਰਮਾਸਿਊਟੀਕਲ ਅਤੇ ਜਨਤਕ ਖੇਤਰ ਦੋਵਾਂ ਦੇ ਮਜ਼ਬੂਤ ਪ੍ਰਦਰਸ਼ਨ ਦੀ ਉਮੀਦ ਹੈ।
- ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਵੀ ਤਰੱਕੀ ਦੇਖਣ ਨੂੰ ਮਿਲੇਗੀ।
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਨੁਕਸਾਨ
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਗ੍ਰਹਿ ਤੀਜੇ ਅਤੇ ਛੇਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਧਨੂੰ ਰਾਸ਼ੀ ਵਿੱਚ ਅਸਤ ਹੋਣ ਦੇ ਦੌਰਾਨ ਉਹ ਤੁਹਾਡੇ ਨੌਵੇਂ ਘਰ ਵਿੱਚ ਰਹਿਣਗੇ। ਇਸ ਦੌਰਾਨ, ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਪਿਤਾ ਅਤੇ ਸਲਾਹਕਾਰਾਂ ਵੱਲੋਂ ਮਾਰਗ ਦਰਸ਼ਨ ਮਿਲੇਗਾ।
ਤੁਸੀਂ ਆਪਣੇ ਐਡਵਾਂਸ ਕੋਰਸ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰੋਗੇ, ਪਰ ਬੁੱਧ ਦੇ ਅਸਤ ਹੋਣ ਦੇ ਦੌਰਾਨ ਇਸ ਵਿੱਚ ਸਫਲਤਾ ਪ੍ਰਾਪਤ ਹੋਣ ਦੀ ਸੰਭਾਵਨਾ ਘੱਟ ਹੈ। ਲੰਬੀ ਦੂਰੀ ਦੀ ਯਾਤਰਾ ਜਾਂ ਤੀਰਥ ਯਾਤਰਾਵਾਂ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਤੁਸੀਂ ਆਪਣੇ ਚੰਗੇ ਕਰਮਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੋਗੇ ਅਤੇ ਤੁਹਾਡਾ ਰੁਝਾਨ ਆਧਿਆਤਮਿਕ ਮਾਰਗ ਵੱਲ ਹੋਵੇਗਾ, ਪਰ ਸੰਭਵ ਹੈ ਕਿ ਤੁਸੀਂ ਇਸ ਮੌਕੇ ਤੇ ਆਧਿਆਤਮਿਕ ਮਾਰਗ ਅਪਣਾਉਣ ਵਿੱਚ ਅਸਮਰੱਥ ਰਹੋ। ਬੁੱਧ ਦੀ ਤੁਹਾਡੇ ਤੀਜੇ ਘਰ ’ਤੇ ਦ੍ਰਿਸ਼ਟੀ ਹੋਣ ਦੇ ਕਾਰਨ, ਤੁਹਾਡਾ ਆਪਣੇ ਛੋਟੇ ਭੈਣ/ਭਰਾ ਨਾਲ ਝਗੜਾ ਹੋ ਸਕਦਾ ਹੈ।
ਮੇਖ਼ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਪਹਿਲੇ ਅਤੇ ਚੌਥੇ ਘਰ ਦਾ ਸੁਆਮੀ ਬੁੱਧ ਗ੍ਰਹਿ ਹੈ ਅਤੇ ਹੁਣ ਇਹ ਤੁਹਾਡੇ ਸੱਤਵੇਂ ਘਰ ਵਿੱਚ ਅਸਤ ਹੋਣ ਵਾਲਾ ਹੈ। ਬੁੱਧ ਦੇ ਚੌਥੇ ਘਰ ਦੇ ਸੁਆਮੀ ਹੋਣ ਦੇ ਕਾਰਨ, ਵਿਆਹੇ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੇ ਨਾਲ ਰਿਸ਼ਤੇ ਵਿੱਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਅਤੇ ਤੁਹਾਡਾ ਸਾਥੀ ਘਰ ਵਿੱਚ ਸ਼ਾਂਤੀਪੂਰਣ ਮਾਹੌਲ ਬਣਾ ਕੇ ਰੱਖਣ ਵਿੱਚ ਅਸਮਰੱਥ ਹੋ ਸਕਦੇ ਹੋ।
ਜੇਕਰ ਤੁਸੀਂ ਵਾਹਨ ਜਾਂ ਸੰਪਤੀ ਖਰੀਦਣਾ ਚਾਹੁੰਦੇ ਹੋ, ਤਾਂ ਇਹ ਸਹੀ ਸਮਾਂ ਨਹੀਂ ਹੈ। ਬੁੱਧ ਗ੍ਰਹਿ ਵਪਾਰ ਦੇ ਕਾਰਕ ਹਨ, ਇਸ ਲਈ ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਦੇ ਦੌਰਾਨ ਕਿਸੇ ਨਵੇਂ ਵਪਾਰਕ ਸੌਦੇ ’ਤੇ ਹਸਤਾਖਰ ਕਰਨ ਤੋਂ ਬਚੋ। ਇਹ ਤੁਹਾਡੇ ਨਵੇਂ ਕਾਰੋਬਾਰ ਲਈ ਵਧੀਆ ਰਹੇਗਾ।
ਮਿਥੁਨ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਬੁੱਧ ਦੂਜੇ ਅਤੇ ਗਿਆਰ੍ਹਵੇਂ ਘਰ ਦੇ ਸੁਆਮੀ ਹਨ ਅਤੇ ਹੁਣ ਉਹ ਤੁਹਾਡੇ ਪੰਜਵੇਂ ਘਰ ਵਿੱਚ ਅਸਤ ਹੋਣ ਵਾਲ਼ੇ ਹਨ। ਤੁਹਾਨੂੰ ਆਪਣੀ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਵਿਕਾਸ ਲਈ ਪੈਸਾ ਨਿਵੇਸ਼ ਕਰਨ ਦੀ ਲੋੜ ਪੈ ਸਕਦੀ ਹੈ। ਪੰਜਵਾਂ ਘਰ ਸਟਾਕ ਮਾਰਕਿਟ ਅਤੇ ਸੱਟੇਬਾਜ਼ੀ ਨਾਲ ਜੁੜਿਆ ਹੋਇਆ ਹੈ। ਬੁੱਧ ਦੇ ਅਸਤ ਹੋਣ ਦੇ ਦੌਰਾਨ ਵੱਡੇ ਨਿਵੇਸ਼ਾਂ ‘ਤੇ ਪੈਸੇ ਗੁਆਉਣ ਦੀ ਸੰਭਾਵਨਾ ਹੈ, ਇਸ ਲਈ ਨਿਵੇਸ਼ ਕਰਦੇ ਹੋਏ ਸਾਵਧਾਨ ਰਹੋ।
ਬੁੱਧ ਬੁੱਧੀ ਦੇ ਕਾਰਕ ਹਨ, ਇਸ ਲਈ ਵਿਦਿਆਰਥੀਆਂ ਨੂੰ ਇਸ ਦੌਰਾਨ ਪੜ੍ਹਾਈ ਵਿੱਚ ਧਿਆਨ ਲਗਾਉਣ ਵਿੱਚ ਮੁਸ਼ਕਲ ਆ ਸਕਦੀ ਹੈ। ਧਨੂੰ ਰਾਸ਼ੀ ਵਿੱਚ ਬੁੱਧ ਦੇ ਅਸਤ ਹੋਣ ਨਾਲ ਖ਼ਾਸ ਤੌਰ ‘ਤੇ ਬੁੱਧ ਨਾਲ ਜੁੜੇ ਵਿਸ਼ਿਆਂ ਜਿਵੇਂ ਕਿ ਲੇਖਣ, ਗਣਿਤ, ਮਾਸ ਕਮਿਊਨੀਕੇਸ਼ਨ ਅਤੇ ਹੋਰ ਭਾਸ਼ਾਵਾਂ ਦੇ ਪਾਠਕ੍ਰਮ ਪੜ੍ਹ ਰਹੇ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਕੋਰਸ ਸ਼ੁਰੂ ਕਰਨ ਜਾਂ ਪੂਰਾ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿੰਘ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਧਨੂੰ ਰਾਸ਼ੀ ਵਿੱਚ ਬੁੱਧ ਅਸਤ: ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਲਾਭ
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਦੂਜੇ ਅਤੇ ਪੰਜਵੇਂ ਘਰ ਦੇ ਸੁਆਮੀ ਬੁੱਧ ਹੁਣ ਤੁਹਾਡੇ ਅੱਠਵੇਂ ਘਰ ਵਿੱਚ ਅਸਤ ਹੋਣ ਵਾਲ਼ੇ ਹਨ। ਇਹ ਸਮਾਂ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਅਨੂਕੂਲ ਨਹੀਂ ਰਹੇਗਾ। ਕੁੰਡਲੀ ਦੇ ਅੱਠਵੇਂ ਘਰ ਦਾ ਸਬੰਧ ਅਚਾਨਕ ਹੋਣ ਵਾਲ਼ੀਆਂ ਘਟਨਾਵਾਂ ਅਤੇ ਪਰਿਵਰਤਨ ਨਾਲ ਸਬੰਧਤ ਹੁੰਦਾ ਹੈ।
ਬੁੱਧ ਧਨੂੰ ਰਾਸ਼ੀ ਵਿੱਚ ਅਸਤ ਟੀਜ਼ਰ ਦੇ ਅਨੁਸਾਰ, ਇਸ ਸਮੇਂ ਦੇ ਦੌਰਾਨ ਸੰਭਵ ਹੈ ਕਿ ਤੁਹਾਡੀ ਨੌਕਰੀ ਛੁਟ ਜਾਵੇ ਜਾਂ ਜਿਸ ਤਰੱਕੀ ਦੀ ਤੁਸੀਂ ਉਮੀਦ ਕਰ ਰਹੇ ਹੋ, ਉਹ ਤੁਹਾਨੂੰ ਨਾ ਮਿਲੇ। ਪੈਸੇ ਪ੍ਰਾਪਤ ਕਰਨ ਵਿੱਚ ਦੇਰੀ ਹੋ ਸਕਦੀ ਹੈ ਜਾਂ ਤੁਹਾਨੂੰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬ੍ਰਿਸ਼ਭ ਰਾਸ਼ੀ ਦਾ ਸਾਲ 2025 ਦਾ ਰਾਸ਼ੀਫਲ
ਕਰਕ ਰਾਸ਼ੀ
ਕਰਕ ਰਾਸ਼ੀ ਦੇ ਛੇਵੇਂ ਘਰ ਵਿੱਚ ਬੁੱਧ ਅਸਤ ਹੋਣ ਜਾ ਰਹੇ ਹਨ। ਬੁੱਧ ਇਸ ਰਾਸ਼ੀ ਦੇ ਤੀਜੇ ਅਤੇ ਬਾਰ੍ਹਵੇਂ ਘਰ ਦੇ ਸੁਆਮੀ ਹਨ। ਬਾਰ੍ਹਵੇਂ ਘਰ ਦੇ ਸੁਆਮੀ ਦੇ ਛੇਵੇਂ ਘਰ ਵਿੱਚ ਹੋਣ ਨਾਲ ਤੁਹਾਨੂੰ ਕਾਨੂੰਨੀ ਮਾਮਲਿਆਂ ਅਤੇ ਬਿਲਾਂ ਆਦਿ ਸਬੰਧੀ ਸਮੱਸਿਆਵਾਂ, ਦੇਰ ਜਾਂ ਨਿਰਾਸ਼ਾ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਇਹ ਸਮਾਂ ਤੁਹਾਡੇ ਲਈ ਚੁਣੌਤੀਪੂਰਣ ਰਹਿ ਸਕਦਾ ਹੈ।
ਜੇਕਰ ਤੁਸੀਂ ਕਰਜ਼ਾ ਲਿਆ ਹੋਇਆ ਹੈ, ਤਾਂ ਇਸ ਦੌਰਾਨ ਇਸ ਨੂੰ ਵਾਪਸ ਨਾ ਕਰ ਸਕਣ ਦੇ ਕਾਰਨ ਤੁਸੀਂ ਮੁਸ਼ਕਿਲ ਵਿੱਚ ਫਸ ਸਕਦੇ ਹੋ। ਤੁਹਾਡੇ ਖਰਚਿਆਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਤੁਹਾਨੂੰ ਇਹ ਸਮਝ ਨਹੀਂ ਆਵੇਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਬੁੱਧ ਦੇ ਧਨੂੰ ਰਾਸ਼ੀ ਵਿੱਚ ਗੋਚਰ ਕਰਨ ‘ਤੇ ਕਰੋ ਇਹ ਉਪਾਅ
- ਬੁੱਧ ਗ੍ਰਹਿ ਦੀ ਪੂਜਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਭਗਵਾਨ ਬੁੱਧ ਦੇ 'ॐ ਬ੍ਰਾਂ ਬ੍ਰੀਂ ਬ੍ਰੌਂ ਸ: ਬੁੱਧਾਯ ਨਮਹ:' ਮੰਤਰ ਦਾ ਜਾਪ ਕਰਨਾ।
- ਬੁੱਧ ਨੂੰ ਸ਼ਾਂਤ ਕਰਨ ਲਈ ਤੁਸੀਂ ਤੋਤੇ, ਕਬੂਤਰ ਅਤੇ ਹੋਰ ਪੰਛੀਆਂ ਨੂੰ ਦਾਣਾ ਪਾ ਸਕਦੇ ਹੋ।
- ਬੁੱਧ ਦੇ ਅਸ਼ੁਭ ਪ੍ਰਭਾਵ ਨੂੰ ਘਟਾਉਣ ਲਈ ਹਮੇਸ਼ਾ ਆਪ ਭੋਜਨ ਖਾਣ ਤੋਂ ਪਹਿਲਾਂ ਗਊ ਨੂੰ ਚਾਰਾ ਖਿਲਾਓ।
- ਹਰੀ ਸਬਜ਼ੀਆਂ, ਜਿਵੇਂ ਕਿ ਪਾਲਕ ਅਤੇ ਹੋਰ ਪੱਤੇਦਾਰ ਸਬਜ਼ੀਆਂ, ਖ਼ਾਸ ਤੌਰ ’ਤੇ ਗਰੀਬ ਬੱਚਿਆਂ ਨੂੰ ਖਿਲਾਓ ਜਾ ਦਾਨ ਕਰੋ।
- ਭਿੱਜੀ ਹੋਈ ਹਰੀ ਮੂੰਗੀ ਦੀ ਦਾਲ਼ ਪੰਛੀਆਂ ਨੂੰ ਖਿਲਾਉਣ ਨਾਲ ਵੀ ਕੁੰਡਲੀ ਵਿੱਚ ਬੁੱਧ ਦੀ ਸਥਿਤੀ ਮਜ਼ਬੂਤ ਹੁੰਦੀ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਗ੍ਰਹਿ ਦੇ ਅਸਤ ਹੋਣ ਦਾ ਕੀ ਅਰਥ ਹੈ?
ਜਦੋਂ ਕੋਈ ਗ੍ਰਹਿ ਸੂਰਜ ਤੋਂ ਕੁਝ ਅੰਸ਼ ਦੀ ਦੂਰੀ ’ਤੇ ਆ ਜਾਂਦਾ ਹੈ, ਤਾਂ ਉਸ ਨੂੰ ਅਸਤ ਮੰਨਿਆ ਜਾਂਦਾ ਹੈ।
2. ਕੀ ਬੁੱਧ ਅਕਸਰ ਅਸਤ ਹੋ ਜਾਂਦਾ ਹੈ?
ਹਾਂ, ਸੂਰਜ ਦੇ ਨੇੜੇ ਹੋਣ ਕਰਕੇ ਬੁੱਧ ਅਕਸਰ ਅਸਤ ਹੁੰਦਾ ਰਹਿੰਦਾ ਹੈ।
3. ਕੀ ਧਨੂੰ ਰਾਸ਼ੀ ਵਿੱਚ ਬੁੱਧ ਸਹਿਜ ਹੁੰਦਾ ਹੈ?
ਹਾਂ, ਜ਼ਿਆਦਾਤਰ ਸਮੇਂ ਬੁੱਧ ਧਨੂੰ ਰਾਸ਼ੀ ਵਿੱਚ ਸਹਿਜ ਰਹਿੰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2026
- राशिफल 2026
- Calendar 2026
- Holidays 2026
- Shubh Muhurat 2026
- Saturn Transit 2026
- Ketu Transit 2026
- Jupiter Transit In Cancer
- Education Horoscope 2026
- Rahu Transit 2026
- ராசி பலன் 2026
- राशि भविष्य 2026
- રાશિફળ 2026
- রাশিফল 2026 (Rashifol 2026)
- ರಾಶಿಭವಿಷ್ಯ 2026
- రాశిఫలాలు 2026
- രാശിഫലം 2026
- Astrology 2026






